SBS

SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Vizitează neapărat site-ul podcastului și susține-i creatorul: www.sbs.com.au

Autor

SBS

Categorie

News

Site-ul podcastului

www.sbs.com.au

Cel mai nou episod

14 oct. 2026

Unde asculți?

Podcasturi în aplicație Replaio Radio În curând

Podcasturile ajung în curând în aplicație. Instaleaz-o acum și fii primul care descoperă o abordare complet nouă a podcasturilor

Descarcă din Google Play Instalează gratuit Android aproape 10 mil. descărcări · nota 4,8 iOS în curând

Episoade

ਐਲਬਨੀਜ਼ੀ ਸਰਕਾਰ ਦੇ ਕਮਿਊਨਿਟੀ ਭਾਸ਼ਾ ਸਕੂਲਾਂ ਲਈ ਗ੍ਰਾਟਾਂ ਨੂੰ ਮਜ਼ਬੂਤ ਕਰਨ ਦੇ ਫੈਸਲੇ ਦਾ ਭਾਈਚਾਰੇ ਵਲੋਂ ਸੁਆਗਤ 17.11.2025

ਕਮਿਊਨਿਟੀ ਲੈਂਗੂਏਜ ਸਕੂਲ ਗ੍ਰਾਂਟਸ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਭਰ ਦੇ 580 ਤੋਂ ਵੱਧ ਸਕੂਲਾਂ ਲਈ ਗ੍ਰਾਂਟਾਂ ਵਧਾਈਆਂ ਜਾ ਰਹੀਆਂ ਹਨ ਜਿਸ ਲਈ ਚਾਰ ਸਾਲਾਂ ਲਈ 13 ਮਿਲੀਅਨ ਡਾਲਰ ਦੀ ਵਾਧੂ ਰਾਸ਼ੀ ਪ੍ਰਦਾਨ ਕੀਤੀ ਜਾਏਗੀ। ਐਲਬਨੀਜ਼ੀ ਸਰਕਾਰ ਦੇ ਇਸ ਫੈਸਲੇ ਦਾ ਭਾਈਚਾਰੇ ਵਿੱਚ ਪੰਜਾਬੀ ਸਕੂਲ ਚਲਾਉਣ ਵਾਲੀਆਂ ਸੰਸਥਾਵਾਂ ਨੇ ਸੁਆਗਤ ਕੀਤਾ ਹੈ। ਇਸ ਸਬੰਧੀ ਖਾਸ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।

ਐਕਸਪਲੇਨਰ: ਵਿਕਟੋਰੀਆ ’ਚ ਨੌਜਵਾਨਾਂ ਨੂੰ ਹਿੰਸਕ ਅਪਰਾਧਾਂ ਲਈ ਬਾਲਗ ਸਜ਼ਾ 'ਐਡਲਟ ਟਾਈਮ’ ਦੇਣ ਦਾ ਪ੍ਰਸਤਾਵ, ਛਿੜੀ ਸਿਆਸੀ ਬਹਿਸ 16.11.2025

ਵਿਕਟੋਰੀਆ ਸਰਕਾਰ ਦੀ ਯੁਵਾ ਅਪਰਾਧਾਂ ਨਾਲ ਨਜਿੱਠਣ ਦੀ ਯੋਜਨਾ ਤਹਿਤ, ਗੰਭੀਰ ਅਪਰਾਧ ਕਰਨ ਵਾਲੇ 14 ਸਾਲ ਜਾਂ ਇਸਤੋਂ ਜ਼ਿਆਦਾ ਦੀ ਉਮਰ ਵਾਲੇ ਬੱਚਿਆਂ ਨੂੰ ਐਡਲਟ ਕੋਰਟ ਵਜੋਂ ਸਜ਼ਾ ਦਿੱਤੀ ਜਾਵੇਗੀ। ਰਾਜ ਸਰਕਾਰ ਕਿਸੇ ਬੱਚੇ ਨੂੰ ਹਿੰਸਕ ਅਪਰਾਧ ਵਿੱਚ ਸ਼ਾਮਲ ਕਰਨ ਲਈ ਭਰਤੀ ਕਰਨ ਵਾਲੇ ਲੋਕਾਂ ਲਈ ਵੀ ਸਜ਼ਾ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਵਿਰੋਧੀ ਧਿਰ ਨੇ ਇਸਨੂੰ ਇੱਕ ਪੱਲਾ ਛਡਾਉਣ ਦੀ ਗੱਲ ਵਜੋਂ ਕਰਾਰ ਦਿੱਤਾ ਹੈ ਅਤੇ ਬਿਹਤਰ ਸੁਰੱਖਿਆ ਰਣਨੀਤੀਆਂ ਦੀ ਮੰਗ ਵੀ ਕੀਤੀ ਹੈ। ਇਹ ਨਵੇਂ ਨਿਯਮ...

ਖ਼ਬਰਾਂ ਫਟਾਫੱਟ: ਲਿਬਰਲ ਨੇ ਨੈੱਟ-ਜ਼ੀਰੋ ਨੂੰ ਕੀਤਾ 'ਜ਼ੀਰੋ', ਧਰਮਿੰਦਰ 'ਜਿਉਂਦੇ' ਨੇ ਤੇ ਹੋਰ ਖ਼ਬਰਾਂ 14.11.2025

ਫੈਡਰਲ ਵਿਰੋਧੀ ਧਿਰ ਦੀ ਨੇਤਾ ਸੂਜ਼ੇਨ ਲੀ ਦਾ ਕਹਿਣਾ ਹੈ ਕਿ 'ਨਿਊਕਲੀਅਰ ਪਾਵਰ' ਭਵਿੱਖ ਵਿੱਚ ਗਠਜੋੜ ਦੀ ਊਰਜਾ ਨੀਤੀ ਦਾ ਬਹੁਤ ਮਹੱਤਵਪੂਰਨ ਹਿੱਸਾ ਹੋਵੇਗੀ, ਭਾਵੇਂ ਕਿ ਲਿਬਰਲ ਪਾਰਟੀ ਨੇ ਨੈੱਟ-ਜ਼ੀਰੋ ਜਲਵਾਯੂ ਟੀਚਿਆਂ ਨੂੰ ਛੱਡਣ ਲਈ ਵੋਟ ਕੀਤੀ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ, ਵ੍ਹਾਈਟ ਹਾਊਸ ਨੇ ਜੈਫਰੀ ਐਪਸਟਾਈਨ ਦੀ ਜਾਇਦਾਦ ਤੋਂ ਜਾਰੀ ਹੋਈਆਂ ਨਵੀਂ ਈਮੇਲਾਂ ਨੂੰ ਡੈਮੋਕ੍ਰੈਟਸ ਵੱਲੋਂ ਬਣਾਇਆ ਗਿਆ ਇੱਕ ਮਨਘੜਤ ਝੂਠ ਕਰਾਰ ਦਿੱਤਾ ਹੈ। ਓਧਰ, ਅਦਾਕਾਰ ਧਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ...

ਸ਼ੈਪਰਟਨ ਦੇ ਅੱਠ ਸਾਲਾਂ ਪੰਜਾਬੀ ਬੱਚੇ ਦੀ ਸਵੀਮਿੰਗ ਪੂਲ ’ਚ ਡੁੱਬਣ ਕਾਰਨ ਮੌਤ, ਦੋ ਹਫਤੇ ਬਾਅਦ ਸੀ ਜਨਮ ਦਿਨ 14.11.2025

ਉੱਤਰੀ ਵਿਕਟੋਰੀਆ ਦੇ ਸ਼ੈਪਰਟਨ ਅਧੀਨ ਪੈਂਦੇ ਕਿਆਲਾ ਵਿੱਚ ਪੰਜਾਬੀ ਮੂਲ ਦੇ ਅੱਠ ਸਾਲਾਂ ਇੱਕ ਬੱਚੇ ਦੇ ਪੂਲ ਵਿੱਚ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਸ਼ਿਨਾਖਤ ਗੁਰਸ਼ਬਦ ਸਿੰਘ ਪੁੱਤਰ ਤਲਵਿੰਦਰ ਸਿੰਘ ਵਜੋਂ ਹੋਈ ਹੈ। ਹਾਦਸੇ ਤੋਂ ਦੋ ਹਫਤੇ ਬਾਅਦ 23 ਨਵੰਬਰ ਨੂੰ ਗੁਰਸ਼ਬਦ ਦਾ ਜਨਮ ਦਿਨ ਸੀ। ਇਸ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਅਤੇ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।

ਖ਼ਬਰਨਾਮਾ: ਵਿਰੋਧੀ ਧਿਰ ਨੇ ਛੱਡਿਆ 'ਨੈੱਟ ਜ਼ੀਰੋ' ਟੀਚਾ, ਸਰਕਾਰ ਨੇ ਲਗਾਇਆ ਆਸਟ੍ਰੇਲੀਆ ਦੇ ਭਵਿੱਖ ਨਾਲ ਖੇਡਣ ਦਾ ਦੋਸ਼ 14.11.2025

ਲਿਬਰਲ ਪਾਰਟੀ ਨੇ ਆਪਣੇ ਜਲਵਾਯੂ 'ਨੈੱਟ ਜ਼ੀਰੋ' ਟੀਚੇ ਤੋਂ ਹਟਣ ਦੀ ਘੋਸ਼ਣਾ ਕੀਤੀ ਹੈ। ਹਾਲਾਂਕਿ, ਸੰਘੀ ਵਿਰੋਧੀ ਧਿਰ ਦੀ ਨੇਤਾ ਸੁਸਾਨ ਲੀ ਦਾ ਕਹਿਣਾ ਹੈ ਕਿ ਪਰਮਾਣੂ ਊਰਜਾ ਅਜੇ ਵੀ ਗਠਜੋੜ ਦੀ ਊਰਜਾ ਨੀਤੀ ਵਿੱਚ ਸ਼ਾਮਲ ਰਹੇਗੀ। ਪਹਿਲਾਂ ਇਹ ਤੈਅ ਸੀ ਕਿ 2050 ਤੱਕ ਆਸਟ੍ਰੇਲੀਆ ਕੋਲਾ ਖਾਨਿਆਂ ਦੀ ਥਾਂ ਪਵਨ ਚੱਕੀਆਂ ਲਗਾ ਕੇ ਆਪਣਾ ਕਾਰਬਨ ਫੁੱਟਪ੍ਰਿੰਟ ਖਤਮ ਕਰ ਦੇਵੇਗਾ। ਸੰਘੀ ਸਰਕਾਰ ਨੇ ਇਸ ਕਦਮ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਵਿਰੋਧੀ ਧਿਰ 'ਆਸਟ੍ਰੇਲੀਆ ਦਾ ਭਵਿੱਖ ਦਾਅ 'ਤੇ ਲਾ ਰਹੀ ਹੈ'। ਇਹ...

ਪੰਜਾਬੀ ਡਾਇਸਪੋਰਾ: ਜਲੰਧਰ ਦੇ ਸਵਰਨਜੀਤ ਸਿੰਘ ਖ਼ਾਲਸਾ ਨੇ ਨੌਰਵਿਚ ਦਾ ਪਹਿਲਾ ਸਿੱਖ ਮੇਅਰ ਬਣਕੇ ਅਮਰੀਕਾ ਵਿੱਚ ਰਚਿਆ ਇਤਿਹਾਸ 14.11.2025

ਸਵਰਨਜੀਤ ਸਿੰਘ ਖ਼ਾਲਸਾ, ਇੱਕ 40 ਸਾਲਾ ਅਮ੍ਰਿਤਧਾਰੀ ਸਿੱਖ ਨੂੰ ਨੌਰਵਿਚ ਦਾ ਡੈਮੋਕ੍ਰੈਟ ਮੇਅਰ ਚੁਣਿਆ ਗਿਆ ਹੈ ਅਤੇ ਉਹ ਅਮਰੀਕਾ ਦੇ ਕਨੈਕਟੀਕਟ ਰਾਜ ਵਿੱਚ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਸਿੱਖ ਬਣ ਗਏ ਹਨ। ਸਵਰਨਜੀਤ ਸਿੰਘ ਮੂਲ ਰੂਪ ਵਿੱਚ ਜਲੰਧਰ ਤੋਂ ਹਨ। ਖ਼ਾਲਸਾ ਨੇ ਰਿਪਬਲਿਕਨ ਪੀਟਰ ਨਾਈਸਟ੍ਰੋਮ ਦੀ ਥਾਂ ਲਈ ਹੈ, ਅਤੇ ਇੱਕ ਅਜਿਹੇ ਸ਼ਹਿਰ ਵਿੱਚ ਇਹ ਸਿਖਰਲਾ ਅਹੁਦਾ ਜਿੱਤਿਆ ਹੈ ਜਿੱਥੇ ਅੰਦਾਜ਼ਨ ਸਿਰਫ਼ 10 ਸਿੱਖ ਪਰਿਵਾਰ ਹੀ ਰਹਿੰਦੇ ਹਨ। ਸਵਰਨਜੀਤ ਨੇ ਜਲੰਧਰ ਦੇ ਡੀ.ਏ.ਵੀ. ਇੰਸਟੀਚਿਊਟ ਆਫ਼ ਇ...

'ਤੁਹਾਡੀ ਕਾਲੀ ਚਮੜੀ 'ਤੇ IV ਕਿਵੇਂ ਲਗਾਈਏ': FECCA ਕਾਂਨਫਰੰਸ ਵਿੱਚ ਸਿਹਤ ਅਸਮਾਨਤਾਵਾਂ ਹੋਈਆਂ ਉਜਾਗਰ 13.11.2025

ਫੈਡਰੇਸ਼ਨ ਆਫ਼ ਐਥਨਿਕ ਕਮਿਊਨਿਟੀਜ਼ ਕੌਂਸਲ ਆਫ਼ ਆਸਟ੍ਰੇਲੀਆ (FECCA) ਵਲੋਂ ਪਿਛਲੇ ਦਿਨੀਂ ਮੈਲਬਰਨ ਵਿੱਚ ਇੱਕ ਕਾਨਫਰੰਸ ਆਯੋਜਿਤ ਕੀਤੀ ਗਈ। ਇਸ ਦੌਰਾਨ ਵੱਖ-ਵੱਖ ਸਿਹਤ ਖੇਤਰ ਵਿੱਚ ਪ੍ਰਵਾਸੀਆਂ ਨੂੰ ਦਰਪੇਸ਼ ਅਸਮਾਨਤਾ ਅਤੇ ਹੋਰ ਚਿੰਤਾਵਾਂ ਉਜਾਗਰ ਕੀਤੀਆਂ ਗਈਆਂ। ਭਾਰਤ ਤੋਂ ਆਈ ਇੱਕ ਪਰਵਾਸੀ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਕਿਸ ਤਰ੍ਹਾਂ ਇੱਕ ਸਿਹਤ ਸੰਭਾਲ ਪੇਸ਼ੇਵਰ ਵਲੋਂ ਉਸ ਦੀ ਨਾੜੀ ਵਿੱਚ IV ਪਾਉਣ ਵੇਲੇ ਉਸਦੀ ਚਮੜੀ ਦੇ ਗੂੜੇ ਰੰਗ 'ਤੇ ਟਿੱਪਣੀ ਕੀਤੀ ਗਈ ਸੀ। ਕਾਨਫਰੰਸ ਦੌਰਾਨ ਸਿਹਤ...

ਖ਼ਬਰਨਾਮਾ: ਇਤਿਹਾਸਕ ਪਲ, ਮੂਲ-ਨਿਵਾਸੀ ਲੋਕਾਂ ਨਾਲ ਪਹਿਲੀ ਸੰਧੀ ਵਿਕਟੋਰੀਆ 'ਚ ਬਣੀ ਕਾਨੂੰਨ, ਤੇ ਹੋਰ ਖ਼ਬਰਾਂ 13.11.2025

ਆਸਟ੍ਰੇਲੀਆ ਨੇ ਮੂਲ-ਨਿਵਾਸੀ ਲੋਕਾਂ ਨਾਲ ਆਪਣੀ ਪਹਿਲੀ ਸੰਧੀ 'ਤੇ ਹਸਤਾਖਰ ਕੀਤੇ ਹਨ ਅਤੇ ਵਿਕਟੋਰੀਆ ਦੇ ਇਤਿਹਾਸਕ ਸਮਝੌਤੇ ਨੂੰ ਹੁਣ ਕਾਨੂੰਨ ਵਜੋਂ ਰਸਮੀ ਰੂਪ ਦੇ ਦਿੱਤਾ ਗਿਆ ਹੈ। ਓਧਰ, ਦੱਖਣੀ ਪੇਰੂ ਦੇ ਆਰੇਕੀਪਾ ਖੇਤਰ ਵਿੱਚ ਇੱਕ ਬੱਸ ਦੇ 200 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਜ਼ਖਮੀ ਹੋ ਗਏ ਹਨ। ਪੰਜਾਬ ਦੀ ਗੱਲ ਕਰੀਏ ਤਾਂ, ਰੇਲ ਮੰਤਰੀ-ਮੰਡਲ ਨੇ ਫਿਰੋਜ਼ਪੁਰ ਤੋਂ ਪੱਟੀ ਤੱਕ ਨਵੀਂ ਰੇਲ ਲਾਈਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਰ...

How to plan for your child’s financial future in Australia - ਆਸਟ੍ਰੇਲੀਆ ਐਕਸਪਲੇਂਡ: ਆਸਟ੍ਰੇਲੀਆ ਵਿੱਚ ਆਪਣੇ ਬੱਚੇ ਦੇ ਵਿੱਤੀ ਭਵਿੱਖ ਦੀ ਯੋਜਨਾ ਕਿਵੇਂ ਬਣਾਈਏ? 13.11.2025

Financial planning can feel stressful for any parent. When it comes to saving for your child’s future, knowing your options helps make informed decisions. And teaching your kid healthy money habits can be part of the process. - ਵਿੱਤੀ ਯੋਜਨਾਬੰਦੀ ਕਿਸੇ ਵੀ ਮਾਤਾ-ਪਿਤਾ ਲਈ ਤਣਾਅਪੂਰਨ ਹੋ ਸਕਦੀ ਹੈ। ਜਦੋਂ ਤੁਹਾਡੇ ਬੱਚੇ ਦੇ ਭਵਿੱਖ ਲਈ ਬੱਚਤ ਕਰਨ ਦੀ ਗੱਲ ਆਉਂਦੀ ਹੈ, ਤਾਂ ਆਪਣੇ ਵਿਕਲਪਾਂ ਨੂੰ ਜਾਨਣਾ, ਸਹੀ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ।...

ਬਾਲੀਵੁੱਡ ਗੱਪਸ਼ੱਪ: ਬਾਲੀਵੁੱਡ ਗਾਇਕਾ ਪਲਕ ਮੁੱਛਲ ਨੇ 3800 ਤੋਂ ਵੱਧ ਲੋੜਵੰਦ ਬੱਚਿਆਂ ਦੇ ਦਿਲਾਂ ਦਾ ਕਰਵਾਇਆ ਓਪਰੇਸ਼ਨ 13.11.2025

ਬਾਲੀਵੁੱਡ ਸਿੰਗਰ ਪਲਕ ਮੁੱਛਲ ਨੇ ਆਪਣੇ ਭਰਾ ਪਲਾਸ਼ ਮੁੱਛਲ ਨਾਲ ਮਿਲ ਕੇ ਪਲਕ-ਪਲਾਸ਼ ਚੈਰੀਟੇਬਲ ਜ਼ਰੀਏ ਆਪਣੀ ਕਮਾਈ ਵਿੱਚੋਂ ਹਜ਼ਾਰਾਂ ਲੋੜਵੰਦ ਬੱਚਿਆਂ ਦੇ ਦਿਲਾਂ ਦੇ ਓਪਰੇਸ਼ਨ ਕਰਵਾ ਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਇਸ ਖਬਰ ਦਾ ਵਿਸਥਾਰ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

How to build a career in Australia’s construction industry - ਆਸਟ੍ਰੇਲੀਆ ਦੇ ਉਸਾਰੀ ਉਦਯੋਗ ਵਿੱਚ ਕਰੀਅਰ ਕਿਵੇਂ ਬਣਾਇਆ ਜਾਵੇ | ਮੌਕੇ ਅਜੇ ਵੀ ਖੁੱਲੇ ਹਨ 13.11.2025

Discover how migrants can start and grow a career in Australia’s construction sector. Learn about job demand, essential training, safety requirements, and the opportunities available across Australia. - ਜਾਣੋ ਕਿ ਪ੍ਰਵਾਸੀ ਆਸਟ੍ਰੇਲੀਆ ਦੇ ਉਸਾਰੀ ਖੇਤਰ ਵਿੱਚ ਆਪਣਾ ਕਰੀਅਰ ਕਿਵੇਂ ਸ਼ੁਰੂ ਕਰ ਸਕਦੇ ਹਨ, ਅਤੇ ਕਿਵੇਂ ਵਧਾ ਸਕਦੇ ਹਨ। ਨੌਕਰੀ ਦੀ ਮੰਗ, ਜ਼ਰੂਰੀ ਸਿਖਲਾਈ, ਸੁਰੱਖਿਆ ਜ਼ਰੂਰਤਾਂ ਅਤੇ ਆਸਟ੍ਰੇਲੀਆ ਭਰ ਵਿੱਚ ਉਪਲਬਧ ਮੌਕਿਆਂ ਬਾਰੇ ਜਾਣੋ।

ਐਕਸਪਲੇਨਰ: ਭਾਰਤ ਨੇ ਵਿਕਸਿਤ ਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਵਧੇਰੇ ਆਰਥਿਕ ਯੋਗਦਾਨ ਪਾਉਣ 12.11.2025

ਤੀਬਰ ਮੌਸਮੀ ਘਟਨਾਵਾਂ ਤੋਂ ਬਾਅਦ, ਭਾਰਤ ਇਸ ਹਫ਼ਤੇ COP 30 ਵਿੱਚ ਉਹਨਾਂ ਦੇਸ਼ਾਂ ਨਾਲ ਸ਼ਾਮਲ ਹੋ ਰਿਹਾ ਹੈ ਜੋ ਵਿਕਸਿਤ ਰਾਸ਼ਟਰਾਂ ਤੋਂ ਜਲਵਾਯੂ ਤਬਦੀਲੀ ਦੇ ਪ੍ਰਭਾਵ ਘਟਾਉਣ ਲਈ ਵਧੇਰੇ ਫੰਡ ਦੀ ਮੰਗ ਕਰ ਰਹੇ ਹਨ। ਪਿਛਲੇ ਸਾਲ 2035 ਤੱਕ ਪ੍ਰਤੀ ਸਾਲ 450 ਅਰਬ ਡਾਲਰ ਦਾ ਟੀਚਾ ਤੈਅ ਹੋਇਆ ਸੀ, ਪਰ ਗਲੋਬਲ ਸਾਊਥ ਦੇਸ਼ਾਂ ਦਾ ਮੰਨਣਾ ਹੈ ਕਿ ਇਹ ਕਾਫ਼ੀ ਨਹੀਂ। ਹੋਰ ਜਾਣਕਾਰੀ ਲਈ SBS ਨਿਊਜ਼ ਦੀ ਇਹ ਰਿਪੋਰਟ ਸੁਣੋ।

ਵੈਸਟਰਨ ਆਸਟ੍ਰੇਲੀਆ ਦੇ ਸਿਟੀ ਆਫ਼ ਸਵਾਨ ਤੋਂ ਪੰਜਾਬੀ ਮੂਲ ਦੀ ਨਵ ਕੌਰ ਨੇ ਜਿੱਤੀ ਕੌਂਸਲ ਚੋਣ 12.11.2025

ਪੰਜਾਬ ਦੇ ਜਿਲ੍ਹਾ ਸੰਗਰੂਰ ਦੀ ਜੰਮ-ਪਲ ਨਵਦੀਪ ਕੌਰ, ਜਿਸ ਨੂੰ ਨਵ ਕੌਰ ਵਜੋਂ ਵੀ ਜਾਣਿਆ ਜਾਂਦਾ ਹੈ, ਨੇ ਵੈਸਟਰਨ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ ਸਿਟੀ ਆਫ਼ ਸਵਾਨ ਦੀ ਕੌਂਸਲ ਚੋਣ ਵਿੱਚ ਜਿੱਤ ਹਾਸਿਲ ਕਰ ਕੇ ਭਾਈਚਾਰੇ ਦਾ ਮਾਣ ਵਧਾਇਆ ਹੈ। ਕਾਬਿਲੇਗੌਰ ਹੈ ਕਿ ਵੈਸਟਰਨ ਆਸਟ੍ਰੇਲੀਆ ਵਿੱਚ ਕੌਂਸਲ ਚੋਣਾਂ ਲਈ ਬੀਤੀ 18 ਅਕਤੂਬਰ ਨੂੰ ਵੋਟਾਂ ਪਈਆਂ ਸਨ।

ਖ਼ਬਰਨਾਮਾ: ਆਸਟ੍ਰੇਲੀਆ ਦੇ ਬੁਨਿਆਦੀ ਢਾਂਚੇ ‘ਤੇ ਚੀਨੀ ਹੈਕਰਾਂ ਦਾ ਖ਼ਤਰਾ; ASIO ਮੁਖੀ 12.11.2025

ਆਸਟਰੇਲੀਆ ਦੇ ਜਾਸੂਸੀ ਵਿਭਾਗ ASIO ਦੇ ਡਾਇਰੈਕਟਰ-ਜਨਰਲ ਮਾਈਕ ਬਰਗੈਸ ਨੇ ਚੇਤਾਵਨੀ ਦਿੱਤੀ ਹੈ ਕਿ ਚੀਨੀ ਸਰਕਾਰ-ਸਹਾਇਤਾ ਪ੍ਰਾਪਤ ਹੈਕਰਜ਼ ਦੇਸ਼ ਦੇ ਅਹਿਮ ਬੁਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। Salt Typhoon ਅਤੇ Volt Typhoon ਵਰਗੀਆਂ ਟੀਮਾਂ ਹਵਾਈ ਅੱਡਿਆਂ, ਊਰਜਾ ਨੈੱਟਵਰਕ ਅਤੇ ਟੈਲੀਕਮਿਊਨੀਕੇਸ਼ਨ ਸਿਸਟਮਾਂ ਨੂੰ ਸੁਰਗਰਮੀ ਨਾਲ ਮਾਨੀਟਰ ਕਰ ਰਹੀਆਂ ਹਨ। ਇਹ ਅਤੇ ਅੱਜ ਦੀਆਂ ਹੋਰ ਅਹਿਮ ਖਬਰਾਂ ਲਈ ਸੁਣੋ ਸਾਡਾ ਇਹ ਪੌਡਕਾਸਟ….

ਪਾਕਿਸਤਾਨ ਡਾਇਰੀ: ਗੁਰਪੁਰਬ ਮੌਕੇ ਭਾਰਤ ਵੱਲੋਂ ਲਾਏ ਇਲਜ਼ਾਮਾਂ ਦਾ ਪਾਕਿਸਤਾਨ ਨੇ ਦਿੱਤਾ ਜਵਾਬ 12.11.2025

ਪਾਕਿਸਤਾਨ ਨੇ ਸਰਕਾਰੀ ਪੱਧਰ ’ਤੇ ਭਾਰਤ ਦੇ ਉਨ੍ਹਾਂ ਸਾਰੇ ਇਲਜ਼ਾਮਾਂ ਨੂੰ ਨਕਾਰ ਦਿੱਤਾ ਹੈ, ਜਿਨ੍ਹਾਂ ਵਿੱਚ ਪਾਕਿਸਤਾਨ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੇ ਸ਼ਰਧਾਲੂਆਂ ਨੂੰ ਭਾਰਤ-ਪਾਕਿ ਬਾਰਡਰ ਤੋਂ ਵਾਪਿਸ ਮੋੜਨ ਦੀ ਗੱਲ ਆਖੀ ਗਈ ਸੀ। ਇਸ ਦੇ ਜਵਾਬ ਵਿੱਚ ਪਾਕਿਸਤਾਨ ਨੇ ਕਿਹਾ ਹੈ ਕਿ ਦਿੱਲੀ ਅੰਬੈਸੀ ਨੇ ਭਾਰਤੀ ਨਾਗਰਿਕਾਂ ਨੂੰ 2800 ਵੀਜ਼ੇ ਜਾਰੀ ਕੀਤੇ ਸਨ। ਜਿਨ੍ਹਾਂ ਵਿਚੋਂ 2180 ਲੋਕ ਹੀ ਪਾਕਿਸਤਾਨ ਆਏ ਸਨ ਅਤੇ ਸਿਰਫ ਅਧ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 11.11.2025

ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਤੋਂ ਇਲਾਵਾ, ਭਾਰਤੀ ਕ੍ਰਿਕਟ ਟੀਮ ਦੇ ਆਸਟ੍ਰੇਲੀਆ ਦੌਰੇ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਸ਼ੰਸਕਾਂ ਦੇ ਵਿਚਾਰ ਸ਼ਾਮਲ ਹਨ ਕਿ ਕਿਵੇਂ ਕ੍ਰਿਕਟ ਦੋ ਦੇਸ਼ਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ। ਇੱਕ ਰਿਪੋਰਟ, ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਆਸਟ੍ਰੇਲੀਆ ਵਿੱਚ ਨਵੇਂ ਪ੍ਰਵਾਸੀ ਇਕੱਲਤਾ ਨੂੰ ਦੂਰ ਕਰਨ ਲਈ ਡੇਟਿੰਗ ਦਾ ਸਹਾਰਾ ਕਿਵੇਂ ਲੈ ਰਹੇ ਹਨ ਅਤੇ ਇੱਕ ਹੋਰ ਰਿਪੋਰਟ ਕਿ ਕਿਵੇਂ ਅਫਰੀਕੀ ਮੂਲ ਦੇ ਆਸਟ੍ਰੇਲੀਆਈ ਲੋਕ ਆਪਣੇ ਭਾਈਚਾਰਿਆਂ ਅਤੇ...

ਖ਼ਬਰਨਾਮਾ : ਵਿਰੋਧ ਪ੍ਰਦਰਸ਼ਨਾਂ ’ਚ ਮਾਸਕ ਅਤੇ ਨਕਾਬ ਦੇ ਇਸਤੇਮਾਲ ਖਿਲਾਫ ਕਾਨੂੰਨ ਦਾ ਪ੍ਰਧਾਨ ਮੰਤਰੀ ਵੱਲੋਂ ਸਮਰਥਨ 11.11.2025

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਮਾਸਕ ਅਤੇ ਮੂੰਹ ਸਿਰ ਢੱਕਣ ਵਾਲੇ ਨਕਾਬ ਦੇ ਇਸਤੇਮਾਲ ਨੂੰ ਸੀਮਿਤ ਕਰਨ ਵਾਲੇ ਨਵੇਂ ਕਾਨੂੰਨ ਦਾ ਸਮਰਥਨ ਕੀਤਾ ਹੈ। ਪ੍ਰਧਾਨ ਮੰਤਰੀ ਦਾ ਇਹ ਕਦਮ ਨੀਓ-ਨਾਜ਼ੀ ਗਤੀਵਿਧੀਆਂ ’ਤੇ ਰਾਸ਼ਟਰੀ ਕਾਰਵਾਈ ਦਾ ਇੱਕ ਹਿੱਸਾ ਹੈ। ਸ਼੍ਰੀ ਅਲਬਾਨੀਜ਼ੀ ਨੇ ਏਬੀਸੀ ਰੇਡੀਓ ਨੂੰ ਦੱਸਿਆ ਕਿ ਜਨਤਕ ਥਾਵਾਂ ’ਤੇ ਚਿਹਰਾ ਢੱਕਣ ’ਤੇ ਰੋਕ ਲਗਾਉਣ ਦੇ ਯਤਨ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਢੁੱਕਵੇਂ ਹਨ। ਇਹ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ

ਭਾਰਤ ਦੇ ਲਾਲ ਕਿਲ੍ਹੇ ਨੇੜੇ ਧਮਾਕਾ: ਤਕਰੀਬਨ 8 ਮੌਤਾਂ, ਕਈ ਜ਼ਖਮੀ, ਆਸਟ੍ਰੇਲੀਆ ਵੱਲੋਂ ਯਾਤਰੀਆਂ ਲਈ ਚਿਤਾਵਨੀ ਜਾਰੀ 11.11.2025

10 ਨਵੰਬਰ 2025 ਦੀ ਸ਼ਾਮ ਨੂੰ ਨਵੀਂ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਧਮਾਕਾ ਹੋਇਆ, ਜਿਸ ਵਿੱਚ ਕਈਆਂ ਦੇ ਜ਼ਖ਼ਮੀ ਅਤੇ ਤਕਰੀਬਨ 8 ਮੌਤਾਂ ਦੀ ਖ਼ਬਰ ਮਿਲੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੌਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਵਿਸ਼ਵ ਦੇ ਕਈ ਨੇਤਾਵਾਂ ਨੇ ਇਸ ਘਟਨਾਂ ਦੀ ਨਿੰਦਾ ਕਰਦੇ ਹੋਏ ਪ੍ਰਭਾਵਤ ਵਿਅਕਤੀਆਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨਾਲ ਹੀ ਯਾਤਰੀਆਂ ਲਈ ਚੇਤਾਵਨੀਆਂ ਵੀ ਜਾਰੀ ਕੀਤੀਆਂ ਗਈਆਂ ਹਨ।

ਸਹਿਤ ਅਤੇ ਕਲਾ: ਪਾਕਿਸਤਾਨ 'ਚ ਟੀਵੀ ਅਤੇ ਰੇਡੀਓ ਦੀ ਮਕਬੂਲ ਪੰਜਾਬੀ ਅਵਾਜ਼ ਅਤੇ ਚੇਹਰਾ ਰਹੇ ਦਿਲਦਾਰ ਪਰਵੇਜ਼ ਭੱਟੀ 11.11.2025

ਪਾਕਿਸਤਾਨ ਵਿੱਚ 70 ਅਤੇ 80 ਦੇ ਦਹਾਕੇ ਵਿੱਚ ਪਹਿਲਾਂ ਰੇਡੀਓ ਅਤੇ ਫਿਰ ਟੀਵੀ ਰਾਹੀਂ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਨਾਉਣ ਵਾਲੇ ਦਿਲਦਾਰ ਪਰਵੇਜ਼ ਭੱਟੀ ਨੂੰ ਤਿੰਨ ਭਾਸ਼ਾਵਾਂ ਵਿੱਚ ਮੁਹਾਰਤ ਸੀ। ਟੀਵੀ ਪ੍ਰੋਗਰਾਮਾਂ ਵਿੱਚ ਉਨ੍ਹਾਂ ਦੀ ਮੇਜ਼ਬਾਨੀ ਨੂੰ ਬਹੁਤ ਪਿਆਰ ਮਿਲਿਆ ਹੈ। ਦਿਲਦਾਰ ਪਰਵੇਜ਼ ਭੱਟੀ ਦੀਆਂ ਕੁੱਝ ਗੱਲਾਂ ਅਤੇ ਉਨ੍ਹਾਂ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਬਹਿ ਕੇ ਦੇਖ ਜਵਾਨਾ, ‘ਬਾਬੇ’ ਕਸਰਤਾਂ ਕਰਦੇ ਨੇ… 10.11.2025

ਸਰਕਾਰੀ ਅੰਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਦੀ ਆਬਾਦੀ ਬਜ਼ੁਰਗ ਹੋ ਰਹੀ ਹੈ ਅਤੇ ਬਜ਼ੁਰਗ ਆਸਟ੍ਰੇਲੀਆਈ ਲੋਕ ਦੂਜਿਆਂ ਦੇ ਮੁਕਾਬਲੇ ਸਿਹਤ ਸੰਭਾਲ ਪ੍ਰੋਗਰਾਮਾਂ ਦੀ ਵਰਤੋਂ ਜ਼ਿਆਦਾ ਕਰਦੇ ਹਨ। ਮੌਜੂਦਾ ਸਮੇਂ ਕਰਾਸਫਿੱਟ ਤੇਜ਼ੀ ਨਾਲ ਪ੍ਰਫੁੱਲਿਤ ਹੋ ਰਹੀ ਅਜਿਹੀ ਗਤੀਵਿਧੀ ਹੈ ਜੋ ਤੰਦਰੁਸਤੀ ਦੇ ਵੱਖ-ਵੱਖ ਪੱਧਰਾਂ ਲਈ ਤਿਆਰ ਕੀਤੀ ਗਈ ਹੈ। ਅਜਿਹੇ ਪ੍ਰੋਗਰਾਮਾਂ ਰਾਹੀਂ ਬਜ਼ੁਰਗ ਭਾਈਚਾਰਾ ਜਿੱਥੇ ਖੁਦ ਨੂੰ ਤੰਦਰੁਸਤ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ ਉੱਥੇ ਹੀ ਇਨ੍ਹਾਂ ਲੋਕਾਂ ਨੂੰ ਸਿਖਲਾਈ ਦੇਣ ਵਾਲੇ ਬਜ਼ੁਰਗ ਟਰ...

ਆਸਟ੍ਰੇਲੀਆ ਦੇ ਬਾਰਬੀਕਿਊ ਕਲਚਰ ਵਿੱਚ ਭਾਰਤੀ ਤੰਦੂਰ ਨੂੰ ਮਸ਼ਹੂਰ ਕਰਨ ਵਾਲੇ ਪੁਸ਼ਪਿੰਦਰ ਓਬਰਾਏ 10.11.2025

ਗੋਲਡ ਕੋਸਟ ਦੇ ਰਹਿਣ ਵਾਲੇ ਪੁਸ਼ਪਿੰਦਰ ਓਬਰਾਏ ਪ੍ਰਸਿੱਧ ਹੋਟਲ ਮਾਲਕ ਅਤੇ ਪ੍ਰਾਹੁਣਚਾਰੀ ਖੇਤਰ ਦੇ ਮਾਹਰ ਹਨ। ਉਹ ਕਹਿੰਦੇ ਹਨ ਕਿ ਪੰਜਾਬੀ ਖਾਣਾ ਸਿਰਫ਼ ਬਟਰ ਚਿਕਨ ਤੱਕ ਸੀਮਿਤ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਭਾਰਤੀ ਰੈਸਟੋਰੈਂਟਾਂ ਵਿੱਚ ਤੰਦੂਰ ਲਿਆਉਣ ਵਾਲੇ ਪਹਿਲੇ ਲੋਕਾਂ ਵਿੱਚੋਂ ਇੱਕ ਸਨ। ਇੱਕ ਆਸਟ੍ਰੇਲੀਆਈ ਔਰਤ ਨਾਲ ਵਿਆਹੇ ਪੁਸ਼ਪਿੰਦਰ, ਆਸਟ੍ਰੇਲੀਆਈ ਬਾਰਬੀਕਿਊ ਸਭਿਆਚਾਰ ਦੀ ਤੁਲਨਾ ਭਾਰਤੀ ਤੰਦੂਰ ਨਾਲ ਕਰਦੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਹ...

ਖ਼ਬਰਨਾਮਾ: ਨੀਓ-ਨਾਜ਼ੀ ਰੈਲੀਆਂ ਲਈ ਪ੍ਰਵਾਨਗੀ ਸਬੰਧੀ ਕਨੂੰਨ ਕੀਤੇ ਜਾਣਗੇ ਸਖਤ: ਪ੍ਰੀਮੀਅਰ, ਨਿਊ ਸਾਊਥ ਵੇਲਜ਼ 10.11.2025

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਕ੍ਰਿਸ ਮਿੰਸ ਨੇ ਐਲਾਨ ਕੀਤਾ ਹੈ ਕਿ ਪੁਲਿਸ ਲਈ ਨਿਓ-ਨਾਜ਼ੀ ਰੈਲੀਆਂ ਦੀ ਇਜਾਜ਼ਤ ਰੱਦ ਕੀਤੇ ਜਾਣਾ ਆਸਾਨ ਬਣਾਉਣ ਵਾਸਤੇ ਕਾਨੂੰਨ ਹੋਰ ਸਖਤ ਕੀਤੇ ਜਾਣਗੇ। ਇਸ ਗੱਲ ਦੀ ਜਾਂਚ ਜਾਰੀ ਹੈ ਕਿ ਨਿਓ-ਨਾਜ਼ੀਆਂ ਨੂੰ 8 ਨਵੰਬਰ, ਸ਼ਨੀਵਾਰ ਨੂੰ ਰਾਜ ਦੀ ਸੰਸਦ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਕਿਵੇਂ ਮਿਲੀ? ਇਹ ਖ਼ਬਰ ਅਤੇ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ।

'You're suing the police?': Changing responses to racism in the African diaspora - SBS Examines: 'ਕੀ ਤੁਸੀਂ ਪੁਲਿਸ 'ਤੇ ਮੁਕੱਦਮਾ ਕਰ ਰਹੇ ਹੋ?': ਅਫ਼ਰੀਕੀ ਪ੍ਰਵਾਸੀਆਂ ਵਿੱਚ ਨਸਲਵਾਦ ਪ੍ਰਤੀ ਬਦਲਦੇ ਪ੍ਰਤੀਕਰਮ 10.11.2025

For people of African descent, experiences of racism and discrimination are varied. How are different generations coming together to understand and address the issue? - ਅਫ਼ਰੀਕੀ ਮੂਲ ਦੇ ਲੋਕਾਂ ਲਈ, ਨਸਲਵਾਦ ਅਤੇ ਵਿਤਕਰੇ ਦੇ ਅਨੁਭਵ ਵੱਖੋ-ਵੱਖ ਹਨ। ਇਸ ਮੁੱਦੇ ਨੂੰ ਸਮਝਣ ਅਤੇ ਉਸ ਦਾ ਹੱਲ ਕਰਨ ਦੇ ਲਈ ਵੱਖ-ਵੱਖ ਪੀੜ੍ਹੀਆਂ ਕਿਸ ਤਰ੍ਹਾਂ ਇੱਕ ਮੰਚ 'ਤੇ ਆ ਰਹੀਆਂ ਹਨ, ਜਾਣੋ ਇਸ ਪੌਡਕਾਸਟ ਰਾਹੀਂ....

ਖ਼ਬਰਾਂ ਫਟਾਫੱਟ: ਕੌਮਾਂਤਰੀ ਹਲਚਲ, ਆਸਟ੍ਰੇਲੀਅਨ ਰਾਜਨੀਤੀ ਅਤੇ ਪੰਜਾਬ ਤੋਂ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ 07.11.2025

ਵਾਤਾਵਰਨ ਮੰਤਰੀ ਮਰੇ ਵਾਟ ਨੇ ਗਠਜੋੜ ਅਤੇ ਗ੍ਰੀਨਜ਼ ਪਾਰਟੀ ਨੂੰ ਸਰਕਾਰ ਦੇ ਨਵੇਂ ਵਾਤਾਵਰਨ ਕਾਨੂੰਨਾਂ ਦੇ ਮੁੜ-ਲਿਖਤ ਬਿੱਲਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਇਸਤੋਂ ਇਲਾਵਾ, ਆਸਟ੍ਰੇਲੀਆ ਨੇ ਉੱਤਰੀ ਕੋਰੀਆਂ ਦੇ ਹਥਿਆਰ ਪ੍ਰੋਗਰਾਮਾਂ ਨੂੰ ਫੰਡ ਦੇਣ ਦੇ ਦੋਸ਼ ਵਿੱਚ ਚਾਰ ਸੰਸਥਾਵਾਂ ਅਤੇ ਇਕ ਵਿਅਕਤੀ ਉੱਤੇ ਪਾਬੰਦੀ ਲਗਾਈ ਹੈ। ਓਧਰ, ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜ਼ੋਹਰਾਨ ਮਮਦਾਨੀ ਨੇ ਕਿਹਾ ਕਿ ਉਹ ਆਪਣੇ ਏਜੰਡੇ ਨੂੰ ਪੂਰਾ ਕਰਨ ਵਿੱਚ ਭਰੋਸਾ ਰੱਖਦੇ ਹਨ। ਪੰਜਾਬ ਦੀ ਗੱਲ ਕਰੀਏ ਤਾਂ, ਗਾਇਕ...

ਖ਼ਬਰਨਾਮਾ: ਨਿਊ ਸਾਊਥ ਵੇਲਜ਼ ਦੇ ਇੱਕ ਕਾਰਜਸਥਲ 'ਤੇ ਟਰੱਕ ਨਾਲ ਟੱਕਰ ਹੋਣ ਕਾਰਨ ਇੱਕ ਮਜ਼ਦੂਰ ਦੀ ਹੋਈ ਮੌਤ 07.11.2025

ਨਿਊ ਸਾਊਥ ਵੇਲਜ਼ ਦੇ ਹੰਟਰ ਖੇਤਰ ਵਿੱਚ ਇੱਕ ਉਸਾਰੀ ਸਾਈਟ 'ਤੇ ਹਾਦਸੇ ਦੌਰਾਨ 45 ਸਾਲਾ ਮਜ਼ਦੂਰ ਦੀ ਮੌਤ ਹੋ ਗਈ। ਪੁਲਿਸ ਅਨੁਸਾਰ, ਵਿਅਕਤੀ ਟੈਰੋ ਵਿਖੇ ਨਿਊ ਇੰਗਲੈਂਡ ਹਾਈਵੇਅ ‘ਤੇ ਰੇਮੰਡ ਟੈਰੇਸ ਐਕਸਟੈਂਸ਼ਨ ਪ੍ਰੋਜੈਕਟ ਦੀ ਸਾਈਟ ‘ਤੇ ਪਾਰਕ ਕੀਤੇ ਟਰੱਕ ਦੇ ਪਿੱਛੇ ਖੜ੍ਹਾ ਸੀ, ਜਦੋਂ ਇੱਕ ਮਟੀਰੀਅਲ ਟ੍ਰਾਂਸਫਰ ਵਾਹਨ ਨੇ ਉਸ ਨੂੰ ਟੱਕਰ ਮਾਰੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੋਰ ਤਾਜ਼ਾ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...

Ascultă podcastul SBS Punjabi - ਐਸ ਬੀ ਐਸ ਪੰਜਾਬੀ în Replaio

Radio și podcasturi într-o singură aplicație - gratuit și fără înregistrare. Instaleaz-o azi și nu rata lansarea

Descarcă din Google Play

Replaio nu este editorul podcasturilor; numele emisiunilor, coperțile și materialul audio aparțin autorilor lor și sunt distribuite prin fluxuri RSS publice