SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
Your first steps to engaging with Indigenous Australians - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਦੇ ਸਵਦੇਸ਼ੀ ਲੋਕਾਂ ਨਾਲ ਜੁੜਨ ਲਈ ਸ਼ੁਰੂਆਤ ਕਿੱਥੋਂ ਕੀਤੀ ਜਾ ਸਕਦੀ ਹੈ? 11.12.2025 10:06
Connecting with Indigenous Australia can be daunting for a newcomer to the country. So, where do you start? We asked Yawuru woman Shannan Dodson, CEO of the Healing Foundation, about simple ways to engage with First Nations issues and people within your local community. - ਦੇਸ਼ ਵਿੱਚ ਨਵੇਂ ਆਉਣ ਵਾਲੇ ਲੋਕਾਂ ਲਈ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨਾਲ ਜੁੜਨਾ ਔਖਾ ਹੋ ਸਕਦਾ ਹੈ। ਤਾਂ, ਤੁਸੀਂ ਸ਼ੁਰੂਆਤ ਕਿੱਥੋਂ ਕਰ ਸਕਦੇ ਹੋ? ਇਸ ਐ...
Repatriation hurdles leave Indian families struggling to say final goodbyes to loved ones lost in Australia - ਸਿਡਨੀ ਰਹਿੰਦੇ ਹਰਿਆਣਾ ਮੂਲ ਦੇ ਇਸ ਨੌਜਵਾਨ ਦਾ ਸੰਸਕਾਰ ਮੌਤ ਤੋਂ ਛੇ ਮਹੀਨੇ ਬਾਅਦ ਕਿਉਂ ਹੋਇਆ? ਸਮਾਜ ਸੇਵੀ ਜਸਬੀਰ ਸਿੰਘ ਦੀ ਜ਼ੁਬਾਨੀ 11.12.2025 14:52
For many migrant families, the loss of a loved one brings not only grief, but also the daunting challenge of arranging final rites across borders. In a recent case of the sudden demise of a Haryana-based youth in New South Wales, the family had to wait over six months to receive their beloved son's body. SBS Punjabi spoke to Sydney-based social worker Jasbir Singh to know more about the challenges...
ਬਾਲੀਵੁੱਡ ਗੱਪਸ਼ੱਪ: 'ਬਹੁਤ ਸਾਰੇ ਕਲਾਕਾਰਾਂ ਨੂੰ ਮਰਣ ਉਪਰੰਤ ਹੀ ਬਣਦੀ ਸ਼ੁਹਰਤ ਮਿਲਦੀ ਹੈ': ਦਿਲਜੀਤ ਦੋਸਾਂਝ 11.12.2025 6:26
ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਨੂੰ '2025 International Emmy Awards' ਵਿੱਚ ਕਈ ਕੈਟੇਗਰੀਆਂ ਵਾਸਤੇ ਨਾਮੀਨੇਟ ਕੀਤਾ ਗਿਆ ਸੀ, ਪਰ ਇਹ ਫਿਲਮ ਕੋਈ ਵੀ ਇਨਾਮ ਨਹੀਂ ਜਿੱਤ ਪਾਈ। ਇਸ ਉਪਰੰਤ ਦਿਲਜੀਤ ਦੋਸਾਂਝ ਵੱਲੋਂ ਇੱਕ ਅਜਿਹਾ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...
ਮਲੇਸ਼ੀਅਨ ਅਤੇ ਪੰਜਾਬੀ ਸੱਭਿਆਚਾਰ ਦਾ ਸੁਰੀਲਾ ਸੁਮੇਲ ਬਣਿਆ ਚਰਚਾ ਦਾ ਵਿਸ਼ਾ 10.12.2025 10:30
ਮਲੇਸ਼ੀਆ ਦੀ ਰੌਣਕ, ਪੰਜਾਬੀ ਸੰਗੀਤ ਅਤੇ ਭੰਗੜੇ ਦੀ ਧਮਕ - ਇਸ ਸੁਮੇਲ ਨਾਲ ਸਿਰਜਿਆ ਗਿਆ ਇੱਕ ਗੀਤ, ਪੰਜਾਬੀ ਅਤੇ ਮਲੇਸ਼ੀਅਨ ਸੱਭਿਆਚਾਰਾਂ ਨੂੰ ਸੁਰੀਲੇ ਤਰੀਕੇ ਨਾਲ ਜੋੜਦਾ ਨਜ਼ਰ ਆਉਂਦਾ ਹੈ। ਇਸ ਗੀਤ ਨੂੰ ਲਿਖਿਆ ਅਤੇ ਗਾਇਆ ਹੈ ਮਲੇਸ਼ੀਆ ਵਿੱਚ ਪਿਛਲੇ ਲੰਮੇ ਸਮੇਂ ਤੋਂ ਵੱਸੇ ਅਤੇ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਜੰਮ-ਪਲ ਪੰਜਾਬੀ ਕਲਾਕਾਰ ਪੌਲ ਢੋਲੀ ਨੇ।
ਖ਼ਬਰਨਾਮਾ: ਟੋਆਹ ਕੋਰਡਿੰਗਲੀ ਹੱਤਿਆ ਮਾਮਲੇ ਵਿੱਚ ਰਾਜਵਿੰਦਰ ਸਿੰਘ ਨੂੰ ਉਮਰ ਕੈਦ 10.12.2025 3:48
2018 ਵਿੱਚ ਉੱਤਰੀ ਕਵੀਨਜ਼ਲੈਂਡ ਦੇ ਵਾਂਗੇਟੀ ਬੀਚ ‘ਤੇ ਟੋਆਹ ਕੋਰਡਿੰਗਲੀ ਦੀ ਹੱਤਿਆ ਦੇ ਆਰੋਪੀ ਰਾਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚਾਰ ਹਫ਼ਤਿਆਂ ਦੇ ਮੁਕੱਦਮੇ ਤੋਂ ਬਾਅਦ ਜਿਊਰੀ ਨੇ ਉਸਨੂੰ ਦੋਸ਼ੀ ਕਰਾਰ ਦਿੱਤਾ। ਅੱਜ ਦੇ ਖਬਰਨਾਮੇਂ ਵਿੱਚ ਇਸ ਘਟਨਾ ਦੀ ਜਾਂਚ, ਲੰਬੀ ਕਾਨੂੰਨੀ ਪ੍ਰਕਿਰਿਆ ਦਾ ਸੰਖੇਪ ਅਤੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਚੋਣਵੀਆਂ ਖਬਰਾਂ ਸ਼ਾਮਲ ਹਨ।
'ਭਾਰਤ ਵਿੱਚ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਮਾਮਲੇ ਪੰਜਾਬ ਤੋਂ': ਵਿਦੇਸ਼ ਮੰਤਰੀ ਜੈਸ਼ੰਕਰ 10.12.2025 7:19
ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਸਦ ਵਿੱਚ ਆਪਣੇ ਬਿਆਨ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਭਾਰਤ ਵਿੱਚ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਇੱਕ ਵਿਸ਼ੇਸ਼ ਜਾਂਚ ਟੀਮ ਵੀ ਤਿਆਰ ਕੀਤੀ ਗਈ ਹੈ ਜੋ ਕਿ ਪੰਜਾਬ ਵਿੱਚ ਚੱਲ ਰਹੇ ਗੈਰ-ਕਾਨੂੰਨੀ ਪ੍ਰਵਾਸ ਰਸਤਿਆਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਭਾਰਤ ਦੀ ਕੇਂਦਰ ਸਰਕਾਰ ਇਸ 'ਤੇ ਨਕੇਲ ਕੱਸਣ ਲਈ ਨਵੇਂ ਕਾਨੂੰਨ ਵੀ ਲਾਗੂ ਕਰ ਰਹੀ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...
'ਆਸਟ੍ਰੇਲੀਅਨ ਸਕੂਲ ਸਪੋਰਟਸ ਨੈਸ਼ਨਲ' ਮੁਕਾਬਲੇ 'ਚ ਪੰਜਾਬੀ ਬੱਚਿਆਂ ਦਾ ਭਰਵਾਂ ਯੋਗਦਾਨ 10.12.2025 11:59
ਹਾਲ ਹੀ ਵਿੱਚ ਕੈਨਬਰਾ 'ਚ ਹੋਈਆਂ 'ਆਸਟ੍ਰੇਲੀਅਨ ਨੈਸ਼ਨਲ ਸਕੂਲ ਖੇਡਾਂ' ਵਿੱਚ ਪੰਜਾਬੀ ਬੱਚਿਆਂ ਦੀ ਭਾਗੀਦਾਰੀ ਚਰਚਾ ਦਾ ਵਿਸ਼ਾ ਰਹੀ। 'ਡਾਇਮੰਡ ਕਲੱਬ ਮੈਲਬਰਨ' ਤੋਂ ਕੁਲਦੀਪ ਸਿੰਘ ਔਲਖ ਦਾ ਮੰਨਣਾ ਹੈ ਕਿ ਪੰਜਾਬੀ ਬੱਚਿਆਂ ਦੀ ਭਾਗੀਦਾਰੀ ਖੇਡਾਂ ਵਿੱਚ ਲਗਾਤਾਰ ਵੱਧ ਰਹੀ ਹੈ ਅਤੇ ਬੱਚੇ ਇਨਾਮ ਜਿੱਤ ਕੇ ਭਾਈਚਾਰੇ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ। ਬੱਚਿਆਂ ਨੂੰ ਸਿਖਲਾਈ ਕਿਵੇਂ ਦਿੱਤੀ ਜਾਂਦੀ ਹੈ ਜਾਣੋ ਇਸ ਪੋਡਕਾਸਟ ਰਾਹੀਂ...
ਪਾਕਿਸਤਾਨ ਡਾਇਰੀ: ਆਸਿਮ ਮੁਨੀਰ ਹੋਏ ਹੋਰ ਤਾਕਤਵਰ, ਬਣੇ ਪਾਕਿਸਤਾਨ ਦੇ ਪਹਿਲੇ 'ਚੀਫ਼ ਆਫ ਡਿਫੈਂਸ ਫੋਰਸਜ਼' 10.12.2025 7:31
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੂੰ ਦੇਸ਼ ਦੇ ਪਹਿਲੇ ਚੀਫ਼ ਆਫ ਡਿਫੈਂਸ ਫੋਰਸਜ਼ (CDF) ਵਜੋਂ ਪੰਜ ਸਾਲਾਂ ਦੀ ਮਿਆਦ ਲਈ ਨਿਯੁਕਤ ਕਰਨ ਵਾਲੀ ਸੰਖੇਪ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਫ਼ ਆਫ ਡਿਫੈਂਸ ਫੋਰਸਜ਼ ਦਾ ਅਹੁਦਾ ਪਿਛਲੇ ਮਹੀਨੇ ਸੰਵਿਧਾਨ ਵਿੱਚ ਕੀਤੀ ਗਈ 27ਵੀਂ ਸੋਧ ਦੇ ਤਹਿਤ ਤਿਆਰ ਕੀਤਾ ਗਿਆ ਸੀ, ਜਿਸਦਾ ਉਦੇਸ਼ ਫੌਜੀ ਕਮਾਂਡ ਦਾ ਕੇਂਦਰੀਕਰਨ ਕਰਨਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
ਕੀ ਨੌਕਰੀਆਂ 'ਚ ਭਰਤੀ ਕਰਨ ਸਮੇਂ AI ਦੀ ਵਰਤੋਂ ਹੋਣੀ ਚਾਹੀਦੀ ਹੈ? 09.12.2025 5:29
ਕਿਸੇ ਵੀ ਨੌਕਰੀ ਦੀ ਭਰਤੀ ਵਿੱਚ AI ਦੀ ਵਰਤੋਂ ਵੱਧ ਰਹੀ ਹੈ। ਲਗਭਗ ਦੋ ਤਿਹਾਈ ਆਸਟ੍ਰੇਲੀਅਨ ਸੰਗਠਨਾਂ ਨੂੰ ਵਿਸ਼ਵਾਸ ਹੈ ਕਿ ਉਹਨਾਂ ਦੀ ਨੌਕਰੀ ਦੀ ਭਰਤੀ ਪ੍ਰਕਿਰਿਆ ਵਿੱਚ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਵਿਤਕਰੇ ਦੇ ਜੋਖਮਾਂ ਬਾਰੇ ਚਿੰਤਾਵਾਂ ਵੱਧ ਰਹੀਆਂ ਹਨ। ਇਸ ਬਾਰੇ ਹੋਣ ਜਾਣਕਾਰੀ ਪੇਸ਼ ਹੈ ਇਸ ਪੌਡਕਾਸਟ ਵਿੱਚ...
ਊਬਰ ਡਰਾਈਵਰਾਂ ਦੇ ਹੱਕਾਂ ਲਈ ਆਸਟ੍ਰੇਲੀਅਨ ਔਰਤ ਵੱਲੋਂ ਸ਼ੁਰੂ ਕੀਤੀ ਪਟੀਸ਼ਨ ਨੂੰ ਪੰਜਾਬੀਆਂ ਵੱਲੋਂ ਭਰਵਾਂ ਹੁੰਗਾਰਾ 09.12.2025 9:31
ਮਹਿੰਗਾਈ ਨਾਲ ਨਜਿੱਠਣ ਲਈ ਪਾਰਟ-ਟਾਈਮ ਊਬਰ ਚਲਾਉਣ ਵਾਲੀ ਸਿਡਨੀ ਨਿਵਾਸੀ ਮਰਸੇਲਾ ਲਈ ਹੁਣ ਸੁਰੱਖਿਆ ਅਤੇ ਉਚਿਤ ਕਮਾਈ ਵਿਚੋਂ ਇੱਕ ਦੀ ਚੋਣ ਕਰਨੀ ਮਜਬੂਰੀ ਬਣ ਗਈ ਹੈ। ਉਸਦਾ ਕਹਿਣਾ ਹੈ ਕਿ ਰਾਤ ਨੂੰ ਡਰਾਈਵ ਕਰਦੇ ਸਮੇਂ ਕਈ ਵਾਰ ਉਸਨੂੰ ਅਜਿਹੀਆਂ ਥਾਵਾਂ 'ਤੇ ਜਾਣਾ ਪੈਂਦਾ ਹੈ ਜਿੱਥੇ ਉਹ ਅਸਹਿਜ ਮਹਿਸੂਸ ਕਰਦੀ ਹੈ, ਪਰ ਊਬਰ ਆਪਣੇ ਡਰਾਈਵਰਾਂ ਨੂੰ ਮੰਜ਼ਿਲ ਦੀ ਚੋਣ ਕਰਨ ਦਾ ਕੋਈ ਵਿਕਲਪ ਨਹੀਂ ਦਿੰਦਾ। ਇਸ ਬਦਲਾਅ ਦੀ ਮੰਗ ਲਈ ਮਰਸੇਲਾ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ, ਜਿਸ 'ਤੇ ਹੁਣ ਤੱਕ 2000 ਤੋਂ ਵੱਧ...
ਖ਼ਬਰਨਾਮਾ: ਮੈਲਬੌਰਨ ਦੇ ਉੱਤਰ-ਪੂਰਬ 'ਚ 14 ਸਾਲਾ ਈ-ਬਾਈਕ ਸਵਾਰ ਦੀ 4WD ਨਾਲ ਟੱਕਰ ਤੋਂ ਬਾਅਦ ਮੌਤ 09.12.2025 5:07
ਮੈਲਬਰਨ ਦੇ ਉੱਤਰ-ਪੂਰਬ ਵਿੱਚ ਸਥਿਤ ਡਾਇਮੰਡ ਕ੍ਰੀਕ ਵਿੱਚ ਇੱਕ 14 ਸਾਲਾ ਈ-ਬਾਈਕ ਸਵਾਰ ਦੀ ਫੋਰ-ਵ੍ਹੀਲ ਡਰਾਈਵ ਨਾਲ ਟੱਕਰ ਹੋਣ ਕਾਰਨ ਦਰਦਨਾਕ ਮੌਤ ਹੋ ਗਈ। ਐਮਰਜੈਂਸੀ ਟੀਮਾਂ ਨੂੰ ਕੱਲ੍ਹ ਰਾਤ ਕਰੀਬ 10 ਵਜੇ ਬੁਲਾਇਆ ਗਿਆ, ਪਰ ਉਹ ਲੜਕੇ ਦੀ ਜਾਨ ਨਹੀਂ ਬਚਾ ਸਕੀਆਂ। ਇਹ ਘਟਨਾ ਦੇਸ਼ ਭਰ ਵਿੱਚ ਈ-ਬਾਈਕ ਹਾਦਸਿਆਂ ਦੀ ਵਧ ਰਹੀ ਲੜੀ ਦਾ ਇਕ ਹੋਰ ਮਾਮਲਾ ਹੈ। ਇਸ ਤੋਂ ਪਹਿਲਾਂ, ਸਿਡਨੀ ਵਿੱਚ ਵੀ ਪਿਛਲੇ ਹਫ਼ਤੇ ਇੱਕ ਸਵਾਰ ਦੀ ਕੂੜੇ ਦੇ ਟਰੱਕ ਨਾਲ ਟੱਕਰ ਤੋਂ ਬਾਅਦ ਮੌਤ ਹੋਈ ਸੀ। ਇਸ ਤੋਂ ਇਲਾਵਾ ਅੱਜ ਦੀਆ...
Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 09.12.2025 48:09
This SBS Punjabi radio program features key national and international news, including the Australia-US bilateral meeting and the world's first social media ban for under-16s in Australia. It also presents a report on the need for professional interpreters in the multicultural healthcare system. Do not miss our weekly segment, 'Punjabi Diary', which offers updates on the upcoming Zila Parishad and...
ਪੰਜਾਬੀ ਡਾਇਰੀ : 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਭਖਿਆ ਮਾਹੌਲ 08.12.2025 8:47
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਆਉਂਦੀ 14 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਸਿਰਫ਼ 15 ਮਹੀਨੇ ਪਹਿਲਾਂ ਹੋ ਰਹੀਆਂ ਇਨ੍ਹਾਂ ਚੋਣਾਂ ਨੂੰ ਲੈ ਕੇ ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਹੈ। ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਮਤੀ ਮੈਂਬਰ ਬਣਨ ਲਈ ਉਮੀਦਵਾਰਾਂ ਵੱਲੋਂ ਗੱਡੀਆਂ ਤੇ ਕਾਫ਼ਲਿਆਂ ਨਾਲ ਵੋਟਾਂ ਮੰਗਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਜਿੱਥੇ ਸਿਆਸੀ ਧਿਰਾਂ ਆਪਣਾ ਪੇਂਡੂ ਵੋਟ ਅਧਾਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਾ ਰਹੀਆਂ ਹਨ, ਉ...
ਖ਼ਬਰਨਾਮਾ : ਸੋਸ਼ਲ ਮੀਡੀਆ ਪਾਬੰਦੀ ਨੂੰ ਦੋ ਸੂਬਿਆਂ ਦੀ ਅਦਾਲਤ ਵਿੱਚ ਚੁਣੌਤੀ 08.12.2025 5:02
ਆਸਟ੍ਰੇਲੀਆ ਵਿੱਚ 10 ਦਿਸੰਬਰ ਬੁੱਧਵਾਰ ਤੋਂ 16 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਲਾਗੂ ਹੋਣ ਜਾ ਰਹੀ ਹੈ ਪਰ ਇਸ ਅਮਲ ਤੋਂ ਠੀਕ ਪਹਿਲਾਂ ਨਿਊ ਸਾਊਥ ਵੇਲਜ਼ ਅਤੇ ਸਾਊਥ ਆਸਟ੍ਰੇਲੀਆ ਦੀਆਂ ਰਾਜ ਸਰਕਾਰਾਂ ਇਸ ਪਾਬੰਦੀ ਬਾਰੇ ਹਾਈਕੋਰਟ ਵਿੱਚ ਦਿੱਤੀ ਗਈ ਚੁਣੌਤੀ ਦਾ ਸਾਹਮਣਾ ਕਰ ਰਹੀਆਂ ਹਨ। ਇਹ ਚੁਣੌਤੀ ਦੋ ਕਿਸ਼ੋਰਾਂ ਵੱਲੋਂ ਦਿੱਤੀ ਗਈ ਹੈ, ਜਿਸਨੂੰ ਡਿਜ਼ਿਟਲ ਫ੍ਰੀਡਮ ਪ੍ਰੋਜੈਕਟ ਦੀ ਹਮਾਇਤ ਪ੍ਰਾਪਤ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਖਬਰਨਾਮਾਂ...
How a Punjabi migrant turned a mental health crisis into a thriving ready-to-eat Indian curry business - ਮਾਨਸਿਕ ਸਿਹਤ ਦੀਆਂ ਚੁਣੌਤੀਆਂ ਨੂੰ ਹੱਟ ਪਿੱਛੇ ਕਹਿੰਦਿਆਂ ਕਿਵੇਂ ਇਸ ਪੰਜਾਬੀ ਪ੍ਰਵਾਸੀ ਨੇ ਆਸਟ੍ਰੇਲੀਆ ਵਿੱਚ ਭਾਰਤੀ ਸੌਸਾਂ ਨੂੰ ਇੱਕ ਖਾਸ ਮੁਕਾਮ ਤੇ ਪਹੁੰਚਾਇਆ? 08.12.2025 21:26
After surviving profound personal loss and a severe mental health crisis, Atul Chanana rebuilt his life through food. Migrating from Amritsar to Australia in 2003 as an international student, he now runs Melbourne-based Tullyz Kitchen, bringing authentic ready-to-eat Indian sauces to supermarket shelves across the country. - ਛੋਟੀ ਉਮਰ ਵਿੱਚ ਪਿਤਾ ਦੀ ਮੌਤ ਅਤੇ ਵਿਆਹ ਤੋਂ ਕੁਝ ਹੀ ਸਮੇਂ ਬਾਅਦ ਜੀਵਨਸਾਥੀ ਨੂੰ ਸਦਾ...
ਜਾਣੋ, ਸਰੀਰਕ ਜਾਂਚ ਅਤੇ ਇਲਾਜ ਲਈ ਕਿੰਨਾ ਮਹੱਤਵਪੂਰਨ ਹੈ ਸਹੀ ਤਰਜ਼ਮਾ 08.12.2025 12:36
ਇੱਕ ਪ੍ਰੋਫੈਸ਼ਨਲ ਨਾਟੀ ਇੰਟਰਪ੍ਰੇਟਰ ਭਾਵ ਕਿ ਪੇਸ਼ੇਵਰ ਅਨੁਵਾਦਕ ਜਾਂ ਤਰਜ਼ਮਾਨ ਦੀ ਸਹੀ ਚੋਣ ਤੁਹਾਡੀ ਸਰੀਰਕ ਜਾਂਚ ਅਤੇ ਇਲਾਜ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ ਜਦਕਿ ਅੰਗਰੇਜ਼ੀ ਭਾਸ਼ਾ ਤੋਂ ਪੰਜਾਬੀ ਜਾਂ ਕਿਸੇ ਹੋਰ ਜ਼ੁਬਾਨ ਵਿੱਚ ਕੀਤਾ ਗਿਆ ਅਧੂਰਾ ਜਾਂ ਗਲਤ ਤਰਜ਼ਮਾ ਜਾਨਲੇਵਾ ਵੀ ਸਾਬਿਤ ਹੋ ਸਕਦਾ ਹੈ। ਇਹ ਕਹਿਣਾ ਹੈ ਸਿਡਨੀ ਤੋਂ ਪ੍ਰੋਫੈਸ਼ਨਲ ਨਾਟੀ ਇੰਟਰਪ੍ਰੇਟਰ ਸ਼ਿਵਾਲੀ ਵਰਮਾ ਦਾ।
ਕਲਾ ਅਤੇ ਕਹਾਣੀਆਂ: ਸੁਣੋ ਪੰਜਾਬੀ ਗਾਇਕ ਮਸੂਦ ਰਾਣਾ ਦੀ ਕਹਾਣੀ 07.12.2025 4:56
ਉਰਦੂ ਅਤੇ ਪੰਜਾਬੀ ਦੇ ਕਮਾਲ ਦੇ ਗਾਇਕ ਮਸੂਦ ਰਾਣਾ ਉਹਨਾਂ ਕਲਾਕਾਰਾਂ ਵਿੱਚੋਂ ਇੱਕ ਸਨ ਜੋ ਆਪਣੇ ਪਹਿਲੇ ਹੀ ਗੀਤ ਨਾਲ ਲੋਕਾਂ ਦੇ ਦਿਲਾਂ ਵਿੱਚ ਵੱਸ ਗਏ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ 500 ਤੋਂ ਵੱਧ ਫ਼ਿਲਮਾਂ ਲਈ 2000 ਤੋਂ ਜ਼ਿਆਦਾ ਗੀਤ ਗਾਏ। ‘ਯਾਰਾਂ ਨਾਲ ਬਹਾਰਾਂ’, ‘ਟਾਂਗੇ ਵਾਲਾ ਖੈਰ ਮੰਗਦਾ’ ਵਰਗੇ ਕਈ ਗਾਣੇ ਅੱਜ ਵੀ ਸੁਣਨ ਵਾਲਿਆਂ ਦੇ ਮਨਪਸੰਦ ਹਨ। ਉਨ੍ਹਾਂ ਦੇ ਸਫਰ ਬਾਰੇ ਹੋਰ ਜਾਣੋ ਇਸ ਪੌਡਕਾਸਟ ਵਿੱਚ…
ਖ਼ਬਰਾਂ ਫਟਾਫੱਟ: ਸੋਸ਼ਲ ਮੀਡੀਆ ਬੈਨ ਜੁਰਮਾਨੇ, ਏਸ਼ੀਆ ਵਿੱਚ ਆਏ ਹੜ੍ਹਾਂ ਅਤੇ ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਸਮੇਤ ਇਸ ਹਫ਼ਤੇ ਦੀਆਂ ਹੋਰ ਪ੍ਰਮੁੱਖ ਖ਼ਬਰਾਂ 05.12.2025 5:20
ਉਮਰ ਸੀਮਾ ਨਿਯਮਾਂ ਦੀ ਉਲੰਘਣਾ ਕਰਨ ‘ਤੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ, ਅਮਰੀਕੀ ਡਿਟੈਂਸ਼ਨ ਅਧਿਕਾਰੀਆਂ ਨੇ ਆਸਟ੍ਰੇਲੀਆ ਦੀਆਂ ਜੇਲ੍ਹਾਂ ਦਾ ਦੌਰਾ ਕੀਤਾ ਹੈ, ਅਤੇ ਮਸ਼ਹੂਰ ਅਦਾਕਾਰ ਧਰਮਿੰਦਰ ਦੀਆਂ ਅਸਥੀਆਂ ਦਾ ਅੰਤਿਮ ਸਸਕਾਰ ਵੀ ਹੋਇਆ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…
‘Art can say so much so quickly, sneaking behind people’s defences,’ says Aussie poster artist Peter Drew - ‘ਆਰਟ ਥੋੜੇ ਸਮੇਂ ਵਿੱਚ ਬਹੁਤ ਕੁਝ ਕਹਿਣ ਦੀ ਸ਼ਕਤੀ ਰੱਖਦਾ ਹੈ’: ‘Aussie' Poster Series' ਦੇ ਆਰਟਿਸਟ ਪੀਟਰ ਡਰਿਊ 05.12.2025 13:39
Adelaide-based street artist Peter Drew challenges divisive attitudes through his work, sparking conversations about what it truly means to be 'Aussie.' His posters have been praised by some and critiqued by others, yet Peter continues to use his thought-provoking art to question national identity. - 2016 ਤੋਂ ਐਡੀਲੇਡ-ਅਧਾਰਿਤ ਆਰਟਿਸਟ ਪੀਟਰ ਡਰਿਊ ਆਪਣੇ ਪੋਸਟਰਾਂ ਰਾਹੀਂ ਆਸਟ੍ਰੇਲੀਆ ਦੀਆਂ ਗਲੀਆਂ ਵਿੱਚ ਸਮਾਜਿਕ ਸਵਾਲ ਉ...
ਖ਼ਬਰਨਾਮਾ: ਸਿਡਨੀ ਵਿੱਚ ਹੀਟ ਵੇਵ, ਤਸਮਾਨੀਆ ਵਿੱਚ ਲੱਗੀ ਅੱਗ: ਗਰਮੀਆਂ ਦੀ ਸ਼ੁਰੂਆਤ ਨਾਲ ਆਸਟ੍ਰੇਲੀਆ ਵਿੱਚ ਤੀਬਰ ਮੌਸਮੀ ਚੇਤਾਵਨੀਆਂ 05.12.2025 5:31
ਨਿਊ ਸਾਊਥ ਵੇਲਜ਼ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਤੀਬਰ ਗਰਮੀ ਦੀ ਚੇਤਾਵਨੀ ਜਾਰੀ ਹੈ, ਜਦੋਂਕਿ ਤਸਮਾਨੀਆ ਵਿੱਚ ਅਧਿਕਾਰੀ ਕਾਬੂ ਤੋਂ ਬਾਹਰ ਅੱਗ ਨਾਲ ਜੂਝ ਰਹੇ ਹਨ। ਗਰਮੀਆਂ ਦੀ ਸ਼ੁਰੂਆਤ ਆਸਟ੍ਰੇਲੀਆ ਵਿੱਚ ਕਈ ਜਨਤਕ ਚੇਤਾਵਨੀਆਂ ਨਾਲ ਹੋਈ ਹੈ, ਅਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਸੁਣੋ ਇਸ ਪੌਡਕਾਸਟ ਵਿੱਚ…
Travelling to India for first time? Don't miss these essential vaccines - ਕੀ ਤੁਹਾਡਾ ਬੱਚਾ ਪਹਿਲੀ ਵਾਰ ਭਾਰਤ ਜਾ ਰਿਹਾ ਹੈ? ਇਹ ਮਹੱਤਵਪੂਰਣ ਟੀਕੇ ਲਗਵਾਉਣੇ ਨਾ ਭੁੱਲੋ 05.12.2025 23:12
India’s vaccination schedule differs from Australia’s, and several infections that are common in India aren’t covered under Australia’s routine immunisations. If you’re travelling to India with your child for the first time, it’s important to understand the recommended overseas vaccinations. Tune in to this podcast to hear expert guidance from a senior paediatrician in Punjabi. - ਭਾਰਤ ਵਿੱਚ ਮਲੇਰੀਆ,...
ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀਆਂ ਸਿੱਖ ਖੇਡਾਂ ‘ਚ ਪਹਿਲੀ ਵਾਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਭਰੀ ਹਾਜ਼ਰੀ 05.12.2025 7:48
ਹਾਲ ਹੀ ਵਿੱਚ ਹੋਈਆਂ ਨਿਊਜ਼ੀਲੈਂਡ ਦੀਆਂ ਸੱਤਵੀਆਂ ਸਾਲਾਨਾ ਸਿੱਖ ਖੇਡਾਂ ਦੀ ਰਸਮੀ ਸ਼ੁਰੂਆਤ ਵਿੱਚ ਪਹਿਲੀ ਵਾਰ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਨੇ ਹਾਜ਼ਰੀ ਭਰੀ। ਪਿਛਲੇ ਹਫ਼ਤੇ ਦੇ ਅੰਤ ਵਿੱਚ ਇਹ ਖੇਡਾਂ ਮੁਕੰਮਲ ਹੋਈਆਂ ਸਨ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…
ਖ਼ਬਰਨਾਮਾ: ਮਹਿੰਗਾਈ ਦੇ ਮੁੱਦੇ 'ਤੇ ਵਿਰੋਧੀ ਧਿਰ ਅਤੇ ਸਰਕਾਰ ਆਹਮੋ-ਸਾਹਮਣੇ 04.12.2025 4:19
ਵਿਰੋਧੀ ਧਿਰ ਦੀ ਨੇਤਾ ਸੁਜ਼ੈਨ ਲੀ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਸਰਕਾਰ 'ਤੇ ਵੱਧਦੇ ਰਹਿਣ-ਸਹਿਣ ਦੇ ਦਬਾਅ, ਊਰਜਾ ਨੀਤੀ, ਮੰਤਰੀਆਂ ਦੀ ਯਾਤਰਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਸਵਾਲ ਉਠਾਏ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
From serenity to settlement: Inside Hobart's growing Punjabi community - 'ਸਕੂਨ ਭਰੀ ਜ਼ਿੰਦਗੀ': ਆਸਟ੍ਰੇਲੀਆ ਦੇ ਟਾਪੂ ਰਾਜ ਤਸਮਾਨੀਆ ਦੀ ਰਾਜਧਾਨੀ ਹੋਬਾਰਟ ਦਾ ਪੰਜਾਬੀ ਭਾਈਚਾਰਾ 04.12.2025 11:59
Tasmania — Australia’s island state — is quietly emerging as a home for a small but steadily growing Punjabi community. According to the 2021 Census, 6,137 Tasmanian residents were born in India, and 2,556 people reported Punjabi as the language spoken at home. Tasmania is also officially classified as a regional area, which has made it attractive for many migrants, yet local Punjabi community mem...
ਬਾਲੀਵੁੱਡ ਗੱਪਸ਼ੱਪ: ਮਰਹੂਮ ਅਦਾਕਾਰ ਧਰਮਿੰਦਰ ਦੀ ਆਖਰੀ ਫਿਲਮ 'ਇੱਕੀਸ' 25 ਦਸੰਬਰ ਨੂੰ ਪਵੇਗੀ ਦਰਸ਼ਕਾਂ ਦੀ ਝੋਲੀ 04.12.2025 6:27
89 ਸਾਲਾਂ ਦੀ ਉਮਰ ਵਿੱਚ ਇਸ ਦੁਨਿਆ ਨੂੰ ਅਲਵਿਦਾ ਆਖਣ ਵਾਲੇ ਪੰਜਾਬੀ ਮੂਲ ਦੇ ਮਸ਼ਹੂਰ ਪੰਜਾਬੀ ਅਦਾਕਾਰ ਧਰਮਿੰਦਰ ਦੀ ਆਖਰੀ ਫਿਲਮ 'ਇੱਕੀਸ' ਇੱਕ ਸੱਚੀ ਘੱਟਨਾ 'ਤੇ ਅਧਾਰਤ ਹੈ ਜਿਸ ਵਿੱਚ ਧਰਮਿੰਦਰ ਨੇ ਪਰਮਵੀਰ ਚੱਕਰ ਪ੍ਰਾਪਤ ਕਰਨ ਵਾਲੇ ਸੈਕਿੰਡ ਲੈਫਟਿਨੈਂਟ ਅਰੁਨ ਖੇਤਰਪਾਲ ਦੇ ਪਿਤਾ ਦਾ ਕਿਰਦਾਰ ਨਿਭਾਇਆ ਹੈ। ਇਸ ਖਬਰ ਦਾ ਵਿਸਥਾਰ ਅਤੇ ਫਿਲਮੀ ਦੁਨੀਆ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...
Similar podcasts
Replaio is not a podcast publisher; show names, artwork and audio belong to their authors and are distributed through public RSS feeds.