SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1678 epizód

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Mindenképp látogasd meg a podcast oldalát, és támogasd a készítőjét: www.sbs.com.au

Szerző

SBS

Kategória

News

A podcast weboldala

www.sbs.com.au

Legutóbbi epizód

2026. okt. 8.

Hol hallgathatod?

Podcastok az alkalmazásban Replaio Radio Hamarosan

A podcastok hamarosan megérkeznek az alkalmazásba. Telepítsd most, és láss elsőként egy teljesen új megközelítést a podcastokhoz

Letöltés a Google Play-ről Telepítsd ingyen Android közel 10 M letöltés · 4,8-as értékelés iOS hamarosan

Epizódok

ਅਖਾਣ ਕਹਾਣੀ: ਜਾਣੋ 'ਸੱਠੀ ਲੈ ਪੰਜਾਹੀ ਗਾਲ, ਤੈਨੂੰ ਕੀ ਮੁਨਾਫ਼ੇ ਨਾਲ' ਦਾ ਮਤਲਬ ਅਤੇ ਇਤਿਹਾਸ 29.09.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਸੱਠੀ ਲੈ ਪੰਜਾਹੀ ਗਾਲ, ਤੈਨੂੰ ਕੀ ਮੁਨਾਫ਼ੇ ਨਾਲ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ।

ਖ਼ਬਰਨਾਮਾ: ਆਸਟ੍ਰੇਲੀਆ ਦਾ 'ਬਜਟ ਘਾਟਾ' ਅਨੁਮਾਨ ਨਾਲੋਂ 6 ਬਿਲੀਅਨ ਡਾਲਰ ਘੱਟ 28.09.2026

ਫ਼ੈਡਰਲ ਬਜਟ ਨਤੀਜਿਆਂ ਦੇ ਅੰਤਿਮ ਅੰਕੜਿਆਂ ਮੁਤਾਬਕ, ਆਸਟ੍ਰੇਲੀਆ ਦਾ 'ਬਜਟ ਘਾਟਾ' (budget deficit) ਪਹਿਲਾਂ ਲਗਾਏ ਗਏ ਅਨੁਮਾਨ ਨਾਲੋਂ 6 ਬਿਲੀਅਨ ਡਾਲਰ ਘੱਟ ਰਿਹਾ ਹੈ। ਫ਼ੈਡਰਲ ਖ਼ਜ਼ਾਨਚੀ ਜਿਮ ਚਾਲਮਰਜ਼ ਨੇ ਦੱਸਿਆ ਕਿ ਮਈ ਵਿੱਚ ਅਨੁਮਾਨ ਲਗਾਇਆ ਗਿਆ ਸੀ ਕਿ ਬਜਟ ਘਾਟਾ 28.3 ਬਿਲੀਅਨ ਡਾਲਰ ਰਹੇਗਾ। ਵਿੱਤ ਮੰਤਰੀ ਕੇਟੀ ਗੈਲਾਘਰ ਮੁਤਾਬਕ, ਸੁਪਰਐਨੂਏਸ਼ਨ ਨਿਵੇਸ਼ਾਂ ਤੋਂ ਮਿਲਣ ਵਾਲੇ ਟੈਕਸ ਨੇ ਵਿੱਤੀ ਸਥਿਤੀ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ...

'ਪਿਤਾ ਨੂੰ ਗੁਆਉਣ ਤੋਂ ਬਾਅਦ ਮੈਨੂੰ ਫਿੱਟ ਰਹਿਣ ਦੀ ਪ੍ਰੇਰਣਾ ਮਿਲੀ': ਹੋਬਾਰਟ-ਅਧਾਰਿਤ ਪੰਜਾਬੀ ਬਾਡੀਬਿਲਡਰ ਸੁਮੀਤਪਾਲ ਦਾ ਚੈਂਪੀਅਨ ਬਨਣ ਦਾ ਸਫ਼ਰ 28.09.2026

ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ, ਹੋਬਾਰਟ-ਅਧਾਰਤ ਸੁਮੀਤਪਾਲ ਸਿੰਘ ਨੇ ਆਪਣਾ ਫਿਟਨੈਸ ਦਾ ਸਫ਼ਰ ਸ਼ੁਰੂ ਕੀਤਾ ਸੀ। ਹੁਣ ਉਹ 'ਨੈਚੁਰਲ ਬਾਡੀਬਿਲਡਿੰਗ' ਮੁਕਾਬਲਿਆਂ ਵਿੱਚ ਕਈ ਤਗਮੇ ਜਿੱਤ ਚੁੱਕੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਮੈਲਬੌਰਨ ਵਿੱਚ ਹੋਏ 'ਵਰਕ ਹਾਰਡ ਪਲੇਅ ਹਾਰਡ' (WHPH) ਫਿਟਨੈਸ ਸ਼ੋਅ ਵਿੱਚ ਦੋ ਸੋਨੇ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਅਤੇ 'ਵਰਲਡ ਨੈਚੁਰਲ ਬਾਡੀਬਿਲਡਿੰਗ ਫੈਡਰੇਸ਼ਨ' (WNBF) ਦੇ ਮੰਚ 'ਤੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਵੀ ਕੀਤੀ। ਇਸ ਤੋਂ ਪਹਿਲਾਂ ਵੀ ਉਹ ਬਾਡੀਬ...

ਅਖਾਣ ਕਹਾਣੀ: ਜਾਣੋ 'ਪੱਲੇ ਨਾ ਧੇਲਾ, ਕਰਦੀ ਮੇਲਾ ਮੇਲਾ' ਦਾ ਮਤਲਬ ਅਤੇ ਇਤਿਹਾਸ 28.09.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੁਰਾਣੇ ਅਤੇ ਵਿਸਰੇ ਹੋਏ ਪੰਜਾਬੀ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ 'ਪੱਲੇ ਨਾ ਧੇਲਾ, ਕਰਦੀ ਮੇਲਾ ਮੇਲਾ' ਅਖਾਣ ਦੇ ਇਤਿਹਾਸ, ਇਸਦੇ ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।

ਕੀ ਆਸਟ੍ਰੇਲੀਆ ਨੂੰ ਯੁਵਾ ਆਬਾਦੀ ਵਧਾਉਣ ਲਈ ਪ੍ਰਵਾਸੀਆਂ ਦੀ ਲੋੜ ਹੈ? 28.09.2026

‘ਆਸਟ੍ਰੇਲੀਆ ਭਰਿਆ ਹੋਇਆ ਹੈ’ ਕਹਿ ਕੇ ਕਈ ਸਮੂਹ ਪਰਵਾਸ ਦੀ ਗਿਣਤੀ ਘਟਾਉਣ ਦੀ ਮੰਗ ਕਰਦੇ ਰਹੇ ਹਨ। ਪਰ 2026 ਦੀ Intergenerational Report ਦੇ ਅਨੁਮਾਨ ਮੁਤਾਬਕ, ਆਸਟ੍ਰੇਲੀਆ ਦੀ ਆਬਾਦੀ ਦੇ ਵਾਧੇ ਵਿੱਚ ਪਰਵਾਸ ਦੀ ਅਹਿਮ ਭੂਮਿਕਾ ਰਹੇਗੀ, ਕਿਉਂਕਿ ਦੇਸ਼ ਦੀ ਫਰਟੀਲਿਟੀ ਦਰ ਇਸ ਵੇਲੇ ਕਾਫ਼ੀ ਘੱਟ ਹੈ। ਮਾਹਿਰਾਂ ਮੁਤਾਬਕ ਬੱਚਿਆਂ ਦੀ ਪਰਵਰਿਸ਼ ਦੀ ਵੱਧ ਰਹੀ ਲਾਗਤ ਇੱਕ ਵਿਆਪਕ ਆਰਥਿਕ ਮੁੱਦਾ ਹੈ। ਉਨ੍ਹਾਂ ਨੇ ਬੱਚਿਆਂ ਦੀ ਦੇਖਭਾਲ ਵਿੱਚ ਵਧੇਰੇ ਨਿਵੇਸ਼ ਅਤੇ ਮਾਪਿਆਂ ਲਈ ਹੋਰ ਸਹਾਇਤਾ ਦੀ ਲੋੜ ’ਤੇ ਜ...

ਅਖਾਣ ਕਹਾਣੀ: ਜਾਣੋ 'ਥੱਲੇ 30 ਤੇ ਉੱਤੇ 20' ਦਾ ਮਤਲਬ ਅਤੇ ਇਤਿਹਾਸ 26.09.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੁਰਾਣੇ ਅਤੇ ਵਿਸਰੇ ਹੋਏ ਪੰਜਾਬੀ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਥੱਲੇ 30 ਤੇ ਉੱਤੇ 20’ ਅਖਾਣ ਦੇ ਇਤਿਹਾਸ, ਇਸਦੇ ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। ਜਾਣੋ ਇਸ ਦਾ ਵਿਸਥਾਰ ਇਸ ਪੌਡਕਾਸਟ ਰਾਹੀਂ।

ਅਖਾਣ ਕਹਾਣੀ: ਜਾਣੋ 'ਤਣਾਵਾਂ ਪਈ ਦਾ ਅੱਧਾ ਮੁੱਲ ਰਹਿ ਜਾਂਦਾ ਹੈ' ਦਾ ਮਤਲਬ ਅਤੇ ਇਤਿਹਾਸ 25.09.2026

ਐਸ ਬੀ ਐਸ ਪੰਜਾਬੀ ਤੁਹਾਡੇ ਲਈ ਇੱਕ ਨਵੀਂ ਲੜੀ 'ਅਖਾਣ ਕਹਾਣੀ' ਲੈ ਕੇ ਆਇਆ ਹੈ ਜਿੱਥੇ ਅਸੀਂ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਬਾਰੇ ਗੱਲ ਕਰਾਂਗੇ ਅਤੇ ਉਨ੍ਹਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਖੋਜ ਕਰਾਂਗੇ। ਇਸ ਪੌਡਕਾਸਟ ਵਿੱਚ, ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ ਗੱਲਬਾਤ ਕਰ ਰਹੇ ਹਨ ਲਹਿੰਦੇ ਪੰਜਾਬ ਤੋਂ ਸਾਹਿਤ ਮਾਹਿਰ ਅਹਿਸਾਨ ਬਾਜਵਾ ਦੇ ਨਾਲ। ਸੁਣੋ ਅਖਾਣ 'ਤਣਾਵਾਂ ਪਈ ਦਾ ਅੱਧਾ ਮੁੱਲ ਰਹਿ ਜਾਂਦਾ ਹੈ' ਦਾ ਇਤਿਹਾਸ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਮਹੱਤਤਾ, ਇਸ ਪੌਡਕਾਸਟ ਰਾਹੀਂ।

ਖ਼ਬਰਾਂ ਫਟਾਫੱਟ: HILDA ਰਿਪੋਰਟ ਦੇ ਹੈਰਾਨੀਜਨਕ ਅੰਕੜੇ, AFL ਪਰੇਡ ਨਾਲ ਮੈਲਬਰਨ 'ਚ ਲੱਗੀਆਂ ਰੌਣਕਾਂ ਤੇ ਹੋਰ ਖ਼ਬਰਾਂ 25.09.2026

ਆਸਟ੍ਰੇਲੀਆ ਵਿੱਚ ਜ਼ਿੰਦਗੀ ਬਾਰੇ ਸਭ ਤੋਂ ਵੱਡੇ ਸਰਵੇਖਣ HILDA ਰਿਪੋਰਟ ਮੁਤਾਬਕ, 18 ਤੋਂ 30 ਸਾਲ ਦੀ ਉਮਰ ਦੇ ਅੱਧੇ ਆਸਟ੍ਰੇਲੀਆਈ ਨੌਜਵਾਨ ਆਪਣੇ ਮਾਪਿਆਂ ਜਾਂ ਸਰਪ੍ਰਸਤਾਂ ਨਾਲ ਰਹਿ ਰਹੇ ਹਨ। ਇਹ ਅੰਕੜਾ 2001 ਦੇ ਮੁਕਾਬਲੇ 10 ਫ਼ੀਸਦੀ ਵੱਧ ਹੈ। ਖੇਡਾਂ ਵੱਲ ਆਈਏ ਤਾਂ, AFL ਦੀ ਰਵਾਇਤੀ ਗ੍ਰੈਂਡ ਫਾਈਨਲ ਪਰੇਡ ਸ਼ੁੱਕਰਵਾਰ ਮੈਲਬਰਨ ਦੀਆਂ ਸੜਕਾਂ 'ਤੇ ਛਾਈ ਰਹੀ। ਬ੍ਰਿਸਬੇਨ ਲਾਇਨਜ਼ ਦੀ ਨਜ਼ਰ ਲਗਾਤਾਰ ਤੀਜੀ ਵਾਰ ਖਿਤਾਬ ਜਿੱਤਣ ’ਤੇ ਹੈ। ਇਸ ਵਾਰ ਸ਼ਨੀਵਾਰ ਦੇ ਫਾਈਨਲ 'ਚ ਉਸ ਦਾ ਮੁਕਾਬਲਾ ਫ੍ਰੀਮੈਂਟਲ...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀ ਨਾਗਰਿਕਤਾ ਲੈਣ ਵਾਲਿਆਂ ’ਚ ਭਾਰਤੀ ਤੀਜੇ ਨੰਬਰ ’ਤੇ 25.09.2026

ਨਿਊਜ਼ੀਲੈਂਡ ਦੀ ਨਾਗਰਿਕਤਾ (ਸਿਟੀਜ਼ਨਸ਼ਿਪ) ਲੈਣ ਦੇ ਮਾਮਲੇ ਵਿੱਚ ਪਿਛਲੇ ਪੰਜ ਸਾਲਾਂ ਦੌਰਾਨ ਪਹਿਲੀ ਵਾਰ ਬ੍ਰਿਟਿਸ਼ ਪ੍ਰਵਾਸੀ ਸਭ ਤੋਂ ਅੱਗੇ ਨਿਕਲ ਗਏ ਹਨ। ਸਾਲ 2022 ਤੋਂ ਲਗਾਤਾਰ ਪਹਿਲੇ ਨੰਬਰ 'ਤੇ ਰਹਿਣ ਵਾਲਾ ਭਾਰਤ ਹੁਣ ਖਿਸਕ ਕੇ ਤੀਜੇ ਸਥਾਨ 'ਤੇ ਆ ਗਿਆ ਹੈ, ਜਦਕਿ ਦੂਜਾ ਸਥਾਨ ਦੱਖਣੀ ਅਫ਼ਰੀਕਾ ਨੇ ਹਾਸਲ ਕੀਤਾ ਹੈ। ਬੀਤੇ ਸਾਲ ਨਿਊਜ਼ੀਲੈਂਡ ਦੇ ਨਵੇਂ ਨਾਗਰਿਕਾਂ ਦੀ ਕੁੱਲ ਗਿਣਤੀ ਰਿਕਾਰਡ 51,632 ਤੱਕ ਪਹੁੰਚ ਗਈ, ਜਿਸ ਵਿੱਚ ਯੂਕੇ ਦੇ 5,955, ਸਾਊਥ ਅਫ਼ਰੀਕਾ ਦੇ 5,939 ਅਤੇ ਭਾਰਤ ਦੇ 5,8...

ਅਖਾਣ 'ਅੱਗੇ ਕਦ ਅਤੇ ਪਿੱਛੇ ਅੱਗ' ਦਾ ਇਤਿਹਾਸ ਅਤੇ ਅਰਥ 25.09.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਂਦੀ ਹੈ। ਇਸ ਕੜੀ ਵਿੱਚ ਸਾਡੇ ਲਾਹੌਰ ਸਥਿਤ ਸਾਥੀ ਮਸੂਦ ਮੱਲ੍ਹੀ ਅਤੇ ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ 'ਅੱਗੇ ਕਦ ਅਤੇ ਪਿੱਛੇ ਅੱਗ' ਅਖਾਣ ਦੀ ਡੂੰਘਾਈ ਨਾਲ ਵਿਆਖਿਆ ਕਰਦੇ ਹੋਏ ਇਸ ਦੀ ਸਮਾਜਿਕ ਮਹੱਤਤਾ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਚਰਚਾ ਕਰਦੇ ਹਨ।

ਖ਼ਬਰਨਾਮਾ: ਮੈਡੀਕੇਅਰ ਹੈਕ ਮਾਮਲੇ ’ਤੇ ਟਾਸਕ ਫੋਰਸ ਦਾ ਗਠਨ, OpenAI ਦੀ ਦੇਰੀ ’ਤੇ ਐਲਬਨੀਜ਼ੀ ਨਾਰਾਜ਼ 24.09.2026

ਕਾਰਜਕਾਰੀ ਪ੍ਰਧਾਨ ਮੰਤਰੀ ਰਿਚਰਡ ਮਾਰਲਸ ਦਾ ਕਹਿਣਾ ਹੈ ਕਿ ਸੰਘੀ ਸਰਕਾਰ ਨੇ ਮੈਡੀਕੇਅਰ ਪੋਰਟਲ ਹੈਕ ਦੀ ਜਾਂਚ ਲਈ ਇੱਕ ਟਾਸਕ ਫੋਰਸ ਦਾ ਗਠਨ ਕੀਤਾ ਹੈ। ਮਾਰਲਸ ਨੇ ਪੁਸ਼ਟੀ ਕੀਤੀ ਹੈ ਕਿ OpenAI ਦੇ ਏਜੰਟ ਨੇ ਜੂਨ ਵਿੱਚ ਮੈਡੀਕੇਅਰ ਪੋਰਟਲ ਤੱਕ ਅਣਅਧਿਕਾਰਤ ਪਹੁੰਚ ਹਾਸਲ ਕੀਤੀ ਸੀ ਅਤੇ ਉਨ੍ਹਾਂ ਦੀ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ, ਹਾਲਾਂਕਿ ਇਸ ਸਾਈਬਰ ਹਮਲੇ ਦਾ ਪ੍ਰਭਾਵ ਮਾਮੂਲੀ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕੰਪਨੀ ਅਤੇ ਇਸ ਦੇ CEO ਸੈਮ ਆਲਟਮੈਨ ਦੀ ਆਲੋਚਨਾ ਕੀਤੀ...

ਬਾਲੀਵੁੱਡ ਗੱਪਸ਼ੱਪ: ਭਾਰਤੀ ਫ਼ਿਲਮਾਂ ਦੇ ਨਵੇਂ 18-ਮੈਂਬਰੀ ਸੈਂਸਰ ਬੋਰਡ ਵਿੱਚ ਹੰਸ ਰਾਜ ਹੰਸ ਸ਼ਾਮਲ 24.09.2026

ਭਾਰਤੀ Central Board of Film Certification (CBFC) ਵਿੱਚ ਹੋਈ ਵੱਡੀ ਤਬਦੀਲੀ ਤੋਂ ਬਾਅਦ ਇਕ ਨਵੀਂ 18 ਮੈਂਬਰੀ ਬੋਰਡ ਦੀ ਨਿਯੁਕਤ ਕੀਤੀ ਗਈ ਹੈ ਜਿਸ ਵਿੱਚ ਪੰਜਾਬੀ ਗਾਇਕ, ਨੇਤਾ ਅਤੇ ਪਦਮ ਸ਼੍ਰੀ ਪੁਰਸਕਾਰ ਜੇਤੂ ਹੰਸ ਰਾਜ ਹੰਸ ਦੇ ਨਾਲ, ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ, ਅਦਾਕਾਰ ਸੁਨੀਲ ਸ਼ੈੱਟੀ, ਪੰਕਜ ਤ੍ਰਿਪਾਠੀ ਅਤੇ ਹੋਰ ਫਿਲਮ ਤੇ ਸੰਗੀਤ ਨਾਲ ਜੁੜੀਆਂ ਹਸਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬੋਰਡ ਦੇ ਪ੍ਰਮਾਣੀਕਰਨ (Certificaiton) ਨਿਯਮਾਂ ਵਿੱਚ ਵੀ ਤਬਦੀਲੀ ਕੀਤੀ ਗ...

'ਪਰਾਏ ਹੱਥੀਂ 32 ਦੇ 33 ਹੋਣੇ ਔਖੇ ਨੇ': ਕੀ ਤੁਸੀਂ ਇਸ ਅਖਾਣ ਦੀ ਕਹਾਣੀ ਜਾਣਦੇ ਹੋ? 24.09.2026

ਐਸ ਬੀ ਐਸ ਪੰਜਾਬੀ ਦੀ ਨਵੀਂ ਪੌਡਕਾਸਟ ਲੜੀ 'ਅਖਾਣ ਕਹਾਣੀ' ਵਿੱਚ ਅਸੀਂ ਪੰਜਾਬੀ ਭਾਸ਼ਾ ਦੇ ਪੁਰਾਣੇ, ਵਿਸਰੇ ਹੋਏ ਅਤੇ ਲੋਕ-ਜੀਵਨ ਨਾਲ ਜੁੜੇ ਅਖਾਣਾਂ ਦੀਆਂ ਦਿਲਚਸਪ ਕਹਾਣੀਆਂ, ਉਨ੍ਹਾਂ ਦੇ ਇਤਿਹਾਸ, ਮੂਲ ਅਤੇ ਅਸਲ ਅਰਥਾਂ ਨੂੰ ਖੰਗਾਲ ਰਹੇ ਹਾਂ। ਇਸ ਕੜੀ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬੀ ਦੇ ਪ੍ਰਸਿੱਧ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ਗੱਲਬਾਤ ਕਰਦੇ ਹਨ। ਸੁਣੋ ਅਖਾਣ 'ਪਰਾਏ ਹੱਥੀਂ 32 ਦੇ 33 ਹੋਣੇ ਔਖੇ ਨੇ' ਕਿਵੇਂ ਹੋਂਦ ਵਿੱਚ ਆਇਆ, ਇਸ ਦਾ ਅਸਲ ਭਾਵ ਕੀ ਹੈ ਅਤੇ...

ਡੈਂਟਿਸਟਰੀ ਤੋਂ ਸੋਸ਼ਲ ਵਰਕ ਤੱਕ, ਸਿੱਖਣ ਦਾ ਸਫ਼ਰ ਜਾਰੀ ਰੱਖ ਰਹੇ ਹਨ ਡਾ. ਹਰਵਿੰਦਰ ਸਰਾਂ 23.09.2026

ਸਿਡਨੀ ਨਿਵਾਸੀ ਡਾ. ਹਰਵਿੰਦਰ ਸਰਾਂ ਨੇ Western Sydney University ਤੋਂ Master of Health Sciences ਪੂਰੀ ਕਰਨ ਤੋਂ ਬਾਅਦ Australian Dental Council (ADC) ਦੀਆਂ ਪ੍ਰੀਖਿਆਵਾਂ ਪਾਸ ਕਰਕੇ ਆਸਟ੍ਰੇਲੀਆ ਵਿੱਚ ਡੈਂਟਿਸਟ ਵਜੋਂ ਪ੍ਰੈਕਟਿਸ ਕਰਨ ਦਾ ਲਾਇਸੈਂਸ ਹਾਸਲ ਕੀਤਾ। ਇਸ ਦੇ ਨਾਲ ਹੀ ਉਹ Master of Social Work ਦੀ ਪੜ੍ਹਾਈ ਵੀ ਕਰ ਰਹੇ ਹਨ। SBS Punjabi ਨਾਲ ਗੱਲਬਾਤ ਦੌਰਾਨ ਡਾ. ਸਰਾਂ ਨੇ ਏਡੀਸੀ ਦੀਆਂ ਪ੍ਰੀਖਿਆਵਾਂ ਦੀ ਤਿਆਰੀ, ਕੰਮ ਤੇ ਨਿੱਜੀ ਜ਼ਿੰਦਗੀ ਵਿਚਕਾਰ ਸੰਤੁਲਨ ਬਣਾ...

ਖ਼ਬਰਨਾਮਾ: ਨਵੀਂ ਪਰਵਾਸ ਨੀਤੀ ਕਾਰਨ Northern Territory 'ਚ ਅੰਬਾਂ ਦੀ ਫ਼ਸਲ ਪ੍ਰਭਾਵਿਤ ਹੋਣ ਦਾ ਖ਼ਦਸ਼ਾ 23.09.2026

ਆਸਟ੍ਰੇਲੀਆ ਦੇ Working Holiday visa program ਵਿੱਚ ਐਲਾਨੀਆਂ ਤਬਦੀਲੀਆਂ ਨੂੰ ਲੈਕੇ ਚਿੰਤਾਵਾਂ ਵੱਧ ਰਹੀਆਂ ਹਨ, ਜਿਸ ਕਾਰਨ ਅੰਬ ਉਤਪਾਦਕਾਂ ਨੇ ਚੇਤਾਵਣੀ ਦਿੱਤੀ ਹੈ ਕਿ ਫ਼ਲ ਤੋੜਨ ਤੋਂ ਪਹਿਲਾਂ ਹੀ ਖੇਤਾਂ ਵਿੱਚ ਸੜ ਸਕਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਨਵੀਆਂ ਵੀਜ਼ਾ ਸੀਮਾਵਾਂ, ਜਿਸ ਤਹਿਤ ਬੈਕਪਕਰਾਂ ਨੂੰ ਆਪਣੇ ਪਹਿਲੇ ਸਾਲ ਤੋਂ ਬਾਅਦ ਬੈਲਟ ਪ੍ਰਣਾਲੀ ਰਾਹੀਂ ਅਰਜ਼ੀ ਦੇਣੀ ਪਵੇਗੀ, ਨਾਲ ਵਾਢੀ ਦੇ ਸਮੇਂ ਮਜ਼ਦੂਰਾਂ ਦੀ ਕਮੀਂ ਹੋ ਸਕਦੀ ਹੈ। ਪੂਰਾ ਵੇਰਵਾ ਅਤੇ ਅੱਜ ਦੀਆਂ ਚੋਣਵੀਆਂ ਖਬਰਾਂ ਜਾਨਣ ਲ...

ਪਾਕਿਸਤਾਨ ਡਾਇਰੀ: ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਗ੍ਰਿਫ਼ਤਾਰ 23.09.2026

ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੀਆਂ ਯੋਜਨਾਵਾਂ 'ਤੇ ਸਰਕਾਰ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਦੌਰਾਨ ਹੋਈ ਹੈ। ਤਿੰਨਾਂ ਭੈਣਾਂ ਅਲੀਮਾ ਖ਼ਾਨ, ਉਜ਼ਮਾ ਖ਼ਾਨ ਅਤੇ ਨੂਰੀਨ ਨਿਆਜ਼ੀ ਦੇ ਵਕੀਲ ਨੇ ਦੱਸਿਆ ਕਿ ਉਨ੍ਹਾਂ ਸਾਰੀਆਂ ਨੂੰ ਹਿਰਾਸਤ 'ਚ ਲੈ ਕੇ ਇੱਕ ਵਾਰੰਟ ਦੇ ਤਹਿਤ 30 ਦਿਨਾਂ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ...

"ਕੀ ਕਲਾਕਾਰਾਂ ਦੇ ਬੋਲਣ 'ਤੇ ਪਾਬੰਦੀ ਹੋਣੀ ਚਾਹੀਦੀ ਹੈ?": ਵਿਵਾਦਾਂ 'ਚ ਘਿਰੇ ਪੌਪ ਸਟਾਰ ਐਡ ਸ਼ੀਰਨ ਦਾ ਵੱਡਾ ਸਵਾਲ 22.09.2026

ਐਡ ਸ਼ੀਰਨ ਨੇ ਆਪਣੇ ਅਮਰੀਕੀ ਦੌਰੇ ਦੌਰਾਨ ਸਹਿ-ਕਲਾਕਾਰ ਮੈਕਲਮੋਰ ਅਤੇ ਫ਼ਲਸਤੀਨ ਦੇ ਸਮਰਥਨ ਨਾਲ ਜੁੜੇ ਵਿਵਾਦ 'ਤੇ ਆਖ਼ਰਕਾਰ ਚੁੱਪੀ ਤੋੜੀ ਹੈ। ਇਸ ਐਪੀਸੋਡ ਵਿੱਚ ਅਸੀਂ ਜਾਣਾਂਗੇ ਕਿ ਕਿਵੇਂ ਬੋਲਣ ਦੀ ਆਜ਼ਾਦੀ, ਰਾਜਨੀਤੀ ਅਤੇ ਲਾਈਵ ਸੰਗੀਤ ਨਾਲ ਜੁੜੇ ਇਸ ਵਿਵਾਦ ਨੇ ਪ੍ਰਸ਼ੰਸਕਾਂ ਨੂੰ ਵੰਡਿਆ, ਵਿਰੋਧ ਪ੍ਰਦਰਸ਼ਨਾਂ ਨੂੰ ਜਨਮ ਦਿੱਤਾ ਅਤੇ ਐਡ ਸ਼ੀਰਨ ਨੂੰ ਦੁਨੀਆ ਦੇ ਸਭ ਤੋਂ ਸੰਵੇਦਨਸ਼ੀਲ ਮੁੱਦਿਆਂ ਵਿੱਚੋਂ ਇੱਕ ਦੇ ਕੇਂਦਰ ਵਿੱਚ ਲਿਆ ਖੜ੍ਹਾ ਕੀਤਾ। ਮੈਕਲਮੋਰ ਦੇ ਸਮਰਥਨ ਵਿੱਚ ਕੁੱਝ ਹੋਰ ਕਲਾਕਾਰਾਂ ਦ...

ਖ਼ਬਰਨਾਮਾ: ਗ੍ਰੈਂਡ ਫਾਈਨਲ ਵੀਕਐਂਡ ਦੌਰਾਨ ਘਰੇਲੂ ਹਿੰਸਾ ਰੋਕਣ ਲਈ NSW ਵਿੱਚ ਵਾਧੂ ਪੁਲਿਸ ਤਾਇਨਾਤ 22.09.2026

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਦਾ ਕਹਿਣਾ ਹੈ ਕਿ ਐਨਆਰਐਲ (NRL) ਅਤੇ ਏਐਫਐਲ (AFL) ਗ੍ਰੈਂਡ ਫਾਈਨਲ ਦੇ ਵੀਕਐਂਡ ਦੌਰਾਨ ਘਰੇਲੂ ਹਿੰਸਾ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਇਲਾਕਿਆਂ ਵਿੱਚ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਜਾਵੇਗੀ। ਪ੍ਰੀਮੀਅਰ ਨੇ ਕਿਹਾ ਕਿ ਜਿੱਥੇ ਇੱਕ ਪਾਸੇ ਪੁਲਿਸ ਦੇ ਸਾਧਨ ਵਧਾਏ ਜਾਣਗੇ, ਉੱਥੇ ਹੀ ਇਹ ਵੀ ਬਹੁਤ ਜ਼ਰੂਰੀ ਹੈ ਕਿ ਜੇਕਰ ਲੋਕਾਂ ਨੂੰ ਸ਼ੋਸ਼ਣ ਜਾਂ ਹਿੰਸਾ ਦੇ ਕੋਈ ਵੀ ਸ਼ੁਰੂਆਤੀ ਸੰਕੇਤ ਦਿਖਾਈ ਦੇਣ, ਤਾਂ ਉਹ ਇਸ ਖਿਲਾਫ਼ ਆਵਾਜ਼ ਜ਼ਰੂਰ ਚੁੱਕਣ। ਇਸ ਤ...

ਪੰਜਾਬੀ ਡਾਇਰੀ: ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਪੰਥ 'ਚੋਂ ਛੇਕਿਆ 22.09.2026

ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਨੂੰ ਬਲਾਤਕਾਰ ਦੇ ਦੋਸ਼ਾਂ ਕਾਰਨ 'ਖਾਲਸਾ ਪੰਥ' ਵਿੱਚੋਂ ਛੇਕ ਦਿੱਤਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਗ੍ਰੰਥੀ ਮਲਕੀਤ ਸਿੰਘ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਹੈ। ਜ਼ਿਕਰਯੋਗ ਕਿ ਅਜਿਹਾ ਇੱਕ ਔਰਤ ਵੱਲੋਂ ਇਤਰਾਜ਼ਯੋਗ ਸੰਦੇਸ਼ ਭੇਜਣ ਦੇ ਦੋਸ਼ ਲਗਾਏ ਜਾਣ ਬਾਅਦ ਕੀਤਾ ਗਿਆ ਹੈ। ਇਹ ਅਤੇ ਪੰਜਾਬ ਦੀਆਂ ਹੋਰ ਮੁੱਖ ਖ਼ਬਰਾਂ ਲਈ, ਇਹ ਪੌਡਕਾਸ...

ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਰਹਿਣ ਵਾਲਿਆਂ ਖ਼ਿਲਾਫ਼ ਸਖ਼ਤੀ, ਡਿਟੈਂਸ਼ਨ ਅਤੇ ਡਿਪੋਰਟ ਕਰਨ ਦੇ ਆਦੇਸ਼ 21.09.2026

ਆਸਟ੍ਰੇਲੀਆ ਦੀ ਲੇਬਰ ਸਰਕਾਰ ਨੇ ਨਵੀਂ ਪ੍ਰਵਾਸ ਨੀਤੀ ਤਹਿਤ ਵੀਜ਼ਾ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਖ਼ਿਲਾਫ਼ ਡਿਟੈਂਸ਼ਨ ਅਤੇ ਡਿਪੋਰਟ ਦੀ ਕਾਰਵਾਈ ਸਖ਼ਤ ਕਰਨ ਦਾ ਐਲਾਨ ਕੀਤਾ ਹੈ। ਇਸ ਤਹਿਤ ਸਰਕਾਰ 250 ਬਿਸਤਰਿਆਂ ਵਾਲਾ ਡਿਟੈਂਸ਼ਨ ਕੇਂਦਰ ਬਣਾਉਣ ਅਤੇ 100 ਨਵੇਂ ਪਾਲਣਾ ਅਧਿਕਾਰੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ। ਜਿੱਥੇ ਕੁਝ ਲੋਕਾਂ ਨੇ ਇਸ ਦਾ ਸਵਾਗਤ ਕੀਤਾ ਜਦਕਿ ਦੂਜੇ ਪਾਸੇ ਆਲੋਚਕਾਂ ਨੇ ਸਰਕਾਰ ’ਤੇ ਡੋਨਲਡ ਟਰੰਪ ਦੇ ਨਕਸ਼ੇ-ਕਦਮਾਂ 'ਤੇ ਚੱਲਣ ਦਾ ਦੋਸ਼ ਲਗਾਇ...

ਖ਼ਬਰਨਾਮਾ: ਪ੍ਰਧਾਨ ਮੰਤਰੀ ਐਲਬਨੀਜ਼ੀ ਨੇ UNSC ਸੀਟ ਲਈ ਸ਼ੁਰੂ ਕੀਤੀ ਮੁਹਿੰਮ 21.09.2026

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸੀਟ ਲਈ ਆਸਟ੍ਰੇਲੀਆ ਦੀ ਉਮੀਦਵਾਰੀ ਦੀ ਰਸਮੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸਦਾ ਥੀਮ ਹੈ: ਅਸੀਂ ਸੁਣਦੇ ਹਾਂ (We listen), ਅਸੀਂ ਭਾਈਵਾਲੀ ਕਰਦੇ ਹਾਂ (We partner), ਅਤੇ ਅਸੀਂ ਸੁਰੱਖਿਆ ਦਿੰਦੇ ਹਾਂ (We protect)। ਇਹ ਉਸ ਸਮੇਂ ਸ਼ੁਰੂ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਦੀ ਇੱਕ ਕਮੇਟੀ ਨੇ ਮਈ ਵਿੱਚ ਆਸਟ੍ਰੇਲੀਆ ਦੀ ਅਪਰਾਧਿਕ ਨਿਆਂ ਪ੍ਰਣਾਲੀ ਵਿੱਚ ਆਦਿਵਾਸੀ ਬੱਚਿਆਂ ਦੀ ਲਗਾਤਾਰ ਵੱਧ ਗਿਣਤੀ ’ਤੇ ਚਿੰਤਾ ਜ਼ਾਹ...

ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣੇ ਆਪ ਨਾਲ ਕਿਵੇਂ ਜੁੜੀਏ? ਡਾ. ਭਾਵਨਾ ਗੌਤਮ ਦੇ ਨੁਕਤੇ 21.09.2026

ਭਾਵਨਾ ਗੌਤਮ ਮੈਲਬੌਰਨ ਦੇ ਦੱਖਣ-ਪੂਰਬ ਵਿੱਚ ਇੱਕ ਦੰਦਾਂ ਦੇ ਡਾਕਟਰ ਹਨ ਪਰ ਸੋਸ਼ਲ ਮੀਡੀਆ ਉੱਤੇ ਲੱਖਾਂ ਲੋਕਾਂ ਦੇ ਲਈ ਪ੍ਰੇਰਨਾ ਦਾ ਸਰੋਤ ਹਨ। ਆਪਣੇ ਸੋਸ਼ਲ ਮੀਡੀਆ ਰਾਹੀਂ ਉਹ ਲੋਕਾਂ ਵਿੱਚ ਸਵੈ-ਖੋਜ, ਅਧਿਆਤਮ ਖੁਸ਼ੀ ਅਤੇ ਜਿੰਦਗੀ ਦੇ ਅਸਲ ਮਾਇਨੇ ਤਲਾਸ਼ਣ ਦੀ ਲੋੜ ਉੱਤੇ ਜ਼ੋਰ ਦਿੰਦੇ ਹਨ। ਪੰਜਾਬ ਦੇ ਜਲੰਧਰ ਵਿੱਚ ਜਨਮੀ ਭਾਵਨਾ ਗੌਤਮ ਨੇ ਐਸਬੀਐਸ ਪੰਜਾਬੀ ਨਾਲ ਖੁਸ਼ ਰਹਿਣ ਦੇ ਕੁਝ ਗੁਰ ਸਾਂਝੇ ਕੀਤੇ ਹਨ। ਸੁਣੋ ਇਹ ਖਾਸ ਗੱਲਬਾਤ ਪੌਡਕਾਸਟ ਰਾਹੀਂ।

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੀ ਗੈਰ-ਕਾਨੂੰਨੀ ਪਰਵਾਸੀਆਂ ਖ਼ਿਲਾਫ਼ ਸਖ਼ਤੀ, ਅਮਰੀਕਾ ਵਿੱਚ ਵਿਆਜ ਦਰਾਂ ਵਧੀਆਂ ਤੇ ਹੋਰ ਖ਼ਬਰਾਂ 18.09.2026

ਆਸਟ੍ਰੇਲੀਆ ਸਰਕਾਰ ਨਵੀਂ ਪਰਵਾਸ ਨੀਤੀ ਤਹਿਤ ਦੇਸ਼ ਵਿੱਚ ਮੌਜੂਦ ਲਗਭਗ 77,000 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਦੇਸ਼ ਛੱਡਣ ਲਈ 'ਉਤਸ਼ਾਹਿਤ' ਕਰੇਗੀ। ਆਲੋਚਨਾ ਦੇ ਬਾਵਜੂਦ ਸਰਕਾਰ 100 ਨਵੇਂ ਕੰਪਲਾਇੰਸ ਅਫ਼ਸਰ ਭਰਤੀ ਕਰ ਰਹੀ ਹੈ ਅਤੇ ਇੱਕ ਕੁਆਰੰਟੀਨ ਸਹੂਲਤ ਨੂੰ ਡਿਟੈਂਸ਼ਨ ਸੈਂਟਰ ਵਿੱਚ ਬਦਲਣ ਦੀ ਤਿਆਰੀ 'ਚ ਹੈ। ਦੂਜੇ ਪਾਸੇ, ਅਮਰੀਕੀ ਫੈਡਰਲ ਰਿਜ਼ਰਵ ਨੇ 3 ਸਾਲਾਂ ਵਿੱਚ ਪਹਿਲੀ ਵਾਰ ਵਿਆਜ ਦਰ ਵਿੱਚ ਇੱਕ ਚੌਥਾਈ ਅੰਕ ਦਾ ਵਾਧਾ ਕੀਤਾ ਹੈ, ਜਿਸ ਦਾ ਮੁੱਖ ਕਾਰਨ ਵੱਧਦੀ ਮਹਿੰਗਾਈ...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ’ਚ ਬਣੇਗਾ ਦੇਸ਼ ਦਾ ਪਹਿਲਾ ਸਿੱਖ ਪ੍ਰਾਇਮਰੀ ਸਕੂਲ 18.09.2026

ਨਿਊਜ਼ੀਲੈਂਡ ਦੇ 'ਪਾਪਾਮੋਆ' ਵਿਖੇ ਦੇਸ਼ ਦਾ ਪਹਿਲਾ ਸਿੱਖ ਪ੍ਰਾਇਮਰੀ ਸਕੂਲ ਸਥਾਪਿਤ ਕਰਨ ਦੀਆਂ ਯੋਜਨਾਵਾਂ 'ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ, ਜਿਸ ਦੀ ਰਜਿਸਟ੍ਰੇਸ਼ਨ ਅਤੇ ਵਿਕਾਸ ਦੀ ਪ੍ਰਕਿਰਿਆ 'ਗੋਬਿੰਦ ਸਰਵਰ' ਟੀਮ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸਤਾਵਿਤ ਸਕੂਲ ਦੀ ਸ਼ੁਰੂਆਤ ਪਹਿਲਾਂ ਇੱਕ ਕਿੰਡਰਗਾਰਟਨ (ਬਾਲਵਾੜੀ) ਨਾਲ ਹੋਵੇਗੀ, ਜਿਸ ਤੋਂ ਬਾਅਦ ਇਸ ਦਾ ਵਿਸਥਾਰ ਪਹਿਲੀ ਤੋਂ ਛੇਵੀਂ ਜਮਾਤ ਦੇ ਵਿਦਿਆਰਥੀਆਂ ਲਈ ਪ੍ਰਾਇਮਰੀ ਸਕੂਲ ਵਜੋਂ ਕੀਤਾ ਜਾਵੇਗਾ। ਇਸ ਸਕੂਲ ਵਿੱਚ ਨਿਊਜ਼ੀਲੈਂਡ ਦੇ ਅਧ...

ਅਖਾਣ ਕਹਾਣੀ: 'ਇੱਕ ਚੂੰਡੀ ਵੱਢਾਂ, ਨੌਂ ਮਣ ਖ਼ੂਨ ਕੱਢਾਂ' ਦਾ ਅਰਥ ਅਤੇ ਇਤਿਹਾਸ 18.09.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ 'ਅਖਾਣ ਕਹਾਣੀ' ਵਿੱਚ ਪੰਜਾਬੀ ਭਾਸ਼ਾ ਦੇ ਪੁਰਾਣੇ ਅਤੇ ਵਿਸਰੇ ਹੋਏ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਦੀ ਪੜਚੋਲ ਕੀਤੀ ਜਾਵੇਗੀ। ਇਸ ਕੜੀ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬੀ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ਮਿਲ ਕੇ ਅਖਾਣ 'ਇੱਕ ਚੂੰਡੀ ਵੱਢਾਂ, ਨੌਂ ਮਣ ਖ਼ੂਨ ਕੱਢਾਂ' ਦੇ ਪਿਛੋਕੜ, ਭਾਵ ਅਤੇ ਅੱਜ ਦੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਦਿਲਚਸਪ ਗੱਲਬਾਤ ਕਰਦੇ ਹਨ।

Hallgasd a(z) SBS Punjabi - ਐਸ ਬੀ ਐਸ ਪੰਜਾਬੀ podcastot a Replaióban

Rádió és podcastok egy alkalmazásban - ingyen és regisztráció nélkül. Telepítsd még ma, és ne maradj le a premierről

Letöltés a Google Play-ről

A Replaio nem podcastkiadó; a műsorok nevei, borítóképei és hanganyagai a szerzőiket illetik, és nyilvános RSS-csatornákon keresztül terjednek.