SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1688 epizód

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Mindenképp látogasd meg a podcast oldalát, és támogasd a készítőjét: www.sbs.com.au

Szerző

SBS

Kategória

News

A podcast weboldala

www.sbs.com.au

Legutóbbi epizód

2026. okt. 12.

Hol hallgathatod?

Podcastok az alkalmazásban Replaio Radio Hamarosan

A podcastok hamarosan megérkeznek az alkalmazásba. Telepítsd most, és láss elsőként egy teljesen új megközelítést a podcastokhoz

Letöltés a Google Play-ről Telepítsd ingyen Android közel 10 M letöltés · 4,8-as értékelés iOS hamarosan

Epizódok

ਆਸਟ੍ਰੇਲੀਆਈ ਬੈਂਕਾਂ ਵਲੋਂ ਦਿੱਤੇ ਜਾਣ ਵਾਲੇ ਕਰਜ਼ਿਆਂ ਅਤੇ ਰਿਫਾਇਨੈਂਸ ਉੱਤੇ ਲਗੇਗੀ ਨੀਵੀਂ ਸੀਮਾ, ਜਾਣੋ ਨਿਯਮ 27.01.2026

ਆਸਟ੍ਰੇਲੀਆ ਵਿੱਚ ਬੈਂਕਾਂ ਵੱਲੋਂ ਦਿੱਤੇ ਜਾਣ ਵਾਲੇ ਕਰਜ਼ੇ ’ਤੇ ਹੁਣ ਸੀਮਾ ਲਗੇਗੀ, ਜਿਸ ਦਾ ਨਿਰਧਾਰਨ ਆਸਟ੍ਰੇਲੀਆਈ ਪ੍ਰੂਡੈਂਸ਼ੀਅਲ ਰੈਗੂਲੇਸ਼ਨ ਅਥਾਰਟੀ (APRA) ਕਰੇਗੀ। 1 ਫਰਵਰੀ 2026 ਤੋਂ ਲਾਗੂ ਨਿਯਮਾਂ ਅਨੁਸਾਰ, ਬੈਂਕ ਆਮ ਤੌਰ ’ਤੇ ਆਮਦਨ ਤੋਂ ਛੇ ਗੁਣਾ ਤੋਂ ਵੱਧ ਕਰਜ਼ਾ ਨਹੀਂ ਦੇ ਸਕਣਗੇ, ਅਤੇ ਇਹ ਸੀਮਾ ਰਿਫਾਇਨੈਂਸ ’ਤੇ ਵੀ ਲਾਗੂ ਹੋਵੇਗੀ। ਇਹ ਬਦਲਾਅ ਘਰ ਖਰੀਦਣ ਜਾਂ ਲੋਨ ਮੁੜ-ਵਿੱਤ ਕਰਵਾਉਣ ਵਾਲਿਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਅਤੇ ਇਸ ਨਾਲ ਨਿਭਣ ਦੇ ਕੀ ਰਾਹ ਹਨ, ਸੁਣੋ ਐਸਬੀਐਸ ਪੰਜ...

Reflecting on early Sikh history: 96-year-old Teja Singh Grewal’s journey in Australia - ਆਸਟ੍ਰੇਲੀਆ ਵਿੱਚ ਸਿੱਖ ਇਤਿਹਾਸ ਦੀ ਜੀਵੰਤ ਗਵਾਹੀ: 96 ਸਾਲਾ ਤੇਜਾ ਸਿੰਘ ਨਾਲ ਖਾਸ ਗੱਲਬਾਤ 27.01.2026

Teja Singh Grewal, 96, from Brisbane, shares his memories of the early Punjabi-Sikh settlers in Australia. He migrated from Punjab in 1947 to reunite with his father, Booja Singh, who arrived in 1901, and to honour his grandfather, who first came in 1885. In this conversation, Teja Singh reflects on founding a Sikh congregation and community kitchen in 1968, as well as his pioneering role in estab...

ਖ਼ਬਰਨਾਮਾ: ਰਿਕਾਰਡ ਗਰਮੀ ਦੇ ਮੱਦੇਨਜ਼ਰ, ਵਿਕਟੋਰੀਆ ਦੇ ਫਾਇਰ ਫਾਈਟਰਜ਼, ਵਿਨਾਸ਼ਕਾਰੀ ਸਥਿਤੀਆਂ ਲਈ ਤਿਆਰ 27.01.2026

ਮੈਲਬਰਨ ਅਤੇ ਜੀਲੋਂਗ ਵਿੱਚ ਤਾਪਮਾਨ 45 ਡਿਗਰੀ ਤੱਕ ਅਤੇ ਮਿਲਡੂਰਾ ਵਿੱਚ 49 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਘਰਾਂ ਨੂੰ ਅੱਗ ਲੱਗਣ ਦਾ ਖ਼ਤਰਾ ਵਧ ਗਿਆ ਹੈ। ਵਿਕਟੋਰੀਆ ਭਰ ਵਿੱਚ ਐਮਰਜੈਂਸੀ ਅਧਿਕਾਰੀ ਸਖ਼ਤ ਗਰਮੀ ਅਤੇ ਸੰਭਾਵਿਤ ਅੱਗ ਦੀਆਂ ਸਥਿਤੀਆਂ ਲਈ ਤਿਆਰ ਹਨ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੋਡਕਾਸਟ ਰਾਹੀਂ ਸੁਣੋ।

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 27.01.2026

This SBS Punjabi radio program brings you highlights from Australia’s and India’s national day celebrations on 26 January, along with major local and international news. The program also includes Punjabi Diary, our weekly segment on key political and social issues in Punjab, updates on Victoria’s bushfires amid extreme heat conditions, and a special conversation with Order of Australia Medal recip...

ਕੀ ‘ਬੋਰਡ ਆਫ ਪੀਸ’ ਜ਼ਰੀਏ 'ਨਵਾਂ ਸੰਯੁਕਤ ਰਾਸ਼ਟਰ' ਬਣਾ ਰਿਹਾ ਹੈ ਅਮਰੀਕਾ? 27.01.2026

ਗਾਜਾ ਦੇ ਪੁਨਰ ਨਿਰਮਾਣ ਦੀ ਨਿਗਰਾਨੀ ਲਈ ਅਮਰੀਕਾ ਵੱਲੋਂ ਬਣਾਏ ਗਏ ਕਥਿਤ ‘ਬੋਰਡ ਆਫ ਪੀਸ’ ਵਿੱਚ ਸ਼ਾਮਿਲ ਹੋਣ ਲਈ ਵੱਖ-ਵੱਖ ਦੇਸ਼ਾਂ ਨੂੰ ਸੱਦੇ ਭੇਜੇ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਹੇਠ ਇਸ ਬੋਰਡ ਦੀ ਸਥਾਈ ਮੈਂਬਰਸ਼ਿਪ ਲਈ 1.5 ਬਿਲੀਅਨ ਡਾਲਰ ਫੀਸ ਰੱਖੀ ਗਈ ਹੈ। ਆਸਟ੍ਰੇਲੀਆ ਇਸ ਸੱਦੇ ’ਤੇ ਵਿਚਾਰ ਕਰ ਰਿਹਾ ਹੈ, ਜਦਕਿ ਕਈ ਮੁਲਕਾਂ ਵੱਲੋਂ ਘੱਟ ਰੁਚੀ ਅਤੇ ਇਜ਼ਰਾਈਲ ਸਮੇਤ ਆਲੋਚਨਾ ਵੀ ਸਾਹਮਣੇ ਆ ਰਹੀ ਹੈ। ਹੋਰ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ।

ਪੰਜਾਬੀ ਡਾਇਰੀ: ਦੇਸ਼ ਭਰ ਵਿੱਚ ਨਜ਼ਰ ਆਈਆਂ 77ਵੇਂ ਗਣਤੰਤਰ ਦਿਵਸ ਦੀਆਂ ਰੌਣਕਾਂ 27.01.2026

ਭਾਰਤ ਦੇ 77ਵੇਂ ਗਣਤੰਤਰਤਾ ਦਿਵਸ ਨੂੰ ਦੇਸ਼ ਭਰ ਵਿੱਚ ਜਸ਼ਨ ਦੇ ਨਾਲ ਮਨਾਇਆ ਗਿਆ। ਨਵੀਂ ਦਿੱਲੀ ਵਿੱਚ ਰਾਸ਼ਟਰੀ ਪਰੇਡ ਦੌਰਾਨ ਵਿਕਾਸ ਯਾਤਰਾ, ਸੱਭਿਆਚਾਰਕ ਵਿਭਿੰਨਤਾ ਅਤੇ ਫੌਜੀ ਸ਼ਕਤੀ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਕੀਤੀ। ਸਮਾਰੋਹ ਦਾ ਮੁੱਖ ਵਿਸ਼ਾ ‘ਵੰਦੇ ਮਾਤਰਮ ਦੇ 150 ਸਾਲ’ ਸੀ। ਪੰਜਾਬ ਵਿੱਚ ਵੀ ਉਤਸ਼ਾਹਪੂਰਵਕ ਸਮਾਗਮ ਹੋਏ ਅਤੇ ਫਾਜ਼ਿਲਕਾ ਵਿੱਚ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਕੌਮੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ‘ਸੇਵਾ’ ਵਿੱਚ ਯੋਗ...

ਰਿਹਾਇਸ਼ੀ ਸੰਕਟ ਵਿਚਕਾਰ ਵਿਕਟੋਰੀਆ ਸਰਕਾਰ ਦਾ ਵੱਡਾ ਫੈਸਲਾ: ਮੈਲਬਰਨ ਦੇ 44 ਜਨਤਕ ਟਾਵਰ ਢਾਹੇ ਜਾਣਗੇ 26.01.2026

ਰਿਹਾਇਸ਼ ਅਤੇ ਮਹਿੰਗਾਈ ਸੰਕਟ ਦੇ ਚਲਦਿਆਂ ਵਿਕਟੋਰੀਆ ਸਰਕਾਰ ਮੈਲਬਰਨ ਦੇ ਸਾਰੇ 44 ਜਨਤਕ ਰਿਹਾਇਸ਼ੀ ਟਾਵਰਾਂ ਨੂੰ ਢਾਹੁਣ ਦੀ ਯੋਜਨਾ ‘ਤੇ ਅੱਗੇ ਵੱਧ ਰਹੀ ਹੈ। ਵਸਨੀਕਾਂ ਦੇ ਤਿੱਖੇ ਵਿਰੋਧ ਅਤੇ ਸੰਸਦੀ ਜਾਂਚ ਕਮੇਟੀ ਦੀਆਂ ਸਿਫਾਰਿਸ਼ਾਂ ਦੇ ਬਾਵਜੂਦ ਸਰਕਾਰ ਦਾ ਕਹਿਣਾ ਹੈ ਕਿ ਇਹ ਟਾਵਰ ਹੁਣ ਰਹਿਣ ਯੋਗ ਨਹੀਂ ਰਹੇ ਅਤੇ ਇਨ੍ਹਾਂ ਦੀ ਥਾਂ ਵੱਧ ਸਮਰੱਥਾ ਵਾਲੀਆਂ ਨਵੀਆਂ ਇਮਾਰਤਾਂ ਬਣਾਈਆਂ ਜਾਣਗੀਆਂ। ਦੂਜੇ ਪਾਸੇ ਨਿਵਾਸੀਆਂ ਅਤੇ ਮਾਹਿਰਾਂ ਦਾ ਦਾਅਵਾ ਹੈ ਕਿ ਲੋਕਾਂ ਨੂੰ ਘਰੋਂ-ਬੇਘਰ ਕਰਨ ਦੀ ਬਜਾਏ ਟਾਵਰਾਂ ਦੀ...

ਆਸਟ੍ਰੇਲੀਆ ਦੇ ਮਾਈਨਿੰਗ ਉਦਯੋਗ ਵਿੱਚ ਮਹੱਤਵਪੂਰਨ ਖੋਜਾਂ ਬਦਲੇ ਭਾਰਤੀ ਮੂਲ਼ ਦੇ ਡਾ. ਆਨੰਦ AM Medal ਨਾਲ ਸਨਮਾਨਿਤ 26.01.2026

‘ਆਸਟ੍ਰੇਲੀਆ ਡੇਅ’ ਮੌਕੇ ਗਵਰਨਰ ਜਨਰਲ ਵੱਲੋਂ ਐਲਾਨੇ ਗਏ ਰਾਸ਼ਟਰੀ ਪੁਰਸਕਾਰਾਂ ਵਿੱਚ ਭਾਰਤੀ ਮੂਲ ਦੇ ਪ੍ਰਸਿੱਧ ਭੂਮੀ ਵਿਗਿਆਨੀ ਡਾ. ਰਾਵਿੰਦਰ ਰਾਜ ਆਨੰਦ ਦਾ ਨਾਮ ਵੀ ਸ਼ਾਮਿਲ ਹੈ। ਹਿਮਾਚਲ ਪ੍ਰਦੇਸ਼ ਵਿੱਚ ਜੰਮੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਪੂਰਵ ਵਿਦਿਆਰਥੀ ਰਹੇ ਡਾ. ਆਨੰਦ ਨੂੰ ਅਰਥ ਸਾਇੰਸ, ਖਣਿਜ ਸੰਸਾਧਨਾਂ, ਰੇਗੋਲਿਥ ਐਕਸਪਲੋਰੇਸ਼ਨ ਅਤੇ ਜਿਓਕੈਮੀਸਟਰੀ ਦੇ ਖੇਤਰ ਵਿੱਚ ਕੀਤੀਆਂ ਮਹੱਤਵਪੂਰਨ ਸੇਵਾਵਾਂ ਲਈ ‘ਮੈਂਬਰ ਆਫ਼ ਦਿ ਆਰਡਰ ਆਫ਼ ਆਸਟ੍ਰੇਲੀਆ’ (ਏਐਮ) ਨਾਲ ਸਨਮਾਨਿਤ ਕੀਤਾ ਗਿ...

ਖ਼ਬਰਨਾਮਾ: ਮਿਲੇ-ਜੁਲੇ ਪ੍ਰਤੀਕਰਮਾਂ ਨਾਲ ਮਨਾਇਆ ਗਿਆ ‘ਆਸਟ੍ਰੇਲੀਆ ਡੇਅ’ 26.01.2026

'ਆਸਟ੍ਰੇਲੀਆ ਡੇਅ' ਮੌਕੇ ਕੈਨਬਰਾ ਵਿੱਚ ਸਹੁੰ ਚੁੱਕਣ ਵਾਲੇ ਨਵੇਂ ਨਾਗਰਿਕਾਂ ਨੂੰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਉਮੀਦ, ਸਖ਼ਤ ਮਿਹਨਤ ਅਤੇ ਰਾਸ਼ਟਰੀ ਏਕਤਾ ਦਾ ਸੁਨੇਹਾ ਦਿੱਤਾ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਆਸਟ੍ਰੇਲੀਅਨ ਪ੍ਰਤਿੱਗਿਆ ਦਾ ਮੂਲ ਅਧਾਰ ਸਾਂਝੀ ਮਨੁੱਖਤਾ ਅਤੇ ਆਪਸੀ ਸਤਿਕਾਰ ਪ੍ਰਤੀ ਵਚਨਬੱਧਤਾ ਹੈ, ਜੋ ਰਾਸ਼ਟਰ ਨੂੰ ਪਰਿਭਾਸ਼ਿਤ ਕਰਦੀ ਹੈ। ਓਧਰ, ਦੇਸ਼ ਭਰ ਵਿੱਚ ਆਸਟ੍ਰੇਲੀਆ ਡੇਅ ਮੌਕੇ, ਵਿਰੋਧ ਪ੍ਰਦਰਸ਼ਨ ਵੀ ਹੋਏ ਹਨ। ਕਾਬਿਲੇਗੌਰ ਹੈ ਕਿ ਆਸਟ੍ਰੇਲੀਆ ਡੇਅ ਮੌਕੇ ਦੇਸ਼ ਭਰ ਵਿੱਚ ਆ...

ਨਿਊ ਸਾਊਥ ਵੇਲਜ਼ ਦੀ ਪਹਿਲੀ ਮਹਿਲਾ ਗਵਰਨਰ ਡੇਮ ਮੈਰੀ ਬਸ਼ੀਰ ਦਾ 95 ਸਾਲ ਦੀ ਉਮਰ ਵਿੱਚ ਦਿਹਾਂਤ 26.01.2026

ਨਿਊ ਸਾਊਥ ਵੇਲਜ਼ ਦੀ ਪਹਿਲੀ ਮਹਿਲਾ ਗਵਰਨਰ ਡੇਮ ਮੈਰੀ ਬਸ਼ੀਰ ਦਾ 95 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। 13 ਸਾਲਾਂ ਤੱਕ ਗਵਰਨਰ ਦੇ ਤੌਰ ’ਤੇ ਸੇਵਾ ਨਿਭਾਉਣ ਵਾਲੀ ਡੇਮ ਮੈਰੀ ਨੇ ਆਪਣਾ ਜੀਵਨ ਮਾਨਸਿਕ ਸਿਹਤ ਦੀ ਵਕਾਲਤ, ਮੂਲ ਨਿਵਾਸੀਆਂ ਦੇ ਹੱਕਾਂ, ਲ਼ਘਭਠਥੀ+ ਕਮਿਊਨਿਟੀ ਅਤੇ ਸਮਾਜਿਕ ਸਮਾਨਤਾ ਲਈ ਸਮਰਪਿਤ ਕੀਤਾ। ਉਹ ਆਪਣੀ ਇਕਜੁਟਤਾ, ਦਇਆ ਅਤੇ ਸਮਾਵੇਸ਼ੀ ਸੋਚ ਵਾਲੀ ਵਿਰਾਸਤ ਲਈ ਹਮੇਸ਼ਾਂ ਯਾਦ ਰਹਿਣਗੇ।

ਆਸਟ੍ਰੇਲੀਆ ਡੇਅ ‘ਤੇ ਭਾਰਤੀ ਮੂਲ ਦੇ ਡਾ. ਕੁੰਵਰਜੀਤ ਸਿੰਘ ਸਾਂਗਲਾ ਨੂੰ ਮਿਲਿਆ AM ਦਾ ਖਿਤਾਬ 26.01.2026

ਪਿੱਛਲੇ 26 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਡਾਕਟਰ ਵਜੋਂ ਸੇਵਾ ਨਿਭਾ ਰਹੇ 59 ਸਾਲਾ ਡਾ. ਕੁੰਵਰਜੀਤ ਸਿੰਘ ਸਾਂਗਲਾ ਨੂੰ Member of the Order of Australia (AM) ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੀ ਅਕਾਦਮਿਕ ਖੋਜ ਅਤੇ ਕੁਈਨਸਲੈਂਡ ਦੇ ਰੂਰਲ ਇਲਾਕਿਆਂ ਤੱਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਕੀਤੀ ਗਈ ਮਿਹਨਤ ਨੇ ਦੇਸ਼ ਭਰ ਵਿੱਚ ਡਾਇਬੀਟੀਜ਼ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਬਾਲ ਕਹਾਣੀਆਂ: ਟੌਮੀ ਦੀ ਭੁੱਖ: ਬੱਚਿਆਂ ਲਈ ਲਾਲਚ ਤੋਂ ਬਚਣ ਦੀ ਸਿੱਖਿਆ 26.01.2026

ਬੱਚਿਆਂ ਨੂੰ ਜ਼ਿੰਦਗੀ ਦੇ ਅਹਿਮ ਸਬਕ ਸਿਖਾਉਣ ਲਈ ਕਹਾਣੀਆਂ ਸਭ ਤੋਂ ਪ੍ਰਭਾਵਸ਼ਾਲੀ ਜ਼ਰੀਆ ਮੰਨੀਆਂ ਜਾਂਦੀਆਂ ਹਨ। ਪਾਕਿਸਤਾਨੀ ਲੇਖਕ ਅਹਿਮਦ ਅਦਨਾਨ ਤਾਰਕ ਦੀ ਕਹਾਣੀ 'ਟੌਮੀ ਦੀ ਭੁੱਖ' ਰਾਹੀਂ ਲਾਲਚ ਨਾ ਕਰਨ ਦੀ ਸਾਦੀ ਪਰ ਗਹਿਰੀ ਸਿੱਖਿਆ ਮਿਲਦੀ ਹੈ। ਇਹ ਕਹਾਣੀ ਸੁਣਨ ਲਈ ਸੁਣੋ ਇਹ ਪੌਡਕਾਸਟ।

ਸਤਵੰਤ ਸਿੰਘ ਕੈਲੇ: ਸਿੱਖ ਭਾਈਚਾਰੇ ਦੀ 26 ਸਾਲ ਸੇਵਾ ਲਈ 'ਆਰਡਰ ਆਫ਼ ਆਸਟ੍ਰੇਲੀਆ' ਮੈਡਲ 25.01.2026

ਸਿਡਨੀ ਦੇ ਸਤਵੰਤ ਸਿੰਘ ਕੈਲੇ ਜਦ 16 ਸਾਲ ਦੇ ਸਨ, ਤਾਂ ਉਨ੍ਹਾਂ ਨੇ ਮਲੇਸ਼ੀਆ ਤੋਂ ਇੱਕ ਵਿਦਿਆਰਥੀ ਵਜੋਂ ਤਸਮਾਨੀਆ ਆ ਕੇ ਨਵੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਉਹ ਸਿੱਖ ਨੌਜਵਾਨਾਂ ਨੂੰ ਮੱਦਦ ਦੇਣ ਵਾਲੀ ਸੰਸਥਾ ਸਿੱਖ ਯੂਥ ਆਸਟ੍ਰੇਲੀਆ ਦੇ ਸਥਾਪਕ ਬਣੇ, ਜਿਸਦੇ ਸਲਾਨਾ ਸਮਰ ਕੈਂਪ ਅਤੇ ਕਈ ਚੈਰਿਟੀ ਉਪਰਾਲੇ ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਸੇਵਾ ਬਣ ਗਏ। 26 ਜਨਵਰੀ 2026 ਨੂੰ ਉਹਨਾਂ ਨੂੰ ਆਰਡਰ ਆਫ਼ ਆਸਟ੍ਰੇਲੀਆ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਆਸਟ੍ਰੇਲੀਆ ਦਿਵਸ: ਜਸ਼ਨ, ਵਿਵਾਦ ਅਤੇ ਵੱਖ-ਵੱਖ ਨਜ਼ਰੀਏ 25.01.2026

ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਣ ਵਾਲਾ ਆਸਟ੍ਰੇਲੀਆ ਦਿਵਸ ਕੁਝ ਲੋਕਾਂ ਲਈ ਖੁਸ਼ੀ ਅਤੇ ਸੱਭਿਆਚਾਰਕ ਜਸ਼ਨ ਦਾ ਦਿਨ ਹੈ, ਜਦਕਿ ਹੋਰਾਂ ਲਈ ਖ਼ਾਸ ਕਰਕੇ ਰਵਾਇਤੀ ਮਾਲਕਾਂ ਲਈ, ਇਹ ਸੋਗ ਅਤੇ ਇਤਿਹਾਸਕ ਜ਼ਖ਼ਮਾਂ ਦੀ ਯਾਦ ਹੈ। ਆਸਟ੍ਰੇਲੀਆਈ ਸਮਾਜ ਵਿੱਚ ਇਸ ਦਿਨ ਬਾਰੇ ਵੱਖ-ਵੱਖ ਵਿਚਾਰ ਕਿਉਂ ਹਨ, ਇਹ ਜਾਣਨ ਲਈ ਸੁਣੋ ਇਹ ਪੋਡਕਾਸਟ।

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੇ 'ਰਾਸ਼ਟਰੀ ਸੋਗ' ਤੋਂ ਲੈ ਕੇ ਪੰਜਾਬ ਦੀ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਤੱਕ, ਹਫ਼ਤੇ ਦੀਆਂ ਮੁੱਖ ਖ਼ਬਰਾਂ 23.01.2026

ਇਸ ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ ਵਿੱਚ ਆਸਟ੍ਰੇਲੀਅਨ ਲੋਕਾਂ ਵੱਲੋਂ ਬੌਂਡਈ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਮਨਾਏ ਗਏ ਰਾਸ਼ਟਰੀ ਸੋਗ ਦਿਵਸ ਦੇ ਨਾਲ-ਨਾਲ ਨਿਊ ਸਾਊਥ ਵੇਲਜ਼ ਦੇ ਸਮੁੰਦਰੀ ਤੱਟਾਂ ਉੱਤੇ ਹੋਏ ਸ਼ਾਰਕ ਹਮਲਿਆਂ ਦਾ ਵੇਰਵਾ ਵੀ ਹੈ। ਰਾਸ਼ਟਰੀ ਸਿਆਸਤ ਵਿੱਚ ਨੈਸ਼ਨਲ ਪਾਰਟੀ ਵੱਲੋਂ ਗਠਜੋੜ ਤੋਂ ਵੱਖ ਹੋਣ ਦੇ ਐਲਾਨ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਗ੍ਰੀਨਲੈਂਡ ਸਬੰਧੀ ਟੰਰਪ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਉੱਤੇ ਗ੍ਰੀਨਲੈਂਡ ਨੇਤਾਵਾਂ ਦੀਆਂ ਟਿੱਪਣੀਆਂ ਵੀ ਸ਼ਾਮਿਲ ਹਨ। ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ...

ਖ਼ਬਰਨਾਮਾ: ਸੂਸਨ ਲੀ ਮੁਤਾਬਕ ਨੈਸ਼ਨਲਜ਼ ਦੇ ਵੱਡੇ ਵਾਕਆਊਟ ਦੇ ਬਾਵਜੂਦ ਕੋਅਲੀਸ਼ਨ ਬਚਿਆ ਰਹੇਗਾ 23.01.2026

ਵਿਰੋਧੀ ਨੇਤਾ ਸੂਜ਼ਨ ਲੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਹੈ ਕਿ ਇਸ ਹਫ਼ਤੇ ਨੈਸ਼ਨਲਜ਼ ਵੱਲੋਂ ਲਿਬਰਲ ਪਾਰਟੀ ਤੋਂ ਅਧਿਕਾਰਿਕ ਤੌਰ ‘ਤੇ ਵੱਖ ਹੋਣ ਦੇ ਬਾਵਜੂਦ ਕੋਅਲੀਸ਼ਨ ਹਾਲੇ ਵੀ ਕਾਰਗਰ ਹੈ। ਸੂਜ਼ਨ ਲੀ ਨੇ ਆਪਣੀ ਲੀਡਰਸ਼ਿਪ ਸਮਰੱਥਾ ‘ਤੇ ਭਰੋਸਾ ਜਤਾਇਆ ਹੈ ਅਤੇ ਐਂਡਰੂ ਹੈਸਟੀ ਜਾਂ ਐਂਗਸ ਟੇਲਰ ਵੱਲੋਂ ਸੰਭਾਵਿਤ ਚੁਣੌਤੀਆਂ ਬਾਰੇ ਚਿੰਤਾਵਾਂ ਨੂੰ ਖਾਰਜ ਕਰ ਦਿੱਤਾ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

Punjabi migrant uncovers great-grandfather’s legacy in Australian history - ਆਸਟ੍ਰੇਲੀਆਈ ਇਤਿਹਾਸ ਵਿੱਚ ਪੰਜਾਬੀ ਪਰਵਾਸੀ ਨੂੰ ਲੱਭੀ ਪੜਦਾਦਾ ਜੀ ਦੀ ਵਿਰਾਸਤ 23.01.2026

When Shashpal Singh migrated to Australia in 2007 as an international student, he was unaware his family had historical links to the country. Research later revealed that his great-grandfather, Massa Singh, worked as a cameleer in Australia before returning to Punjab after several decades. Historical records describe Massa Singh as one of the early Sikh settlers in Western Australia and refer to h...

ਰਾਇਲ ਕਮਿਸ਼ਨ ਕੀ ਹੁੰਦਾ ਹੈ ਅਤੇ ਇਹ ਕਿਵੇਂ ਕੰਮ ਕਰਦਾ ਹੈ? 23.01.2026

ਰਾਜਨੀਤਿਕ ਦਬਾਅ ਤੋਂ ਬਾਅਦ, ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਜਨਵਰੀ ਵਿੱਚ ਵੱਧ ਹੋਈਆਂ ਯਹੂਦੀ-ਵਿਰੋਧੀ ਘਟਨਾਵਾਂ ਅਤੇ ਆਸਟ੍ਰੇਲੀਆਈ ਇਤਿਹਾਸ ਦੀ ਦੂਜੀ ਸਭ ਤੋਂ ਘਾਤਕ ਸਮੂਹਿਕ ਗੋਲੀਬਾਰੀ ਦੇ ਕਾਰਣਾਂ ਦੀ ਜਾਂਚ ਲਈ ਰਾਇਲ ਕਮਿਸ਼ਨ ਬਣਾਉਣ ਦਾ ਐਲਾਨ ਕੀਤਾ ਹੈ। ਪਰ ਰਾਇਲ ਕਮਿਸ਼ਨ ਕੀ ਹੁੰਦਾ ਹੈ, ਇਹ ਕਿਵੇਂ ਕੰਮ ਕਰਦਾ ਹੈ ਅਤੇ ਇਸਦੇ ਅਧਿਕਾਰ ਕੀ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਇਸ ਪੌਡਕਾਸਟ ਵਿੱਚ ਸੁਣੋ।

ਪੰਜਾਬੀ ਡਾਇਸਪੋਰਾ: ਕੈਨੇਡਾ ਨੇ ਭਾਰਤ ਦੀ ਯਾਤਰਾ ਲਈ ਜਾਰੀ ਕੀਤੀ ਚੇਤਾਵਨੀ 23.01.2026

ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਭਾਰਤ ਯਾਤਰਾ ਕਰਨ ਵੇਲੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਭਾਰਤ ਨੂੰ ਕੈਨੇਡਾ ਵਲੋਂ 'ਹਾਈ ਡਿਗਰੀ ਕੌਸ਼ਨ' ਵਾਲੇ ਦੇਸ਼ਾਂ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਪਾਕਿਸਤਾਨ ਅਤੇ ਅਫਗਾਨਿਸਤਾਨ ਵੀ ਹਨ। ਇਸ ਸਿਫਾਰਿਸ਼ 'ਤੇ ਭਾਰਤੀ ਅਧਿਕਾਰੀਆਂ ਨੇ ਰੋਸ ਪ੍ਰਗਟ ਕੀਤਾ। ਵਿਸ਼ਵ ਭਰ ਦੀਆਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਕਰੋਨਿਕ ਬਿਮਾਰੀਆਂ ਕਾਰਨ ਇੱਕ ਤਿਹਾਈ ਲੋਕਾਂ ਦੀਆਂ ਜਾ ਰਹੀਆਂ ਹਨ ਨੌਕਰੀਆਂ: ਨਵੀਂ ਰਿਪੋਰਟ 23.01.2026

ਕਰੋਨਿਕ ਬੀਮਾਰੀਆਂ ਜਿਵੇਂ ਕਮਰ ਦਰਦ, ਮਾਨਸਿਕ ਸਿਹਤ ਸਮੱਸਿਆਵਾਂ ਅਤੇ ਗਠੀਆ ਆਦਿ, ਆਸਟ੍ਰੇਲੀਆ ਦੇ ਕਈ ਕਾਮਿਆਂ ਦੇ ਰੁਜ਼ਗਾਰਾਂ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਰਹੀਆਂ ਹਨ, ਜਿਸ ਕਾਰਨ ਕਈ ਵਾਰ ਨੌਕਰੀ ਛੱਡਣੀ ਪੈਂਦੀ ਹੈ। ਰਿਪੋਰਟਾਂ ਮੁਤਾਬਕ ਹਰ ਪੰਜ ਵਿੱਚੋਂ ਲਗਭਗ ਦੋ ਕਾਮੇ ਇਨ੍ਹਾਂ ਬੀਮਾਰੀਆਂ ਨਾਲ ਜੂਝ ਰਹੇ ਹਨ, ਜਦਕਿ ਕੁਝ ਨੂੰ ਕੰਮਕਾਜ ਦੇ ਸਥਾਨ ’ਤੇ ਵਿਤਕਰੇ ਦਾ ਵੀ ਸਾਹਮਣਾ ਕਰਨਾ ਪਿਆ। ਇਸ ਮਸਲੇ ’ਤੇ ਤਿਆਰ ਕੀਤੀ ਗਈ ਵਿਸਥਾਰਪੂਰਕ ਰਿਪੋਰਟ ਪੌਡਕਾਸਟ ਵਿੱਚ ਸੁਣੋ।

ਸੋਸ਼ਲ ਮੀਡੀਆ ਬੈਨ ਦੇ ਇੱਕ ਮਹੀਨੇ ਬਾਅਦ: ਨੌਜਵਾਨਾਂ ਦੀ ਜ਼ਿੰਦਗੀ ਵਿੱਚ ਕੀ ਬਦਲਿਆ? 22.01.2026

ਆਸਟ੍ਰੇਲੀਆ ਵਿੱਚ ਲਾਗੂ ਹੋਇਆ ਪਹਿਲਾ ਸੋਸ਼ਲ ਮੀਡੀਆ ਬੈਨ ਹੁਣ ਇੱਕ ਮਹੀਨਾ ਪੂਰਾ ਕਰ ਚੁੱਕਾ ਹੈ। ਇਸ ਦੌਰਾਨ ਨੌਜਵਾਨਾਂ ਦੀ ਆਨਲਾਈਨ ਸਰਗਰਮੀ ਵਿੱਚ ਕਮੀ ਆਈ ਹੈ, ਜਿਸ ਕਾਰਨ ਉਹ ਨਵੇਂ ਸ਼ੌਕ ਅਪਣਾਉਣ, ਨਵੇਂ ਰਿਸ਼ਤੇ ਬਣਾਉਣ ਅਤੇ ਨਵੇਂ ਤਜਰਬੇ ਖੋਜਣ ਵੱਲ ਵਧ ਰਹੇ ਹਨ। ਇਸ ਨਾਲ ਜੁੜੇ ਕਈ ਸਰਵੇਖਣਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਸੋਸ਼ਲ ਮੀਡੀਆ ਦੀ ਸੰਤੁਲਿਤ ਵਰਤੋਂ ਸਿਹਤ ਲਈ ਲਾਜ਼ਮੀ ਤੌਰ ’ਤੇ ਹਾਨੀਕਾਰਕ ਨਹੀਂ। ਇਨ੍ਹਾਂ ਨਤੀਜਿਆਂ ’ਤੇ ਆਧਾਰਿਤ ਇਹ ਪੌਡਕਾਸਟ ਸੁਣੋ।

ਸੂਮੋ ਪਹਿਲਵਾਨਾਂ ਨਾਲ ਦੋ-ਦੋ ਹੱਥ ਕਰਦਾ ਹੈ ਸਿਡਨੀ ਦਾ ਪੰਜਾਬੀ ਨੌਜਵਾਨ ਹੈਰੀ ਸੋਹਲ 22.01.2026

ਜਪਾਨ ਦੀ ਪ੍ਰਸਿੱਧ ਖੇਡ, ‘ਸੂਮੋ ਰੈਸਲਿੰਗ’ ਨਾਲ ਸੂਮੋ ਪਹਿਲਵਾਨ ਵਜੋਂ, ਸਿਡਨੀ ਦੇ ਰਹਿਣ ਵਾਲੇ ਹੈਰੀ ਸੋਹਲ ਪਿਛਲੇ ਕੁਈ ਸਾਲ ਤੋਂ ਜੁੜੇ ਹੋਏ ਹਨ। ਪੇਸ਼ੇ ਵਜੋਂ ਇੱਕ ਹਿਸਾਬ ਦੇ ਅਧਿਆਪਕ ਹੈਰੀ ਦਾ ਇਸ ਖੇਡ ਵੱਲ ਰੁਝਾਨ ਕਿਵੇਂ ਹੋਇਆ, ਇਸ ਬਾਰੇ ਐਸ ਬੀ ਐਸ ਪੰਜਾਬੀ ਨੇ ਉਹਨਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਹੈਰੀ ਨੇ ਸੁਮੋ ਰੈਸਲਿੰਗ ਅਤੇ ਇਸ ਵਿੱਚ ਹਿਸਾ ਲੈਣ ਵਾਲੇ ਪਹਿਲਵਾਨਾਂ ਬਾਰੇ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ। ਉਹਨਾਂ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ।

ਖ਼ਬਰਨਾਮਾ: ਗੱਠਜੋੜ ਵਿੱਚ ਆਈ ਦਰਾਰ, ਨਫ਼ਰਤ ਕਾਨੂੰਨਾਂ ਉੱਤੇ ਮੱਤਭੇਦ ਦੇ ਚਲਦੇ ਨੈਸ਼ਨਲਜ਼ ਪਾਰਟੀ ਦੇ 3 ਲੀਡਰਾਂ ਨੇ ਦਿੱਤਾ ਅਸਤੀਫ਼ਾ 22.01.2026

ਗੱਠਜੋੜ ਦਾ ਭਵਿੱਖ ਖਤਰੇ ਵਿੱਚ ਹੈ, ਕਿਉਂਕਿ ਵਿਰੋਧੀ ਧਿਰ ਦੀ ਨੇਤਾ ਸੂਜ਼ਨ ਲੀ ਨੇ ਨੈਸ਼ਨਲਜ਼ ਦੇ ਨੇਤਾ ਡੇਵਿਡ ਲਿਟਲਪ੍ਰਾਊਡ ਨੂੰ ਇਸ ਹਫ਼ਤੇ ਸੰਸਦ ਵਿੱਚ ਪਾਸ ਹੋਏ ਨਵੇਂ ਨਫ਼ਰਤ ਕਾਨੂੰਨਾਂ 'ਤੇ ਅਸਤੀਫਾ ਨਾ ਦੇਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਲੀ ਨੇ ਨੈਸ਼ਨਲਜ਼ ਦੇ ਤਿੰਨ ਸਿਆਸਤਦਾਨਾਂ ਦੇ ਅਸਤੀਫੇ ਸਵੀਕਾਰ ਕਰ ਲਏ ਹਨ। ਪਰ ਲਿਟਲਪ੍ਰਾਊਡ ਸਮੇਤ ਅੱਠ ਹੋਰਾਂ ਨੇ, ਨੈਸ਼ਨਲਜ਼ ਆਗੂਆਂ ਵੱਲੋਂ ਆਪਣੇ ਤਿੰਨ ਸਾਥੀਆਂ ਦੇ ਅਸਤੀਫ਼ੇ ਤੋਂ ਬਾਅਦ, ਵਿਰੋਧ ਵਿੱਚ ਸ਼ੈਡੋ ਕੈਬਨਿਟ ਛੱਡ ਦਿੱਤੀ। ਨੈਸ਼ਨਲਜ਼ ਦੇ ਲੀਡਰ...

'Visa stress, cultural restrictions': Why is gestational diabetes rising among mothers of Indian origin? - ਕਿਉਂ ਵੱਧ ਰਹੀ ਹੈ ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀਆਂ ਮਾਵਾਂ ਵਿੱਚ 'ਜੈਸਟੇਸ਼ਨਲ ਸ਼ੂਗਰ'? 22.01.2026

Despite having no family history of diabetes, Harman* has been dealing with the condition for the past 11 years. She was first diagnosed during her second pregnancy. She attributes her illness to the pressure of working harder to sustain life in a new country and the constant stress of visa uncertainty. Now, she regrets her choices. - 42 ਸਾਲਾ ਹਰਮਨ* ਲਗਭਗ 11 ਸਾਲਾਂ ਤੋਂ ਸ਼ੂਗਰ ਨਾਲ ਪੀੜਤ ਹੈ ਅਤੇ ਮੰਨਦੀ ਹੈ...

ਬਾਲੀਵੁੱਡ ਗੱਪਸ਼ੱਪ: ਬਾਲੀਵੁੱਡ ਦੀ ਚਮਕ-ਧਮਕ ਅਤੇ ਸਿਤਾਰਿਆਂ ਦੀਆਂ ਤਾਜ਼ਾ ਖ਼ਬਰਾਂ 22.01.2026

ਦਰਸ਼ਕ ਫਿਲਮ 'ਬਾਰਡਰ-2' ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਅਤੇ 15 ਸਾਲਾਂ ਬਾਅਦ ਫਿਲਮ 'ਡੇਲ੍ਹੀ ਬੇਲ਼ੀ' ਵੀ ਮੁੜ ਕੇ ਦਸਤਕ ਦੇ ਸਕਦੀ ਹੈ। ਇਸਦੇ ਨਾਲ ਫਿਲਮ ਜਗਤ ਦੀਆਂ ਹੋਰ ਤਾਜ਼ਾ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ।

Hallgasd a(z) SBS Punjabi - ਐਸ ਬੀ ਐਸ ਪੰਜਾਬੀ podcastot a Replaióban

Rádió és podcastok egy alkalmazásban - ingyen és regisztráció nélkül. Telepítsd még ma, és ne maradj le a premierről

Letöltés a Google Play-ről

A Replaio nem podcastkiadó; a műsorok nevei, borítóképei és hanganyagai a szerzőiket illetik, és nyilvános RSS-csatornákon keresztül terjednek.