SBS

SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Vizitează neapărat site-ul podcastului și susține-i creatorul: www.sbs.com.au

Autor

SBS

Categorie

News

Site-ul podcastului

www.sbs.com.au

Cel mai nou episod

15 oct. 2026

Unde asculți?

Podcasturi în aplicație Replaio Radio În curând

Podcasturile ajung în curând în aplicație. Instaleaz-o acum și fii primul care descoperă o abordare complet nouă a podcasturilor

Descarcă din Google Play Instalează gratuit Android aproape 10 mil. descărcări · nota 4,8 iOS în curând

Episoade

ਪੰਜਾਬੀ ਡਾਇਸਪੋਰਾ: ਗਲਤ ਤਰੀਕੇ ਨਾਲ ਡਿਪੋਰਟ ਕੀਤੇ ਨੌਜਵਾਨਾਂ ਨੂੰ ਸਰਕਾਰੀ ਖਰਚੇ 'ਤੇ ਵਾਪਸ ਲਿਆਵੇਗਾ NZ ਇਮੀਗ੍ਰੇਸ਼ਨ ਵਿਭਾਗ 03.10.2025

ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ ਦੀ ਗਲਤੀ ਕਾਰਨ ਡਿਪੋਰਟ ਕੀਤੇ ਗਏ ਇੱਕ ਪੰਜਾਬੀ ਨੌਜਵਾਨ ਨੂੰ ਹੁਣ ਸਰਕਾਰੀ ਖਰਚੇ 'ਤੇ ਨਿਊਜ਼ੀਲੈਂਡ ਵਾਪਸ ਲਿਆਂਦਾ ਜਾਵੇਗਾ। ਇਸ ਖ਼ਬਰ ਸਮੇਤ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਸਬੰਧੀ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਹਰਿਆਣਾ ਦੇ ਮੈਦਾਨ ਤੋਂ ਮੈਲਬਰਨ ਦੀ ਟਰਫ ਤੱਕ, ਅੰਤਰ-ਰਾਸ਼ਟਰੀ ਅੰਪਾਇਰ ਗੁਰਾਬਜ ਸਿੰਘ ਦੀ ਕਹਾਣੀ 02.10.2025

ਮੈਲਬਰਨ ਇੰਟਰਨੈਸ਼ਨਲ ਹਾਕੀ ਕੱਪ 2025 ਲਈ ਆਸਟ੍ਰੇਲੀਆ ਪਹੁੰਚੇ ਭਾਰਤੀ ਕੋਚ ਅਤੇ ਅੰਪਾਇਰ ਗੁਰਬਾਜ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ਦੱਸਿਆ ਕਿ 1996 ਵਿੱਚ ਜੂਨੀਅਰ ਹਾਕੀ ਤੋਂ ਸ਼ੁਰੂਆਤ ਕਰਦੇ ਹੋਏ ਉਹਨਾਂ ਨੂੰ ਬੈਕ ਇੰਜਰੀ ਕਾਰਨ ਖੇਡ ਛੱਡਣੀ ਪਈ ਸੀ। ਪਰ ਹੌਂਸਲਾ ਨਾ ਹਾਰਦੇ ਹੋਏ, ਗੁਰਬਾਜ ਸਿੰਘ ਨੇ ਕੋਚਿੰਗ ਅਤੇ ਅੰਪਾਇਰਿੰਗ ਦਾ ਰਾਹ ਚੁਣਿਆ ਅਤੇ ਹੁਣ ਤੱਕ 12 ਸਾਲਾਂ ਤੋਂ ਵੱਧ ਸਮੇਂ ਤੋਂ ਇਸ ਖੇਤਰ ਨਾਲ ਜੁੜੇ ਹੋਏ ਹਨ। ਉਹਨਾਂ ਨੇ ਸਪੋਰਟਸ ਸਾਇੰਸ ਦੀ ਪੜ੍ਹਾਈ ਵੀ ਇਸ ਲਈ ਕੀਤ...

ਖ਼ਬਰਨਾਮਾ: ਇਜ਼ਰਾਈਲੀ ਫੌਜਾਂ ਨੇ ਗਾਜ਼ਾ ਜਾਣ ਵਾਲੀ ਸਹਾਇਤਾ ਫਲੋਟੀਲਾ ਦੇ ਜਹਾਜਾਂ ਨੂੰ ਰੋਕਿਆ 02.10.2025

ਗਾਜ਼ਾ ਸਹਾਇਤਾ ਫਲੋਟੀਲਾ ਤੋਂ ਜਹਾਜ਼ਾਂ ਨੂੰ ਰੋਕਣ ਤੋਂ ਬਾਅਦ ਸਵੀਡਿਸ਼ ਜਲਵਾਯੂ ਕਾਰਕੁਨ ਗ੍ਰੇਟਾ ਥਨਬਰਗ ਨੂੰ ਇਜ਼ਰਾਈਲੀ ਫੌਜਾਂ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਹਮਾਸ-ਸੁਮੁਦ ਫਲੋਟੀਲਾ ਦੇ ਕਈ ਜਹਾਜ਼ਾਂ ਨੂੰ ਸੁਰੱਖਿਅਤ ਰੋਕਿਆ ਗਿਆ ਹੈ ਅਤੇ ਉਨ੍ਹਾਂ ਦੇ ਯਾਤਰੀਆਂ ਨੂੰ ਇਜ਼ਰਾਈਲੀ ਬੰਦਰਗਾਹ 'ਤੇ ਭੇਜ ਦਿੱਤਾ ਗਿਆ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

Springtime hay fever and asthma: how to manage seasonal allergies - ਬਸੰਤ ਰੁੱਤ ਵਿੱਚ 'ਹੇ-ਫੀਵਰ' ਅਤੇ 'ਦਮਾ': ਕਿਵੇਂ ਕਰੀਏ ਮੌਸਮੀ ਐਲਰਜੀ ਦਾ ਇਲਾਜ? 02.10.2025

Springtime in Australia brings warmth, blossoms, and longer days—but also the peak of pollen season. For millions of Australians, this means the onset of hay fever and allergy-induced asthma. - ਬਸੰਤ ਰੁੱਤ ਆਸਟ੍ਰੇਲੀਆ ਵਿੱਚ ਨਿੱਘ, ਫੁੱਲ ਅਤੇ ਲੰਬੇ ਦਿਨ ਲੈ ਕੇ ਆਉਂਦੀ ਹੈ, ਪਰ ਇਸਦੇ ਨਾਲ ਹੀ ਆਉਂਦਾ ਹੈ ਪਰਾਗ ਯਾਨੀ ਪੋਲਨ ਦੇ ਮੌਸਮ ਦਾ ਸਿਖਰ ਵੀ। ਲੱਖਾਂ ਆਸਟ੍ਰੇਲੀਆਈ ਲੋਕਾਂ ਲਈ, ਇਸਦਾ ਅਰਥ ਹੈ ਹੇ-ਫੀਵਰ ਅਤੇ ਐਲਰਜੀ-ਪ੍ਰੇਰਿਤ ਦਮੇ ਦੀ ਸ਼ੁਰੂਆਤ।

"Almost double the rate of hostility and violence": How ableism impacts people with disability - SBS Examines: ਅਪਾਹਜ ਲੋਕਾਂ ਦੀ ਜ਼ਿੰਦਗੀ 'ਤੇ ਭੇਦਭਾਵ ਕਿਵੇਂ ਅਸਰ ਕਰਦਾ ਹੈ? 02.10.2025

More than one in five Australians have a disability. But this large, diverse group faces disproportionate levels of discrimination and prejudice. - ਪੰਜ ਵਿੱਚੋਂ ਇੱਕ ਤੋਂ ਵੱਧ ਆਸਟ੍ਰੇਲੀਅਨ ਲੋਕਾਂ ਨੂੰ ਅਪੰਗਤਾ ਹੈ। ਪਰ ਇਸ ਵੱਡੇ, ਵਿਭਿੰਨ ਸਮੂਹ ਨੂੰ ਵਿਤਕਰੇ ਅਤੇ ਪੱਖਪਾਤ ਦੇ ਅਸਾਧਾਰਨ ਪੱਧਰ ਦਾ ਸਾਹਮਣਾ ਕਰਨਾ ਪੈਂਦਾ ਹੈ।

ਬਾਲੀਵੁੱਡ ਗੱਪਸ਼ੱਪ: ਚਮਕੀਲਾ ਫਿਲਮ ਲਈ ਦਿਲਜੀਤ ਦੋਸਾਂਝ ਐਮੀ ਅਵਾਰਡ ਲਈ ਨਾਮਜ਼ਦ 02.10.2025

ਦਿਲਜੀਤ ਦੋਸਾਂਝ ਨੂੰ ਅਮਰ ਸਿੰਘ ਚਮਕੀਲਾ ਵਿੱਚ ਸ਼ਾਨਦਾਰ ਅਦਾਕਾਰੀ ਲਈ ਐਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਇਸਦੇ ਨਾਲ ਹੀ, ਇਹ ਫਿਲਮ ਬੈਸਟ ਟੀਵੀ ਮੂਵੀ/ਮਿੰਨੀ ਸੀਰੀਜ਼ ਸ਼੍ਰੇਣੀ ਵਿੱਚ ਵੀ ਨਾਮਜ਼ਦ ਹੋਈ ਹੈ। ਫਿਲਮੀ ਦੁਨੀਆ ਦੀਆਂ ਇਹ ਤੇ ਹੋਰ ਤਾਜ਼ਾ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

ਐਕਸਪਲੇਨਰ: ਭਾਰਤ ਦੇ ਬਿਸ਼ਨੋਈ ਗੈਂਗ ਨੂੰ ਕੈਨੇਡਾ ਵਲੋਂ 'ਅੱਤਵਾਦੀ ਸੰਗਠਨ' ਐਲਾਨੇ ਜਾਣ ਦਾ ਕੀ ਹੋ ਸਕਦਾ ਹੈ ਅਸਰ ? 02.10.2025

ਭਾਰਤ ਦੇ ਬਿਸ਼ਨੋਈ ਗੈਂਗ ਨੂੰ ਕੈਨੇਡਾ ਨੇ 'ਅੱਤਵਾਦੀ ਸੰਗਠਨ' ਐਲਾਨਿਆ ਹੈ। ਇਸ ਗੈਂਗ ਉੱਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਰਾਜਪੂਤ ਨੇਤਾ ਸੁਖਦੇਵ ਗੋਗਾਮੇਦੀ ਅਤੇ ਮਹਾਰਾਸ਼ਟਰ ਦੇ ਸਿਆਸਤਦਾਨ ਬਾਬਾ ਸਿੱਦੀਕੀ ਦੇ ਕਤਲ ਦੇ ਦੋਸ਼ ਹਨ।

'ਕੁਝ ਲੜਾਈਆਂ ਇਤਿਹਾਸ ਬਦਲਣ ਨੂੰ ਲੜੀਆਂ ਜਾਂਦੀਆਂ ਹਨ': 1984 ਸਿੱਖ ਕਤਲੇਆਮ ਦੀ ਕਨੂੰਨੀ ਲੜਾਈ ਲੜਨ ਵਾਲੇ ਵਕੀਲ ਫੂਲਕਾ 01.10.2025

ਅਕਤੂਬਰ ਮਹੀਨਾ, ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਵਾਪਰੇ ਸਿੱਖ ਕਤਲੇਆਮ ਦੀ ਯਾਦ ਦਿਵਾਉਂਦਾ ਹੈ। ਚਾਰ ਦਹਾਕੇ ਪਹਿਲਾਂ ਹੋਏ ਇਸ ਕਤਲੇਆਮ ਵਿੱਚ ਸ਼ਾਮਿਲ ਮੁਜਰਿਮਾਂ ਨੂੰ ਸਜ਼ਾਵਾਂ ਵੀ ਸੁਣਾਈਆਂ ਜਾ ਚੁੱਕੀਆਂ ਹਨ।

ਖ਼ਬਰਨਾਮਾ: ਅਮਰੀਕਾ ਸਰਕਾਰ ਗਈ ਸ਼ਟਡਾਊਨ ਵਿੱਚ, ਹਜ਼ਾਰਾਂ ਕਰਮਚਾਰੀ ਪ੍ਰਭਾਵਿਤ 01.10.2025

ਅਮਰੀਕੀ ਸਰਕਾਰ ਹੁਣ ਸ਼ਟਡਾਊਨ ਵਿੱਚ ਦਾਖਲ ਹੋ ਗਈ ਹੈ, ਜਿਸ ਨਾਲ ਸਰਕਾਰੀ ਕੰਮਕਾਜ ਰੁਕ ਗਏ ਹਨ। ਕਾਂਗਰਸ ਨਿਰਧਾਰਿਤ ਮਿਆਦ ਤੋਂ ਪਹਿਲਾਂ ਉਹ ਖਰਚ ਬਿੱਲ ਪਾਸ ਕਰਨ ਵਿੱਚ ਅਸਫਲ ਰਹੀ ਜੋ ਸੰਘੀ ਕਰਮਚਾਰੀਆਂ ਲਈ ਫੰਡ ਪ੍ਰਦਾਨ ਕਰਦਾ ਹੈ। ਇਸ ਕਰਕੇ ਹਜ਼ਾਰਾਂ ਕਰਮਚਾਰੀਆਂ ਨੂੰ ਜਾਂ ਤਾਂ ਜ਼ਬਰਦਸਤੀ ਛੁੱਟੀ 'ਤੇ ਭੇਜਿਆ ਜਾ ਰਿਹਾ ਹੈ ਜਾਂ ਬਿਨਾਂ ਤਨਖਾਹ ਦੇ ਕੰਮ ਕਰਨ ਲਈ ਕਿਹਾ ਜਾ ਰਿਹਾ ਹੈ। ਸੈਨੇਟ ਨੇ 21 ਨਵੰਬਰ ਤੱਕ ਸਰਕਾਰੀ ਕੰਮ ਜਾਰੀ ਰੱਖਣ ਲਈ ਲਿਆਂਦੇ ਗਏ ਅਸਥਾਈ ਖਰਚ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ,...

ਆਸਟ੍ਰੇਲੀਆ ਨੂੰ ਹਰਾਉਣ ਵਾਲੀ ਭਾਰਤੀ ਹਾਕੀ ਉਲੰਪੀਅਨ ਗੁਰਜੀਤ ਕੌਰ ਤੇ ਕੋਚ ਕੁਲਬੀਰ ਸਿੰਘ ਨਾਲ ਖਾਸ ਗੱਲਬਾਤ 01.10.2025

ਭਾਰਤੀ ਹਾਕੀ ਉਲੰਪੀਅਨ ਗੁਰਜੀਤ ਕੌਰ, ਸਾਲ 2020 ਵਿੱਚ ਹੋਏ ਟੋਕੀਓ (ਜਾਪਾਨ) ਉਲੰਪਿਕ ਤੋਂ ਇਲਾਵਾ ਅਨੇਕਾਂ ਇੰਟਰਨੈਸ਼ਨਲ ਮੈਚਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਹਿੱਸਾ ਰਹੀ ਹੈ। ਟੋਕੀਓ ਵਿੱਚ ਆਸਟ੍ਰੇਲੀਅਨ ਟੀਮ ਖਿਲਾਫ਼ ਕੁਆਟਰ ਫਾਈਨਲ ਮੈਚ ਵਿੱਚ ਗੁਰਜੀਤ ਕੌਰ ਵਲੋਂ ਦਾਗੇ ਗੋਲ ਸਦਕਾ ਭਾਰਤੀ ਟੀਮ ਲੰਮੇ ਅਰਸੇ ਬਾਅਦ ਉਲੰਪਿਕ ਦੇ ਸੈਮੀ ਫਾਈਨਲ ਵਿੱਚ ਪਹੁੰਚੀ ਸੀ।

ਪਾਕਿਸਤਾਨ ਡਾਇਰੀ: ਮਰੀਅਮ ਨਵਾਜ਼ ਦਾ ਤਿੱਖਾ ਬਿਆਨ, 'ਪੰਜਾਬ ਵਿਰੁੱਧ ਕੋਈ ਬੋਲੇਗਾ ਤਾਂ ਬਰਦਾਸ਼ਤ ਨਹੀਂ ਕਰਾਂਗੀ' 01.10.2025

ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਨੇ ਐਲਾਨ ਕੀਤਾ ਕਿ ਉਹ ਸੂਬੇ ਦੇ ਮਾਮਲਿਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਬਰਦਾਸ਼ਤ ਨਹੀਂ ਕਰੇਗੀ। ਸੋਮਵਾਰ ਨੂੰ ਫ਼ੈਸਲਾਬਾਦ ਵਿੱਚ ਇਕ ਸਮਾਗਮ ਦੌਰਾਨ ਬੋਲਦਿਆਂ ਮਰੀਅਮ ਨੇ ਕਿਹਾ, “ਜੇ ਮੇਰੇ ਖ਼ਿਲਾਫ਼ ਆਲੋਚਨਾ ਕੀਤੀ ਜਾਵੇਗੀ ਤਾਂ ਮੈਂ ਕੁਝ ਨਹੀਂ ਕਹਾਂਗੀ। ਪਰ ਜੇ ਕੋਈ ਪੰਜਾਬ, ਇਸਦੀ ਤਰੱਕੀ ਜਾਂ ਇਸ ਦੇ ਹੱਕਾਂ ਦੇ ਵਿਰੁੱਧ ਗੱਲ ਕਰੇਗਾ ਤਾਂ ਮਰੀਅਮ ਉਹਨਾਂ ਨੂੰ ਨਹੀਂ ਬਖ਼ਸ਼ੇਗੀ।" ਇਸ ਮਾਮਲੇ ਤੇ ਹੋਰ ਜਾਣਕਾਰੀ ਅਤੇ ਪਾਕਿਸਤਾਨ ਦੀਆ...

ਹੁਣ ਤੁਸੀਂ 5% ਡਿਪਾਜ਼ਿਟ 'ਤੇ ਆਪਣਾ ਪਹਿਲਾ ਘਰ ਖਰੀਦ ਸਕਦੇ ਹੋ। ਪਰ ਕੀ ਇਹ ਠੀਕ ਫੈਸਲਾ ਹੋਵੇਗਾ? 01.10.2025

ਆਸਟ੍ਰੇਲੀਆ ਦੀ ਫੈਡਰਲ ਸਰਕਾਰ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ 'First Home Buyer Guarantee' ਸਕੀਮ ਦਾ ਵਿਸਥਾਰ ਕੀਤਾ ਹੈ। ਅਕਤੂਬਰ 2025 ਤੋਂ, ਆਪਣਾ ਪਹਿਲਾ ਘਰ ਖਰੀਦਣ ਵਾਲੇ ਲੋਕ ਸਿਰਫ਼ 5% ਜਮ੍ਹਾਂ ਰਕਮ (ਡਿਪੋਜ਼ਿਟ) ਨਾਲ ਆਪਣਾ ਸੁਫ਼ਨਾ ਸਾਕਾਰ ਕਰ ਸਕਣਗੇ। ਬੇਸ਼ੱਕ ਇਹ ਸਕੀਮ ਪ੍ਰਾਪਰਟੀ ਮਾਰਕੀਟ ਤੱਕ ਲੋਕਾਂ ਦੀ ਪਹੁੰਚ ਵਧਾਉਣ ਦੇ ਟੀਚੇ ਨਾਲ ਲਿਆਂਦੀ ਗਈ ਹੈ ਪਰ ਮਾਹਿਰਾਂ ਮੁਤਾਬਕ ਇਹ ਫੈਸਲਾ ਘਰਾਂ ਦੀਆਂ ਕੀਮਤਾਂ ਨੂੰ ਹੋਰ ਵੀ ਵਧਾ ਸਕਦਾ ਹੈ। ਅਜਿਹੇ ਵਿੱਚ ਕੀ ਇਹ ਸਕੀਮ ਤੁਹਾਡੇ ਲਈ ਸਹੀ...

ਐਕਸਪਲੇਨਰ: ਬਸੰਤ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਆਸਟ੍ਰੇਲੀਆ 'ਚ ਮੈਗਪਾਈ ਕਿਉਂ ਕਰਦੇ ਹਨ ਹਮਲਾ? 01.10.2025

ਆਸਟ੍ਰੇਲੀਆ 'ਚ ਸਪ੍ਰਿੰਗ ਦੀ ਸ਼ੁਰੂਆਤ ਨਾਲ ਮੈਗਪਾਈ ਪੰਛੀਆਂ ਦਾ 'ਸਵੂਪਿੰਗ ਸੀਜ਼ਨ' ਵੀ ਸ਼ੁਰੂ ਹੁੰਦਾ ਹੈ। ਇਸ ਦੌਰਾਨ ਨਰ ਮੈਗਪਾਈ ਆਪਣੇ ਆਲ੍ਹਣਿਆਂ ਅਤੇ ਚੂਜ਼ਿਆਂ ਦੀ ਰੱਖਿਆ ਲਈ ਕਈ ਵਾਰ ਸਾਈਕਲ ਸਵਾਰਾਂ ਤੇ ਪੈਦਲ ਯਾਤਰੀਆਂ ਉੱਤੇ ਝਪਟਦੇ ਹਨ। ਹਾਲਾਂਕਿ ਬਹੁਤ ਘੱਟ ਪੰਛੀ ਹੀ ਅਜਿਹਾ ਕਰਦੇ ਹਨ, ਪਰ ਇਹ ਅਨੁਭਵ ਡਰਾਉਣਾ ਹੋ ਸਕਦਾ ਹੈ। ਫ਼ਰਸਟ ਨੇਸ਼ਨਜ਼ ਸਭਿਆਚਾਰ ਵਿੱਚ ਮੈਗਪਾਈ ਨੂੰ ਸਵੇਰ ਦੀ ਪਹਿਲੀ ਰੌਸ਼ਨੀ ਲਿਆਉਣ ਵਾਲਾ ਪੰਛੀ ਮੰਨ ਕੇ ਆਦਰ ਦਿੱਤਾ ਜਾਂਦਾ ਹੈ। ਇਸ ਪੌਡਕਾਸਟ ਵਿੱਚ ਅਸੀਂ ਮੈਗਪਾਈ ਦੇ ਵਿ...

ਗੋਲਡ ਕੋਸਟ ਦੇ ਥੀਮ ਪਾਰਕ 'ਸੀਅ ਵਰਲਡ' ਵਿਖੇ ਪਹਿਲੀ ਵਾਰ ਮਨਾਈ ਗਈ ਦੀਵਾਲੀ 30.09.2025

ਗੋਲਡ ਕੋਸਟ ਦੇ ਮਸ਼ਹੂਰ ਥੀਮ ਪਾਰਕ ‘ਸੀਅ ਵਰਲਡ’ ਵਿਖੇ ਦੀਵਾਲੀ ਜਸ਼ਨਾਂ ਦੌਰਾਨ ਜਲ-ਜੀਵਾਂ, ਖ਼ਾਸ ਕਰਕੇ ਡਾਲਫ਼ਿਨਾਂ ਦੇ ਕਰਤਬ ਲੋਕਾਂ ਨੂੰ ਬਹੁਤ ਪਸੰਦ ਆਏ। ਰਵਾਇਤੀ ਢੋਲ, ਨਾਚ-ਗਾਣੇ ਅਤੇ ਭੋਜਨ ਨਾਲ ਸਜੇ ਇਸ ਮੇਲੇ ਵਿੱਚ ਸਿਰਫ਼ ਭਾਰਤੀ ਭਾਈਚਾਰੇ ਹੀ ਨਹੀਂ, ਸਗੋਂ ਆਸਟ੍ਰੇਲੀਅਨ, ਨੇਪਾਲੀ, ਫੀਜੀ, ਸ਼੍ਰੀਲੰਕਾ ਤੇ ਹੋਰ ਕਈ ਦੇਸ਼ਾਂ ਦੇ ਲੋਕਾਂ ਨੇ ਵੀ ਹਾਜ਼ਰੀ ਭਰੀ। ਮਹਿੰਦੀ, ਲੇਜ਼ਰ ਸ਼ੋਅ ਅਤੇ ਝੂਲਿਆਂ ਵਾਲੇ ਇਸ ਸਮਾਗਮ ਰਾਹੀਂ ਬਹੁਤ ਸਾਰੇ ਲੋਕਾਂ ਨੇ ਕਿਸੇ ਥੀਮ ਪਾਰਕ ਵਿੱਚ ਪਹਿਲੀ ਵਾਰ ਦੀਵਾਲੀ ਦੇ ਜ...

ਖਬਰਨਾਮਾ: ਓਪਟਸ ਆਉਟੇਜ - ਸਰਕਾਰ ਨੇ ਸੁਤੰਤਰ ਜਾਂਚ ਦੀ ਮੰਗ ਕੀਤੀ ਰੱਦ 30.09.2025

ਸੰਘੀ ਸੰਚਾਰ ਮੰਤਰੀ ਅਨਿਕਾ ਵੇਲਜ਼ ਨੇ ਓਪਟਸ ਆਉਟੇਜ ਮਾਮਲੇ ਵਿੱਚ ਸੁਤੰਤਰ ਜਾਂਚ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਸਿੰਗਟੇਲ ਨੇ ਆਪਣੇ ਪੱਧਰ 'ਤੇ ਸਮੀਖਿਆ ਸ਼ੁਰੂ ਕੀਤੀ ਹੈ, ਜਦਕਿ ਵਿਰੋਧੀ ਧਿਰ ਅਜੇ ਵੀ ਸਰਕਾਰੀ ਜਾਂਚ 'ਤੇ ਅਡਿੱਗ ਹੈ। ਇਸ ਖਬਰ ਦੇ ਵਿਸਥਾਰ ਦੇ ਨਾਲ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 30.09.2025

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ ਦੀ ਖਾਸ ਪੇਸ਼ਕਾਰੀ ‘ਪੰਜਾਬੀ ਡਾਇਰੀ’ ਸ਼ਾਮਿਲ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਭਾਸ਼ਣ ਬਾਰੇ ਜਾਣਕਾਰੀ ਅਤੇ ਹਾਂਗ ਕਾਂਗ ਵਿੱਚ ਜੰਮੇ ਇੱਕ ਦਸਤਾਰਧਾਰੀ ਸਿੱਖ ਜਸਪਾਲ ਸਰਾਏ ਨਾਲ ਖਾਸ ਗੱਲਬਾਤ ਵੀ ਪ੍ਰੋਗਰਾਮ ਦਾ ਹਿੱਸਾ ਹੈ, ਜਿਨ੍ਹਾਂ ਦੀ ਕੰਪਨੀ ਨੇ ਆਸਟ੍ਰੇਲੀਆ ਲਈ ਇੱਕ AI ਸੰਚਾਲਿਤ ਸਮਾਰਟ ਸੈਟੇਲਾਈਟ ਲਾਂਚ ਕੀਤੀ ਹੈ। ਪੂਰਾ ਪ੍ਰੋਗਰਾਮ ਇਸ ਪ...

ਪੰਜਾਬੀ ਡਾਇਰੀ: ਕੇਜਰੀਵਾਲ ਦੀ ਦਿਲਚਸਪੀ ਸਿਰਫ ਪੰਜਾਬ ਦੇ ਸਰੋਤਾਂ ਨੂੰ ਲੁੱਟਣ ‘ਚ- ਸੁਖਬੀਰ ਬਾਦਲ 30.09.2025

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ, ਅਰਵਿੰਦ ਕੇਜਰੀਵਾਲ ਦੀ ਦਿਲਚਸਪੀ ਪੰਜਾਬ ਦੇ ਸਰੋਤਾਂ ਨੂੰ ਲੁੱਟਣ ਵਿੱਚ ਹੈ। ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰਤੀ ਪ੍ਰਧਾਨ ਮੰਤਰੀ ਦੇ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਦੇਣ ਨੂੰ ਜੁਮਲਾ ਕਰਾਰ ਦਿੱਤਾ ਹੈ। ਇਹਨਾਂ ਖ਼ਬਰਾਂ ਸਮੇਤ ਪੰਜਾਬ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਐਕਸਪਲੇਨਰ: ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਵਿੱਚ ਪਹਿਲੇ ਭਾਸ਼ਣ ਦੌਰਾਨ ਆਸਟ੍ਰੇਲੀਆ ਦਾ ਪੱਖ ਪੇਸ਼ ਕੀਤਾ 30.09.2025

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਆਪਣਾ ਪਹਿਲਾ ਭਾਸ਼ਣ ਦਿੰਦੇ ਹੋਏ ਆਸਟ੍ਰੇਲੀਆ ਨੂੰ ਇਕ ਮਹੱਤਵਪੂਰਨ ਮੱਧ ਪੱਧਰੀ ਤਾਕਤ ਵਜੋਂ ਦਰਸਾਇਆ। ਆਪਣੇ ਸੰਬੋਧਨ ਰਾਹੀਂ ਉਨ੍ਹਾਂ ਨੇ ਜਲਵਾਯੂ ਸੰਕਟ ਨਾਲ ਨਜਿੱਠਣ ਅਤੇ ਵਿਸ਼ਵ ਸ਼ਾਂਤੀ ਬਣਾਈ ਰੱਖਣ ਲਈ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਦੀ ਅਪੀਲ ਕੀਤੀ। ਹੋਰ ਕਿਹੜੇ ਮੁੱਦਿਆਂ 'ਤੇ ਉਨ੍ਹਾਂ ਨੇ ਜ਼ੋਰ ਦਿੱਤਾ, ਜਾਣੋ ਇਸ ਰਿਪੋਰਟ ਵਿੱਚ…

ਖ਼ਬਰਨਾਮਾ: ਇੱਕ ਹੋਰ ਟ੍ਰਿਪਲ-ਜ਼ੀਰੋ ਆਊਟੇਜ ਤੋਂ ਬਾਅਦ ਸਵਾਲਾਂ ਦੇ ਘੇਰੇ ਵਿੱਚ ਓਪਟਸ 29.09.2025

ਹਾਲੇ ਕੁਝ ਦਿਨ ਪਹਿਲਾਂ ਹੀ ਹੋਏ ਓਪਟਸ ਆਉਟੇਜ ਤੋਂ ਬਾਅਦ, ਹੁਣ ਦੁਬਾਰਾ ਨਿਊ ਸਾਊਥ ਵੇਲਜ਼ ਦੇ ਇਲਾਵਾਰਾ ਖੇਤਰ ਵਿੱਚ ਐਤਵਾਰ, 28 ਸਤੰਬਰ ਨੂੰ ਸਵੇਰੇ 3 ਵਜੇ ਤੋਂ ਦੁਪਹਿਰ 12:20 ਤੱਕ ਮੁੜ ਓਪਟਸ ਸੇਵਾਵਾਂ ਪ੍ਰਭਾਵਿਤ ਰਹੀਆਂ। ਇਸ ਦੌਰਾਨ ਟ੍ਰਿਪਲ-ਜ਼ੀਰੋ ਕਾਲਾਂ ਨਹੀਂ ਹੋ ਸਕੀਆਂ। ਇਸ ਖਬਰ ਦੇ ਨਾਲ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ।

ਕਲਾ ਅਤੇ ਸਾਹਿਤ: ਸੁਰਾਂ ਦੀ ਮਿਸਰੀ ‘ਚ ਬੁਣਿਆ,ਉਸਤਾਦ ਗ਼ੁਲਾਮ ਅਲੀ ਦਾ ਅਨਮੋਲ ਸਫ਼ਰ 29.09.2025

ਉਸਤਾਦ ਗੁਲਾਮ ਅਲੀ ਪੰਜਾਬੀ, ਉਰਦੂ ਅਤੇ ਹਿੰਦੀ ਦੇ ਪ੍ਰਸਿੱਧ ਗਜ਼ਲ ਗਾਇਕ ਹਨ। ਉਹਨਾਂ ਦੀ ਆਵਾਜ਼ ਦੀ ਨਰਮਾਈ ਅਤੇ ਜਜ਼ਬਾਤੀ ਗਹਿਰਾਈ ਹਰ ਸੁਣਨ ਵਾਲੇ ਦੇ ਦਿਲ ਨੂੰ ਛੂਹ ਲੈਂਦੀ ਹੈ। ਕਲਾਸਿਕ ਸ਼ਾਇਰੀ ਨੂੰ ਉਹਨਾਂ ਨੇ ਆਪਣੇ ਸੁਰੀਲੇ ਅੰਦਾਜ਼ ਨਾਲ ਨਵੀਂ ਰੂਹ ਬਖ਼ਸ਼ੀ ਹੈ। 'ਚੁਪਕੇ ਚੁਪਕੇ ਰਾਤ ਦਿਨ' ਅਤੇ 'ਅੱਜ ਕੱਲ੍ਹ ਪੁੱਛਦੇ ਨੇ' ਵਰਗੀਆਂ ਉਹਨਾਂ ਦੀਆਂ ਮਸ਼ਹੂਰ ਗਜ਼ਲਾਂ ਅੱਜ ਵੀ ਦਿਲਾਂ ‘ਤੇ ਅਮਿੱਟ ਛਾਪ ਛੱਡਦੀਆਂ ਹਨ। ਉਹਨਾਂ ਦੇ ਸਫ਼ਰ ਦੀ ਕਹਾਣੀ ਸੁਣੋ ਇਸ ਪੌਡਕਾਸਟ ਵਿੱਚ...

ਐਕਸਪਲੇਨਰ: ਜੂਏ ਕਾਰਣ ਨੁਕਸਾਨ ਝੱਲਣ ਵਾਲੇ ਆਸਟ੍ਰਲੀਆ ਵਾਸੀਆਂ ਦੀ ਵੱਧ ਰਹੀ ਹੈ ਤਾਦਾਦ 29.09.2025

ਇੱਕ ਨਵੀਂ ਖੋਜ ਦੇ ਅਨੁਸਾਰ, ਅਜਿਹੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਨ੍ਹਾਂ ਨੂੰ ਜੂਏ ਕਾਰਣ ਨੁਕਸਾਨ ਪਹੁੰਚ ਰਿਹਾ ਹੈ। ਇਹ ਅਧਿਐਨ ਜੂਏ ਅਤੇ ਘਰੇਲੂ ਹਿੰਸਾ, ਖ਼ੁਦਕੁਸ਼ੀ ਤੇ ਵਿੱਤੀ ਤੰਗੀ ਵਿਚਕਾਰ ਸਬੰਧ ਨੂੰ ਉਜਾਗਰ ਕਰਦਾ ਹੈ, ਜਿਸ ਨਾਲ 3 ਮਿਲੀਅਨ ਤੋਂ ਵੱਧ ਆਸਟ੍ਰੇਲੀਆਈ ਪ੍ਰਭਾਵਿਤ ਹੋਏ ਹਨ। ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 27.09.2025

In this radio program of SBS Punjabi, you will be able to listen to Australia’s national anthem in Punjabi and also understand the meaning of its lyrics. In addition, the show features Australian and international news, as well as updates from both East and West Punjab. In today’s interview segment, we spoke with expert advisor Baldev Singh Mutta, who shared insights on mental health, parenting, a...

ਖ਼ਬਰਾਂ ਫਟਾਫੱਟ: ਟਰੰਪ ਦਾ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਦੇਸ਼ ਨਿਕਾਲਾ ਤੇ ਹੋਰ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ 27.09.2025

ਟ੍ਰਿੱਪਲ ਜ਼ੀਰੋ ਆਊਟੇਜ 'ਤੇ ਜਾਂਚ, ਟਰੰਪ ਦਾ ਟਿੱਕਟੋਕ 'ਚ ਮੁਨਾਫ਼ੇ ਨੂੰ ਲੈ ਕੇ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਅਮਰੀਕਾ ਨੇ 33 ਸਾਲਾਂ ਬਾਅਦ ਦਿੱਤਾ ਦੇਸ਼ ਨਿਕਾਲਾ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਖ਼ਬਰਾਂ ਫਟਾਫੱਟ: ਟਰੰਪ ਦਾ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਦੇਸ਼ ਨਿਕਾਲਾ ਤੇ ਹੋਰ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ 26.09.2025

ਟ੍ਰਿੱਪਲ ਜ਼ੀਰੋ ਆਊਟੇਜ 'ਤੇ ਜਾਂਚ, ਟਰੰਪ ਦਾ ਟਿੱਕਟੋਕ 'ਚ ਮੁਨਾਫ਼ੇ ਨੂੰ ਲੈ ਕੇ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਅਮਰੀਕਾ ਨੇ 33 ਸਾਲਾਂ ਬਾਅਦ ਦਿੱਤਾ ਦੇਸ਼ ਨਿਕਾਲਾ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਖ਼ਬਰਨਾਮਾ: ਅੱਗ ਦੀ ਚੇਤਾਵਨੀ ਤੋਂ ਬਾਅਦ ਕੁਆਂਟਸ ਜਹਾਜ਼ ਐਕਲੈਂਡ 'ਚ ਸੁਰੱਖਿਅਤ ਲੈਂਡ, ਕੰਮਕਾਜ ਮੁੜ ਨਿਯਮਤ 26.09.2025

ਆਕਲੈਂਡ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ, ਸਿਡਨੀ ਤੋਂ ਆਇਆ ਕੁਆਂਟਸ ਜਹਾਜ਼ ਅੱਗ ਦੀ ਚੇਤਾਵਨੀ ਤੋਂ ਬਾਅਦ ਸੁਰੱਖਿਅਤ ਲੈਂਡ ਕਰ ਗਿਆ ਅਤੇ ਹਵਾਈ ਅੱਡੇ ‘ਤੇ ਕੰਮਕਾਜ ਮੁੜ ਸ਼ੁਰੂ ਹੋ ਗਿਆ ਹੈ। ਫਾਇਰ ਅਤੇ ਐਮਰਜੈਂਸੀ ਵਿਭਾਗ ਦੀਆਂ 16 ਤੋਂ ਵੱਧ ਫਾਇਰ ਟਰੱਕਾਂ ਅਤੇ ਐਂਬੁਲੈਂਸਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਕੋਈ ਜ਼ਖਮੀ ਨਹੀਂ ਹੋਇਆ। ਇਹ ਤੇ ਹੋਰ ਮੁੱਖ ਖ਼ਬਰਾਂ ਲਈ ਪੌਡਕਾਸਟ ਸੁਣੋ...

Ascultă podcastul SBS Punjabi - ਐਸ ਬੀ ਐਸ ਪੰਜਾਬੀ în Replaio

Radio și podcasturi într-o singură aplicație - gratuit și fără înregistrare. Instaleaz-o azi și nu rata lansarea

Descarcă din Google Play

Replaio nu este editorul podcasturilor; numele emisiunilor, coperțile și materialul audio aparțin autorilor lor și sunt distribuite prin fluxuri RSS publice