SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਪਾਕਿਸਤਾਨ ਡਾਇਰੀ: ਪਾਕਿਸਤਾਨ ਨੇ 126 ਦੇਸ਼ਾਂ ਲਈ 'ਵੀਜ਼ਾ ਆਨ ਅਰਾਈਵਲ' ਨੂੰ ਕੀਤਾ ਬੰਦ 21.01.2026 7:48
ਪਾਕਿਸਤਾਨ ਨੇ 2024 ਵਿੱਚ 126 ਦੇਸ਼ਾਂ ਲਈ ਸ਼ੁਰੂ ਕੀਤਾ 'ਵੀਜ਼ਾ ਆਨ ਅਰਾਈਵਲ' ਹੁਣ ਬੰਦ ਕਰ ਦਿੱਤਾ ਹੈ। ਇਸ ਵਿੱਚ ਧਾਰਮਿਕ ਵੀਜ਼ਾ ਸ਼੍ਰੇਣੀ ਵੀ ਸ਼ਾਮਲ ਹੈ। ਇਸ ਖਬਰ ਸਮੇਤ ਪਾਕਿਸਤਾਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 21.01.2026 49:07
ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਦੁਨੀਆ ਦੀਆਂ ਚੋਣਵੀਆਂ ਖ਼ਬਰਾਂ ਦੇ ਨਾਲ-ਨਾਲ ਕੁਝ ਅਹਿਮ ਪੇਸ਼ਕਾਰੀਆਂ ਵੀ ਹਨ। ਜਿਨ੍ਹਾਂ ਵਿੱਚ ਵਿਕਟੋਰੀਆ ਵਿੱਚ ਲੱਗੀ ਭਿਆਨਕ ਬੁਸ਼ ਫਾਇਰ ਦੀ ਤਾਜ਼ਾ ਸਥਿਤੀ ਅਤੇ ਭਵਿੱਖ ਦੀਆਂ ਚੇਤਾਵਨੀਆਂ, ਆਸਟ੍ਰੇਲੀਆ ਵਿੱਚ ਭੋਜਨ ਸਬੰਧੀ ਧਾਰਮਿਕ ਅਤੇ ਸਿਹਤ ਪਾਬੰਦੀਆਂ ਦਾ ਧਿਆਨ ਰੱਖਣ ਸਬੰਧੀ ਮਾਹਿਰਾਨਾ ਸੁਝਾਅ ਅਤੇ ਤਕਨਾਲੋਜੀ ਦੇ ਯੁੱਗ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਜਰੀਏ ਹੁੰਦੀਆਂ ਧੋਖਾਧੜੀਆਂ ਬਾਰੇ ਸੁਚੇਤ ਕਰਦੀ ਇੱਕ ਰਿਪੋਰਟ ਵੀ ਸ਼ਾਮਿਲ ਹੈ। ਇੱਥੇ ਹੀ ਬ...
ਸੋਸ਼ਲ ਮੀਡੀਆ ਉਮਰ ਹੱਦ ਕਾਨੂੰਨ: 4.7 ਮਿਲੀਅਨ ਅਕਾਊਂਟਸ ਬੰਦ, ਫਾਇਦੇ ਜਾਂ ਅਣਜਾਣ ਨਤੀਜੇ? 20.01.2026 7:55
ਆਸਟ੍ਰੇਲੀਆ ਵਿੱਚ 12 ਦਿਸੰਬਰ 2025 ਨੂੰ ਸੋਸ਼ਲ ਮੀਡੀਆ ਸਬੰਧੀ ਉਮਰ ਹੱਦ ਲਾਗੂ ਹੋਣ ਤੋਂ ਬਾਅਦ 4.7 ਮਿਲੀਅਨ ਤੋਂ ਵੱਧ ਸੋਸ਼ਲ ਮੀਡੀਆ ਅਕਾਊਂਟਸ ਬੰਦ ਕੀਤੇ ਗਏ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਅਤੇ ਸੰਚਾਰ ਮੰਤਰੀ ਅਨਿਕਾ ਵੇਲਜ਼ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਦੇ ਸਕਾਰਾਤਮਕ ਸਿੱਟੇ ਸਾਹਮਣੇ ਆ ਰਹੇ ਹਨ ਜਦਕਿ ਡਿਜੀਟਲ ਮਾਹਿਰਾਂ ਦੀ ਦਲੀਲ ਹੈ ਕਿ ਇਸ ਪਾਬੰਦੀ ਦੇ ਨਤੀਜਿਆਂ ਬਾਰੇ ਫਿਲਹਾਲ ਕੁਝ ਵੀ ਕਹਿਣਾ ਜਲਦਬਾਜੀ ਹੈ। ਕਾਬਿਲੇਗੌਰ ਹੈ, ਆਸਟ੍ਰੇਲੀਆ ਦੇ ਇਸ ਕਦਮ ਦੀ ਚਰਚਾ ਵਿਸ਼ਵ ਭਰ ਵਿੱਚ ਹ...
ਫੁੱਟਬਾਲ ਰਾਹੀਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਕਾਇਮ ਕਰ ਰਿਹਾ ਹੈ ਇਹ ਸੀਨੀਅਰ ਸੌਕਰ ਕਲੱਬ 20.01.2026 7:04
ਸਿਡਨੀ ਦੇ ‘ਸਰਦਾਰ ਫੁੱਟਬਾਲ ਕਲੱਬ’ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਸਰੀਰਕ ਕਸਰਤ ਨੂੰ ਇਕੱਠੇ ਮਿਲ ਕੇ ਮਜ਼ੇਦਾਰ ਗਤੀਵਿਧੀ ਬਣਾਇਆ ਜਾਵੇ, ਤਾਂ ਰੁਝੇਵਿਆਂ ਭਰੀ ਜ਼ਿੰਦਗੀ ਵਿੱਚੋਂ ਵੀ ਸਮਾਂ ਕੱਢਣਾ ਆਸਾਨ ਹੋ ਜਾਂਦਾ ਹੈ। ਚਾਰ ਲੋਕਾਂ ਨਾਲ ਸ਼ੁਰੂ ਹੋਇਆ ਇਹ ਕਲੱਬ ਅੱਜ ਸਿਰਫ਼ ਸਰੀਰਕ ਤੇ ਮਾਨਸਿਕ ਤੰਦਰੁਸਤੀ ਹੀ ਨਹੀਂ, ਬਲਕਿ ਹਰ ਐਤਵਾਰ ਦੀ ਸਾਂਝ ਅਤੇ ਮਿਲਾਪ ਦਾ ਵੀ ਸਹਾਰਾ ਬਣ ਚੁੱਕਾ ਹੈ। ਇਸ ਗੱਲਬਾਤ ਵਿੱਚ ਜਾਣੋ ਕਿ ਕਿਵੇਂ ਟਰੱਕ, ਬੱਸ ਅਤੇ ਹੋਰ ਵੱਖ-ਵੱਖ ਕਿੱਤਿਆਂ ਨਾਲ ਜੁੜੇ ਪਰਵਾਸੀ ਪੰਜਾਬੀ...
ਖ਼ਬਰਨਾਮਾ: ਨਿਊ ਸਾਊਥ ਵੇਲਜ਼ ਵਿੱਚ 48 ਘੰਟਿਆਂ ਵਿੱਚ ਚੌਥਾ ਸ਼ਾਰਕ ਹਮਲਾ, ਤੈਰਾਕਾਂ ਲਈ ਚੇਤਾਵਨੀ 20.01.2026 4:38
ਨਿਊ ਸਾਊਥ ਵੇਲਜ਼ ਦੇ ਮਿਡ ਨੌਰਥ ਕੋਸਟ 'ਤੇ ਇੱਕ ਸਰਫਰ ਨੂੰ ਸ਼ਾਰਕ ਨੇ ਕੱਟ ਲਿਆ ਹੈ। ਪਿਛਲੇ 48 ਘੰਟਿਆਂ ਵਿੱਚ ਰਾਜ ਦੀ ਤੱਟਰੇਖਾ 'ਤੇ ਇਹ ਚੌਥਾ ਪੁਸ਼ਟੀ ਕੀਤਾ ਗਿਆ ਸ਼ਾਰਕ ਹਮਲਾ ਹੈ। ਸ਼ਾਰਕ ਹਮਲਿਆਂ ਦੀ ਇੱਕ ਲੜੀ ਤੋਂ ਬਾਅਦ ਅਗਲੇ 48 ਘੰਟਿਆਂ ਲਈ ਉੱਤਰੀ ਬੀਚਾਂ 'ਤੇ ਤੈਰਾਕੀ ਸਥਾਨ, ਸਰਫਰਾਂ ਅਤੇ ਤੈਰਾਕਾਂ ਲਈ ਬੰਦ ਕਰ ਦਿੱਤੇ ਗਏ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਵਤਨ ਦੀ ਯਾਤਰਾ: ਪਰਵਾਸੀ ਪਰਿਵਾਰਾਂ ਲਈ ਬੱਚਿਆਂ ਨੂੰ ਜੜ੍ਹਾਂ ਨਾਲ ਜੋੜਨ ਦੀ ਕੋਸ਼ਿਸ਼ 20.01.2026 10:47
ਆਸਟ੍ਰੇਲੀਆ ਵਿੱਚ ਗਰਮੀ ਦੀਆਂ ਛੁੱਟੀਆਂ ਹੋਣ ਦੇ ਬਾਵਜੂਦ, ਕਈ ਪਰਵਾਸੀ ਪਰਿਵਾਰ ਉੱਤਰੀ ਭਾਰਤ ਦੀ ਕੜਾਕੇ ਦੀ ਠੰਡ ਵਿਚ ਵੀ ਆਪਣੇ ਵਤਨ ਜਾਣ ਨੂੰ ਤਰਜੀਹ ਦਿੰਦੇ ਹਨ। ਇਸ ਯਾਤਰਾ ਦੇ ਪਿੱਛੇ ਮਕਸਦ ਹੁੰਦਾ ਹੈ ਆਸਟ੍ਰੇਲੀਆ ਵਿੱਚ ਪਲ ਰਹੇ ਬੱਚਿਆਂ ਨੂੰ ਆਪਣੀ ਮੂਲ ਧਰਤੀ, ਭਾਸ਼ਾ ਅਤੇ ਸਭਿਆਚਾਰ ਨਾਲ ਜੋੜ ਕੇ ਰੱਖਣਾ। ਐਸ ਬੀ ਐਸ ਪੰਜਾਬੀ ਨੇ ਛੁੱਟੀਆਂ ਦੌਰਾਨ ਪੰਜਾਬ ਜਾਣ ਵਾਲੇ ਕੁਝ ਪਰਿਵਾਰਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਸੋਚ, ਅਨੁਭਵ ਅਤੇ ਭਾਵਨਾਵਾਂ ਇਸ ਪੌਡਕਾਸਟ ਰਾਹੀਂ ਸਾਹਮਣੇ ਲਿਆਂਦੀਆਂ ਹਨ।
ਪੰਜਾਬੀ ਡਾਇਰੀ : ਮੁੱਖ ਮੰਤਰੀ ਭਗਵੰਤ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਚੁੱਕੇ ਪੰਜਾਬ ਦੇ ਮਸਲੇ 20.01.2026 9:17
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਸਰਹੱਦੀ ਕਿਸਾਨਾਂ ਲਈ ਵੱਡੀ ਰਾਹਤ ਦਾ ਦਾਅਵਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਕੰਡਿਆਲੀ ਤਾਰ ਕੌਮਾਂਤਰੀ ਸਰਹੱਦ ਦੇ ਐਨ ਨੇੜੇ ਤਬਦੀਲ ਕਰਨ ਦੀ ਸਿਧਾਂਤਕ ਤੌਰ ’ਤੇ ਸਹਿਮਤੀ ਦੇ ਦਿੱਤੀ ਹੈ। ਬੀਤੇ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਮਗਰੋਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਹਜ਼ਾਰਾਂ ਏਕੜ ਜ਼ਮੀਨ ’ਤੇ ਬਿਨਾਂ ਕਿਸੇ ਰੁਕਾਵਟ ਦੇ ਖੇਤੀ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ। ਮੁੱਖ ਮੰਤਰੀ ਨੇ ਸ੍ਰੀ ਸ਼ਾਹ ਨਾਲ ਕੀਤੀ ਮੁਲਾਕਾਤ...
ਮੈਲਬਰਨ ਵਿੱਚ ਖੇਡਿਆ ਜਾ ਰਿਹਾ ਆਸਟਰੇਲੀਅਨ ਓਪਨ ਕੀ ਹੈ, ਜਾਣੋ ਅਹਿਮ ਨੁਕਤੇ 19.01.2026 6:38
ਜਾਣੋ ਮੈਲਬਰਨ ਵਿੱਚ ਚੱਲ ਰਹੇ ਆਸਟ੍ਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦਾ ਇਤਿਹਾਸ, ਖ਼ਾਸੀਅਤਾਂ ਅਤੇ ਰਿਕਾਰਡਤੋੜ 111.5 ਮਿਲੀਅਨ ਡਾਲਰ ਦੇ ਇਨਾਮ ਪੂਲ ਬਾਰੇ। ਨਾਲ ਹੀ ਜਾਣੋ ਉਹ ਮਹੱਤਵਪੂਰਣ ਟੈਨਿਸ ਸ਼ਬਦ ਤੇ ਨਾਂ, ਜੋ ਤੁਹਾਨੂੰ ਬਲੂ ਕੋਰਟ ਦੀ ਇਸ ਖੇਡ ਨੂੰ ਹੋਰ ਡੂੰਘਾਈ ਨਾਲ ਸਮਝਣ ਵਿੱਚ ਮਦਦ ਕਰਨਗੇ।
ਖ਼ਬਰਨਾਮਾ: ਬੌਡਾਈ ਅੱਤਵਾਦੀ ਹਮਲੇ ਸਬੰਧੀ ਵੀਰਵਾਰ ਨੂੰ ਮਨਾਇਆ ਜਾਵੇਗਾ ‘ਰਾਸ਼ਟਰੀ ਸ਼ੋਕ’, ਸੰਸਦ ਵਿੱਚ ਮਤਾ ਪਾਸ 19.01.2026 5:00
ਫੈਡਰਲ ਸੰਸਦ ਮੈਂਬਰਾਂ ਨੇ ਪਿਛਲੇ ਸਮੇਂ ’ਚ ਹੋਏ ਬੌਡਾਈ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਇੱਕ ਸ਼ੋਕ ਮਤੇ ਦਾ ਸਮਰਥਨ ਕੀਤਾ ਹੈ। ਬੌਡਾਈ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਵੀਰਵਾਰ ਨੂੰ ਰਾਸ਼ਟਰੀ ਸ਼ੋਕ ਮਨਾਇਆ ਜਾਵੇਗਾ, ਜਿਸ ਦਾ ਵਿਸ਼ਾ ਹੈ ‘ਰੌਸ਼ਨੀ ਦੀ ਜਿੱਤ ਹੋਵੇਗੀ, ਏਕਤਾ ਅਤੇ ਯਾਦ ਦਾ ਸੁਮੇਲ’। ਹੇਠਲੇ ਸਦਨ ਦੇ ਸੰਸਦ ਮੈਂਬਰਾਂ ਸਾਹਮਣੇ ਬੋਲਦਿਆਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਕਿਹਾ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਹੋਵੇ, ਇਸ ਦੇ ਲਈ ਕਾਰਵਾਈ ਕਰਨਾ...
ਰੀਲਾਂ ਤੋਂ ਰਿਸ਼ਤਿਆਂ ਤੱਕ: ਪਿਆਰ, ਸੱਭਿਆਚਾਰ ਅਤੇ ਸੋਸ਼ਲ ਮੀਡੀਆ ਦੀ ਸੁਹਾਵਣੀ ਜੋੜੀ 19.01.2026 26:22
ਸੋਸ਼ਲ ਮੀਡੀਆ ‘ਤੇ ਅਕਸਰ ਚਰਚਾ ਵਿੱਚ ਰਹਿਣ ਵਾਲੇ ਪ੍ਰੀਤਮ ਢਿੱਲੋਂ ਅਤੇ ਬੌਨੀ ਅੱਜ ਇੱਕ ਅਜਿਹੇ ਵਿਆਹੇ ਜੋੜੇ ਵਜੋਂ ਸਾਹਮਣੇ ਆ ਰਹੇ ਹਨ, ਜੋ ਦੋ ਵੱਖ-ਵੱਖ ਸਭਿਆਚਾਰਾਂ ਦੇ ਸੁੰਦਰ ਮਿਲਾਪ ਨੂੰ ਬਖੂਬੀ ਦਰਸਾਉਂਦੀ ਹੈ।
Australia revises evidence requirements for Indian students: Here's what it means - ਭਾਰਤੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਨਿਯਮ ਹੋਏ ਸਖ਼ਤ, ਜਾਣੋ ਕਿਸਨੂੰ ਅਤੇ ਕੀ ਪੈ ਸਕਦਾ ਹੈ ਫ਼ਰਕ 19.01.2026 8:35
Australia has introduced stricter student visa requirements for applicants from several South Asian countries, including India, citing concerns over visa integrity. These changes may affect prospective Indian students planning to study in Australia, particularly in how applications are assessed. In this podcast, SBS Punjabi speaks with Study Global’s Kunal Taneja to explain the implications of the...
ਕਲਾ ਅਤੇ ਕਹਾਣੀਆਂ: ਸੁਣੋ ਭਾਰਤ ਵਿੱਚ ਜੰਮੇ ਅਤੇ ਪਾਕਿਸਤਾਨੀ ਫ਼ਿਲਮਾਂ ਦਾ ਸਿਤਾਰਾ ਬਣੇ ਮੁਹੰਮਦ ਅਲੀ ਦੀ ਦਾਸਤਾਨ 19.01.2026 7:20
ਭਾਰਤ ਵਿੱਚ ਪੈਦਾ ਹੋਏ ਮੁਹੰਮਦ ਅਲੀ ਨੇ ਵੰਡ ਤੋਂ ਬਾਅਦ ਪਾਕਿਸਤਾਨ ਵਿੱਚ ਆਪਣੀ ਫਿਲਮੀ ਯਾਤਰਾ ਸ਼ੁਰੂ ਕੀਤੀ ਅਤੇ ਟੀਵੀ ਸ਼ੋਅ ਤੋਂ ਲੈ ਕੇ ਸੈਂਕੜੇ ਫਿਲਮਾਂ ਤੱਕ ਕੰਮ ਕਰਕੇ ਪਾਕਿਸਤਾਨੀ ਫਿਲਮ ਇੰਡਸਟਰੀ ਵਿੱਚ ਪ੍ਰਸਿੱਧੀ ਹਾਸਲ ਕੀਤੀ। ਫਿਲਮਾਂ ਦੇ ਸੈੱਟਾਂ ‘ਤੇ ਹੀ ਉਹਨਾਂ ਦੀ ਮੁਲਾਕਾਤ ਆਪਣੀ ਭਵਿੱਖ ਦੀ ਪਤਨੀ ਨਾਲ ਹੋਈ। ਦੋਹਾਂ ਦੇਸ਼ਾਂ ਦੇ ਲੋਕਾਂ ਅਤੇ ਸਰਕਾਰਾਂ ਵੱਲੋਂ ਪ੍ਰੇਮ ਅਤੇ ਸਨਮਾਨ ਪ੍ਰਾਪਤ ਕਰਨ ਵਾਲੇ ਇਸ ਕਲਾਕਾਰ ਦੀ ਸਫਲਤਾ ਦੀ ਦਾਸਤਾਨ ਸੁਣੋ ਇਸ ਪੌਡਕਾਸਟ ਵਿੱਚ...
How to cater for your dietary restrictions - ਆਸਟ੍ਰੇਲੀਆ ਐਕਸਪਲੇਨਡ: ਭੋਜਨ ਸਬੰਧੀ ਧਾਰਮਿਕ ਅਤੇ ਸਿਹਤ ਪਾਬੰਦੀਆਂ ਦਾ ਧਿਆਨ ਕਿਵੇਂ ਰੱਖੀਏ? 19.01.2026 10:36
Australia is known as the allergy capital of the world. Our diverse population also means that we express our religious beliefs, ethics, health and personal choices through the food we eat. We called on some experts to help us navigate all the labelling, certifications and resources that can inform our food choices. - ਆਸਟ੍ਰੇਲੀਆ ਨੂੰ ਦੁਨੀਆ ਦੀ ਐਲਰਜੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਦੀ ਵਿਭਿੰਨ ਆਬਾਦੀ...
ਖ਼ਬਰਾਂ ਫਟਾਫੱਟ: ਐਲਬਨੀਜ਼ੀ ਨੂੰ ਧਮਕੀ ਦੇਣ ਵਾਲੇ ਨੂੰ ਜ਼ਮਾਨਤ, ਭਗਵੰਤ ਮਾਨ ਦਾ ਸਪੱਸ਼ਟੀਕਰਨ ਤੇ ਹੋਰ ਚੋਣਵੀਆਂ ਖ਼ਬਰਾਂ 16.01.2026 5:03
ਇਸ ਹਫਤੇ ਦੀਆਂ ਅਹਿਮ ਖਬਰਾਂ ਵਿੱਚ ਆਸਟ੍ਰੇਲੀਆ ਤੋਂ ਲੈ ਕੇ ਅੰਤਰਰਾਸ਼ਟਰੀ ਮੰਚ ਅਤੇ ਪੰਜਾਬ ਤੱਕ ਦੀਆਂ ਅਹਿਮ ਖ਼ਬਰਾਂ ਸ਼ਾਮਿਲ ਹਨ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ ਧਮਕੀ ਭਰੀਆਂ ਕਾਲਾਂ ਦੇ ਮਾਮਲੇ ’ਚ ਇੱਕ ਵਿਅਕਤੀ ਦੀ ਜ਼ਮਾਨਤ ’ਤੇ ਰਿਹਾਈ, ਨਫ਼ਰਤ ਭਰੇ ਭਾਸ਼ਣਾਂ ਸਬੰਧੀ ਕਾਨੂੰਨੀ ਸੁਧਾਰਾਂ ’ਤੇ ਚਰਚਾ, ਵੈਨੇਜ਼ੁਏਲਾ ਮਾਮਲੇ ’ਚ ਅਮਰੀਕੀ ਸੈਨੇਟ ਦਾ ਅਹਿਮ ਮਤਾ, ਗਾਜ਼ਾ ਵਿੱਚ ਤਾਜ਼ਾ ਹਵਾਈ ਹਮਲੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲ ਤਖ਼ਤ ਵਿੱਚ ਦਿੱਤਾ ਗਿਆ ਸਪੱਸ਼ਟੀਕਰਨ ਸ਼ਾਮਿਲ ਹ...
ਖ਼ਬਰਨਾਮਾ: ਪਹਿਲਾਂ ਜੰਗਲਾਂ ਦੀ ਅੱਗ, ਹੁਣ ਹੜ੍ਹਾਂ ਦਾ ਖਤਰਾ: ਕੁਦਰਤੀ ਆਫ਼ਤਾਂ ਦੀ ਮਾਰ ਤੋਂ ਪ੍ਰਭਾਵਿਤ ਵਿਕਟੋਰੀਆ 16.01.2026 5:08
ਵਿਕਟੋਰੀਆ ਵਿੱਚ ਹੋਏ ਬੁਸ਼ਫਾਇਰਸ ਤੋਂ ਬਾਅਦ ਲੋਕਾਂ ਨੂੰ ਹੁਣ ਹੜ੍ਹਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਵਾਈ, ਕੰਬਰਲੈਂਡ, ਅਤੇ ਕੇਨੇਟ ਨਦੀਆਂ ਦੇ ਨੇੜੇ ਸੈਰ-ਸਪਾਟਾ ਸਥਾਨਾਂ 'ਤੇ ਅਚਾਨਕ ਹੜ੍ਹ ਆਉਣ ਤੋਂ ਬਾਅਦ ਕਾਰਾਂ ਅਤੇ ਤੰਬੂ ਸਮੁੰਦਰ ਵਿੱਚ ਰੁੜ ਗਏ ਹਨ, ਕਾਰਵਾਂ ਪਾਰਕਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਸੈਂਕੜੇ ਘਰਾਂ ਦੀ ਬਿਜਲੀ ਕੱਟ ਗਈ ਹੈ। 'ਗ੍ਰੇਟ ਓਸ਼ੀਅਨ ਰੋਡ' ਨੂੰ ਦੋਵਾਂ ਦਿਸ਼ਾਵਾਂ ਤੋਂ ਬੰਦ ਕਰਨਾ ਪਿਆ ਹੈ। ਇਹ ਅਤੇ ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ.....
ਜਾਣੋ, AI ਡੀਪਫੇਕ ਧੋਖਾਧੜੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ? 16.01.2026 9:55
ਇੱਕ ਨਵੀਂ ਖੋਜ ਤੋਂ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆਈ ਲੋਕ ਆਰਟੀਫ਼ਿਸ਼ੀਅਲ ਇੰਟੈਲੀਜੈਂਸ ਨਾਲ ਬਣੀਆਂ ਡੀਪਫੇਕ ਧੋਖਾਧੜੀਆਂ ਨੂੰ ਪਹਿਚਾਨਣ ਬਾਰੇ ਹੱਦ ਤੋਂ ਵੱਧ ਆਤਮਵਿਸ਼ਵਾਸੀ ਹਨ, ਜਦਕਿ ਇਹ ਤਕਨੀਕ ਹੁਣ ਹੋਰ ਵੀ ਜ਼ਿਆਦਾ ਸੂਖਮ ਅਤੇ ਪਛਾਨਣ ਵਿੱਚ ਔਖੀ ਹੁੰਦੀ ਜਾ ਰਹੀ ਹੈ। ਮਾਹਿਰ ਆਮ ਲੋਕਾਂ ਨੂੰ ਆਧੁਨਿਕ ਠੱਗੀਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਬਚਾਅ ਲਈ ਮਹੱਤਵਪੂਰਨ ਸੁਝਾਅ ਵੀ ਸਾਂਝੇ ਕਰਦੇ ਹਨ। ਹੋਰ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ।
ਵਿਕਟੋਰੀਆ ਵਿੱਚ ਬੁਸ਼ ਫਾਇਰਜ਼ ਤੋਂ ਅਜੇ ਵੀ ਸਾਵਧਾਨ ਰਹਿਣ ਦੀ ਜ਼ਰੂਰਤ - ਮੁੱਖ ਅਧਿਕਾਰੀ, ਕੰਟਰੀ ਫਾਇਰ ਅਥਾਰਟੀ 16.01.2026 5:55
2026 ਦੀ ਸ਼ੁਰੂਆਤ ਵਿੱਚ ਵਿਕਟੋਰੀਆ ਵਿੱਚ ਭਿਆਨਕ ਬੁਸ਼ ਫਾਇਰਜ਼ ਕਾਰਨ 400,000 ਹੈਕਟੇਅਰ ਤੋਂ ਵੱਧ ਰਕਬਾ ਪ੍ਰਭਾਵਿਤ ਹੋਇਆ ਹੈ। ਕੰਟਰੀ ਫਾਇਰ ਅਥਾਰਟੀ ਦੇ ਮੁੱਖ ਅਧਿਕਾਰੀ ਜੇਸਨ ਹੇਫਨਨ ਨੇ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਗੰਭੀਰ ਰਹਿਣ ਦੀ ਸੰਭਾਵਨਾ ਦੱਸਦਿਆਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। 2009 ਵਿੱਚ ਅਜਿਹੀ ਅੱਗ ਕਾਰਣ ਆਪਣਾ ਘਰ ਗਵਾ ਚੁੱਕੇ ਚਰਨਾਮਤ ਸਿੰਘ ਨੇ ਜਿਥੇ ਅਜਿਹੇ ਸਮੇਂ ਵਿੱਚ ਸਾਵਧਾਨੀ ਵਰਤਣ 'ਤੇ ਜ਼ੋਰ ਦਿੱਤਾ, ਉਥੇ ਹੀ ਅੱਗ ਦੇ ਕਾਰਣਾਂ ਸਬੰਧੀ ਆਪਣਾ ਅਨੁਭਵ ਵੀ ਸਾਂਝਾ ਕ...
ਪੰਜਾਬੀ ਡਾਇਸਪੋਰਾ: ਆਸਟ੍ਰੇਲੀਆ ਦੇ ਵਿਕਟੋਰੀਆ 'ਚ ਲੱਗੀ ਅੱਗ ਦਾ ਸੇਕ ਪਹੁੰਚਿਆ ਨਿਊਜ਼ੀਲੈਂਡ ਤੱਕ 16.01.2026 7:55
ਵਿਕਟੋਰੀਆ 'ਚ ਲੱਗੀ ਅੱਗ ਕਾਰਨ ਨਿਊਜ਼ੀਲੈਂਡ ਦੇ ਦੱਖਣੀ ਆਈਲੈਂਡ ਦੇ ਕੁੱਝ ਹਿੱਸਿਆਂ ਵਿੱਚ ਸੇਕ ਮਹਿਸੂਸ ਕੀਤਾ ਜਾ ਸਕਦਾ ਹੈ। ਗਰਮੀ 'ਚ ਹੋਣ ਵਾਲੇ ਵਾਧੇ ਕਾਰਨ ਨਿਊਜ਼ੀਲੈਂਡ ਦੇ ਉੱਤਰੀ ਹਿੱਸੇ ਦੇ ਕੁੱਝ ਸ਼ਹਿਰਾਂ 'ਚ ਤਾਪਮਾਨ 36 ਡਿਗਰੀ ਤੱਕ ਪਹੁੰਚ ਗਿਆ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…
ਨਫ਼ਰਤ ਕਾਨੂੰਨਾਂ ਤਹਿਤ ਕਿਸੇ ਨਫ਼ਰਤ ਗਰੁੱਪ ਦਾ ਮੈਂਬਰ ਹੋਣ 'ਤੇ ਹੋ ਸਕਦੀ ਹੈ 15 ਸਾਲ ਦੀ ਕੈਦ 15.01.2026 7:14
ਬੋਂਡਾਈ ਅੱਤਵਾਦੀ ਹਮਲੇ ਦੇ ਬਾਅਦ ਨਵੇਂ ਕਾਨੂੰਨਾਂ ਅਧੀਨ, ਸਰਕਾਰ ਵੱਲੋਂ ਨਾਮਜ਼ਦ ਨਫ਼ਰਤ ਸਮੂਹਾਂ ਨਾਲ ਜੁੜਨ ਜਾਂ ਉਨ੍ਹਾਂ ਦਾ ਸਮਰਥਨ ਕਰਨ ‘ਤੇ 15 ਸਾਲ ਤੱਕ ਕੈਦ ਦੀ ਸਜ਼ਾ ਦਾ ਪ੍ਰਾਵਧਾਨ ਹੈ। ਹਾਲਾਂਕਿ, ਇਨ੍ਹਾਂ ਕਾਨੂੰਨਾਂ ਨੂੰ ਲੈ ਕੇ ਨਾਗਰਿਕ ਅਜ਼ਾਦੀਆਂ ਅਤੇ ਦੁਰਵਰਤੋਂ ਦੇ ਸੰਭਾਵਿਤ ਖ਼ਤਰੇ ਬਾਰੇ ਸਵਾਲ ਵੀ ਉੱਠ ਰਹੇ ਹਨ।
‘My artworks brought out my true character’: British-Punjabi artist on 15 years of being Inkquisitive - ‘ਮੇਰੀ ਕਲਾਕਾਰੀ ਨੇ ਮੇਰੀ ਅਸਲ ਸ਼ਖ਼ਸੀਅਤ ਬਣਾਈ’: ਬ੍ਰਿਟਿਸ਼-ਪੰਜਾਬੀ ਕਲਾਕਾਰ Inkquisitive ਨਾਲ ਵਿਸ਼ੇਸ਼ ਗੱਲਬਾਤ 15.01.2026 20:01
British-Punjabi illustrator and artist Amandeep Singh, also known as Inkquisitive, reflects on his 15-year creative journey in this conversation with SBS Punjabi. He speaks about his beginnings, defining moments in his career, and how he responds to criticism and occasional controversy surrounding his work. As an inquisitive storyteller, Amandeep also reflects on how his purpose and perspective ha...
ਖ਼ਬਰਨਾਮਾ: ਏ-ਸੀ-ਟੀ ਵਿੱਚ ਫੁੱਟਪਾਥਾਂ 'ਤੇ ਲਗਭਗ ਇੱਕ ਦਰਜਨ ਵਿਸਫੋਟਕ ਯੰਤਰ ਮਿਲੇ 15.01.2026 3:20
ਪਿਛਲੇ 48 ਘੰਟਿਆਂ ਦੌਰਾਨ ਕੈਨਬਰਾ ਵਿੱਚ ਫੁੱਟਪਾਥਾਂ ‘ਤੇ ਕੁੱਲ 11 ਵਿਸਫੋਟਕ ਯੰਤਰ, ਜਿਨ੍ਹਾਂ ਵਿੱਚ ਪਾਈਪ ਬੰਬ ਵੀ ਸ਼ਾਮਲ ਹਨ, ਮਿਲਣ ਨਾਲ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ। ਏ-ਸੀ-ਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅੱਜ ਦੀਆਂ ਹੋਰ ਮਹੱਤਵਪੂਰਨ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
ਬਾਲੀਵੁੱਡ ਗੱਪਸ਼ੱਪ: ਜਾਣੋ ਫਿਲਮੀ ਦੁਨੀਆ ਦੀ ਹਰ ਧੜਕਣ ਦਾ ਹਾਲ 15.01.2026 5:40
ਨਵੇਂ ਸਾਲ ਵਿੱਚ ਫਿਲਮੀ ਜਗਤ ਦੀ ਤਾਜ਼ਾ ਹਲਚਲ, ਰਿਲੀਜ਼ ਹੋਈਆਂ ਫਿਲਮਾਂ ਦੀ ਕਾਮਯਾਬੀ ਅਤੇ ਆਉਣ ਵਾਲੇ ਪ੍ਰੋਜੈਕਟਾਂ ਦੀ ਤਰੱਕੀ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ।
ਪਾਕਿਸਤਾਨ ਡਾਇਰੀ: ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਆਰਥਿਕ ਜ਼ੋਨ ਆਰਡੀਨੈਂਸ 2026 ਲਿਆ ਵਾਪਸ 15.01.2026 7:58
ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੈਸ਼ਨਲ ਅਸੈਂਬਲੀ ਵਿੱਚੋਂ ਵਾਕਆਊਟ ਕਰਨ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਅੱਧੀ ਰਾਤ ਨੂੰ ਵਿਸ਼ੇਸ਼ ਆਰਥਿਕ ਜ਼ੋਨ ਆਰਡੀਨੈਂਸ 2026 ਵਾਪਸ ਲੈ ਲਿਆ ਹੈ। ਇਸ ਖਬਰ ਨੂੰ ਪੂਰਾ ਜਾਨਣ ਲਈ ਅਤੇ ਪਾਕਿਸਤਾਨ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
ਆਸਟ੍ਰੇਲੀਆ ਵਿੱਚ ਡਾਕਟਰ ਨਾਲ ਸਲਾਹ ਮਸ਼ਵਰਾ ਕਰਨ ਲਈ ਕਿਸ ਰਾਜ ਵਿੱਚ ਵੱਧ ਭੁਗਤਾਨ ਕਰਨਾ ਪੈਂਦਾ ਹੈ? 14.01.2026 6:00
ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਇੱਕ ਸਾਲ ਪਹਿਲਾਂ ਨਾਲੋਂ ਜ਼ਿਆਦਾ ਮੈਡੀਕਲ ਕਲੀਨਿਕ ਪੂਰੀ ਤਰ੍ਹਾਂ ਬਲਕ-ਬਿਲਿੰਗ ਕਰ ਰਹੇ ਹਨ, ਪਰ ਫੇਰ ਵੀ ਕਈ ਕੇਸਾਂ ਵਿੱਚ ਮਰੀਜ਼ਾਂ ਨੂੰ ਆਪਣੀ ਜੇਬ ਤੋਂ ਖਰਚਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਦੇ ਨਾਲ ਹੀ ਇਸ ਰਿਪੋਰਟ ਰਾਹੀਂ ਜਾਣੋ ਕਿ ਆਸਟ੍ਰੇਲੀਆਈ ਲੋਕ ਡਾਕਟਰ ਨੂੰ ਮਿਲਣ ਲਈ ਸਭ ਤੋਂ ਵੱਧ ਅਤੇ ਘੱਟ ਤੋਂ ਘੱਟ ਕਿੱਥੇ ਭੁਗਤਾਨ ਕਰ ਰਹੇ ਹਨ?
From Vision to Victory: Australian Punjabi entrepreneurs share their success mantras - ਛੋਟੀ ਸ਼ੁਰੂਆਤ ਤੋਂ ਵੱਡੀ ਕਾਮਯਾਬੀ ਤੱਕ: ਭਾਰਤੀ ਮੂਲ ਦੇ ਆਸਟ੍ਰੇਲੀਆਈ ਪ੍ਰਵਾਸੀਆਂ ਦੀ ਸਫਲਤਾ ਕਹਾਣੀ 14.01.2026 23:37
Many Punjabis arrived in Australia with limited resources, but with hearts full of dreams, resilience, and hope. Today, they stand among some of the country’s most successful entrepreneurs and professionals. From Jaspal Sarai, owner of a satellite manufacturing firm, to medical technology leader Mannu Kala, and the celebrated “curry king” Atul Chanana, these individuals have carved remarkable path...
Similar podcasts
Replaio is not a podcast publisher; show names, artwork and audio belong to their authors and are distributed through public RSS feeds.