SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1682 episoder

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Husk at besøge podcastens hjemmeside og støtte skaberen: www.sbs.com.au

Forfatter

SBS

Kategori

News

Podcastens hjemmeside

www.sbs.com.au

Seneste episode

9. okt. 2026

Hvor kan du lytte?

Podcasts i appen Replaio Radio Kommer snart

Podcasts kommer snart til appen. Installer nu, og vær den første til at se en helt ny tilgang til podcasts

Hent den på Google Play Installer gratis Android næsten 10 mio. downloads · 4,8 i bedømmelse iOS snart

Episoder

Travelling safely in rural and remote Australia - ਆਸਟ੍ਰੇਲੀਆ ਐਕਸਪਲੇਨਡ: ਪੇਂਡੂ ਅਤੇ ਦੂਰ-ਦੁਰਾਡੇ ਆਸਟ੍ਰੇਲੀਆ ਵਿੱਚ ਸੁਰੱਖਿਅਤ ਡਰਾਈਵਿੰਗ ਲਈ ਜ਼ਰੂਰੀ ਗੱਲਾਂ 13.09.2026

Australia is a vast and diverse country to explore, but driving in rural and remote areas can involve conditions you may not encounter in cities. Knowing what to expect and how to prepare can help you travel more safely and confidently. - ਆਸਟ੍ਰੇਲੀਆ ਦੇ ਪੇਂਡੂ ਅਤੇ ਦੂਰ-ਦੁਰਾਡੇ ਇਲਾਕਿਆਂ ਵਿੱਚ ਸੜਕ ਯਾਤਰਾ ਦੌਰਾਨ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਹੋ ਸਕਦਾ ਹੈ, ਜੋ ਸ਼ਹਿਰੀ ਇਲਾਕਿਆਂ ਵਿੱਚ ਆਮ ਨਹੀਂ ਹੁੰਦੀਆਂ। ਲੰਬੀਆਂ ਦੂਰੀਆਂ, ਬਦਲਦੇ...

ਖ਼ਬਰਾਂ ਫਟਾਫੱਟ: ਨੇਪਾਲ ’ਚ ਸਮੂਹਿਕ ਅੰਤਿਮ ਸੰਸਕਾਰ ਤੋਂ ਲੈਕੇ ਆਸਟ੍ਰੇਲੀਆ ’ਚ ਵਿਸ਼ੇਸ਼ ਘਰੇਲੂ ਹਿੰਸਾ ਵੀਜ਼ੇ ਦੀ ਮੰਗ ਤੱਕ: ਹਫ਼ਤੇ ਦੀਆਂ ਖ਼ਬਰਾਂ ਫਟਾਫਟ 13.09.2026

ਨੇਪਾਲ ਵਿੱਚ ਭਿਆਨਕ ਹੜ੍ਹਾਂ ਤੋਂ ਬਾਅਦ ਹੋਏ ਸਮੂਹਿਕ ਅੰਤਿਮ ਸੰਸਕਾਰ, ਫਿਲੀਪੀਨਜ਼ ਨੇੜੇ ਫੈਰੀ ਵਿੱਚ ਅੱਗ ਲੱਗਣ ਕਾਰਨ ਦਰਜਨਾਂ ਲੋਕਾਂ ਦੇ ਲਾਪਤਾ ਹੋਣ ਅਤੇ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਅਸਥਾਈ ਵੀਜ਼ਾ ਧਾਰਕਾਂ ਲਈ ਵਿਸ਼ੇਸ਼ ਵੀਜ਼ੇ ਦੀ ਮੰਗ ਸਣੇ, ਆਸਟ੍ਰੇਲੀਆ ਅਤੇ ਦੁਨੀਆ ਭਰ ਦੀਆਂ ਇਸ ਹਫ਼ਤੇ ਦੀਆਂ ਪ੍ਰਮੁੱਖ ਖ਼ਬਰਾਂ ਬਾਰੇ ਜਾਣੋ ਐਸ ਬੀ ਐਸ ਪੰਜਾਬੀ ਦੇ ‘ਖ਼ਬਰਾਂ ਫਟਾਫੱਟ’ ਵਿੱਚ, ਕੁਝ ਹੀ ਮਿੰਟਾਂ ਵਿੱਚ। #sbsaudiopodcast

ਫ਼ਿਜੀ ਤੋਂ ਨਿਊਜ਼ੀਲੈਂਡ ਦੀ ਨਿਆਂਪਾਲਿਕਾ ਤੱਕ: ਜਦੋਂ ਜੱਜ ਅਜੀਤ ਸਵਰਨ ਸਿੰਘ ਨੇ ਰਚਿਆ ਸੀ ਇਤਿਹਾਸ 11.09.2026

ਫ਼ਿਜੀ ਵਿੱਚ ਜਨਮੇ ਜੱਜ ਅਜੀਤ ਸਵਰਨ ਸਿੰਘ ਨੇ 2002 'ਚ ਨਿਊਜ਼ੀਲੈਂਡ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਸਹੁੰ ਚੁੱਕ ਕੇ ਇਤਿਹਾਸ ਰਚਿਆ ਸੀ। ਉਹ ਆਸਟ੍ਰੇਲੇਸ਼ੀਆ ਖੇਤਰ ਦੇ ਪਹਿਲੇ ਜੱਜ ਬਣੇ ਜਿਨ੍ਹਾਂ ਨੇ ਇਹ ਵਿਲੱਖਣ ਸਨਮਾਨ ਪ੍ਰਾਪਤ ਕੀਤਾ ਸੀ। SBS ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਜ਼ਿੰਦਗੀ, ਪਰਵਾਸ, ਸੰਘਰਸ਼ ਦੇ ਕਿੱਸਿਆਂ, ਸਿੱਖਿਆ ਅਤੇ ਸੇਵਾ ਨਾਲ ਜੁੜੇ ਉੱਦਮਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਹੈ।

ਖ਼ਬਰਨਾਮਾ: ਰੂਸ, ਈਰਾਨ ਅਤੇ ਚੀਨ ਸਮੇਤ ਕਈ ਦੇਸ਼ਾਂ ਦੀ ਸ਼ਮੂਲੀਅਤ ਨਾਲ BRICS ਸੰਮੇਲਨ ਨਵੀਂ ਦਿੱਲੀ ਵਿੱਚ ਸ਼ੁਰੂ 11.09.2026

ਯੂਕਰੇਨ ਅਤੇ ਈਰਾਨ ਨਾਲ ਜੁੜੇ ਤਣਾਅਪੂਰਨ ਅੰਤਰਰਾਸ਼ਟਰੀ ਮਾਹੌਲ ਦੇ ਵਿਚਕਾਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਵੀਂ ਦਿੱਲੀ ਪਹੁੰਚੇ ਹਨ, ਜਿੱਥੇ ਬ੍ਰਿਕਸ (BRICS) ਸੰਮੇਲਨ ਹੋਣ ਵਾਲਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੰਮੇਲਨ ਦੌਰਾਨ ਮੱਧ ਪੂਰਬ ਅਤੇ ਯੂਕਰੇਨ ਵਿੱਚ ਜਾਰੀ ਸੰਘਰਸ਼ ਮੁੱਖ ਚਰਚਾ ਦੇ ਕੇਂਦਰ ਵਿੱਚ ਰਹਿਣਗੇ, ਜਦੋਂਕਿ ਗਲੋਬਲ ਆਰਥਿਕ ਚੁਣੌਤੀਆਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਇਨ੍ਹਾਂ ਅਤੇ ਹੋਰ ਅਹਿਮ ਖ਼ਬਰਾਂ ਬਾਰੇ ਜਾਣਨ ਲਈ ਸੁਣੋ ਇਹ ਪੌਡਕਾਸਟ। #sbsaudiopodcast

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ’ਚ ਪੰਜਾਬੀ ਭਾਸ਼ਾ ਹਫਤਾ, ਦੁਨੀਆ ਭਰ ਤੋਂ ਪੰਜਾਬੀਆਂ ਦੀਆਂ ਖ਼ਬਰਾਂ 11.09.2026

ਨਿਊਜ਼ੀਲੈਂਡ ਅਤੇ ਭਾਰਤ ਵਿਚਾਲੇ ਵਪਾਰਕ ਸਬੰਧਾਂ ਦੇ ਨਵੇਂ ਦੌਰ ਦੀਆਂ ਤਿਆਰੀਆਂ ਤੋਂ ਲੈ ਕੇ ਕੀਵੀ ਪੰਜਾਬੀ ਭਾਈਚਾਰੇ ਦੀਆਂ ਉਪਲਬਧੀਆਂ ਤੱਕ, ਕਈ ਅਹਿਮ ਖ਼ਬਰਾਂ ਸਾਹਮਣੇ ਆਈਆਂ ਹਨ। ਅੰਬਾਲਾ ਦੇ ਪਿਛੋਕੜ ਵਾਲੇ ਪਵਨਦੀਪ ਅਤੇ ਯੂਪੀ ਮੂਲ ਦੀ ਇੰਦੂ ਬਾਜਵਾ ਨੂੰ ਲਗਾਤਾਰ ਸਨਮਾਨ ਮਿਲੇ ਹਨ। ਇਸੇ ਦੌਰਾਨ, ਯੂਕੇ ਦੀ ਇੱਕ ਸਾਬਕਾ ਮਹਿਲਾ ਲੈਕਚਰਾਰ ਨੇ ਪੰਜਾਬੀ ਜੋੜੇ ਨੂੰ ਹਾਦਸੇ ਦੌਰਾਨ ਕੁਚਲਣ ਦੇ ਦੋਸ਼ ਕਬੂਲ ਕੀਤੇ ਹਨ। ਨਿਊਜ਼ੀਲੈਂਡ ਵਿੱਚ ਇਸ ਸਾਲ 9 ਤੋਂ 15 ਨਵੰਬਰ ਤੱਕ ਪੰਜਾਬੀ ਭਾਸ਼ਾ ਹਫਤਾ ਮਨਾਇਆ ਜਾਵੇਗਾ। ਇ...

NSW ਦਾ ਪ੍ਰਾਪਰਟੀ ਦਿੱਗਜ ਬਾਠਲਾ ਗਰੁੱਪ ਵਿੱਤੀ ਸੰਕਟ ’ਚ ਕਿਵੇਂ ਘਿਰਿਆ? ਕੀ ਇਹ ਹਾਊਸਿੰਗ ਮਾਰਕੀਟ ਦੀਆਂ ਮੁਸ਼ਕਲਾਂ ਦਾ ਸੰਕੇਤ ਹੈ? 10.09.2026

ਸਿਡਨੀ ਦੇ ਪ੍ਰਮੁੱਖ ਡਿਵੈਲਪਰ ਬਾਠਲਾ ਗਰੁੱਪ ਨੇ ਸਵੈ-ਇੱਛਤ ਪ੍ਰਸ਼ਾਸਨ ਅਧੀਨ ਜਾਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਦੇ ਵੱਡੇ ਰਿਹਾਇਸ਼ੀ ਡਿਵੈਲਪਰਾਂ ਵਿੱਚੋਂ ਇੱਕ, ਬਾਠਲਾ ਗਰੁੱਪ ’ਤੇ ਤਿੰਨ ਬਿਲੀਅਨ ਡਾਲਰ ਤੋਂ ਵੱਧ ਦਾ ਕਰਜ਼ਾ ਹੈ। ਇਸਦੀ ਡਿਲੀਵਰੀ ਪਾਈਪਲਾਈਨ ਵਿੱਚ 20,000 ਅਪਾਰਟਮੈਂਟ ਅਤੇ 7,000 ਘਰ ਹਨ, ਜਦਕਿ 45 ਪ੍ਰੋਜੈਕਟ ਨਿਰਮਾਣ ਅਧੀਨ ਹਨ। ਕੰਪਨੀ ਨੇ ਆਪਣੇ 350 ਸਟਾਫ ਵਿੱਚੋਂ ਲਗਭਗ 200 ਨੂੰ ਨੌਕਰੀ ਤੋਂ ਹਟਾ ਦਿੱਤਾ ਹੈ। ਗਾਹਕਾਂ ਅਤੇ ਕਰਮਚਾਰੀਆਂ ਵਿੱਚ ਭਾਰੀ ਤਣਾਅ ਅਤੇ ਅਨਿਸ਼ਚਿਤਤਾ ਦ...

ਖ਼ਬਰਨਾਮਾ: ਫਿਲੀਪੀਨਜ਼ ਵਿੱਚ ਫੈਰੀ ਨੂੰ ਅੱਗ ਲੱਗਣ ਤੋਂ ਲੈ ਕੇ ਆਸਟ੍ਰੇਲੀਆ ਦੀ ਗੈਸ ਨੀਤੀ ਅਤੇ ਪੰਜਾਬ ਦੀ ਸਿਆਸਤ ਤੱਕ 10.09.2026

ਫਿਲੀਪੀਨਜ਼ ਵਿੱਚ ਇੱਕ ਫੈਰੀ ਨੂੰ ਅੱਗ ਲੱਗਣ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਅਤੇ 87 ਦੇ ਲਾਪਤਾ ਹੋਣ ਦੀ ਖ਼ਬਰ ਹੈ। ਆਸਟ੍ਰੇਲੀਆ ਨੇ ਦੇਸ਼ ਦੀ ਪਹਿਲੀ ਕੌਮੀ ਗੈਸ ਰਿਜ਼ਰਵੇਸ਼ਨ ਯੋਜਨਾ ਦਾ ਐਲਾਨ ਕੀਤਾ ਹੈ, ਜਦਕਿ ਨਵੀਂ ਡਰਾਊਨਿੰਗ ਰਿਪੋਰਟ ਮੁਤਾਬਕ ਪਿਛਲੇ ਸਾਲ ਆਸਟ੍ਰੇਲੀਆ ਦੇ ਜਲ-ਮਾਰਗਾਂ ਵਿੱਚ 313 ਲੋਕਾਂ ਦੀ ਮੌਤ ਹੋਈ। ਉੱਧਰ ਨਿਊਜ਼ੀਲੈਂਡ ਵਿੱਚ ਅਮੀਰ ਪ੍ਰਵਾਸੀਆਂ ਨੂੰ ਕਿਰਾਏ ਦੇ ਘਰਾਂ ਦੀ ਉਸਾਰੀ ਵਿੱਚ ਨਿਵੇਸ਼ ਦੀ ਇਜਾਜ਼ਤ ਦੇਣ ਲਈ ਵੀਜ਼ਾ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ...

ਯੂਨਿਵਰਸਿਟੀ ਆਫ ਟੈਕਨੋਲੋਜੀ, ਸਿਡਨੀ (UTS) ਵਿੱਚ ‘ਮਹਿਫ਼ਲ-ਏ-ਰੂਹ’: ਸੂਫ਼ੀ ਸੰਗੀਤ, ਕਵਿਤਾ ਤੇ ਸੱਭਿਆਚਾਰ ਦਾ ਵਿਲੱਖਣ ਮੇਲ 10.09.2026

ਸੂਫ਼ੀ ਗਾਇਕੀ ਨੂੰ ਆਪਣੀ ਕਲਾਤਮਕ ਪਹਿਚਾਣ ਦਾ ਕੇਂਦਰ ਬਣਾਉਣ ਵਾਲੇ ਸਿਡਨੀ ਦੇ ਪ੍ਰਿਤਪਾਲ ਸਿੰਘ ਨੇ ਰੂਹਾਨੀ ਕਲਾਮ ਨੂੰ ਆਪਣੇ ਵਿਲੱਖਣ ਆਵਾਜ਼ ਅਤੇ ਅੰਦਾਜ਼ ਰਾਹੀਂ ਸਰੋਤਿਆਂ ਤੱਕ ਪਹੁੰਚਾਇਆ ਹੈ। ਇਸੇ ਸਫ਼ਰ ਦੀ ਇੱਕ ਝਲਕ University of Technology ਸਿਡਨੀ ਵਿੱਚ ਹੋਣ ਵਾਲੀ ‘ਮਹਿਫ਼ਲ-ਏ-ਰੂਹ’ ਵਿੱਚ ਵੀ ਦੇਖਣ ਨੂੰ ਮਿਲੇਗੀ। ‘ਮਹਿਫ਼ਲ-ਏ-ਰੂਹ’ ਦਾ ਉਦੇਸ਼ ਸੰਗੀਤ ਅਤੇ ਕਲਾ ਦੀਆਂ ਸਾਂਝੀਆਂ ਕਦਰਾਂ ਰਾਹੀਂ ਭਾਰਤੀ ਅਤੇ ਪਾਕਿਸਤਾਨੀ ਭਾਈਚਾਰਿਆਂ ਵਿਚਕਾਰ ਸਰਹੱਦਾਂ ਤੋਂ ਪਾਰ ਏਕਤਾ ਅਤੇ ਆਪਸੀ ਸਾਂਝ ਨੂੰ...

ਬਾਲੀਵੁੱਡ ਗੱਪਸ਼ੱਪ: ਆਸਟ੍ਰੇਲੀਆ ਨਾਲ ਬਾਲੀਵੁੱਡ ਦੀ ਨਵੀਂ ਸਾਂਝ, 'ਹੇ ਬੇਬੀ-2' ਨੂੰ ਮਿਲੀ ਹਰੀ ਝੰਡੀ 10.09.2026

ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਸਾਜਿਦ ਨਾਦਿਆਡਵਾਲਾ ਨੇ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਹੇ ਬੇਬੀ-2 ਦਾ ਅਧਿਕਾਰਤ ਐਲਾਨ ਕਰ ਦਿੱਤਾ ਹੈ। ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਦੇ ਮੁੰਬਈ ਦੌਰੇ ਦੌਰਾਨ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ਦੇ ਨਾਲ ਆਸਟ੍ਰੇਲੀਆ ਵਿੱਚ ਤਿੰਨ ਫਿਲਮਾਂ ਦੇ ਨਿਰਮਾਣ ਸਬੰਧੀ ਇਕ ਵੱਡਾ ਸਮਝੌਤਾ ਵੀ ਕੀਤਾ ਗਿਆ। ਖਾਸ ਗੱਲ ਇਹ ਹੈ ਕਿ ਹੇ ਬੇਬੀ ਦੇ ਪਹਿਲੇ ਭਾਗ ਦੀ ਸ਼ੂਟਿੰਗ ਵੀ ਆਸਟ੍ਰੇਲੀਆ ਵਿੱਚ ਹੋਈ ਸੀ, ਜਿਸ ਕਰਕੇ ਇਸ ਸੀਕਵਲ ਰਾਹੀਂ ਇੱਕ ਵਾਰ ਫਿਰ ਆਸਟ੍ਰੇਲੀਆ ਬਾਲੀਵੁੱ...

R U Ok? Day: ਜਾਣੋ ਕਿ ਨਿੱਕੀ ਜਹੀ ਗੱਲਬਾਤ ਕਿਵੇਂ ਭਾਵਨਾਤਮਕ ਤਣਾਅ ਨਾਲ ਜੂਝ ਰਹੇ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਹੈ 09.09.2026

'R U OK' ਦਿਵਸ ਹਰ ਸਾਲ ਸਤੰਬਰ ਦੇ ਦੂਜੇ ਵੀਰਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਮਕਸਦ ਲੋਕਾਂ ਨੂੰ ਇੱਕ ਦੂਜੇ ਦੀ ਖੈਰ-ਖ਼ਬਰ ਪੁੱਛਣ ਅਤੇ ਖੁੱਲ੍ਹ ਕੇ ਗੱਲਬਾਤ ਕਰਨ ਲਈ ਉਤਸ਼ਾਹਿਤ ਕਰਨਾ ਹੈ, ਕਿਉਂਕਿ ਕਈ ਵਾਰ ਇੱਕ ਸਧਾਰਨ ਗੱਲਬਾਤ ਵੀ ਮਾਨਸਿਕ ਜਾਂ ਭਾਵਨਾਤਮਕ ਮੁਸ਼ਕਲਾਂ ਨਾਲ ਜੂਝ ਰਹੇ ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਵੱਡਾ ਫ਼ਰਕ ਪਾ ਸਕਦੀ ਹੈ। ਆਸਟ੍ਰੇਲੀਆਈ ਅੰਕੜਿਆਂ ਅਨੁਸਾਰ, ਹਰ ਰੋਜ਼ ਲਗਭਗ ਨੌਂ ਲੋਕ ਆਪਣੀ ਜਾਨ ਗੁਆ ਬੈਠਦੇ ਹਨ, ਜਦਕਿ ਹਰ ਸਾਲ ਕਰੀਬ 55,000 ਲੋਕ ਖੁਦਕੁਸ਼ੀ ਦੀ ਕੋਸ਼ਿਸ਼...

‘ਤੁਸੀਂ ਇਕੱਲੇ ਨਹੀਂ ਹੋ’: ਮਾਨਸਿਕ ਸਿਹਤ ਨਾਲ ਜੂਝ ਰਹੇ ਲੋਕਾਂ ਲਈ ਮਦਦ ਦੇ ਕਿਹੜੇ ਵਿਕਲਪ ਉਪਲਬਧ ਹਨ? 09.09.2026

‘R U OK?’ ਦਿਵਸ ਅਤੇ World Suicide Prevention Day ਦੇ ਮੌਕੇ ‘ਤੇ ਬ੍ਰਿਸਬੇਨ ਦੀ ਮੈਂਟਲ ਹੈਲਥ ਸੋਸ਼ਲ ਵਰਕਰ ਜਤਿੰਦਰ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਮਾਨਸਿਕ ਸਿਹਤ ਤੰਦਰੁਸਤੀ, ਖੁਦਕੁਸ਼ੀ ਰੋਕਥਾਮ ਅਤੇ ਮਦਦ ਲੱਭਣ ਦੇ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਪੌਡਕਾਸਟ ਵਿੱਚ ਜਾਣੋ ਕਿ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਦੀਆਂ ਆਮ ਨਿਸ਼ਾਨੀਆਂ ਕੀ ਹਨ, ਕਿਸੇ ਆਪਣੇ ਨੂੰ ਸੁਰੱਖਿਅਤ ਅਤੇ ਹਮਦਰਦੀ ਨਾਲ ਕਿਵੇਂ ਸਹਾਰਾ ਦਿੱਤਾ ਜਾ ਸਕਦਾ ਹੈ, ਅਤੇ ਆਸਟ੍ਰੇਲੀਆ ਵਿੱਚ...

ਖ਼ਬਰਨਾਮਾ: ਸੋਸ਼ਲ ਮੀਡੀਆ ਸੁਧਾਰ, ਹਿੰਸਾ ਦੇ ਵਧਦੇ ਮਾਮਲੇ, ਵਿਕਟੋਰੀਆ ਹਾਦਸਾ ਅਤੇ ਭਾਰਤ ਤੋਂ ਅਪਡੇਟ 09.09.2026

ਫੈਡਰਲ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਨਵੇਂ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਨਾਲ ਲੋਕ ਐਲਗੋਰਿਦਮ-ਅਧਾਰਿਤ ਫੀਡਾਂ ਨੂੰ ਬੰਦ ਕਰ ਸਕਣਗੇ। ਇਸੇ ਵੇਲੇ, ਆਸਟ੍ਰੇਲੀਆ ਵਿੱਚ ਜਿਨਸੀ ਹਿੰਸਾ ਦੇ ਮਾਮਲੇ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਵਿਕਟੋਰੀਆ ਵਿੱਚ ਇੱਕ ਦੁਖਦਾਈ ਸੜਕ ਹਾਦਸੇ ਵਿੱਚ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਜੀਵਨ-ਯਾਪਨ ਦੀਆਂ ਵਧਦੀਆਂ ਲਾਗਤਾਂ ਨੂੰ ਪੈਟਰੋਲ ਚੋਰੀ ਦੇ ਵਾਧੇ ਨਾਲ ਜੋੜਿਆ ਗਿਆ ਹੈ। ਨੇਪਾਲ ਵਿੱਚ ਤਬਾਹਕੁਨ ਹੜ੍ਹ ਤੋਂ ਬਾਅਦ ਲੋਕ ਅਜੇ ਵੀ ਨੁਕਸਾਨ ਦਾ ਅੰਦਾ...

ਪਾਕਿਸਤਾਨ ਡਾਇਰੀ: ਪ੍ਰਸ਼ਾਸਨਿਕ ਢਾਂਚੇ 'ਚ ਬਦਲਾਅ ਨੂੰ ਲੈ ਕੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਦਾ ਵੱਡਾ ਬਿਆਨ 09.09.2026

ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਈ ਵੀ ਨਵੀਆਂ ਪ੍ਰਸ਼ਾਸਨਿਕ ਇਕਾਈਆਂ ਤਾਂ ਹੀ ਬਣਾਈਆਂ ਜਾਣਗੀਆਂ, ਜੇਕਰ ਲੋਕ ਇਸ ਕਦਮ ਲਈ ਆਪਣੀ ਹਮਾਇਤ ਜ਼ਾਹਿਰ ਕਰਨਗੇ। ਲਾਹੌਰ ਵਿੱਚ 'ਨੈਸ਼ਨਲ ਪਾਲਿਸੀ ਡਾਇਲਾਗ' ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ, “ਰੀਸੈੱਟ (Reset) ਕਰਨ ਦਾ ਮਤਲਬ ਮੌਜੂਦਾ ਸਿਸਟਮ ਨੂੰ ਤੋੜਨਾ ਨਹੀਂ ਹੈ। ਕਿਸੇ ਵੀ ਹਾਲਤ ਵਿੱਚ ਇਸ ਦਾ ਮਤਲਬ ਸਿਸਟਮ ਨੂੰ ਭੰਗ ਕਰਨਾ ਨਹੀਂ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੋ ਵੀ ਗਲਤ ਹੈ, ਉਸ ਨੂੰ ਬ...

ਨਵੇਂ ਪਰਵਾਸੀਆਂ ਲਈ ਆਸਟ੍ਰੇਲੀਆ ਵਿੱਚ ਪਹਿਲਾ ਸਾਲ ਕਿਉਂ ਹੁੰਦਾ ਹੈ ਔਖਾ? ਆਰਥਿਕ ਮੁਸ਼ਕਲਾਂ ਦੀ ਤਸਵੀਰ ਦਰਸਾਉਂਦੀ ਨਵੀਂ ਰਿਪੋਰਟ 08.09.2026

UNSW ਅਤੇ ਆਸਟ੍ਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸ (ACOSS) ਦੀ ਨਵੀਂ ਖੋਜ ਮੁਤਾਬਕ ਆਸਟ੍ਰੇਲੀਆ ਵਿੱਚ ਨਵੇਂ ਪਰਵਾਸੀਆਂ ਦੇ ਰੁਜ਼ਗਾਰ ਅਤੇ ਆਰਥਿਕ ਹਾਲਾਤ ਉਨ੍ਹਾਂ ਦੇ ਵੀਜ਼ਾ ਅਤੇ ਪਰਵਾਸ ਦੇ ਰਾਹ ਮੁਤਾਬਕ ਕਾਫ਼ੀ ਵੱਖਰੇ ਹਨ। ਰਿਪੋਰਟ ਖ਼ਾਸ ਤੌਰ ’ਤੇ ਨਵੇਂ ਪੱਕੇ ਵਸਨੀਕਾਂ ਲਈ ਲਾਗੂ ਆਮਦਨ ਸਹਾਇਤਾ ਦੀ ਉਡੀਕ ਮਿਆਦ ਨੂੰ ਗਰੀਬੀ ਅਤੇ ਵਿੱਤੀ ਮੁਸ਼ਕਲਾਂ ਨਾਲ ਜੋੜਦੀ ਹੈ।

ਖ਼ਬਰਨਾਮਾ: ਸੋਸ਼ਲ ਮੀਡੀਆ ਐਲਗੋਰਿਦਮ ’ਤੇ ਸਰਕਾਰ ਦਾ ਸ਼ਿਕੰਜਾ, ਨਵੇਂ ਸੁਧਾਰਾਂ ਵਾਲਾ ਬਿੱਲ ਸੰਸਦ ’ਚ 08.09.2026

ਸੋਸ਼ਲ ਮੀਡੀਆ ਨਿਯਮਾਂ ਵਿੱਚ ਤਬਦੀਲੀਆਂ ਲਈ ਇੱਕ ਨਵਾਂ ਬਿੱਲ ਅੱਜ ਸੰਸਦ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਤਹਿਤ ਫੇਸਬੁੱਕ (ਮੇਟਾ), ਗੂਗਲ ਅਤੇ ਟਿਕਟੌਕ ਵਰਗੇ ਡਿਜੀਟਲ ਪਲੇਟਫਾਰਮਾਂ ਨੂੰ ਖਪਤਕਾਰਾਂ ਲਈ ਐਲਗੋਰਿਦਮ ਬੰਦ ਕਰਨ ਦਾ ਵਿਕਲਪ ਦੇਣਾ ਲਾਜ਼ਮੀ ਹੋ ਸਕਦਾ ਹੈ। ਸੰਚਾਰ ਮੰਤਰੀ ਅਨੀਕਾ ਵੇਲਜ਼ ਨੇ ਕਿਹਾ ਹੈ ਕਿ ਜੇ ਇਹ ਕੰਪਨੀਆਂ ਇਹ ਚੋਣ ਨਹੀਂ ਦਿੰਦੀਆਂ ਤਾਂ ਉਨ੍ਹਾਂ ਨੂੰ ਜੁਰਮਾਨਾ ਭੁਗਤਣਾ ਪੈ ਸਕਦਾ ਹੈ। ਇਸ ਦੇ ਨਾਲ ਹੀ ਐਲਬਨੀਜ਼ੀ ਸਰਕਾਰ ਦੇ ਪ੍ਰਸਤਾਵਿਤ ਡਿਜੀਟਲ ਕੋਡ ਆਫ ਕੰਡਕਟ ਦੀ ਵੀ ਸਮੀ...

ਹੜ੍ਹ ਪ੍ਰਭਾਵਿਤ ਨੇਪਾਲ ਵਿੱਚ ਬਚਾਅ ਕਾਰਜਾਂ ਲਈ ਡਟੇ ਆਸਟ੍ਰੇਲੀਆਈ ਸੁਰੰਗ ਮਾਹਰ ਆਰਨੋਲਡ ਡਿਕਸ 08.09.2026

ਆਸਟ੍ਰੇਲੀਆਈ ਇੰਜੀਨੀਅਰ ਅਤੇ ਸੁਰੰਗ ਮਾਹਰ ਪ੍ਰੋਫੈਸਰ ਅਰਨੋਲਡ ਡਿਕਸ ਨੇਪਾਲ ਅਤੇ ਤਿੱਬਤ ਸਰਹੱਦੀ ਖੇਤਰ ਵਿੱਚ ਆਏ ਅਚਾਨਕ ਹੜ੍ਹਾਂ ਤੋਂ ਬਾਅਦ ਚੱਲ ਰਹੇ ਬਚਾਅ ਕਾਰਜਾਂ ਵਿੱਚ ਸਹਾਇਤਾ ਕਰ ਰਹੇ ਹਨ। ਉਹ ਇਕ ਅੰਤਰਰਾਸ਼ਟਰੀ ਟੀਮ ਦੇ ਨਾਲ ਕੰਮ ਕਰ ਰਹੇ ਹਨ, ਜਿਸ ਵਿੱਚ ਭਾਰਤੀ ਬਚਾਅ ਕਰਮਚਾਰੀ ਵੀ ਸ਼ਾਮਲ ਹਨ। ਪ੍ਰੋਫੈਸਰ ਡਿਕਸ ਪਹਿਲਾਂ 2023 ਵਿੱਚ ਉੱਤਰਾਖੰਡ ਦੀ ਸਿਲਕਯਾਰਾ ਸੁਰੰਗ (Silkyara Bend–Barkot tunnel) ਹਾਦਸੇ ਦੌਰਾਨ ਵੀ ਇਸੇ ਟੀਮ ਦਾ ਹਿੱਸਾ ਰਹੇ ਸਨ। ਟੀਮ ਨੇ ਹੁਣ ਤੱਕ ਨੇਪਾਲ ਦੀਆਂ ਸੁਰੰ...

ਪੰਜਾਬੀ ਡਾਇਰੀ: ਹਾਈ ਕੋਰਟ ਦੇ ਨਵੇਂ ਚੀਫ਼ ਜਸਟਿਸ ਦੀ ਨਿਯੁਕਤੀ ’ਤੇ ਪੰਜਾਬ ਸਰਕਾਰ ਦਾ ਇਤਰਾਜ਼ 08.09.2026

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਵੀਡੀਓ ਕਾਨਫ਼ਰੰਸ ਜ਼ਰੀਏ ਹੋਈ ਪੰਜਾਬ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਵਿੱਚ ਹਾਈ ਕੋਰਟ ਦੇ ਨਵੇਂ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਖ਼ਿਲਾਫ਼ ਇੱਕ ਮਤਾ ਪਾਸ ਕੀਤਾ ਗਿਆ ਹੈ। ਕੈਬਨਿਟ ਨੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰਾਜਪਾਲ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਦੀ ਸਹਿਮਤੀ ਅਤੇ ਸਲਾਹ-ਮਸ਼ਵਰੇ ਤੋਂ ਬਿਨਾਂ ਨਵੇਂ ਮੁੱਖ ਜੱਜ ਨੂੰ ਅਹੁਦੇ ਦੀ ਸਹੁੰ ਨਾ ਚੁਕਾਈ ਜਾਵੇ, ਕਿਉਂਕਿ ਇਹ ਸੂਬੇ ਦੇ ਸੰਵਿਧਾਨਕ ਅਤੇ ਪ੍ਰਸ਼ਾਸਨਿਕ ਹਿੱਤਾਂ ਦਾ...

Prostate cancer in Australia: Testing, treatment and support - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਪ੍ਰੋਸਟੇਟ ਕੈਂਸਰ ਦੀ ਜਾਂਚ, ਇਲਾਜ ਅਤੇ ਸਹਾਇਤਾ ਬਾਰੇ ਜਾਣੋ 07.09.2026

About one in five Australian men will be diagnosed with prostate cancer in their lifetime. Understanding the prostate, your risk and the options for testing can help with early detection and treatment. In this episode of Australia Explained, learn about prostate cancer, PSA testing, treatment and support. - ਆਸਟ੍ਰੇਲੀਆ ਐਕਸਪਲੇਨਡ ਦੀ ਸਾਡੀ ਨਿਯਮਤ ਲੜੀ ਵਿੱਚ ਅਸੀਂ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਿੱਚ ਜੀਵਨ ਅਤੇ ਵਸੇਬੇ...

ਪੰਜਾਬ ਤੋਂ ਅਤਰੋਹਾ: ਮੁੱਢਲੇ ਨਿਊਜ਼ੀਲੈਂਡ ਪੰਜਾਬੀ ਪ੍ਰਵਾਸੀਆਂ ਦੀਆਂ ਅਣਕਹੀਆਂ ਕਹਾਣੀਆਂ ਸਾਂਭ ਰਿਹਾ ਹੈ ਹਰਜੋਤ ਸਿੰਘ 07.09.2026

ਹੁਸ਼ਿਆਰਪੁਰ ਤੋਂ ਨਿਊਜ਼ੀਲੈਂਡ ਪਹੁੰਚੇ ਹਰਜੋਤ ਸਿੰਘ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਮੁੱਢਲੇ ਪੰਜਾਬੀ ਪ੍ਰਵਾਸੀਆਂ ਦੇ ਇਤਿਹਾਸ ਦੀ ਖੋਜ ਕਰਨਗੇ। ਅੱਠ ਸਾਲ ਪਹਿਲਾਂ ਸ਼ੁਰੂ ਹੋਏ ‘ਪੰਜਾਬ ਟੂ ਅਤਰੋਹਾ’ ਡਾਕੂਮੈਂਟਰੀ ਪ੍ਰੋਜੈਕਟ ਰਾਹੀਂ ਉਹ ਨਿਊਜ਼ੀਲੈਂਡ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਵਸੇ ਪਹਿਲੇ ਪੰਜਾਬੀਆਂ ਦੀਆਂ ਕਹਾਣੀਆਂ ਨੂੰ ਸਾਹਮਣੇ ਲਿਆ ਰਹੇ ਹਨ।

ਖ਼ਬਰਨਾਮਾ: ਸੁਪਰਐਨੂਏਸ਼ਨ ’ਚੋਂ ਰਿਟਾਇਰਮੈਂਟ ਤੋਂ ਪਹਿਲਾਂ ਪੈਸੇ ਕਢਵਾਉਣ ਦੀ ਤਜਵੀਜ਼ ’ਤੇ ਵਿਵਾਦ 07.09.2026

ਫ਼ੈਡਰਲ ਖ਼ਜ਼ਾਨਚੀ ਦਾ ਕਹਿਣਾ ਹੈ ਕਿ ਵਨ ਨੇਸ਼ਨ ਪਾਰਟੀ ਵੱਲੋਂ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੋਂ ਪਹਿਲਾਂ ਆਪਣੇ ਸੁਪਰਐਨੂਏਸ਼ਨ ਫੰਡਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਦਾ ਪ੍ਰਸਤਾਵ ਮੌਜੂਦਾ ਸੁਪਰਐਨੂਏਸ਼ਨ ਪ੍ਰਣਾਲੀ ਨੂੰ ਖ਼ਤਮ ਕਰ ਦੇਵੇਗਾ ਅਤੇ ਲੱਖਾਂ ਲੋਕਾਂ ਨੂੰ ਗਰੀਬ ਬਣਾ ਦੇਵੇਗਾ। ਵਨ ਨੇਸ਼ਨ ਨੇ ਸੁਝਾਅ ਦਿੱਤਾ ਹੈ ਕਿ ਰੁਜ਼ਗਾਰਦਾਤਾਵਾਂ ਵੱਲੋਂ ਸੁਪਰਐਨੂਏਸ਼ਨ ਲਈ ਲਾਜ਼ਮੀ ਤੌਰ ’ਤੇ ਦਿੱਤੇ ਜਾਣ ਵਾਲੇ ਯੋਗਦਾਨ ਦਾ ਇੱਕ ਚੌਥਾਈ ਹਿੱਸਾ ਕਰਮਚਾਰੀਆਂ ਦੀ ਦੇ ਹੱਥ ਵਿੱਚ ਆਉਣ ਵਾਲੀ ਤਨਖ਼ਾਹ ਵਿੱਚ ਸ...

'Love is friendship': In conversation with veteran Bollywood filmmaker Nikkhil Advani - 'ਪਿਆਰ ਦੋਸਤੀ ਹੈ': ਬਾਲੀਵੁੱਡ ਦੇ ਉੱਘੇ ਨਿਰਦੇਸ਼ਕ ਨਿਖ਼ਿਲ ਅਡਵਾਨੀ ਨਾਲ ਗੱਲਬਾਤ 07.09.2026

Bollywood filmmaker Nikkhil Advani, best known for romance saga including 'Kal Ho Naa Ho', has built a reputation as one of the most versatile storytellers, working across romance, action and thriller in both cinema and OTT platorms. Ahead of the release of 'The Revolutionaries' and Season 2 of 'Freedom at Midnight', Advani sat down with SBS Punjabi for a candid conversation about love, the pressu...

ਆਸਟ੍ਰੇਲੀਆ 'ਚ ਬੁਸ਼ਫ਼ਾਇਰ ਦਾ ਖ਼ਤਰਾ: ਬਸੰਤ ਮੌਸਮ ਲਈ ਅਧਿਕਾਰੀਆਂ ਨੇ ਦਿੱਤੀ ਚੁਣੌਤੀਪੂਰਨ ਹਾਲਾਤ ਦੀ ਚੇਤਾਵਨੀ 06.09.2026

ਮੌਸਮ ਵਿਗਿਆਨ ਵਿਭਾਗ ਅਤੇ ਵੱਖ-ਵੱਖ ਰਾਜਾਂ ਦੇ ਐਮਰਜੈਂਸੀ ਅਧਿਕਾਰੀਆਂ ਨੇ ਇਸ ਵਾਰ ਦੀ ਬਸੰਤ ਰੁੱਤ (spring) ਦੌਰਾਨ ਆਸਟ੍ਰੇਲੀਆ ਵਿੱਚ ਬੁਸ਼ਫ਼ਾਇਰ (ਜੰਗਲੀ ਅੱਗ) ਦਾ ਖ਼ਤਰਾ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਐਲ ਨੀਨੋ (El Niño) ਦੇ ਮਜ਼ਬੂਤ ਹੋਣ ਅਤੇ ਖ਼ੁਸ਼ਕ ਮੌਸਮ ਕਾਰਨ ਵਿਕਟੋਰੀਆ ਅਤੇ ਕੁਈਨਜ਼ਲੈਂਡ ਵਰਗੇ ਸੂਬਿਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਮੇਂ ਤੋਂ ਪਹਿਲਾਂ ਸ਼ੁਰੂ ਹੋਣ ਦਾ ਖ਼ਦਸ਼ਾ ਹੈ।

Father's Day: ਆਸਟ੍ਰੇਲੀਆ ਦੇ ਪੰਜਾਬੀ ਪਿਤਾ ਕਿਵੇਂ ਬਦਲ ਰਹੇ ਹਨ ਬਾਪ ਦੀ ਰਿਵਾਇਤੀ ਪਰਿਭਾਸ਼ਾ 04.09.2026

ਬਹੁਤਿਆਂ ਲਈ ਜੇਕਰ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਤਾਂ ਪਿਤਾ ਪਹਿਲਾ ਦੋਸਤ ਅਤੇ ਪਹਿਲਾ ਹੀਰੋ ਮੰਨਿਆ ਜਾਂਦਾ ਹੈ। ਹਰ ਸਾਲ, ਸਤੰਬਰ ਦੇ ਪਹਿਲੇ ਐਤਵਾਰ ਨੂੰ ਆਸਟ੍ਰੇਲੀਆ 'ਚ 'ਫਾਦਰਜ਼ ਡੇਅ ' ਮਨਾਇਆ ਜਾਂਦਾ ਹੈ। ਇਸ ਪਿਤਾ ਦਿਵਸ 'ਤੇ, ਭਾਰਤੀ-ਆਸਟ੍ਰੇਲੀਅਨ ਪਿਤਾਵਾਂ ਨੇ ਐਸਬੀਐਸ ਪੰਜਾਬੀ ਦੇ ਨਾਲ ਜਿੱਥੇ ਆਪਣੇ ਪਿਤਾ ਦੀ ਸਭ ਤੋਂ ਯਾਦਗਾਰੀ ਸਿੱਖਿਆ ਸਾਂਝੀ ਕੀਤੀ ਉੱਥੇ ਮਾਹਿਰ ਵੀ ਇਸ ਗੱਲ 'ਤੇ ਵਿਚਾਰ ਕਰਦੇ ਹਨ ਕਿ ਕਈ ਪਿਤਾ ਅਜੇ ਵੀ ਰਿਵਾਇਤੀ ਨਿਯਮਾਂ ਅਨੁਸਾਰ ਕਮਾਈ ਕਰਨ ਨੂੰ ਹੀ ਬੱਚਿਆਂ ਦਾ...

ਖ਼ਬਰਾਂ ਫਟਾਫੱਟ: ਨੇਪਾਲ ਹੜ੍ਹਾਂ ਵਿੱਚ 36 ਆਸਟ੍ਰੇਲੀਆਈ ਲਾਪਤਾ, ਭਾਰਤ ਬਣਾ ਰਿਹਾ ਯੂਕਰੇਨ ਅਤੇ ਰੂਸ ਨਾਲ ਦੁਵੱਲੇ ਸਬੰਧ 04.09.2026

ਸਿਡਨੀ ਵਿੱਚ ਬਰਡ ਫਲੂ ਦੇ ਪ੍ਰਕੋਪ, ਨੇਪਾਲ-ਤਿੱਬਤ ਖੇਤਰ ਵਿੱਚ ਭਿਆਨਕ ਹੜ੍ਹਾਂ ਤੋਂ ਬਾਅਦ 36 ਆਸਟ੍ਰੇਲੀਆਈ ਨਾਗਰਿਕਾਂ ਦੇ ਅਜੇ ਵੀ ਲਾਪਤਾ ਹੋਣ ਦਾ ਖਦਸ਼ਾ, ਚੀਨ ਵੱਲੋਂ ਕੀਤੇ ਮਿਜ਼ਾਈਲ ਪ੍ਰੀਖਣ ਦੀ ਪ੍ਰਸ਼ਾਂਤ ਨੇਤਾਵਾਂ ਵੱਲੋਂ ਸਾਂਝੀ ਨਿੰਦਾ - ਇਹ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ ਵਿੱਚ ਸ਼ਾਮਲ ਹਨ। ਇਸੇ ਦੌਰਾਨ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਭਾਰਤੀ ਪ੍ਰਧਾਨ ਮੰਤਰੀ ਦੀ ਮੁਲਾਕਾਤ ਤੋਂ ਕੁਝ ਹੀ ਦਿਨ ਬਾਅਦ ਭਾਰਤ ਦੇ ਵਿਦੇਸ਼ ਮੰਤਰੀ ਯੂਕਰੇਨ ਦੇ ਦੁਵੱਲੇ ਦੌਰੇ ’ਤੇ ਪਹੁੰਚੇ ਹਨ। ਸੁਣੋ ਇਸ...

Half-Punjabi, half-Bengali Indian playback singer Nikhita Gandhi loves Melbourne's 'multiculturalism' - ਬੰਗਾਲੀ ਅਤੇ ਪੰਜਾਬੀ ਜੋੜੇ ਦੇ ਘਰ ਜਨਮੀ ਭਾਰਤੀ ਪਲੇਅਬੈਕ ਗਾਇਕਾ ਨਿੱਖਤਾ ਗਾਂਧੀ ਨਾਲ ਖ਼ਾਸ ਗੱਲਬਾਤ 04.09.2026

Born to a Bengali and Punjabi couple, Indian playback singer Nikhita Gandhi had an exclusive chat with SBS Punjabi during her recent visit to Melbourne. Famed for voicing actress Deepika Padukone in the 'Raabta' title track, Gandhi has sung in five languages, including Hindi, Tamil, Telugu, Bengali, and Kannada. Known for her bold looks, the singer says she is mindful of how her songs represent wo...

Lyt til podcasten SBS Punjabi - ਐਸ ਬੀ ਐਸ ਪੰਜਾਬੀ i Replaio

Radio og podcasts i én app - gratis og uden tilmelding. Installer i dag, og gå ikke glip af lanceringen

Hent den på Google Play

Replaio er ikke podcastudgiver; programmernes navne, coverbilleder og lyd tilhører deres ophavsmænd og distribueres via offentlige RSS-feeds.