SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1678 epizód

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Mindenképp látogasd meg a podcast oldalát, és támogasd a készítőjét: www.sbs.com.au

Szerző

SBS

Kategória

News

A podcast weboldala

www.sbs.com.au

Legutóbbi epizód

2026. okt. 8.

Hol hallgathatod?

Podcastok az alkalmazásban Replaio Radio Hamarosan

A podcastok hamarosan megérkeznek az alkalmazásba. Telepítsd most, és láss elsőként egy teljesen új megközelítést a podcastokhoz

Letöltés a Google Play-ről Telepítsd ingyen Android közel 10 M letöltés · 4,8-as értékelés iOS hamarosan

Epizódok

'Late Bloomers': ਵਿਦੇਸ਼ਾਂ ਵਿੱਚ ਪੈਦਾ ਹੋਈ ਪੰਜਾਬੀ ਪੀੜ੍ਹੀ ਦੀ ਪਛਾਣ ਦੀ ਕਹਾਣੀ ਹੁਣ SBS on Demand ਉੱਤੇ 02.09.2026

JusReign ਆਪਣੀਆਂ ਹਾਸ-ਰਸ ਭਰੀਆਂ ਅਤੇ ਹਕੀਕਤ ਨਾਲ ਜੁੜੀਆਂ ਪੇਸ਼ਕਾਰੀਆਂ ਰਾਹੀਂ ਵਿਦੇਸ਼ਾਂ ਵਿੱਚ ਜੰਮੀ-ਪਲੀ ਪੰਜਾਬੀ ਪੀੜ੍ਹੀ ਦੇ ਮੁੱਦੇ ਨੂੰ ਲੰਬੇ ਸਮੇਂ ਤੋਂ ਦਰਸਾਉਂਦਾ ਆ ਰਿਹਾ ਹੈ। ਹੁਣ ਉਸਦੀ ਨਵੀਂ ਸੀਰੀਜ਼ ‘ਲੇਟ ਬਲੂਮਰਜ਼’ SBS On Demand ’ਤੇ ਵੀ ਉਪਲਬਧ ਹੈ। ਇਸ ਪੌਡਕਾਸਟ ਵਿੱਚ ਸੀਰੀਜ਼ ਦੇ ਕਲਾਕਾਰਾਂ ਨਾਲ ਗੱਲਬਾਤ ਰਾਹੀਂ ਜਾਣੋ ਕਿ ਵਿਦੇਸ਼ ਵਿੱਚ ਜੰਮਿਆ-ਪਲਿਆ ਇੱਕ ਪੱਗ ਬੰਨ੍ਹਣ ਵਾਲਾ ਪੰਜਾਬੀ ਨੌਜਵਾਨ ਆਪਣੇ ਕਰੀਅਰ, ਪਰਿਵਾਰਕ ਉਮੀਦਾਂ ਅਤੇ ਸੱਭਿਆਚਾਰਕ ਪਛਾਣ ਵਿਚਕਾਰ ਸੰਤੁਲਨ ਕਿਵੇਂ ਬਣਾਉਂ...

ਖ਼ਬਰਨਾਮਾ: ਨੇਪਾਲ-ਤਿੱਬਤ ਹੜ੍ਹ ਲਾਪਤਾ ਆਸਟ੍ਰੇਲੀਆਈਆਂ ਲਈ ਚਿੰਤਾ, ਘਰਾਂ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਦੇ ਸੰਕੇਤ ਅਤੇ ਹੋਰ ਅਹਿਮ ਖ਼ਬਰਾਂ 02.09.2026

ਨੇਪਾਲ-ਤਿੱਬਤ ਸਰਹੱਦੀ ਖੇਤਰ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਦਰਜਨਾਂ ਆਸਟ੍ਰੇਲੀਆਈ ਅਜੇ ਵੀ ਲਾਪਤਾ ਹਨ ਅਤੇ ਫੈਡਰਲ ਸਰਕਾਰ ਨੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਇਸ ਦਰਮਿਆਨ ਘਰਾਂ ਦੀਆਂ ਕੀਮਤਾਂ ਵਿੱਚ ਹੋਰ ਗਿਰਾਵਟ ਦੀ ਭਵਿੱਖਬਾਣੀ, ਐਨਐਸਡਬਲਿਊ ਪੁਲਿਸ ਨਾਲ ਜੁੜਿਆ ਵਿਵਾਦ, ਟੈਲਸਟਰਾ ਨੈੱਟਵਰਕ ਆਊਟੇਜ ਦੀ ਜਾਂਚ, ਬਾਥਲਾ ਗਰੁੱਪ ਦੇ ਡਿੱਗਣ ਨਾਲ ਹਾਊਸਿੰਗ ਸੰਕਟ ਅਤੇ ਬਸੰਤ ਮੌਸਮ ਵਿੱਚ ਦਮੇ ਦੇ ਵੱਧਦੇ ਖ਼ਤਰੇ ਸਮੇਤ ਕਈ ਮਹੱਤਵਪੂਰਨ ਖ਼ਬਰਾਂ ਸਾਹਮਣੇ ਆਈਆਂ ਹਨ। ਅੰਤਰਰਾਸ਼ਟਰੀ ਮੋਰਚੇ ‘ਤੇ ਇਸਰਾਈਲ...

ਆਸਟ੍ਰੇਲੀਅਨ ਸਿੱਖ ਅਵਾਰਡਜ਼ 2026: ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ, ਸੇਵਾ ਅਤੇ ਕਾਬਲੀਅਤ ਦਾ ਜਸ਼ਨ 02.09.2026

Australian Sikh Awards for Excellence 2026 ਦੌਰਾਨ 300 ਤੋਂ ਵੱਧ ਮਹਿਮਾਨਾਂ ਦੀ ਹਾਜ਼ਰੀ ਵਿੱਚ ਆਸਟ੍ਰੇਲੀਆ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੇ ਅੱਠ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ। 2023 ਵਿੱਚ ਸ਼ੁਰੂ ਹੋਏ ਇਨ੍ਹਾਂ ਐਵਾਰਡਜ਼ ਦੇ ਇਸ ਸਾਲ ਦੇ ਜੇਤੂਆਂ ਵਿੱਚ ਬਿਜਿੰਦਰ ਦੁੱਗਲ OAM, ਹਸਰਤ ਕੌਰ ਗਿੱਲ, ਡਾ. ਨਰਿੰਦਰ ਪਾਲ ਸਿੰਘ, ਮਨੀਤ ਸਿੰਘ, ਹਰਮੋਹਨ ਸਿੰਘ ਵਾਲੀਆ, ਗਰੇਵਾਲ ਪਰਿਵਾਰ, ਬਾਲੀ ਪੱਡਾ ਅਤੇ ਸਵਰਗਵਾਸੀ ਅਜਮੇਰ ਸਿੰਘ ਗਿੱਲ (ਮਰਣ ਉਪਰੰਤ...

ਪਾਕਿਸਤਾਨ ਡਾਇਰੀ: ਸ਼ਹਿਬਾਜ਼ ਸ਼ਰੀਫ਼ ਨੇ ਖੇਤਰੀ ਤਣਾਅ ਘਟਾਉਣ ਲਈ ਪਾਕਿਸਤਾਨ-ਈਰਾਨ ਸਹਿਯੋਗ ਨੂੰ ਜ਼ਰੂਰੀ ਦੱਸਿਆ 02.09.2026

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸੋਮਵਾਰ ਨੂੰ ਖੇਤਰੀ ਸ਼ਾਂਤੀ ਨੂੰ ਮਜ਼ਬੂਤ ਕਰਨ ਅਤੇ ਤਣਾਅ ਘਟਾਉਣ ਲਈ ਪਾਕਿਸਤਾਨ ਤੇ ਈਰਾਨ ਵਿਚਾਲੇ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸਲਾਮਾਬਾਦ ਸਮਝੌਤਾ ਪੱਤਰ (MoU) ਤਹਿਤ ਬਣੀ ਸਹਿਮਤੀ ਖੇਤਰ ਵਿੱਚ ਲੰਬੇ ਸਮੇਂ ਦੀ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਲਈ ਇੱਕ ਅਹਿਮ ਰਾਹ ਪੇਸ਼ ਕਰਦੀ ਹੈ। ਪ੍ਰਧਾਨ ਮੰਤਰੀ ਨੇ ਇਹ ਗੱਲਾਂ ਬਿਸ਼ਕੇਕ (Bishkek) ਵਿੱਚ ਈਰਾਨ ਦੇ ਰਾਸ਼ਟਰਪਤੀ ਡਾ. ਮਸੂਦ ਪੇਜ਼ੇਸ਼ਕੀਅਨ (Dr Masoud Pez...

ਆਸਟ੍ਰੇਲੀਆ ਦਾ ਪਾਰਟਨਰ ਵੀਜ਼ਾ ਬੈਕਲੌਗ: ਲੰਮੀ ਉਡੀਕ, ਵੱਧਦੀ ਫੀਸ ਤੇ ਨਵੇਂ ਨਿਯਮਾਂ ਦੀ ਚਿੰਤਾ 01.09.2026

ਆਸਟ੍ਰੇਲੀਆ ਵਿੱਚ ਪਾਰਟਨਰ ਵੀਜ਼ਾ ਅਰਜ਼ੀਆਂ ਦਾ ਬੈਕਲੌਗ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਹਜ਼ਾਰਾਂ ਲੋਕ ਆਪਣੇ ਜੀਵਨ ਸਾਥੀਆਂ ਤੋਂ ਦੂਰ ਰਹਿਣ ਲਈ ਮਜਬੂਰ ਹਨ। ਨਵੇਂ ਅੰਕੜਿਆਂ ਮੁਤਾਬਕ ਅੱਧੀਆਂ ਪਾਰਟਨਰ ਵੀਜ਼ਾ ਅਰਜ਼ੀਆਂ ਨੂੰ ਪ੍ਰੋਸੈੱਸ ਹੋਣ ਵਿੱਚ 17 ਮਹੀਨੇ ਅਤੇ 90 ਫ਼ੀਸਦੀ ਨੂੰ 30 ਮਹੀਨਿਆਂ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸੇ ਦੌਰਾਨ, ਵਿਦੇਸ਼ਾਂ ਤੋਂ ਦਾਖ਼ਲ ਕੀਤੀਆਂ ਕੁਝ ਫੈਮਿਲੀ ਵੀਜ਼ਾ ਅਰਜ਼ੀਆਂ ਨੂੰ ਘੱਟ ਤਰਜੀਹ ਦੇਣ ਦੀ ਨਵੀਂ ਪ੍ਰਕਿਰਿਆ ’ਤੇ ਵੀ ਸਵਾਲ ਉੱਠ ਰਹੇ ਹਨ। ਵਧੇਰੇ ਜਾਣਕਾਰੀ ਲਈ...

ਆਸਟ੍ਰੇਲੀਆ ਵਿੱਚ Sikh Chaplaincy ਲਈ ਪਹਿਲਾ Certificate Course, ਗੁਰਮਤਿ ਸਿੱਖਿਆ ਲਈ ਨਵਾਂ ਮੰਚ 01.09.2026

ਆਸਟ੍ਰੇਲੀਆ ਵਿੱਚ ਸਿੱਖ ਭਾਈਚਾਰੇ ਦੀ ਵੱਧ ਰਹੀ ਮੌਜੂਦਗੀ ਦੇ ਮੱਦੇਨਜ਼ਰ National Sikh Organisation ਵੱਲੋਂ ਆਨਲਾਈਨ ਸਿੱਖੀ ਸਿੱਖਿਆ ਮੰਚ ‘ਗੁਰਮਤਿ ਬਾਣੀ’ ਅਤੇ ਦੇਸ਼ ਦਾ ਪਹਿਲਾ Sikh Chaplaincy Certificate Course ਸ਼ੁਰੂ ਕੀਤਾ ਗਿਆ ਹੈ। ਇਸ ਦੇ ਨਾਲ ਆਸਟ੍ਰੇਲੀਅਨ ਕੈਥੋਲਿਕ ਯੂਨੀਵਰਸਿਟੀ (ACU) ਨਾਲ ਖੋਜ, ਅੰਤਰ-ਧਾਰਮਿਕ ਸੰਵਾਦ ਅਤੇ ਭਾਈਚਾਰਕ ਸਾਂਝ ਲਈ ਭਾਈਵਾਲੀ ਵੀ ਕੀਤੀ ਜਾ ਰਹੀ ਹੈ। NSO ਅਨੁਸਾਰ ਇਹ ਪਹਿਲਕਦਮੀਆਂ ਸਿੱਖ ਭਾਈਚਾਰੇ ਦੀ ਪੇਸ਼ੇਵਰ ਅਤੇ ਸੰਸਥਾਗਤ ਨੁਮਾਇੰਦਗੀ ਨੂੰ ਮਜ਼ਬੂ...

Multicultural communities unite to extend support for Nepal floods - 'ਮਦਦ, ਸੇਵਾ ਤੇ ਸਹਿਯੋਗ': ਨਿਪਾਲ ਦੇ ਹੜ੍ਹ ਪੀੜਤਾਂ ਲਈ ਆਸਟ੍ਰੇਲੀਆ ਦਾ ਬਹੁ-ਸੱਭਿਆਚਾਰਕ ਭਾਈਚਾਰਾ ਇਕਜੁੱਟ 01.09.2026

Members of Australia's multicultural communities have come together to offer help to those affected by devastating floods in Nepal. While many Nepali Australians are organising vigils to support their homeland, Australia's Sikh community has also offered langar, prayers and fundraising support. Listen to the stories of brotherhood and solidarity in the face of adversity via this SBS Punjabi podcas...

ਖ਼ਬਰਨਾਮਾ: ਨੇਪਾਲ ਹੜ੍ਹਾਂ 'ਚ ਪਹਿਲੇ ਆਸਟ੍ਰੇਲੀਆਈ ਨਾਗਰਿਕ ਦੀ ਮੌਤ; ਪਰਿਵਾਰ ਨੇ ਕੀਤੀ ਪੁਸ਼ਟੀ, 43 ਅਜੇ ਵੀ ਲਾਪਤਾ 01.09.2026

ਨਿਊ ਸਾਊਥ ਵੇਲਜ਼ ਦੇ ਇੱਕ ਵਿਅਕਤੀ ਦੇ ਪਰਿਵਾਰ ਵੱਲੋਂ ਨੇਪਾਲ ਹੜ੍ਹਾਂ ਵਿੱਚ ਮੌਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਜੋ ਇਸ ਤਬਾਹੀ ਵਿੱਚ ਜਾਨ ਗੁਆਉਣ ਵਾਲਾ ਪਹਿਲਾ ਆਸਟ੍ਰੇਲੀਆਈ ਹੈ। ਸਾਊਥ ਕੋਸਟ ਦੇ ਮੌਲੀਮੁੱਕ ਵਾਸੀ ਮਾਈਕਲ ਕੀਟਸ ਤਿੱਬਤ ਵਿੱਚ ਮਾਊਂਟ ਕੈਲਾਸ਼ ਦੀ ਅਧਿਆਤਮਿਕ ਯਾਤਰਾ ’ਤੇ ਗਏ ਹੋਏ ਸਨ। ਹਾਲਾਂਕਿ, ਆਸਟ੍ਰੇਲੀਆਈ ਸਰਕਾਰ ਨੇ ਅਜੇ ਤੱਕ ਕਿਸੇ ਆਸਟ੍ਰੇਲੀਆਈ ਨਾਗਰਿਕ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ। ਇਸ ਦਰਮਿਆਨ, 43 ਆਸਟ੍ਰੇਲੀਆਈ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਵ...

ਪੰਜਾਬੀ ਡਾਇਰੀ: ਡੀਏ ਵਿਵਾਦ ’ਤੇ ਪੰਜਾਬ ਸਰਕਾਰ ਸੁਪਰੀਮ ਕੋਰਟ ਦਾ ਰੁਖ਼ ਕਰਨ ਦੀ ਤਿਆਰੀ ’ਚ 01.09.2026

ਪੰਜਾਬ ਸਰਕਾਰ ਮਹਿੰਗਾਈ ਭੱਤੇ (ਡੀ ਏ) ਮਾਮਲੇ 'ਤੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਤਿਆਰੀ ਕਰ ਰਹੀ ਹੈ ਅਤੇ ਅਗਲੇ ਇੱਕ-ਦੋ ਦਿਨਾਂ 'ਚ ਪਟੀਸ਼ਨ ਸੁਪਰੀਮ ਕੋਰਟ ਕੋਲ ਦਾਖ਼ਲ ਹੋ ਸਕਦੀ ਹੈ। ਦੂਜੇ ਪਾਸੇ 'ਸਾਂਝਾ ਮੁਲਾਜ਼ਮ ਮੰਚ' ਨੇ ਚੇਤਾਵਨੀ ਦਿੱਤੀ ਹੈ ਕਿ ਜੇ 7 ਸਤੰਬਰ ਤੱਕ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਵਿਰੁੱਧ ਨੋਟਿਸ ਵਾਪਸ ਨਾ ਲਏ ਗਏ ਤਾਂ 8 ਸਤੰਬਰ ਨੂੰ ਸਮੂਹਿਕ ਛੁੱਟੀ ਹੋਵੇਗੀ। ਇਸ ਤੋਂ ਇਲਾਵਾ ਸੁਣੋ ਇਸ ਪੌਡਕਾਸਟ ਵਿੱਚ ਪੰਜਾਬ ਨਾਲ ਜੁੜੀਆਂ ਹੋਰ ਮੁੱਖ ਖ਼ਬਰਾਂ।

COP31 Pacific Climate Priorities - SBS Examines: COP31- ਪ੍ਰਸ਼ਾਂਤ ਦੇਸ਼ਾਂ ਲਈ ਜਲਵਾਯੂ ਤਬਦੀਲੀ ਬਣੀ ਹੋਂਦ ਦੀ ਚੁਣੌਤੀ 31.08.2026

Pacific Climate Envoys will strive to elevate regional priorities on a global stage at COP31. - ਇਹ ਪੌਡਕਾਸਟ SBS Examines – Our Pacific ਲੜੀ ਦਾ ਹਿੱਸਾ ਹੈ, ਜਿਸ ਵਿੱਚ ਪ੍ਰਸ਼ਾਂਤ ਟਾਪੂ ਭਾਈਚਾਰਿਆਂ ਦੀਆਂ ਕਹਾਣੀਆਂ ਅਤੇ ਆਸਟ੍ਰੇਲੀਆ ਨਾਲ ਉਨ੍ਹਾਂ ਦੇ ਸਾਂਝੇ ਮੁੱਦਿਆਂ ਨੂੰ ਉਜਾਗਰ ਕੀਤਾ ਜਾਂਦਾ ਹੈ। ਇਸ ਕੜੀ ਵਿੱਚ ਅਸੀਂ ਜਾਣਦੇ ਹਾਂ ਕਿ COP31 ਤੋਂ ਪਹਿਲਾਂ ਪ੍ਰਸ਼ਾਂਤ ਖੇਤਰ ਦੇ ਤਿੰਨ ਵਿਸ਼ੇਸ਼ ਦੂਤ ਸਮੁੰਦਰਾਂ ਦੀ ਸੁਰੱਖਿਆ, ਸਮੁੰਦਰ ਪੱਧਰ ਵਿੱਚ ਵਾਧੇ, 1.5 ਡਿਗਰੀ ਸ...

ਖ਼ਬਰਨਾਮਾ: ਨੇਪਾਲ ਸੁਰੰਗ ’ਚ ਫਸੇ ਮਜ਼ਦੂਰਾਂ ਲਈ ਬਚਾਅ ਕਾਰਜ ਜਾਰੀ, ਲਾਪਤਾ ਆਸਟ੍ਰੇਲੀਆਈਆਂ ਦੀ ਗਿਣਤੀ ਹੋਈ 43 31.08.2026

ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਲਾਪਤਾ ਆਸਟ੍ਰੇਲੀਆਈ ਨਾਗਰਿਕਾਂ ਦੀ ਗਿਣਤੀ ਪਹਿਲਾਂ ਨਾਲੋਂ ਵੱਧ ਹੋ ਗਈ ਹੈ। ਸ਼ੁਰੂ ਵਿੱਚ ਲਾਪਤਾ ਲੋਕਾਂ ਦੀ ਗਿਣਤੀ 41 ਦੱਸੀ ਗਈ ਸੀ, ਪਰ ਸਹਾਇਕ ਵਿਦੇਸ਼ ਮੰਤਰੀ ਮੈਟ ਥਿਸਲਥਵੇਟ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਇਹ ਗਿਣਤੀ ਵੱਧ ਕੇ 43 ਹੋ ਗਈ ਹੈ। ਓਧਰ, ਨੇਪਾਲ ਦੀ ਫੌਜ ਨੇ ਹਿਮਾਲਿਆ ਵਿੱਚ ਉਚਾਈ ’ਤੇ ਬਣ ਰਹੇ ਇੱਕ ਡੈਮ ਤੱਕ ਹੈਲੀਕਾਪਟਰ ਰਾਹੀਂ ਭਾਰੀ ਮਸ਼ੀਨਰੀ ਪਹੁੰਚਾਈ ਹੈ। ਇਹ ਕਾਰਵਾਈ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਬਚਾਅ ਕਰਮਚਾਰੀ ਸੁਰੰਗ ਵਿੱਚ ਫ...

ਆਸਟ੍ਰੇਲੀਆ ਐਕਸਪਲੇਨਡ: ਬੱਚੇ ਕਲਾਸਰੂਮ ਤੋਂ ਬਾਹਰ ਆਸਟ੍ਰੇਲੀਆ ਦੇ ਮੂਲਵਾਸੀ ਲੋਕਾਂ ਬਾਰੇ ਕਿਵੇਂ ਸਿੱਖ ਸਕਦੇ ਹਨ? 30.08.2026

ਆਸਟ੍ਰੇਲੀਆ ਵਿੱਚ ਨਵੇਂ ਵਸੇ ਪਰਿਵਾਰਾਂ ਲਈ ਬੱਚਿਆਂ ਨੂੰ ਦੇਸ਼ ਦੇ First Nations ਲੋਕਾਂ, ਉਨ੍ਹਾਂ ਦੇ ਇਤਿਹਾਸ, ਸੱਭਿਆਚਾਰ ਅਤੇ ਰਵਾਇਤਾਂ ਬਾਰੇ ਜਾਣੂ ਕਰਵਾਉਣਾ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਆਸਟ੍ਰੇਲੀਆ ਐਕਸਪਲੇਨਡ ਦੇ ਇਸ ਸੈਗਮੈਂਟ ਵਿੱਚ ਜਾਣੋ ਕਿ ਟੀਵੀ ਪ੍ਰੋਗਰਾਮਾਂ, ਆਨਲਾਈਨ ਸਰੋਤਾਂ, ਸਥਾਨਕ ਭਾਈਚਾਰਕ ਸਮਾਗਮਾਂ, ਯਾਤਰਾਵਾਂ ਅਤੇ ਰੋਜ਼ਾਨਾ ਦੇ ਤਜਰਬਿਆਂ ਰਾਹੀਂ ਮਾਪੇ ਆਪਣੇ ਬੱਚਿਆਂ ਦੀ ਇਸ ਸਿੱਖਿਆ ਵਿੱਚ ਕਿਵੇਂ ਮਦਦ ਕਰ ਸਕਦੇ ਹਨ।

ਖ਼ਬਰਾਂ ਫਟਾਫੱਟ: ਨੇਪਾਲ-ਤਿੱਬਤ ਹੜ੍ਹ ਤੋਂ ਲੈ ਕੇ ਆਸਟ੍ਰੇਲੀਆ ਦੀਆਂ ਨਵੀਆਂ ਨੀਤੀਆਂ ਤੱਕ 28.08.2026

ਨੇਪਾਲ-ਤਿੱਬਤ ਸਰਹੱਦੀ ਇਲਾਕੇ ਵਿੱਚ ਭਿਆਨਕ ਹੜ੍ਹ ਅਤੇ ਮਿੱਟੀ ਦੇ ਤੇਜ਼ ਵਹਾਅ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 1,400 ਤੋਂ ਵੱਧ ਲੋਕ ਲਾਪਤਾ ਹਨ। ਆਸਟ੍ਰੇਲੀਆ ਸਰਕਾਰ 35 ਲਾਪਤਾ ਆਸਟ੍ਰੇਲੀਅਨਾਂ ਦੀ ਭਾਲ ਲਈ ਕੌਂਸਲਰ ਮਦਦ ਕਰ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਆਸਟ੍ਰੇਲੀਆ ਦੇ ਮਨੁੱਖੀ ਆਧਾਰ ’ਤੇ ਸ਼ਰਨਾਰਥੀ ਦਾਖ਼ਲੇ ਵਿੱਚ ਕਟੌਤੀ ਨਾ ਕਰਨ ਦਾ ਐਲਾਨ ਕੀਤਾ ਹੈ। National Cabinet ਨੇ AI ਅਤੇ ਵੱਡੇ ਡਾਟਾ ਕੇਂਦਰਾਂ ਲਈ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਹੈ।...

From real Punjabi weddings to casting visually impaired actors: How filmmakers brought raw authenticity to IFFM 2026 - ਪੰਜਾਬ ਦੇ ਅਸਲੀ ਵਿਆਹਾਂ 'ਚ ਸ਼ੂਟਿੰਗ ਤੋਂ ਲੈ ਕੇ ਨੇਤਰਹੀਣ ਕਲਾਕਾਰਾਂ ਦੀ ਅਦਾਕਾਰੀ ਤੱਕ: IFFM 2026 ਤੋਂ ਖਾਸ ਗੱਲਾਂਬਾਤਾਂ 28.08.2026

On the closing night of the Indian Film Festival of Melbourne (IFFM) 2026, the SBS Punjabi team caught up with several renowned film personalities. This special ground report kicks off with a beautiful Punjabi song by Bollywood actor Sharib Hashmi, who shared nostalgic stories and expressed his deep affection for Punjabi cinema and music. - ਇੰਡੀਅਨ ਫ਼ਿਲਮ ਫੈਸਟੀਵਲ ਆਫ਼ ਮੈਲਬਰਨ 2026 ਦੀ ਕਲੋਜ਼ਿੰਗ ਨਾਈਟ 'ਤੇ...

ਖ਼ਬਰਨਾਮਾ: ਨੇਪਾਲ ਹੜ੍ਹ- ਆਸਟ੍ਰੇਲੀਆ ਵੱਲੋਂ $5 ਮਿਲੀਅਨ ਦੀ ਮਦਦ, 39 ਆਸਟ੍ਰੇਲੀਆਈ ਨਾਗਰਿਕ ਲਾਪਤਾ 28.08.2026

ਆਸਟ੍ਰੇਲੀਆਈ ਸਰਕਾਰ ਨੇਪਾਲ ਵਿੱਚ ਪ੍ਰਭਾਵਿਤ ਭਾਈਚਾਰਿਆਂ ਲਈ $5 ਮਿਲੀਅਨ ਡਾਲਰ ਦਾ ਸਹਾਇਤਾ ਪੈਕੇਜ ਤਿਆਰ ਕਰ ਰਹੀ ਹੈ, ਜਦਕਿ ਲਾਪਤਾ ਆਸਟ੍ਰੇਲੀਆਈ ਨਾਗਰਿਕਾਂ ਦੀ ਗਿਣਤੀ ਵੱਧ ਕੇ 39 ਹੋ ਗਈ ਹੈ। ਸਰਕਾਰ ਇਸ ਖੇਤਰ ਵਿੱਚ ਇੱਕ ਵਿਸ਼ੇਸ਼ ਟੀਮ ਵੀ ਭੇਜ ਰਹੀ ਹੈ। ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਘੱਟੋ-ਘੱਟ 392 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਲਗਭਗ 1,500 ਲੋਕ ਲਾਪਤਾ ਹਨ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੀਆਂ ਬੱਸਾਂ ’ਤੇ ‘ਵਿਕਸਤ ਭਾਰਤ’ ਤੇ ‘ਇਨਕਰੈਡੀਬਲ ਇੰਡੀਆ’ ਦੀ ਝਲਕ 28.08.2026

ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿੱਚ ਬੱਸਾਂ ’ਤੇ ‘ਵਿਕਸਤ ਭਾਰਤ 2047’ ਅਤੇ ‘ਇਨਕਰੈਡੀਬਲ ਇੰਡੀਆ’ ਦੇ ਇਸ਼ਤਿਹਾਰ ਭਾਰਤ ਦੀ ਤਰੱਕੀ, ਤਕਨੀਕੀ ਵਿਕਾਸ ਅਤੇ ਸੈਰ-ਸਪਾਟੇ ਨੂੰ ਉਜਾਗਰ ਕਰ ਰਹੇ ਹਨ। ਆਕਲੈਂਡ ਸਥਿਤ ਭਾਰਤੀ ਕੌਂਸਲੇਟ ਜਨਰਲ ਵੱਲੋਂ ਚਲਾਈ ਜਾ ਰਹੀ ਇਸ ਪ੍ਰਚਾਰ ਮੁਹਿੰਮ ਨੂੰ ਭਾਰਤ-ਨਿਊਜ਼ੀਲੈਂਡ ਵਿਚਾਲੇ ਮੁਕਤ ਵਪਾਰ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਧਦੇ ਸਬੰਧਾਂ ਦੇ ਸੰਦਰਭ ਵਿੱਚ ਵੀ ਦੇਖਿਆ ਜਾ ਰਿਹਾ ਹੈ। ਇਹ ਅਤੇ ਦੁਨੀਆਂ ਦੇ ਹੋਰਨਾਂ ਮੁਲਕਾਂ ਵਿੱਚ ਵਸਦੇ ਪੰਜਾਬੀਆਂ ਨਾਲ ਜੁੜੀਆਂ ਖ਼ਬਰ...

‘ਕੁੱਝ ਵੀ ਕਲਿੱਕ ਨਾ ਕਰੋ’: ਜਾਣੋ ਕਿਵੇਂ ਇੱਕ ਈਮੇਲ ਕਾਰੋਬਾਰ ਨੂੰ ਤਬਾਹ ਕਰ ਸਕਦੀ ਹੈ? 27.08.2026

ਆਸਟ੍ਰੇਲੀਆ ਵਿੱਚ AI ਦੀ ਵਰਤੋਂ ਕਰਕੇ ਕੀਤੀਆਂ ਜਾ ਰਹੀਆਂ ਆਨਲਾਈਨ ਠੱਗੀਆਂ ਦਾ ਖ਼ਤਰਾ ਵੱਧ ਰਿਹਾ ਹੈ। Scamwatch ਮੁਤਾਬਕ ਇਸ ਸਾਲ ਹੁਣ ਤੱਕ ਆਸਟ੍ਰੇਲੀਆਈ ਲੋਕਾਂ ਨੂੰ ਠੱਗੀ ਕਾਰਨ 187 ਮਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ AI ਨੇ ਠੱਗਾਂ ਲਈ ਧੋਖਾਧੜੀ ਨੂੰ ਵਧੇਰੇ ਭਰੋਸੇਯੋਗ ਬਣਾਉਣਾ ਆਸਾਨ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਲਈ ਠੱਗੀ ਦੀ ਪਛਾਣ ਕਰਨੀ ਅਤੇ ਕਾਰੋਬਾਰਾਂ ਲਈ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ ਹੋਰ ਵੀ ਮੁਸ਼ਕਲ ਹੋ ਗਿਆ ਹੈ।

Bringing dental care to First Nations communities: Dr Sitanshu Arora nominated for Sikh Woman of the Year - ਆਸਟ੍ਰੇਲੀਆ ਦੇ ਇੰਡੀਜਿਨਸ ਲੋਕਾਂ ਤੱਕ ਦੰਦਾਂ ਦੀ ਦੇਖਭਾਲ ਪਹੁੰਚਾਣ ਵਾਲੀ ਪੰਜਾਬੀ ਪਰਵਾਸੀ ਡਾ. ਸੀਤਾਂਸ਼ੂ ਅਰੋੜਾ 27.08.2026

After arriving from India and rebuilding her dental career in Australia, Dr Sitanshu Arora dedicated herself to bringing essential oral healthcare to First Nations communities and domestic violence survivors. Today, the Melbourne-based dentist serves on the Australian Dental Council Accreditation Committee and the Australian Dental Association Victorian Branch board. Recognised for her leadership...

ਖ਼ਬਰਨਾਮਾ: ਨੇਪਾਲ ਦੇ ਭਿਆਨਕ ਹੜ੍ਹਾਂ ਨੇ ਮਚਾਈ ਤਬਾਹੀ, ਸੈਂਕੜੇ ਮੌਤਾਂ, 34 ਆਸਟ੍ਰੇਲੀਆਈ ਲਾਪਤਾ 27.08.2026

ਨੇਪਾਲ-ਤਿੱਬਤ ਸਰਹੱਦ ’ਤੇ ਭਿਆਨਕ ਹੜ੍ਹਾਂ ਵਿੱਚ ਦਰਜਨਾਂ ਆਸਟ੍ਰੇਲੀਆਈ ਨਾਗਰਿਕਾਂ ਸਮੇਤ ਸੈਂਕੜੇ ਲੋਕ ਲਾਪਤਾ ਹਨ। ਗਾਜ਼ਾ ਵਿੱਚ ਜੰਗਬੰਦੀ ਯੋਜਨਾ ਤਹਿਤ ਕੌਮਾਂਤਰੀ ਸਥਿਰਤਾ ਬਲ ਦੀ ਤਾਇਨਾਤੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਕਵਾਂਟਸ ਦੇ ਮੁਨਾਫ਼ੇ ’ਤੇ ਮੱਧ-ਪੂਰਬੀ ਸੰਘਰਸ਼ ਦਾ ਅਸਰ ਪਿਆ ਹੈ, ਜਦਕਿ ਵਿਕਟੋਰੀਆ ਸਰਕਾਰ ਨੇ ਜਨਤਕ ਆਵਾਜਾਈ ਕਿਰਾਇਆਂ ’ਤੇ ਲੁਕਵੇਂ ਵਾਧੇ ਲਈ ਮੁਆਫ਼ੀ ਮੰਗੀ ਹੈ। ਉਧਰ ਕੈਨੇਡਾ ਦੇ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਅਮਰੀਕਾ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਕਰਨ ਦੀ...

ਬਾਲੀਵੁੱਡ ਗੱਪਸ਼ੱਪ: ਤਾਪਸੀ ਪੰਨੂੰ ਦੀ ‘ਗੰਧਾਰੀ’ ਤੋਂ ਲੈ ਕੇ ਈਸ਼ਾ ਦਿਓਲ ਦੀ ਢਾਈ ਕਿੱਲੋ ਦੀ ਰੱਖੜੀ ਤੱਕ 27.08.2026

ਹਫ਼ਤਾਵਾਰੀ ਬਾਲੀਵੁੱਡ ਗੱਪਸ਼ੱਪ ਵਿੱਚ ਇਸ ਵਾਰ ਗੱਲ ਤਾਪਸੀ ਪੰਨੂੰ ਦੀ ਆਉਣ ਵਾਲੀ ਫਿਲਮ ‘ਗੰਧਾਰੀ’ ਦੀ, ਜਿਸ ਵਿੱਚ ਉਹ ਇੱਕ ਮਾਂ ਦੇ ਕਿਰਦਾਰ ਰਾਹੀਂ ਮਮਤਾ, ਤਿਆਗ ਅਤੇ ਚੁਣੌਤੀਆਂ ਦੀ ਕਹਾਣੀ ਪੇਸ਼ ਕਰੇਗੀ। ਇਸ ਦੇ ਨਾਲ ਹੀ ਈਸ਼ਾ ਦਿਓਲ ਦੀ ਆਪਣੇ ਭਰਾ ਲਈ ਢਾਈ ਕਿੱਲੋ ਦੀ ਰੱਖੜੀ ਖਰੀਦਣ ਦੀ ਇੱਛਾ ਵੀ ਚਰਚਾ ਵਿੱਚ ਹੈ। ਸੁਣੋ ਬਾਲੀਵੁੱਡ ਦੀਆਂ ਹੋਰ ਦਿਲਚਸਪ ਤੇ ਮਜ਼ੇਦਾਰ ਖਬਰਾਂ।

From Punjabi Words to Gen Z Slang: A Fun Conversation with Manushi Chhillar at IFFM 2026 - IFFM 2026 ਦੌਰਾਨ ਪੰਜਾਬੀ ਸ਼ਬਦਾਂ ਤੋਂ Gen Z slang ਤੱਕ, ਸਾਬਕਾ ਮਿਸ ਵਰਲਡ ਮਾਨੂਸ਼ੀ ਚਿੱਲਰ ਨਾਲ ਮਜ਼ੇਦਾਰ ਗੱਲਬਾਤ 27.08.2026

In an exclusive interview with SBS Punjabi, Manushi Chhillar spoke about her journey from being crowned Miss World to stepping into the world of acting. The former medical student also shared her thoughts on the recent controversy surrounding India’s medical entrance exam. For some fun banter, where Manushi tries out Punjabi and Haryanvi words and decodes Gen Z slang, tune in to this SBS Punjabi p...

ਖ਼ਬਰਨਾਮਾ: ਯੂਨੀਵਰਸਿਟੀਆਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਕਟੌਤੀ ਬਾਰੇ ਲਿਆਂਦੇ ਜਾ ਰਹੇ ਵਧੇਰੇ ਨਿਯਮਾਂ ਨੂੰ ਲੈ ਕੇ ਚਿੰਤਾ 26.08.2026

ਆਸਟ੍ਰੇਲੀਆ ਵਿੱਚ ਯੂਨੀਵਰਸਿਟੀਆਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਅਤੇ ਵਧ ਰਹੇ ਨਿਯਮਾਂ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਕੌਮੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ AI ਲਈ ਡਾਟਾ ਕੇਂਦਰਾਂ ਤੋਂ ਇਲਾਵਾ ਔਰਤਾਂ ਵਿਰੁੱਧ ਹਿੰਸਾ, ਬਰਡ ਫਲੂ, ਬਾਲਣ ਸੁਰੱਖਿਆ ਅਤੇ ਬੰਦੂਕ ਕਾਨੂੰਨਾਂ ’ਤੇ ਚਰਚਾ ਹੋਣੀ ਹੈ। ਦੂਜੇ ਪਾਸੇ, ਬਜ਼ੁਰਗਾਂ ਲਈ ਨਿੱਜੀ ਸਿਹਤ ਬੀਮੇ ਦੀ ਸਰਕਾਰੀ ਛੋਟ ਵਿੱਚ ਤਬਦੀਲੀ ਅਤੇ ਸਿਡਨੀ ਦੀ bwTlw ਗਰੁੱਪ ਕੰਪਨੀ ਦੇ ਸਵੈ-ਇੱਛੁਕ ਪ੍ਰਸ਼ਾਸਨ ਹੇਠ ਜਾਣ ਨਾਲ ਵੀ ਚਿੰਤਾਵਾਂ ਵ...

ਪਾਕਿਸਤਾਨ ਡਾਇਰੀ: ਇਮਰਾਨ ਖ਼ਾਨ ਨੂੰ ਪ੍ਰਾਈਵੇਟ ਹਸਪਤਾਲ ਨਾ ਭੇਜਣ ’ਤੇ ਘਿਰੀ ਪਾਕਿਸਤਾਨ ਦੀ ਸਰਕਾਰ 26.08.2026

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਸਿਆਸੀ ਪਾਰਟੀ ਨੇ ਸਰਕਾਰ ਅਤੇ ਅਧਿਕਾਰੀਆਂ 'ਤੇ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਉਂਦੇ ਹੋਏ ਇੱਕ ਨਵੀਂ ਕਾਨੂੰਨੀ ਲੜਾਈ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਉਸ ਘਟਨਾਕ੍ਰਮ ਤੋਂ ਬਾਅਦ ਚੁੱਕਿਆ ਗਿਆ ਹੈ, ਜਦੋਂ ਜੇਲ੍ਹ ਵਿੱਚ ਬੰਦ ਇਮਰਾਨ ਖ਼ਾਨ ਨੂੰ ਇੱਕ ਸਰਕਾਰੀ ਹਸਪਤਾਲ ਵਿੱਚ ਸਿਰਫ਼ ਥੋੜ੍ਹੀ ਦੇਰ ਲਈ ਮੁਆਇਨਾ ਕਰਵਾ ਕੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ, ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖ਼ਾਨ ਨੂੰ ਇੱਕ...

ਸੰਘਰਸ਼ ਤੋਂ ਸਫਲਤਾ ਤੱਕ: ਮਿਲੋ Young Sikh Australian of the Year ਲਈ ਨਾਮਜ਼ਦ ਨੌਜਵਾਨਾਂ ਨੂੰ 25.08.2026

Industrial designer ਮਨੀਤ ਸਿੰਘ, ਵਿਕਟੋਰੀਆ ਦੀ ਕ੍ਰਿਕਟ ਖਿਡਾਰੀ ਤੇ ਕੋਚ ਨਵਲੀਨ ਕੌਰ ਸੰਧੂ ਅਤੇ UWA ਸਿੱਖ ਸੋਸਾਇਟੀ ਦੇ ਸੰਸਥਾਪਕ ਹੁਕਮਬੀਰ ਸਿੰਘ ਕੋਹਲੀ ਉਹ ਨੌਜਵਾਨ ਹਨ ਜਿਨ੍ਹਾਂ ਨੂੰ Australian Sikh Awards for Excellence ਦੀ Youth of the Year Award ਕੈਟਾਗਰੀ ਵਿੱਚ ਫਾਈਨਲਿਸਟ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਆਪਣੇ-ਆਪਣੇ ਖੇਤਰਾਂ ਰਾਹੀਂ ਆਸਟ੍ਰੇਲੀਅਨ-ਸਿੱਖ ਭਾਈਚਾਰੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਕੀ ਹੈ ਇਹਨਾਂ ਦੀ ਕਹਾਣੀ ਅਤੇ ਕਿਸ ਤਰ੍ਹਾਂ ਇਹ ਚੁਣੌਤੀਆਂ ਨੂੰ...

ਖ਼ਬਰਨਾਮਾ: ਜੂਏ ’ਤੇ NSW ਸਰਕਾਰ ਦੀ ਸਖ਼ਤੀ, 2028 ਤੱਕ ਲਾਜ਼ਮੀ ਹੋਵੇਗੀ ਫੇਸ਼ੀਅਲ ਰਿਕੋਗਨੀਸ਼ਨ 25.08.2026

ਨਿਊ ਸਾਊਥ ਵੇਲਜ਼ ਸਰਕਾਰ ਨੇ ਜੂਏ ਦੇ ਵਿਰੁੱਧ ਕਈ ਸੁਧਾਰਾਂ ਦਾ ਐਲਾਨ ਕੀਤਾ ਹੈ, ਜਿਸ ਵਿੱਚ ਗੇਮਿੰਗ ਰੂਮਾਂ ਵਿੱਚ ਲਾਜ਼ਮੀ ਫੇਸ਼ੀਅਲ ਰਿਕੋਗਨੀਸ਼ਨ ਤਕਨਾਲੋਜੀ (ਚਿਹਰੇ ਦੀ ਪਛਾਣ), ਸੂਬਾ ਪੱਧਰੀ ਪੋਕਰ ਮਸ਼ੀਨ ਐਕਸਕਲੂਜ਼ਨ ਰਜਿਸਟਰ ਯਾਨੀ ਕਿ ਪਾਬੰਦੀਸ਼ੁਦਾ ਸੂਚੀ ਅਤੇ ਵੀ.ਆਈ.ਪੀ. ਪ੍ਰੋਗਰਾਮਾਂ 'ਤੇ ਵੀ ਪਾਬੰਦੀ ਸ਼ਾਮਲ ਹੈ। ਸਾਲ 2028 ਤੱਕ, ਪੂਰੇ ਸੂਬੇ ਵਿੱਚ ਇੱਕ ਐਕਸਕਲੂਜ਼ਨ ਰਜਿਸਟਰ ਲਾਗੂ ਕੀਤਾ ਜਾਵੇਗਾ ਅਤੇ ਇਸਦੇ ਨਾਲ ਹੀ ਗੇਮਿੰਗ ਰੂਮਾਂ ਦੇ ਐਂਟਰੀ ਗੇਟਾਂ 'ਤੇ ਲਾਜ਼ਮੀ ਫੇਸ਼ੀਅਲ ਰਿਕੋਗਨੀਸ਼ਨ ਤ...

Hallgasd a(z) SBS Punjabi - ਐਸ ਬੀ ਐਸ ਪੰਜਾਬੀ podcastot a Replaióban

Rádió és podcastok egy alkalmazásban - ingyen és regisztráció nélkül. Telepítsd még ma, és ne maradj le a premierről

Letöltés a Google Play-ről

A Replaio nem podcastkiadó; a műsorok nevei, borítóképei és hanganyagai a szerzőiket illetik, és nyilvános RSS-csatornákon keresztül terjednek.