SBS
SBS Punjabi - ਐਸ ਬੀ ਐਸ ਪੰਜਾਬੀ
Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।
Where to listen?
Podcasts in the app Replaio Radio Coming soonPodcasts are coming to the app soon. Install now and be the first to see a whole new take on podcasts
Episodes
ਕਲਾ ਅਤੇ ਕਹਾਣੀਆਂ: ਪਾਕਿਸਤਾਨੀ ਗਾਇਕਾ ਨਹੀਦ ਅਖ਼ਤਰ ਦੀ ਸੁਰਾਂ ਨਾਲ ਸਜੀ ਖੂਬਸੂਰਤ ਯਾਤਰਾ 16.02.2026 5:24
ਲਹਿੰਦੇ ਪੰਜਾਬ ਦੀ ਹਰਮਨ ਪਿਆਰੀ ਗਾਇਕਾ, ਨਹੀਦ ਅਖ਼ਤਰ ਨੇ ਘੱਟ ਸਮੇਂ ਵਿੱਚ ਹੀ ਪਾਕਿਸਤਾਨ ਫਿਲਮ ਇੰਡਸਟਰੀ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਲਈ। ਵੱਡੇ ਨਾਵਾਂ ਦੀ ਮੌਜੂਦਗੀ ਦੇ ਬਾਵਜੂਦ, ਆਪਣੀ ਮਿਹਨਤ ਅਤੇ ਕਲਾ ਦੇ ਬਲਬੂਤੇ ਉਨ੍ਹਾਂ ਨੇ ਲੋਕਾਂ ਦੇ ਦਿਲ ਜਿੱਤ ਲਏ। ਆਮ ਤੋਂ ਖ਼ਾਸ ਬਣਨ ਦੀ ਇਹ ਦਿਲਚਸਪ ਕਹਾਣੀ ਸੁਣੋ ਇਸ ਪੌਡਕਾਸਟ ਵਿੱਚ।
ਸਿਡਨੀ ਦੇ ਭਾਰਤੀ ਬਹੁਤਾਤ ਵਾਲੇ ਗਲੈਨਵੁਡ ਵਿੱਚ ਕਈ ਦੁਕਾਨਾਂ ਦੀ ਤੋੜ-ਭੰਨ ਤੇ ਚੋਰੀ, ਪੁਲਿਸ ਤਫਤੀਸ਼ ਜਾਰੀ: ਜਾਣੋ ਪੂਰਾ ਮਾਮਲਾ 16.02.2026 6:44
ਵੈਸਟਰਨ ਸਿਡਨੀ ਦੇ ਗਲੈਨਵੁਡ ਵਿੱਚ ਸਥਿਤ ਦੀਪ ਫੂਡ ਹੱਬ ’ਚ 8 ਫਰਵਰੀ ਨੂੰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੋੜ-ਭੰਨ ਕਰਕੇ ਗੱਲੇ ਵਿੱਚੋਂ ਨਕਦੀ ਚੋਰੀ ਕੀਤੀ ਗਈ। ਨਿਊ ਸਾਊਥ ਵੇਲਜ਼ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਿਸ ਵਿੱਚ ਨੇੜਲੇ ਏਟੀਐਮ ਤੋਂ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਅਤੇ ਹੋਰ ਦੁਕਾਨਾਂ ਦੇ ਤਾਲੇ ਤੋੜਨ ਦੀਆਂ ਘਟਨਾਵਾਂ ਵੀ ਸ਼ਾਮਲ ਹਨ। ਮਾਲਿਕ ਹਰਜੀਤ ਸਿੰਘ ਅਨੁਸਾਰ ਲਗਭਗ 4000 ਡਾਲਰ ਦਾ ਨੁਕਸਾਨ ਹੋਇਆ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ।
Lunar New Year 2026: ਕਿਸ ਜਾਨਵਰ ਨਾਲ ਜੁੜਿਆ ਹੈ ਤੁਹਾਡਾ ਰਾਸ਼ੀ ਚਿੰਨ੍ਹ, ਤੇ ਕੀ ਹਨ ਇਸਦੇ ਮਾਇਨੇ? 15.02.2026 6:26
ਚਾਈਨੀਜ਼ ਨਵਾਂ ਵਰ੍ਹਾ ਭਾਵ ਕਿ ਲੂਨਰ ਨਿਊ ਯੀਅਰ ਦੀ ਆਰੰਭਤਾ ਇਸ ਵਾਰ 17 ਫਰਵਰੀ 2026 ਨੂੰ ਹੋਣ ਜਾ ਰਹੀ ਹੈ ਤੇ ਕੈਲੰਡਰ ਮੁਤਾਬਿਕ ਇਸ ਸਾਲ ਦੀ ਸਮਾਪਤੀ 5 ਫਰਵਰੀ 2027 ਨੂੰ ਹੋਵੇਗੀ। ਲੂਨਰ ਰਾਸ਼ੀ ਚੱਕਰ ਦੇ ਮੁਤਾਬਿਕ ਇਸ ਸਾਲ ਦਾ ਰਾਸ਼ੀ ਚਿੰਨ੍ਹ ਫਾਇਰ ਹੌਰਸ ਭਾਵ ਕਿ ਰੈੱਡ ਹੌਰਸ ਹੈ। ਤੁਹਾਨੂੰ ਦੱਸ ਦਈਏ ਕਿ ਚੀਨੀ ਰਾਸ਼ੀ ਚੱਕਰ ਵਿੱਚ 12 ਚਿੰਨ੍ਹ ਹਨ ਅਤੇ ਹਰੇਕ ਦਾ ਨਾਮ ਇੱਕ ਜਾਨਵਰ ਦੇ ਨਾਮ 'ਤੇ ਰੱਖਿਆ ਗਿਆ ਹੈ ਅਤੇ ਇਨ੍ਹਾਂ 12 ਚਿੰਨ੍ਹਾਂ ਵਿੱਚ ਚੂਹਾ, ਬਲਦ, ਟਾਈਗਰ, ਖਰਗੋਸ਼, ਡਰੈਗਨ, ਸੱਪ,ਘੋੜਾ, ਬ...
ਖ਼ਬਰਾਂ ਫਟਾਫੱਟ: ਲਿਬਰਲ ਪਾਰਟੀ ਤੇ ਵਿਰੋਧੀ ਧਿਰ ਨੂੰ ਮਿਲਿਆ ਨਵਾਂ ਨੇਤਾ, ਰਾਸ਼ਟਰੀ ਮਾਫ਼ੀ ਦੀ 18ਵੀਂ ਵਰ੍ਹੇਗੰਢ ਅਤੇ ਆਰਥਿਕ ਦਬਾਅ 13.02.2026 3:58
ਇਸ ਹਫ਼ਤੇ ਆਸਟ੍ਰੇਲੀਆ ਵਿੱਚ ਲਿਬਰਲ ਪਾਰਟੀ ਅੰਦਰ ਨੇਤ੍ਰਿਤਵ ਤਬਦੀਲੀ ਨੇ ਰਾਜਨੀਤਿਕ ਸਰਗਰਮੀਆਂ ਨੂੰ ਤੇਜ਼ ਕੀਤਾ, ਜਦਕਿ ਦੇਸ਼ ਨੇ ਸਟੋਲਨ ਜਨਰੇਸ਼ਨ ਲਈ ਰਾਸ਼ਟਰੀ ਮਾਫ਼ੀ ਦੀ 18ਵੀਂ ਵਰ੍ਹੇਗੰਢ ਮੌਕੇ ਪੀੜਤਾਂ ਲਈ 87 ਮਿਲੀਅਨ ਡਾਲਰ ਦੀ ਸਹਾਇਤਾ ਦਾ ਐਲਾਨ ਕੀਤਾ। ਇਸਦੇ ਨਾਲ ਹੀ ਵਿਆਜ ਦਰਾਂ ਵਿੱਚ ਵਾਧਾ, ਬੈਂਕਾਂ ਦੇ ਵੱਡੇ ਮੁਨਾਫ਼ੇ, ਸਿਡਨੀ ਰੈਲੀ ਦੌਰਾਨ ਪੁਲਿਸ ਕਾਰਵਾਈ ’ਤੇ ਉਠੇ ਸਵਾਲ, ਫਰਸਟ ਨੇਸ਼ਨਜ਼ ਭਾਈਚਾਰੇ ਵਿੱਚ ਸਿਹਤ ਅਸਮਾਨਤਾਵਾਂ ਅਤੇ ਪਰਥ ਵਿੱਚ ਸੁਰੱਖਿਆ ਸੰਬੰਧੀ ਮਾਮਲਾ ਵੀ ਚਰਚਾ ਵਿੱਚ ਰ...
World Radio Day: 'Radio is a therapy for migrants', radio presenter Amardeep Kaur - ਵਿਸ਼ਵ ਰੇਡੀਓ ਦਿਵਸ: 'ਪਰਵਾਸੀਆਂ ਦੇ ਲਈ ਇੱਕ ਥੈਰੇਪੀ ਹੈ ਰੇਡੀਓ', ਰੇਡੀਓ ਪੇਸ਼ਕਾਰ ਅਮਰਦੀਪ ਕੌਰ 13.02.2026 19:56
"This is Jalandhar centre of All India Radio.” For many Punjabis, this familiar phrase was a staple of 1990s radio. This World Radio Day, SBS Punjabi connects with the voice behind that iconic introduction: Amardeep Kaur. Now a prominent figure in the Australian Punjabi community, Amardeep was seeking a sense of home when she joined Harman Radio, one of Australia’s first private 24/7 Punjabi-langu...
ਖ਼ਬਰਨਾਮਾ: ਐਂਗਸ ਟੇਲਰ ਬਣੇ ਫੈਡਰਲ ਵਿਰੋਧੀ ਧਿਰ ਦੇ ਨਵੇਂ ਨੇਤਾ, ਜੇਨ ਹਿਊਮ ਬਣੀ ਉਪ ਨੇਤਾ 13.02.2026 4:14
ਲਿਬਰਲ ਪਾਰਟੀ ਰੂਮ ਵਿੱਚ ਹੋਏ ਫੇਰਬਦਲ ਤੋਂ ਬਾਅਦ ਐਂਗਸ ਟੇਲਰ ਨੇ 34 ਵੋਟਾਂ ਨਾਲ ਸੁਜ਼ਨ ਲੀ ਨੂੰ ਹਰਾ ਕੇ ਫੈਡਰਲ ਵਿਰੋਧੀ ਧਿਰ ਦੇ ਨੇਤਾ ਵਜੋਂ ਕਮਾਨ ਸੰਭਾਲ ਲਈ ਹੈ। ਸੈਨੇਟਰ ਜੇਨ ਹਿਊਮ ਹੁਣ ਵਿਰੋਧੀ ਧਿਰ ਦੀ ਨਵੀਂ ਉਪ ਨੇਤਾ ਬਣ ਗਈ ਹੈ, ਜਿਨ੍ਹਾਂ ਨੇ ਟੇਡ ਓ'ਬ੍ਰਾਇਨ ਨੂੰ ਮਾਤ ਦਿੱਤੀ ਹੈ। ਇਹ ਅਤੇ ਹੋਰ ਖਬਰਾਂ ਦੇ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।
World Radio Day: History, significance and celebrations - ਵਿਸ਼ਵ ਰੇਡੀਓ ਦਿਵਸ: ਇਤਿਹਾਸ ਅਤੇ ਮਹੱਤਵ 13.02.2026 7:32
February 13 is World Radio Day, which celebrates the radio as a way of educating people, providing information, and promoting freedom of expression across cultures. - 13 ਫਰਵਰੀ ਨੂੰ ਵਿਸ਼ਵ ਰੇਡੀਓ ਦਿਵਸ ਮਨਾਇਆ ਜਾਂਦਾ ਹੈ। 1946 ਇਸ ਤਰੀਖ਼ ਨੂੰ ਹੀ ਸੰਯੁਕਤ ਰਾਸ਼ਟਰ (United Nations) ਦੀ ਅੰਤਰਰਾਸ਼ਟਰੀ ਪ੍ਰਸਾਰਣ ਸੇਵਾ ਸਥਾਪਿਤ ਹੋਈ ਸੀ। ਹਰ ਸਾਲ ਇਸ ਦਿਨ ਨੂੰ ਰੇਡੀਓ ਜ਼ਰੀਏ ਲੋਕਾਂ ਨੂੰ ਸਿੱਖਿਅਤ ਕਰਨ, ਜਾਣਕਾਰੀ ਪ੍ਰਦਾਨ ਕਰਨ ਅਤੇ ਸਭਿਆਚਾਰਾਂ ਵਿੱਚ ਪ੍ਰ...
ਵਿਸ਼ਵ ਰੇਡੀਓ ਦਿਵਸ: ਐਸਬੀਐਸ ਪੰਜਾਬੀ ਰੇਡੀਓ ਨਾਲ ਤਿੰਨ ਦਹਾਕਿਆਂ ਤੋਂ ਵੀ ਲੰਬੀ ਸਾਂਝ ਦੇ ਹਾਣੀ ਸ਼ਾਮ ਕੁਮਾਰ 13.02.2026 18:13
1992 ਵਿੱਚ ਆਸਟ੍ਰੇਲੀਆ ਆਏ ਸ਼ਾਮ ਕੁਮਾਰ ਨੇ ਐਸਬੀਐਸ ਪੰਜਾਬੀ ਰੇਡੀਓ ਰਾਹੀਂ ਆਪਣੀਆਂ ਸਭਿਆਚਾਰਕ ਜੜ੍ਹਾਂ ਨਾਲ ਮੁੜ ਤੋਂ ਨਾਤਾ ਜੋੜਿਆ ਅਤੇ ਇਸ ਪ੍ਰੋਗਰਾਮ ਪ੍ਰਤੀ ਆਪਣੀ ਲਗਨ ਨਾਲ ਇੱਕ ਪ੍ਰੇਰਣਾਦਾਇਕ ਮਿਸਾਲ ਵੀ ਕਾਇਮ ਕੀਤੀ। ਸੁਣੋ ਸ਼ਾਮ ਕੁਮਾਰ ਨਾਲ ਕੀਤੀ ਇਹ ਗੱਲਬਾਤ ਜਿਸ ਵਿੱਚ ਉਹ ਪੰਜਾਬੀ ਪ੍ਰੋਗਰਾਮ ਨਾਲ ਨਿਭਾਈ ਆਪਣੀ ਤਿੰਨ ਦਹਾਕਿਆਂ ਤੋਂ ਵੱਧ ਲੰਬੀ ਸਾਂਝ ਅਤੇ ਤਜਰਬਿਆਂ ਬਾਰੇ ਗੱਲਬਾਤ ਕਰਦੇ ਹਨ।
ਪੰਜਾਬੀ ਡਾਇਸਪੋਰਾ: ਅਮਰੀਕਾ ਵਿੱਚ ਮਾਰੇ ਤਾਜ਼ਾ ਇਮੀਗ੍ਰੇਸ਼ਨ ਛਾਪਿਆਂ ਦੌਰਾਨ 90 ਭਾਰਤੀ ਗ੍ਰਿਫ਼ਤਾਰ, 30 ਪੰਜਾਬੀ ਵੀ ਸ਼ਾਮਿਲ 13.02.2026 7:50
ਅਮਰੀਕਾ ਵਿੱਚ ਇਮੀਗ੍ਰੇਸ਼ਨ ਵਿਭਾਗ ਵੱਲੋਂ ਮਾਰੇ ਤਾਜ਼ਾ ਛਾਪਿਆਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ 90 ਭਾਰਤੀਆਂ ਵਿੱਚੋਂ 30 ਪੰਜਾਬੀ ਹਨ ਅਤੇ ਜਾਣਕਾਰੀ ਮੁਤਾਬਕ ਬਹੁਤਿਆਂ ਨੂੰ ਭਾਰਤ ਵਾਪਸ ਭੇਜਿਆ ਜਾਵੇਗਾ। ਇਸ ਖ਼ਬਰ ਸਮੇਤ ਦੁਨੀਆ ਭਰ ਵਿੱਚ ਰਹਿੰਦੇ ਪੰਜਾਬੀਆਂ ਨਾਲ ਸਬੰਧਤ ਹੋਰ ਅਹਿਮ ਅਪਡੇਟਸ ਸੁਣੋ ਸਾਡੇ ਪੋਡਕਾਸਟ ਵਿੱਚ।
World Radio Day 2024: Celebrating the journey from Radio to Digital - ਵਿਸ਼ਵ ਰੇਡੀਓ ਦਿਵਸ: ਖਬਰਾਂ, ਜਾਣਕਾਰੀ ਤੇ ਮਨੋਰੰਜਨ ਦਾ ਬਦਲਦਾ ਚਿਹਰਾ 12.02.2026 7:03
Every year on February 13, World Radio Day celebrates this powerful medium that has stood the test of time for over a century. From radio to the multi-media platform of podcasts, let's explore the journey of this ever-evolving form of audio storytelling, news and entertainment. - ਅੱਜ ਜਿਸ ਤਰ੍ਹਾਂ ਹਰ ਹੱਥ 'ਚ ਮੋਬਾਈਲ ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਇੱਕ ਸਮੇਂ ਹਰ ਘਰ 'ਚ ਇੱਕ ਰੇਡੀਓ ਹੁੰਦਾ ਸੀ। ਰੇਡੀਓ ਦੀ ਬਹੁਤੀ ਥਾਂ ਹੁਣ ਡ...
ਖ਼ਬਰਨਾਮਾ: ਐਂਗਸ ਟੇਲਰ ਨੇ ਸੁਜ਼ਨ ਲੀ ਵਿਰੁੱਧ ਲਿਬਰਲ ਲੀਡਰਸ਼ਿਪ ਚੁਣੌਤੀ ਕੀਤੀ ਪੇਸ਼ 12.02.2026 6:10
ਲਿਬਰਲ ਸੰਸਦ ਮੈਂਬਰ ਐਂਗਸ ਟੇਲਰ ਨੇ ਅਧਿਕਾਰਤ ਤੌਰ ‘ਤੇ ਲਿਬਰਲ ਲੀਡਰਸ਼ਿਪ ਲਈ ਆਪਣੀ ਚੁਣੌਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਸੁਜ਼ਨ ਲੀ ਦੇ ਅਹੁਦੇ ਨੂੰ ਲੈ ਕੇ ਮਹੀਨਿਆਂ ਤੋਂ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਮਿਲ ਗਿਆ ਹੈ। ਇਸ ਵਿਕਾਸ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਸੁਣੋ ਸਾਡੇ ਪੌਡਕਾਸਟ ਵਿੱਚ।
ਨਿਊ ਸਾਊਥ ਵੇਲਜ਼ ਦੇ ਸਕੂਲਾਂ ਵਿੱਚ ‘ਪ੍ਰਾਈਮਰੀ ਐਥਿਕਸ' ਰਾਹੀਂ ਨੈਤਿਕ ਸੋਚ ਦਾ ਵਿਕਾਸ 12.02.2026 6:33
'ਪ੍ਰਾਈਮਰੀ ਐਥਿਕਸ' ਨਿਊ ਸਾਊਥ ਵੇਲਜ਼ ਦੇ ਸਰਕਾਰੀ ਸਕੂਲਾਂ ਵਿੱਚ ਚੱਲਣ ਵਾਲਾ ਇੱਕ ਸੁਤੰਤਰ ਗੈਰ-ਮੁਨਾਫ਼ਾ ਪ੍ਰੋਗਰਾਮ ਹੈ, ਜੋ ਵਿਦਿਆਰਥੀਆਂ ਨੂੰ ਨੈਤਿਕਤਾ ਅਤੇ ਆਲੋਚਨਾਤਮਕ ਸੋਚ ਸਿਖਾਉਂਦਾ ਹੈ। ਕਹਾਣੀਆਂ, ਸਵਾਲ-ਜਵਾਬ ਅਤੇ ਗੱਲਬਾਤ ਦੇ ਮਾਧਿਅਮ ਨਾਲ ਇਹ ਬੱਚਿਆਂ ਵਿੱਚ ਤਰਕਸ਼ੀਲ ਵਿਚਾਰਧਾਰਾ, ਆਪਣੇ ਵਿਚਾਰ ਸਾਂਝੇ ਕਰਨ ਅਤੇ ਉਨ੍ਹਾਂ ਦਾ ਸਪਸ਼ਟ ਸਮਰਥਨ ਕਰਨ ਦੀ ਯੋਗਤਾ ਪੈਦਾ ਕਰਦਾ ਹੈ। ਫੈਜ਼ਾ ਤੁਨਕੈ ਵਰਗੇ ਸਮਰਪਿਤ ਵੋਲੰਟੀਅਰ ਅਧਿਆਪਕ ਇਸ ਪ੍ਰਕਿਰਿਆ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਜੋ ਬੱਚਿਆਂ...
ਬਾਲੀਵੁੱਡ ਗਪਸ਼ਪ: ਪੰਜਾਬੀ ਫਿਲਮ 'ਡੀਐਸਪੀ ਦੇਵ 2' ਦੇ ਮੁੱਖ ਕਿਰਦਾਰ ਦੇਵ ਖਰੌੜ ਨੇ ਫਿਲਮ ਪ੍ਰਤੀ ਦਿਖਾਇਆ ਜੋਸ਼, ਟ੍ਰੇਲਰ ਰਿਲੀਜ਼ 12.02.2026 6:47
ਪੰਜਾਬੀ ਫਿਲਮ 'ਡੀਐਸਪੀ ਡੇਵ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ ਅਤੇ ਇਸ ਦੇ ਮੁੱਖ ਅਦਾਕਾਰ ਦੇਵ ਖਰੌੜ ਨੇ ਫਿਲਮ ਪ੍ਰਤੀ ਆਪਣੇ ਉਤਸ਼ਾਹ ਦਾ ਇਜ਼ਹਾਰ ਕੀਤਾ ਹੈ। ਇਸਦੇ ਨਾਲ ਹੀ ਪੰਜਾਬੀ ਗਾਇਕ ਏ ਪੀ ਢਿੱਲੋਂ ਓਟੀਟੀ ਦੇ ਇੱਕ ਪ੍ਰਸਿੱਧ ਪ੍ਰੋਗ੍ਰਾਮ ਵਿੱਚ ਨਜ਼ਰ ਆਏ ਅਤੇ ਆਪਣੇ ਜੀਵਨ ਸਫ਼ਰ ਨੂੰ ਦਰਸ਼ਕਾਂ ਨਾਲ ਸਾਂਝਾ ਕੀਤਾ। ਇਹ ਅਤੇ ਹੋਰ ਮਨੋਰੰਜਨ ਨਾਲ ਭਰੀਆਂ ਖਬਰਾਂ ਲਈ ਸੁਣੋ ਬਾਲੀਵੁੱਡ ਗੁਪਸ਼ਪ।
ਵਿਆਜ ਦਰ ਵਿੱਚ ਹੋਏ ਵਾਧੇ ਤੋਂ ਬਾਅਦ ਹੁਣ ‘ਕੈਪੀਟਲ ਗੇਨ ਟੈਕਸ’ ਮੁੜ ਸੁਰਖੀਆਂ ਵਿੱਚ 11.02.2026 7:33
ਵਿਆਜ ਦਰਾਂ ਵਿੱਚ ਵਾਧੇ ਦੇ ਮੱਦੇਨਜ਼ਰ ਸਰਕਾਰ ਤੋਂ ਕੈਪਿਟਲ ਗੇਨ ਟੈਕਸ ਛੋਟ ‘ਤੇ ਮੁੜ ਵਿਚਾਰ ਕੀਤੇ ਜਾਣ ਦੀ ਮੰਗ ਉੱਭਰ ਰਹੀ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਮੌਜੂਦਾ ਛੋਟ ਅਮੀਰ ਆਸਟ੍ਰੇਲੀਆਈਆਂ ਨੂੰ ਵੱਧ ਫਾਇਦਾ ਪਹੁੰਚਾਉਂਦੀ ਹੈ। ਆਖ਼ਿਰ ਕੈਪਿਟਲ ਗੇਨ ਟੈਕਸ ਹੈ ਕੀ, ਅਤੇ ਜੇ ਇਸ ਵਿੱਚ ਤਬਦੀਲੀ ਆਉਂਦੀ ਹੈ, ਤਾਂ ਕਿਸ ਵਰਗ ‘ਤੇ ਇਸਦਾ ਕਿਹੋ ਜਿਹਾ ਅਸਰ ਪਵੇਗਾ? ਇਹ ਅਤੇ ਹੋਰ ਵੇਰਵਿਆਂ ਲਈ ਸੁਣੋ ਇਹ ਪੌਡਕਾਸਟ।
How to recover from bushfires - ਆਸਟ੍ਰੇਲੀਆ ਐਕਸਪਲੇਨਡ: ਜੰਗਲਾਂ ਦੀ ਅੱਗ ਦੇ ਨੁਕਸਾਨ ਤੋਂ ਕਿਵੇਂ ਉਭਰਨਾ ਹੈ? 11.02.2026 11:06
Australia’s hot, dry climate and unique landscapes make it one of the most bushfire-prone countries in the world. As climate change drives higher temperatures and drier conditions, we can expect more frequent and more intense bushfires in the future. But once the fire is out, how do you return home safely, find support, and look after yourself? - ਆਸਟ੍ਰੇਲੀਆ ਦਾ ਗਰਮ ਅਤੇ ਖੁਸ਼ਕ ਜਲਵਾਯੂ ਇਸ ਨੂੰ ਜੰਗਲੀ ਅੱਗ ਲ...
'How many more lives before we act?' Melbourne mum lost son to meningococcal B, now calls for free vaccines - ‘ਹੋਰ ਕਿੰਨੀਆਂ ਜਾਨਾਂ?’ Meningococcal–B ਕਾਰਨ ਪੁੱਤਰ ਨੂੰ ਗਵਾਉਣ ਵਾਲੀ ਮਾਂ ਦੀ ਸਰਕਾਰ ਨੂੰ ਅਪੀਲ 11.02.2026 13:16
A Melbourne-based mother of four lost her 16-year-old son after to Meningococcal B, a life-threatening disease which is preventable by vaccine. Following her loss, the grieving mother, Norliah, has launched a petition calling on the Victorian Government to make the Meningococcal B vaccine free for all. - 24 ਸਤੰਬਰ 2025 ਨੂੰ ਮੈਲਬਰਨ ਰਹਿੰਦੀ ਚਾਰ ਬੱਚਿਆਂ ਦੀ ਇੱਕ ਮਾਂ ਨੇ ਆਪਣੇ 16 ਸਾਲਾ ਪੁੱਤਰ ਨੂੰ ਗਵਾ ਦਿੱਤਾ। ਉਸਨ...
ਖ਼ਬਰਨਾਮਾ: ਸਿਡਨੀ ਰੈਲੀ ਦੌਰਾਨ ਪੁਲਿਸ ਦੀ ਸਖਤ ਕਾਰਵਾਈ ‘ਤੇ ਗ੍ਰੈਂਡ ਮੁਫ਼ਤੀ ਨੇ ਕੀਤੀ ਪਾਰਦਰਸ਼ੀ ਜਾਂਚ ਦੀ ਮੰਗ 11.02.2026 4:09
ਆਸਟ੍ਰੇਲੀਆ ਦੇ ਗ੍ਰੈਂਡ ਮੁਫ਼ਤੀ ਨੇ ਸਿਡਨੀ ਵਿੱਚ ਇਜ਼ਰਾਈਲੀ ਰਾਸ਼ਟਰਪਤੀ ਆਇਜ਼ਕ ਹੜ੍ਹਟਜ਼ੋਗ ਦੇ ਦੌਰੇ ਖਿਲਾਫ ਹੋਈ ਰੈਲੀ ਦੌਰਾਨ ਨਿਊ ਸਾਊਥ ਵੇਲਜ਼ ਪੁਲਿਸ ਦੇ ਵਿਵਹਾਰ ਦੀ ਪਾਰਦਰਸ਼ੀ ਜਾਂਚ ਦੀ ਮੰਗ ਕੀਤੀ ਹੈ। ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਮੁਸਲਿਮ ਵਿਅਕਤੀਆਂ, ਜੋ ਪੰਜ ਮਿੰਟ ਦੀ ਨਮਾਜ਼ ਅਦਾ ਕਰ ਰਹੇ ਸਨ, ਨੂੰ ਜ਼ੋਰ-ਜਬਰਦਸਤੀ ਨਾਲ ਹਟਾਇਆ ਗਿਆ ਸੀ। ਰੈਲੀ ਵਿੱਚ ਹਜ਼ਾਰਾਂ ਲੋਕ ਸ਼ਾਮਿਲ ਹੋਏ, 27 ਵਿੱਚੋਂ 9 ਗ੍ਰਿਫ਼ਤਾਰੀਆਂ ‘ਤੇ ਚਾਰਜ ਲਗਾਏ ਗਏ, ਅਤੇ ਪੁਲਿਸ ਦੀ ਭਾਰੀ-ਹਥਿਆਰ...
ਪਾਕਿਸਤਾਨ ਡਾਇਰੀ: ਲਾਹੌਰ ‘ਚ ਦੋ ਦਹਾਕਿਆਂ ਬਾਅਦ ਬਸੰਤ ਦੀ ਵਾਪਸੀ, ਪਰ ਪਾਬੰਦੀਆਂ ‘ਤੇ ਵਿਵਾਦ ਜਾਰੀ 11.02.2026 7:45
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਦਸੰਬਰ 2025 ਵਿੱਚ ਪਾਬੰਦੀ ਹਟਾਉਣ ਤੋਂ ਬਾਅਦ 6 ਫਰਵਰੀ 2026 ਨੂੰ ਬਸੰਤ ਤਿਉਹਾਰ ਮਨਾਇਆ ਗਿਆ ਅਤੇ ਲਾਹੌਰ ਵਿੱਚ ਲਗਭਗ ਦੋ ਦਹਾਕਿਆਂ ਬਾਅਦ ਪਤੰਗਬਾਜ਼ੀ ਨੂੰ ਕਾਨੂੰਨੀ ਇਜਾਜ਼ਤ ਮਿਲੀ। ਹਾਲਾਂਕਿ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਛੋਟ ਸਿਰਫ਼ ਲਾਹੌਰ ਤੱਕ ਸੀਮਿਤ ਰਹੀ ਜਦਕਿ ਹੋਰ ਇਲਾਕਿਆਂ ਵਿੱਚ ਪਾਬੰਦੀ ਜਾਰੀ ਰਹੀ। ਇਸਦੇ ਨਾਲ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਆਸਟ੍ਰੇਲੀਆ ਵਿੱਚ ਕੈਦੀਆਂ ਦੀ ਗਿਣਤੀ ਅੱਠ ਸਾਲਾਂ ਦੇ ਸਭ ਤੋਂ ਉੱਚੇ ਪੱਧਰ ‘ਤੇ, ਸਰਕਾਰ ਖਰਚ ਰਹੀ ਅਰਬਾਂ ਡਾਲਰ 10.02.2026 9:10
ਆਸਟ੍ਰੇਲੀਆ ਦੀਆਂ ਜੇਲ੍ਹਾਂ ਵਿੱਚ ਕੈਦ ਲੋਕਾਂ ਦੀ ਗਿਣਤੀ ਅੱਠ ਸਾਲਾਂ ਵਿੱਚ ਸਭ ਤੋਂ ਵੱਧ ਹੋ ਗਈ ਹੈ। ਨਵੇਂ ਅੰਕੜਿਆਂ ਮੁਤਾਬਕ 2024-2025 ਵਿੱਤੀ ਸਾਲ ਦੌਰਾਨ ਹਰ ਰੋਜ਼ ਔਸਤਨ 45,000 ਲੋਕ ਜੇਲ੍ਹਾਂ ਵਿੱਚ ਕੈਦ ਸਨ। ਵੱਧ ਰਹੀ ਕੈਦੀ ਸੰਖਿਆ ਨਾਲ ਸਰਕਾਰ ਨੂੰ ਹਰ ਸਾਲ ਅਰਬਾਂ ਡਾਲਰ ਖਰਚ ਕਰਨੇ ਪੈ ਰਹੇ ਹਨ। ਇਸ ਦੇ ਚਲਦੇ, ਮਾਹਿਰਾਂ ਵੱਲੋਂ ਕਾਨੂੰਨੀ ਅਤੇ ਸੁਧਾਰਕ ਪ੍ਰਣਾਲੀ ਵਿੱਚ ਬਦਲਾਅ ਦੀ ਮੰਗ ਜ਼ੋਰ ਪਕੜ ਰਹੀ ਹੈ। ਹੋਰ ਜਾਣਕਾਰੀ ਲਈ ਪੂਰਾ ਪੌਡਕਸਟ ਸੁਣੋ।
Rising cricket star Harjas Singh: From U-19 World Cup to triple century in grade cricket to national dreams - ਹਰਜੱਸ ਸਿੰਘ: 'ਟ੍ਰਿਪਲ ਸੈਂਚਰੀ' ਤੋਂ ਅੰਤਰਰਾਸ਼ਟਰੀ ਸੁਪਨਿਆਂ ਤੱਕ ਦਾ ਸਫ਼ਰ 10.02.2026 18:21
Second-generation Indian-Punjabi migrant Harjas Singh has emerged as a rising star in Australian cricket after scoring a record-breaking 314 runs off 141 balls in the 2025 New South Wales Premier First Grade. In a conversation with SBS Punjabi, Harjas shares his dream of representing Australia on the international stage. Listen to this podcast to follow his journey through Youth Test cricket, the...
ਖ਼ਬਰਨਾਮਾ: ਇਜ਼ਰਾਈਲੀ ਰਾਸ਼ਟਰਪਤੀ ਦੇ ਦੌਰੇ ਦੌਰਾਨ ਪ੍ਰਦਰਸ਼ਨ, NSW ਪ੍ਰੀਮੀਅਰ ਮਿੰਸ ਵੱਲੋਂ ਪੁਲਿਸ ਕਾਰਵਾਈ ਦਾ ਬਚਾਅ 10.02.2026 4:45
ਸਿਡਨੀ ਵਿੱਚ ਇਜ਼ਰਾਈਲੀ ਰਾਸ਼ਟਰਪਤੀ ਦੀ ਫੇਰੀ ਦੇ ਵਿਰੋਧ ਦੌਰਾਨ ਹੋਏ ਪ੍ਰਦਰਸ਼ਨ ‘ਚ 27 ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਪ੍ਰੀਮੀਅਰ ਕ੍ਰਿਸ ਮਿੰਸ ਨੇ ਪੁਲਿਸ ਦੀ ਕਾਰਵਾਈ ਦਾ ਸਮਰਥਨ ਕੀਤਾ ਹੈ। ਨਿਊ ਸਾਊਥ ਵੇਲਜ਼ ਪੁਲਿਸ ਮੁਤਾਬਕ 10 ਪ੍ਰਦਰਸ਼ਨਕਾਰੀਆਂ ਉੱਤੇ ਅਧਿਕਾਰੀਆਂ ‘ਤੇ ਹਮਲਾ ਕਰਨ ਦੇ ਦੋਸ਼ ਲਗੇ ਹਨ। ਇਸਦੇ ਨਾਲ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।
ਜਾਣੋ, ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਅਤੇ ਮਹਿੰਗਾਈ ਦੀ ਕੀ ਹੈ ਤਾਜ਼ਾ ਸਥਿਤੀ? 10.02.2026 4:39
ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਆਸਟ੍ਰੇਲੀਆ ਦੀ ਬੇਰੁਜ਼ਗਾਰੀ ਦਰ ਵਿੱਚ 0.1 ਫੀਸਦ ਗਿਰਾਵਟ ਆਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਨਵੰਬਰ ਅਤੇ ਦਿਸੰਬਰ 2025 ਦੇ ਵਿਚਕਾਰ ਬੇਰੁਜ਼ਗਾਰੀ ਦਰ ਦਾ ਗਰਾਫ਼ ਹੇਠਾਂ ਵੱਲ ਨੂੰ ਆਉਣ ਤੋਂ ਬਾਅਦ ਅਤੇ ਹੁਣ ਬੇਰੁਜ਼ਗਾਰੀ ਦਰ 4.2 ਫੀਸਦ ਹੈ। ਮਾਹਿਰਾਂ ਮੁਤਾਬਿਕ ਬੇਰੁਜ਼ਗਾਰੀ ਦੇ ਅੰਕੜੇ ਮਹਿੰਗਾਈ ਦਰ ਦੀ ਤਰਜ਼ਮਾਨੀ ਕਰ ਰਹੇ ਹਨ। ਖਜ਼ਾਨਚੀ ਚਾਲਮਰਸ ਕਹਿੰਦੇ ਹਨ, ਸਭ ਤੋਂ ਤਾਜ਼ਾ ਅੰਕੜਿਆਂ ਵਿੱਚ, ਮਹਿੰਗਾਈ ਘੱਟ ਗਈ ਹੈ ਜਦਕਿ ਆਰਬੀਏ ਗਵਰਨਰ ਦ...
ਪੰਜਾਬੀ ਡਾਇਰੀ: ਪੰਜਾਬ ਦੇ ਰਾਜਪਾਲ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਬਾਰੇ ਚਿੰਤਾ ਪ੍ਰਗਟਾਈ 10.02.2026 8:46
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਸੂਬੇ ਦੀ ਮੌਜੂਦਾ ਕਾਨੂੰਨ-ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੇ ਮਨਾਂ ਵਿਚੋਂ ਕਾਨੂੰਨ ਦਾ ਡਰ ਘੱਟਦਾ ਜਾ ਰਿਹਾ ਹੈ ਅਤੇ ਬਦਲਾਖੋਰੀ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਸ ਬਾਬਤ ਪੰਜਾਬ ਸਰਕਾਰ ਵੱਲੋਂ ਢੁੱਕਵੇਂ ਉਪਰਾਲੇ ਕੀਤੇ ਜਾ ਰਹੇ ਹਨ, ਜਦਕਿ ਕੇਂਦਰ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਗਿਆ ਹੈ। ਨਾਲ ਹੀ ਰਾਜਪਾਲ ਨੇ ਨਸ਼ਿਆਂ ਦੀ ਸਮੱਸਿਆ ਨੂੰ ਗੰਭੀਰ ਦੱਸਦਿਆਂ ਲੋਕਾਂ ਨੂੰ ਸੁਚੇਤ ਅਤੇ ਜਾਗਰੂਕ ਹੋਣ ਦੀ ਅਪੀਲ ਕੀਤੀ।
ਐਪਸਟਿਨ ਫਾਈਲਾਂ: ਅਦਾਲਤੀ ਦਸਤਾਵੇਜ਼ਾਂ ਦੇ ਜਨਤਕ ਹੋਣ ਨਾਲ ਮਾਮਲੇ ‘ਤੇ ਨਵੀਂ ਚਰਚਾ 09.02.2026 6:47
ਅਮਰੀਕੀ ਫਾਇਨੈਂਸਰ ਜੈਫਰੀ ਐਪਸਟਿਨ ਨਾਲ ਸੰਬੰਧਿਤ ਕੁਝ ਅਦਾਲਤੀ ਦਸਤਾਵੇਜ਼ ਜਨਤਕ ਹੋਣ ਤੋਂ ਬਾਅਦ ਇਹ ਮਾਮਲਾ ਮੁੜ ਖ਼ਬਰਾਂ ਵਿੱਚ ਹੈ। ‘ਐਪਸਟਿਨ ਫਾਈਲਾਂ’ ਦੇ ਤਹਿਤ ਸਾਹਮਣੇ ਆਏ ਰਿਕਾਰਡ ਵੱਖ-ਵੱਖ ਸਿਵਲ ਕੇਸਾਂ ਅਤੇ ਗਵਾਹੀਆਂ ਨਾਲ ਜੁੜੇ ਹਨ। ਇਨ੍ਹਾਂ ਦਸਤਾਵੇਜ਼ਾਂ ਨੇ ਮਾਮਲੇ ਦੇ ਇਤਿਹਾਸ, ਕਾਨੂੰਨੀ ਕਾਰਵਾਈ ਅਤੇ ਸੰਬੰਧਿਤ ਵਿਅਕਤੀਆਂ ਬਾਰੇ ਹੋਰ ਜਾਣਕਾਰੀ ਪ੍ਰਦਾਨ ਕੀਤੀ ਹੈ।
‘ਮੈਂ ਹਾਰ ਚੁਕਿਆ ਸੀ’: ਫਿਰੋਜ਼ਪੁਰ ਦੇ ਮਾਨਵ ਵਿਜ ਦੀ ਵਾਪਸੀ ਅਤੇ ਅਦਾਕਾਰੀ ਵਿੱਚ ਦੁਬਾਰਾ ਚਮਕਣ ਦੀ ਕਹਾਣੀ 09.02.2026 21:29
ਹਿੰਦੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਮਾਨਵ ਵਿਜ ਨੇ 2004 ਵਿੱਚ ਫ਼ਿਲਮ ‘ਅਸਾਂ ਨੂੰ ਮਾਣ ਵਤਨਾਂ ਦਾ’ ਨਾਲ ਪੰਜਾਬੀ ਫ਼ਿਲਮਾਂ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ, ਪਰ ਡਾਕਟਰੀ ਪੇਸ਼ੇ ਤੋਂ ਅਦਾਕਾਰੀ ਵੱਲ ਮੁੜਨਾ ਉਨ੍ਹਾਂ ਲਈ ਆਸਾਨ ਨਹੀਂ ਸੀ। ਇਸ ਵਿਸ਼ੇਸ਼ ਗੱਲਬਾਤ ਵਿੱਚ ਉਹ ਦੱਸਦੇ ਹਨ ਕਿ ਕਿਵੇਂ ‘ਪੰਜਾਬ 1984’ ਨੇ ਉਨ੍ਹਾਂ ਦੇ ਕਰੀਅਰ ਨੂੰ ਨਵਾਂ ਰੁਖ ਦਿੱਤਾ ਅਤੇ ‘ਉਡਤਾ ਪੰਜਾਬ’, ‘ਖਿਦੋ ਖੂੰਡੀ’ ਤੋਂ ਲੈ ਕੇ ਹਾਲ ਹੀ ਦੀ ਰਿਲੀਜ਼ ‘ਮਾਂ ਜਾਏ’ ਤੱਕ ਉਹਨਾਂ ਦਾ ਸਫ਼ਰ ਸੰਘਰਸ਼, ਲਗਨ ਅਤੇ ਮਿਹਨਤ ਨਾਲ ਕਿਵੇਂ...
Similar podcasts
Replaio is not a podcast publisher; show names, artwork and audio belong to their authors and are distributed through public RSS feeds.