SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਭਾਰਤੀ ਪਰਿਵਾਰ ਵੱਲੋਂ ਸੰਭਾਲੀ ਹੋਈ ਸਰ ਡੌਨ ਬ੍ਰੈਡਮੈਨ ਦੀ ਕੈਪ ਨੂੰ ਨੀਲਾਮੀ ਵਿੱਚ ਮਿਲੇ 460,000 ਡਾਲਰ 30.01.2026 6:52
ਸਾਬਕਾ ਭਾਰਤੀ ਟੈਸਟ ਕ੍ਰਿਕਟਰ ਸ਼੍ਰੀਰੰਗਾ ਸੋਹਿਨੀ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਵੱਲੋਂ ਸੰਭਾਲੀ ਗਈ ਮਹਾਨ ਆਸਟ੍ਰੇਲੀਅਨ ਕ੍ਰਿਕਟਰ ਸਰ ਡੌਨਲਡ ਬ੍ਰੈਡਮੈਨ ਦੀ ਕੈਪ ਇੱਕ ਨੀਲਾਮੀ ਵਿੱਚ ਚਾਰ ਲੱਖ ਡਾਲਰ ਤੋਂ ਵੱਧ ਦੀ ਕੀਮਤ ’ਤੇ ਵਿਕੀ। ਦਿਲਚਸਪ ਗੱਲ ਇਹ ਹੈ ਕਿ ਇੱਕ ਹੋਰ ਆਸਟ੍ਰੇਲੀਆਈ ਕ੍ਰਿਕਟਰ ਦੀ ਕੈਪ ਇੱਕ ਮਿਲਿਅਨ ਡਾਲਰ ਤੋਂ ਵੀ ਜ਼ਿਆਦਾ ਦੀ ਕੀਮਤ ਹਾਸਿਲ ਕਰ ਚੁੱਕੀ ਹੈ। ਖੇਡ ਜਗਤ ਨਾਲ ਜੁੜੀਆਂ ਅਜਿਹੀਆਂ ਕਈ ਹੋਰ ਯਾਦਗਾਰ ਵਸਤੂਆਂ ਵੀ ਨੀਲਾਮੀਆਂ ਵਿੱਚ ਹੈਰਾਨ ਕਰ ਦੇਣ ਵਾਲੀਆਂ ਕੀਮਤਾਂ ਹਾਸਿਲ...
ਖਬਰਾਂ ਫਟਾਫੱਟ: ਨਿਪਾਹ ਵਾਇਰਸ ਅਲਰਟ, ਮੱਧ ਪੂਰਬ ਵਿੱਚ ਫੌਜੀ ਤਣਾਅ ਅਤੇ ਆਸਟ੍ਰੇਲੀਆ ਦੀਆਂ ਵੱਡੀਆਂ ਘਰੇਲੂ ਖ਼ਬਰਾਂ 30.01.2026 4:02
ਇਸ ਹਫਤੇ ਦੀਆਂ ਪ੍ਰਮੁੱਖ ਖਬਰਾਂ ਵਿੱਚ, ਭਾਰਤ ਵਿੱਚ ਨਿਪਾਹ ਵਾਇਰਸ ਦੇ ਫੈਲਾਅ ‘ਤੇ ਆਸਟ੍ਰੇਲੀਆ ਸਰਕਾਰ ਦੀ ਨਿਗਰਾਨੀ, ਅਮਰੀਕਾ ਵੱਲੋਂ ਇਰਾਨ ਨੂੰ ਨਿਊਕਲੀਅਰ ਚੇਤਾਵਨੀ, ਆਸਟ੍ਰੇਲੀਆ ਡੇਅ ‘ਤੇ ਹਜ਼ਾਰਾਂ ਨਵੇਂ ਨਾਗਰਿਕ, ਸਿਆਸੀ ਉਥਲ-ਪੁਥਲ ਅਤੇ ਮਹਿੰਗਾਈ ਦਰ ਵਿੱਚ ਵਾਧੇ ਸਮੇਤ ਦੇਸ਼ੀ ਤੇ ਅੰਤਰਰਾਸ਼ਟਰੀ ਖ਼ਬਰਾਂ ਦਾ ਸੰਖੇਪ ਜਾਇਜ਼ਾ ਸ਼ਾਮਿਲ ਹੈ।
ਖ਼ਬਰਨਾਮਾ: ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੂੰ ਆਸਟ੍ਰੇਲੀਆਈ ਵੀਜ਼ਾ ਪ੍ਰਦਾਨ ਨਾ ਕਰਨ ਦੀ ਉੱਠੀ ਮੰਗ 30.01.2026 5:20
ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੂੰ ਆਸਟ੍ਰੇਲੀਆਈ ਵੀਜ਼ਾ ਜਾਰੀ ਨਾ ਕਰਨ ਦੀ ਮੰਗ ਗ੍ਰਹਿ ਮੰਤਰੀ ਕੋਲ ਰਸਮੀ ਤੌਰ ‘ਤੇ ਦਰਜ ਕਰਵਾਈ ਗਈ ਹੈ। ਤਿੰਨ ਵੱਖ-ਵੱਖ ਸਮੂਹਾਂ ਵੱਲੋਂ ਇਹ ਅਰਜ਼ੀ ਉਸ ਵੇਲੇ ਦਿੱਤੀ ਗਈ ਹੈ ਜਦੋਂ ਹਰਜ਼ੋਗ ਅਗਲੇ ਮਹੀਨੇ ਆਸਟ੍ਰੇਲੀਆ ਦੌਰੇ ਦੀ ਯੋਜਨਾ ਬਣਾ ਰਹੇ ਹਨ। ਇਸ ਮਾਮਲੇ ਸਮੇਤ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
From Melbourne to Mumbai: AFL targets India as part of drive to engage diverse communities - AFL ਦੀ ਭਾਰਤ ਉਡਾਣ: ਹੁਣ ਭਾਰਤ ਦੇ 11 ਰਾਜਾਂ ਵਿੱਚ ਖੇਡੀ ਜਾ ਰਹੀ ਹੈ ਆਸਟ੍ਰੇਲੀਆ ਦੀ ਹਰਮਨਪਿਆਰੀ ਖੇਡ ‘ਫੁਟੀ’ 30.01.2026 4:04
As Australia’s national football code looks beyond traditional markets, the AFL is turning its attention to India as part of a broader effort to become more culturally inclusive. AFL CEO Andrew Dillon is undertaking a week-long visit to explore grassroots development opportunities and attend the AFL India National Championships. With more than 20,000 participants across 11 Indian states, and initi...
Public transport in Australia: breaking down the basics - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਪਬਲਿਕ ਟ੍ਰਾਂਸਪੋਰਟ ਬਾਰੇ ਜਾਣਕਾਰੀ 30.01.2026 10:20
Like in most countries, public transport in Australia is the cheapest way to get around. It includes trams, buses, trains and ferry services. And each state or territory has its own transport network. However, navigating Australia’s public transport system with ease requires knowing the basics around how it works and what to expect. - ਜ਼ਿਆਦਾਤਰ ਦੇਸ਼ਾਂ ਵਾਂਗ, ਆਸਟ੍ਰੇਲੀਆ ਵਿੱਚ ਵੀ ਜਨਤਕ ਟਰਾਂਸਪੋਰਟ ਘੁੰਮਣ-ਫਿ...
ਪੰਜਾਬੀ ਡਾਇਸਪੋਰਾ: ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਆ ਰਹੀ ਕਟੌਤੀ 30.01.2026 7:51
2025 ਵਿੱਚ ਕੈਨੇਡਾ ਵੱਲੋਂ ਲਗਭਗ 90 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਹੀ ਪਰਮਿਟ ਜਾਰੀ ਕੀਤੇ ਗਏ ਸਨ। ਪਹਿਲਾਂ ਦੇ ਮੁਕਾਬਲੇ ਕੈਨੇਡਾ 'ਚ ਭਾਰਤੀ ਵਿਿਦਆਰਥੀਆਂ ਦੀ ਗਿਣਤੀ 'ਚ ਕਾਫੀ ਕਟੌਤੀ ਆ ਰਹੀ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…
ਕੀ ਹੁਣ ਆਰਟੀਫ਼ਿਸ਼ੀਅਲ ਇੰਟੈਲੀਜੈਂਸ (AI) ਕਲਾਕਾਰਾਂ ਦੀ ਕਲਾ ‘ਤੇ ਹਾਵੀ ਹੋ ਰਹੀ ਹੈ? 30.01.2026 6:56
ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੀ ਇੱਕ ਨੀਲਾਮੀ ਦੌਰਾਨ ਇੱਕ ਮਿਲੀਅਨ ਡਾਲਰ ਤੋਂ ਵੱਧ ਰਕਮ ਇਕੱਠੀ ਹੋਈ, ਪਰ ਇਸ ਦੇ ਨਾਲ ਹੀ ਇਹ ਨੀਲਾਮੀ ਵਿਵਾਦਾਂ ਵਿੱਚ ਵੀ ਘਿਰ ਗਈ। 6,500 ਤੋਂ ਵੱਧ ਲੋਕਾਂ ਵੱਲੋਂ ਇਸ ਦੇ ਖ਼ਿਲਾਫ਼ ਦਸਤਖ਼ਤ ਕਰਕੇ ਏਆਈ ਦੇ ਕਲਾ ਖੇਤਰ ਵਿੱਚ ਇਸਤੇਮਾਲ ’ਤੇ ਸਵਾਲ ਉਠਾਏ ਗਏ ਹਨ। ਕਲਾ ਦੀ ਮੂਲਤਾ, ਕਲਾਕਾਰਾਂ ਦੇ ਹੱਕ ਅਤੇ ਤਕਨਾਲੋਜੀ ਦੇ ਵਧਦੇ ਦਖ਼ਲ ਬਾਰੇ ਮੈਲਬਰਨ ਦੇ ਕਲਾਕਾਰ ਰਾਜੀ ਮੁਸੱਵਰ ਆਪਣਾ ਨਜ਼ਰੀਆ ਇਸ ਖਾਸ ਪੌਡਕਾਸਟ ਰਾਹੀਂ ਸਾਂਝਾ ਕਰ ਰਹੇ ਹਨ।
ਆਸਟ੍ਰੇਲੀਆ ਦੇ ਸਮੁੰਦਰੀ ਤੱਟਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਵਿਆਪਕ ਭਾਈਚਾਰੇ ਦੇ ਲਾਈਫਸੇਵਰ 29.01.2026 5:59
ਜਦੋਂ ਸਿਡਨੀ ਦੇ ਕੂਜੀ ਬੀਚ ‘ਤੇ ਸ਼ਾਰਕ ਅਲਾਰਮ ਵੱਜਿਆ, ਤਾਂ ਲਾਈਫਸੇਵਰਸ ਨੇ ਫੌਰੀ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਅਤੇ ਸਭ ਨੂੰ ਸ਼ਾਂਤ ਕੀਤਾ। ਲਾਲ-ਪੀਲੀਆਂ ਟੋਪੀਆਂ ਵਾਲੇ ਇਹ ਵਾਲੰਟੀਅਰਸ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਆਏ ਹੋਏ ਸਨ, ਪਰ ਇਕੱਠੇ ਟੀਮ ਵਜੋਂ ਕੰਮ ਕਰ ਰਹੇ ਸਨ। ਚਾਹੇ ਹਾਲ ਹੀ ਵਿੱਚ ਸ਼ਾਰਕ ਦੇ ਦਿੱਖਣ ਕਾਰਨ ਜਾਗਰੂਕਤਾ ਵਧੀ ਹੋਵੇ ਜਾਂ ਪਾਣੀ ਦੀ ਸੁਰੱਖਿਆ ਸੰਬੰਧੀ ਆਮ ਚਿੰਤਾਵਾਂ ਹੋਣ, ਇਹ ਸੇਵਾਦਾਰ ਦਰਸਾਉਂਦੇ ਹਨ ਕਿ ਇਕ ਦੂਜੇ ਦੀ ਦੇਖਭਾਲ ਕਰਨ ਦਾ ਮੁੱਲ ਹਰ...
ਬੁਸ਼ਫਾਇਰ ਵਿੱਚ ਘਰ ਗਵਾ ਕੇ ਮੁੜ ਸ਼ੁਰੂਆਤ ਕਰਨ ਵਾਲੇ ਪੰਜਾਬੀ ਨੇ ਸਹੀ ਬੀਮਾ ਚੋਣ ਅਤੇ ਸੁਰੱਖਿਆ ਦੇ ਹੋਰ ਤਰੀਕੇ ਕੀਤੇ ਸਾਂਝੇ 29.01.2026 13:58
2026 ਦੀ ਸ਼ੁਰੂਆਤ ਤੋਂ ਹੀ ਵਿਕਟੋਰੀਆ ਜੰਗਲੀ ਅੱਗਾਂ ਤੋਂ ਪ੍ਰਭਾਵਿਤ ਹੁੰਦਾ ਆ ਰਿਹਾ ਹੈ। ਬੀਮਾ ਕੌਂਸਲ ਨੂੰ ਅੱਗਾਂ ਤੋਂ ਪ੍ਰਭਾਵਤ ਹੋਏ ਲੋਕਾਂ ਵੱਲੋਂ ਦਾਅਵੇ ਆਉਣ ਲੱਗੇ ਹਨ, ਪਰ 300 ਤੋਂ ਵੱਧ ਜਾਇਦਾਦਾਂ ਵਿੱਚੋਂ ਕਈਆਂ ਕੋਲ ਬੀਮਾ ਨਹੀਂ ਹੈ। ਖੇਤਰੀ ਨਿਵਾਸੀ ਦਾਅਵਾ ਕਰ ਰਹੇ ਹਨ ਕਿ 'ਆਮ ਸਥਿਤੀ' ਤੱਕ ਵਾਪਸ ਪਹੁੰਚਣ ਵਿੱਚ ਸਾਲਾਂ ਲੱਗ ਸਕਦੇ ਹਨ। 2009 ਦੀ ਬੁਸ਼ਫਾਇਰ ਤੋਂ ਬਾਅਦ ਮੁੜ ਸ਼ੁਰੂਆਤ ਕਰਨ ਵਾਲੇ ਚਰਨਾਮਤ ਸਿੰਘ ਦੱਸਦੇ ਹਨ ਕਿ ਇਕੱਲਾ ਬੀਮਾ ਹੋਣਾ ਹੀ ਸਮੱਸਿਆ ਦਾ ਪੂਰਾ ਹੱਲ ਨਹੀਂ ਹੁੰਦਾ। ਇਸ...
ਖ਼ਬਰਨਾਮਾ: ਭਾਰਤ 'ਚ ਜਾਨਲੇਵਾ ਵਾਇਰਸ 'ਨਿਪਾਹ' ਦੇ ਦੋ ਮਾਮਲਿਆਂ ਦੀ ਪੁਸ਼ਟੀ 29.01.2026 3:59
ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਨਿਪਾਹ ਵਾਇਰਸ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਘੱਟੋ-ਘੱਟ 190 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।
Meet the Australian Punjabis recognised in Australia Day honours - ਆਸਟ੍ਰੇਲੀਆ ਦਿਵਸ ਅਵਾਰਡ: ਰਾਸ਼ਟਰੀ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਕਈ ਪੰਜਾਬੀ ਸ਼ਾਮਲ 29.01.2026 12:36
From Dr Ravinder Raj Anand of Western Australia, recognised for his significant contributions to the nation’s mining industry, to Satwant Calais, founder of Sikh Youth Australia in New South Wales, and Dr Kunwarjit Singh Sangla of Queensland, who has spent decades delivering quality healthcare to communities in Australia’s outback, these are among the Australian Punjabis honoured this Australia Da...
ਆਸਟ੍ਰੇਲੀਆ ਦੇ ਕੌਫੀ ਕਲਚਰ ਵਿੱਚ ਏਸ਼ੀਆਈ ਸਵਾਦਾਂ ਦੀ ਵਧਦੀ ਲੋਕਪ੍ਰਿਯਤਾ 29.01.2026 5:35
ਆਸਟ੍ਰੇਲੀਆ ਵਿੱਚ ਕੌਫੀ ਕਲਚਰ ਤੇਜ਼ੀ ਨਾਲ ਰੂਪ ਬਦਲ ਰਿਹਾ ਹੈ। ਕਲਾਸਿਕ ਕੌਫੀਆਂ ਦੇ ਨਾਲ ਹੁਣ ਏਸ਼ੀਆਈ ਪ੍ਰੇਰਿਤ ਨਵੇਂ ਸਵਾਦ ਵੀ ਗਾਹਕਾਂ ਦੀ ਪਸੰਦ ਬਣ ਰਹੇ ਹਨ। ਹੋਜੀਚਾ, ਕਿਨਾਕੋ ਅਤੇ ਮੈਚਾ ਵਰਗੇ ਡ੍ਰਿੰਕਸ ਕੈਫਿਆਂ ਵਿੱਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਕੈਫੇ ਮੈਨੇਜਰਾਂ ਦਾ ਕਹਿਣਾ ਹੈ ਕਿ ਇਹ ਨਵੇਂ ਰੁਝਾਨ ਨਾ ਸਿਰਫ ਗਾਹਕਾਂ ਨੂੰ ਆਕਰਸ਼ਿਤ ਕਰ ਰਹੇ ਹਨ, ਸਗੋਂ ਆਸਟ੍ਰੇਲੀਆਈ ਕੌਫੀ ਮਾਰਕੀਟ ਵਿੱਚ ਨਵਾਂ ਉਤਸ਼ਾਹ ਵੀ ਭਰ ਰਹੇ ਹਨ।
ਭੋਜਨ ਪਦਾਰਥਾਂ ਵਿੱਚ ਧੋਖਾਧੜੀਆਂ ਰੋਕਣ ਲਈ ਵਿਗਿਆਨੀਆਂ ਨੇ ਤਿਆਰ ਕੀਤੀ ਨਵੀਂ ਤਕਨੀਕ 29.01.2026 7:58
ਹਰ ਸਾਲ ਅਰਬਾਂ ਡਾਲਰ ਦੀ ਭੋਜਨ ਧੋਖਾਧੜੀ ਨਾਲ ਨਜਿੱਠਣ ਲਈ ਆਸਟ੍ਰੇਲੀਅਨ ਵਿਗਿਆਨੀਆਂ ਨੇ ਨਵੇਂ ਅਤੇ ਅਧੁਨਿਕ ਤਰੀਕੇ ਵਿਕਸਿਤ ਕੀਤੇ ਹਨ। ਆਸਟ੍ਰੇਲੀਅਨ ਨਿਊਕਲੀਅਰ ਸਾਇੰਸ ਐਂਡ ਟੈਕਨੋਲੋਜੀ ਆਰਗੇਨਾਈਜੇਸ਼ਨ (ANSTO) ਨਾਲ ਜੁੜੀ ਖੋਜ ਟੀਮ ਦਾ ਕਹਿਣਾ ਹੈ ਕਿ ਦੇਸ਼ ਵਿੱਚ ਭੋਜਨ ਪਦਾਰਥਾਂ ਵਿੱਚ ਮਿਲਾਵਟ ਇੱਕ ਗੰਭੀਰ ਚੁਣੌਤੀ ਬਣੀ ਹੋਈ ਹੈ, ਪਰ ਨਵੀਂ ਤਕਨੀਕ ਦੀ ਮਦਦ ਨਾਲ ਅਜਿਹੀਆਂ ਧੋਖਾਧੜੀਆਂ ਦੀ ਪਛਾਣ ਕਰਨਾ ਹੁਣ ਕਾਫ਼ੀ ਆਸਾਨ ਹੋ ਗਿਆ ਹੈ।
ਬਾਲੀਵੁੱਡ ਗੱਪਸ਼ੱਪ: ਪੰਜਾਬੀ ਅਦਾਕਾਰ ਪਰਮਵੀਰ ਚੀਮਾ ਫਿਲਮ 'ਬਾਰਡਰ 2' ਵਿੱਚ ਆਪਣੇ ਕਿਰਦਾਰ ਨੂੰ ਲੈਕੇ ਉਤਸ਼ਾਹਿਤ 29.01.2026 6:16
ਫਿਲਮ 'ਬਾਰਡਰ-2' ਵਿੱਚ ਜਿੱਥੇ ਦਿਲਜੀਤ ਦੋਸਾਂਝ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਅਦਾਕਾਰ ਪਰਮਵੀਰ ਚੀਮਾ ਵੀ ਫਿਲਮ ਵਿੱਚ ਆਪਣੇ ਕਿਰਦਾਰ ਨੂੰ ਲੈਕੇ ਉਤਸ਼ਾਹਿਤ ਹਨ। ਪਰਮਵੀਰ ਪਹਿਲਾਂ ਫਿਲਮ 'ਬਲੈਕ ਵਾਰੰਟ' ਅਤੇ 'ਤੇਰੇ ਇਸ਼ਕ' ਵਿੱਚ ਨਜ਼ਰ ਆ ਚੁਕੇ ਹਨ। ਇਹ ਅਤੇ ਹੋਰ ਖਬਰਾਂ ਸੁਣੋ ਬਾਲੀਵੁੱਡ ਗੁਪਸ਼ਪ ਵਿੱਚ।...
ਬਿਨਾਂ ਵਾਰੰਟ ਤਲਾਸ਼ੀਆਂ ਵਿੱਚ ਬਹੁ-ਸੱਭਿਆਚਾਰਕ ਭਾਈਚਾਰਿਆਂ ਦੇ ਲੋਕ ਹੋਰਨਾਂ ਨਾਲੋਂ ਜ਼ਿਆਦਾ ਬਣਦੇ ਹਨ ਨਿਸ਼ਾਨਾ: ਰਿਪੋਰਟ 28.01.2026 8:55
ਕਾਰਕੁਨਾਂ ਵੱਲੋਂ ਕਾਨੂੰਨੀ ਚੁਣੌਤੀ ਮਿਲਣ ਮਗਰੋਂ ਵਿਕਟੋਰੀਆ ਸਰਕਾਰ ਨੇ ਪੁਲਿਸ ਨੂੰ ਦਿੱਤੇ ਗਏ 'ਵਾਰੰਟ ਬਿਨਾਂ ਗ੍ਰਿਫ਼ਤਾਰੀਆਂ' ਦੇ ਅਧਿਕਾਰਾਂ ਵਾਲਾ ਕਾਨੂੰਨ ਵਾਪਸ ਲੈ ਲਿਆ ਹੈ। ਇੱਕ ਤਾਜ਼ਾ ਅਧਿਐਨ ਨੇ ਦਰਸਾਇਆ ਹੈ ਕਿ ਇਨ੍ਹਾਂ ਵਾਰੰਟ ਰਹਿਤ ਤਲਾਸ਼ੀਆਂ ਵਿੱਚ ਗੈਰ-ਗੋਰੇ ਪਿਛੋਕੜ ਵਾਲੇ ਲੋਕਾਂ ਨੂੰ 3.5 ਗੁਣਾ ਵੱਧ ਨਿਸ਼ਾਨਾ ਬਣਾਇਆ ਗਿਆ। ਪੂਰਾ ਮਾਮਲਾ ਜਾਣਨ ਲਈ ਸੁਣੋ ਇਹ ਪੌਡਕਾਸਟ।
ਛੋਟੀ ਉਮਰ, ਵੱਡੀ ਉਪਲਬਧੀ: ਬ੍ਰਿਸਬੇਨ ਦੇ ਔਲਖ ਭਰਾਵਾਂ ਦੀ ਆਸਟ੍ਰੇਲੀਅਨ ਫੁੱਟਸਲ ਚੈਂਪੀਅਨਸ਼ਿਪ ਤੱਕ ਦੀ ਉਡਾਨ 28.01.2026 16:23
ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ ਕਿ ਬ੍ਰਿਸਬੇਨ ਦੇ ਦੋ ਭਰਾ, ਰਣਵਿਜੇ ਸਿੰਘ ਔਲਖ (ਅੰਡਰ-14) ਅਤੇ ਰਣਬੀਰ ਸਿੰਘ ਔਲਖ (ਅੰਡਰ-10), ਆਸਟ੍ਰੇਲੀਆ ਦੀ ਨੈਸ਼ਨਲ ਫੁੱਟਸਲ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਰਣਵਿਜੇ ਨੂੰ ਬੈਲਜੀਅਮ ਦੌਰੇ ਲਈ ਆਸਟ੍ਰੇਲੀਆਈ ਅੰਡਰ-14 ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਹਨਾਂ ਦੋਨੋਂ ਬੱਚਿਆਂ ਅਤੇ ਇਹਨਾਂ ਤੇ ਮਾਣ ਮਹਿਸੂਸ ਕਰ ਰਹੇ ਇਹਨਾਂ ਦੇ ਪਿਤਾ ਸਰਵਪ੍ਰੀਤ ਸਿੰਘ ਔਲਖ ਨਾਲ ਪੂਰੀ ਗੱਲਬਾਤ ਸਣਦੇ ਹਾਂ।
ਖ਼ਬਰਨਾਮਾ: ਦੱਖਣ-ਪੂਰਬੀ ਆਸਟ੍ਰੇਲੀਆ ‘ਚ ਗਰਮੀ ਦੀ ਲਹਿਰ, ਨਿਊ ਸਾਊਥਵੇਲਜ਼ ਅਤੇ ਕਵੀਨਜ਼ਲੈਂਡ ‘ਚ ਸੰਭਾਵਿਤ ਅੱਗ ਦਾ ਖ਼ਤਰਾ 28.01.2026 4:07
ਦੱਖਣ-ਪੂਰਬੀ ਆਸਟ੍ਰੇਲੀਆ ਦੇ ਅੰਦਰੂਨੀ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦਕਿ ਤਟਵਰਤੀ ਸ਼ਹਿਰਾਂ ਨੂੰ ਰਿਕਾਰਡ ਤਾਪਮਾਨ ਤੋਂ ਬਾਅਦ ਥੋੜ੍ਹਾ ਰਾਹਤ ਮਿਲ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਨੂੰ ਪ੍ਰਭਾਵਿਤ ਕਰਨ ਦੇ ਬਾਅਦ, ਅੱਜ ਨਿਊ ਸਾਊਥ ਵੇਲਜ਼ ਅਤੇ ਕਵੀਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਤੇਜ਼ ਤਾਪਮਾਨ ਦੀ ਭਵਿੱਖਵਾਣੀ ਕੀਤੀ ਗਈ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੋਡਕਾਸਟ ਰਾਹੀਂ ਸੁਣੋ।
ਇਹਨਾਂ ਗਰਮੀਆਂ ਦੌਰਾਨ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੋਇਆ 33 28.01.2026 7:19
ਕੋਵਿਡ-19 ਮਹਾਂਮਾਰੀ ਤੋਂ ਬਾਅਦ ਆਸਟ੍ਰੇਲੀਆ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੇ ਰੁਝਾਨ ਵਿੱਚ ਵਾਧਾ ਦੇਖਿਆ ਗਿਆ ਹੈ। ਇਸ ਚੁਣੌਤੀ ਨੂੰ ਧਿਆਨ ਵਿੱਚ ਰੱਖਦਿਆਂ ਆਸਟ੍ਰੇਲੀਆ ਦੇ ਜਲ ਸੁਰੱਖਿਆ ਪ੍ਰੀਸ਼ਦ ਨੇ ਨਵੀਂ ‘ਆਸਟ੍ਰੇਲੀਆਈ ਜਲ ਸੁਰੱਖਿਆ ਰਣਨੀਤੀ 2030’ ਜਾਰੀ ਕੀਤੀ ਹੈ। ਇਸ ਰਣਨੀਤੀ ਦਾ ਮਕਸਦ ਦਹਾਕੇ ਦੇ ਅੰਤ ਤੱਕ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘਟਾਉਣਾ ਹੈ, ਜਿਸ ਨਾਲ ਦੇਸ਼-ਪੱਧਰੀ ਜਲ ਸੁਰੱਖਿਆ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਨਵੇਂ ਸਾਲ ਦੀ ਸਮਝਦਾਰ ਵਿੱਤੀ ਸ਼ੁਰੂਆਤ: ਬਿੱਲ ਘਟਾਓ, ਪੈਸਾ ਬਚਾਓ ਤੇ ਜੇਬ ਵਿੱਚ ਵਾਪਸ ਲਿਆਓ 28.01.2026 9:36
ਜੇ ਤੁਸੀਂ ਸਾਲ ਦੀ ਸ਼ੁਰੂਆਤ ਵਿੱਤੀ ਤੌਰ ’ਤੇ ਮਜ਼ਬੂਤ ਬਣਾਉਣਾ ਚਾਹੁੰਦੇ ਹੋ, ਤਾਂ ਇਸ ਜਾਣਕਾਰੀ ਵਿੱਚ ਪੈਸੇ ਬਚਾਉਣ ਦੇ 10 ਉਪਯੋਗੀ ਤਰੀਕੇ ਸਾਂਝੇ ਕੀਤੇ ਗਏ ਹਨ। ਇਹ ਜਾਣਕਾਰੀ ਆਮ ਪ੍ਰਕਿਰਤੀ ਦੀ ਹੈ ਅਤੇ ਵਿੱਤੀ ਸਲਾਹ ਨਹੀਂ ਮੰਨੀ ਜਾਵੇ। ਆਪਣੇ ਹਾਲਾਤਾਂ ਅਨੁਸਾਰ ਫੈਸਲਾ ਕਰਨ ਲਈ ਲਾਇਸੰਸਸ਼ੁਦਾ ਪੇਸ਼ੇਵਰ ਨਾਲ ਸਲਾਹ ਕਰੋ। ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪੌਡਕਾਸਟ।
ਪਾਕਿਸਤਾਨ ਡਾਇਰੀ: ਪਾਕਿਸਤਾਨ ਦੇ ਗਾਜ਼ਾ ਬੋਰਡ ਆਫ ਪੀਸ ਦਾ ਹਿਸਾ ਬਣਨ 'ਤੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ 28.01.2026 7:21
ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਬਣਾਏ ਗਏ ‘ਗਾਜ਼ਾ ਬੋਰਡ ਆਫ਼ ਪੀਸ’ ਵਿੱਚ ਪਾਕਿਸਤਾਨ ਦੇ ਸ਼ਾਮਿਲ ਹੋਣ ਦੇ ਫ਼ੈਸਲੇ ’ਤੇ ਦੇਸ਼ ਅੰਦਰ ਸਿਆਸੀ ਵਿਰੋਧ ਤੇਜ਼ ਹੋ ਗਿਆ ਹੈ। ਇਮਰਾਨ ਖਾਨ ਦੀ ਪਾਰਟੀ ਸਮੇਤ ਕਈ ਵਿਰੋਧੀ ਧਿਰਾਂ ਇਸ ਕਦਮ ਦਾ ਖੁੱਲ੍ਹ ਕੇ ਵਿਰੋਧ ਕਰ ਰਹੀਆਂ ਹਨ। ਇਸ ਮਸਲੇ ਨਾਲ ਜੁੜੀਆਂ ਪੂਰੀਆਂ ਜਾਣਕਾਰੀਆਂ ਅਤੇ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ ਸੁਣੋ।
ਆਸਟ੍ਰੇਲੀਆਈ ਡਾਲਰ 15 ਮਹੀਨਿਆਂ ਦੇ ਸਿਖਰਲੇ ਪੱਧਰ 'ਤੇ ਕੀ ਨਿਕਲਦੇ ਹਨ ਅਰਥ ? 28.01.2026 4:40
ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆਈ ਡਾਲਰ ਦੀ ਗਤੀ ਉਪਰ ਵੱਲ ਨੂੰ ਬਰਕਰਾਰ ਚੱਲ ਰਹੀ ਹੈ। ਇੱਕ ਆਸਟ੍ਰੇਲੀਅਨ ਡਾਲਰ ਹੁਣ 63 ਭਾਰਤੀ ਰੁਪਏ ਤੋਂ ਵੀ ਅੱਗੇ ਚਲਾ ਗਿਆ ਹੈ। ਇੱਕ ਮਜ਼ਬੂਤ ਆਸਟ੍ਰੇਲੀਆਈ ਡਾਲਰ ਵਿਦੇਸ਼ੀ ਯਾਤਰੀਆਂ ਅਤੇ ਘਰੇਲੂ ਬਜਟ ਲਈ ਸਵਾਗਤਯੋਗ ਖ਼ਬਰ ਹੋ ਸਕਦੀ ਹੈ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।
ਆਸਟ੍ਰੇਲੀਆਈ ਬੈਂਕਾਂ ਵਲੋਂ ਦਿੱਤੇ ਜਾਣ ਵਾਲੇ ਕਰਜ਼ਿਆਂ ਅਤੇ ਰਿਫਾਇਨੈਂਸ ਉੱਤੇ ਲਗੇਗੀ ਨੀਵੀਂ ਸੀਮਾ, ਜਾਣੋ ਨਿਯਮ 27.01.2026 10:44
ਆਸਟ੍ਰੇਲੀਆ ਵਿੱਚ ਬੈਂਕਾਂ ਵੱਲੋਂ ਦਿੱਤੇ ਜਾਣ ਵਾਲੇ ਕਰਜ਼ੇ ’ਤੇ ਹੁਣ ਸੀਮਾ ਲਗੇਗੀ, ਜਿਸ ਦਾ ਨਿਰਧਾਰਨ ਆਸਟ੍ਰੇਲੀਆਈ ਪ੍ਰੂਡੈਂਸ਼ੀਅਲ ਰੈਗੂਲੇਸ਼ਨ ਅਥਾਰਟੀ (APRA) ਕਰੇਗੀ। 1 ਫਰਵਰੀ 2026 ਤੋਂ ਲਾਗੂ ਨਿਯਮਾਂ ਅਨੁਸਾਰ, ਬੈਂਕ ਆਮ ਤੌਰ ’ਤੇ ਆਮਦਨ ਤੋਂ ਛੇ ਗੁਣਾ ਤੋਂ ਵੱਧ ਕਰਜ਼ਾ ਨਹੀਂ ਦੇ ਸਕਣਗੇ, ਅਤੇ ਇਹ ਸੀਮਾ ਰਿਫਾਇਨੈਂਸ ’ਤੇ ਵੀ ਲਾਗੂ ਹੋਵੇਗੀ। ਇਹ ਬਦਲਾਅ ਘਰ ਖਰੀਦਣ ਜਾਂ ਲੋਨ ਮੁੜ-ਵਿੱਤ ਕਰਵਾਉਣ ਵਾਲਿਆਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਅਤੇ ਇਸ ਨਾਲ ਨਿਭਣ ਦੇ ਕੀ ਰਾਹ ਹਨ, ਸੁਣੋ ਐਸਬੀਐਸ ਪੰਜ...
Reflecting on early Sikh history: 96-year-old Teja Singh Grewal’s journey in Australia - ਆਸਟ੍ਰੇਲੀਆ ਵਿੱਚ ਸਿੱਖ ਇਤਿਹਾਸ ਦੀ ਜੀਵੰਤ ਗਵਾਹੀ: 96 ਸਾਲਾ ਤੇਜਾ ਸਿੰਘ ਨਾਲ ਖਾਸ ਗੱਲਬਾਤ 27.01.2026 8:23
Teja Singh Grewal, 96, from Brisbane, shares his memories of the early Punjabi-Sikh settlers in Australia. He migrated from Punjab in 1947 to reunite with his father, Booja Singh, who arrived in 1901, and to honour his grandfather, who first came in 1885. In this conversation, Teja Singh reflects on founding a Sikh congregation and community kitchen in 1968, as well as his pioneering role in estab...
ਖ਼ਬਰਨਾਮਾ: ਰਿਕਾਰਡ ਗਰਮੀ ਦੇ ਮੱਦੇਨਜ਼ਰ, ਵਿਕਟੋਰੀਆ ਦੇ ਫਾਇਰ ਫਾਈਟਰਜ਼, ਵਿਨਾਸ਼ਕਾਰੀ ਸਥਿਤੀਆਂ ਲਈ ਤਿਆਰ 27.01.2026 4:49
ਮੈਲਬਰਨ ਅਤੇ ਜੀਲੋਂਗ ਵਿੱਚ ਤਾਪਮਾਨ 45 ਡਿਗਰੀ ਤੱਕ ਅਤੇ ਮਿਲਡੂਰਾ ਵਿੱਚ 49 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਨਾਲ ਘਰਾਂ ਨੂੰ ਅੱਗ ਲੱਗਣ ਦਾ ਖ਼ਤਰਾ ਵਧ ਗਿਆ ਹੈ। ਵਿਕਟੋਰੀਆ ਭਰ ਵਿੱਚ ਐਮਰਜੈਂਸੀ ਅਧਿਕਾਰੀ ਸਖ਼ਤ ਗਰਮੀ ਅਤੇ ਸੰਭਾਵਿਤ ਅੱਗ ਦੀਆਂ ਸਥਿਤੀਆਂ ਲਈ ਤਿਆਰ ਹਨ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੋਡਕਾਸਟ ਰਾਹੀਂ ਸੁਣੋ।
Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 27.01.2026 50:05
This SBS Punjabi radio program brings you highlights from Australia’s and India’s national day celebrations on 26 January, along with major local and international news. The program also includes Punjabi Diary, our weekly segment on key political and social issues in Punjab, updates on Victoria’s bushfires amid extreme heat conditions, and a special conversation with Order of Australia Medal recip...
Similar podcasts
Replaio is not a podcast publisher; show names, artwork and audio belong to their authors and are distributed through public RSS feeds.