SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1678 epizód

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Mindenképp látogasd meg a podcast oldalát, és támogasd a készítőjét: www.sbs.com.au

Szerző

SBS

Kategória

News

A podcast weboldala

www.sbs.com.au

Legutóbbi epizód

2026. okt. 8.

Hol hallgathatod?

Podcastok az alkalmazásban Replaio Radio Hamarosan

A podcastok hamarosan megérkeznek az alkalmazásba. Telepítsd most, és láss elsőként egy teljesen új megközelítést a podcastokhoz

Letöltés a Google Play-ről Telepítsd ingyen Android közel 10 M letöltés · 4,8-as értékelés iOS hamarosan

Epizódok

ਪੁਲਿਸ ਦੀ ਵਰਦੀ ਤੋਂ ਪੌਡਕਾਸਟ ਦੇ ਮਾਈਕ ਤੱਕ: ਅੰਮ੍ਰਿਤਸਰ ਤੋਂ ਪਰਥ ਆਏ ਨੌਜਵਾਨ ਦੀ ਅਨੋਖੀ ਕਹਾਣੀ 17.09.2026

ਮਨਪ੍ਰੀਤ ਸਿੰਘ ਢਿੱਲੋਂ 2014 ਵਿੱਚ ਪੰਜਾਬ ਤੋਂ ਪਰਥ aeronautical engineering ਪੜ੍ਹਨ ਆਏ ਸਨ, ਪਰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਦੇ ਸਫ਼ਰ ਦੀ ਉਡਾਣ ਨੇ ਇੱਕ ਅਨੋਖਾ ਮੋੜ ਲਿਆ। ਆਪਣੇ ਖੇਤਰ ਵਿੱਚ ਕੰਮ ਕਰਨ ਦੀ ਬਜਾਏ 2019 ਵਿੱਚ ਉਨ੍ਹਾਂ ਨੇ ਵੈਸਟਰਨ ਆਸਟ੍ਰੇਲੀਆ ਪੁਲਿਸ ਦੇ Family Violence Investigation Squad ਵਿੱਚ ਡਿਟੈਕਟਿਵ ਬਣਨ ਦਾ ਫੈਸਲਾ ਕੀਤਾ, ਜਿੱਥੇ ਉਹ ਘਰੇਲੂ ਹਿੰਸਾ ਦੇ ਸ਼ਿਕਾਰ ਹੋਏ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ। 2023 ਵਿੱਚ ਮਨਪ੍ਰੀਤ ਨੇ ਆਪਣੇ ਦੋਸਤ ਹੈਰੀ...

ਖ਼ਬਰਨਾਮਾ: ਆਸਟ੍ਰੇਲੀਆ ’ਚ ਵੀਜ਼ਾ ਨਿਯਮਾਂ ’ਚ ਵੱਡੇ ਬਦਲਾਅ, ਵਿਜ਼ਟਰ ਤੇ ਵਿਦਿਆਰਥੀ ਵੀਜ਼ਿਆਂ 'ਤੇ ਵੀ ਸਖ਼ਤੀ 17.09.2026

ਆਸਟ੍ਰੇਲੀਆ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਟੋਨੀ ਬਰਕ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਨੀਤੀ ਵਿੱਚ ਕਈ ਵੱਡੇ ਬਦਲਾਵਾਂ ਦਾ ਐਲਾਨ ਕੀਤਾ ਹੈ। ਇਹਨਾਂ ਤਬਦੀਲੀਆਂ 'ਚ ਨਵੇਂ ਵਿਜ਼ਟਰ ਵੀਜ਼ਿਆਂ ’ਤੇ ‘ਨੋ ਫਰਦਰ ਸਟੇਅ’ ਦੀ ਸ਼ਰਤ ਲਾਗੂ ਕੀਤੀ ਜਾਵੇਗੀ, ਜਿਸ ਨਾਲ ਵੀਜ਼ਾ ਧਾਰਕਾਂ ਲਈ ਆਸਟ੍ਰੇਲੀਆ ਵਿੱਚ ਰਹਿੰਦਿਆਂ ਅਗਲੇ ਵੀਜ਼ੇ ਲਈ ਅਰਜ਼ੀ ਦੇਣ ਦੇ ਰਸਤੇ ਸੀਮਿਤ ਹੋਣਗੇ। ਵਿਦਿਆਰਥੀ ਵੀਜ਼ਿਆਂ ਦੇ ਮਾਮਲੇ ਵਿੱਚ ਸਰਕਾਰ ‘ਵੀਜ਼ਾ ਹੌਪਿੰਗ’ ਨੂੰ ਰੋਕਣ ਲਈ ਨਿਯਮ ਸਖ਼ਤ ਕਰ ਰਹ...

Australia’s migration overhaul: Crackdown on visa hopping, tighter rules for student families and visitor visas - ਆਸਟ੍ਰੇਲੀਆ ਦੀ ਮਾਈਗ੍ਰੇਸ਼ਨ ਨੀਤੀ 'ਚ ਵੱਡੇ ਬਦਲਾਅ: ਵਿਦਿਆਰਥੀਆਂ ਦੇ ਪਰਿਵਾਰਾਂ, ਵਿਜ਼ਿਟਰ ਵੀਜ਼ਾ ਅਤੇ ਕੱਚੇ ਵੀਜ਼ਿਆਂ 'ਤੇ ਸਖ਼ਤੀ 17.09.2026

Home Affairs Minister Tony Burke has announced major changes to Australia’s migration system, including tighter rules for families of international students, a crackdown on visa hopping and new restrictions on visitor visa stays. The government will also introduce a ballot for second- and third-year backpacker visas, strengthen action against unlawful non-citizens and target rogue migration agents...

ਬਾਲੀਵੁੱਡ ਗੱਪਸ਼ੱਪ: ‘ਪੰਜਾਬੀ ਆ ਗਏ Wembley ਓਏ’- ਦਿਲਜੀਤ ਦੋਸਾਂਝ 17.09.2026

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਲੰਡਨ ਦੇ ਵੈਂਬਲੀ ਸਟੇਡੀਅਮ ਵਿੱਚ ਕਨਸਰਟ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣ ਗਏ ਹਨ। ਕਰੀਬ 90 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲੇ ਇਸ ਸਟੇਡੀਅਮ ਨੂੰ ਲੰਡਨ ਦੇ ਪ੍ਰਮੁੱਖ ਸਮਾਗਮ ਸਥਾਨਾਂ ਵਿੱਚ ਗਿਣਿਆ ਜਾਂਦਾ ਹੈ, ਜਿੱਥੇ ਪਹਿਲੀ ਵਾਰ ਪੰਜਾਬੀ ਗੀਤਾਂ ਦੀ ਆਵਾਜ਼ ਸੁਣਨ ਲਈ ਵੱਡੀ ਗਿਣਤੀ ਵਿੱਚ ਪ੍ਰਸ਼ੰਸਕ ਪਹੁੰਚੇ ਸਨ। ਦੋਸਾਂਝ ਨੇ ਇਸ ਮੌਕੇ ਤੇ ਫ਼ਖਰ ਮਹਿਸੂਸ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ 'ਤੇ ਕਿਹਾ ਕਿ "ਵੈਂਬਲੀ ਸਿਰਫ਼ ਇੱਕ ਕਨਸਰਟ ਨਹੀਂ, ਇਤਿਹਾਸ ਸੀ।" ਪੂਰਾ ਵੇਰਵ...

ਅਖਾਣ 'ਪਾਈ-ਡੋਈ ਦਾ ਲੇਖਾ ਬਰਾਬਰ' ਦਾ ਇਤਿਹਾਸ ਅਤੇ ਅਰਥ 17.09.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਪਾਈ-ਡੋਈ ਦਾ ਲੇਖਾ ਬਰਾਬਰ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰਦੇ ਹਨ।

ਕੈਨਬਰਾ ਸੜਕ ਹਾਦਸੇ ਵਿੱਚ 30 ਸਾਲਾ ਭਾਰਤੀ ਮੂਲ ਦੇ ਪਿਤਾ ਦੀ ਮੌਤ, ਪਰਿਵਾਰ ਸਦਮੇ ਵਿੱਚ 16.09.2026

3 ਸਤੰਬਰ ਨੂੰ ਕੈਨਬਰਾ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ 30 ਸਾਲਾ ਭਾਰਤੀ ਮੂਲ ਦੇ ਹਰਸ਼ ਸ਼ਰਮਾ ਦੀ ਮੌਤ ਨੇ ਉਸਦੇ ਪਰਿਵਾਰ ਅਤੇ ਦੋਸਤਾਂ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਹਰਸ਼ ਆਪਣੇ ਪਿੱਛੇ ਪਤਨੀ ਅਤੇ ਦੋ ਛੋਟੀਆਂ ਧੀਆਂ ਛੱਡ ਗਿਆ ਹੈ। ਜ਼ਿਕਰਯੋਗ ਹੈ ਕਿ ਹਰਸ਼ ਅਤੇ ਉਨ੍ਹਾਂ ਦੀ ਪਤਨੀ ਦੇ ਘਰ ਹਾਦਸੇ ਤੋਂ ਸਿਰਫ਼ ਤਿੰਨ ਹਫ਼ਤੇ ਪਹਿਲਾਂ ਹੀ ਦੂਜੇ ਬੱਚੇ ਦਾ ਜਨਮ ਹੋਇਆ ਸੀ। ਹਰਸ਼ ਦੇ ਬਚਪਨ ਦੇ ਦੋਸਤ ਹਰਕੀਰਤ ਸਿੰਘ ਨੇ SBS ਨਾਲ ਗੱਲਬਾਤ ਕਰਦਿਆਂ ਇਸ ਦੁਖਦਾਈ ਹਾਦਸੇ, ਆਸਟ੍ਰੇਲੀਆ ਦੇ ਭਾਰਤੀ...

ਅਖਾਣ ਕਹਾਣੀ: ਅਖਾਣ ‘ਇੱਕ ਦਾ ਗੋਲਾ ਚੰਗਾ ਤੇ ਸਤਾਰਾਂ ਦਾ ਮੰਦਾ’ ਦਾ ਇਤਿਹਾਸ ਅਤੇ ਅਰਥ 16.09.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ‘ਇੱਕ ਦਾ ਗੋਲਾ ਚੰਗਾ ਤੇ ਸਤਾਰਾਂ ਦਾ ਮੰਦਾ’ ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰਦੇ ਹਨ।

An exclusive conversation with developer Gurinder Bhatti: From struggle to skyline - ਸੰਘਰਸ਼ ਭਰੇ ਦਿਨਾਂ ਤੋਂ ਸਕਾਈਲਾਈਨ ਤੱਕ ਦਾ ਸਫ਼ਰ: ਰੀਅਲ ਅਸਟੇਟ ਦਿੱਗਜ ਗੁਰਿੰਦਰ ਭੱਟੀ ਨਾਲ ਖਾਸ ਗੱਲਬਾਤ 16.09.2026

Developer Gurinder Bhatti spoke to SBS Punjabi about his journey from Punjab to the UK and back, and his work in Punjab’s real estate sector. Bhatti moved to England as an international student and worked in a restaurant before entering the property industry. In the conversation, he discussed his plans for property projects in Punjab, including proposed collaborations involving Jacob & Co. and Bol...

ਖ਼ਬਰਨਾਮਾ: ਰਿਮੋਟ ਭਾਈਚਾਰਿਆਂ ’ਚ ਪੀਣ ਵਾਲੇ ਪਾਣੀ ਦੀ ਗੁਣਵੱਤਾ ’ਤੇ ਸਵਾਲ, 6,500 ਤੋਂ ਵੱਧ ਲੋਕ ਪ੍ਰਭਾਵਿਤ 16.09.2026

ਆਸਟ੍ਰੇਲੀਆ ਦੇ 'ਵਾਟਰ ਸਰਵਿਸਿਜ਼ ਐਸੋਸੀਏਸ਼ਨ ਆਫ ਆਸਟ੍ਰੇਲੀਆ' (WSAA) ਵਲੋਂ ਤਿਆਰ ਕੀਤੀ ਗਈ ਨਵੀਂ ਰਿਪੋਰਟ 'ਚ ਪਾਇਆ ਗਿਆ ਕਿ ਰਿਮੋਟ ਭਾਈਚਾਰਿਆਂ ਵਿੱਚ ਰਹਿ ਰਹੇ 6,500 ਤੋਂ ਵੱਧ ਫਰਸਟ ਨੇਸ਼ਨਜ਼ ਲੋਕਾਂ ਨੂੰ ਪਿਛਲੇ 2 ਸਾਲਾਂ ਦੌਰਾਨ ਘੱਟੋ -ਘੱਟ ਇੱਕ ਵਾਰ ਅਜਿਹਾ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਗਿਆ ਜੋ ਆਸਟ੍ਰੇਲੀਅਨ ਪੀਣਯੋਗ ਪਾਣੀ ਦੇ ਮਾਪਦੰਡਾਂ (Australian Drinking Water Guidelines) ‘ਤੇ ਖਰਾ ਨਹੀਂ ਉਤਰਿਆ। ਇਸ ਬੁਲੇਟਿਨ ਵਿੱਚ ਜਾਣੋ ਪੂਰਾ ਵੇਰਵਾ ਅਤੇ ਅੱਜ ਦੀਆਂ ਹੋਰ ਚੋਣਵੀਆਂ ਖ਼ਬ...

ਪਾਕਿਸਤਾਨ ਡਾਇਰੀ: PTI ਦੇ ਪ੍ਰਦਰਸ਼ਨ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਸਖ਼ਤ 16.09.2026

ਪਾਕਿਸਤਾਨ ਦੀ ਇੱਕ ਹਾਈ ਕੋਰਟ ਨੇ ਇਸਲਾਮਾਬਾਦ ਵਿੱਚ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਸੜਕਾਂ ਖੁੱਲ੍ਹੀਆਂ ਰੱਖਣ ਅਤੇ ਲੋਕਾਂ ਦੀ ਸਿਹਤ, ਸਿੱਖਿਆ ਤੇ ਕਾਰੋਬਾਰ ਤੱਕ ਪਹੁੰਚ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਇਹ ਨਿਰਦੇਸ਼ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ਼' (PTI) ਵੱਲੋਂ 27 ਸਤੰਬਰ ਨੂੰ ਰਾਜਧਾਨੀ ਵੱਲ ਕੱਢੇ ਜਾਣ ਵਾਲੇ ਪ੍ਰਸਤਾਵਿਤ ‘ਲੌਂਗ ਮਾਰਚ’ ਤੋਂ ਪਹਿਲਾਂ ਜਾਰੀ ਕੀਤੇ ਗਏ ਹਨ। PTI ਦਾ ਕਹਿਣਾ ਹੈ ਕਿ ਪ੍ਰਦਰਸ਼ਨ ਰਾਹੀਂ ਜੇਲ੍ਹ ਵਿੱਚ ਬੰਦ ਇਮਰਾਨ ਖ...

ਅਖਾਣ ‘ਭਾਅ ਭੁੱਖਿਆਂ ਨੇ ਵਧਾਇਆ’ ਦੀ ਕਹਾਣੀ, ਅਰਥ ਅਤੇ ਸਮਾਜਿਕ ਮਹੱਤਤਾ ਜਾਣੋ 16.09.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ‘ਭਾਅ ਭੁੱਖਿਆਂ ਨੇ ਵਧਾਇਆ’ ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰਦੇ ਹਨ।

ਡੁੱਬਣ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਘਟੀ, ਪਰ ਪਰਵਾਸੀ ਤੇ ਖੇਤਰੀ ਇਲਾਕਿਆਂ 'ਚ ਵਸਣ ਵਾਲੇ ਭਾਈਚਾਰੇ ਅਜੇ ਵੀ ਵਧੇਰੇ ਖ਼ਤਰੇ ’ਚ 15.09.2026

ਆਸਟ੍ਰੇਲੀਆ ਵਿੱਚ ਡੁੱਬਣ ਨਾਲ ਮਰਨ ਵਾਲੇ ਲੋਕਾਂ ਦਾ ਅੰਕੜਾ 10 ਸਾਲਾਂ ਦੀ ਔਸਤ ਤੋਂ 10 ਫ਼ੀਸਦ ਵੱਧ ਹੈ। ਵੱਡੇ ਸ਼ਹਿਰਾਂ ਦੇ ਮੁਕਾਬਲੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਡੁੱਬਣ ਦੀ ਦਰ ਕਾਫ਼ੀ ਜ਼ਿਆਦਾ ਹੈ, ਨਾਲ ਹੀ ਬੁਜ਼ੁਰਗਾਂ ਅਤੇ ਪ੍ਰਵਾਸੀਆਂ ਨੂੰ ਵੀ ਵਧੇਰਾ ਖ਼ਤਰਾ ਹੈ। ਇਹ ਅੰਕੜੇ ਪਾਣੀ ਸੁਰੱਖਿਆ ਸਿਖਲਾਈ ਤੱਕ ਪਹੁੰਚ ਵਿੱਚ ਮੌਜੂਦ ਅਸਮਾਨਤਾਵਾਂ ਨੂੰ ਉਜਾਗਰ ਕਰਦੇ ਹਨ। #sbsaudiopodcast

ਖ਼ਬਰਨਾਮਾ: ਤੇਲ ਦੀਆਂ ਕੀਮਤਾਂ ਵਧੀਆਂ, ਪਰ ਫਿਊਲ ਟੈਕਸ ’ਤੇ ਰਾਹਤ ਦੇਣ ਤੋਂ ਸਰਕਾਰ ਨੇ ਕੀਤਾ ਇਨਕਾਰ 15.09.2026

ਫੈਡਰਲ ਸਰਕਾਰ ਨੇ ਤੇਲ ਦੀਆਂ ਕੀਮਤਾਂ 150 ਡਾਲਰ (AUD) ਪ੍ਰਤੀ ਬੈਰਲ ਦੇ ਨੇੜੇ ਪਹੁੰਚਣ ਦੇ ਬਾਵਜੂਦ, ਫਿਊਲ ਐਕਸਾਈਜ਼ ਯਾਨੀ ਤੇਲ ਟੈਕਸ ਵਿੱਚ ਹੋਰ ਕੋਈ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਰਾਹਤ ਸ਼ੁਰੂ ਤੋਂ ਹੀ ਅਸਥਾਈ ਤੌਰ ’ਤੇ ਦਿੱਤੀ ਗਈ ਸੀ। ਡਿਪਟੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਦਾ ਕਹਿਣਾ ਹੈ ਕਿ ਸਰਕਾਰ ਰੋਜ਼ਾਨਾ ਬਦਲਦੀਆਂ ਕੀਮਤਾਂ 'ਤੇ ਪ੍ਰਤੀਕਿਰਿਆ ਦੇਣ ਦੀ ਬਜਾਏ, ਆਸਟ੍ਰੇਲੀਆ ਦੇ ਅੰਦਰ ਤੇਲ ਦੀ ਸਪਲਾਈ ਨੂੰ ਬਰਕਰਾਰ ਰੱਖਣ 'ਤੇ ਆਪਣਾ ਧਿਆਨ ਕੇਂਦਰਿਤ...

The art behind the glamour: How Punjabi makeup artist Roop Sandhu built a career 'beautifying the stars' - ਰੂਪ ਸੰਧੂ: ਮੇਕਅੱਪ ਦੀ ਦੁਨੀਆ ਵਿੱਚ ਕਾਮਯਾਬੀ, ਵਿਲੱਖਣ ਪਛਾਣ ਅਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਬਾਰੇ ਖ਼ਾਸ ਗੱਲਬਾਤ 15.09.2026

Celebrity makeup artist Roop Sandhu has built a career working with prominent names in Punjabi and Bollywood entertainment. Hailing from Bhikhiwind in Punjab's Tarn Taran district, Sandhu says an unexpected opportunity on a film shoot helped set her on a path that has now continued for almost a decade. During her Melbourne visit, she spoke to SBS Punjabi about working with celebrities, the influen...

ਪੰਜਾਬੀ ਡਾਇਰੀ: ਪੰਜਾਬ ਯੂਨੀਵਰਸਿਟੀ ਵੱਲੋਂ ਸਿੱਖ ਇਤਿਹਾਸ ਦੇ ਪੇਪਰ ਹਟਾਉਣ ’ਤੇ ਉੱਠੇ ਸਵਾਲ, ਸਿੱਖ ਜਥੇਬੰਦੀਆਂ ਵੱਲੋਂ ਵਿਰੋਧ 15.09.2026

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਅਕਾਦਮਿਕ ਕੌਂਸਲ ਵੱਲੋਂ ਐੱਮ.ਏ. ਇਤਿਹਾਸ ਦੇ ਸਿਲੇਬਸ ਵਿੱਚੋਂ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਚਾਰ ਅਹਿਮ ਪੇਪਰ ਹਟਾਏ ਜਾਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਹੋਰ ਸਿੱਖ ਜਥੇਬੰਦੀਆਂ ਵੱਲੋਂ ਵੀ ਇਸ ’ਤੇ ਇਤਰਾਜ਼ ਕੀਤਾ ਗਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਰਗੀ ਸੰਸਥਾ ਵੱਲੋਂ ਪੰਜਾਬ ਦੇ ਇਤਿਹਾਸ ਨੂੰ ਉੱਚ ਸਿੱਖਿਆ ਦੇ ਸਿਲ...

'ਵਨ ਨੇਸ਼ਨ' ਦੀ ਨਵੀਂ ਪ੍ਰਵਾਸ ਨੀਤੀ: ਵਿਦਿਆਰਥੀ ਅਤੇ ਆਰਜ਼ੀ ਵੀਜ਼ਾ ਧਾਰਕਾਂ ਦੀ ਗਿਣਤੀ ਘਟਾਉਣ ਦਾ ਪ੍ਰਸਤਾਵ 14.09.2026

‘ਵਨ ਨੇਸ਼ਨ’ ਨੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਿੱਚ 7,50,000 ਦੀ ਕਟੌਤੀ ਕਰਨ ਸਮੇਤ ਪ੍ਰਵਾਸ ਨੀਤੀ ਵਿੱਚ ਵੱਡੇ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਇਸ ਐਲਾਨ ਦੀ ਲੇਬਰ ਅਤੇ ਗੱਠਜੋੜ ਵੱਲੋਂ ਤਿੱਖੀ ਆਲੋਚਨਾ ਕਰਦਿਆਂ ਕਿਹਾ ਗਿਆ ਹੈ ਕਿ ਇਸ ਦਾ ਆਸਟ੍ਰੇਲੀਆ ਦੀ ਆਰਥਿਕਤਾ ਉੱਤੇ ਅਸਰ ਪੈ ਸਕਦਾ ਹੈ। ਵਨ ਨੇਸ਼ਨ ਦੇ ਪ੍ਸਤਾਵ ਵਿੱਚ ਵਿਦਿਆਰਥੀ ਵੀਜ਼ਾ, ਗ੍ਰੈਜੂਏਟ ਵੀਜ਼ਾ, ਆਰਜ਼ੀ ਹੁਨਰਮੰਦ ਵੀਜ਼ਾ ਅਤੇ ਬ੍ਰਿਜਿੰਗ ਵੀਜ਼ਾ ਧਾਰਕਾਂ ਦੀ ਗਿਣਤੀ ਘਟਾਉਣ ਦੇ ਨਾਲ-ਨਾਲ ‘ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਰਵਾਨਗੀ ਅਤੇ...

'ਆਪਣੀ ਨੀਂਦਰ ਸੋਵਣ, ਆਪਣੀ ਨੀਂਦਰ ਜਾਗਣ': ਕੀ ਤੁਸੀਂ ਇਸ ਅਖਾਣ ਦੀ ਕਹਾਣੀ ਜਾਣਦੇ ਹੋ? 14.09.2026

ਐਸ ਬੀ ਐਸ ਪੰਜਾਬੀ ਤੁਹਾਡੇ ਲਈ ਇੱਕ ਨਵੀਂ ਲੜੀ 'ਅਖਾਣ ਕਹਾਣੀ' ਲੈਕੇ ਆਇਆ ਹੈ ਜਿੱਥੇ ਅਸੀਂ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਬਾਰੇ ਗੱਲ ਕਰਾਂਗੇ ਅਤੇ ਉਨ੍ਹਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਖੋਜ ਕਰਾਂਗੇ। ਇਸ ਪੌਡਕਾਸਟ ਵਿੱਚ, ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ ਗੱਲਬਾਤ ਕਰ ਰਹੇ ਹਨ ਲਹਿੰਦੇ ਪੰਜਾਬੀ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਦੇ ਨਾਲ। ਸੁਣੋ ਅਖਾਣ 'ਆਪਣੀ ਨੀਂਦਰ ਸੋਵਣ, ਆਪਣੀ ਨੀਂਦਰ ਜਾਗਣ' ਦੀ ਡੂੰਘਾਈ ਨਾਲ ਪੜਚੋਲ।

'Glad to be a part of it': This Indian-origin couple sold the winning $1 million lottery ticket - ਭਾਰਤੀ ਮੂਲ ਦੇ ਜੋੜੇ ਦੀ ਦੁਕਾਨ ਤੋਂ ਵਿਕੀ 1 ਮਿਲੀਅਨ ਡਾਲਰ ਦੀ ਜੇਤੂ ਲਾਟਰੀ ਟਿਕਟ 14.09.2026

"We are glad we could play a role in someone's life-changing win," says Beerpal Kaur, a registered nurse and wife of Adelaide-based shop owner Abhinav Kashyap. Kashyap has run an Australia Post centre in South Australia for nearly six years. His business came into the spotlight after one of the lottery tickets he sold won a $1 million prize recently. - "ਸਾਨੂੰ ਖੁਸ਼ੀ ਹੈ ਕਿ ਅਸੀਂ ਕਿਸੇ ਹੋਰ ਦੀ ਜ਼ਿੰਦਗੀ ਬ...

ਖ਼ਬਰਨਾਮਾ: ਬਾਲੀ ’ਚ ਆਸਟ੍ਰੇਲੀਆਈ ਪਿਤਾ ਤੇ ਦੋ ਬੱਚਿਆਂ ਦੀ ਮੌਤ, ਪਰਥ ’ਚ ਗੋਲੀਬਾਰੀ ਦੀ ਘਟਨਾ ਅਤੇ ਹੋਰ ਅਹਿਮ ਖ਼ਬਰਾਂ 14.09.2026

ਇੰਡੋਨੇਸ਼ੀਆ ਵਿੱਚ ਇੱਕ ਆਸਟ੍ਰੇਲੀਆਈ ਵਿਅਕਤੀ ਆਪਣੇ ਚਾਰ ਅਤੇ ਛੇ ਸਾਲ ਦੇ ਦੋ ਬੱਚਿਆਂ ਸਮੇਤ ਮ੍ਰਿਤਕ ਪਾਇਆ ਗਿਆ ਹੈ। ਫ੍ਰੀਮੈਂਟਲ ਦੇ ਰਹਿਣ ਵਾਲੇ 56 ਸਾਲਾ ਵਿਅਕਤੀ ਅਤੇ ਉਸ ਦੇ ਦੋਵੇਂ ਬੱਚਿਆਂ ਦੀਆਂ ਲਾਸ਼ਾਂ ਬਾਲੀ ਦੇ ਕੁਟਾ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ਵਿਲਾ ਵਿੱਚੋਂ ਮਿਲੀਆਂ ਹਨ। ਤਿੰਨਾਂ ਦੀ ਮੌਤ ਕਿਵੇਂ ਹੋਈ, ਇਸ ਬਾਰੇ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਓਧਰ, ਪੱਛਮੀ ਆਸਟ੍ਰੇਲੀਆ ਦੀ ਪੁਲਿਸ ਪਰਥ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰਨ ਦੇ ਸ਼ੱਕ ਹੇਠ ਦੋ ਵਿਅਕਤੀਆਂ ਦੀ ਭਾਲ ਕ...

Ricky Ponting and David Warner's exclusive conversation with SBS Punjabi - ਆਸਟ੍ਰੇਲੀਆ ਚੈਂਪੀਅਨਜ਼ ਦੇ ਨਵੇਂ ਕਪਤਾਨ ਡੇਵਿਡ ਵਾਰਨਰ ਅਤੇ ਸਹਿ-ਮਾਲਕ ਰਿਕੀ ਪੋਂਟਿੰਗ ਨਾਲ ਖਾਸ ਗੱਲਬਾਤ 14.09.2026

The third season of the World Championship of Legends (WCL) tournament features David Warner as captain of the Australia Champions, while cricketing great Ricky Ponting takes on a new role as the team's co-owner. In a conversation with SBS Punjabi, Ponting discusses his experience coaching Punjab Kings, his secret Punjabi vocabulary and his views on leading IPL captains. - ਵਰਲਡ ਚੈਂਪੀਅਨਸ਼ਿਪ ਆਫ਼ ਲੈਜ...

'ਟ੍ਰਿਪਲ ਜ਼ੀਰੋ 'ਤੇ ਕਾਲ ਕਰਨ 'ਤੇ $5000 ਦਾ ਖਰਚਾ ਆਵੇਗਾ': ਗ਼ਲਤ ਧਾਰਨਾਵਾਂ ਕਾਰਨ ਕਈ ਪ੍ਰਵਾਸੀ ਔਰਤਾਂ ਮਦਦ ਤੋਂ ਵਾਂਝੀਆਂ 14.09.2026

ਇੱਕ ਔਰਤ ਨੇ ਇੱਕ ਵਲੰਟੀਅਰ ਨੂੰ ਦੱਸਿਆ ਕਿ ਉਸਨੂੰ ਕਿਹਾ ਗਿਆ ਸੀ ਕਿ ਟ੍ਰਿਪਲ-ਜ਼ੀਰੋ ’ਤੇ ਕਾਲ ਕਰਨ ’ਤੇ ਉਸਨੂੰ $5,000 ਦਾ ਬਿੱਲ ਆਵੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੀਆਂ ਗਲਤ ਧਾਰਨਾਵਾਂ ਦੂਰ ਕਰਨ ਲਈ ਪ੍ਰਵਾਸੀ ਭਾਈਚਾਰਿਆਂ ਵਿੱਚ ਵਧੇਰੇ ਜਾਗਰੂਕਤਾ ਅਤੇ ਸਿੱਖਿਆ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ ਕਮਿਸ਼ਨ ਦੀ ਤਾਜ਼ਾ ਰਿਪੋਰਟ ਮੁਤਾਬਕ, ਆਸਟ੍ਰੇਲੀਆ ਵਿੱਚ ਜਿਨਸੀ ਹਿੰਸਾ ਦੀਆਂ ਰਿਪੋਰਟਾਂ 33 ਸਾਲਾਂ ਵਿੱਚ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਈਆਂ ਹਨ। #sbs...

Travelling safely in rural and remote Australia - ਆਸਟ੍ਰੇਲੀਆ ਐਕਸਪਲੇਨਡ: ਪੇਂਡੂ ਅਤੇ ਦੂਰ-ਦੁਰਾਡੇ ਆਸਟ੍ਰੇਲੀਆ ਵਿੱਚ ਸੁਰੱਖਿਅਤ ਡਰਾਈਵਿੰਗ ਲਈ ਜ਼ਰੂਰੀ ਗੱਲਾਂ 13.09.2026

Australia is a vast and diverse country to explore, but driving in rural and remote areas can involve conditions you may not encounter in cities. Knowing what to expect and how to prepare can help you travel more safely and confidently. - ਆਸਟ੍ਰੇਲੀਆ ਦੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੜਕ ਯਾਤਰਾ ਦੌਰਾਨ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਹੋ ਸਕਦਾ ਹੈ, ਜੋ ਸ਼ਹਿਰੀ ਇਲਾਕਿਆਂ ਵਿੱਚ ਆਮ ਨਹੀਂ ਹੁੰਦੀਆਂ। ਲੰਬੀਆਂ ਦੂਰੀਆਂ, ਬਦਲਦੇ...

ਖ਼ਬਰਾਂ ਫਟਾਫੱਟ: ਨੇਪਾਲ ’ਚ ਸਮੂਹਿਕ ਅੰਤਿਮ ਸੰਸਕਾਰ ਤੋਂ ਲੈਕੇ ਆਸਟ੍ਰੇਲੀਆ ’ਚ ਵਿਸ਼ੇਸ਼ ਘਰੇਲੂ ਹਿੰਸਾ ਵੀਜ਼ੇ ਦੀ ਮੰਗ ਤੱਕ: ਹਫ਼ਤੇ ਦੀਆਂ ਖ਼ਬਰਾਂ ਫਟਾਫਟ 13.09.2026

ਨੇਪਾਲ ਵਿੱਚ ਭਿਆਨਕ ਹੜ੍ਹਾਂ ਤੋਂ ਬਾਅਦ ਹੋਏ ਸਮੂਹਿਕ ਅੰਤਿਮ ਸੰਸਕਾਰ, ਫਿਲੀਪੀਨਜ਼ ਨੇੜੇ ਫੈਰੀ ਵਿੱਚ ਅੱਗ ਲੱਗਣ ਕਾਰਨ ਦਰਜਨਾਂ ਲੋਕਾਂ ਦੇ ਲਾਪਤਾ ਹੋਣ ਅਤੇ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਅਸਥਾਈ ਵੀਜ਼ਾ ਧਾਰਕਾਂ ਲਈ ਵਿਸ਼ੇਸ਼ ਵੀਜ਼ੇ ਦੀ ਮੰਗ ਸਣੇ, ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਇਸ ਹਫ਼ਤੇ ਦੀਆਂ ਪ੍ਰਮੁੱਖ ਖ਼ਬਰਾਂ ਬਾਰੇ ਜਾਣੋ ਐਸ ਬੀ ਐਸ ਪੰਜਾਬੀ ਦੇ ‘ਖ਼ਬਰਾਂ ਫਟਾਫੱਟ’ ਵਿੱਚ, ਕੁਝ ਹੀ ਮਿੰਟਾਂ ਵਿੱਚ। #sbsaudiopodcast

ਫ਼ਿਜੀ ਤੋਂ ਨਿਊਜ਼ੀਲੈਂਡ ਦੀ ਨਿਆਂਪਾਲਿਕਾ ਤੱਕ: ਜਦੋਂ ਜੱਜ ਅਜੀਤ ਸਵਰਨ ਸਿੰਘ ਨੇ ਰਚਿਆ ਸੀ ਇਤਿਹਾਸ 11.09.2026

ਫ਼ਿਜੀ ਵਿੱਚ ਜਨਮੇ ਜੱਜ ਅਜੀਤ ਸਵਰਨ ਸਿੰਘ ਨੇ 2002 'ਚ ਨਿਊਜ਼ੀਲੈਂਡ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸਹੁੰ ਚੁੱਕ ਕੇ ਇਤਿਹਾਸ ਰਚਿਆ ਸੀ। ਉਹ ਆਸਟ੍ਰੇਲੇਸ਼ੀਆ ਖੇਤਰ ਦੇ ਪਹਿਲੇ ਜੱਜ ਬਣੇ ਜਿਨ੍ਹਾਂ ਨੇ ਇਹ ਵਿਲੱਖਣ ਸਨਮਾਨ ਪ੍ਰਾਪਤ ਕੀਤਾ ਸੀ। SBS ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ, ਪਰਵਾਸ, ਸੰਘਰਸ਼ ਦੇ ਕਿੱਸਿਆਂ, ਸਿੱਖਿਆ ਅਤੇ ਸੇਵਾ ਨਾਲ ਜੁੜੇ ਉੱਦਮਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਹੈ।

ਖ਼ਬਰਨਾਮਾ: ਰੂਸ, ਈਰਾਨ ਅਤੇ ਚੀਨ ਸਮੇਤ ਕਈ ਦੇਸ਼ਾਂ ਦੀ ਸ਼ਮੂਲੀਅਤ ਨਾਲ BRICS ਸੰਮੇਲਨ ਨਵੀਂ ਦਿੱਲੀ ਵਿੱਚ ਸ਼ੁਰੂ 11.09.2026

ਯੂਕਰੇਨ ਅਤੇ ਈਰਾਨ ਨਾਲ ਜੁੜੇ ਤਣਾਅਪੂਰਨ ਅੰਤਰਰਾਸ਼ਟਰੀ ਮਾਹੌਲ ਦੇ ਵਿਚਕਾਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਵੀਂ ਦਿੱਲੀ ਪਹੁੰਚੇ ਹਨ, ਜਿੱਥੇ ਬ੍ਰਿਕਸ (BRICS) ਸੰਮੇਲਨ ਹੋਣ ਵਾਲਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੰਮੇਲਨ ਦੌਰਾਨ ਮੱਧ ਪੂਰਬ ਅਤੇ ਯੂਕਰੇਨ ਵਿੱਚ ਜਾਰੀ ਸੰਘਰਸ਼ ਮੁੱਖ ਚਰਚਾ ਦੇ ਕੇਂਦਰ ਵਿੱਚ ਰਹਿਣਗੇ, ਜਦੋਂਕਿ ਗਲੋਬਲ ਆਰਥਿਕ ਚੁਣੌਤੀਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਨ੍ਹਾਂ ਅਤੇ ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ। #sbsaudiopodcast

Hallgasd a(z) SBS Punjabi - ਐਸ ਬੀ ਐਸ ਪੰਜਾਬੀ podcastot a Replaióban

Rádió és podcastok egy alkalmazásban - ingyen és regisztráció nélkül. Telepítsd még ma, és ne maradj le a premierről

Letöltés a Google Play-ről

A Replaio nem podcastkiadó; a műsorok nevei, borítóképei és hanganyagai a szerzőiket illetik, és nyilvános RSS-csatornákon keresztül terjednek.