Sikh Pakh

Sikh Pakh Podcast

SikhPakh. Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.

Skapare

Sikh Pakh

Kategori

History

Poddens webbplats

sikhpakh.com

Senaste avsnittet

6 okt 2025

Var kan du lyssna?

Poddar i appen Replaio Radio Kommer snart

Poddar kommer snart till appen. Installera nu och bli först med att uppleva ett helt nytt sätt att lyssna på poddar

Ladda ned på Google Play Installera gratis Android nästan 10 mn nedladdningar · betyg 4,8 iOS snart

Avsnitt

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਅਤੇ ਰਾਜਨੀਤੀ 11.05.2023

ਆਮ ਤੌਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਅਨੁਵਾਦ ਕਰਨਾ ਇਕ ਸਾਦੀ ਅਤੇ ਇਕਾਂਗੀ ਪ੍ਰਕ੍ਰਿਆ ਹੈ। ਇਹ ਕੇਵਲ ਇਕ ਭਾਸ਼ਾ ਤੋਂ ਦੂਜੀ ਭਾਸ਼ਾ ਵਿਚ ਉਲਟਾਉਣਾ ਹੀ ਹੈ। ਕੇਵਲ ਦੋ ਭਾਸ਼ਾਵਾਂ ਦੀ ਕੁਸ਼ਲਤਾ ਨਾਲ ਹੀ ਅਨੁਵਾਦ ਸੰਪੂਰਣ ਹੋ ਸਕਦਾ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਰ ਭਾਸ਼ਾ ਇਕ ਜਟਿਲ ਚਿੰਨ੍ਹ ਪ੍ਰਬੰਧ ਹੈ। ਹਰ ਚਿੰਨ੍ਹ ਦਾ ਇਕ ਅਜਿਹਾ ਪਾਸਾਰ ਜਾਂ ਸਤੱਰ ਵੀ ਹੈ ਜੋ ਕਿਸੇ ਰਾਜਨੀਤੀ ਜਾਂ ਸਮਾਜਿਕ ਸਥਿਤੀ ਨਾਲ ਜੁੜਿਆ ਹੋਇਆ ਹੈ। The post ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਅਤੇ ਰਾਜਨੀਤੀ appeared...

ਸਿੱਖੀ ਸਿਧਾਂਤਾਂ ‘ਚ ਰੱਤਿਆ ਹੋਇਆ ਗਦਰੀ ਲਹਿਰ ਦਾ ਯੋਧਾ – ਬਾਬਾ ਵਿਸਾਖਾ ਸਿੰਘ ਦਦੇਹਰ 08.05.2023

ਸੰਤ ਬਾਬਾ ਵਿਸਾਖਾ ਸਿੰਘ ਇਕ ਅਜੇਹੀ ਅਦੁੱਤੀ ਸ਼ਖ਼ਸੀਅਤ ਸਨ, ਜਿਨ੍ਹਾਂ ਦੀ ਗੁੰਮਨਾਮ ਸੇਵਾ ਅਤੇ ਦੇਸ਼ ਦੀ ਆਜ਼ਾਦੀ ਦੀ ਖਾਤਿਰ ਕੀਤੀਆਂ ਗਈਆਂ ਕੁਰਬਾਨੀਆਂ ਨੇ ਭਾਰਤੀ ਸੁਤੰਤਰਤਾ ਲਹਿਰ ਨੂੰ ਤਿੱਖਾ ਕਰਨ ਵਿਚ ਮਹੱਤਵਪੂਰਨ ਹਿੱਸਾ ਪਾਇਆ । The post ਸਿੱਖੀ ਸਿਧਾਂਤਾਂ ‘ਚ ਰੱਤਿਆ ਹੋਇਆ ਗਦਰੀ ਲਹਿਰ ਦਾ ਯੋਧਾ – ਬਾਬਾ ਵਿਸਾਖਾ ਸਿੰਘ ਦਦੇਹਰ appeared first on Sikh Pakh .

ਬੁੰਗਾ ਰਾਮਗੜ੍ਹੀਆ : ਸੁਰੱਖਿਆ ਅਤੇ ਸਵੈਮਾਨ ਦਾ ਪ੍ਰਤੀਕ 02.05.2023

ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਿਕਰਮਾ ਵਿਚ ਇਕ ਵਿਸ਼ਾਲ ਪੁਰਤਾਨ ਬੁੰਗੇ ਦੇ ਦਰਸ਼ਨ ਹੁੰਦੇ ਹਨ ਜਿਹੜਾ ਕਿ ਅਤੀਤ ਦੀਆਂ ਘਟਨਾਵਾਂ ਅਤੇ ਯਾਦਾਂ ਨੂੰ ਤਾਜ਼ਾ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜਦੋਂ ਕੋਈ ਸ਼ਰਧਾਲੂ ਜਲ੍ਹਿਆਂਵਾਲਾ ਬਾਗ਼ ਦੇ ਰਸਤਿਉਂ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਪੁੱਜਦਾ ਹੈ ਤਾਂ ਪਹਿਲਾਂ ਇਸ ਪਵਿੱਤਰ ਅਸਥਾਨ ’ਤੇ ਮੱਥਾ ਟੇਕਦਾ ਹੈ ਅਤੇ ਫਿਰ ਖੱਬੇ ਪਾਸਿਉਂ ਪਰਿਕਰਮਾ ਅਰੰਭ ਕਰਦੇ ਸਮੇਂ ਉਸ ਦੀ ਨਜ਼ਰ ਸੁੰਦਰ ਦਿੱਖ ਵਾਲੀ ਇਕ ਸ਼ਾਨਦਾਰ ਇਮਾਰਤ ’ਤੇ ਪੈਂਦੀ ਹੈ ਜਿਸ ਦੇ ਉੱਚੇ...

ਕਰਾਮਾਤ ਅਤੇ ਮੁਲਾਕਾਤ 29.04.2023

"ਸੰਤ ਬਾਬਾ ਉਤੱਮ ਸਿੰਘ ਜੀ ਮਹਾਂਪੁਰਸ਼ ਕਾਰ ਸੇਵਾ ਖਡੂਰ ਸਾਹਿਬ ਵਾਲੇ ਇਹ ਗੱਲ ਅਕਸਰ ਕਿਹਾ ਕਰਦੇ ਸਨ ਕਿ ਸਿੱਖੀ ਵਿੱਚ ਦੋ ਚੀਜ਼ਾਂ ਬਹੁਤ ਅਹਿਮ ਹਨ "ਕਰਾਮਾਤ ਅਤੇ ਮੁਲਾਕਾਤ" ਪ੍ਰਤੱਖ ਕਰਾਮਾਤ ਤਾਂ ਗੁਰੂ ਸਾਹਿਬ ਆਪ ਅਤੇ ਗੁਰੂ ਖਾਲਸਾ ਪੰਥ ਵਰਤਾ ਸਕਦਾ ਹੈ ਸਾਡੇ ਕੋਲ ਤਾਂ ਮੁਲਾਕਾਤ ਹੀ ਹੈ ਸੋ ਭਾਈ ਸਿੱਖੋ ਸਾਨੂੰ ਆਪਸੀ ਮੁਲਾਕਾਤ ਕਰਨੀ ਕਦੇ ਵੀ ਨਹੀਂ ਛਡਣੀ ਚਾਹੀਦੀ ਕਿਉਂਕਿ ਉਸ ਮੁਲਾਕਾਤ ਵਿਚ ਵੀ ਕਰਾਮਾਤ ਹੋ ਸਕਦੀ ਹੈ " The post ਕਰਾਮਾਤ ਅਤੇ ਮੁਲਾਕਾਤ appeared first on Sikh Pakh .

ਭਾਈ ਅੰਮ੍ਰਿਤਪਾਲ ਸਿੰਘ ਵਰਤਾਰਾ: ‘ਸਾਥ ਦਿਓ ਜਾਂ ਚੁੱਪ ਰਹੋ’ ਦੀ ਦਲੀਲ ਦਾ ਮੁਲਾਂਕਣ 24.04.2023

18 ਮਾਰਚ ਤੋਂ ਬਾਅਦ ਸਿੱਖ ਨੌਜਵਾਨਾਂ ਦੀ ਫੜੋ-ਫੜੀ ਅਤੇ ਭਾਰਤੀ ਹਕੂਮਤ ਦੁਆਰਾ ਵਿਆਪਕ ਪੱਧਰ ਤੇ ਚਲਾਈ ਦਮਨ-ਸਹਿਮ ਦੀ ਮੁਹਿੰਮ ਖਿਲਾਫ ਭਾਈ ਦਲਜੀਤ ਸਿੰਘ ਅਤੇ ਹੋਰ ਸਿੰਘਾਂ ਵਲੋਂ ਇਕ ਪੱਤਰਕਾਰ ਵਾਰਤਾ ਕੀਤੀ ਗਈ ਜਿਸ ਵਿਚ ਉਨ੍ਹਾਂ ਵਲੋਂ ਸੱਤਾ ਦੇ ਹਮਲੇ ਦੀਆਂ ਪਰਤਾਂ ਖੋਲ੍ਹਣ ਦੇ ਨਾਲ-ਨਾਲ ਸਿੱਖ ਨੌਜਵਾਨਾਂ ਦੀ ਅਗਵਾਈ ਵਿਚ ਹੋਈ ਕਾਹਲ ਅਤੇ ਉਕਾਈਆਂ ਨੂੰ ਵੀ ਧਿਆਨ ਵਿਚ ਲਿਆਂਦਾ ਗਿਆ ਅਤੇ ਸਰਬੱਤ ਖਾਲਸਾ ਸੱਦਣ ਬਾਰੇ ਵੀ ਇਕ ਰਾਇ ਦਿੱਤੀ ਗਈ ਜਿਸ ਦਾ ਉਹ ਪਹਿਲਾਂ ਤੋਂ ਹੀ ਪਰਚਾਰ ਕਰ ਰਹੇ ਹਨ। The post ਭ...

ਪ੍ਰਵਾਸ ਅਤੇ ਪੰਜਾਬ 22.04.2023

ਪੁਵਾਸ ਕਰਨ ਦਾ ਸਿਲਸਿਲਾ ਭਾਰਤੀ ਲੋਕਾਂ ਵਿਚ ਆਜ਼ਾਦੀ ਤੋਂ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਪਰ 1950 ਈ. ਦੇ ਇਰਦ ਗਿਰਦ ਪੂੰਜੀਵਾਦ ਦੀਆਂ ਲੋੜਾਂ ਅਤੇ ਲੋਕਾਂ ਵਿਚਲੀ ਪੈਸਾ ਇਕੱਤਰ ਕਰਨ ਦੀ ਲਾਲਸਾ ਹੋਇਆ। ਵਿਦੇਸ਼ਾਂ ਵਿਚ ਪ੍ਰਵਾਸੀਆਂ ਨੂੰ ਰਿਹਾਇਸ਼ੀ ਮੁਸੀਬਤਾਂ, ਭਾਸ਼ਾਈ ਸਮੱਸਿਆਵਾਂ, ਨਸਲੀ ਵਿਤਕਰਾ, ਸੱਭਿਆਚਾਰਕ ਅੜਚਨਾਂ, ਪੁਵਾਸੀ ਮਜ਼ਦੂਰਾਂ ਦਾ ਫੈਕਟਰੀ ਮਾਲਕਾਂ ਵਲੋਂ ਸ਼ੋਸ਼ਣ, ਬੱਚਿਆਂ ਨੂੰ ਪੜ੍ਹਾਉਣ ਅਤੇ ਧਰਮ ਆਦਿ ਦੇ ਆਧਾਰ `ਤੇ ਵਿਤਕਰੇ ਦਾ ਸਾਹਮਣਾ ਕਰਨਾ ਪਿਆ। The post ਪ੍ਰਵਾਸ ਅਤੇ ਪੰਜਾਬ...

ਸੱਚੀ ਵਰਿਆਮਗੀ (ਲੇਖਕ:ਪ੍ਰੋ. ਪੂਰਨ ਸਿੰਘ) 20.04.2023

ਕਾਇਰ ਆਖਦੇ ਹਨ ‘ਅੱਗੇ ਵਧੋ’ ਸੂਰਮੇ ਪੁਕਾਰਦੇ ਹਨ ‘ਪਿੱਛੇ ਹਟ ਚਲੋ।’ ਕਾਇਰ ਕਹਿੰਦਾ ਹੈ ‘ਉਠਾਓ ਤਲਵਾਰ’ ਸੂਰਮਾ ਆਖਦਾ ਹੈ ‘ਸਿਰ ਅੱਗੇ ਕਰੋ’ ਸੂਰਮੇ ਦਾ ਜੀਵਨ ਕੁਦਰਤ ਨੇ ਆਪਣੀ ਤਾਕਤ ਫਜ਼ੂਲ ਗੁਆਣ ਲਈ ਨਹੀਂ ਸਿਰਜਿਆ। ਸੂਰਮੇ ਦਾ ਸ਼ਰੀਰ ਕੁਦਰਤ ਦੀਆਂ ਕੁਲ ਤਾਕਤਾਂ ਦਾ ਭੰਡਾਰ ਹੈ। ਕੁਦਰਤ ਦਾ ਇਹ ਕੇਂਦਰ ਡੋਲ ਨਹੀਂ ਸਕਦਾ। ਸੂਰਜ ਦਾ ਚੱਕਰ ਡੋਲ ਜਾਵੇ ਤਾਂ ਡੋਲ ਜਾਵੇ ਐਪਰ ਸੂਰਮੇ ਦੇ ਦਿਲ ਵਿਚ ਜੋ ਰੱਬੀ ਟੇਕ ਟਿਕੀ ਹੈ, ਜੋ ਨ੍ਵਰੀ ਪੁਰੀ ਗੱਡੀ ਹੈ ਉਹ ਅਚਲ ਹੈ। ਕੁਦਰਤ ਦੇ ਹੋਰਨਾਂ ਪਦਾਰਥਾਂ ਦੀ ਰਾਤ, ਭਾਵ...

ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ) 17.04.2023

ਹਰੇਕ ਸਿੱਖ ਨੂੰ ਉਸ ਦੀ ਕਿਰਪਾਨ ਪਾਉਣੀ ਪੈਂਦੀ ਹੈ। ਆਪਣੀ ਨਹੀਂ। ਕਿਰਪਾਨ ਤਾਂ ਗੁਰੂ ਦੀ ਬਖਸ਼ੀਸ਼ ਹੈ। ਇਹ ਹਮਲੇ ਜਾਂ ਬਚਾਓ ਦਾ ਹਥਿਆਰ ਨਹੀਂ; ਇਹ ਤਾਂ ਗੁਰੂ ਦੇ ਪਿਆਰ ਨਾਲ ਫੌਲਾਦੀ ਹੋਏ ਦਿਲ ਦੀ ਬਾਤ ਹੈ। ਸਿੱਖ ਦਾ ਦਿਲ ਕਿਰਪਾਨ ਵਰਗਾ ਹੋਣਾ ਚਾਹੀਦਾ ਹੈ। ਇਹ ਇਕ ਬਹੁਤ ਜ਼ਿਆਦਾ ਭਾਵੁਕ ਰੂਹ ਦਾ ਚਿੰਨ੍ਹ ਹੈ। The post ਸ਼ਮਸ਼ੀਰ-ਏ-ਗੁਰੂ ਗੋਬਿੰਦ ਸਿੰਘ (ਕਿਰਪਾਨ ਉਹ ਮਨ ਹੈ ਜਿਸ ਵਿਚ ਗੁਰੂ ਵਸਦਾ ਹੈ) appeared first on Sikh Pakh .

ਖ਼ਾਲਸਾ ਪੰਥ ਦੀ ਸਾਜਨਾ (ਲੇਖਕ ਪ੍ਰੋ. ਹਰਿੰਦਰ ਸਿੰਘ ਮਹਿਬੂਬ) 13.04.2023

ਬਿਕ੍ਰਮੀ ਸੰਮਤ 1756 ਦੀ ਪਹਿਲੀ ਵਿਸਾਖ ਨੂੰ ਆਨੰਦਪੁਰ ਵਿਚ ਹਜ਼ਾਰਾਂ ਸਿੱਖਾਂ ਦਾ ਇਕੱਠ ਹੋਇਆ। ਜਿਥੇ ਅੱਜ ਕੱਲ ਤਖਤ ਕੇਸਗੜ੍ਹ ਸਾਹਿਬ ਸਜੇ ਹੋਏ ਹਨ, ਉਥੇ ਵੀਰਵਾਰ ਵਾਲੇ ਦਿਨ, 30 ਮਾਰਚ 1699 ਈਸਵੀ ਨੂੰ ਗੁਰੂ ਜੀ ਦੇ ਹੁਕਮ ਨਾਲ ਇਕ ਭਾਰੀ ਦੀਵਾਨ ਸਜਿਆ। ਪਹਾੜੀ ਢਲਾਣ ਉੱਤੇ ਵਿਸ਼ਾਲ ਖੂਬਸੂਰਤ ਤੰਬੂ ਲਗਾਇਆ ਗਿਆ; ਦੂਰ ਤੱਕ ਕਨਾਤਾਂ ਲਗਾਈਆਂ ਗਈਆਂ; ਹਜ਼ੂਰ ਦੇ ਬੈਠਣ ਲਈ ਸੰਗਮਰਮਰ ਦੀ ਇਕ ਉੱਚੀ ਥਾਂ ਖਾਸ ਤੌਰ 'ਤੇ ਬਣਾਈ ਗਈ ਸੀ, ਜਿਸ ਦੇ ਪਿੱਛੇ ਨੀਲੇ ਰੰਗ ਦਾ ਇਕ ਨਿੱਕਾ ਜੇਹਾ ਤੰਬੂ ਸੀ। ਦਿਨ ਚੜਦਿਆ...

ਸਿੱਖ ਪਛਾਣ ਦਾ ਸਵਾਲ (ਲੇਖਕ: ਡਾ. ਸੇਵਕ ਸਿੰਘ) 08.04.2023

ਬੰਦੇ ਦੀ ਨਿੱਜੀ ਪਛਾਣ ਦੇ ਅਨੇਕਾਂ ਪੱਖ ਹੁੰਦੇ ਹਨ ਜਿਵੇਂ ਉਮਰ,ਵਰਗ,ਇਲਾਕਾ,ਅਹੁਦਾ,ਅਤੇ ਹੁਨਰ ਆਦਿ ਪਰ ਜਦੋਂ ਤੋਂ ਮਨੁੱਖ ਨੇ ਸਮਾਜਿਕ ਜ਼ਿੰਦਗੀ ਜੀਣੀ ਸ਼ੁਰੂ ਕੀਤੀ ਹੈ ਉਸ ਦਿਨ ਤੋਂ ਅੱਜ ਤੱਕ ਰਾਜਸੀ ਪਛਾਣ ਦਾ ਸਵਾਲ ਸਭ ਤੋਂ ਵੱਧ ਮਹੱਤਵਪੂਰਨ ਹੈ। The post ਸਿੱਖ ਪਛਾਣ ਦਾ ਸਵਾਲ (ਲੇਖਕ: ਡਾ. ਸੇਵਕ ਸਿੰਘ) appeared first on Sikh Pakh .

ਦਰਬਾਰ ਸਾਹਿਬ ਅਤੇ ਇਸ ਦਾ ਧਾਰਮਿਕ-ਰਾਜਨੀਤਿਕ ਰੁਤਬਾ 30.03.2023

1721 ਈਸਵੀ ਪਿੱਛੋਂ ਹਰਿਮੰਦਰ ਸਾਹਿਬ ਕੰਪਲ਼ੈਕਸ ਸਿੱਖ-ਸੰਸਾਰ, ਸਿੱਖ ਇਤਿਹਾਸ, ਸਿੱਖ ਰਾਜਨੀਤੀ ਅਤੇ ਅਗੰਮੀ ਸਿੱਖ ਦਰਸ਼ਨ ਦਾ ਕੇਂਦਰ ਰਿਹਾ ਹੈ। The post ਦਰਬਾਰ ਸਾਹਿਬ ਅਤੇ ਇਸ ਦਾ ਧਾਰਮਿਕ-ਰਾਜਨੀਤਿਕ ਰੁਤਬਾ appeared first on Sikh Pakh .

ਮਨੁੱਖੀ ਅਧਿਕਾਰ  – ਅਨੂਪ ਸਿੰਘ ਘਣੀਆਂ 16.03.2023

ਮਨੁੱਖੀ ਅਧਿਕਾਰਾਂ ਬਾਰੇ ਕੋਈ ਠੋਸ ਵਿਆਖਿਆ ਨਹੀਂ ਹੈ, ਮੌਜੂਦਾ ਵਿਆਖਿਆਵਾਂ ਵੀ ਸੰਕੀਰਨ ਹਨ ਜੋ ਕਿ ਮਨੁੱਖੀ ਹੱਕਾਂ ਦੇ ਘਾਣ ਦੀ ਰੂਹ ਤੱਕ ਪਹੁੰਚਣ ਤੋਂ ਅਸਮਰੱਥ ਹਨ। ਮਨੁੱਖੀ ਹੱਕਾਂ ਦਾ ਘਾਣ ਦੁਨੀਆ ਉੱਪਰ ਇੱਕ ਆਮ ਵਰਤਾਰਾ ਹੈ ਅਤੇ ਇਸ ਆਪਣੇ ਸੁੱਖਾ ਉੱਤੇ ਕੇਂਦਰਿਤ ਸੰਸਾਰ ਵਿਚ ਮਨੁੱਖੀ ਹੱਕਾਂ ਦੇ ਘਾਣ ਤੋਂ ਬਾਅਦ ਵੀ, ਨਿਆ ਦਾ ਬੋਝ ਪੀੜਤ ਧਿਰ ਉੱਪਰ ਹੀ ਹੁੰਦਾ ਹੈ। The post ਮਨੁੱਖੀ ਅਧਿਕਾਰ  – ਅਨੂਪ ਸਿੰਘ ਘਣੀਆਂ appeared first on Sikh Pakh .

ਉਮਰ ਕੈਦੀ ਦੀ ਰਿਹਾਈ ਦਾ ਅਮਲ 04.03.2023

ਇੰਡੀਆ ਵਿਧਾਨ ਦੀ ਸੱਤਵੀ ਜੁਜ ਦੀ ਸੂਬਾ ਸੂਚੀ ਅਨੁਸਾਰ ਜੇਲ੍ਹ ਮਹਿਕਮਾ ਸੂਬਿਆਂ ਦਾ ਵਿਸ਼ਾ ਹੈ। ਭਾਵ ਕੈਦੀ ਦੀ ਰਿਹਾਈ ਵਿਚ ਯੂਨੀਅਨ ਸਰਕਾਰ ਦਾ ਕੋਈ ਦਖਲ ਨਹੀ ਹੋਣਾ ਚਾਹੀਦਾ। ਜੇਲ੍ਹਾਂ ਦਾ ਪ੍ਰਬੰਧ , ਪ੍ਰਸ਼ਾਸਨ ਅਤੇ ਕੈਦੀਆਂ ਨਾਲ ਸਬੰਧ ਸਾਰੇ ਫੈਸਲੇ ਸੂਬਾ ਸਰਕਾਰ ਜੇਲ੍ਹ ਕਾਨੂੰਨ 1894( The Prison Act, 1894) ਅਤੇ ਜੇਲ੍ਹ ਜਾਬਤਾ ਦਸਤਾਬੇਜ (The Prison Manuals) ਅਨੁਸਾਰ ਲੈਂਦੀਆ ਹਨ। The post ਉਮਰ ਕੈਦੀ ਦੀ ਰਿਹਾਈ ਦਾ ਅਮਲ appeared first on Sikh Pakh .

ਮਾਤ ਭਾਸ਼ਾ ਦਿਵਸ ’ਤੇ ਵਿਸ਼ੇਸ਼ – ਗੁਰਮੁਖੀ ਦੀ ਉਤਪਤੀ ਤੇ ਵਿਗਾਸ 20.02.2023

ਗੁਰਮੁਖੀ ਸ਼ਬਦ ਦਾ ਭਾਖਾਈ ਮੂਲਕ ਅਰਥ ਹੈ 'ਗੁਰੂ ਦੇ ਮੁਖ ਵਿਚੋਂ ਨਿਕਲੀ ਹੋਈ; ਅਤੇ ਲਿਪੀਮੂਲਕ ਅਰਥ ਹੈ 'ਜੋ ਗੁਰੂ ਨੇ ਬਣਾਈ।' ਗੁਰਮੁਖੀ ਦਾ ਨਿਰਮਾਣ ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਨੇ, ਭਾਈ ਲਹਣੇ ਦੇ ਰੂਪ ਵਿਚ, ਕਰਤਾਰਪੁਰ ਵਿਖੇ ਸਤਿਗੁਰੁ ਸਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਰਹਿਨੁਮਾਈ ਹੇਠ ਕੀਤਾ। The post ਮਾਤ ਭਾਸ਼ਾ ਦਿਵਸ ’ਤੇ ਵਿਸ਼ੇਸ਼ – ਗੁਰਮੁਖੀ ਦੀ ਉਤਪਤੀ ਤੇ ਵਿਗਾਸ appeared first on Sikh Pakh .

ਸਰਦਾਰ ਸ਼ਾਮ ਸਿੰਘ ਅਟਾਰੀਵਾਲਾ  14.02.2023

ਮੈਂ ਅੱਜ ਫ਼ੈਸਲਾ ਕੀਤਾ ਹੈ ਕਿ ਤੈਨੂੰ ਇਕ ਸ਼ਹੀਦ ਦੀ ਅਮਰ ਗਾਥਾ ਸੁਣਾਵਾਂ। ਪਰ ਸ਼ੁਰੂ ਕਿਵੇਂ ਕਰਾਂ ? ਕਿਹੜੇ ਸ਼ਹੀਦ ਦੀ ਗੱਲ ਸ਼ੁਰੂ ਕਰਾਂ ? ਤੈਨੂੰ ਤਾਰੂ ਸਿੰਘ ਸ਼ਹੀਦ ਦੀ ਸਾਖੀ ਸੁਣਾਵਾਂ, The post ਸਰਦਾਰ ਸ਼ਾਮ ਸਿੰਘ ਅਟਾਰੀਵਾਲਾ  appeared first on Sikh Pakh .

ਦਸਤਾਰ : ਸਤਿਕਾਰ ਅਤੇ ਮਹੱਤਵ 28.01.2023

ਦਸਤਾਰ ਸਿੱਖ ਦੀ ਪਛਾਣ ਅਤੇ ਸਵੈਮਾਣ ਦਾ ਮਹੱਤਵਪੂਰਨ ਅੰਗ ਹੈ। ਪੰਜਾਬ ਦੀ ਸੱਭਿਆਚਾਰਕ ਪਛਾਣ ਨੂੰ ਵੀ 'ਦਸਤਾਰ' ਤੋਂ ਬਗ਼ੈਰ ਨਹੀਂ ਦੇਖਿਆ ਜਾ ਸਕਦਾ। ਫ਼ਾਰਸੀ ਭਾਸ਼ਾ ਦੇ ਸ਼ਬਦ ਦਸਤਾਰ ਦਾ ਅਰਥ ਹੈ 'ਪੱਗ' ਜਾਂ 'ਪਗੜੀ'। The post ਦਸਤਾਰ : ਸਤਿਕਾਰ ਅਤੇ ਮਹੱਤਵ appeared first on Sikh Pakh .

ਕਿਤਾਬ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ ਬਾਰੇ ਕੁਝ ਵਿਚਾਰ 27.01.2023

ਨਵੰਬਰ ਚੌਰਾਸੀ ਦੀ ਸਿੱਖ ਨਸਲਕੁਸ਼ੀ ਦੀ ਭਾਰਤ ਵਿਚਲੀ ਥਾਂਵਾਂ ਦੀ ਨਿਸ਼ਾਨਦੇਹੀ ਅਤੇ ਇਸ ਨਸਲਕੁਸ਼ੀ ਦੇ ਸੁਭਾਅ ਨੂੰ ਬਹੁਤਾ ਨੇੜਿਓਂ ਜਾਨਣ ਦੇ ਇੱਛੁਕ ਪਾਠਕਾਂ ਲਈ ਇਹ ਕਿਤਾਬ ਬਹੁਤ ਹੀ ਸਹੀ ਸਰੋਤ ਬਣਦੀ ਹੈ। The post ਕਿਤਾਬ ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਚਸ਼ਮਦੀਦਾਂ ਅਤੇ ਸਬੂਤਾਂ ਦੀ ਜ਼ੁਬਾਨੀ ਬਾਰੇ ਕੁਝ ਵਿਚਾਰ appeared first on Sikh Pakh .

ਜ਼ੀਰਾ ਸਾਂਝਾ ਮੋਰਚਾ ਦੀ ਸਫਲਤਾ: ਤਜ਼ਰਬੇ ਅਤੇ ਸਬਕ 24.01.2023

ਪਿਛਲੇ ਦਿਨੀਂ ਸਰਕਾਰ ਵਲੋ ਮਾਲਬਰੋਸ ਫੈਕਟਰੀ ਨੂੰ ਬੰਦ ਕਰਨ ਦੇ ਐਲਾਨ ਦੇ ਨਾਲ ਜ਼ੀਰਾ ਸਾਂਝੇ ਮੋਰਚੇ ਉਪਰ ਬੈਠੇ ਲੋਕਾਂ ਸਮੇਤ ਪੂਰੇ ਪੰਜਾਬ ਦੀ ਜਿੱਤ ਹੋਈ ਹੈ। ਪੰਜਾਬ ਦੇ ਵਾਤਾਵਰਨ ਦੀ ਰਖਵਾਲੀ ਲਈ ਲੜਨ ਵਾਲੇ ਨੌਜਵਾਨਾਂ ਅਤੇ ਜਥਿਆਂ ਦੇ ਨਾਲ ਵਿਚਾਰ ਚਰਚਾ ਮੰਚ, ਸੰਵਾਦ ਵਲੋਂ ਇਸ ਮੋਰਚੇ ਵਿਚ ਹੋਈ ਜਿੱਤ ਦੀ ਪੜਚੋਲ ਕਰਨ ਲਈ ਚਰਚਾ ਕਰਵਾਈ ਗਈ। The post ਜ਼ੀਰਾ ਸਾਂਝਾ ਮੋਰਚਾ ਦੀ ਸਫਲਤਾ: ਤਜ਼ਰਬੇ ਅਤੇ ਸਬਕ appeared first on Sikh Pakh .

ਸਾਖੀ ਖਿਦਰਾਣੇ ਕੀ 14.01.2023

ਸਮਾਂ ਐਸਾ ਬਣਿਆ ਕਿ ਗੁਰੂ ਕੇ ਪਿਆਰੇ ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਕਿ ਗੁਰੂ ਕਾ ਖਾਲਸਾ ਤੁਹਾਨੂੰ ਚਮਕੌਰ ਦੀ ਗੜ੍ਹੀ ਨੂੰ ਛੱਡਣ ਦਾ ਹੁਕਮ ਕਰਦਾ ਹੈ। ਇਹ ਐਸੀ ਅਨੋਖੀ ਸਾਖੀ ਸੀ ਜਿਸ ਵਿਚ ਗੁਰੂ ਸਿੱਖ ਤੇ ਸਿੱਖ ਗੁਰੂ ਦਾ ਰੂਪ ਧਾਰਣ ਕਰ ਗਏ। The post ਸਾਖੀ ਖਿਦਰਾਣੇ ਕੀ appeared first on Sikh Pakh .

ਵੀਰ ਬਾਲ ਦਿਵਸ ਸਬੰਧੀ ਸਿੱਖਾਂ ਵਲੋਂ ਜਤਾਏ ਖਦਸ਼ੇ ਹੋ ਰਹੇ ਸੱਚ 03.01.2023

ਪਿਛਲੇ ਦਿਨੀਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮੌਕੇ ਦਿੱਲੀ ਦਰਬਾਰ ਵਲੋਂ ਵੀਰ ਬਾਲ ਦਿਵਸ ਮਨਾ ਕੇ ਜਿਸ ਤਰ੍ਹਾਂ ਦਾ ਪ੍ਰਵਚਨ ਸਿਰਜਣ ਦੀ ਕੋਸ਼ਿਸ ਕੀਤੀ ਗਈ, ਇਸ ਤੋਂ ਸਿੱਖਾਂ ਦੇ ਵੱਡੇ ਹਿੱਸਿਆਂ ਵਲੋਂ ਜਤਾਏ ਜਾ ਰਹੇ ਖਦਸ਼ੇ ਸੱਚ ਸਾਬਤ ਹੋ ਰਹੇ ਹਨ। ਚਕਰੈਲ ਸਿੱਖਾਂ ਵਲੋਂ ਇਸ ਸਬੰਧੀ ਨਿਭਾਈ ਗਈ ਭੂਮਿਕਾ ਬਿਲਕੁਲ ਗੁਰਮਤਿ ਵਿਰੋਧੀ ਰਹੀ। ਵਿਚਾਰ ਮੰਚ, ਸੰਵਾਦ ਵੱਲੋਂ ਇਸ ਸਬੰਧੀ ਕਾਰਵਾਈ ਗਈ ਵਿਚਾਰ ਚਰਚਾ ਨੂੰ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਣ ਕਰਨ ਹਿੱਤ ਪੇਸ਼ ਕਰ ਰਹੇ ਹਾਂ। The post ਵੀਰ ਬਾਲ ਦਿਵਸ ਸਬ...

ਸ਼ਹੀਦੀ ਸਭਾ ‘ਤੇ ਫਿਲਮਾਂ ਪ੍ਰਤੀ ਰੁਝਾਨ ਕਿੰਨਾ ਕੁ ਘਟਿਆ। ਖ਼ਾਸ ਗੱਲਬਾਤ 31.12.2022

ਬੀਤੇ ਦਿਨੀਂ ਸਿੱਖ ਜਥਿਆਂ ਨੇ ਸ਼ਹੀਦੀ ਸਭਾ ਉਪਰ ਵਿਚਰਦਿਆਂ ਸੰਗਤ ਦੇ ਫਿਲਮਾਂ ਬਾਰੇ ਰੁਝਾਨ ਸਬੰਧੀ ਕੁਝ ਬਦਲਾਅ ਮਹਿਸੂਸ ਕੀਤੇ ਅਤੇ ਜਿਸ ਸਬੰਧੀ ਕਈ ਖ਼ਬਰਾਂ ਵੀ ਇੰਟਰਨੈਟ ਉਪਰ ਆਈਆਂ। ਵਿਚਾਰ ਮੰਚ, ਸੰਵਾਦ ਵਲੋਂ ਇਸ ਸਬੰਧੀ ਸਿੱਖ ਵਿਚਾਰਕਾਂ ਦੇ ਵਿਚਾਰ ਲਏ ਗਏ। ਜਿਸ ਦੀ ਗਲਬਾਤ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਣ ਕਰਨ ਵਾਸਤੇ ਪੇਸ਼ ਹੈ। The post ਸ਼ਹੀਦੀ ਸਭਾ ‘ਤੇ ਫਿਲਮਾਂ ਪ੍ਰਤੀ ਰੁਝਾਨ ਕਿੰਨਾ ਕੁ ਘਟਿਆ। ਖ਼ਾਸ ਗੱਲਬਾਤ appeared first on Sikh Pakh .

ਸਰਕਾਰ ਵਲੋਂ ‘ਵੀਰ ਬਾਲ ਦਿਵਸ’ ਨਾਮ ਰੱਖਣ ਪਿੱਛੇ ਦੀ ਬਿਰਤੀ ਕੀ? ਬੁਝਣ ਦੀ ਲੋੜ। 24.12.2022

ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਨੂੰ ਸਮੁੱਚੀ ਦੁਨੀਆਂ ਵਿੱਚ ਵੱਸਦੀ ਸਿੱਖ ਸੰਗਤ ਵਲੋਂ ਬੜੀ ਸ਼ਰਧਾ ਨਾਲ ਯਾਦ ਕੀਤਾ ਜਾਂਦਾ ਹੈ। ਸਾਹਿਬਜ਼ਾਦਿਆਂ ਨੂੰ ਬਾਬਾ ਕਹਿ ਕੇ ਸਿੱਖ ਪੰਥ ਸੰਬੋਧਨ ਕਰਦਾ ਹੈ ਅਤੇ ਸਹੀਦੀਆਂ ਨੂੰ ਯਾਦ ਕਰਨ ਦਾ ਪੰਥ ਦਾ ਆਪਣਾ ਇੱਕ ਤਰੀਕਾ ਹੈ। ਇਹਨਾਂ ਸਹੀਦੀ ਦਿਹਾੜਿਆਂ ਨੂੰ ਸਿੱਖ ਪੰਥ ਵਲੋਂ ਆਪਣੀਆਂ ਰਵਾਇਤਾਂ ਅਨੁਸਾਰ ਨਾਮ ਵੀ ਦਿੱਤਾ ਹੋਇਆ ਹੈ। ਦਿੱਲੀ ਦਰਬਾਰ ਵੱਲੋਂ ਇੱਕ ਪਾਸੇ ਸਿੱਖਾਂ ਨੂੰ ਖਤਮ ਕਰਨ ਦੀ ਕੋਸਿਸਾਂ ਚੱਲ ਰਹੀਆਂ ਹਨ, ਗੁਰੂਘਰਾਂ ਦੀ ਹੋਂਦ ਨੂੰ ਮਿਟਾਇਆ ਜਾ ਰਿਹਾ ਹੈ।...

ਪੀਲੀਭੀਤ ਕਤਲ ਕਾਂਡ ਫੈਸਲਾ: ਇਲਾਹਾਬਾਦ ਉਚ ਅਦਾਲਤ ਨੀਵਾਣਾਂ ਵੱਲ ਨੂੰ 21.12.2022

ਸੰਨ ੧੯੯੧ ਵਿੱਚ ਪੀਲੀਭੀਤ (ਯੂਪੀ) ਵਿੱਚ ਪੁਲਸ ਵਲੋਂ ਹਜ਼ੂਰ ਸਾਹਿਬ ਯਾਤਰਾ ਤੋਂ ਵਾਪਸ ਆ ਰਹੇ ਸਿੱਖ ਯਾਤਰੀਆਂ ਨੂੰ ਅਗਵਾ ਕਰਨ ਤੋਂ ਬਾਅਦ ਵਿੱਚ ਫਰਜ਼ੀ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਇਸ ਸਬੰਧੀ ਲੰਬੀ ਕਨੂੰਨੀ ਲੜਾਈ ਪਰਿਵਾਰ ਵਲੋਂ ਪੁਲਸ ਖਿਲਾਫ ਲੜੀ ਗਈ ਸੀ ਅਤੇ ੪੩ ਪੁਲਸ ਕਰਮਚਾਰੀ ਇਸ ਵਿੱਚ ਦੋਸ਼ੀ ਪਾਏ ਗਏ ਸਨ। The post ਪੀਲੀਭੀਤ ਕਤਲ ਕਾਂਡ ਫੈਸਲਾ: ਇਲਾਹਾਬਾਦ ਉਚ ਅਦਾਲਤ ਨੀਵਾਣਾਂ ਵੱਲ ਨੂੰ appeared first on Sikh Pakh .

ਸਿੱਖ ਨਸਲਕੁਸ਼ੀ ੧੯੮੪: ਕੀ, ਕਿਵੇਂ ਅਤੇ ਕਿਥੇ ਵਾਪਰਿਆ? ਸਸ਼ਤਰਾਂ ਨੇ ਸਿੱਖਾਂ ਨੂੰ ਕਿਵੇਂ ਬਚਾਇਆ? 19.12.2022

ਵਿਚਾਰ ਮੰਚ ਸੰਵਾਦ ਵਲੋਂ 1984 ਵਿੱਚ ਸਿੱਖ ਨਸਲਕੁਸ਼ੀ ਬਾਰੇ ਚਰਚਾ ਰੱਖੀ ਗਈ। ਸਿੱਖ ਨਸਲਕੁਸ਼ੀ ਦਾ ਤਰੀਕਾ ਕੀ ਰਿਹਾ ਅਤੇ ਇਸਦਾ ਫੈਲਾਅ ਕਿਥੇ ਕਿਥੇ ਰਿਹਾ। ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਕਾਰਵਾਈਆਂ ਤੋਂ ਸਿੱਖ ਕੇ ਸਿੱਖ ਕਿਵੇਂ ਬਚ ਸਕਦੇ ਹਨ। ਕਾਫੀ ਸਾਰੇ ਸੁਆਲਾਂ ਦੇ ਜਵਾਬ ਅਤੇ ਬਹੁਤ ਕੁਝ ਨਵਾਂ ਸਿਖਣ ਨੂੰ ਸਿੱਖ ਪੱਖ ਦੇ ਸਰੋਤਿਆਂ ਨੂੰ ਇਸ ਗੱਲਬਾਤ ਵਿਚੋਂ ਮਿਲ ਸਕਦਾ ਹੈ। The post ਸਿੱਖ ਨਸਲਕੁਸ਼ੀ ੧੯੮੪: ਕੀ, ਕਿਵੇਂ ਅਤੇ ਕਿਥੇ ਵਾਪਰਿਆ? ਸਸ਼ਤਰਾਂ ਨੇ ਸਿੱਖਾਂ ਨੂੰ ਕਿਵੇਂ ਬਚਾਇਆ? appeared fi...

ਗੁਰਦੁਆਰਾ ਪ੍ਰਬੰਧ ਵਿਚ ਆਈ ਨਿਘਾਰ ਲਈ ਵੋਟ ਪ੍ਰਣਾਲੀ ਕਿਵੇਂ ਜਿੰਮੇਵਾਰ? ਖਾਸ ਪੜਚੋਲ 17.12.2022

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਪ੍ਰਬੰਧ ਵਿਚ ਆਈ ਨਿਘਾਰ ਲਈ ਅੰਗਰੇਜ਼ਾਂ ਵਲੋਂ ਬਣਾਈ ਵੋਟ ਪ੍ਰਣਾਲੀ ਦੀ ਕਿੰਨੀ ਕੁ ਵੱਡੀ ਭੂਮਿਕਾ ਬਣਦੀ ਹੈ। ਇਸ ਬਾਰੇ ਵਿਚਾਰ ਚਰਚਾ ਅਤੇ ਇਸਦੀ ਜਗ੍ਹਾ ਭਰਨ ਲਈ ਪੰਥਕ ਪ੍ਰਬੰਧ ਕਿਹੋ ਜਿਹਾ ਹੋ ਸਕਦਾ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਗਈ ਵਿਚਾਰ ਚਰਚਾ ਸਿੱਖ ਪੱਖ ਦੇ ਸਰੋਤਿਆਂ ਦੇ ਮੰਥਨ ਕਾਰਨ ਹਿਤ ਪੇਸ਼ ਹੈ। The post ਗੁਰਦੁਆਰਾ ਪ੍ਰਬੰਧ ਵਿਚ ਆਈ ਨਿਘਾਰ ਲਈ ਵੋਟ ਪ੍ਰਣਾਲੀ ਕਿਵੇਂ ਜਿੰਮੇਵਾਰ? ਖਾਸ ਪੜਚੋਲ appeared first on Sikh Pakh...

Lyssna på podden Sikh Pakh Podcast i Replaio

Radio och poddar i en och samma app - gratis och utan konto. Installera redan idag och missa inte premiären

Ladda ned på Google Play

Replaio är ingen poddutgivare; programnamn, omslag och ljud tillhör sina upphovspersoner och distribueras via offentliga RSS-flöden