SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 epizód

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Szerző

SBS

Kategória

News

A podcast weboldala

www.sbs.com.au

Legutóbbi epizód

2026. júl. 10.

Hol hallgathatod?

Podcastok az alkalmazásban Replaio Radio Hamarosan

A podcastok hamarosan megérkeznek az alkalmazásba. Telepítsd most, és láss elsőként egy teljesen új megközelítést a podcastokhoz

Letöltés a Google Play-ről Telepítsd ingyen Android közel 10 M letöltés · 4,8-as értékelés iOS hamarosan

Epizódok

ਐਕਸਪਲੇਨਰ: ਭਾਰਤ ਨੇ ਵਿਕਸਿਤ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵਧੇਰੇ ਆਰਥਿਕ ਯੋਗਦਾਨ ਪਾਉਣ 12.11.2025

ਤੀਬਰ ਮੌਸਮੀ ਘਟਨਾਵਾਂ ਤੋਂ ਬਾਅਦ, ਭਾਰਤ ਇਸ ਹਫ਼ਤੇ COP 30 ਵਿੱਚ ਉਹਨਾਂ ਦੇਸ਼ਾਂ ਨਾਲ ਸ਼ਾਮਲ ਹੋ ਰਿਹਾ ਹੈ ਜੋ ਵਿਕਸਿਤ ਰਾਸ਼ਟਰਾਂ ਤੋਂ ਜਲਵਾਯੂ ਤਬਦੀਲੀ ਦੇ ਪ੍ਰਭਾਵ ਘਟਾਉਣ ਲਈ ਵਧੇਰੇ ਫੰਡ ਦੀ ਮੰਗ ਕਰ ਰਹੇ ਹਨ। ਪਿਛਲੇ ਸਾਲ 2035 ਤੱਕ ਪ੍ਰਤੀ ਸਾਲ 450 ਅਰਬ ਡਾਲਰ ਦਾ ਟੀਚਾ ਤੈਅ ਹੋਇਆ ਸੀ, ਪਰ ਗਲੋਬਲ ਸਾਊਥ ਦੇਸ਼ਾਂ ਦਾ ਮੰਨਣਾ ਹੈ ਕਿ ਇਹ ਕਾਫ਼ੀ ਨਹੀਂ। ਹੋਰ ਜਾਣਕਾਰੀ ਲਈ SBS ਨਿਊਜ਼ ਦੀ ਇਹ ਰਿਪੋਰਟ ਸੁਣੋ।

ਵੈਸਟਰਨ ਆਸਟ੍ਰੇਲੀਆ ਦੇ ਸਿਟੀ ਆਫ਼ ਸਵਾਨ ਤੋਂ ਪੰਜਾਬੀ ਮੂਲ ਦੀ ਨਵ ਕੌਰ ਨੇ ਜਿੱਤੀ ਕੌਂਸਲ ਚੋਣ 12.11.2025

ਪੰਜਾਬ ਦੇ ਜਿਲ੍ਹਾ ਸੰਗਰੂਰ ਦੀ ਜੰਮ-ਪਲ ਨਵਦੀਪ ਕੌਰ, ਜਿਸ ਨੂੰ ਨਵ ਕੌਰ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਵੈਸਟਰਨ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ ਸਿਟੀ ਆਫ਼ ਸਵਾਨ ਦੀ ਕੌਂਸਲ ਚੋਣ ਵਿੱਚ ਜਿੱਤ ਹਾਸਿਲ ਕਰ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਕਾਬਿਲੇਗੌਰ ਹੈ ਕਿ ਵੈਸਟਰਨ ਆਸਟ੍ਰੇਲੀਆ ਵਿੱਚ ਕੌਂਸਲ ਚੋਣਾਂ ਲਈ ਬੀਤੀ 18 ਅਕਤੂਬਰ ਨੂੰ ਵੋਟਾਂ ਪਈਆਂ ਸਨ।

ਖ਼ਬਰਨਾਮਾ: ਆਸਟ੍ਰੇਲੀਆ ਦੇ ਬੁਨਿਆਦੀ ਢਾਂਚੇ ‘ਤੇ ਚੀਨੀ ਹੈਕਰਾਂ ਦਾ ਖ਼ਤਰਾ; ASIO ਮੁਖੀ 12.11.2025

ਆਸਟਰੇਲੀਆ ਦੇ ਜਾਸੂਸੀ ਵਿਭਾਗ ASIO ਦੇ ਡਾਇਰੈਕਟਰ-ਜਨਰਲ ਮਾਈਕ ਬਰਗੈਸ ਨੇ ਚੇਤਾਵਨੀ ਦਿੱਤੀ ਹੈ ਕਿ ਚੀਨੀ ਸਰਕਾਰ-ਸਹਾਇਤਾ ਪ੍ਰਾਪਤ ਹੈਕਰਜ਼ ਦੇਸ਼ ਦੇ ਅਹਿਮ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। Salt Typhoon ਅਤੇ Volt Typhoon ਵਰਗੀਆਂ ਟੀਮਾਂ ਹਵਾਈ ਅੱਡਿਆਂ, ਊਰਜਾ ਨੈੱਟਵਰਕ ਅਤੇ ਟੈਲੀਕਮਿਊਨੀਕੇਸ਼ਨ ਸਿਸਟਮਾਂ ਨੂੰ ਸੁਰਗਰਮੀ ਨਾਲ ਮਾਨੀਟਰ ਕਰ ਰਹੀਆਂ ਹਨ। ਇਹ ਅਤੇ ਅੱਜ ਦੀਆਂ ਹੋਰ ਅਹਿਮ ਖਬਰਾਂ ਲਈ ਸੁਣੋ ਸਾਡਾ ਇਹ ਪੌਡਕਾਸਟ….

ਪਾਕਿਸਤਾਨ ਡਾਇਰੀ: ਗੁਰਪੁਰਬ ਮੌਕੇ ਭਾਰਤ ਵੱਲੋਂ ਲਾਏ ਇਲਜ਼ਾਮਾਂ ਦਾ ਪਾਕਿਸਤਾਨ ਨੇ ਦਿੱਤਾ ਜਵਾਬ 12.11.2025

ਪਾਕਿਸਤਾਨ ਨੇ ਸਰਕਾਰੀ ਪੱਧਰ ’ਤੇ ਭਾਰਤ ਦੇ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ, ਜਿਨ੍ਹਾਂ ਵਿੱਚ ਪਾਕਿਸਤਾਨ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੇ ਸ਼ਰਧਾਲੂਆਂ ਨੂੰ ਭਾਰਤ-ਪਾਕਿ ਬਾਰਡਰ ਤੋਂ ਵਾਪਿਸ ਮੋੜਨ ਦੀ ਗੱਲ ਆਖੀ ਗਈ ਸੀ। ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਕਿਹਾ ਹੈ ਕਿ ਦਿੱਲੀ ਅੰਬੈਸੀ ਨੇ ਭਾਰਤੀ ਨਾਗਰਿਕਾਂ ਨੂੰ 2800 ਵੀਜ਼ੇ ਜਾਰੀ ਕੀਤੇ ਸਨ। ਜਿਨ੍ਹਾਂ ਵਿਚੋਂ 2180 ਲੋਕ ਹੀ ਪਾਕਿਸਤਾਨ ਆਏ ਸਨ ਅਤੇ ਸਿਰਫ ਅਧ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 11.11.2025

ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਤੋਂ ਇਲਾਵਾ, ਭਾਰਤੀ ਕ੍ਰਿਕਟ ਟੀਮ ਦੇ ਆਸਟ੍ਰੇਲੀਆ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕਾਂ ਦੇ ਵਿਚਾਰ ਸ਼ਾਮਲ ਹਨ ਕਿ ਕਿਵੇਂ ਕ੍ਰਿਕਟ ਦੋ ਦੇਸ਼ਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ। ਇੱਕ ਰਿਪੋਰਟ, ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਨਵੇਂ ਪ੍ਰਵਾਸੀ ਇਕੱਲਤਾ ਨੂੰ ਦੂਰ ਕਰਨ ਲਈ ਡੇਟਿੰਗ ਦਾ ਸਹਾਰਾ ਕਿਵੇਂ ਲੈ ਰਹੇ ਹਨ ਅਤੇ ਇੱਕ ਹੋਰ ਰਿਪੋਰਟ ਕਿ ਕਿਵੇਂ ਅਫਰੀਕੀ ਮੂਲ ਦੇ ਆਸਟ੍ਰੇਲੀਆਈ ਲੋਕ ਆਪਣੇ ਭਾਈਚਾਰਿਆਂ ਅਤੇ...

ਖ਼ਬਰਨਾਮਾ : ਵਿਰੋਧ ਪ੍ਰਦਰਸ਼ਨਾਂ ’ਚ ਮਾਸਕ ਅਤੇ ਨਕਾਬ ਦੇ ਇਸਤੇਮਾਲ ਖਿਲਾਫ ਕਾਨੂੰਨ ਦਾ ਪ੍ਰਧਾਨ ਮੰਤਰੀ ਵੱਲੋਂ ਸਮਰਥਨ 11.11.2025

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਮਾਸਕ ਅਤੇ ਮੂੰਹ ਸਿਰ ਢੱਕਣ ਵਾਲੇ ਨਕਾਬ ਦੇ ਇਸਤੇਮਾਲ ਨੂੰ ਸੀਮਿਤ ਕਰਨ ਵਾਲੇ ਨਵੇਂ ਕਾਨੂੰਨ ਦਾ ਸਮਰਥਨ ਕੀਤਾ ਹੈ। ਪ੍ਰਧਾਨ ਮੰਤਰੀ ਦਾ ਇਹ ਕਦਮ ਨੀਓ-ਨਾਜ਼ੀ ਗਤੀਵਿਧੀਆਂ ’ਤੇ ਰਾਸ਼ਟਰੀ ਕਾਰਵਾਈ ਦਾ ਇੱਕ ਹਿੱਸਾ ਹੈ। ਸ਼੍ਰੀ ਅਲਬਾਨੀਜ਼ੀ ਨੇ ਏਬੀਸੀ ਰੇਡੀਓ ਨੂੰ ਦੱਸਿਆ ਕਿ ਜਨਤਕ ਥਾਵਾਂ ’ਤੇ ਚਿਹਰਾ ਢੱਕਣ ’ਤੇ ਰੋਕ ਲਗਾਉਣ ਦੇ ਯਤਨ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਹਨ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ

ਭਾਰਤ ਦੇ ਲਾਲ ਕਿਲ੍ਹੇ ਨੇੜੇ ਧਮਾਕਾ: ਤਕਰੀਬਨ 8 ਮੌਤਾਂ, ਕਈ ਜ਼ਖਮੀ, ਆਸਟ੍ਰੇਲੀਆ ਵੱਲੋਂ ਯਾਤਰੀਆਂ ਲਈ ਚਿਤਾਵਨੀ ਜਾਰੀ 11.11.2025

10 ਨਵੰਬਰ 2025 ਦੀ ਸ਼ਾਮ ਨੂੰ ਨਵੀਂ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਧਮਾਕਾ ਹੋਇਆ, ਜਿਸ ਵਿੱਚ ਕਈਆਂ ਦੇ ਜ਼ਖ਼ਮੀ ਅਤੇ ਤਕਰੀਬਨ 8 ਮੌਤਾਂ ਦੀ ਖ਼ਬਰ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੌਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਵਿਸ਼ਵ ਦੇ ਕਈ ਨੇਤਾਵਾਂ ਨੇ ਇਸ ਘਟਨਾਂ ਦੀ ਨਿੰਦਾ ਕਰਦੇ ਹੋਏ ਪ੍ਰਭਾਵਤ ਵਿਅਕਤੀਆਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਯਾਤਰੀਆਂ ਲਈ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ ਹਨ।

ਸਹਿਤ ਅਤੇ ਕਲਾ: ਪਾਕਿਸਤਾਨ 'ਚ ਟੀਵੀ ਅਤੇ ਰੇਡੀਓ ਦੀ ਮਕਬੂਲ ਪੰਜਾਬੀ ਅਵਾਜ਼ ਅਤੇ ਚੇਹਰਾ ਰਹੇ ਦਿਲਦਾਰ ਪਰਵੇਜ਼ ਭੱਟੀ 11.11.2025

ਪਾਕਿਸਤਾਨ ਵਿੱਚ 70 ਅਤੇ 80 ਦੇ ਦਹਾਕੇ ਵਿੱਚ ਪਹਿਲਾਂ ਰੇਡੀਓ ਅਤੇ ਫਿਰ ਟੀਵੀ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਨਾਉਣ ਵਾਲੇ ਦਿਲਦਾਰ ਪਰਵੇਜ਼ ਭੱਟੀ ਨੂੰ ਤਿੰਨ ਭਾਸ਼ਾਵਾਂ ਵਿੱਚ ਮੁਹਾਰਤ ਸੀ। ਟੀਵੀ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਮੇਜ਼ਬਾਨੀ ਨੂੰ ਬਹੁਤ ਪਿਆਰ ਮਿਲਿਆ ਹੈ। ਦਿਲਦਾਰ ਪਰਵੇਜ਼ ਭੱਟੀ ਦੀਆਂ ਕੁੱਝ ਗੱਲਾਂ ਅਤੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਬਹਿ ਕੇ ਦੇਖ ਜਵਾਨਾ, ‘ਬਾਬੇ’ ਕਸਰਤਾਂ ਕਰਦੇ ਨੇ… 10.11.2025

ਸਰਕਾਰੀ ਅੰਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਦੀ ਆਬਾਦੀ ਬਜ਼ੁਰਗ ਹੋ ਰਹੀ ਹੈ ਅਤੇ ਬਜ਼ੁਰਗ ਆਸਟ੍ਰੇਲੀਆਈ ਲੋਕ ਦੂਜਿਆਂ ਦੇ ਮੁਕਾਬਲੇ ਸਿਹਤ ਸੰਭਾਲ ਪ੍ਰੋਗਰਾਮਾਂ ਦੀ ਵਰਤੋਂ ਜ਼ਿਆਦਾ ਕਰਦੇ ਹਨ। ਮੌਜੂਦਾ ਸਮੇਂ ਕਰਾਸਫਿੱਟ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਹੀ ਅਜਿਹੀ ਗਤੀਵਿਧੀ ਹੈ ਜੋ ਤੰਦਰੁਸਤੀ ਦੇ ਵੱਖ-ਵੱਖ ਪੱਧਰਾਂ ਲਈ ਤਿਆਰ ਕੀਤੀ ਗਈ ਹੈ। ਅਜਿਹੇ ਪ੍ਰੋਗਰਾਮਾਂ ਰਾਹੀਂ ਬਜ਼ੁਰਗ ਭਾਈਚਾਰਾ ਜਿੱਥੇ ਖੁਦ ਨੂੰ ਤੰਦਰੁਸਤ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਉੱਥੇ ਹੀ ਇਨ੍ਹਾਂ ਲੋਕਾਂ ਨੂੰ ਸਿਖਲਾਈ ਦੇਣ ਵਾਲੇ ਬਜ਼ੁਰਗ ਟਰ...

ਆਸਟ੍ਰੇਲੀਆ ਦੇ ਬਾਰਬੀਕਿਊ ਕਲਚਰ ਵਿੱਚ ਭਾਰਤੀ ਤੰਦੂਰ ਨੂੰ ਮਸ਼ਹੂਰ ਕਰਨ ਵਾਲੇ ਪੁਸ਼ਪਿੰਦਰ ਓਬਰਾਏ 10.11.2025

ਗੋਲਡ ਕੋਸਟ ਦੇ ਰਹਿਣ ਵਾਲੇ ਪੁਸ਼ਪਿੰਦਰ ਓਬਰਾਏ ਪ੍ਰਸਿੱਧ ਹੋਟਲ ਮਾਲਕ ਅਤੇ ਪ੍ਰਾਹੁਣਚਾਰੀ ਖੇਤਰ ਦੇ ਮਾਹਰ ਹਨ। ਉਹ ਕਹਿੰਦੇ ਹਨ ਕਿ ਪੰਜਾਬੀ ਖਾਣਾ ਸਿਰਫ਼ ਬਟਰ ਚਿਕਨ ਤੱਕ ਸੀਮਿਤ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਭਾਰਤੀ ਰੈਸਟੋਰੈਂਟਾਂ ਵਿੱਚ ਤੰਦੂਰ ਲਿਆਉਣ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਸਨ। ਇੱਕ ਆਸਟ੍ਰੇਲੀਆਈ ਔਰਤ ਨਾਲ ਵਿਆਹੇ ਪੁਸ਼ਪਿੰਦਰ, ਆਸਟ੍ਰੇਲੀਆਈ ਬਾਰਬੀਕਿਊ ਸਭਿਆਚਾਰ ਦੀ ਤੁਲਨਾ ਭਾਰਤੀ ਤੰਦੂਰ ਨਾਲ ਕਰਦੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਹ...

ਖ਼ਬਰਨਾਮਾ: ਨੀਓ-ਨਾਜ਼ੀ ਰੈਲੀਆਂ ਲਈ ਪ੍ਰਵਾਨਗੀ ਸਬੰਧੀ ਕਨੂੰਨ ਕੀਤੇ ਜਾਣਗੇ ਸਖਤ: ਪ੍ਰੀਮੀਅਰ, ਨਿਊ ਸਾਊਥ ਵੇਲਜ਼ 10.11.2025

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਐਲਾਨ ਕੀਤਾ ਹੈ ਕਿ ਪੁਲਿਸ ਲਈ ਨਿਓ-ਨਾਜ਼ੀ ਰੈਲੀਆਂ ਦੀ ਇਜਾਜ਼ਤ ਰੱਦ ਕੀਤੇ ਜਾਣਾ ਆਸਾਨ ਬਣਾਉਣ ਵਾਸਤੇ ਕਾਨੂੰਨ ਹੋਰ ਸਖਤ ਕੀਤੇ ਜਾਣਗੇ। ਇਸ ਗੱਲ ਦੀ ਜਾਂਚ ਜਾਰੀ ਹੈ ਕਿ ਨਿਓ-ਨਾਜ਼ੀਆਂ ਨੂੰ 8 ਨਵੰਬਰ, ਸ਼ਨੀਵਾਰ ਨੂੰ ਰਾਜ ਦੀ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਕਿਵੇਂ ਮਿਲੀ? ਇਹ ਖ਼ਬਰ ਅਤੇ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।

'You're suing the police?': Changing responses to racism in the African diaspora - SBS Examines: 'ਕੀ ਤੁਸੀਂ ਪੁਲਿਸ 'ਤੇ ਮੁਕੱਦਮਾ ਕਰ ਰਹੇ ਹੋ?': ਅਫ਼ਰੀਕੀ ਪ੍ਰਵਾਸੀਆਂ ਵਿੱਚ ਨਸਲਵਾਦ ਪ੍ਰਤੀ ਬਦਲਦੇ ਪ੍ਰਤੀਕਰਮ 10.11.2025

For people of African descent, experiences of racism and discrimination are varied. How are different generations coming together to understand and address the issue? - ਅਫ਼ਰੀਕੀ ਮੂਲ ਦੇ ਲੋਕਾਂ ਲਈ, ਨਸਲਵਾਦ ਅਤੇ ਵਿਤਕਰੇ ਦੇ ਅਨੁਭਵ ਵੱਖੋ-ਵੱਖ ਹਨ। ਇਸ ਮੁੱਦੇ ਨੂੰ ਸਮਝਣ ਅਤੇ ਉਸ ਦਾ ਹੱਲ ਕਰਨ ਦੇ ਲਈ ਵੱਖ-ਵੱਖ ਪੀੜ੍ਹੀਆਂ ਕਿਸ ਤਰ੍ਹਾਂ ਇੱਕ ਮੰਚ 'ਤੇ ਆ ਰਹੀਆਂ ਹਨ, ਜਾਣੋ ਇਸ ਪੌਡਕਾਸਟ ਰਾਹੀਂ....

ਖ਼ਬਰਾਂ ਫਟਾਫੱਟ: ਕੌਮਾਂਤਰੀ ਹਲਚਲ, ਆਸਟ੍ਰੇਲੀਅਨ ਰਾਜਨੀਤੀ ਅਤੇ ਪੰਜਾਬ ਤੋਂ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ 07.11.2025

ਵਾਤਾਵਰਨ ਮੰਤਰੀ ਮਰੇ ਵਾਟ ਨੇ ਗਠਜੋੜ ਅਤੇ ਗ੍ਰੀਨਜ਼ ਪਾਰਟੀ ਨੂੰ ਸਰਕਾਰ ਦੇ ਨਵੇਂ ਵਾਤਾਵਰਨ ਕਾਨੂੰਨਾਂ ਦੇ ਮੁੜ-ਲਿਖਤ ਬਿੱਲਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸਤੋਂ ਇਲਾਵਾ, ਆਸਟ੍ਰੇਲੀਆ ਨੇ ਉੱਤਰੀ ਕੋਰੀਆਂ ਦੇ ਹਥਿਆਰ ਪ੍ਰੋਗਰਾਮਾਂ ਨੂੰ ਫੰਡ ਦੇਣ ਦੇ ਦੋਸ਼ ਵਿੱਚ ਚਾਰ ਸੰਸਥਾਵਾਂ ਅਤੇ ਇਕ ਵਿਅਕਤੀ ਉੱਤੇ ਪਾਬੰਦੀ ਲਗਾਈ ਹੈ। ਓਧਰ, ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਉਹ ਆਪਣੇ ਏਜੰਡੇ ਨੂੰ ਪੂਰਾ ਕਰਨ ਵਿੱਚ ਭਰੋਸਾ ਰੱਖਦੇ ਹਨ। ਪੰਜਾਬ ਦੀ ਗੱਲ ਕਰੀਏ ਤਾਂ, ਗਾਇਕ...

ਖ਼ਬਰਨਾਮਾ: ਨਿਊ ਸਾਊਥ ਵੇਲਜ਼ ਦੇ ਇੱਕ ਕਾਰਜਸਥਲ 'ਤੇ ਟਰੱਕ ਨਾਲ ਟੱਕਰ ਹੋਣ ਕਾਰਨ ਇੱਕ ਮਜ਼ਦੂਰ ਦੀ ਹੋਈ ਮੌਤ 07.11.2025

ਨਿਊ ਸਾਊਥ ਵੇਲਜ਼ ਦੇ ਹੰਟਰ ਖੇਤਰ ਵਿੱਚ ਇੱਕ ਉਸਾਰੀ ਸਾਈਟ 'ਤੇ ਹਾਦਸੇ ਦੌਰਾਨ 45 ਸਾਲਾ ਮਜ਼ਦੂਰ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, ਵਿਅਕਤੀ ਟੈਰੋ ਵਿਖੇ ਨਿਊ ਇੰਗਲੈਂਡ ਹਾਈਵੇਅ ‘ਤੇ ਰੇਮੰਡ ਟੈਰੇਸ ਐਕਸਟੈਂਸ਼ਨ ਪ੍ਰੋਜੈਕਟ ਦੀ ਸਾਈਟ ‘ਤੇ ਪਾਰਕ ਕੀਤੇ ਟਰੱਕ ਦੇ ਪਿੱਛੇ ਖੜ੍ਹਾ ਸੀ, ਜਦੋਂ ਇੱਕ ਮਟੀਰੀਅਲ ਟ੍ਰਾਂਸਫਰ ਵਾਹਨ ਨੇ ਉਸ ਨੂੰ ਟੱਕਰ ਮਾਰੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੋਰ ਤਾਜ਼ਾ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...

ਐਕਸਪਲੇਨਰ: ਆਸਟ੍ਰੇਲੀਆ 'ਚ ਸਾਰੇ ਸਟੇਡੀਅਮ ਸੋਲਡ ਆਊਟ ਕਰਨ ਵਾਲਾ ਦਿਲਜੀਤ ਬਣਿਆ ਪਹਿਲਾ ਭਾਰਤੀ ਕਲਾਕਾਰ 07.11.2025

ਦਿਲਜੀਤ ਦੋਸਾਂਝ ਦੇ 'ਔਰਾ ਟੂਰ 2025' ਦੌਰਾਨ ਨਿਊਜ਼ੀਲੈਂਡ ਦੇ ਆਕਲੈਂਡ ਸਮੇਤ ਆਸਟ੍ਰੇਲੀਆ ਦੇ ਪੰਜ ਸ਼ਹਿਰਾਂ 'ਚ 90 ਹਜ਼ਾਰ ਤੋਂ ਵੱਧ ਟਿਕਟਾਂ ਵਿਕੀਆਂ। ਮੈਲਬਰਨ ਦੇ 'AAMI Park' ਦਾ ਸ਼ੋਅ ਕੁੱਝ ਘੰਟਿਆਂ ਵਿੱਚ ਹੀ ਸੋਲਡ ਆਊਟ ਹੋ ਗਿਆ ਸੀ। ਦਿਲਜੀਤ ਨੇ ਮੈਲਬਰਨ ਕੌਨਸਰਟ ਦੇ ਮੰਚ 'ਤੇ ਕਿਹਾ ਕਿ, “ਇਹ ਮਤਲਬ ਨਹੀਂ ਰੱਖਦਾ ਅਸੀਂ ਕਿੱਥੋਂ ਆਏ ਹਾਂ, ਅਸੀਂ ਸਾਰੇ ਇਕ ਹਾਂ।” 'ਟਿਕਟਏੱਕ' ਦੇ ਗਲੋਬਲ ਹੈੱਡ ਆਫ ਟੂਰਿੰਗ ਟਿਮ ਮੈਕਗ੍ਰੇਗਰ ਨੇ ਕਿਹਾ ਕਿ ਦਿਲਜੀਤ, ਸੰਗੀਤ ਤੇ ਸੱਭਿਆਚਾਰ ਰਾਹੀਂ ਲੋਕਾਂ ਨੂੰ ਇਕ-...

ਉਭਰਦੇ ਕ੍ਰਿਕੇਟਰ ਤੇਜਵੀਰ ਸਿੰਘ ਦੀ ਤੇਜ਼-ਤਰਾਰ ਪਾਰੀ : ਅੰਡਰ-13 ਮੈਚ ਵਿੱਚ 45 ਗੇਂਦਾਂ 'ਚ 103 ਦੌੜਾਂ 07.11.2025

ਐਡੀਲੇਡ ਦੇ ਸਿੱਖ ਨੌਜਵਾਨ ਤੇਜਵੀਰ ਸਿੰਘ ਨੇ ਅੰਡਰ-13 ਮੈਚ ਵਿੱਚ ਸਿਰਫ਼ 45 ਗੇਂਦਾਂ 'ਤੇ 103 ਦੌੜਾਂ ਬਣਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਵੁੱਡਵਿਲ ਡਿਸਟ੍ਰਿਕਟ ਕ੍ਰਿਕਟ ਕਲੱਬ ਲਈ ਖੇਡਦੇ ਹੋਏ, ਉਸਨੇ 13 ਚੌਕਿਆਂ ਅਤੇ 6 ਛੱਕਿਆਂ ਨਾਲ ਸੈਂਕੜਾ ਜੜਿਆ। ਉਸਦੀ ਇਸ ਪ੍ਰੇਰਣਾਦਾਇਕ ਯਾਤਰਾ ਬਾਰੇ ਇਸ ਪੌਡਕਾਸਟ ਰਾਹੀਂ ਜਾਣੋ।

ਐਕਸਪਲੇਨਰ: ਕੌਣ ਹੈ ਜ਼ੋਹਰਾਨ ਮਮਦਾਨੀ? ਕੀ ਨਿਊਯਾਰਕ ਦਾ ਪਹਿਲਾ ਦੱਖਣੀ ਏਸ਼ੀਆਈ ਮੁਸਲਿਮ ਮੇਅਰ ਦੇ ਸਕਦਾ ਹੈ ਟਰੰਪ ਨੂੰ ਚੁਣੌਤੀ? 07.11.2025

ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ਸ਼ਹਿਰ ਵਿੱਚ ਭਾਰਤੀ ਮੂਲ ਅਤੇ ਮੁਸਲਿਮ ਧਰਮ ਦੇ ਪਹਿਲੇ ਮੇਅਰ ਬਣ ਇਤਿਹਾਸ ਰਚ ਦਿੱਤਾ ਹੈ। ਮਮਦਾਨੀ ਦਾ ਜਨਮ ਯੂਗਾਂਡਾ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ 7 ਸਾਲ ਦੀ ਉਮਰ ਤੋਂ ਹੀ ਅਮਰੀਕਾ ਵਿੱਚ ਰਹਿ ਰਹੇ ਹਨ। ਉਹ ਫਿਲਮ ਨਿਰਮਾਤਾ ਮੀਰਾ ਨਾਇਰ ਅਤੇ ਇੱਕ ਸਤਿਕਾਰਿਤ ਪ੍ਰੋਫੈਸਰ ਮਹਿਮੂਦ ਮਮਦਾਨੀ ਦੇ ਪੁੱਤਰ ਹਨ, ਜਿਸ ਕਾਰਨ ਉਸਦੇ ਕੁਝ ਵਿਰੋਧੀ ਉਸਨੂੰ "ਨੇਪੋ ਬੇਬੀ" ਵੀ ਕਹਿੰਦੇ ਹਨ। ਪਰ ਸਿਆਸੀ ਮਾਹਰ ਡੈਮੋਕ੍ਰੇਟਿਕ ਪਾਰਟੀ ਦੀ ਇਸ ਸ਼ਾਨਦਾਰ ਜਿੱਤ...

ਪੰਜਾਬੀ ਡਾਇਸਪੋਰਾ: ਭਾਰਤ-ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮੇਤ ਕਈ ਸਮਝੌਤੇ ਹੋਣ ਦੀ ਸੰਭਾਵਨਾ 07.11.2025

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਮੁਕਤ ਵਪਾਰ ਸਮਝੌਤੇ ਸੰਬੰਧੀ ਕਈ ਗੇੜਾਂ ਦੀ ਗੱਲਬਾਤ ਹੋ ਜਾਣ ਤੋਂ ਬਾਅਦ ਭਾਰਤ ਦੇ ਕੇਂਦਰੀ ਮੰਤਰੀ ਸ਼੍ਰੀ ਪਿਊਸ਼ ਗੋਇਲ ਨਿਊਜ਼ੀਲੈਂਡ ਦੇ ਦੌਰੇ ਉੱਤੇ ਹਨ। ਇੱਥੇ ਉਨ੍ਹਾਂ ਆਪਣੇ ਹਮਰੁਤਬਾ ਟੌਡ ਮੈਕਲੇ ਨਾਲ ਮੁਲਾਕਾਤ ਦੌਰਾਨ ਦੁਵੱਲੀ ਗੱਲਬਾਤ ਦੇ ਆਖਰੀ ਗੇੜ ਨੂੰ ਮੁਕੰਮਲ ਕੀਤਾ। ਇਸ ਵਾਰ ਉਨ੍ਹਾਂ ਦੇ ਨਾਲ ਫੈਡਰੇਸ਼ਨਜ਼ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਤੀਨਿਧੀ ਵੀ ਸ਼ਾਮਿਲ ਹੋ ਰਹੇ ਹਨ। ਇਸ ਤੋਂ ਬਾਅਦ ਜਲਦੀ ਹੀ ਡੇਅਰੀ ਇੰਡਸਟਰੀ, ਮੀਟ ਅਤੇ ਖੇਤੀਬਾੜੀ ਦੇ...

ਖ਼ਬਰਨਾਮਾ : ਵਿਦੇਸ਼ ਮੰਤਰੀ ਵਲੋਂ ਆਸਟ੍ਰੇਲੀਅਨ ਲੋਕਤੰਤਰ ਦੀ ਮਜ਼ਬੂਤੀ ਲਈ ਇੱਕਜੁੱਟ ਹੋਣ ਦੀ ਅਪੀਲ 06.11.2025

ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਕੁਝ ਮੁਲਕ ਆਸਟ੍ਰੇਲੀਆ ਦੇ ਲੋਕਤੰਤਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੇ ਉੱਤਰੀ ਕੋਰੀਆ ਵੱਲੋਂ ਇਸ ਖੇਤਰ ਲਈ ਪੈਦਾ ਕੀਤੇ ਗਏ ਜੋਖਮਾਂ ਅਤੇ ਖ਼ਤਰਿਆਂ ਦੇ ਪੈਮਾਨੇ ਦਾ ਜ਼ਿਕਰ ਕੀਤਾ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਰੋਕਣ ਲਈ ਸਮਾਜਿਕ ਏਕਤਾ ਬਣਾਈ ਰੱਖਣਾ ਮਹੱਤਵਪੂਰਨ ਹੈ। ਕਾਬਲੇਗੌਰ ਹੈ ਅੱਜ ਹੀ ਆਸਟ੍ਰੇਲੀਆ ਨੇ ਉੱਤਰੀ ਕੋਰੀਆਂ ਦੇ ਹਥਿਆਰ ਪ੍ਰੋਗਰਾਮਾਂ ਨੂੰ ਫੰਡ ਦੇਣ ਲਈ ਸਾਈਬਰ ਅਪਰਾਧ ਦਾ ਇਸਤੇਮਾਲ ਕਰਨ...

ਮੈਦਾਨ ਵਿੱਚ ਟਕਰਾਰ, ਪਰ ਦਿਲਾਂ ਵਿੱਚ ਪਿਆਰ - ਇਹੀ ਹੈ ਕ੍ਰਿਕਟ ਦਾ ਜਾਦੂ 06.11.2025

ਕ੍ਰਿਕਟ ਸਿਰਫ਼ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਖੇਡ ਹੀ ਨਹੀਂ, ਸਗੋਂ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਜੋੜਨ ਵਾਲਾ ਇਕ ਪੁਲ ਵੀ ਹੈ। ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ ਦੌਰਾਨ ਸਟੇਡੀਅਮਾਂ ਵਿੱਚ ਭਾਰਤੀ ਫੈਨਸ, ਵੱਡੀ ਗਿਣਤੀ ਵਿੱਚ ਨਜ਼ਰ ਆਉਂਦੇ ਹਨ, ਪਰ ਇਨ੍ਹਾਂ ਮੈਦਾਨਾਂ ਵਿੱਚ ਕੁਝ ਅਜਿਹੇ ਫੈਨ ਵੀ ਹੁੰਦੇ ਹਨ ਜੋ ਵੱਖ-ਵੱਖ ਟੀਮਾਂ ਦਾ ਸਮਰਥਨ ਕਰਨ ਦੇ ਬਾਵਜੂਦ ਇਕੱਠੇ ਹੋ ਕੇ ਕ੍ਰਿਕਟ ਦਾ ਰੋਮਾਂਚ ਸਾਂਝਾ ਕਰਦੇ ਹਨ। ਇਸ ਨਾਲ ਸਬੰਧਿਤ ਇੱਕ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।

ਬਾਲੀਵੁੱਡ ਗੱਪਸ਼ੱਪ: ਆਨਲਾਈਨ ਮਿਲੀ ਧਮਕੀ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਦਿੱਤਾ ਸਾਰਿਆਂ ਨੂੰ ਪਿਆਰ ਕਰਨ ਦਾ ਸੁਨੇਹਾ 06.11.2025

ਆਸਟ੍ਰੇਲੀਆ ਵਿੱਚ ਚੱਲ ਰਹੇ 'ਔਰਾ ਸ਼ੋਅਜ਼' ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਸੁਨੇਹਾ ਸਾਂਝੇ ਕਰਦੇ ਹੋਏ ਕਿਹਾ ਹੈ ਕਿ, ਮੈਂ ਇਸ ਧਰਤੀ ਦਾ ਇੱਕ ਜੀਅ ਹਾਂ ਅਤੇ ਮਿੱਟੀ ਵਿੱਚ ਹੀ ਮਿਲ ਜਾਵਾਂਗਾ, ਹਮੇਸ਼ਾਂ ਸਭ ਨੂੰ ਪਿਆਰ ਕਰਦੇ ਰਹੋ। ਉਨ੍ਹਾਂ ਦਾ ਇਹ ਸੁਨੇਹਾ ਸਿੱਖਸ ਫੌਰ ਜਸਟਿਸ ਵੱਲੋਂ ਮਿਲੀਆਂ ਧਮਕੀਆਂ ਤੋਂ ਬਾਅਦ ਆਇਆ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਬਾਲੀਵੁੱਡ ਖਬਰਾਂ ਲਈ ਸੁਣੋ ਸਾਡਾ ਇਹ ਪੌਡਕਾਸਟ....

ਆਸਟ੍ਰੇਲੀਆ ਵਿੱਚ ਬਜ਼ੁਰਗ ਦੇਖਭਾਲ ਨੌਕਰੀਆਂ: ਪ੍ਰਵਾਸੀ ਬਣਾ ਰਹੇ ਹਨ ਸਫਲ ਕਰੀਅਰ | ਮੌਕੇ ਅਜੇ ਵੀ ਖੁੱਲੇ ਹਨ 06.11.2025

ਆਸਟ੍ਰੇਲੀਆ ਦੇ ਬਜ਼ੁਰਗ ਦੇਖਭਾਲ ਖੇਤਰ ਵਿੱਚ ਪ੍ਰਵਾਸੀ ਮੌਕਿਆਂ ਦੀ ਪੜਚੋਲ ਕਰੋ। ਅਰਥਪੂਰਨ ਬਜ਼ੁਰਗ ਦੇਖਭਾਲ ਕਰੀਅਰ ਬਣਾਉਣ ਦੀਆਂ ਸਿਖਲਾਈ, ਸਹਾਇਤਾ ਅਤੇ ਪ੍ਰੇਰਨਾਦਾਇਕ ਕਹਾਣੀਆਂ ਬਾਰੇ ਜਾਣੋ।

ਐਕਸਪਲੇਨਰ: ਬੇਬੀ ਪ੍ਰਿਆ ਬਿੱਲ ਪਾਸ: ਮਰੇ ਹੋਏ ਬੱਚੇ ਦੇ ਜਨਮ ਅਤੇ ਨਵਜੰਮੇ ਬੱਚੇ ਦੀ ਮੌਤ ਹੋਣ ਦੀ ਸੂਰਤ ਵਿੱਚ ਮਾਪਿਆਂ ਨੂੰ ਹੁਣ ਮਿਲ ਸਕੇਗੀ ਜਣੇਪਾ ਛੁੱਟੀ 05.11.2025

ਆਸਟ੍ਰੇਲੀਆ ਵਿੱਚ ਹੁਣ ਉਹ ਮਾਪੇ ਵੀ ਜਣੇਪਾ ਛੁੱਟੀ ਲੈ ਸਕਣਗੇ ਜਿਨ੍ਹਾਂ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਜਾਂ ਜਿਨ੍ਹਾਂ ਨੂੰ ਆਪਣੇ ਨਵਜੰਮੇ ਬੱਚੇ ਦੀ ਮੌਤ ਦਾ ਦੁੱਖ ਸਹਿਣਾ ਪਿਆ। ਇਹ ਬਦਲਾਅ ਇੱਕ ਭਾਰਤੀ ਮੂਲ ਦੀ ਮਾਂ ਦੀ ਹਿੰਮਤ ਸਦਕਾ ਸੰਭਵ ਹੋਇਆ ਜਿਸ ਨੇ ਖੁਦ ਇਹ ਦੁੱਖ ਭੋਗਿਆ ਅਤੇ ਬਦਲਾਅ ਲਈ ਆਵਾਜ਼ ਉਠਾਈ। 32 ਹਜ਼ਾਰ ਤੋਂ ਵੱਧ ਲੋਕਾਂ ਦੇ ਸਮਰਥਨ ਨਾਲ ਚੱਲੀ ਇਸ ਮੁਹਿੰਮ ਨੇ ਆਖਿਰਕਾਰ ਸਰਕਾਰ ਨੂੰ ਨਿਯਮ ਬਦਲਣ ਲਈ ਮਜਬੂਰ ਕਰ ਦਿੱਤਾ, ਅਤੇ ਹੁਣ ਐਲਬਨੀਜ਼ੀ ਸਰਕਾਰ ਨੇ ਇਸ ਸਬੰਧੀ ਨਵਾਂ ਕਾਨੂੰਨ...

ਪਾਕਿਸਤਾਨ ਡਾਇਰੀ: ਗਾਜ਼ਾ ਮਾਮਲੇ ‘ਚ ਫੌਜੀ ਤੈਨਾਤੀ ਦਾ ਫੈਸਲਾ ਸਰਕਾਰ ਦੇ ਹੱਥ- ਅਹਿਮਦ ਸ਼ਰੀਫ਼ 05.11.2025

ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਅਹਿਮਦ ਸ਼ਰੀਫ਼ ਨੇ ਕਿਹਾ ਕਿ ਗਾਜ਼ਾ ਵਿੱਚ ਅਮਨ ਕਾਇਮ ਰੱਖਣ ਲਈ ਪਾਕਿਸਤਾਨੀ ਫੌਜਾਂ ਦੀ ਤੈਨਾਤੀ ਬਾਰੇ ਕੋਈ ਵੀ ਫੈਸਲਾ ਸਰਕਾਰ ਅਤੇ ਸੰਸਦ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਹਨਾਂ ਨੇ ਅਮਰੀਕਾ ਨਾਲ ਅਫ਼ਗਾਨਿਸਤਾਨ ਵਿੱਚ ਡਰੋਨ ਓਪਰੇਸ਼ਨ ਸਬੰਧੀ ਸਮਝੌਤੇ ਦੀਆਂ ਖ਼ਬਰਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਸਮਝੌਤਾ ਮੌਜੂਦ ਨਹੀਂ ਹੈ ਅਤੇ ਅਫ਼ਗਾਨ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਸ਼ਿਕਾਇਤ ਵੀ ਪ੍ਰਾਪਤ ਨਹ...

48 ਆਵਰ ਚੈਲੰਜ: ਦੋ ਦਿਨਾਂ ਵਿੱਚ ਫ਼ਿਲਮ ਬਣਾਉਣ ਦਾ ਅਨੋਖਾ ਸਫ਼ਰ 05.11.2025

48 ਆਵਰ ਫ਼ਿਲਮ ਪ੍ਰੋਜੈਕਟ - ਇੱਕ ਵਿਸ਼ਵ ਪੱਧਰੀ ਚੈਲੰਜ ਹੈ ਜਿੱਥੇ ਫ਼ਿਲਮਕਾਰ ਸਿਰਫ਼ 48 ਘੰਟਿਆਂ ਵਿੱਚ ਫਿਲਮ ਲਿਖਦੇ, ਸ਼ੂਟ ਕਰਦੇ ਅਤੇ ਐਡਿਟ ਕਰਦੇ ਹਨ। ਇਸ ਪੌਡਕਾਸਟ ਵਿੱਚ ਐਸਬੀਐਸ ਪੰਜਾਬੀ ਨੇ ਫੈਸਟੀਵਲ ਦੀ ਸਿਟੀ ਪ੍ਰੋਡਿਊਸਰ ਅਨੀਤਾ ਬਲਟੂਟਿਸ ਅਤੇ ਚੁਣੇ ਗਏ ਫ਼ਿਲਮਕਾਰ ਗੁਰਸ਼ਰਨ ਸੇਖੋਂ ਨਾਲ ਉਨ੍ਹਾਂ ਦੇ ਰੋਮਾਂਚਕ ਅਨੁਭਵਾਂ ਅਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਸੁਣੋ ਅਤੇ ਜਾਣੋ ਕਿ ਕਿਵੇਂ 48 ਘੰਟਿਆਂ ਵਿੱਚ ਕਲਾ ਅਤੇ ਰਚਨਾਤਮਕਤਾ ਨੇ ਇੱਕ ਨਵੀਂ ਉਡਾਣ ਭਰੀ ਹੈ।

Hallgasd a(z) SBS Punjabi - ਐਸ ਬੀ ਐਸ ਪੰਜਾਬੀ podcastot a Replaióban

Rádió és podcastok egy alkalmazásban - ingyen és regisztráció nélkül. Telepítsd még ma, és ne maradj le a premierről

Letöltés a Google Play-ről

A Replaio nem podcastkiadó; a műsorok nevei, borítóképei és hanganyagai a szerzőiket illetik, és nyilvános RSS-csatornákon keresztül terjednek.