SBS

SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Yazar

SBS

Kategori

News

Podcast web sitesi

www.sbs.com.au

Son bölüm

10 Tem 2026

Nereden dinlenir?

Uygulamada podcast'ler Replaio Radio Çok yakında

Podcast'ler çok yakında uygulamaya geliyor. Şimdi yükle ve podcast'lere yepyeni bir bakışı ilk gören sen ol

Google Play'den indir Ücretsiz yükle Android 5 Mn+ indirme · 4,8 puan iOS yakında

Bölümler

ਖ਼ਬਰਨਾਮਾ: ਗਠਜੋੜ ਦੇ ਤਣਾਅ ਦੇ ਚਲਦਿਆਂ ਅਗਾਊਂ ਚੋਣਾਂ ਦੀਆਂ ਅਟਕਲਾਂ ਹੋਈਆਂ ਤੇਜ਼ 09.02.2026

ਲਿਬਰਲ ਸੈਨੇਟਰ ਜੇਨ ਹਿਊਮ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਗਠਜੋੜ ਦੇ ਅੰਦਰੂਨੀ ਤਣਾਅ ਦਾ ਫ਼ਾਇਦਾ ਚੁੱਕਦਿਆਂ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਲਿਬਰਲ–ਨੈਸ਼ਨਲ ਗਠਜੋੜ 2025 ਦੀ ਚੋਣ ਤੋਂ ਬਾਅਦ ਦੂਜੀ ਵਾਰ ਟੁੱਟ ਕੇ ਫੇਰ ਤੋਂ ਇਕਜੁੱਟ ਹੋਇਆ ਹੈ। ਇਸ ਖਬਰ ਦੇ ਵੇਰਵੇ ਸਮੇਤ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਬਾਲ ਕਹਾਣੀਆਂ: ਅਸਮਾਨ ਵਿੱਚ ਲੁੱਕਾ ਛੁਪੀ ਕਰਦੇ ਚੰਨ ਦੀ ਕਹਾਣੀ 'ਚੰਨ ਕਿੱਥੇ ਗਿਆ ਸੀ', ਬੱਚੇ ਦੀ ਕਲਪਨਾ ਦੀ ਮਿੱਠੀ ਉਡਾਣ 09.02.2026

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ਦਿਲ ਨੂੰ ਛੂਹਣ ਵਾਲੀ ਕਹਾਣੀ ‘ਚੰਨ ਕਿੱਥੇ ਗਿਆ ਸੀ’, ਜੋ ਅਸਮਾਨ ਵਿੱਚ ਚਮਕਦੇ ਚੰਨ ਬਾਰੇ ਇੱਕ ਨਿੱਕੇ ਬੱਚੇ ਦੀ ਮਾਸੂਮ ਸੋਚ ਅਤੇ ਕਲਪਨਾ ਨੂੰ ਬੜੀ ਸੁੰਦਰਤਾ ਨਾਲ ਦਰਸਾਉਂਦੀ ਹੈ। ਇਸ ਕਹਾਣੀ ਦੇ ਲੇਖਕ ਕਰਨੈਲ ਸਿੰਘ ਸੋਮੈਲ ਅਤੇ ਅਸ਼ਰਫ ਸੋਹੈਲ ਹਨ। ਇਸ ਮਨਮੋਹਕ ਕਹਾਣੀ ਦਾ ਆਨੰਦ ਮਾਣੋ ਇਸ ਪੌਡਕਾਸਟ ਰਾਹੀਂ।

ਸਰਕਾਰੀ ਇਲਾਜ ਦੇ ਬਾਵਜੂਦ ਕੈਂਸਰ ਮਰੀਜ਼ਾਂ ‘ਤੇ ਵਿੱਤੀ ਬੋਝ, ਆਦਿਵਾਸੀ ਤੇ ਪੇਂਡੂ ਭਾਈਚਾਰੇ ਸਭ ਤੋਂ ਵੱਧ ਪ੍ਰਭਾਵਿਤ 08.02.2026

ਆਸਟ੍ਰੇਲੀਆ ਵਿੱਚ ਕੈਂਸਰ ਮਰੀਜ਼ਾਂ ਨੂੰ ਸਰਕਾਰੀ ਇਲਾਜ ਉਪਲਬਧ ਹੋਣ ਦੇ ਬਾਵਜੂਦ ਵੱਡੇ ਵਿੱਤੀ ਬੋਝ ਦਾ ਸਾਹਮਣਾ ਕਰਨਾ ਪੈਂਦਾ ਹੈ। ਖ਼ਾਸ ਕਰਕੇ ਆਦਿਵਾਸੀ ਅਤੇ ਪੇਂਡੂ ਖੇਤਰਾਂ ਵਿੱਚ ਰਹਿੰਦੇ ਲੋਕ ਇਲਾਜ, ਯਾਤਰਾ ਅਤੇ ਰੋਜ਼ਗਾਰ ਨਾਲ ਜੁੜੀਆਂ ਵਾਧੂ ਮੁਸ਼ਕਲਾਂ ਕਾਰਨ ਹੋਰ ਵੀ ਪ੍ਰਭਾਵਿਤ ਹੁੰਦੇ ਹਨ। ਮਾਹਿਰ ਦੱਸਦੇ ਹਨ ਕਿ ਬਿਮਾਰੀ ਦੇ ਨਾਲ-ਨਾਲ ਵਿੱਤੀ ਦਬਾਅ ਅਤੇ ਸਹਾਇਤਾ ਦੀ ਘਾਟ ਮਰੀਜ਼ਾਂ ਲਈ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ। ਇਨ੍ਹਾਂ ਮਸਲਿਆਂ ‘ਤੇ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

ਖ਼ਬਰਾਂ ਫਟਾਫੱਟ: ਐਲਬਨੀਜ਼ੀ ਦੀ ਇੰਡੋਨੇਸ਼ੀਆ ਯਾਤਰਾ ਤੋਂ ਬਿੱਟੂ ਨਾਲ ਰਾਹੁਲ ਗਾਂਧੀ ਦੀ ਬਹਿਸ ਤੱਕ, ਸੁਣੋ ਇਸ ਹਫਤੇ ਦੀਆਂ ਅਹਿਮ ਖ਼ਬਰਾਂ 06.02.2026

ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ ਵਿੱਚ ਸੁਣੋ ਆਸਟ੍ਰੇਲੀਆ ਅਤੇ ਇੰਡੋਨੇਸ਼ੀਆ ਦਰਮਿਆਨ ਹੋਈ ਇੱਕ ਇਤਿਹਾਸਕ ਸੰਧੀ ਬਾਰੇ, ਨਾਲ ਹੀ ਨਿਊ ਸਾਊਥ ਵੇਲਸ ਦੀ ਪਹਿਲੀ ਮਹਿਲਾ ਗਵਰਨਰ ਨੂੰ ਦਿੱਤੀ ਗਈ ਸਰਕਾਰੀ ਅੰਤਿਮ ਵਿਦਾਇਗੀ। ਇਸ ਤੋਂ ਇਲਾਵਾ ਜਾਣੋ ਜਪਾਨ ਵਿੱਚ ਆਸਟ੍ਰੇਲੀਆਈ ਸੈਲਾਨੀ ਦੀ ਮੌਤ ਦੀ ਘਟਨਾ ਅਤੇ ਭਾਰਤ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਲੈ ਕੇ ਛਿੜੀ ਤਿੱਖੀ ਸਿਆਸੀ ਬਹਿਸ। ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।

ਖ਼ਬਰਨਾਮਾ: ਰਿਜ਼ਰਵ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਨੂੰ ਕਾਬੂ ਕਰਨ ਵਿੱਚ ਸਮਾਂ ਲੱਗੇਗਾ 06.02.2026

ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਦੀ ਗਵਰਨਰ ਮਿਸ਼ੇਲ ਬੁਲੌਕ ਨੇ ਕਿਹਾ ਹੈ ਕਿ ਕੇਂਦਰੀ ਬੈਂਕ ਦੇ ਅਨੁਮਾਨਾਂ ਅਨੁਸਾਰ ਮਹਿੰਗਾਈ ਨੂੰ 2 ਤੋਂ 3 ਫੀਸਦੀ ਦੇ ਨਿਰਧਾਰਤ ਟੀਚਾ ਦਾਇਰੇ ਵਿੱਚ ਮੁੜ ਵਾਪਸ ਲਿਆਉਣ ਲਈ 2028 ਤੱਕ ਦਾ ਸਮਾਂ ਲੱਗ ਸਕਦਾ ਹੈ। ਸੈਨੇਟ ਐਸਟਿਮੇਟਸ ਸਾਹਮਣੇ ਦਿੱਤੇ ਗਏ ਇਸ ਬਿਆਨ ਨਾਲ ਅਗਲੇ ਕੁਝ ਮਹੀਨਿਆਂ ਵਿੱਚ ਵਿਆਜ ਦਰਾਂ ‘ਚ ਕਟੌਤੀ ਦੀਆਂ ਉਮੀਦਾਂ ਨੂੰ ਝਟਕਾ ਲੱਗਿਆ ਹੈ। ਇਹ ਟਿੱਪਣੀਆਂ ਉਸ ਤੋਂ ਬਾਅਦ ਆਈਆਂ ਹਨ ਜਦੋਂ ਰਿਜ਼ਰਵ ਬੈਂਕ ਨੇ ਇਸ ਹਫ਼ਤੇ, ਦੋ ਸਾਲ ਤੋਂ ਵੱਧ ਸਮੇਂ ਬਾਅਦ ਪਹਿਲੀ...

ਨਸਲਵਾਦ ‘ਤੇ ਖੁੱਲ੍ਹੀ ਗੱਲਬਾਤ ਦੀ ਲੋੜ: 'ਸਮਾਜਿਕ ਏਕਤਾ' ਵਰਗੇ ਲਫਜ਼ਾਂ ਤੋਂ ਅੱਗੇ ਸੋਚਣ ਦੀ ਕਮਿਸ਼ਨਰ ਗਿਰੀਧਰਨ ਸ਼ਿਵਰਾਮਨ ਦੀ ਅਪੀਲ 06.02.2026

ਨਸਲੀ ਭੇਦਭਾਵ ਕਮਿਸ਼ਨਰ ਗਿਰੀਧਰਨ ਸ਼ਿਵਰਾਮਨ ਨੇ ਚੇਤਾਵਨੀ ਦਿੱਤੀ ਹੈ ਕਿ ਕਈ ਸਿਆਸਤਦਾਨ “ਸਮਾਜਿਕ ਏਕਤਾ” (social cohesion) ਵਰਗੇ ਲਫਜ਼ਾਂ ਦੀ ਵਰਤੋਂ ਕਰਕੇ ਨਸਲਵਾਦ ਜਿਹੀ ਗੰਭੀਰ ਸਮੱਸਿਆ ‘ਤੇ ਸਿੱਧੀ ਗੱਲ ਕਰਨ ਤੋਂ ਬਚ ਰਹੇ ਹਨ। ਉਨ੍ਹਾਂ ਦੇ ਮੁਤਾਬਕ ਆਸਟ੍ਰੇਲੀਆਈ ਸਮਾਜ ਵਿੱਚ ਨਸਲਵਾਦ ਬਾਰੇ ਖੁੱਲ੍ਹ ਕੇ ਗੱਲ ਕਰਨਾ ਅਜੇ ਵੀ ਮੁਸ਼ਕਲ ਮੰਨਿਆ ਜਾਂਦਾ ਹੈ, ਅਤੇ ਨਸਲਵਾਦ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਅਕਸਰ ਵਧੇਰੇ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੰਜਾਬੀ ਡਾਇਸਪੋਰਾ: ਪੰਜਾਬੀ ਨੌਜਵਾਨ ਦਿਲਪ੍ਰੀਤ ਬਾਜਵਾ ਟੀ-20 ਕ੍ਰਿਕਟ ਵਿਸ਼ਵ ਕੱਪ ਲਈ ਕਨੇਡਾ ਟੀਮ ਦਾ ਕਪਤਾਨ 06.02.2026

ਇਸ ਮਹੀਨੇ ਸ਼ੁਰੂ ਹੋਣ ਜਾ ਰਹੇ ਟੀ20 ਕ੍ਰਿਕਟ ਵਿਸ਼ਵ ਕੱਪ ਲਈ ਕਨੇਡਾ ਦੀ ਟੀਮ ਵਿੱਚ ਕਈ ਭਾਰਤੀ ਮੂਲ ਦੇ ਖਿਡਾਰੀ ਸ਼ਾਮਲ ਹਨ। ਇਸ ਦੇ ਨਾਲ ਹੀ ਟੀਮ ਦੀ ਕਪਤਾਨੀ ਦਿਲਪ੍ਰੀਤ ਸਿੰਘ ਬਾਜਵਾ ਨੂੰ ਸੌਂਪੀ ਗਈ ਹੈ। ਇਸ ਖ਼ਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।

‘ਅਪਮਾਨਜਨਕ ਹਰਕਤ’: ਆਸਟ੍ਰੇਲੀਅਨ ਕਲਾਕਾਰ ਦੇ ਆਰਟ ਨਾਲ ਛੇੜਛਾੜ, ਕਥਿਤ Bondi ਹਮਲਾਵਰ ਦੀਆਂ ਤਸਵੀਰਾਂ ਮੈਲਬਰਨ ਵਿੱਚ ਲੱਗੀਆਂ 06.02.2026

ਵਿਕਟੋਰੀਆ ਪੁਲਿਸ ਮੈਲਬਰਨ ਵਿੱਚ ਲਗੇ ਕਰੀਬ 40 ਅਜਿਹੇ ਪੋਸਟਰਾਂ ਦੀ ਜਾਂਚ ਕਰ ਰਹੀ ਹੈ, ਜਿਨ੍ਹਾਂ ਵਿੱਚ ਆਰਟਿਸਟ ਪੀਟਰ ਡ੍ਰਿਊ ਦੇ ਅੰਦਾਜ਼ ਦੀ ਨਕਲ ਕਰਦਿਆਂ Bondi ਹਮਲੇ ਦੇ ਕਥਿਤ ਦੋਸ਼ੀ ਨਵੀਦ ਅਕਰਮ ਦੀ ਤਸਵੀਰ ਵਰਤੀ ਗਈ ਹੈ। ਮੈਲਬਰਨ ਦੇ Lord Mayor Nicholas Reece ਨੇ ਇਨ੍ਹਾਂ ਪੋਸਟਰਾਂ ਨੂੰ ‘ਬੇਹੱਦ ਅਪਮਾਨਜਨਕ’ ਕਰਾਰ ਦਿੱਤਾ ਹੈ, ਜਦਕਿ ਸਥਾਨਕ ਕੌਂਸਲ ਵੱਲੋਂ ਤਸਵੀਰਾਂ ਹਟਾਈਆਂ ਜਾ ਚੁੱਕੀਆਂ ਹਨ। ਕੀ ਪੋਸਟਰ ਬਣਾਉਣ ਵਾਲਿਆਂ ਨੂੰ ਸਜ਼ਾ ਮਿਲੇਗੀ? ਇਸ ਮਾਮਲੇ ਦਾ ਪੂਰਾ ਵੇਰਵਾ ਸੁਣੋ ਇਸ ਆਡੀਓ...

ਵੱਡੀ ਉਮਰ ਦੇ ਲੋਕਾਂ ਵਿੱਚ ਵਧਦੀ ਫ਼ੋਨ ਵਰਤੋਂ: ਠੱਗੀਆਂ, ਗਲਤ ਜਾਣਕਾਰੀ ਅਤੇ ਦਿਮਾਗੀ ਸਿਹਤ ‘ਤੇ ਪੈ ਸਕਦਾ ਹੈ ਅਸਰ 05.02.2026

ਜਿੱਥੇ ਹੁਣ ਤੱਕ ਫ਼ੋਨ ਅਤੇ ਸੋਸ਼ਲ ਮੀਡੀਆ ਦੀ ਬੇਹੱਦ ਵਰਤੋਂ ਨੂੰ ਨੌਜਵਾਨਾਂ ਦੀ ਸਮੱਸਿਆ ਮੰਨਿਆ ਜਾਂਦਾ ਰਿਹਾ ਹੈ, ਉੱਥੇ ਹੁਣ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਵੱਡੀ ਉਮਰ ਦੇ ਲੋਕ ਵੀ ਤੇਜ਼ੀ ਨਾਲ ਡਿਜ਼ਿਟਲ ਦੁਨੀਆ ਵਿੱਚ ਧਸਦੇ ਜਾ ਰਹੇ ਹਨ ਅਤੇ ਕਈ ਵਾਰ ਇਹ ਵਧਦੀ ਹੋਈ ਵਰਤੋਂ ਸਮੱਸਿਆ ਦਾ ਰੂਪ ਧਾਰ ਲੈਂਦੀ ਹੈ। ਅਕਸਰ ਫ਼ੋਨ ਅਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਸਮਾਜਕ ਸੰਪਰਕਾਂ ਅਤੇ ਮਨੋਰੰਜਨ ਲਈ ਕੀਤਾ ਜਾਂਦਾ ਹੈ, ਪਰ ਇਸ ਨਾਲ ਬਜ਼ੁਰਗਾਂ ਨੂੰ ਹੋ ਸਕਣ ਵਾਲੇ ਨੁਕਸਾਨਾਂ ਨੂੰ ਵੀ ਅਣਦੇਖਿਆ ਨਹੀਂ ਕੀਤਾ ਜ...

ਮੈਲਬਰਨ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਹੋਈ 'ਚੋਰੀ' 05.02.2026

ਮੈਲਬਰਨ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦੀ ਕਥਿਤ ਚੋਰੀ ਹੋਣ ਨਾਲ ਭਾਰਤੀ ਭਾਈਚਾਰੇ ਸਮੇਤ ਸੰਸਾਰ ਭਰ ਦੇ ਗਾਂਧੀਵਾਦੀ ਸੋਚ ਰੱਖਣ ਵਾਲਿਆਂ ਨੂੰ ਸਖਤ ਹੈਰਾਨੀ ਅਤੇ ਦੁੱਖ ਹੋਇਆ ਹੈ। ਵਿਕਟੋਰੀਆ ਪੁਲਿਸ ਨੇ ਜਾਂਚ ਸ਼ੁਰੂ ਕਰਦੇ ਹੋਏ ਸਕਰੈਪ ਮੈਟਲ ਡੀਲਰਾਂ ਨੂੰ ਸਤਰਕ ਰਹਿਣ ਲਈ ਕਿਹਾ ਹੈ। ਇਹ ਮੂਰਤੀ 2021 ਵਿੱਚ ਭਾਰਤ ਦੀ ਸਰਕਾਰ ਵੱਲੋਂ ਤੋਹਫੇ ਵਿੱਚ ਦਿੱਤੀ ਗਈ ਸੀ, ਜੋ ਸ਼ਾਂਤੀ, ਗੈਰ-ਹਿੰਸਾ ਅਤੇ ਸਾਂਝੀਆਂ ਕਦਰਾਂ ਦਾ ਇੱਕ ਪ੍ਰਤੀਕ ਸੀ।

ਖ਼ਬਰਨਾਮਾ: 'ਟਰੰਪ ਦੇ ਨਵੇਂ ਸ਼ਾਂਤੀ ਬੋਰਡ ਵਿੱਚ ਸ਼ਾਮਿਲ ਹੋਣ ਬਾਰੇ ਆਸਟ੍ਰੇਲੀਆ ਕਰ ਰਿਹਾ ਹੈ ਵਿਚਾਰ', ਵਿਦੇਸ਼ ਮੰਤਰੀ ਪੈਨੀ ਵੋਂਗ 05.02.2026

ਆਸਟ੍ਰੇਲੀਆਈ ਸਰਕਾਰ ਸੰਯੁਕਤ ਰਾਜ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਨਵੇਂ ਤੌਰ ’ਤੇ ਬਣਾਏ ਗਏ ਸ਼ਾਂਤੀ ਬੋਰਡ ਵਿੱਚ ਸ਼ਾਮਿਲ ਹੋਣ ਦੇ ਮਸਲੇ ’ਤੇ ਵਿਚਾਰ ਕਰ ਰਹੀ ਹੈ। ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਟਰੰਪ ਪ੍ਰਸ਼ਾਸਨ ਤੋਂ ਇਸ ਬੋਰਡ ਦੇ ਉਦੇਸ਼ਾਂ ਅਤੇ ਸੰਚਾਲਨ ਸਬੰਧੀ ਹੋਰ ਸਪੱਸ਼ਟੀਕਰਨ ਮੰਗਿਆ ਹੈ। ਇਸ ਸਮੇਤ, ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਪੌਡਕਾਸਟ ਵਿੱਚ ਸੁਣੋ।

How does IVF work in Australia? - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ IVF ਕਿਵੇਂ ਕੰਮ ਕਰਦਾ ਹੈ? 05.02.2026

Did you know that IVF is not the first, but in fact the last step in a sequence of fertility treatments? In Vitro Fertilisation is regulated by state and territory laws. It can also be expensive and emotionally challenging. Here’s what to expect when aiming to start a pregnancy with IVF in Australia. - ਜਣਨ ਉਪਚਾਰਾਂ ਵਿੱਚ ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਆਖਰੀ ਕਦਮ ਹੈ, ਨਾ ਕਿ ਪਹਿਲਾ। ਇਸਨੂੰ ਰਾਜ ਅਤੇ ਪ੍ਰਦੇਸ਼ ਦੇ...

ਬਾਲੀਵੁੱਡ ਗੱਪਸ਼ੱਪ: ਇਮਤਿਆਜ਼ ਅਲੀ ਦੀ ਇੱਕ ਹੋਰ ਫ਼ਿਲਮ ਵਿੱਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ 05.02.2026

ਫ਼ਿਲਮ ‘ਅਮਰ ਸਿੰਘ ਚਮਕੀਲਾ’ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਇਮਤਿਆਜ਼ ਅਲੀ ਦੇ ਨਿਰਦੇਸ਼ਨ ਹੇਠ ਨਜ਼ਰ ਆਉਣਗੇ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸ ਉਤਸਾਹ ਹੈ। ਉੱਥੇ ਹੀ 2025 ਪੰਜਾਬੀ ਸਿਨੇਮਾ ਲਈ ਰਿਕਾਰਡ ਤੋੜ ਸਾਲ ਸਾਬਤ ਹੋਇਆ, ਜਿੱਥੇ ‘ਸੌਂਕਣ ਸੌਂਕਣੇ-2’ ਸਭ ਤੋਂ ਵੱਧ ਕਮਾਈ ਕਰਕੇ ਟਾਪ ‘ਤੇ ਰਹੀ, ਜਦਕਿ ‘ਸਰਬਾਲਾ ਜੀ’ ਅਤੇ ‘ਅਕਾਰ: ਦਾ ਅਨਕੋਂਕਰਡ’ ਵਰਗੀਆਂ ਫ਼ਿਲਮਾਂ ਨੇ ਵੀ ਵੱਡੀ ਕਾਮਯਾਬੀ ਹਾਸਲ ਕੀਤੀ। ਇਹ ਅਤੇ ਹੋਰ ਮਨੋਰੰਜਨ ਖਬਰਾਂ ਸੁਣੋ ਬਾਲੀਵੁੱਡ ਗੁਪਸ਼ਪ ਵਿੱਚ।

ਮਿਲਡੂਰਾ ਵਿੱਚ ਰਿਕਾਰਡ ਤੋੜ ਗਰਮੀ: 48.6 ਡਿਗਰੀ ਤੱਕ ਪਹੁੰਚਿਆ ਪਾਰਾ, ਸਥਾਨਕ ਪੰਜਾਬੀ ਕਿਸਾਨਾਂ ਦੀ ਜ਼ਿੰਦਗੀ ਪ੍ਰਭਾਵਿਤ 04.02.2026

ਆਸਟ੍ਰੇਲੀਆ ਦਿਵਸ ਤੋਂ ਬਾਅਦ ਵਿਕਟੋਰੀਆ ਦੇ ਮਿਲਡੂਰਾ ਸ਼ਹਿਰ ਵਿੱਚ ਰਿਕਾਰਡ ਤਾਪਮਾਨ ਦਰਜ ਕੀਤਾ ਗਿਆ, ਜਿੱਥੇ ਪਾਰਾ 48.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਖੇਤਰੀ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਖੇਤੀਬਾੜੀ ਨਾਲ ਜੁੜੇ ਹੋਏ ਹਨ, ਜੋ ਤੇਜ਼ ਗਰਮੀ ਦੇ ਸਿੱਧੇ ਪ੍ਰਭਾਵ ਹੇਠ ਆ ਰਹੇ ਹਨ। ਐਸਬੀਐਸ ਪੰਜਾਬੀ ਦੀ ਟੀਮ ਨੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹ ਲੋਕ ਇਸ ਅੱਤ ਦੀ ਗਰਮੀ ਨੂੰ ਕਿਵੇਂ ਝੱਲ ਰਹੇ ਹਨ ਅਤੇ ਸਥਾਨਕ ਪੱਧਰ ‘ਤੇ ਕਿਹੜੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਬਾਰੇ ਹੋਰ ਜਾਣਕਾਰੀ ਇ...

ਤੂਫ਼ਾਨੀ ਸਮੁੰਦਰ ਵਿੱਚ 13 ਸਾਲਾ ਮੁੰਡੇ ਦੀ ਬਹਾਦਰੀ: ਚਾਰ ਘੰਟਿਆਂ ਦੀ ਤੈਰਾਕੀ ਨਾਲ ਪਰਿਵਾਰ ਦੀ ਜਾਨ ਬਚੀ 04.02.2026

ਪੱਛਮੀ ਆਸਟ੍ਰੇਲੀਆ ਦੇ ਕਿਨਾਰੇ ਛੁੱਟੀਆਂ ਮਨਾਉਂਦਾ ਇੱਕ ਪਰਿਵਾਰ ਉਸ ਸਮੇਂ ਮੌਤ ਦੇ ਮੂੰਹ ਵਿੱਚ ਫਸ ਗਿਆ, ਜਦੋਂ ਤੂਫ਼ਾਨੀ ਸਮੁੰਦਰ ਦੀਆਂ ਤੇਜ਼ ਲਹਿਰਾਂ ਉਨ੍ਹਾਂ ਨੂੰ ਅੰਦਰ ਵੱਲ ਖਿੱਚਣ ਲੱਗ ਪਈਆਂ। ਇਸ ਸੰਕਟ ਦੀ ਘੜੀ ਵਿੱਚ ਸਿਰਫ਼ 13 ਸਾਲਾ ਦੇ ਆਸਟਿਨ ਐਪਲਬੀ ਨੇ ਅਸਧਾਰਣ ਹਿੰਮਤ ਦਿਖਾਈ ਅਤੇ ਚਾਰ ਘੰਟਿਆਂ ਤੱਕ ਉੱਚੀਆਂ ਲਹਿਰਾਂ ਨਾਲ ਜੂਝਦਾ ਹੋਇਆ ਕਿਨਾਰੇ ਤੱਕ ਤੈਰ ਕੇ ਪਹੁੰਚਿਆ, ਤਾਂ ਜੋ ਮਦਦ ਲਿਆ ਕੇ ਆਪਣੀ ਮਾਂ ਅਤੇ ਛੋਟੇ ਦੋ ਭੈਣ-ਭਰਾਵਾਂ ਦੀ ਜਾਨ ਬਚਾਈ ਜਾ ਸਕੇ। ਇਹ ਕਹਾਣੀ ਡਰ ਅਤੇ ਉਮੀਦ ਦੇ ਦ...

ਖ਼ਬਰਨਾਮਾ: ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ਕ ਹੜ੍ਹਟਜ਼ੋਗ ਦਾ ਸਿਡਨੀ ਦੌਰਾ, ਸੁਰੱਖਿਆ ਪਾਬੰਦੀਆਂ ਦੇ ਬਾਵਜੂਦ ਪ੍ਰਦਰਸ਼ਨਾਂ ਦੀ ਤਿਆਰੀ 04.02.2026

ਇਜ਼ਰਾਈਲ ਦੇ ਰਾਸ਼ਟਰਪਤੀ ਆਇਜ਼ਕ ਹੜ੍ਹਟਜ਼ੋਗ 9 ਫਰਵਰੀ ਨੂੰ ਸਿਡਨੀ ਦੌਰੇ ‘ਤੇ ਆ ਰਹੇ ਹਨ। ਉਨ੍ਹਾਂ ਦੀ ਯਾਤਰਾ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜਦਕਿ ਨਿਊ ਸਾਊਥ ਵੇਲਜ਼ ਪੁਲਿਸ ਨੇ ਸਿਡਨੀ ਦੇ ਕੁਝ ਹਿੱਸਿਆਂ ਵਿੱਚ ਪ੍ਰਦਰਸ਼ਨਾਂ ‘ਤੇ ਲੱਗੀਆਂ ਪਾਬੰਦੀਆਂ ਨੂੰ ਹੋਰ ਵਧਾ ਦਿੱਤਾ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਪਾਕਿਸਤਾਨ ਡਾਇਰੀ: ਵਿਸ਼ਵ ਬੈਂਕ ਪ੍ਰਧਾਨ ਅਜੇ ਬੰਗਾ ਦੀ ਪਾਕਿਸਤਾਨ ਦੌਰੇ ਦੌਰਾਨ ਕਰਜ਼ਾ ਯੋਜਨਾਵਾਂ ‘ਤੇ ਚਰਚਾ 04.02.2026

ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਸਿੰਘ ਬੰਗਾ ਨੇ ਪਾਕਿਸਤਾਨ ਦੇ ਸਰਕਾਰੀ ਦੌਰੇ ਦੌਰਾਨ ਸਰਕਾਰ ਨਾਲ ਅਗਲੇ ਦਸ ਸਾਲਾਂ ਲਈ ਕਰਜ਼ਾ ਯੋਜਨਾਵਾਂ ਅਤੇ ਮੌਜੂਦਾ ਕਰਜ਼ਿਆਂ ‘ਤੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਗੁਰੂਦੁਆਰਾ ਸ਼੍ਰੀ ਪੰਜਾ ਸਾਹਿਬ ਦੇ ਦਰਸ਼ਨ ਵੀ ਕੀਤੇ। ਪਾਕਿਸਤਾਨ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਸਕੂਲਾਂ ਵਿੱਚ ਬੱਚਿਆਂ ਲਈ ‘ਸਨਸਕ੍ਰੀਨ ਬ੍ਰੇਕ’: ਚਮੜੀ ਦੇ ਕੈਂਸਰ ਤੋਂ ਬਚਾਅ ਵੱਲ ਇੱਕ ਨਵਾਂ ਕਦਮ? 03.02.2026

ਆਸਟ੍ਰੇਲੀਆ ਭਰ ਦੇ ਸੈਂਕੜੇ ਡਾਕਟਰਾਂ ਅਤੇ ਸਿਹਤ ਮਾਹਿਰਾਂ ਨੇ ਸੰਘੀ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਦੇ ਸਕੂਲਾਂ ਵਿੱਚ ਬੱਚਿਆਂ ਲਈ ‘ਸਨਸਕ੍ਰੀਨ’ ਲਗਾਉਣ ਦਾ ਇੱਕ ਲਾਜ਼ਮੀ ਸਮਾਂ ਨਿਰਧਾਰਤ ਕੀਤਾ ਜਾਵੇ। ਮਾਹਿਰਾਂ ਦਾ ਕਹਿਣਾ ਹੈ ਕਿ ‘ਸਨਸਕ੍ਰੀਨ ਬ੍ਰੇਕ’ ਨਾਲ ਮੇਲਾਨੋਮਾ ਸਮੇਤ ਚਮੜੀ ਦੇ ਕੈਂਸਰ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ। ਅੰਕੜਿਆਂ ਅਨੁਸਾਰ, ਚਮੜੀ ਦਾ ਕੈਂਸਰ ਆਸਟ੍ਰੇਲੀਆ ਵਿੱਚ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਆਮ ਕੈਂਸਰ ਹੈ ਅਤੇ ਸਨਸਮਾਰਟ (SunSmart) ਮੁਤਾਬਕ ਹਰ ਸ...

ਭਾਰਤ ਦੇ ਬਜਟ ਭਾਸ਼ਣ ਵਿੱਚ NRIs ਲਈ ਕੀ ਹਨ ਖਾਸ ਐਲਾਨ ? ਕਿਸਦਾ ਕਿੰਨਾ ਫਾਇਦਾ? 03.02.2026

ਇਸ ਸਾਲ ਦੇ ਕੇਂਦਰੀ ਬਜਟ ਵਿੱਚ ਭਾਰਤੀ ਸਰਕਾਰ ਨੇ ਪਰਦੇਸ ਵਿੱਚ ਰਹਿੰਦੇ ਭਾਰਤੀਆਂ (NRIs) ਲਈ ਕਈ ਨਵੇਂ ਕਦਮ ਚੁੱਕੇ ਹਨ। ਇਨ੍ਹਾਂ ਵਿੱਚ ਭਾਰਤੀ ਸਟਾਕ ਮਾਰਕਿਟ ਵਿੱਚ ਨਿਵੇਸ਼ ਦੀ ਹੱਦ ਵਧਾਉਣਾ, ਭਾਰਤ ਵਿੱਚ ਜਾਇਦਾਦ ਵੇਚਣ ਦੀ ਕਾਰਵਾਈ ਨੂੰ ਆਸਾਨ ਬਣਾਉਣਾ, ਤੇ ਹੋਰ ਕੁਝ ਮਹੱਤਵਪੂਰਨ ਫ਼ੈਸਲੇ ਸ਼ਾਮਲ ਹਨ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਖ਼ਬਰਨਾਮਾ: ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਵਾਧੇ ਦਾ ਐਲਾਨ, ਮਹਿੰਗੀ ਹੋਵੇਗੀ ਘਰ ਦੀ ਕਿਸ਼ਤ 03.02.2026

ਆਸਟ੍ਰੇਲੀਆ ਦੇ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਕੀਤੇ ਵਾਧੇ ਨਾਲ ਨਕਦੀ ਦਰ 3.6 ਫੀਸਦੀ ਤੋਂ ਵੱਧ ਕੇ 3.85 ਫੀਸਦੀ ਹੋ ਗਈ ਹੈ। ਇਹ ਪਿਛਲੇ ਦੋ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ ਹੈ ਜਦੋਂ ਕੇਂਦਰੀ ਬੈਂਕ ਨੇ ਵਿਆਜ ਦਰ ਵਧਾਈ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਆਸਟ੍ਰੇਲੀਆ ਓਪਨ 2026: ਭਾਰਤ ਦੇ ਛੋਟੇ ਕਸਬੇ ਤੋਂ ਆਈ 13 ਸਾਲਾਂ ਟੈਨਿਸ ਖਿਡਾਰਨ ਨੇ ਰਚਿਆ ਇਤਿਹਾਸ 02.02.2026

ਮੈਲਬਰਨ ਵਿੱਚ 1 ਫਰਵਰੀ ਨੂੰ ਸੰਪੰਨ ਹੋਏ Australia Open 2026 ਦੌਰਾਨ ਜਿੱਥੇ ਦੁਨੀਆ ਭਰ ਦੇ ਚੋਟੀ ਦੇ ਟੈਨਿਸ ਖਿਡਾਰੀਆਂ ਨੇ ਆਪਣੇ ਖਿਤਾਬ ਆਪਣੇ ਨਾਮ ਕੀਤੇ, ਉੱਥੇ ਭਾਰਤ ਦੇ ਗੁਜਰਾਤ ਸੂਬੇ ਤੋਂ ਆਈ 13 ਸਾਲਾ ਟੈਨਿਸ ਖਿਡਾਰਨ ਜੇਨਸੀ ਕਾਨਾਬਰ ਨੇ ਇੱਕ ਇਤਿਹਾਸਕ ਕਾਮਯਾਬੀ ਦਰਜ ਕੀਤੀ। ਜੂਨਾਗੜ੍ਹ ਦੀ ਰਹਿਣ ਵਾਲੀ ਜੇਨਸੀ ਨੇ ਏਸ਼ੀਆ-ਪੈਸਿਫਿਕ ਇਲੀਟ ਅੰਡਰ-14 ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਸਟ੍ਰੇਲੀਆ ਦੀ ਮੁਸੇਮਾ ਸਿਲੇਕ ਨੂੰ 3-6, 6-4 ਅਤੇ 6-1 ਨਾਲ ਹਰਾਕੇ ਖਿਤਾਬ ਆਪਣੇ ਨਾਮ ਕੀਤਾ। ਪਹਿਲਾ ਸੈੱ...

Tracing Roots: 140-year-old Punjabi migration story preserved in a children’s story book - ਮਨਮੀਤ ਬੇਦੀ ਦੀ ਅਨੋਖੀ ਕੋਸ਼ਿਸ਼: ਏਆਈ ਦੀ ਮਦਦ ਨਾਲ 140 ਸਾਲ ਪੁਰਾਣੀ ਪਰਿਵਾਰਕ ਵਿਰਾਸਤ ਦੀ ਕੀਤੀ ਸਫਲ ਖੋਜ 02.02.2026

Fifth-generation Australian-Punjabi Manmeet Bedi traced his family’s migration journey from Punjab to Queensland, uncovering a history spanning more than a century. What began as a personal search for records evolved into a deeper understanding of his roots and identity. This inspired him to pen a children’s book titled 'Where the Mustard Fields Meet the Southern Cross', which he says will preserv...

ਖ਼ਬਰਨਾਮਾ: 2025 ਫੈਡਰਲ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਖਰਚੇ ਕਈ ਮਿਲੀਅਨ ਡਾਲਰ, ਚੋਣ ਕਮਿਸ਼ਨ ਦੀ ਰਿਪੋਰਟ 02.02.2026

ਆਸਟ੍ਰੇਲੀਅਨ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 3 ਮਈ 2025 ਦੀਆਂ ਫੈਡਰਲ ਚੋਣਾਂ ਲਈ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਕਰੋੜਾਂ ਡਾਲਰ ਖਰਚੇ। ਲੇਬਰ ਪਾਰਟੀ ਨੇ ਚੋਣ ਸਮੇਤ 71 ਮਿਲੀਅਨ ਡਾਲਰ ਤੋਂ ਵੱਧ, ਲਿਬਰਲ ਪਾਰਟੀ ਨੇ ਕਰੀਬ 53 ਮਿਲੀਅਨ, ਨੈਸ਼ਨਲਜ਼ ਨੇ ਲਗਭਗ 5 ਮਿਲੀਅਨ ਅਤੇ ਗ੍ਰੀਨਜ਼ ਨੇ 9 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤਾ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ।

ਕਲਾ ਅਤੇ ਕਹਾਣੀਆਂ: ਭਾਰਤ ਵਿੱਚ ਜਨਮੇ ਤੇ ਪਾਕਿਸਤਾਨ ਵਿੱਚ ਮਸ਼ਹੂਰ ਹੋਏ ਗਾਇਕ ਇਨਾਇਤ ਹੁਸੈਨ ਭੱਟੀ ਦੀ ਪ੍ਰੇਰਣਾਦਾਇਕ ਯਾਤਰਾ 02.02.2026

ਭਾਰਤੀ ਪੰਜਾਬ ਵਿੱਚ ਜਨਮੇ ਅਤੇ ਪਾਕਿਸਤਾਨ ਵਿੱਚ ਮਸ਼ਹੂਰੀ ਹਾਸਲ ਕਰਨ ਵਾਲੇ ਲੋਕ ਗਾਇਕ ਅਤੇ ਥੀਏਟਰ ਕਲਾਕਾਰ ਇਨਾਇਤ ਹੁਸੈਨ ਭੱਟੀ ਦੀ ਕਲਾ ਯਾਤਰਾ ਰੇਡੀਓ ਤੋਂ ਸ਼ੁਰੂ ਹੋ ਕੇ ਫ਼ਿਲਮੀ ਸੰਗੀਤ ਦੀ ਦੁਨੀਆ ਤੱਕ ਪਹੁੰਚੀ। ਇਸ ਦੌਰਾਨ, ਇਨ੍ਹਾਂ ਨੇ ਆਪਣੀ ਕਲਾ ਰਾਹੀਂ ਅਮਨ ਅਤੇ ਸੂਫ਼ੀਆਨਾ ਸੋਚ ਦਾ ਸੁਨੇਹਾ ਦਿੱਤਾ। ਆਮ ਤੋਂ ਖ਼ਾਸ ਬਣਨ ਦੀ ਇਹ ਦਿਲਚਸਪ ਦਾਸਤਾਨ ਇਸ ਪੌਡਕਾਸਟ ਵਿੱਚ ਸੁਣੋ।

'ਮਦਰ ਆਫ਼ ਆਲ ਡੀਲਸ': ਦੋ ਦਹਾਕਿਆਂ ਦੀ ਗੱਲਬਾਤ ਤੋਂ ਬਾਅਦ ਯੂਰਪੀ ਯੂਨੀਅਨ ਅਤੇ ਭਾਰਤ ਵਿੱਚਕਾਰ ਵਪਾਰਕ ਸਮਝੌਤਾ ਤੈਅ 01.02.2026

ਭਾਰਤ ਅਤੇ ਯੂਰਪੀ ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਵਪਾਰਕ ਸਮਝੌਤਾ ਤੈਅ ਕਰ ਲਿਆ ਹੈ, ਜਿਸਨੂੰ ਲਗਭਗ ਦੋ ਦਹਾਕਿਆਂ ਤੋਂ ਚੱਲ ਰਹੀ ਗੱਲਬਾਤ ਤੋਂ ਬਾਅਦ 'ਮਦਰ ਆਫ਼ ਆਲ ਡੀਲਸ' ਕਰਾਰ ਦਿੱਤਾ ਜਾ ਰਿਹਾ ਹੈ। ਯੂ ਐਸ ਵੱਲੋਂ ਲਾਏ ਹਾਲਈਆ ਭਾਰੀ ਟੈਰਿਫਾਂ ਦੇ ਦਬਾਅ ਅਤੇ ਹੋਰ ਵਾਧਿਆਂ ਦੀਆਂ ਧਮਕੀਆਂ ਦਾ ਸਾਹਮਣਾ ਕਰਦੇ ਹੋਏ, ਦੋਵੇਂ ਵੱਡੀਆਂ ਅਰਥਵਿਵਸਥਾਵਾਂ ਹੁਣ ਆਪਣੇ ਵਪਾਰਕ ਸਾਥੀਆਂ ਦਾ ਵਿਸਤਾਰ ਕਰਨ ਵੱਲ ਕੰਮ ਕਰ ਰਹੀਆਂ ਹਨ।

SBS Punjabi - ਐਸ ਬੀ ਐਸ ਪੰਜਾਬੀ podcast'ini Replaio'da dinle

Radyo ve podcast'ler tek uygulamada - ücretsiz, kayıt gerektirmez. Bugün yükle ve lansmanı kaçırma

Google Play'den indir

Replaio bir podcast yayıncısı değildir; program adları, kapak görselleri ve ses içerikleri yazarlarına aittir ve herkese açık RSS beslemeleri aracılığıyla dağıtılır