SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episódios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Não deixe de visitar o site do podcast e apoiar quem o produz: www.sbs.com.au

Autor

SBS

Categoria

News

Site do podcast

www.sbs.com.au

Último episódio

10 de jul de 2026

Onde ouvir?

Podcasts no app Replaio Radio Em breve

Os podcasts estão chegando ao app. Instale agora e seja o primeiro a descobrir um jeito totalmente novo de curtir podcasts

Baixe no Google Play Instale grátis Android 5 mi+ downloads · nota 4,8 iOS em breve

Episódios

ਪਾਕਿਸਤਾਨ ਡਾਇਰੀ: ਹੜ੍ਹਾਂ ਦੀ ਤਬਾਹੀ ਕਾਰਨ 500 ਤੋਂ ਵੱਧ ਮੌਤਾਂ, ਖੈਬਰ ਪਖਤੂਨਖਵਾ ਸਭ ਤੋਂ ਪ੍ਰਭਾਵਿਤ 20.08.2025

ਪਾਕਿਸਤਾਨ ਦੇ ਉੱਤਰੀ ਹਿੱਸਿਆਂ ਵਿੱਚ ਭਾਰੀ ਮੌਨਸੂਨ ਮੀਂਹ ਕਾਰਨ ਆਏ ਅਚਾਨਕ ਹੜ੍ਹਾਂ ਨੇ ਤਬਾਹੀ ਮਚਾਈ ਹੈ, ਜਿਸ ਕਰਕੇ ਮੌਤਾਂ ਦੀ ਗਿਣਤੀ ਘੱਟੋ-ਘੱਟ 500 ਹੋ ਗਈ ਹੈ, ਇਹ ਜਾਣਕਾਰੀ ਦੇਸ਼ ਦੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਦਿੱਤੀ ਹੈ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਨੁਸਾਰ, ਸਭ ਤੋਂ ਵੱਧ 307 ਮੌਤਾਂ, ਪਹਾੜੀ ਸੂਬੇ ਖੈਬਰ ਪਖਤੂਨਖਵਾ ਵਿੱਚ ਰਿਕਾਰਡ ਕੀਤੀਆਂ ਗਈਆਂ ਹਨ। ਇਸ ਖਬਰ ਦਾ ਵਿਸਥਾਰ ਅਤੇ ਪਾਕਿਸਤਾਨ ਤੋਂ ਹੋਰ ਤਾਜ਼ਾ ਖਬਰਾਂ ਲਈ ਸੁਣੋ ਇਹ ਪੌਡਕਾਸਟ...

'ਮੈਂ ਘੱਟ ਫ਼ਿਲਮਾਂ ਕਰਦੀ ਹਾਂ ਪਰ ਉਹ ਕਰਦੀ ਹਾਂ ਜਿਨ੍ਹਾਂ ‘ਤੇ ਮੈਨੂੰ ਮਾਣ ਹੋਵੇ': ਯੂ ਕੇ ਦੀ ਜੰਮੀ-ਪਲ਼ੀ ਪੰਜਾਬੀ ਅਦਾਕਾਰ ਮੈਂਡੀ ਤੱਖਰ 19.08.2025

‘ਏਕਮ’, ‘ਅਰਦਾਸ’, ‘ਰੱਬ ਦਾ ਰੇਡੀਓ’ ਅਤੇ ਹੋਰ ਕਈ ਪੰਜਾਬੀ ਫ਼ਿਲਮਾਂ ਵਿੱਚ ਵੱਖ-ਵੱਖ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੈਂਡੀ ਤੱਖਰ ਪਿਛਲੇ ਦਿਨੀਂ ਸਿਡਨੀ ਦੇ ਐਸ ਬੀ ਐਸ ਸਟੂਡੀਉ ਵਿੱਚ ਗੱਲਬਾਤ ਲਈ ਪਹੁੰਚੇ।

ਆਸਟ੍ਰੇਲੀਆ ਵਿੱਚ ਆਈਸ, ਕੋਕੀਨ ਅਤੇ ਹੈਰੋਇਨ ਦੀ ਖਪਤ ਵਿਚ ਵੱਡਾ ਉਛਾਲ ਦਰਜ 19.08.2025

ਆਸਟ੍ਰੇਲੀਅਨ ਕ੍ਰਿਮੀਨਲ ਇੰਟੈਲੀਜੈਂਸ ਕਮਿਸ਼ਨ (ਏਸੀਆਈਸੀ) ਵਲੋਂ ਯੂਨੀਵਰਸਿਟੀਆਂ ਨਾਲ ਸਾਂਝੇਦਾਰੀ ਵਿੱਚ ਵੇਸਟਵਾਟਰ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਮੁਲਕ ਅੰਦਰ ਮੈਥਾਈਲਐਮਫੇਟਾਮਾਈਨ (ਆਈਸ), ਕੋਕੀਨ ਅਤੇ ਹੈਰੋਇਨ ਦੀ ਖਪਤ ਵਿੱਚ ਵਾਧਾ ਹੋਇਆ ਹੈ। 2016 ਤੋਂ ਹੁੰਦੇ ਆ ਰਹੇ ਅਜਿਹੇ ਵਿਸ਼ਲੇਸ਼ਣਾਂ ਦੇ ਮੁਕਾਬਲੇ ਤਾਜ਼ਾ ਵਿਸ਼ਲੇਸ਼ਣ ਵਿੱਚ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਖਪਤ ਉੱਚੇ ਪੱਧਰ ਉੱਤੇ ਰਿਕਾਰਡ ਕੀਤੀ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਕੋਕੀਨ ਦੀ ਵਰਤੋਂ ਵਿੱਚ 69%, ਐਮਡੀਐਮਏ ਵਿੱਚ 49% ਅਤੇ ਹੈਰੋਇਨ ਵ...

ਖ਼ਬਰਨਾਮਾ: ਪ੍ਰਧਾਨ ਮੰਤਰੀ ਨੇ ਤਿੰਨ ਦਿਨਾਂ ਦੀ ਆਰਥਿਕ ਸੁਧਾਰ ਕਾਨਫਰੰਸ ਦੀ ਕੀਤੀ ਸ਼ੁਰੂਆਤ, ਮਜੀਠਿਆ ਨੂੰ ਇੱਕ ਹੋਰ ਝਟਕਾ, ਤੇ ਹੋਰ ਖਬਰਾਂ 19.08.2025

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਅਧਿਕਾਰਿਤ ਤੌਰ 'ਤੇ ਕੈਨਬਰਾ ਵਿੱਚ ਸਰਕਾਰੀ ਆਰਥਿਕ ਸੁਧਾਰ ਰਾਊਂਡਟੇਬਲ ਕਾਨਫਰੰਸ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਕਾਨਫਰੰਸ ਦੀ ਪਹਿਲੀ ਬੈਠਕ ਆਰਥਿਕਤਾ ਨੂੰ ਮਜ਼ਬੂਤ ਕਰਨ 'ਤੇ ਕੇਂਦ੍ਰਿਤ ਹੋਵੇਗੀ। ਸ਼੍ਰੀ ਐਲਬਨੀਜ਼ੀ ਕਹਿੰਦੇ ਹਨ ਕਿ ਆਰਥਿਕਤਾ ਵਿੱਚ ਵੱਖ-ਵੱਖ ਸੈਕਟਰਾਂ ਦੇ ਵਿਚਾਰਾਂ ਅਤੇ ਹਿੱਤਾਂ ਨੂੰ ਸੁਣਨਾ ਮਹੱਤਵਪੂਰਨ ਹੈ। ਓਧਰ, ਪੰਜਾਬ ਵਿੱਚ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਗ੍ਰਿਫ਼ਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲ...

ਪੰਜਾਬੀ ਡਾਇਰੀ : ਪੰਜਾਬ ਲਈ ਕਹਿਰ ਬਣਿਆ ਹਿਮਾਚਲ ਦਾ ਮੀਂਹ 19.08.2025

ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਪੈਣ ਮਗਰੋਂ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਗਏ ਹਨ। ਖ਼ਾਸ ਕਰਕੇ ਅੱਧਾ ਦਰਜਨ ਜ਼ਿਲ੍ਹਿਆਂ ’ਚ ਪਾਣੀ ਦੀ ਮਾਰ ਕਾਰਨ ਪਿੰਡ ਅਤੇ ਖੇਤ ਪ੍ਰਭਾਵਿਤ ਹੋਏ ਹਨ। ਪੰਜਾਬ ਸਰਕਾਰ ਨੇ ਸਮੁੱਚੇ ਪ੍ਰਸ਼ਾਸਨ ਨੂੰ ਅਲਰਟ ਕਰ ਦਿੱਤਾ ਹੈ। ਪਠਾਨਕੋਟ, ਕਪੂਰਥਲਾ ਅਤੇ ਫ਼ਿਰੋਜ਼ਪੁਰ ਦੇ ਦਰਜਨਾਂ ਪਿੰਡ ਪਾਣੀ ’ਚ ਘਿਰ ਗਏ ਹਨ। ਪੌਂਗ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਜਿਸ ਕਾਰਨ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਦਾ ਖ਼ਤਰਾ ਹੋਰ ਵੱਧ ਗਿਆ ਹੈ। ਤਰਨ ਤਾਰਨ, ਹੁਸ਼ਿਆਰਪੁਰ...

ਮਨੁੱਖਤਾ ਦੀ ਮਿਸਾਲ: ਸਾਰਾਗੜ੍ਹੀ ਦੀ ਬਹਾਦੁਰ ਨਰਸ ਟੈਰੇਸਾ ਮੈਕਗ੍ਰਾਥ ਦੀ ਕਹਾਣੀ 18.08.2025

1897 ਦੀ ਸਾਰਾਗੜ੍ਹੀ ਲੜਾਈ ਦੀ ਉਹ ਅਣਸੁਣੀ ਕਹਾਣੀ, ਜਿਸ ਵਿੱਚ ਆਇਰਿਸ਼-ਆਸਟ੍ਰੇਲੀਆਈ ਨੈਨੀ ਅਤੇ ਨਰਸ ਟੈਰੇਸਾ ਮੈਕਗ੍ਰਾਥ ਨੇ ਵਰ੍ਹਦੀਆਂ ਗੋਲੀਆਂ ਵਿਚਕਾਰ ਬਿਨਾਂ ਕਿਸੇ ਭੇਦਭਾਵ ਦੇ ਦੋਹਾਂ ਪਾਸਿਆਂ ਦੇ ਜ਼ਖਮੀਆਂ ਦੀ ਸੇਵਾ ਕੀਤੀ। ਆਪਣੀ ਇਸ ਨਿਡਰਤਾ ਅਤੇ ਸਮਰਪਣ ਲਈ, ਉਸਨੂੰ ਮਹਾਰਾਣੀ ਵਿਕਟੋਰੀਆ ਵੱਲੋਂ ਰੋਇਲ ਰੈੱਡ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ। ਟੈਰੇਸਾ ਦੀਆਂ ਸਿੱਖ ਸਿਪਾਹੀਆਂ ਪ੍ਰਤੀ ਸੇਵਾਵਾਂ ਬਾਰੇ ਉਸਦੇ ਰਿਸ਼ਤੇਦਾਰ, ਪ੍ਰੋਫੈਸਰ ਪੀਟਰ ਡਬਲਯੂ. ਹੈਲੀਗਨ ਨੇ ਖਾਸ ਤੌਰ ‘ਤੇ ਐਸ ਬੀ ਐਸ ਪੰਜਾਬ...

ਖ਼ਬਰਨਾਮਾ : ਕੁਆਂਟਿਸ ਏਅਰਲਾਈਨ ਨੂੰ 90 ਮਿਲੀਅਨ ਡਾਲਰ ਦਾ ਜੁਰਮਾਨਾ 18.08.2025

ਆਸਟ੍ਰੇਲੀਆ ਦੀ ਸਭ ਤੋਂ ਵੱਡੀ ਏਅਰਲਾਈਨ ਕੁਆਂਟਿਸ ਨੂੰ ਦੇਸ਼ ਦੇ ਇਤਿਹਾਸ ਵਿੱਚ ਗੈਰ-ਕਾਨੂੰਨੀ ਬਰਖਾਸਤਗੀ ਦੇ ਸਭ ਤੋਂ ਵੱਡੇ ਮਾਮਲੇ ਲਈ 90 ਮਿਲੀਅਨ ਡਾਲਰ ਦਾ ਇਤਿਹਾਸਕ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਗਿਆ ਹੈ। ਕੁਆਂਟਿਸ ਨੇ ਸਾਲ 2020 ਵਿੱਚ ਕੋਵਿਡ-19 ਮਹਾਂਮਾਰੀ ਦੌਰਾਨ 1800 ਤੋਂ ਵੱਧ ਸਮਾਨ ਸੰਭਾਲਣ ਵਾਲਿਆਂ, ਸਫਾਈ ਕਰਮਚਾਰੀਆਂ ਅਤੇ ਗਰਾਊਂਡ ਸਟਾਫ ਦੇ ਕੰਮ ਨੂੰ ਆਊਟਸੋਰਸ ਕਰ ਦਿੱਤਾ ਸੀ। ਇਸ ਖ਼ਬਰ ਸਮੇਤ ਅਤੇ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਆਡੀਓ ਰਿਪੋਰਟ ...

Anthony Albanese marks India’s 79th Independence Day, praises Indian Australians’ contributions - ਪ੍ਰਧਾਨ ਮੰਤਰੀ ਅਲਬਨੀਜ਼ੀ ਨੇ ਭਾਰਤੀਆਂ ਨੂੰ ਦਿੱਤੀਆਂ 79ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ 15.08.2025

As India celebrates its 79th Independence Day, Prime Minister Anthony Albanese conveyed his wishes to its "long-standing and consistent friend." In his statement, Albanese said, “As the Tiranga flies proudly around the world, Indians can reflect with joy on all their nation has achieved in the 78 years since that extraordinary midnight which ushered in what then Prime Minister Nehru termed ‘the da...

ਖ਼ਬਰਨਾਮਾ: ਆਸਟ੍ਰੇਲੀਆ ਦੀ 10 ਮਿਲੀਅਨ ਡਾਲਰ ਦੀ 'ਸਭ ਤੋਂ ਵੱਡੀ ਚੋਰੀ' ਵਿੱਚ, ਭਾਰਤੀ ਪ੍ਰਵਾਸੀਆਂ ਸਮੇਤ 19 ਲੋਕਾਂ ਦਾ ਸਮੂਹ ਗ੍ਰਿਫਤਾਰ 15.08.2025

ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਕਥਿਤ ਚੋਰੀ ਦੇ ਮਾਮਲੇ ਵਿੱਚ 19 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ $10 ਮਿਲੀਅਨ ਤੋਂ ਵੱਧ ਮੁੱਲ ਦੇ ਸਾਮਾਨ ਦੀ ਕਥਿਤ ਚੋਰੀ ਕੀਤੀ ਗਈ ਸੀ। ਪੁਲਿਸ ਅਨੁਸਾਰ ਇਸ ਸਮੂਹ ਵਿੱਚ ਮੁੱਖ ਤੌਰ 'ਤੇ ਭਾਰਤੀ ਲੋਕ ਸ਼ਾਮਲ ਹਨ। ਇਨ੍ਹਾਂ ਲੋਕਾਂ ਕੋਲ ਅਸਥਾਈ, ਵਿਦਿਆਰਥੀ ਅਤੇ ਬ੍ਰਿਜਿੰਗ ਵੀਜ਼ਾ ਵਰਗੇ ਕੱਚੇ ਵੀਜ਼ਾ ਹਨ। ਇਹ ਅਤੇ ਹੋਰ ਖਬਰਾਂ ਲਈ ਇਹ ਪੌਡਕਾਸਟ ਸੁਣੋ...

ਸਾਹਿਤ ਅਤੇ ਕਲਾ: ਵੰਡ ਦੇ ਦਰਦ ਉੱਤੇ ਖੁਸ਼ਵੰਤ ਸਿੰਘ ਦੀ ਕਿਤਾਬ 'ਟ੍ਰੇਨ ਟੂ ਪਾਕਿਸਤਾਨ' ਦੀ ਪੜਚੋਲ' 15.08.2025

ਭਾਰਤ ਅਤੇ ਪਾਕਿਸਤਾਨ ਦੀ ਵੰਡ ਬਹੁਤ ਸਾਰੇ ਲੋਕਾਂ ਲਈ ਇੱਕ ਦਰਦਨਾਕ ਯਾਦ ਵੀ ਹੈ। ਲੋਕ ਜਿਨ੍ਹਾਂ ਨੂੰ ਵੰਡ ਦੌਰਾਨ ਆਪਣਾ ਘਰ ਅਤੇ ਅਜ਼ੀਜ਼ਾਂ ਨੂੰ ਛੱਡਣਾ ਪਿਆ ਸੀ, ਆਪਣੇ ਦਰਦ ਨੂੰ ਪ੍ਰਗਟ ਕਰਨ ਲਈ ਕਲਾ ਵੱਲ ਮੁੜੇ। ਅਜਿਹੀ ਹੀ ਇੱਕ ਪ੍ਰਸਿੱਧ ਕਿਤਾਬ 'ਟ੍ਰੇਨ ਟੂ ਪਾਕਿਸਤਾਨ' ਹੈ ਜੋ ਮਸ਼ਹੂਰ ਮਰਹੂਮ ਲੇਖਕ ਖੁਸ਼ਵੰਤ ਸਿੰਘ ਨੇ ਲਿਖੀ ਹੈ। ਇਸ ਕਿਤਾਬ ਦਾ ਸਾਰ ਇਸ ਪੌਡਕਾਸਟ ਰਾਹੀਂ ਸੁਣੋ....

ਖਬਰਾਂ ਫਟਾਫਟ: ਪੂਰੇ ਹਫਤੇ ਦੀਆਂ ਅਹਿਮ ਖਬਰਾਂ 15.08.2025

ਇਜ਼ਰਾਈਲੀ ਪੱਤਰਕਾਰਾਂ ਦਾ ਵਿਰੋਧ ਪ੍ਰਦਰਸ਼ਨ, ਨਿਊ ਸਾਊਥ ਵੇਲਜ਼ 'ਚ ਚਾਈਲਡਕੇਅਰ 'ਚ ਸ਼ੋਸ਼ਣ ਦੀਆਂ ਸ਼ਿਕਾਇਤਾਂ 'ਤੇ ਜਾਂਚ, ਭਾਰਤ ਦਾ ਆਜ਼ਾਦੀ ਦਿਵਸ ਅਤੇ ਪੂਰੇ ਹਫਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਕੁਝ ਮਿੰਟਾਂ ਵਿੱਚ ਇਸ ਪੌਡਕਾਸਟ ਰਾਹੀਂ ਸੁਣੋ।

ਬਾਲੀਵੁੱਡ ਗੱਪਸ਼ੱਪ: ਮਹਿਲਾਵਾਂ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਕਾਰਨ ਹਨੀ ਸਿੰਘ ਤੇ ਕਰਨ ਔਜਲਾ ਦੀਆਂ ਮੁਸ਼ਕਲਾਂ ਵਧੀਆਂ 15.08.2025

ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਅਤੇ ਹਨੀ ਸਿੰਘ ਵੱਲੋਂ ਹਾਲ ਵਿੱਚ ਹੀ ਗਾਏ ਕੁੱਝ ਗਾਣਿਆਂ ਵਿੱਚ ਮਹਿਲਾਵਾਂ ਪ੍ਰਤੀ ਵਰਤੀ ਗਈ ਇਤਰਾਜ਼ਯੋਗ ਭਾਸ਼ਾ ਕਾਰਨ ਮਹਿਲਾ ਕਮਿਸ਼ਨ ਨੇ ਪੰਜਾਬ ਦੇ ਡੀਜੀਪੀ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ…

ਅੰਡਰ-19 ਆਸਟ੍ਰੇਲੀਆ ਟੀਮ ਲਈ ਚੁਣੇ ਗਏ 17 ਸਾਲਾ ਆਰੀਅਨ ਸ਼ਰਮਾ ਨੇ 2018 ਵਿੱਚ ਹੀ ਪੋਸਟਰ ਤੇ ਲਿੱਖ ਦਿੱਤਾ ਸੀ ਆਪਣਾ ਭਵਿੱਖ 15.08.2025

ਹਾਲ ਹੀ ਵਿੱਚ ਐਲਾਨੀ ਗਈ ਆਸਟ੍ਰੇਲੀਅਨ ਅੰਡਰ-19 ਕ੍ਰਿਕੇਟ ਟੀਮ ਵਿੱਚ ਭਾਰਤੀ ਮੂਲ ਦੇ ਤਿੰਨ ਖਿਡਾਰੀ ਸ਼ਾਮਿਲ ਹਨ। ਵਿਕਟੋਰੀਆ 'ਚ ਮੈਲਬਰਨ ਦੇ ਵੌਲਰਟ ਦੇ ਰਹਿਣ ਵਾਲੇ ਆਰੀਅਨ ਸ਼ਰਮਾ ਇਹਨਾਂ ਵਿੱਚੋਂ ਇੱਕ ਹਨ। ਪੰਜਾਬ ਦੇ ਗੜਸ਼ੰਕਰ ਨਾਲ ਸਬੰਧ ਰੱਖਦੇ ਆਰੀਅਨ ਸੱਜੇ ਹੱਥ ਨਾਲ ਬੱਲੇਬਾਜ਼ੀ ਅਤੇ ਖੱਬੇ ਹੱਥ ਨਾਲ ਗੇਂਦਬਾਜ਼ੀ ਕਰਦੇ ਹਨ। ਆਰੀਅਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ, ਕ੍ਰਿਕੇਟ ਵਿੱਚ ਆਪਣੇ ਸਫਰ, ਮਾਈਂਡਸੈਟ ਅਤੇ ਹੋਰ ਕਈ ਪਹਿਲੂਆਂ ਤੇ ਚਰਚਾ ਕੀਤੀ। ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸ...

ਖ਼ਬਰਨਾਮਾ: ਚਾਈਲਡਕੇਅਰ ਵਿੱਚ ਬੱਚਿਆਂ ਦੇ ਸ਼ੋਸ਼ਣ ਦੀਆਂ ਸ਼ਿਕਾਇਤਾਂ 'ਚ 50 ਫੀਸਦ ਵਾਧਾ 14.08.2025

ਬਾਲ ਸੰਭਾਲ ਸੈਂਟਰਾਂ ਵਿੱਚ ਜਿਨਸੀ ਅਪਰਾਧਾਂ ਦੇ ਦੋਸ਼ਾਂ ਵਿੱਚ ਲਗਭਗ 50 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਵਕੀਲ ਇਸ ਖੇਤਰ ਵਿੱਚ ਸੱਭਿਆਚਾਰਕ ਅਤੇ ਰੈਗੂਲੇਟਰੀ ਅਸਫਲਤਾਵਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......

ਪੰਜਾਬੀ ਡਾਇਸਪੋਰਾ: ਇਕੱਲੇ ਜੁਲਾਈ ਮਹੀਨੇ ਦੌਰਾਨ ਕੈਨੇਡਾ ‘ਚ 40 ਹਜ਼ਾਰ ਨੌਕਰੀਆਂ ਖ਼ਤਮ 14.08.2025

ਅੰਕੜਿਆਂ ਮਤੁਾਬਕ ਕੈਨੇਡਾ ਵਿੱਚ ਬੇਰੁਜ਼ਗਾਰੀ ਦਰ 6.9 ਫੀਸਦ ਦੇ ਪੱਧਰ ‘ਤੇ ਪਹੁੰਚ ਗਈ ਹੈ। ਕਈ ਸੈਕਟਰਾਂ ‘ਚ ਭਾਰੀ ਗਿਣਤੀ ‘ਚ ਨੌਕਰੀਆਂ ਦੀ ਕਟੌਤੀ ਤੋਂ ਬਾਅਦ ਕਈ ਪ੍ਰਭਾਵਿਤ ਪੰਜਾਬੀ ਪਰਿਵਾਰ ਪੰਜਾਬ ਵਾਪਸ ਪਰਤ ਗਏ ਹਨ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

Most Australians see migration as a benefit. Is economic stress changing the story? - SBS Examines: ਜ਼ਿਆਦਾਤਰ ਆਸਟ੍ਰੇਲੀਅਨਜ਼ ਪ੍ਰਵਾਸ ਨੂੰ ਚੰਗਾ ਸਮਝਦੇ ਹਨ, ਪਰ ਕੀ ਆਰਥਿਕ ਤਣਾਅ ਕਾਰਨ ਸੋਚ ਬਦਲ ਰਹੀ ਹੈ? 14.08.2025

Migrants and refugees are often blamed for rising cost of living pressures. Is there a way to break the cycle? - ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਅਕਸਰ ਰਹਿਣ-ਸਹਿਣ ਦੀ ਵਧਦੀ ਲਾਗਤ ਦੇ ਦਬਾਅ ਲਈ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਕੀ ਇਸ ਚੱਕਰ ਨੂੰ ਤੋੜਨ ਦਾ ਕੋਈ ਤਰੀਕਾ ਹੈ?

ਖਬਰਨਾਮਾ: ਆਸਟ੍ਰੇਲੀਅਨ ਕੌਂਸਲ ਆਫ਼ ਟਰੇਡ ਯੂਨੀਅਨਜ਼ ਵੱਲੋਂ ਕੁੱਝ ਖੇਤਰਾਂ ਵਿੱਚ ਚਾਰ ਦਿਨਾਂ ਦੇ ਕੰਮ ਕਾਜੀ ਹਫ਼ਤੇ ਦੀ ਸਿਫਾਰਸ਼ 13.08.2025

ਆਸਟ੍ਰੇਲੀਅਨ ਕੌਂਸਲ ਆਫ਼ ਟਰੇਡ ਯੂਨੀਅਨਜ਼ ਨੇ ਦਲੀਲ ਦਿੱਤੀ ਕਿ ਕੰਮ ਕਾਜੀ ਹਫਤੇ ਨੂੰ ਚਾਰ ਦਿਨਾਂ ਦਾ ਕਰਨ ਨਾਲ ਕਾਮਿਆਂ ਨੂੰ ਉਤਪਾਦਕਤਾ ਲਾਭਾਂ ਅਤੇ ਤਕਨੀਕੀ ਤਰੱਕੀਆਂ ਦਾ ਲਾਭ ਮਿਲੇਗਾ। ਇਸ ਵੱਲੋਂ ਅੱਗੇ ਇਹ ਵੀ ਦਲੀਲ ਦਿੱਤੀ ਜਾ ਰਹੀ ਹੈ ਕਿ ਮਿਆਰੀ ਪੰਜ ਦਿਨਾਂ ਦੇ ਹਫ਼ਤੇ ਤੋਂ ਕੰਮ ਦੇ ਘੰਟਿਆਂ ਨੂੰ ਘਟਾਉਣਾ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਕੁੰਜੀ ਹੈ। ਉਧਰ ਭਾਰਤ ਵਿੱਚ, 1984 ਪੀੜਤਾਂ ਨੂੰ ਇਨਸਾਫ ਦੇਣ ਦੇ ਇਰਾਦੇ ਨਾਲ ਹਾਈ ਕੋਰਟ ਵੱਲੋਂ ਕੇਸ ਦੀ ਮੁੜ ਸੁਣਵਾਈ ਦੇ ਹੁਕਮ। ਇਹ ਅਤੇ ਹੋਰ ਚੋਣਵੀਆ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 13.08.2025

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖਬਰਸਾਰ 'ਪੰਜਾਬੀ ਡਾਇਰੀ' ਸ਼ਾਮਿਲ ਹੈ। ਸੋਸ਼ਲ ਮੀਡੀਆ ਸਕ੍ਰੌਲਿੰਗ ਦੇ ਦਿਮਾਗ ‘ਤੇ ਪੈਣ ਵਾਲੇ ਅਸਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਆਰਟੀਫੀਸ਼ੀਅਲ ਇੰਟੈਲੀਜੈਂਸ ਪਲੇਟਫਾਰਮਾਂ ਨੂੰ ਗ਼ਲਤ ਜਾਣਕਾਰੀਆਂ ’ਤੇ ਰੋਕ ਲਗਾਉਣ ਨਾਲ ਸਬੰਧਿਤ ਖਾਸ ਰਿਪੋਰਟਾਂ ਸਮੇਤ ਅਸੀਂ ਰਾਬਤਾ ਪਾਇਆ ਹੈ ਮਾਈਗ੍ਰੇਸ਼ਨ ਮਾਹਿਰ ਅਰੁਨ ਬਾਂਸਲ ਨਾਲ, ਜਾਣੋ ਕਿ ਆਸਟ੍ਰੇਲੀਆ ਵਿੱਚ ਅੰਗਰੇਜ਼ੀ ਭਾਸ਼ਾ ਦੇ ਟੈਸਟਾਂ ਵਿੱ...

ਪਾਕਿਸਤਾਨ ਡਾਇਰੀ: ਅਮਰੀਕਾ ਵੱਲੋਂ ਬਲੋਚਿਸਤਾਨ ਲਿਬਰੇਸ਼ਨ ਆਰਮੀ 'ਵਿਦੇਸ਼ੀ ਅੱਤਵਾਦੀ ਸੰਗਠਨ' ਘੋਸ਼ਿਤ 13.08.2025

ਅਮਰੀਕਾ ਨੇ ਸੋਮਵਾਰ 11 ਅਗਸਤ ਨੂੰ ਪਾਕਿਸਤਾਨ ਸਥਿਤ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐਲਏ) ਅਤੇ ਇਸ ਦੇ ਲੜਾਕੂ ਗਰੁੱਪ ਮਜੀਦ ਬ੍ਰਿਗੇਡ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ। ਵਿਦੇਸ਼ ਵਿਭਾਗ ਨੇ ਕਿਹਾ ਕਿ 2024 ਵਿੱਚ, ਬੀਐਲਏ ਨੇ ਕਰਾਚੀ ਹਵਾਈ ਅੱਡੇ ਅਤੇ ਗਵਾਦਰ ਪੋਰਟ ਅਥਾਰਟੀ ਕੰਪਲੈਕਸ ਨੇੜੇ ਹਮਲਿਆਂ ਦੀ ਜ਼ਿੰਮੇਵਾਰੀ ਲਈ ਸੀ। 2025 ਵਿੱਚ ਇਸ ਸਮੂਹ ਨੇ ਬਲੋਚਿਸਤਾਨ ਤੋਂ ਆਉਣ ਵਾਲੀ ਜਾਫਰ ਐਕਸਪ੍ਰੈਸ ਟ੍ਰੇਨ ਨੂੰ ਅਗਵਾ ਕਰਨ ਦੀ ਜ਼ਿੰਮੇਵਾਰੀ ਵੀ ਲਈ ਸੀ, ਜਿਸ ਵਿੱਚ 31 ਨਾਗਰਿਕ ਅਤੇ ਸ...

ਪੰਜਾਬ ਸਰਕਾਰ ਨੇ ਵਾਪਿਸ ਲਈ ਵਿਵਾਦਿਤ ‘ਲੈਂਡ ਪੂਲਿੰਗ ਸਕੀਮ’ 12.08.2025

ਪੰਜਾਬ ਸਰਕਾਰ ਵਲੋਂ ਐਲਾਨੀ ਗਈ ‘ਲੈਂਡ ਪੂਲਿੰਗ ਸਕੀਮ’ ਦਾ ਚਹੁੰ ਪਾਸਿਉਂ ਤਿੱਖਾ ਵਿਰੋਧ ਹੋਣ ਤੋਂ ਬਾਅਦ ਹੁਣ ਇਹ ਨੀਤੀ ਵਾਪਿਸ ਲੈ ਲਈ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਇਸ ਸਕੀਮ ਦੇ ਫਾਇਦੇ ਗਿਣਾ ਰਹੇ ਸਨ ਅਤੇ ਇਸ ‘ਲੈਂਡ ਪੂਲਿੰਗ ਸਕੀਮ’ ਖਿਲਾਫ ਉਠ ਰਹੀਆਂ ਆਵਾਜ਼ਾਂ ਨੂੰ ਉਨ੍ਹਾਂ ਵਲੋਂ ਗੁਮਰਾਹਕੁੰਨ ਪ੍ਰਚਾਰ ਵੀ ਦੱਸਿਆ ਜਾ ਰਿਹਾ ਸੀ ਪਰ ਕਿਸਾਨਾਂ ਵਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਦੇ ਚਲਦਿਆਂ ਮਜਬੂਰਨ ਸਰਕਾਰ ਨੂੰ ਆਪਣਾ ਇਹ ਫੈਸਲਾ ਵਾਪਿਸ ਲੈਣਾ ਪੈ ਗਿਆ ਹੈ। ਇਸ ਸਕ...

ਖ਼ਬਰਨਾਮਾ: ਰਿਜ਼ਰਵ ਬੈਂਕ ਨੇ ਦਰਾਂ ਘਟਾ ਕੇ 3.6 ਫ਼ੀਸਦੀ ਕੀਤੀਆਂ, ਪੰਜਾਬ ਸਰਕਾਰ ਦਾ ਲੈਂਡ ਪੂਲਿੰਗ ‘ਤੇ ਯੂ-ਟਰਨ ਤੇ ਹੋਰ ਖ਼ਬਰਾਂ 12.08.2025

ਰਿਜ਼ਰਵ ਬੈਂਕ ਨੇ ਅਧਿਕਾਰਤ ਨਕਦ ਦਰ ਵਿੱਚ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ, ਜਿਸਦੀ ਵਿਆਪਕ ਉਮੀਦ ਕੀਤੀ ਜਾ ਰਹੀ ਸੀ। ਇਹ ਪਿਛਲੇ ਛੇ ਮਹੀਨਿਆਂ ਵਿੱਚ ਤੀਜੀ ਕਟੌਤੀ ਹੈ ਅਤੇ ਇਸ ਨਾਲ ਵਿਆਜ ਦਰ ਘੱਟ ਕੇ 3.6 ਪ੍ਰਤੀਸ਼ਤ ਹੋ ਗਈ ਹੈ। ਇਸਦਾ ਮਤਲਬ ਹੈ ਕਿ ਔਸਤਨ ਕਰਜ਼ੇ 'ਤੇ ਮੋਰਗੇਜ ਕਿਸ਼ਤਾਂ ਵਿੱਚ ਪ੍ਰਤੀ ਮਹੀਨਾ ਲਗਭਗ 90 ਡਾਲਰ ਦੀ ਕਮੀ ਆਵੇਗੀ। ਓਧਰ, ਪੰਜਾਬ ਸਰਕਾਰ ਨੇ ਇੱਕ ਯੂ-ਟਰਨ ਲੈਂਦਿਆਂ 'ਲੈਂਡ ਪੂਲਿੰਗ ਨੀਤੀ' ਵਾਪਸ ਲੈ ਲਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਲਜੀਤ ਚੀਮਾ ਨੇ ਟਵੀਟ ਕਰਦਿਆਂ ਇ...

‘ਮੈਂ ਹੌਲੀਵੁੱਡ ਦੀ ਕਲਾਕਾਰੀ ਪੰਜਾਬ ਲੈ ਕੇ ਆ ਰਿਹਾ ਹਾਂ'- YouTube ਸਕਿੱਟਾਂ ਤੋਂ ਨਿਰਦੇਸ਼ਕ ਬਣੇ ਕੈਨੇਡੀਅਨ-ਪੰਜਾਬੀ ਨੌਜਵਾਨ ਰੂਪਨ ਬੱਲ 12.08.2025

YouTube ‘ਤੇ ਪੰਜਾਬੀ ਸਕਿੱਟਾਂ ਤੋਂ ਸ਼ੁਰੂਆਤ ਕਰਨ ਵਾਲਾ ਕੈਨੇਡੀਅਨ ਨੌਜਵਾਨ ਰੂਪਨ ਬੱਲ ਆਪਣੀ ਪਹਿਲੀ ਫ਼ਿਲਮ ‘ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ’ ਨਾਲ ਨਿਰਦੇਸ਼ਕ ਵਜੋਂ ਪੰਜਾਬੀ ਸਿਨੇਮਾ ਵਿੱਚ ਕਦਮ ਰੱਖਣ ਜਾ ਰਿਹਾ ਹੈ। ਹੌਲੀਵੁੱਡ ਤੋਂ ਪ੍ਰੇਰਿਤ ਹੋ ਕੇ ਆਪਣੀ ਕਲਾਕਾਰੀ ਨਾਲ ਨਵੀਂ ਦਿਸ਼ਾ ਦੇਣ ਦੀ ਉਸਦੀ ਕੋਸ਼ਿਸ਼ ਬਾਰੇ ਸੁਣੋ ਇਸ ਗੱਲਬਾਤ ਵਿੱਚ।

ਪੰਜਾਬੀ ਡਾਇਰੀ: ਪੰਜਾਬ ਨੇ ਸਰਹੱਦ ਤੇ ਲਾਈ ਐਂਟੀ ਡ੍ਰੋਨ ਪ੍ਰਣਾਲੀ 11.08.2025

ਸਰਹੱਦ ‘ਤੇ ਐਂਟੀ ਡ੍ਰੋਨ ਪ੍ਰਣਾਲੀ ਲਾਉਣ ਵਾਲਾ ਪੰਜਾਬ, ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ। ਇਸ ਪ੍ਰਣਾਲੀ ਨੂੰ ਨਾਮ ਦਿੱਤਾ ਗਿਆ ਹੈ 'ਬਾਜ਼ ਅੱਖ'। ਇਸ ਖਬਰ ਸਮੇਤ ਪੰਜਾਬ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਪੰਜਾਬੀ ਪਹਿਚਾਣ ਨੂੰ ਗ੍ਰੈਫਿਟੀ ਰਾਹੀਂ ਮੈਲਬਰਨ ਦੀਆਂ ਕੰਧਾਂ ‘ਤੇ ਲਿਜਾਣ ਵਾਲੇ ਤਲਵਿੰਦਰ ਸਿੰਘ ਨਾਲ ਮੁਲਾਕਾਤ 11.08.2025

ਤਲਵਿੰਦਰ ਸਿੰਘ ਜਦੋਂ ਬਚਪਨ ਵਿੱਚ ਕਾਪੀ ਦੇ ਪਿੱਛੇ ਵੱਖ-ਵੱਖ ਤਰੀਕਿਆਂ ਨਾਲ ਆਪਣਾ ਨਾਮ ਉਕੇਰਦੇ ਸੀ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਉਹ ਅੱਗੇ ਚੱਲ ਕੇ ਮੈਲਬਰਨ ਵਿੱਚ ਪੰਜਾਬੀ ਗ੍ਰੈਫਿਟੀ ਆਰਟਿਸਟ ਬਣ ਜਾਣਗੇ। ਚੰਡੀਗੜ ਤੋਂ ਮੈਲਬਰਨ ਆ ਕੇ ਵਸੇ ਤਲਵਿੰਦਰ ਦਾ ਮੰਨਣਾ ਹੈ ਕਿ ਪੰਜਾਬੀ ਭਾਸ਼ਾ ਤੇ ਸਭਿਆਚਾਰ ਨੂੰ ਗ੍ਰੈਫਿਟੀ ਰਾਹੀਂ ਵਿਸ਼ਵ ਪੱਧਰ ‘ਤੇ ਪਹੁੰਚਾਉਣ ਦੀ ਉਹ ਇੱਕ ਕੋਸ਼ਿਸ਼ ਕਰ ਰਹੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦੇ ਹੋਏ ਤਲਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ 'ਗ੍ਰੈਫਿਟੀ' ਹਮੇਸ਼ਾ ਗੈ...

ਖ਼ਬਰਨਾਮਾ: ਫਲਸਤੀਨੀ ਰਾਜ ਨੂੰ ਮਾਨਤਾ ਦੇਵੇਗਾ ਆਸਟ੍ਰੇਲੀਆ 11.08.2025

ਆਸਟ੍ਰੇਲੀਆ ਸਤੰਬਰ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਵਿੱਚ ਫਲਸਤੀਨੀ (Palestine) ਰਾਜ ਨੂੰ ਮਾਨਤਾ ਦੇਵੇਗਾ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਸੋਮਵਾਰ ਨੂੰ ਕੈਨਬਰਾ ਵਿੱਚ ਕੈਬਨਿਟ ਮੀਟਿੰਗ ਤੋਂ ਬਾਅਦ ਆਸਟ੍ਰੇਲੀਆ ਦੇ ਇਰਾਦੇ ਦੀ ਪੁਸ਼ਟੀ ਕੀਤੀ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Ouça o podcast SBS Punjabi - ਐਸ ਬੀ ਐਸ ਪੰਜਾਬੀ no Replaio

Rádio e podcasts em um só app - grátis e sem cadastro. Instale hoje e não perca o lançamento

Baixe no Google Play

O Replaio não é o publicador dos podcasts; os nomes dos programas, as capas e o áudio pertencem aos seus autores e são distribuídos por feeds RSS públicos