SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Visita il sito del podcast e sostieni chi lo crea: www.sbs.com.au
Dove ascoltare?
I podcast nell'app Replaio Radio In arrivoI podcast stanno per arrivare nell'app. Installala ora e scopri per primo un modo tutto nuovo di vivere i podcast
Episodi
ਖ਼ਬਰਨਾਮਾ: ਰਹਿਣ-ਸਹਿਣ ਦੇ ਖਰਚਿਆਂ ਤੋਂ ਹੋਰ ਰਾਹਤ ਦੇਵੇਗੀ ਸਰਕਾਰ:ਐਲਬਨੀਜ਼ੀ 30.09.2026 4:45
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਸਾਲ ਦੇ ਅਖੀਰ ਵਿੱਚ ਆਉਣ ਵਾਲੇ ਮਿਡ-ਈਅਰ ‘ਇਕਨਾਮਿਕ ਐਂਡ ਫਿਸਕਲ ਆਊਟਲੁੱਕ’ ਵਿੱਚ ਲੋਕਾਂ ਨੂੰ ਰਹਿਣ-ਸਹਿਣ ਦੇ ਖਰਚਿਆਂ ਤੋਂ ਹੋਰ ਰਾਹਤ ਦੇਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਮੰਨਿਆ ਕਿ ਪਿਛਲੇ ਦਿਨੀਂ ਵਿਆਜ ਦਰਾਂ ਵਿੱਚ ਹੋਏ ਵਾਧੇ ਦਾ ਮੌਰਗੇਜ ਵਾਲੇ ਲੋਕਾਂ ’ਤੇ ਅਸਰ ਪਵੇਗਾ। ਹਾਲਾਂਕਿ ਉਨ੍ਹਾਂ ਸਰਕਾਰ ਦੇ ਕਾਰਜਪ੍ਰਣਾਲੀ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਨੇ ਮਹਿੰਗਾਈ ਨੂੰ ਵਧਾਏ ਬਿਨਾਂ ਲੋਕਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕ...
ਖਪਤਕਾਰਾਂ ਨੂੰ ਵੱਡੀ ਰਾਹਤ, ਛੋਟੇ ਵਪਾਰੀ ਚਿੰਤਾ 'ਚ; 1 ਅਕਤੂਬਰ ਤੋਂ ਖ਼ਤਮ ਹੋ ਰਿਹਾ ਹੈ ਕਾਰਡ ਸਰਚਾਰਜ 30.09.2026 5:14
RBA ਯਾਨੀ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਖਪਕਤਾਰ ਹਰ ਸਾਲ ਕਾਰਡ ਸਰਚਾਰਜ ਦੇ ਰੂਪ ਵਿੱਚ $1.6 ਬਿਲੀਅਨ ਡਾਲਰ ਦਾ ਭੁਗਤਾਨ ਕਰਦੇ ਹਨ। ਪਰ ਹੁਣ ਇਹ ਬਦਲਣ ਵਾਲਾ ਹੈ। 1 ਅਕਤੂਬਰ ਤੋਂ, ਹਰ ਵਾਰ ਜਦੋਂ ਖਰੀਦਦਾਰ ਆਪਣਾ ਕਾਰਡ ਟੈਪ ਕਰਨਗੇ, ਜਾਂ ਆਨਲਾਈਨ ਲੈਣ-ਦੇਣ ਲਈ ਕਾਰਡ ਦੀ ਵਰਤੋਂ ਕਰਨਗੇ, ਤਾਂ ਕੋਈ ਵੀ ਕਾਰਡ ਸਰਚਾਰਜ ਨਹੀਂ ਲੱਗੇਗਾ, ਇਸ ਦਾ ਮਤਲਬ ਹੈ ਕਿ ਦੁਕਾਨ ਜਾਂ ਕਾਰੋਬਾਰ ਵੱਲੋਂ ਦੱਸੀ ਕੀਮਤ ਹੀ ਚੈੱਕਆਊਟ ’ਤੇ ਅਦਾ ਕੀਤੀ ਜਾਣ ਵਾਲੀ ਕੀਮਤ ਹੋਣੀ ਚਾਹੀਦੀ ਹੈ। ਕਾਰਡ ਸਰਚਾਰਜ ਦ...
ਅਖਾਣ ਕਹਾਣੀ: ਜਾਣੋ 'ਅੱਗੇ ਖੂਹ ਤੇ ਪਿੱਛੇ ਖੱਡ' ਦਾ ਮਤਲਬ ਅਤੇ ਇਤਿਹਾਸ 30.09.2026 8:08
ਐਸ ਬੀ ਐਸ ਪੰਜਾਬੀ ਦੀ ਪੌਡਕਾਸਟ ਲੜੀ ‘ਅਖਾਣ ਕਹਾਣੀ’ ਰਾਹੀਂ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਕੜੀ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਅੱਗੇ ਖੂਹ ਤੇ ਪਿੱਛੇ ਖੱਡ’ ਅਖਾਣ ਦੇ ਪਿਛੋਕੜ, ਇਤਿਹਾਸ, ਭਾਵ-ਅਰਥ ਅਤੇ ਅਜੋਕੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।
ਬੇਕਾਬੂ AI ਏਜੰਟ ਕੀ ਹੁੰਦੇ ਹਨ ਅਤੇ ਇਸ ਨੇ ਮੈਡੀਕੇਅਰ ਨੂੰ ਕਿਵੇਂ ਹੈਕ ਕੀਤਾ? 29.09.2026 11:53
ਇੱਕ OpenAI ਆਰਟੀਫੀਸ਼ੀਅਲ ਇੰਟੈਲੀਜੈਂਸ (AI) ਏਜੰਟ ਨੇ ਆਸਟ੍ਰੇਲੀਆ ਦੇ ਮੈਡੀਕੇਅਰ ਸਿਸਟਮ ਨਾਲ ਜੁੜੀ ਇੱਕ ਆਸਟ੍ਰੇਲੀਆਈ ਸਰਕਾਰੀ ਵੈੱਬਸਾਈਟ ਵਿੱਚ ਘੁਸਪੈਠ ਕੀਤੀ ਹੈ। ਸੰਘੀ ਸਰਕਾਰ ਨੇ ਘਟਨਾ ਦੀ ਜਾਂਚ ਲਈ ਇੱਕ ਟਾਸਕ ਫੋਰਸ ਸਥਾਪਤ ਕੀਤੀ ਹੈ, ਪਰ ਇਸ ਘਟਨਾ ਨੇ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ: ਜਿਵੇਂ-ਜਿਵੇਂ AI ਸਿਸਟਮ ਖੁਦਮੁਖਤਿਆਰੀ ਨਾਲ ਕੰਮ ਕਰਨ ਦੇ ਸਮਰੱਥ ਹੁੰਦੇ ਜਾ ਰਹੇ ਹਨ, ਕੀ ਦੇਸ਼ ਦੇ ਤਕਨੀਤੀ ਸੁਰੱਖਿਆ ਉਪਾਅ ਵੀ ਉਸੇ ਰਫ਼ਤਾਰ ਨਾਲ ਅੱਗੇ ਵੱਧ ਰਹੇ ਹਨ? #sbsaudiopodcast
ਖ਼ਬਰਨਾਮਾ: RBA ਨੇ ਕੈਸ਼ ਰੇਟ ਵਧਾ ਕੇ 4.6% ਕੀਤੀ, ਵਿਆਜ ਦਰਾਂ 15 ਸਾਲਾਂ ਦੇ ਉੱਚੇ ਪੱਧਰ 'ਤੇ 29.09.2026 5:01
ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਅੱਜ ਆਪਣੀ ਮੀਟਿੰਗ ਵਿੱਚ ਕੈਸ਼ ਰੇਟ ਨੂੰ 0.25% ਯਾਨੀ 25 ਬੇਸਿਸ ਪੁਆਇੰਟ ਵਧਾ ਕੇ 4.60% ਕਰ ਦਿੱਤਾ ਹੈ, ਜੋ ਕਿ ਪਿਛਲੇ 15 ਸਾਲਾਂ ਦਾ ਸਭ ਤੋਂ ਉੱਚਾ ਪੱਧਰ ਹੈ। ਬੈਂਕ ਮੁਤਾਬਕ ਦੇਸ਼ ਵਿੱਚ ਮਹਿੰਗਾਈ ਲਗਾਤਾਰ ਉੱਚੀ ਬਣੀ ਹੋਈ ਹੈ ਅਤੇ ਅਗਸਤ ਮਹੀਨੇ ਵਿੱਚ ਜਤਾਏ ਗਏ ਜੋਖਮ ਹੁਣ ਸੱਚ ਸਾਬਤ ਹੋ ਰਹੇ ਹਨ। ਮਿਡਲ ਈਸਟ ਵਿੱਚ ਵੱਧਦੇ ਟਕਰਾਅ ਕਾਰਨ ਵਿਸ਼ਵ ਪੱਧਰ 'ਤੇ ਊਰਜਾ ਅਤੇ ਤੇਲ ਦੀਆਂ ਕੀਮਤਾਂ ਉਮੀਦ ਨਾਲੋਂ ਕਿਤੇ ਜ਼ਿਆਦਾ ਵੱਧ ਗਈਆਂ ਹਨ। ਇਸ ਦੇ ਨਾਲ ਹੀ, ਆਰ...
ਪੰਜਾਬੀ ਡਾਇਰੀ: ਸਿਰਫ਼ ਚਾਰ ਦਿਨਾਂ 'ਚ ਹੀ ਸਾਬਕਾ ED ਅਧਿਕਾਰੀ ਨੇ 'ਵਾਰਿਸ ਪੰਜਾਬ ਦੇ' ਨੂੰ ਕਿਹਾ ਅਲਵਿਦਾ 29.09.2026 4:25
ਅਕਾਲੀ ਦਲ ਵਾਰਿਸ ਪੰਜਾਬ ਦੇ (AD-WPD) ਵਿੱਚ ਸ਼ਾਮਲ ਹੋਣ ਤੋਂ ਸਿਰਫ਼ ਚਾਰ ਦਿਨ ਬਾਅਦ, ਈਡੀ ਦੇ ਸਾਬਕਾ ਅਧਿਕਾਰੀ ਨਿਰੰਜਨ ਸਿੰਘ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਨਿਰੰਜਨ ਸਿੰਘ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ, ਵਿਆਪਕ ਭ੍ਰਿਸ਼ਟਾਚਾਰ, ਗੈਂਗਸਟਰਾਂ, ਫਿਰੌਤੀ ਅਤੇ ਨਸ਼ਾ ਤਸਕਰੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਮੂਲੀਅਤ ਵਰਗੇ ਮੁੱਦਿਆਂ ’ਤੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਕੁੱਝ ਮੁੱਦਿਆਂ ’ਤੇ ਪਾਰਟੀ ਨਾਲ...
ਅਖਾਣ ਕਹਾਣੀ: ਜਾਣੋ 'ਸੱਠੀ ਲੈ ਪੰਜਾਹੀ ਗਾਲ, ਤੈਨੂੰ ਕੀ ਮੁਨਾਫ਼ੇ ਨਾਲ' ਦਾ ਮਤਲਬ ਅਤੇ ਇਤਿਹਾਸ 29.09.2026 7:56
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਸੱਠੀ ਲੈ ਪੰਜਾਹੀ ਗਾਲ, ਤੈਨੂੰ ਕੀ ਮੁਨਾਫ਼ੇ ਨਾਲ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ।
ਖ਼ਬਰਨਾਮਾ: ਆਸਟ੍ਰੇਲੀਆ ਦਾ 'ਬਜਟ ਘਾਟਾ' ਅਨੁਮਾਨ ਨਾਲੋਂ 6 ਬਿਲੀਅਨ ਡਾਲਰ ਘੱਟ 28.09.2026 4:25
ਫ਼ੈਡਰਲ ਬਜਟ ਨਤੀਜਿਆਂ ਦੇ ਅੰਤਿਮ ਅੰਕੜਿਆਂ ਮੁਤਾਬਕ, ਆਸਟ੍ਰੇਲੀਆ ਦਾ 'ਬਜਟ ਘਾਟਾ' (budget deficit) ਪਹਿਲਾਂ ਲਗਾਏ ਗਏ ਅਨੁਮਾਨ ਨਾਲੋਂ 6 ਬਿਲੀਅਨ ਡਾਲਰ ਘੱਟ ਰਿਹਾ ਹੈ। ਫ਼ੈਡਰਲ ਖ਼ਜ਼ਾਨਚੀ ਜਿਮ ਚਾਲਮਰਜ਼ ਨੇ ਦੱਸਿਆ ਕਿ ਮਈ ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ ਬਜਟ ਘਾਟਾ 28.3 ਬਿਲੀਅਨ ਡਾਲਰ ਰਹੇਗਾ। ਵਿੱਤ ਮੰਤਰੀ ਕੇਟੀ ਗੈਲਾਘਰ ਮੁਤਾਬਕ, ਸੁਪਰਐਨੂਏਸ਼ਨ ਨਿਵੇਸ਼ਾਂ ਤੋਂ ਮਿਲਣ ਵਾਲੇ ਟੈਕਸ ਨੇ ਵਿੱਤੀ ਸਥਿਤੀ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ...
'ਪਿਤਾ ਨੂੰ ਗੁਆਉਣ ਤੋਂ ਬਾਅਦ ਮੈਨੂੰ ਫਿੱਟ ਰਹਿਣ ਦੀ ਪ੍ਰੇਰਣਾ ਮਿਲੀ': ਹੋਬਾਰਟ-ਅਧਾਰਿਤ ਪੰਜਾਬੀ ਬਾਡੀਬਿਲਡਰ ਸੁਮੀਤਪਾਲ ਦਾ ਚੈਂਪੀਅਨ ਬਨਣ ਦਾ ਸਫ਼ਰ 28.09.2026 6:36
ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ, ਹੋਬਾਰਟ-ਅਧਾਰਤ ਸੁਮੀਤਪਾਲ ਸਿੰਘ ਨੇ ਆਪਣਾ ਫਿਟਨੈਸ ਦਾ ਸਫ਼ਰ ਸ਼ੁਰੂ ਕੀਤਾ ਸੀ। ਹੁਣ ਉਹ 'ਨੈਚੁਰਲ ਬਾਡੀਬਿਲਡਿੰਗ' ਮੁਕਾਬਲਿਆਂ ਵਿੱਚ ਕਈ ਤਗਮੇ ਜਿੱਤ ਚੁੱਕੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਮੈਲਬੌਰਨ ਵਿੱਚ ਹੋਏ 'ਵਰਕ ਹਾਰਡ ਪਲੇਅ ਹਾਰਡ' (WHPH) ਫਿਟਨੈਸ ਸ਼ੋਅ ਵਿੱਚ ਦੋ ਸੋਨੇ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਅਤੇ 'ਵਰਲਡ ਨੈਚੁਰਲ ਬਾਡੀਬਿਲਡਿੰਗ ਫੈਡਰੇਸ਼ਨ' (WNBF) ਦੇ ਮੰਚ 'ਤੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਵੀ ਕੀਤੀ। ਇਸ ਤੋਂ ਪਹਿਲਾਂ ਵੀ ਉਹ ਬਾਡੀਬ...
ਅਖਾਣ ਕਹਾਣੀ: ਜਾਣੋ 'ਪੱਲੇ ਨਾ ਧੇਲਾ, ਕਰਦੀ ਮੇਲਾ ਮੇਲਾ' ਦਾ ਮਤਲਬ ਅਤੇ ਇਤਿਹਾਸ 28.09.2026 7:41
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੁਰਾਣੇ ਅਤੇ ਵਿਸਰੇ ਹੋਏ ਪੰਜਾਬੀ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ 'ਪੱਲੇ ਨਾ ਧੇਲਾ, ਕਰਦੀ ਮੇਲਾ ਮੇਲਾ' ਅਖਾਣ ਦੇ ਇਤਿਹਾਸ, ਇਸਦੇ ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।
ਕੀ ਆਸਟ੍ਰੇਲੀਆ ਨੂੰ ਯੁਵਾ ਆਬਾਦੀ ਵਧਾਉਣ ਲਈ ਪ੍ਰਵਾਸੀਆਂ ਦੀ ਲੋੜ ਹੈ? 28.09.2026 9:56
‘ਆਸਟ੍ਰੇਲੀਆ ਭਰਿਆ ਹੋਇਆ ਹੈ’ ਕਹਿ ਕੇ ਕਈ ਸਮੂਹ ਪਰਵਾਸ ਦੀ ਗਿਣਤੀ ਘਟਾਉਣ ਦੀ ਮੰਗ ਕਰਦੇ ਰਹੇ ਹਨ। ਪਰ 2026 ਦੀ Intergenerational Report ਦੇ ਅਨੁਮਾਨ ਮੁਤਾਬਕ, ਆਸਟ੍ਰੇਲੀਆ ਦੀ ਆਬਾਦੀ ਦੇ ਵਾਧੇ ਵਿੱਚ ਪਰਵਾਸ ਦੀ ਅਹਿਮ ਭੂਮਿਕਾ ਰਹੇਗੀ, ਕਿਉਂਕਿ ਦੇਸ਼ ਦੀ ਫਰਟੀਲਿਟੀ ਦਰ ਇਸ ਵੇਲੇ ਕਾਫ਼ੀ ਘੱਟ ਹੈ। ਮਾਹਿਰਾਂ ਮੁਤਾਬਕ ਬੱਚਿਆਂ ਦੀ ਪਰਵਰਿਸ਼ ਦੀ ਵੱਧ ਰਹੀ ਲਾਗਤ ਇੱਕ ਵਿਆਪਕ ਆਰਥਿਕ ਮੁੱਦਾ ਹੈ। ਉਨ੍ਹਾਂ ਨੇ ਬੱਚਿਆਂ ਦੀ ਦੇਖਭਾਲ ਵਿੱਚ ਵਧੇਰੇ ਨਿਵੇਸ਼ ਅਤੇ ਮਾਪਿਆਂ ਲਈ ਹੋਰ ਸਹਾਇਤਾ ਦੀ ਲੋੜ ’ਤੇ ਜ...
ਅਖਾਣ ਕਹਾਣੀ: ਜਾਣੋ 'ਥੱਲੇ 30 ਤੇ ਉੱਤੇ 20' ਦਾ ਮਤਲਬ ਅਤੇ ਇਤਿਹਾਸ 26.09.2026 8:10
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੁਰਾਣੇ ਅਤੇ ਵਿਸਰੇ ਹੋਏ ਪੰਜਾਬੀ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਥੱਲੇ 30 ਤੇ ਉੱਤੇ 20’ ਅਖਾਣ ਦੇ ਇਤਿਹਾਸ, ਇਸਦੇ ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਜਾਣੋ ਇਸ ਦਾ ਵਿਸਥਾਰ ਇਸ ਪੌਡਕਾਸਟ ਰਾਹੀਂ।
ਅਖਾਣ ਕਹਾਣੀ: ਜਾਣੋ 'ਤਣਾਵਾਂ ਪਈ ਦਾ ਅੱਧਾ ਮੁੱਲ ਰਹਿ ਜਾਂਦਾ ਹੈ' ਦਾ ਮਤਲਬ ਅਤੇ ਇਤਿਹਾਸ 25.09.2026 7:13
ਐਸ ਬੀ ਐਸ ਪੰਜਾਬੀ ਤੁਹਾਡੇ ਲਈ ਇੱਕ ਨਵੀਂ ਲੜੀ 'ਅਖਾਣ ਕਹਾਣੀ' ਲੈ ਕੇ ਆਇਆ ਹੈ ਜਿੱਥੇ ਅਸੀਂ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਬਾਰੇ ਗੱਲ ਕਰਾਂਗੇ ਅਤੇ ਉਨ੍ਹਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਖੋਜ ਕਰਾਂਗੇ। ਇਸ ਪੌਡਕਾਸਟ ਵਿੱਚ, ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ ਗੱਲਬਾਤ ਕਰ ਰਹੇ ਹਨ ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਦੇ ਨਾਲ। ਸੁਣੋ ਅਖਾਣ 'ਤਣਾਵਾਂ ਪਈ ਦਾ ਅੱਧਾ ਮੁੱਲ ਰਹਿ ਜਾਂਦਾ ਹੈ' ਦਾ ਇਤਿਹਾਸ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਮਹੱਤਤਾ, ਇਸ ਪੌਡਕਾਸਟ ਰਾਹੀਂ।
ਖ਼ਬਰਾਂ ਫਟਾਫੱਟ: HILDA ਰਿਪੋਰਟ ਦੇ ਹੈਰਾਨੀਜਨਕ ਅੰਕੜੇ, AFL ਪਰੇਡ ਨਾਲ ਮੈਲਬਰਨ 'ਚ ਲੱਗੀਆਂ ਰੌਣਕਾਂ ਤੇ ਹੋਰ ਖ਼ਬਰਾਂ 25.09.2026 4:45
ਆਸਟ੍ਰੇਲੀਆ ਵਿੱਚ ਜ਼ਿੰਦਗੀ ਬਾਰੇ ਸਭ ਤੋਂ ਵੱਡੇ ਸਰਵੇਖਣ HILDA ਰਿਪੋਰਟ ਮੁਤਾਬਕ, 18 ਤੋਂ 30 ਸਾਲ ਦੀ ਉਮਰ ਦੇ ਅੱਧੇ ਆਸਟ੍ਰੇਲੀਆਈ ਨੌਜਵਾਨ ਆਪਣੇ ਮਾਪਿਆਂ ਜਾਂ ਸਰਪ੍ਰਸਤਾਂ ਨਾਲ ਰਹਿ ਰਹੇ ਹਨ। ਇਹ ਅੰਕੜਾ 2001 ਦੇ ਮੁਕਾਬਲੇ 10 ਫ਼ੀਸਦੀ ਵੱਧ ਹੈ। ਖੇਡਾਂ ਵੱਲ ਆਈਏ ਤਾਂ, AFL ਦੀ ਰਵਾਇਤੀ ਗ੍ਰੈਂਡ ਫਾਈਨਲ ਪਰੇਡ ਸ਼ੁੱਕਰਵਾਰ ਮੈਲਬਰਨ ਦੀਆਂ ਸੜਕਾਂ 'ਤੇ ਛਾਈ ਰਹੀ। ਬ੍ਰਿਸਬੇਨ ਲਾਇਨਜ਼ ਦੀ ਨਜ਼ਰ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ’ਤੇ ਹੈ। ਇਸ ਵਾਰ ਸ਼ਨੀਵਾਰ ਦੇ ਫਾਈਨਲ 'ਚ ਉਸ ਦਾ ਮੁਕਾਬਲਾ ਫ੍ਰੀਮੈਂਟਲ...
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀ ਨਾਗਰਿਕਤਾ ਲੈਣ ਵਾਲਿਆਂ ’ਚ ਭਾਰਤੀ ਤੀਜੇ ਨੰਬਰ ’ਤੇ 25.09.2026 7:44
ਨਿਊਜ਼ੀਲੈਂਡ ਦੀ ਨਾਗਰਿਕਤਾ (ਸਿਟੀਜ਼ਨਸ਼ਿਪ) ਲੈਣ ਦੇ ਮਾਮਲੇ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਪਹਿਲੀ ਵਾਰ ਬ੍ਰਿਟਿਸ਼ ਪ੍ਰਵਾਸੀ ਸਭ ਤੋਂ ਅੱਗੇ ਨਿਕਲ ਗਏ ਹਨ। ਸਾਲ 2022 ਤੋਂ ਲਗਾਤਾਰ ਪਹਿਲੇ ਨੰਬਰ 'ਤੇ ਰਹਿਣ ਵਾਲਾ ਭਾਰਤ ਹੁਣ ਖਿਸਕ ਕੇ ਤੀਜੇ ਸਥਾਨ 'ਤੇ ਆ ਗਿਆ ਹੈ, ਜਦਕਿ ਦੂਜਾ ਸਥਾਨ ਦੱਖਣੀ ਅਫ਼ਰੀਕਾ ਨੇ ਹਾਸਲ ਕੀਤਾ ਹੈ। ਬੀਤੇ ਸਾਲ ਨਿਊਜ਼ੀਲੈਂਡ ਦੇ ਨਵੇਂ ਨਾਗਰਿਕਾਂ ਦੀ ਕੁੱਲ ਗਿਣਤੀ ਰਿਕਾਰਡ 51,632 ਤੱਕ ਪਹੁੰਚ ਗਈ, ਜਿਸ ਵਿੱਚ ਯੂਕੇ ਦੇ 5,955, ਸਾਊਥ ਅਫ਼ਰੀਕਾ ਦੇ 5,939 ਅਤੇ ਭਾਰਤ ਦੇ 5,8...
ਅਖਾਣ 'ਅੱਗੇ ਕਦ ਅਤੇ ਪਿੱਛੇ ਅੱਗ' ਦਾ ਇਤਿਹਾਸ ਅਤੇ ਅਰਥ 25.09.2026 7:10
ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਅੱਗੇ ਕਦ ਅਤੇ ਪਿੱਛੇ ਅੱਗ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰਦੇ ਹਨ।
ਖ਼ਬਰਨਾਮਾ: ਮੈਡੀਕੇਅਰ ਹੈਕ ਮਾਮਲੇ ’ਤੇ ਟਾਸਕ ਫੋਰਸ ਦਾ ਗਠਨ, OpenAI ਦੀ ਦੇਰੀ ’ਤੇ ਐਲਬਨੀਜ਼ੀ ਨਾਰਾਜ਼ 24.09.2026 5:28
ਕਾਰਜਕਾਰੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਦਾ ਕਹਿਣਾ ਹੈ ਕਿ ਸੰਘੀ ਸਰਕਾਰ ਨੇ ਮੈਡੀਕੇਅਰ ਪੋਰਟਲ ਹੈਕ ਦੀ ਜਾਂਚ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮਾਰਲਸ ਨੇ ਪੁਸ਼ਟੀ ਕੀਤੀ ਹੈ ਕਿ OpenAI ਦੇ ਏਜੰਟ ਨੇ ਜੂਨ ਵਿੱਚ ਮੈਡੀਕੇਅਰ ਪੋਰਟਲ ਤੱਕ ਅਣਅਧਿਕਾਰਤ ਪਹੁੰਚ ਹਾਸਲ ਕੀਤੀ ਸੀ ਅਤੇ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ, ਹਾਲਾਂਕਿ ਇਸ ਸਾਈਬਰ ਹਮਲੇ ਦਾ ਪ੍ਰਭਾਵ ਮਾਮੂਲੀ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕੰਪਨੀ ਅਤੇ ਇਸ ਦੇ CEO ਸੈਮ ਆਲਟਮੈਨ ਦੀ ਆਲੋਚਨਾ ਕੀਤੀ...
ਬਾਲੀਵੁੱਡ ਗੱਪਸ਼ੱਪ: ਭਾਰਤੀ ਫ਼ਿਲਮਾਂ ਦੇ ਨਵੇਂ 18-ਮੈਂਬਰੀ ਸੈਂਸਰ ਬੋਰਡ ਵਿੱਚ ਹੰਸ ਰਾਜ ਹੰਸ ਸ਼ਾਮਲ 24.09.2026 5:38
ਭਾਰਤੀ Central Board of Film Certification (CBFC) ਵਿੱਚ ਹੋਈ ਵੱਡੀ ਤਬਦੀਲੀ ਤੋਂ ਬਾਅਦ ਇਕ ਨਵੀਂ 18 ਮੈਂਬਰੀ ਬੋਰਡ ਦੀ ਨਿਯੁਕਤ ਕੀਤੀ ਗਈ ਹੈ ਜਿਸ ਵਿੱਚ ਪੰਜਾਬੀ ਗਾਇਕ, ਨੇਤਾ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਹੰਸ ਰਾਜ ਹੰਸ ਦੇ ਨਾਲ, ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ, ਅਦਾਕਾਰ ਸੁਨੀਲ ਸ਼ੈੱਟੀ, ਪੰਕਜ ਤ੍ਰਿਪਾਠੀ ਅਤੇ ਹੋਰ ਫਿਲਮ ਤੇ ਸੰਗੀਤ ਨਾਲ ਜੁੜੀਆਂ ਹਸਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੋਰਡ ਦੇ ਪ੍ਰਮਾਣੀਕਰਨ (Certificaiton) ਨਿਯਮਾਂ ਵਿੱਚ ਵੀ ਤਬਦੀਲੀ ਕੀਤੀ ਗ...
'ਪਰਾਏ ਹੱਥੀਂ 32 ਦੇ 33 ਹੋਣੇ ਔਖੇ ਨੇ': ਕੀ ਤੁਸੀਂ ਇਸ ਅਖਾਣ ਦੀ ਕਹਾਣੀ ਜਾਣਦੇ ਹੋ? 24.09.2026 7:34
ਐਸ ਬੀ ਐਸ ਪੰਜਾਬੀ ਦੀ ਨਵੀਂ ਪੌਡਕਾਸਟ ਲੜੀ 'ਅਖਾਣ ਕਹਾਣੀ' ਵਿੱਚ ਅਸੀਂ ਪੰਜਾਬੀ ਭਾਸ਼ਾ ਦੇ ਪੁਰਾਣੇ, ਵਿਸਰੇ ਹੋਏ ਅਤੇ ਲੋਕ-ਜੀਵਨ ਨਾਲ ਜੁੜੇ ਅਖਾਣਾਂ ਦੀਆਂ ਦਿਲਚਸਪ ਕਹਾਣੀਆਂ, ਉਨ੍ਹਾਂ ਦੇ ਇਤਿਹਾਸ, ਮੂਲ ਅਤੇ ਅਸਲ ਅਰਥਾਂ ਨੂੰ ਖੰਗਾਲ ਰਹੇ ਹਾਂ। ਇਸ ਕੜੀ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬੀ ਦੇ ਪ੍ਰਸਿੱਧ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ਗੱਲਬਾਤ ਕਰਦੇ ਹਨ। ਸੁਣੋ ਅਖਾਣ 'ਪਰਾਏ ਹੱਥੀਂ 32 ਦੇ 33 ਹੋਣੇ ਔਖੇ ਨੇ' ਕਿਵੇਂ ਹੋਂਦ ਵਿੱਚ ਆਇਆ, ਇਸ ਦਾ ਅਸਲ ਭਾਵ ਕੀ ਹੈ ਅਤੇ...
ਡੈਂਟਿਸਟਰੀ ਤੋਂ ਸੋਸ਼ਲ ਵਰਕ ਤੱਕ, ਸਿੱਖਣ ਦਾ ਸਫ਼ਰ ਜਾਰੀ ਰੱਖ ਰਹੇ ਹਨ ਡਾ. ਹਰਵਿੰਦਰ ਸਰਾਂ 23.09.2026 17:57
ਸਿਡਨੀ ਨਿਵਾਸੀ ਡਾ. ਹਰਵਿੰਦਰ ਸਰਾਂ ਨੇ Western Sydney University ਤੋਂ Master of Health Sciences ਪੂਰੀ ਕਰਨ ਤੋਂ ਬਾਅਦ Australian Dental Council (ADC) ਦੀਆਂ ਪ੍ਰੀਖਿਆਵਾਂ ਪਾਸ ਕਰਕੇ ਆਸਟ੍ਰੇਲੀਆ ਵਿੱਚ ਡੈਂਟਿਸਟ ਵਜੋਂ ਪ੍ਰੈਕਟਿਸ ਕਰਨ ਦਾ ਲਾਇਸੈਂਸ ਹਾਸਲ ਕੀਤਾ। ਇਸ ਦੇ ਨਾਲ ਹੀ ਉਹ Master of Social Work ਦੀ ਪੜ੍ਹਾਈ ਵੀ ਕਰ ਰਹੇ ਹਨ। SBS Punjabi ਨਾਲ ਗੱਲਬਾਤ ਦੌਰਾਨ ਡਾ. ਸਰਾਂ ਨੇ ਏਡੀਸੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ, ਕੰਮ ਤੇ ਨਿੱਜੀ ਜ਼ਿੰਦਗੀ ਵਿਚਕਾਰ ਸੰਤੁਲਨ ਬਣਾ...
ਖ਼ਬਰਨਾਮਾ: ਨਵੀਂ ਪਰਵਾਸ ਨੀਤੀ ਕਾਰਨ Northern Territory 'ਚ ਅੰਬਾਂ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ 23.09.2026 4:27
ਆਸਟ੍ਰੇਲੀਆ ਦੇ Working Holiday visa program ਵਿੱਚ ਐਲਾਨੀਆਂ ਤਬਦੀਲੀਆਂ ਨੂੰ ਲੈਕੇ ਚਿੰਤਾਵਾਂ ਵੱਧ ਰਹੀਆਂ ਹਨ, ਜਿਸ ਕਾਰਨ ਅੰਬ ਉਤਪਾਦਕਾਂ ਨੇ ਚੇਤਾਵਣੀ ਦਿੱਤੀ ਹੈ ਕਿ ਫ਼ਲ ਤੋੜਨ ਤੋਂ ਪਹਿਲਾਂ ਹੀ ਖੇਤਾਂ ਵਿੱਚ ਸੜ ਸਕਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਨਵੀਆਂ ਵੀਜ਼ਾ ਸੀਮਾਵਾਂ, ਜਿਸ ਤਹਿਤ ਬੈਕਪਕਰਾਂ ਨੂੰ ਆਪਣੇ ਪਹਿਲੇ ਸਾਲ ਤੋਂ ਬਾਅਦ ਬੈਲਟ ਪ੍ਰਣਾਲੀ ਰਾਹੀਂ ਅਰਜ਼ੀ ਦੇਣੀ ਪਵੇਗੀ, ਨਾਲ ਵਾਢੀ ਦੇ ਸਮੇਂ ਮਜ਼ਦੂਰਾਂ ਦੀ ਕਮੀਂ ਹੋ ਸਕਦੀ ਹੈ। ਪੂਰਾ ਵੇਰਵਾ ਅਤੇ ਅੱਜ ਦੀਆਂ ਚੋਣਵੀਆਂ ਖਬਰਾਂ ਜਾਨਣ ਲ...
ਪਾਕਿਸਤਾਨ ਡਾਇਰੀ: ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਗ੍ਰਿਫ਼ਤਾਰ 23.09.2026 6:43
ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੀਆਂ ਯੋਜਨਾਵਾਂ 'ਤੇ ਸਰਕਾਰ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਦੌਰਾਨ ਹੋਈ ਹੈ। ਤਿੰਨਾਂ ਭੈਣਾਂ ਅਲੀਮਾ ਖ਼ਾਨ, ਉਜ਼ਮਾ ਖ਼ਾਨ ਅਤੇ ਨੂਰੀਨ ਨਿਆਜ਼ੀ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਸਾਰੀਆਂ ਨੂੰ ਹਿਰਾਸਤ 'ਚ ਲੈ ਕੇ ਇੱਕ ਵਾਰੰਟ ਦੇ ਤਹਿਤ 30 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ...
"ਕੀ ਕਲਾਕਾਰਾਂ ਦੇ ਬੋਲਣ 'ਤੇ ਪਾਬੰਦੀ ਹੋਣੀ ਚਾਹੀਦੀ ਹੈ?": ਵਿਵਾਦਾਂ 'ਚ ਘਿਰੇ ਪੌਪ ਸਟਾਰ ਐਡ ਸ਼ੀਰਨ ਦਾ ਵੱਡਾ ਸਵਾਲ 22.09.2026 6:52
ਐਡ ਸ਼ੀਰਨ ਨੇ ਆਪਣੇ ਅਮਰੀਕੀ ਦੌਰੇ ਦੌਰਾਨ ਸਹਿ-ਕਲਾਕਾਰ ਮੈਕਲਮੋਰ ਅਤੇ ਫ਼ਲਸਤੀਨ ਦੇ ਸਮਰਥਨ ਨਾਲ ਜੁੜੇ ਵਿਵਾਦ 'ਤੇ ਆਖ਼ਰਕਾਰ ਚੁੱਪੀ ਤੋੜੀ ਹੈ। ਇਸ ਐਪੀਸੋਡ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਬੋਲਣ ਦੀ ਆਜ਼ਾਦੀ, ਰਾਜਨੀਤੀ ਅਤੇ ਲਾਈਵ ਸੰਗੀਤ ਨਾਲ ਜੁੜੇ ਇਸ ਵਿਵਾਦ ਨੇ ਪ੍ਰਸ਼ੰਸਕਾਂ ਨੂੰ ਵੰਡਿਆ, ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਅਤੇ ਐਡ ਸ਼ੀਰਨ ਨੂੰ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਮੁੱਦਿਆਂ ਵਿੱਚੋਂ ਇੱਕ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ। ਮੈਕਲਮੋਰ ਦੇ ਸਮਰਥਨ ਵਿੱਚ ਕੁੱਝ ਹੋਰ ਕਲਾਕਾਰਾਂ ਦ...
ਖ਼ਬਰਨਾਮਾ: ਗ੍ਰੈਂਡ ਫਾਈਨਲ ਵੀਕਐਂਡ ਦੌਰਾਨ ਘਰੇਲੂ ਹਿੰਸਾ ਰੋਕਣ ਲਈ NSW ਵਿੱਚ ਵਾਧੂ ਪੁਲਿਸ ਤਾਇਨਾਤ 22.09.2026 5:03
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਐਨਆਰਐਲ (NRL) ਅਤੇ ਏਐਫਐਲ (AFL) ਗ੍ਰੈਂਡ ਫਾਈਨਲ ਦੇ ਵੀਕਐਂਡ ਦੌਰਾਨ ਘਰੇਲੂ ਹਿੰਸਾ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਇਲਾਕਿਆਂ ਵਿੱਚ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਪ੍ਰੀਮੀਅਰ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਪੁਲਿਸ ਦੇ ਸਾਧਨ ਵਧਾਏ ਜਾਣਗੇ, ਉੱਥੇ ਹੀ ਇਹ ਵੀ ਬਹੁਤ ਜ਼ਰੂਰੀ ਹੈ ਕਿ ਜੇਕਰ ਲੋਕਾਂ ਨੂੰ ਸ਼ੋਸ਼ਣ ਜਾਂ ਹਿੰਸਾ ਦੇ ਕੋਈ ਵੀ ਸ਼ੁਰੂਆਤੀ ਸੰਕੇਤ ਦਿਖਾਈ ਦੇਣ, ਤਾਂ ਉਹ ਇਸ ਖਿਲਾਫ਼ ਆਵਾਜ਼ ਜ਼ਰੂਰ ਚੁੱਕਣ। ਇਸ ਤ...
ਪੰਜਾਬੀ ਡਾਇਰੀ: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਪੰਥ 'ਚੋਂ ਛੇਕਿਆ 22.09.2026 8:34
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੂੰ ਬਲਾਤਕਾਰ ਦੇ ਦੋਸ਼ਾਂ ਕਾਰਨ 'ਖਾਲਸਾ ਪੰਥ' ਵਿੱਚੋਂ ਛੇਕ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗ੍ਰੰਥੀ ਮਲਕੀਤ ਸਿੰਘ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਹੈ। ਜ਼ਿਕਰਯੋਗ ਕਿ ਅਜਿਹਾ ਇੱਕ ਔਰਤ ਵੱਲੋਂ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਦੋਸ਼ ਲਗਾਏ ਜਾਣ ਬਾਅਦ ਕੀਤਾ ਗਿਆ ਹੈ। ਇਹ ਅਤੇ ਪੰਜਾਬ ਦੀਆਂ ਹੋਰ ਮੁੱਖ ਖ਼ਬਰਾਂ ਲਈ, ਇਹ ਪੌਡਕਾਸ...
Podcast simili
Replaio non è un editore di podcast; i nomi dei programmi, le copertine e l'audio appartengono ai rispettivi autori e vengono distribuiti tramite feed RSS pubblici