SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Vizitează neapărat site-ul podcastului și susține-i creatorul: www.sbs.com.au
Unde asculți?
Podcasturi în aplicație Replaio Radio În curândPodcasturile ajung în curând în aplicație. Instaleaz-o acum și fii primul care descoperă o abordare complet nouă a podcasturilor
Episoade
ਬਾਲੀਵੁੱਡ ਗੱਪਸ਼ੱਪ: ਜਾਣੋ ਫਿਲਮੀ ਦੁਨੀਆ ਦੀ ਹਰ ਧੜਕਣ ਦਾ ਹਾਲ 15.01.2026 5:40
ਨਵੇਂ ਸਾਲ ਵਿੱਚ ਫਿਲਮੀ ਜਗਤ ਦੀ ਤਾਜ਼ਾ ਹਲਚਲ, ਰਿਲੀਜ਼ ਹੋਈਆਂ ਫਿਲਮਾਂ ਦੀ ਕਾਮਯਾਬੀ ਅਤੇ ਆਉਣ ਵਾਲੇ ਪ੍ਰੋਜੈਕਟਾਂ ਦੀ ਤਰੱਕੀ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ।
ਪਾਕਿਸਤਾਨ ਡਾਇਰੀ: ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਆਰਥਿਕ ਜ਼ੋਨ ਆਰਡੀਨੈਂਸ 2026 ਲਿਆ ਵਾਪਸ 15.01.2026 7:58
ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੈਸ਼ਨਲ ਅਸੈਂਬਲੀ ਵਿੱਚੋਂ ਵਾਕਆਊਟ ਕਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅੱਧੀ ਰਾਤ ਨੂੰ ਵਿਸ਼ੇਸ਼ ਆਰਥਿਕ ਜ਼ੋਨ ਆਰਡੀਨੈਂਸ 2026 ਵਾਪਸ ਲੈ ਲਿਆ ਹੈ। ਇਸ ਖਬਰ ਨੂੰ ਪੂਰਾ ਜਾਨਣ ਲਈ ਅਤੇ ਪਾਕਿਸਤਾਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਆਸਟ੍ਰੇਲੀਆ ਵਿੱਚ ਡਾਕਟਰ ਨਾਲ ਸਲਾਹ ਮਸ਼ਵਰਾ ਕਰਨ ਲਈ ਕਿਸ ਰਾਜ ਵਿੱਚ ਵੱਧ ਭੁਗਤਾਨ ਕਰਨਾ ਪੈਂਦਾ ਹੈ? 14.01.2026 6:00
ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਇੱਕ ਸਾਲ ਪਹਿਲਾਂ ਨਾਲੋਂ ਜ਼ਿਆਦਾ ਮੈਡੀਕਲ ਕਲੀਨਿਕ ਪੂਰੀ ਤਰ੍ਹਾਂ ਬਲਕ-ਬਿਲਿੰਗ ਕਰ ਰਹੇ ਹਨ, ਪਰ ਫੇਰ ਵੀ ਕਈ ਕੇਸਾਂ ਵਿੱਚ ਮਰੀਜ਼ਾਂ ਨੂੰ ਆਪਣੀ ਜੇਬ ਤੋਂ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਹੀ ਇਸ ਰਿਪੋਰਟ ਰਾਹੀਂ ਜਾਣੋ ਕਿ ਆਸਟ੍ਰੇਲੀਆਈ ਲੋਕ ਡਾਕਟਰ ਨੂੰ ਮਿਲਣ ਲਈ ਸਭ ਤੋਂ ਵੱਧ ਅਤੇ ਘੱਟ ਤੋਂ ਘੱਟ ਕਿੱਥੇ ਭੁਗਤਾਨ ਕਰ ਰਹੇ ਹਨ?
From Vision to Victory: Australian Punjabi entrepreneurs share their success mantras - ਛੋਟੀ ਸ਼ੁਰੂਆਤ ਤੋਂ ਵੱਡੀ ਕਾਮਯਾਬੀ ਤੱਕ: ਭਾਰਤੀ ਮੂਲ ਦੇ ਆਸਟ੍ਰੇਲੀਆਈ ਪ੍ਰਵਾਸੀਆਂ ਦੀ ਸਫਲਤਾ ਕਹਾਣੀ 14.01.2026 23:37
Many Punjabis arrived in Australia with limited resources, but with hearts full of dreams, resilience, and hope. Today, they stand among some of the country’s most successful entrepreneurs and professionals. From Jaspal Sarai, owner of a satellite manufacturing firm, to medical technology leader Mannu Kala, and the celebrated “curry king” Atul Chanana, these individuals have carved remarkable path...
ਖ਼ਬਰਨਾਮਾ: ਈਰਾਨ ਵਿੱਚ ਪ੍ਰਦਰਸ਼ਨਕਾਰੀ ਨੂੰ ਮੌਤ ਦੀ ਸਜ਼ਾ, ਬੋਂਡਾਈ ਹਮਲੇ ਬਾਅਦ ਸਹਾਇਤਾ ਅਤੇ ਪੰਜਾਬ–ਆਸਟ੍ਰੇਲੀਆ ਤੋਂ ਅਹਿਮ ਖਬਰਾਂ 14.01.2026 4:28
ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਨੂੰ ਮੌਤ ਦੀ ਸਜ਼ਾ ‘ਤੇ ਮਨੁੱਖੀ ਅਧਿਕਾਰ ਗਰੁੱਪਾਂ ਦੀ ਤਿੱਖੀ ਪ੍ਰਤੀਕਿਰਿਆ ਆਈ ਹੈ। ਉੱਧਰ ਆਸਟ੍ਰੇਲੀਆ ਵਿੱਚ ਬੋਂਡਾਈ ਹਮਲੇ ਬਾਅਦ ਪੀੜਤਾਂ ਲਈ ਸਹਾਇਤਾ, ਫੁੱਟਬ੍ਰਿਜ਼ ਨੂੰ ਲੈ ਕੇ ਚਰਚਾ ਅਤੇ ਵੈਸਟਰਨ ਆਸਟ੍ਰੇਲੀਆ ਦੇ ਸਕੂਲਾਂ ਤੋਂ ਲੇਖਕ ਦੀਆਂ ਕਿਤਾਬਾਂ ਹਟਾਉਣ ਦਾ ਫੈਸਲਾ ਸੁਰਖੀਆਂ ‘ਚ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੇ ਮਾਮਲੇ ਅਤੇ ਅਕਾਲ ਤਖ਼ਤ–ਮੁੱਖ ਮੰਤਰੀ ਮੁਲਾਕਾਤ ਨੂੰ ਲੈ ਕੇ ਸਿਆਸੀ ਸਰਗਰਮੀ ਤੇਜ਼...
Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 14.01.2026 43:33
This SBS Punjabi program brings you the latest updates on the devastating bushfires in the state of Victoria and the extensive support offered by the Australian Punjabi community to the relief and recovery efforts. The program also includes a report on the formation of a Royal Commission to investigate the Sydney Bondi Beach terrorist attack. It also features our weekly segment 'Punjabi Diary', wh...
Bondi Beach Shooting: ਕੀ ਰਾਇਲ ਕਮਿਸ਼ਨ ਰਾਹੀਂ ਫੈਡਰਲ ਸਰਕਾਰ ਸਮਾਜਿਕ ਏਕਤਾ ਅਤੇ ਕੱਟੜਤਾ ਦੀ ਸਮੱਸਿਆ ਨੂੰ ਹੱਲ ਕਰ ਪਾਏਗੀ? 13.01.2026 7:27
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਬੌਂਡਾਈ ਅੱਤਵਾਦੀ ਹਮਲੇ ਅਤੇ ਵਧ ਰਹੇ ਯਹੂਦੀ ਵਿਰੋਧੀ ਰਵਈਏ ਦੀ ਜਾਂਚ ਲਈ ਇੱਕ ਫੈਡਰਲ ਰਾਇਲ ਕਮਿਸ਼ਨ ਦਾ ਐਲਾਨ ਕੀਤਾ ਹੈ। ਇਸ ਦੀ ਅਗਵਾਈ ਹਾਈ ਕੋਰਟ ਦੀ ਸਾਬਕਾ ਜਸਟਿਸ ਵਰਜੀਨੀਆ ਬੈੱਲ ਕਰਨਗੇ ਅਤੇ ਇਸ ਵਿੱਚ ਡੈਨਿਸ ਰਿਚਰਡਸਨ ਦੁਆਰਾ ਇੱਕ ਰਾਸ਼ਟਰੀ ਸੁਰੱਖਿਆ ਸਮੀਖਿਆ ਵੀ ਸ਼ਾਮਲ ਕੀਤੀ ਜਾਵੇਗੀ। ਹਾਲਾਂਕਿ ਜਾਂਚ ਦਾ ਉਦੇਸ਼ ਦਸੰਬਰ 2026 ਤੱਕ ਸਮਾਜਿਕ ਏਕਤਾ ਨੂੰ ਉਤਸ਼ਾਹਿਤ ਕਰਨਾ ਅਤੇ ਕੱਟੜਤਾ ਦਾ ਹੱਲ ਕਰਨਾ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਮਿਸ਼ਨ ਦੀ ਸਫਲਤਾ ਬੋ...
ਪਰਥ ਤੋਂ ਪੰਜਾਬ ਤੱਕ: ਛੋਟੀ ਧੀ ਦੀ ਲੋਹੜੀ ਲਈ ਪਰਿਵਾਰ ਦੀ ਖਾਸ ਯਾਤਰਾ 13.01.2026 10:07
ਦੇ ਧੀਆਂ ਦੀ ਮਾਂ, ਪ੍ਰਦੀਪ ਕੌਰ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਰਹਿੰਦੇ ਹਨ। ਇਸ ਸਾਲ ਉਹ ਆਪਣੀ ਛੋਟੀ ਬੇਟੀ ਅੰਨਦ ਕੌਰ ਦੀ ਲੋਹੜੀ ਮਨਾਉਣ ਲਈ ਪੂਰੇ ਪਰਿਵਾਰ ਨਾਲ ਪੰਜਾਬ ਦੇ ਸ਼ਹਿਰ ਫਰੀਦਕੋਟ ਪਹੁੰਚੇ ਹੋਏ ਹਨ। ਕੁਝ ਸਾਲ ਪਹਿਲਾਂ ਉਨ੍ਹਾਂ ਨੇ ਵੱਡੀ ਬੇਟੀ ਸਹਿਜ ਕੌਰ ਦੀ ਲੋਹੜੀ ਪਰਥ ਦੀਆਂ ਗਰਮੀਆਂ ਵਿੱਚ ਮਨਾਈ ਸੀ, ਪਰ ਇਸ ਵਾਰ ਛੋਟੀ ਬੇਟੀ ਦੀ ਲੋਹੜੀ ਪੰਜਾਬ ਦੇ ਸਿਆਲ ਵਿੱਚ ਦਾਦੀਆਂ-ਨਾਨੀਆਂ ਦੇ ਪਿਆਰ, ਪਰਿਵਾਰ ਦੀ ਰੌਣਕ ਅਤੇ ਮਾਹੌਲ ਦੀ ਗਰਮੀ ਨਾਲ ਮਨਾਈ ਜਾ ਰਹੀ ਹੈ। ਆਓ ਸੁਣਦੇ ਹਾਂ ਉਨ੍ਹਾਂ ਨਾਲ...
ਖ਼ਬਰਨਾਮਾ: ਆਸਟ੍ਰੇਲੀਆ ਸਰਕਾਰ ਦੀ ਈਰਾਨ ਨੂੰ ਸਖ਼ਤ ਚੇਤਾਵਨੀ 13.01.2026 5:16
ਆਸਟ੍ਰੇਲੀਆ ਦੀ ਸਰਕਾਰ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਇਰਾਨ ਵਿੱਚ ਸ਼ਾਸਨ ਵਿਰੋਧੀ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 500 ਤੋਂ ਵੱਧ ਹੋ ਗਈ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਈਰਾਨੀ ਸਰਕਾਰ ਨੂੰ ਇੱਕ 'ਦਮਨਕਾਰੀ ਸ਼ਾਸਨ' ਦੱਸਿਆ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।
ਲੋਹੜੀ ਦੀਆਂ ਰਵਾਇਤਾਂ ਆਸਟ੍ਰੇਲੀਆ ਵਿੱਚ 13.01.2026 11:34
ਲੋਹੜੀ ਪੰਜਾਬੀ ਤਿਉਹਾਰ ਹੈ ਜੋ ਫਸਲ ਦੀ ਕਟਾਈ, ਮੌਸਮ ਦੇ ਬਦਲਾਅ, ਨਵੇਂ ਬੱਚੇ ਜਾਂ ਨਵ-ਵਿਆਹੇ ਜੋੜਿਆਂ ਦੀ ਖੁਸ਼ੀ ਮਨਾਉਂਦਾ ਹੈ। ਆਸਟ੍ਰੇਲੀਆ ਵਿੱਚ ਰਹਿਣ ਵਾਲੇ ਪੰਜਾਬੀਆਂ ਨੇ ਦੱਸਿਆ ਕਿ ਉਹ ਕਿਵੇਂ ਕਾਨੂੰਨ ਦਾ ਪਾਲਣ ਕਰਦਿਆਂ ਇਸ ਤਿਉਹਾਰ ਦੀ ਖੁਸ਼ੀ ਮਨਾਉਂਦੇ ਹਨ। ਗਰਮ ਆਸਟ੍ਰੇਲੀਆਈ ਗਰਮੀ ਅਤੇ ਅੱਗ-ਪਾਬੰਦੀਆਂ ਦੇ ਬਾਵਜੂਦ, ਤਿਲ, ਗੁਰ, ਮੂੰਗਫਲੀ ਵਰਗੀਆਂ ਰਵਾਇਤੀ ਚੀਜ਼ਾਂ ਖਾ ਕੇ ਲੋਹੜੀ ਮਨਾਉਣਾ ਪੰਜਾਬੀ ਭਾਈਚਾਰੇ ਵਿੱਚ ਗੱਲ-ਬਾਤ ਦਾ ਵਿਸ਼ਾ ਬਣ ਜਾਂਦਾ ਹੈ।
ਪੰਜਾਬੀ ਡਾਇਰੀ: ਸਿਆਸਤ, ਕੂਟਨੀਤੀ ਅਤੇ ਖੇਡਾਂ ’ਚ ਉਥਲ-ਪੁਥਲ: ਮਗਨਰੇਗਾ ਵਿਰੋਧ ਤੋਂ ਵਿਦੇਸ਼ ਨੀਤੀ ਦੇ ਸੰਕਟ ਤੱਕ 13.01.2026 5:57
ਭਾਰਤ ਦੀ ਸਿਆਸਤ ਵਿੱਚ ਮਗਨਰੇਗਾ ਨੂੰ ਲੈ ਕੇ ਕਾਂਗਰਸ ਦਾ ਵਿਆਪਕ ਵਿਰੋਧ, ਪੰਜਾਬ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ’ਤੇ ਸਰਕਾਰ ਦੀ ਸਖ਼ਤ ਚੇਤਾਵਨੀ ਅਤੇ ਮਮਤਾ ਬੈਨਰਜੀ ਵਿਰੁੱਧ ਈਡੀ ਦੀ ਸੁਪਰੀਮ ਕੋਰਟ ਵਿੱਚ ਅਰਜ਼ੀ, ਇਹ ਸਭ ਘਟਨਾਵਾਂ ਇੱਕ ਗੰਭੀਰ ਸਿਆਸੀ ਮਾਹੌਲ ਵੱਲ ਇਸ਼ਾਰਾ ਕਰਦੀਆਂ ਹਨ। ਇਸਦੇ ਨਾਲ ਹੀ ਅਮਰੀਕਾ ਨਾਲ ਭਾਰਤ ਦੇ ਸਬੰਧਾਂ ਵਿੱਚ ਆ ਰਹੀ ਤਣਾਅਪੂਰਨ ਸਥਿਤੀ ਨੇ ਵਿਦੇਸ਼ ਨੀਤੀ ਨੂੰ ਚਰਚਾ ਦੇ ਕੇਂਦਰ ਵਿੱਚ ਲਿਆ ਦਿੱਤਾ ਹੈ। ਦੂਜੇ ਪਾਸੇ, ਕੌਮੀ ਸਕੂਲ ਖੇਡਾਂ ਵਿੱਚ ਪੰਜਾਬ ਦੀ...
ਅੱਗ ਜਾਂ ਕੱਟਣ ਕਾਰਨ ਨਹੀਂ, ਆਸਟ੍ਰੇਲੀਆ ਦੇ ਰੁੱਖ ਕੁਦਰਤੀ ਤੋਰ ਉੱਤੇ ਤੇਜ਼ੀ ਨਾਲ ਮਰ ਰਹੇ ਹਨ। ਜਾਣੋ ਕਿਉਂ 13.01.2026 6:02
ਇੱਕ ਨਵੇਂ ਅਧਿਐਨ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਭਰ ਵਿੱਚ ਰੁੱਖ ਤੇਜ਼ੀ ਨਾਲ ਮਰ ਰਹੇ ਹਨ। ਇਹ ਅੰਕੜਾ ਨਵੇਂ ਵਧਣ ਵਾਲੇ ਰੁੱਖਾਂ ਤੋਂ ਕੀਤੇ ਜ਼ਿਆਦਾ ਹੈ। ਇਸ ਖੋਜ ਮੁਤਾਬਕ ਗਰਮ ਖੰਡੀ ਮੀਂਹ ਦੇ ਜੰਗਲਾਂ ਤੋਂ ਲੈ ਕੇ ਯੂਕੇਲਿਪਟ ਜੰਗਲਾਂ ਤੱਕ, ਆਸਟ੍ਰੇਲੀਆ ਭਰ ਦੇ ਦਰੱਖਤ ਕਿਸੇ ਅੱਗ ਜਾਂ ਲੱਕੜ ਦੀ ਕਟਾਈ ਤੋਂ ਨਹੀਂ, ਸਗੋਂ ਕੁਦਰਤੀ ਤੌਰ 'ਤੇ ਹੀ ਖ਼ਤਮ ਹੁੰਦੇ ਜਾ ਰਹੇ ਹਨ। ਪੂਰਾ ਮਾਮਲਾ ਸਮਝਣ ਲਈ ਇਹ ਪੌਡਕਾਸਟ ਸੁਣੋ....
Victoria Bushfire 2026: Migrant community-led organisations run relief operations - ਵਿਕਟੋਰੀਆ ਬੁਸ਼ਫਾਇਰ 2026: ਪੰਜਾਬੀ ਪਰਵਾਸੀ ਭਾਈਚਾਰੇ ਦੇ ਲੋਕਾਂ ਵੱਲੋਂ ਰਾਹਤ ਲਈ ਸਹਾਇਤਾ 12.01.2026 13:33
Regional Victoria has been severely impacted by bushfires, driven by heatwaves and high-speed winds. Amid the crisis, some members of migrant communities, including those from Punjabi backgrounds, are extending help. From delivering meals to opening their spaces as shelters, Punjabi migrants are leading relief and rescue efforts. SBS Punjabi spoke with Manpreet Singh from Sikh Volunteers Australia...
ਖ਼ਬਰਨਾਮਾ : ਵਿਕਟੋਰੀਆ ਵਿੱਚ ਬੁਸ਼ ਫਾਇਰ ਕਾਰਨ ਇੱਕ ਵਿਅਕਤੀ ਦੀ ਮੌਤ, ਸੈਂਕੜੇ ਇਮਾਰਤਾਂ ਤੇ ਜਾਨਵਰ ਵੀ ਪ੍ਰਭਾਵਿਤ 12.01.2026 4:47
ਵਿਕਟੋਰੀਆ ਵਿੱਚ ਲੱਗੀਆਂ ਦੋ ਵੱਡੀਆਂ ਬੁਸ਼ ਫਾਇਰਜ਼ ਨੇ ਘੱਟੋ-ਘੱਟ 390,000 ਹੈਕਟੇਅਰ ਰਕਬਾ ਸਾੜ ਦਿੱਤਾ ਹੈ ਅਤੇ 300 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਹੋਰ ਮੁਲਾਂਕਣਾਂ ਦੇ ਨਾਲ ਜਾਇਦਾਦ ਅਤੇ ਪਸ਼ੂਆਂ ਨੂੰ ਹੋਏ ਨੁਕਸਾਨ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ। ਲੌਂਗਵੁੱਡ ਖੇਤਰ ਵਿੱਚ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ ਲਾਸ਼ ਇੱਕ ਕਾਰ ਤੋਂ 100 ਮੀਟਰ ਦੀ ਦੂਰੀ 'ਤੇ ਮਿਲੀ, ਪਰ ਅਜੇ ਤੱਕ ਇਸ ਦੀ ਅਧਿਕਾਰਿਕ ਪਛਾਣ ਨਹੀਂ ਹੋ ਸਕੀ। ਜੰਗਲੀ ਜੀਵ ਸੰਸਥਾਵਾਂ ਅਨੁਸਾਰ, ਜੰਗਲੀ ਜਾਨਵ...
ਕੀ ਭਾਵਨਾਤਮਕ ਨਿਯੰਤਰਣ ਨਾਲ ਘਟਾਇਆ ਜਾ ਸਕਦਾ ਲਗਾਤਾਰ ਹੋਣ ਵਾਲਾ ਦਰਦ? 12.01.2026 8:08
ਇੱਕ ਆਸਟ੍ਰੇਲੀਅਨ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ Dialectical Behaviour Therapy (DBT) ਲਗਾਤਾਰ ਦਰਦ ਸਹਿਣ ਵਾਲਿਆਂ ਦੀ ਤਕਲੀਫ਼ ਨੂੰ ਘੱਟ ਕਰ ਸਕਦੀ ਹੈ। ਖੋਜਕਾਰਾਂ ਨੇ ਸਮਝਿਆ ਹੈ ਕਿ ਭਾਵਨਾ ਅਤੇ ਸਰੀਰਕ ਤਕਲੀਫ ਦਾ ਇੱਕ ਦੂਜੇ ਉੱਤੇ ਗੂੜ੍ਹਾ ਪ੍ਰਭਾਵ ਪੈਂਦਾ ਹੈ ਅਤੇ ਇਸ ਥੈਰੇਪੀ ਦਾ ਤਜਰਬਾ ਕਰਨ ਵਾਲੇ ਲੋਕਾਂ ਵਿੱਚ ਡਿਪ੍ਰੈਸ਼ਨ, ਚਿੰਤਾ, ਨੀਂਦ ਦੀਆਂ ਸਮੱਸਿਆਵਾਂ ਅਤੇ ਸਮੁੱਚੀ ਭਲਾਈ ਦੇ ਪੱਖੋਂ ਵੀ ਵੱਡੇ ਲਾਭ ਦੇਖਣ ਨੂੰ ਮਿਲੇ ਹਨ । ਕੀ ਇਹ ਹੋ ਸਕਦਾ ਹੈ ਨਿਰੰਤਰ ਦਰਦ ਸਹਿਣ ਵਾਲੇ ਲੋਕਾਂ ਲਈ...
ਬਾਲ ਕਹਾਣੀਆਂ: ਸੁਣੋ ਕਿਵੇਂ ਰਜ਼ਾ ਨਾਮ ਦੇ ਬੱਚੇ ਨੇ ਮਿੱਠੇ ਬੋਲਾਂ ਨਾਲ ਔਖੇ ਹਾਲਾਤਾਂ 'ਤੇ ਜਿੱਤ ਪ੍ਰਾਪਤ ਕੀਤੀ 12.01.2026 6:54
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ‘ਮਿੱਠੇ ਬੋਲ’ ਨਾਮਕ ਕਹਾਣੀ। ਲੇਖਕ ਅਮਰ ਗੋਸਵਾਮੀ ਦੀ ਇਹ ਕਹਾਣੀ ਸਭ ਤੋਂ ਪਹਿਲਾਂ ਬੰਗਾਲੀ ਵਿੱਚ ਲਿਖੀ ਗਈ ਸੀ, ਜਿਸਦਾ ਪੰਜਾਬੀ ਅਨੁਵਾਦ ਬਲਜਿੰਦਰ ਮਾਨ ਵੱਲੋਂ ਕੀਤਾ ਗਿਆ ਹੈ। ਇਸ ਕਹਾਣੀ ਵਿੱਚ ਸੁਣੋ ਕਿ ਰਜ਼ਾ ਨਾਮਕ ਬੱਚੇ ਨੇ ਕਿਵੇਂ ਆਪਣੀ ਮਿੱਠੀ ਜ਼ੁਬਾਨ ਨਾਲ ਇੱਕ ਅਣਜਾਣ ਆਦਮੀ ਦਾ ਦਿਲ ਅਤੇ ਸਵਾਦਿਸ਼ਟ ਅੰਬ ਜਿੱਤ ਲਏ। ਸੁਣੋ ਇਹ ਕਹਾਣੀ ਐਸਬੀਐਸ ਪੰਜਾਬੀ ਦੇ ‘ਬਾਲ ਕਹਾਣੀ’ ਪੌਡਕਾਸਟ ਵਿੱਚ।
‘ਕਿਸਾਨ’ ਨੂੰ ਦੁੱਧ ਦਹੀਂ ਨੇ ਜਿਤਾਏ ਸੋਨੇ-ਚਾਂਦੀ ਦੇ ਐਵਾਰਡ 11.01.2026 13:52
ਡੇਅਰੀ ਇੰਡਸਟਰੀ ਐਸੋਸੀਏਸ਼ਨ ਆਫ਼ ਆਸਟ੍ਰੇਲੀਆ ਵੱਲੋਂ ਡੇਅਰੀ ਉਤਪਾਦਾਂ ਦੀ ਗੁਣਵੱਤਾ ਦੇ ਆਧਾਰ ਉੱਤੇ ਡੇਅਰੀ ਪ੍ਰੋਸੈਸਰਜ਼ ਲਈ ਕੀਤੇ ਸਨਮਾਨ ਸਮਾਰੋਹ ਵਿੱਚ 'ਕਿਸਾਨ' ਉਤਪਾਦਾਂ ਨੇ 6 ਗੋਲਡ, 9 ਸਿਲਵਰ ਮੈਡਲਾਂ ਦੇ ਨਾਲ-ਨਾਲ ਸਭ ਤੋਂ ਸਿਖਰਲੇ ਮੁਕਾਮ ਵਾਲਾ ਸਨਮਾਨ ਵੀ ਹਾਸਿਲ ਕੀਤਾ ਹੈ। ਇਹ ਉਤਪਾਦ ਵਿਕਟੋਰੀਆ ਦੇ ਸ਼ੈਪਰਟਨ ਤੋਂ ਸੁਰਿੰਦਰ ਸਿੰਘ ਅਤੇ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਸਪਲਾਈ ਕੀਤੇ ਜਾਂਦੇ ਹਨ।
ਖ਼ਬਰਾਂ ਫਟਾਫੱਟ: ਆਸਟ੍ਰੇਲੀਆ ’ਚ ਪੈ ਰਹੀ ਭਿਆਨਕ ਗਰਮੀ, ਅੰਤਰਾਰਸ਼ਟਰੀ ਹਲਚਲ ਸਮੇਤ ਪੰਜਾਬ ਤੋਂ ਹਫ਼ਤੇ ਦੀਆਂ ਚੋਣਵੀਆਂ ਖ਼ਬਰਾਂ 09.01.2026 4:45
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਬੌਂਡਈ ਅੱਤਵਾਦੀ ਹਮਲੇ ਵਿੱਚ ਇੱਕ ਸਾਲ ਲੰਬੀ ਰਾਇਲ ਜਾਂਚ ਕਮਿਸ਼ਨ ਦਾ ਐਲਾਨ ਕਰ ਦਿੱਤਾ ਹੈ। ਇਸ ਜਾਂਚ ਦੀ ਅਗਵਾਈ ਹਾਈ ਕੋਰਟ ਦੀ ਸਾਬਕਾ ਜੱਜ ਵਰਜੀਨੀਆ ਬੈੱਲ ਵਲੋਂ ਕੀਤੀ ਜਾਵੇਗੀ। ਦੂਜੇ ਪਾਸੇ, ਭਿਆਨਕ ਗਰਮੀ ਦੀ ਲਹਿਰ ਦੇ ਚਲਦਿਆਂ ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਸਾਊਥ ਆਸਟ੍ਰੇਲੀਆ ਦੇ ਵੱਡੇ ਹਿੱਸਿਆਂ ਵਿੱਚ ਸ਼ੁੱਕਰਵਾਰ 9 ਜਨਵਰੀ ਤੋਂ ਅੱਗ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਹੋਰ ਰਾਜਾਂ ਦੇ ਅਧਿਕਾਰੀਆਂ ਵੱਲੋਂ ਵੀ ਅਜਿਹੀ ਪਾਬੰਦੀ ਦੀ ਸੰਭਾਵਨਾ ਜ...
ਸ੍ਰੀ ਗੁਰੂ ਰਵੀਦਾਸ ਸਭਾ ਮੈਲਬਰਨ ਵਿਖੇ ਲਗਾਤਾਰ ਦੂਜੀ ਵਾਰ ਗੋਲਕ ਚੋਰੀ, ਇਸ ਵਾਰ 1500 ਡਾਲਰ ਲੈ ਉਡੇ ਚੋਰ 09.01.2026 11:09
ਮੈਲਬਰਨ ਦੇ ਉੱਤਰੀ ਹਿੱਸੇ ਵਿੱਚ ਪੈਂਦੇ ਇਲਾਕੇ ਕੈਂਪਬੈਲਫੀਲਡ ਦੇ ਮੈਲਕਮ ਪਲੇਸ ਵਿਖੇ ਸ੍ਰੀ ਗੁਰੂ ਰਵੀਦਾਸ ਸਭਾ ਵਿੱਚ ਗੋਲਕ ਚੋਰੀ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਸਭਾ ਦੇ ਅਹੁਦੇਦਾਰ ਰਜਿੰਦਰ ਕਲੇਰ ਨੇ ਦੱਸਿਆ ਕਿ ਇਹ ਘਟਨਾ ਬੀਤੀ 29 ਦਿਸੰਬਰ ਦੀ ਰਾਤ ਨੂੰ ਕਰੀਬ 10:30 ਵਜੇ ਵਾਪਰੀ। ਪੁਲਿਸ ਨੇ ਆਮ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ।
ਖ਼ਬਰਨਾਮਾ: ਆਸਟ੍ਰੇਲੀਆਈ ਮੱਕੜੀਆਂ ਦੇ ਜ਼ਹਿਰ ਤੋਂ ਬਣੀ ਦਵਾਈ ਜੋ ਬਚਾ ਸਕਦੀ ਹੈ ਦਿਲ ਦੇ ਦੌਰੇ ਜਾਂ ਸਟ੍ਰੋਕ ਤੋਂ ਪੀੜਤ ਲੋਕਾਂ ਦੀ ਜਾਨ 09.01.2026 5:31
ਆਸਟ੍ਰੇਲੀਆ ਵਿੱਚ ਪਾਈ ਜਾਣ ਵਾਲੀ ‘ਫਨਲਵੈੱਬ’ ਮੱਕੜੀ ਦੇ ਜ਼ਹਿਰ ਦੀ ਵਰਤੋਂ ਕਰਕੇ ਇੱਕ ਅਜਿਹੀ ਦਵਾਈ ਵਿਕਸਤ ਕੀਤੀ ਜਾ ਰਹੀ ਹੈ ਜੋ ਹਜ਼ਾਰਾਂ ਲੋਕਾਂ ਦੀ ਜਾਨ ਬਚਾ ਸਕਦੀ ਹੈ। I-B-4-0-9 ਜ਼ਹਿਰ ਦੇ ਇੱਕ ਅਣੂ (molecule) ਤੋਂ ਬਣੀ ਇਹ ਦਵਾਈ ਦਿਲ ਦੇ ਦੌਰੇ ਜਾਂ ਸਟ੍ਰੋਕ ਵਾਲੇ ਲੋਕਾਂ ਦੇ ਦਿਲ ਅਤੇ ਦਿਮਾਗ ਦੀ ਰੱਖਿਆ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਕੁਈਨਜ਼ਲੈਂਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਸ ਦਵਾਈ ‘ਤੇ ਕਲੀਨਿਕਲ ਅਜ਼ਮਾਇਸ਼ਾਂ ਵੀ ਸ਼ੁਰੂ ਕਰ ਦਿੱਤੀਆਂ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ...
ਪੰਜਾਬੀ ਭਾਸ਼ਾ ਅਤੇ ਸਾਹਿਤ: ਮੌਜੂਦਾ ਸਥਿਤੀ ਤੋਂ ਭਵਿੱਖ ਦੀ ਦਿਸ਼ਾ ਤੱਕ ਵਿਚਾਰ ਚਰਚਾ 09.01.2026 17:15
ਡਾ. ਅਮਰੀਕ ਸਿੰਘ ਪੂਨੀ ਨੇ ਪੰਜਾਬੀ ਕਵੀ ਪ੍ਰੋ ਪੂਰਨ ਸਿੰਘ ਦੀਆਂ ਕਾਵਿ ਰਚਨਾਵਾਂ ਉੱਤੇ ਪੀਐੱਚਡੀ ਕੀਤੀ ਹੈ। ਉਹ ਸਾਲ 2004 ਵਿੱਚ ਦਿੱਲੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਕੇ ਸੇਵਾਮੁਕਤ ਹੋਏ ਹਨ। ਪੰਜਾਬੀ ਕਵਿਤਾ ਬਾਰੇ ਖੂਬ ਗਿਆਨ ਰੱਖਣ ਵਾਲੇ ਡਾ. ਅਮਰੀਕ ਸਿੰਘ ਪੂਨੀ ਨੇ ਆਸਟ੍ਰੇਲੀਆ ਦੌਰੇ ਦੌਰਾਨ ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ ਹਨ। ਹੋਰ ਜਾਣ...
ਬੌਂਡਾਈ ਆਤੰਕੀ ਹਮਲਾ: ਐਲਬਨੀਜ਼ੀ ਨੇ ਫੈਡਰਲ ਰੌਇਲ ਕਮਿਸ਼ਨ ਦਾ ਆਖਿਰ ਕਰ ਹੀ ਦਿੱਤਾ ਐਲਾਨ 09.01.2026 7:21
ਬੌਂਡਾਈ ਬੀਚ ਆਤੰਕੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਐਂਟੀਸੈਮਿਟਿਜ਼ਮ ਅਤੇ ਸਮਾਜਿਕ ਏਕਤਾ ‘ਤੇ ਕੇਂਦਰਿਤ ਇੱਕ ਫੈਡਰਲ ਰੌਇਲ ਕਮਿਸ਼ਨ ਦਾ ਐਲਾਨ ਕਰ ਦਿੱਤਾ ਹੈ। ਵਧਦੇ ਰਾਜਨੀਤਿਕ ਅਤੇ ਭਾਈਚਾਰਕ ਦਬਾਅ ਵਿਚ ਆਇਆ ਇਹ ਫੈਸਲਾ ਹਮਲੇ ਦੇ ਹਾਲਾਤਾਂ ਦੀ ਜਾਂਚ, ਸਰਕਾਰੀ ਪ੍ਰਤੀਕ੍ਰਿਆ ਦੀ ਸਮੀਖਿਆ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਸੁਝਾਉਣ ‘ਤੇ ਕੇਂਦਰਿਤ ਰਹੇਗਾ।
ਪੰਜਾਬੀ ਡਾਇਸਪੋਰਾ: 2025 ਵਿੱਚ ਸਾਊਦੀ ਅਰਬ ਨੇ ਸਭ ਤੋਂ ਵੱਧ ਭਾਰਤੀਆਂ ਨੂੰ ਭੇਜਿਆ ਵਤਨ ਵਾਪਸ 09.01.2026 7:48
ਸਾਲ 2025 ਦੌਰਾਨ ਅਮਰੀਕਾ ਸਣੇ ਹੋਰ ਦੇਸ਼ਾਂ ਵੱਲੋਂ ਡਿਪੋਰਟ ਕੀਤੇ ਜਾਣ ਵਾਲੇ ਭਾਰਤੀਆਂ 'ਚ ਵੱਡੀ ਗਿਣਤੀ 'ਚ ਪੰਜਾਬੀ ਸ਼ਾਮਲ ਸਨ। ਲਗਭਗ 11 ਹਜ਼ਾਰ ਦੇ ਅੰਕੜੇ ਦੇ ਨਾਲ ਸਭ ਤੋਂ ਜ਼ਿਆਦਾ ਸਾਊਦੀ ਅਰਬ 'ਚੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…
ਬਾਥਰੂਮ 'ਚ ਬੈਠ ਕੇ ਮੋਬਾਈਲ ਵੇਖਦੇ ਹੋ, ਤਾਂ ਹੋ ਜਾਓ ਸਾਵਧਾਨ ! 08.01.2026 7:37
ਬਾਥਰੂਮ (ਟਾਇਲਟ) ਵਿੱਚ ਬੈਠ ਕੇ ਮੋਬਾਈਲ ਫ਼ੋਨ ਵੇਖਣ ਦੇ ਆਦੀ ਲੋਕਾਂ ਨੂੰ ਸਾਵਧਾਨ ਕਰਦੀ ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਅਜਿਹਾ ਕਰਨ ਵਾਲੇ ਲੋਕਾਂ ਨੂੰ ਪਾਈਲਜ਼ ਭਾਵ ਕਿ ਬਵਾਸੀਰ ਹੋਣ ਦਾ ਖਤਰਾ ਵੱਧ ਹੁੰਦਾ ਹੈ। ਅਮਰੀਕਾ ਵਿੱਚ ਹੋਈ ਇਸ ਖੋਜ ਦੇ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬਾਥਰੂਮ ਵਿੱਚ ਫ਼ੋਨ ਦੀ ਵਰਤੋਂ ਕਰਨ ਨਾਲ਼ ਜਿੱਥੇ ਅੰਤੜੀਆਂ ਅਤੇ ਦਿਮਾਗ ਦੇ ਸੰਕੇਤਾਂ ਉੱਤੇ ਬੁਰਾ ਅਸਰ ਪੈਂਦਾ ਹੈ ਤੇ ਉੱਥੇ ਹੀ ਖਾਣਾ ਹਜ਼ਮ ਕਰਨ ਦੀ ਪ੍ਰਕ੍ਰਿਆ ਵੀ ਪ੍ਰਭਾਵਿਤ ਹੁੰਦੀ ਹੈੈ। ਬਾਥਰੂਮ 'ਚ ਮੋਬਾਈਲ ਵਰਤਣ ਦੇ...
ਅੰਤਰਾਸ਼ਟਰੀ ਵਿਦਿਆਰਥੀਆਂ ਦੀਆਂ ਚੁਣੌਤੀਆਂ: ਕੀ ਸੱਚ-ਮੁੱਚ ਮੁਸ਼ਕਿਲ ਹੈ ਆਸਟ੍ਰੇਲੀਆ ਆਏ ਨੌਜਵਾਨਾਂ ਦੀ ਜ਼ਿੰਦਗੀ? 08.01.2026 14:45
ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਪੰਜਾਬੀ ਵਿਦਿਆਰਥੀਆਂ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਪਰਵਾਸ ਤੋਂ ਬਾਅਦ ਆਸਟ੍ਰੇਲੀਆ ਵਿੱਚ ਆਉਣ ਵਾਲੀਆਂ ਚੁਣੌਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਰਹਿਣ ਦੀਆਂ ਮੁਸ਼ਕਿਲਾਂ ਨੇ ਵਿਦੇਸ਼ ਆਉਣ ਦੇ ਸੁਪਨੇ ਦੀ ਚਮਕ ਫਿੱਕੀ ਕਰ ਦਿੱਤੀ ਹੈ। ਭਾਰਤ ਵਿੱਚ ਪੜ੍ਹਦੇ ਹੋਏ ਵਿਦਿਆਰਥੀ ਆਖਰ ਵਿਦੇਸ਼ ਜਾਣ ਲਈ ਦਬਾਅ ਕਿਉਂ ਮਹਿਸੂਸ ਕਰਦੇ ਹਨ? ਇਹ ਸਭ ਜਾਣਨ ਲਈ ਸੁਣੋ ਇਹ ਆਡੀਓ।
Podcasturi asemănătoare
Replaio nu este editorul podcasturilor; numele emisiunilor, coperțile și materialul audio aparțin autorilor lor și sunt distribuite prin fluxuri RSS publice