SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1408 epizód

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Szerző

SBS

Kategória

News

A podcast weboldala

www.sbs.com.au

Legutóbbi epizód

2026. júl. 10.

Hol hallgathatod?

Podcastok az alkalmazásban Replaio Radio Hamarosan

A podcastok hamarosan megérkeznek az alkalmazásba. Telepítsd most, és láss elsőként egy teljesen új megközelítést a podcastokhoz

Letöltés a Google Play-ről Telepítsd ingyen Android közel 10 M letöltés · 4,8-as értékelés iOS hamarosan

Epizódok

ਕਲਾ ਅਤੇ ਕਹਾਣੀਆਂ: ਸੁਣੋ ਪਾਕਿਸਤਾਨੀ ਕਲਾਕਾਰ ਨਾਸਰਾ ਬੇਗਮ ਦੀ ਮਸ਼ਹੂਰ ਅਦਾਕਾਰਾ 'ਰਾਨੀ' ਬਣਨ ਦੀ ਦਾਸਤਾਨ 22.12.2025

ਨਾਸਰਾ ਬੇਗਮ, ਬਾਲ ਕਲਾਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਛੋਟੀ ਹੀ ਉਮਰ ਵਿੱਚ ਹੀ ਇੱਕ ਮਸ਼ਹੂਰ ਅਦਾਕਾਰਾ ਬਣ ਗਈ। 'ਰਾਨੀ' ਦੇ ਨਾਮ ਨਾਲ ਜਾਣੀ ਜਾਣ ਵਾਲੀ ਨਾਸਰਾ, ਆਪਣੇ ਨਿਰਾਲੇ ਅਦਾਕਾਰੀ ਅੰਦਾਜ਼, ਡਾਂਸ ਪ੍ਰਦਰਸ਼ਨ ਅਤੇ ਚਿਹਰੇ ਦੇ ਹਾਵ-ਭਾਵਾਂ ਨੂੰ ਸੂਚਾਰੂ ਢੰਗ ਨਾਲ ਪੇਸ਼ ਕਰਨ ਲਈ ਪ੍ਰਸਿੱਧ ਹੋਈ। ਉਹ ਉਦੂ ਦੇ ਨਾਲ-ਨਾਲ ਕਈ ਪੰਜਾਬੀ ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਵੀ ਆਪਣੀ ਛਾਪ ਛੱਡ ਚੁੱਕੀ ਹੈ। ਇਸ ਪੌਡਕਾਸਟ ਵਿੱਚ ਸੁਣੋ ਨਾਸਰਾ ਬੇਗਮ ਦੇ ਸਫਲਤਾ ਭਰੇ ਕੈਰੀਅਰ ਅਤੇ ਉਸ...

ਖ਼ਬਰਾਂ ਫਟਾਫੱਟ: 'Bondi-beach' 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ, ਭਾਰਤ 'ਚ ਮੈਸੀ ਦੀ ਯਾਤਰਾ 'ਤੇ ਹੰਗਾਮੇ ਤੇ ਹੋਰ ਵੱਡੀਆਂ ਖ਼ਬਰਾਂ 19.12.2025

'Bondi-ਬੀਚ' 'ਤੇ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ, ਹੀਰੋ ਅਹਿਮਦ-ਅਲ-ਅਹਿਮਦ ਨੂੰ 2.5 ਮਿਲੀਅਨ ਡਾਲਰ ਦੀ ਸਹਾਇਤਾ, ਭਾਰਤ 'ਚ ਮੈਸੀ ਦੀ ਸਾਫ ਝਲਕ ਨਾ ਮਿਲਣ 'ਤੇ ਸਟੇਡੀਅਮ 'ਚ ਭੰਨ ਤੋੜ ਤੇ ਹੋਰ ਵਿਵਾਦ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…

ਖ਼ਬਰਨਾਮਾ: ਪ੍ਰਧਾਨ ਮੰਤਰੀ ਅਲਬਨੀਜ਼ੀ ਸਥਾਪਤ ਕਰਨਗੇ ਬੰਦੂਕ ਵਾਪਸ ਖਰੀਦਣ ਦੀ ਯੋਜਨਾ, 'ਕਦਰਾਂ-ਕੀਮਤਾਂ' ਦੇ ਆਧਾਰ 'ਤੇ ਪ੍ਰਵਾਸ ਨੂੰ ਸੀਮਤ ਕਰਨ ਦਾ ਪ੍ਰਸਤਾਵ 19.12.2025

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਬੋਂਡਾਈ (Bondi) ਬੀਚ ਉੱਤੇ ਹੋਏ ਹਮਲੇ ਵਿੱਚ 15 ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਇੱਕ ਨਵੀਂ ਰਾਸ਼ਟਰੀ ਬੰਦੂਕ ਵਾਪਸੀ ਯੋਜਨਾ ਸਥਾਪਤ ਕਰੇਗੀ। ਇਸ ਹਮਲੇ ਤੋਂ ਬਾਅਦ, ਗੱਠਜੋੜ ਹੁਣ ਨਵੇਂ ਪ੍ਰਵਾਸੀਆਂ ਲਈ 'ਮੁੱਲ ਟੈਸਟ' ਪੇਸ਼ ਕਰਨ ਦਾ ਵਿਚਾਰ ਪੇਸ਼ ਕਰ ਰਿਹਾ ਹੈ। ਜਦੋਂ ਕਿ ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਹੁਨਰ, ਉਮਰ, ਅਤੇ ਸਿਹਤ ਸਥਿਤੀ ਉੱਤੇ ਅਧਾਰਿਤ ਹੈ। ਦੇਸ਼ ਵਿੱਚ 1970 ਦੇ ਦਹਾਕੇ ਤੋਂ ਨਸਲ, ਧਰਮ ਜਾਂ ਕੌਮੀਅਤ ਦੇ ਮਾਮਲੇ ਵਿੱ...

ਪੰਜਾਬੀ ਡਾਇਸਪੋਰਾ: ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਡਿੱਗਿਆ ਭਾਰਤੀ ਰੁਪੱਈਆ 19.12.2025

ਭਾਰਤੀ ਰੁਪਏ ਦੀ ਕੀਮਤ ਪਿੱਛਲੇ ਕੁੱਝ ਦਿਨਾਂ ਵਿੱਚ ਕਾਫੀ ਘੱਟ ਨਜ਼ਰ ਆਈ। ਹਾਲ ਹੀ ਵਿੱਚ ਇਹ ਕੀਮਤ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ਯਾਨੀ ਇੱਕ ਅਮਰੀਕੀ ਡਾਲਰ ਦੇ ਬਰਾਬਰ 90.74 ਰੁਪਏ ਦੇਖੀ ਗਈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

ਖ਼ਬਰਨਾਮਾ: ਪਾਕਿਸਤਾਨ ਨੇ ਆਸਟ੍ਰੇਲੀਅਨ ਮੀਡੀਆ ਨੂੰ ਮੁਆਫੀ ਮੰਗਣ ਲਈ ਕਿਹਾ 18.12.2025

'Bondi-ਬੀਚ ਗੋਲੀਬਾਰੀ' ਦੇ ਹਮਲਾਵਰਾਂ ਨੂੰ ਪਾਕਿਸਤਾਨ ਨਾਲ ਜੋੜਨ ਲਈ ਪਾਕਿਸਤਾਨ ਦੇ ਸੂਚਨਾ ਵਿਭਾਗ ਦੇ ਮੰਤਰੀ ਨੇ ਆਸਟ੍ਰੇਲੀਅਨ ਮੀਡੀਆ ਤੋਂ ਮੁਆਫੀ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

ਬਾਲੀਵੁੱਡ ਗੱਪਸ਼ੱਪ: ਆਸਟ੍ਰੇਲੀਆ ਦੀ ਤਰਜ਼ 'ਤੇ ਭਾਰਤ ਵਿੱਚ ਵੀ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਦੀ ਮੰਗ ਕੀਤੀ ਅਦਾਕਾਰ ਸੋਨੂ ਸੂਦ ਨੇ 18.12.2025

ਪੰਜਾਬੀ ਮੂਲ ਦੇ ਹਿੰਦੀ ਫਿਲਮ ਅਦਾਕਾਰ ਸੋਨੂ ਸੂਦ ਨੇ ਬੱਚਿਆਂ ਦੀ ਭਲਾਈ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਵਿੱਚ ਆਸਟ੍ਰੇਲੀਆ ਵਰਗੀ ਸੋਸ਼ਲ ਮੀਡੀਆ ਬੈਨ ਨੀਤੀ ਲਾਗੂ ਕਰਨ ਦੀ ਮੰਗ ਕੀਤੀ ਹੈ। ਐਕਸ (X) ‘ਤੇ ਸਾਂਝੀ ਕੀਤੀ ਪੋਸਟ ਵਿੱਚ ਉਨ੍ਹਾਂ ਨੇ ਕਿਹਾ ਕਿ ਬੱਚੇ ਅਸਲੀ ਬਚਪਨ, ਮਜ਼ਬੂਤ ਪਰਿਵਾਰਕ ਰਿਸ਼ਤਿਆਂ ਅਤੇ ਸਕਰੀਨ ਦੀ ਲਤ ਤੋਂ ਮੁਕਤੀ ਦੇ ਹੱਕਦਾਰ ਹਨ। ਇਸ ਮਾਮਲੇ ਨਾਲ ਜੁੜੀ ਪੂਰੀ ਜਾਣਕਾਰੀ ਅਤੇ ਹੋਰ ਬਾਲੀਵੁੱਡ ਅੱਪਡੇਟਸ ਲਈ ਸੁਣੋ ਇਹ ਆਡੀਓ....

Bondi Beach Shooting : ਪੀੜਿਤ ਪਰਿਵਾਰਾਂ ਲਈ ‘ਲਿਟਲ ਇੰਡੀਆ’ ਵਿੱਚ ਇਕਜੁੱਟ ਹੋਇਆ ਭਾਈਚਾਰਾ 17.12.2025

ਸਿਡਨੀ ਦੇ ਬੌਂਡਾਈ ਬੀਚ ਗੋਲੀਕਾਂਡ ਦੇ ਪ੍ਰਭਾਵਿਤ ਲੋਕਾਂ ਪ੍ਰਤੀ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਲਿਟਲ ਇੰਡੀਆ ਵਜੋਂ ਜਾਣੇ ਜਾਂਦੇ ਸਿਡਨੀ ਦੇ ਹੈਰਿਸ ਪਾਰਕ ਵਿਖੇ ਬੀਤੇ ਦਿਨ ਇੱਕ ਵਿਸ਼ੇਸ਼ ਸਮਾਗਮ ਹੋਇਆ। ਜਿਸ ਵਿੱਚ ਭਾਰਤ ਸਮੇਤ ਕਈ ਹੋਰ ਭਾਈਚਾਰਿਆਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਨਾਲ-ਨਾਲ ਜ਼ਖਮੀਆਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ। ਵੱਖ-ਵੱਖ ਬੁਲਾਰਿਆਂ ਨੇ ਇਸ ਸੰਕਟ ਦੀ ਘੜੀ ਵਿੱਚ ਸਮੂਹ ਆਸਟ੍ਰੇਲੀਆ ਨੂੰ ਇਕ ਮੰਚ ’ਤੇ ਆੳੇੁਣ ਦਾ ਸੱਦਾ ਦਿੱਤਾ ਅਤੇ ਸਰਕਾਰ ਨੂੰ ਅਪੀਲ...

ਖ਼ਬਰਨਾਮਾ: Bondi shooting ਵਿੱਚ ਮਾਰੇ ਗਏ ਲੋਕਾਂ ਦੀਆਂ ਅੰਤਿਮ ਰਸਮਾਂ ਸ਼ੁਰੂ, ਭਾਈਚਾਰੇ ਵਿੱਚ ਸੋਗ 17.12.2025

ਬੀਤੇ ਐਤਵਾਰ ਰਾਤ ਨੂੰ Bondi Beach ਕਤਲਿਆਮ ਵਿੱਚ ਮਾਰੇ ਗਏ ਯਹੂਦੀ ਧਾਰਮਿਕ ਆਗੂ ਏਲੀ ਸ਼ਲੈਂਗਰ ਨੂੰ Chabad of Bondi ਸਿਨਾਗੋਗ ਵਿੱਚ ਉਲੀਕੇ ਗਏ ਇੱਕ ਵਿਸ਼ੇਸ਼ ਸਮਾਰੋਹ ਵਿੱਚ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਜਿੰਦਾ ਬਚਣ ਵਾਲੇ ਕਥਿਤ ਬੰਦੂਕਧਾਰੀ ਉੱਪਰ ਪੁਲਿਸ ਰਸਮੀ ਦੋਸ਼ ਲਗਾਉਣ ਦੀ ਤਿਆਰੀ ਕਰ ਰਹੀ ਹੈ। ਅੱਜ ਦੀਆਂ ਹੋਰ ਚੋਣਵੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਆਡੀਉ...

ਪਾਕਿਸਤਾਨ ਡਾਇਰੀ: Bondi ਹਮਲੇ ਦੀ ਪਾਕਿਸਤਾਨ ਵੱਲੋਂ ਨਿੰਦਾ ਅਤੇ ਹਮਦਰਦੀ ਦਾ ਪ੍ਰਗਟਾਵਾ 17.12.2025

ਪਾਕਿਸਤਾਨ ਨੇ ਸਿਡਨੀ ਦੇ ਬੌਂਡਾਈ ਬੀਚ 'ਤੇ ਹੋਏ ਹਮਲੇ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਅਸੀਂ ਆਸਟ੍ਰੇਲੀਆਈ ਸਰਕਾਰ ਅਤੇ ਆਸਟ੍ਰੇਲੀਆਈ ਵਾਸੀਆਂ ਦੇ ਨਾਲ ਖੜ੍ਹੇ ਹਾਂ। ਓਧਰ, ਕੇਂਦਰੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਵੀ ਆਪਣੇ ਬਿਆਨ 'ਚ ਕਿਹਾ ਕਿ ਦਹਿਸ਼ਤਗਰਦੀ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਇਹ ਇਨਸਾਨੀਅਤ ਦੇ ਖਿਲਾਫ ਹੈ, ਜਿਸਦੀ ਕੋਈ ਮੁਆਫ਼ੀ ਨਹੀਂ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ...

Khalsa Aid’s initiative for First Nations: Essential Aid delivered to households in Coober Pedy - ਫਸਟ ਨੇਸ਼ਨਜ਼ ਲਈ ਖਾਲਸਾ ਏਡ ਦੀ ਪਹਿਲ: ਕੂਬਰ ਪੈਡੀ 'ਚ ਜ਼ਰੂਰਤਮੰਦਾਂ ਦੇ ਘਰ ਪਹੁੰਚਾਈ ਮਦਦ 16.12.2025

Khalsa Aid, a non-profit humanitarian organisation predominantly operated by migrants of the Sikh faith, has reached out to the First Nations People in the regional town of Coober Pedy in South Australia to supply essential goods to those in need. Harpreet Singh, the organisation’s operational lead, told SBS Punjabi that the organisation felt a need to reach out to First Nations people as they wan...

ਖ਼ਬਰਨਾਮਾ: Bondi ਹਮਲੇ ਮਗਰੋਂ ਐਂਟੀਸੈਮੀਟਿਜ਼ਮ 'ਤੇ ਇਜ਼ਰਾਇਲੀ ਰਾਜਦੂਤ ਦੇ ਸਵਾਲ, ਮੋਦੀ ਨੇ ਜਤਾਇਆ ਦੁੱਖ ਤੇ ਹੋਰ ਖ਼ਬਰਾਂ 16.12.2025

ਆਸਟ੍ਰੇਲੀਆ ਵਿੱਚ ਇਜ਼ਰਾਈਲੀ ਰਾਜਦੂਤ ਆਮਿਰ ਮੈਮਨ ਨੇ ਬੌਂਡਾਈ ਵਿੱਚ ਹੋਏ ਭਿਆਨਕ ਹਮਲੇ ਤੋਂ ਬਾਅਦ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਭਾਵਨਾ ਨੂੰ ਲੈ ਕੇ ਕਾਰਵਾਈ ਦੀ ਕਮੀ ਉੱਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 7 ਅਕਤੂਬਰ 2023 ਨੂੰ ਇਜ਼ਰਾਈਲ ਵਿੱਚ ਹੋਏ ਹਮਾਸ ਹਮਲਿਆਂ ਤੋਂ ਬਾਅਦ ਆਸਟ੍ਰੇਲੀਆ ਵਿੱਚ ਯਹੂਦੀ ਵਿਰੋਧੀ ਪੱਖਪਾਤ ਵਧਣ ਦੇ ਕਾਫ਼ੀ ਸਬੂਤ ਸਾਹਮਣੇ ਆ ਚੁੱਕੇ ਹਨ। ਓਧਰ, ਭਾਰਤੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਨਿਊ ਸਾਊਥ ਵੇ...

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 16.12.2025

This SBS Punjabi radio program brings news from Australia and around the world, updates on the Bondi Beach shooting, growing Punjabi participation in Australian sports, and coverage of Punjab’s Zila Parishad and Panchayat Samiti elections in the weekly ‘Punjabi Diary’. Listen to the full program via this podcast. - ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਅਤੇ ਜਾਣਕਾਰੀ ਭਰਪੂਰ ਹੋ...

Bondi Beach ਹਮਲਾ: ਕੀ ਹਨ ਆਸਟ੍ਰੇਲੀਆ ਦੇ ਮੌਜੂਦਾ ਬੰਦੂਕ ਕਾਨੂੰਨ? ਕਿਉਂ ਕੀਤੀ ਜਾ ਰਹੀ ਹੈ ਇਨ੍ਹਾਂ ਵਿੱਚ ਬਦਲਾਅ ਦੀ ਗੱਲ? 16.12.2025

1996 ਵਿੱਚ ਹੋਬਾਰਟ ਵਿੱਚ ਵਾਪਰੇ ਪੋਰਟ ਆਰਥੁਰ ਹਾਦਸੇ ਜਿਸ ਵਿੱਚ ਇੱਕ ਹਮਲਾਵਰ ਵੱਲੋਂ 35 ਲੋਕਾਂ ਦਾ ਕਤਲੇਆਮ ਕੀਤਾ ਗਿਆ ਸੀ, ਨੇ ਆਸਟ੍ਰੇਲੀਆ ਦੇ ਬੰਦੂਕ ਕਾਨੂੰਨਾਂ ਨੂੰ ਬਦਲ ਦਿੱਤਾ ਸੀ। ਪਰ Bondi ਬੀਚ ਹਮਲੇ ਤੋਂ ਬਾਅਦ ਹੁਣ ਮੁੜ ਤੋਂ ਇਹ ਸਵਾਲ ਚੁੱਕੇ ਜਾ ਰਹੇ ਹਨ ਕਿ ਆਖਰ ਕੀ ਇਹ ਕਾਨੂੰਨ ਕਾਫ਼ੀ ਹਨ? ਹਾਲ ਹੀ ਦੇ ਸਾਲਾਂ ਵਿੱਚ ਆਸਟ੍ਰੇਲੀਆ ਵਿੱਚ ਬੰਦੂਕ ਧਾਰਕਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਸੁਣੋ ਕਿ ਆਸਟ੍ਰੇਲੀਆ ਦੇ ਮੌਜੂਦਾ ਬੰਦੂਕ ਕਾਨੂੰਨ ਕ...

ਪੰਜਾਬੀ ਡਾਇਰੀ : ਪੰਜਾਬ ਨੇ ਹਾਸਿਲ ਕੀਤਾ ਕੌਮੀ ਊਰਜਾ ਸੰਭਾਲ ਪੁਰਸਕਾਰ 2025 16.12.2025

ਊਰਜਾ ਸਮਰੱਥਾ ਵਾਧੇ ਅਤੇ ਸੰਭਾਲ ਦੇ ਖੇਤਰ ਵਿੱਚ ਪੰਜਾਬ ਸਰਕਾਰ ਦੇ ਮਿਸਾਲੀ ਯਤਨ ਨੂੰ ਕੌਮੀ ਪੱਧਰ ’ਤੇ ਮਾਨਤਾ ਮਿਲੀ ਹੈ। ਪੰਜਾਬ ਨੇ ਕੌਮੀ ਊਰਜਾ ਸੰਭਾਲ ਪੁਰਸਕਾਰ-2025 ਸਮਾਰੋਹ ਵਿੱਚ ਸੂਬਿਆਂ ਦੀ ਕਾਰਗੁਜ਼ਾਰੀ ਵਰਗ ਵਿੱਚ ਦੇਸ਼ ਭਰ ’ਚੋਂ ਦੂਜਾ ਸਥਾਨ ਹਾਸਿਲ ਕੀਤਾ ਹੈ। ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਕੋਲੋਂ ਇਹ ਪੁਰਸਕਾਰ ਪ੍ਰਾਪਤ ਕੀਤਾ। ਇਹ ਅਤੇ ਪੰਜਾਬ/ਭਾਰਤ ਦੀਆਂ ਹੋਰ ਚੋਣਵੀਆਂ ਖਬਰਾਂ ਲਈ...

ਖ਼ਬਰਨਾਮਾ: Bondi Beach ਫਾਇਰਿੰਗ ਮਾਮਲੇ ’ਚ ਪੁਲਿਸ ਵੱਲੋਂ ਅਹਿਮ ਜਾਣਕਾਰੀਆਂ ਜਨਤਕ 15.12.2025

ਸਿਡਨੀ ਦੇ Bondi Beach 'ਤੇ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਨਿਊ ਸਾਊਥ ਵੇਲਜ਼ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਅੱਤਵਾਦ ਵਿਰੋਧੀ ਜਾਂਚ ਦੇ ਹਿੱਸੇ ਵਜੋਂ ਹੁਣ ਤੀਜੇ ਅਪਰਾਧੀ ਦੀ ਭਾਲ ਨਹੀਂ ਕਰ ਰਹੀ। ਇਸ ਘਟਨਾ ਵਿੱਚ 16 ਲੋਕਾਂ ਦੀ ਜਾਨ ਗਈ ਹੈ ਜਿਨ੍ਹਾਂ ਵਿੱਚ ਇੱਕ ਕਥਿਤ ਬੰਦੂਕਧਾਰੀ ਵੀ ਸ਼ਾਮਲ ਹੈ। ਪੁਲਿਸ ਨੇ ਕਥਿਤ ਬੰਦੂਕਧਾਰੀਆਂ ਦੀ ਸ਼ਿਨਾਖਤ ਪਿਤਾ ਅਤੇ ਪੁੱਤਰ ਵਜੋਂ ਕੀਤੀ ਹੈ। ਪਿਤਾ ਦੀ ਮੌਤ ਹੋ ਗਈ ਹੈ ਅਤੇ ਪੁੱਤਰ ਹਸਪਤਾਲ ਵਿੱਚ ਪੁਲਿਸ ਦੀ ਨਿਗਰਾਨੀ ਹੇਠ ਹੈ। ਨਿਊ ਸਾਊਥ ਵੇਲਜ਼ ਪੁਲਿਸ ਕਮਿਸ਼ਨ...

Punjabi pride shines bright in this season's Big Bash League - 'ਲੁਧਿਆਣਾ ਤੋਂ ਆਸਟ੍ਰੇਲੀਆ ਦੇ ਬਿਗ ਬੈਸ਼ ਲੀਗ ਤੱਕ': ਬੀ ਬੀ ਐਲ ਦੇ ਇਸ ਸੀਜ਼ਨ 'ਚ ਪੰਜਾਬੀਆਂ ਦੀ ਮਜ਼ਬੂਤ ਹਾਜ਼ਰੀ 15.12.2025

A growing Punjabi presence is becoming visible in Australia’s sporting landscape this Big Bash League season, as Hobart Hurricanes cricketer Nikhil Chaudhary receives backing from a Punjabi-Australian entrepreneur, marking a powerful collaboration between community, sport and business. - ਹੋਬਾਰਟ ਹਰਿਕੇਨਜ਼ ਦੇ ਆਲਰਾਊਂਡਰ ਨਿਖਿਲ ਚੌਧਰੀ ਇਸ ਸਾਲ ਬਿਗ ਬੈਸ਼ ਲੀਗ ਵਿੱਚ ਖੇਡ ਰਹੇ ਗਿਣਤੀ ਦੇ ਭਾਰਤੀ ਮੂਲ ਦੇ ਖਿਡਾਰੀਆਂ ਵਿੱਚੋਂ...

Bondi Beach ਹਮਲੇ ਤੋਂ ਬਾਅਦ ਏਕਤਾ ਦੀ ਅਪੀਲ: ‘ਇੱਕ ਉੱਤੇ ਹਮਲਾ, ਸਾਰਿਆਂ ਉੱਤੇ ਹਮਲਾ’ 15.12.2025

ਸਿਡਨੀ ਦੇ Bondi ਬੀਚ ‘ਤੇ ਹੋਏ ਬੰਦੂਕ ਹਮਲੇ ਤੋਂ ਬਾਅਦ ਆਸਟ੍ਰੇਲੀਆ ਭਰ ਦੇ ਭਾਈਚਾਰੇ ਸੋਗ ਅਤੇ ਏਕਤਾ ਵਿੱਚ ਇਕੱਠੇ ਹੋ ਗਏ ਹਨ। ਨਿਊ ਸਾਊਥ ਵੇਲਜ਼ ਪੁਲਿਸ ਵੱਲੋਂ ਆਤੰਕੀ ਕਰਾਰ ਦਿੱਤੀ ਗਈ ਇਸ ਘਟਨਾ ਵਿੱਚ ਇੱਕ ਬੱਚੇ ਸਮੇਤ 16 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ ਘੱਟੋ-ਘੱਟ 38 ਲੋਕ ਜ਼ਖ਼ਮੀ ਹੋਏ ਹਨ। ਐਤਵਾਰ ਸ਼ਾਮ 6:47 ਵਜੇ 'ਚੈਨੁਕਾ ਬਾਇ ਦ ਸੀਅ' ਸਮਾਗਮ ਦੌਰਾਨ ਗੋਲਾਬਾਰੀ ਕਰਨ ਵਾਲੇ ਹਮਲਾਵਰਾਂ ਵਿੱਚੋਂ ਇੱਕ ਮਾਰਿਆ ਗਿਆ ਹੈ, ਜਦਕਿ ਦੂਜਾ ਪੁਲਿਸ ਦੀ ਹਿਰਾਸਤ ਵਿੱਚ ਹੈ। ਇਸ ਘਟਨਾ ਦੇ ਵਿਸਥਾਰ ਅ...

ਬਾਲ ਕਹਾਣੀਆਂ: ਦਿਆਲਤਾ ਦੇ ਇਕ ਕੰਮ ਨੇ ਇੱਕ ਜ਼ਿਮੀਦਾਰ ਦੀ ਜ਼ਿੰਦਗੀ ਬਦਲ ਦਿੱਤੀ 15.12.2025

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਦੇ ਐਪੀਸੋਡ ਵਿੱਚ ਸੁਣੋ ਕਹਾਣੀ ‘ਨਰਮੀ ਦਾ ਇਨਾਮ’। ਇਹ ਮਸ਼ਹੂਰ ਅੰਗਰੇਜ਼ੀ ਲੇਖਿਕਾ 'ਐਂਡ ਬਲੀਟਨ' ਦੀ ਕਹਾਣੀ ਦਾ ਪੰਜਾਬੀ ਅਨੁਵਾਦ ਹੈ। ਕਹਾਣੀ ਵਿੱਚ ਵੇਖੋ ਕਿ ਕਿਸ ਤਰ੍ਹਾਂ ਇੱਕ ਛੋਟੀ ਚਿੜੀ ਵੱਲ ਦਿਖਾਈ ਨਰਮਦਿਲੀ ਇੱਕ ਖੁਸ਼ਕ ਮਿਜ਼ਾਜ਼ ਜ਼ਿਮੀਦਾਰ ਦੀ ਜ਼ਿੰਦਗੀ ਸੌਖੀ ਬਣਾ ਦਿੰਦੀ ਹੈ।

Sea Lion ਰੋਨਨ ਨੇ ਸੰਗੀਤ ‘ਤੇ ਤਾਲ ਮਿਲਾ ਕੇ ਵਿਗਿਆਨੀਆਂ ਨੂੰ ਕੀਤਾ ਹੈਰਾਨ 14.12.2025

ਕੈਲੀਫ਼ੋਰਨੀਆ ਵਿੱਚ ਇੱਕ ਸਮੁੰਦਰੀ ਸ਼ੇਰਣੀ ਰੋਨਨ ਨੇ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਰੋਨਨ ਰੌਕ, ਟੈਕਨੋ ਅਤੇ ਡਿਸਕੋ ਸੰਗੀਤ ‘ਤੇ ਬਿਲਕੁਲ ਬੀਟ ਦੇ ਨਾਲ ਸਿਰ ਹਿਲਾਉਂਦੀ ਹੈ ਤੇ ਕਈ ਮਨੁੱਖਾਂ ਨਾਲੋਂ ਵੀ ਵਧੀਆ ਤਰੀਕੇ ਨਾਲ। ਯੂਨੀਵਰਸਿਟੀ ਆਫ ਕੈਲੀਫ਼ੋਰਨੀਆ ਦੀ ਇੱਕ ਨਵੀਂ ਸਟਡੀ ਦੱਸਦੀ ਹੈ ਕਿ ਰੋਨਨ ਦੀ ਟਾਇਮਿੰਗ ਬਹੁਤ ਸੱਟਿਕ ਤੇ ਲਗਾਤਾਰ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਸਮਰੱਥਾ ਜਾਨਵਰਾਂ ਵਿੱਚ ਪੈਟਰਨਾਂ ਨੂੰ ਪਛਾਣਣ ਦੀ ਕੁਦਰਤੀ ਯੋਗਤਾ ਵੱਲ ਸੰਕੇਤ ਕਰਦੀ ਹੈ। ਹੁਣ ਇਹੀ ਟੈਸਟ ਹੋਰ...

ਖ਼ਬਰਾਂ ਫਟਾਫੱਟ: ਨੇਮੋ ਵੱਲੋਂ ਟ੍ਰਾਫੀ ਵਾਪਸ ਦਾ ਐਲਾਨ, ਸੋਸ਼ਲ ਮੀਡੀਆ ਬੈਨ ਦੀ ਸਫ਼ਲਤਾ, ਇੰਡੀਗੋ ਏਅਰਲਾਈਨਜ਼ ਤੋਂ ਸਵਾਲ 12.12.2025

2024 ਯੂਰੋਵਿਜ਼ਨ ਜੇਤੂ ਨੇਮੋ ਵੱਲੋਂ ਇਜ਼ਰਾਈਲ ਦੀ ਭਾਗੀਦਾਰੀ ਕਾਰਨ ਟ੍ਰਾਫੀ ਵਾਪਸ ਕਰਨ ਦਾ ਐਲਾਨ ਕੀਤਾ ਗਿਆ। ਆਸਟ੍ਰੇਲੀਆ 'ਚ ਸੋਸ਼ਲ ਮੀਡੀਆ ਬੈਨ ਨੂੰ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇੰਡੀਗੋ ਏਅਰਲਾਈਨਜ਼ ਤੋਂ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਵੱਲੋਂ ਜਵਾਬ ਮੰਗਿਆ ਗਿਆ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…

ਖ਼ਬਰਨਾਮਾ: Reddit ਨੇ ਹਾਈ ਕੋਰਟ ਵਿੱਚ ਆਸਟ੍ਰੇਲੀਅਨ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਖਿਲਾਫ ਦਾਇਰ ਕੀਤੀ ਪਟੀਸ਼ਨ 12.12.2025

ਸੋਸ਼ਲ ਮੀਡੀਆ ਪਲੇਟਫਾਰਮ ਰੈੱਡਿਟ ਨੇ ਆਸਟ੍ਰੇਲੀਆ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਗਾਈ ਸੋਸ਼ਲ ਮੀਡੀਆ ਪਾਬੰਦੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਰੈੱਡਿਟ ਦਾ ਤਰਕ ਹੈ ਕਿ ਇਹ ਕਾਨੂੰਨ ਉਸ ’ਤੇ ਗਲਤ ਤਰੀਕੇ ਨਾਲ ਲਾਗੂ ਹੁੰਦਾ ਹੈ, ਕਿਉਂਕਿ ਉਸਦੇ ਪਲੇਟਫਾਰਮ ਵਿੱਚ ਉਹ ਰਵਾਇਤੀ ਸੋਸ਼ਲ ਮੀਡੀਆ ਫੀਚਰ ਹੀ ਨਹੀਂ ਹਨ ਜਿਨ੍ਹਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਪਾਬੰਦੀ ਲਗਾਈ ਗਈ। ਹੋਰ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ…

Plaque unveiled in Western Australia honours the 135 years of Sikh settler legacy - ਆਸਟ੍ਰੇਲੀਆ ਵਿੱਚ ਸਿੱਖਾਂ ਦੇ 135 ਸਾਲਾਂ ਦੇ ਇਤਿਹਾਸ ਨੂੰ ਸਨਮਾਨਿਤ ਕਰਦੀ ਹੈ ਵੈਸਟਰਨ ਆਸਟ੍ਰੇਲੀਆ ਵਿੱਚ ਸਥਾਪਤ ਇਹ ਯਾਦਗਾਰੀ ਤਖ਼ਤੀ 12.12.2025

A plaque has been unveiled in Coolgardie, a remote town of Western Australia, to acknowledge the contributions of early Sikh settlers in the region. The plaque is part of a trail being created across the state to formally recognise Sikh history. Designed in the shape of a half-worn turban and featuring traditional Punjabi Phulkari art, the plaque commemorates the stories of nearly 150 Sikh residen...

ਪੰਜਾਬੀ ਡਾਇਸਪੋਰਾ: ਅਮਰੀਕਾ ਦੇ ਲੱਖ ਤੋਂ ਵੀ ਵੱਧ ਪੰਜਾਬੀ ਮੂਲ ਦੇ ਟਰੱਕ ਡਰਾਈਵਰਾਂ ਨੂੰ ਕਰਨਾ ਪੈ ਰਿਹਾ ਸਖ਼ਤ ਹਾਲਾਤਾਂ ਦਾ ਸਾਹਮਣਾ 12.12.2025

ਹਾਲ ਹੀ ਵਿੱਚ ਅਮਰੀਕਾ 'ਚ ਕੁੱਝ ਸਿੱਖ ਡਰਾਈਵਰਾਂ ਵੱਲੋਂ ਹੋਏ ਹਾਦਸਿਆਂ ਕਾਰਨ ਸਰਕਾਰ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਬਹੁਤ ਸਾਰੇ ਪੰਜਾਬੀ ਮੂਲ ਦੇ ਡਰਾਈਵਰਾਂ ਨੂੰ ਅਮਰੀਕਾ 'ਚ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

'ਸਿਡਨੀ ‘ਚ ਪਾਬੰਦੀ, ਪਰ ਪਰਥ ‘ਚ ਛੋਟ': ਕੰਸਰਟਾਂ ‘ਚ ਅੰਮ੍ਰਿਤਧਾਰੀ ਸਿੱਖਾਂ ਦੀ ਕਿਰਪਾਨ ਲਈ ਕੀ ਹਨ ਨਿਯਮ? 11.12.2025

ਦਿਲਜੀਤ ਦੋਸਾਂਝ ਦੇ ਅਕਤੂਬਰ-2025 ਵਿੱਚ ਹੋਏ ਸਿਡਨੀ ਕੰਸਰਟ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਲਈ ਕਿਰਪਾਨ ‘ਤੇ ਪਾਬੰਦੀ ਲਗਾਈ ਗਈ ਸੀ, ਜਦਕਿ ਪਰਥ ਦੇ RAC Arena ਵਿੱਚ ਕਰਵਾਏ ਨਵੰਬਰ ਵਾਲੇ AURA 2025 ਸ਼ੋਅ ਦੌਰਾਨ ਕ੍ਰਿਪਾਨ ਪਾ ਕੇ ਜਾਣ ਪ੍ਰਤੀ ਛੋਟ ਦਿੱਤੀ ਗਈ ਸੀ। ਆਸਟ੍ਰੇਲੀਅਨ ਕਾਨੂੰਨ ਜਨਤਕ ਥਾਵਾਂ ਵਿੱਚ ਹਥਿਆਰਾਂ ਨੂੰ ਵਰਜਿਤ ਕਰਦਾ ਹੈ, ਪਰ ਧਾਰਮਿਕ ਪ੍ਰਤੀਕ ਵਜੋਂ ਕੁਝ ਨਿਰਧਾਰਤ ਸਥਿਤੀਆਂ ਵਿੱਚ ਰਾਹਤ ਦੀ ਇਜਾਜ਼ਤ ਹੈ। ਇਸ ਆਡੀਓ ਵਿੱਚ ਸਮਝੋ ਕਿ ਪਰਥ ਵਿੱਚ ਇਹ ਛੋਟ ਕਿਵੇਂ ਮਿਲੀ ਅਤੇ ਅਮ੍ਰਿਤਧਾ...

ਖ਼ਬਰਨਾਮਾ: ਆਸਟ੍ਰੇਲੀਆ 'ਚ ਪ੍ਰਵਾਸ ਨੂੰ ਘਟਾਉਣ ਵਾਲੀ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਵਿਵਾਦਾਂ 'ਚ 11.12.2025

ਵੀਜ਼ਾ ਤੋਂ ਵੱਧ ਸਮੇਂ ਲਈ ਰਹਿਣ ਵਾਲੇ ਲੋਕਾਂ ਦੇ ਦੇਸ਼ ਨਿਕਾਲੇ ਨੂੰ ਵਧਾ ਕੇ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾ ਕੇ ਅਤੇ ਵੀਜ਼ਾ ਅਤੇ ਨਾਗਰਿਕਤਾ ਟੈਸਟਾਂ ਵਿੱਚ ਮਜ਼ਬੂਤ ਮੁੱਲ-ਅਧਾਰਤ ਪ੍ਰਬੰਧਾਂ ਨੂੰ ਜੋੜ ਕੇ ਪ੍ਰਵਾਸ ਸੰਖਿਆ ਨੂੰ ਘਟਾਉਣ ਦੀ ਕੋਸ਼ਿਸ਼ ਵਾਲੀ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਦਾ ਰਸਮੀ ਤੌਰ 'ਤੇ ਅਜੇ ਐਲਾਨ ਹੋਣਾ ਬਾਕੀ ਹੈ। ਇਸ ਬਾਰੇ ਨੈਸ਼ਨਲ ਸੈਨੇਟ ਲੀਡਰ ਬ੍ਰਿਜੇਟ ਮਕੈਂਜ਼ੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸ...

Hallgasd a(z) SBS Punjabi - ਐਸ ਬੀ ਐਸ ਪੰਜਾਬੀ podcastot a Replaióban

Rádió és podcastok egy alkalmazásban - ingyen és regisztráció nélkül. Telepítsd még ma, és ne maradj le a premierről

Letöltés a Google Play-ről

A Replaio nem podcastkiadó; a műsorok nevei, borítóképei és hanganyagai a szerzőiket illetik, és nyilvános RSS-csatornákon keresztül terjednek.