SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Author

SBS

Category

News

Podcast website

www.sbs.com.au

Latest episode

Jul 10, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android 5M+ downloads · 4.8 rating iOS soon

Episodes

ਕਲਾ ਅਤੇ ਕਹਾਣੀਆਂ: ਭਾਰਤ-ਪਾਕਿ ਵੰਡ ਦੇ ਦਰਦ ਨੂੰ ਬਿਆਨ ਕਰਦੀ ਕਹਾਣੀ ‘ਉਲ੍ਹਾਮਾ’ 15.09.2025

ਪਾਕਿਸਤਾਨੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਹੁਰਾਂ ਦੀ ਕਹਾਣੀ ‘ਉਲਾਮ੍ਹਾ’, ਉਨ੍ਹਾਂ ਦੀ ਕਹਾਣੀਆਂ ਦੀ ਕਿਤਾਬ 'ਮੇਰੀਆਂ ਸਰਸ ਕਹਾਣੀਆਂ' ਵਿਚੋਂ ਲਈ ਗਈ ਹੈ। ਇਹ ਕਹਾਣੀ ਭਾਰਤ-ਪਾਕਿ ਵੰਡ ਦੇ ਦਰਦਨਾਕ ਹਾਲਾਤ ਨੂੰ ਬਿਆਨ ਕਰਦੀ ਹੈ। ਕਹਾਣੀ ਵਿੱਚ ਬਲਕਾਰ ਸਿੰਘ, ਫੂਲਾ ਸਿੰਘ ਅਤੇ ਲੱਧਾ ਸਿੰਘ ਵਰਗੇ ਪਾਤਰਾਂ ਰਾਹੀਂ ਕੁਲਵੰਤ ਸਿੰਘ ਨੇ ਬਿਆਨ ਕੀਤਾ ਹੈ ਕਿ ਮੁਲਕਾਂ ਦੀ ਵੰਡ ਵੇਲੇ ਕਿੰਝ ਲੋਕਾਂ ਦੀਆਂ ਸਮਾਜਿਕ ਅਤੇ ਨਿੱਜੀ ਜ਼ਿੰਦਗੀਆਂ ਪ੍ਰਭਾਵਿਤ ਹੋਈਆਂ ਸਨ ਅਤੇ ਕਿੰਝ ਖੁੱਲ੍ਹੀ ਹਵਾ ਵਿੱਚ ਜੀਣ ਦੇ ਆਦੀ ਲੋਕਾਂ...

ਜਾਣੋ ਸਿਡਨੀ ਦੀਆਂ ਸੜ੍ਹਕਾਂ ‘ਤੇ ਦਿਨ ਕੱਟਣ ਲਈ ਕਿਉਂ ਮਜਬੂਰ ਹੋਇਆ ਇਹ ਪੰਜਾਬੀ ਇੰਜੀਨੀਅਰ 12.09.2025

ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸਬੰਧ ਰੱਖਣ ਵਾਲਾ ਪ੍ਰੀਤ ਅਨਮੋਲ ਸਿੰਘ 2006 ਵਿੱਚ ਆਸਟ੍ਰੇਲੀਆ ਆਇਆ ਸੀ। ਪਰ ਆਸਟ੍ਰੇਲੀਆ ਦਾ ਪੀ.ਆਰ ਹੋਣ ਦੇ ਬਾਵਜੂਦ ਪੇਸ਼ੇ ਵਜੋਂ ਇੰਜੀਨੀਅਰ ਇਹ ਪੰਜਾਬੀ ਸਿਡਨੀ ਦੀਆਂ ਸੜ੍ਹਕਾਂ ‘ਤੇ ਦਿਨ ਕੱਟ ਰਿਹਾ ਹੈ। ਮਾਨਸਿਕ ਤੌਰ ‘ਤੇ ਬਿਮਾਰ ਪ੍ਰੀਤ ਅਨਮੋਲ ਸਿੰਘ ਦਾ ਹੁਣ ਆਸਟ੍ਰੇਲੀਆ ‘ਚ ਇਲਾਜ ਚੱਲ ਰਿਹਾ ਹੈ। ਸਮਾਜਿਕ ਕਾਰਕੁਨ ਜਸਬੀਰ ਸਿੰਘ ਨੇ ਭਾਈਚਾਰੇ ਨੂੰ ਅਜਿਹੇ ਵਿਸ਼ਿਆਂ ਲਈ ਜਾਗਰੂਕ ਰਹਿਣ ਅਤੇ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਖ਼ਬਰਨਾਮਾ : ਭਾਰਤੀ ਪ੍ਰਵਾਸੀਆਂ ਬਾਰੇ ਸੀਨੇਟਰ ਦੀ ਟਿੱਪਣੀ ਤੋਂ ਬਾਅਦ ਬਚਾਅ ਕਰ ਰਹੀ ਫੈਡਰਲ ਲਿਬਰਲ ਪਾਰਟੀ 12.09.2025

ਫੈਡਰਲ ਲਿਬਰਲ ਪਾਰਟੀ ਦੇ ਇੱਕ ਸੀਨੇਟਰ ਵਲੋਂ ਭਾਰਤੀ ਪ੍ਰਵਾਸੀਆਂ ਬਾਰੇ ਕੀਤੀ ਟਿੱਪਣੀ ਕਾਰਨ ਹੋਏ ਹੰਗਾਮੇ ਤੋਂ ਬਾਅਦ ਲਿਬਰਲ ਪਾਰਟੀ ਆਪਣਾ ਬਚਾਅ ਕਰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਪਾਰਟੀ ਨੇ ਇਸ ਟਿੱਪਣੀ ਲਈ ਜਿੰਮੇਵਾਰ ਸੀਨੇੇਟਰ ਨੂੰ ਪਾਰਟੀ ਦੇ ਫਰੰਟਬੈਂਚ ਤੋਂ ਬਰਖਾਸਤ ਕਰ ਦਿੱਤਾ ਹੈ। ਨੌਰਦਰਨ ਟੈਰੇਟਰੀ ਦੀ ਸੀਨੇਟਰ ਨੇ ਕਿਹਾ ਸੀ ਕਿ ਸਰਕਾਰ ਭਾਰਤੀ ਪ੍ਰਵਾਸੀਆਂ ਨੂੰ ਇਸ ਲਈ ਤਰਜੀਹ ਦਿੰਦੀ ਹੈ ਕਿਉਂਕਿ ਉਹ ਲੇਬਰ ਪਾਰਟੀ ਨੂੰ ਵੋਟ ਦਿੰਦੇ ਹਨ।ਇਹ ਅਤੇ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ

'ਮਲਟੀਕਲਚਰਲ ਵਿਕਟੋਰੀਆ': ਐਲਨ ਸਰਕਾਰ ਨੇ ਸਮਾਜਿਕ ਏਕਤਾ ਨੂੰ ਵਧਾਉਣ ਦੇ ਟੀਚੇ ਨਾਲ ਕੀਤਾ ਨਵੀਂ ਸੰਸਥਾ ਦਾ ਐਲਾਨ 12.09.2025

ਵਿਕਟੋਰੀਆ ਦੀ ਸਰਕਾਰ ਨੇ ਇੱਥੇ ਵੱਸਦੇ ਬਹੁ-ਸੱਭਿਆਚਾਰਕ ਲੋਕਾਂ ਲਈ 'Multicultural Victoria' ਨਾਮ ਦੀ ਇੱਕ ਨਵੀਂ ਕਾਨੂੰਨੀ ਸੰਸਥਾ ਬਣਾਉਣ ਦਾ ਐਲਾਨ ਕੀਤਾ ਹੈ। ਇਹ ਸੰਸਥਾ ਮੌਜੂਦਾ 'ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ' ਦੀ ਥਾਂ ਲਏਗੀ ਅਤੇ ਇਸਨੂੰ ਵਿਕਟੋਰੀਅਨ ਮਲਟੀਕਲਚਰਲ ਰਿਵਿਊ ਕਮੇਟੀ ਵਲੋਂ ਪੇਸ਼ ਕੀਤੇ ਗਏ ਸੁਝਾਵਾਂ ਦੇ ਅਧਾਰ ਉੱਤੇ ਸਥਾਪਿਤ ਕੀਤਾ ਜਾ ਰਿਹਾ ਹੈ। ਕੀ ਹੈ ਇਹ ਨਵੀਂ ਸੰਸਥਾ ਅਤੇ ਇਸਦਾ ਵਿਕਟੋਰੀਆ ਵਿੱਚ ਵੱਸ ਰਹੇ ਬਹੁ-ਸੱਭਿਆਚਾਰਕ ਭਾਈਚਾਰਿਆਂ ਉੱਤੇ ਕੀ ਫਰਕ ਪਵੇਗਾ, ਜਾਨਣ ਲਈ ਇਹ...

ਖ਼ਬਰਾਂ ਫਟਾਫੱਟ: ਨੇਪਾਲ ਦੇ ਹਿੰਸਕ ਪ੍ਰਦਰਸ਼ਨ, ਪੰਜਾਬ ਦੇ ਹੜ੍ਹ ਤੇ ਆਸਟ੍ਰੇਲੀਆ ਦੀਆਂ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ 12.09.2025

ਨੇਪਾਲ 'ਚ ਮਿਲਟਰੀ ਰਾਜ ਲਾਗੂ, ਪੰਜਾਬ 'ਚ ਪਾਣੀ ਦਾ ਪੱਧਰ ਹੇਠਾਂ ਆਇਆ, ਆਸਟ੍ਰੇਲੀਆ ਦੀ ਰਾਜਨੀਤਿਕ ਆਗੂ ਜੈਸਿੰਟਾ ਪ੍ਰਾਈਸ ਨੂੰ ਫਰੰਟਬੈਂਚ ਤੋਂ ਹਟਾਇਆ, ਬਾਲੀ ਦਾ ਮੌਸਮ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ 'ਚ ਭਾਰਤੀ ਨਾਗਰਿਕਾਂ ਵੱਲੋਂ PCC ਕਰਵਾਉਣ ਨੂੰ ਲੈ ਕੇ ਨਵੇਂ ਐਲਾਨ 11.09.2025

ਨਿਊਜ਼ੀਲੈਂਡ 'ਚ ਭਾਰਤੀ ਨਾਗਰਿਕਾਂ ਲਈ PCC ਨੂੰ ਲੈ ਕੇ ਨਵੇਂ ਪ੍ਰਵਾਨਗੀ ਨਿਯਮ ਐਲਾਨ ਕੀਤੇ ਗਏ ਹਨ। ਇਹ ਨਿਯਮ 1 ਦਸੰਬਰ 2025 ਤੋਂ ਲਾਗੂ ਹੋ ਜਾਣਗੇ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

ਖ਼ਬਰਨਾਮਾ: ਡੈਮ ਵਿੱਚ ਕਾਰ ਦੇ ਟਕਰਾਉਣ ਕਾਰਨ 11 ਸਾਲਾ ਬੱਚੀ ਦੀ ਮੌਤ 11.09.2025

ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਇੱਕ ਕਾਰ ਡੈਮ ਵਿੱਚ ਟਕਰਾਉਣ ਕਾਰਨ ਇੱਕ ਬੱਚੀ ਦੀ ਮੌਤ ਹੋ ਗਈ ਹੈ ਹਾਲਾਂਕਿ 50 ਸਾਲਾ ਡਰਾਈਵਰ ਨੂੰ ਪਾਣੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਸਥਿਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇਹ ਅਤੇ ਹੋਰ ਤਾਜ਼ਾ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 11.09.2025

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਆਸਟ੍ਰੇਲੀਅਨ ਅਤੇ ਕੌਮਾਂਤਰੀ ਖ਼ਬਰਾਂ ਦੇ ਨਾਲ ਚੜਦੇ ਅਤੇ ਲਹਿੰਦੇ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਅਪਡੇਟ ਹੈ। ਇਸਤੋਂ ਇਲਾਵਾ ਆਸਟ੍ਰੇਲੀਆ ਦੇ ਗਰਭਪਾਤ ਨਾਲ ਜੁੜੇ ਇੱਕ ਅਧਿਐਨ 'ਚ ਭਾਰਤੀ ਭਾਈਚਾਰੇ ਦਾ ਨਾਂ ਆਉਣ 'ਤੇ ਵੀ ਚਰਚਾ ਕੀਤੀ ਗਈ ਹੈ। ਇਹ ਸਭ ਕੁੱਝ ਸੁਣੋ ਇਸ ਪੂਰੇ ਰੇਡੀਓ ਪ੍ਰੋਗਰਾਮ ਵਿੱਚ।

ਮੈਲਬਰਨ ਦੀ ਮਸ਼ਹੂਰ 'ਹੋਜ਼ੀਅਰ ਲੇਨ' 'ਤੇ ਜਸਵੰਤ ਸਿੰਘ ਖਾਲੜਾ ਦੀ ਪੇਂਟਿੰਗ ਬਣਾਉਣ ਵਾਲੀ ਚਿੱਤਰਕਾਰ ਨੂੰ ਮਿਲੋ 11.09.2025

ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ 30ਵੀਂ ਬਰਸੀ ਮੌਕੇ ਮੈਲਬਰਨ ਦੀ ਮਸ਼ਹੂਰ 'ਹੋਜ਼ੀਅਰ ਲੇਨ' ਉੱਤੇ, ਉਨ੍ਹਾਂ ਦੀ ਤਸਵੀਰ ਬਣਾਈ ਗਈ ਹੈ। ਇਸ ਤਸਵੀਰ ਨੂੰ ਬਣਾਉਣ ਵਾਲੀ ਹੈ ਆਸਟ੍ਰੇਲੀਅਨ ਮੂਲ ਦੀ ਕਲਾਕਾਰ ਬੈਥਨੀ ਚੇਰੀ। ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਖਾਲੜਾ ਦੀ ਕਹਾਣੀ ਨੂੰ ਲੋਕਾਂ ਤੱਕ ਅਤੇ ਖ਼ਾਸ ਕਰ ਕੇ ਪੰਜਾਬੀ ਨੌਜਵਾਨ ਪੀੜੀ ਤੱਕ ਪਹੁੰਚਾਉਣਾ ਉਨ੍ਹਾਂ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੱਸਿਆ ਕਿ ਇਸ ਪੇਂਟਿੰਗ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਲੋਕਾਂ ਵਲੋਂ...

ਬਾਲੀਵੁੱਡ ਗੱਪਸ਼ੱਪ: ਪੰਜਾਬ ਦੇ ਹੜ੍ਹ ਪੀੜਤਾਂ ਦੀ ਮੱਦਦ ਲਈ ਨਾਮਵਰ ਕਲਾਕਾਰਾਂ ਨੇ ਭਾਰੀ ਸਹਿਯੋਗ ਦਾ ਕੀਤਾ ਐਲਾਨ 11.09.2025

ਪੰਜਾਬ ਵਿੱਚ ਹੜ੍ਹਾਂ ਤੋਂ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਦਿਲਜੀਤ ਦੋਸਾਂਝ, ਐਮੀ ਵਿਰਕ, ਗੁਰੂ ਰੰਧਾਵਾ, ਵਿੱਕੀ ਕੌਸ਼ਲ ਸਮੇਤ ਕਈ ਹੋਰਨਾਂ ਨੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਮੱਦਦ ਪ੍ਰਦਾਨ ਕਰਨ ਦੇ ਐਲਾਨ ਕੀਤੇ ਹਨ। ਬਾਲੀਵੁੱਡ ਜਗਤ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...

ਐਕਸਪਲੇਨਰ: ਨੇਪਾਲ ਵਿੱਚ 'ਜਨਰੇਸ਼ਨ ਜ਼ੀ' ਦੀ ਵਿਰੋਧ ਲਹਿਰ ਨੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਇਆ, ਸੰਸਦ ਹੋਈ ਅੱਗ ਦੇ ਹਵਾਲੇ 10.09.2025

ਨੇਪਾਲ ਵਿੱਚ ਮੰਗਲਵਾਰ ਦਾ ਦਿਨ ਇਤਿਹਾਸਿਕ ਰਿਹਾ। Gen 'Z' ਵਲੋਂ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਅਸਤੀਫਾ ਦੇ ਦਿੱਤਾ। ਸੋਸ਼ਲ ਮੀਡੀਆ ਅਤੇ ਭ੍ਰਿਸ਼ਟਾਚਾਰ ਦੇ ਸਬੰਧ ਵਿਚ ਹੋਏ ਇਨ੍ਹਾਂ ਪ੍ਰਦਰਸ਼ਨਾਂ ਵਿੱਚ 19 ਵਿਅਕਤੀਆਂ ਦੀ ਜਾਨ ਚਲੀ ਗਈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਸੰਸਦ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕੀ ਹੈ ਪੂਰਾ ਮਾਮਲਾ ਜਾਨਣ ਲਈ ਸੁਣੋ ਇਹ ਪੌਡਕਾਸਟ...

ਖ਼ਬਰਨਾਮਾ: ਪਹਿਲੇ ਘਰ ਖਰੀਦਦਾਰਾਂ ਲਈ ਵਧੇਰੇ ਵਿਕਲਪ, ਪਰ ਕੁਝ ਬਾਜ਼ਾਰ ਫਿਰ ਵੀ ਪਹੁੰਚ ਤੋਂ ਦੂਰ 10.09.2025

ਨਵੇਂ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਇੱਕ ਵਿਸਤ੍ਰਿਤ ਸਰਕਾਰੀ ਡਿਪੋਜ਼ਿਟ ਪ੍ਰੋਗਰਾਮ ਦੇ ਉਪਲਬਧ ਹੋਣ ਨਾਲ, ਹੁਣ ਪਹਿਲੇ ਘਰ ਖਰੀਦਦਾਰਾਂ ਕੋਲ ਵਧੇਰੇ ਵਿਕਲਪ ਹੋਣਗੇ - ਪਰ ਕੁਝ ਬਾਜ਼ਾਰਾਂ ਦੇ ਇੱਕ ਵਾਰ ਫਿਰ ਪਹੁੰਚ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ। ਨਿਊ ਸਾਊਥ ਵੇਲਜ਼ ਵਿੱਚ ਹਸਪਤਾਲ ਦਾਖਲੇ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ। ਦੋਹਾ ਵਿੱਚ ਹਮਾਸ ਦੇ ਟਿਕਾਣਿਆਂ 'ਤੇ ਇਜ਼ਰਾਈਲ ਵੱਲੋ ਕੀਤੇ ਹਮਲਿਆਂ ਵਿੱਚ 6 ਲੋਕ ਮਾਰੇ ਗਏ ਹਨ। ਤੇ, ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੜ੍ਹਾਂ ਦੀ ਮਾਰ ਝੱਲ ਰ...

ਐਕਸਪਲੇਨਰ: ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਨੂੰ ਦਰੁਸਤ ਕਰਨ ਲਈ ਮਾਹਿਰਾਂ ਨੇ ਦਿੱਤੇ ਸੁਝਾਅ 10.09.2025

ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਸਬੰਧੀ ਚੱਲ ਰਹੀ ਬਹਿਸ ਵਿਚਕਾਰ ਮਾਹਿਰਾਂ ਨੇ ਸੁਝਾਅ ਦਿੱਤੇ ਹਨ ਕਿ ਹੁਨਰਮੰਦ ਵੀਜ਼ਾ ਬਿਨੈਕਾਰਾਂ ਉੱਤੇ ਹੋਰ ਵੀ ਵੱਧ ਧਿਆਨ ਕੇਂਦਰਿਤ ਕੀਤੇ ਜਾਣ ਨਾਲ ਅਨੇਕਾਂ ਚੁਣੌਤੀਆਂ ਨੂੰ ਬਿਹਤਰ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ। ਮਾਹਿਰਾਂ ਨੇ ਪ੍ਰਵਾਸ ਨੀਤੀ ਵਿੱਚਲੀਆਂ ਗੜਬੜੀਆਂ ਦਾ ਜ਼ਿਕਰ ਕਰਦਿਆਂ ਇਸ ਵਿੱਚ ਸੁਧਾਰਾਂ ਦੀ ਮੰਗ ਵੀ ਚੁੱਕੀ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ…

ਐਕਸਪਲੇਨਰ: ਅਰਮਾਨੀ ਬ੍ਰਾਂਡ ਨੂੰ ਖੜ੍ਹਾ ਕਰਨ ਵਾਲੇ 'ਜਿਓਰਜੀਓ ਅਰਮਾਨੀ' ਦਾ 91 ਸਾਲ ਦੀ ਉਮਰ ਵਿੱਚ ਹੋਇਆ ਦੇਹਾਂਤ 10.09.2025

ਅਰਮਾਨੀ ਸਿਰਫ਼ ਇੱਕ ਬ੍ਰਾਂਡ ਹੀ ਨਹੀਂ ਹੈ ਸਗੋਂ ਬਹੁਤ ਸਾਰੇ ਲੋਕਾਂ ਲਈ ਇੱਕ 'ਲਗਜ਼ਰੀ' ਸੁਫ਼ਨਾ ਹੈ। 'ਅਰਮਾਨੀ ਪਿੱਛੇ ਰੋਲਦੀ ਜਵਾਨੀ' ਤੋਂ ਲੈ ਕੇ 'ਸਾਡੇ ਲਾਈ ਅਰਮਾਨੀ ਅਰਮਾਨ ਹੈ' ਤੱਕ, ਇਹ ਇਤਾਲਵੀ ਬ੍ਰਾਂਡ ਪੰਜਾਬੀ ਪੌਪ ਸੱਭਿਆਚਾਰ ਵਿੱਚ ਵੀ ਸਫਲਤਾ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਕੀ ਤੁਸੀਂ ਉਸ ਆਦਮੀ ਨੂੰ ਜਾਣਦੇ ਹੋ ਜਿਸ ਨੇ ਇਹ ਕਾਰੋਬਾਰ ਬਣਾਇਆ ਸੀ? 'ਜਿਓਰਜੀਓ ਅਰਮਾਨੀ' ਜਿਸ ਨੇ ਡਾਕਟਰੀ ਦੀ ਪੜ੍ਹਾਈ ਕਰਦੇ ਹੋਏ ਫੈਸ਼ਨ ਦੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ, ਹੁਣ ਲਗਭਗ $4 ਬਿਲੀਅਨ...

ਪਾਕਿਸਤਾਨ ਡਾਇਰੀ: ਅਮਰੀਕੀ ਕੰਪਨੀ ਅਤੇ ਪਾਕਿਸਤਾਨ ਵਿਚਾਲੇ ਖਣਿਜਾਂ ਲਈ ਸਮਝੌਤਾ, $50 ਮਿਲੀਅਨ ਦਾ ਹੋਏਗਾ ਸ਼ੁਰੂਆਤੀ ਨਿਵੇਸ਼ 10.09.2025

ਅਮਰੀਕਾ ਅਤੇ ਪਾਕਿਸਤਾਨ ਵਿਚਾਲੇ ਡੂੰਘੇ ਹੁੰਦੇ ਸੰਬੰਧਾਂ ਦੇ ਚਲਦੇ, ਅਮਰੀਕੀ ਕੰਪਨੀ ਨੇ ਪਾਕਿਸਤਾਨ ਦੇ ਨਾਲ ਮਹੱਤਵਪੂਰਨ ਖਣਿਜਾਂ (vital minerals) ਦੇ ਸਬੰਧ ਵਿੱਚ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਇਸ ਸੌਦੇ ਦੇ ਪਹਿਲੇ ਪੜਾਅ ਵਿੱਚ ਪਾਕਿਸਤਾਨ ਦੇ ਮਹੱਤਵਪੂਰਨ ਖਣਿਜ ਖੇਤਰ ਵਿੱਚ ਲਗਭਗ $50 ਮਿਲੀਅਨ ਅਮਰੀਕੀ ਡਾਲਰਾਂ ਦਾ ਨਿਵੇਸ਼ ਕੀਤੇ ਜਾਣ ਦੀ ਉਮੀਦ ਹੈ। ਪਾਕਿਸਤਾਨ ਕੋਲ ਸੋਨਾ, ਤਾਂਬਾ, ਲਿਥੀਅਮ ਅਤੇ ਹੋਰ ਖਣਿਜ ਭੰਡਾਰ ਹਨ। ਇਹ ਅਤੇ ਹੋਰ ਮੁਝ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ....

ਖ਼ਬਰਨਾਮਾ: ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ 09.09.2025

ਹੜ੍ਹਾਂ ਨਾਲ ਜੂਝ ਰਹੇ ਪੰਜਾਬ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਸੂਬੇ ਦਾ ਦੌਰਾ। ਅਧਿਕਾਰਤ ਬਿਆਨ ਮੁਤਾਬਕ, ਮੋਦੀ ਧਰਮਸ਼ਾਲਾ ਵਿੱਚ ਵੀ ਇੱਕ ਉੱਚ-ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿੱਥੇ ਉਨ੍ਹਾਂ ਨੂੰ ਰਾਜ ਪ੍ਰਸ਼ਾਸਨ, ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ, ਰਾਜ ਆਫ਼ਤ ਪ੍ਰਤੀਕਿਰਿਆ ਬਲ ਦੇ ਸੀਨੀਅਰ ਅਧਿਕਾਰੀ ਤਾਜ਼ਾ ਜਾਣਕਾਰੀ ਦੇਣਗੇ। ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਦੀ ਆਪ ਸਰਕਾਰ ਨੇ ਰਾਜ ਦੇ ਹੜ੍ਹ ਪੀੜਤਾਂ ਲਈ ਰਾਹਤ ਪੈਕੇਜ ਦੇਣ ਦਾ ਐਲਾਨ...

ਅਸਮਾਨੀ ਚੜ੍ਹੀਆਂ ਸੋਨੇ ਦੀਆਂ ਕੀਮਤਾਂ, ਪਰ ਕੀ ਤੁਸੀਂ ਆਪਣਾ ਸੋਨਾ ਵੇਚਣਾ ਚਾਹੁੰਦੇ ਹੋ? 09.09.2025

ਪਿਛਲੇ ਕੁਝ ਸਾਲਾਂ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਰ ਕੀ ਇਹ ਸੋਨਾ ਵੇਚਣ ਦਾ ਸਹੀ ਸਮਾਂ ਹੈ ਜਾਂ ਇਸ ਨੂੰ ਹੋਰ ਖਰੀਦਿਆ ਜਾ ਰਿਹਾ ਹੈ? ਕਈ ਸੱਭਿਆਚਾਰਾਂ ਵਿੱਚ ਸੋਨੇ ਨੂੰ ਇੱਕ ਕੀਮਤੀ ਧਾਤ ਦੀ ਬਜਾਏ ਕਈ ਹੋਰ ਕਾਰਨਾਂ ਕਰਕੇ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਸੋਨੇ ਦੀਆਂ ਵੱਧਦੀਆਂ ਕੀਮਤਾਂ, ਇਸ ਦੇ ਪ੍ਰਭਾਵਾਂ ਅਤੇ ਕਾਰਨਾਂ ਨਾਲ ਸਬੰਧਿਤ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ...

ਪੰਜਾਬੀ ਡਾਇਰੀ: ਪੰਜਾਬ 'ਚ ਹੜ੍ਹਾਂ ਕਾਰਨ ਅਨੁਮਾਨਿਤ 13 ਹਜ਼ਾਰ ਕਰੋੜ ਦਾ ਨੁਕਸਾਨ 09.09.2025

ਕੇਂਦਰ ਸਰਕਾਰ ਦੀਆਂ ਦੋ ਟੀਮਾਂ ਵੱਲੋਂ ਪੰਜਾਬ 'ਚ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਦੌਰਾ ਕੀਤਾ ਗਿਆ। ਪੰਜਾਬ ਸਰਕਾਰ ਮੁਤਾਬਕ ਅਨੁਮਾਨਿਤ 13 ਹਜ਼ਾਰ ਕਰੋੜ ਦਾ ਨੁਕਸਾਨ ਹੋ ਚੁੱਕਾ ਹੈ। ਇਸਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ। ਇਹ ਅਤੇ ਪੰਜਾਬ ਦੀਆਂ ਹੋਰ ਖ਼ਬਰਾਂ ਸੁਣੋ ਇਸ ਪੋਡਕਾਸਟ ਰਾਹੀਂ..

ਹਾਸਿਆਂ ਦੇ ਪਿੱਛੇ ਦੀਆਂ ਅਣਸੁਣੀਆਂ ਕਹਾਣੀਆਂ: ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ, ਜੋਟੀਦਾਰ ਬਾਲ ਮੁਕੰਦ ਸ਼ਰਮਾ ਨਾਲ ਖਾਸ ਗੱਲਬਾਤ 09.09.2025

ਸਕੂਲੀ ਦਿਨਾਂ ਤੋਂ ਲੈ ਕੇ ਪੰਜਾਬੀ ਐਗ੍ਰੀਕਲਚਰ ਯੂਨੀਵਰਸਿਟੀ, ਰੰਗਮੰਚ ਅਤੇ ਫਿਲਮੀ ਜਗਤ ਤੱਕ ਡਾ. ਜਸਵਿੰਦਰ ਭੱਲਾ ਜੀ ਦੀ ਜ਼ਿੰਦਗੀ ਦੇ ਕਈ ਅਣਸੁਣੇ ਪੱਖ ਇਸ ਖਾਸ ਗੱਲਬਾਤ ‘ਚ ਸਾਹਮਣੇ ਆਉਂਦੇ ਹਨ। ਪਿੰਡ ਕੱਦੋਂ ਤੋਂ ਲੈ ਕੇ ਦੋਰਾਹੇ ਤੇ ਫਿਰ ਮੋਹਾਲੀ ਤੱਕ, ਉਹਨਾਂ ਦੀ ਜ਼ਿੰਦਗੀ ਅਤੇ ਵਿਰਾਸਤ ਬਾਰੇ 5 ਦਹਾਕਿਆਂ ਤੋਂ ਉਨ੍ਹਾਂ ਦੇ ਜੋਟੀਦਾਰ ਰਹੇ ਬਾਲ ਮੁਕੰਦ ਸ਼ਰਮਾ ਨਾਲ SBS Punjabi ਦੀ ਖਾਸ ਗੱਲਬਾਤ।

ਖ਼ਬਰਨਾਮਾ: ਖਾਣੇ 'ਚ ਜ਼ਹਿਰੀਲੇ ਮਸ਼ਰੂਮ ਖਵਾਉਣ ਵਾਲੀ ਪੈਟਰਸਨ ਨੂੰ ਹੋਈ ਉਮਰ ਕੈਦ 08.09.2025

ਦੋ ਸਾਲਾਂ ਤੋਂ ਵੱਧ ਸਮੇਂ ਤੋਂ ਚੱਲ ਰਹੇ 'ਮਸ਼ਰੂਮ ਮਰਡਰਜ਼' ਦੇ ਮਾਮਲੇ 'ਚ ਦੋਸ਼ੀ ਏਰਿਨ ਪੈਟਰਸਨ ਨੂੰ ਤੀਹਰੇ ਕਤਲ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਅਤੇ ਹੋਰ ਤਾਜ਼ਾ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...

ਬਾਲੀਵੁੱਡ ਗੱਪਸ਼ੱਪ: ਜਾਵੇਦ ਅਲੀ ਅਤੇ ਸਿਡਨੀ ਦੇ ਗੀਤਕਾਰ ਮਨੀ ਮਨਜੋਤ ਦੀ ਕੋਲਾਬੋਰੇਸ਼ਨ 08.09.2025

ਭਾਰਤੀ ਪਲੇਅਬੈਕ ਗਾਇਕ ਜਾਵੇਦ ਅਲੀ ਮੁੱਖ ਤੌਰ 'ਤੇ ਹਿੰਦੀ ਗੀਤ ਗਾਉਂਦੇ ਹਨ, ਜਿਨ੍ਹਾਂ ਵਿੱਚ 'ਕੁਨ ਫਾਇਆ ਕੁਨ' ਅਤੇ 'ਜਸ਼ਨ ਏ ਬਹਾਰਾ' ਵਰਗੇ ਰੂਹਾਨੀ ਗੀਤਾਂ ਨੂੰ ਸਰੋਤਿਆਂ ਵਲੋਂ ਬੇਹੱਦ ਪਸੰਦ ਕੀਤਾ ਗਿਆ ਹੈ। ਉਹਨਾਂ ਦਾ ਨਵਾਂ ਗੀਤ ‘ਦਿਲ ਓ ਜਾਨ’ ਸਿਡਨੀ ਦੇ ਗੀਤਕਾਰ ਮਨੀ ਮਨਜੋਤ ਵੱਲੋਂ ਲਿਖਿਆ ਗਿਆ ਹੈ ਅਤੇ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਅਤੇ ਅਦਨਾਨ ਧੂਲ ਤੋਂ ਬਾਅਦ ਇਹ ਮਨਜੋਤ ਦੀ ਅਗਲੀ ਅੰਤਰਰਾਸ਼ਟਰੀ ਸਾਂਝੇਦਾਰੀ ਹੈ। ਹੋਰ ਬਾਲੀਵੁੱਡ ਖ਼ਬਰਾਂ ਸੁਨਣ ਲਈ ਸੁਣੋ ਇਹ ਪੌਡਕਾਸਟ।

ਫਲੋਰਿਡਾ ਟਰੱਕ ਹਾਦਸਾ: ਹਰਜਿੰਦਰ ਸਿੰਘ ਨੂੰ ਸਿਰ ਢੱਕਣ ਦੀ ਮਿਲੀ ਇਜਾਜ਼ਤ, ਯੂਨਾਇਟਿਡ ਸਿੱਖਜ਼ ਸੰਸਥਾ ਦੇ ਰਹੀ ਕਾਨੂੰਨੀ ਸਹਾਇਤਾ 08.09.2025

ਅਮਰੀਕਾ ਦੇ ਫਲੋਰਿਡਾ ਵਿੱਚ 12 ਅਗਸਤ ਨੂੰ ਹੋਏ ਟਰੱਕ ਹਾਦਸੇ ਵਿੱਚ 3 ਮੌਤਾਂ ਦੇ ਕਥਿਤ ਦੋਸ਼ੀ ਟਰੱਕ ਡਰਾਇਵਰ ਹਰਜਿੰਦਰ ਸਿੰਘ ਨੂੰ ਯੂਨਾਇਟਿਡ ਸਿੱਖਜ਼ ਇੰਟਨੈਸ਼ਨਲ ਵਲੋਂ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ। ਕੈਨੇਡਾ ਤੋਂ ਸੰਸਥਾ ਦੇ ਰਾਸ਼ਟਰੀ ਕਾਰਜਕਾਰੀ ਡਾਇਰੈਕਟਰ ਅਤੇ ਵਕੀਲ ਪ੍ਰਭ ਸਿੰਘ ਗਿੱਲ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਮਾਮਲੇ ਦੀ ਬੜੀ ਬਾਰੀਕੀ ਦੇ ਨਾਲ ਪੈਰਵੀ ਕੀਤੀ ਜਾ ਰਹੀ ਹੈ।

ਐਕਸਪਲੇਨਰ: ਜਾਣੋ ਵਿਕਟੋਰੀਆ 'ਚ ਬੈਨ ਲੱਗਣ ਤੋਂ ਬਾਅਦ ਕੌਣ ਰੱਖ ਸਕਦਾ ਹੈ 'Machete' 08.09.2025

ਵਿਕਟੋਰੀਆ 'ਚ 'Machete' (ਦਾਤਰ ਵਰਗਾ ਤਿੱਖਾ ਚਾਕੂ) ਰੱਖਣ 'ਤੇ ਪਾਬੰਦੀ ਲਾਗੂ ਹੋ ਚੁੱਕੀ ਹੈ। ਪਰ ਜੇਕਰ ਤੁਹਾਡੇ ਕੋਲ ਇਹ ਹੈ ਤਾਂ ਤੁਸੀਂ 30 ਨਵੰਬਰ ਤੱਕ ਇਸ ਦਾ ਨਿਪਟਾਰਾ ਕਰ ਕੇ ਮੁਆਫੀ ਮੰਗ ਸਕਦੇ ਹੋ। ਪਰ ਕੀ ਧਾਰਮਿਕ ਅਤੇ ਸੱਭਿਆਚਰਕ ਕਾਰਨਾਂ ਕਰ ਕੇ ਇਸਨੂੰ ਰੱਖਣਾ ਜਾਇਜ਼ ਹੋਵੇਗਾ? ਇਸ ਬਾਬਤ ਪੂਰੀ ਜਾਣਕਾਰੀ ਸੁਣੋ ਇਸ ਪੋਡਕਾਸਟ 'ਚ....

ਖ਼ਬਰਾਂ ਫਟਾਫੱਟ: ਆਸਟ੍ਰੇਲੀਆ ਵੱਲੋਂ ਅਪਰਾਧੀ ਗ਼ੈਰ-ਵੀਜ਼ਾ ਧਾਰਕਾਂ ਨੂੰ ਟਾਪੂ ਦੇਸ਼ 'ਨਾਰੂ' ਕੀਤਾ ਜਾਵੇਗਾ ਡਿਪੋਰਟ ਅਤੇ ਹੋਰ ਖ਼ਬਰਾਂ 05.09.2025

ਮਨੁੱਖੀ ਅਧਿਕਾਰਾਂ ਦੇ ਸਮਰਥਕਾਂ ਨੇ ਸੰਸਦ ਵਿੱਚ ਨਵੇਂ ਦੇਸ਼ ਨਿਕਾਲੇ ਦੇ ਕਾਨੂੰਨਾਂ ਨੂੰ ਜਲਦਬਾਜ਼ੀ ਵਿੱਚ ਪਾਸ ਕਰਵਾਉਣ ਲਈ ਸੰਘੀ ਸਰਕਾਰ ਦੀ ਆਲੋਚਨਾ ਕੀਤੀ ਹੈ। ਪਿਛਲੇ ਹਫ਼ਤੇ, ਗ੍ਰਹਿ ਮਾਮਲਿਆਂ ਦੇ ਮੰਤਰੀ ਟੋਨੀ ਬਰਕ ਨੇ ਟਾਪੂ ਦੇਸ਼ 'ਨਾਰੂ' ਨਾਲ ਇੱਕ ਡਿਪੋਰਟੇਸ਼ਨ ਸੌਦਾ ਕੀਤਾ, ਜਿਸਦੀ ਕੀਮਤ 30 ਸਾਲਾਂ ਵਿੱਚ 2.5 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ। ਓਧਰ, ਪੁਲਿਸ ਦਾ ਕਹਿਣਾ ਹੈ ਕਿ ਕਥਿਤ ਬੰਦੂਕਧਾਰੀ ਡੇਜ਼ੀ ਫ੍ਰੀਮੈਨ ਦੀ ਪਤਨੀ ਨੂੰ ਪੁਲਿਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ ਸੰਭਾਵੀ ਦੋਸ਼ਾਂ ਦਾ ਸ...

ਖ਼ਬਰਨਾਮਾ: ਗੋਲੀਬਾਰੀ 'ਚ ਮਾਰੇ ਗਏ ਪੁਲਿਸ ਅਧਿਕਾਰੀ ਦੀ ਅੰਤਿਮ ਵਿਦਾਇਗੀ ਵਿੱਚ ਪ੍ਰਧਾਨ ਮੰਤਰੀ ਹੋਏ ਸ਼ਾਮਲ, ਕਥਿਤ ਦੋਸ਼ੀ ਅਜੇ ਵੀ ਫ਼ਰਾਰ 05.09.2025

ਪਰਿਵਾਰ, ਦੋਸਤਾਂ ਅਤੇ ਪੁਲਿਸ ਸਾਥੀਆਂ ਵਲੋਂ ਅੱਜ ਸੀਨੀਅਰ ਕਾਂਸਟੇਬਲ ਵੇਡਿਮ ਡੀ ਵਾਰਟ-ਹੋਟਾਰਟ ਨੂੰ ਅੰਤਿਮ ਵਿਦਾਇਗੀ ਭੇਂਟ ਕੀਤੀ ਗਈ। ਇਹ ਕਾਂਸਟੇਬਲ ਉਹਨਾਂ ਦੋ ਪੁਲਿਸ ਅਫਸਰਾਂ ਵਿਚੋਂ ਇੱਕ ਸੀ ਜਿਸਨੂੰ ਵਿਕਟੋਰੀਆ ਦੇ ਖੇਤਰੀ ਇਲਾਕੇ ਵਿੱਚ ਡਿਊਟੀ ਦੌਰਾਨ ਗੋਲੀ ਮਾਰ ਦਿੱਤੀ ਗਈ ਸੀ। ਇਸ ਅੰਤਿਮ ਰਸਮ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ, ਚੀਫ ਕਮਿਸ਼ਨਰ ਮਾਈਕ ਬੁਸ਼, ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਅਤੇ ਪੁਲਿਸ ਮੰਤਰੀ ਐਂਥਨੀ ਕਾਰਬਾਈਨਜ਼, ਸੋਗ ਕਰਨ ਵਾਲਿਆਂ ਵਿੱਚ ਸ਼ਾਮਲ ਸਨ। ਜ਼ਿਕਰਯੋਗ...

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.