SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episódios

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Não deixe de visitar o site do podcast e apoiar quem o produz: www.sbs.com.au

Autor

SBS

Categoria

News

Site do podcast

www.sbs.com.au

Último episódio

10 de jul de 2026

Onde ouvir?

Podcasts no app Replaio Radio Em breve

Os podcasts estão chegando ao app. Instale agora e seja o primeiro a descobrir um jeito totalmente novo de curtir podcasts

Baixe no Google Play Instale grátis Android 5 mi+ downloads · nota 4,8 iOS em breve

Episódios

ਕੀ ਤੁਸੀਂ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਪੰਜਾਬੀ ਵਿੱਚ ਸੁਣਿਆ ਹੈ? 23.09.2025

ਐਸ ਬੀ ਐਸ ਦੇ ਨਵੇਂ ਉਪਰਾਲੇ ਹੇਠ ਹੁਣ 60 ਤੋਂ ਵੱਧ ਭਾਸ਼ਾਵਾਂ ਵਿੱਚ ਤੁਸੀਂ ਆਸਟ੍ਰੇਲੀਆ ਦਾ ਰਾਸ਼ਟਰੀ ਗੀਤ ਸੁਣ ਸਕਦੇ ਹੋ। ਸਕੂਲ ਅਧਿਆਪਕ ਅਤੇ ਗੀਤਕਾਰ ਪੀਟਰ ਮਕਕੋਰਮਿਕ ਦਾ ਲਿਖਿਆ ਗੀਤ ‘ਐਡਵਾਂਸ ਆਸਟ੍ਰੇਲੀਆ ਫੇਰ’ 1984 ‘ਚ ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਵਜੋਂ ਮਨਜ਼ੂਰ ਕੀਤਾ ਗਿਆ ਸੀ। ਉਸ ਤੋਂ ਬਾਅਦ ਹਰ ਰਾਸ਼ਟਰੀ ਸਮਾਗਮ, ਖੇਡ ਮੁਕਾਬਲੇ ਅਤੇ ਹੋਰ ਅਧਿਕਾਰਤ ਸਮਾਰੋਹਾਂ ਵਿੱਚ ਇਹ ਗੀਤ ਗਾਇਆ ਜਾਂਦਾ ਹੈ। ਜਾਣੋ ਇਸ ਗੀਤ ਦੇ ਬੋਲਾਂ ਦਾ ਅਸਲੀ ਮਤਲਬ ਆਪਣੀ ਮਾਂ-ਬੋਲੀ ਪੰਜਾਬੀ ਵਿੱਚ …

ਨਗਰ ਕੀਰਤਨ ਪਹਿਲਾਂ ਰੱਦ ਕਿਉਂ ਹੋਇਆ ਤੇ ਹੁਣ ਕਿਹੜੀਆਂ ਸ਼ਰਤਾਂ ਨਾਲ ਮਿਲੀ ਮਨਜ਼ੂਰੀ 22.09.2025

ਸਿਡਨੀ ਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਵਿੱਚ ਪਿਛਲੇ ਲਗਭਗ 20 ਸਾਲਾਂ ਤੋਂ ਲਗਾਤਾਰ ਸਜਾਏ ਜਾ ਰਹੇ ਨਗਰ ਕੀਰਤਨ ਦੀ ਮਨਜ਼ੂਰੀ ਇਸ ਸਾਲ ਰੱਦ ਕਰ ਦਿੱਤੀ ਗਈ ਸੀ, ਹਾਲਾਂਕਿ ਅਰਜ਼ੀ ਲੋੜੀਂਦੇ ਸਮੇਂ ਤੋਂ ਕਾਫੀ ਪਹਿਲਾਂ ਦੇ ਦਿੱਤੀ ਗਈ ਸੀ। ਪ੍ਰਬੰਧਕਾਂ ਦੀ ਪੈਰਵਾਈ ਤੋਂ ਬਾਅਦ ਪੁਲਿਸ ਅਤੇ ਕਾਊਂਸਲ ਨੇ ਕੁਝ ਸ਼ਰਤਾਂ ਵਿੱਚ ਤਬਦੀਲੀਆਂ ਦੇ ਨਾਲ, 5 ਅਕਤੂਬਰ 2025 ਨੂੰ ਨਗਰ ਕੀਰਤਨ ਦੀ ਆਗਿਆ ਦੇ ਦਿੱਤੀ ਹੈ। ਇਹ ਤਬਦੀਲੀਆਂ ਕੀ ਹਨ ਅਤੇ ਪ੍ਰਬੰਧਕਾਂ ਨੇ ਭਾਈਚਾਰੇ ਲਈ ਕੀ ਅਪੀਲ ਕੀਤੀ ਹੈ, ਇਹ ਜਾਣੋ ਗੁਰਦੁਆਰਾ ਸਾਹ...

ਖ਼ਬਰਨਾਮਾ: ਭਾਰਤੀ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸਥਾਨਕ ਵਸਤਾਂ ਖਰੀਦਣ ਲਈ ਕੀਤੀ ਅਪੀਲ 22.09.2025

ਭਾਰਤ ਅਤੇ ਅਮਰੀਕਾ ਵਿਚਾਲੇ ਵਿਗੜਦੇ ਵਪਾਰਕ ਸਬੰਧਾਂ ਦੇ ਚਲਦੇ ਹੋਏ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਭਾਰਤੀ ਚੀਜ਼ਾਂ ਦੀ ਖਰੀਦ ਕਰਨ ਦੀ ਅਪੀਲ ਕੀਤੀ ਹੈ ਅਤੇ ਸਵੈ-ਨਿਰਭਰਤਾ ਦੀ ਮੁਹਿੰਮ ਨੂੰ ਅੱਗੇ ਵਧਾਇਆ ਗਿਆ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਬੱਚੇ ਦੇ ਭਵਿੱਖ ਨੂੰ ਪ੍ਰਭਾਵਿਤ ਕਰਦਾ ਹੈ ਸ਼ੁਰੂਆਤੀ ਪੰਜ ਸਾਲਾਂ ਦਾ ਪਾਲਣ-ਪੋਸ਼ਣ ਅਤੇ ਮਾਪਿਆਂ ਦਾ ਆਪਸੀ ਤਾਲਮੇਲ: ਬਲਦੇਵ ਸਿੰਘ ਮੱਟਾ 22.09.2025

ਪੰਜਾਬੀ ਪ੍ਰਵਾਸੀ ਪਰਿਵਾਰਾਂ ਨੂੰ ਦਰਪੇਸ਼ ਆਉਂਦੀਆਂ ਵੱਖ-ਵੱਖ ਚੁਣੌਤੀਆਂ ਜਿਵੇਂ ਕਿ ਮਾਨਸਿਕ ਸਿਹਤ, ਵਿਆਹੁਤਾ ਜ਼ਿੰਦਗੀ ਦੀਆਂ ਜਿੰਮੇਵਾਰੀਆਂ, ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਸੁਖਾਵੇਂ ਪਰਿਵਾਰਕ ਸਬੰਧਾਂ ਵਰਗੇ ਮਸਲਿਆਂ ਲਈ ਸ. ਬਲਦੇਵ ਸਿੰਘ ਮੱਟਾ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਮਾਹਿਰ ਸਲਾਹਕਾਰ ਵਜੋਂ ਜਾਣਿਆ ਜਾਂਦਾ ਹੈ।

ਸਾਹਿਤ ਅਤੇ ਕਲਾ: ਤਾਹਿਰਾ ਮੁਨੀਰ ਬਸਰਾ ਦੀ ਕਿਤਾਬ 'ਆ ਦਿੱਲ ਬੇਲੀ' ਦੀ ਕਿਤਾਬ ਪੜਚੋਲ 22.09.2025

“ਉੱਚਾ ਸ਼ਮਲਾ ਤੇਰਾ ਜੱਟਾ, ਨਈ ਕੋਈ ਤੇਰੇ ਨਾਲਦਾ, ਤੇਰਾ ਖ਼ੂਨ ਪਸੀਨਾ ਜੱਟਾ ਹਰ ਥਾਂ ਢਲਕਾਂ ਮਾਰਦਾ, ਤੇਰਾ ਬੀਜਿਆ ਸਾਰੇ ਖਾਂਦੇ, ਤੇਰੇ ਭਾਰੋਂ ਮੌਜ ਮਨਾਉਂਦੇ...” ਇਹ ਸਤਰਾਂ ਹਨ ਲੇਖਿਕਾ ਤਾਹਿਰਾ ਮੁਨੀਰ ਬਸਰਾ ਦੀ ਕਿਤਾਬ ‘ਆ ਦਿੱਲ ਬੇਲੀ’ ਵਿੱਚੋਂ। ਇਸ ਕਿਤਾਬ ਦੀ ਪੜਚੋਲ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਸੁਣੋ।

SBS Punjabi full radio program - ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ ਸੁਣੋ 21.09.2025

In this podcast, catch up with the full SBS Punjabi radio program. In this show, we bring you the latest on Punjabis from all over the world. Do not miss the special interview about a 'Patka Kit' created to help Sikh children feel more confident about wearing the patka in Australian schools. If you scroll your phone while sitting on a toilet, there is a special health report for you in this episod...

ਖ਼ਬਰਨਾਮਾ: ਗਾਜ਼ਾ ਵਿੱਚ ਵੱਡੇ ਪੱਧਰ 'ਤੇ ਦੂਰਸੰਚਾਰ ਬੰਦ ਹੋਣ ਤੋਂ ਬਾਅਦ ਸੇਵਾਵਾਂ ਬਹਾਲ ਕੀਤੀਆਂ ਗਈਆਂ। 19.09.2025

ਇਜ਼ਰਾਈਲ ਦੇ ਗਾਜ਼ਾ ਸ਼ਹਿਰ ਵੱਲ ਵਧਦੇ ਹੀ ਗਾਜ਼ਾ ਪੱਟੀ ਵਿੱਚ ਦੂਰਸੰਚਾਰ ਬਲੈਕਆਊਟ ਹੋ ਗਿਆ। ਇੰਟਰਨੈੱਟ ਅਤੇ ਫ਼ੋਨ ਲਾਈਨਾਂ ਕਈ ਘੰਟਿਆਂ ਲਈ ਕੱਟੀਆਂ ਜਾਣ ਤੋਂ ਬਾਅਦ ਬਹਾਲ ਕੀਤੀਆਂ ਜਾ ਰਹੀਆਂ ਹਨ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......

ਖ਼ਬਰਾਂ ਫਟਾਫੱਟ: ਜਲਵਾਯੂ ਟੀਚੇ ਨੂੰ ਲੈ ਕੇ ਘਮਾਸਾਨ ਜਾਰੀ, ਰਾਹੁਲ ਨੂੰ ਸਿਰੋਪਾ ਦੇਣ ਦੇ ਮਾਮਲੇ 'ਚ ਕਾਰਵਾਈ ਤੇ ਹੋਰ ਖ਼ਬਰਾਂ 19.09.2025

ਆਸਟ੍ਰੇਲੀਆਈ ਸਰਕਾਰ ਨੇ ਆਪਣੇ 2035 ਦੇ ਜਲਵਾਯੂ ਟੀਚੇ ਨੂੰ 62 ਤੋਂ 70 ਪ੍ਰਤੀਸ਼ਤ ਤੱਕ ਰੱਖਣ ਦੇ ਫੈਸਲੇ ਦਾ ਬਚਾਅ ਕਰਦਿਆਂ ਕਿਹਾ ਕਿ ਉਹਨਾਂ ਨੇ ਅਸਲ ਤੱਥਾਂ ਨੂੰ ਸਾਹਮਣੇ ਰੱਖਿਆ ਹੈ। ਪਰ ਗ੍ਰੀਨਜ਼ ਪਾਰਟੀ ਨੇ ਇਸ ਟੀਚੇ ਨੂੰ ਪੈਰਿਸ ਸਮਝੌਤੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਬਾਰੇ ਇੱਕ 'ਕਮਜ਼ੋਰ' ਕੋਸ਼ਿਸ਼ ਦੱਸਿਆ ਹੈ। ਓਧਰ, ਪੰਜਾਬ ਵਿੱਚ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਦੇ ਅੰਦਰ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਦੇ ਮਾਮਲੇ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ...

ਪੰਜਾਬੀ ਡਾਇਸਪੋਰਾ: UAE ਕ੍ਰਿਕਟ ਟੀਮ ਵਿੱਚ ਸਿੱਖ ਗੇਂਦਬਾਜ਼ ਨੇ ਦਿਖਾਏ ਜੌਹਰ, ਨਿਊਜ਼ੀਲੈਂਡ ਦੀ ਆਬਾਦੀ ਦਾ 33% ਹਿੱਸਾ ਹੋਣਗੇ ਦੱਖਣੀ ਏਸ਼ੀਆਈ ਮੂਲ ਦੇ ਲੋਕ 19.09.2025

ਨਵੇਂ ਅੰਕੜਿਆਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 2048 ਤੱਕ ਨਿਊਜ਼ੀਲੈਂਡ ਦੀ ਕੁਲ ਵਸੋਂ ਦਾ 33% ਹਿੱਸਾ ਏਸ਼ੀਆਈ ਮੂਲ ਵਾਲੇ ਵਸਨੀਕਾਂ ਦਾ ਹੋ ਜਾਵੇਗਾ। ਇਨ੍ਹਾਂ ਅੰਕੜਿਆਂ ਮੁਤਾਬਕ, 2023 ਤੱਕ ਏਸ਼ੀਆਈ ਮੂਲ ਦੇ ਲੋਕਾਂ ਦੀ ਗਿਣਤੀ 19% ਸੀ। ਉੱਧਰ ਯੂਏਈ ਕ੍ਰਿਕੇਟ ਟੀਮ ਵਿੱਚ ਪੰਜਾਬੀ ਮੂਲ ਦੇ ਸਿਮਰਨਜੀਤ ਸਿੰਘ ਨੇ ਗੇਂਦਬਾਜ਼ੀ 'ਚ ਦਿਖਾਏ ਜੌਹਰ, ਸਿੰਘ ਇੱਕ ਖੱਬੇ ਹੱਥ ਦਾ ਗੇਂਦਬਾਜ਼ ਹੈ ਜੋ ਪੰਜਾਬ ਵਿੱਚ ਵੀ ਇੱਕ ਉਭਰਦਾ ਕ੍ਰਿਕਟਰ ਸੀ। ਇਹ ਅਤੇ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੀਆਂ ਹੋਰ ਖ਼ਬਰ...

'Ambition gap': Why most people believe they'd step in to stop hate - but don't - SBS Examines: ਕਿਸੇ ਨਾਲ ਬਦਸਲੂਕੀ ਹੁੰਦੀ ਦੇਖਦਿਆਂ ਕੀ ਦਖ਼ਲਅੰਦਾਜ਼ੀ ਕਰਨਾ ਸੁਰੱਖਿਅਤ ਹੈ? 19.09.2025

Aaron says he made a "snap decision" to intervene when he witnessed racism. But many people say they don't know what to do if they see hate or harassment. - ਐਰੋਨ ਕਹਿੰਦਾ ਹੈ ਕਿ ਜਦੋਂ ਉਸਨੇ ਨਸਲਵਾਦ ਦੇਖਿਆ ਤਾਂ ਉਸਨੇ ਦਖਲ ਦੇਣ ਦਾ 'ਤੁਰੰਤ ਫੈਸਲਾ' ਲਿਆ। ਪਰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਉਹਨਾਂ ਨੂੰ ਨਹੀਂ ਪਤਾ ਕਿ ਜੇਕਰ ਉਹ ਨਫ਼ਰਤ ਜਾਂ ਬਦਸਲੂਕੀ ਹੁੰਦੀ ਦੇਖਦੇ ਹਨ ਤਾਂ ਕੀ ਕਰਨਾ ਹੈ।

ਹੜ੍ਹ ਪੀੜਤਾਂ ਲਈ ਪੰਜਾਬ ਵੱਲ ਰਵਾਨਾ ਹੋਣਗੇ ਆਸਟ੍ਰੇਲੀਆ ਤੋਂ ਸੂਟ, ਸਾੜੀਆਂ ਅਤੇ ਹੋਰ ਗਰਮ ਕੱਪੜੇ 19.09.2025

ਪੰਜਾਬ ਵਿੱਚ ਇਸ ਵਾਰ ਆਏ ਹੜ੍ਹਾਂ ਕਾਰਨ ਲਗਭਗ 4 ਲੱਖ ਲੋਕ ਪ੍ਰਭਾਵਿਤ ਹੋਏ ਹਨ। ਆਸਟ੍ਰੇਲੀਆ ਦੀ ਸੰਸਥਾ ਟਰਬਨਸ ਫੌਰ ਆਸਟ੍ਰੇਲੀਆ ਨੇ ਸਰਦੀਆਂ ਲਈ ਪੰਜਾਬੀ ਸੂਟ, ਸਾੜੀਆਂ, ਬੱਚਿਆਂ ਦੇ ਕੱਪੜੇ ਇਕੱਠੇ ਕਰਕੇ ਪੰਜਾਬ ਭੇਜਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਸੰਸਥਾਪਕ ਅਮਰ ਸਿੰਘ ਦੱਸਦੇ ਹਨ ਕਿ ਤੁਸੀਂ ਵੀ ਇਸ ਸੇਵਾ ਵਿੱਚ ਯੋਗਦਾਨ ਪਾ ਸਕਦੇ ਹੋ। ਇਸਤੋਂ ਇਲਾਵਾ ਹੜ੍ਹ ਕਿੰਨਾਂ ਕਾਰਨਾਂ ਕਰਕੇ ਆਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਹਨਾਂ ਤੋਂ ਬਚਣ ਲਈ ਕੀ ਕੀਤਾ ਜਾਵੇ, ਇਹ ਸਭ ਕੁੱਝ ਜਾਣੋ ਇਸ ਇੰਟਰਵਿਊ ਰਾਹੀਂ.....

ਬਾਲੀਵੁੱਡ ਗੱਪਸ਼ੱਪ: ਸ਼ਾਹਰੁੱਖ ਤੇ ਸਲਮਾਨ ਖਾਨ ਵੱਲੋਂ ਪੰਜਾਬ ਹੜ੍ਹ ਪੀੜਤਾਂ ਲਈ ਵੱਡੀ ਮੱਦਦ ਦਾ ਐਲਾਨ 19.09.2025

ਪੰਜਾਬ ਦੇ ਹੜ੍ਹਾਂ ਕਾਰਨ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਕਈ ਭਾਈਚਾਰਕ ਸੰਸਥਾਵਾਂ, ਬਾਲੀਵੁੱਡ ਅਤੇ ਪੰਜਾਬ ਦੇ ਬਹੁਤ ਸਾਰੇ ਕਲਾਕਾਰਾਂ ਨੇ ਵੀ ਇਸ ਦੁੱਖ ਨੂੰ ਦਿਲ ਨਾਲ ਸਾਂਝਾ ਕਰਦੇ ਹੋਏ ਭਾਰੀ ਮਦਦ ਦੇ ਐਲਾਨ ਕੀਤੇ ਹਨ। ਇਹ ਅਤੇ ਫਿਲਮੀ ਦੁਨੀਆ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

ਖ਼ਬਰਨਾਮਾ: ਇਸ 13 ਸਾਲ ਪੁਰਾਣੇ ਸੁਪਰ ਨਿਯਮ ਕਾਰਨ 12 ਲੱਖ ਲੋਕਾਂ ਨੂੰ ਹੋ ਸਕਦਾ ਹੈ $500 ਮਿਲੀਅਨ ਦਾ ਨੁਕਸਾਨ 18.09.2025

‘ਘੱਟ ਆਮਦਨ ਸੁਪਰ ਟੈਕਸ ਆਫਸੈੱਟ’ ਵਜੋਂ ਜਾਣੇ ਜਾਂਦੇ ਇਸ 13 ਸਾਲ ਪੁਰਾਣੇ ਟੈਕਸ ਨਿਯਮ ਕਾਰਨ ਇਸ ਸਾਲ 1.2 ਮਿਲੀਅਨ ਘੱਟ ਆਮਦਨ ਵਾਲੇ ਵਰਕਰਾਂ, ਖਾਸ ਕਰਕੇ ਔਰਤਾਂ, ਨੂੰ ਰਿਟਾਇਰਮੈਂਟ ਬਚਤ ਵਿੱਚ $500 ਮਿਲੀਅਨ ਦਾ ਨੁਕਸਾਨ ਹੋ ਸਕਦਾ ਹੈ। ਇਹ ਨਿਯਮ ਦੋ ਸਭ ਤੋਂ ਘੱਟ ਟੈਕਸ ਬਰੈਕਟਾਂ ਵਿੱਚ ਆਉਂਦੇ ਸਾਰੇ ਵਰਕਰਾਂ ‘ਤੇ ਲਾਗੂ ਹੁੰਦਾ ਹੈ, ਪਰ ਟੈਕਸ ਬਰੈਕਟਾਂ ਵਿੱਚ ਕੀਤੇ ਗਏ ਬਦਲਾਅ ਅਤੇ ਮਹਿੰਗਾਈ ਦੇ ਮੱਦੇਨਜ਼ਰ ਵੀ ਇਸ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ, ਜਿਸ ਕਾਰਨ ਘੱਟ ਆਮਦਨ ਵਾਲੇ ਲੋਕ ਪ੍ਰਭਾਵਿਤ ਹੋ...

ਆਸਟ੍ਰੇਲੀਆਈ ਨਾਗਰਿਕਤਾ ਦਿਵਸ: ਨਵੇਂ ਨਾਗਰਿਕਾਂ ਦਾ ਸਮਾਰੋਹਾਂ ਵਿੱਚ ਸਵਾਗਤ 18.09.2025

ਹਜ਼ਾਰਾਂ ਲੋਕ ਨਵੇਂ ਆਸਟ੍ਰੇਲੀਆਈ ਬਣਨ ਦਾ ਜਸ਼ਨ ਮਨਾ ਰਹੇ ਹਨ, ਕਿਉਂਕਿ ਸਥਾਨਕ ਕੌਂਸਲਾਂ ਨੇ ਆਸਟ੍ਰੇਲੀਆਈ ਨਾਗਰਿਕਤਾ ਦਿਵਸ ਯਾਨੀ 17 ਸਤੰਬਰ ਨੂੰ ਦੇਸ਼ ਭਰ ਵਿੱਚ ਸਮਾਰੋਹਾਂ ਦੀ ਮੇਜ਼ਬਾਨੀ ਕੀਤੀ ਜਿਨ੍ਹਾਂ ਵਿੱਚ ਆਸਟ੍ਰੇਲੀਆ ਦੇ ਗਵਰਨਰ ਜਨਰਲ ਸੈਮ ਮੋਸਟਿਨ ਵੀ ਸ਼ਾਮਲ ਸਨ। ਇਸ ਮੌਕੇ ਤੇ ਨਵੇਂ ਬਣੇ ਆਸਟ੍ਰੇਲੀਆਈ ਨਾਗਰਿਕਾਂ ਨੇ ਕਿਸ ਤਰ੍ਹਾਂ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ, ਇਸ ਪੌਡਕਾਸਟ ਰਾਹੀਂ ਸੁਣੋ।

ਐਕਸਪਲੇਨਰ: ਸਾਵਧਾਨ ! ਕੀ ਤੁਸੀਂ ਵੀ ਬਾਥਰੂਮ ਵਿੱਚ ਬੈਠ ਕੇ ਮੋਬਾਈਲ ਵੇਖਦੇ ਹੋ? ਲੱਗ ਸਕਦੀ ਹੈ ਇਹ ਬੀਮਾਰੀ 17.09.2025

ਜੇਕਰ ਤੁਸੀਂ ਵੀ ਬਾਥਰੂਮ (ਟਾਇਲਟ) ਵਿੱਚ ਬੈਠ ਕੇ ਮੋਬਾਈਲ ਫ਼ੋਨ ਵੇਖਣ ਦੇ ਆਦੀ ਹੋ ਤਾਂ ਤੁਹਾਨੂੰ ਆਪਣੀ ਇਹ ਆਦਤ ਬਦਲਣ ਦੀ ਲੋੜ ਹੈ ਕਿਉਂਕਿ ਅਮਰੀਕਾ ਵਿੱਚ ਹੋਈ ਇੱਕ ਖੋਜ ਵਿੱਚ ਪਤਾ ਲੱਗਾ ਹੈ ਕਿ ਅਜਿਹਾ ਕਰਨ ਵਾਲੇ ਲੋਕਾਂ ਨੂੰ ਪਾਈਲਜ਼ ਭਾਵ ਕਿ ਬਵਾਸੀਰ ਹੋਣ ਦਾ ਖਤਰਾ ਵੱਧ ਹੁੰਦਾ ਹੈ। ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਬਾਥਰੂਮ ਵਿੱਚ ਫੋਨ ਦੀ ਵਰਤੋਂ ਕਰਨ ਨਾਲ਼ ਅੰਤੜੀਆਂ ਅਤੇ ਦਿਮਾਗ ਦੇ ਸੰਕੇਤਾਂ ਉੱਤੇ ਵੀ ਬੁਰਾ ਅਸਰ ਪੈਂਦਾ ਹੈ ਤੇ ਇਸ ਨਾਲ ਖਾਣਾ ਹਜ਼ਮ ਕਰਨ ਦੀ ਪ੍ਰਕ੍ਰਿਆ ਵੀ ਪ੍ਰਭਾਵਿਤ ਹੁੰਦੀ ਹੈ...

ਖ਼ਬਰਨਾਮਾ: ਟਰੰਪ ਤੇ ਐਲਬਨੀਜ਼ੀ ਦੀ ਜਲਦੀ ਹੋ ਸਕਦੀ ਹੈ ਪਹਿਲੀ ਮੁਲਾਕਾਤ 17.09.2025

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੁਸ਼ਟੀ ਕੀਤੀ ਹੈ ਕਿ ਉਹ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਪਹਿਲੀ ਵਾਰ ਮਿਲਣ ਦੀ ਯੋਜਨਾ ਬਣਾ ਰਹੇ ਹਨ। ਟਰੰਪ ਨੇ ਅਜਿਹਾ ਇੱਕ ਆਸਟ੍ਰੇਲੀਆਈ ਪੱਤਰਕਾਰ ਨਾਲ ਗੱਲ ਕਰਦੇ ਹੋਏ ਕਿਹਾ ਹੈ। ਕਈ ਵਿਸ਼ਵ ਨੇਤਾਵਾਂ ਵਾਂਗ, ਸ਼੍ਰੀ ਐਲਬਨੀਜ਼ੀ ਅਗਲੇ ਹਫ਼ਤੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਮੀਟਿੰਗ ਲਈ ਅਮਰੀਕਾ ਦਾ ਦੌਰਾ ਕਰਨ ਵਾਲੇ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਖਬਰਨਾਮਾ...

ਐਕਸਪਲੇਨਰ: ਪ੍ਰਵਾਸ ਵਿਰੋਧੀ ਇਹ ਨਜ਼ਰਅੰਦਾਜ਼ ਕਰ ਰਹੇ ਹਨ ਕਿ ਆਸਟ੍ਰੇਲੀਆ ਦੀ ਆਰਥਿਕਤਾ ਵੱਡੇ ਪੱਧਰ 'ਤੇ ਪ੍ਰਵਾਸ 'ਤੇ ਨਿਰਭਰ ਹੈ 17.09.2025

ਇਮੀਗ੍ਰੇਸ਼ਨ ਵਿਰੋਧੀ ਰੈਲੀਆਂ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਪ੍ਰਬੰਧਕਾਂ ਮੁਤਾਬਕ ਇਹ 'ਮਾਰਚ ਫੋਰ ਆਸਟ੍ਰੇਲੀਆ' ਦੀਆਂ ਰੈਲੀਆਂ ਵੱਡੇ ਪੱਧਰ 'ਤੇ ਹੋ ਰਹੇ ਪ੍ਰਵਾਸ ਦੇ ਖਿਲਾਫ ਹਨ। ਉਹਨਾਂ ਮੁਤਾਬਕ ਰਿਹਾਇਸ਼ੀ ਸੰਕਟ ਵੱਧ ਰਹੇ ਪ੍ਰਵਾਸ ਕਾਰਨ ਹੋ ਰਿਹਾ ਹੈ ਜਦਕਿ ਮਾਹਰ ਅਜਿਹਾ ਨਹੀਂ ਸੋਚਦੇ।

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 17.09.2025

In this SBS Punjabi program, catch up with the top national and international news within a few minutes. This program brings you the latest updates from Punjab, via Punjabi Diary. You can also listen to a report about the Victorian Government establishing a new body called ‘Multicultural Victoria’ to support the culturally diverse communities living here. Do not miss the segment on the growing int...

ਪਾਕਿਸਤਾਨ ਡਾਇਰੀ: ਇਮਰਾਨ ਖਾਨ ਦੇ ਪੁੱਤਰਾਂ ਵੱਲੋਂ ਸੰਯੁਕਤ ਰਾਸ਼ਟਰ ਕੋਲ ਅਪੀਲ ਦਾਇਰ, ਤਸ਼ੱਦਦ ਰੋਕਣ ਦੀ ਮੰਗ 17.09.2025

ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੁੱਤਰਾਂ ਨੇ ਕਿਹਾ ਹੈ ਕਿ ਉਹਨਾਂ ਦੀ ਕਾਨੂੰਨੀ ਟੀਮ ਨੇ ਸੰਯੁਕਤ ਰਾਸ਼ਟਰ ਕੋਲ ਅਪੀਲ ਦਾਇਰ ਕੀਤੀ ਹੈ। ਸੰਯੁਕਤ ਰਾਸ਼ਟਰ ਕੋਲ ਦਾਇਰ ਕੀਤੀਆਂ ਤਾਜ਼ਾ ਪਟੀਸ਼ਨਾਂ ਵਿੱਚ ਏਜੰਸੀ ਨੂੰ ਮਾਮਲਿਆਂ ਦੀ ਜਾਂਚ ਕਰਨ ਅਤੇ ਪਾਕਿਸਤਾਨ 'ਤੇ ਤੁਰੰਤ "ਹੋਰ ਕਿਸੇ ਵੀ ਤਸ਼ੱਦਦ ਜਾਂ ਬਦਸਲੂਕੀ ਨੂੰ ਰੋਕਣ" ਲਈ ਦਬਾਅ ਪਾਉਣ ਦੀ ਮੰਗ ਕੀਤੀ ਗਈ ਹੈ। ਖਾਨ ਦੇ ਪੁੱਤਰਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਪਿਤਾ ਨੂੰ ਆਪਣੇ ਡਾਕਟਰ ਨੂੰ ਮਿਲਣ ਦੀ ਇਜਾਜ਼ਤ ਨ...

ਖ਼ਬਰਨਾਮਾ: ਆਸਟ੍ਰੇਲੀਆ 'ਚ ਜਲਵਾਯੂ ਤਬਦੀਲੀ 'ਤੇ ਡਰ ਫੈਲਾਇਆ ਜਾ ਰਿਹਾ ਹੈ: ਸੈਨੇਟਰ 16.09.2025

ਸੰਘੀ ਸਰਕਾਰ ਦੇ ਨਵੇਂ ਵਿਸ਼ਾਲ ਅਧਿਐਨ ਮੁਤਾਬਕ, ਜਲਵਾਯੂ ਤਬਦੀਲੀ ਕਾਰਨ ਗਰਮੀ ਨਾਲ ਸੰਬੰਧਤ ਬੀਮਾਰੀਆਂ ਤੋਂ ਆਸਟ੍ਰੇਲੀਆਈਆਂ ਦੀਆਂ ਮੌਤਾਂ ਵਧ ਸਕਦੀਆਂ ਹਨ ਅਤੇ ਲੱਖਾਂ ਲੋਕ ਤੱਟੀ ਹੜ੍ਹਾਂ ਦੇ ਖ਼ਤਰੇ ਹੇਠ ਆ ਸਕਦੇ ਹਨ। ਪਰ ਨੈਸ਼ਨਲਜ਼ ਸੈਨੇਟਰ ਮੈਟ ਕੈਨੇਵਨ ਦਾ ਕਹਿਣਾ ਹੈ ਕਿ 'ਨੈਸ਼ਨਲ ਕਲਾਈਮੈਟ ਰਿਸਕ ਅਸੈੱਸਮੈਂਟ' ਦੇ ਲੇਖਕ ਵਿਗਿਆਨਕ ਨਿਰਪੱਖਤਾ ਨਾਲ ਵਿਸ਼ਲੇਸ਼ਣ ਕਰਨ ਦੀ ਬਜਾਏ ਡਰ ਫੈਲਾ ਰਹੇ ਹਨ। ਇਸ ਬਾਰੇ ਹੋਰ ਜਾਣਨ ਲਈ ਅਤੇ ਆਸਟ੍ਰੇਲੀਆ, ਦੁਨੀਆ ਤੇ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌ...

ਐਕਸਪਲੇਨਰ: ਚਾਰਲੀ ਕਿਰਕ ਕੌਣ ਸੀ? ਉਸ ਦੀ ਹੱਤਿਆ ਦਾ ਵਿਵਾਦ ਕੀ ਹੈ? 16.09.2025

ਅਮਰੀਕਾ ਦੇ ਸਭ ਤੋਂ ਉੱਚ ਪ੍ਰੋਫਾਈਲ, ਸੱਜੇ-ਪੱਖੀ ਰਾਜਨੀਤਿਕ ਕਾਰਕੁਨਾਂ ਅਤੇ ਮੀਡੀਆ ਸ਼ਖਸੀਅਤਾਂ ਵਿੱਚੋਂ ਇੱਕ, ਚਾਰਲੀ ਕਿਰਕ ਦੀ 10 ਸਤੰਬਰ 2025 ਨੂੰ ਹੱਤਿਆ ਹੋ ਗਈ ਹੈ। 31 ਸਾਲਾ ਕਿਰਕ ਨੂੰ ਕਾਲਜ ਦੇ ਇੱਕ ਪ੍ਰੋਗਰਾਮ ਦੀ ਮੇਜ਼ਬਾਨੀ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕਿਰਕ ਦੀ ਵਿਚਾਰਧਾਰਾ ਸਮੇਤ ਉਸ ਦੀ ਪਤਨੀ ਅਤੇ ਉਸ ਦੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਨੇੜਤਾ ਤੱਕ, ਸਭ ਕੁਝ ਸੁਰਖ਼ੀਆਂ ਦੇ ਘੇਰੇ ਵਿੱਚ ਆ ਗਏ ਹਨ। ਪਰ ਚਾਰਲੀ ਕਿਰਕ ਕੌਣ ਸੀ? ਅਤੇ ਉਸ ਦੀ ਹੱਤਿਆ ਦਾ...

ਪੰਜਾਬੀ ਡਾਇਰੀ: ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਸਫਾਈ ਕਾਰਜਾਂ ਲਈ ਪੰਜਾਬ ਸਰਕਾਰ ਨੇ ਰੱਖਿਆ 100 ਕਰੋੜ ਰੁਪਏ ਦਾ ਬਜਟ 16.09.2025

ਪੰਜਾਬ ਵਿੱਚ ਹੜ੍ਹਾਂ ਦਾ ਪਾਣੀ ਘਟਣ ਤੋਂ ਬਾਅਦ, ਸਫਾਈ ਦਾ ਕੰਮ ਸ਼ੁਰੂ ਹੋ ਗਿਆ ਹੈ। ਲਗਭਗ ਸਾਰੀਆਂ ਰਾਜਨੀਤਿਕ ਪਾਰਟੀਆਂ ਅਜਿਹੇ ਵੱਖ-ਵੱਖ ਖੇਤਰਾਂ ਦਾ ਦੌਰਾ ਕਰ ਰਹੀਆਂ ਹਨ। ਪੰਜਾਬ ਸਰਕਾਰ ਨੇ ਕਿਹਾ ਹੈ ਕਿ ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸਫਾਈ ਲਈ 100 ਕਰੋੜ ਰੁਪਏ ਖਰਚ ਕਰੇਗੀ। ਇਹ ਖ਼ਬਰ ਅਤੇ ਪੰਜਾਬ ਦੀਆਂ ਹੋਰ ਮਹੱਤਵਪੂਰਨ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਖ਼ਬਰਨਾਮਾ: ANZ ਬੈਂਕ ਨੂੰ ਗੰਭੀਰ ਬੇਨਿਯਮੀਆਂ ਕਾਰਨ ਰਿਕਾਰਡ ਤੋੜ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ 15.09.2025

ਆਸਟ੍ਰੇਲੀਅਨ ਸਿਕਿਓਰਿਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਯਾਨੀ ASIC ਦੇ ਅਨੁਸਾਰ, ANZ ਬੈਂਕ ਨੇ ਆਸਟ੍ਰੇਲੀਆਈ ਸਰਕਾਰ ਨੂੰ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਵਿੱਚ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਇਸ ਸਬੰਧ ਵਿਚ $240 ਮਿਲੀਅਨ ਦੇ ਜੁਰਮਾਨੇ ਦੀ ਗੱਲ ਹੋ ਰਹੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਦੌੜ ਰਾਹੀਂ ਤੰਦਰੁਸਤੀ: ਮੈਰਾਥਨ ਦੌੜਾਂ ਵੱਲ ਆਸਟ੍ਰੇਲੀਅਨ ਪੰਜਾਬੀਆਂ ਦਾ ਵੱਧ ਰਿਹਾ ਰੁਝਾਨ 15.09.2025

ਆਸਟ੍ਰੇਲੀਆ ਵਿੱਚ ਲੱਖਾਂ ਲੋਕ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਦੇ ਹਨ ਜਿਨ੍ਹਾਂ ਵਿੱਚ ਲੰਬੀ ਦੂਰੀ ਦੀ ਦੌੜ (Marathon) ਦੌੜਨ ਵਾਲਿਆਂ ਦੀ ਗਿਣਤੀ ਪਿਛਲੇ ਕੁਝ ਸਾਲਾਂ ਵਿੱਚ ਵੱਧ ਰਹੀ ਹੈ। ਇਹਨਾਂ ਦੌੜਾਂ ਅਤੇ 'ਰਨ ਕਲੱਬਾਂ' (Run clubs) ਵਿੱਚ ਹੁਣ ਪੰਜਾਬੀ ਭਾਈਚਾਰੇ ਦੇ ਲੋਕ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਪੌਡਕਾਸਟ ਵਿੱਚ ਸੁਣੋ ਤਿੰਨ ਅਜਿਹੇ ਪੰਜਾਬੀਆਂ ਦੀਆਂ ਕਹਾਣੀਆਂ ਜੋ ਸ਼ੌਂਕੀਆ ਤੌਰ 'ਤੇ 5km ਤੋਂ ਲੈ ਕੇ 100km ਤੱਕ ਦੀਆਂ ਦੌੜਾਂ ਵਿੱਚ ਹਿੱਸਾ ਲੈ ਰਹੇ ਹਨ।

ਐਕਸਪਲੇਨਰ: ਖੇਤਰੀ ਆਸਟ੍ਰੇਲੀਆ ਵਿੱਚ ਜ਼ਰੂਰੀ ਕਰਮਚਾਰੀਆਂ ਦੀ ਭਾਰੀ ਲੋੜ 15.09.2025

ਆਸਟ੍ਰੇਲੀਆ ਦੇ ਕਈ ਖੇਤਰੀ ਸ਼ਹਿਰਾਂ ਵਿੱਚ ਅਕਸਰ ਸਸਤੇ ਘਰਾਂ ਦੀ ਘਾਟ ਅਤੇ ਹੋਰ ਚੁਣੌਤੀਆਂ ਕਾਰਨ ਜ਼ਰੂਰੀ ਕਰਮਚਾਰੀਆਂ ਜਿਵੇਂ ਡਾਕਟਰ, ਅਧਿਆਪਕ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਸਟਾਫ਼ ਨੂੰ ਆਕਰਸ਼ਿਤ ਕਰਨਾ ਮੁਸ਼ਕਲ ਸਾਬਤ ਹੋ ਰਿਹਾ ਹੈ। ਨਿਊ ਸਾਊਥ ਵੇਲਜ਼ ਵਿੱਚ ਇੱਕ ਨਵਾਂ ਪ੍ਰੋਗਰਾਮ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਅਧੀਨ ਕਰਮਚਾਰੀਆਂ ਨੂੰ ਘਰ, ਸਕੂਲ ਅਤੇ ਕਮਿਊਨਿਟੀ ਗਰੁੱਪ ਲੱਭਣ ਵਿੱਚ ਮਦਦ ਕੀਤੀ ਜਾ ਰਹੀ ਹੈ ਤਾਂ ਜੋ ਉਹ ਆਪਣੇ ਆਪ ਨੂੰ ਸਵਾਗਤਯੋਗ ਅਤੇ ਯੋਗਦਾਨ ਪਾਉ...

Ouça o podcast SBS Punjabi - ਐਸ ਬੀ ਐਸ ਪੰਜਾਬੀ no Replaio

Rádio e podcasts em um só app - grátis e sem cadastro. Instale hoje e não perca o lançamento

Baixe no Google Play

O Replaio não é o publicador dos podcasts; os nomes dos programas, as capas e o áudio pertencem aos seus autores e são distribuídos por feeds RSS públicos