SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1688 avsnitt

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Glöm inte att besöka poddens webbplats och stötta skaparen: www.sbs.com.au

Skapare

SBS

Kategori

News

Poddens webbplats

www.sbs.com.au

Senaste avsnittet

12 okt 2026

Var kan du lyssna?

Poddar i appen Replaio Radio Kommer snart

Poddar kommer snart till appen. Installera nu och bli först med att uppleva ett helt nytt sätt att lyssna på poddar

Ladda ned på Google Play Installera gratis Android nästan 10 mn nedladdningar · betyg 4,8 iOS snart

Avsnitt

ਇਕੱਲੇਪਨ ਦਾ ਸੰਕਟ: ਨੌਜਵਾਨਾਂ ਤੋਂ ਬੁਜ਼ੁਰਗਾਂ ਤੱਕ ਸਿਹਤ ਲਈ ਵਧਦਾ ਖ਼ਤਰਾ 21.01.2026

ਅਜੋਕੇ ਸਮੇਂ ਵਿੱਚ ਇਕੱਲਾਪਨ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ। ਖਾਸ ਕਰਕੇ ਨੌਜਵਾਨਾਂ ਵਿੱਚ ਇਹ ਅਹਿਸਾਸ ਤੇਜ਼ੀ ਨਾਲ ਵੱਧ ਰਿਹਾ ਹੈ। ਲੋਕਾਂ ਦੀ ਭੀੜ ਵਿੱਚ ਰਹਿੰਦੇ ਹੋਏ ਵੀ ਕਈ ਲੋਕ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਹਨ। ਇਹ ਇਕੱਲਾਪਨ ਸਿਰਫ਼ ਭਾਵਨਾਵਾਂ ਤੱਕ ਸੀਮਿਤ ਨਹੀਂ ਹੈ, ਸਗੋਂ ਇਸ ਕਾਰਨ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਮਾਹਿਰਾਂ ਦੱਸਦੇ ਹਨ ਕਿ ਜ਼ਿਆਦਾ ਸਮੇਂ ਤੱਕ ਇਕੱਲਾਪਨ ਡਿਪਰੈਸ਼ਨ, ਤਣਾਅ ਅਤੇ ਹੋਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤ...

ਕਈ ਡਾਇਟਾਂ ਇਕੱਠੀਆਂ ਅਪਣਾਉਣਾ ਸਿਹਤ ਲਈ ਖ਼ਤਰਾ? ਆਸਟ੍ਰੇਲੀਆਈ ਮਾਹਰਾਂ ਦੀ ਚੇਤਾਵਨੀ 21.01.2026

ਫੋਡਮੈਪ, ਉੱਚ ਪ੍ਰੋਟੀਨ, ਗਲੂਟਨ-ਮੁਕਤ, ਘੱਟ ਚਰਬੀ ਵਾਲਾ, ਸਾਫ਼-ਸੁਥਰਾ ਖਾਣਾ - ਇੰਨੀਆਂ ਸਾਰੀਆਂ ਖੁਰਾਕਾਂ ਤੇ ਇੰਨੀਆਂ ਸਲਾਹਾਂ। ਆਸਟ੍ਰੇਲੀਆ ਦੇ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇੱਕੋ ਸਮੇਂ ਕਈ ਖੁਰਾਕਾਂ ਦੀ ਪਾਲਣਾ ਕਰਨ ਦੇ ਅਣਕਿਆਸੇ ਨਤੀਜੇ ਹੋ ਸਕਦੇ ਹਨ।

ਖ਼ਬਰਨਾਮਾ: ਐਲਬਨੀਜ਼ੀ ਸਰਕਾਰ ਨੇ ਦੇਰ ਰਾਤ ਤੱਕ ਚੱਲੀ ਹੰਗਾਮੀ ਬੈਠਕ ‘ਚ ਨਫ਼ਰਤ ਵਿਰੋਧੀ ਤੇ ਹਥਿਆਰ ਸਬੰਧੀ ਸਖਤ ਕਾਨੂੰਨ ਕੀਤੇ ਮਨਜ਼ੂਰ 21.01.2026

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਸੰਸਦ ਨੇ ਰਾਤੋਂ-ਰਾਤ ਬੁਲਾਈ ਹੰਗਾਮੀ ਬੈਠਕ ਵਿੱਚ ਨਫ਼ਰਤ ਵਿਰੋਧੀ ਅਤੇ ਹਥਿਆਰ ਨਿਯੰਤਰਣ ਕਾਨੂੰਨਾਂ ਵਿੱਚ ਤਬਦੀਲੀਆਂ ਪਾਸ ਕੀਤੀਆਂ ਹਨ। ਸਰਕਾਰ ਦੇ ਬਿੱਲ ਨੂੰ ਲਿਬਰਲ ਮੈਂਬਰਾਂ ਦੇ ਸਮਰਥਨ ਨਾਲ ਸੈਨੇਟ ਵਿੱਚ ਮਨਜ਼ੂਰੀ ਮਿਲੀ, ਜਦਕਿ ਨੇਸ਼ਨਲਜ਼ ਨੇ ਬੋਲਣ ਦੀ ਆਜ਼ਾਦੀ 'ਤੇ ਪ੍ਰਭਾਵਾਂ ਦੇ ਚਿੰਤਾਵਾਂ ਕਾਰਨ ਵਿਰੋਧ ਕੀਤਾ। ਇਸ ਅਤੇ ਹੋਰ ਅਹਿਮ ਖਬਰਾਂ ਲਈ ਪੌਡਕਾਸਟ ਸੁਣੋ।

ਮੈਲਬਰਨ ਦੇ ਕਲਾਈਡ ਨੌਰਥ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਉੱਤੇ ਘਰ ਦੇ ਬਾਹਰ ਭਿਆਨਕ ਹਮਲਾ 21.01.2026

ਮੈਲਬਰਨ ਦੇ ਕਲਾਈਡ ਨੌਰਥ ਇਲਾਕੇ ਵਿੱਚ 42 ਸਾਲਾਂ ਟਰੱਕ ਡਰਾਇਵਰ ਸੁਪਿੰਦਰ ਪਾਲ ਸਿੰਘ ’ਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ 15 ਜਨਵਰੀ ਨੂੰ ਸਵੇਰੇ ਕਰੀਬ 5 ਵਜੇ ਉਸ ਸਮੇਂ ਵਾਪਰੀ, ਜਦੋਂ ਉਹ ਆਪਣੇ ਘਰ ਦੇ ਬਾਹਰ ਖੜ੍ਹੇ ਟਰੱਕ ਵੱਲ ਜਾ ਰਿਹਾ ਸੀ ਅਤੇ ਉਸ ਦਾ ਪਰਿਵਾਰ ਘਰ ਅੰਦਰ ਸੁੱਤਾ ਹੋਇਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਭਾਈਚਾਰੇ ਤੋਂ ਸਹਿਯੋਗ ਦੀ ਅਪੀਲ ਕੀਤੀ ਗਈ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਆਡੀਓ ਰਿਪ...

ਪਾਕਿਸਤਾਨ ਡਾਇਰੀ: ਪਾਕਿਸਤਾਨ ਨੇ 126 ਦੇਸ਼ਾਂ ਲਈ 'ਵੀਜ਼ਾ ਆਨ ਅਰਾਈਵਲ' ਨੂੰ ਕੀਤਾ ਬੰਦ 21.01.2026

ਪਾਕਿਸਤਾਨ ਨੇ 2024 ਵਿੱਚ 126 ਦੇਸ਼ਾਂ ਲਈ ਸ਼ੁਰੂ ਕੀਤਾ 'ਵੀਜ਼ਾ ਆਨ ਅਰਾਈਵਲ' ਹੁਣ ਬੰਦ ਕਰ ਦਿੱਤਾ ਹੈ। ਇਸ ਵਿੱਚ ਧਾਰਮਿਕ ਵੀਜ਼ਾ ਸ਼੍ਰੇਣੀ ਵੀ ਸ਼ਾਮਲ ਹੈ। ਇਸ ਖਬਰ ਸਮੇਤ ਪਾਕਿਸਤਾਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 21.01.2026

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਦੁਨੀਆ ਦੀਆਂ ਚੋਣਵੀਆਂ ਖ਼ਬਰਾਂ ਦੇ ਨਾਲ-ਨਾਲ ਕੁਝ ਅਹਿਮ ਪੇਸ਼ਕਾਰੀਆਂ ਵੀ ਹਨ। ਜਿਨ੍ਹਾਂ ਵਿੱਚ ਵਿਕਟੋਰੀਆ ਵਿੱਚ ਲੱਗੀ ਭਿਆਨਕ ਬੁਸ਼ ਫਾਇਰ ਦੀ ਤਾਜ਼ਾ ਸਥਿਤੀ ਅਤੇ ਭਵਿੱਖ ਦੀਆਂ ਚੇਤਾਵਨੀਆਂ, ਆਸਟ੍ਰੇਲੀਆ ਵਿੱਚ ਭੋਜਨ ਸਬੰਧੀ ਧਾਰਮਿਕ ਅਤੇ ਸਿਹਤ ਪਾਬੰਦੀਆਂ ਦਾ ਧਿਆਨ ਰੱਖਣ ਸਬੰਧੀ ਮਾਹਿਰਾਨਾ ਸੁਝਾਅ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਰੀਏ ਹੁੰਦੀਆਂ ਧੋਖਾਧੜੀਆਂ ਬਾਰੇ ਸੁਚੇਤ ਕਰਦੀ ਇੱਕ ਰਿਪੋਰਟ ਵੀ ਸ਼ਾਮਿਲ ਹੈ। ਇੱਥੇ ਹੀ ਬ...

ਸੋਸ਼ਲ ਮੀਡੀਆ ਉਮਰ ਹੱਦ ਕਾਨੂੰਨ: 4.7 ਮਿਲੀਅਨ ਅਕਾਊਂਟਸ ਬੰਦ, ਫਾਇਦੇ ਜਾਂ ਅਣਜਾਣ ਨਤੀਜੇ? 20.01.2026

ਆਸਟ੍ਰੇਲੀਆ ਵਿੱਚ 12 ਦਿਸੰਬਰ 2025 ਨੂੰ ਸੋਸ਼ਲ ਮੀਡੀਆ ਸਬੰਧੀ ਉਮਰ ਹੱਦ ਲਾਗੂ ਹੋਣ ਤੋਂ ਬਾਅਦ 4.7 ਮਿਲੀਅਨ ਤੋਂ ਵੱਧ ਸੋਸ਼ਲ ਮੀਡੀਆ ਅਕਾਊਂਟਸ ਬੰਦ ਕੀਤੇ ਗਏ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਸੰਚਾਰ ਮੰਤਰੀ ਅਨਿਕਾ ਵੇਲਜ਼ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਦੇ ਸਕਾਰਾਤਮਕ ਸਿੱਟੇ ਸਾਹਮਣੇ ਆ ਰਹੇ ਹਨ ਜਦਕਿ ਡਿਜੀਟਲ ਮਾਹਿਰਾਂ ਦੀ ਦਲੀਲ ਹੈ ਕਿ ਇਸ ਪਾਬੰਦੀ ਦੇ ਨਤੀਜਿਆਂ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜੀ ਹੈ। ਕਾਬਿਲੇਗੌਰ ਹੈ, ਆਸਟ੍ਰੇਲੀਆ ਦੇ ਇਸ ਕਦਮ ਦੀ ਚਰਚਾ ਵਿਸ਼ਵ ਭਰ ਵਿੱਚ ਹ...

ਫੁੱਟਬਾਲ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਕਾਇਮ ਕਰ ਰਿਹਾ ਹੈ ਇਹ ਸੀਨੀਅਰ ਸੌਕਰ ਕਲੱਬ 20.01.2026

ਸਿਡਨੀ ਦੇ ‘ਸਰਦਾਰ ਫੁੱਟਬਾਲ ਕਲੱਬ’ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਸਰੀਰਕ ਕਸਰਤ ਨੂੰ ਇਕੱਠੇ ਮਿਲ ਕੇ ਮਜ਼ੇਦਾਰ ਗਤੀਵਿਧੀ ਬਣਾਇਆ ਜਾਵੇ, ਤਾਂ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਵੀ ਸਮਾਂ ਕੱਢਣਾ ਆਸਾਨ ਹੋ ਜਾਂਦਾ ਹੈ। ਚਾਰ ਲੋਕਾਂ ਨਾਲ ਸ਼ੁਰੂ ਹੋਇਆ ਇਹ ਕਲੱਬ ਅੱਜ ਸਿਰਫ਼ ਸਰੀਰਕ ਤੇ ਮਾਨਸਿਕ ਤੰਦਰੁਸਤੀ ਹੀ ਨਹੀਂ, ਬਲਕਿ ਹਰ ਐਤਵਾਰ ਦੀ ਸਾਂਝ ਅਤੇ ਮਿਲਾਪ ਦਾ ਵੀ ਸਹਾਰਾ ਬਣ ਚੁੱਕਾ ਹੈ। ਇਸ ਗੱਲਬਾਤ ਵਿੱਚ ਜਾਣੋ ਕਿ ਕਿਵੇਂ ਟਰੱਕ, ਬੱਸ ਅਤੇ ਹੋਰ ਵੱਖ-ਵੱਖ ਕਿੱਤਿਆਂ ਨਾਲ ਜੁੜੇ ਪਰਵਾਸੀ ਪੰਜਾਬੀ...

ਖ਼ਬਰਨਾਮਾ: ਨਿਊ ਸਾਊਥ ਵੇਲਜ਼ ਵਿੱਚ 48 ਘੰਟਿਆਂ ਵਿੱਚ ਚੌਥਾ ਸ਼ਾਰਕ ਹਮਲਾ, ਤੈਰਾਕਾਂ ਲਈ ਚੇਤਾਵਨੀ 20.01.2026

ਨਿਊ ਸਾਊਥ ਵੇਲਜ਼ ਦੇ ਮਿਡ ਨੌਰਥ ਕੋਸਟ 'ਤੇ ਇੱਕ ਸਰਫਰ ਨੂੰ ਸ਼ਾਰਕ ਨੇ ਕੱਟ ਲਿਆ ਹੈ। ਪਿਛਲੇ 48 ਘੰਟਿਆਂ ਵਿੱਚ ਰਾਜ ਦੀ ਤੱਟਰੇਖਾ 'ਤੇ ਇਹ ਚੌਥਾ ਪੁਸ਼ਟੀ ਕੀਤਾ ਗਿਆ ਸ਼ਾਰਕ ਹਮਲਾ ਹੈ। ਸ਼ਾਰਕ ਹਮਲਿਆਂ ਦੀ ਇੱਕ ਲੜੀ ਤੋਂ ਬਾਅਦ ਅਗਲੇ 48 ਘੰਟਿਆਂ ਲਈ ਉੱਤਰੀ ਬੀਚਾਂ 'ਤੇ ਤੈਰਾਕੀ ਸਥਾਨ, ਸਰਫਰਾਂ ਅਤੇ ਤੈਰਾਕਾਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਵਤਨ ਦੀ ਯਾਤਰਾ: ਪਰਵਾਸੀ ਪਰਿਵਾਰਾਂ ਲਈ ਬੱਚਿਆਂ ਨੂੰ ਜੜ੍ਹਾਂ ਨਾਲ ਜੋੜਨ ਦੀ ਕੋਸ਼ਿਸ਼ 20.01.2026

ਆਸਟ੍ਰੇਲੀਆ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ, ਕਈ ਪਰਵਾਸੀ ਪਰਿਵਾਰ ਉੱਤਰੀ ਭਾਰਤ ਦੀ ਕੜਾਕੇ ਦੀ ਠੰਡ ਵਿਚ ਵੀ ਆਪਣੇ ਵਤਨ ਜਾਣ ਨੂੰ ਤਰਜੀਹ ਦਿੰਦੇ ਹਨ। ਇਸ ਯਾਤਰਾ ਦੇ ਪਿੱਛੇ ਮਕਸਦ ਹੁੰਦਾ ਹੈ ਆਸਟ੍ਰੇਲੀਆ ਵਿੱਚ ਪਲ ਰਹੇ ਬੱਚਿਆਂ ਨੂੰ ਆਪਣੀ ਮੂਲ ਧਰਤੀ, ਭਾਸ਼ਾ ਅਤੇ ਸਭਿਆਚਾਰ ਨਾਲ ਜੋੜ ਕੇ ਰੱਖਣਾ। ਐਸ ਬੀ ਐਸ ਪੰਜਾਬੀ ਨੇ ਛੁੱਟੀਆਂ ਦੌਰਾਨ ਪੰਜਾਬ ਜਾਣ ਵਾਲੇ ਕੁਝ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਸੋਚ, ਅਨੁਭਵ ਅਤੇ ਭਾਵਨਾਵਾਂ ਇਸ ਪੌਡਕਾਸਟ ਰਾਹੀਂ ਸਾਹਮਣੇ ਲਿਆਂਦੀਆਂ ਹਨ।

ਪੰਜਾਬੀ ਡਾਇਰੀ : ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਚੁੱਕੇ ਪੰਜਾਬ ਦੇ ਮਸਲੇ 20.01.2026

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਰਹੱਦੀ ਕਿਸਾਨਾਂ ਲਈ ਵੱਡੀ ਰਾਹਤ ਦਾ ਦਾਅਵਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕੰਡਿਆਲੀ ਤਾਰ ਕੌਮਾਂਤਰੀ ਸਰਹੱਦ ਦੇ ਐਨ ਨੇੜੇ ਤਬਦੀਲ ਕਰਨ ਦੀ ਸਿਧਾਂਤਕ ਤੌਰ ’ਤੇ ਸਹਿਮਤੀ ਦੇ ਦਿੱਤੀ ਹੈ। ਬੀਤੇ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਹਜ਼ਾਰਾਂ ਏਕੜ ਜ਼ਮੀਨ ’ਤੇ ਬਿਨਾਂ ਕਿਸੇ ਰੁਕਾਵਟ ਦੇ ਖੇਤੀ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ। ਮੁੱਖ ਮੰਤਰੀ ਨੇ ਸ੍ਰੀ ਸ਼ਾਹ ਨਾਲ ਕੀਤੀ ਮੁਲਾਕਾਤ...

ਮੈਲਬਰਨ ਵਿੱਚ ਖੇਡਿਆ ਜਾ ਰਿਹਾ ਆਸਟਰੇਲੀਅਨ ਓਪਨ ਕੀ ਹੈ, ਜਾਣੋ ਅਹਿਮ ਨੁਕਤੇ 19.01.2026

ਜਾਣੋ ਮੈਲਬਰਨ ਵਿੱਚ ਚੱਲ ਰਹੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਇਤਿਹਾਸ, ਖ਼ਾਸੀਅਤਾਂ ਅਤੇ ਰਿਕਾਰਡਤੋੜ 111.5 ਮਿਲੀਅਨ ਡਾਲਰ ਦੇ ਇਨਾਮ ਪੂਲ ਬਾਰੇ। ਨਾਲ ਹੀ ਜਾਣੋ ਉਹ ਮਹੱਤਵਪੂਰਣ ਟੈਨਿਸ ਸ਼ਬਦ ਤੇ ਨਾਂ, ਜੋ ਤੁਹਾਨੂੰ ਬਲੂ ਕੋਰਟ ਦੀ ਇਸ ਖੇਡ ਨੂੰ ਹੋਰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਨਗੇ।

ਖ਼ਬਰਨਾਮਾ: ਬੌਡਾਈ ਅੱਤਵਾਦੀ ਹਮਲੇ ਸਬੰਧੀ ਵੀਰਵਾਰ ਨੂੰ ਮਨਾਇਆ ਜਾਵੇਗਾ ‘ਰਾਸ਼ਟਰੀ ਸ਼ੋਕ’, ਸੰਸਦ ਵਿੱਚ ਮਤਾ ਪਾਸ 19.01.2026

ਫੈਡਰਲ ਸੰਸਦ ਮੈਂਬਰਾਂ ਨੇ ਪਿਛਲੇ ਸਮੇਂ ’ਚ ਹੋਏ ਬੌਡਾਈ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਸ਼ੋਕ ਮਤੇ ਦਾ ਸਮਰਥਨ ਕੀਤਾ ਹੈ। ਬੌਡਾਈ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਵੀਰਵਾਰ ਨੂੰ ਰਾਸ਼ਟਰੀ ਸ਼ੋਕ ਮਨਾਇਆ ਜਾਵੇਗਾ, ਜਿਸ ਦਾ ਵਿਸ਼ਾ ਹੈ ‘ਰੌਸ਼ਨੀ ਦੀ ਜਿੱਤ ਹੋਵੇਗੀ, ਏਕਤਾ ਅਤੇ ਯਾਦ ਦਾ ਸੁਮੇਲ’। ਹੇਠਲੇ ਸਦਨ ਦੇ ਸੰਸਦ ਮੈਂਬਰਾਂ ਸਾਹਮਣੇ ਬੋਲਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ, ਇਸ ਦੇ ਲਈ ਕਾਰਵਾਈ ਕਰਨਾ...

ਰੀਲਾਂ ਤੋਂ ਰਿਸ਼ਤਿਆਂ ਤੱਕ: ਪਿਆਰ, ਸੱਭਿਆਚਾਰ ਅਤੇ ਸੋਸ਼ਲ ਮੀਡੀਆ ਦੀ ਸੁਹਾਵਣੀ ਜੋੜੀ 19.01.2026

ਸੋਸ਼ਲ ਮੀਡੀਆ ‘ਤੇ ਅਕਸਰ ਚਰਚਾ ਵਿੱਚ ਰਹਿਣ ਵਾਲੇ ਪ੍ਰੀਤਮ ਢਿੱਲੋਂ ਅਤੇ ਬੌਨੀ ਅੱਜ ਇੱਕ ਅਜਿਹੇ ਵਿਆਹੇ ਜੋੜੇ ਵਜੋਂ ਸਾਹਮਣੇ ਆ ਰਹੇ ਹਨ, ਜੋ ਦੋ ਵੱਖ-ਵੱਖ ਸਭਿਆਚਾਰਾਂ ਦੇ ਸੁੰਦਰ ਮਿਲਾਪ ਨੂੰ ਬਖੂਬੀ ਦਰਸਾਉਂਦੀ ਹੈ।

Australia revises evidence requirements for Indian students: Here's what it means - ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਨਿਯਮ ਹੋਏ ਸਖ਼ਤ, ਜਾਣੋ ਕਿਸਨੂੰ ਅਤੇ ਕੀ ਪੈ ਸਕਦਾ ਹੈ ਫ਼ਰਕ 19.01.2026

Australia has introduced stricter student visa requirements for applicants from several South Asian countries, including India, citing concerns over visa integrity. These changes may affect prospective Indian students planning to study in Australia, particularly in how applications are assessed. In this podcast, SBS Punjabi speaks with Study Global’s Kunal Taneja to explain the implications of the...

ਕਲਾ ਅਤੇ ਕਹਾਣੀਆਂ: ਸੁਣੋ ਭਾਰਤ ਵਿੱਚ ਜੰਮੇ ਅਤੇ ਪਾਕਿਸਤਾਨੀ ਫ਼ਿਲਮਾਂ ਦਾ ਸਿਤਾਰਾ ਬਣੇ ਮੁਹੰਮਦ ਅਲੀ ਦੀ ਦਾਸਤਾਨ 19.01.2026

ਭਾਰਤ ਵਿੱਚ ਪੈਦਾ ਹੋਏ ਮੁਹੰਮਦ ਅਲੀ ਨੇ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਆਪਣੀ ਫਿਲਮੀ ਯਾਤਰਾ ਸ਼ੁਰੂ ਕੀਤੀ ਅਤੇ ਟੀਵੀ ਸ਼ੋਅ ਤੋਂ ਲੈ ਕੇ ਸੈਂਕੜੇ ਫਿਲਮਾਂ ਤੱਕ ਕੰਮ ਕਰਕੇ ਪਾਕਿਸਤਾਨੀ ਫਿਲਮ ਇੰਡਸਟਰੀ ਵਿੱਚ ਪ੍ਰਸਿੱਧੀ ਹਾਸਲ ਕੀਤੀ। ਫਿਲਮਾਂ ਦੇ ਸੈੱਟਾਂ ‘ਤੇ ਹੀ ਉਹਨਾਂ ਦੀ ਮੁਲਾਕਾਤ ਆਪਣੀ ਭਵਿੱਖ ਦੀ ਪਤਨੀ ਨਾਲ ਹੋਈ। ਦੋਹਾਂ ਦੇਸ਼ਾਂ ਦੇ ਲੋਕਾਂ ਅਤੇ ਸਰਕਾਰਾਂ ਵੱਲੋਂ ਪ੍ਰੇਮ ਅਤੇ ਸਨਮਾਨ ਪ੍ਰਾਪਤ ਕਰਨ ਵਾਲੇ ਇਸ ਕਲਾਕਾਰ ਦੀ ਸਫਲਤਾ ਦੀ ਦਾਸਤਾਨ ਸੁਣੋ ਇਸ ਪੌਡਕਾਸਟ ਵਿੱਚ...

How to cater for your dietary restrictions - ਆਸਟ੍ਰੇਲੀਆ ਐਕਸਪਲੇਨਡ: ਭੋਜਨ ਸਬੰਧੀ ਧਾਰਮਿਕ ਅਤੇ ਸਿਹਤ ਪਾਬੰਦੀਆਂ ਦਾ ਧਿਆਨ ਕਿਵੇਂ ਰੱਖੀਏ? 19.01.2026

Australia is known as the allergy capital of the world. Our diverse population also means that we express our religious beliefs, ethics, health and personal choices through the food we eat. We called on some experts to help us navigate all the labelling, certifications and resources that can inform our food choices. - ਆਸਟ੍ਰੇਲੀਆ ਨੂੰ ਦੁਨੀਆ ਦੀ ਐਲਰਜੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਦੀ ਵਿਭਿੰਨ ਆਬਾਦੀ...

ਖ਼ਬਰਾਂ ਫਟਾਫੱਟ: ਐਲਬਨੀਜ਼ੀ ਨੂੰ ਧਮਕੀ ਦੇਣ ਵਾਲੇ ਨੂੰ ਜ਼ਮਾਨਤ, ਭਗਵੰਤ ਮਾਨ ਦਾ ਸਪੱਸ਼ਟੀਕਰਨ ਤੇ ਹੋਰ ਚੋਣਵੀਆਂ ਖ਼ਬਰਾਂ 16.01.2026

ਇਸ ਹਫਤੇ ਦੀਆਂ ਅਹਿਮ ਖਬਰਾਂ ਵਿੱਚ ਆਸਟ੍ਰੇਲੀਆ ਤੋਂ ਲੈ ਕੇ ਅੰਤਰਰਾਸ਼ਟਰੀ ਮੰਚ ਅਤੇ ਪੰਜਾਬ ਤੱਕ ਦੀਆਂ ਅਹਿਮ ਖ਼ਬਰਾਂ ਸ਼ਾਮਿਲ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਧਮਕੀ ਭਰੀਆਂ ਕਾਲਾਂ ਦੇ ਮਾਮਲੇ ’ਚ ਇੱਕ ਵਿਅਕਤੀ ਦੀ ਜ਼ਮਾਨਤ ’ਤੇ ਰਿਹਾਈ, ਨਫ਼ਰਤ ਭਰੇ ਭਾਸ਼ਣਾਂ ਸਬੰਧੀ ਕਾਨੂੰਨੀ ਸੁਧਾਰਾਂ ’ਤੇ ਚਰਚਾ, ਵੈਨੇਜ਼ੁਏਲਾ ਮਾਮਲੇ ’ਚ ਅਮਰੀਕੀ ਸੈਨੇਟ ਦਾ ਅਹਿਮ ਮਤਾ, ਗਾਜ਼ਾ ਵਿੱਚ ਤਾਜ਼ਾ ਹਵਾਈ ਹਮਲੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲ ਤਖ਼ਤ ਵਿੱਚ ਦਿੱਤਾ ਗਿਆ ਸਪੱਸ਼ਟੀਕਰਨ ਸ਼ਾਮਿਲ ਹ...

ਖ਼ਬਰਨਾਮਾ: ਪਹਿਲਾਂ ਜੰਗਲਾਂ ਦੀ ਅੱਗ, ਹੁਣ ਹੜ੍ਹਾਂ ਦਾ ਖਤਰਾ: ਕੁਦਰਤੀ ਆਫ਼ਤਾਂ ਦੀ ਮਾਰ ਤੋਂ ਪ੍ਰਭਾਵਿਤ ਵਿਕਟੋਰੀਆ 16.01.2026

ਵਿਕਟੋਰੀਆ ਵਿੱਚ ਹੋਏ ਬੁਸ਼ਫਾਇਰਸ ਤੋਂ ਬਾਅਦ ਲੋਕਾਂ ਨੂੰ ਹੁਣ ਹੜ੍ਹਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਵਾਈ, ਕੰਬਰਲੈਂਡ, ਅਤੇ ਕੇਨੇਟ ਨਦੀਆਂ ਦੇ ਨੇੜੇ ਸੈਰ-ਸਪਾਟਾ ਸਥਾਨਾਂ 'ਤੇ ਅਚਾਨਕ ਹੜ੍ਹ ਆਉਣ ਤੋਂ ਬਾਅਦ ਕਾਰਾਂ ਅਤੇ ਤੰਬੂ ਸਮੁੰਦਰ ਵਿੱਚ ਰੁੜ ਗਏ ਹਨ, ਕਾਰਵਾਂ ਪਾਰਕਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਸੈਂਕੜੇ ਘਰਾਂ ਦੀ ਬਿਜਲੀ ਕੱਟ ਗਈ ਹੈ। 'ਗ੍ਰੇਟ ਓਸ਼ੀਅਨ ਰੋਡ' ਨੂੰ ਦੋਵਾਂ ਦਿਸ਼ਾਵਾਂ ਤੋਂ ਬੰਦ ਕਰਨਾ ਪਿਆ ਹੈ। ਇਹ ਅਤੇ ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ.....

ਜਾਣੋ, AI ਡੀਪਫੇਕ ਧੋਖਾਧੜੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ? 16.01.2026

ਇੱਕ ਨਵੀਂ ਖੋਜ ਤੋਂ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆਈ ਲੋਕ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਨਾਲ ਬਣੀਆਂ ਡੀਪਫੇਕ ਧੋਖਾਧੜੀਆਂ ਨੂੰ ਪਹਿਚਾਨਣ ਬਾਰੇ ਹੱਦ ਤੋਂ ਵੱਧ ਆਤਮਵਿਸ਼ਵਾਸੀ ਹਨ, ਜਦਕਿ ਇਹ ਤਕਨੀਕ ਹੁਣ ਹੋਰ ਵੀ ਜ਼ਿਆਦਾ ਸੂਖਮ ਅਤੇ ਪਛਾਨਣ ਵਿੱਚ ਔਖੀ ਹੁੰਦੀ ਜਾ ਰਹੀ ਹੈ। ਮਾਹਿਰ ਆਮ ਲੋਕਾਂ ਨੂੰ ਆਧੁਨਿਕ ਠੱਗੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਬਚਾਅ ਲਈ ਮਹੱਤਵਪੂਰਨ ਸੁਝਾਅ ਵੀ ਸਾਂਝੇ ਕਰਦੇ ਹਨ। ਹੋਰ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ।

ਵਿਕਟੋਰੀਆ ਵਿੱਚ ਬੁਸ਼ ਫਾਇਰਜ਼ ਤੋਂ ਅਜੇ ਵੀ ਸਾਵਧਾਨ ਰਹਿਣ ਦੀ ਜ਼ਰੂਰਤ - ਮੁੱਖ ਅਧਿਕਾਰੀ, ਕੰਟਰੀ ਫਾਇਰ ਅਥਾਰਟੀ 16.01.2026

2026 ਦੀ ਸ਼ੁਰੂਆਤ ਵਿੱਚ ਵਿਕਟੋਰੀਆ ਵਿੱਚ ਭਿਆਨਕ ਬੁਸ਼ ਫਾਇਰਜ਼ ਕਾਰਨ 400,000 ਹੈਕਟੇਅਰ ਤੋਂ ਵੱਧ ਰਕਬਾ ਪ੍ਰਭਾਵਿਤ ਹੋਇਆ ਹੈ। ਕੰਟਰੀ ਫਾਇਰ ਅਥਾਰਟੀ ਦੇ ਮੁੱਖ ਅਧਿਕਾਰੀ ਜੇਸਨ ਹੇਫਨਨ ਨੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਗੰਭੀਰ ਰਹਿਣ ਦੀ ਸੰਭਾਵਨਾ ਦੱਸਦਿਆਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। 2009 ਵਿੱਚ ਅਜਿਹੀ ਅੱਗ ਕਾਰਣ ਆਪਣਾ ਘਰ ਗਵਾ ਚੁੱਕੇ ਚਰਨਾਮਤ ਸਿੰਘ ਨੇ ਜਿਥੇ ਅਜਿਹੇ ਸਮੇਂ ਵਿੱਚ ਸਾਵਧਾਨੀ ਵਰਤਣ 'ਤੇ ਜ਼ੋਰ ਦਿੱਤਾ, ਉਥੇ ਹੀ ਅੱਗ ਦੇ ਕਾਰਣਾਂ ਸਬੰਧੀ ਆਪਣਾ ਅਨੁਭਵ ਵੀ ਸਾਂਝਾ ਕ...

ਪੰਜਾਬੀ ਡਾਇਸਪੋਰਾ: ਆਸਟ੍ਰੇਲੀਆ ਦੇ ਵਿਕਟੋਰੀਆ 'ਚ ਲੱਗੀ ਅੱਗ ਦਾ ਸੇਕ ਪਹੁੰਚਿਆ ਨਿਊਜ਼ੀਲੈਂਡ ਤੱਕ 16.01.2026

ਵਿਕਟੋਰੀਆ 'ਚ ਲੱਗੀ ਅੱਗ ਕਾਰਨ ਨਿਊਜ਼ੀਲੈਂਡ ਦੇ ਦੱਖਣੀ ਆਈਲੈਂਡ ਦੇ ਕੁੱਝ ਹਿੱਸਿਆਂ ਵਿੱਚ ਸੇਕ ਮਹਿਸੂਸ ਕੀਤਾ ਜਾ ਸਕਦਾ ਹੈ। ਗਰਮੀ 'ਚ ਹੋਣ ਵਾਲੇ ਵਾਧੇ ਕਾਰਨ ਨਿਊਜ਼ੀਲੈਂਡ ਦੇ ਉੱਤਰੀ ਹਿੱਸੇ ਦੇ ਕੁੱਝ ਸ਼ਹਿਰਾਂ 'ਚ ਤਾਪਮਾਨ 36 ਡਿਗਰੀ ਤੱਕ ਪਹੁੰਚ ਗਿਆ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

ਨਫ਼ਰਤ ਕਾਨੂੰਨਾਂ ਤਹਿਤ ਕਿਸੇ ਨਫ਼ਰਤ ਗਰੁੱਪ ਦਾ ਮੈਂਬਰ ਹੋਣ 'ਤੇ ਹੋ ਸਕਦੀ ਹੈ 15 ਸਾਲ ਦੀ ਕੈਦ 15.01.2026

ਬੋਂਡਾਈ ਅੱਤਵਾਦੀ ਹਮਲੇ ਦੇ ਬਾਅਦ ਨਵੇਂ ਕਾਨੂੰਨਾਂ ਅਧੀਨ, ਸਰਕਾਰ ਵੱਲੋਂ ਨਾਮਜ਼ਦ ਨਫ਼ਰਤ ਸਮੂਹਾਂ ਨਾਲ ਜੁੜਨ ਜਾਂ ਉਨ੍ਹਾਂ ਦਾ ਸਮਰਥਨ ਕਰਨ ‘ਤੇ 15 ਸਾਲ ਤੱਕ ਕੈਦ ਦੀ ਸਜ਼ਾ ਦਾ ਪ੍ਰਾਵਧਾਨ ਹੈ। ਹਾਲਾਂਕਿ, ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਨਾਗਰਿਕ ਅਜ਼ਾਦੀਆਂ ਅਤੇ ਦੁਰਵਰਤੋਂ ਦੇ ਸੰਭਾਵਿਤ ਖ਼ਤਰੇ ਬਾਰੇ ਸਵਾਲ ਵੀ ਉੱਠ ਰਹੇ ਹਨ।

‘My artworks brought out my true character’: British-Punjabi artist on 15 years of being Inkquisitive - ‘ਮੇਰੀ ਕਲਾਕਾਰੀ ਨੇ ਮੇਰੀ ਅਸਲ ਸ਼ਖ਼ਸੀਅਤ ਬਣਾਈ’: ਬ੍ਰਿਟਿਸ਼-ਪੰਜਾਬੀ ਕਲਾਕਾਰ Inkquisitive ਨਾਲ ਵਿਸ਼ੇਸ਼ ਗੱਲਬਾਤ 15.01.2026

British-Punjabi illustrator and artist Amandeep Singh, also known as Inkquisitive, reflects on his 15-year creative journey in this conversation with SBS Punjabi. He speaks about his beginnings, defining moments in his career, and how he responds to criticism and occasional controversy surrounding his work. As an inquisitive storyteller, Amandeep also reflects on how his purpose and perspective ha...

ਖ਼ਬਰਨਾਮਾ: ਏ-ਸੀ-ਟੀ ਵਿੱਚ ਫੁੱਟਪਾਥਾਂ 'ਤੇ ਲਗਭਗ ਇੱਕ ਦਰਜਨ ਵਿਸਫੋਟਕ ਯੰਤਰ ਮਿਲੇ 15.01.2026

ਪਿਛਲੇ 48 ਘੰਟਿਆਂ ਦੌਰਾਨ ਕੈਨਬਰਾ ਵਿੱਚ ਫੁੱਟਪਾਥਾਂ ‘ਤੇ ਕੁੱਲ 11 ਵਿਸਫੋਟਕ ਯੰਤਰ, ਜਿਨ੍ਹਾਂ ਵਿੱਚ ਪਾਈਪ ਬੰਬ ਵੀ ਸ਼ਾਮਲ ਹਨ, ਮਿਲਣ ਨਾਲ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ। ਏ-ਸੀ-ਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਦੀਆਂ ਹੋਰ ਮਹੱਤਵਪੂਰਨ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

Lyssna på podden SBS Punjabi - ਐਸ ਬੀ ਐਸ ਪੰਜਾਬੀ i Replaio

Radio och poddar i en och samma app - gratis och utan konto. Installera redan idag och missa inte premiären

Ladda ned på Google Play

Replaio är ingen poddutgivare; programnamn, omslag och ljud tillhör sina upphovspersoner och distribueras via offentliga RSS-flöden