SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਪੰਜਾਬੀ ਡਾਇਸਪੋਰਾ: ਵਿਸ਼ਵ ਮੰਚ 'ਤੇ ਪੰਜਾਬੀ ਪਹਿਚਾਣ ਦਾ ਮਾਣ – ਸਰਪ੍ਰੀਤ ਸਿੰਘ ਫੀਫਾ ਵਰਲਡ ਕੱਪ 'ਚ ਨਿਊਜ਼ੀਲੈਂਡ ਦੀ ਕਰੇਗਾ ਨੁਮਾਇੰਦਗੀ 12.06.2026 8:03
ਜਲੰਧਰ ਨਾਲ ਪਿਛੋਕੜ ਰੱਖਣ ਵਾਲੇ ਅਤੇ ਆਕਲੈਂਡ ਵਿੱਚ ਜੰਮੇ 26 ਸਾਲਾ ਸਰਪ੍ਰੀਤ ਸਿੰਘ ਨੇ 2026 ਫੀਫਾ ਵਰਲਡ ਕੱਪ ਲਈ ਨਿਊਜ਼ੀਲੈਂਡ ਦੀ ਟੀਮ ਵਿੱਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਹੁਣ 16 ਜੂਨ ਨੂੰ ਈਰਾਨ ਖ਼ਿਲਾਫ਼ ਮੈਦਾਨ ਵਿੱਚ ਉਤਰਦਿਆਂ ਹੀ ਉਹ ਪਿਛਲੇ 20 ਸਾਲਾਂ ਵਿੱਚ ਫੀਫਾ ਵਰਲਡ ਕੱਪ ਖੇਡਣ ਵਾਲੇ ਪਹਿਲੇ ਭਾਰਤੀ ਮੂਲ ਦੇ ਖਿਡਾਰੀ ਬਣ ਜਾਣਗੇ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਭਾਰਤ ਵਿੱਚ ਬ੍ਰੌਡਕਾਸਟ ਅਧਿਕਾਰਾਂ ਤੋਂ ਲੈ ਕੇ ਮਹਿੰਗੀਆਂ ਟਿਕਟਾਂ ਤੱਕ: ਫੀਫਾ ਵਰਲਡ ਕੱਪ 2026 ਦੀ ਪੂਰੀ ਤਸਵੀਰ 11.06.2026 7:16
ਫੀਫਾ ਵਰਲਡ ਕੱਪ 2026 ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਟੂਰਨਾਮੈਂਟ ਸਿਰਫ਼ ਫੁੱਟਬਾਲ ਤੱਕ ਸੀਮਤ ਨਹੀਂ ਹੈ। ਇਸ ਵਾਰ AI ਅਤੇ VAR ਦੀ ਨਵੀਂ ਟੈਕਨਾਲੋਜੀ ਖੇਡ ਦਾ ਚਿਹਰਾ ਬਦਲਣ ਲਈ ਤਿਆਰ ਹੈ, ਜਦਕਿ ਭਾਰਤ ਵਿੱਚ Zee Entertainment ਨੇ ਮਹੀਨਿਆਂ ਦੀ ਉਡੀਕ ਤੋਂ ਬਾਅਦ ਬ੍ਰੌਡਕਾਸਟ ਅਧਿਕਾਰ ਹਾਸਲ ਕਰਕੇ ਕਰੋੜਾਂ ਪ੍ਰਸ਼ੰਸਕਾਂ ਨੂੰ ਰਾਹਤ ਦਿੱਤੀ ਹੈ। ਡਾਇਨਾਮਿਕ ਪ੍ਰਾਈਸਿੰਗ ਕਾਰਨ ਟਿਕਟਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ, ਜੋ ਕਈ ਪ੍ਰਸ਼ੰਸਕਾਂ ਲਈ ਵੱਡੀ ਰੁਕ...
'ਨਸਲਵਾਦ ਦੇ ਬਦਲਦੇ ਰੂਪਾਂ ਨਾਲ ਨਜਿੱਠਣ ਲਈ ਕਾਨੂੰਨਾਂ 'ਚ ਤਬਦੀਲੀ ਦੀ ਲੋੜ': ਭੇਦਭਾਵ ਕਮਿਸ਼ਨਰ ਗਿਰੀਧਰਨ ਨਾਲ ਖਾਸ ਗੱਲਬਾਤ 11.06.2026 9:17
ਆਸਟ੍ਰੇਲੀਆ ਦੇ ਨਸਲੀ ਵਿਤਕਰੇ ਬਾਰੇ ਕਮਿਸ਼ਨਰ ਗਿਰੀਧਰਨ ਸਿਵਾਰਮਨ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਨਸਲਵਾਦ ਦੇ ਤਰੀਕੇ ਕਾਫੀ ਬਦਲ ਗਏ ਹਨ, ਪਰ ਦੇਸ਼ ਦੇ ਨਸਲਵਾਦ ਵਿਰੋਧੀ ਕਾਨੂੰਨ ਉਸ ਰਫਤਾਰ ਨਾਲ ਨਹੀਂ ਬਦਲੇ। ਐਸ ਬੀ ਐਸ ਨਾਲ ਇੱਕ ਵਿਸ਼ੇਸ਼ ਗੱਲਬਾਤ ਦੌਰਾਨ ਉਨ੍ਹਾਂ ਨੇ ਭਾਰਤੀ ਭਾਈਚਾਰੇ ਖ਼ਿਲਾਫ਼ ਵੱਧ ਰਹੀਆਂ ਨਸਲੀ ਘਟਨਾਵਾਂ ਬਾਰੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਮੌਜੂਦਾ ਕਾਨੂੰਨਾਂ ਦੀ ਸਮੀਖਿਆ ਹੋਣੀ ਸਮੇਂ ਦੀ ਲੋੜ ਹੈ। ਨਸਲਵਾਦ ਵਿਰੋਧੀ ਨੀਤੀਆਂ, ਕਾਨੂੰਨੀ ਸੁਧਾਰਾਂ ਅਤੇ ਭਾਈਚਾਰਿਆਂ ਦੀ ਸੁਰੱਖ...
Why Melbourne's MMA fighter Simar Gill wants more Punjabi youth to take up the sport - ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦਾ ਉੱਭਰਦਾ ਪੰਜਾਬੀ ਖਿਡਾਰੀ ਸਿਮਰ ਗਿੱਲ 11.06.2026 7:45
Born in Ludhiana, Punjab, Simar Gill is an emerging Mixed Martial Arts (MMA) athlete in Melbourne. Among the very few Australian Punjabis to pursue the sport, he is working to raise awareness about MMA within the community and encourage more young people to get involved. Speaking to SBS Punjabi, he shared that while his family was initially hesitant about him taking up such an intense sport, they...
ਖ਼ਬਰਨਾਮਾ: ਮੱਧ ਪੂਰਬ ਤਣਾਅ ਦਰਮਿਆਨ ਫਿਊਲ ਟੈਕਸ ਕਟੌਤੀ ਜਾਰੀ ਰੱਖਣ ਦੇ ਸੰਕੇਤ, ਐਲਬਨੀਜ਼ੀ ਦਾ ਇਸ਼ਾਰਾ 11.06.2026 4:53
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਮੱਧ ਪੂਰਬ ਵਿੱਚ ਫਿਰ ਤੋਂ ਭੜਕੇ ਸੰਘਰਸ਼ ਦੇ ਸੰਦਰਭ ਵਿੱਚ ਫਿਊਲ ਐਕਸਾਈਜ਼ (ਤੇਲ ਟੈਕਸ) ਵਿੱਚ ਦਿੱਤੀ ਗਈ 26.3 ਸੈਂਟ ਪ੍ਰਤੀ ਲੀਟਰ ਕਟੌਤੀ ਨੂੰ ਜਾਰੀ ਰੱਖਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਇਹ ਅਸਥਾਈ ਰਾਹਤ ਇਸ ਮਹੀਨੇ ਦੇ ਅੰਤ ਵਿੱਚ ਖਤਮ ਹੋਣੀ ਸੀ। ਐਲਬਨੀਜ਼ੀ ਨੇ ਕਿਹਾ ਕਿ ਉਹ ਮੱਧ ਪੂਰਬ ਦੀ ਸਥਿਤੀ ਨੂੰ ਲੈ ਕੇ “ਡੂੰਘੀ ਚਿੰਤਾ” ਵਿੱਚ ਹਨ ਅਤੇ ਉਨ੍ਹਾਂ ਨੇ ਜੰਗ ਦੇ ਮਨੁੱਖੀ ਪ੍ਰਭਾਵਾਂ ਅਤੇ ਵਿਸ਼ਵ ਆਰਥਿਕਤਾ ‘ਤੇ ਪੈ ਰਹੇ ਦਬਾਅ ਨੂੰ ਘਟਾਉਣ ਲਈ ਤਣਾ...
ਹਾਊਸਿੰਗ ਮਾਰਕੀਟ ਅਤੇ CGT ਤਬਦੀਲੀਆਂ: ਨਿਵੇਸ਼ਕਾਂ ਅੱਗੇ ਵੱਡਾ ਸਵਾਲ 11.06.2026 6:17
ਆਸਟ੍ਰੇਲੀਆ ਵਿੱਚ ਕੈਪੀਟਲ ਗੇਨਜ਼ ਟੈਕਸ (CGT) ਅਤੇ ਹੋਰ ਹਾਊਸਿੰਗ-ਸਬੰਧੀ ਟੈਕਸ ਰਿਆਇਤਾਂ ਵਿੱਚ ਸੰਭਾਵਿਤ ਤਬਦੀਲੀਆਂ ਨੇ ਘਰਾਂ ਦੀ ਮਾਰਕੀਟ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ। ਸਮਰਥਕਾਂ ਦਾ ਮੰਨਣਾ ਹੈ ਕਿ ਸੁਧਾਰਾਂ ਨਾਲ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਮੌਕੇ ਵੱਧ ਸਕਦੇ ਹਨ, ਜਦਕਿ ਆਲੋਚਕ ਚੇਤਾਵਨੀ ਦੇ ਰਹੇ ਹਨ ਕਿ ਇਸ ਨਾਲ ਨਿਵੇਸ਼ ਅਤੇ ਰੈਂਟਲ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਇਸ ਦਰਮਿਆਨ ਬਹੁਤ ਸਾਰੇ ਆਸਟ੍ਰੇਲੀਅਨ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ 2027 ਤੋਂ ਪਹਿਲਾਂ ਸੰਪਤੀ ਵੇਚਣਾ ਬ...
ਬਾਲੀਵੁੱਡ ਗੱਪਸ਼ੱਪ: ਪੰਜਾਬੀ ਫਿਲਮ ਅਦਾਕਾਰ ਬੀ ਐਨ ਸ਼ਰਮਾ ਨੇ ਵਾਲਮੀਕੀ ਸਮਾਜ ਤੋਂ ਮੰਗੀ ਮਾਫੀ 11.06.2026 5:19
ਇੱਕ ਪੌਡਕਾਸਟ ਵਿੱਚ ਅਦਾਕਾਰ ਬੀ ਐਨ ਸ਼ਰਮਾ ਨੇ ਕਥਿਤ ਤੌਰ ਤੇ ਅਪਮਾਨਜਨਕ ਬਿਆਨ ਸਾਂਝਾ ਕੀਤਾ ਜਿਸ ਨਾਲ ਵਾਲਮੀਕੀ ਸਮਾਜ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਇਸ ਮਗਰੋਂ ਸ਼ਰਮਾ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਵਿਖੇ ਵਾਲਮੀਕੀ ਤੀਰਥ ਅਸਥਾਨ ਵਿੱਚ ਨਮਸਤਕ ਹੋਏ ਅਤੇ ਉਨ੍ਹਾਂ ਜਨਤਕ ਰੂਪ ਵਿੱਚ ਆਪਣੀ ਗ਼ਲਤੀ ਸਵੀਕਾਰ ਕਰ ਕੇ ਮਾਫੀ ਮੰਗੀ ਹੈ। ਫ਼ਿਲਮੀ ਦੁਨੀਆਂ ਨਾਲ ਜੁੜੀਆਂ ਅਜਿਹੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਬਾਲੀਵੁੱਡ ਗੱਪਸ਼ੱਪ।
ਕੀ ਤੁਸੀਂ ਅਤੇ ਤੁਹਾਡੀ ਗੱਡੀ ਸਨੋਅ ਸੀਜ਼ਨ ਲਈ ਤਿਆਰ ਹੈ ? ਪਹਾੜਾਂ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ 11.06.2026 5:01
ਆਸਟ੍ਰੇਲੀਆ, ਖਾਸ ਕਰਕੇ ਵਿਕਟੋਰੀਆ ਵਿੱਚ 2026 ਦਾ ਸਨੋਅ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਜੇਕਰ ਤੁਸੀਂ ਵੀ ਇਹ ਸੀਜ਼ਨ ਵਿਕਟੋਰੀਆ ਦੇ ਬਰਫ਼ੀਲੇ ਪਹਾੜਾਂ ਵੱਲ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। 2026 ਦੇ ਸਨੋਅ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਵਿਕਟੋਰੀਆ ਪੁਲਿਸ ਨੇ ਸੁਰੱਖਿਆ ਨੂੰ ਲੈ ਕੇ ਖ਼ਾਸ ਚੇਤਾਵਨੀ ਜਾਰੀ ਕੀਤੀ ਹੈ। ਪਿਛਲੇ ਸਾਲ 4,000 ਤੋਂ ਵੱਧ ਗੱਡੀਆਂ ਨੂੰ ਸਿਰਫ਼ ਇਸ ਲਈ ਵਾਪਸ ਮੋੜ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਕੋਲ ਲਾਜ਼ਮੀ ਵ੍ਹੀਲ ਚੇ...
TFN to ABN tweak exploits thousands of migrant workers, crackdown against sham contracting intensifies - 'ਸ਼ੈਮ ਕੰਟਰੈਕਟਿੰਗ’ ਰਾਹੀਂ ਕਰਮਚਾਰੀਆਂ ਨੂੰ ਠੇਕੇਦਾਰ ਦਿਖਾ ਕੇ ਕੀਤੇ ਜਾ ਰਹੇ ਪ੍ਰਵਾਸੀ ਸ਼ੋਸ਼ਣ ਖ਼ਿਲਾਫ਼ ਸਖ਼ਤ ਕਦਮ 10.06.2026 7:18
Many Australian businesses are allegedly registering employees as contractors to avoid paying legally required benefits, including superannuation, leave entitlements and insurance. Members of the Punjabi community have also been caught up in this illegal practice, known as ‘sham contracting’. A major new national report has found that young and newly arrived migrants, often unaware of the legal an...
ਖ਼ਬਰਨਾਮਾ: ਟਰੰਪ ਦਾ ਇਰਾਨ ‘ਤੇ ਹੈਲੀਕਾਪਟਰ ਗਿਰਾਉਣ ਦਾ ਦੋਸ਼, ਇਰਾਨ ਵੱਲੋਂ ਅਮਰੀਕਾ ਨੂੰ ਹੋਰਮੁਜ਼ ਤੋਂ ਪਿੱਛੇ ਹਟਣ ਦੀ ਚੇਤਾਵਨੀ 10.06.2026 4:33
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਰਾਨ ਉੱਤੇ ਅਮਰੀਕੀ Apache helicopter ਗਿਰਾਉਣ ਦਾ ਦੋਸ਼ ਲਗਾਇਆ ਹੈ ਜਦਕਿ ਇਰਾਨੀ ਵਿਦੇਸ਼ ਮੰਤਰੀ ਅਬਾਸ ਅਰਾਚੀ ਨੇ ਅਮਰੀਕਾ ਨੂੰ ਸਟ੍ਰੇਟ ਆਫ ਹੋਰਮੁਜ਼ ਤੋਂ ਪਿੱਛੇ ਹਟਣ ਦੀ ਚੇਤਾਵਨੀ ਦਿੱਤੀ ਹੈ। ਇਕ ਗੁਪਤ ਪਹਿਚਾਣ ਵਾਲੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕੀ Apache helicopter ਨੂੰ ਇਕ ਇਰਾਨੀ ਡਰੋਨ ਹਮਲੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਪੂਰੀ ਜਾਣਕਾਰੀ ਅਤੇ ਹੋਰ ਚੋਣਵੀਆਂ ਖ਼ਬਰਾਂ ਲਈ ਸੁਣੋ ਇਹ ਆਡੀਉ।
ਪਾਕਿਸਤਾਨ ਡਾਇਰੀ: ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਹਿੰਸਕ ਝੜਪਾਂ, ਘੱਟੋ-ਘੱਟ 7 ਲੋਕਾਂ ਦੀ ਮੌਤ 10.06.2026 8:32
ਅਧਿਕਾਰੀਆਂ ਮੁਤਾਬਿਕ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਪੁਲਿਸ ਅਤੇ ਇੱਕ ਪਾਬੰਦੀਸ਼ੁਦਾ ਸੰਗਠਨ ਦੇ ਸਮਰਥਕਾਂ ਵਿਚਾਲੇ ਹੋਈ ਝੜਪ ਵਿੱਚ ਘੱਟੋ-ਘੱਟ 7 ਲੋਕ ਮਾਰੇ ਗਏ ਹਨ। ਇਹ ਝੜਪ ਸਿਆਸੀ ਅਧਿਕਾਰਾਂ ਅਤੇ ਵਿਧਾਨਕ ਨੁਮਾਇੰਦਗੀ ਨੂੰ ਲੈ ਕੇ ਇੱਕ ਯੋਜਨਾਬੱਧ ਰੋਸ ਮਾਰਚ ਤੋਂ ਇੱਕ ਦਿਨ ਪਹਿਲਾਂ ਹੋਈ ਹੈ। ਇਸ ਹਿੰਸਾ ਵਿੱਚ ਪੁਲਿਸ ਅਫ਼ਸਰਾਂ ਅਤੇ ਆਮ ਨਾਗਰਿਕਾਂ ਸਮੇਤ ਦਰਜਨਾਂ ਲੋਕ ਜ਼ਖ਼ਮੀ ਹੋਏ ਹਨ। ਇਹ ਹਿੰਸਾ ਐਤਵਾਰ ਨੂੰ ਉਸ ਵੇਲੇ ਭੜਕੀ ਜਦੋਂ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੀ ਸੁਪਰੀਮ ਕੋਰਟ ਨੇ ਫ਼ੈਸਲ...
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 10.06.2026 48:19
In this SBS Punjabi radio program, know about the murder case of Australian citizen Sunil Sharma, who travelled from Melbourne to Punjab. Amritsar Police have made major revelations in the case after arresting several accused, including his own brother. We also cover the UK case in which 23-year-old Vikram Digwa has been sentenced to life imprisonment for the stabbing murder of Henry Novak, a case...
ਖ਼ਬਰਨਾਮਾ: ਫਿਲੀਪੀਨਜ਼ 'ਚ 7.8 ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 35 ਤੋਂ ਪਾਰ ਤੇ 144 ਤੋਂ ਵੱਧ ਜ਼ਖ਼ਮੀ 09.06.2026 4:45
ਫਿਲੀਪੀਨਜ਼ ਦੇ ਦੱਖਣੀ ਹਿੱਸੇ ਵਿੱਚ ਆਏ 7.8 ਤੀਬਰਤਾ ਵਾਲੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 35 ਤੋਂ ਵੱਧ ਹੋ ਗਈ ਹੈ, ਜਦਕਿ 144 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। 12 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਲਈ ਖੋਜ ਤੇ ਬਚਾਅ ਕਾਰਜ ਜਾਰੀ ਹਨ। ਇਹ ਭੂਚਾਲ ਕੱਲ੍ਹ ਸਵੇਰੇ ਸਾਰੰਗਾਨੀ (Sarangani) ਸੂਬੇ ਦੇ ਤੱਟ ਤੋਂ ਲਗਭਗ 20 ਕਿਲੋਮੀਟਰ ਦੂਰ ਆਇਆ ਸੀ, ਜਿਸ ਦੇ ਝਟਕੇ ਪੂਰੇ ਮਿੰਡਾਨਾਓ (Mindanao) ਅਤੇ 420 ਕਿਲੋਮੀਟਰ ਦੂਰ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਤੇ ਸਥਿਤ ਮਨਾ...
ਟੈਕਸ ਰਿਟਰਨ ਦਾਇਰ ਕਰਨ ਸਮੇਂ ਕੀ ਜਾਣਨਾ ਜ਼ਰੂਰੀ ਹੈ, ਅਤੇ ਕਿਹੜੀਆਂ ਗੱਲਾਂ ਦਾ ਰੱਖਣਾ ਹੈ ਖ਼ਾਸ ਧਿਆਨ? 09.06.2026 5:55
ਵਿੱਤੀ ਵਰ੍ਹਾ ਖ਼ਤਮ ਹੋਣ ਤੋਂ ਬਾਅਦ ਟੈਕਸ ਰਿਟਰਨ ਭਰਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਪਰ ਟੈਕਸ ਰਿਟਰਨ ਕਿਵੇਂ ਭਰੀਏ, ਕਿਹੜੇ ਦਸਤਾਵੇਜ਼ ਲੋੜੀਂਦੇ ਹਨ ਅਤੇ ਕਿਹੜੀਆਂ ਆਮ ਗਲਤੀਆਂ ਤੋਂ ਬਚਣਾ ਚਾਹੀਦਾ ਹੈ? ਇਸ ਪੌਡਕਾਸਟ ਵਿੱਚ ਟੈਕਸ ਮਾਹਿਰ ਟੈਕਸ ਰਿਟਰਨ ਨਾਲ ਜੁੜੇ ਅਹਿਮ ਨੁਕਤਿਆਂ ਬਾਰੇ ਸੌਖੀ ਭਾਸ਼ਾ ਵਿੱਚ ਜਾਣਕਾਰੀ ਸਾਂਝੀ ਕਰ ਰਹੇ ਹਨ।
AI ਕਰ ਸਕਦੀ ਹੈ ਵਾਤਾਵਰਨ ਨੂੰ ਪ੍ਰਭਾਵਿਤ, ਸੰਯੁਕਤ ਰਾਸ਼ਟਰ ਨੇ ਦਿੱਤੀ ਚੇਤਾਵਨੀ 08.06.2026 5:22
ਕੀ ਤੁਸੀਂ ਜਾਣਦੇ ਹੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਤਾਵਰਨ ਦੇ ਲਈ ਇੱਕ ਚੇਤਾਵਨੀ ਬਣ ਕੇ ਉਭਰ ਰਿਹਾ ਹੈ? ਦਰਅਸਲ ਏਆਈ ਦੇ ਵਾਤਾਵਰਨ ਉੱਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਸੰਯੁਕਤ ਰਾਸ਼ਟਰ ਵਲੋਂ ਕੁਝ ਅਹਿਮ ਚੇਤਾਵਨੀਆਂ ਜਾਰੀ ਕੀਤੀਆਂ ਹਨ।ਇਨ੍ਹਾਂ ਚੇਤਾਵਨੀਆਂ ਮੁਤਾਬਿਕ ਇਹ ਡੈਟਾ ਸੈਂਟਰ ਸਾਲ 2030 ਤੱਕ ਊਰਜਾ ਖਪਤ ਵਿੱਚ ਦੁਨੀਆ ਭਰ ਦੇ ਛੇਵੇਂ ਸਥਾਨ ’ਤੇ ਪਹੁੰਚ ਸਕਦੇ ਹਨ ਅਤੇ 9.3 ਟ੍ਰਿਲੀਅਨ ਲੀਟਰ ਪਾਣੀ ਦਾ ਉੇਪਯੋਗ ਕਰ ਸਕਦੇ ਹਨ ਜੋ ਅੱਠ ਅਰਬ ਤੋਂ ਵੱਧ ਲੋਕਾਂ ਲਈ ਕਰੀਬ ਡੇਢ ਸਾਲ ਤੱਕ ਪੀਣ ਵਾਲੇ ਪ...
ਖ਼ਬਰਨਾਮਾ: ਕਿੰਗਜ਼ ਬਰਥਡੇਅ ਮੌਕੇ 900 ਤੋਂ ਵੱਧ ਆਸਟ੍ਰੇਲੀਅਨ ਸਨਮਾਨਿਤ, ਪੰਜਾਬੀ ਮੂਲ ਦੀ ਬਿਜਿੰਦਰ ਦੁੱਗਲ ਵੀ ਸ਼ਾਮਿਲ 08.06.2026 5:40
ਸਾਲ 2026 ਦੇ ਕਿੰਗਜ਼ ਬਰਥਡੇਅ ਆਨਰ ਲਿਸਟ ਵਿੱਚ ਦੇਸ਼ ਪ੍ਰਤੀ ਖਾਸ ਯੋਗਦਾਨ ਦੇਣ ਲਈ 900 ਤੋਂ ਵੱਧ ਆਸਟ੍ਰੇਲੀਅਨ ਨਾਗਰਿਕਾਂ ਨੂੰ ਸਨਮਾਨਤ ਕੀਤਾ ਗਿਆ ਹੈ। ਪੰਜਾਬੀ ਮੂਲ ਦੀ ਬਿਜਿੰਦਰ ਦੁੱਗਲ ਉਨ੍ਹਾਂ 703 ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਆਰਡਰ ਆਫ ਆਸਟ੍ਰੇਲੀਆ ਜਨਰਲ ਡਿਵੀਜਨ ਨਾਲ ਨਿਵਾਜਿਆ ਗਿਆ ਹੈ। ਬਿਜਿੰਦਰ ਹੁਰਾਂ ਨੂੰ ਭਾਰਤੀ ਭਾਈਚਾਰੇ ਦੇ ਬਜ਼ੁਰਗ ਮੈਂਬਰਾਂ ਦੀ ਭਲਾਈ ਲਈ ਕੀਤੇ ਗਏ ਸੇਵਾ ਕਰਾਜਾਂ ਲਈ ਇਹ ਸਨਮਾਨ ਦਿੱਤਾ ਗਿਆ ਹੈ। ਓਧਰ, ਇਸ ਖਾਸ ਮੌਕੇ ਉੱਤੇ ਸਾਬਕਾ ਆਸਟ੍ਰੇਲੀਅਨ ਆਫ਼ ਦ ਈਅਰ ਰ...
ਪੰਜਾਬ ਗਏ ਆਸਟ੍ਰੇਲੀਅਨ ਨਾਗਰਿਕ ਦੇ ਕਤਲ ਦਾ ਖੁਲਾਸਾ, ਸਕੇ ਭਰਾ ਸਮੇਤ ਹੋਰ ਗ੍ਰਿਫਤਾਰ 08.06.2026 8:41
ਮੈਲਬਰਨ ਤੋਂ ਪੰਜਾਬ ਗਏ 66 ਸਾਲਾਂ ਆਸਟ੍ਰੇਲੀਅਨ ਨਾਗਰਿਕ ਸੁਨੀਲ ਸ਼ਰਮਾ ਦੇ ਉਥੇ ਲਾਪਤਾ ਹੋਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਸਕੇ ਭਰਾ ਸਤੀਸ਼ ਸ਼ਰਮਾ ਸਮੇਤ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋੋੋਂ ਬਾਅਦ ਸ਼ਨੀਵਾਰ (6 ਜੂਨ) ਨੂੰ ਪ੍ਰੈਸ ਕਾਨਫਰੰਸ ਰਾਹੀਂ ਮਾਮਲੇ ਨਾਲ ਜੁੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਵੱਲੋਂ ਪਹਿਲਾਂ ਉਸ ਨੂੰ ਕਿਸੇ ਪੀਣ ਵਾ...
ਯੂਕੇ ਵਿੱਚ ਹੈਨਰੀ ਨੋਵਾਕ ਕਤਲ ਮਾਮਲੇ 'ਚ 23 ਸਾਲਾ ਸਿੱਖ ਵਿਅਕਤੀ ਨੂੰ ਉਮਰ ਕੈਦ, ਪੁਲਿਸ ਕਾਰਵਾਈ ਤੇ ਨਸਲੀ ਪੱਖਪਾਤ 'ਤੇ ਛਿੜੀ ਬਹਿਸ 08.06.2026 6:13
ਯੂਕੇ ਵਿੱਚ 23 ਸਾਲਾ ਵਿਕਰਮ ਡਿਗਵਾ ਨੂੰ ਨੌਜਵਾਨ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਉਸ ਵੇਲੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਜਦੋਂ ਜ਼ਖ਼ਮੀ ਹਾਲਾਤ 'ਚ ਨੋਵਾਕ ਨੂੰ ਪੁਲਿਸ ਵੱਲੋਂ ਹੱਥਕੜੀ ਲਗਾਉਣ ਦੀ ਵੀਡੀਓ ਵਾਇਰਲ ਹੋਈ ਸੀ। ਅਦਾਲਤ ਨੇ ਦੋਸ਼ੀ ਵੱਲੋਂ ਨਸਲੀ ਹਮਲੇ ਦੀ ਝੂਠੀ ਰਿਪੋਰਟ ਦੇਣ ਦੀ ਗੱਲ ਵੀ ਮੰਨੀ ਹੈ। ਇਸ ਘਟਨਾ ਨੇ ਪੁਲਿਸ ਦੇ ਰਵੱਈਏ, ਚਾਕੂ ਅਪਰਾਧ ਅਤੇ ਨਿਆਂ ਪ੍ਰਣਾਲੀ ਵਿੱਚ ਗੋਰੇ ਲੋਕਾਂ ਪ੍ਰਤੀ ਕਥਿਤ ਪੱਖਪਾਤ ਬਾ...
'ਮਾਣ ਵਾਲੀ ਗੱਲ': ਸਿਡਨੀ ਦੀ ਬਿਜਿੰਦਰ ਦੁੱਗਲ King’s Birthday Honours 2026 ਵਿੱਚ OAM ਨਾਲ ਸਨਮਾਨਿਤ 07.06.2026 20:09
ਆਸਟ੍ਰੇਲੀਆ ਵਿੱਚ ਪੰਜਾਬੀ ਕਮਿਊਨਿਟੀ ਦੀ ਸਰਗਰਮ ਮੈਂਬਰ ਤੇ ‘ਆਸ਼ਾ ਆਸਟ੍ਰੇਲੀਆ’ ਦੀ ਸੰਸਥਾਪਕ ਬਿਜਿੰਦਰ ਦੁੱਗਲ ਨੂੰ ਸਮਾਜਿਕ ਅਤੇ ਭਾਈਚਾਰਕ ਸੇਵਾਵਾਂ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਲਈ Order of Australia Medal (OAM) ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ King’s Birthday Honours ਦੇ ਤਹਿਤ ਦਿੱਤਾ ਗਿਆ, ਜੋ ਉਨ੍ਹਾਂ ਦੀ ਲੰਬੇ ਸਮੇਂ ਤੋਂ ਭਾਈਚਾਰੇ ਦੇ ਬਜ਼ੁਰਗਾਂ ਦੀ ਨਿਸ਼ਕਾਮ ਸੇਵਾ ਨੂੰ ਮਾਨਤਾ ਦਿੰਦਾ ਹੈ।
ਖ਼ਬਰਾਂ ਫਟਾਫੱਟ: NSW ਵਿੱਚ ਬੇਘਰ ਲੋਕਾਂ ਦੀ ਗਿਣਤੀ ‘ਚ ਵੱਡਾ ਵਾਧਾ, ਆਸਟ੍ਰੇਲੀਆ ਤੋਂ ਮੱਧ ਪੂਰਬ ਤੇ ਪੰਜਾਬ ਤੱਕ ਵੱਡੀਆਂ ਖ਼ਬਰਾਂ 05.06.2026 4:45
ਨਵੇਂ ਅੰਕੜੇ ਦਰਸਾਉਂਦੇ ਹਨ ਕਿ ਨਿਊ ਸਾਊਥ ਵੇਲਜ਼ ਦੇ ਖਾਸ ਕਰਕੇ ਖੇਤਰੀ ਇਲਾਕਿਆਂ ਵਿੱਚ ਬੇਘਰ ਹੋਣ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਰਿਪੋਰਟ ਮੁਤਾਬਿਕ ਸੂਬੇ ਵਿੱਚ ਖੁੱਲ੍ਹੇ ਆਸਮਾਨ ਹੇਠ ਸੌਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਛੇ ਸਾਲਾਂ ਦੌਰਾਨ 75 ਫੀਸਦੀ ਵੱਧ ਗਈ ਹੈ। ਓਧਰ, ਨਵੇਂ ਅਮਰੀਕੀ ਟੈਰਿਫ ਪ੍ਰਸਤਾਵਾਂ ਦੀ ਆਸਟ੍ਰੇਲੀਆ ਦੇ ਸਾਰੇ ਸਿਆਸੀ ਹਲਕਿਆਂ ਵੱਲੋਂ ਸਖ਼ਤ ਨਿੰਦਾ ਕੀਤੀ ਜਾ ਰਹੀ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ ਹਿਜ਼ਬੁੱਲਾ ਨੇ ਇਜ਼ਰਾਈਲ ਅਤੇ ਲੇਬਨਾਨ ਸਰਕਾਰ ਵਿਚਾਲੇ ਹੋਏ...
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 05.06.2026 44:56
In this SBS Punjabi radio program, learn about a study that states that by 2030, AI data centres will use more water than every person on earth. In the interview segment, there is a conversation with Punjabi-Australian Sukhi Bal, who has successfully climbed Mount Ama Dablam, one of Nepal's most challenging peaks. Apart from this, the program also shares important details about the upcoming 28th G...
ਖ਼ਬਰਨਾਮਾ: ਗੱਠਜੋੜ ਅਨੁਸਾਰ 5% ਡਿਪੋਜ਼ਿਟ ਘਰ ਯੋਜਨਾ ਵਿੱਚ ਪੀ.ਆਰ. ਧਾਰਕਾਂ ਨੂੰ ਵੱਧ ਫਾਇਦਾ, ਭਾਰਤੀ ਤੇ ਚੀਨੀ ਪਰਵਾਸੀ ਰਹੇ ਅੱਗੇ 05.06.2026 4:32
ਵਿਰੋਧੀ ਧਿਰ ਨੇ ਸਰਕਾਰ ਦੀ 5% ਡਿਪੋਜ਼ਿਟ ਨਾਲ ਘਰ ਖਰੀਦਣ ਦੀ ਯੋਜਨਾ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ, ਅਤੇ ਦਾਅਵਾ ਕੀਤਾ ਹੈ ਕਿ ਇਸ ਦਾ ਵੱਡਾ ਲਾਭ ਸਥਾਈ ਨਿਵਾਸੀਆਂ (ਪੀ.ਆਰ. ਧਾਰਕਾਂ) ਨੂੰ ਮਿਲਿਆ ਹੈ। ਲਿਬਰਲ ਪਾਰਟੀ ਨੇ ਇਸ ਸਕੀਮ ਨੂੰ ਸਿਰਫ਼ ਆਸਟ੍ਰੇਲੀਆਈ ਨਾਗਰਿਕਾਂ ਤੱਕ ਸੀਮਤ ਕਰਨ ਦਾ ਵਾਅਦਾ ਕੀਤਾ ਹੈ, ਜਦਕਿ ਲੇਬਰ ਸਰਕਾਰ ਦਾ ਕਹਿਣਾ ਹੈ ਕਿ ਪੀ.ਆਰ. ਧਾਰਕ ਵੀ ਦੇਸ਼ ਦੇ ਸਮਾਜ ਦਾ ਅਹਿਮ ਹਿੱਸਾ ਹਨ। ਇਸ ਮੁੱਦੇ ਸਮੇਤ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ। ਇਹ ਅਤੇ ਹੋਰ ਖਬਰਾਂ ਲਈ ਇਹ...
ਜਾਪਾਨੀ ਮਾਰਸ਼ਲ ਆਰਟ ਬਣ ਰਹੀ ਨੌਜਵਾਨਾਂ ਲਈ ਤਣਾਅ ਤੋਂ ਰਾਹਤ ਦਾ ਸਹਾਰਾ 05.06.2026 6:35
ਕੀ ਤੁਸੀਂ ਜਾਣਦੇ ਹੋ ਕਿ ਜਾਪਾਨੀ ਮਾਰਸ਼ਲ ਆਰਟ ਜਿਸ ਵਿੱਚ ਕਰਾਟੇ ਵੀ ਆਉਂਦੇ ਹਨ, ਇਹ ਕਲਾ ਨੌਜਵਾਨਾਂ ਦੇ ਮਾਨਸਿਕ ਤਣਾਅ ਨੂੰ ਦੂਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜੀ ਹਾਂ, ਮਾਹਿਰਾਂ ਵਲੋਂ ਕੀਤੇ ਤਾਜ਼ੇ ਅਧਿਐਨ ਇਸ ਗੱਲ ਦੀ ਤਰਜ਼ਮਾਨੀ ਕਰ ਰਹੇ ਹਨ। ਆਸਟ੍ਰੇਲੀਆ ਦੀ ਨੈਸ਼ਨਲ ਯੂਥ ਮੈਂਟਲ ਹੈਲਥ ਫਾਊਂਡੇਸ਼ਨ, ਹੈੱਡਸਪੇਸ ਦੇ ਮੁਤਾਬਿਕ ਲਗਭੱਗ ਅੱਧੇ ਨੌਜਵਾਨ ਉੱਚ ਜਾਂ ਅਤਿ ਉੱਚ ਪੱਧਰ ਦੇ ਮਨੋਵਿਗਿਆਨਕ ਤਣਾਅ ਦਾ ਅਨੁਭਵ ਕਰ ਰਹੇ ਹਨ ਅਤੇ ਇਨ੍ਹਾਂ ਵਿਚੋਂ ਕਈਆਂ ਦੇ ਲਈ ਜਾਪਾਨੀ ਮਾਰਸ਼ਲ ਆਰਟ ਤਣਾਅ ਮੁਕਤ...
ਪੰਜਾਬੀ ਡਾਇਸਪੋਰਾ: ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਸਮਾਗਮਾਂ ਲਈ 10 ਜੂਨ ਨੂੰ ਪਾਕਿਸਤਾਨ ਜਾਵੇਗਾ ਸਿੱਖ ਜਥਾ 05.06.2026 7:54
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਭਾਰਤ ਤੋਂ ਇੱਕ ਜਥਾ ਪਾਕਿਸਤਾਨ ਜਾਵੇਗਾ। ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਇਸ ਸਬੰਧੀ ਇਜਾਜ਼ਤ ਦੇ ਦਿੱਤੀ ਗਈ ਹੈ। ਸ਼ਹੀਦੀ ਦਿਵਸ 18 ਜੂਨ ਨੂੰ ਗੁਰਦੁਆਰਾ ਡੇਰਾ ਸਾਹਿਬ ਵਿਖੇ ਮਨਾਇਆ ਜਾਵੇਗਾ। 1000 ਸ਼ਰਧਾਲੂ 10 ਜੂਨ ਨੂੰ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਜਾਣਗੇ ਅਤੇ 18 ਜੂਨ ਨੂੰ ਸ਼ਹੀਦੀ ਦਿਹਾੜਾ ਮਨਾ ਕੇ 19 ਜੂਨ ਨੂੰ ਵਾਪਸ ਪਰਤਣਗੇ। ਇਸ...
ਗ੍ਰਿਫ਼ਿਥ 28ਵੀਆਂ ਸ਼ਹੀਦੀ ਖੇਡਾਂ ਲਈ ਪਾਰਕਿੰਗ, ਸ਼ਟਲ ਬੱਸ ਅਤੇ ਡਬਲ ਡੀਮੈਰਿਟ ਪੁਆਇੰਟਾਂ ਬਾਰੇ ਅਹਿਮ ਜਾਣਕਾਰੀ 04.06.2026 9:49
6 ਅਤੇ 7 ਜੂਨ ਨੂੰ ਨਿਊ ਸਾਊਥ ਵੇਲਜ਼ ਦੇ ਗ੍ਰਿਫਿਥ ਸ਼ਹਿਰ ਵਿੱਚ 28ਵਾਂ ਸ਼ਹੀਦੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਘੱਟੋ-ਘੱਟ 20,000 ਸੰਗਤਾਂ ਅਤੇ ਖਿਡਾਰੀਆਂ ਦੇ ਪਹੁੰਚਣ ਦੀ ਉਮੀਦ ਹੈ। ਇਸ ਸਬੰਧੀ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਮਨਜੀਤ ਸਿੰਘ ਲਾਲੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ, ਕੌਂਸਲ, ਸਪਾਂਸਰਾਂ ਅਤੇ ਸੈਂਕੜੇ ਸੇਵਾਦਾਰਾਂ ਦੇ ਸਹਿਯੋਗ ਨਾਲ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
Similar podcasts
Replaio is not a podcast publisher; show names, artwork and audio belong to their authors and are distributed through public RSS feeds.