SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Be sure to visit the podcast's website and support the creator: www.sbs.com.au
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਸਾਹਿਬਜ਼ਾਦਿਆਂ ਦੀ ਸ਼ਹਾਦਤ: ਧਾਰਮਿਕ ਅਜ਼ਾਦੀ, ਮਨੁੱਖੀ ਅਧਿਕਾਰਾਂ ਦੀ ਰਾਖੀ ਅਤੇ ਲਾਸਾਨੀ ਹਿੰਮਤ ਦੀ ਬੇਮਿਸਾਲ ਗਾਥਾ 22.12.2025 7:20
ਸਿੱਖ ਇਤਿਹਾਸ ਦੀ ਉਸ ਸੰਵੇਦਨਸ਼ੀਲ ਅਤੇ ਅਹਿਮ ਘਟਨਾ ਨੂੰ ਯਾਦ ਕਰਨ ਜਾ ਰਹੇ ਹਾਂ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਜੁੜੀ ਹੋਈ ਹੈ। ਛੋਟੇ ਪਰ ਨਿਡਰ ਬੱਚਿਆਂ ਨੇ ਆਪਣਾ ਧਰਮ ਕਦੇ ਨਹੀਂ ਛੱਡਿਆ ਅਤੇ ਮਨੁੱਖੀ ਅਧਿਕਾਰਾਂ, ਧਾਰਮਿਕ ਆਜ਼ਾਦੀ ਅਤੇ ਹੌਂਸਲੇ ਦੇ ਪ੍ਰਤੀਕ ਬਣੇ। 1704 ਦੀਆਂ ਇਹ ਘਟਨਾਵਾਂ ਸਿੱਖ ਇਤਿਹਾਸ ਅਤੇ ਮਨੁੱਖਤਾ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੀਆਂ ਹਨ।
Nagar Kirtan in New Zealand halted by protesters, sparks debate - ਨਿਊਜ਼ੀਲੈਂਡ 'ਚ ਨਗਰ ਕੀਰਤਨ ਦੌਰਾਨ ਵਿਘਨ: ਕੁੱਝ ਸਥਾਨਕ ਲੋਕਾਂ ਵੱਲੋਂ ਰਸਤਾ ਰੋਕੇ ਜਾਣ 'ਤੇ ਛਿੜੀ ਨਵੀਂ ਬਹਿਸ 22.12.2025 8:32
A Nagar Kirtan (religious procession) organised by Nanaksar Gurdwara Sahib in the Manurewa suburb of Auckland was brought to a sudden halt following protests by members of a far-right organisation, 'The True Patriots of New Zealand'. The protesters performed Haka (a traditional ceremonial dance in Māori culture) in front of Sikh devotees and held posters stating, "Keep NZ, NZ". The incident has sp...
ਖ਼ਬਰਨਾਮਾ: ਨਿਊ ਸਾਊਥ ਵੇਲਜ਼ ਨੈਸ਼ਨਲ ਪਾਰਟੀ ਲੀਡਰ ਗੁਰਮੇਸ਼ ਸਿੰਘ ਵੱਲੋਂ ਬੰਦੂਕ ਕਨੂੰਨ 'ਚ ਤਬਦੀਲੀਆਂ ਲਿਆਉਣ ਦਾ ਵਿਰੋਧ 22.12.2025 3:09
ਨਿਊ ਸਾਊਥ ਵੇਲਜ਼ ਨੈਸ਼ਨਲਜ਼ ਪਾਰਟੀ ਬੰਦੂਕ ਕਾਨੂੰਨਾਂ ਵਿੱਚ ਬਦਲਾਅ ਦਾ ਸਮਰਥਨ ਨਹੀਂ ਕਰੇਗੀ। ਪਾਰਟੀ ਦੇ ਨੇਤਾ ਗੁਰਮੇਸ਼ ਸਿੰਘ ਨੇ ਸਰਕਾਰ 'ਤੇ ਵਿਰੋਧੀ ਧਿਰ ਅਤੇ ਕਰਾਸਬੈਂਚ ਨਾਲ ਗੱਲਬਾਤ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
ਵਿਕਟੋਰੀਅਨ ਪਾਰਲੀਮੈਂਟ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਰੋਹ 22.12.2025 6:44
10 ਦਸੰਬਰ 2025 ਨੂੰ ਵਿਕਟੋਰੀਅਨ ਪਾਰਲੀਮੈਂਟ ਵਿੱਚ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਸਫ਼ਰ-ਏ-ਸ਼ਹਾਦਤ’ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਉਦੇਸ਼ ਕੀਰਤੀਮਾਨ, ਹੌਂਸਲੇ ਅਤੇ ਕੁਰਬਾਨੀ ਦੇ ਪਵਿੱਤਰ ਸੁਨੇਹੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸੀ। ਭਾਈਚਾਰੇ ਦੇ ਨੁਮਾਇੰਦਿਆਂ ਦੇ ਨਾਲ-ਨਾਲ ਆਸਟ੍ਰੇਲੀਅਨ ਰਾਜਨੀਤਿਕ ਆਗੂਆਂ ਦੀ ਹਾਜ਼ਰੀ ਨੇ ਇਸ ਸਮਾਰੋਹ ਨੂੰ ਹੋਰ ਮਹੱਤਵਪੂਰਨ ਬਣਾਇਆ।
ਕਲਾ ਅਤੇ ਕਹਾਣੀਆਂ: ਸੁਣੋ ਪਾਕਿਸਤਾਨੀ ਕਲਾਕਾਰ ਨਾਸਰਾ ਬੇਗਮ ਦੀ ਮਸ਼ਹੂਰ ਅਦਾਕਾਰਾ 'ਰਾਨੀ' ਬਣਨ ਦੀ ਦਾਸਤਾਨ 22.12.2025 5:30
ਨਾਸਰਾ ਬੇਗਮ, ਬਾਲ ਕਲਾਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਛੋਟੀ ਹੀ ਉਮਰ ਵਿੱਚ ਹੀ ਇੱਕ ਮਸ਼ਹੂਰ ਅਦਾਕਾਰਾ ਬਣ ਗਈ। 'ਰਾਨੀ' ਦੇ ਨਾਮ ਨਾਲ ਜਾਣੀ ਜਾਣ ਵਾਲੀ ਨਾਸਰਾ, ਆਪਣੇ ਨਿਰਾਲੇ ਅਦਾਕਾਰੀ ਅੰਦਾਜ਼, ਡਾਂਸ ਪ੍ਰਦਰਸ਼ਨ ਅਤੇ ਚਿਹਰੇ ਦੇ ਹਾਵ-ਭਾਵਾਂ ਨੂੰ ਸੂਚਾਰੂ ਢੰਗ ਨਾਲ ਪੇਸ਼ ਕਰਨ ਲਈ ਪ੍ਰਸਿੱਧ ਹੋਈ। ਉਹ ਉਦੂ ਦੇ ਨਾਲ-ਨਾਲ ਕਈ ਪੰਜਾਬੀ ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਵੀ ਆਪਣੀ ਛਾਪ ਛੱਡ ਚੁੱਕੀ ਹੈ। ਇਸ ਪੌਡਕਾਸਟ ਵਿੱਚ ਸੁਣੋ ਨਾਸਰਾ ਬੇਗਮ ਦੇ ਸਫਲਤਾ ਭਰੇ ਕੈਰੀਅਰ ਅਤੇ ਉਸ...
ਖ਼ਬਰਾਂ ਫਟਾਫੱਟ: 'Bondi-beach' 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ, ਭਾਰਤ 'ਚ ਮੈਸੀ ਦੀ ਯਾਤਰਾ 'ਤੇ ਹੰਗਾਮੇ ਤੇ ਹੋਰ ਵੱਡੀਆਂ ਖ਼ਬਰਾਂ 19.12.2025 6:04
'Bondi-ਬੀਚ' 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਹੀਰੋ ਅਹਿਮਦ-ਅਲ-ਅਹਿਮਦ ਨੂੰ 2.5 ਮਿਲੀਅਨ ਡਾਲਰ ਦੀ ਸਹਾਇਤਾ, ਭਾਰਤ 'ਚ ਮੈਸੀ ਦੀ ਸਾਫ ਝਲਕ ਨਾ ਮਿਲਣ 'ਤੇ ਸਟੇਡੀਅਮ 'ਚ ਭੰਨ ਤੋੜ ਤੇ ਹੋਰ ਵਿਵਾਦ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…
ਖ਼ਬਰਨਾਮਾ: ਪ੍ਰਧਾਨ ਮੰਤਰੀ ਅਲਬਨੀਜ਼ੀ ਸਥਾਪਤ ਕਰਨਗੇ ਬੰਦੂਕ ਵਾਪਸ ਖਰੀਦਣ ਦੀ ਯੋਜਨਾ, 'ਕਦਰਾਂ-ਕੀਮਤਾਂ' ਦੇ ਆਧਾਰ 'ਤੇ ਪ੍ਰਵਾਸ ਨੂੰ ਸੀਮਤ ਕਰਨ ਦਾ ਪ੍ਰਸਤਾਵ 19.12.2025 6:13
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੋਂਡਾਈ (Bondi) ਬੀਚ ਉੱਤੇ ਹੋਏ ਹਮਲੇ ਵਿੱਚ 15 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇੱਕ ਨਵੀਂ ਰਾਸ਼ਟਰੀ ਬੰਦੂਕ ਵਾਪਸੀ ਯੋਜਨਾ ਸਥਾਪਤ ਕਰੇਗੀ। ਇਸ ਹਮਲੇ ਤੋਂ ਬਾਅਦ, ਗੱਠਜੋੜ ਹੁਣ ਨਵੇਂ ਪ੍ਰਵਾਸੀਆਂ ਲਈ 'ਮੁੱਲ ਟੈਸਟ' ਪੇਸ਼ ਕਰਨ ਦਾ ਵਿਚਾਰ ਪੇਸ਼ ਕਰ ਰਿਹਾ ਹੈ। ਜਦੋਂ ਕਿ ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਹੁਨਰ, ਉਮਰ, ਅਤੇ ਸਿਹਤ ਸਥਿਤੀ ਉੱਤੇ ਅਧਾਰਿਤ ਹੈ। ਦੇਸ਼ ਵਿੱਚ 1970 ਦੇ ਦਹਾਕੇ ਤੋਂ ਨਸਲ, ਧਰਮ ਜਾਂ ਕੌਮੀਅਤ ਦੇ ਮਾਮਲੇ ਵਿੱ...
ਪੰਜਾਬੀ ਡਾਇਸਪੋਰਾ: ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਡਿੱਗਿਆ ਭਾਰਤੀ ਰੁਪੱਈਆ 19.12.2025 7:54
ਭਾਰਤੀ ਰੁਪਏ ਦੀ ਕੀਮਤ ਪਿੱਛਲੇ ਕੁੱਝ ਦਿਨਾਂ ਵਿੱਚ ਕਾਫੀ ਘੱਟ ਨਜ਼ਰ ਆਈ। ਹਾਲ ਹੀ ਵਿੱਚ ਇਹ ਕੀਮਤ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਯਾਨੀ ਇੱਕ ਅਮਰੀਕੀ ਡਾਲਰ ਦੇ ਬਰਾਬਰ 90.74 ਰੁਪਏ ਦੇਖੀ ਗਈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…
ਖ਼ਬਰਨਾਮਾ: ਪਾਕਿਸਤਾਨ ਨੇ ਆਸਟ੍ਰੇਲੀਅਨ ਮੀਡੀਆ ਨੂੰ ਮੁਆਫੀ ਮੰਗਣ ਲਈ ਕਿਹਾ 18.12.2025 3:24
'Bondi-ਬੀਚ ਗੋਲੀਬਾਰੀ' ਦੇ ਹਮਲਾਵਰਾਂ ਨੂੰ ਪਾਕਿਸਤਾਨ ਨਾਲ ਜੋੜਨ ਲਈ ਪਾਕਿਸਤਾਨ ਦੇ ਸੂਚਨਾ ਵਿਭਾਗ ਦੇ ਮੰਤਰੀ ਨੇ ਆਸਟ੍ਰੇਲੀਅਨ ਮੀਡੀਆ ਤੋਂ ਮੁਆਫੀ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
ਬਾਲੀਵੁੱਡ ਗੱਪਸ਼ੱਪ: ਆਸਟ੍ਰੇਲੀਆ ਦੀ ਤਰਜ਼ 'ਤੇ ਭਾਰਤ ਵਿੱਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਦੀ ਮੰਗ ਕੀਤੀ ਅਦਾਕਾਰ ਸੋਨੂ ਸੂਦ ਨੇ 18.12.2025 6:53
ਪੰਜਾਬੀ ਮੂਲ ਦੇ ਹਿੰਦੀ ਫਿਲਮ ਅਦਾਕਾਰ ਸੋਨੂ ਸੂਦ ਨੇ ਬੱਚਿਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਵਿੱਚ ਆਸਟ੍ਰੇਲੀਆ ਵਰਗੀ ਸੋਸ਼ਲ ਮੀਡੀਆ ਬੈਨ ਨੀਤੀ ਲਾਗੂ ਕਰਨ ਦੀ ਮੰਗ ਕੀਤੀ ਹੈ। ਐਕਸ (X) ‘ਤੇ ਸਾਂਝੀ ਕੀਤੀ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਬੱਚੇ ਅਸਲੀ ਬਚਪਨ, ਮਜ਼ਬੂਤ ਪਰਿਵਾਰਕ ਰਿਸ਼ਤਿਆਂ ਅਤੇ ਸਕਰੀਨ ਦੀ ਲਤ ਤੋਂ ਮੁਕਤੀ ਦੇ ਹੱਕਦਾਰ ਹਨ। ਇਸ ਮਾਮਲੇ ਨਾਲ ਜੁੜੀ ਪੂਰੀ ਜਾਣਕਾਰੀ ਅਤੇ ਹੋਰ ਬਾਲੀਵੁੱਡ ਅੱਪਡੇਟਸ ਲਈ ਸੁਣੋ ਇਹ ਆਡੀਓ....
Bondi Beach Shooting : ਪੀੜਿਤ ਪਰਿਵਾਰਾਂ ਲਈ ‘ਲਿਟਲ ਇੰਡੀਆ’ ਵਿੱਚ ਇਕਜੁੱਟ ਹੋਇਆ ਭਾਈਚਾਰਾ 17.12.2025 6:49
ਸਿਡਨੀ ਦੇ ਬੌਂਡਾਈ ਬੀਚ ਗੋਲੀਕਾਂਡ ਦੇ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਲਿਟਲ ਇੰਡੀਆ ਵਜੋਂ ਜਾਣੇ ਜਾਂਦੇ ਸਿਡਨੀ ਦੇ ਹੈਰਿਸ ਪਾਰਕ ਵਿਖੇ ਬੀਤੇ ਦਿਨ ਇੱਕ ਵਿਸ਼ੇਸ਼ ਸਮਾਗਮ ਹੋਇਆ। ਜਿਸ ਵਿੱਚ ਭਾਰਤ ਸਮੇਤ ਕਈ ਹੋਰ ਭਾਈਚਾਰਿਆਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ-ਨਾਲ ਜ਼ਖਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਇਸ ਸੰਕਟ ਦੀ ਘੜੀ ਵਿੱਚ ਸਮੂਹ ਆਸਟ੍ਰੇਲੀਆ ਨੂੰ ਇਕ ਮੰਚ ’ਤੇ ਆੳੇੁਣ ਦਾ ਸੱਦਾ ਦਿੱਤਾ ਅਤੇ ਸਰਕਾਰ ਨੂੰ ਅਪੀਲ...
ਖ਼ਬਰਨਾਮਾ: Bondi shooting ਵਿੱਚ ਮਾਰੇ ਗਏ ਲੋਕਾਂ ਦੀਆਂ ਅੰਤਿਮ ਰਸਮਾਂ ਸ਼ੁਰੂ, ਭਾਈਚਾਰੇ ਵਿੱਚ ਸੋਗ 17.12.2025 4:32
ਬੀਤੇ ਐਤਵਾਰ ਰਾਤ ਨੂੰ Bondi Beach ਕਤਲਿਆਮ ਵਿੱਚ ਮਾਰੇ ਗਏ ਯਹੂਦੀ ਧਾਰਮਿਕ ਆਗੂ ਏਲੀ ਸ਼ਲੈਂਗਰ ਨੂੰ Chabad of Bondi ਸਿਨਾਗੋਗ ਵਿੱਚ ਉਲੀਕੇ ਗਏ ਇੱਕ ਵਿਸ਼ੇਸ਼ ਸਮਾਰੋਹ ਵਿੱਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਜਿੰਦਾ ਬਚਣ ਵਾਲੇ ਕਥਿਤ ਬੰਦੂਕਧਾਰੀ ਉੱਪਰ ਪੁਲਿਸ ਰਸਮੀ ਦੋਸ਼ ਲਗਾਉਣ ਦੀ ਤਿਆਰੀ ਕਰ ਰਹੀ ਹੈ। ਅੱਜ ਦੀਆਂ ਹੋਰ ਚੋਣਵੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਆਡੀਉ...
ਪਾਕਿਸਤਾਨ ਡਾਇਰੀ: Bondi ਹਮਲੇ ਦੀ ਪਾਕਿਸਤਾਨ ਵੱਲੋਂ ਨਿੰਦਾ ਅਤੇ ਹਮਦਰਦੀ ਦਾ ਪ੍ਰਗਟਾਵਾ 17.12.2025 7:01
ਪਾਕਿਸਤਾਨ ਨੇ ਸਿਡਨੀ ਦੇ ਬੌਂਡਾਈ ਬੀਚ 'ਤੇ ਹੋਏ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਆਸਟ੍ਰੇਲੀਆਈ ਸਰਕਾਰ ਅਤੇ ਆਸਟ੍ਰੇਲੀਆਈ ਵਾਸੀਆਂ ਦੇ ਨਾਲ ਖੜ੍ਹੇ ਹਾਂ। ਓਧਰ, ਕੇਂਦਰੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵੀ ਆਪਣੇ ਬਿਆਨ 'ਚ ਕਿਹਾ ਕਿ ਦਹਿਸ਼ਤਗਰਦੀ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਇਹ ਇਨਸਾਨੀਅਤ ਦੇ ਖਿਲਾਫ ਹੈ, ਜਿਸਦੀ ਕੋਈ ਮੁਆਫ਼ੀ ਨਹੀਂ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ...
Khalsa Aid’s initiative for First Nations: Essential Aid delivered to households in Coober Pedy - ਫਸਟ ਨੇਸ਼ਨਜ਼ ਲਈ ਖਾਲਸਾ ਏਡ ਦੀ ਪਹਿਲ: ਕੂਬਰ ਪੈਡੀ 'ਚ ਜ਼ਰੂਰਤਮੰਦਾਂ ਦੇ ਘਰ ਪਹੁੰਚਾਈ ਮਦਦ 16.12.2025 11:53
Khalsa Aid, a non-profit humanitarian organisation predominantly operated by migrants of the Sikh faith, has reached out to the First Nations People in the regional town of Coober Pedy in South Australia to supply essential goods to those in need. Harpreet Singh, the organisation’s operational lead, told SBS Punjabi that the organisation felt a need to reach out to First Nations people as they wan...
ਖ਼ਬਰਨਾਮਾ: Bondi ਹਮਲੇ ਮਗਰੋਂ ਐਂਟੀਸੈਮੀਟਿਜ਼ਮ 'ਤੇ ਇਜ਼ਰਾਇਲੀ ਰਾਜਦੂਤ ਦੇ ਸਵਾਲ, ਮੋਦੀ ਨੇ ਜਤਾਇਆ ਦੁੱਖ ਤੇ ਹੋਰ ਖ਼ਬਰਾਂ 16.12.2025 4:51
ਆਸਟ੍ਰੇਲੀਆ ਵਿੱਚ ਇਜ਼ਰਾਈਲੀ ਰਾਜਦੂਤ ਆਮਿਰ ਮੈਮਨ ਨੇ ਬੌਂਡਾਈ ਵਿੱਚ ਹੋਏ ਭਿਆਨਕ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਭਾਵਨਾ ਨੂੰ ਲੈ ਕੇ ਕਾਰਵਾਈ ਦੀ ਕਮੀ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਵਿੱਚ ਹੋਏ ਹਮਾਸ ਹਮਲਿਆਂ ਤੋਂ ਬਾਅਦ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਪੱਖਪਾਤ ਵਧਣ ਦੇ ਕਾਫ਼ੀ ਸਬੂਤ ਸਾਹਮਣੇ ਆ ਚੁੱਕੇ ਹਨ। ਓਧਰ, ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਨਿਊ ਸਾਊਥ ਵੇ...
Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 16.12.2025 49:26
This SBS Punjabi radio program brings news from Australia and around the world, updates on the Bondi Beach shooting, growing Punjabi participation in Australian sports, and coverage of Punjab’s Zila Parishad and Panchayat Samiti elections in the weekly ‘Punjabi Diary’. Listen to the full program via this podcast. - ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਅਤੇ ਜਾਣਕਾਰੀ ਭਰਪੂਰ ਹੋ...
Bondi Beach ਹਮਲਾ: ਕੀ ਹਨ ਆਸਟ੍ਰੇਲੀਆ ਦੇ ਮੌਜੂਦਾ ਬੰਦੂਕ ਕਾਨੂੰਨ? ਕਿਉਂ ਕੀਤੀ ਜਾ ਰਹੀ ਹੈ ਇਨ੍ਹਾਂ ਵਿੱਚ ਬਦਲਾਅ ਦੀ ਗੱਲ? 16.12.2025 8:43
1996 ਵਿੱਚ ਹੋਬਾਰਟ ਵਿੱਚ ਵਾਪਰੇ ਪੋਰਟ ਆਰਥੁਰ ਹਾਦਸੇ ਜਿਸ ਵਿੱਚ ਇੱਕ ਹਮਲਾਵਰ ਵੱਲੋਂ 35 ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ, ਨੇ ਆਸਟ੍ਰੇਲੀਆ ਦੇ ਬੰਦੂਕ ਕਾਨੂੰਨਾਂ ਨੂੰ ਬਦਲ ਦਿੱਤਾ ਸੀ। ਪਰ Bondi ਬੀਚ ਹਮਲੇ ਤੋਂ ਬਾਅਦ ਹੁਣ ਮੁੜ ਤੋਂ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਆਖਰ ਕੀ ਇਹ ਕਾਨੂੰਨ ਕਾਫ਼ੀ ਹਨ? ਹਾਲ ਹੀ ਦੇ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਬੰਦੂਕ ਧਾਰਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਸੁਣੋ ਕਿ ਆਸਟ੍ਰੇਲੀਆ ਦੇ ਮੌਜੂਦਾ ਬੰਦੂਕ ਕਾਨੂੰਨ ਕ...
ਪੰਜਾਬੀ ਡਾਇਰੀ : ਪੰਜਾਬ ਨੇ ਹਾਸਿਲ ਕੀਤਾ ਕੌਮੀ ਊਰਜਾ ਸੰਭਾਲ ਪੁਰਸਕਾਰ 2025 16.12.2025 8:56
ਊਰਜਾ ਸਮਰੱਥਾ ਵਾਧੇ ਅਤੇ ਸੰਭਾਲ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੇ ਮਿਸਾਲੀ ਯਤਨ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲੀ ਹੈ। ਪੰਜਾਬ ਨੇ ਕੌਮੀ ਊਰਜਾ ਸੰਭਾਲ ਪੁਰਸਕਾਰ-2025 ਸਮਾਰੋਹ ਵਿੱਚ ਸੂਬਿਆਂ ਦੀ ਕਾਰਗੁਜ਼ਾਰੀ ਵਰਗ ਵਿੱਚ ਦੇਸ਼ ਭਰ ’ਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ। ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਕੋਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਇਹ ਅਤੇ ਪੰਜਾਬ/ਭਾਰਤ ਦੀਆਂ ਹੋਰ ਚੋਣਵੀਆਂ ਖਬਰਾਂ ਲਈ...
ਖ਼ਬਰਨਾਮਾ: Bondi Beach ਫਾਇਰਿੰਗ ਮਾਮਲੇ ’ਚ ਪੁਲਿਸ ਵੱਲੋਂ ਅਹਿਮ ਜਾਣਕਾਰੀਆਂ ਜਨਤਕ 15.12.2025 4:24
ਸਿਡਨੀ ਦੇ Bondi Beach 'ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਨਿਊ ਸਾਊਥ ਵੇਲਜ਼ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਅੱਤਵਾਦ ਵਿਰੋਧੀ ਜਾਂਚ ਦੇ ਹਿੱਸੇ ਵਜੋਂ ਹੁਣ ਤੀਜੇ ਅਪਰਾਧੀ ਦੀ ਭਾਲ ਨਹੀਂ ਕਰ ਰਹੀ। ਇਸ ਘਟਨਾ ਵਿੱਚ 16 ਲੋਕਾਂ ਦੀ ਜਾਨ ਗਈ ਹੈ ਜਿਨ੍ਹਾਂ ਵਿੱਚ ਇੱਕ ਕਥਿਤ ਬੰਦੂਕਧਾਰੀ ਵੀ ਸ਼ਾਮਲ ਹੈ। ਪੁਲਿਸ ਨੇ ਕਥਿਤ ਬੰਦੂਕਧਾਰੀਆਂ ਦੀ ਸ਼ਿਨਾਖਤ ਪਿਤਾ ਅਤੇ ਪੁੱਤਰ ਵਜੋਂ ਕੀਤੀ ਹੈ। ਪਿਤਾ ਦੀ ਮੌਤ ਹੋ ਗਈ ਹੈ ਅਤੇ ਪੁੱਤਰ ਹਸਪਤਾਲ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਹੈ। ਨਿਊ ਸਾਊਥ ਵੇਲਜ਼ ਪੁਲਿਸ ਕਮਿਸ਼ਨ...
Punjabi pride shines bright in this season's Big Bash League - 'ਲੁਧਿਆਣਾ ਤੋਂ ਆਸਟ੍ਰੇਲੀਆ ਦੇ ਬਿਗ ਬੈਸ਼ ਲੀਗ ਤੱਕ': ਬੀ ਬੀ ਐਲ ਦੇ ਇਸ ਸੀਜ਼ਨ 'ਚ ਪੰਜਾਬੀਆਂ ਦੀ ਮਜ਼ਬੂਤ ਹਾਜ਼ਰੀ 15.12.2025 7:14
A growing Punjabi presence is becoming visible in Australia’s sporting landscape this Big Bash League season, as Hobart Hurricanes cricketer Nikhil Chaudhary receives backing from a Punjabi-Australian entrepreneur, marking a powerful collaboration between community, sport and business. - ਹੋਬਾਰਟ ਹਰਿਕੇਨਜ਼ ਦੇ ਆਲਰਾਊਂਡਰ ਨਿਖਿਲ ਚੌਧਰੀ ਇਸ ਸਾਲ ਬਿਗ ਬੈਸ਼ ਲੀਗ ਵਿੱਚ ਖੇਡ ਰਹੇ ਗਿਣਤੀ ਦੇ ਭਾਰਤੀ ਮੂਲ ਦੇ ਖਿਡਾਰੀਆਂ ਵਿੱਚੋਂ...
Bondi Beach ਹਮਲੇ ਤੋਂ ਬਾਅਦ ਏਕਤਾ ਦੀ ਅਪੀਲ: ‘ਇੱਕ ਉੱਤੇ ਹਮਲਾ, ਸਾਰਿਆਂ ਉੱਤੇ ਹਮਲਾ’ 15.12.2025 8:07
ਸਿਡਨੀ ਦੇ Bondi ਬੀਚ ‘ਤੇ ਹੋਏ ਬੰਦੂਕ ਹਮਲੇ ਤੋਂ ਬਾਅਦ ਆਸਟ੍ਰੇਲੀਆ ਭਰ ਦੇ ਭਾਈਚਾਰੇ ਸੋਗ ਅਤੇ ਏਕਤਾ ਵਿੱਚ ਇਕੱਠੇ ਹੋ ਗਏ ਹਨ। ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਆਤੰਕੀ ਕਰਾਰ ਦਿੱਤੀ ਗਈ ਇਸ ਘਟਨਾ ਵਿੱਚ ਇੱਕ ਬੱਚੇ ਸਮੇਤ 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ ਘੱਟੋ-ਘੱਟ 38 ਲੋਕ ਜ਼ਖ਼ਮੀ ਹੋਏ ਹਨ। ਐਤਵਾਰ ਸ਼ਾਮ 6:47 ਵਜੇ 'ਚੈਨੁਕਾ ਬਾਇ ਦ ਸੀਅ' ਸਮਾਗਮ ਦੌਰਾਨ ਗੋਲਾਬਾਰੀ ਕਰਨ ਵਾਲੇ ਹਮਲਾਵਰਾਂ ਵਿੱਚੋਂ ਇੱਕ ਮਾਰਿਆ ਗਿਆ ਹੈ, ਜਦਕਿ ਦੂਜਾ ਪੁਲਿਸ ਦੀ ਹਿਰਾਸਤ ਵਿੱਚ ਹੈ। ਇਸ ਘਟਨਾ ਦੇ ਵਿਸਥਾਰ ਅ...
ਬਾਲ ਕਹਾਣੀਆਂ: ਦਿਆਲਤਾ ਦੇ ਇਕ ਕੰਮ ਨੇ ਇੱਕ ਜ਼ਿਮੀਦਾਰ ਦੀ ਜ਼ਿੰਦਗੀ ਬਦਲ ਦਿੱਤੀ 15.12.2025 7:29
ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ਕਹਾਣੀ ‘ਨਰਮੀ ਦਾ ਇਨਾਮ’। ਇਹ ਮਸ਼ਹੂਰ ਅੰਗਰੇਜ਼ੀ ਲੇਖਿਕਾ 'ਐਂਡ ਬਲੀਟਨ' ਦੀ ਕਹਾਣੀ ਦਾ ਪੰਜਾਬੀ ਅਨੁਵਾਦ ਹੈ। ਕਹਾਣੀ ਵਿੱਚ ਵੇਖੋ ਕਿ ਕਿਸ ਤਰ੍ਹਾਂ ਇੱਕ ਛੋਟੀ ਚਿੜੀ ਵੱਲ ਦਿਖਾਈ ਨਰਮਦਿਲੀ ਇੱਕ ਖੁਸ਼ਕ ਮਿਜ਼ਾਜ਼ ਜ਼ਿਮੀਦਾਰ ਦੀ ਜ਼ਿੰਦਗੀ ਸੌਖੀ ਬਣਾ ਦਿੰਦੀ ਹੈ।
Sea Lion ਰੋਨਨ ਨੇ ਸੰਗੀਤ ‘ਤੇ ਤਾਲ ਮਿਲਾ ਕੇ ਵਿਗਿਆਨੀਆਂ ਨੂੰ ਕੀਤਾ ਹੈਰਾਨ 14.12.2025 5:33
ਕੈਲੀਫ਼ੋਰਨੀਆ ਵਿੱਚ ਇੱਕ ਸਮੁੰਦਰੀ ਸ਼ੇਰਣੀ ਰੋਨਨ ਨੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਰੋਨਨ ਰੌਕ, ਟੈਕਨੋ ਅਤੇ ਡਿਸਕੋ ਸੰਗੀਤ ‘ਤੇ ਬਿਲਕੁਲ ਬੀਟ ਦੇ ਨਾਲ ਸਿਰ ਹਿਲਾਉਂਦੀ ਹੈ ਤੇ ਕਈ ਮਨੁੱਖਾਂ ਨਾਲੋਂ ਵੀ ਵਧੀਆ ਤਰੀਕੇ ਨਾਲ। ਯੂਨੀਵਰਸਿਟੀ ਆਫ ਕੈਲੀਫ਼ੋਰਨੀਆ ਦੀ ਇੱਕ ਨਵੀਂ ਸਟਡੀ ਦੱਸਦੀ ਹੈ ਕਿ ਰੋਨਨ ਦੀ ਟਾਇਮਿੰਗ ਬਹੁਤ ਸੱਟਿਕ ਤੇ ਲਗਾਤਾਰ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਸਮਰੱਥਾ ਜਾਨਵਰਾਂ ਵਿੱਚ ਪੈਟਰਨਾਂ ਨੂੰ ਪਛਾਣਣ ਦੀ ਕੁਦਰਤੀ ਯੋਗਤਾ ਵੱਲ ਸੰਕੇਤ ਕਰਦੀ ਹੈ। ਹੁਣ ਇਹੀ ਟੈਸਟ ਹੋਰ...
ਖ਼ਬਰਾਂ ਫਟਾਫੱਟ: ਨੇਮੋ ਵੱਲੋਂ ਟ੍ਰਾਫੀ ਵਾਪਸ ਦਾ ਐਲਾਨ, ਸੋਸ਼ਲ ਮੀਡੀਆ ਬੈਨ ਦੀ ਸਫ਼ਲਤਾ, ਇੰਡੀਗੋ ਏਅਰਲਾਈਨਜ਼ ਤੋਂ ਸਵਾਲ 12.12.2025 5:14
2024 ਯੂਰੋਵਿਜ਼ਨ ਜੇਤੂ ਨੇਮੋ ਵੱਲੋਂ ਇਜ਼ਰਾਈਲ ਦੀ ਭਾਗੀਦਾਰੀ ਕਾਰਨ ਟ੍ਰਾਫੀ ਵਾਪਸ ਕਰਨ ਦਾ ਐਲਾਨ ਕੀਤਾ ਗਿਆ। ਆਸਟ੍ਰੇਲੀਆ 'ਚ ਸੋਸ਼ਲ ਮੀਡੀਆ ਬੈਨ ਨੂੰ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇੰਡੀਗੋ ਏਅਰਲਾਈਨਜ਼ ਤੋਂ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਵੱਲੋਂ ਜਵਾਬ ਮੰਗਿਆ ਗਿਆ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…
ਖ਼ਬਰਨਾਮਾ: Reddit ਨੇ ਹਾਈ ਕੋਰਟ ਵਿੱਚ ਆਸਟ੍ਰੇਲੀਅਨ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਖਿਲਾਫ ਦਾਇਰ ਕੀਤੀ ਪਟੀਸ਼ਨ 12.12.2025 5:05
ਸੋਸ਼ਲ ਮੀਡੀਆ ਪਲੇਟਫਾਰਮ ਰੈੱਡਿਟ ਨੇ ਆਸਟ੍ਰੇਲੀਆ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਗਾਈ ਸੋਸ਼ਲ ਮੀਡੀਆ ਪਾਬੰਦੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਰੈੱਡਿਟ ਦਾ ਤਰਕ ਹੈ ਕਿ ਇਹ ਕਾਨੂੰਨ ਉਸ ’ਤੇ ਗਲਤ ਤਰੀਕੇ ਨਾਲ ਲਾਗੂ ਹੁੰਦਾ ਹੈ, ਕਿਉਂਕਿ ਉਸਦੇ ਪਲੇਟਫਾਰਮ ਵਿੱਚ ਉਹ ਰਵਾਇਤੀ ਸੋਸ਼ਲ ਮੀਡੀਆ ਫੀਚਰ ਹੀ ਨਹੀਂ ਹਨ ਜਿਨ੍ਹਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਪਾਬੰਦੀ ਲਗਾਈ ਗਈ। ਹੋਰ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ…
Similar podcasts
Replaio is not a podcast publisher; show names, artwork and audio belong to their authors and are distributed through public RSS feeds.