SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1699 avsnitt

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Glöm inte att besöka poddens webbplats och stötta skaparen: www.sbs.com.au

Skapare

SBS

Kategori

News

Poddens webbplats

www.sbs.com.au

Senaste avsnittet

15 okt 2026

Var kan du lyssna?

Poddar i appen Replaio Radio Kommer snart

Poddar kommer snart till appen. Installera nu och bli först med att uppleva ett helt nytt sätt att lyssna på poddar

Ladda ned på Google Play Installera gratis Android nästan 10 mn nedladdningar · betyg 4,8 iOS snart

Avsnitt

ਕੀ ਭਾਵਨਾਤਮਕ ਨਿਯੰਤਰਣ ਨਾਲ ਘਟਾਇਆ ਜਾ ਸਕਦਾ ਲਗਾਤਾਰ ਹੋਣ ਵਾਲਾ ਦਰਦ? 12.01.2026

ਇੱਕ ਆਸਟ੍ਰੇਲੀਅਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ Dialectical Behaviour Therapy (DBT) ਲਗਾਤਾਰ ਦਰਦ ਸਹਿਣ ਵਾਲਿਆਂ ਦੀ ਤਕਲੀਫ਼ ਨੂੰ ਘੱਟ ਕਰ ਸਕਦੀ ਹੈ। ਖੋਜਕਾਰਾਂ ਨੇ ਸਮਝਿਆ ਹੈ ਕਿ ਭਾਵਨਾ ਅਤੇ ਸਰੀਰਕ ਤਕਲੀਫ ਦਾ ਇੱਕ ਦੂਜੇ ਉੱਤੇ ਗੂੜ੍ਹਾ ਪ੍ਰਭਾਵ ਪੈਂਦਾ ਹੈ ਅਤੇ ਇਸ ਥੈਰੇਪੀ ਦਾ ਤਜਰਬਾ ਕਰਨ ਵਾਲੇ ਲੋਕਾਂ ਵਿੱਚ ਡਿਪ੍ਰੈਸ਼ਨ, ਚਿੰਤਾ, ਨੀਂਦ ਦੀਆਂ ਸਮੱਸਿਆਵਾਂ ਅਤੇ ਸਮੁੱਚੀ ਭਲਾਈ ਦੇ ਪੱਖੋਂ ਵੀ ਵੱਡੇ ਲਾਭ ਦੇਖਣ ਨੂੰ ਮਿਲੇ ਹਨ । ਕੀ ਇਹ ਹੋ ਸਕਦਾ ਹੈ ਨਿਰੰਤਰ ਦਰਦ ਸਹਿਣ ਵਾਲੇ ਲੋਕਾਂ ਲਈ...

ਬਾਲ ਕਹਾਣੀਆਂ: ਸੁਣੋ ਕਿਵੇਂ ਰਜ਼ਾ ਨਾਮ ਦੇ ਬੱਚੇ ਨੇ ਮਿੱਠੇ ਬੋਲਾਂ ਨਾਲ ਔਖੇ ਹਾਲਾਤਾਂ 'ਤੇ ਜਿੱਤ ਪ੍ਰਾਪਤ ਕੀਤੀ 12.01.2026

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ‘ਮਿੱਠੇ ਬੋਲ’ ਨਾਮਕ ਕਹਾਣੀ। ਲੇਖਕ ਅਮਰ ਗੋਸਵਾਮੀ ਦੀ ਇਹ ਕਹਾਣੀ ਸਭ ਤੋਂ ਪਹਿਲਾਂ ਬੰਗਾਲੀ ਵਿੱਚ ਲਿਖੀ ਗਈ ਸੀ, ਜਿਸਦਾ ਪੰਜਾਬੀ ਅਨੁਵਾਦ ਬਲਜਿੰਦਰ ਮਾਨ ਵੱਲੋਂ ਕੀਤਾ ਗਿਆ ਹੈ। ਇਸ ਕਹਾਣੀ ਵਿੱਚ ਸੁਣੋ ਕਿ ਰਜ਼ਾ ਨਾਮਕ ਬੱਚੇ ਨੇ ਕਿਵੇਂ ਆਪਣੀ ਮਿੱਠੀ ਜ਼ੁਬਾਨ ਨਾਲ ਇੱਕ ਅਣਜਾਣ ਆਦਮੀ ਦਾ ਦਿਲ ਅਤੇ ਸਵਾਦਿਸ਼ਟ ਅੰਬ ਜਿੱਤ ਲਏ। ਸੁਣੋ ਇਹ ਕਹਾਣੀ ਐਸਬੀਐਸ ਪੰਜਾਬੀ ਦੇ ‘ਬਾਲ ਕਹਾਣੀ’ ਪੌਡਕਾਸਟ ਵਿੱਚ।

‘ਕਿਸਾਨ’ ਨੂੰ ਦੁੱਧ ਦਹੀਂ ਨੇ ਜਿਤਾਏ ਸੋਨੇ-ਚਾਂਦੀ ਦੇ ਐਵਾਰਡ 11.01.2026

ਡੇਅਰੀ ਇੰਡਸਟਰੀ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਵੱਲੋਂ ਡੇਅਰੀ ਉਤਪਾਦਾਂ ਦੀ ਗੁਣਵੱਤਾ ਦੇ ਆਧਾਰ ਉੱਤੇ ਡੇਅਰੀ ਪ੍ਰੋਸੈਸਰਜ਼ ਲਈ ਕੀਤੇ ਸਨਮਾਨ ਸਮਾਰੋਹ ਵਿੱਚ 'ਕਿਸਾਨ' ਉਤਪਾਦਾਂ ਨੇ 6 ਗੋਲਡ, 9 ਸਿਲਵਰ ਮੈਡਲਾਂ ਦੇ ਨਾਲ-ਨਾਲ ਸਭ ਤੋਂ ਸਿਖਰਲੇ ਮੁਕਾਮ ਵਾਲਾ ਸਨਮਾਨ ਵੀ ਹਾਸਿਲ ਕੀਤਾ ਹੈ। ਇਹ ਉਤਪਾਦ ਵਿਕਟੋਰੀਆ ਦੇ ਸ਼ੈਪਰਟਨ ਤੋਂ ਸੁਰਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕੀਤੇ ਜਾਂਦੇ ਹਨ।

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ’ਚ ਪੈ ਰਹੀ ਭਿਆਨਕ ਗਰਮੀ, ਅੰਤਰਾਰਸ਼ਟਰੀ ਹਲਚਲ ਸਮੇਤ ਪੰਜਾਬ ਤੋਂ ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ 09.01.2026

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਬੌਂਡਈ ਅੱਤਵਾਦੀ ਹਮਲੇ ਵਿੱਚ ਇੱਕ ਸਾਲ ਲੰਬੀ ਰਾਇਲ ਜਾਂਚ ਕਮਿਸ਼ਨ ਦਾ ਐਲਾਨ ਕਰ ਦਿੱਤਾ ਹੈ। ਇਸ ਜਾਂਚ ਦੀ ਅਗਵਾਈ ਹਾਈ ਕੋਰਟ ਦੀ ਸਾਬਕਾ ਜੱਜ ਵਰਜੀਨੀਆ ਬੈੱਲ ਵਲੋਂ ਕੀਤੀ ਜਾਵੇਗੀ। ਦੂਜੇ ਪਾਸੇ, ਭਿਆਨਕ ਗਰਮੀ ਦੀ ਲਹਿਰ ਦੇ ਚਲਦਿਆਂ ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਸਾਊਥ ਆਸਟ੍ਰੇਲੀਆ ਦੇ ਵੱਡੇ ਹਿੱਸਿਆਂ ਵਿੱਚ ਸ਼ੁੱਕਰਵਾਰ 9 ਜਨਵਰੀ ਤੋਂ ਅੱਗ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਹੋਰ ਰਾਜਾਂ ਦੇ ਅਧਿਕਾਰੀਆਂ ਵੱਲੋਂ ਵੀ ਅਜਿਹੀ ਪਾਬੰਦੀ ਦੀ ਸੰਭਾਵਨਾ ਜ...

ਸ੍ਰੀ ਗੁਰੂ ਰਵੀਦਾਸ ਸਭਾ ਮੈਲਬਰਨ ਵਿਖੇ ਲਗਾਤਾਰ ਦੂਜੀ ਵਾਰ ਗੋਲਕ ਚੋਰੀ, ਇਸ ਵਾਰ 1500 ਡਾਲਰ ਲੈ ਉਡੇ ਚੋਰ 09.01.2026

ਮੈਲਬਰਨ ਦੇ ਉੱਤਰੀ ਹਿੱਸੇ ਵਿੱਚ ਪੈਂਦੇ ਇਲਾਕੇ ਕੈਂਪਬੈਲਫੀਲਡ ਦੇ ਮੈਲਕਮ ਪਲੇਸ ਵਿਖੇ ਸ੍ਰੀ ਗੁਰੂ ਰਵੀਦਾਸ ਸਭਾ ਵਿੱਚ ਗੋਲਕ ਚੋਰੀ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਸਭਾ ਦੇ ਅਹੁਦੇਦਾਰ ਰਜਿੰਦਰ ਕਲੇਰ ਨੇ ਦੱਸਿਆ ਕਿ ਇਹ ਘਟਨਾ ਬੀਤੀ 29 ਦਿਸੰਬਰ ਦੀ ਰਾਤ ਨੂੰ ਕਰੀਬ 10:30 ਵਜੇ ਵਾਪਰੀ। ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।

ਖ਼ਬਰਨਾਮਾ: ਆਸਟ੍ਰੇਲੀਆਈ ਮੱਕੜੀਆਂ ਦੇ ਜ਼ਹਿਰ ਤੋਂ ਬਣੀ ਦਵਾਈ ਜੋ ਬਚਾ ਸਕਦੀ ਹੈ ਦਿਲ ਦੇ ਦੌਰੇ ਜਾਂ ਸਟ੍ਰੋਕ ਤੋਂ ਪੀੜਤ ਲੋਕਾਂ ਦੀ ਜਾਨ 09.01.2026

ਆਸਟ੍ਰੇਲੀਆ ਵਿੱਚ ਪਾਈ ਜਾਣ ਵਾਲੀ ‘ਫਨਲਵੈੱਬ’ ਮੱਕੜੀ ਦੇ ਜ਼ਹਿਰ ਦੀ ਵਰਤੋਂ ਕਰਕੇ ਇੱਕ ਅਜਿਹੀ ਦਵਾਈ ਵਿਕਸਤ ਕੀਤੀ ਜਾ ਰਹੀ ਹੈ ਜੋ ਹਜ਼ਾਰਾਂ ਲੋਕਾਂ ਦੀ ਜਾਨ ਬਚਾ ਸਕਦੀ ਹੈ। I-B-4-0-9 ਜ਼ਹਿਰ ਦੇ ਇੱਕ ਅਣੂ (molecule) ਤੋਂ ਬਣੀ ਇਹ ਦਵਾਈ ਦਿਲ ਦੇ ਦੌਰੇ ਜਾਂ ਸਟ੍ਰੋਕ ਵਾਲੇ ਲੋਕਾਂ ਦੇ ਦਿਲ ਅਤੇ ਦਿਮਾਗ ਦੀ ਰੱਖਿਆ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਕੁਈਨਜ਼ਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਦਵਾਈ ‘ਤੇ ਕਲੀਨਿਕਲ ਅਜ਼ਮਾਇਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ...

ਪੰਜਾਬੀ ਭਾਸ਼ਾ ਅਤੇ ਸਾਹਿਤ: ਮੌਜੂਦਾ ਸਥਿਤੀ ਤੋਂ ਭਵਿੱਖ ਦੀ ਦਿਸ਼ਾ ਤੱਕ ਵਿਚਾਰ ਚਰਚਾ 09.01.2026

ਡਾ. ਅਮਰੀਕ ਸਿੰਘ ਪੂਨੀ ਨੇ ਪੰਜਾਬੀ ਕਵੀ ਪ੍ਰੋ ਪੂਰਨ ਸਿੰਘ ਦੀਆਂ ਕਾਵਿ ਰਚਨਾਵਾਂ ਉੱਤੇ ਪੀਐੱਚਡੀ ਕੀਤੀ ਹੈ। ਉਹ ਸਾਲ 2004 ਵਿੱਚ ਦਿੱਲੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਕੇ ਸੇਵਾਮੁਕਤ ਹੋਏ ਹਨ। ਪੰਜਾਬੀ ਕਵਿਤਾ ਬਾਰੇ ਖੂਬ ਗਿਆਨ ਰੱਖਣ ਵਾਲੇ ਡਾ. ਅਮਰੀਕ ਸਿੰਘ ਪੂਨੀ ਨੇ ਆਸਟ੍ਰੇਲੀਆ ਦੌਰੇ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ ਹਨ। ਹੋਰ ਜਾਣ...

ਬੌਂਡਾਈ ਆਤੰਕੀ ਹਮਲਾ: ਐਲਬਨੀਜ਼ੀ ਨੇ ਫੈਡਰਲ ਰੌਇਲ ਕਮਿਸ਼ਨ ਦਾ ਆਖਿਰ ਕਰ ਹੀ ਦਿੱਤਾ ਐਲਾਨ 09.01.2026

ਬੌਂਡਾਈ ਬੀਚ ਆਤੰਕੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਐਂਟੀਸੈਮਿਟਿਜ਼ਮ ਅਤੇ ਸਮਾਜਿਕ ਏਕਤਾ ‘ਤੇ ਕੇਂਦਰਿਤ ਇੱਕ ਫੈਡਰਲ ਰੌਇਲ ਕਮਿਸ਼ਨ ਦਾ ਐਲਾਨ ਕਰ ਦਿੱਤਾ ਹੈ। ਵਧਦੇ ਰਾਜਨੀਤਿਕ ਅਤੇ ਭਾਈਚਾਰਕ ਦਬਾਅ ਵਿਚ ਆਇਆ ਇਹ ਫੈਸਲਾ ਹਮਲੇ ਦੇ ਹਾਲਾਤਾਂ ਦੀ ਜਾਂਚ, ਸਰਕਾਰੀ ਪ੍ਰਤੀਕ੍ਰਿਆ ਦੀ ਸਮੀਖਿਆ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਸੁਝਾਉਣ ‘ਤੇ ਕੇਂਦਰਿਤ ਰਹੇਗਾ।

ਪੰਜਾਬੀ ਡਾਇਸਪੋਰਾ: 2025 ਵਿੱਚ ਸਾਊਦੀ ਅਰਬ ਨੇ ਸਭ ਤੋਂ ਵੱਧ ਭਾਰਤੀਆਂ ਨੂੰ ਭੇਜਿਆ ਵਤਨ ਵਾਪਸ 09.01.2026

ਸਾਲ 2025 ਦੌਰਾਨ ਅਮਰੀਕਾ ਸਣੇ ਹੋਰ ਦੇਸ਼ਾਂ ਵੱਲੋਂ ਡਿਪੋਰਟ ਕੀਤੇ ਜਾਣ ਵਾਲੇ ਭਾਰਤੀਆਂ 'ਚ ਵੱਡੀ ਗਿਣਤੀ 'ਚ ਪੰਜਾਬੀ ਸ਼ਾਮਲ ਸਨ। ਲਗਭਗ 11 ਹਜ਼ਾਰ ਦੇ ਅੰਕੜੇ ਦੇ ਨਾਲ ਸਭ ਤੋਂ ਜ਼ਿਆਦਾ ਸਾਊਦੀ ਅਰਬ 'ਚੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

ਬਾਥਰੂਮ 'ਚ ਬੈਠ ਕੇ ਮੋਬਾਈਲ ਵੇਖਦੇ ਹੋ, ਤਾਂ ਹੋ ਜਾਓ ਸਾਵਧਾਨ ! 08.01.2026

ਬਾਥਰੂਮ (ਟਾਇਲਟ) ਵਿੱਚ ਬੈਠ ਕੇ ਮੋਬਾਈਲ ਫ਼ੋਨ ਵੇਖਣ ਦੇ ਆਦੀ ਲੋਕਾਂ ਨੂੰ ਸਾਵਧਾਨ ਕਰਦੀ ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਅਜਿਹਾ ਕਰਨ ਵਾਲੇ ਲੋਕਾਂ ਨੂੰ ਪਾਈਲਜ਼ ਭਾਵ ਕਿ ਬਵਾਸੀਰ ਹੋਣ ਦਾ ਖਤਰਾ ਵੱਧ ਹੁੰਦਾ ਹੈ। ਅਮਰੀਕਾ ਵਿੱਚ ਹੋਈ ਇਸ ਖੋਜ ਦੇ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬਾਥਰੂਮ ਵਿੱਚ ਫ਼ੋਨ ਦੀ ਵਰਤੋਂ ਕਰਨ ਨਾਲ਼ ਜਿੱਥੇ ਅੰਤੜੀਆਂ ਅਤੇ ਦਿਮਾਗ ਦੇ ਸੰਕੇਤਾਂ ਉੱਤੇ ਬੁਰਾ ਅਸਰ ਪੈਂਦਾ ਹੈ ਤੇ ਉੱਥੇ ਹੀ ਖਾਣਾ ਹਜ਼ਮ ਕਰਨ ਦੀ ਪ੍ਰਕ੍ਰਿਆ ਵੀ ਪ੍ਰਭਾਵਿਤ ਹੁੰਦੀ ਹੈੈ। ਬਾਥਰੂਮ 'ਚ ਮੋਬਾਈਲ ਵਰਤਣ ਦੇ...

ਅੰਤਰਾਸ਼ਟਰੀ ਵਿਦਿਆਰਥੀਆਂ ਦੀਆਂ ਚੁਣੌਤੀਆਂ: ਕੀ ਸੱਚ-ਮੁੱਚ ਮੁਸ਼ਕਿਲ ਹੈ ਆਸਟ੍ਰੇਲੀਆ ਆਏ ਨੌਜਵਾਨਾਂ ਦੀ ਜ਼ਿੰਦਗੀ? 08.01.2026

ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਪੰਜਾਬੀ ਵਿਦਿਆਰਥੀਆਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਪਰਵਾਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਆਉਣ ਵਾਲੀਆਂ ਚੁਣੌਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਰਹਿਣ ਦੀਆਂ ਮੁਸ਼ਕਿਲਾਂ ਨੇ ਵਿਦੇਸ਼ ਆਉਣ ਦੇ ਸੁਪਨੇ ਦੀ ਚਮਕ ਫਿੱਕੀ ਕਰ ਦਿੱਤੀ ਹੈ। ਭਾਰਤ ਵਿੱਚ ਪੜ੍ਹਦੇ ਹੋਏ ਵਿਦਿਆਰਥੀ ਆਖਰ ਵਿਦੇਸ਼ ਜਾਣ ਲਈ ਦਬਾਅ ਕਿਉਂ ਮਹਿਸੂਸ ਕਰਦੇ ਹਨ? ਇਹ ਸਭ ਜਾਣਨ ਲਈ ਸੁਣੋ ਇਹ ਆਡੀਓ।

ਖ਼ਬਰਨਾਮਾ: ਵੈਨੇਜ਼ੁਏਲਾ 'ਚ ਕਾਰਵਾਈ ਤੋਂ ਬਾਅਦ ਹੁਣ ਗ੍ਰੀਨਲੈਂਡ ਤੇ ਕਬਜ਼ੇ ਦੀ ਤਿਆਰੀ 'ਚ ਅਮਰੀਕਾ 08.01.2026

ਅਮਰੀਕਾ ਦਾ ਕਹਿਣਾ ਹੈ ਕਿ ਉਹ ਗ੍ਰੀਨਲੈਂਡ ‘ਤੇ ਆਪਣਾ ਕੰਟਰੋਲ ਕਾਇਮ ਕਰਨ ਦੇ ਵਿਕਲਪ ’ਤੇ ਵਿਚਾਰ ਕਰ ਰਿਹਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਾਲ ਹੀ ਦੇ ਦਿਨਾਂ ਵਿੱਚ ਅਮਰੀਕਾ ਦੇ ਟਾਪੂ 'ਤੇ ਕੰਟਰੋਲ ਕਰਨ ਦੀ ਸੰਭਾਵਨਾ ਨੂੰ ਫਿਰ ਤੋਂ ਉਭਾਰਿਆ ਹੈ। ਇਸ ਤੋਂ ਇਲਾਵਾ, ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀਆਂ ਨੇ ਆਸਟ੍ਰੇਲੀਆ ਵਿੱਚ ਬਣਾਈ ਪ੍ਰਵਾਸੀਆਂ ਦੀਆਂ ਚੁਣੋਤੀਆਂ ਨੂੰ ਉਜਾਗਰ ਕਰਦੀ ਇਹ ਫਿਲਮ 08.01.2026

ਪੰਜਬੀ ਸਭਿਆਚਾਰ ਲਈ ਕਾਰਜਸ਼ੀਲ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵੱਲੋਂ ਇੱਕ ਹੋਰ ਉਪਰਾਲਾ ਕਰਦੇ ਹੋਏ, 'ਸੀਡਸ' ਨਾਮੀ ਪੰਜਾਬੀ ਫਿਲਮ ਭਾਈਚਾਰੇ ਦੀ ਝੋਲੀ ਵਿੱਚ ਪਾਈ ਜਾ ਰਹੀ ਹੈ। ਕਾਬਿਲੇਗੋਰ ਹੈ ਕਿ ਪ੍ਰਵਾਸ ਦੀਆਂ ਚੋਣੌਤੀਆਂ ਅਤੇ ਪੀੜ੍ਹੀਆਂ ਵਿੱਚ ਪਾਏ ਜਾਣ ਵਾਲੇ ਪਾੜੇ ਨੂੰ ਉਜਾਗਰ ਕਰਨ ਵਾਲੀ ਇਸ ਫਿਲਮ ਨੂੰ ਪੂਰਨ ਰੂਪ ਵਿੱਚ ਆਸਟ੍ਰੇਲੀਆ ਵਿੱਚ ਵਸਦੇ ਭਾਈਚਾਰੇ ਵੱਲੋਂ ਆਸਟ੍ਰੇਲੀਆ ਵਿੱਚ ਹੀ ਬਣਾਇਆ ਗਿਆ ਹੈ। ਇਸ ਫਿਲਮ ਨੂੰ ਬਨਾਉਣ ਲਈ ਮਿੱਥੇ ਟੀਚੇ, ਸਾਹਮਣੇ ਆਈਆਂ ਚੁਣੌਤੀਆਂ ਨੂੰ ਕਿਵੇਂ ਸਰ ਕੀਤਾ...

ਬਾਲੀਵੁੱਡ ਗੱਪਸ਼ੱਪ: ਸ਼ਾਹ ਬਾਨੋ ਕੇਸ 'ਤੇ ਅਧਾਰਿਤ ਫਿਲਮ 'ਹੱਕ' ਸਿਨੇਮਾ ਘਰਾਂ ਤੋਂ ਬਾਅਦ ਹੁਣ ਓਟੀਟੀ ਤੇ ਵੀ ਜਾਰੀ 08.01.2026

ਓਟੀਟੀ ਪਲੇਟਫਾਰਮ ਨੈਟਫਲਿਕਸ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਹੈ ਕਿ ਘਰ ਦੀਆਂ ਚਾਰ ਦੀਵਾਰੀਆਂ ਤੋਂ ਅਦਾਲਤ ਤੱਕ ਹੱਕ ਦੀ ਲੜਾਈ ਸਿਰਫ ਮਜ਼ਬੁਤੀ ਹੀ ਨਹੀਂ ਬਲਕਿ, ਹਿੰਮਤ ਦਾ ਹੈ। ਬਿਗ ਬੌਸ-17 ਵਿੱਚ ਮਸ਼ਹੂਰੀ ਖੱਟ ਚੁੱਕੀ ਈਸ਼ਾ ਮਾਲਵੀਆਂ ਨੇ ਹੁਣ ਪੰਜਾਬੀ ਫਿਲਮਾਂ ਦਾ ਰੁੱਖ ਕਰ ਲਿਆ ਹੈ। ਇਸ ਤੋਂ ਅਲਾਵਾ ਹੋਰ ਕਿਹੜੀਆਂ ਫਿਲਮਾਂ ਤੇ ਗਾਣਿਆਂ ਨੇ ਦਰਸ਼ਕਾਂ ਦਾ ਮਨ ਮੋਹਿਆ ਹੋਇਆ ਹੈ, ਜਾਣੋ ਬਾਲੀਵੁੱਡ ਗੱਪਸ਼ੱਪ ਦੇ ਇਸ ਪੌਡਕਾਸਟ ਵਿੱਚ....

ਤਿੰਨ ਦਿਨਾਂ ਦੀ ਚਾਈਲਡਕੇਅਰ ਸਬਸਿਡੀ ਹੋਈ ਲਾਗੂ, ਪਰ ਕੀ ਇਹ ਪਰਿਵਾਰਾਂ ਲਈ ਲਾਹੇਵੰਦ ਸਾਬਤ ਹੋਵੇਗੀ? 07.01.2026

ਚਾਈਲਡਕੇਅਰ ਵਿੱਚ ਬੱਚੇ ਭੇਜਣ ਵਾਲੇ ਮਾਪਿਆਂ ਲਈ ਹੁਣ ਹਫ਼ਤੇ ਦੇ ਤਿੰਨ ਦਿਨਾਂ ਲਈ 90 ਫ਼ੀਸਦੀ ਸਬਸਿਡੀ ਦੀ ਗਾਰੰਟੀ ਦਿੱਤੀ ਜਾ ਰਹੀ ਹੈ, ਅਤੇ ਇਸ ਲਈ ਕਿਸੇ ਵੀ ਯੋਗਤਾ ਟੈਸਟ ਨੂੰ ਪੂਰਾ ਕਰਨ ਦੀ ਲੋੜ ਨਹੀਂ ਹੋਵੇਗੀ। ਇਹ ਸਬਸਿਡੀ ਅਗਲੇ ਚਾਰ ਸਾਲਾਂ ਵਿੱਚ ਲਗਭਗ $430 ਮਿਲੀਅਨ ਦੀ ਲਾਗਤ ਪਾਵੇਗੀ, ਪਰ ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਲੱਖਾਂ ਪਰਿਵਾਰਾਂ ਨੂੰ ਫ਼ਾਇਦਾ ਹੋਵੇਗਾ। ਪਰ ਕਈ ਪਰਿਵਾਰਾਂ ਦਾ ਦਾਅਵਾ ਹੈ ਕਿ ਆਪਣੀ ਪਸੰਦ ਦੀ ਚਾਈਲਡਕੇਅਰ ਸੇਵਾ ਵਿੱਚ ਬੱਚੇ ਦਾ ਦਾਖਲਾ ਮਿਲਣਾ ਇੱਕ ਚੁਣੌਤੀ ਹੈ ਜਿ...

ਖ਼ਬਰਨਾਮਾਂ: ਰਾਇਲ ਕਮਿਸ਼ਨ ਦੀ ਸੰਭਾਵਨਾ, ਭਿਆਨਕ ਗਰਮੀ ਦੀ ਚੇਤਾਵਨੀ ਅਤੇ ਗਲੋਬਲ ਸੁਰੱਖਿਆ ਤਣਾਅ 07.01.2026

ਬੌਂਡਾਈ ਬੀਚ ਦਹਿਸ਼ਤਗਰਦੀ ਹਮਲੇ ਤੋਂ ਬਾਅਦ ਅੱਤਵਾਦ ਅਤੇ ਯਹੂਦੀ ਵਿਰੋਧੀ ਘਟਨਾਵਾਂ ‘ਤੇ ਰਾਇਲ ਕਮਿਸ਼ਨ ਦੀ ਮੰਗ ਵਧ ਰਹੀ ਹੈ, ਜਦਕਿ ਆਸਟ੍ਰੇਲੀਆ ਦੇ ਕਈ ਸੂਬੇ ਭਿਆਨਕ ਗਰਮੀ ਅਤੇ ਅੱਗ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਅੰਤਰਰਾਸ਼ਟਰੀ ਪੱਧਰ ‘ਤੇ, ਵੇਨੇਜ਼ੂਏਲਾ ਅਤੇ ਗ੍ਰੀਨਲੈਂਡ ਨਾਲ ਜੁੜੀਆਂ ਅਮਰੀਕੀ ਨੀਤੀਆਂ ਨੇ ਸੁਰੱਖਿਆ ਚਿੰਤਾਵਾਂ ਨੂੰ ਗਰਮਾ ਦਿੱਤਾ ਹੈ, ਅਤੇ ਰੂਸੀ ਤੇਲ ‘ਤੇ ਲਗੇ ਟੈਰਿਫਾਂ ਕਾਰਨ ਅਮਰੀਕਾ ਅਤੇ ਭਾਰਤ ਦੇ ਰਿਸ਼ਤਿਆਂ ਵਿੱਚ ਤਣਾਅ ਦੀ ਗੱਲ ਵੀ ਸਾਹਮਣੇ ਆਈ ਹੈ। ਇਹ ਅਤੇ ਹੋਰ ਚੋਣਵੀਆ...

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 07.01.2026

This SBS Punjabi radio program features news from Australia and around the world, along with updates from Punjab in the weekly segment, 'Punjabi Diary'. The program also features a special interview with Baldev Singh Matta, a pioneer in migrant communities in Canada, who discusses parenting among the second generation of Punjabis in a foreign land extensively. Do not miss a short report that explo...

ਪਾਕਿਸਤਾਨ ਡਾਇਰੀ: ਪਾਕਿਸਤਾਨ 'ਚ ਨਿਕਾਹ ਕਰਾਉਣ ਵਾਲੀ ਭਾਰਤੀ ਮਹਿਲਾ ਨੂੰ ਵਾਪਸ ਭਾਰਤ ਭੇਜਣ ਦੀ ਪ੍ਰਕਿਰਿਆ' ਤੇ ਲੱਗੀ ਰੋਕ 07.01.2026

ਸਿੱਖ ਜਥੇ ਨਾਲ ਪਾਸਿਕਤਾਨ ਜਾ ਕੇ ਧਰਮ ਪਰਿਵਰਤਨ ਕਰਵਾਉਣ ਵਾਲੀ ਸਰਬਜੀਤ ਕੌਰ ਨੂੰ ਭਾਰਤ ਪਹੁੰਚਾਉਣ ਦੀਆਂ ਤਿਆਰੀਆਂ ਉੱਤੇ ਰੋਕ ਲਗਾ ਦਿੱਤੀ ਗਈ ਹੈ। ਉਸਨੇ ਧਰਮ ਪਰਿਵਰਤਨ ਕਰਵਾ ਕੇ ਪਾਸਿਕਤਾਨ 'ਚ ਨਿਕਾਹ ਕਰਵਾਇਆ ਸੀ। ਪਾਕਿਸਤਾਨ ਤੋਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਜ਼ੋਹਰਾਨ ਮਮਦਾਨੀ ਨੇ ਸਿਆਸੀ ਹਲਚਲ ਦਰਮਿਆਨ ਨਿਊਯਾਰਕ ਦੇ ਮੇਅਰ ਵਜੋਂ ਚੁੱਕੀ ਸਹੁੰ, ਸੁਣੋ ਕੀ ਹਨ ਇਨ੍ਹਾਂ ਦੀਆਂ ਪਹਿਲ-ਨੀਤੀਆਂ 06.01.2026

ਨਿਊਯਾਰਕ ਸ਼ਹਿਰ ਦੇ ਨਵੇਂ ਮੇਅਰ ਜ਼ੋਹਰਾਨ ਮਮਦਾਨੀ ਨੇ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਹੈ ਅਤੇ ਆਪਣੇ ਨੀਤੀਗਤ ਏਜੰਡੇ ਦੀ ਰੂਪ-ਰੇਖਾ ਵੀ ਪੇਸ਼ ਕੀਤੀ ਹੈ। 34 ਸਾਲਾ ਡੈਮੋਕ੍ਰੇਟ ਨੇਤਾ ਅਮਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਦੀ ਅਗਵਾਈ ਕਰਨ ਵਾਲੇ ਪਹਿਲੇ ਮੁਸਲਮਾਨ, ਦੱਖਣੀ ਏਸ਼ੀਆਈ ਮੂਲ ਦੇ ਪਹਿਲੇ ਵਿਅਕਤੀ ਅਤੇ ਅਫਰੀਕਾ ਵਿੱਚ ਜਨਮੇ ਪਹਿਲੇ ਮੇਅਰ ਹਨ। ਮੈਨਹੈਟਨ ਵਿੱਚ ਸਹੁੰ ਚੁੱਕਣ ਸਮੇਂ ਉਨ੍ਹਾਂ ਨੇ ਕੁਰਾਨ ‘ਤੇ ਆਪਣਾ ਹੱਥ ਰੱਖਿਆ। ਉਨ੍ਹਾਂ ਦੀਆਂ ਮੁੱਖ ਨੀਤੀਆਂ ਕੀ ਹਨ ਅਤੇ ਇਸ ਰਾਜਨੀਤਕ ਉਤਾਰ-ਚੜ੍ਹਾਵਾਂ ਭ...

ਖ਼ਬਰਨਾਮਾ: Bondi ਦੇ ਕਥਿਤ ਸ਼ੂਟਰ ਨਵੀਦ ਅਕਰਮ ਨੂੰ NSW ਦੀ ਸਭ ਤੋਂ ਸੁਰੱਖਿਅਤ ਜੇਲ੍ਹ ਵਿੱਚ ਕੀਤਾ ਗਿਆ ਤਬਦੀਲ 06.01.2026

ਹਮਲੇ ਦੇ ਦੋਸ਼ੀ 24 ਸਾਲਾ ਨਵੀਦ ਅਕਰਮ ਨੂੰ ਸਿਡਨੀ ਦੀ 'ਲੌਂਗ ਬੇ ਜੇਲ੍ਹ' ਤੋਂ 'ਗੌਲਬਰਨ ਸੁਧਾਰ ਕੇਂਦਰ' ਵਿੱਚ ਤਬਦੀਲ ਕਰ ਦਿੱਤਾ ਗਿਆ, ਜੋ ਕਿ ਸ਼ਹਿਰ ਤੋਂ ਲਗਭਗ 200 ਕਿਲੋਮੀਟਰ ਦੱਖਣ ਵਿੱਚ ਇੱਕ ਬਹੁਤ ਹੀ ਉੱਚ ਸੁਰੱਖਿਆ ਸਹੂਲਤ ਹੈ। ਇਹ ਸਭ ਤੋਂ ਵੱਧ ਜੋਖਮ ਵਾਲੇ ਕੈਦੀਆਂ ਲਈ ਰਾਖਵੀਂ ਹੈ। ਇਸ ਤੋਂ ਇਲਾਵਾ, ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

ਪੰਜਾਬੀ ਡਾਇਰੀ: ਭਾਰਤ ਦੀ 2036 ਓਲੰਪਿਕ ਖੇਡਾਂ 'ਤੇ ਨਜ਼ਰ, ਸਰੂਪ ਲਾਪਤਾ ਮਾਮਲੇ 'ਤੇ ਅੱਪਡੇਟ, ਰਾਮ ਰਹੀਮ ਨੂੰ ਮੁੜ ਮਿਲੀ ਪੈਰੋਲ, ਅਤੇ ਬੰਗਲਾਦੇਸ਼ ਵੱਲੋਂ ਟੀ-20 ਲਈ ਭਾਰਤ ਆਉਣ ਤੋਂ ਇਨਕਾਰ 06.01.2026

ਅੱਜ ਦੀਆਂ ਮੁੱਖ ਖ਼ਬਰਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਵੱਲੋਂ 2036 ਓਲੰਪਿਕ ਦੀ ਤਿਆਰੀ ਦਾ ਐਲਾਨ, ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ, ਅਕਾਲ ਤਖ਼ਤ ’ਤੇ ਤਲਬ ਕੀਤੇ ਮਾਮਲੇ, ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੀ ਜਾਂਚ, ਬੰਗਲਾਦੇਸ਼ ਕ੍ਰਿਕਟ ਟੀਮ ਦਾ ਭਾਰਤ ਨਾ ਆਉਣ ਦਾ ਫੈਸਲਾ, ਭਾਜਪਾ ਦਾ ਪੰਜਾਬ ਚੋਣਾਂ ਬਾਰੇ ਐਲਾਨ ਅਤੇ ਧੁੰਦ ਕਾਰਨ ਪ੍ਰਭਾਵਿਤ ਆਵਾਜਾਈ ਸ਼ਾਮਲ ਹਨ।

ਟਰੰਪ ਦਾ ਦਾਅਵਾ 'ਅਮਰੀਕਾ ਹੁਣ ਵੈਨੇਜ਼ੁਏਲਾ ਨੂੰ ਚਲਾਏਗਾ': ਕੀ ਹੈ ਪੂਰਾ ਮਾਮਲਾ? 05.01.2026

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੈਨੇਜ਼ੁਏਲਾ ਖ਼ਿਲਾਫ਼ ਸੈਨਾ ਕਾਰਵਾਈ ਦੇ ਹੁਕਮਾਂ ਦਾ ਦਾਅਵਾ ਕੀਤਾ ਹੈ, ਜਿਸ ਦੌਰਾਨ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਦੀ ਗ੍ਰਿਫ਼ਤਾਰੀ ਹੋਏ। ਮਾਦੁਰੋ ’ਤੇ ਨਿਊਯਾਰਕ ਵਿੱਚ ਨਸ਼ਿਆਂ ਅਤੇ ਹਥਿਆਰਾਂ ਨਾਲ ਜੁੜੇ ਅਪਰਾਧਾਂ ਦੇ ਦੋਸ਼ ਹਨ। ਆਸਟ੍ਰੇਲੀਆ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰਦਰਸ਼ਨਕਾਰੀਆਂ ਨੇ ਵੈਨੇਜ਼ੁਏਲਾ ਵਿੱਚ ਅਮਰੀਕੀ ਦਖਲਅੰਦਾਜ਼ੀ ਦੀ ਨਿੰਦਾ ਕੀਤੀ ਹੈ, ਜਦੋਂ ਕਿ ਕਈ ਲੋਕ ਨਿਕੋਲਸ ਮਾਦੁਰੋ ਦੇ ਪਤਨ ਦਾ ਜਸ਼ਨ ਵੀ ਮਨਾ ਰਹੇ ਹਨ। ਇਹ...

ਖ਼ਬਰਨਾਮਾ :ਪ੍ਰਤੀ ਹਫਤਾ ਤਿੰਨ ਦਿਨਾਂ ਦੀ ਸਬਸਿਡੀ ਵਾਲੀ ਚਾਈਲਡ ਕੇਅਰ 1 ਜਨਵਰੀ ਤੋਂ ਹੋਈ ਲਾਗੂ 05.01.2026

ਆਸਟ੍ਰੇਲੀਆਈ ਮਾਪਿਆਂ ਨੂੰ ਹੁਣ ਹਰ ਹਫਤੇ ਘੱਟੋ-ਘੱਟ ਤਿੰਨ ਦਿਨ ਦੀ ਸਬਸਿਡੀ ਵਾਲੀ ਚਾਈਲਡ ਕੇਅਰ ਮਿਲੇਗੀ, ਬੇਸ਼ੱਕ ਉਹ ਕਿੰਨਾ ਵੀ ਕੰਮ ਜਾਂ ਪੜ੍ਹਾਈ ਕਿਉਂ ਨਾ ਕਰਦੇ ਹੋਣ। ਤਿੰਨ ਦਿਨਾਂ ਦੀ ਗਰੰਟੀ' ਦਾ ਇਹ ਐਲਾਨ ਪਹਿਲੀ ਵਾਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੁਆਰਾ ਦਸੰਬਰ 2024 ਵਿੱਚ ਕੀਤਾ ਗਿਆ ਸੀ। ਇਹ ਸਹੂਲਤ 1 ਜਨਵਰੀ ਤੋਂ ਲਾਗੂ ਹੋ ਗਈ ਹੈ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ $5,30,000 ਤੱਕ ਦੀ ਕਮਾਈ ਕਰਨ ਵਾਲੇ ਪਰਿਵਾਰਾਂ ਨੂੰ ਸਬਸਿਡੀਆਂ ਦਿੱਤੀਆਂ ਸਨ ਪਰ ਇਸ ਬਦਲਾਅ ਤੋਂ ਬਾਅਦ 1,00,000...

ਕਲਾ ਅਤੇ ਕਹਾਣੀਆਂ: ਆਪਣੀ ਆਵਾਜ਼ ਨਾਲ ਵੱਡਾ ਨਾਂ ਬਣਾਉਣ ਵਾਲੀ ਅਦਾਕਾਰਾ ਨੂਰ ਜਹਾਂ ਦੀ ਕਹਾਣੀ 05.01.2026

ਅੱਜ ਦੇ ਕਹਾਣੀ ਸੈਗਮੈਂਟ ਵਿੱਚ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ ਦੀ ਜ਼ੁਬਾਨੀ ਸੁਣੋ ਲਹਿੰਦੇ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਅਤੇ ਮਸ਼ਹੂਰ ਅਦਾਕਾਰਾ ਨੂਰ ਜਹਾਂ ਦੀ ਜੀਵਨੀ 'ਤੇ ਇੱਕ ਵਿਸ਼ੇਸ਼ ਪੇਸ਼ਕਾਰੀ......

'ਟੈਕਸ, ਚਾਈਲਡਕੇਅਰ, ਸੁਪਰ ਤੇ ਹੋਰ ਬਦਲਾਅ': ਜਾਣੋ 2026 'ਚ ਕੀ ਕੁੱਝ ਬਦਲੇਗਾ 05.01.2026

ਸਾਲ 2026 ਵਿੱਚ ਬਹੁਤ ਸਾਰੇ ਨਵੇਂ ਬਦਲਾਅ ਆ ਰਹੇ ਹਨ। 5 ਜਨਵਰੀ ਤੋਂ ਚਾਈਲਡਕੇਅਰ 'ਚ ਯੋਗ ਪਰਿਵਾਰਾਂ ਨੂੰ 72 ਘੰਟੇ ਸਬਸੀਡਾਈਸਡ ਮਿਲਣਗੇ। ਤਨਖਾਹ ਦੇ ਨਾਲ ਸੁਪਰ ਮਿਲੇਗੀ ਅਤੇ ਟੈਕਸ ਵਿੱਚ ਵੀ ਕੁੱਝ ਕਟੌਤੀ ਹੋਵੇਗੀ। ਇਸ ਤੋਂ ਇਲਾਵਾ ਹੋਰ ਕੀ ਕੀ ਬਦਲਾਅ ਆਉਣਗੇ ਜਾਣੋ ਇਸ ਪੋਡਕਾਸਟ ਰਾਹੀਂ...

Lyssna på podden SBS Punjabi - ਐਸ ਬੀ ਐਸ ਪੰਜਾਬੀ i Replaio

Radio och poddar i en och samma app - gratis och utan konto. Installera redan idag och missa inte premiären

Ladda ned på Google Play

Replaio är ingen poddutgivare; programnamn, omslag och ljud tillhör sina upphovspersoner och distribueras via offentliga RSS-flöden