SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Husk at besøge podcastens hjemmeside og støtte skaberen: www.sbs.com.au
Hvor kan du lytte?
Podcasts i appen Replaio Radio Kommer snartPodcasts kommer snart til appen. Installer nu, og vær den første til at se en helt ny tilgang til podcasts
Episoder
'ਟੈਕਸ, ਚਾਈਲਡਕੇਅਰ, ਸੁਪਰ ਤੇ ਹੋਰ ਬਦਲਾਅ': ਜਾਣੋ 2026 'ਚ ਕੀ ਕੁੱਝ ਬਦਲੇਗਾ 05.01.2026 6:14
ਸਾਲ 2026 ਵਿੱਚ ਬਹੁਤ ਸਾਰੇ ਨਵੇਂ ਬਦਲਾਅ ਆ ਰਹੇ ਹਨ। 5 ਜਨਵਰੀ ਤੋਂ ਚਾਈਲਡਕੇਅਰ 'ਚ ਯੋਗ ਪਰਿਵਾਰਾਂ ਨੂੰ 72 ਘੰਟੇ ਸਬਸੀਡਾਈਸਡ ਮਿਲਣਗੇ। ਤਨਖਾਹ ਦੇ ਨਾਲ ਸੁਪਰ ਮਿਲੇਗੀ ਅਤੇ ਟੈਕਸ ਵਿੱਚ ਵੀ ਕੁੱਝ ਕਟੌਤੀ ਹੋਵੇਗੀ। ਇਸ ਤੋਂ ਇਲਾਵਾ ਹੋਰ ਕੀ ਕੀ ਬਦਲਾਅ ਆਉਣਗੇ ਜਾਣੋ ਇਸ ਪੋਡਕਾਸਟ ਰਾਹੀਂ...
HSC Punjabi topper Harsheen Saini aims to preserve her mother tongue for generations to come - 'ਕਹਿੰਦੇ ਹਨ ਵਿਦੇਸ਼ 'ਚ ਚੌਥੀ ਪੀੜ੍ਹੀ ਮਾਂ ਬੋਲੀ ਭੁੱਲ ਜਾਂਦੀ ਹੈ, ਪਰ ਮੈਂ ਇਹ ਹੋਣ ਨਹੀਂ ਦਿਆਂਗੀ': HSC ਪੰਜਾਬੀ ਟਾਪਰ ਹਰਸ਼ੀਨ ਸੈਣੀ 05.01.2026 16:39
Second-generation Australian-Punjabi Harsheen Saini, born and raised in Sydney’s west, credits her love for her mother tongue, Punjabi, for becoming the highest scorer in HSC Punjabi. The Penrith Selective High School student says she didn’t rely on past exam papers; instead, she honed her language skills by reading Punjabi literature, newspapers, and Gurbani (Sikh scripture). Now, she aspires to...
ਕੀ ਇਲੈਕਟ੍ਰਿਕ ਏਅਰ ਟੈਕਸੀ ਬਣ ਸਕਦੀ ਹੈ ਸ਼ਹਿਰੀ ਯਾਤਰਾ ਦਾ ਭਵਿੱਖ? 04.01.2026 5:57
ਯੂਕੇ ਦੀ ਕੰਪਨੀ ਵਰਟੀਕਲ ਏਅਰੋਸਪੇਸ ਵੱਲੋਂ ਪੇਸ਼ ਕੀਤੀ ਗਈ ਇਲੈਕਟ੍ਰਿਕ ਏਅਰ ਟੈਕਸੀ ‘ਵੈਲੋ’ ਸ਼ਹਿਰੀ ਹਵਾਈ ਆਵਾਜਾਈ ਦੇ ਭਵਿੱਖ ਵੱਲ ਇਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। evTOL ਤਕਨੀਕ ਨਾਲ ਤਿਆਰ ਇਹ ਜਹਾਜ਼ ਘੱਟ ਸ਼ੋਰ ਅਤੇ ਪ੍ਰਦੂਸ਼ਣ ਨਾਲ ਤੇਜ਼ ਯਾਤਰਾ ਦਾ ਵਾਅਦਾ ਕਰਦਾ ਹੈ। ਆਸਟ੍ਰੇਲੀਆ ਵਿੱਚ ਸਿਵਿਲ ਏਵੀਏਸ਼ਨ ਸੇਫ਼ਟੀ ਅਥਾਰਟੀ (CASA) ਕਹਿੰਦੀ ਹੈ ਕਿ 2027 ਤੋਂ 2029 ਦਰਮਿਆਨ ਸ਼ਹਿਰੀ ਇਲਾਕਿਆਂ ਵਿੱਚ ਏਅਰ ਟੈਕਸੀ ਸੇਵਾਵਾਂ ਸ਼ੁਰੂ ਹੋ ਸਕਦੀਆਂ ਹਨ। ਹਾਲਾਂਕਿ ਕਈ ਹੋਰ ਦੇਸ਼ ਵੀ ਇਸ ਵਾਸਤੇ ਤਿਆਰੀਆਂ ਤ...
Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 02.01.2026 42:16
With wishes for a happy and prosperous New Year 2026, SBS Punjabi presents its New Year Special radio program, reflecting on the major happenings from the past year and sharing hopes for the next 365 days through the voices of young Punjabis living in Australia. This episode of the SBS Punjabi radio program also features an interview with Prof. Baljinder Sahadara, who shares insights on how to mak...
ਖ਼ਬਰਨਾਮਾ: ਸਵਿਟਜ਼ਰਲੈਂਡ ਦੇ ਸਕੀ ਰਿਜ਼ੋਰਟ ਵਿੱਚ ਲੱਗੀ ਭਿਆਨਕ ਅੱਗ ਕਾਰਨ ਅਨੇਕਾਂ ਮੌਤਾਂ, ਜਾਂਚ ਜਾਰੀ 02.01.2026 3:20
ਨਵੇਂ ਸਾਲ ਦੇ ਜਸ਼ਨਾਂ ਦੌਰਾਨ ਸਵਿਟਜ਼ਰਲੈਂਡ ਦੇ ਇੱਕ ਸਕੀ ਰਿਜ਼ੋਰਟ ਵਿੱਚ ਲੱਗੀ ਭਿਆਨਕ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਹਾਦਸੇ ਵਿੱਚ ਕਰੀਬ 40 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲਗਭਗ 115 ਲੋਕ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ, ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
‘Patka Kits’: An initiative to help young Sikhs wear their faith with confidence in Australian schools - 'ਪਟਕਾ ਕਿਡ' ਲਈ 'ਪਟਕਾ ਕਿੱਟ': ਕੀ ਤੁਹਾਡਾ ਬੱਚਾ ਵੀ ਆਸਟ੍ਰੇਲੀਅਨ ਸਕੂਲ ਵਿੱਚ ‘ਪਟਕਾ’ ਬੰਨ੍ਹ ਕੇ ਜਾਂਦਾ ਹੈ? 02.01.2026 12:19
To support young Sikh children in feeling proud and confident about wearing this important article of faith, 'Patka', a Melbourne-based community group 'Melbourne Singhs', is running an initiative called 'Patka Kits'. As part of the program, Sikh families receive these kits, which include a children’s story book explaining the significance of the patka and simple, easy-to-follow guides on how to t...
ਪੰਜਾਬੀ ਡਾਇਸਪੋਰਾ: ਸਿੱਖ ਵਕੀਲ ਵੱਲੋਂ ਇਤਰਾਜ਼ ਕਰਨ 'ਤੇ ਸੁਪਰੀਮ ਕੋਰਟ ਆਫ ਕੈਨੇਡਾ ਦਾ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਇਤਿਹਾਸਿਕ ਫੈਸਲਾ 02.01.2026 7:40
ਕੈਨੇਡਾ ਦੇ ਸੂਬੇ ਅਲਬਰਟਾ ਵਿੱਚ ਬ੍ਰਿਟਿਸ਼ ਰਾਜਾ ਦੇ ਨਾਮ ‘ਤੇ ਸਹੁੰ ਚੱਕਣ ਦੀ ਸਦੀ ਪੁਰਾਣੀ ਰਿਵਾਇਤ ਨੂੰ ਚੁਣੌਤੀ ਮਿਲੀ ਹੈ। ਸਿੱਖ ਵਕੀਲ ਪ੍ਰਭਜੋਤ ਸਿੰਘ ਵੜਿੰਗ ਵੱਲੋਂ ਰਾਜਾ ਚਾਰਲਜ਼ ਦੇ ਨਾਮ ‘ਤੇ ਸਹੁੰ ਚੱਕਣ ਤੋਂ ਇਨਕਾਰ ਮਗਰੋਂ, ਸੁਪਰੀਮ ਕੋਰਟ ਆਫ਼ ਕੈਨੇਡਾ ਨੇ ਧਾਰਮਿਕ ਆਜ਼ਾਦੀ ਦੇ ਹੱਕ ਵਿੱਚ ਇੱਕ ਇਤਿਹਾਸਿਕ ਫੈਸਲਾ ਸੁਣਾਇਆ। ਇਸ ਪੌਡਕਾਸਟ ਵਿੱਚ ਸੁਣੋ ਇਸ ਮਾਮਲੇ ਦਾ ਪੂਰਾ ਵਿਸ਼ਲੇਸ਼ਣ ਅਤੇ ਪੰਜਾਬੀ ਡਾਇਸਪੋਰਾ ਦੀਆਂ ਹੋਰ ਮੁੱਖ ਖ਼ਬਰਾਂ।
ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੋਸਾਂਝ ਦੇ ਨਾਲ ਬਾਰਡਰ-2 ਵਿੱਚ ਨਜ਼ਰ ਆਉਣ ਵਾਲੀ ਸੋਨਮ ਬਾਜਵਾ ਨੇ ਇਸ ਫਿਲਮ ਨੂੰ ਦਿੱਲ ਦੇ ਕਰੀਬ ਦੱਸਿਆ 01.01.2026 6:17
23 ਜਨਵਰੀ 2026 ਨੂੰ ਰੀਲੀਜ਼ ਹੋਣ ਵਾਲੀ ਫਿਲਮ ਬਾਰਡਰ-2 ਵਿੱਚ ਸੋਨਮ ਬਾਜਵਾ ਦਿਲਜੀਤ ਦੋਸਾਂਝ ਦੇ ਨਾਲ ਇੱਕ ਖਾਸ ਭੂਮਿਕਾ ਵਿੱਚ ਨਜ਼ਰ ਆ ਰਹੀ ਹੈ, ਅਤੇ ਉਸ ਨੇ ਇਸ ਫਿਲਮ ਨੂੰ ਆਪਣੇ ਦਿੱਲ ਦੇ ਕਰੀਬ ਕਿਉਂ ਕਿਹਾ ਹੈ, ਇਹ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ.....
Here's how to set achievable new year resolutions - ਨਵਾਂ ਸਾਲ, ਨਵੇਂ ਸੰਕਲਪ: ਆਸਾਨੀ ਨਾਲ ਪੂਰੇ ਹੋਣ ਵਾਲੇ ਟੀਚੇ ਕਿਵੇਂ ਬਣਾਈਏ? 31.12.2025 9:28
As the New Year begins, so does the journey to achieve New Year's resolutions. But how can you ensure your goals turn into reality? The key lies in aligning your goals with your core values, says Professor Baljinder Kaur Sahdra. Dive into this insightful podcast, where Professor Sahdra shares science-backed strategies to transform your New Year's resolutions into your biggest achievements. - ਹਰ ਸਾ...
ਖ਼ਬਰਨਾਮਾਂ: 2026 ਦਾ ਸਵਾਗਤ ਏਕਤਾ, ਨਵੀ ਨੀਤੀਆਂ ਅਤੇ ਸੁਰੱਖਿਆ ਚੇਤਾਵਨੀਆਂ ਨਾਲ 31.12.2025 3:45
ਆਸਟ੍ਰੇਲੀਆ ਨਵੇਂ ਸਾਲ ਦੀ ਸ਼ੁਰੂਆਤ ਬੋਂਡਾਈ ਆਤੰਕੀ ਹਮਲੇ ਦੇ ਪ੍ਰਭਾਵ ਹੇਠ ਕਰ ਰਿਹਾ ਹੈ। ਨੇਤਾਵਾਂ ਨੇ ਏਕਤਾ ਅਤੇ ਭਰੋਸੇ ਦਾ ਸੰਦੇਸ਼ ਦਿੱਤਾ ਹੈ, ਸਿਡਨੀ ਵਿੱਚ ਵੱਡੇ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ, ਅਤੇ ਸਰਕਾਰੀ ਨੀਤੀਆਂ ਵਿੱਚ ਤਬਦੀਲੀਆਂ ਨਾਲ ਘਰੇਲੂ ਬਜਟਾਂ ‘ਚ ਰਾਹਤ ਮਿਲਣ ਦੀ ਉਮੀਦ ਹੈ। ਅੰਤਰਰਾਸ਼ਟਰੀ ਖ਼ਬਰਾਂ ਅਤੇ ਖੇਡ ਜਗਤ ਦੀਆਂ ਮਹੱਤਵਪੂਰਨ ਘਟਨਾਵਾਂ ਵੀ ਚਰਚਾ ਵਿੱਚ ਹਨ। ਸੁਣੋ ਚੋਣਵੀਆਂ ਖਬਰਾਂ ਇਸ ਪੌਡਕਾਸਟ ਵਿੱਚ..
'Globalise the Intifada': ਕਿਉਂ ਨਿਊ ਸਾਊਥ ਵੇਲਜ਼ ਦੀ ਸਰਕਾਰ ਇਸ ਨਾਅਰੇ ਨੂੰ ਕਰ ਰਹੀ ਹੈ ਬੈਨ? 31.12.2025 6:55
ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਨਸ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸਰਕਾਰ ਨਵੇਂ ਹੇਟ ਕਾਨੂੰਨ ਪੇਸ਼ ਕਰਨ ਜਾ ਰਹੀ ਹੈ। ਇਹਨਾਂ ਵਿੱਚ ਨਫ਼ਰਤ ਭਰੇ ਸਲੋਗਨ ਜਿਵੇਂ ਕਿ 'ਗਲੋਬੇਲਾਈਜ਼ ਦਾ ਇੰਟੀਫਾਡਾ' ਅਤੇ ਚਿੰਨ੍ਹਾਂ ਨੂੰ ਬੈਨ ਕਰਨਾ ਸ਼ਾਮਲ ਹੈ। ਇਸਤੋਂ ਇਲਾਵਾ ਪੁਲਿਸ ਨੂੰ ਜਨਤਕ ਥਾਵਾਂ ‘ਤੇ ਹੋ ਰਹੇ ਪ੍ਰਦਰਸ਼ਨਾਂ ਜਾਂ ਇਕੱਠਾਂ ਵਿੱਚ ਕਾਰਵਾਈ ਲਈ ਵਧੇਰੇ ਹੱਕ ਵੀ ਦਿੱਤੇ ਜਾਣਗੇ।
ਆਸਟ੍ਰੇਲੀਆ ਦੀ 2026 ਮਾਈਗ੍ਰੇਸ਼ਨ ਨੀਤੀ: ਗਿਣਤੀ ਨਹੀਂ, ਚੋਣ ਅਤੇ ਨਿਯੰਤਰਣ ‘ਤੇ ਜ਼ਿਆਦਾ ਧਿਆਨ 31.12.2025 8:11
2026 ਵਿੱਚ ਆਸਟ੍ਰੇਲੀਆ ਮਾਈਗ੍ਰੇਸ਼ਨ ਦੀ ਗਿਣਤੀ ਘਟਾਉਣ ਦੀ ਬਜਾਏ ਇਹ ਨਿਰਧਾਰਤ ਕਰ ਰਿਹਾ ਹੈ ਕਿ ਕੌਣ ਅਤੇ ਕਿਹੜੇ ਮਕਸਦ ਨਾਲ ਦੇਸ਼ ਵਿੱਚ ਆਵੇ। ਸਥਾਈ ਮਾਈਗ੍ਰੇਸ਼ਨ ਦੀ ਸੀਮਾ ਬਰਕਰਾਰ ਰਹਿੰਦੀ ਹੋਈ ਸਕਿਲਡ ਮਾਈਗ੍ਰੇਸ਼ਨ ਅਤੇ ਵਿਦਿਆਰਥੀ ਵੀਜ਼ਿਆਂ ‘ਚ ਹੋਰ ਸਖ਼ਤ ਜਾਂਚ ਲਾਗੂ ਕੀਤੀ ਗਈ ਹੈ। ਬੋਂਡਾਈ ਹਮਲੇ ਤੋਂ ਬਾਅਦ ਸੁਰੱਖਿਆ ਸੁਧਾਰਾਂ ਅਤੇ ਡਿਜ਼ਿਟਲ ਕਦਮਾਂ ਰਾਹੀਂ ਸਰਕਾਰ ਆਰਥਿਕ ਲੋੜਾਂ ਅਤੇ ਸਮਾਜਕ ਦਬਾਅ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪਾਕਿਸਤਾਨ ਡਾਇਰੀ: ਲਹਿੰਦੇ ਪੰਜਾਬ ਵਿੱਚ ਸਿੱਖ ਬਾਈਕ ਸਵਾਰਾਂ ਨੂੰ ਹੈਲਮੇਟ ਪਹਿਨਣ ਤੋਂ ਛੋਟ 31.12.2025 7:24
ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਪਾਕਿਸਤਾਨੀ ਪੰਜਾਬ ਵਿੱਚ ਵਸਦੇ ਸਿੱਖ ਭਾਈਚਾਰੇ ਲਈ ਦੋਪਹੀਆ ਵਾਹਨਾਂ, ਜਿਵੇਂ ਕਿ ਸਕੂਟਰ ਅਤੇ ਬਾਈਕ, ਚਲਾਉਂਦੇ ਸਮੇਂ ਹੈਲਮੇਟ ਪਹਿਨਣ ਦੀ ਜ਼ਰੂਰਤ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਧਾਰਮਿਕ ਅਭਿਆਸ ਅਤੇ ਵਿਹਾਰਕ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ, ਸਿੱਖ ਭਾਈਚਾਰੇ ਦੇ ਮੈਂਬਰਾਂ ਲਈ ਇਹ ਖਾਸ ਛੋਟ ਲਾਗੂ ਕੀਤੀ ਗਈ ਹੈ। ਪਾਕਿਸਤਾਨ ਤੋਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
2025 ਵਿੱਚ ਆਸਟ੍ਰੇਲੀਅਨ ਪੰਜਾਬੀ ਨੌਜਵਾਨਾਂ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ 2026 ਤੋਂ ਉਮੀਦਾਂ 30.12.2025 6:48
ਵਿਸ਼ਵਵਿਆਪੀ ਆਰਥਿਕ ਅਨਿਸ਼ਚਿਤਤਾ, ਤੇਜ਼ ਤਕਨੀਕੀ ਤਬਦੀਲੀਆਂ ਅਤੇ ਵਾਤਾਵਰਣ ਦੀਆਂ ਗੰਭੀਰ ਚੇਤਾਵਨੀਆਂ ਦੇ ਇਸ ਦੌਰ ਵਿੱਚ, ਆਸਟ੍ਰੇਲੀਆ ਵਿੱਚ ਪਲ ਰਹੀ ਪੰਜਾਬੀ ਨੌਜਵਾਨ ਪੀੜ੍ਹੀ ਕਿਹੜੀਆਂ ਗੱਲਾਂ ਨੂੰ ਲੈ ਕੇ ਸਭ ਤੋਂ ਵੱਧ ਚਿੰਤਤ ਹੈ? ਐਸ ਬੀ ਐਸ ਪੰਜਾਬੀ ਨੇ ਆਸਟ੍ਰੇਲੀਅਨ ਪੰਜਾਬੀ ਨੌਜਵਾਨਾਂ ਨਾਲ ਗੱਲਬਾਤ ਕਰਕੇ 2025 ਦੌਰਾਨ ਉਨ੍ਹਾਂ ਦੀਆਂ ਮੁੱਖ ਚਿੰਤਾਵਾਂ ਅਤੇ 2026 ਤੋਂ ਲਾਈਆਂ ਹੋਈਆਂ ਉਮੀਦਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਹੋਰ ਜਾਣਕਾਰੀ ਲਈ ਪੂਰਾ ਪੌਡਕਾਸਟ ਸੁਣੋ।
At the Shrine of Remembrance, these turbaned guards honour Australia’s war history - ਵਿਕਟੋਰੀਆ Shrine of Remembrance ਦੇ ਦਸਤਾਰਧਾਰੀ ਰਾਖੇ: ਆਸਟ੍ਰੇਲੀਅਨ ਯੁੱਧ ਇਤਿਹਾਸ ਨੂੰ ਸੰਭਾਲ ਰਹੇ ਪਰਵਾਸੀ ਸੂਰਮੇ 30.12.2025 12:20
The Shine of Remembrance is one of Australia's largest war memorials, and protecting it is the daily task of these guards of the Sikh faith. - ਆਸਟ੍ਰੇਲੀਆ ਦੇ ਮੁੱਖ ਯੁੱਧ ਸਮਾਰਕਾਂ ਵਿੱਚੋਂ ਇੱਕ ਮੈਲਬਰਨ ਦੇ 'ਸ਼ਰਾਈਨ ਆਫ ਰਿਮੈਂਬਰੈਂਸ' ਵਿਖੇ ਸੁਰੱਖਿਆ ਅਫਸਰਾਂ ਵਜੋਂ ਤਾਇਨਾਤ ਸਿੱਖ ਸ਼ਰਾਈਨ ਗਾਰਡ ਮਨਿੰਦਰਪਾਲ ਗਿੱਲ ਅਤੇ ਜੋਗਜਿੰਦਰ ਸਿੰਘ ਇਸ ਸ਼ਹੀਦੀ ਯਾਦਗਾਰ ਨੂੰ ਸੁਰੱਖਿਅਤ ਰੱਖਣ ਲਈ ਸੇਵਾਵਾਂ ਨਿਭਾਅ ਰਹੇ ਹਨ। ਇਨ੍ਹਾਂ ਦੋਵੇਂ ਸੁਰੱਖਿਆ ਅਫਸਰਾਂ ਨੇ ਐਸ ਬੀ ਐਸ ਪ...
ਖ਼ਬਰਨਾਮਾ: ਸਿਡਨੀ ਵਿੱਚ ਜਨਤਕ ਸਥਾਨ 'ਤੇ ਗੋਲੀਬਾਰੀ ਕਰਨ ਦੀ ਕਥਿਤ ਸਾਜ਼ਿਸ਼ ਰਚਣ ਵਾਲਾ 24 ਸਾਲਾ ਵਿਅਕਤੀ ਹਿਰਾਸਤ ਵਿੱਚ 30.12.2025 5:27
ਸਿਡਨੀ ਦੇ ਦੱਖਣ-ਪੱਛਮ ਵਿੱਚ ਇੱਕ ਜਨਤਕ ਸਥਾਨ ‘ਤੇ ਗੋਲੀਬਾਰੀ ਕਰਨ ਦੀ ਕਥਿਤ ਸਾਜ਼ਿਸ਼ ‘ਚ 24 ਸਾਲਾ ਵਿਅਕਤੀ ਹਿਰਾਸਤ ਵਿੱਚ ਹੈ। ਉਸ ‘ਤੇ 10 ਤੋਂ ਵੱਧ ਅਪਰਾਧਾਂ ਦੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ਵਿੱਚ ਅਪਰਾਧ ਕਰਨ ਦੀ ਸਾਜ਼ਿਸ਼, ਹਥਿਆਰ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ, ਅਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਅਪਰਾਧਿਕ ਸਮੂਹ ਨੂੰ ਨਿਰਦੇਸ਼ਤ ਕਰਨ ਦੇ ਦੋਸ਼ ਸ਼ਾਮਲ ਹਨ। ਇਹ ਅਤੇ ਹੋਰ ਅੱਜ ਦੀਆਂ ਮੁੱਖ ਖ਼ਬਰਾਂ ਦੇਖਣ ਲਈ ਸੁਣੋ ਸਾਡਾ ਪੌਡਕਾਸਟ...
From Vlogs to the big screen: A conversation with one of Melbourne’s first Punjabi creators - ਮੈਲਬਰਨ ਦੇ ਸੈਮੀ ਗਿੱਲ ਦਾ ਵੀਲੌਗਿੰਗ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ 30.12.2025 8:51
A decade ago, when vlogging was still an unfamiliar concept for most Punjabi migrants in Australia, Melbourne-based actor Sammy Gill was already making relatable, humorous videos that garnered millions of views across multiple social media platforms including YouTube and Facebook. In this interview with SBS Punjabi, Sammy reflects on his creative journey from vlogging to acting in Punjabi films, w...
ਪੰਜਾਬੀ ਡਾਇਰੀ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੈਂਗਸਟਰਾਂ ਅਤੇ ਨਸ਼ਿਆਂ ਖਿਲਾਫ ਕਾਰਵਾਈ ਲਈ ਪੁਲਿਸ ਨੂੰ ਖੁੱਲੀ ਛੁੱਟੀ 30.12.2025 9:09
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕਰ ਕੇ ਉਹਨਾਂ ਦੀ ਮਿਹਨਤ ਅਤੇ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਸੂਬੇ 'ਚ ਗੈਂਗਸਟਰਾਂ ਅਤੇ ਨਸ਼ਿਆਂ ਖਿਲਾਫ਼ ਕਾਰਵਾਈ ਕਰਨ ਵਿੱਚ ਕੋਈ ਵੀ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ। ਇਹ ਅਤੇ ਪੰਜਾਬ ਦੀਆਂ ਹੋਰ ਖ਼ਬਰਾਂ ਸੁਣੋ ਇਸ ਪੋਡਕਾਸਟ ਰਾਹੀਂ..
ਬੈਂਕ ਵਿੱਚ ਪਈ ਵਾਧੂ ਬੱਚਤ ਨੂੰ ਮਾਹਰਾਂ ਅਨੁਸਾਰ ਸਹੀ ਢੰਗ ਨਾਲ ਵਰਤਣ ਦੇ ਨੁਕਤੇ 29.12.2025 7:00
ਛੁੱਟੀਆਂ ਦੇ ਮੌਸਮ ਵਿੱਚ ਮਿਲਣ ਵਾਲਾ ਵਾਧੂ ਨਕਦ ਜੋ ਬੋਨਸ, ਛੁੱਟੀ ਦੀ ਅਦਾਇਗੀ ਜਾਂ ਤੋਹਫਿਆਂ ਦੇ ਰੂਪ ਵਿੱਚ ਹੋ ਸਕਦਾ ਹੈ, ਨੂੰ ਸਮਝਦਾਰੀ ਨਾਲ ਵਰਤਿਆ ਜਾ ਸਕਦਾ ਹੈ। ਵਿੱਤੀ ਮਾਹਿਰ ਸਲਾਹ ਦਿੰਦੇ ਹਨ ਕਿ ਨਿਵੇਸ਼ ਜਾਂ ਬਚਤ ਤੋਂ ਪਹਿਲਾਂ ਆਪਣੇ ਟੀਚੇ, ਕਰਜ਼ੇ ਅਤੇ ਭਵਿੱਖ ਦੀ ਯੋਜਨਾ ਨੂੰ ਧਿਆਨ ਵਿੱਚ ਰੱਖੋ। ਸ਼ੇਅਰ, ਸੁਪਰਐਨੁਏਸ਼ਨ ਜਾਂ ਮੋਰਟਗੇਜ ਅਦਾਇਗੀ, ਹਰ ਵਿਕਲਪ ਦੇ ਆਪਣੇ ਫਾਇਦੇ ਹਨ, ਪਰ ਸਹੀ ਸੰਤੁਲਨ ਹੀ ਲੰਬੇ ਸਮੇਂ ਦੀ ਵਿੱਤੀ ਸੁਰੱਖਿਆ ਦੀ ਕੁੰਜੀ ਹੈ।
ਖ਼ਬਰਨਾਮਾ: ਨਵੇਂ ਸਾਲ ਦੀ ਸ਼ਾਮ ਸਿਡਨੀ ਵਿੱਚ ਵਧੀਕ ਸੁਰੱਖਿਆ, ਡਰ ਤੋਂ ਬਿਨਾਂ ਜਸ਼ਨ ਮਨਾਉਣ ਦੀ ਅਪੀਲ 29.12.2025 3:10
Bondi ਅੱਤਵਾਦੀ ਹਮਲੇ ਤੋਂ ਬਾਅਦ ਨਿਊ ਸਾਊਥ ਵੇਲਜ਼ ਸਰਕਾਰ ਨੇ ਨਵੇਂ ਸਾਲ ਦੀ ਸ਼ਾਮ ਲਈ ਸਿਡਨੀ ਵਿੱਚ ਵਧੀਕ ਸੁਰੱਖਿਆ ਪ੍ਰਬੰਧਾਂ ਦਾ ਐਲਾਨ ਕੀਤਾ ਹੈ। ਪ੍ਰੀਮੀਅਰ ਕ੍ਰਿਸ ਮਿਨਸ ਨੇ ਲੋਕਾਂ ਨੂੰ ਡਰ ਤੋਂ ਬਿਨਾਂ ਤਿਉਹਾਰ ਮਨਾਉਣ ਅਤੇ ਸਥਾਨਕ ਵਪਾਰਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
ਬਾਲ ਕਹਾਣੀਆਂ: ਸੁਣੋ ਕਿਵੇਂ ਖੋਤੇ ਨੂੰ ਮਿਲਿਆ ਇੱਕ ਛੋਟੇ ਝੂਠ ਦਾ ਵੱਡਾ ਭਿਆਨਕ ਨਤੀਜਾ 29.12.2025 5:05
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਪੇਸ਼ ਹੈ ਕਹਾਣੀ ‘ਨਕਲੀ ਸ਼ੇਰ’। ਲੇਖਕ ਖਾਲਿਦ ਮਹਿਮੂਦ ਆਸੀ ਦੀ ਇਹ ਰਚਨਾ ਉਸ ਖੋਤੇ ਦੀ ਦਿਲਚਸਪ ਦਾਸਤਾਨ ਬਿਆਨ ਕਰਦੀ ਹੈ, ਜੋ ਸ਼ੇਰ ਦੀ ਖੱਲ ਪਾ ਕੇ ਆਪਣੇ ਆਪ ਨੂੰ ਤਾਕਤਵਰ ਸਮਝਣ ਲੱਗ ਪੈਂਦਾ ਹੈ। ਪਰ ਕਿਵੇਂ ਉਸਨੂੰ ਤਾਕਤ ਦਾ ਅਸਲੀ ਅਰਥ ਸਮਝ ਆਉਂਦਾ ਹੈ, ਅਤੇ ਝੂਠ ਦੀ ਕੀਮਤ ਉਸਨੂੰ ਕਿਵੇਂ ਚੁਕਾਉਣੀ ਪੈਂਦੀ ਹੈ, ਇਹ ਸਭ ਜਾਣੋ ਐਸਬੀਐਸ ਪੰਜਾਬੀ ਦੀ ਇਸ ਮਨੋਰੰਜਕ ਤੇ ਸਿੱਖਿਆਦਾਇਕ ‘ਬਾਲ ਕਹਾਣੀ’ ਵਿੱਚ...
ਅਲਵਿਦਾ 2025: ਸਾਲ 2025 ਦੌਰਾਨ ਸਾਹਮਣੇ ਆਈਆਂ ਵੱਡੀਆਂ ਘਟਨਾਵਾਂ ਅਤੇ ਅਹਿਮ ਮਾਮਲਿਆਂ ਦੀ ਸੰਖੇਪ ਝਲਕ 28.12.2025 13:44
ਆਸਟ੍ਰੇਲੀਆ ਲਈ ਇਹ 12 ਮਹੀਨੇ ਉਤਾਰ-ਚੜ੍ਹਾਵਾਂ ਨਾਲ ਭਰੇ ਰਹੇ। ਸਿਡਨੀ ਦੇ ਇੱਕ ਮਸ਼ਹੂਰ ਬੀਚ ‘ਤੇ ਹੋਈ ਗੋਲੀਬਾਰੀ ਦੀ ਘਟਨਾ ਨੇ ਦੇਸ਼ ਵਾਸੀਆਂ ਦੀ ਏਕਤਾ ਅਤੇ ਹੌਂਸਲੇ ਦੀ ਕਠਿਨ ਪ੍ਰੀਖਿਆ ਲਈ। ਇਸ ਦੇ ਨਾਲ ਹੀ ਸਾਲ ਦੌਰਾਨ ਕੁਝ ਅਹਿਮ ਅਦਾਲਤੀ ਫੈਸਲੇ ਵੀ ਸਾਹਮਣੇ ਆਏ, ਜਿਨ੍ਹਾਂ ਵਿੱਚ ਮਸ਼ਰੂਮ ਨਾਲ ਹੋਈਆਂ ਮੌਤਾਂ ਦੇ ਮਾਮਲੇ ‘ਚ ਏਰਿਨ ਪੈਟਰਸਨ ਨੂੰ ਸੁਣਾਈ ਗਈ ਸਜ਼ਾ ਵੀ ਸ਼ਾਮਲ ਹੈ। ਪੂਰੇ ਸਾਲ ਦਾ ਲੇਖਾ-ਜੋਖਾ ਸੁਣੋ ਇਸ ਵਿਸ਼ੇਸ਼ ਰਿਪੋਰਟ ਵਿੱਚ।
ਖ਼ਬਰਾਂ ਫਟਾਫੱਟ: ਆਸਟ੍ਰੇਲੀਆਈ ਸਿਆਸਤ, ਅੰਤਰਰਾਸ਼ਟਰੀ ਘਟਨਾਕ੍ਰਮ ਅਤੇ ਪੰਜਾਬ ਸਮੇਤ ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ 26.12.2025 4:26
ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ਵਿੱਚ ਕ੍ਰਿਸਮਸ ਦੇ ਦਿਨ ਤੜਕੇ ਹਨੂਕਾ ਦੀ ਸਜਾਵਟ ਵਾਲੀ ਗੱਡੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਕਥਿਤ 'ਫਾਇਰਬਾਂਬਿੰਗ' ਯਾਨੀ ਅੱਗ ਲਾਉਣ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕੀਤੀ ਹੈ। ਓਧਰ, ਦੋਸ਼ੀ ਜਿਨਸੀ ਅਪਰਾਧੀ ਜੈਫਰੀ ਐਪਸਟੀਨ ਦੇ ਪੀੜਤ, ਐਪਸਟੀਨ ਫਾਈਲਾਂ ਦੀ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਰਿਲੀਜ਼ ਵਿੱਚ ਕੀਤੀ ਗਈ ਕਾਂਟ-ਛਾਂਟ ਅਤੇ ਗੁੰਮ ਹੋਈਆਂ ਫਾਈਲਾਂ 'ਤੇ ਗੁੱਸਾ ਜ਼ਾਹਰ ਕਰ ਰਹੇ ਹਨ। ਪੰਜਾਬ ਦੀ ਗੱਲ ਕਰੀਏ ਤਾਂ, ਗਾਇਕ ਮਾਸਟਰ ਸਲੀ...
ਖ਼ਬਰਨਾਮਾ: ਕ੍ਰਿਸਮਸ ਮੌਕੇ ਵੀ ਅਪਰਾਧਕ ਘਟਨਾਵਾਂ: Rabbi ਦੀ ਗੱਡੀ ਨੂੰ ਅੱਗ, ਹਮਲੇ ਦੀ ਕੋਸ਼ਿਸ਼ ਨਾਕਾਮ 26.12.2025 5:04
ਕ੍ਰਿਸਮਸ ਦੇ ਸ਼ੁਭ ਦਿਹਾੜੇ ਵੀ ਦੁਨੀਆ ਭਰ ਵਿੱਚ ਅਪਰਾਧਕ ਘਟਨਾਵਾਂ ਸਾਹਮਣੇ ਆਈਆਂ। ਮੈਲਬਰਨ ਦੇ ਸੇਂਟ ਕਿਲਡਾ ਈਸਟ ਇਲਾਕੇ ਵਿੱਚ ਹਨੂਕਾਹ ਦੀ ਸਜਾਵਟ ਨਾਲ ਸਜੀ ਇੱਕ ਰੱਬੀ ਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ, ਜਦਕਿ ਤੁਰਕੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਵੈ-ਘੋਸ਼ਿਤ ਇਸਲਾਮਿਕ ਸਟੇਟ ਨਾਲ ਜੁੜੇ ਕਥਿਤ ਮੈਂਬਰਾਂ ਵੱਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਦੌਰਾਨ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਬਣਾਈਆਂ ਯੋਜਨਾਵਾਂ ਨੂੰ ਨਾਕਾਮ ਬਣਾਇਆ। ਇਹ ਅਤੇ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸ...
Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 26.12.2025 53:57
This SBS Punjabi radio program presents conversations exploring Christmas traditions within Australia’s Punjabi Christian community, and an in-depth explainer on pivotal Sikh historical events of December 1704. The program also includes a detailed segment on the rise in nationwide pollution levels during the festive season. It highlights key developments from the global Punjabi community through t...
Lignende podcasts
Replaio er ikke podcastudgiver; programmernes navne, coverbilleder og lyd tilhører deres ophavsmænd og distribueres via offentlige RSS-feeds.