SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1682 episodes

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Be sure to visit the podcast's website and support the creator: www.sbs.com.au

Author

SBS

Category

News

Podcast website

www.sbs.com.au

Latest episode

Oct 9, 2026

Where to listen?

Podcasts in the app Replaio Radio Coming soon

Podcasts are coming to the app soon. Install now and be the first to see a whole new take on podcasts

Get it on Google Play Install for free Android almost 10M downloads · 4.8 rating iOS soon

Episodes

ਪੰਜਾਬੀ ਡਾਇਸਪੋਰਾ: ਮੋਦੀ ਦੇ ਨਿਊਜ਼ੀਲੈਂਡ ਦੌਰੇ ਨਾਲ ਵਪਾਰ ਨੂੰ ਹੁਲਾਰਾ, ਪੰਜਾਬੀ ਭਾਸ਼ਾ ਨੂੰ ਮਾਨਤਾ ਅਤੇ ਭਾਰਤ-ਕੈਨੇਡਾ ਸਬੰਧਾਂ 'ਚ ਨਵੀਂ ਤਰੱਕੀ 17.07.2026

ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਦੌਰੇ ਦੌਰਾਨ 10 ਤੋਂ ਵੱਧ ਵਪਾਰਕ ਸਮਝੌਤੇ ਹੋਏ। ਇਸੇ ਦੌਰਾਨ ਨਿਊਜ਼ੀਲੈਂਡ ਸਿੱਖ ਸਟੱਡੀਜ਼ ਨੂੰ ਪਹਿਲੀ ਵਾਰ ਸਰਕਾਰੀ ਮਾਨਤਾ ਅਧੀਨ ਪੰਜਾਬੀ ਭਾਸ਼ਾ ਦਾ ਕੋਰਸ ਚਲਾਉਣ ਦੀ ਮਨਜ਼ੂਰੀ ਮਿਲੀ। ਉੱਥੇ ਹੀ ਪੰਜਾਬੀ ਮੂਲ ਦੇ ਕੈਨੇਡੀਅਨ ਵਪਾਰ ਮੰਤਰੀ ਮਨਿੰਦਰ ਸਿੱਧੂ ਵੀ ਭਾਰਤ ਦੇ ਵਪਾਰਕ ਦੌਰੇ ਦੀ ਅਗਵਾਈ ਕਰਨਗੇ। ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

17th IFFM opens on 13 August with over 130 films, including a significant Punjabi presence - 17ਵਾਂ IFFM 13 ਅਗਸਤ ਤੋਂ, 130 ਤੋਂ ਵੱਧ ਫ਼ਿਲਮਾਂ, ਪੰਜਾਬੀ ਸਿਨੇਮਾ ਦੀ ਵੀ ਖਾਸ ਮੌਜੂਦਗੀ 17.07.2026

Preparations for the 17th Indian Film Festival of Melbourne (IFFM) are in full swing, with the event set to take place in Melbourne from 13 to 23 August 2026. This year, over 130 films in over 30 languages will be showcased, with Sitaare Zameen Par, Kantara: A Legend – Chapter 1, and Saiyaara receiving the highest number of nominations. Notably, Punjabi cinema will also have a special representati...

Australian Sikh Games 2027 to go high-tech, says new national committee president Daljit Singh Dhami - 'ਆਧੁਨਿਕ ਤਕਨਾਲੋਜੀ ਨਾਲ ਸਿੱਖ ਗੇਮਜ਼ ਨੂੰ ਨਵੀਂ ਉਡਾਣ ਦੇਣ ਦੀ ਤਿਆਰੀ': ਰਾਸ਼ਟਰੀ ਕਮੇਟੀ ਪ੍ਰਧਾਨ ਦਲਜੀਤ ਸਿੰਘ ਧਾਮੀ 17.07.2026

Following calls for improvements after the Australian Sikh Games 2026, the next edition of this annual sporting event is set to be more high-tech than ever, says Daljit Singh Dhami, the newly appointed president of the National Committee for the Australian Sikh Games 2027. He told SBS Punjabi that the new committee is embracing technology and new initiatives to better engage younger generations an...

Not letting dementia diminish love: Techie Tejwant Kaur’s AI platform supports patients and loved ones - AI ਦੀ ਮਦਦ ਨਾਲ ਡਿਮੈਂਸ਼ੀਆ ਪੀੜਤ ਪਰਿਵਾਰਾਂ ਲਈ ਆਸ ਦੀ ਕਿਰਨ ਬਣ ਰਹੀ ਹੈ ਤੇਜਵੰਤ ਕੌਰ 16.07.2026

After seeing her aunt suffer from dementia, Tejwant Kaur made it her mission to make life easier for other people suffering from the disease as well as their caretakers. After working in the field of Information Technology for over 12 years, managing specialist medical practices, Kaur blended her expertise from IT and healthcare to co-found an AI platform, 'Jiya'. The platform aims to help caregiv...

ਵਿਸ਼ਵ ਕੱਪ ਅੱਪਡੇਟ: ਅਰਜਨਟੀਨਾ ਨੇ ਇੰਗਲੈਂਡ ਨੂੰ ਹਰਾ ਕੇ ਸਪੇਨ ਖਿਲਾਫ਼ ਵਿਸ਼ਵ ਕੱਪ ਫਾਈਨਲ 'ਚ ਬਣਾਈ ਜਗ੍ਹਾ 16.07.2026

ਫੀਫਾ ਵਿਸ਼ਵ ਕੱਪ 2026 ਦੇ 35ਵੇਂ ਦਿਨ ਅਰਜਨਟੀਨਾ ਨੇ ਆਖ਼ਰੀ ਪਲਾਂ ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਇੰਗਲੈਂਡ ਨੂੰ 2-1 ਨਾਲ ਹਰਾ ਦਿੱਤਾ। ਲਿਓਨੇਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਦੋ ਅਸਿਸਟਾਂ ਦੀ ਬਦੌਲਤ ਅਰਜਨਟੀਨਾ ਨੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ, ਜਿੱਥੇ ਹੁਣ ਉਸਦਾ ਸਾਹਮਣਾ ਸਪੇਨ ਨਾਲ ਹੋਵੇਗਾ।

ਖ਼ਬਰਨਾਮਾ: ਈਰਾਨ-ਅਮਰੀਕਾ ਤਣਾਅ, ਨਵੇਂ ਆਸਟ੍ਰੇਲੀਆਈ AI ਨਿਯਮ, ਨਸਲਵਾਦ ਜਾਂਚ ਅਤੇ ਹੋਰ ਅਹਿਮ ਖ਼ਬਰਾਂ 16.07.2026

ਅੱਜ ਦੀਆਂ ਮੁੱਖ ਅੰਤਰਰਾਸ਼ਟਰੀ ਅਤੇ ਆਸਟ੍ਰੇਲੀਆਈ ਖ਼ਬਰਾਂ ਵਿੱਚ ਈਰਾਨ ਵੱਲੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤੇ ਬੰਦ ਕਰਨ ਦੀ ਚਿਤਾਵਨੀ, ਆਸਟ੍ਰੇਲੀਆ ਵਿੱਚ ਆਦਿਵਾਸੀ ਭਾਈਚਾਰਿਆਂ ਖ਼ਿਲਾਫ਼ ਨਫ਼ਰਤੀ ਭਾਸ਼ਣ ਨੂੰ ਅਪਰਾਧ ਬਣਾਉਣ ਦੀ ਮੰਗ, AI ਉਦਯੋਗ ਲਈ ਨਵੇਂ ਨਿਯਮਾਂ ਦੀ ਯੋਜਨਾ, ਬੱਚਿਆਂ ਦੀ ਦੇਖਭਾਲ ਨਾਲ ਜੁੜੇ ਇਕ ਮਾਮਲੇ ਦੀ ਜਾਂਚ, ਨੌਰਦਰਨ ਟੈਰੀਟਰੀ ਵਿੱਚ ਵੱਡੇ ਸੁਰੱਖਿਅਤ ਖੇਤਰ ਦਾ ਐਲਾਨ ਅਤੇ ਫੁੱਟਬਾਲ ਵਿਸ਼ਵ ਕੱਪ ਸੈਮੀਫਾਈਨਲ ਵਿੱਚ ਅਰਜਨਟੀਨਾ ਦੀ ਜਿੱਤ ਸ਼ਾਮਲ ਹਨ।

ਹੁਣ Digital Arrival Card ਨਾਲ ਹੋਵੇਗੀ ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਮੁਸਾਫਰਾਂ ਦੀ ਐਂਟਰੀ 16.07.2026

ਆਸਟ੍ਰੇਲੀਆ ਵਿੱਚ ਦਾਖ਼ਲ ਹੋਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਅਤੇ ਸੈਲਾਨੀਆਂ ਲਈ ਜਲਦ ਹੀ ਕਾਗਜ਼ੀ ਅਰਾਈਵਲ ਕਾਰਡ ਦੀ ਥਾਂ ਡਿਜੀਟਲ ਅਰਾਈਵਲ ਕਾਰਡ ਲਾਗੂ ਕੀਤਾ ਜਾਵੇਗਾ। ਅਕਤੂਬਰ 2024 ਤੋਂ ਚੋਣਵੀਆਂ ਉਡਾਣਾਂ 'ਤੇ ਚੱਲ ਰਹੇ ਪਾਇਲਟ ਪ੍ਰਾਜੈਕਟ ਦੀ ਸਫਲਤਾ ਤੋਂ ਬਾਅਦ ਫੈਡਰਲ ਸਰਕਾਰ ਨੇ ਇਸ ਪ੍ਰਣਾਲੀ ਨੂੰ ਅਗਲੇ 12 ਤੋਂ 18 ਮਹੀਨਿਆਂ ਵਿੱਚ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਅਤੇ ਸਮੁੰਦਰੀ ਬੰਦਰਗਾਹਾਂ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਯਾਤਰੀਆਂ ਦੀ ਐਂਟਰੀ ਪ...

ਬਾਲੀਵੁੱਡ ਗੱਪਸ਼ੱਪ: ਇੰਡੀਅਨ ਫਿਲਮ ਫੈਸਟੀਵਲ ਮੈਲਬਰਨ 2026 ਦੀਆਂ ਤਿਆਰੀਆਂ ਸ਼ੁਰੂ, ਐਵਾਰਡ ਨਾਈਟ 13 ਅਗਸਤ ਨੂੰ 16.07.2026

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੰਡੀਅਨ ਫਿਲਮ ਫੈਸਟੀਵਲ ਮੈਲਬਰਨ (IFFM) ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 9 ਜੁਲਾਈ ਨੂੰ ਕਰਟਨ ਰੇਜ਼ਰ ਸਮਾਗਮ ਨਾਲ ਫੈਸਟੀਵਲ ਦਾ ਆਗਾਜ਼ ਹੋਇਆ, ਜਿਸ ਵਿੱਚ ਬਾਲੀਵੁੱਡ ਸਟਾਰ ਆਮਿਰ ਖਾਨ ਨੇ ਵੀ ਸ਼ਿਰਕਤ ਕੀਤੀ। ਫੈਸਟੀਵਲ ਦੀ ਅਹਿਮ ਐਵਾਰਡ ਨਾਈਟ 13 ਅਗਸਤ 2026 ਨੂੰ ਹੋਵੇਗੀ, ਜਿੱਥੇ ਸਾਲ ਦੀਆਂ ਸਰਵਉੱਤਮ ਭਾਰਤੀ ਫਿਲਮਾਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਾਲ ਦੀਆਂ ਨਾਮਜ਼ਦਗੀਆਂ ਅਤੇ ਫੈਸਟੀਵਲ ਨਾਲ ਜੁੜੀਆਂ ਹੋਰ ਅਹਿਮ ਜਾਣਕਾਰੀਆਂ ਲਈ ਸੁਣੋ ਇਹ...

What are the rules for taking photos in Australia? - Australia Explained: ਆਸਟ੍ਰੇਲੀਆ ਵਿੱਚ ਫੋਟੋ ਖਿੱਚਣ ਤੋਂ ਪਹਿਲਾਂ ਜਾਣੋ ਕਾਨੂੰਨ, ਭਾਈਚਾਰੇ ਲਈ ਜ਼ਰੂਰੀ ਗਾਈਡ 16.07.2026

Whether you’re new to taking photographs, a social media content creator or a professional photographer, it’s important to be aware of where you can and can’t take photographs. Here’s what to consider before you take that perfect photograph, legally. - ਆਸਟ੍ਰੇਲੀਆ ਵਿੱਚ ਕੁਦਰਤੀ ਨਜ਼ਾਰਿਆਂ, ਖੇਤਾਂ, ਬੀਚਾਂ ਅਤੇ ਸ਼ਹਿਰੀ ਥਾਵਾਂ 'ਤੇ ਫੋਟੋਆਂ ਖਿੱਚਣਾ ਅਤੇ Social Media 'ਤੇ ਸਾਂਝੀਆਂ ਕਰਨਾ ਬਹੁਤ ਆਮ ਗੱਲ ਹੈ। ਪਰ ਕੀ ਹਰ ਥਾਂ ਫੋਟੋ ਖ...

ਵਿਸ਼ਵ ਕੱਪ ਅੱਪਡੇਟ: ਫਰਾਂਸ ਨੂੰ 2-0 ਨਾਲ ਹਰਾ ਕੇ ਸਪੇਨ ਨੇ ਦੂਜੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਬਣਾਈ ਥਾਂ 15.07.2026

ਸਪੇਨ ਨੇ ਫਰਾਂਸ ਨੂੰ 2-0 ਨਾਲ ਹਰਾਕੇ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਸੈਮੀਫਾਈਨਲ ਵਿੱਚ ਸਪੇਨ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਇਸ ਹਾਰ ਨਾਲ ਫਰਾਂਸ ਦਾ ਤੀਜੀ ਵਾਰ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ ਹੈ ਅਤੇ ਹੁਣ ਟੀਮ ਸ਼ਨੀਵਾਰ ਨੂੰ ਹੋਣ ਵਾਲੇ ਤੀਜੇ ਸਥਾਨ ਦੇ ਮੁਕਾਬਲੇ 'ਤੇ ਧਿਆਨ ਦੇਵੇਗੀ।

ਖ਼ਬਰਨਾਮਾ: Strait of Hormuz ਨੂੰ ਲੈ ਕੇ ਅਨਿਸ਼ਚਿਤਤਾ - ਈਂਧਨ ਦੀਆਂ ਕੀਮਤਾਂ ਵਧਣ ਦਾ ਖ਼ਤਰਾ ਬਰਕਰਾਰ 15.07.2026

ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਈਂਧਨ ਦੀਆਂ ਕੀਮਤਾਂ ਵਧਣ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ, ਕਿਉਂਕਿ Strait of Hormuz ਰਾਹੀਂ ਤੇਲ ਦੀ ਸਪਲਾਈ ਨੂੰ ਲੈ ਕੇ ਅਨਿਸ਼ਚਿਤਤਾ ਜਾਰੀ ਹੈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਉਹ ਇੱਕ ਦਿਨ ਪਹਿਲਾਂ ਕੀਤੇ ਆਪਣੇ ਉਸ ਪ੍ਰਸਤਾਵ ਨੂੰ ਵਾਪਸ ਲੈ ਰਹੇ ਹਨ, ਜਿਸ ਤਹਿਤ Strait of Hormuz ਰਾਹੀਂ ਲੰਘਣ ਵਾਲੇ ਸਾਰੇ ਮਾਲ-ਢੋਆਈ ਜਹਾਜ਼ਾਂ 'ਤੇ 20 ਫ਼ੀਸਦੀ ਫ਼ੀਸ ਲਗਾਉਣ ਦੀ ਯੋਜਨਾ ਸੀ। ਇਹ ਫ਼ੈਸਲਾ ਉਸ ਸਮੇਂ ਆਇਆ ਹੈ ਜਦੋਂ ਅਮਰੀਕਾ ਅਤੇ...

ਆਮਿਰ ਖਾਨ ਨਾਲ ਹੋਈ IFFM 2026 ਦੀ ਸ਼ੁਰੂਆਤ, ਮੈਲਬਰਨ ਵਿੱਚ 'ਲਗਾਨ' ਦੇ 25 ਸਾਲਾਂ ਦਾ ਜਸ਼ਨ 15.07.2026

ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ ਨੇ ਮੈਲਬਰਨ ਵਿੱਚ ਆਪਣੀ ਆਈਕਾਨਿਕ ਫ਼ਿਲਮ 'ਲਗਾਨ' ਦੇ 25 ਸਾਲ ਪੂਰੇ ਹੋਣ ਦਾ ਜਸ਼ਨ ਮਨਾਇਆ ਹੈ। ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬਰਨ (IFFM) ਦੇ ਕਰਟਨ ਰੇਜ਼ਰ ਸਮਾਗਮ ਦੌਰਾਨ ਉਨ੍ਹਾਂ ਨੇ ਫ਼ਿਲਮ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਕਿਰਦਾਰਾਂ ਨਾਲੋਂ ਕਹਾਣੀਆਂ ਨੂੰ ਵੱਧ ਅਹਿਮੀਅਤ ਦਿੰਦੇ ਹਨ।

ਪਾਕਿਸਤਾਨ ਡਾਇਰੀ: ਬਲੋਚਿਸਤਾਨ ਵਿੱਚ ਸੁਰੱਖਿਆ ਕਾਰਵਾਈ ਤੇਜ਼, ਇੱਕ ਹਫ਼ਤੇ 'ਚ 100 ਤੋਂ ਵੱਧ ਬਾਗੀ ਮਾਰੇ ਗਏ 15.07.2026

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਸੁਰੱਖਿਆ ਬਲਾਂ ਵੱਲੋਂ ਵੱਡੇ ਪੱਧਰ 'ਤੇ ਕੀਤੀ ਗਈ ਤੇਜ਼ ਕਾਰਵਾਈ ਵਿੱਚ ਪਿਛਲੇ ਇੱਕ ਹਫ਼ਤੇ ਦੌਰਾਨ 100 ਤੋਂ ਵੱਧ ਬਾਗ਼ੀ ਮਾਰੇ ਗਏ ਹਨ। ਸੁਰੱਖਿਆ ਕਰਮਚਾਰੀਆਂ 'ਤੇ ਹੋਏ ਕਈ ਜਾਨਲੇਵਾ ਹਮਲਿਆਂ ਤੋਂ ਬਾਅਦ 7 ਜੁਲਾਈ ਨੂੰ 'ਆਪ੍ਰੇਸ਼ਨ ਸ਼ਾਬਾਨ' ਨਾਮਕ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ। ਸਰਕਾਰੀ ਅੰਕੜਿਆਂ ਅਨੁਸਾਰ, ਜੁਲਾਈ ਮਹੀਨੇ ਦੌਰਾਨ ਬਲੋਚਿਸਤਾਨ ਭਰ ਵਿੱਚ ਹੋਏ ਹਮਲਿਆਂ ਵਿੱਚ ਕੁੱਲ 42 ਸੁਰੱਖਿਆ ਕਰਮਚਾਰੀ ਮਾਰੇ ਗਏ ਹਨ। ਇਸ ਤੋਂ ਇਲਾਵਾ ਸੁਣੋ ਪਾਕਿਸਤਾਨ ਨਾਲ...

SBS Examines: ਫਾਰ ਨਾਰਥ ਕੁਈਨਜ਼ਲੈਂਡ ਵਿੱਚ ਪੈਸਿਫਿਕ ਭਾਈਚਾਰਿਆਂ ਦਾ ਸੱਭਿਆਚਾਰਕ ਮੇਲਾ 15.07.2026

ਫਾਰ ਨਾਰਥ ਕੁਈਨਜ਼ਲੈਂਡ ਦੇ ਇਨਿਸਫੇਲ ਵਿੱਚ ਹੋਣ ਵਾਲਾ 'ਪੈਸਿਫਿਕਾ ਸੈਲੀਬ੍ਰੇਸ਼ਨ' ਮੇਲਾ ਪੈਸਿਫਿਕ ਟਾਪੂਆਂ ਦੇ ਭਾਈਚਾਰਿਆਂ ਨੂੰ ਇਕੱਠੇ ਲਿਆਉਂਦਾ ਹੈ। ਇਹ ਸਮਾਗਮ ਸਿਰਫ਼ ਸੰਗੀਤ, ਨਾਚ ਅਤੇ ਸੱਭਿਆਚਾਰ ਦਾ ਜਸ਼ਨ ਨਹੀਂ, ਸਗੋਂ ਆਸਟ੍ਰੇਲੀਆ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਵਾਲੇ ਪੈਸਿਫਿਕ ਲੋਕਾਂ ਲਈ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਵੀ ਮਹੱਤਵਪੂਰਨ ਮੌਕਾ ਹੈ।

ਗੀਤਾਂ ਤੋਂ ਪਰਦੇ ਤੱਕ: ਤਰਸੇਮ ਜੱਸੜ ਦੀ ਸੋਚ, ਸਫ਼ਰ ਅਤੇ 'ਦਸਤਾਰ' ਦੀ ਕਹਾਣੀ 14.07.2026

ਪੰਜਾਬੀ ਗਾਇਕ, ਗੀਤਕਾਰ ਅਤੇ ਅਦਾਕਾਰ ਤਰਸੇਮ ਜੱਸੜ ਆਸਟ੍ਰੇਲੀਆ ਦੇ ਦੌਰੇ 'ਤੇ ਹਨ। SBS Punjabi ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦਸਤਾਰ ਦੇ ਵਿਸ਼ੇ ਅਤੇ ਪੱਗ ਦੀ ਅਹਿਮੀਅਤ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ ਹਨ। ਉਨ੍ਹਾਂ ਕਿਹਾ ਕਿ 'ਦਸਤਾਰ' ਸਿਰਫ਼ ਇੱਕ ਫ਼ਿਲਮ ਨਹੀਂ, ਸਗੋਂ ਪਛਾਣ, ਸਵੈ-ਮਾਣ ਅਤੇ ਸਿੱਖ ਭਾਈਚਾਰੇ ਦੇ ਤਜਰਬਿਆਂ ਨੂੰ ਬਿਆਨ ਕਰਨ ਵਾਲੀ ਕਹਾਣੀ ਹੈ।

ਵਿਸ਼ਵ ਕੱਪ ਅੱਪਡੇਟ: ਫਰਾਂਸ ਅਤੇ ਸਪੇਨ ਵਿਚਾਲੇ ਮਹਾਂ ਸੈਮੀਫਾਈਨਲ ਮੁਕਾਬਲੇ ਲਈ ਮੰਚ ਤਿਆਰ 14.07.2026

ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਦੀ ਸ਼ੁਰੂਆਤ ਫਰਾਂਸ ਅਤੇ ਸਪੇਨ ਵਿਚਾਲੇ ਫੁੱਟਬਾਲ ਦੀਆਂ ਦੋ ਦਿੱਗਜ ਟੀਮਾਂ ਦੇ ਬਹੁਚਰਚਿਤ ਮੁਕਾਬਲੇ ਨਾਲ ਹੋਣ ਜਾ ਰਹੀ ਹੈ। ਆਓ ਜਾਣਦੇ ਹਾਂ ਦੋਵਾਂ ਟੀਮਾਂ ਨਾਲ ਜੁੜੀਆਂ ਤਾਜ਼ਾ ਖ਼ਬਰਾਂ ਅਤੇ ਕੱਲ੍ਹ ਹੋਣ ਵਾਲੇ ਇਸ ਮਹਾਂ ਮੁਕਾਬਲੇ ਤੋਂ ਪਹਿਲਾਂ ਦੋਵਾਂ ਟੀਮਾਂ ਦਾ ਕੀ ਕਹਿਣਾ ਹੈ।

ਖ਼ਬਰਨਾਮਾ: ਆਸਟ੍ਰੇਲੀਆ 'ਚ ਨੌਜਵਾਨਾਂ ਵਿੱਚ ਕੈਂਸਰ ਦੇ ਮਾਮਲੇ ਵਧੇ, ਪਰ ਬਚਾਅ ਦਰ ਵਿੱਚ ਹੋਇਆ ਸੁਧਾਰ 14.07.2026

ਆਸਟ੍ਰੇਲੀਆਈ ਲੋਕਾਂ 'ਤੇ ਕੈਂਸਰ ਦੇ ਪ੍ਰਭਾਵਾਂ ਬਾਰੇ ਸਾਹਮਣੇ ਆਈ ਹੁਣ ਤੱਕ ਦੀ ਸਭ ਤੋਂ ਵਿਸਥਾਰਪੂਰਵਕ ਰਾਸ਼ਟਰੀ ਰਿਪੋਰਟ ਮੁਤਾਬਕ, ਨੌਜਵਾਨਾਂ ਵਿੱਚ ਕੈਂਸਰ ਦੇ ਮਾਮਲੇ ਵੱਧ ਰਹੇ ਹਨ, ਪਰ ਇਸ ਬਿਮਾਰੀ ਤੋਂ ਬਚਣ ਦੀ ਦਰ ਵਿੱਚ ਵੀ ਸੁਧਾਰ ਹੋਇਆ ਹੈ। ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ (AIHW) ਦੇ ਤਾਜ਼ਾ ਅੰਕੜਿਆਂ ਅਨੁਸਾਰ, 2011 ਤੋਂ 2025 ਦੇ ਦਰਮਿਆਨ ਹਰ ਇੱਕ ਲੱਖ ਲੋਕਾਂ ਪਿੱਛੇ ਕੈਂਸਰ ਦੇ ਮਾਮਲਿਆਂ ਦੀ ਦਰ 342 ਤੋਂ ਘਟ ਕੇ 315 ਰਹਿ ਗਈ ਹੈ ਜਦੋਂ ਕਿ ਮੌਤ ਦਰ 148 ਮੌਤਾਂ ਤੋਂ ਘ...

ਵੀਜ਼ਾ ਮਿਲਣ ਤੋਂ ਪਹਿਲਾਂ ਹੀ ਵਿਛੜ ਗਏ ਕਈ ਬਜ਼ੁਰਗ, ਮਾਹਿਰ ਦੀ ਜ਼ੁਬਾਨੀ ਸੁਣੋ Aged Parent Visa ਦਾ ਦਰਦ 14.07.2026

ਆਸਟ੍ਰੇਲੀਆ ਦੇ ਏਜਡ ਪੇਰੈਂਟ ਵੀਜ਼ਾ ਦੀ ਲੰਮੀ ਉਡੀਕ, ਵੱਧਦੇ ਖਰਚੇ ਅਤੇ ਜਟਿਲ ਸਰਕਾਰੀ ਪ੍ਰਕਿਰਿਆਵਾਂ ਕਈ ਪ੍ਰਵਾਸੀ ਪਰਿਵਾਰਾਂ ਲਈ ਵੱਡੀ ਚੁਣੌਤੀ ਬਣੀਆਂ ਹੋਈਆਂ ਹਨ। ਕਈ ਬਜ਼ੁਰਗ ਮਾਪੇ ਆਪਣੇ ਵੀਜ਼ਾ ਫ਼ੈਸਲੇ ਦੀ ਉਡੀਕ ਕਰਦਿਆਂ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ, ਜਦਕਿ ਉਨ੍ਹਾਂ ਦੇ ਪਰਿਵਾਰ ਅਜੇ ਵੀ ਇਮੀਗ੍ਰੇਸ਼ਨ ਪ੍ਰਕਿਰਿਆਵਾਂ ਦੀਆਂ ਪੇਚੀਦਗੀਆਂ ਨਾਲ ਜੂਝ ਰਹੇ ਹਨ।

ਪੰਜਾਬੀ ਡਾਇਰੀ: 'ਸਤਲੁਜ' ਦੇ ਦਾਅਵਿਆਂ 'ਤੇ ਬਿੱਟੂ ਨੇ ਚੁੱਕੇ ਸਵਾਲ, ਦਿੱਲੀ ਕਮੇਟੀ ਨੇ ਦੋਸ਼ੀ ਪੁਲਿਸ ਅਫਸਰਾਂ ਦੇ ਮੈਡਲ ਵਾਪਸ ਲੈਣ ਦੀ ਕੀਤੀ ਮੰਗ 14.07.2026

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਫ਼ਿਲਮ ਸਤਲੁਜ ਦੇ ਨਿਰਮਾਤਾਵਾਂ ਨੂੰ ਚੁਣੌਤੀ ਦਿੰਦਿਆਂ ਫ਼ਿਲਮ ਵਿੱਚ ਦਰਸਾਏ 25 ਹਜ਼ਾਰ ਲਾਪਤਾ ਜਾਂ ਗੈਰ-ਕਾਨੂੰਨੀ ਢੰਗ ਨਾਲ ਸਸਕਾਰ ਕੀਤੇ ਗਏ ਲੋਕਾਂ ਦੇ ਦਾਅਵੇ ਦੇ ਦਸਤਾਵੇਜ਼ੀ ਸਬੂਤ ਜਨਤਕ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਅੰਕੜਾ ਸਬੂਤਾਂ ਨਾਲ ਸਾਬਤ ਨਹੀਂ ਕੀਤਾ ਜਾ ਸਕਦਾ ਤਾਂ ਨਿਰਮਾਤਾਵਾਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਗਿਣਤੀ ਅਧਿਕਾਰਕ ਤੌਰ 'ਤੇ ਪ੍ਰਮਾਣਿਤ ਨਹੀਂ ਹੈ। ਇਸੇ ਦੌਰਾਨ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰ...

2026 Census: What you need to know to ensure you’re counted - 2026 Census: ਪੰਜਾਬੀ ਭਾਈਚਾਰੇ ਲਈ 11 ਅਗਸਤ ਨੂੰ ਆਪਣੀ ਗਿਣਤੀ ਕਰਵਾਉਣਾ ਕਿਉਂ ਹੈ ਅਹਿਮ? 14.07.2026

The 2026 Census is on Tuesday 11 August and every person in Australia on this night must be counted. Census data is used to understand where we live, the languages we use at home (including Auslan), the support we need and how Australia is changing as a nation. Being counted helps ensure your community, culture and beliefs are represented. Here’s what you need to know about completing the Census f...

ਵਿਸ਼ਵ ਕੱਪ ਅੱਪਡੇਟ: ਫਰਾਂਸ, ਸਪੇਨ, ਅਰਜਨਟੀਨਾ ਅਤੇ ਇੰਗਲੈਂਡ ਨੇ ਕਿਵੇਂ ਬਣਾਈ ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਜਗ੍ਹਾ? 13.07.2026

48 ਟੀਮਾਂ ਨਾਲ ਸ਼ੁਰੂ ਹੋਏ ਫੀਫਾ ਵਰਲਡ ਕੱਪ 2026 ਵਿੱਚ ਹੁਣ ਸਿਰਫ਼ ਚਾਰ ਟੀਮਾਂ ਬਾਕੀ ਰਹਿ ਗਈਆਂ ਹਨ। ਫਰਾਂਸ, ਸਪੇਨ, ਇੰਗਲੈਂਡ ਅਤੇ ਅਰਜਨਟੀਨਾ ਖਿਤਾਬ ਤੋਂ ਦੋ ਕਦਮ ਦੂਰ ਹਨ। ਸੈਮੀਫਾਈਨਲ ਤੋਂ ਪਹਿਲਾਂ ਜਾਣੋ ਇਨ੍ਹਾਂ ਚਾਰਾਂ ਟੀਮਾਂ ਨੇ ਆਖ਼ਰੀ ਚਾਰ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ?

ਖ਼ਬਰਨਾਮਾ: ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿੱਚ ਨਸਲਵਾਦ ਵਿਰੁੱਧ ਸਖ਼ਤ ਨਿਯਮ ਲਾਗੂ, ਉਲੰਘਣਾ ਕਰਨ 'ਤੇ ਹੋ ਸਕੇਗਾ ਜੁਰਮਾਨਾ 13.07.2026

ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੂੰ ਹੁਣ ਕੈਂਪਸਾਂ ਵਿੱਚ ਨਸਲਵਾਦ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਨਵੇਂ ਰਾਸ਼ਟਰੀ ਮਾਪਦੰਡਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। 13 ਜੁਲਾਈ ਤੋਂ ਲਾਗੂ ਹੋਏ ਇਨ੍ਹਾਂ ਨਿਯਮਾਂ ਤਹਿਤ ਉੱਚ ਸਿੱਖਿਆ ਸੰਸਥਾਵਾਂ ਨੂੰ ਨਸਲਵਾਦ ਦੀਆਂ ਮੰਨੀਆਂ ਗਈਆਂ ਪਰਿਭਾਸ਼ਾਵਾਂ ਅਪਣਾਉਣੀਆਂ ਪੈਣਗੀਆਂ, ਜਿਨ੍ਹਾਂ ਵਿੱਚ ਯਹੂਦੀ ਵਿਰੋਧੀ ਭਾਵਨਾ (ਐਂਟੀਸੈਮੀਟਿਜ਼ਮ), ਇਸਲਾਮੋਫੋਬੀਆ ਅਤੇ ਸਵਦੇਸ਼ੀ ਲੋਕਾਂ ਖ਼ਿਲਾਫ਼ ਪੱਖਪਾਤ ਵੀ ਸ਼ਾਮਲ ਹਨ। ਜੇਕਰ ਕੋਈ ਯੂਨੀਵਰਸਿਟੀ ਇਨ੍ਹਾਂ ਮ...

Uranium to Universities: Decoding Australia-India deals and their impact on the Australian economy - ਯੂਨੀਵਰਸਿਟੀਆਂ ਤੋਂ ਯੂਰੇਨੀਅਮ ਤੱਕ : ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਕਿਹੜੇ ਨਵੇਂ ਸੌਦੇ ਹੋਏ? ਕੀ ਹੋ ਸਕਦਾ ਹੈ ਇਨ੍ਹਾਂ ਦਾ ਪ੍ਰਭਾਵ? 13.07.2026

Rivals in cricket but allies in defence, Australia and India have committed to several new agreements during Indian Prime Minister Narendra Modi's third visit to Australia, spanning education, defence, investment and uranium. What could these deals mean for the broader Australian economy, businesses and investors? SBS Punjabi explores the potential impact with insights from Dr Parwinder Kaur MLC (...

ਖ਼ਬਰਾਂ ਫਟਾਫੱਟ: ਮੈਲਬਰਨ ਵਿੱਚ ਨਰਿੰਦਰ ਮੋਦੀ ਦਾ ਭਰਵਾਂ ਸਵਾਗਤ, ਆਸਟ੍ਰੇਲੀਆ-ਭਾਰਤ ਸਮਝੌਤੇ ਤੋਂ ਲੈ ਕੇ ਮੱਧ ਪੂਰਬ ਤਣਾਅ ਤੱਕ ਇਸ ਹਫਤੇ ਦੀਆਂ ਚੋਣਵੀਆਂ ਖ਼ਬਰਾਂ 10.07.2026

ਮੈਲਬਰਨ ਵਿੱਚ ਹਜ਼ਾਰਾਂ ਭਾਰਤੀ-ਆਸਟ੍ਰੇਲੀਆਈਆਂ ਨੇ ਪ੍ਰਧਾਨ ਮੰਤਰੀ Narendra Modi ਦਾ ਸਵਾਗਤ ਕੀਤਾ। ਇਸ ਦੌਰਾਨ ਆਸਟ੍ਰੇਲੀਆ ਅਤੇ ਭਾਰਤ ਵਿਚਕਾਰ ਯੂਰੇਨੀਅਮ ਨਿਰਯਾਤ ਮੁੜ ਸ਼ੁਰੂ ਕਰਨ 'ਤੇ ਸਹਿਮਤੀ ਬਣੀ। ਉੱਥੇ ਹੀ Telstra ਆਊਟੇਜ, ਮੱਧ ਪੂਰਬ ਵਿੱਚ ਵਧਦਾ ਤਣਾਅ, ਜਨਗਣਨਾ ਮੁਹਿੰਮ ਅਤੇ Great Barrier Reef ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ ਵੀ ਸੁਰਖੀਆਂ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਬੀਤੇ ਹਫਤੇ ਦੀਆਂ ਦੇਸ਼-ਦੁਨੀਆਂ ਦੀਆਂ ਹੋਰਨਾਂ ਅਹਿਮ ਖ਼ਬਰਾਂ ਲਈ ਸੁਣੋ ਇਹ ਰਿਪੋਰਟ...

ਵਿਸ਼ਵ ਕੱਪ ਅੱਪਡੇਟ: ਐਮਬਾਪੇ ਦੇ ਦੋ ਗੋਲਾਂ ਨਾਲ ਫਰਾਂਸ ਪਹੁੰਚਿਆ ਸੈਮੀਫਾਈਨਲ ਵਿੱਚ 10.07.2026

ਕਾਇਲੀਅਨ ਐਮਬਾਪੇ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਫਰਾਂਸ ਨੇ ਮੋਰੋਕੋ ਨੂੰ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2026 ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਐਮਬਾਪੇ ਗੋਲਡਨ ਬੂਟ ਦੀ ਦੌੜ ਵਿੱਚ ਲਿਓਨੇਲ ਮੈਸੀ ਦੇ ਬਰਾਬਰ ਪਹੁੰਚ ਗਏ ਹਨ, ਜਦਕਿ ਹੁਣ ਫਰਾਂਸ ਦਾ ਸਾਹਮਣਾ ਸਪੇਨ ਜਾਂ ਬੈਲਜੀਅਮ ਵਿੱਚੋਂ ਕਿਸੇ ਇੱਕ ਨਾਲ ਹੋਵੇਗਾ।

Listen to the SBS Punjabi - ਐਸ ਬੀ ਐਸ ਪੰਜਾਬੀ podcast in Replaio

Radio and podcasts in one app - free, with no sign-up. Install today and do not miss the launch

Get it on Google Play

Replaio is not a podcast publisher; show names, artwork and audio belong to their authors and are distributed through public RSS feeds.