SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Visita il sito del podcast e sostieni chi lo crea: www.sbs.com.au
Dove ascoltare?
I podcast nell'app Replaio Radio In arrivoI podcast stanno per arrivare nell'app. Installala ora e scopri per primo un modo tutto nuovo di vivere i podcast
Episodi
ਖ਼ਬਰਨਾਮਾ: ਮੱਧ-ਪੂਰਬ ਤੋਂ 10,000 ਤੋਂ ਵੱਧ ਆਸਟ੍ਰੇਲੀਆਈ ਵਤਨ ਵਾਪਸ ਪਹੁੰਚੇ, ਕਾਰਡ ਸਰਚਾਰਜ ਹੋਣਗੇ ਖਤਮ 31.03.2026 5:01
ਮੱਧ ਪੂਰਬ ਤੋਂ ਆਸਟ੍ਰੇਲੀਆਈ ਨਾਗਰਿਕਾਂ ਨੂੰ ਲੈ ਕੇ ਹੋਰ ਜਹਾਜ਼ ਮੰਗਲਵਾਰ ਨੂੰ ਆਸਟ੍ਰੇਲੀਆ ਪਹੁੰਚ ਗਏ ਹਨ। ਅਮਰੀਕਾ ਅਤੇ ਇਜ਼ਰਾਈਲ ਦੀ ਈਰਾਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਇਸ ਖੇਤਰ ਵਿੱਚੋਂ 10,000 ਤੋਂ ਵੱਧ ਲੋਕਾਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ। ਓਧਰ, ਕ੍ਰੈਡਿਟ ਅਤੇ ਡੈਬਿਟ ਕਾਰਡ ਦੇ ਲੈਣ-ਦੇਣ 'ਤੇ ਲੱਗਣ ਵਾਲੀਆਂ ਵਾਧੂ ਚਾਰਜ ਫੀਸਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਇਹ ਦੇਸ਼ ਵਿਆਪੀ ਫੈਸਲਾ ਅਕਤੂਬਰ 2026 ਤੋਂ ਲਾਗੂ ਹੋਵੇਗਾ। ਇਹਨਾਂ ਖ਼ਬਰਾਂ ਦਾ ਵਿਸਥਾਰ ਅਤੇ ਹੋਰ ਖ਼ਬਰਾਂ...
ਪੰਜਾਬੀ ਡਾਇਰੀ : ਪੰਜਾਬ ਵਿੱਚ ਪਹਿਲੀ ਅਪ੍ਰੈਲ ਤੋਂ ਲਾਗੂ ਹੋਵੇਗੀ ‘ਮਾਵਾਂ-ਧੀਆਂ ਸਤਿਕਾਰ ਯੋਜਨਾ’, ਔਰਤਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ 31.03.2026 8:46
ਪੰਜਾਬ ਸਰਕਾਰ ਵੱਲੋਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਨਜ਼ੂਰੀ ਮਿਲ ਗਈ ਹੈ, ਜਿਸ ਦੀ ਸ਼ੁਰੂਆਤ ਪਹਿਲੀ ਅਪ੍ਰੈਲ ਤੋਂ ਕੀਤੀ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਸ ਯੋਜਨਾ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਮਹੀਨਾਵਾਰ ਆਰਥਿਕ ਮਦਦ ਦਿੱਤੀ ਜਾਵੇਗੀ ਜੋ ਕਿ ਜਨਰਲ ਵਰਗ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀ ਵਰਗ ਲਈ 1500 ਰੁਪਏ ਹੋਵੇਗੀ। ਇਹ ਰਕਮ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ ਅਤੇ ਲਗਭਗ...
ਗੈਰ-ਮਨਜ਼ੂਰਸ਼ੁਦਾ ਪੇਪਟਾਇਡਸ ਦੀ ਵਰਤੋਂ ਵਿੱਚ ਵਾਧਾ: ਜਦੋਂ ਸੋਸ਼ਲ ਮੀਡੀਆ ਡਾਕਟਰ ਦੀ ਥਾਂ ਲੈ ਲੈਂਦਾ ਹੈ, ਤਾਂ ਇਸਦਾ ਕੀ ਪ੍ਰਭਾਵ ਪੈਂਦਾ ਹੈ? 30.03.2026 7:41
ਪਹਿਲਾਂ ਬਾਡੀਬਿਲਡਿੰਗ ਅਤੇ ਖੇਡਾਂ ਦੇ ਘੁਟਾਲਿਆਂ ਤੱਕ ਸੀਮਿਤ ਰਹੀ ਪੇਪਟਾਈਡਸ ਦੀ ਵਰਤੋਂ ਹੁਣ ਆਮ ਲੋਕਾਂ ਵਿੱਚ ਵੀ ਤੇਜ਼ੀ ਨਾਲ ਵੱਧ ਰਹੀ ਹੈ। ਚਮੜੀ ਨੂੰ ਕੱਸਣ, ਬੁਢਾਪੇ ਦੇ ਅਸਰ ਘਟਾਉਣ ਅਤੇ ਹੋਰ ਸਿਹਤ ਸੰਬੰਧੀ ਲਾਭਾਂ ਲਈ ਲੋਕ ਇਨ੍ਹਾਂ ਮਿਸ਼ਰਣਾਂ ਅਤੇ ਟੀਕਿਆਂ ਵੱਲ ਵੱਧ ਰਹੇ ਹਨ। ਔਨਲਾਈਨ ਗਰੁੱਪਾਂ, ਸੋਸ਼ਲ ਮੀਡੀਆ ਇੰਫਲੂਐਂਸਰਾਂ ਅਤੇ AI ਪਲੇਟਫਾਰਮਾਂ ਰਾਹੀਂ ਜਾਣਕਾਰੀ ਪ੍ਰਾਪਤ ਕਰਨਾ ਇਸ ਰੁਝਾਨ ਨੂੰ ਹੋਰ ਤੇਜ਼ ਕਰ ਰਿਹਾ ਹੈ। ਇਸ ਸੰਦਰਭ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ ਇਹ ਪ੍ਰਵਿਰਤੀ ਸੁਰੱਖਿਅ...
ਖ਼ਬਰਨਾਮਾ : ਵਿਕਟੋਰੀਆ ਵਿੱਚ ਪੁਲਿਸ ਗੋਲੀਬਾਰੀ ਦੌਰਾਨ ਭਗੌੜੇ 'ਡੇਜ਼ੀ ਫਰੀਮੈਨ' ਦੀ ਮੌਤ 30.03.2026 6:01
ਵਿਕਟੋਰੀਆ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਕਥਿਤ ਦੋਸ਼ੀ ਅਤੇ ਲੰਮੇ ਸਮੇਂ ਤੋਂ ਭਗੌੜੇ ਡੇਜ਼ੀ ਫਰੀਮੈਨ ਨਾਲ ਜੁੜਿਆ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਸਵੇਰੇ ਰਾਜ ਦੇ ਨੌਰਥਈਸਟ ਖੇਤਰ ਵਿੱਚ ਇੱਕ ਪ੍ਰਾਪਰਟੀ ਉੱਤੇ ਪੁਲਿਸ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਦੀ ਪੁਸ਼ਟੀ ਅਟਾਰਨੀ ਜਨਰਲ ਸੋਨਯਾ ਕਿਲਕੇਨੀ ਨੇ ਕੀਤੀ ਹੈ। ਜ਼ਿਕਰਯੋਗ ਹੈ ਕਿ ਫਰੀਮੈਨ ਉੱਤੇ ਛੇ ਮਹੀਨੇ ਪਹਿਲਾਂ ਪੋਰੇਪੁੰਕਾਹ ਵਿੱਚ ਦੋ ਪੁਲਿਸ ਅਧਿਕਾਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਹਨ, ਜਿਸ ਤੋਂ ਬਾਅਦ ਉਹ...
Meet popular Pakistani television artist and comedian Wajid Khan - ਪਾਕਿਸਤਾਨੀ ਟੈਲੀਵਿਜ਼ਨ ਕਲਾਕਾਰ ਅਤੇ ਕਾਮੇਡੀਅਨ ਵਾਜਿਦ ਖਾਨ ਨਾਲ ਖ਼ਾਸ ਗੱਲਬਾਤ 30.03.2026 9:03
Pakistani Punjabi television artist and comedian Wajid Khan talks about his personal life and his passion for acting in a candid interview with our Lahore-based correspondent Masood Mallhi. - ਪਾਕਿਸਤਾਨੀ ਪੰਜਾਬੀ ਕਲਾਕਾਰ ਵਾਜਿਦ ਖਾਨ ਨੇ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਆਪਣੇ ਸ਼ੁਰੂਆਤੀ ਦਿਨਾਂ, ਸੰਘਰਸ਼ਾਂ ਅਤੇ ਅਦਾਕਾਰੀ ਪ੍ਰਤੀ ਆਪਣੇ ਜਨੂੰਨ ਬਾਰੇ ਖੁਲ੍ਹ ਕੇ ਚਰਚਾ ਕੀਤੀ। ਲਾਹੌਰ-ਅਧਾਰਤ ਪੱਤਰਕਾਰ ਮਸੂਦ ਮੱਲ੍ਹੀ ਨਾਲ ਕੀਤੇ ਇਸ ਇੰਟਰਵਿ...
ਬੱਚਿਆਂ ਦੀ ਮਾਨਸਿਕ ਸਿਹਤ ਨੁਕਸਾਨ ਮਾਮਲੇ ‘ਚ Meta ਅਤੇ YouTube ਦੋਸ਼ੀ ਕਰਾਰ 29.03.2026 6:23
ਅਮਰੀਕਾ ਵਿੱਚ ਇੱਕ Jury ਨੇ Meta ਅਤੇ YouTube ਨੂੰ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ਾਂ ਵਿੱਚ ਜ਼ਿੰਮੇਵਾਰ ਕਰਾਰ ਦਿੱਤਾ ਹੈ। ਨਿਊ ਮੈਕਸਿਕੋ ਅਤੇ ਕੈਲਿਫੋਰਨੀਆ ਨਾਲ ਸੰਬੰਧਿਤ ਮਾਮਲਿਆਂ ਵਿੱਚ ਹਜ਼ਾਰਾਂ ਉਲੰਘਣਾਂ ਸਾਹਮਣੇ ਆਈਆਂ ਹਨ। ਹਾਲਾਂਕਿ ਨੁਕਸਾਨ ਦੀ ਭਰਪਾਈ ਦੀ ਰਕਮ ਵੱਡੀ ਮੰਨੀ ਜਾ ਰਹੀ ਹੈ, ਪਰ ਇਹ ਵਿਸ਼ਵ ਦੀਆਂ ਸਭ ਤੋਂ ਕੀਮਤੀ ਟੈਕ ਕੰਪਨੀਆਂ ਲਈ ਅਜੇ ਵੀ ਅਜੇ ਵੀ ਛੋਟੀ ਮੰਨੀ ਜਾ ਰਹੀ ਹੈ। ਕੰਪਨੀਆਂ ਵੱਲੋਂ ਇਸ ਫੈਸਲੇ ਖ਼ਿਲਾਫ਼ ਅਪੀਲ ਦੀ ਸੰਭਾਵਨਾ ਵੀ ਜ਼ਾਹਿਰ ਕ...
ਖ਼ਬਰਾਂ ਫਟਾਫੱਟ: ਆਸਟ੍ਰੇਲੀਆ, ਦੁਨੀਆ ਅਤੇ ਭਾਰਤ ਤੋਂ ਹਫ਼ਤੇ ਦੀਆਂ ਵੱਡੀਆਂ ਖ਼ਬਰਾਂ, ਜਾਣੋ ਕੁਝ ਹੀ ਮਿੰਟਾਂ 'ਚ 27.03.2026 4:50
ਫੈਡਰਲ ਪਾਰਲੀਮੈਂਟ ਨੇ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ ਗਾਹਕਾਂ ਤੋਂ ਪੈਟਰੋਲ ਦੀਆਂ ਨਾਜਾਇਜ਼ ਕੀਮਤਾਂ ਵਸੂਲਣ ਵਾਲੇ ਪੈਟਰੋਲ ਸਟੇਸ਼ਨਾਂ ਅਤੇ ਸਪਲਾਇਰਾਂ 'ਤੇ ਹੁਣ ਦੁੱਗਣਾ ਜੁਰਮਾਨਾ ਲਗਾਇਆ ਜਾਵੇਗਾ। ਮੱਧ ਪੂਰਬ ਵਿੱਚ ਜੰਗ ਛਿੜਨ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਭਾਰੀ ਉਛਾਲ ਆਇਆ ਹੈ, ਪਰ ਹੁਣ ਜਿਹੜੇ ਸਟੇਸ਼ਨ ਬਿਨ੍ਹਾ ਵਜ੍ਹਾ ਤੇਲ ਦੀਆਂ ਕੀਮਤਾਂ ਵਧਾਉਣਗੇ, ਉਨ੍ਹਾਂ ਨੂੰ 100 ਮਿਲੀਅਨ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਇਹ ਅਤੇ ਇਸ ਹਫ਼ਤੇ ਦੀਆਂ ਹੋਰ ਆਸਟ੍ਰੇਲੀਅਨ, ਕੌ...
ਖ਼ਬਰਨਾਮਾ: ਈਂਧਨ ਦੀ ਕਮੀ ਦੇ ਚਲਦੇ ਆਸਟ੍ਰੇਲੀਆਈ ਸਰਕਾਰ ਨੇ ਕੀਤੇ ਨਵੇਂ ਸਪਲਾਈ ਸੌਦੇ 27.03.2026 4:38
ਆਸਟ੍ਰੇਲੀਆ ਵਿੱਚ ਈਂਧਨ ਦੀ ਕਮੀ ਦੇ ਆਰਥਿਕ ਪ੍ਰਭਾਵਾਂ ਦਰਮਿਆਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਵੱਲੋਂ ਸਪਲਾਈ ਨੂੰ ਸਥਿਰ ਬਣਾਉਣ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ। ਇਸ ਤਹਿਤ ਚੀਨ ਸਮੇਤ ਹੋਰ ਦੇਸ਼ਾਂ ਤੋਂ ਈਂਧਨ ਦੇ ਟੈਂਕਰ ਮੰਗਵਾਏ ਗਏ ਹਨ। ਨਾਲ ਹੀ, ਰਾਸ਼ਟਰੀ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਨਵੇਂ ਨਿਯੁਕਤ ਕੋਆਰਡੀਨੇਟਰ ਨਾਲ ਮਿਲਕੇ ਸੰਕਟ ਨਾਲ ਨਜਿੱਠਣ ਲਈ ਹੋਰ ਰਣਨੀਤੀਆਂ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਇਹ ਅਤੇ ਹੋਰ ਖ਼ਬਰਾਂ ਲਈ ਸ...
ਵਿਕਟੋਰੀਆ ਦੇ ਸਰਕਾਰੀ ਸਕੂਲਾਂ ਵਿੱਚ ਪੰਜਾਬੀ ਅਤੇ ਹਿੰਦੀ ਭਾਸ਼ਾ ਦੀ ਸਿੱਖਿਆ ਦਾ ਵਿਸਤਾਰ ਕੀਤਾ ਜਾ ਰਿਹਾ ਹੈ 27.03.2026 8:58
ਵਿਕਟੋਰੀਆ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਪਹਿਲਾਂ ਹੀ ਪੜਾਈ ਜਾ ਰਹੀ ਪੰਜਾਬੀ ਅਤੇ ਹਿੰਦੀ ਭਾਸ਼ਾ ਨੂੰ ਹੁਣ ਹੋਰ ਜਿਆਦਾ ਵਧਾਉਣ ਦਾ ਐਲਾਨ ਕੀਤਾ ਹੈ। ਇਸ ਤਹਿਤ 18 ਨਵੇਂ ਅਧਿਆਪਕ ਨਿਯੁਕਤ ਕੀਤੇ ਜਾਣਗੇ ਜੋ ਵਿਦਿਆਰਥੀਆਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜਨ ਵਿੱਚ ਮਦਦ ਕਰਨਗੇ। ਚਾਰ ਸਾਲਾ ਸਕਾਲਰਸ਼ਿਪ ਪ੍ਰੋਗਰਾਮ ਰਾਹੀਂ ਹੋਰ ਅਧਿਆਪਕਾਂ ਨੂੰ ਵੀ ਭਾਸ਼ਾ ਸਿੱਖਿਆ ਵੱਲ ਪ੍ਰੇਰਤ ਕਰ ਕੇ ਕਾਰਜਬਲ ਮਜ਼ਬੂਤ ਕੀਤਾ ਜਾ ਰਿਹਾ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਟਾਕਾਨੀਨੀ ਵਿੱਚ ਦਿਲਚਸਪ ਚੋਣ ਮੁਕਾਬਲਾ, ਲੇਬਰ ਪਾਰਟੀ ਵੱਲੋਂ ਖੜਕ ਸਿੰਘ ਮੈਦਾਨ ਵਿੱਚ 27.03.2026 7:28
ਨਿਊਜ਼ੀਲੈਂਡ ਦੇ ਟਾਕਾਨੀਨੀ ਚੋਣ ਹਲਕੇ ਵਿੱਚ ਇਸ ਵਾਰ ਚੋਣਾਂ ਦਾ ਦੰਗਲ ਰੋਚਕ ਬਣਦਾ ਦਿਖਾਈ ਦੇ ਰਿਹਾ ਹੈ, ਜਿੱਥੇ ਲੇਬਰ ਪਾਰਟੀ ਨੇ ਦੱਖਣੀ ਆਕਲੈਂਡ ਦੇ ਕਾਰੋਬਾਰੀ ਅਤੇ ਭਾਈਚਾਰਕ ਆਗੂ ਖੜਕ ਸਿੰਘ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਚੰਡੀਗੜ੍ਹ ਨਾਲ ਸੰਬੰਧਤ ਖੜਕ ਸਿੰਘ ਮੌਜੂਦਾ ਸੰਸਦ ਮੈਂਬਰ ਲਈ ਸਖ਼ਤ ਚੁਣੌਤੀ ਪੈਦਾ ਕਰ ਸਕਦੇ ਹਨ। ਜੇ ਉਹ ਜਿੱਤ ਦਰਜ ਕਰਦੇ ਹਨ, ਤਾਂ ਉਹ ਕੰਵਲਜੀਤ ਬਖਸ਼ੀ ਤੋਂ ਬਾਅਦ ਨਿਊਜ਼ੀਲੈਂਡ ਸੰਸਦ ਵਿੱਚ ਦੂਜੇ ਪੂਰਨ ਸਿੱਖ ਸਰੂਪ ਵਾਲੇ ਮੈਂਬਰ ਬਣ ਸਕਦੇ ਹਨ। ਇਸ ਦੇ ਸਮੇਤ ਹੋਰ...
Singh takes Queensland Police to court over alleged misconduct - ਆਪਣੇ ਨਾਲ ਹੋਏ ਕਥਿਤ ਧੱਕੇ ਖ਼ਿਲਾਫ਼ 'ਸਿੰਘ' ਨੇ ਕੁਈਨਜ਼ਲੈਂਡ ਪੁਲਿਸ ਲਿਆਂਦੀ ਕਟਿਹਰੇ 'ਚ, ਸਨਮਾਨ ਦੀ ਲੜ੍ਹਾਈ ਅਜੇ ਵੀ ਜਾਰੀ 26.03.2026 27:37
An Indian-origin Uber driver won a case against Queensland Police in Magistrates Court, after claims of indecent behaviour against him were found baseless. He is now suing the police department in the Federal Court for allegedly racially attacking him and his community. - ਕੁਈਨਜ਼ਲੈਂਡ ਵਿੱਚ ਇੱਕ ਭਾਰਤੀ ਮੂਲ ਦੇ Uber ਡਰਾਈਵਰ ਨੇ ਪੁਲਿਸ ਖ਼ਿਲਾਫ਼ ਕਥਿਤ ਨਸਲੀ ਭੇਦਭਾਵ ਅਤੇ ਗੈਰ-ਉਚਿਤ ਕਾਰਵਾਈ ਦੇ ਦੋਸ਼ ਲਗਾਉਂਦੇ ਹੋਏ ਤਿੰਨ ਸਾਲ...
ਖ਼ਬਰਨਾਮਾ: ਵਿਆਜ ਦਰਾਂ ‘ਚ ਹੋਰ ਵਾਧੇ ਦੀ ਸੰਭਾਵਨਾ, ਮੱਧ ਪੂਰਬੀ ਤਣਾਅ ਕਾਰਨ ਮਹਿੰਗਾਈ ‘ਤੇ ਦਬਾਅ 26.03.2026 4:21
ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਕਾਰਨ ਫਿਊਲ ਅਤੇ ਹੋਰ ਜ਼ਰੂਰੀ ਸਾਮਾਨ ਦੀਆਂ ਕੀਮਤਾਂ ਵੱਧ ਸਕਦੀਆਂ ਹਨ, ਜਿਸ ਨਾਲ ਵਿਆਜ ਦਰਾਂ ਵਿੱਚ ਹੋਰ ਵਾਧੇ ਦੀ ਸੰਭਾਵਨਾ ਬਣਦੀ ਹੈ। ਬੈਂਕ ਦੇ ਅਧਿਕਾਰੀ ਕ੍ਰਿਸਟੋਫਰ ਕੇਂਟ ਨੇ ਕਿਹਾ ਕਿ ਮਹਿੰਗਾਈ ਦੀਆਂ ਉਮੀਦਾਂ ਨੂੰ ਕਾਬੂ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਦੇਸ਼ ਦੀ ਆਰਥਿਕ ਸਥਿਤੀ ਪਹਿਲਾਂ ਹੀ ਦਬਾਅ ਹੇਠ ਸੀ। ਇਸਦੇ ਨਾਲ ਹੀ, ਤਾਜ਼ਾ ਅੰਕੜਿਆਂ ਮੁਤਾਬਕ ਮਹਿੰਗਾਈ ਦਰ ਅਜੇ ਵੀ ਆਰਬੀਏ ਦੇ ਨਿਰਧ...
ਵਿਕਟੋਰੀਆ ਅਤੇ ਤਸਮਾਨੀਆ ਵਿੱਚ ਅਧਿਆਪਕਾਂ ਨੇ ਕੀਤੀ ਹੜਤਾਲ, ਤਨਖਾਹ ਅਤੇ ਹਾਲਾਤਾਂ ਨੂੰ ਲੈ ਕੇ ਤਣਾਅ ਵਧਿਆ 26.03.2026 5:50
ਵਿਕਟੋਰੀਆ ਵਿੱਚ 13 ਸਾਲਾਂ ਬਾਅਦ ਪਹਿਲੀ ਵਾਰ ਹਜ਼ਾਰਾਂ ਅਧਿਆਪਕਾਂ ਅਤੇ ਸਿੱਖਿਆ ਕਰਮਚਾਰੀਆਂ ਨੇ ਤਨਖਾਹ ਵਾਧੇ ਅਤੇ ਕੰਮਕਾਜੀ ਹਾਲਾਤਾਂ ਵਿੱਚ ਸੁਧਾਰ ਦੀ ਮੰਗ ਕਰਦੇ ਹੋਏ 24 ਘੰਟਿਆਂ ਦੀ ਹੜਤਾਲ ਕੀਤੀ, ਜਿਸ ਨਾਲ ਸੈਂਕੜੇ ਸਕੂਲ ਪ੍ਰਭਾਵਿਤ ਹੋਏ। ਇਸਦੇ ਨਾਲ ਹੀ ਤਸਮਾਨੀਆ ਵਿੱਚ ਵੀ ਅਧਿਆਪਕਾਂ ਨੇ ਸਰਕਾਰੀ ਪੇਸ਼ਕਸ਼ ਨੂੰ ਰੱਦ ਕਰਦਿਆਂ ਹੜਤਾਲਾਂ ਦੀ ਲੜੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਦੇਸ਼ ਭਰ ਵਿੱਚ ਸਿੱਖਿਆ ਖੇਤਰ ਵਿੱਚ ਤਣਾਅ ਵਧਦਾ ਨਜ਼ਰ ਆ ਰਿਹਾ ਹੈ।
ਬਾਲੀਵੁੱਡ ਗੱਪਸ਼ੱਪ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਵੀ ਮਿਲੀ ਗੈਂਗਸਟਰਾਂ ਵੱਲੋਂ ਧਮਕੀ 26.03.2026 5:45
ਸ਼੍ਰੋਮਣੀ ਅਕਾਲੀ ਦੱਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ 'ਤੇ ਇੱਕ ਕਲਿੱਪ ਸਾਂਝਾ ਕੀਤਾ ਹੈ ਜਿਸ ਵਿੱਚ ਇੱਕ ਗੈਂਗਸਟਰ, ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਜਾਨੋ ਮਾਰਨ ਦੀ ਧਮਕੀ ਦੇ ਰਿਹਾ ਸੁਣਿਆ ਜਾ ਸਕਦਾ ਹੈ। ਧਮਕੀ ਵਿੱਚ ਕਿਹਾ ਗਿਆ ਹੈ ਕਿ ਜੇ ਕਰ ਗਿੱਪੀ ਨੇ ਗੈਂਗਸਟਰਾਂ ਦੀ ਗੱਲ ਨਾ ਮੰਨੀ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਤਾਜ਼ਾ ਖਬਰਾਂ ਲਈ ਸੁਣੋ, ਬਾਲੀਵੁੱਡ ਗੱਪਸ਼ੱਪ.........
ਮੈਲਬਰਨ ਵਿੱਚ ਪੰਜਾਬੀ ਮੂਲ ਦੇ ਪ੍ਰੀਤ ਸਿੰਘ ਨੇ ਮੇਅਰ ਬਣ ਕੇ ਵਧਾਇਆ ਭਾਈਚਾਰੇ ਦਾ ਮਾਣ 25.03.2026 7:50
ਪੰਜਾਬ ਦੇ ਪਿੰਡ ਬਡਰੁੱਖਾਂ (ਸੰਗਰੂਰ) ਦੇ ਜੰਮਪਲ ਅਤੇ ਪਿਛਲ਼ੇ ਕਰੀਬ 20 ਸਾਲਾਂ ਤੋਂ ਮੈਲਬਰਨ ਰਹਿੰਦੇ ਪ੍ਰੀਤ ਸਿੰਘ ਨੂੰ ਵਿੰਧਮ ਸਿਟੀ ਕੌਂਸਿਲ ਦਾ ਮੇਅਰ ਚੁਣਿਆ ਗਿਆ ਹੈ। ਪ੍ਰੀਤ ਸਿੰਘ, ਮੈਲਬਰਨ ਸ਼ਹਿਰ ਤੋਂ ਕਰੀਬ 22 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਟਰਗਨੀਨਾ ਇਲਾਕੇ ਦੇ ਵਸਨੀਕ ਹਨ ਉਹ ਵਿੰਧਮ ਵੇਲ ਸਿਟੀ ਕੌਂਸਿਲ ਅਧੀਨ ਪੈਂਦੇ ਬੇਮਿਨ ਵਾਰਡ ਤੋਂ ਸਾਲ 2024 ਦੀਆਂ ਕੌਂਸਿਲ ਚੋਣਾਂ ਜਿੱਤੇ ਸਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਪ੍ਰੀਤ ਸਿੰਘ ਨੇ ਦੱਸਿਆ ਕਿ ਸਥਾਨਕ ਲੋਕਾਂ ਨੂੰ ਮੁੱਢਲੀਆਂ ਸਹੂਲ...
ਵ੍ਹੀਲਚੇਅਰ ‘ਤੇ ਬੈਠਾ ਹੌਂਸਲੇ ਦਾ ਚੈਂਪੀਅਨ ਹਰਕੀਰਤ ਸਿੰਘ: ਸਟੇਟ ਖੇਡਾਂ ਵਿੱਚ ਸੋਨੇ ਦੇ ਮੈਡਲ ਜਿੱਤ ਕੇ ਹੁਣ ਨੈਸ਼ਨਲ ਖੇਡਾਂ ਵੱਲ 25.03.2026 15:42
ਸਿਡਨੀ ਵਿੱਚ ਰਹਿੰਦੇ 15 ਸਾਲਾ ਪੈਰਾ ਖਿਡਾਰੀ ਹਰਕੀਰਤ ਸਿੰਘ ਨੇ ਨਿਊ ਸਾਊਥ ਵੇਲਜ਼ ਜੂਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੋ ਸੋਨੇ ਦੇ ਮੈਡਲ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਹੁਣ ਉਹ ਅਪ੍ਰੈਲ ਵਿੱਚ ਬ੍ਰਿਸਬੇਨ ਵਿੱਚ ਹੋਣ ਵਾਲੀ ਜੂਨੀਅਰ ਪੈਰਾ ਨੈਸ਼ਨਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕਾ ਹੈ। ਉਸਦੀ ਪ੍ਰੇਰਣਾਦਾਇਕ ਯਾਤਰਾ ਮਿਹਨਤ, ਹਿੰਮਤ ਅਤੇ ਪਰਿਵਾਰਕ ਸਹਿਯੋਗ ਦੀ ਮਿਸਾਲ ਹੈ, ਜੋ ਕਿ ਇਸ ਪੌਡਕਾਸਟ ਵਿੱਚ ਸੁਣੀ ਜਾ ਸਕਦੀ ਹੈ…
ਖ਼ਬਰਨਾਮਾਂ: ਮੱਧ-ਪੂਰਬ ਜੰਗ ਦਾ ਵਿਸ਼ਵ ਭਰ ‘ਚ ਅਸਰ, ਆਸਟ੍ਰੇਲੀਆ ‘ਚ ਇੰਧਨ ਸੰਕਟ ਤੇ ਸੁਰੱਖਿਆ ਚਿੰਤਾਵਾਂ ਵਧੀਆਂ 25.03.2026 5:00
ਮੱਧ-ਪੂਰਬ ਵਿੱਚ ਚੱਲ ਰਹੀ ਜੰਗ ਦੇ ਪ੍ਰਭਾਵ ਹੁਣ ਆਸਟ੍ਰੇਲੀਆ ਤੱਕ ਸਪਸ਼ਟ ਦਿਖਾਈ ਦੇ ਰਹੇ ਹਨ, ਜਿੱਥੇ ਇੰਧਨ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਕਈ ਪੈਟਰੋਲ ਸਟੇਸ਼ਨਾਂ ‘ਤੇ ਸਪਲਾਈ ਘੱਟ ਪੈ ਰਹੀ ਹੈ। ਇਸਦੇ ਨਾਲ ਹੀ, ਅੰਤਰਰਾਸ਼ਟਰੀ ਪੱਧਰ ‘ਤੇ ਤਣਾਅ ਵਧਦਾ ਜਾ ਰਿਹਾ ਹੈ, ਜਦਕਿ ਆਸਟ੍ਰੇਲੀਆ ਸਰਕਾਰ ਸੁਰੱਖਿਆ ਅਤੇ ਆਰਥਿਕ ਪ੍ਰਭਾਵਾਂ ਨਾਲ ਨਿਪਟਣ ਲਈ ਕਦਮ ਚੁੱਕ ਰਹੀ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...
ਪਾਕਿਸਤਾਨ ਡਾਇਰੀ: ਪਾਕਿਸਤਾਨ ਵਿੱਚ ਹਾਈ-ਆਕਟੇਨ ਤੇਲ ਮਹਿੰਗਾ, ਸਰਕਾਰ ਵੱਲੋਂ ਲੈਵੀ ਵਿੱਚ ਵੱਡਾ ਵਾਧਾ 25.03.2026 7:08
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਹਾਈ-ਆਕਟੇਨ (High-Octane) ਤੇਲ ‘ਤੇ ਲਾਗੂ ਲੈਵੀ ਵਿੱਚ ਪ੍ਰਤੀ ਲੀਟਰ 200 ਰੁਪਏ ਦਾ ਵਾਧਾ ਕੀਤਾ ਹੈ। ਹਾਈ-ਆਕਟੇਨ ਤੇਲ ਇੱਕ ਪ੍ਰੀਮੀਅਮ ਗ੍ਰੇਡ ਪੈਟਰੋਲ ਹੁੰਦਾ ਹੈ ਅਤੇ ਇਹ ਮੁੱਖ ਤੌਰ ‘ਤੇ ਲਗਜ਼ਰੀ ਅਤੇ ਉੱਚ-ਕਾਰਗੁਜ਼ਾਰੀ ਵਾਲੀਆਂ ਗੱਡੀਆਂ ਵਿੱਚ ਵਰਤਿਆ ਜਾਂਦਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਸਰਕਾਰ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿੱਚਕਾਰ ਜੰਗ ਤੋਂ ਬਾਅਦ ਵੱਧ ਰਹੀਆਂ ਗਲੋਬਲ ਤੇਲ ਕੀਮਤਾਂ ਦੇ ਆਰਥਿਕ ਪ੍ਰਭਾਵ ਨੂੰ ਸੰਭਾਲਣ ਦੀ ਕੋਸ਼ਿਸ਼...
National Indian Film Festival of Australia to screen Indian cinema across Aussie cities - ਆਸਟ੍ਰੇਲੀਆ ਕਰੇਗਾ ਪਹਿਲੇ ਰਾਸ਼ਟਰੀ ਭਾਰਤੀ ਫਿਲਮ ਉਤਸਵ ਦੀ ਮੇਜ਼ਬਾਨੀ, 18 ਭਾਰਤੀ ਭਾਸ਼ਾਵਾਂ ਵਿੱਚ ਪ੍ਰਦਰਸ਼ਿਤ ਹੋਣਗੀਆਂ ਫਿਲਮਾਂ 24.03.2026 22:32
In a landmark cultural exchange, the National Indian Film Festival of Australia (NIFFA) is being held across 14 Australian cities. Over 32 films in 18 different languages will be screened as part of this celebration of Indian cinema. Speaking to SBS Punjabi, Indian-origin Member of the Legislative Council of Western Australia, Dr Parvinder Kaur, said the festival is a great opportunity to connect...
Solo female traveller choosing connection over Instagrammable locations across 50 countries: Sanpreet Sunner - 'ਪੂਰੀ ਦੁਨੀਆਂ ‘ਚ ਮੇਰੇ ਦੋਸਤ ਬਣ ਗਏ ਹਨ': ਤਕਰੀਬਨ 50 ਮੁਲਕ ਇਕੱਲੀ ਘੁੰਮ ਚੁੱਕੀ ਸਨਪ੍ਰੀਤ ਸੁੰਨੜ 24.03.2026 26:53
In 2018, Sydney-based Sanpreet Kaur Sunner quit her 9-5 job to embark on her first solo trip across 15 European countries. But for her, travel was never about chasing Instagrammable locations, but was about forming local connections. Since then, she has travelled to more than 50 countries, including Pakistan, Afghanistan, Iraq, among many others. Often without booked accommodations or a confirmed...
ਖ਼ਬਰਨਾਮਾ: ਆਸਟ੍ਰੇਲੀਆ-ਯੂਰੋਪੀ ਸੰਘ ਫ੍ਰੀ ਟ੍ਰੇਡ ਡੀਲ ‘ਤੇ ਅੱਠ ਸਾਲ ਬਾਅਦ ਸੌਦਾ ਮੁਕੰਮਲ 24.03.2026 5:15
ਆਸਟ੍ਰੇਲੀਆ ਅਤੇ ਯੂਰੋਪੀ ਸੰਘ ਦਰਮਿਆਨ ਮੁਫ਼ਤ ਵਪਾਰ ਸਮਝੌਤੇ ਯਾਨੀ ਫ੍ਰੀ ਟ੍ਰੇਡ ਡੀਲ ‘ਤੇ ਗੱਲਬਾਤ ਅੱਠ ਸਾਲਾਂ ਬਾਅਦ ਮੁਕੰਮਲ ਹੋ ਗਈ ਹੈ। ਇਹ ਸਮਝੌਤਾ ਆਸਟ੍ਰੇਲੀਆ ਦੀ ਅਰਥਵਿਵਸਥਾ ਲਈ ਹਰ ਸਾਲ ਕਰੀਬ 10 ਬਿਲੀਅਨ ਡਾਲਰ ਦਾ ਲਾਭ ਲੈ ਕੇ ਆਵੇਗਾ ਅਤੇ ਇਸ ਦੇ ਤਹਿਤ ਵਾਈਨ, ਸਮੁੰਦਰੀ ਭੋਜਨ ਅਤੇ ਬਾਗਬਾਨੀ ਉਤਪਾਦਾਂ ਸਮੇਤ ਆਸਟ੍ਰੇਲੀਆਈ ਨਿਰਯਾਤ ‘ਤੇ ਲਾਗੂ ਟੈਰਿਫ਼ ਖਤਮ ਕੀਤੇ ਜਾਣਗੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਇਸਨੂੰ ਇੱਕ ਮਹੱਤਵਪੂਰਨ ਮੌਕਾ ਕਰਾਰ ਦਿੱਤਾ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ...
ਪੰਜਾਬੀ ਡਾਇਰੀ: ਬੇਅਦਬੀ ਮਾਮਲਿਆਂ ‘ਤੇ ਕਾਨੂੰਨ ਲਿਆਉਣ ਦੀ ਤਿਆਰੀ, 29 ਮਾਰਚ ਨੂੰ ਪੰਜਾਬ ਮੰਤਰੀ ਮੰਡਲ ਦੀ ਬੈਠਕ 24.03.2026 9:28
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 29 ਮਾਰਚ ਨੂੰ ਮੰਤਰੀ ਮੰਡਲ ਦੀ ਮਹੱਤਵਪੂਰਨ ਬੈਠਕ ਸੱਦੀ ਹੈ, ਜਿਸਦਾ ਏਜੇਂਡਾ ਹਾਲੇ ਜਾਰੀ ਨਹੀਂ ਕੀਤਾ ਗਿਆ। ਖਬਰਾਂ ਮੁਤਾਬਕ, ਸਰਕਾਰ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਨਵਾਂ ਕਾਨੂੰਨ ਲਿਆਉਣ ‘ਤੇ ਵਿਚਾਰ ਕਰ ਰਹੀ ਹੈ। ਇਸ ਸੰਦਰਭ ਵਿੱਚ 13 ਅਪ੍ਰੈਲ, ਵੈਸਾਖੀ ਦੇ ਦਿਨ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵੀ ਸੱਦਿਆ ਗਿਆ ਹੈ। ਬੈਠਕ ਵਿੱਚ ਹੋਰ ਅਹਿਮ ਮੁੱਦਿਆਂ ‘ਤੇ ਵੀ ਫੈਸਲੇ ਹੋਣ ਦੀ ਸੰਭਾਵਨਾ ਹੈ। ਇਸ ਨਾਲ ਜੁੜੀਆਂ ਹੋਰ ਖ਼ਬਰਾਂ ਇਸ ਪੌਡਕਾਸਟ ਵਿੱਚ ਸੁਣੋ।
ਦੱਖਣੀ ਆਸਟ੍ਰੇਲੀਆ ਚੋਣਾਂ: ਲੇਬਰ ਦੀ ਵੱਡੀ ਜਿੱਤ, ਵਨ ਨੇਸ਼ਨ ਨੇ ਕੂਈਨਜ਼ਲੈਂਡ ਤੋਂ ਬਾਹਰ ਜਿੱਤੀ ਪਹਿਲੀ ਸੀਟ 23.03.2026 6:13
ਦੱਖਣੀ ਆਸਟ੍ਰੇਲੀਆ ਦੀਆਂ ਚੋਣਾਂ ਵਿੱਚ ਲੇਬਰ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਦਰਜ ਕਰਦੇ ਹੋਏ ਪ੍ਰੀਮੀਅਰ ਪੀਟਰ ਮੈਲੀਨਸਕਸ ਨੂੰ ਦੂਜਾ ਕਾਰਜਕਾਲ ਦਿੱਤਾ। ਇਸਦੇ ਨਾਲ ਹੀ ਵਨ ਨੇਸ਼ਨ ਨੇ 21 ਫ਼ੀਸਦੀ ਤੋਂ ਵੱਧ ਪ੍ਰਾਇਮਰੀ ਵੋਟਾਂ ਹਾਸਿਲ ਕਰਕੇ ਲਿਬਰਲ ਪਾਰਟੀ ਨੂੰ ਪਿੱਛੇ ਛੱਡ ਦਿੱਤਾ, ਜੋ ਕਿ ਕਰੀਬ 30 ਸਾਲਾਂ ਵਿੱਚ ਇਸਦੀ ਸਭ ਤੋਂ ਵੱਡੀ ਸਫਲਤਾ ਹੈ। ਨਤੀਜਿਆਂ ਨੇ ਰਾਜ ਦੀ ਰਾਜਨੀਤੀ ਵਿੱਚ ਵੱਡਾ ਬਦਲਾਅ ਦਰਸਾਇਆ ਹੈ ਅਤੇ ਮੁੱਖ ਪਾਰਟੀਆਂ ਨੂੰ ਆਪਣੀ ਰਣਨੀਤੀ ‘ਤੇ ਮੁੜ ਵਿਚਾਰ ਕਰਨ ਲਈ ਮਜਬੂਰ ਕੀਤਾ ਹੈ।
ਖ਼ਬਰਨਾਮਾ: ਮੱਧ ਪੂਰਬ ਤਣਾਅ ਦਰਮਿਆਨ ਆਸਟ੍ਰੇਲੀਆ ਦੀ ਇੰਧਨ ਸਪਲਾਈ ਸੁਰੱਖਿਅਤ, ਸਰਕਾਰ ਦਾ ਭਰੋਸਾ 23.03.2026 4:01
ਮੱਧ ਪੂਰਬ ਵਿੱਚ ਜੰਗੀ ਹਾਲਾਤਾਂ ਦੇ ਬਾਵਜੂਦ ਆਸਟ੍ਰੇਲੀਆ ਵਿੱਚ ਇੰਧਨ ਸੁਰੱਖਿਅਤ ਬਣਾਈ ਰੱਖਣ ਲਈ ਸਰਕਾਰ ਵੱਲੋਂ ਕਈ ਵਿਕਲਪਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਸਹਾਇਕ ਮੰਤਰੀ ਪੈਟ੍ਰਿਕ ਗੋਰਮਨ ਦੇ ਅਨੁਸਾਰ ਸਪਲਾਈ ਚੇਨ ਨੂੰ ਮਜ਼ਬੂਤ ਰੱਖਣ ਲਈ ਢੁੱਕਵੀਆਂ ਯੋਜਨਾਵਾਂ ਤਿਆਰ ਹਨ, ਜਦਕਿ ਊਰਜਾ ਮੰਤਰੀ ਕ੍ਰਿਸ ਬੋਵਨ ਨੇ ਭਰੋਸਾ ਦਿੱਤਾ ਹੈ ਕਿ ਦੇਸ਼ ਕੋਲ ਮੌਜੂਦਾ ਸਟਾਕ ਕਾਫ਼ੀ ਹੈ। ਪੈਟਰੋਲ ਲਗਭਗ 38 ਦਿਨਾਂ ਲਈ ਅਤੇ ਡੀਜ਼ਲ ਤੇ ਜੈੱਟ ਫਿਊਲ ਕਰੀਬ 30 ਦਿਨਾਂ ਲਈ ਉਪਲਬਧ ਹੈ। ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ...
ਘਰੇਲੂ ਹਿੰਸਾ ਮਾਮਲਿਆਂ ਵਿੱਚ ਪੁਲਿਸ ਕਾਰਵਾਈ ਦੇ ਟੁੱਟੇ ਰਿਕਾਰਡ: ਵਧਦੇ ਮਾਮਲੇ ਜਾਂ ਵਧੇਰੇ ਪੀੜਤਾਂ ਨੂੰ ਮਿਲ ਰਹੀ ਅਵਾਜ਼? 23.03.2026 8:56
ਆਸਟ੍ਰੇਲੀਆ ਵਿੱਚ ਪਰਿਵਾਰਕ ਅਤੇ ਘਰੇਲੂ ਹਿੰਸਾ ਨਾਲ ਜੁੜੇ ਅਪਰਾਧਾਂ ਵਿੱਚ ਪੁਲਿਸ ਦੀ ਕਾਰਵਾਈ ਨੇ ਰਿਕਾਰਡ ਪੱਧਰ ਛੂਹ ਲਿਆ ਹੈ। ਮਾਹਿਰਾਂ ਦੇ ਅਨੁਸਾਰ ਇਹ ਵਾਧਾ ਹਿੰਸਾ ਦੇ ਮਾਮਲਿਆਂ ਦੇ ਨਾਲ ਨਾਲ ਲੋਕਾਂ ਵੱਲੋਂ ਅੱਗੇ ਆ ਕੇ ਸ਼ਿਕਾਇਤ ਕਰਨ ਦੀ ਵਧਦੀ ਹਿੰਮਤ ਦਾ ਸੰਕੇਤ ਵੀ ਹੋ ਸਕਦਾ ਹੈ। ਘਰੇਲੂ ਹਿੰਸਾ ਸਿਰਫ਼ ਸਰੀਰਕ ਨਹੀਂ, ਸਗੋਂ ਕਈ ਹੋਰ ਰੂਪਾਂ ਵਿੱਚ ਵੀ ਹੁੰਦੀ ਹੈ ਅਤੇ ਇਹ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਖ਼ਾਸ ਕਰਕੇ ਪਰਵਾਸੀਆਂ ਅਤੇ ਮੂਲ ਵਾਸੀਆਂ ਨੂੰ। ਹੋਰ ਵੇਰਵੇ ਲਈ ਸੁਣੋ...
Podcast simili
Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici