SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Be sure to visit the podcast's website and support the creator: www.sbs.com.au
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਖ਼ਬਰਨਾਮਾ : ਵਿਦੇਸ਼ ਮੰਤਰੀ ਵਲੋਂ ਆਸਟ੍ਰੇਲੀਅਨ ਲੋਕਤੰਤਰ ਦੀ ਮਜ਼ਬੂਤੀ ਲਈ ਇੱਕਜੁੱਟ ਹੋਣ ਦੀ ਅਪੀਲ 06.11.2025 4:37
ਆਸਟ੍ਰੇਲੀਅਨ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਕਿਹਾ ਹੈ ਕਿ ਕੁਝ ਮੁਲਕ ਆਸਟ੍ਰੇਲੀਆ ਦੇ ਲੋਕਤੰਤਰ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੇ ਉੱਤਰੀ ਕੋਰੀਆ ਵੱਲੋਂ ਇਸ ਖੇਤਰ ਲਈ ਪੈਦਾ ਕੀਤੇ ਗਏ ਜੋਖਮਾਂ ਅਤੇ ਖ਼ਤਰਿਆਂ ਦੇ ਪੈਮਾਨੇ ਦਾ ਜ਼ਿਕਰ ਕੀਤਾ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ੀ ਦਖਲ ਅੰਦਾਜ਼ੀ ਨੂੰ ਰੋਕਣ ਲਈ ਸਮਾਜਿਕ ਏਕਤਾ ਬਣਾਈ ਰੱਖਣਾ ਮਹੱਤਵਪੂਰਨ ਹੈ। ਕਾਬਲੇਗੌਰ ਹੈ ਅੱਜ ਹੀ ਆਸਟ੍ਰੇਲੀਆ ਨੇ ਉੱਤਰੀ ਕੋਰੀਆਂ ਦੇ ਹਥਿਆਰ ਪ੍ਰੋਗਰਾਮਾਂ ਨੂੰ ਫੰਡ ਦੇਣ ਲਈ ਸਾਈਬਰ ਅਪਰਾਧ ਦਾ ਇਸਤੇਮਾਲ ਕਰਨ...
ਮੈਦਾਨ ਵਿੱਚ ਟਕਰਾਰ, ਪਰ ਦਿਲਾਂ ਵਿੱਚ ਪਿਆਰ - ਇਹੀ ਹੈ ਕ੍ਰਿਕਟ ਦਾ ਜਾਦੂ 06.11.2025 6:02
ਕ੍ਰਿਕਟ ਸਿਰਫ਼ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਖੇਡ ਹੀ ਨਹੀਂ, ਸਗੋਂ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਜੋੜਨ ਵਾਲਾ ਇਕ ਪੁਲ ਵੀ ਹੈ। ਭਾਰਤੀ ਟੀਮ ਦੇ ਆਸਟ੍ਰੇਲੀਆ ਦੌਰੇ ਦੌਰਾਨ ਸਟੇਡੀਅਮਾਂ ਵਿੱਚ ਭਾਰਤੀ ਫੈਨਸ, ਵੱਡੀ ਗਿਣਤੀ ਵਿੱਚ ਨਜ਼ਰ ਆਉਂਦੇ ਹਨ, ਪਰ ਇਨ੍ਹਾਂ ਮੈਦਾਨਾਂ ਵਿੱਚ ਕੁਝ ਅਜਿਹੇ ਫੈਨ ਵੀ ਹੁੰਦੇ ਹਨ ਜੋ ਵੱਖ-ਵੱਖ ਟੀਮਾਂ ਦਾ ਸਮਰਥਨ ਕਰਨ ਦੇ ਬਾਵਜੂਦ ਇਕੱਠੇ ਹੋ ਕੇ ਕ੍ਰਿਕਟ ਦਾ ਰੋਮਾਂਚ ਸਾਂਝਾ ਕਰਦੇ ਹਨ। ਇਸ ਨਾਲ ਸਬੰਧਿਤ ਇੱਕ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।
ਬਾਲੀਵੁੱਡ ਗੱਪਸ਼ੱਪ: ਆਨਲਾਈਨ ਮਿਲੀ ਧਮਕੀ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਦਿੱਤਾ ਸਾਰਿਆਂ ਨੂੰ ਪਿਆਰ ਕਰਨ ਦਾ ਸੁਨੇਹਾ 06.11.2025 5:53
ਆਸਟ੍ਰੇਲੀਆ ਵਿੱਚ ਚੱਲ ਰਹੇ 'ਔਰਾ ਸ਼ੋਅਜ਼' ਦੌਰਾਨ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇੱਕ ਸੁਨੇਹਾ ਸਾਂਝੇ ਕਰਦੇ ਹੋਏ ਕਿਹਾ ਹੈ ਕਿ, ਮੈਂ ਇਸ ਧਰਤੀ ਦਾ ਇੱਕ ਜੀਅ ਹਾਂ ਅਤੇ ਮਿੱਟੀ ਵਿੱਚ ਹੀ ਮਿਲ ਜਾਵਾਂਗਾ, ਹਮੇਸ਼ਾਂ ਸਭ ਨੂੰ ਪਿਆਰ ਕਰਦੇ ਰਹੋ। ਉਨ੍ਹਾਂ ਦਾ ਇਹ ਸੁਨੇਹਾ ਸਿੱਖਸ ਫੌਰ ਜਸਟਿਸ ਵੱਲੋਂ ਮਿਲੀਆਂ ਧਮਕੀਆਂ ਤੋਂ ਬਾਅਦ ਆਇਆ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਬਾਲੀਵੁੱਡ ਖਬਰਾਂ ਲਈ ਸੁਣੋ ਸਾਡਾ ਇਹ ਪੌਡਕਾਸਟ....
ਆਸਟ੍ਰੇਲੀਆ ਵਿੱਚ ਬਜ਼ੁਰਗ ਦੇਖਭਾਲ ਨੌਕਰੀਆਂ: ਪ੍ਰਵਾਸੀ ਬਣਾ ਰਹੇ ਹਨ ਸਫਲ ਕਰੀਅਰ | ਮੌਕੇ ਅਜੇ ਵੀ ਖੁੱਲੇ ਹਨ 06.11.2025 22:30
ਆਸਟ੍ਰੇਲੀਆ ਦੇ ਬਜ਼ੁਰਗ ਦੇਖਭਾਲ ਖੇਤਰ ਵਿੱਚ ਪ੍ਰਵਾਸੀ ਮੌਕਿਆਂ ਦੀ ਪੜਚੋਲ ਕਰੋ। ਅਰਥਪੂਰਨ ਬਜ਼ੁਰਗ ਦੇਖਭਾਲ ਕਰੀਅਰ ਬਣਾਉਣ ਦੀਆਂ ਸਿਖਲਾਈ, ਸਹਾਇਤਾ ਅਤੇ ਪ੍ਰੇਰਨਾਦਾਇਕ ਕਹਾਣੀਆਂ ਬਾਰੇ ਜਾਣੋ।
ਐਕਸਪਲੇਨਰ: ਬੇਬੀ ਪ੍ਰਿਆ ਬਿੱਲ ਪਾਸ: ਮਰੇ ਹੋਏ ਬੱਚੇ ਦੇ ਜਨਮ ਅਤੇ ਨਵਜੰਮੇ ਬੱਚੇ ਦੀ ਮੌਤ ਹੋਣ ਦੀ ਸੂਰਤ ਵਿੱਚ ਮਾਪਿਆਂ ਨੂੰ ਹੁਣ ਮਿਲ ਸਕੇਗੀ ਜਣੇਪਾ ਛੁੱਟੀ 05.11.2025 8:52
ਆਸਟ੍ਰੇਲੀਆ ਵਿੱਚ ਹੁਣ ਉਹ ਮਾਪੇ ਵੀ ਜਣੇਪਾ ਛੁੱਟੀ ਲੈ ਸਕਣਗੇ ਜਿਨ੍ਹਾਂ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ ਜਾਂ ਜਿਨ੍ਹਾਂ ਨੂੰ ਆਪਣੇ ਨਵਜੰਮੇ ਬੱਚੇ ਦੀ ਮੌਤ ਦਾ ਦੁੱਖ ਸਹਿਣਾ ਪਿਆ। ਇਹ ਬਦਲਾਅ ਇੱਕ ਭਾਰਤੀ ਮੂਲ ਦੀ ਮਾਂ ਦੀ ਹਿੰਮਤ ਸਦਕਾ ਸੰਭਵ ਹੋਇਆ ਜਿਸ ਨੇ ਖੁਦ ਇਹ ਦੁੱਖ ਭੋਗਿਆ ਅਤੇ ਬਦਲਾਅ ਲਈ ਆਵਾਜ਼ ਉਠਾਈ। 32 ਹਜ਼ਾਰ ਤੋਂ ਵੱਧ ਲੋਕਾਂ ਦੇ ਸਮਰਥਨ ਨਾਲ ਚੱਲੀ ਇਸ ਮੁਹਿੰਮ ਨੇ ਆਖਿਰਕਾਰ ਸਰਕਾਰ ਨੂੰ ਨਿਯਮ ਬਦਲਣ ਲਈ ਮਜਬੂਰ ਕਰ ਦਿੱਤਾ, ਅਤੇ ਹੁਣ ਐਲਬਨੀਜ਼ੀ ਸਰਕਾਰ ਨੇ ਇਸ ਸਬੰਧੀ ਨਵਾਂ ਕਾਨੂੰਨ...
ਪਾਕਿਸਤਾਨ ਡਾਇਰੀ: ਗਾਜ਼ਾ ਮਾਮਲੇ ‘ਚ ਫੌਜੀ ਤੈਨਾਤੀ ਦਾ ਫੈਸਲਾ ਸਰਕਾਰ ਦੇ ਹੱਥ- ਅਹਿਮਦ ਸ਼ਰੀਫ਼ 05.11.2025 7:12
ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ISPR) ਦੇ ਡਾਇਰੈਕਟਰ ਜਨਰਲ ਲੈਫਟੀਨੈਂਟ ਅਹਿਮਦ ਸ਼ਰੀਫ਼ ਨੇ ਕਿਹਾ ਕਿ ਗਾਜ਼ਾ ਵਿੱਚ ਅਮਨ ਕਾਇਮ ਰੱਖਣ ਲਈ ਪਾਕਿਸਤਾਨੀ ਫੌਜਾਂ ਦੀ ਤੈਨਾਤੀ ਬਾਰੇ ਕੋਈ ਵੀ ਫੈਸਲਾ ਸਰਕਾਰ ਅਤੇ ਸੰਸਦ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਉਹਨਾਂ ਨੇ ਅਮਰੀਕਾ ਨਾਲ ਅਫ਼ਗਾਨਿਸਤਾਨ ਵਿੱਚ ਡਰੋਨ ਓਪਰੇਸ਼ਨ ਸਬੰਧੀ ਸਮਝੌਤੇ ਦੀਆਂ ਖ਼ਬਰਾਂ ਨੂੰ ਨਕਾਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਸਮਝੌਤਾ ਮੌਜੂਦ ਨਹੀਂ ਹੈ ਅਤੇ ਅਫ਼ਗਾਨ ਅਧਿਕਾਰੀਆਂ ਵੱਲੋਂ ਇਸ ਬਾਰੇ ਕੋਈ ਸ਼ਿਕਾਇਤ ਵੀ ਪ੍ਰਾਪਤ ਨਹ...
48 ਆਵਰ ਚੈਲੰਜ: ਦੋ ਦਿਨਾਂ ਵਿੱਚ ਫ਼ਿਲਮ ਬਣਾਉਣ ਦਾ ਅਨੋਖਾ ਸਫ਼ਰ 05.11.2025 8:01
48 ਆਵਰ ਫ਼ਿਲਮ ਪ੍ਰੋਜੈਕਟ - ਇੱਕ ਵਿਸ਼ਵ ਪੱਧਰੀ ਚੈਲੰਜ ਹੈ ਜਿੱਥੇ ਫ਼ਿਲਮਕਾਰ ਸਿਰਫ਼ 48 ਘੰਟਿਆਂ ਵਿੱਚ ਫਿਲਮ ਲਿਖਦੇ, ਸ਼ੂਟ ਕਰਦੇ ਅਤੇ ਐਡਿਟ ਕਰਦੇ ਹਨ। ਇਸ ਪੌਡਕਾਸਟ ਵਿੱਚ ਐਸਬੀਐਸ ਪੰਜਾਬੀ ਨੇ ਫੈਸਟੀਵਲ ਦੀ ਸਿਟੀ ਪ੍ਰੋਡਿਊਸਰ ਅਨੀਤਾ ਬਲਟੂਟਿਸ ਅਤੇ ਚੁਣੇ ਗਏ ਫ਼ਿਲਮਕਾਰ ਗੁਰਸ਼ਰਨ ਸੇਖੋਂ ਨਾਲ ਉਨ੍ਹਾਂ ਦੇ ਰੋਮਾਂਚਕ ਅਨੁਭਵਾਂ ਅਤੇ ਚੁਣੌਤੀਆਂ ਬਾਰੇ ਗੱਲਬਾਤ ਕੀਤੀ। ਸੁਣੋ ਅਤੇ ਜਾਣੋ ਕਿ ਕਿਵੇਂ 48 ਘੰਟਿਆਂ ਵਿੱਚ ਕਲਾ ਅਤੇ ਰਚਨਾਤਮਕਤਾ ਨੇ ਇੱਕ ਨਵੀਂ ਉਡਾਣ ਭਰੀ ਹੈ।
ਖ਼ਬਰਨਾਮਾ: ASIO ਨੇ ਵਿਦੇਸ਼ੀ ਜਾਸੂਸੀ ਸਾਜ਼ਿਸ਼ ਕੀਤੀ ਨਾਕਾਮ 05.11.2025 3:43
ਆਸਟ੍ਰੇਲੀਆਈ ਸੁਰੱਖਿਆ ਖੁਫੀਆ ਸੰਗਠਨ (ASIO) ਨੇ ਇੱਕ ਅਜਿਹੀ ਵੱਡੀ ਵਿਦੇਸ਼ੀ ਸਾਜ਼ਿਸ਼ ਦਾ ਭੰਡਾਫੋੜ ਕੀਤਾ ਹੈ, ਜਿਸਦਾ ਮਕਸਦ ਕਈ ਆਸਟ੍ਰੇਲੀਆਈ ਲੋਕਾਂ ਨੂੰ ਆਪਣੇ ਦੇਸ਼ ਨਾਲ ਧੋਖਾ ਕਰਨ ਲਈ ਉਕਸਾਉਣਾ ਸੀ। ਸਿਡਨੀ ਵਿੱਚ ਹੋਏ '2025 ਲੋਵੀ ਲੈਕਚਰ' ਦੌਰਾਨ ਡਾਇਰੈਕਟਰ-ਜਨਰਲ ਮਾਈਕ ਬਰਗੇਸ ਨੇ ਖੁਲਾਸਾ ਕੀਤਾ ਕਿ ਇਹ ਜਾਸੂਸ ਇੱਕ ਐਸੇ ਦੇਸ਼ ਨਾਲ ਜੁੜੇ ਸਨ ਜੋ ਜਨਤਕ ਤੌਰ 'ਤੇ ਆਸਟ੍ਰੇਲੀਆ ਦੀ ਜਾਸੂਸੀ ਨਾ ਕਰਨ ਦਾ ਦਾਅਵਾ ਕਰਦਾ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡਾ ਅੱਜ ਦਾ ਖਬਰਨ...
ਐਕਸਪਲੇਨਰ: ਆਸਟ੍ਰੇਲੀਆ ਵਿੱਚ ਇੱਕ ਬੱਚੇ ਨੂੰ ਪਾਲਣ ਲਈ ਅਸਲ ਵਿੱਚ ਕਿੰਨਾ ਖਰਚਾ ਆਉਂਦਾ ਹੈ? ਇਹ ਰਹੇ ਅੰਕੜੇ 04.11.2025 6:38
ਆਸਟ੍ਰੇਲੀਆ ਵਿੱਚ ਲੋਕ ਹੁਣ ਪਹਿਲਾਂ ਨਾਲੋਂ ਘੱਟ ਬੱਚੇ ਪੈਦਾ ਕਰ ਰਹੇ ਹਨ। ਬਹੁਤਿਆਂ ਦੇ ਖਿਆਲ ਵਿੱਚ ਇਸ ਦਾ ਕਾਰਨ ਬੱਚਿਆਂ ਦੀ ਪਾਲਣ-ਪੋਸ਼ਣ ਦੀ ਲਾਗਤ ਹੈ। ਪਰ ਹਕੀਕਤ ਸਿਰਫ ਇੰਨੀ ਸਧਾਰਨ ਨਹੀਂ। ਤਾਂ ਸੱਚਮੁੱਚ ਮਾਪਿਆਂ ਨੂੰ ਬੱਚਿਆਂ ਦੀ ਪਰਵਰਿਸ਼ ‘ਤੇ ਕਿੰਨਾ ਖ਼ਰਚ ਆਉਂਦਾ ਹੈ, ਇਹ ਖ਼ਰਚਾ ਕਿਵੇਂ ਮਾਪਿਆ ਜਾਂਦਾ ਹੈ ਅਤੇ ਕੀ ਅੱਜ ਦੇ ਬੱਚੇ ਸੱਚਮੁੱਚ ਪਹਿਲਾਂ ਦੇ ਮੁਕਾਬਲੇ ਮਹਿੰਗੇ ਹੋ ਗਏ ਹਨ? ਸੁਣੋ ਇਹ ਸਾਰੀ ਜਾਣਕਾਰੀ ਇਸ ਪੌਡਕਾਸਟ ਵਿੱਚ ...
ਖ਼ਬਰਨਾਮਾ: ਸਿਡਨੀ ਵਿੱਚ ਹਥਿਆਰ ਪ੍ਰਦਰਸ਼ਨੀ ਦੇ ਬਾਹਰ ਹੋਏ ਵਿਰੋਧ ਦੌਰਾਨ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ 04.11.2025 5:14
ਸਿਡਨੀ ਵਿੱਚ ਨਿਊ ਸਾਊਥ ਵੇਲਜ਼ ਸਰਕਾਰ ਦੁਆਰਾ ਸਪਾਂਸਰ ਕੀਤੀ ਗਈ ਹਥਿਆਰਾਂ ਦੀ ਪ੍ਰਦਰਸ਼ਨੀ ਦੇ ਬਾਹਰ ਵਿਰੋਧ ਦੌਰਾਨ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਿਡਨੀ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵਿੱਚ ਹੋ ਰਹੇ ਇੰਡੋ-ਪੈਸੀਫਿਕ ਇੰਟਰਨੈਸ਼ਨਲ ਮੈਰੀਟਾਈਮ ਐਕਸਪੋਜ਼ੀਸ਼ਨ ਵਿੱਚ ਉਦਯੋਗ, ਸਰਕਾਰ ਅਤੇ ਤਕਨਾਲੋਜੀ ਸੰਗਠਨਾਂ ਦੇ ਪ੍ਰਤਿਨਿਧ ਸ਼ਾਮਲ ਸਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਖਬਰਾਂ ਸੁਣੋ ਸਾਡੇ ਪੌਡਕਾਸਟ ਰਾਹੀਂ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 04.11.2025 43:59
ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ-ਨਾਲ ਪੰਜਾਬ ਦੀਆਂ ਖ਼ਬਰਾਂ ਦੀ ਪੇਸ਼ਕਾਰੀ, 'ਪੰਜਾਬੀ ਡਾਇਰੀ' ਸ਼ਾਮਲ ਹੈ। ਇਸ ਦੇ ਨਾਲ, 'ਮੈਲਬਰਨ ਕੱਪ', ਯਾਨੀ ਆਸਟ੍ਰੇਲੀਆ ਦੀ ਸਭ ਤੋਂ ਮਸ਼ਹੂਰ ਘੋੜ ਦੌੜ ਬਾਰੇ ਜਾਣਕਾਰੀ ਵੀ ਇਸ ਪ੍ਰੋਗਰਾਮ ਦਾ ਹਿੱਸਾ ਹੈ, ਨਾਲ ਹੀ ਐਡੀਲੇਡ ਦੇ ਤੇਜਵੀਰ ਸਿੰਘ ਨਾਲ ਇੱਕ ਖਾਸ ਗੱਲਬਾਤ, ਜਿਸਨੇ ਅੰਡਰ-13 ਮੈਚ ਵਿੱਚ 45 ਗੇਂਦਾਂ 'ਤੇ 103 ਦੌੜਾਂ ਬਣਾਈਆਂ। ਇਸ ਪੋਡਕਾਸਟ ਰਾਹੀਂ ਪੂਰਾ ਪ੍ਰੋਗਰਾਮ ਸੁਣੋ।
ਵਿਸ਼ਵ ਕੱਪ ਦੀ ਟ੍ਰਾਫੀ ਜਿੱਤਣ ਵਾਲੀ ਹਰਮਨਪ੍ਰੀਤ ਕੌਰ ਦੇ ਐਡੀਲੇਡ ਵਿੱਚ ਰਹਿੰਦੇ ਪਹਿਲੇ ਕੋਚ ਨਾਲ ਖ਼ਾਸ ਗੱਲਬਾਤ 04.11.2025 12:44
ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਇੱਕ ਦਿਨਾਂ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਹਾਲਾਂਕਿ ਟੂਰਨਾਮੈਂਟ 'ਚ ਟੀਮ ਤਿੰਨ ਲੀਗ ਮੈਚ ਲਗਾਤਾਰ ਹਾਰੀ ਸੀ, ਪਰ ਇਸ ਤੋਂ ਬਾਅਦ ਹਰਮਨਪ੍ਰੀਤ ਦੇ ਐਡੀਲੇਡ 'ਚ ਰਹਿੰਦੇ ਪਹਿਲੇ ਕੋਚ ਯਾਦਵਿੰਦਰ ਸਿੰਘ ਸੋਢੀ ਨੇ ਕਾਲ ਕਰਕੇ ਉਸਦਾ ਤੇ ਪੂਰੀ ਟੀਮ ਦਾ ਹੌਸਲਾ ਵਧਾਇਆ। ਸਾਡੇ ਨਾਲ ਗੱਲਬਾਤ ਦੌਰਾਨ ਯਾਦਵਿੰਦਰ ਸਿੰਘ ਜੀ ਨੇ ਹਰਮਨਪ੍ਰੀਤ ਦੇ ਕ੍ਰਿਕਟ ਕਰੀਅਰ ਦੇ ਸ਼ੁਰੂਆਤੀ ਦਿਨਾਂ ਬਾਰੇ ਕਈ ਯਾਦਾਂ ਸਾਂਝੀਆਂ ਕੀਤੀਆ...
ਪੰਜਾਬੀ ਡਾਇਰੀ: ਪੰਜਾਬ ਦੇ ਰਾਜਪਾਲ ਵੱਲੋਂ ਬਿਕਰਮ ਸਿੰਘ ਮਜੀਠੀਆ ਖਿਲਾਫ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ 04.11.2025 9:26
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸਰੋਤਾਂ ਤੋਂ ਵੱਧ ਆਮਦਨ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਬਿਕਰਮ ਸਿੰਘ ਮਜੀਠੀਆ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਕੇਸ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਹਰਮਨਪ੍ਰੀਤ ਕੌਰ: ਪਹਿਲੀ ਭਾਰਤੀ ਮਹਿਲਾ ਵਿਸ਼ਵ ਕੱਪ ਜੇਤੂ ਕਪਤਾਨ ਦੀ ਪ੍ਰੇਰਣਾਦਾਇਕ ਕਹਾਣੀ 03.11.2025 8:48
ਭਾਰਤ ਦੀ ਪਹਿਲੀ ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਕਪਤਾਨ, ਹਰਮਨਪ੍ਰੀਤ ਕੌਰ ਨੇ ਕ੍ਰਿਕੇਟ ਵਿੱਚ ਇਤਿਹਾਸ ਰਚ ਦਿੱਤਾ ਹੈ। ਹਰਮਨ ਦੀ ਦ੍ਰਿੜਤਾ ਅਤੇ ਪ੍ਰੇਰਣਾ ਨਾਲ ਭਰਪੂਰ ਯਾਤਰਾ ਇੱਕ ਆਮ ਘਰ ਤੋਂ ਸ਼ੁਰੂ ਹੋਕੇ, ਮੁੰਡਿਆਂ ਨਾਲ ਕ੍ਰਿਕੇਟ ਖੇਡਣ ਦੇ ਸ਼ੁਰੂਆਤੀ ਦਿਨਾਂ ਤੋਂ, ਮੋਗਾ ਦੀ ਨਿੱਜੀ ਅਕੈਡਮੀ ਤੱਕ, ਅਤੇ ਹੁਣ ਵਿਸ਼ਵ ਕੱਪ ਜਿੱਤਣ ਤੱਕ ਦਾ ਮਾਣ ਹਾਸਲ ਕਰ ਸਕੀ ਹੈ। ਜਾਣੋ ਕਿਵੇਂ ਉਸ ਨੇ ਆਪਣੇ ਸੁਪਨਿਆਂ ਨੂੰ ਸੱਚ ਕਰਦੇ ਹੋਏ ਨਵੀਂ ਪੀੜ੍ਹੀ ਲਈ ਇੱਕ ਮਿਸਾਲ ਬਣਾਈ ਹੈ।
ਮੈਲਬਰਨ ਕੱਪ ਵਿਸ਼ੇਸ਼: ਅੰਤਰ-ਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੰਦੀਪ ਕਿਵੇਂ ਬਣਿਆ ਘੋੜਿਆਂ ਦੀ ਰੇਸਿੰਗ ਦਾ ਹਿੱਸਾ 03.11.2025 18:20
ਮੈਲਬਰਨ ਕੱਪ ਦੇ ਮੌਕੇ ‘ਤੇ ਸੁਣੋ ਸੰਦੀਪ ਬਾਖਲੀ ਦੀ ਪ੍ਰੇਰਣਾਦਾਇਕ ਕਹਾਣੀ। ਇੱਕ ਪੰਜਾਬੀ ਜੋ ਆਸਟ੍ਰੇਲੀਆ ਆ ਕੇ ਘੋੜਸਵਾਰੀ ਨਾਲ ਐਨਾ ਪਿਆਰ ਕਰ ਬੈਠਾ ਕਿ ਇਸੇ ਨੂੰ ਆਪਣਾ ਪੇਸ਼ਾ ਬਣਾ ਲਿਆ। 2009 ਵਿੱਚ ਵਿਦਿਆਰਥੀ ਵਜੋਂ ਆਏ ਸੰਦੀਪ 12 ਸਾਲਾਂ ਤੱਕ ਰੇਸਿੰਗ ਇੰਡਸਟਰੀ ਦਾ ਹਿੱਸਾ ਰਹੇ ਹਨ, ਅਤੇ ਰੇਸਿੰਗ ਨਾਲ ਜੁੜੇ ਮਸ਼ਹੂਰ Payne ਪਰਿਵਾਰ ਨਾਲ ਵੀ ਕੰਮ ਕਰ ਚੁੱਕੇ ਹਨ। ਜਾਣੋ ਮੈਲਬਰਨ ਕੱਪ ਅਤੇ ਸੰਦੀਪ ਦੀ ਤੇਜ਼ ਰਫਤਾਰ ਜ਼ਿੰਦਗੀ ਦੇ ਕੁੱਝ ਰੌਚਕ ਕਿੱਸੇ ਇਸ ਪੌਡਕਾਸਟ ਜ਼ਰੀਏ...
ਖ਼ਬਰਨਾਮਾ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਵਿਸ਼ਵ ਕੱਪ ਕੀਤਾ ਆਪਣੇ ਨਾਮ 03.11.2025 4:55
ਕ੍ਰਿਕਟ ਵਿੱਚ, ਭਾਰਤ ਨੇ ਆਪਣਾ ਪਹਿਲਾ ਮਹਿਲਾ ਵਿਸ਼ਵ ਕੱਪ ਖਿਤਾਬ ਜਿੱਤ ਲਿਆ ਹੈ। ਟੀਮ ਨੇ ਮੁੰਬਈ ਦੇ ਡੀ-ਵਾਈ ਪਾਟਿਲ ਸਟੇਡੀਅਮ ਵਿੱਚ ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾਇਆ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
'ਇਹ ਨੀਤੀ ਪਿਛਲੇ ਇੱਕ ਦਹਾਕੇ ਤੋਂ ਲਾਗੂ ਹੈ': ਦਿਲਜੀਤ ਦੋਸਾਂਝ ਦੇ ਸਿਡਨੀ ਕੰਸਰਟ 'ਚ ਕਿਰਪਾਨ ਵਿਵਾਦ 03.11.2025 7:53
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ‘ਔਰਾ 2025’ ਦਾ ਪਹਿਲਾ ਆਸਟ੍ਰੇਲੀਅਨ ਸ਼ੋਅ ਸਿਡਨੀ ਵਿਖੇ ਹੋਇਆ ਜਿਸ ਨੂੰ 25,000 ਤੋਂ ਵੱਧ ਲੋਕ ਦੇਖਣ ਗਏ, ਪਰ ਇੱਕ ਅੰਮ੍ਰਿਤਧਾਰੀ ਸਿੱਖ ਟਿਕਟ ਲੈਣ ਦੇ ਬਾਵਜੂਦ ਵੀ ਅੰਦਰ ਨਾ ਜਾ ਸਕਿਆ। Venues NSW ਮੁਤਾਬਿਕ ਦਰਸ਼ਕਾਂ ਦੀ ਸੁਰੱਖਿਆ ਲਈ ਕਈ ਚੀਜ਼ਾਂ ਅੰਦਰ ਲੈਕੇ ਜਾਣ ਤੋਂ ਵਰਜਿਤ ਸਨ ਜਿਵੇਂ ਕਿ ਕੋਈ ਵੀ ਹਥਿਆਰ ਅਤੇ ਇਸ ਨਿਯਮ ਵਿੱਚ ਕਿਰਪਾਨ ਲਈ ਕੋਈ ਛੋਟ ਨਹੀਂ ਸੀ। ਇਸ ਕਾਰਨ ਅਮ੍ਰਿਤਧਾਰੀ ਸਿੱਖ ਕਿਰਪਾਨ ‘ਕਲੋਕ’ ਕਰਨ ਤੋਂ ਬਿਨਾ ਅੰਦਰ ਨਹੀਂ ਸੀ ਜਾ ਸਕਦੇ। ਪੂਰੀ ਜ...
ਬਾਲ ਕਹਾਣੀਆਂ: ਸੁਣੋ ਕਿਵੇਂ ਪੰਛੀ ਆਲੀ ਨੇ ਆਪਣੀ ਜ਼ਖਮੀ ਸਹੇਲੀ ਲਾਲੀ ਨੂੰ ਤੰਦਰੁਸਤ ਕੀਤਾ 03.11.2025 7:35
ਐਸ ਬੀ ਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਵਾਲੀ ਲੜੀ ਵਿੱਚ ਇਸ ਹਫ਼ਤੇ ਪੇਸ਼ ਹੈ 'ਆਲੀ ਤੇ ਲਾਲੀ' ਨਾਮਕ ਕਹਾਣੀ। ਲੇਖਕ ਮਿਰਜ਼ਾ ਅਦੀਬ ਦੀ ਅਜਿਹੀ ਕਹਾਣੀ ਜਿਸ ਵਿੱਚ ਦੋ ਚਿੜੀਆਂ ਪਿਆਰ ਅਤੇ ਹਮਦਰਦੀ ਨੂੰ ਮਰਹਮ ਦਾ ਸਰੋਤ ਬਣਾਉਂਦੀਆਂ ਹਨ। ਕਿਵੇਂ ਬਾਲਾਂ ਦੀ ਗੁਲੇਲ ਨਾਲ ਜ਼ਖਮੀ ਹੋਈ ਲਾਲੀ ਨੂੰ ਮੁੜ ਤੰਦਰੁਸਤ ਕੀਤਾ ਜਾਂਦਾ ਹੈ, ਸੁਣੋ ਇਹ ਪਿਆਰੀ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ...
ਐਕਸਪਲੇਨਰ: ਆਸਟ੍ਰੇਲੀਆਈ ਆਦਿਵਾਸੀ ਕਾਰੋਬਾਰੀਆਂ ਨੇ ਭਾਰਤ ਵਿੱਚ ਲਗਾਈ ਪ੍ਰਦਰਸ਼ਨੀ, ਭਾਰਤੀ ਆਦਿਵਾਸੀਆਂ ਨਾਲ ਸਬੰਧ ਵਧਾਉਣ ਦਾ ਰਿਹਾ ਟੀਚਾ 02.11.2025 4:30
"ਸਾਡੇ ਲੋਕਾਂ ਵਿਚਕਾਰ ਕਾਫ਼ੀ ਸਮਾਨਤਾਵਾਂ ਹਨ," ਇਹ ਕਹਿਣਾ ਸੀ ਆਸਟ੍ਰੇਲੀਆ ਦੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਦਾ ਜੋ ਆਪਣੇ ਕਾਰੋਬਾਰਾਂ ਦੀ ਪ੍ਰਦਰਸ਼ਨੀ ਲੈ ਕੇ ਭਾਰਤ ਗਏ ਹਨ। ਆਸਟ੍ਰੇਲੀਆ ਆਦਿਵਾਸੀ ਸਮਾਜ ਦੇ ਕਾਰੋਬਾਰੀਆਂ ਦਾ ਇੱਕ ਸਮੂਹ ਭਾਰਤ ਵਿੱਚ ਆਪਣੇ ਕਾਰੋਬਾਰਾਂ ਦਾ ਪ੍ਰਦਰਸ਼ਨ ਕਰ ਰਿਹਾ ਹੈ। ਇਸ ਉਪਰਾਲੇ ਰਾਹੀਂ ਦੋਵਾਂ ਦੇਸ਼ਾਂ ਦੇ ਆਦਿਵਾਸੀ ਭਾਈਚਾਰਿਆਂ ਵਿਚਕਾਰ ਸਬੰਧ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਕਦਮ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਇਤਿਹਾਸਕ ਵਪਾਰ ਸਮਝੌਤੇ 'ਤੇ ਦਸਤਖ਼ਤ ਕ...
ਖ਼ਬਰਾਂ ਫਟਾਫੱਟ: ਵਿਕਟੋਰੀਆ ਨੇ ਰਚਿਆ ਇਤਿਹਾਸ, ਟਰੰਪ ਦੀ 'ਸ਼ੀ' ਨਾਲ ਮੁਲਾਕਾਤ, ਭਾਰਤੀ ਟੀਮ ਨੇ ਬਣਾਇਆ ਰਿਕਾਰਡ ਤੇ ਹੋਰ ਖ਼ਬਰਾਂ 31.10.2025 4:16
ਵਿਕਟੋਰੀਆ ਨੇ ਆਸਟ੍ਰੇਲੀਆ ਵਿੱਚ ਪਹਿਲੀ ਵਾਰ ਫਰਸਟ ਨੇਸ਼ਨਜ਼ ਲੋਕਾਂ ਨਾਲ ਸੰਧੀ ਲਈ ਕਾਨੂੰਨ ਪਾਸ ਕਰਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ, ਡੋਨਲਡ ਟਰੰਪ ਨੇ ਚੀਨ ਉੱਤੇ ਟੈਰਿਫ਼ ਘਟਾਉਣ ਤੇ ਸਹਿਮਤੀ ਦਿੱਤੀ ਹੈ, ਜਦਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਸਟ੍ਰੇਲੀਆ ਵਿਰੁੱਧ ਰਿਕਾਰਡ ਤੋੜ ਜਿੱਤ ਦਰਜ ਕੀਤੀ। ਇਹਨਾਂ ਸਮੇਤ ਹਫ਼ਤੇ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਪੂਰਾ ਪੌਡਕਾਸਟ।
ਖ਼ਬਰਨਾਮਾ: ਵਿਕਟੋਰੀਆ ਵਿੱਚ ਆਸਟ੍ਰੇਲੀਆ ਦੀ ਪਹਿਲੀ ਸੰਧੀ ਲਈ ਇਤਿਹਾਸਿਕ ਕਾਨੂੰਨ ਪਾਸ 31.10.2025 4:31
ਵਿਕਟੋਰੀਆ ਦੇ ਫਰਸਟ ਨੇਸ਼ਨਜ਼ ਭਾਈਚਾਰੇ ਨੇ ਵੀਰਵਾਰ ਰਾਤ ਰਾਜ ਸੰਸਦ ਵੱਲੋਂ ਸੰਧੀ ਸਥਾਪਤ ਕਰਨ ਲਈ ਕਾਨੂੰਨ ਪਾਸ ਹੋਣ 'ਤੇ ਇਤਿਹਾਸਕ ਜਸ਼ਨ ਮਨਾਇਆ। ਗਵਰਨਰ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਸਾਲ ਦੇ ਅੰਤ ਤੱਕ ਲਾਗੂ ਹੋਵੇਗਾ। ਦਸ ਸਾਲ ਦੀ ਗੱਲਬਾਤ ਤੋਂ ਬਾਅਦ ਤਿਆਰ ਹੋਇਆ ਇਹ ਕਾਨੂੰਨ ਇੱਕ ਸਥਾਈ ਆਦਿਵਾਸੀ ਸਲਾਹਕਾਰ ਸੰਸਥਾ ‘ਗੈਲੰਗ ਵਾਰਲ’ ਬਣਾਉਂਦਾ ਹੈ, ਜੋ ਰਾਜ ਦੇ ਸੰਵਿਧਾਨ ਤੋਂ ਬਾਹਰ ਰਹਿੰਦਿਆਂ ਆਦਿਵਾਸੀ ਅਵਾਜ਼ ਦੀ ਨੁਮਾਇੰਦਗੀ ਕਰੇਗਾ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਸਾਡ...
ਪੰਜਾਬੀ ਡਾਇਸਪੋਰਾ: ਬ੍ਰਿਟੇਨ ਵਿੱਚ ਇੱਕ ਹੋਰ ਸਿੱਖ ਔਰਤ ਹੋਈ ਕਥਿਤ ਜਬਰ-ਜਨਾਹ ਦੀ ਸ਼ਿਕਾਰ 31.10.2025 7:49
ਯੂਕੇ ਵਿੱਚ ਇੱਕ ਸਿੱਖ ਔਰਤ ਨਾਲ ਕਥਿਤ ਬਲਾਤਕਾਰ ਦੇ ਮਾਮਲੇ ਤੋਂ ਬਾਅਦ, ਹੁਣ ਇੱਕ ਹੋਰ ਨੌਜਵਾਨ ਸਿੱਖ ਕੁੜੀ ਨਾਲ ਕਥਿਤ ਛੇੜ ਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਵਾਸੀ ਵਿਰੋਧੀ ਭਾਵਨਾਵਾਂ ਵੱਧ ਰਹੀਆਂ ਹਨ, ਪੁਲਿਸ ਦਾ ਮੰਨਣਾ ਹੈ ਕਿ ਇਹ ਨਸਲੀ ਹਮਲੇ ਨਹੀਂ ਹਨ। ਇਨ੍ਹਾਂ ਮਾਮਲਿਆਂ ਅਤੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀਆਂ ਨਾਲ ਜੁੜੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਆਸਟ੍ਰੇਲੀਆਈ ਸੱਭਿਆਚਾਰ ਤੋਂ ਪੰਜਾਬੀ ਫ਼ਿਲਮਾਂ ਤੱਕ, ਸਭ ਕੁਝ ਇੱਕ ਹੀ ਥਾਂ 'ਤੇ ਮੁਫ਼ਤ ਵਿੱਚ 30.10.2025 5:12
'SBS On Demand' ਇੱਕ ਅਜਿਹਾ ਮੁਫ਼ਤ ਪਲੇਟਫਾਰਮ ਹੈ ਜੋ ਆਸਟ੍ਰੇਲੀਆਈ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਜੀਵਨ ਦੀਆਂ ਕਹਾਣੀਆਂ ਨੂੰ ਫ਼ਿਲਮਾਂ ਤੇ ਡਾਕੂਮੈਂਟਰੀਆਂ ਰਾਹੀਂ ਸਾਡੇ ਸਾਹਮਣੇ ਲੈ ਕੇ ਆਉਂਦਾ ਹੈ। “The Idea of Australia” ਆਸਟ੍ਰੇਲੀਅਨ ਹੋਣ ਦਾ ਅਸਲ ਮਤਲਬ ਦੱਸਦੀ ਹੈ, ਜਦਕਿ “Meet the Neighbours” ਖੇਤਰੀ ਜੀਵਨ ਦੀਆਂ ਚੁਣੌਤੀਆਂ ਵਿਖਾਉਂਦਾ ਹੈ, ਜਿਸ ‘ਚ ਇੱਕ ਪੰਜਾਬੀ ਪਰਿਵਾਰ ਦੀ ਕਹਾਣੀ ਵੀ ਸ਼ਾਮਲ ਹੈ। ਇਸਦੇ ਨਾਲ ਹੀ ਕਈ ਕੌਮਾਂਤਰੀ, ਪੰਜਾਬੀ, ਹਿੰਦੀ ਅਤੇ ਹੋਰ ਭਾਸ਼ਾਵਾਂ ਵਿੱਚ ਫਿ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਮੈਲਬਰਨ ਵਿੱਚ ਹੋਣ ਵਾਲੇ ਦੂਸਰੇ ਟੀ-20 ਮੈਚ ਲਈ ਪ੍ਰਸ਼ੰਸਕਾਂ ਵਿੱਚ ਜ਼ਬਰਦਸਤ ਉਤਸ਼ਾਹ 30.10.2025 7:03
ਮੈਲਬਰਨ ਕ੍ਰਿਕਟ ਗ੍ਰਾਉਂਡ ਵਿੱਚ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਹੋਣ ਵਾਲੇ ਦੂਸਰੇ ਟੀ20 ਮੁਕਾਬਲੇ ਲਈ ਖੇਡ ਪ੍ਰੇਮੀਆਂ ਵਿੱਚ ਜ਼ਬਰਦਸਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਭਾਰਤੀ ਟੀਮ ਦੇ 200 ਤੋਂ ਵੱਧ ਪ੍ਰਸ਼ੰਸਕਾਂ ਦਾ ਇੱਕ ਵੱਡਾ ਸਮੂਹ ਪੂਰੀ ਤਿਆਰੀ ਨਾਲ ਇਸ ਮੁਕਾਬਲੇ ਨੂੰ ਵੇਖਣ ਲਈ ਪਹੁੰਚੇਗਾ। ਇਸਦੇ ਲਈ ਉਹ ਆਦਿਵਾਸੀ ਆਰਟ ਅਤੇ ਭਾਰਤੀ ਟੀਮ ਦੇ ਰੰਗਾਂ ਤੋਂ ਪ੍ਰੇਰਿਤ ਇਕ ਖਾਸ ਡਿਜ਼ਾਈਨ ਕੀਤੀ ਜਰਸੀ ਵੀ ਪਾ ਕੇ ਜਾਣਗੇ। ਇੰਨਾ ਹੀ ਨਹੀਂ, ਅਮਰੀਕਾ ਅਤੇ ਭਾਰਤ ਤੋਂ ਲੋਕ ਇਸ ਮੈਚ ਨੂੰ ਦੇਖਣ ਲਈ ਪਹੁੰਚ...
ਖ਼ਬਰਨਾਮਾ: ਆਲੋਚਨਾ ਦੇ ਵਿਚਕਾਰ ਸੰਸਦ ਵਿੱਚ ਪੇਸ਼ ਕੀਤੇ ਗਏ ਨਵੇਂ ਵਾਤਾਵਰਣ ਕਾਨੂੰਨ 30.10.2025 3:29
ਸੰਘੀ ਸਰਕਾਰ ਨੇ ਆਸਟ੍ਰੇਲੀਆ ਦੇ ਰਾਸ਼ਟਰੀ ਵਾਤਾਵਰਣ ਕਾਨੂੰਨਾਂ ਸਬੰਧੀ ਲੰਬੇ ਸਮੇਂ ਤੋਂ ਰੁਕੇ ਸੁਧਾਰਾਂ ਨੂੰ ਸੰਸਦ ਵਿੱਚ ਪੇਸ਼ ਕੀਤਾ ਹੈ। ਇਸ 1,500 ਪੰਨਿਆਂ ਵਾਲੇ ਬਿੱਲ ਦੀ ਸਖਤ ਅਤੇ ਵਿਆਪਕ ਆਲੋਚਨਾ ਕੀਤੀ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹੇਠਲੇ ਸਦਨ ਵਿੱਚ ਪਾਸ ਹੋਣ ਤੋਂ ਬਾਅਦ ਇਹ ਇੱਕ ਛੋਟੀ ਸੈਨੇਟ ਜਾਂਚ ਦਾ ਵਿਸ਼ਾ ਬਣੇਗਾ। ਇਸ ਦੇ ਨਾਲ-ਨਾਲ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…
Similar podcasts
Replaio is not a podcast publisher; show names, artwork and audio belong to their authors and are distributed through public RSS feeds.