SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Vizitează neapărat site-ul podcastului și susține-i creatorul: www.sbs.com.au
Unde asculți?
Podcasturi în aplicație Replaio Radio În curândPodcasturile ajung în curând în aplicație. Instaleaz-o acum și fii primul care descoperă o abordare complet nouă a podcasturilor
Episoade
ਪੰਜਾਬੀ ਡਾਇਸਪੋਰਾ: ਬ੍ਰਿਟੇਨ ਵਿੱਚ ਇੱਕ ਹੋਰ ਸਿੱਖ ਔਰਤ ਹੋਈ ਕਥਿਤ ਜਬਰ-ਜਨਾਹ ਦੀ ਸ਼ਿਕਾਰ 31.10.2025 7:49
ਯੂਕੇ ਵਿੱਚ ਇੱਕ ਸਿੱਖ ਔਰਤ ਨਾਲ ਕਥਿਤ ਬਲਾਤਕਾਰ ਦੇ ਮਾਮਲੇ ਤੋਂ ਬਾਅਦ, ਹੁਣ ਇੱਕ ਹੋਰ ਨੌਜਵਾਨ ਸਿੱਖ ਕੁੜੀ ਨਾਲ ਕਥਿਤ ਛੇੜ ਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਵਿਰੋਧੀ ਭਾਵਨਾਵਾਂ ਵੱਧ ਰਹੀਆਂ ਹਨ, ਪੁਲਿਸ ਦਾ ਮੰਨਣਾ ਹੈ ਕਿ ਇਹ ਨਸਲੀ ਹਮਲੇ ਨਹੀਂ ਹਨ। ਇਨ੍ਹਾਂ ਮਾਮਲਿਆਂ ਅਤੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨਾਲ ਜੁੜੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਆਸਟ੍ਰੇਲੀਆਈ ਸੱਭਿਆਚਾਰ ਤੋਂ ਪੰਜਾਬੀ ਫ਼ਿਲਮਾਂ ਤੱਕ, ਸਭ ਕੁਝ ਇੱਕ ਹੀ ਥਾਂ 'ਤੇ ਮੁਫ਼ਤ ਵਿੱਚ 30.10.2025 5:12
'SBS On Demand' ਇੱਕ ਅਜਿਹਾ ਮੁਫ਼ਤ ਪਲੇਟਫਾਰਮ ਹੈ ਜੋ ਆਸਟ੍ਰੇਲੀਆਈ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਜੀਵਨ ਦੀਆਂ ਕਹਾਣੀਆਂ ਨੂੰ ਫ਼ਿਲਮਾਂ ਤੇ ਡਾਕੂਮੈਂਟਰੀਆਂ ਰਾਹੀਂ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। “The Idea of Australia” ਆਸਟ੍ਰੇਲੀਅਨ ਹੋਣ ਦਾ ਅਸਲ ਮਤਲਬ ਦੱਸਦੀ ਹੈ, ਜਦਕਿ “Meet the Neighbours” ਖੇਤਰੀ ਜੀਵਨ ਦੀਆਂ ਚੁਣੌਤੀਆਂ ਵਿਖਾਉਂਦਾ ਹੈ, ਜਿਸ ‘ਚ ਇੱਕ ਪੰਜਾਬੀ ਪਰਿਵਾਰ ਦੀ ਕਹਾਣੀ ਵੀ ਸ਼ਾਮਲ ਹੈ। ਇਸਦੇ ਨਾਲ ਹੀ ਕਈ ਕੌਮਾਂਤਰੀ, ਪੰਜਾਬੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਫਿ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੈਲਬਰਨ ਵਿੱਚ ਹੋਣ ਵਾਲੇ ਦੂਸਰੇ ਟੀ-20 ਮੈਚ ਲਈ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਉਤਸ਼ਾਹ 30.10.2025 7:03
ਮੈਲਬਰਨ ਕ੍ਰਿਕਟ ਗ੍ਰਾਉਂਡ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੇ ਦੂਸਰੇ ਟੀ20 ਮੁਕਾਬਲੇ ਲਈ ਖੇਡ ਪ੍ਰੇਮੀਆਂ ਵਿੱਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਟੀਮ ਦੇ 200 ਤੋਂ ਵੱਧ ਪ੍ਰਸ਼ੰਸਕਾਂ ਦਾ ਇੱਕ ਵੱਡਾ ਸਮੂਹ ਪੂਰੀ ਤਿਆਰੀ ਨਾਲ ਇਸ ਮੁਕਾਬਲੇ ਨੂੰ ਵੇਖਣ ਲਈ ਪਹੁੰਚੇਗਾ। ਇਸਦੇ ਲਈ ਉਹ ਆਦਿਵਾਸੀ ਆਰਟ ਅਤੇ ਭਾਰਤੀ ਟੀਮ ਦੇ ਰੰਗਾਂ ਤੋਂ ਪ੍ਰੇਰਿਤ ਇਕ ਖਾਸ ਡਿਜ਼ਾਈਨ ਕੀਤੀ ਜਰਸੀ ਵੀ ਪਾ ਕੇ ਜਾਣਗੇ। ਇੰਨਾ ਹੀ ਨਹੀਂ, ਅਮਰੀਕਾ ਅਤੇ ਭਾਰਤ ਤੋਂ ਲੋਕ ਇਸ ਮੈਚ ਨੂੰ ਦੇਖਣ ਲਈ ਪਹੁੰਚ...
ਖ਼ਬਰਨਾਮਾ: ਆਲੋਚਨਾ ਦੇ ਵਿਚਕਾਰ ਸੰਸਦ ਵਿੱਚ ਪੇਸ਼ ਕੀਤੇ ਗਏ ਨਵੇਂ ਵਾਤਾਵਰਣ ਕਾਨੂੰਨ 30.10.2025 3:29
ਸੰਘੀ ਸਰਕਾਰ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਵਾਤਾਵਰਣ ਕਾਨੂੰਨਾਂ ਸਬੰਧੀ ਲੰਬੇ ਸਮੇਂ ਤੋਂ ਰੁਕੇ ਸੁਧਾਰਾਂ ਨੂੰ ਸੰਸਦ ਵਿੱਚ ਪੇਸ਼ ਕੀਤਾ ਹੈ। ਇਸ 1,500 ਪੰਨਿਆਂ ਵਾਲੇ ਬਿੱਲ ਦੀ ਸਖਤ ਅਤੇ ਵਿਆਪਕ ਆਲੋਚਨਾ ਕੀਤੀ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹੇਠਲੇ ਸਦਨ ਵਿੱਚ ਪਾਸ ਹੋਣ ਤੋਂ ਬਾਅਦ ਇਹ ਇੱਕ ਛੋਟੀ ਸੈਨੇਟ ਜਾਂਚ ਦਾ ਵਿਸ਼ਾ ਬਣੇਗਾ। ਇਸ ਦੇ ਨਾਲ-ਨਾਲ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 30.10.2025 43:37
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਇੱਕ ਸਰਵੇਖਣ ਦੀ ਗੱਲ ਕਰਾਂਗੇ ਜਿਸ ਵਿੱਚ ਪਤਾ ਲੱਗਿਆ ਹੈ ਕਿ ਛੋਟੇ ਬੱਚਿਆਂ ਨੂੰ ਮੂੰਗਫਲੀ ਦੇ ਉਤਪਾਦ ਖੁਆਉਣ ਨਾਲ ਜਾਨਲੇਵਾ ਐਲਰਜੀ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸ਼ੋਅ 'ਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਵੀ ਖ਼ਬਰਸਾਰ ਸ਼ਾਮਲ ਹੈ। ਅੱਜ ਦੇ ਇੰਟਰਵਿਊ ਸੈਗਮੈਂਟ 'ਚ ਗੱਲਬਾਤ ਕੀਤੀ ਗਈ ਹੈ ਅਕਾਊਂਟੈਂਟ ਪੁਨੀਤ ਸਿੰਘ ਜੀ ਦੇ ਨਾਲ ਜੋ 'ਪੇਅ-ਡੇਅ ਸੁਪਰ' ਪ੍ਰਣਾਲੀ ਬਾਰੇ ਦੱਸ ਰਹੇ ਹਨ, ਨਾ...
ਬਾਲੀਵੁੱਡ ਗੱਪਸ਼ੱਪ: ਫਿਲਮ 'ਇੱਕ ਕੁੜੀ' ਪੇਸ਼ ਕਰਦੀ ਹੈ ਡਰਾਮਾ, ਰੋਮਾਂਸ ਅਤੇ ਕਾਮੇਡੀ ਦਾ ਸੁਮੇਲ 30.10.2025 5:29
ਬੇਸ਼ਕ ਇਸ ਦੇ ਨਾਮ ਵਾਂਗ ਹੀ 'ਇੱਕ ਕੁੜੀ' ਫਿਲਮ, ਇੱਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸ ਵਿੱਚ ਮਾਪੇ ਆਪਣੀ ਧੀ ਦਾ ਵਿਆਹ ਪੱਕਾ ਕਰ ਦਿੰਦੇ ਹਨ, ਪਰ ਲਾੜੀ ਆਪਣੇ ਹੋਣ ਵਾਲੇ ਪਤੀ ਅਤੇ ਉਸ ਦੇ ਘਰ-ਪਰਿਵਾਰ ਨੂੰ ਵਿਆਹ ਤੋਂ ਪਹਿਲਾਂ ਘੋਖਣਾ ਚਾਹੁੰਦੀ ਹੈ। ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਕਾਮੇਡੀ, ਰੋਮਾਂਸ ਅਤੇ ਡਰਾਮਾ ਸ਼ੁਰੂ। ਇਸ ਫਿਲਮ ਦਾ ਵਿਸਥਾਰ, ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....
ਇੱਕ ਹੁਨਰਮੰਦ ਪ੍ਰਵਾਸੀ ਵਜੋਂ ਆਸਟ੍ਰੇਲੀਆ ਦੇ ਆਈਸੀਟੀ ਕਾਰਜਬਲ ਨੂੰ ਕਿਵੇਂ ਨੈਵੀਗੇਟ ਕਰਨਾ ਹੈ | ਮੌਕੇ ਅਜੇ ਵੀ ਖੁੱਲੇ ਹਨ 30.10.2025 24:31
ਜਾਣੋ ਕਿ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਦੇ ਆਈਸੀਟੀ ਖੇਤਰ ਵਿੱਚ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦੇ ਹਨ, ਨੌਕਰੀ ਦੀ ਭਾਲ ਅਤੇ ਸਥਾਨਕ ਤਜਰਬੇ ਤੋਂ ਲੈ ਕੇ ਨੈੱਟਵਰਕਿੰਗ ਅਤੇ ਤਕਨੀਕੀ ਕਰੀਅਰ ਵਿੱਚ ਤਰੱਕੀ ਤੱਕ, ਸਭ ਕੁਝ ਜਾਣੋ।
‘ਭੰਗੜਾ ਸਿਖਾਉਂਦਾ ਜ਼ਿੰਦਗੀ ਜਿਉਣ ਦਾ ਢੰਗ’: ਕੈਨੇਡੀਅਨ -ਪੰਜਾਬੀ ਗਾਇਕ ਤੇ ਭੰਗੜਾ ਪ੍ਰਫੋਰਮਰ ਜਗਮੀਤ ਸੈਣੀ 29.10.2025 17:29
ਕੈਨੇਡੀਅਨ ਗੱਭਰੂ ਜਗਮੀਤ ਸੈਣੀ, ਆਪਣੇ ਦਾਦਾ ਜੀ ਅਤੇ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਬਾਵਾ ਦੀ ਗਾਇਕੀ ਤੋਂ ਪ੍ਰੇਰਿਤ ਹੋ ਕੇ ਅੱਜ ਪੂਰੀ ਦੁਨੀਆਂ ਵਿੱਚ ਪੰਜਾਬੀ ਲੋਕ ਨਾਚ, ਗੀਤ ਤੇ ਸਾਜ਼ਾਂ ਦੀ ਆਵਾਜ਼ ਪਹੁੰਚਾ ਰਹੇ ਹਨ। ਚੰਡੀਗੜ੍ਹ ਵਿੱਚ ਜਨਮੇ ਅਤੇ ਬਰੈਮਪਟਨ ਵਿੱਚ ਵੱਡੇ ਹੋਏ ਜਗਮੀਤ ਨੇ ਪਿਛਲੇ ਇਕ ਦਹਾਕੇ ਦੌਰਾਨ ਸੱਤ ਤੋਂ ਵੱਧ ਭੰਗੜਾ ਮੁਕਾਬਲਿਆਂ ਵਿੱਚ ਵੀ ਜਿੱਤ ਹਾਸਲ ਕੀਤੀ ਹੈ ਅਤੇ ਅੱਜ ਉਹ ਭੰਗੜੇ ਦੀ ਪਹਿਚਾਣ ਨੂੰ ਗਲੋਬਲ ਪੱਧਰ ‘ਤੇ ਮਜ਼ਬੂਤ ਕਰ ਰਹੇ ਹਨ। ਪਿਛਲੇ ਦਿਨੀਂ ਸਿਡਨੀ ਵਿੱਚ ਹੋਏ ‘ਡਾਊ...
ਖ਼ਬਰਨਾਮਾ: ਆਸਟ੍ਰੇਲੀਆਈ ਲੋਕਾਂ ਨੂੰ ਆਪਣਾ ਗੁੰਮਿਆ ਸੁਪਰ ਜਾਂਚਣ ਦੀ ਅਪੀਲ 29.10.2025 4:20
ਆਸਟ੍ਰੇਲੀਆਈ ਟੈਕਸ ਦਫ਼ਤਰ ਨੇ ਖੁਲਾਸਾ ਕੀਤਾ ਹੈ ਕਿ ਲਗਭਗ 7 ਮਿਲੀਅਨ ਆਸਟ੍ਰੇਲੀਆਈਆਂ ਦੇ ਸੁਪਰ ਖਾਤਿਆਂ ਵਿੱਚ ਕੁੱਲ $17.8 ਬਿਲੀਅਨ ਦੀ ਰਕਮ ਧਾਰਕ ਰਹਿਤ ਖਾਤੇ ਵਿੱਚ ਪਈ ਹੋਈ ਹੈ, ਜੋ ਪਿਛਲੇ ਸਾਲ ਨਾਲੋਂ $1.8 ਬਿਲੀਅਨ ਵੱਧ ਹੈ। ਸਹਾਇਕ ਖ਼ਜ਼ਾਨਚੀ ਡੈਨੀਅਲ ਮੁਲੀਨੋ ਨੇ ਲੋਕਾਂ ਨੂੰ ਆਪਣੇ ਸਾਰੇ ਸੁਪਰ ਖਾਤਿਆਂ ਨੂੰ ਇੱਕ ਜਗ੍ਹਾ ਇਕੱਠਾ ਕਰਨ ਦੀ ਸਲਾਹ ਦਿੱਤੀ ਹੈ, ਤਾਂ ਜੋ ਰਿਟਾਇਰਮੈਂਟ ਸਮੇਂ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਦਾ ਵਿਸਥਾਰ ਸੁਣਨ ਲਈ, ਸਾਡ...
ਬੇਸਹਾਰਾ ਬੱਚੀਆਂ ਦੀ ਜ਼ਿੰਦਗੀ ਨੂੰ ਪ੍ਰਕਾਸ਼ਮਾਨ ਕਰ ਰਹੀ ਪਦਮਸ੍ਰੀ ਪ੍ਰਕਾਸ਼ ਕੌਰ 29.10.2025 14:07
ਭਾਰਤ ਸਰਕਾਰ ਵੱਲੋਂ ਸਾਲ 2021 ਵਿੱਚ ਪਦਮਸ੍ਰੀ ਸਨਮਾਨ ਨਾਲ ਨਿਵਾਜੀ ਗਈ ਸਮਾਜ ਸੇਵੀ ਪ੍ਰਕਾਸ਼ ਕੌਰ ਉਨ੍ਹਾਂ ਅਨੇਕਾਂ ਬੱਚੀਆਂ ਦੀ ਮਾਂ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਂ-ਬਾਪ ਵੱਲੋਂ ਅਪਣਾਉਣ ਤੋਂ ਇਨਕਾਰ ਕਰਦਿਆਂ ਬੇਸਹਾਰਾ ਛੱਡ ਦਿੱਤਾ ਗਿਆ ਸੀ। ਜਲੰਧਰ ਸ਼ਹਿਰ ਵਿੱਚ ਪ੍ਰਕਾਸ਼ ਕੌਰ ਦੀ ਅਗਵਾਈ ਹੇਠ ਭਾਈ ਘਨੱਈਆ ਜੀ ਚੈਰੀਟੇਬਲ ਟਰੱਸਟ ਯੂਨੀਕ ਹੋਮ ਵਿਖੇ ਅਜਿਹੀਆਂ ਬੱਚੀਆਂ ਦੇ ਪਾਲਣ-ਪੋਸ਼ਣ ਅਤੇ ਪੜ੍ਹਾਈ-ਲਿਖਾਈ ਤੋਂ ਲੈ ਕੇ ਵਿਆਹ-ਸ਼ਾਦੀਆਂ ਕਰਨ ਤੱਕ ਦੀਆਂ ਜਿੰਮੇਵਾਰੀਆਂ ਬਾਖੂਬੀ ਨਿਭਾਈਆਂ ਜਾਂਦੀਆਂ ਹਨ ਅ...
ਪਾਕਿਸਤਾਨ ਡਾਇਰੀ: 'ਸ਼ਾਂਤੀ ਗੱਲਬਾਤ' ਦੇ ਤੀਜੇ ਦਿਨ ਵੀ ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿੱਚ ਨਹੀਂ ਹੋ ਪਾਇਆ ਸਮਝੌਤਾ 29.10.2025 6:18
ਪਾਕਿਸਤਾਨ ਅਤੇ ਗੁਆਂਢੀ ਦੇਸ਼ ਅਫ਼ਗਾਨਿਸਤਾਨ ਸ਼ਾਂਤੀ ਗੱਲਬਾਤ ਦੇ ਤੀਜੇ ਦਿਨ ਦੇ ਅੰਤ ਤੱਕ ਵੀ ਕੋਈ ਸਮਝੌਤਾ ਨਹੀਂ ਕਰ ਸਕੇ। ਇਹ ਗੱਲਬਾਤ ਤੁਰਕੀ ਦੀ ਸਰਕਾਰ ਵੱਲੋਂ ਇਸਤਾਂਬੁਲ ਵਿੱਚ ਕਰਵਾਈ ਜਾ ਰਹੀ ਹੈ ਅਤੇ ਕਤਰ ਵੱਲੋਂ ਇਸਦੀ ਮਦਦ ਕੀਤੀ ਜਾ ਰਹੀ ਹੈ। ਇਸਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਜੰਗਬੰਦੀ ਕਾਇਮ ਰਹੇ ਅਤੇ ਦੋਵੇਂ ਧਿਰਾਂ ਵਿਆਪਕ ਸਮਝੌਤੇ ਤੱਕ ਪਹੁੰਚਣ। ਇਸ ਖ਼ਬਰ ਦਾ ਵਿਸਥਾਰ ਅਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਾਕਸਟ...
ਐਕਸਪਲੇਨਰ: 'ਪੀਨਟ ਬਟਰ' ਖਾਣ ਵਾਲੇ ਬੱਚਿਆਂ ਵਿੱਚ ਐਲਰਜੀ ਦਾ ਘੱਟ ਖਤਰਾ, ਨਵੇਂ ਅਧਿਐਨ ਦਾ ਖੁਲਾਸਾ 28.10.2025 7:03
ਇੱਕ ਦਹਾਕੇ ਬਾਅਦ ਇਹ ਸਾਬਤ ਹੋਇਆ ਹੈ ਕਿ ਛੋਟੇ ਬੱਚਿਆਂ ਨੂੰ ਮੂੰਗਫਲੀ ਦੇ ਉਤਪਾਦ ਖੁਆਉਣ ਨਾਲ ਉਨ੍ਹਾਂ ਨੂੰ ਜਾਨਲੇਵਾ ਐਲਰਜੀ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਅਧਿਐਨ ਵਿੱਚ ਪਾਇਆ ਗਿਆ ਹੈ ਕਿ 2015 ਵਿੱਚ ਨੌਜਵਾਨਾਂ ਨੂੰ ਐਲਰਜੀਨ ਕਦੋਂ ਦੇਣਾ ਹੈ, ਬਾਰੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਤੋਂ ਬਾਅਦ, ਸੰਯੁਕਤ ਰਾਜ ਵਿੱਚ ਲਗਭਗ 60,000 ਬੱਚੇ ਮੂੰਗਫਲੀ ਦੀ ਐਲਰਜੀ ਹੋਣ ਤੋਂ ਬਚੇ ਹਨ।
ਜਾਣੋ ਕਿ ਇਸ ਭਾਰਤੀ ਮਹਿਲਾ ਨੂੰ ਭਾਈਚਾਰੇ ਲਈ ਕਿਉਂ ਸ਼ੁਰੂ ਕਰਨੀ ਪਈ ਇੱਕ ਵੱਖਰੀ ਹੈਲਪਲਾਈਨ 28.10.2025 13:26
ਆਸਟ੍ਰੇਲੀਆ 'ਚ ਕੰਮ ਲੱਭਣ, ਘਰੇਲੂ ਹਿੰਸਾ ਜਾਂ ਬਜ਼ੁਰਗਾਂ ਨੂੰ ਆ ਰਹੀਆਂ ਚੁਣੌਤੀਆਂ ਸਣੇ ਕਿਸੇ ਵੀ ਮਸਲੇ ਲਈ ਆਪਣੀ ਭਾਸ਼ਾ 'ਚ ਸਹਾਇਤਾ ਹਾਸਲ ਕਰਨ ਲਈ 'ਇੰਡੀਅਨਕੇਅਰ ਹੈਲਪਲਾਈਨ' ਨਾਲ ਗੱਲ ਕੀਤੀ ਜਾ ਸਕਦੀ ਹੈ। ਵਿਕਟੋਰੀਆ ਦੀ ਇਹ ਗੈਰ-ਮੁਨਾਫਾ ਸੰਸਥਾ 2013 'ਚ ਸ਼ੁਰੂ ਕੀਤੀ ਗਈ ਸੀ ਜੋ ਸਰਕਾਰ ਦੇ ਸਹਿਯੋਗ ਨਾਲ ਸਹੀ ਸਹਾਇਤਾ ਹਾਸਲ ਕਰਨ ਸਬੰਧੀ ਜਾਣਕਾਰੀ ਮੁਹੱਈਆ ਕਰਦੀ ਹੈ।
ਖ਼ਬਰਨਾਮਾ: ਨਿਊ ਸਾਊਥ ਵੇਲਜ਼ ਦੀ ਇੱਕ ਅੰਡਰਗ੍ਰਾਊਂਡ ਮਾਈਨ 'ਚ ਹੋਏ ਧਮਾਕੇ ਨਾਲ ਦੋ ਮੌਤਾਂ, ਜਾਂਚ ਸ਼ੁਰੂ 28.10.2025 4:38
ਨਿਊ ਸਾਊਥ ਵੇਲਜ਼ ਦੇ ਪੱਛਮੀ ਹਿੱਸੇ ਵਿੱਚ ਕੋਬਾਰ ਸ਼ਹਿਰ ਦੇ ਨੇੜੇ ਇਕ ਅੰਡਰਗ੍ਰਾਊਂਡ ਖਾਣ ਵਿੱਚ ਹੋਏ ਧਮਾਕੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਧਮਾਕੇ ਦੇ ਕਾਰਣਾਂ ਦੀ ਜਾਂਚ ਹੁਣ ਸ਼ੁਰੂ ਹੋ ਚੁੱਕੀ ਹੈ। ਸੇਫ਼ਵਰਕ ਨਿਊ ਸਾਊਥ ਵੇਲਜ਼ ਇਸ ਜਾਂਚ ਦੀ ਅਗਵਾਈ ਕਰ ਰਹੀ ਹੈ, ਜਦਕਿ ਨਿਊ ਸਾਊਥ ਵੇਲਜ਼ ਪੁਲਿਸ 'ਕੋਰੋਨਰ' ਲਈ ਰਿਪੋਰਟ ਤਿਆਰ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਧਮਾਕਾ ਅੱਜ ਸਵੇਰੇ ਤਕਰੀਬਨ ਚਾਰ ਵਜੇ ਕੋਬਾਰ ਤੋਂ 40 ਕਿਲੋਮੀਟਰ ਉੱਤਰ ਸਥਿਤ ਚਾਂਦੀ, ਜ਼ਿੰਕ ਅਤੇ ਸਿੱਕੇ ਦੀ ਖਾਣ ਵਿੱਚ ਹੋਇਆ।...
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 28.10.2025 41:19
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖਬਰਾਂ ਦੀ ਪੇਸ਼ਕਾਰੀ, ਪੰਜਾਬੀ ਡਾਇਰੀ ਵੀ ਸ਼ਾਮਿਲ ਹੈ। ਇਸਦੇ ਨਾਲ ਹੀ 12 ਸਾਲ ਦੇ ਸਿਦਕ ਬਰਾੜ ਬਾਰੇ ਜਾਣੋ, ਜਿਸ ਨੇ ਆਸਟ੍ਰੇਲੀਆ ਦੀ ਅੰਡਰ-13 ਫੁੱਟਸਲ ਟੀਮ ਵਿੱਚ ਜਗ੍ਹਾ ਬਨਾਉਣ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਐਸ ਬੀ ਐਸ ਐਗਜ਼ਾਮਿਨਜ਼ ਰਾਹੀਂ ਇਹ ਜਾਣਕਾਰੀ ਵੀ ਹਾਸਿਲ ਕਰੋ ਕਿ ਜੇਕਰ ਕੋਈ ਨੌਜਵਾਨ ਕਿਸੇ ਕੱਟੜਪੰਥੀ ਅਤੇ ਹਿੰਸਕ ਅੱਤਵਾਦ ਵਾਲੇ ਸਮੂਹ ਦਾ ਹਿੱਸਾ ਬਣ ਜਾਵੇ ਤਾਂ ਉਸ ਦੀ ਮਦਦ ਕਿਸ ਤਰ੍ਹਾਂ ਕੀਤੀ...
3000 ਤੋਂ ਵੱਧ ਭਾਰਤੀ ਵਿਦਿਆਰਥੀਆਂ, ਕਾਮਿਆਂ ਨੂੰ ਆਸਟ੍ਰੇਲੀਆ ਬੁਲਾਉਣ ਲਈ ਖੁੱਲ੍ਹਿਆ MATES ਵੀਜ਼ਾ 28.10.2025 9:13
ਭਾਰਤ ਤੋਂ ਹੁਨਰਮੰਦ ਕਾਮਿਆਂ, ਗ੍ਰੈਜੂਏਟਾਂ, ਅਕਾਦਮਿਕਾਂ, ਅਤੇ ਪੇਸ਼ੇਵਰਾਂ ਨੂੰ ਆਸਟ੍ਰੇਲੀਆ ਬੁਲਾਉਣ ਲਈ ਇੱਕ ਸੌਖੇ ਵਿਕਲਪ ਵਜੋਂ ਦੇਖੇ ਜਾਂਦੇ ਵੀਜ਼ਾ 'MATES' ਲਈ 1 ਨਵੰਬਰ ਤੋਂ ਅਰਜ਼ੀ ਸ਼ੁਰੂ ਹੋ ਰਹੀ ਹੈ। ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੇ ਉੱਦੇਸ਼ ਨਾਲ 2023 ਵਿੱਚ ਐਲਾਨੇ ਗਏ ਇਸ ਵੀਜ਼ਾ ਤਹਿਤ, ਸਾਲਾਨਾ 3000 ਭਾਰਤੀ ਲੋਕਾਂ ਨੂੰ ਬਿਨਾਂ ਕਿਸੇ ਸਪਾਂਸਰਸ਼ਿਪ ਦੇ ਦੋ ਸਾਲ ਲਈ ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦੇ ਅਧਿਕਾਰ ਦਿੱਤੇ ਜਾ ਰਹੇ ਹਨ। ਇਸ ਘੱਟ ਮਸ਼ਹੂਰ ਵ...
ਐਕਸਪਲੇਨਰ : ਕੀ ਤੁਸੀਂ ਵੀ ਕੰਮ ਵਾਲੀ ਥਾਂ ’ਤੇ ਮਾਨਸਿਕ ਦਬਾਅ ਦਾ ਸਾਹਮਣਾ ਕਰ ਰਹੇ ਹੋ? 28.10.2025 6:58
ਮਾਨਸਿਕ ਸਿਹਤ ਬਾਰੇ ਵਧਦੀ ਜਾਗਰੂਕਤਾ, ਹਾਲ ਹੀ ਵਿੱਚ ਡਿਸਕਨੈਕਟ ਕਰਨ ਦੇ ਅਧਿਕਾਰ, ਅਤੇ ਬਹੁਤ ਸਾਰੇ ਲੋਕਾਂ ਦੁਆਰਾ ਘਰ ਤੋਂ ਕੰਮ ਕਰਨ ਦੇ ਪ੍ਰਬੰਧਾਂ ਨੂੰ ਅਪਣਾਉਣ ਦੇ ਬਾਵਜੂਦ, ਇੱਕ ਖੋਜ ਤੋਂ ਪਤਾ ਲੱਗਾ ਹੈ ਕਿ ਕੰਮ ਵਾਲੀ ਥਾਂ 'ਤੇ ਮਾਨਸਿਕ ਦਬਾਅ ਦੀ ਸਮੱਸਿਆ ਲਗਾਤਾਰ ਵੱਧ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕੰਮ ਵਾਲੀ ਥਾਂ 'ਤੇ ਸਹੀ ਸਿਖਲਾਈ ਅਤੇ ਸਿਹਤਮੰਦ ਸੀਮਾਵਾਂ ਤੋਂ ਬਿਨਾਂ, ਅਗਲੇ ਸਾਲ ਵਿੱਚ ਵੱਧ ਤੋਂ ਵੱਧ ਆਸਟ੍ਰੇਲੀਆਈ ਲੋਕ ਆਪਣੀਆਂ ਨੌਕਰੀਆਂ ਛੱਡਣ ਬਾਰੇ ਵਿਚਾਰ ਕਰਨਗੇ।ਹੋਰ ਵੇਰਵੇ ਲਈ...
ਪੰਜਾਬੀ ਡਾਇਰੀ: ਤਰਨ ਤਾਰਨ ਜ਼ਿਮਨੀ ਚੋਣ ਲਈ ਸਿਆਸੀ ਪਾਰਟੀਆਂ ਵੱਲੋਂ ਚੋਣ ਰੈਲੀਆਂ ਦਾ ਦੌਰ ਸ਼ੁਰੂ 28.10.2025 8:50
ਪੰਜਾਬ ਦੇ ਤਰਨ ਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਅਤੇ ਚੋਣ ਰੈਲੀਆਂ ਕਰ ਰਹੇ ਹਨ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
ਐਕਸਪਲੇਨਰ: ਸਰਕਾਰ ਪ੍ਰਵਾਸੀ ਹੁਨਰਾਂ ਨੂੰ ਆਫਸ਼ੋਰ ਮਾਨਤਾ ਦੇਣ 'ਤੇ ਕਰ ਰਹੀ ਹੈ ਵਿਚਾਰ 27.10.2025 6:20
ਗ੍ਰਹਿ ਮੰਤਰੀ ਟੋਨੀ ਬਰਕ ਨੇ ਕਿਹਾ ਹੈ ਕਿ ਸਰਕਾਰ ਹੁਨਰਾਂ ਦੀ ਆਫ਼ਸ਼ੋਰ ਮਾਨਤਾ ਦੀ ਸੰਭਾਵਨਾ 'ਤੇ ਕੰਮ ਕਰ ਰਹੀ ਹੈ, ਜਿਸ ਨਾਲ ਆਸਟ੍ਰੇਲੀਆ ਆਉਣ ਦੇ ਚਾਹਵਾਨ ਹੁਨਰਮੰਦ ਪ੍ਰਵਾਸੀਆਂ ਦਾ ਸਮਾਂ ਅਤੇ ਖਰਚਾ ਦੋਵੇਂ ਬਚ ਸਕਣਗੇ। ਕੈਨਬਰਾ ਵਿੱਚ ਪ੍ਰੈਸ ਕਲੱਬ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਨੇ ਮਨੀ ਲਾਂਡਰਿੰਗ ਰੋਕਣ ਲਈ ਅਕਿਰਿਆਸ਼ੀਲ ਬੈਂਕ ਖਾਤਿਆਂ ਵਿੱਚ ਕੀਤੀਆਂ ਤਬਦੀਲੀਆਂ 'ਤੇ ਵੀ ਚਾਨਣਾ ਪਾਇਆ।
ਮਾਣ ਵਾਲੀ ਗੱਲ: 12 ਸਾਲ ਦੇ ਸਿੱਖ ਖਿਡਾਰੀ, ਸਿਦਕ ਬਰਾੜ ਨੇ ਬਣਾਇਆ ਆਸਟ੍ਰੇਲੀਆ ਦੀ ਅੰਡਰ-13 ਫੁੱਟਸਲ ਟੀਮ ਵਿੱਚ ਸਥਾਨ 27.10.2025 18:12
ਬ੍ਰਿਸਬੇਨ ਦੇ ਰਹਿਣ ਵਾਲੇ 12 ਸਾਲਾਂ ਦੇ ਸਿਦਕ ਬਰਾੜ ਨੇ ਆਸਟ੍ਰੇਲੀਆ ਦੀ ਅੰਡਰ-13 ਫੁੱਟਸਲ ਟੀਮ ਵਿੱਚ ਆਪਣੀ ਜਗ੍ਹਾ ਬਣਾਈ ਹੈ। ਅਗਲੇ ਸਾਲ ਮਈ ਵਿੱਚ ਇਹ ਟੀਮ ਸਪੇਨ ਦੇ ਬਾਰਸੀਲੋਨਾ ਜਾਵੇਗੀ, ਜਿੱਥੇ ਦੁਨੀਆ ਭਰ ਦੇ ਚੋਟੀ ਦੇ ਨੌਜਵਾਨ ਫੁੱਟਸਲ ਖਿਡਾਰੀ ਇਕੱਠੇ ਹੋਣਗੇ। ਕਿਸ ਤਰ੍ਹਾਂ ਦਾ ਰਿਹਾ ਸਿਦਕ ਦਾ ਆਸਟ੍ਰੇਲੀਆਈ ਟੀਮ ਤੱਕ ਪਹੁੰਚਣ ਦਾ ਸਫਰ, ਜਾਣੋ ਇਸ ਪੌਡਕਾਸਟ ਦੇ ਜ਼ਰੀਏ।
ਖ਼ਬਰਨਾਮਾ: ਸੰਘੀ ਸਰਕਾਰ ਨੇ ਗੱਠਜੋੜ ਨੂੰ ਵਾਤਾਵਰਣ ਕਾਨੂੰਨਾਂ ਵਿੱਚ ਸੁਧਾਰ ਸਬੰਧੀ ਆਪਣੇ ਬਿੱਲ ਦਾ ਸਮਰਥਨ ਕਰਨ ਦੀ ਕੀਤੀ ਅਪੀਲ 27.10.2025 4:54
ਸੰਘੀ ਵਾਤਾਵਰਣ ਮੰਤਰੀ ਮਰੇ ਵਾਟ 30 ਅਕਤੂਬਰ, ਵੀਰਵਾਰ ਨੂੰ ਸੰਸਦ ਵਿੱਚ ਵਾਤਾਵਰਣ ਕਾਨੂੰਨਾਂ ਵਿੱਚ ਸੁਧਾਰ ਲਈ ਖਰੜਾ ਬਿੱਲ ਪੇਸ਼ ਕਰਨਗੇ। ਜੇ ਇਹ ਪਾਸ ਹੋ ਗਿਆ, ਤਾਂ ਇਹ ਪਿਛਲੇ 26 ਸਾਲਾਂ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ। ਇਸ ਖ਼ਬਰ ਸਮੇਤ ਦਿਨ ਦੀਆਂ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।
'ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਉਣਾ ਹੈ': ਆਸਟ੍ਰੇਲੀਆ ਛੱਡ ਕੇ ਵਤਨ ਪਰਤਿਆ ਆਸਟ੍ਰੇਲੀਅਨ ਕਾਰੋਬਾਰੀ 27.10.2025 18:57
ਸਾਫ-ਸੁਥਰੇ ਵਾਤਾਵਰਣ ਅਤੇ ਨਵਿਆਉਣਯੋਗ ਊਰਜਾ ਦੇ ਲਈ ਯਤਨਸ਼ੀਲ ਕਾਰੋਬਾਰੀ ਸੈਟ ਸਿੰਘ 'ਐਸਪਾਇਰ ਫਾਇਨੈਂਸ ਆਸਟ੍ਰੇਲੀਆ' ਅਤੇ 'ਇੰਪੈਕਟ ਫਾਇਨੈਂਸ ਇੰਡੀਆ' ਦੇ ਡਾਇਰੈਕਟਰ ਹਨ। ਉਹ ਸਾਲ 2017 ਤੋਂ ਪੰਜਾਬ ਵਿੱਚ ਊਰਜਾ ਸਰੋਤਾਂ ਦੀ ਬੇਹਤਰ ਵਰਤੋਂ ਲਈ ਸਰਕਾਰ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੇ ਹਨ। ਸੈਟ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੇ ਵਸੀਲੇ ਇਸ ਨੂੰ ਸਭ ਤੋਂ ਮੋਹਰੀ ਸੂਬਾ ਬਣਾ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੁਨੀਆ ਦੇ ਕੋਨੇ-ਕੋਨੇ 'ਚ ਬੈਠੇ ਵੱ...
ਕੀ ਸਿਰਫ ATAR ਹੀ ਸਫ਼ਲਤਾ ਦੀ ਕੁੰਜੀ ਹੈ? ਜਾਣੋ HSC ਤੋਂ ਬਾਅਦ ਸਫਲਤਾ ਦੇ ਹੋਰ ਰਸਤੇ 27.10.2025 10:09
ਇਸ ਸਾਲ ਨਿਊ ਸਾਊਥ ਵੇਲਜ਼ ਵਿੱਚ 74,000 ਵਿਦਿਆਰਥੀ ਹਾਇਰ ਸਕੂਲ ਸਰਟੀਫਿਕੇਟ (HSC) ਦੇ ਇਮਤਿਹਾਨ ਦੇ ਰਹੇ ਹਨ। ਪਰ ਕੀ ਸੱਚਮੁੱਚ ਉਨ੍ਹਾਂ ਦੀ ਭਵਿੱਖ ਦੀ ਸਫਲਤਾ ਸਿਰਫ ਇੱਕ ATAR ਦੇ ਅੰਕੜੇ ‘ਤੇ ਨਿਰਭਰ ਕਰਦੀ ਹੈ? ਸਿਡਨੀ ਦੇ ਰਹਿਣ ਵਾਲੇ ਗੁਰਸਿਮਰਨ ਕੌਰ ਬੋਲਾ (ਜਿਨ੍ਹਾਂ ਨੇ 2017 ਵਿੱਚ ਗ੍ਰੈਜੂਏਸ਼ਨ ਕੀਤੀ) ਅਤੇ ਹਰਕੀਰਤ ਸਿੰਘ (ਜਿਨ੍ਹਾਂ ਨੇ 2021 ਵਿੱਚ 12ਵੀਂ ਪਾਸ ਕੀਤੀ) ਆਪਣੇ HSC ਤੋਂ ਬਾਅਦ ਦੇ ਤਜਰਬੇ ਅਤੇ ਉਨ੍ਹਾਂ ਤੋਂ ਖੁੱਲ੍ਹੇ ਮੌਕਿਆਂ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ ਕਿ ਹਰ ਵਿਦਿਆਰਥੀ...
ਬਾਲ ਕਹਾਣੀਆਂ: ਸੁਣੋ ਰਾਣੀ ਨੇ ਕਿਵੇਂ ਸਿੱਖਿਆ ਅਸਲ ਖੁਸ਼ੀ ਦਾ ਮਤਲਬ 27.10.2025 6:25
‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ‘ਅਸਲ ਖੁਸ਼ੀ’ ਨਾਮਕ ਕਹਾਣੀ। ਲੇਖਕ ਸ਼ਮਸ਼ੇਰ ਸਿੰਘ ਸੋਢੀ ਅਤੇ ਅਸ਼ਰਫ ਸੁਹੇਲ ਦੀ ਇਸ ਰਚਨਾ ਵਿੱਚ ਰਾਣੀ ਨਾਮ ਦੀ ਇੱਕ ਕੁੜੀ ਨੇ ਸਿੱਖਿਆ ਕਿ ਅਸਲ ਖੁਸ਼ੀ ਹਾਸਲ ਕਰਨ ਵਿੱਚ ਨਹੀਂ, ਸਗੋਂ ਕੁਦਰਤ ਦੀ ਬਣਾਈ ਹਰ ਚੀਜ਼ ਨੂੰ ਇੱਜਤ, ਅਤੇ ਆਜ਼ਾਦੀ ਦੇਣ ਵਿੱਚ ਹੈ। ਸੁਣੋ ਇਹ ਪ੍ਰੇਰਣਾਦਾਇਕ ਕਹਾਣੀ ਐਸ ਬੀ ਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀ’ ਵਿੱਚ।
ਨਵੀਂ ‘ਪੇਅ-ਡੇਅ ਸੁਪਰ’ ਪ੍ਰਣਾਲੀ: ਤਨਖ਼ਾਹ ਦੇ ਨਾਲ ਹੀ ਸੁਪਰ ਭੁਗਤਾਨ, ਹਰ ਆਸਟ੍ਰੇਲੀਅਨ ਲਈ ਜ਼ਰੂਰੀ ਜਾਣਕਾਰੀ 26.10.2025 8:11
ਆਉਣ ਵਾਲੀ 'ਪੇਅ-ਡੇਅ ਸੁਪਰ'(PayDay Super) ਪ੍ਰਣਾਲੀ ਕੀ ਹੈ ਅਤੇ ਇਸ ਨਵੇਂ ਨਿਯਮ ਰਾਹੀਂ ਕਰਮਚਾਰੀਆਂ ਨੂੰ ਕਿਵੇਂ ਫਾਇਦਾ ਮਿਲੇਗਾ? ਕੀ ਇਹ ਬਦਲਾਅ ਛੋਟੇ ਕਾਰੋਬਾਰਾਂ ਅਤੇ ਰੁਜ਼ਗਾਰਦਾਤਾਵਾਂ ਲਈ ਚੁਣੌਤੀ ਭਰਿਆ ਹੋਵੇਗਾ? ਇਸਤੋਂ ਇਲਾਵਾ ਆਸਟ੍ਰੇਲੀਆ ਵਿੱਚ ਟੈਕਸ ਰਿਟਰਨ ਦਾਖਲ ਕਰਨ ਦੀ ਆਖਰੀ ਤਾਰੀਖ਼ 31 ਅਕਤੂਬਰ 2025 ਹੈ। ਪਰ ਇਹ ਸਿਰਫ਼ ਉਦੋਂ ਹੀ ਲਾਗੂ ਹੁੰਦੀ ਹੈ ਜਦੋਂ ਤੁਸੀਂ ਆਪਣੀ ਟੈਕਸ ਰਿਟਰਨ ਖੁਦ ਜਮ੍ਹਾਂ ਕਰ ਰਹੇ ਹੋ। ਕਿੰਨ੍ਹਾਂ ਹਾਲਾਤਾਂ ਵਿੱਚ ਅਤੇ ਤੁਸੀਂ ਕਿਵੇਂ ਟੈਕਸ ਰਿਟਰਨ ਦਾਖਲ ਕਰਨ...
Podcasturi asemănătoare
Replaio nu este editorul podcasturilor; numele emisiunilor, coperțile și materialul audio aparțin autorilor lor și sunt distribuite prin fluxuri RSS publice