SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episódios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Não deixe de visitar o site do podcast e apoiar quem o produz: www.sbs.com.au

Autor

SBS

Categoria

News

Site do podcast

www.sbs.com.au

Último episódio

10 de jul de 2026

Onde ouvir?

Podcasts no app Replaio Radio Em breve

Os podcasts estão chegando ao app. Instale agora e seja o primeiro a descobrir um jeito totalmente novo de curtir podcasts

Baixe no Google Play Instale grátis Android 5 mi+ downloads · nota 4,8 iOS em breve

Episódios

ਬਾਲੀਵੁੱਡ ਗੱਪਸ਼ੱਪ: ਗੰਨੇ ਦੇ ਰੱਸ ਦੀ ਰੇਹੜੀ ਤੋਂ ਪੰਜਾਬੀ ਫ਼ਿਲਮਾਂ ਤੱਕ ਪਹੁੰਚਿਆ ਨੌਜਵਾਨ ਨਿਹਾਲਦੀਪ ਸਿੰਘ 11.07.2025

ਮਸ਼ਹੂਰ ਪੰਜਾਬੀ ਗਾਇਕ ਐਮੀ ਵਿਰਕ ਦਾ ਭੁਲੇਖਾ ਪਾਉਂਦਾ ਨੌਜਵਾਨ ਨਿਹਾਲਦੀਪ ਸਿੰਘ ਇੱਕ ਸਮੇਂ ਸੜਕ ਕਿਨਾਰੇ ਗੰਨੇ ਦੇ ਰੱਸ ਦੀ ਰੇਹੜੀ ਲੈ ਕੇ ਆਪਣੀ ਬੇਰੁਜ਼ਗਾਰੀ ਦੇ ਦਿਨ ਕੱਟ ਰਿਹਾ ਸੀ। ਪਰ ਹੁਣ ਉਸ ਦੇ ਸੋਸ਼ਲ ਮੀਡਿਆ ਉੱਤੇ ਲੱਖਾਂ ਫੋਲੋਵਰ ਹਨ ਅਤੇ ਹਾਲ ਹੀ ਵਿੱਚ ਉਸ ਨੂੰ ‘ਮਿਸਟਰ ਐਂਡ ਮਿਸਜ਼ 420’ ਵਿੱਚ ਅਦਾਕਾਰੀ ਕਰਨ ਦਾ ਮੌਕਾ ਵੀ ਮਿਲਿਆ ਹੈ। ਲੋਕ ਨਿਹਾਲਦੀਪ ਨੂੰ ‘ਰਾਜਸਥਾਨ ਦਾ ਐਮੀ ਵਿਰਕ’ ਕਹਿ ਕੇ ਕਾਫੀ ਪਿਆਰ ਦੇ ਰਹੇ ਹਨ ਚਾਹੇ ਉਹ ਸੋਸ਼ਲ ਮੀਡਿਆ ‘ਤੇ ਹੋਵੇ ਜਾਂ ਉਸ ਦੀ ਰੱਸ ਵਾਲੀ ਰੇਹੜੀ ਉੱਤੇ। ਫ਼...

ਕੁੱਝ ਗੂਗਲ ਕਰਨ ਤੋਂ ਪਹਿਲਾਂ ਜਲਦ ਹੀ ਤੁਹਾਨੂੰ ਆਪਣੀ ਉਮਰ ਦੀ ਪੁਸ਼ਟੀ ਕਰਨੀ ਪਵੇਗੀ 10.07.2025

ਆਸਟ੍ਰੇਲੀਅਨਜ਼ ਨੂੰ ਜਲਦ ਹੀ ਆਪਣੇ ਸਰਚ ਇੰਜਣ ਅਕਾਊਂਟ ਵਿੱਚ ਸਾਈਨ ਇਨ ਕਰਨ ਸਮੇਂ ਆਪਣੀ ਉਮਰ ਦੀ ਜਾਂਚ ਕਰਾਵਉਣੀ ਪਵੇਗੀ। ਸਿਰਫ ਇੱਕ ਸੀਮਤ ਉਮਰ ਤੱਕ ਦੇ ਲੋਕ ਹੀ ਇਸ ਦੀ ਵਰਤੋਂ ਕਰ ਸਕਣਗੇ। ਅਜਿਹੇ ਮਾਪਦੰਡ ਕਦੋਂ ਤੋਂ ਸ਼ੁਰੂ ਹੋਣਗੇ ਇਹ ਜਾਨਣ ਲਈ ਸੁਣੋ ਇਹ ਪੋਡਕਾਸਟ…

ਖ਼ਬਰਨਾਮਾ: ਪ੍ਰਧਾਨ ਮੰਤਰੀ ਨੇ ਮੈਲਬਰਨ ਸਿਨੈਗੋਗ ਹਮਲੇ ਦੀ ਕੀਤੀ ਤਿੱਖੀ ਨਿੰਦਾ ਕਿਹਾ ਗਾਜ਼ਾ ਵਿਰੋਧ 'ਚ ਹਿੰਸਾ ਕਬੂਲ ਨਹੀਂ 10.07.2025

ਪ੍ਰਧਾਨ ਮੰਤਰੀ ਨੇ ਇੱਕ ਮਹੱਤਵਪੂਰਨ ਯੋਜਨਾ ਦੀ ਸ਼ੁਰੂਆਤ ਦੌਰਾਨ ਪਿਛਲੇ ਹਫ਼ਤੇ ਮੈਲਬਰਨ ਦੇ ਇੱਕ ਰੈਸਟੋਰੈਂਟ ਅਤੇ ਸਿਨੈਗੋਗ ਯਾਨੀ ਯਹੂਦੀਆਂ ਦੇ ਇੱਕ ਪ੍ਰਾਰਥਨਾ ਸਥਾਨ 'ਤੇ ਹੋਏ ਹਮਲਿਆਂ ਦੀ ਨਿੰਦਾ ਕੀਤੀ ਹੈ। ਐਂਥਨੀ ਐਲਬਨੀਜ਼ੀ ਨੇ ਇਹ ਗੱਲ ਉਨ੍ਹਾਂ ਪ੍ਰਦਰਸ਼ਨਕਾਰੀਆਂ ਵੱਲੋਂ ਹਮਲੇ ਦੇ ਕਾਰਨਾਂ ਦਾ ਜ਼ਿਕਰ ਕਰਦਿਆਂ ਕਹੀ ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਮੈਲਬਰਨ ਦੇ ਇੱਕ ਰੈਸਟੋਰੈਂਟ 'ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਹ ਗਾਜ਼ਾ ਵਿੱਚ ਇਜ਼ਰਾਇਲ ਸਰਕਾਰ ਦੀਆਂ ਕਾਰਵਾਈਆਂ ਦੇ ਵਿਰੁੱਧ ਪ੍ਰਦਰਸ਼ਨ ਕਰ ਰ...

ਵਿੱਤੀ ਤੌਰ ਉੱਤੇ ਮਦਦ ਦੀਆਂ ਸੀਮਾਂਵਾਂ ਕਿੱਥੇ ਖ਼ਤਮ ਹੁੰਦੀਆਂ ਹਨ? ਜਾਣੋ ਪੈਸੇ ਨਾਲ ਜੁੜੇ ਆਪਣੇ ਕਾਨੂੰਨੀ ਅਤੇ ਸਮਾਜਿਕ ਹੱਕਾਂ ਬਾਰੇ 10.07.2025

ਪੰਜਾਬੀ ਭਾਈਚਾਰੇ ਵਿੱਚ ਸ਼ਗਨ ਦੇਣਾ, ਇੱਕ ਦੂਜੇ ਦੀ ਲੋੜ ਪੈਣ 'ਤੇ ਮਦਦ ਕਰਨਾ ਸਭਿਆਚਾਰ ਦਾ ਹਿੱਸਾ ਹੈ। ਪਰ ਵਿੱਤੀ ਤੌਰ ਉੱਤੇ ਮਦਦ ਦੀਆਂ ਸੀਮਾਵਾਂ ਕਿੱਥੇ ਖ਼ਤਮ ਹੁੰਦੀਆਂ ਹਨ ਅਤੇ ਆਰਥਿਕ ਦੁਰਵਿਵਹਾਰ ਕਿਥੋਂ ਸ਼ੁਰੂ ਹੁੰਦਾ ਹੈ? ਮਾਹਰ ਮੰਨਦੇ ਹਨ ਕਿ ਪਰਿਵਾਰਾਂ ਵਿੱਚ ਵੀ ਪੈਸੇ ਦਾ ਲੈਣ-ਦੇਣ ਇੱਕ ਪਰੇਸ਼ਾਨੀ ਬਣ ਸਕਦਾ ਹੈ। ਜਾਣੋ ਪੈਸੇ ਨਾਲ ਜੁੜੇ ਆਪਣੇ ਕਾਨੂੰਨੀ ਅਤੇ ਸਮਾਜਿਕ ਹੱਕਾਂ ਬਾਰੇ ਇਸ ਪੌਡਕਾਸਟ ਰਾਹੀਂ.....

ਖ਼ਬਰਨਾਮਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਸਮਰਥਨ 09.07.2025

ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਫਿਲਮ ‘ਸਰਦਾਰ ਜੀ-3’ ਜਿਸ ਵਿੱਚ ਪਾਕਿਸਤਾਨੀ ਮੂਲ ਦੀ ਅਦਾਕਾਰਾ ਹਾਨੀਆ ਆਮਿਰ ਸ਼ਾਮਿਲ ਹੈ, ਨੂੰ ਲੈ ਕੇ ਕਈ ਟਿੱਪਣੀਆਂ ਦਾ ਨਿਸ਼ਾਨਾ ਬਣ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿਲਜੀਤ ਨੂੰ ‘ਗੱਦਾਰ’ ਕਹਿਣ ਵਾਲੇ ਲੋਕਾਂ ਦਾ ਵਿਰੋਧ ਕੀਤਾ ਹੈ ਅਤੇ ਇਹ ਵੀ ਕਿਹਾ ਹੈ ਕਿ ‘ਅਖੌਤੀ ਰਾਸ਼ਟਰਵਾਦੀ' ਪੰਜਾਬੀਆਂ ਨੂੰ ਬੇ-ਵਜ੍ਹਾ ਨਿਸ਼ਾਨਾ ਬਣਾ ਰਹੇ ਹਨ’। ਇਸ ਆਡੀਉ ਵਿੱਚ ਜਾਣੋ ਅੱਜ ਦੀਆਂ ਖਾਸ ਖ਼ਬਰਾਂ ਦਾ ਵੇਰਵਾ।

ਆਸਟ੍ਰੇਲੀਆ ਦੀਆਂ 20 ਪ੍ਰਸਿੱਧ ਸਨਸਕਰੀਨਾਂ ਵਿੱਚੋਂ ਸਿਰਫ 4 ਕਾਮਯਾਬ, ਕੀ ਹੈ ‘ਚੋਇਸ’ ਦੀ ਇਸ ਜਾਂਚ ਦਾ ਪੂਰਾ ਵੇਰਵਾ? 09.07.2025

'ਚੋਇਸ' ਨਾਮੀ ਖਪਤਕਾਰ ਵਕਾਲਤ ਸਮੂਹ ਦੀ ਨਵੀਂ ਜਾਂਚ ਅਨੁਸਾਰ ਆਸਟ੍ਰੇਲੀਆ ਦੀਆਂ 20 ਪ੍ਰਸਿੱਧ ਸਨਸਕਰੀਨਾਂ ਵਿੱਚੋਂ 16 ਧੁੱਪ ਤੋਂ ਬਚਾਅ ਕਰਨ ਵਾਲੇ ਦਾਅਵਿਆਂ ਉੱਤੇ ਖਰੀਆਂ ਨਹੀਂ ਉਤਰਦੀਆਂ । ਮਾਹਿਰਾਂ ਦਾ ਕਹਿਣਾ ਹੈ ਕੇ ਚਮੜੀ ਨੂੰ ਕੈਂਸਰ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਸਨਸਕਰੀਨ ਲਗਾਉਣਾ ਮਹੱਤਵਪੂਰਨ ਹੈ।

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 09.07.2025

ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ ਦੇ ਨਾਲ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਦੀ ਜਾਣਕਾਰੀ ਵੀ ਹਾਸਿਲ ਕਰੋ। ਉੱਤਰੀ ਭਾਰਤ ਦੀਆਂ ਗਰਮੀਆਂ ‘ਚੋਂ ਆਸਟ੍ਰੇਲੀਆ ਦੀਆਂ ਸਰਦੀਆਂ ਵਿੱਚ ਆਉਣ ਵਾਲੇ ਬਜ਼ੁੁਰਗਾਂ ਨੂੰ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਸ ਸਬੰਧੀ ਇੱਕ ਰਿਪੋਰਟ ਵੀ ਹੈ ਇਸ ਪ੍ਰੋਗਰਾਮ ਦਾ ਹਿੱਸਾ। ਇਸ ਤੋਂ ਇਲਾਵਾ ਮੈਲਬਰਨ ਦੀ ਇੱਕ ਮਹਿਲਾ ਨੇ ਆਪਣੇ ਘਰ ਵਿੱਚ ਕੁਝ ਬਦਲਾਅ ਕਰ ਕੇ ਆਪਣੀ ਮੋਰਟਗੇਜ਼ 'ਤੇ ਵਿਆਜ ਦਰ ਨੂੰ 0.75 ਪ੍ਰਤੀਸ਼ਤ ਘਟਾਉਣ ਬਾਰੇ ਰਿਪੋਰ...

ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਬੋਰਡ ਨੇ ਦਰਾਂ ਰੱਖੀਆਂ ਬਰਕਰਾਰ 09.07.2025

ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (ਆਰਬੀਏ) ਬੋਰਡ ਨੇ ਵਿਆਜ ਦੀਆਂ ਦਰਾਂ ਨੂੰ 3.85 ਪ੍ਰਤੀਸ਼ਤ 'ਤੇ ਸਥਿਰ ਰੱਖਿਆ ਹੈ। ਆਰਬੀਏ ਨੇ ਫਰਵਰੀ ਅਤੇ ਮਈ ਮਹੀਨੇ ਵਿੱਚ ਦੋ ਵਾਰ ਦਰਾਂ ਵਿੱਚ 0.25 ਫੀਸਦ ਦੀ ਕਟੌਤੀ ਕੀਤੀ, ਪਰ ਇਸ ਮਹੀਨੇ ਜੂਲਾਈ ਦੀ ਮੀਟਿੰਗ ਵਿੱਚ ਦਰਾਂ ਨੂੰ ਨਹੀਂ ਬਦਲਿਆ ਗਿਆ।

ਪਾਕਿਸਤਾਨ ਡਾਇਰੀ: ਲਾਹੌਰ 'ਚ ਪਾਲਤੂ ਸ਼ੇਰ ਨੇ ਔਰਤ ਤੇ ਬੱਚਿਆਂ 'ਤੇ ਕੀਤਾ ਹਮਲਾ, ਮਾਲਕ ਗ੍ਰਿਫਤਾਰ 09.07.2025

ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਇੱਕ ਪਾਲਤੂ ਸ਼ੇਰ ਵੱਲੋਂ ਕੰਧ ਟੱਪ ਕੇ ਇਕ ਔਰਤ ਅਤੇ ਬੱਚਿਆਂ 'ਤੇ ਹਮਲਾ ਕਰਨ ਦੇ ਮਾਮਲੇ 'ਚ ਸ਼ੇਰ ਦੇ ਮਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਹਮਲੇ ਵਿੱਚ ਔਰਤ ਅਤੇ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਸ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਸ਼ੇਰ ਦੇ ਮਾਲਕਾਂ 'ਤੇ ਬਿਨਾਂ ਲਾਇਸੰਸ ਦੇ ਜੰਗਲੀ ਜਾਨਵਰ ਰੱਖਣ ਅਤੇ ਲਾਪਰਵਾਹੀ ਕਾਰਨ ਉਸਦੇ ਭੱਜ ਜਾਣ ਦੇ ਦੋਸ਼ਾਂ ਤਹਿਤ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਾਕਿਸਤਾਨ ਤੋ...

ਖ਼ਬਰਨਾਮਾ: ਨੇਤਨਿਯਾਹੂ ਨੇ ਟਰੰਪ ਨੂੰ ਕੀਤਾ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ, ਪੰਜਾਬ 'ਚ ਬੈਲ-ਗੱਡੀ ਦੌੜਾਂ ਨੂੰ ਹਰੀ ਝੰਡੀ 08.07.2025

ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਯਾਹੂ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਨੋਬੇਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ ਅਤੇ ਕਿਹਾ ਕਿ ਰਾਸ਼ਟਰਪਤੀ ਨੇ ਇੱਕ ਤੋਂ ਬਾਅਦ ਇੱਕ ਕਈ ਦੇਸ਼ਾਂ ਵਿੱਚ ਸ਼ਾਂਤੀ ਸਥਾਪਤ ਕੀਤੀ ਹੈ। ਓਧਰ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਇਸ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਬੈਲ ਗੱਡੀਆਂ ਦੀਆਂ ਦੌੜਾ...

ਪੰਜਾਬੀ ਡਾਇਰੀ: ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਬੇਅਦਬੀਆਂ ਦੇ ਖਿਲਾਫ਼ ਲਿਆਇਆ ਜਾ ਸਕਦਾ ਹੈ ਬਿੱਲ 08.07.2025

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 10 ਜੁਲਾਈ ਨੂੰ ਸੱਦਿਆ ਗਿਆ ਹੈ। ਸਮਝਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੱਦੇ ਗਏ ਇਸ ਵਿਸ਼ੇਸ਼ ਸੈਸ਼ਨ ਦੌਰਾਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਵਾਸਤੇ ਬਿੱਲ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਵਿਧਾਨ ਸਭਾ ਵਿੱਚ ਪਾਸ ਕਰਵਾਇਆ ਜਾਵੇਗਾ । ਇਸ ਖਬਰ ਸਮੇਤ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਮਸ਼ਰੂਮ ਹਤਿਆਕਾਂਡ ਦਾ ਫੈਸਲਾ: ਸਹੁਰਾ ਪਰਿਵਾਰ ਦੇ ਕੁਝ ਮੈਂਬਰਾਂ ਦੇ ਕਤਲ ਲਈ ਏਰਿਨ ਪੈਟਰਸਨ ਦੋਸ਼ੀ ਕਰਾਰ 08.07.2025

ਦੋ ਬੱਚਿਆਂ ਦੀ ਮਾਂ, 50 ਸਾਲਾ ਏਰਿਨ ਪੈਟਰਸਨ ਨੂੰ ਆਪਣੇ ਵੱਖ ਰਹਿ ਰਹੇ ਪਤੀ ਦੇ ਤਿੰਨ ਰਿਸ਼ਤੇਦਾਰਾਂ ਦੇ ਕਤਲ ਅਤੇ ਇੱਕ ਹੋਰ ਵਿਅਕਤੀ ਦੇ ਕਤਲ ਦੀ ਕੋਸ਼ਿਸ਼ ਦਾ ਦੋਸ਼ੀ ਪਾਇਆ ਗਿਆ ਹੈ। ਇਸ ਜ਼ਹਿਰੀਲੇ ਮਸ਼ਰੂਮ ਹਤਿਆਕਾਂਡ ਮਾਮਲੇ ਦਾ ਮੁਕੱਦਮਾਂ ਲਗਭਗ ਨੌਂ ਹਫ਼ਤਿਆਂ ਤੱਕ ਅਦਾਲਤ ਵਿੱਚ ਲੜਿਆ ਗਿਆ। ਸੁਪਰੀਮ ਕੋਰਟ ਦੇ ਮੁਕੱਦਮੇ ਦੌਰਾਨ, ਜਿਊਰੀ ਨੇ ਕਈ ਫੋਰੈਂਸਿਕ ਮਾਹਿਰਾਂ, ਡਾਕਟਰਾਂ, ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਬਿਆਨ ਸੁਣੇ। ਪੈਟਰਸਨ, ਜੋ ਆਪਣੇ ਬਚਾਅ ਲਈ ਇਕਲੌਤੇ ਗਵਾਹ ਸਨ, ਅੱਠ ਦਿਨਾਂ ਤੱਕ ਅ...

ਸਾਹਿਤ ਅਤੇ ਕਲਾ: ਲੋਕ ਫ਼ਨਕਾਰ ਅਤੇ ਸੂਫ਼ੀ ਗਾਇਕ ਇਕਬਾਲ ਬਾਹੂ ਦੀ ਕਹਾਣੀ 08.07.2025

ਇਸ ਪੌਡਕਾਸਟ ਵਿੱਚ ਅਸੀਂ ਅਜਿਹੇ ਫਨਕਾਰ ਦੀ ਗੱਲ ਕੀਤੀ ਹੈ ਜੋ ਪੇਸ਼ੇ ਵਜੋਂ ਤਾਂ ਇੱਕ ਬੈਂਕਰ ਸਨ ਪਰ ਸੰਗੀਤ ਅਤੇ ਸੂਫੀ ਗਾਇਕੀ ਦਾ ਇਸ਼ਕ ਉਹਨਾਂ ਦੇ ਦਿਲ ਵਿੱਚ ਰਚਿਆ ਹੋਇਆ ਸੀ। ਉਹ ਆਪਣੇ ਇਸ ਇਸ਼ਕ ਨੂੰ ਆਪਣੇ ਪੇਸ਼ੇ ਦੇ ਨਾਲ ਲੈ ਕੇ ਚਲੇ ਅਤੇ ਸੰਗੀਤ ਦੀ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਬਣਾ ਗਏ। ਇਹ ਹਨ ਪੰਜਾਬੀ ਅਤੇ ਸੂਫੀ ਗਾਇਕ 'ਇਕਬਾਲ ਬਾਹੂ', ਸੁਣੋ ਇਹਨਾਂ ਦੇ ਸਫਰ ਦੀ ਕਹਾਣੀ ਇਸ ਪੌਡਕਾਸਟ ਰਾਹੀਂ...

ਆਸਟ੍ਰੇਲੀਆ ਦਾ ਇਤਿਹਾਸਿਕ ਵੀਜ਼ਾ ਜਿਸ ਲਈ ਇਸ ਦੇਸ਼ ਦੇ ਇੱਕ ਤਿਹਾਈ ਨਾਗਰਿਕਾਂ ਨੇ ਲਗਾਈ ਅਰਜ਼ੀ 08.07.2025

ਆਸਟ੍ਰੇਲੀਆ ਨੇ ਇੱਕ ਅਜਿਹਾ ਇਤਿਹਾਸਕ ਵੀਜ਼ਾ ਸ਼ੁਰੂ ਕੀਤਾ ਹੈ ਜਿਸ ਤਹਿਤ ਇੱਕੋ ਦੇਸ਼ ਦੇ ਇੱਕ ਤਿਹਾਈ ਤੋਂ ਵੱਧ ਲੋਕ ਆਸਟ੍ਰੇਲੀਆ ਆਉਣ ਦੀ ਤਿਆਰੀ ਵਿੱਚ ਹਨ। ਇਹ ਵੀਜ਼ਾ ਉਸ ਦੇਸ਼ ਦੇ ਲੋਕਾਂ ਨੂੰ ਉਥੇ ਦੇ ਜਲਵਾਯੂ ਪਰਿਵਰਤਨ ਤੋਂ ਬਚਾਉਣ ਦੀ ਇੱਕ ਕੋਸ਼ਿਸ਼ ਵਜੋਂ ਪੇਸ਼ ਕੀਤਾ ਗਿਆ ਹੈ। ਕੀ ਹੈ ਇਹ ਵੀਜ਼ਾ, ਇਸਦਾ ਕਿਸ ਨੂੰ ਅਤੇ ਕਿਹੋ ਜਿਹਾ ਅਸਰ ਪਵੇਗਾ, ਜਾਨਣ ਲਈ ਸੁਣੋ ਇਹ ਪੌਡਕਾਸਟ ...

ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ ਅਨੁਸਾਰ ਸਿੱਖ ਭਾਈਚਾਰੇ ਦਾ ਸਬੰਧ ਆਸਟ੍ਰੇਲੀਆ ਦੇ ਆਦਿਵਾਸੀ ਲੋਕਾਂ ਨਾਲ ਜੁੜਿਆ ਹੋਇਆ ਹੈ 07.07.2025

ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ, ਪੱਛਮੀ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਵਿੱਚ ਸਿੱਖ ਧਰਮ ਦੀ ਮੌਜੂਦਗੀ ਦੀ ਪੁਸ਼ਟੀ ਕਰਦੀ ਹੈ। ਉਨ੍ਹਾਂ ਮੁਤਾਬਿਕ ਇਹ ਸੰਬੰਧ 160 ਸਾਲ ਪਹਿਲਾਂ ਤੱਕ ਕਾਇਮ ਹੋਏ ਹੋਣਗੇ।

ਖਬਰਨਾਮਾ: ਇੰਗਲੈਂਡ ਖਿਲਾਫ ਦੂਸਰੇ ਟੈਸਟ ਵਿੱਚ ਭਾਰਤ ਦੀ ਸ਼ਾਨਦਾਰ ਜਿੱਤ, ਸ਼ੁਭਮਨ ਗਿੱਲ ਬਣੇ ਮੈਨ ਆਫ ਦ ਮੈਚ 07.07.2025

ਭਾਰਤ ਨੇ ਦੂਜੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ। ਇੰਗਲੈਂਡ ਦੀ ਟੀਮ ਦੂਜੀ ਪਾਰੀ ਵਿੱਚ 271 ਦੌੜਾਂ 'ਤੇ ਆਲ ਆਊਟ ਹੋ ਗਈ। ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਪਤਾਨ ਸ਼ੁਭਮਨ ਗਿੱਲ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

ਪੰਜਾਬ ਤੋਂ ਕਿੰਨੀ ਕੁ ਵੱਖਰੀ ਹੈ ਆਸਟ੍ਰੇਲੀਆ ਦੀ ਠੰਡ, ਬਜ਼ੁਰਗ ਕਿਸ ਤਰਾਂ ਰੱਖਣ ਆਪਣਾ ਖਿਆਲ? 07.07.2025

ਆਸਟ੍ਰੇਲੀਆ ਦੇ ਜਿਆਦਾਤਰ ਇਲਾਕਿਆਂ ਵਿਚ ਇਸ ਵੇਲੇ ਸਰਦੀਆਂ ਦਾ ਮੌਸਮ ਹੈ, ਪਰ ਇਸਦੇ ਉਲਟ ਭਾਰਤ ਦੇ ਉਤਰੀ ਰਾਜਾਂ ਵਿਚ ਗਰਮੀ ਪੂਰੇ ਸਿਖਰ 'ਤੇ ਹੈ। ਅਜਿਹੇ ਵਿੱਚ ਜਦੋਂ ਇਹਨਾਂ ਥਾਂਵਾਂ ਤੋਂ ਵਡੇਰੀ ਉਮਰ ਦੇ ਲੋਕ ਆਪਣੇ ਬਚਿਆਂ ਕੋਲ ਆਸਟ੍ਰੇਲੀਆ ਆਉਂਦੇ ਹਨ ਤਾਂ ਉਹਨਾਂ ਨੂੰ ਮੌਸਮ ਦੇ ਸਬੰਧ ਵਿਚ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਸਾਹਮਣੇ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਹੁੰਦੀਆਂ ਹਨ? ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਪ੍ਰਾਪਤ ਕਰੋ।

ਗ੍ਰਹਿ ਵਿਭਾਗ ਦੀ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਨੂੰ ਜੀਜੇ ਦਾ ਆਸਟ੍ਰੇਲੀਅਨ ਵੀਜ਼ਾ ਲਗਵਾਉਣ ਲਈ ਜੇਲ੍ਹ 07.07.2025

ਗ੍ਰਹਿ ਵਿਭਾਗ ਦੀ ਇੱਕ ਸਾਬਕਾ ਇਮੀਗ੍ਰੇਸ਼ਨ ਅਧਿਕਾਰੀ ਨੂੰ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦੇ ਅਪਰਾਧ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। National Anti Corruption Commission ਦੇ ਮੁਤਾਬਕ ਇਸ ਅਧਿਕਾਰੀ ਨੇ ਆਪਣੇ ਜੀਜੇ ਲਈ ਵੀਜ਼ਾ ਅਰਜ਼ੀ ਮਨਜ਼ੂਰ ਕੀਤੀ ਅਤੇ ਵਿਭਾਗ ਦੇ ਕੰਪਿਊਟਰ ਸਿਸਟਮਾਂ ਵਿੱਚ ਰੱਖੇ 17 ਵਿਅਕਤੀਆਂ ਦੇ ਡਾਟਿਆਂ ਤੱਕ ਅਣ-ਅਧਿਕਾਰਤ ਪਹੁੰਚ ਕੀਤੀ ਸੀ। ਦਸਿਆ ਜਾ ਰਹਿ ਹੈ ਕਿ 2016 ਅਤੇ 2021 ਦੇ ਵਿਚਕਾਰ, ਇਸ ਅਧਿਕਾਰੀ ਨੇ 1,164 ਮੌਕਿਆਂ 'ਤੇ ਦੋਸਤਾਂ ਅਤੇ ਸਹਿਯੋਗੀਆਂ ਸਮੇਤ...

ਖ਼ਬਰਨਾਮਾ: ਕਵਾਂਟਸ ਏਅਰਲਾਈਨ ਹੈਕਿੰਗ ਮਾਮਲੇ ਵਿੱਚ 6 ਮਿਲੀਅਨ ਗਾਹਕਾਂ ਦਾ ਡਾਟਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ 04.07.2025

ਆਸਟ੍ਰੇਲੀਆ ਦੀ ਰਾਸ਼ਟਰੀ ਏਅਰਲਾਈਨ ਕਵਾਂਟਸ ਦਾ ਡਾਟਾ ਹੈਕ ਹੋਣ ਦਾ ਖੁਲਾਸਾ ਹੋਣ ਤੋਂ ਬਾਅਦ, ਹੁਣ ਕੰਪਨੀ ਦਾ ਕਹਿਣਾ ਹੈ ਕਿ ਅਗਲੇ ਹਫ਼ਤੇ ਉਹ ਉਨ੍ਹਾਂ ਛੇ ਮਿਲੀਅਨ ਗਾਹਕਾਂ ਨਾਲ ਸੰਪਰਕ ਕਰੇਗੀ ਜਿਨ੍ਹਾਂ ਦਾ ਡੇਟਾ ਸਾਈਬਰ ਅਪਰਾਧੀਆਂ ਦੁਆਰਾ ਹੈਕ ਕੀਤਾ ਗਿਆ ਸੀ। ਕੰਪਨੀ ਦਾ ਕਹਿਣਾ ਹੈ ਕਿ ਘਟਨਾ ਲਈ ਜ਼ਿੰਮੇਵਾਰ ਸਮੂਹ ਦੀ ਅਜੇ ਵੀ ਪਛਾਣ ਨਹੀਂ ਹੋ ਸਕੀ। ਇਹ ਅਤੇ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਜਾਨਣ ਲਈ ਇਹ ਪੌਡਕਾਸਟ ਸੁਣੋ....

ਖਬਰਾਂ ਫਟਾਫੱਟ: 'ਬੱਚਿਆਂ ਨਾਲ ਕੰਮ ਕਰਨ ਦੀ ਜਾਂਚ' ਪ੍ਰਣਾਲੀ 'ਤੇ ਸਵਾਲ, ਸੰਜੀਵ ਅਰੋੜਾ ਮੰਤਰੀ-ਮੰਡਲ 'ਚ ਸ਼ਾਮਲ ਤੇ ਹੋਰ ਖਬਰਾਂ 04.07.2025

ਇੱਕ ਸਾਬਕਾ ਰਾਇਲ ਕਮਿਸ਼ਨਰ ਨੇ ਸਰਕਾਰ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਉਸ ਵੱਲੋਂ ਬੱਚਿਆਂ ਨਾਲ ਕੰਮ ਕਰਨ ਦੀ ਜਾਂਚ' ਲਈ ਬਣੀ ਰਾਸ਼ਟਰੀ ਪੱਧਰੀ ਪ੍ਰਣਾਲੀ 'ਤੇ ਜਲਦੀ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਸੰਘੀ ਸਰਕਾਰ ਨੇ ਕਿਹਾ ਹੈ ਕਿ ਜੇ ਚਾਈਲਡਕੇਅਰ 'ਸੁਰੱਖਿਆ ਮਾਪਦੰਡਾਂ' ਨੂੰ ਪੂਰਾ ਨਹੀਂ ਕਰਦੇ ਤਾਂ ਸੈਂਟਰਾਂ ਦੀ ਫੰਡਿੰਗ ਰੱਦ ਕਰਨ ਲਈ ਨਵੀਆਂ ਨੀਤੀਆਂ ਬਣਾਈਆਂ ਜਾਣਗੀਆਂ। ਓਧਰ, ਪੰਜਾਬ ਵਿੱਚ ਵਿਧਾਇਕ ਸੰਜੀਵ ਅਰੋੜਾ ਨੂੰ ਪੰਜਾਬ ਮੰਤਰੀ ਮੰਡਲ ਵਿੱਚ ਨਵੇਂ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ...

ਭਾਰਤੀਆਂ ਲਈ $25 ਵਾਲਾ 'ਲਾਟਰੀ ਵੀਜ਼ਾ', ਫੀਸਾਂ 'ਚ ਵਾਧਾ ਅਤੇ ਨਿਯਮਾਂ 'ਚ ਆ ਰਹੇ ਹੋਰ ਬਦਲਾਅ 04.07.2025

ਨਵੇਂ ਵਿੱਤੀ ਸਾਲ ਦੇ ਸ਼ੁਰੂ ਹੋਣ ਨਾਲ ਤਕਰੀਬਨ ਹਰ ਖੇਤਰ ਵਿੱਚ ਅਹਿਮ ਤਬਦੀਲੀਆਂ ਆਈਆਂ ਹਨ ਅਤੇ ਮਾਈਗ੍ਰੇਸ਼ਨ ਸੈਕਟਰ ਵਿੱਚ ਵੀ ਬਹੁਤ ਸਾਰੇ ਬਦਲਾਅ ਵੇਖਣ ਨੂੰ ਮਿਲ ਰਹੇ ਹਨ। ਇੱਕ ਵਾਰ ਫਿਰ ਤੋਂ ਭਾਰਤੀ ਪਾਸਪੋਰਟ ਵਾਲਿਆਂ ਲਈ ਆਸਟ੍ਰੇਲੀਅਨ ਸਰਕਾਰ ਨੇ 'ਲਾਟਰੀ ਵੀਜ਼ਾ' ਖੋਲ ਦਿੱਤਾ ਹੈ। ਇਸ ਤੋਂ ਇਲਾਵਾ ਜੇ ਤੁਸੀਂ ਬੇਹੱਦ ਪ੍ਰਤਿਭਾਸ਼ਾਲੀ ਵਿਅਕਤੀ ਹੋ ਤਾਂ ਤੁਸੀਂ 'ਨੈਸ਼ਨਲ ਇਨੋਵੇਸ਼ਨ ਵੀਜ਼ਾ' ਰਾਹੀਂ ਵੀ ਪੱਕੇ ਨਾਗਰਿਕ ਬਣ ਸਕਦੇ ਹੋ। ਵੀਜ਼ਾ ਫੀਸਾਂ ਵਿੱਚ ਵਾਧਾ ਵੇਖਣ ਨੂੰ ਮਿਲਿਆ ਹੈ ਅਤੇ ਨਾਲ ਹੀ ਨਿਯਮਾਂ ਵ...

ਪੰਜਾਬੀ ਡਾਇਸਪੋਰਾ: ਭਾਰਤ ਦੀ ਆਰਥਿਕਤਾ ਵਿੱਚ NRIs ਦਾ ਸ਼ਾਨਦਾਰ ਯੋਗਦਾਨ 04.07.2025

ਭਾਰਤ ਦੇ ਆਰਥਿਕ ਵਿਕਾਸ ਵਿੱਚ 'ਨੋਨ ਰੈਜ਼ੀਡੈਂਟ ਇੰਡੀਅਨਜ਼' ਦਾ ਸ਼ਾਨਦਾਰ ਯੋਗਦਾਨ ਦੇਖਣ ਨੂੰ ਮਿਲਿਆ। ਇਸ ਵਿੱਚ ਅਮਰੀਕਾ ਵੱਸਦੇ ਮਲਿਆਲਮ, ਗੁਜਰਾਤੀ ਅਤੇ ਪੰਜਾਬੀ ਭਾਈਚਾਰੇ ਦਾ ਸਭ ਤੋਂ ਵੱਧ ਯੋਗਦਾਨ ਹੈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਜਾਣੋ ਕਿਵੇਂ ਇੱਕ ਛੋਟੀ ਜਿਹੀ ਚੀਜ਼ ਨੂੰ ਬਦਲ ਕੇ ਆਸਟ੍ਰੇਲੀਆ ਦੀ ਇੱਕ ਮਹਿਲਾ ਨੇ ਆਪਣੀ ਮੌਰਗੇਜ 'ਚ ਹਜ਼ਾਰਾਂ ਡਾਲਰ ਬਚਾਏ 04.07.2025

ਮੈਲਬਰਨ ਦੀ ਇੱਕ ਮਹਿਲਾ ਨੇ ਆਪਣੇ ਏਅਰ-ਕੰਡੀਸ਼ਨਿੰਗ ਸਿਸਟਮ, ਖਾਣਾ ਪਕਾਉਣ ਦੇ ਤਰੀਕੇ ਅਤੇ ਗਰਮ ਪਾਣੀ ਦੇ ਸਿਸਟਮ 'ਚ ਕੁੱਝ ਬਦਲਾਅ ਕਰ ਕੇ ਆਪਣੀ ਮੌਰਗੇਜ 'ਤੇ ਵਿਆਜ ਦਰ ਨੂੰ 0.75 ਪ੍ਰਤੀਸ਼ਤ ਘਟਾ ਲਿਆ ਅਤੇ ਲਗਭਗ ਹਜ਼ਾਰ ਡਾਲਰ ਦੀ ਬਚਤ ਕੀਤੀ। ਮਾਹਰ ਕਹਿੰਦੇ ਹਨ ਕਿ ਬਹੁਤ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਅਜਿਹੀਆਂ ਸੇਵਾਵਾਂ ਬਾਰੇ ਜਾਣਕਾਰੀ ਨਹੀਂ ਹੈ। ਪੂਰੀ ਜਾਣਕਾਰੀ ਲਈ ਇਹ ਪੋਡਕਾਸਟ ਸੁਣੋ....

ਖ਼ਬਰਨਾਮਾ: ਵਿਕਟੋਰੀਆ ਦੇ ਬਾਲ ਸੰਭਾਲ ਕੇਂਦਰ ਵਿੱਚ ਬੱਚਿਆਂ ਨਾਲ ਸ਼ੋਸ਼ਣ ਮਾਮਲੇ 'ਚ ਮਾਪੇ ਕਰ ਰਹੇ ਜਵਾਬਾਂ ਦੀ ਭਾਲ 03.07.2025

ਸੈਂਕੜੇ ਪਰਿਵਾਰ ਅਣਜਾਣੇ ਵਿੱਚ ਆਪਣੇ ਬੱਚਿਆਂ ਨੂੰ ਬਾਲ ਸੰਭਾਲ ਕੇਂਦਰਾਂ ਵਿੱਚ ਇੱਕ ਕਥਿਤ ਜਿਨਸੀ ਅਪਰਾਧੀ ਦੀ ਦੇਖਭਾਲ ਵਿੱਚ ਸੌਂਪਣ ਤੋਂ ਬਾਅਦ ਹੁਣ ਸਰਕਾਰ ਤੋਂ ਜਵਾਬ ਮੰਗ ਰਹੇ ਹਨ। ਕਥਿਤਅਪਰਾਧੀ, 26 ਸਾਲਾ ਜੋਸ਼ੂਆ ਡੇਲ ਬ੍ਰਾਊਨ 12 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਜਿਨਸੀ ਪ੍ਰਵੇਸ਼ ਸਮੇਤ 70 ਤੋਂ ਵੱਧ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......

'ਇਸ ਖੇਡ ਵਿੱਚ ਸਫਲ ਹੋਣ ਲਈ ਤੁਹਾਨੂੰ ਆਪਣਾ ਮਨ ਜਿੱਤਣਾ ਪੈਂਦਾ ਹੈ': ਬੌਡੀਬਿਲਡਰ ਪ੍ਰਭਜੋਤ ਸਿੰਘ ਪੰਨੂ 03.07.2025

ਸਿਡਨੀ ਰਹਿੰਦੇ ਇਸ ਟਰੱਕ ਡਰਾਈਵਰ ਅਤੇ ਬੌਡੀਬਿਲਡਰ ਨੌਜਵਾਨ ਪ੍ਰਭਜੋਤ ਸਿੰਘ ਪੰਨੂ ਨੇ 2025 ਦੇ International Fitness and Bodybuilding Federation (IFBB) ਦੇ ਅੰਡਰ 90kg ਨਿਊ ਸਾਊਥ ਵੇਲਜ਼ ਕੰਪੀਟੀਸ਼ਨ 'ਚ ਗੋਲਡ ਅਤੇ ਨੈਸ਼ਨਲ ਕੰਪੀਟੀਸ਼ਨ 'ਚ ਸਿਲਵਰ ਮੈਡਲ ਜਿੱਤਣ ਦਾ ਮਾਣ ਹਾਸਿਲ ਕੀਤਾ ਹੈ। ਇਸ ਕੰਪੀਟੀਸ਼ਨ ਦੀਆਂ ਕਈ ਕਿਸਮਾਂ ਹੁੰਦੀਆਂ ਹਨ ਜੋ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਹੁੰਦਾ ਹੈ ਅਤੇ 200 ਦੇ ਕਰੀਬ ਅਥਲੀਟ ਹਿੱਸਾ ਲੈਂਦੇ ਹਨ।

Ouça o podcast SBS Punjabi - ਐਸ ਬੀ ਐਸ ਪੰਜਾਬੀ no Replaio

Rádio e podcasts em um só app - grátis e sem cadastro. Instale hoje e não perca o lançamento

Baixe no Google Play

O Replaio não é o publicador dos podcasts; os nomes dos programas, as capas e o áudio pertencem aos seus autores e são distribuídos por feeds RSS públicos