Sikh Pakh

Sikh Pakh Podcast

SikhPakh. Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.

Skapare

Sikh Pakh

Kategori

History

Poddens webbplats

sikhpakh.com

Senaste avsnittet

6 okt 2025

Var kan du lyssna?

Poddar i appen Replaio Radio Kommer snart

Poddar kommer snart till appen. Installera nu och bli först med att uppleva ett helt nytt sätt att lyssna på poddar

Ladda ned på Google Play Installera gratis Android nästan 10 mn nedladdningar · betyg 4,8 iOS snart

Avsnitt

ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਦੀ ਮੁਹਿੰਮ 06.01.2024

ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਕਹਿੰਦੇ ਹੁੰਦੇ ਸਨ ਕਿ ਸੰਗਤ ਸਮਰੱਥ ਹੈ, ਚਾਹੇ ਤਾਂ ਸਾਰੇ ਰਿਵਾਜ ਬਦਲ ਸਕਦੀ ਹੈ। ਸੰਗਤ ਨੇ ਆਪਣਾ ਰੁਤਬਾ ਪਛਾਣਿਆਂ ਤੇ ਆਪਣੇ ਅਮਲ ਰਾਹੀਂ ਇਹ ਸਾਬਤ ਕੀਤਾ ਕਿ ਸੰਗਤ ਸਮਰੱਥ ਹੈ। The post ਮਸਤੂਆਣਾ ਸਾਹਿਬ ਸਲਾਨਾ ਜੋੜ ਮੇਲੇ ਦੀ ਪਵਿੱਤਰਤਾ ਬਹਾਲ ਕਰਨ ਦੀ ਮੁਹਿੰਮ appeared first on Sikh Pakh .

ਸ਼ਹੀਦਾਂ ਦੇ ਅਨਮੋਲ ਦਸਤਾਵੇਜ਼ਾਂ ਦੀ ਸਾਂਝ ਪਵਾਉਂਦੀ ਹੈ ਨਵੀਂ ਕਿਤਾਬ “ਅਜ਼ਾਦਨਾਮਾ” 18.11.2023

ਦੋਹਾਂ ਸਿੰਘਾਂ ਵੱਲੋਂ ਲਿਖੀਆਂ ਚਿੱਠੀਆਂ ਨੂੰ ਭਾਵੇਂ ਕਿ ਪਹਿਲਾਂ ਵੀ ਕਿਤਾਬੀ ਰੂਪ ਮਿਲ ਚੁੱਕਾ ਹੈ। ਪਰ ਉਹਨਾਂ ਦੀਆਂ ਕੁੱਝ ਪਹਿਲਾਂ ਵਾਲੀਆਂ ਅਤੇ ਕੁੱਝ ਨਵੀਆਂ ਜੋ ਛਪਣੋ ਰਹਿ ਗਈਆਂ ਸਨ, ਇਹਨਾਂ ਨੂੰ ਇਕੱਤਰ ਕਰ ਛੋਟੇ ਵੀਰਾਂ ਪਰਮਜੀਤ ਸਿੰਘ ਗਾਜੀ ਤੇ ਰਣਜੀਤ ਸਿੰਘ ਨੇ ਸਾਂਝੇ ਉੱਦਮ ਨਾਲ ਫਿਰ ਤੋਂ ਸ਼ਾਨਦਾਰ ਕਿਤਾਬੀ ਰੂਪ ਦਿੱਤਾ ਅਤੇ ਨਾਲ ਹੀ ਸ਼ਹੀਦ ਸਿੰਘਾਂ ਦੇ ਕਿਰਦਾਰ ਦੀ ਨੁਮਾਇੰਦਗੀ ਕਰਦਾ ਟਾੲਟਲ “ਅਜ਼ਾਦਨਾਮਾ” ਰੱਖਿਆ। The post ਸ਼ਹੀਦਾਂ ਦੇ ਅਨਮੋਲ ਦਸਤਾਵੇਜ਼ਾਂ ਦੀ ਸਾਂਝ ਪਵਾਉਂਦੀ ਹੈ ਨਵੀਂ...

ਆਪ ਅਰਦਾਸ ਕਰਕੇ ਪੁੱਤਰਾਂ ਨੂੰ ਜੰਗ ਤੇ ਸ਼ਹਾਦਤ ਲਈ ਤੋਰਨ ਵਾਲੀ ਮਾਂ 14.11.2023

ਜਦੋਂ ਅਜ਼ਾਦਨਾਮਾ ਕਿਤਾਬ ਲਈ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਇਕੱਤਰ ਕਰਨੀਆਂ ਸ਼ੁਰੂ ਕੀਤੀਆਂ ਤਾਂ ਸਬੱਬ ਨਾਲ ਪਹਿਲੀ ਮੁਲਾਕਾਤ ਮਾਤਾ ਸੁਰਜੀਤ ਕੌਰ, ਸ਼ਹੀਦ ਭਾਈ ਬਲਜਿੰਦਰ ਸਿੰਘ ਰਾਜੂ ਦੇ ਮਾਤਾ ਜੀ ਨਾਲ ਅੰਮ੍ਰਿਤਸਰ ਵਿਖੇ ਹੋਈ। ਮਾਤਾ ਜੀ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਮਾਮੀ ਜੀ ਹਨ। ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਇਹਨਾ ਨਾਲ ਬਹੁਤ ਸਨੇਹ ਸੀ ਤੇ ਉਹ ਮਾਤਾ ਜੀ ਨੂੰ ਬੀਜੀ ਕਹਿੰਦੇ ਸਨ। The post ਆਪ ਅਰਦਾਸ ਕਰਕੇ ਪ...

ਬੰਦੀ ਸਿੰਘਾਂ ਦਾ ਮਸਲਾ ਬਨਾਮ ਸ਼੍ਰੋਮਣੀ ਕਮੇਟੀ ਦੀ ਪਹੁੰਚ 11.11.2023

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਬਾਦਲ ਦਲ ਨੂੰ ਸੁਰਜੀਤ ਕਰਨ ਦੇ ਯਤਨਾਂ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੀ ਆੜ ਲੈ ਕੇ ਇਸ ਮਸਲੇ ਨੂੰ ਹੋਰ ਵਧੇਰੇ ਉਲਝਾਅ ਰਹੇ ਹਨ। The post ਬੰਦੀ ਸਿੰਘਾਂ ਦਾ ਮਸਲਾ ਬਨਾਮ ਸ਼੍ਰੋਮਣੀ ਕਮੇਟੀ ਦੀ ਪਹੁੰਚ appeared first on Sikh Pakh .

ਕਿਤਾਬ ਪੜਚੋਲ “ਅਜ਼ਾਦਨਾਮਾ (ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ)” 08.11.2023

ਪਿਛਲੇ ਦਿਨੀਂ ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੀਆਂ ਜੇਲ੍ਹ ਚਿੱਠੀਆਂ ਦੀ ਕਿਤਾਬ ਅਜ਼ਾਦਨਾਮਾ - ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ ਛਪ ਕੇ ਆਈ ਹੈ। ਕੁਦਰਤੀ ਕਿਤਾਬ ਦੇ ਸੰਪਾਦਕ ਪਰਮਜੀਤ ਸਿੰਘ ਅਤੇ ਰਣਜੀਤ ਸਿੰਘ ਹੋਣਾਂ ਨਾਲ ਚੰਦ ਕੂ ਦਿਨ ਕਿਤਾਬ ਦੀ ਤਿਆਰੀ ਵਾਲੇ ਕਾਰਜ ਮੇਰੀ ਝੋਲੀ ਵੀ ਪਏ ਸਨ। The post ਕਿਤਾਬ ਪੜਚੋਲ “ਅਜ਼ਾਦਨਾਮਾ (ਫਾਂਸੀ ਦੇ ਤਖ਼ਤੇ ਤੋਂ ਜੇਲ੍ਹ ਚਿੱਠੀਆਂ)” appeared first on Sikh Pakh .

ਜੰਗ ਦੀ ਦਹਿਲੀਜ਼ ‘ਤੇ: ਚੁਣਵੇਂ ਕਤਲਾਂ (ਅਸੈਸੀਨੇਸ਼ਨਜ਼) ਦੀ ਰਾਜਨੀਤੀ ਅਤੇ ਪੰਥ ਦੀ ਭਵਿੱਖਤ ਨੀਤੀ 27.09.2023

ਪਿਛਲੇ ਕੁਝ ਮਹੀਨਿਆਂ ਤੋਂ ਗੁਰੂ ਖ਼ਾਲਸਾ ਪੰਥ ਭਾਈ ਹਰਦੀਪ ਸਿੰਘ ਨਿੱਝਰ ਦੇ ਸੰਘਰਸ਼ ਅਤੇ ਗੌਰਵਮਈ ਸ਼ਹਾਦਤ ਨੂੰ ਯਾਦ ਕਰ ਰਿਹਾ ਹੈ ਜੋ ਕਿ ਆਪਣੀਆਂ ਅਣਥੱਕ ਸੇਵਾਵਾਂ ਕਾਰਨ ਇਤਿਹਿਾਸ ਵਿੱਚ ਮੌਜੂਦਾ ਸਿੱਖ ਸੰਘਰਸ਼ ਦੇ ਥੰਮ ਵਜੋਂ ਜਾਣੇ ਜਾਣਗੇ। The post ਜੰਗ ਦੀ ਦਹਿਲੀਜ਼ ‘ਤੇ: ਚੁਣਵੇਂ ਕਤਲਾਂ (ਅਸੈਸੀਨੇਸ਼ਨਜ਼) ਦੀ ਰਾਜਨੀਤੀ ਅਤੇ ਪੰਥ ਦੀ ਭਵਿੱਖਤ ਨੀਤੀ appeared first on Sikh Pakh .

ਪ੍ਰਵਾਸ ਅਤੇ ਝੁਰਦਾ ਪੰਜਾਬ 18.09.2023

ਪ੍ਰਵਾਸ ਨੇ ਪੰਜਾਬੀਆਂ ਦੇ ਹਰ ਉਮਰ ਵਰਗ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ ਹੈ। ਸਭ ਤੋਂ ਪਹਿਲਾ ਪ੍ਰਭਾਵਤ ਵਰਗ ਨਵਜੰਮੇ ਜਾਂ ਬਹੁਤ ਛੋਟੇ ਬੱਚੇ ਹਨ। ਪ੍ਰਵਾਸ ਦੇ ਮੁੱਢਲੇ ਸੰਘਰਸ਼ ਦੀਆਂ ਚਣੌਤੀਆਂ ਹੰਢਾਅ ਰਹੇ ਮਾਂ-ਪਿਉ ਅਕਸਰ ਆਪਣੇ ਛੇ ਮਹੀਨੇ /ਸਾਲ /ਦੋ ਸਾਲਾਂ ਦੀਆਂ ਔਲਾਦਾਂ ਨੂੰ ਆਪਣੇ ਰਿਸ਼ਤੇਦਾਰਾਂ ਕੋਲ ਛੱਡ ਜਾਂਦੇ ਹਨ ਤਾਂ ਜੋ ਉਹ ਵਧੇਰੇ ਸੌਖ ਨਾਲ ਬਹੁਤਾ ਕੰਮ ਕਰਕੇ ਬਹੁਤੇ ਪੈਸੇ ਕਮਾ ਸਕਣ। The post ਪ੍ਰਵਾਸ ਅਤੇ ਝੁਰਦਾ ਪੰਜਾਬ appeared first on Sikh Pakh .

ਦਿੱਲੀ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਅਸਥਾਨ 28.08.2023

ਦਿੱਲੀ ਭਾਰਤ ਦੀ ਰਾਜਧਾਨੀ ਹੈ, ਬਾਦਸ਼ਾਹ ਸ਼ਾਹਜਹਾਨ ਦੇ ਸਮੇਂ ਤੋਂ ਇਸ ਨੂੰ ਸ਼ਾਹਜ਼ਹਾਨਾਬਾਦ ਵੀ ਕਿਹਾ ਜਾਂਦਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਇਸ ਨਗਰ ਦਾ ਸੰਬੰਧ ਸਿੱਖ ਧਰਮ ਨਾਲ ਜੁੜਦਾ ਹੈ। ਸੋਲ੍ਹਵੀਂ ਸਦੀ ਦੇ ਅਰੰਭ ਵਿਚ ਪੂਰਬ ਦੀ ਉਦਾਸੀ ਸਮੇਂ ਗੁਰੂ ਜੀ ਇਸ ਨਗਰ ਵਿਖੇ ਪੁੱਜੇ ਸਨ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ, ਗੁਰੂ ਹਰਿਕ੍ਰਿਸ਼ਨ ਜੀ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਇੱਥੇ ਮੌਜੂਦ ਹਨ। The post ਦਿੱ...

ਹਜ਼ੂਰ ਸਾਹਿਬ ਦੇ ਪ੍ਰਬੰਧ ਲਈ ਗੈਰ-ਸਿੱਖ ਦੀ ਨਿਯੁਕਤੀ ਅਤੇ ਸ਼੍ਰੋਮਣੀ ਕਮੇਟੀ ਦੀ ਪਹੁੰਚ: ਇਕ ਪੜਚੋਲ 22.08.2023

ਗੁਰਦੁਆਰਾ ਬੋਰਡ, ਤਖਤ ਸੱਚਖੰਡ ਅਬਿਚਲ ਹਜ਼ੂਰ ਸਾਹਿਬ, ਨਾਂਦੇੜ ਦੀ ਮਿਆਦ ਜੂਨ 2022 ਵਿਚ ਮੁੱਕ ਗਈ ਸੀ ਜਿਸ ਤੋਂ ਬਾਅਦ ਸਰਕਾਰ ਨੇ ਡਾ. ਪਰਵਿੰਦਰ ਸਿੰਘ ਪਸਰੀਚਾ ਨਾਮ ਦੇ ਸਾਬਕਾ ਪੁਲਿਸ (ਆਈ.ਪੀ.ਐਸ) ਅਫਸਰ ਨੂੰ ਬੋਰਡ ਦਾ ਪ੍ਰਸ਼ਾਸਕ ਲਗਾਇਆ ਸੀ। ਡਾ. ਪਸਰੀਚਾ ਦੀ ਨਿਯੁਕਤੀ ਦੀ ਮਿਆਦ 31 ਜੁਲਾਈ 2023 ਨੂੰ ਪੂਰੀ ਹੋ ਗਈ। The post ਹਜ਼ੂਰ ਸਾਹਿਬ ਦੇ ਪ੍ਰਬੰਧ ਲਈ ਗੈਰ-ਸਿੱਖ ਦੀ ਨਿਯੁਕਤੀ ਅਤੇ ਸ਼੍ਰੋਮਣੀ ਕਮੇਟੀ ਦੀ ਪਹੁੰਚ: ਇਕ ਪੜਚੋਲ appeared first on Sikh Pakh .

ਅੰਤਰ-ਰਾਸ਼ਟਰੀਅਤਾ ਅਤੇ ਸਿੱਖ 14.08.2023

ਛੋਟਾ ਸੰਸਾਰ ਹੁਣ ਆਪਸ ਵਿਚ ਇਕ ਦੂਜੇ ਦੇ ਬਹੁਤ ਨੇੜੇ ਹੋ ਗਿਆ ਹੈ। ਭਾਵੇਂ ਜੰਗ ਦੇ ਬਦਲ ਛਾਂਦੇ ਹਨ ਅਤੇ ਛਾਂਦੇ ਰਹਿਣਗੇ, ਕਿਉਂਕਿ ਭਰਾ ਸਦਾ ਵਿਰਾਸਤ ਲਈ ਲੜਦੇ ਰਹਿਣਗੇ, ਫਿਰ ਵੀ ਬਰਾਦਰਾਨਾ ਸਮਝੌਤੇ ਦੀ ਭਾਵਨਾ ਬਣੀ ਹੋਈ ਹੈ। The post ਅੰਤਰ-ਰਾਸ਼ਟਰੀਅਤਾ ਅਤੇ ਸਿੱਖ appeared first on Sikh Pakh .

ਸਰਦਾਰ ਹਰੀ ਸਿੰਘ ਨਲੂਆ 09.08.2023

ਸਰਦਾਰ ਹਰੀ ਸਿੰਘ ਨਲੂਆ ਜਿਸਦਾ ਨਾਂ ਜਾਲਮ ਨੂੰ ਕੰਬਣੀ ਛੇੜ ਦਿੰਦਾ ਸੀ ਤੇ ਸਮਜਲੂਮ ਦੇ ਸੀਨੇ ਠੰਡ ਪਾ ਦਿੰਦਾ ਸੀ ਗੁਜਰਾਂ ਵਾਲੇ ਵਿਖੇ ਸਰਦਾਰ ਗੁਰਦਿਆਲ ਸਿੰਘ ਦੇ ਘਰੇ, ਸਰਦਾਰਨੀ ਧਰਮ ਕੌਰ ਦੀ ਕੁੱਖੋਂ ਅਪ੍ਰੈਲ 1791 ਈ. ਨੂੰ ਜਨਮਿਆਂ  ਸੱਤ ਸਾਲ ਦੀ ਉਮਰ ਵਿਚ ਹੀ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਉਸ ਤੋਂ ਬਾਅਦ ਦਾ ਸਮਾਂ ਉਨ੍ਹਾਂ ਨੇ ਆਪਣੇ ਮਾਮਾ ਜੀ ਕੋਲ ਬਿਤਾਇਆ। The post ਸਰਦਾਰ ਹਰੀ ਸਿੰਘ ਨਲੂਆ appeared first on Sikh Pakh .

ਬਿਜਲ ਸੱਥ ਰੋਕਾਂ ਨੂੰ ਮਨੋਵਿਗਿਆਨਕ ਜੰਗ ਦੇ ਸੰਦ ਵਜੋਂ ਵਰਤਣ ਦਾ ਵਰਤਾਰਾ : ਦਿੱਲੀ ਦਰਬਾਰ ਦਾ ਪੰਜਾਬ ਤਜ਼ਰਬਾ 08.08.2023

ਕੀ ਹਕੂਮਤਾਂ ਵੱਲੋਂ ਬਿਜਲ-ਸੱਥ (ਸੋਸ਼ਲ ਮੀਡੀਆ) ਅਤੇ ਇਸ ਉੱਤੇ ਲਗਾਈਆਂ ਰੋਕਾਂ ਦੀ ਵਰਤੋਂ ਇਕ ਮਨੋਵਿਗਿਆਨਕ ਹਮਲੇ ਦੇ ਹਥਿਆਰ ਵਾਂਙ ਹੋ ਸਕਦੀ ਹੈ? ਕੀ ਇਕ ਅਜਿਹਾ ਸਾਧਨ ਜਿਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਨੇ ਲੋਕਾਂ ਨੂੰ ਬੋਲਣ ਦੀ ਅਜ਼ਾਦੀ ਦੇ ਅਸੀਮ ਮੌਕੇ ਤੇ ਅਣਗਿਣਤ ਸੰਭਾਵਨਾਵਾਂ ਦਿੱਤੀਆਂ ਹਨ ਉਸ ਨੂੰ ਸਰਕਾਰਾਂ ਇਕ ਮਨੋਵਿਗਿਆਨਕ ਹਮਲੇ ਦੇ ਸੰਦ ਵਾਂਙ ਵਰਤ ਸਕਦੀਆਂ ਹਨ? The post ਬਿਜਲ ਸੱਥ ਰੋਕਾਂ ਨੂੰ ਮਨੋਵਿਗਿਆਨਕ ਜੰਗ ਦੇ ਸੰਦ ਵਜੋਂ ਵਰਤਣ ਦਾ ਵਰਤਾਰਾ : ਦਿੱਲੀ ਦਰਬਾਰ ਦਾ ਪੰਜਾਬ ਤਜ਼ਰਬਾ a...

ਖਾੜਕੂ ਸੰਘਰਸ਼ ਦੀ ਸਾਖੀ ਭਾਗ ੨ ਸਾਧਨ ਸਬੱਬ ਸਿਦਕ ਅਤੇ ਸ਼ਹਾਦਤ – ਭਾਈ ਦਲਜੀਤ ਸਿੰਘ ਜੀ 31.07.2023

ਸੰਘਰਸ਼ ਨਾਲ ਜੁੜੀਆਂ ਕਿਤਾਬਾਂ ਤਾਂ ਕਈ ਪੜੀਆਂ ਹਨ ਪਰ ਇਹ ਕਿਤਾਬ ਪੜਦਿਆਂ ਮੈਂ ਆਪਣੇ ਆਪ ਨੂੰ ਓਸ ਸਮੇਂ ਵਿਚ ਤੁਰਦਾ ਫਿਰਦਾ ਅੱਖੀਂ ਵੇਖਦਾ ਮਹਿਸੂਸ ਕੀਤਾ ਹੈ ।ਮੈਂ ਹਰ ਪਲ ਕਿਤਾਬ ਵਿਚਲੀਆਂ ਘਟਨਾਵਾਂ ਨੂੰ ਆਪਣੀਆਂ ਅੱਖਾਂ ਨਾਲ ਹੁੰਦਿਆਂ ਵੇਖਿਆ ਮਹਿਸੂਸ ਕੀਤਾ ਹੈ।ਇੰਝ ਪ੍ਰਤੀਤ ਹੋਇਆ ਹੈ ਕਿ ਮੇਰੇ ਸਾਹਮਣੇ ਸਭ ਕੁਝ ਵਾਪਰ ਰਿਹਾ ਹੋਵੇ । The post ਖਾੜਕੂ ਸੰਘਰਸ਼ ਦੀ ਸਾਖੀ ਭਾਗ ੨ ਸਾਧਨ ਸਬੱਬ ਸਿਦਕ ਅਤੇ ਸ਼ਹਾਦਤ – ਭਾਈ ਦਲਜੀਤ ਸਿੰਘ ਜੀ appeared first on Sikh Pakh .

ਕੌਣ ਸਨ ਭਾਈ ਧੰਨਾ ਸਿੰਘ ਜੀ ? 31.07.2023

ਭਾਈ ਧੰਨਾ ਸਿੰਘ ਜੀ ਦਾ ਜਨਮ 1905 ਈ. ਨੂੰ ਸੰਗਰੂਰ ਜਿਲ੍ਹੇ ਵਿੱਚ ਧੂਰੀ ਦੇ ਪਿੰਡ ਚਾਂਗਲੀ ਵਿਖੇ ਭਾਈ ਸੁੰਦਰ ਸਿੰਘ ਦੇ ਘਰ ਹੋਇਆ । The post ਕੌਣ ਸਨ ਭਾਈ ਧੰਨਾ ਸਿੰਘ ਜੀ ? appeared first on Sikh Pakh .

ਕਾਲੇ ਪਾਣੀ ਦੀ ਸਜਾ 24.07.2023

ਸਕੂਲ ਦੀ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ ਦੀ ਕਾਲੇ ਪਾਣੀ ਦੀ ਸਜਾ ਬਾਰੇ ਪੜ੍ਹਾਇਆ ਜਾਂਦਾ ਰਿਹਾ ਹੈ। ਜਿਨ੍ਹਾਂ ਨੂੰ ਅੰਗਰੇਜ਼ਾਂ ਵੇਲੇ ਜਾਂ ਉਸ ਤੋਂ ਬਾਅਦ ਕਾਲੇ ਪਾਣੀ ਦੀ ਸਜਾ ਹੋਈ, ਓਹ ਉਸ ਵੇਲੇ ਦੀ ਸਰਕਾਰ ਦੀ ਨਿਗ੍ਹਾ 'ਚ ਦੋਸ਼ੀ ਹੋਣਗੇ । ਹੜ੍ਹਾਂ ਦੌਰਾਨ ਲੁਧਿਆਣੇ ਦੇ ਬੁੱਢੇ ਦਰਿਆ ਨੇੜੇ ਰਹਿਣ ਵਾਲੇ ਲੋਕਾਂ ਨੇ ਜੋ ਝੱਲਿਆ, ਉਸਨੂੰ ਪੱਤਰਕਾਰ ਦਿਵਯਾ ਗੋਇਲ ਨੇ ਕਾਲੇ ਪਾਣੀ ਦੀ ਸਜਾ ਲਿਖਿਆ ਹੈ। The post ਕਾਲੇ ਪਾਣੀ ਦੀ ਸਜਾ appeared first on Sikh Pa...

ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੌਲੇ ਅਤੇ ਸਿਦਕੀ ਯੋਧੇ 21.07.2023

ਸਿੱਖ ਗੁਰੂਆਂ ਵੱਲੋਂ ਸਰਬੱਤ ਦੇ ਭਲੇ ਲਈ ਦਿੱਤੀਆਂ ਕੁਰਬਾਨੀਆਂ ਇਤਿਹਾਸ ਵਿੱਚ ਸੁਨਹਿਰੇ ਅੱਖਰਾਂ ਨਾਲ ਦਰਜ ਹਨ। ਸਿੱਖ ਪੰਥ ਦੇ ਵਿਹੜੇ ਸ਼ਹਾਦਤਾਂ ਦੀ ਇੱਕ ਲੰਮੀ ਦਾਸਤਾਨ ਹੈ। ਇਹਨਾਂ ਸ਼ਹਾਦਤਾਂ ਨੇ ਬਿਪਰਵਾਦ ਵਿਰੁੱਧ ਸਦੀਆਂ ਤੋਂ ਦੱਬੇ ਲੋਕਾਂ ਨੂੰ ਅਣਖ ਅਤੇ ਸ੍ਵੈ-ਮਾਣ ਵਾਲਾ ਜੀਵਨ ਜਿਊਣ ਦੀ ਜਾਚ ਸਿਖਾਉਣ ਦੇ ਨਾਲ ਇਕ ਅਜਿਹੀ ਕੌਮ ਦਾ ਨਿਰਮਾਣ ਕੀਤਾ ਜਿਸਦੀ ਬਹਾਦਰੀ ਦੀ ਚਰਚਾ ਸੰਸਾਰ ਭਰ ਵਿੱਚ ਕੀਤੀ ਜਾਂਦੀ ਹੈ। The post ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੌਲੇ ਅਤੇ ਸਿਦਕੀ ਯੋਧੇ appeared fir...

ਬਬਾਣੀਆਂ ਕਹਾਣੀਆਂ – ਪੁਰਾਤਨ ਸਿੰਘਾਂ ਦਾ ਕਿਰਦਾਰ 13.07.2023

ਪੰਜਾਬ ਦੇ ਇਤਿਹਾਸ ਦੇ ਦ੍ਰਿਸ਼ਟੀਕੋਨ ਤੋਂ ‘ਜੰਗਨਾਮੇ’ ਵਿੱਚ ਕਾਜ਼ੀ ਨੂਰ ਮੁਹੰਮਦ ਦੇ ਦੋ ਬਿਆਨ 41-42 ਖਾਸ ਮਹੱਤਤਾ-ਪੁਰਨ ਹਨ ਕਿਉਂਕਿ ਇਨ੍ਹਾਂ ਵਿਚੋਂ ਜੋ ਕੁੱਝ ਭੀ ਉਸ ਨੇ ਲਿਖਿਆ ਹੈ ਉਹ ਉਸ ਨੇ ਸਭ ਕੁੱਝ ਨਵੰਬਰ ਸੰਨ 1764 ਅਤੇ ਮਾਰਚ ਸੰਨ 1765ਵਿਚਕਾਰ (1178 ਹਿਜਰੀ ਵਿੱਚ) ਅੱਖੀਂ ਡਿੱਠਾ ਸੀ The post ਬਬਾਣੀਆਂ ਕਹਾਣੀਆਂ – ਪੁਰਾਤਨ ਸਿੰਘਾਂ ਦਾ ਕਿਰਦਾਰ appeared first on Sikh Pakh .

ਵਿਸ਼ਵ ਸਿੱਖ ਇਕੱਤਰਤਾ ਬਾਰੇ ਵਿਚਾਰ 07.07.2023

ਮੌਜੂਦਾ ਸਮੇਂ ਵਿੱਚ ਸਿੱਖ ਅਨੇਕਾਂ ਹੀ ਮਸਲਿਆਂ ਨਾਲ ਘਿਰੇ ਨਜ਼ਰ ਆ ਰਹੇ ਨੇ। ਇਨ੍ਹਾਂ ਸਮੱਸਿਆਵਾਂ ਦਾ ਮੁੱਢ ਪੰਜਾਬ ਵਿੱਚ ਸਿੱਖ ਰਾਜ ਜਾਣ ਨਾਲ ਹੀ ਸ਼ੁਰੂ ਹੋ ਗਿਆ ਸੀ। ਪੰਜਾਬ ਵਿੱਚ ਖਾਲਸਾ ਰਾਜ ਖੁਸ ਜਾਣ ਤੋਂ ਬਾਅਦ ਅੰਗਰੇਜ਼ਾਂ ਨੇ ਬਸਤੀਵਾਦੀ ਰਾਜ ਲਿਆ ਕੇ ਪੰਜਾਬ ਵਿੱਚ ਸਿੱਖ ਆਦਰਸ਼ ਨਾਲ ਚੱਲ ਰਹੇ ਰਾਜ ਨੂੰ ਖਤਮ ਕਰ ਦਿੱਤਾ। The post ਵਿਸ਼ਵ ਸਿੱਖ ਇਕੱਤਰਤਾ ਬਾਰੇ ਵਿਚਾਰ appeared first on Sikh Pakh .

ਤਖਤ ਸ੍ਰੀ ਅਕਾਲ ਬੁੰਗਾ ਸਾਹਿਬ ਦੀ ਸੇਵਾ ਸੰਭਾਲ ਦਾ ਜਥਾ ਕਿਸ ਤਰ੍ਹਾਂ ਦਾ ਹੋਵੇ ? 05.07.2023

ਅਕਾਲ ਬੁੰਗੇ ਦਾ ਅਕਾਲੀ ਉਹ ਹੋ ਸਕਦਾ ਸੀ ਜੋ ਨਾਮ ਬਾਣੀ ਦਾ ਪ੍ਰੇਮੀ ਹੋਵੇ ਤੇ ਨਾਲ ਪੂਰਨ ਤਿਆਗ ਵੈਰਾਗ ਦੀ ਬ੍ਰਿਤੀ ਰੱਖਦਾ ਹੋਵੇ। The post ਤਖਤ ਸ੍ਰੀ ਅਕਾਲ ਬੁੰਗਾ ਸਾਹਿਬ ਦੀ ਸੇਵਾ ਸੰਭਾਲ ਦਾ ਜਥਾ ਕਿਸ ਤਰ੍ਹਾਂ ਦਾ ਹੋਵੇ ? appeared first on Sikh Pakh .

“ਪੁਸਤਕ ਪੜਚੋਲ: “ਖਾੜਕੂ ਸੰਘਰਸ਼ ਦੀ ਸਾਖੀ ੨” 01.07.2023

ਦਿੱਲੀ ਦੇ ਬਿਪਰ ਤਖਤ ਵੱਲੋਂ ਜੂਨ ੧੯੮੪ ਵਿੱਚ ਸ੍ਰੀ ਦਰਬਾਰ ਸਾਹਿਬ ਉੱਪਰ ਹਮਲਾ ਕਰਕੇ ਇਹ ਧਾਰਨਾ ਬਣਾ ਲਈ ਸੀ ਕਿ ਸ਼ਾਇਦ ਹੁਣ ਸਿੱਖ ਉੱਠ ਨਹੀ ਸਕਣਗੇ ਪਰ ਉਹ ਸਿੱਖ ਸਿਦਕ ਤੋਂ ਅਣਜਾਣ ਭੁੱਲ ਗਏ ਸਨ ਕਿ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖ਼ਸ਼ੇ ਪੰਜ ਤੀਰਾਂ ਵਿੱਚੋਂ ਇੱਕ ਤੀਰ ਬਾਬਾ ਬੰਦਾ ਸਿੰਘ ਬਹਾਦਰ ਨੇ ਜਦ ਸਰਹਿੰਦ ਵੱਲ ਮਾਰਿਆ ਸੀ ਤਾਂ ਸਾਰੀ ਜੰਗ ਦਾ ਰੁਖ ਬਦਲ ਗਿਆ ਸੀ। ਇਹੀ ਤੀਰ ਜਦ ਸੰਤ ਜਰਨੈਲ ਸਿੰਘ ਜੀ ਵੱਲੋਂ ਦਿੱਲੀ ਤਖਤ ਵੱਲ ਛੱਡਿਆ ਗਿਆ ਤਾਂ ਉਸ ਸਾਰੇ ਖ਼ਿੱਤੇ ਵ...

ਜਬ ਲਗ ਖਾਲਸਾ ਰਹੈ ਨਿਆਰਾ 21.06.2023

ਜਦੋਂ ਗੁਰੂ ਪਾਤਸ਼ਾਹ ਨੇ ਵੈਸਾਖੀ ਵਾਲੇ ਦਿਹਾੜੇ ਖਾਲਸੇ ਦੀ ਸਾਜਨਾ ਦਾ ਕਾਰਜ ਪੂਰਾ ਕੀਤਾ ਤਾਂ ਆਉਣ ਵਾਲੇ ਸਮਿਆਂ ਦੇ ਲੰਮੇ ਦੌਰ ਅੰਦਰ ਗੁਜ਼ਰਦਿਆਂ ਜਿਹੜੀ ਗੱਲ ਦੀ ਅਗਾਊਂ ਚਿਤਾਵਨੀ ਦਿੱਤੀ ਉਹ ਖਾਲਸੇ ਨੂੰ ਹਰ ਦੌਰ ਅੰਦਰ ਯਾਦ ਰਹਿਣੀ ਚਾਹੀਦੀ ਹੈ। The post ਜਬ ਲਗ ਖਾਲਸਾ ਰਹੈ ਨਿਆਰਾ appeared first on Sikh Pakh .

ਗੁਰੂ ਅੰਗਦ ਸਾਹਿਬ 09.06.2023

ਗੁਰੂ ਅੰਗਦ ਜੀ ਨੇ ਗੁਰੂ ਨਾਨਕ ਸਹਿਬ ਦੀ ਪੂਰੀ ਪਰਖ ਵਿਚ ਅਪਣੇ ਆਪ ਨੂੰ ਵੇਖਣਾ ਹੈ, ਆਪਣੇ ਨਿਰਭੈਅ ਆਵੇਸ਼ ਨੂੰ ਏਥੇ ਹੀ ਡੋਬਣਾ ਹੈ, ਆਪਣੀ ਚੇਤਨਾ ਦੇ ਸਾਰੇ ਰੰਗ ਇਸ ਪੂਰੀ ਪਰਖ ਦੇ ਸਾਹਮਣੇ ਲਿਜਾਣੇ ਹਨ, ਅਤੇ ਜਿਸ ਆਤਮਕ ਤਰੰਗ ਨੇ ਇਸ ਪੂਰੀ ਪਰਖ ਦੀ ਦਰਗਾਹ ਵਿਚ ਜ਼ਾਹਿਰ ਹੋਣ ਦੀ ਤਾਕਤ ਹਾਸਿਲ ਕਰ ਲਈ, ਉਸ ਨੇ ਉਹਨਾਂ ਦੀ ਹਸਤੀ ਦਾ ਸੁੱਚਾ ਜੁਜ਼ ਬਣਨਾ ਹੈ। The post ਗੁਰੂ ਅੰਗਦ ਸਾਹਿਬ appeared first on Sikh Pakh .

ਕੀ ਖ਼ਾਲਸਾ ਰਾਜ ਸੰਭਵ ਹੈ ? 29.05.2023

ਇੱਕਵੀਂ ਸਦੀ ਵਿਚ ਰਹਿੰਦਿਆਂ ਜੇ ਇਹ ਜਾਣਨਾ ਚਾਹੀਏ ਕਿ ਕੀ ਆ ਖ਼ਾਲਸਾ ਰਾਜ ਦੇ ਸਥਾਪਤ ਹੋਣ ਅਤੇ ਅਭਿਆਸ ਵਿਚ ਆਉਣ ਦੀ ਕੋਈ ਸੰਭਾਵਨਾ ਹੈ, ਤਾਂ ਇਹ ਸਪੱਸ਼ਟ ਰੂਪ ਵਿਚ ਸਮਝਣਾ ਪਵੇਗਾ ਕਿ ਖ਼ਾਲਸਾ ਕੀ ਹੈ ਅਤੇ ਇਹ ਕਿਉਂ ਸਿਰਜਿਆ ਗਿਆ ਹੈ? ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਗੁਰ ਰਤਨਾਕਰ ਮਹਾਨ ਕੋਸ਼ ਵਿਚ 'ਖ਼ਾਲਸਾ' ਸ਼ਬਦ ਦਾ ਅਰਥ ‘ਸ਼ੁੱਧ’ ਦਿੱਤਾ ਹੈ ਅਤੇ ਉਹ ‘ਜ਼ਮੀਨ' ਵੀ ਜੋ ਬਾਦਸ਼ਾਹ ਦੀ ਹੈ। The post ਕੀ ਖ਼ਾਲਸਾ ਰਾਜ ਸੰਭਵ ਹੈ ? appeared first on Sikh Pakh .

ਸਾਕਾ ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ… 22.05.2023

ਸੰਨ 1964 ਵਿੱਚ ਗੁਰਦੁਆਰਾ ਪਾਉਂਟਾ ਸਾਹਿਬ 'ਤੇ ਮਹੰਤ ਗੁਰਦਿਆਲ ਸਿੰਘ ਦਾ ਕਬਜਾ ਸੀ ਜੋ ਮਹੰਤ ਲਹਿਣਾ ਸਿੰਘ ਦਾ ਪੁੱਤਰ ਸੀ। ਮਹੰਤ ਲਹਿਣਾ ਸਿੰਘ ਜਲ੍ਹਿਆਂ ਵਾਲੇ ਬਾਗ਼ ਦੇ ਖੂਨੀ ਸਾਕੇ ਵਿੱਚ ਸ਼ਹੀਦ ਹੋਣ ਤੋਂ ਬਚ ਗਏ ਸਨ, ਇਸ ਕਰਕੇ ਪੰਥ ਵਿੱਚ ਉਹਨਾਂ ਦਾ ਸਤਿਕਾਰ ਸੀ ਪਰ ਮਹੰਤ ਲਹਿਣਾ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ ਨੇ ਗੁਰਦੁਆਰੇ ’ਤੇ ਆਪਣਾ ਹੱਕ ਸਮਝਦੇ ਹੋਏ ਕਬਜ਼ਾ ਕਰ ਲਿਆ ਅਤੇ ਆਪਣੇ ਇੱਕ ਰਿਸ਼ਤੇਦਾਰ ਰਾਹੀਂ ਲੀਡਰਾਂ ਤਕ ਪਹੁੰਚ ਬਣਾ ਲਈ। The post ਸਾਕਾ ਪਾਉਂਟਾ ਸ...

ਅਕਾਲੀ- ਭਾਈ ਵੀਰ ਸਿੰਘ 19.05.2023

ਅਕਾਲ ਬੁੰਗੇ ਦਾ ਅਕਾਲੀ ਉਹ ਹੋ ਸਕਦਾ ਸੀ ਜੋ ਨਾਮ ਬਾਣੀ ਦਾ ਪ੍ਰੇਮੀ ਹੋਵੇ ਤੇ ਨਾਲ ਪੂਰਨ ਤਿਆਗ ਵੈਰਾਗ ਦੀ ਬ੍ਰਿਤੀ ਰੱਖਦਾ ਹੋਵੇ। ਘਰ ਬਾਰ ਮਾਲ ਮਿਲਖ ਤੇ ਉਸ ਨੇ ਕਬਜ਼ੇ ਤੇ ਅਪਣਤ ਦਾ ਨਾ ਸਿਰਫ ਮੂੰਹੋਂ ਸਗੋਂ ਸੱਚੀ ਮੁੱਚੀ ਸਬੰਧ ਤੋੜਿਆ ਹੋਇਆ ਹੋਵੇ। The post ਅਕਾਲੀ- ਭਾਈ ਵੀਰ ਸਿੰਘ appeared first on Sikh Pakh .

Lyssna på podden Sikh Pakh Podcast i Replaio

Radio och poddar i en och samma app - gratis och utan konto. Installera redan idag och missa inte premiären

Ladda ned på Google Play

Replaio är ingen poddutgivare; programnamn, omslag och ljud tillhör sina upphovspersoner och distribueras via offentliga RSS-flöden