SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1680 episoder

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Husk at besøge podcastens hjemmeside og støtte skaberen: www.sbs.com.au

Forfatter

SBS

Kategori

News

Podcastens hjemmeside

www.sbs.com.au

Seneste episode

9. okt. 2026

Hvor kan du lytte?

Podcasts i appen Replaio Radio Kommer snart

Podcasts kommer snart til appen. Installer nu, og vær den første til at se en helt ny tilgang til podcasts

Hent den på Google Play Installer gratis Android næsten 10 mio. downloads · 4,8 i bedømmelse iOS snart

Episoder

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਨਸਲਵਾਦ ਦਾ ਡੱਟ ਕੇ ਵਿਰੋਧ ਕਰਨ ਦੀ ਆਖੀ ਗੱਲ 09.10.2026

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਸਿੱਖ ਚਿਲਡਰਨ ਡੇਅ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਕਿਹਾ ਕਿ ਦੇਸ਼ ਵਿੱਚ ਨਸਲਵਾਦ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਦੂਜੇ ਪਾਸੇ ਨਿਊਜ਼ੀਲੈਂਡ ਦੇ ਸ਼ਹਿਰ ਹੈਮਿਲਟਨ ਦੀ ਇੱਕ ਸੁਪਰਮਾਰਕੀਟ ਵਿੱਚ ਪੰਜਾਬਣ ਨੂੰ ਚੋਰੀ ਦੇ ਦੋਸ਼ ਵਿੱਚ ਨਾਮਜ਼ਦ ਕੀਤੇ ਜਾਣ ਅਤੇ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿੱਚ ਦੋ ਪੰਜਾਬੀ ਨੌਜਵਾਨਾਂ ਨੂੰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਜਾਣ ਦੀਆਂ ਖ਼ਬਰਾਂ ਵੀ ਇਸ ਰਿਪੋਰਟ ਵਿੱਚ ਸ਼ਾਮਿਲ ਹਨ। ਇਸ ਦੇ ਨਾਲ ਲਹਿੰਦ...

ਆਸਟ੍ਰੇਲੀਆ ਵਿੱਚ ਕੈਂਸਰ ਦੇ ਬਿਹਤਰ ਇਲਾਜ ਅਤੇ ਰੋਕਥਾਮ ਲਈ ਫੰਡਿੰਗ ਵਧਾਉਣ ਦੀ ਮੰਗ 08.10.2026

ਮੋਨਾ ਥਿੰਦ ਨੇ ਕੈਂਸਰ ਦੀ ਪਛਾਣ ਲਈ 18 ਮਹੀਨੇ ਇੰਤਜ਼ਾਰ ਕੀਤਾ। ਉਹਨਾਂ ਨੂੰ ਉਮੀਦ ਹੈ ਕਿ ਕੈਂਸਰ ਖੋਜ ਲਈ ਵਧੇਰੀ ਫੰਡਿੰਗ ਨਾਲ ਇਹ ਪ੍ਰਕਿਰਿਆ ਤੇਜ਼ ਹੋਵੇਗੀ। ਆਸਟ੍ਰੇਲੀਅਨ ਇੰਸਟੀਚਿਊਟ ਆਫ ਹੈਲਥ ਐਂਡ ਵੈਲਫੇਅਰ ਦੀ ਰਿਪੋਰਟ ਮੁਤਾਬਿਕ ਸਾਲ 2000 ਤੋਂ ਮੁਲਕ ਅੰਦਰ ਕੈਂਸਰ ਦੇ ਮਰੀਜ਼ਾਂ ਦੀ ਸ਼ਿਨਾਖਤ ਹੋਣ ਵਿੱਚ ਇਜ਼ਾਫ਼ਾ ਦਰਜ ਕੀਤਾ ਗਿਆ ਹੈ, ਉਥੇ ਹੀ ਕੈਂਸਰ ਦੇ ਇਲਾਜ ਤੋਂ ਬਾਅਦ ਲੋਕਾਂ ਦੇ ਜਿਉੇਂਦੇ ਰਹਿਣ ਦੀਆਂ ਬਿਤਹਰ ਦਰਾਂ ਵੀ ਸਾਹਮਣੇ ਆਈਆਂ ਹਨ। ਅਜਿਹੇ ਵਿੱਚ ਵਿਸ਼ਵ ਕੈਂਸਰ ਖੋਜ ਦਿਵਸ ਮੌਕੇ ਡਾਕਟਰੀ ਮ...

ਖ਼ਬਰਨਾਮਾ: NSW ਵਿੱਚ ਤਾਇਨਾਤ ਹੋਵਗੀ 94 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਈ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ 08.10.2026

ਦਸੰਬਰ 2025 ਵਿੱਚ ਹੋਏ ਬੌਂਡਈ ਬੀਚ ਹਮਲੇ ਤੋਂ ਬਾਅਦ, ਨਿਊ ਸਾਊਥ ਵੇਲਜ਼ ਪੁਲਿਸ ਵਲੋਂ 94 ਮਿਲੀਅਨ ਡਾਲਰ ਦੀ ਲਾਗਤ ਵਾਲੀ ਇੱਕ ਸਪੈਸ਼ਲਿਟਸਟ ਆਰਮਡ ਰਿਸਪੌਂਸ ਕਮਾਂਡ ਤਿਆਰ ਕੀਤੀ ਜਾ ਰਹੀ ਹੈ, ਜੋ ਆਸਟ੍ਰੇਲੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਕਮਾਂਡ ਹੋਵੇਗੀ। ਇਸ ਵਿਚ 250 ਅਧਿਕਾਰੀ ਖਤਰਿਆਂ ਨਾਲ ਤੇਜੀ ਨਾਲ ਨਜਿੱਠਣ ਲਈ ਟਰੇਂਡ ਹੋਣਗੇ। ਇਨ੍ਹਾਂ ਅਧਿਕਾਰੀਆਂ ਨੇ ਖਾਸ ਹਥਿਆਰਾਂ, ਮੈਡੀਕਲ ਟਰੇਨਿੰਗ ਦੇ ਨਾਲ-ਨਾਲ ਐਡਵਾਂਸਡ ਡਰਾਇਵਿੰਗ ਅਤੇ ਆਈਟੀ ਸਕਿਲਜ਼ ਦੀ ਟਰੇਨਿੰਗ ਵੀ ਲਈ ਹੈ, ਇਨ੍ਹਾਂ ਵਿਚੋਂ ਪਹਿਲੇ 60...

ਬਾਲੀਵੁੱਡ ਗੱਪਸ਼ੱਪ: ਵਾਇਰਲ ਸਰਾਇਕੀ ਲੋਕ ਗੀਤ ‘ਸੰਮੀ’ ਦੀ ਕਹਾਣੀ ਕੀ ਹੈ? 08.10.2026

ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡਿਆ ਉੱਤੇ ਸਰਾਇਕੀ ਲੋਕ ਗੀਤ ‘ਸੰਮੀ’ ਵਾਇਰਲ ਹੋ ਰਿਹਾ ਹੈ ਅਤੇ ਮਸ਼ਹੂਰ ਗਾਇਕਾਂ ਤੋਂ ਲੈਕੇ ਸ਼ੌਂਕੀਆ ਤੌਰ 'ਤੇ ਗਾਉਣ ਵਾਲੇ ਵੀ ਆਪੋ-ਆਪਣੀ ਆਵਾਜ਼ ਵਿੱਚ ਇਸ ਗੀਤ ਨੂੰ ਪੇਸ਼ ਕਰ ਰਹੇ ਹਨ। ਨਾਲ ਹੀ, ਭਾਰਤ ਅਤੇ ਪਾਕਿਸਤਾਨ ਵਿੱਚ ਇਸ ਲੋਕ ਗੀਤ ਨਾਲ ਜੁੜੀਆਂ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਈ ਕਹਾਣੀਆਂ ਅਤੇ ਕਿੱਸੇ ਸਾਹਮਣੇ ਆ ਰਹੇ ਹਨ। ਇਸ ਹਫ਼ਤੇ ਦੀ ਬਾਲੀਵੁੱਡ ਗੱਪਸ਼ੱਪ ਵਿੱਚ ਲੋਕ ਗੀਤ 'ਸੰਮੀ' ਦਾ ਇੱਕ ਕਿੱਸਾ ਅਤੇ ਫ਼ਿਲਮ ਤੇ ਸੰਗੀਤ ਜਗਤ ਨਾਲ ਜੁੜੀਆਂ ਹੋਰ ਖ਼ਬਰਾਂ... #sbsa...

ਖ਼ਬਰਨਾਮਾ: Coalition ਦੀ ਵੀਜ਼ਾ ਕਟੌਤੀ ਯੋਜਨਾ ਨਾਲ ਆਸਟ੍ਰੇਲੀਆਈ ਅਰਥਵਿਵਸਥਾ ਪ੍ਰਭਾਵਿਤ ਹੋਣ ਦਾ ਖਦਸ਼ਾ 07.10.2026

ਗਠਜੋੜ ਦੀ ਪ੍ਰਸਤਾਵਿਤ ਪਰਵਾਸ ਨੀਤੀ ਐਲਾਨੇ ਜਾਣ ਤੋਂ ਬਾਅਦ ਮੈਲਬਰਨ ਸਥਿਤ ਪਰਵਾਸ ਏਜੰਟ ਨੇ ਵੀਜ਼ਾ ਕਟੌਤੀਆਂ ਦਾ ਆਸਟ੍ਰੇਲੀਆਈ ਅਰਥਵਿਵਸਥਾ ਉੱਤੇ ਨਾਕਾਰਾਤਮਕ ਪ੍ਰਭਾਵ ਪੈਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਮੰਗਲਵਾਰ ਨੂੰ ਗੱਠਜੋੜ ਨੇ ਆਪਣੀ ਪਰਵਾਸ ਨੀਤੀ ਦਾ ਖੁਲਾਸਾ ਕਰਦਿਆਂ ਸਰਕਾਰ ਵੱਲੋਂ ਪਰਵਾਸੀਆਂ ਦੀ ਯੋਜਨਾਬੱਧ ਗਿਣਤੀ (planned net migration) ਨੂੰ ਅੱਧਾ ਕਰਨ ਬਾਰੇ ਗੱਲ ਕੀਤੀ ਸੀ। ਪਰਵਾਸ ਏਜੰਟ ਅਨੀਲ ਖੋਵਾਜਾ ਇਹਨਾਂ ਤਬਦੀਲੀਆਂ ਦੇ ਸਿੱਖਿਆ ਖੇਤਰ ਅਤੇ ਅਰਥਵਿਵਸਥਾ ਉੱਤੇ ਅਸਪਸ਼ਟ ਪ੍ਰਭਾਵਾਂ ਨੂੰ...

ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਦੀ ਰਿਹਾਈ ਲਈ ਸਮਰਥਕਾਂ ਦਾ ਇਸਲਾਮਾਬਾਦ ਵੱਲ ਮਾਰਚ 07.10.2026

ਇਮਰਾਨ ਖ਼ਾਨ ਦੇ ਸਮਰਥਕਾਂ ਨੇ ਉਨ੍ਹਾਂ ਦੀ ਜੇਲ੍ਹ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਸ਼ੁਰੂ ਕੀਤਾ ਹੈ। ਸਰਕਾਰ ਵੱਲੋਂ ਪ੍ਰਦਰਸ਼ਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨਾਕਾਮ ਰਹਿਣ ਤੋਂ ਬਾਅਦ ਇਹ ਮਾਰਚ ਸ਼ੁਰੂ ਕੀਤਾ ਗਿਆ। ਐਤਵਾਰ ਨੂੰ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖ਼ਤੂਨਖ਼ਵਾ ਸੂਬੇ ਤੋਂ ਇਹ ਮਾਰਚ ਸ਼ੁਰੂ ਹੋਇਆ, ਜਿਸ ਨੂੰ ਇਮਰਾਨ ਖ਼ਾਨ ਦਾ ਮਜ਼ਬੂਤ ਸਿਆਸੀ ਗੜ੍ਹ ਮੰਨਿਆ ਜਾਂਦਾ ਹੈ। ਮਾਰਚ ਦੀ ਅਗਵਾਈ ਸੂਬੇ ਦੇ ਮੁੱਖ ਮੰਤਰੀ ਸੋਹੇਲ ਅਫ਼ਰੀਦੀ ਵੱਲੋਂ ਕੀਤੀ ਗਈ। ਇਸ ਤੋਂ ਇਲਾਵਾ...

ਅਖਾਣ ਕਹਾਣੀ: ਜਾਣੋ 'ਪਰਾਏ ਹੱਥ ਵੱਲ ਤੱਕਣ, ਝੂਠਾ ਟੁਕਰ ਲੱਗਣ' ਦਾ ਮਤਲਬ ਅਤੇ ਇਤਿਹਾਸ 06.10.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਪਰਾਏ ਹੱਥ ਵੱਲ ਤੱਕਣ, ਝੂਠਾ ਟੁਕਰ ਲੱਗਣ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ। #sbsaudiopodcast

'ਆਸਟ੍ਰੇਲੀਆ ਕਿਵੇਂ ਕੰਮ ਕਰਦਾ ਹੈ': 60 ਤੋਂ ਵੱਧ ਭਾਸ਼ਾਵਾਂ ਵਿੱਚ ਨਾਗਰਿਕਤਾ ਬਾਰੇ ਜਾਣਕਾਰੀ ਦੇ ਰਿਹਾ ਹੈ SBS ਦਾ ਨਵਾਂ ਪੌਡਕਾਸਟ 06.10.2026

ਆਸਟ੍ਰੇਲੀਆ ਦੀ Governor-General Hon. Ms Sam Mostyn AC ਨੇ ਐਸ ਬੀ ਐਸ ਦੀ ਨਵੀਂ ਪੌਡਕਾਸਟ ਸੀਰੀਜ਼ 'How Australia Works', ਦਾ ਸਿਡਨੀ ਵਿਖੇ ਰਸਮੀਂ ਉਦਘਾਟਨ ਕੀਤਾ। ਆਸਟ੍ਰੇਲੀਆਈ ਲੋਕਤੰਤਰ, ਕਾਨੂੰਨੀ ਸੰਸਥਾਵਾਂ ਅਤੇ ਨਾਗਰਿਕਤਾ ਨਾਲ ਜੁੜੀਆਂ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦੇਣ ਵਾਲੀ ਇਸ ਪੌਡਕਾਸਟ ਸੀਰੀਜ਼ ਦੇ ਮੇਜ਼ਬਾਨ ਆਸਟ੍ਰੇਲੀਅਨ ਹਿੱਪ-ਹੌਪ ਕਲਾਕਾਰ L-FRESH The LION, ਉਰਫ਼ ਸੁਖਦੀਪ ਸਿੰਘ ਭੋਗਲ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਲੋਕਾਂ ਦੀਆਂ ਤਜਰਬੇਕਾਰ ਕਹਾਣੀਆਂ ਰਾਹੀਂ ਇਹ ਸ...

ਮਨੀਪੁਰ ਤੋਂ ਮੈਲਬਰਨ ਤੱਕ: ‘The Sikh Entrepreneur’ ਰਾਜ ਪਾਹਵਾ ਨਾਲ ਕਾਰੋਬਾਰ, ਦੌਲਤ ਤੇ ਪ੍ਰਵਾਸੀ ਸਫ਼ਰ ਬਾਰੇ ਗੱਲਬਾਤ 06.10.2026

ਮੈਲਬਰਨ ਸਥਿਤ ਇੱਕ ਟਰਾਂਸਪੋਰਟ ਕੰਪਨੀ ‘ਏਅਰ ਮੂਵ’ ਦੇ ਸੰਸਥਾਪਕ ਰਾਜ ਪਾਹਵਾ ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਇੱਕ ਸਿੱਖ ਵਜੋਂ ਪਲੇ-ਵਧੇ ਹਨ, ਜਿਸ ਨੂੰ ਉਹ ਇੱਕ ਨਿਮਰਤਾ ਭਰਿਆ ਅਨੁਭਵ ਦੱਸਦੇ ਹਨ। ਬਿਜ਼ਨਸ ਦੀ ਦੁਨੀਆ ਵਿੱਚ ਸਰਗਰਮ ਪਾਹਵਾ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਆਪਣੀ ਥਾਂ ਬਣਾਉਣ ਦੇ ਸਫ਼ਰ ਦੌਰਾਨ ਉਨ੍ਹਾਂ ਨੂੰ ਕਈ ਵਿੱਤੀ ਅਤੇ ਭਾਵਨਾਤਮਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪਾਹਵਾ ਕਾਰੋਬਾਰ ਨਾਲ ਜੁੜੇ ਆਪਣੇ ਤਜਰਬਿਆਂ ਨੂੰ ਸੋਸ਼ਲ ਮੀਡੀਆ ’ਤੇ ‘The Sikh Entrepreneur’...

ਖ਼ਬਰਨਾਮਾ: ਮਾਈਗ੍ਰੇਸ਼ਨ ਘਟਾਉਣ ਦੀ ਤਿਆਰੀ ’ਚ ਕੋਅਲੀਸ਼ਨ, ‘ਵੀਜ਼ਾ ਹੌਪਰਾਂ’ ’ਤੇ ਸਖ਼ਤੀ ਦੇ ਸੰਕੇਤ 06.10.2026

ਗਠਜੋੜ ਨੇ ਆਪਣੀ ਮਾਈਗ੍ਰੇਸ਼ਨ ਯਾਨੀ ਪ੍ਰਵਾਸ ਨੀਤੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਸਾਲਾਨਾ ਇੱਕ ਲੱਖ ਲੋਕਾਂ ਦੀ ਨੈੱਟ ਮਾਈਗ੍ਰੇਸ਼ਨ ਦਾ ਟੀਚਾ ਰੱਖਿਆ ਗਿਆ ਹੈ, ਜੋ ਕਿ ਲੇਬਰ ਪਾਰਟੀ ਦੇ ਪ੍ਰਸਤਾਵਿਤ ਟੀਚੇ ਨਾਲੋਂ ਲਗਭਗ 60,000 ਘੱਟ ਹੈ। ਹਾਲਾਂਕਿ, ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਲੇਬਰ ਦੀ ਉਸ ਯੋਜਨਾ ਤੋਂ ਵੱਖਰਾ ਰੁਖ ਅਪਣਾਇਆ ਹੈ, ਜਿਸ ਤਹਿਤ ਵਿਦਿਆਰਥੀ ਵੀਜ਼ਾ ਧਾਰਕਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ ਗਈ ਹੈ। ਇਸ ਦੀ ਬਜਾਏ, ਉਹ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ 'ਤੇ...

ਪੰਜਾਬੀ ਡਾਇਰੀ: ਪੰਜਾਬ ਦੇ ਕਾਂਗਰਸ ਦੇ ਨਵੇਂ ਪ੍ਰਧਾਨ ਤੋਂ ਲੈਕੇ ਮੈਡ ਸੰਧੂ ਗੋਲੀਕਾਂਡ ਅਤੇ LPU ਘਟਨਾਕ੍ਰਮ ਦੀ ਪੜਚੋਲ 06.10.2026

ਪੰਜਾਬੀ ਡਾਇਰੀ ਦੇ ਇਸ ਪੌਡਕਾਸਟ ਵਿੱਚ ਕਾਂਗਰਸ ਹਾਈਕਮਾਂਡ ਵਲੋਂ ਸਾਬਕਾ ਮੰਤਰੀ ਪਦਮਸ਼੍ਰੀ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਏ ਜਾਣ ਦੀ ਖ਼ਬਰ ਦਾ ਵੇਰਵਾ ਸ਼ਾਮਿਲ ਹੈ, ਇਸ ਦੇ ਨਾਲ ਹੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਨੂੰ ਗੋਲੀਆਂ ਮਾਰ ਕੇ ਜਾਨੋਂ ਮਾਰਨ ਦੀ ਘਟਨਾ ਦਾ ਵੀ ਜ਼ਿਕਰ ਹੈ। ਇਸ ਤੋਂ ਇਲਾਵਾ ਪੰਜਾਬ ਅਤੇ ਰਾਸ਼ਟਰੀ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣੇ, ਜਲੰਧਰ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪਿਛਲੇ ਦਿਨੀਂ ਵਾਪਰੇ ਹਿੰਸਕ ਘਟਨਾਕ੍ਰਮ ਦੀ ਪੜਚੋਲ...

ਖ਼ਬਰਨਾਮਾ : ਏਐਫਪੀ ਵਲੋਂ ਫਲਾਈਦੁਬਈ ਦੇ ਸਹਾਇਕ ਪਾਇਲਟ ਦੇ ਆਸਟ੍ਰੇਲੀਅਨ ਸਬੰਧਾਂ ਦੀ ਜਾਂਚ ਜਾਰੀ 05.10.2026

ਆਸਟ੍ਰੇਲੀਅਨ ਫੈਡਰਲ ਪੁਲਿਸ ਵੱਲੋਂ ਫਲਾਈਦੁਬਈ ਦੇ ਉਸ ਸਹਾਇਕ ਪਾਇਲਟ ਦੇ ਆਸਟ੍ਰੇਲੀਆ ਨਾਲ ਜੁੜੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ’ਤੇ ਆਪਣੇ ਸਾਥੀ ਪਾਇਲਟ ’ਤੇ ਹਮਲਾ ਕਰਨ ਅਤੇ ਜਹਾਜ਼ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਐਸੋਸੀਏਟਿਡ ਪ੍ਰੈੱਸ ਨਾਲ ਗੱਲ ਕਰਨ ਵਾਲੇ ਸੂਤਰਾਂ ਮੁਤਾਬਕ, ਇਸ ਪਾਇਲਟ ਨੇ ਕਰੀਬ ਇੱਕ ਦਹਾਕਾ ਪਹਿਲਾਂ ਮੈਲਬਰਨ ਦੀ ਆਰਐੱਮਆਈਟੀ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ ਸੀ।ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ #sbsaudiopodcast

SBS ਵਲੋਂ ਆਪਣੀਆਂ ਆਡੀਓ ਭਾਸ਼ਾ ਸੇਵਾਵਾਂ ਦੀ ਸਮੀਖਿਆ ਸ਼ੁਰੂ, 13 ਨਵੰਬਰ ਤੱਕ ਭੇਜੇ ਜਾ ਸਕਦੇ ਹਨ ਸੁਝਾਅ 05.10.2026

ਐਸ ਬੀ ਐਸ ਆਪਣੀਆਂ ਆਡੀਓ ਭਾਸ਼ਾ ਸੇਵਾਵਾਂ ਦੀ ਪੰਜ ਸਾਲਾ ਸਮੀਖਿਆ (ALC Review) ਕਰ ਰਿਹਾ ਹੈ, ਤਾਂ ਜੋ ਆਸਟ੍ਰੇਲੀਆ ਦੇ ਬਦਲਦੇ ਅਤੇ ਬਹੁ-ਸੱਭਿਆਚਾਰਕ ਭਾਈਚਾਰਿਆਂ ਦੀਆਂ ਭਾਸ਼ਾਈ ਲੋੜਾਂ ਨੂੰ ਬਿਹਤਰ ਢੰਗ ਨਾਲ ਸਮਝਿਆ ਜਾ ਸਕੇ। ਇਸ ਤਹਿਤ 5 ਅਕਤੂਬਰ ਤੋਂ 13 ਨਵੰਬਰ ਤੱਕ ਜਨਤਕ ਸਲਾਹ-ਮਸ਼ਵਰੇ ਲਏ ਜਾ ਰਹੇ ਹਨ, ਜਿਸ ਤਹਿਤ ਵੱਖ-ਵੱਖ ਭਾਈਚਾਰਿਆਂ ਦੇ ਲੋਕ ਭਾਸ਼ਾ ਸੇਵਾਵਾਂ ਲਈ ਚੋਣ ਮਾਪਦੰਡਾਂ ਬਾਰੇ ਆਪਣੇ ਸੁਝਾਅ ਦੇ ਸਕਦੇ ਹਨ। ਹੋਰ ਵੇਰਵੇ ਲਈ ਸੁਣੋ ਇਹ ਪੌਡਕਾਸਟ... #sbsaudiopodcast

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਦੀਆਂ ਸਖ਼ਤ ਵੀਜ਼ਾ ਨੀਤੀਆਂ ਲਾਗੂ, Flydubai ਹਾਦਸੇ ਲਈ ਅਮਰੀਕਾ ਨੇ ਈਰਾਨ 'ਤੇ ਲਾਏ ਕਥਿਤ ਇਲਜ਼ਾਮ 02.10.2026

ਆਸਟ੍ਰੇਲੀਆ ਦੀ ਫੈਡਰਲ ਸਰਕਾਰ ਵੱਲੋਂ ਵਿਦਿਆਰਥੀ ਵੀਜ਼ਾ ਪ੍ਰਣਾਲੀ ਵਿੱਚ ਸੁਧਾਰ ਲਾਗੂ ਕੀਤੇ ਜਾਣਗੇ। ਇਨ੍ਹਾਂ ਤਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਅਰਜ਼ੀਆਂ ਦੀ ਗਿਣਤੀ ਸੀਮਤ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਸਟ੍ਰੇਲੀਆ ਲਿਆਉਣ ਦੀ ਯੋਗਤਾ 'ਤੇ ਵੀ ਪਾਬੰਦੀਆਂ ਲਗਾਈਆਂ ਜਾਣਗੀਆਂ। ਉਧਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਇਜ਼ਰਾਈਲ ਜਾ ਰਹੇ ਇੱਕ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ Flydub...

ਪੰਜਾਬੀ ਡਾਇਸਪੋਰਾ : ਕੈਨੇਡਾ ਵਲੋਂ ਅੰਗਦ ਸਿੰਘ ਢਿੱਲੋਂ ਨੂੰ UAE ਵਿੱਚ ਲਗਾਇਆ ਗਿਆ ਰਾਜਦੂਤ 02.10.2026

ਪੰਜਾਬੀ ਡਾਇਸਪੋਰਾ ਦੀ ਇਸ ਰਿਪੋਰਟ ਵਿੱਚ ਜਿੱਥੇ, ਕੈਨੇਡਾ ਸਰਕਾਰ ਵੱਲੋਂ ਪੰਜਾਬੀ ਮੂਲ ਦੇ ਸਿੱਖ ਡਿਪਲੋਮੈਟ ਅੰਗਦ ਸਿੰਘ ਢਿੱਲੋਂ ਨੂੰ UAE ਵਿੱਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤੇ ਜਾਣ ਦੀ ਖ਼ਬਰ ਸ਼ਾਮਿਲ ਹੈ, ਉੱਥੇ ਹੀ ਨਿਊਜ਼ੀਲੈਂਡ ਵਿੱਚ ਲੰਘੇ ਤਿੰਨ ਮਹੀਨਿਆਂ ਦੌਰਾਨ ਵਧੀ ਮਹਿੰਗਾਈ ਨਾਲ ਪ੍ਰਭਾਵਿਤ ਹੋਏ ਜਨ-ਜੀਵਨ ਅਤੇ ਸਥਾਨਕ ਸਿਆਸੀ ਪਾਰਟੀ 'ਐਕਟ' ਵਲੋਂ ਚਾਰ ਪੰਜਾਬੀਆਂ ਨੂੰ ਉਮੀਦਵਾਰ ਬਣਾਏ ਜਾਣ ਦਾ ਵੀ ਜ਼ਿਕਰ ਹੈ। ਇਸ ਦੇ ਨਾਲ ਹੀ ਅਮਰੀਕਾ ਦੀ ਜਾਂਚ ਏਜੰਸੀ ਐਫ.ਬੀ.ਆਈ ਦੀ ਮੋਸਟ ਵਾਂਟੇਡ ਲਿਸਟ ਵਿੱ...

ਕੀ ਆਸਟ੍ਰੇਲੀਆ ਲਈ ਇੱਕ ਸਬਕ ਹੈ ਜਾਪਾਨ ਦੇ ਲੋਕਾਂ ਦੀ ਲੰਮੀ ਉਮਰ? 01.10.2026

ਜਾਪਾਨ ਵਿੱਚ 100 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਵੱਧਦੀ ਗਿਣਤੀ ਆਸਟ੍ਰੇਲੀਆ ਲਈ ਵੀ ਇੱਕ ਵੱਡਾ ਸਵਾਲ ਹੈ—ਕੀ ਅਸੀਂ ਸਿਰਫ਼ ਲੰਮੀ ਉਮਰ ਲਈ ਤਿਆਰ ਹੋ ਰਹੇ ਹਾਂ ਜਾਂ ਚੰਗੀ ਜ਼ਿੰਦਗੀ ਲਈ ਵੀ? ਆਸਟ੍ਰੇਲੀਆ ਵਿੱਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ। ਜਾਪਾਨ ਦਾ ਤਜਰਬਾ ਦੱਸਦਾ ਹੈ ਕਿ ਬਜ਼ੁਰਗਾਂ ਲਈ ਚੰਗੇ ਘਰ, ਆਸਾਨ ਆਵਾਜਾਈ, ਪਰਿਵਾਰ ਅਤੇ ਭਾਈਚਾਰੇ ਨਾਲ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ। ਇਹ ਰਿਪੋਰਟ ਇਸ ਗੱਲ ਦੀ ਪੜਚੋਲ ਕਰਦੀ ਹੈ ਕਿ ਆਸਟ੍ਰੇਲੀਆ, ਜਾਪਾਨ ਤੋਂ ਕੀ ਸਿੱਖ ਸਕਦਾ ਹੈ ਅਤੇ ਬਜ਼ੁਰਗਾਂ ਲਈ ਅਜਿਹਾ...

ਖ਼ਬਰਨਾਮਾ: ਐਲਬਨੀਜ਼ੀ ਵਲੋਂ ਨਵੇਂ ਗ੍ਰੀਨਜ਼ ਆਗੂ ਨੂੰ ਲੇਬਰ ਨਾਲ ਰਚਨਾਤਮਕ ਕੰਮ ਕਰਨ ਦੀ ਅਪੀਲ 01.10.2026

ਫੈਡਰਲ ਸਰਕਾਰ ਵਲੋਂ ਨਵੇਂ ਗ੍ਰੀਨਜ਼ ਨੇਤਾ ਡੇਵਿਡ ਸ਼ੂਬ੍ਰਿਜ ਨੂੰ ਸੰਸਦ ਵਿੱਚ ਲੇਬਰ ਨਾਲ ਕੰਮ ਕਰਨ ਲਈ ਵਧੇਰੇ ਰਚਨਾਤਮਕ ਰੁਖ਼ ਅਪਣਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਕਾਬਿਲੇਗੌਰ ਹੈ ਕਿ ਸੀਨੇਟਰ ਸ਼ੂਬ੍ਰਿਜ ਨੇ ਗ੍ਰੀਨਜ਼ ਪਾਰਟੀ ਦੇ ਨੇਤਾ ਚੁਣੇ ਜਾਣ ਤੋਂ ਬਾਅਦ ਵਨ ਨੇਸ਼ਨ ਦੀ ਵੱਧ ਰਹੀ ਲੋਕਪ੍ਰਿਯਤਾ ਨਾਲ ਨਜਿੱਠਣ ਦਾ ਵਾਅਦਾ ਕੀਤਾ ਹੈ ਅਤੇ ਪੌਲੀਨ ਹੈਨਸਨ ਦੇ ਉਭਾਰ ਲਈ ਲੇਬਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ, ਲੇਬਰ ਨੂੰ 'ਬਦਲਣ' ਦਾ ਸੰਕਲਪ ਲਿਆ ਹੈ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਗ੍ਰੀਨ...

ਬਾਲੀਵੁੱਡ ਗੱਪਸ਼ੱਪ: 21 ਨਵੰਬਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨਗੇ ਦਿਲਜੀਤ ਦੋਸਾਂਝ 01.10.2026

ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ‘ਔਰਾ ਵਰਲਡ ਟੂਰ’ ਪ੍ਰੋਗਰਾਮ ਤਹਿਤ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨਗੇ। ਦਿਲਜੀਤ ਦਾ ਕਹਿਣਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਭਾਰਤ ਵਿੱਚ ਹੀ ਹੈ ਅਤੇ ਇੱਕ ਵਿਦੇਸ਼ੀ ਗਰੁੱਪ ਨੇ ਇਸ ਸਟੇਡੀਅਮ 'ਚ ਆਪਣਾ ਕੰਨਸਰਟ ਸੌਲਡ-ਆਊਟ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਸਟੇਡੀਅਮ ਵਿੱਚ ਉਨ੍ਹਾਂ ਦਾ ਸ਼ੋਅ ਹੋਵੇ ਅਤੇ ਪੰਜਾਬੀ ਨਾ ਆਉਣ ਇਹ ਹੋ ਹੀ ਨਹੀਂ ਸਕਦਾ। ਇਸ ਆਡੀਓ ਵਿੱਚ ਜਾਣੋ ਪੂਰਾ...

ਅਖਾਣ ਕਹਾਣੀ: ਜਾਣੋ 'ਭੱਜਾਂ, ਧਰੁਕਾਂ ਭਰਾਂ ਕਲਾਵੇ, ਜਿਹੜਾ ਲਿਖਿਆ ਸੋ ਹੱਥ ਆਵੇ' ਦਾ ਮਤਲਬ ਅਤੇ ਇਤਿਹਾਸ 01.10.2026

ਐਸ ਬੀ ਐਸ ਪੰਜਾਬੀ ਦੀ ਨਵੀਂ ਲੜੀ ‘ਅਖਾਣ ਕਹਾਣੀ’ ਵਿੱਚ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਬਾਰੇ ਜਾਣਦੇ ਹਾਂ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਦੇ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਭੱਜਾਂ, ਧਰੁਕਾਂ ਭਰਾਂ ਕਲਾਵੇ, ਜਿਹੜਾ ਲਿਖਿਆ ਓਹੀ ਹੱਥ ਆਵੇ’ ਅਖਾਣ ਦੇ ਪਿਛੋਕੜ, ਇਤਿਹਾਸ, ਅਰਥ ਅਤੇ ਅੱਜ ਦੇ ਸਮੇਂ ਵਿੱਚ ਇਸਦੀ ਪ੍ਰਸੰਗਿਕਤਾ ਬਾਰੇ ਗੱਲਬਾਤ ਕਰ ਰਹੇ ਹਨ।

ਆਸਟ੍ਰੇਲੀਆ 'ਚ ਡੇਅਲਾਈਟ ਸੇਵਿੰਗ: ਐਤਵਾਰ ਤੋਂ ਬਦਲ ਜਾਵੇਗਾ ਘੜੀਆਂ ਦਾ ਸਮਾਂ, ਜਾਣੋ ਇਸ ਦੇ ਇਤਿਹਾਸ ਅਤੇ ਪ੍ਰਭਾਵਾਂ ਬਾਰੇ ਪੂਰੀ ਰਿਪੋਰਟ 30.09.2026

ਆਸਟ੍ਰੇਲੀਆ ਦੇ ਕਈ ਹਿੱਸਿਆਂ ਵਿੱਚ ਇਸ ਐਤਵਾਰ ਨੂੰ ਡੇਅਲਾਈਟ ਸੇਵਿੰਗ (Daylight saving kicks in on Sunday) ਲਾਗੂ ਹੋਣ ਜਾ ਰਹੀ ਹੈ, ਜਿਸ ਤਹਿਤ ਲੋਕਾਂ ਨੂੰ ਆਪਣੀਆਂ ਘੜੀਆਂ ਇੱਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਇਸ ਖ਼ਾਸ ਰਿਪੋਰਟ ਵਿੱਚ ਡੇਅਲਾਈਟ ਸੇਵਿੰਗ ਦੇ ਇਤਿਹਾਸ 'ਤੇ ਚਰਚਾ ਕੀਤੀ ਗਈ ਹੈ, ਜੋ ਕਿ ਪਹਿਲੀ ਵਿਸ਼ਵ ਜੰਗ ਦੌਰਾਨ ਖਰਚੇ ਘਟਾਉਣ ਦੇ ਉਦੇਸ਼ ਨਾਲ ਸ਼ੁਰੂ ਹੋਈ ਸੀ। #sbsaudiopodcast

ਵੂਲਗੂਲਗਾ ਦਾ 'ਕਰੀ-ਫੈਸਟ': NSW ਦਾ ਤੱਟਵਰਤੀ ਸ਼ਹਿਰ ਜੋ ਹਰ ਸਾਲ ਭਾਰਤੀ ਭੋਜਨ ਦਾ ਜਸ਼ਨ ਮਨਾਉਂਦਾ ਹੈ 30.09.2026

ਸਿਡਨੀ ਤੋਂ ਲਗਭਗ 550 ਕਿਲੋਮੀਟਰ ਉੱਤਰ ਵੱਲ, ਛੋਟਾ ਜਿਹਾ ਤੱਟਵਰਤੀ ਸ਼ਹਿਰ ਵੂਲਗੂਲਗਾ (Woolgoolga) ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਪਰਵਾਸ ਦੇ ਸ਼ੁਰੂਆਤੀ ਪੜਾਵਾਂ ਵਿੱਚੋਂ ਇੱਕ ਹੈ। 1950 ਦੇ ਦਹਾਕੇ ਤੋਂ, ਪੀੜ੍ਹੀ ਦਰ ਪੀੜ੍ਹੀ, ਇਥੋਂ ਦਾ ਪੰਜਾਬੀ ਭਾਈਚਾਰਾ ਕੇਲਿਆਂ ਅਤੇ ਬਲੂਬੇਰੀ ਦੀ ਕਾਸ਼ਤ ਤੇ ਉਤਪਾਦਨ ਵਿੱਚ ਵੱਡੇ ਪੱਧਰ ‘ਤੇ ਜੁੜਿਆ ਹੋਇਆ ਹੈ। ਵੂਲਗੂਲਗਾ ਦਾ 'ਕਰੀ-ਫੈਸਟ' (Curryfest) ਭਾਰਤੀ ਸਭਿਆਚਾਰ, ਖਾਣ-ਪੀਣ ਅਤੇ ਆਸਟ੍ਰੇਲੀਆ ਵਿੱਚ ਭਾਰਤੀਆਂ ਦੇ ਯੋਗਦਾਨ ਨੂੰ ਮਨਾਉਂਦਾ ਹੈ। ਜਿੱਥੇ ਵ...

ਖ਼ਬਰਨਾਮਾ: ਰਹਿਣ-ਸਹਿਣ ਦੇ ਖਰਚਿਆਂ ਤੋਂ ਹੋਰ ਰਾਹਤ ਦੇਵੇਗੀ ਸਰਕਾਰ:ਐਲਬਨੀਜ਼ੀ 30.09.2026

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਸਾਲ ਦੇ ਅਖੀਰ ਵਿੱਚ ਆਉਣ ਵਾਲੇ ਮਿਡ-ਈਅਰ ‘ਇਕਨਾਮਿਕ ਐਂਡ ਫਿਸਕਲ ਆਊਟਲੁੱਕ’ ਵਿੱਚ ਲੋਕਾਂ ਨੂੰ ਰਹਿਣ-ਸਹਿਣ ਦੇ ਖਰਚਿਆਂ ਤੋਂ ਹੋਰ ਰਾਹਤ ਦੇਣ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਮੰਨਿਆ ਕਿ ਪਿਛਲੇ ਦਿਨੀਂ ਵਿਆਜ ਦਰਾਂ ਵਿੱਚ ਹੋਏ ਵਾਧੇ ਦਾ ਮੌਰਗੇਜ ਵਾਲੇ ਲੋਕਾਂ ’ਤੇ ਅਸਰ ਪਵੇਗਾ। ਹਾਲਾਂਕਿ ਉਨ੍ਹਾਂ ਸਰਕਾਰ ਦੇ ਕਾਰਜਪ੍ਰਣਾਲੀ ਦਾ ਬਚਾਅ ਕਰਦਿਆਂ ਕਿਹਾ ਕਿ ਸਰਕਾਰ ਨੇ ਮਹਿੰਗਾਈ ਨੂੰ ਵਧਾਏ ਬਿਨਾਂ ਲੋਕਾਂ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕ...

ਖਪਤਕਾਰਾਂ ਨੂੰ ਵੱਡੀ ਰਾਹਤ, ਛੋਟੇ ਵਪਾਰੀ ਚਿੰਤਾ 'ਚ; 1 ਅਕਤੂਬਰ ਤੋਂ ਖ਼ਤਮ ਹੋ ਰਿਹਾ ਹੈ ਕਾਰਡ ਸਰਚਾਰਜ 30.09.2026

RBA ਯਾਨੀ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਖਪਕਤਾਰ ਹਰ ਸਾਲ ਕਾਰਡ ਸਰਚਾਰਜ ਦੇ ਰੂਪ ਵਿੱਚ $1.6 ਬਿਲੀਅਨ ਡਾਲਰ ਦਾ ਭੁਗਤਾਨ ਕਰਦੇ ਹਨ। ਪਰ ਹੁਣ ਇਹ ਬਦਲਣ ਵਾਲਾ ਹੈ। 1 ਅਕਤੂਬਰ ਤੋਂ, ਹਰ ਵਾਰ ਜਦੋਂ ਖਰੀਦਦਾਰ ਆਪਣਾ ਕਾਰਡ ਟੈਪ ਕਰਨਗੇ, ਜਾਂ ਆਨਲਾਈਨ ਲੈਣ-ਦੇਣ ਲਈ ਕਾਰਡ ਦੀ ਵਰਤੋਂ ਕਰਨਗੇ, ਤਾਂ ਕੋਈ ਵੀ ਕਾਰਡ ਸਰਚਾਰਜ ਨਹੀਂ ਲੱਗੇਗਾ, ਇਸ ਦਾ ਮਤਲਬ ਹੈ ਕਿ ਦੁਕਾਨ ਜਾਂ ਕਾਰੋਬਾਰ ਵੱਲੋਂ ਦੱਸੀ ਕੀਮਤ ਹੀ ਚੈੱਕਆਊਟ ’ਤੇ ਅਦਾ ਕੀਤੀ ਜਾਣ ਵਾਲੀ ਕੀਮਤ ਹੋਣੀ ਚਾਹੀਦੀ ਹੈ। ਕਾਰਡ ਸਰਚਾਰਜ ਦ...

ਅਖਾਣ ਕਹਾਣੀ: ਜਾਣੋ 'ਅੱਗੇ ਖੂਹ ਤੇ ਪਿੱਛੇ ਖੱਡ' ਦਾ ਮਤਲਬ ਅਤੇ ਇਤਿਹਾਸ 30.09.2026

ਐਸ ਬੀ ਐਸ ਪੰਜਾਬੀ ਦੀ ਪੌਡਕਾਸਟ ਲੜੀ ‘ਅਖਾਣ ਕਹਾਣੀ’ ਰਾਹੀਂ ਅਸੀਂ ਪੰਜਾਬੀ ਦੇ ਪੁਰਾਣੇ ਅਤੇ ਵਿਸਰ ਰਹੇ ਅਖਾਣਾਂ ਦੇ ਇਤਿਹਾਸ, ਮੂਲ ਅਤੇ ਅਰਥਾਂ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਕੜੀ ਵਿੱਚ ਐਸ ਬੀ ਐਸ ਪੰਜਾਬੀ ਤੋਂ ਮਸੂਦ ਮੱਲ੍ਹੀ, ਲਹਿੰਦੇ ਪੰਜਾਬ ਦੇ ਸਾਹਿਤ ਮਾਹਿਰ ਅਹਿਸਾਨ ਬਾਜਵਾ ਨਾਲ ‘ਅੱਗੇ ਖੂਹ ਤੇ ਪਿੱਛੇ ਖੱਡ’ ਅਖਾਣ ਦੇ ਪਿਛੋਕੜ, ਇਤਿਹਾਸ, ਭਾਵ-ਅਰਥ ਅਤੇ ਅਜੋਕੇ ਸਮੇਂ ਵਿੱਚ ਇਸ ਦੀ ਸਾਰਥਕਤਾ ਬਾਰੇ ਗੱਲਬਾਤ ਕਰ ਰਹੇ ਹਨ।

ਬੇਕਾਬੂ AI ਏਜੰਟ ਕੀ ਹੁੰਦੇ ਹਨ ਅਤੇ ਇਸ ਨੇ ਮੈਡੀਕੇਅਰ ਨੂੰ ਕਿਵੇਂ ਹੈਕ ਕੀਤਾ? 29.09.2026

ਇੱਕ OpenAI ਆਰਟੀਫੀਸ਼ੀਅਲ ਇੰਟੈਲੀਜੈਂਸ (AI) ਏਜੰਟ ਨੇ ਆਸਟ੍ਰੇਲੀਆ ਦੇ ਮੈਡੀਕੇਅਰ ਸਿਸਟਮ ਨਾਲ ਜੁੜੀ ਇੱਕ ਆਸਟ੍ਰੇਲੀਆਈ ਸਰਕਾਰੀ ਵੈੱਬਸਾਈਟ ਵਿੱਚ ਘੁਸਪੈਠ ਕੀਤੀ ਹੈ। ਸੰਘੀ ਸਰਕਾਰ ਨੇ ਘਟਨਾ ਦੀ ਜਾਂਚ ਲਈ ਇੱਕ ਟਾਸਕ ਫੋਰਸ ਸਥਾਪਤ ਕੀਤੀ ਹੈ, ਪਰ ਇਸ ਘਟਨਾ ਨੇ ਇੱਕ ਬਹੁਤ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ: ਜਿਵੇਂ-ਜਿਵੇਂ AI ਸਿਸਟਮ ਖੁਦਮੁਖਤਿਆਰੀ ਨਾਲ ਕੰਮ ਕਰਨ ਦੇ ਸਮਰੱਥ ਹੁੰਦੇ ਜਾ ਰਹੇ ਹਨ, ਕੀ ਦੇਸ਼ ਦੇ ਤਕਨੀਤੀ ਸੁਰੱਖਿਆ ਉਪਾਅ ਵੀ ਉਸੇ ਰਫ਼ਤਾਰ ਨਾਲ ਅੱਗੇ ਵੱਧ ਰਹੇ ਹਨ? #sbsaudiopodcast

Lyt til podcasten SBS Punjabi - ਐਸ ਬੀ ਐਸ ਪੰਜਾਬੀ i Replaio

Radio og podcasts i én app - gratis og uden tilmelding. Installer i dag, og gå ikke glip af lanceringen

Hent den på Google Play

Replaio er ikke podcastudgiver; programmernes navne, coverbilleder og lyd tilhører deres ophavsmænd og distribueres via offentlige RSS-feeds.