SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1688 episoder

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Husk at besøge podcastens hjemmeside og støtte skaberen: www.sbs.com.au

Forfatter

SBS

Kategori

News

Podcastens hjemmeside

www.sbs.com.au

Seneste episode

12. okt. 2026

Hvor kan du lytte?

Podcasts i appen Replaio Radio Kommer snart

Podcasts kommer snart til appen. Installer nu, og vær den første til at se en helt ny tilgang til podcasts

Hent den på Google Play Installer gratis Android næsten 10 mio. downloads · 4,8 i bedømmelse iOS snart

Episoder

Ramadan across generations: Passing down faith and traditions in an Australian-Pakistani home - ਇਫ਼ਤਾਰ ‘ਤੇ ਚਰਚਾ: ਪਾਕਿਸਤਾਨੀ ਪਰਵਾਸੀ ਪਰਿਵਾਰ ਲਈ ਬਦਲਦੀਆਂ ਪੀੜ੍ਹੀਆਂ ਨਾਲ ਕਿਵੇਂ ਬਦਲਿਆ ਰਮਜ਼ਾਨ ਦਾ ਰੂਪ 18.03.2026

Almost three decades ago, Western Sydney’s Tanvir Ishaq and Arshia Malik left their home in Pakistan to build a new life in Australia. Since then, the couple has continued to observe Ramadan, the holiest month in Islam. They are now passing on their faith and traditions to their children, Minal and Rayaan Tanvir. In this podcast, the family reflects on how celebrating Ramadan and Eid has evolved a...

ਪਾਕਿਸਤਾਨ ਡਾਇਰੀ : ਈਰਾਨ ਵੱਲੋਂ ਸਾਊਦੀ ਅਰਬ ਉੱਤੇ ਹੋਣ ਵਾਲੇ ਸੰਭਾਵਿਤ ਹਮਲਿਆਂ ਨੂੰ ਰੋਕਣ ਲਈ ਅੱਗੇ ਆਏਗਾ ਪਾਕਿਸਤਾਨ 18.03.2026

ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ ਸਾਊਦੀ ਅਰਬ ਉੱਤੇ ਹੋਣ ਵਾਲੇ ਹਮਲਿਆਂ ਨੂੰ ਰੋਕਣ ਲਈ ਅੱਗੇ ਆਏਗਾ। ਦਰਅਸਲ, ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਉਪ ਪ੍ਰਧਾਨ ਪ੍ਰਧਾਨ ਮੰਤਰੀ ਇਸਹਾਕ ਡਾਰ ਅਤੇ ਪਾਕਿਸਤਾਨੀ ਫੌਜ ਮੁਖੀ ਆਸਿਮ ਮੁਨੀਰ ਨੇ ਪਿਛਲੇ ਦਿਨੀਂ ਸਾਊਦੀ ਅਰਬ ਦੇ ਦੌਰੇ ਦੌਰਾਨ ਉਥੋਂ ਦੇ ਹੁਕਮਰਾਨਾਂ ਨਾਲ ਮੀਟਿੰਗਾਂ ਕੀਤੀਆਂ ਹਨ। ਇਸ ਤੋਂ ਬਾਅਦ ਸਾਊਦੀ ਅਰਬ ਵੱਲੋਂ ਵੀ ਈਰਾਨ ਨੂੰ ਧਮਕੀ ਦਿੱਤੀ ਗਈ ਹੈ ਕਿ ਜੇਕਰ ਹੁਣ ਹਮਲਾ ਹੋਇਆ ਤਾਂ ੳੇੁਸ ਦਾ ਮੋੜਵਾਂ ਜਵਾਬ ਦਿੱਤਾ ਜਾਵੇਗਾ। ਅੰਤਰਰਾਸ਼...

Bringing Punjab to Melbourne: 38th Australian Sikh Games to display Punjab's fading traditions through 'Apna Pind' - 38ਵੀਆਂ ਸਿੱਖ ਖੇਡਾਂ ਵਿੱਚ 'ਆਪਣਾ ਪਿੰਡ' ਰਾਹੀਂ ਪੁਰਾਤਨ ਪੰਜਾਬੀ ਵਿਰਾਸਤ ਨੂੰ ਸੁਰਜੀਤ ਕਰਨ ਜਾ ਰਹੀ ਹਰਪਾਲ ਕੌਰ ਨਾਲ ਮੁਲਾਕਾਤ 17.03.2026

Melbourne will soon be home to an ancient Punjabi 'pind' (village), showcasing the traditional artefacts, arts, and cultural practices of the northern Indian state of Punjab. From 'trinjan' and 'sath' to 'uri' — traditional women’s gatherings, village social spaces and household customs, many traditions that are slowly being forgotten will be revived at the 38th Australian Sikh Games, scheduled to...

ਖ਼ਬਰਨਾਮਾ: ਵਿਆਜ ਦਰਾਂ 'ਤੇ ਜੰਗ ਦਾ ਅਸਰ, ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੇ ਕੀਤਾ ਦਰਾਂ ਵਿੱਚ ਵਾਧਾ 17.03.2026

17 ਮਾਰਚ ਨੂੰ ਹੋਈ ਬੈਠਕ ਵਿੱਚ ਆਰਬੀਏ ਨੇ ਨਕਦ ਵਿਆਜ ਦਰ ਵਿੱਚ 0.25 ਫੀਸਦੀ ਵਾਧਾ ਕਰਕੇ ਇਸਨੂੰ 4.10 ਫੀਸਦ ਕਰ ਦਿੱਤਾ ਹੈ। ਇਹ ਫੈਸਲਾ ਬਹੁਮਤ ਨਾਲ ਲਿਆ ਗਿਆ, ਜਿੱਥੇ ਪੰਜ ਮੈਂਬਰਾਂ ਨੇ ਵਾਧੇ ਦਾ ਸਮਰਥਨ ਕੀਤਾ, ਜਦਕਿ ਚਾਰ ਮੈਂਬਰਾਂ ਨੇ ਦਰ ਨੂੰ ਜਿਵੇਂ ਦਾ ਤਿਵੇਂ ਰੱਖਣ ਦੀ ਪੱਖਦਾਰੀ ਕੀਤੀ। ਬੈਂਕ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਚੱਲ ਰਹੇ ਸੰਘਰਸ਼ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ, ਜਿਸ ਨਾਲ ਮਹਿੰਗਾਈ 4 ਫੀਸਦ ਤੋਂ ਉੱਪਰ ਜਾਣ ਦਾ ਖਤਰਾ ਹੈ ਅਤ...

'Cake Not Hate' ਮੁਹਿੰਮ ਰਾਹੀਂ ਮਸਜਿਦਾਂ ਵਿੱਚ ਪਿਆਰ ਅਤੇ ਏਕਤਾ ਦਾ ਸੰਦੇਸ਼ 17.03.2026

ਪਿਤਾ ਅਤੇ ਪੁੱਤਰ ਦੀ ਮੁਹਿੰਮ 'Cake Not Hate', ਯੂਕੇ ਦੀਆਂ ਮਸਜਿਦਾਂ ਵਿੱਚ ਕੱਪਕੇਕ ਵੰਡ ਕੇ ਮੁਸਲਿਮ ਭਾਈਚਾਰੇ ਵਿੱਚ ਦਇਆ ਅਤੇ ਸਹਿਯੋਗ ਦਾ ਸੰਦੇਸ਼ ਫੈਲਾ ਰਹੀ ਹੈ। ਇਸ ਮੁਹਿੰਮ ਦਾ ਚਿਹਰਾ ਬਣੇ ਆਟਿਸਟਿਕ ਅਤੇ ਬੋਲ ਨਾ ਸਕਣ ਵਾਲੇ ਜੋਸ਼ ਹੈਰਿਸ ਨੇ ਇਸ ਸਧਾਰਣ ਕਦਮ ਰਾਹੀਂ ਏਕਤਾ ਅਤੇ ਪਿਆਰ ਦਾ ਮਜ਼ਬੂਤ ਸੰਦੇਸ਼ ਦਿੱਤਾ ਹੈ ਅਤੇ ਸਮਾਜ ਵਿੱਚ ਨਫ਼ਰਤ ਤੇ ਹੇਟ ਕ੍ਰਾਈਮ ਖ਼ਿਲਾਫ਼ ਇਕੱਠੇ ਹੋਣ ਦੀ ਅਪੀਲ ਕੀਤੀ ਹੈ।

ਪੰਜਾਬੀ ਡਾਇਰੀ: ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਦੌਰਾਨ ਪੰਜਾਬ ਵਿੱਚ ਨਿਵੇਸ਼ ਲਈ ਵੱਡੇ ਐਲਾਨ 17.03.2026

ਵਿਸ਼ਵ ਭਰ ਦੇ ਪ੍ਰਮੁੱਖ ਉਦਯੋਗਪਤੀਆਂ ਨੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਦੌਰਾਨ ਪੰਜਾਬ ਨੂੰ ਇੱਕ ਮਹੱਤਵਪੂਰਨ ਨਿਵੇਸ਼ ਕੇਂਦਰ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਹਲ ਦੀ ਸਰਾਹਨਾ ਕੀਤੀ। ਉਦਯੋਗਪਤੀਆਂ ਨੇ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਨਿਵੇਸ਼ ਲਈ ਅਨੁਕੂਲ ਦੱਸਦੇ ਹੋਏ ਰਾਜ ਵਿੱਚ ਨਵੇਂ ਨਿਵੇਸ਼ ਅਤੇ ਕਾਰੋਬਾਰੀ ਵਿਸਥਾਰ ਸਬੰਧੀ ਯੋਜਨਾਵਾਂ ਦਾ ਐਲਾਨ ਵੀ ਕੀਤਾ। ਇਸ ਨਾਲ ਜੁੜੀਆਂ ਹੋਰ ਖ਼ਬਰਾਂ ਇਸ ਪੌਡਕਾਸਟ ਵਿੱਚ ਸੁਣੋ।

The islands on the frontlines of extreme weather and climate change - SBS Examines: ਤਿੱਖੇ ਮੌਸਮ ਅਤੇ ਮੌਸਮੀ ਤਬਦੀਲੀ ਦਾ ਸਾਹਮਣਾ ਕਰ ਰਹੇ ਪੈਸਿਫਿਕ ਟਾਪੂ 16.03.2026

A school in Vanuatu lay in ruins for years after a cyclone. The story's not rare for the Pacific Islands, which bear the brunt of extreme weather events. - ਵਾਨੁਆਟੂ ਵਿੱਚ ਇੱਕ ਸਕੂਲ ਤੂਫ਼ਾਨ ਤੋਂ ਬਾਅਦ ਕਈ ਸਾਲਾਂ ਤੱਕ ਖੰਡਰਾਂ ਵਿੱਚ ਪਿਆ ਰਿਹਾ। ਇਹ ਕਹਾਣੀ ਪੈਸਿਫਿਕ ਟਾਪੂਆਂ ਲਈ ਅਜੀਬ ਨਹੀਂ ਹੈ, ਕਿਉਂਕਿ ਇੱਥੋਂ ਦੇ ਦੇਸ਼ ਤਿੱਖੀਆਂ ਮੌਸਮੀ ਘਟਨਾਵਾਂ ਦਾ ਸਭ ਤੋਂ ਵੱਧ ਪ੍ਰਭਾਵ ਸਹਿੰਦੇ ਹਨ।

Australian Sikh Games: The history and legacy of one of the biggest sporting events in the Southern Hemisphere - ਆਸਟ੍ਰੇਲੀਅਨ ਸਿੱਖ ਗੇਮਜ਼: 1988 ਵਿੱਚ ਆਰੰਭਤਾ ਤੋਂ ਲੈ ਕੇ ਅੱਜ ਤੱਕ, 38 ਸਾਲਾਂ ਦਾ ਸ਼ਾਨਦਾਰ ਇਤਿਹਾਸ 16.03.2026

Australia is home to a one-of-a-kind tournament, the Australian Sikh Games. Now in their 38th year, these games have grown into one of the largest sporting events in the Southern Hemisphere, drawing hundreds of thousands of crowds from across Australia and beyond. Founded by Australia’s Sikh community, the annual Easter weekend event is a three-day celebration of sport, culture and community, with...

ਖ਼ਬਰਨਾਮਾ: ਆਸਟ੍ਰੇਲੀਆ ਵਿੱਚ ਪੈਟਰੋਲ/ਡੀਜ਼ਲ (ਇੰਧਣ) ਸਪਲਾਈ ਸੁਰੱਖਿਅਤ ਹੋਣ ਦੇ ਦਾਅਵੇ ਦੇ ਬਾਵਜੂਦ ਖੇਤਰੀ ਇਲਾਕਿਆਂ ਵਿੱਚ ਘਾਟ 16.03.2026

ਆਸਟ੍ਰੇਲੀਆ ਦੇ ਊਰਜਾ ਮੰਤਰੀ ਕ੍ਰਿਸ ਬੋਵਨ ਨੇ ਕਿਹਾ ਹੈ ਕਿ ਦੇਸ਼ ਵਿੱਚ ਪੈਟਰੋਲ/ਡੀਜ਼ਲ ਦੀ ਸਪਲਾਈ ਮਜ਼ਬੂਤ ਹੈ ਅਤੇ ਜਹਾਜ਼ਾਂ ਰਾਹੀਂ ਸਪਲਾਈ ਨਿਯਮਿਤ ਤੌਰ ’ਤੇ ਪਹੁੰਚਣ ਨਾਲ ਲਗਭਗ 37 ਦਿਨਾਂ ਲਈ ਰਿਜ਼ਰਵ ਮੌਜੂਦ ਹਨ। ਫਿਰ ਵੀ ਕੁਝ ਖੇਤਰੀ ਕਮਿਊਨਿਟੀਆਂ ਵਿੱਚ ਫਿੱਲਿੰਗ ਸਟੇਸ਼ਨਾਂ ’ਤੇ ਇੰਧਣ ਦੀ ਘਾਟ ਦੇ ਮਾਮਲੇ ਸਾਹਮਣੇ ਆਏ ਹਨ। ਇਸ ਸਥਿਤੀ ਨੂੰ ਕਾਬੂ ਕਰਨ ਅਤੇ ਕੀਮਤਾਂ ਵਿੱਚ ਤੇਜ਼ ਵਾਧੇ ਤੋਂ ਬਚਣ ਲਈ ਕੇਂਦਰ ਸਰਕਾਰ ਨੇ ਬ੍ਰਿਸਬੇਨ ਦੀ ਲਿਟਨ ਐਂਪੋਲ ਰਿਫਾਈਨਰੀ ਤੋਂ ਖੇਤਰੀ ਸ਼ਹਿਰਾਂ ਵੱਲ ਉੱਚ-ਸਲਫ਼...

ਵੈਸਟਰਨ ਆਸਟ੍ਰੇਲੀਆ ਦੇ ਮਾਣਮੱਤੇ ਸਿੱਖ ਇਤਿਹਾਸ ਦੀ ਯਾਦ ਵਿੱਚ ਮਨਾਇਆ ਗਿਆ 'ਸਿੱਖ ਹੈਰੀਟੇਜ ਡੇਅ' 16.03.2026

ਮਾਰਚ ਦਾ ਪਹਿਲਾ ਸ਼ਨੀਵਾਰ ਹਰ ਸਾਲ ਵਾਂਗ ਇਸ ਸਾਲ ਵੀ ਵੈਸਟਰਨ ਆਸਟ੍ਰੇਲੀਆ ਵਿੱਚ ਮੁੱਢਲੇ ਸਿੱਖਾਂ ਦੇ ਯੋਗਦਾਨ (150 ਸਾਲ ਪੁਰਾਣੇ ਇਤਿਹਾਸ) ਨੂੰ ਯਾਦ ਕਰਨ ਲਈ ‘ਆਸਟ੍ਰੇਲੀਆਈ ਸਿੱਖ ਹੈਰਿਟੇਜ ਡੇਅ'’ ਵਜੋਂ ਮਨਾਇਆ ਗਿਆ। 7 ਮਾਰਚ 2026 ਨੂੰ ਇਹ ਸਮਾਗਮ ਪਰਥ ਦੇ ਰਿਵਰਟਨ ਵਿਖੇ ਸਿੱਖ ਹੈਰਿਟੇਜ ਟ੍ਰੇਲ ਸਥਿਤ ਐਡੀਨੀਆ ਪਾਰਕ ਵਿੱਚ ਆਯੋਜਿਤ ਕੀਤਾ ਗਿਆ। ਇਹ ਸਥਾਨ ਇਤਿਹਾਸਕ ਮਹੱਤਵ ਰੱਖਦਾ ਹੈ ਕਿਉਂਕਿ 1930 ਦੇ ਦਹਾਕੇ ਵਿੱਚ ਪੱਛਮੀ ਆਸਟ੍ਰੇਲੀਆ ਵਿੱਚ ਸਿੱਖਾਂ ਦਾ ਕਾਨੂੰਨੀ ਤੌਰ ‘ਤੇ ਪਹਿਲੀ ਵਾਰ ਅੰਤਿਮ ਸੰ...

ਵਿਕਟੋਰੀਆ ਵਿੱਚ ‘Culture Connects Us All’ ਥੀਮ ਨਾਲ ਮਨਾਇਆ ਜਾ ਰਿਹਾ ਹੈ ਕਲਚਰਲ ਡਾਇਵਰਸਿਟੀ ਵੀਕ 2026 16.03.2026

ਵਿਕਟੋਰੀਆ ਵਿੱਚ ਕਲਚਰਲ ਡਾਇਵਰਸਿਟੀ ਵੀਕ 2026 ‘Culture Connects Us All’ ਥੀਮ ਹੇਠ ਮਨਾਇਆ ਜਾ ਰਿਹਾ ਹੈ। Victorian Multicultural Commission ਵੱਲੋਂ ਆਯੋਜਿਤ ਇਸ ਹਫ਼ਤੇ ਦੌਰਾਨ ਗੀਤ-ਸੰਗੀਤ, ਲੋਕ ਨਾਚ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਮੰਚ ‘ਤੇ ਲਿਆ ਕੇ ਏਕਤਾ ਅਤੇ ਸਾਂਝ ਦਾ ਜਸ਼ਨ ਮਨਾਇਆ ਜਾਂਦਾ ਹੈ। ਇਸ ਸਮਾਗਮ ਦੀ ਸ਼ੁਰੂਆਤ ਪੂਰਬੀ ਵਿਕਟੋਰੀਆ ਵਿੱਚ ਵੀਡਨ ਰਿਜ਼ਰਵ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਨਾਲ ਕੀਤੀ ਗਈ।

'ਡਿਟੌਕਸ ਮੋਡ': ਆਸਟ੍ਰੇਲੀਆ ਤੋਂ ਬਾਅਦ ਹੋਰ ਦੇਸ਼ਾਂ ਨੇ ਵੀ ਨਾਬਾਲਗਾਂ ਦੀ ਸੋਸ਼ਲ ਮੀਡੀਆ ਪਹੁੰਚ ‘ਤੇ ਲਗਾਈ ਰੋਕ 15.03.2026

ਦਸੰਬਰ 2025 ਵਿੱਚ ਆਸਟ੍ਰੇਲੀਆ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ ਲਾਗੂ ਕਰਨ ਤੋਂ ਬਾਅਦ ਦੁਨੀਆ ਭਰ ਦੇ ਕਈ ਦੇਸ਼ ਇਸ ਮਾਡਲ ਵੱਲ ਧਿਆਨ ਦੇ ਰਹੇ ਹਨ। ਸਪੇਨ, ਡੈਨਮਾਰਕ ਅਤੇ ਇੰਡੋਨੇਸ਼ੀਆ ਵਰਗੇ ਦੇਸ਼ ਵੀ ਨਾਬਾਲਗਾਂ ਦੀ ਸੋਸ਼ਲ ਮੀਡੀਆ ਤੱਕ ਪਹੁੰਚ ‘ਤੇ ਰੋਕ ਲਗਾਉਣ ਲਈ ਕਦਮ ਚੁੱਕ ਰਹੇ ਹਨ। ਜਿੱਥੇ ਇੱਕ ਪਾਸੇ ਯੂਰੋਪੀ ਸੰਘ ਟਿਕ-ਟਾਕ ਵਿਰੁੱਧ 'ਐਡਿਕਟਿਵ ਡਿਜ਼ਾਈਨ' ਦੇ ਦੋਸ਼ ਲਗਾ ਰਿਹਾ ਹੈ, ਉੱਥੋ ਹੀ ਕਈ ਤਕਨਾਲੋਜੀ ਕੰਪਨੀਆਂ 'ਡਿਟੌਕਸ ਮੋਡ' ਵਰਗੇ ਫੀਚਰ...

ਖ਼ਬਰਾਂ ਫਟਾਫੱਟ: ਈਰਾਨ ਦੀ ਧਮਕੀ, ਆਸਟ੍ਰੇਲੀਆ ਦੀ ਆਰਥਿਕਤਾ, CM ਮਾਨ ਖ਼ਿਲਾਫ ਡਬਲ ਸ਼ਿਕਾਇਤ ਅਤੇ ਹੋਰ ਖ਼ਬਰਾਂ 13.03.2026

ਈਰਾਨ ਦੇ ਨਵੇਂ ਸੁਪਰੀਮ ਲੀਡਰ ਮੋਜਤਬਾ ਖਾਮੇਨਈ ਨੇ ਕਿਹਾ ਹੈ ਕਿ ਉਹ ਸਟ੍ਰੇਟ ਆਫ਼ ਹੌਰਮੁਜ਼ ਰਾਹੀਂ ਤੇਲ ਦੀ ਆਵਾਜਾਈ ਨਹੀਂ ਹੋਣ ਦੇਣਗੇ, ਜਿਸ ਨਾਲ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ‘ਤੇ ਗੰਭੀਰ ਅਸਰ ਪਵੇਗਾ। ਓਧਰ, ਪੰਜਾਬ 'ਚ ਕਾਂਗਰਸੀ ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ਿਲਾਫ਼ ਪੰਜਾਬ ਮਹਿਲਾ ਕਮਿਸ਼ਨ ਤੋਂ ਬਾਅਦ ਹੁਣ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਵੀ ਸ਼ਿਕਾਇਤ ਕਰ ਦਿੱਤੀ ਹੈ। ਵਿਧਾਇਕਾਂ ਨੇ ਮੁੱਖ ਮੰਤਰੀ ’ਤੇ ਔਰਤਾਂ ਵਿਰੁੱਧ ਟਿੱਪਣੀਆਂ ਕਰਨ ਦਾ ਦੋਸ਼ ਲਾਇਆ ਹੈ। ਇਹਨਾਂ ਤੋਂ ਇ...

ਖ਼ਬਰਨਾਮਾ: ਅਮਰੀਕਾ-ਇਜ਼ਰਾਈਲ ਅਤੇ ਈਰਾਨ ਦੀ ਜੰਗ ਕਾਰਨ ਤੇਲ ਮਹਿੰਗਾ, ਮਹਿੰਗਾਈ 4% ਤੋਂ ਉੱਪਰ ਜਾਣ ਦਾ ਖ਼ਤਰਾ 13.03.2026

ਰਿਜ਼ਰਵ ਬੈਂਕ ਨੇ ਅਨੁਮਾਨ ਲਗਾਇਆ ਹੈ ਕਿ ਅਮਰੀਕਾ- ਇਜ਼ਰਾਈਲ ਦੀ ਈਰਾਨ ਨਾਲ ਚੱਲ ਰਹੀ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਧਣ ਦੇ ਨਤੀਜੇ ਵਜੋਂ ਮਹਿੰਗਾਈ 4 ਫ਼ੀਸਦ ਤੋਂ ਉੱਪਰ ਚੜ੍ਹ ਸਕਦੀ ਹੈ। ਇਸ ਸੰਘਰਸ਼ ਕਾਰਨ ਵਿਸ਼ਵ ਭਰ ਵਿੱਚ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਰਹੇ ਹਨ ਅਤੇ ਇਹ ਆਸਟ੍ਰੇਲੀਆ ਵਿੱਚ ਮਹਿੰਗਾਈ ‘ਤੇ ਹੋਰ ਦਬਾਅ ਪਾ ਸਕਦਾ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ...

ਕੀ ਤੁਸੀਂ ਕਿਸੇ ਫੈਕਟਰੀ ਵਿੱਚ ਜਾਨਵਰਾਂ ਦੇ ਸੈੱਲਾਂ ਤੋਂ ਉਗਾਇਆ ਗਿਆ ਮੀਟ ਖਾਓਗੇ? 13.03.2026

ਆਸਟ੍ਰੇਲੀਆ ਦੇ ਕਈ ਰੈਸਟੋਰੈਂਟਾਂ ਵਿੱਚ ‘ਕਲਚਰਡ ਮੀਟ’ ਪਰੋਸਿਆ ਜਾ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸਨੂੰ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਹੈ? ਇਕ ਸਵਾਲ ਇਹ ਵੀ ਹੈ ਕਿ ਇਸਨੂੰ ਤਿਆਰ ਕਰਨ ਦੀ ਲੋੜ ਕੀ ਹੈ? ਕਲਚਰਡ ਮੀਟ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿੱਚ ਕੀਤਾ ਬਦਲਾਅ 13.03.2026

ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਨੇ ਹੁਨਰਮੰਦ ਕਾਮਿਆਂ ਨੂੰ ਰਿਹਾਇਸ਼ ਲਈ ਅਰਜ਼ੀ ਦੇਣ ਦੀ ਆਗਿਆ ਦੇਣ ਲਈ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਿਊਜ਼ੀਲੈਂਡ ਲੈਵਲ 4 ਜਾਂ ਇਸ ਤੋਂ ਵੱਧ ਯੋਗਤਾਵਾਂ ਵਾਲੇ ਕਾਮਿਆਂ ਨੂੰ ਰਿਹਾਇਸ਼ ਦੇਣ ਵੱਲ ਕਦਮ ਚੁੱਕ ਰਿਹਾ ਹੈ। ਇਸ ਪੌਡਕਾਸਟ ਰਾਹੀਂ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀਆਂ ਨਾਲ ਸਬੰਧਤ ਹੋਰ ਖ਼ਬਰਾਂ ਸੁਣੋ।

ਮੱਧ ਪੂਰਬੀ ਤਣਾਅ ਦੇ ਚੱਲਦੇ ਆਸਟ੍ਰੇਲੀਆ ਸਰਕਾਰ ਕੁਝ ਦੇਸ਼ਾਂ ਦੇ ਲੋਕਾਂ ਦੀ ਆਮਦ 'ਤੇ ਲਗਾ ਸਕਦਾ ਹੈ ਅਸਥਾਈ ਪਾਬੰਦੀ 12.03.2026

ਸਰਕਾਰ ਇੱਕ ਨਵੇਂ ਕਾਨੂੰਨ ਉੱਤੇ ਵਿਚਾਰ ਕਰ ਰਹੀ ਹੈ ਜਿਸਦੇ ਤਹਿਤ, ਕੁਝ ਦੇਸ਼ਾਂ ਦੇ ਲੋਕਾਂ ਲਈ ਅਸਥਾਈ ਤੌਰ ਉੱਤੇ ਆਸਟ੍ਰੇਲੀਆ ਆਉਣ ਲਈ ਪਾਬੰਦੀ ਲਗਾਈ ਜਾਵੇਗੀ। ਮਨੁੱਖੀ ਕਾਰਕੁੰਨਾਂ ਵਲੋਂ ਇਨ੍ਹਾਂ ਨਵੇਂ ਕਨੂੰਨਾਂ ਦੀ ਨਿੰਦਾ ਕੀਤੀ ਜਾ ਰਹੀ ਹੈ। ਪਰ ਸਰਕਾਰ ਅਤੇ ਗੱਠਜੋੜ ਦੋਵਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ ਮੱਧ ਪੂਰਬ ਵਿੱਚ ਟਕਰਾਅ ਕਾਰਨ ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਵੱਡੀ ਤਾਦਾਦ ਵਿੱਚ ਲੋਕ ਸ਼ਰਨ ਮੰਗ ਸਕਦੇ ਹਨ। ਪ੍ਰਸਤਾਵਿਤ ਤਬਦੀਲੀਆਂ ਦੇ ਤਹਿਤ, ਗ੍ਰਹਿ ਮੰਤਰੀ ਨੂੰ ਨਾਮਜ਼ਦ ਦੇਸ਼ਾਂ ਦੇ ਲ...

ਖ਼ਬਰਨਾਮਾ: ਇਤਿਹਾਸ ਦੀ ਸਭ ਤੋਂ ਵੱਡੀ ਐਮਰਜੈਂਸੀ ਤੇਲ ਸਪਲਾਈ ਰਿਲੀਜ਼ ਲਈ G-7 ਦੇਸ਼ ਸਹਿਮਤ 12.03.2026

ਈਰਾਨ ਵੱਲੋਂ ਤੇਲ ਦੀਆਂ ਕੀਮਤਾਂ ਦੁੱਗਣੀਆਂ ਤੋਂ ਵੀ ਵੱਧ ਹੋਣ ਦੀ ਧਮਕੀ ਤੋਂ ਬਾਅਦ G-7 ਦੇਸ਼ ਇਤਿਹਾਸ ਵਿੱਚ ਐਮਰਜੈਂਸੀ ਤੇਲ ਸਪਲਾਈ ਦੀ ਸਭ ਤੋਂ ਵੱਡੀ ਰਿਲੀਜ਼ ਲਈ ਸਹਿਮਤ ਹੋਏ ਹਨ। ਅੰਤਰਰਾਸ਼ਟਰੀ ਊਰਜਾ ਏਜੰਸੀ ਦੁਆਰਾ ਪ੍ਰਬੰਧਿਤ 400 ਮਿਲੀਅਨ ਬੈਰਲ ਤੇਲ ਰਿਲੀਜ਼ ਕੀਤਾ ਜਾਵੇਗਾ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ...

ਮੈਲਬਰਨ ਕੋਬਰਾਜ਼: ਭਾਰਤੀ ਤੇ ਆਸਟ੍ਰੇਲੀਅਨ ਖਿਡਾਰੀਆਂ ਲਈ ਸਾਂਝਾ ਮੰਚ, ਰਾਣੀ ਰਾਮਪਾਲ ਤੇ ਰੁਪਿੰਦਰ ਪਾਲ ਸਿੰਘ ਬਣੇ ਅੰਬੈਸੇਡਰ 12.03.2026

ਮੈਲਬਰਨ ਵਿੱਚ 'ਮੈਲਬਰਨ ਕੋਬਰਾਜ਼' ਦੇ ਲਾਂਚ ਨਾਲ ਆਸਟ੍ਰੇਲੀਆ ਦੀ ਹਾਕੀ ਵਨ ਲੀਗ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਇਹ ਟੀਮ 2026 ਦੇ ਸੀਜ਼ਨ ਤੋਂ ਲੀਗ ਵਿੱਚ ਆਪਣਾ ਪਹਿਲਾ ਟੂਰਨਾਮੈਂਟ ਖੇਡੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮ ਵਿੱਚ ਭਾਰਤੀ ਅਤੇ ਆਸਟ੍ਰੇਲੀਅਨ ਖਿਡਾਰੀਆਂ ਦਾ ਮਿਲਾਪ ਦੇਖਣ ਨੂੰ ਮਿਲੇਗਾ।

ਬਾਲੀਵੁੱਡ ਗਪਸ਼ਪ: ਇਮਤਿਆਜ਼ ਅਲੀ ਲੈਕੇ ਆ ਰਹੇ ਨੇ ਆਪਣੀ ਅਗਲੀ ਫਿਲਮ 'ਹੀਰ ਰਾਂਝਾ' 12.03.2026

ਇਮਤਿਆਜ਼ ਅਲੀ ਆਪਣੀ ਅਗਲੀ ਫਿਲਮ 'ਹੀਰ ਰਾਂਝਾ' ਲੈ ਕੇ ਆ ਰਹੇ ਹਨ, ਜਿਸਨੂੰ 'ਲੈਲਾ ਮਜਨੂੰ' ਫਿਲਮ ਦਾ ਅਗਲਾ ਚੈਪਟਰ ਮੰਨਿਆ ਜਾ ਰਿਹਾ ਹੈ। ਫਿਲਮ ਨੂੰ ਏਕਤਾ ਕਪੂਰ ਪ੍ਰੋਡਿਊਸ ਕਰਨਗੇ। ਉਧਰ ਪਰੇਸ਼ ਰਾਵਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਫਿਲਮ 'ਮਾਲਾਮਾਲ ਵੀਕਲੀ 2' ਬਣ ਰਹੀ ਹੈ ਅਤੇ ਉਹ ਵੀ ਇਸ ਫਿਲਮ ਦਾ ਹਿੱਸਾ ਹੋਣਗੇ। ਇਸ ਤੋਂ ਇਲਾਵਾ ਹੋਰ ਕਿਹੜੀਆਂ ਫ਼ਿਲਮਾਂ ਦੇ ਸੀਕੁਅਲ ਬਣ ਰਹੇ ਹਨ, ਜਿਨ੍ਹਾਂ ਦਾ ਦਰਸ਼ਕ ਇੰਤਜ਼ਾਰ ਕਰ ਰਹੇ ਹਨ? ਇਸਦੇ ਨਾਲ ਹੀ ਬਾਲੀਵੁੱਡ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਨੇ ਜੈੱਟ ਫਿਊਲ ਦੇ ਵੱਧਦੇ ਖਰਚੇ ਕਾਰਨ ਵਧਾਈਆਂ ਅੰਤਰਰਾਸ਼ਟਰੀ ਟਿਕਟਾਂ ਦੀਆਂ ਕੀਮਤਾਂ 11.03.2026

ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਏਅਰਲਾਈਨਾਂ ਨੇ ਜੈੱਟ ਫਿਊਲ ਦੀਆਂ ਵਧੀਆਂ ਕੀਮਤਾਂ ਕਾਰਨ ਟਿਕਟਾਂ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਹਨ। ਕੁਆਂਟਸ ਨੇ ਇੰਟਰਨੈਸ਼ਨਲ ਫਲਾਈਟਾਂ ਲਈ ਫੇਅਰ ਵਧਾਏ ਹਨ, ਜਦਕਿ ਵਰਜਿਨ ਆਸਟ੍ਰੇਲੀਆ ਨੇ ਸੁਰੱਖਿਆ ਸਥਿਤੀ ਕਾਰਨ ਕਤਰ ਏਅਰਵੇਜ਼ ਨਾਲ ਆਪਣੀਆਂ ਕੋਡਸ਼ੇਅਰ ਉਡਾਣਾਂ ਰੱਦ ਕਰ ਦਿੱਤੀਆਂ ਹਨ। ਵਿਸ਼ਲੇਸ਼ਕ ਐਲਿਸ ਟੇਲਰ ਦੇ ਅਨੁਸਾਰ, ਇਸ ਸਾਲ ਹਵਾਈ ਟਿਕਟਾਂ ਦੀ ਕੀਮਤ 30 ਫੀਸਦੀ ਤੱਕ ਵੱਧ ਸਕਦੀ ਹੈ, ਜਿਸ ਕਾਰਨ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਤੋਂ ਬਣਾਉ...

ਖ਼ਬਰਨਾਮਾ: ਮੈਟ ਕੈਨਾਵਨ ਬਣੇ ਨੇਸ਼ਨਲਜ਼ ਦੇ ਨਵੇਂ ਨੇਤਾ, ਡੈਰਨ ਚੈਸਟਰ ਦੀ ਡਿਪਟੀ ਵਜੋਂ ਹੋਈ ਚੋਣ 11.03.2026

ਡੇਵਿਡ ਲਿਟਲਪ੍ਰਾਊਡ ਦੇ ਕੱਲ੍ਹ (ਮੰਗਲਵਾਰ 10 ਮਾਰਚ) ਅਚਾਨਕ ਅਸਤੀਫ਼ਾ ਦੇਣ ਮਗਰੋਂ ਮੈਟ ਕੈਨਾਵਨ ਨੂੰ ਨੇਸ਼ਨਲਜ਼ ਪਾਰਟੀ ਦਾ ਨੇਤਾ ਚੁਣ ਲਿਆ ਗਿਆ ਹੈ। ਕਵੀਨਜ਼ਲੈਂਡ ਦੇ ਇਸ ਸੈਨੇਟਰ ਨੇ ਅੱਜ ਹੋਈ ਪਾਰਟੀਰੂਮ ਵੋਟਿੰਗ ਵਿੱਚ ਸਾਬਕਾ ਡਿਪਟੀ ਲੀਡਰ ਕੇਵਿਨ ਹੋਗਨ ਅਤੇ ਸੈਨੇਟ ਲੀਡਰ ਬ੍ਰਿਜਿਟ ਮੈਕੈਂਜ਼ੀ ਨੂੰ ਹਰਾ ਦਿੱਤਾ। ਇਸਤੋਂ ਇਲਾਵਾ ਅੱਜ ਦੀਆਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

Think before you pack: Australia’s customs and biosecurity rules explained - ਆਸਟ੍ਰੇਲੀਆ ਐਕਸਪਲੇਨਡ: 'ਸਮਾਨ ਪੈਕ ਕਰਨ ਤੋਂ ਪਹਿਲਾਂ ਸੋਚੋ' – ਆਸਟ੍ਰੇਲੀਆ ਦੇ 'ਕਸਟਮ ਅਤੇ ਬਾਇਓਸਕਿਓਰਿਟੀ' ਨਿਯਮਾਂ ਦੀ ਵਿਆਖਿਆ 11.03.2026

Customs is generally the first point of contact for people entering Australia. Our Border Force Officers are there waiting. They ensure that we don’t bring in prohibited goods that could threaten Australia’s unique environment, economy and communities. Before you zip up your suitcase, here’s what you need to know about what can—and can’t—cross the border, and what’s at stake if biosecurity rules a...

ਪਾਕਿਸਤਾਨ ਡਾਇਰੀ: ਈਰਾਨ ਜੰਗ ਕਾਰਨ ਤੇਲ ਦੀਆਂ ਵੱਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਕੂਲ ਦੋ ਹਫ਼ਤੇ ਲਈ ਬੰਦ 11.03.2026

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਐਲਾਨ ਕੀਤਾ ਹੈ ਕਿ ਤੇਲ ਦੀਆਂ ਕੀਮਤਾਂ ਵਿੱਚ ਆਏ ਤੇਜ਼ ਵਾਧੇ ਦੇ ਮੱਦੇਨਜ਼ਰ ਤੇਲ ਦੀ ਖਪਤ ਅਤੇ ਸਰਕਾਰੀ ਖਰਚੇ ਘਟਾਉਣ ਲਈ ਕਈ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਸਕੂਲ ਦੋ ਹਫ਼ਤਿਆਂ ਲਈ ਬੰਦ ਕੀਤੇ ਜਾ ਰਹੇ ਹਨ, ਜਦਕਿ ਯੂਨੀਵਰਸਿਟੀਆਂ ਵਿੱਚ ਕਲਾਸਾਂ ਆਨਲਾਈਨ ਕਰ ਦਿੱਤੀਆਂ ਗਈਆਂ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਜ਼ਰੂਰੀ ਸੇਵਾਵਾਂ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ 50 ਫੀਸਦੀ ਕਰਮਚਾਰੀ ਹੀ ਦਫ਼ਤਰਾਂ ਵਿੱਚ...

ਖ਼ਬਰਨਾਮਾ: ਮੱਧ-ਪੂਰਬੀ ਤਣਾਅ ਦੌਰਾਨ ਯੂ.ਏ.ਈ ਦੀ ਮਦਦ ਲਈ ਆਸਟ੍ਰੇਲੀਆ ਵੱਲੋ ਫੌਜੀ ਜਹਾਜ਼ ਭੇਜਣ ਦੀ ਤਿਆਰੀ 10.03.2026

ਆਸਟ੍ਰੇਲੀਆ, ਸੰਯੁਕਤ ਅਰਬ ਐਮੀਰਾਤ ਦੀ ਬੇਨਤੀ ਦਾ ਜਵਾਬ ਦਿੰਦਿਆਂ ਇੱਕ E-7A ਵੇਜਟੇਲ ਜਹਾਜ਼ ਅਤੇ ਮਿਜ਼ਾਇਲਾਂ ਗਲਫ਼ ਖੇਤਰ ਵਿੱਚ ਭੇਜ ਰਿਹਾ ਹੈ, ਤਾਂ ਜੋ ਈਰਾਨ ਵੱਲੋਂ ਹੋ ਰਹੇ ਹਮਲਿਆਂ ਤੋਂ ਨਾਗਰਿਕਾਂ ਦੀ ਰੱਖਿਆ ਕੀਤੀ ਜਾ ਸਕੇ। ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਕਿਹਾ ਹੈ ਕਿ ਅੱਜ 85 ਫੌਜੀ ਜਵਾਨ ਇਸ ਜਹਾਜ਼ ਦੇ ਨਾਲ ਆਸਟ੍ਰੇਲੀਆ ਤੋਂ ਰਵਾਨਾ ਹੋਣਗੇ। ਮੱਧ ਪੂਰਬ ਵਿੱਚ ਅਮਰੀਕਾ- ਇਜ਼ਰਾਈਲ ਦੀ ਈਰਾਨ ਤੇ ਹਿਜਬੁੱਲਾ ਨਾਲ ਚੱਲ ਰਹੀ ਜੰਗ ਵਿੱਚ ਹੁਣ ਤੱਕ 12 ਦੇਸ਼ ਕਿਸੇ ਨਾ ਕਿਸੇ ਤਰੀਕੇ ਨਾਲ ਖਿੱਚੇ ਜ...

Lyt til podcasten SBS Punjabi - ਐਸ ਬੀ ਐਸ ਪੰਜਾਬੀ i Replaio

Radio og podcasts i én app - gratis og uden tilmelding. Installer i dag, og gå ikke glip af lanceringen

Hent den på Google Play

Replaio er ikke podcastudgiver; programmernes navne, coverbilleder og lyd tilhører deres ophavsmænd og distribueres via offentlige RSS-feeds.