SBS

SBS Punjabi - ਐਸ ਬੀ ਐਸ ਪੰਜਾਬੀ

News PA ↓ Επεισόδια: 1408

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Δημιουργός

SBS

Κατηγορία

News

Ιστοσελίδα του podcast

www.sbs.com.au

Τελευταίο επεισόδιο

10 Ιουλ 2026

Πού να ακούσεις;

Podcast στην εφαρμογή Replaio Radio Έρχεται σύντομα

Τα podcast έρχονται σύντομα στην εφαρμογή. Εγκατάστησέ την τώρα και δες πρώτος μια εντελώς νέα προσέγγιση στα podcast

Κατέβασέ το από το Google Play Δωρεάν εγκατάσταση Android σχεδόν 10 εκατ. λήψεις · βαθμολογία 4,8 iOS σύντομα

Επεισόδια

'India’s fastest man': Punjab’s Gurindervir Singh becomes first Indian to run a sub-10.10-second 100m dash - ਗੁਰਿੰਦਰਵੀਰ ਸਿੰਘ: 10.09s ਵਿੱਚ 100m ਭੱਜਣ ਵਾਲਾ ਪੰਜਾਬੀ ਨੌਜਵਾਨ ਬਣਿਆ ਭਾਰਤ ਦਾ ਸਭ ਤੋਂ ਤੇਜ਼ ਦੌੜਾਕ 27.05.2026

At the Federation Cup 2026 held in Ranchi, India, 25-year-old sprinter Gurindervir Singh stormed to victory in the 100m final, clocking 10.09 seconds. The performance not only set a new national record but also made him the first Indian to break the 10.10-second barrier, earning him the title of ‘India’s fastest man’. After a health setback in 2022 that nearly forced him to step away from athletic...

ਪਾਕਿਸਤਾਨ ਡਾਇਰੀ: ਕੁਏਟਾ ਵਿੱਚ ਰੇਲਵੇ ਟ੍ਰੈਕ ਨੇੜੇ ਆਤਮਘਾਤੀ ਕਾਰ ਬੰਬ ਧਮਾਕੇ 'ਚ ਕਈ ਮੌਤਾਂ, 70 ਤੋਂ ਵੱਧ ਜ਼ਖ਼ਮੀ 27.05.2026

ਐਤਵਾਰ ਨੂੰ ਪਾਕਿਸਤਾਨ ਦੇ ਦੱਖਣ-ਪੱਛਮੀ ਸ਼ਹਿਰ ਕੁਏਟਾ ਵਿੱਚ ਇੱਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੀ ਕਾਰ ਨੂੰ ਉਸ ਸਮੇਂ ਰੇਲਵੇ ਟ੍ਰੈਕ ਦੇ ਨੇੜੇ ਉਡਾ ਦਿੱਤਾ ਜਦੋਂ ਉੱਥੋਂ ਇੱਕ ਯਾਤਰੀ ਰੇਲ-ਗੱਡੀ ਲੰਘ ਰਹੀ ਸੀ। ਇਸ ਹਮਲੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਪਾਕਿਸਤਾਨ ਦੀ ਕੇਂਦਰੀ ਸਰਕਾਰ ਤੋਂ ਅਜ਼ਾਦੀ ਦੀ ਮੰਗ ਕਰਨ ਵਾਲੇ ਪਾਬੰਦੀਸ਼ੁਦਾ ਸੰਗਠਨ ਬਲੋਚ ਲਿਬਰੇਸ਼ਨ ਆਰਮੀ (BLA) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਤੋਂ ਇਲਾਵਾ ਸੁਣੋ ਪਾਕਿਸਤਾਨ ਨਾ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਨ ਨੇਸ਼ਨ ਪਾਰਟੀ ਦੀ ਲੋਕਪ੍ਰਿਯਤਾ ਤੋਂ ਮਹਾਰਾਜਾ ਰਣਜੀਤ ਸਿੰਘ ਅਵਾਰਡਜ਼ ਤੱਕ 27.05.2026

25 ਮਈ ਨੂੰ ਪ੍ਰਸਾਰਿਤ ਹੋਏ ਇਸ ਪੂਰੇ ਪ੍ਰੋਗਰਾਮ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਤੋਂ ਇਲਾਵਾ ਹੋਰ ਖਾਸ ਪੇਸ਼ਕਾਰੀਆਂ ਸ਼ਾਮਿਲ ਹਨ। ਇਨ੍ਹਾਂ ਵਿੱਚ ਪੰਜਾਬ ਦੀ ਮੌਜੂਦਾ ਖ਼ਬਰਸਾਰ ਵਾਲੀ ਪੰਜਾਬੀ ਡਾਇਰੀ, ਨਿਊ ਸਾਊਥ ਵੇਲਜ਼ ਵਿੱਚ ਖੁੱਲ੍ਹੇ 'ਰਿਫਿਊਜੀ ਐਂਡ ਮਾਈਗ੍ਰੈਂਟ ਵਰਕਰਜ਼ ਸੈਂਟਰ' ਦੇ ਵੇਰਵਿਆਂ ਦੇ ਨਾਲ-ਨਾਲ ਬੱਚਿਆਂ ਨੂੰ ਨੱਕ ਰਾਹੀਂ ਦਿੱਤੀ ਜਾਣ ਵਾਲੀ ਫਲੂ ਵੈਕਸੀਨ ਸਬੰਧੀ ਅਹਿਮ ਜਾਣਕਾਰੀਆਂ ਵੀ ਹਨ। ਇਸ ਦੇ ਨਾਲ ਹੀ ਆਰ ਬੀ ਏ ਵਲੋਂ ਪਿਛਲੇ ਦਿਨੀਂ ਵਿਆਜ ਦਰਾਂ ਵਿੱਚ...

PCOS to PMOS: Why was the condition that affects 170 million women worldwide renamed? - PCOS ਤੋਂ PMOS: ਦੁਨੀਆਂ ਭਰ ਵਿਚ 17 ਕਰੋੜ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਇਸ ਰੋਗ ਦਾ ਨਾਮ ਕਿਉਂ ਬਦਲਿਆ ਗਿਆ ਹੈ ? 26.05.2026

The long-term hormonal condition affecting one in eight women worldwide has a new name — Polyendocrine Metabolic Ovarian Syndrome (PMOS). Long known as Polycystic Ovary Syndrome (PCOS), the term was increasingly considered misleading and scientifically inaccurate. Now, after years of international research, including contributions from Australian health experts, the renaming aims to better reflect...

ਖ਼ਬਰਨਾਮਾ: ਆਸਟ੍ਰੇਲੀਆ ਦੇ ਕਈ ਰਾਜਾਂ ਵਿੱਚ ਬਿਜਲੀ ਦੇ ਬਿੱਲਾਂ ਵਿੱਚ 10% ਤੱਕ ਕਟੌਤੀ ਦਾ ਅਨੁਮਾਨ 26.05.2026

ਆਸਟ੍ਰੇਲੀਆ ਦੇ ਪੂਰਬੀ ਸੂਬਿਆਂ ਦੇ ਕਈ ਇਲਾਕਿਆਂ ਵਿੱਚ ਘਰਾਂ ਅਤੇ ਛੋਟੇ ਕਾਰੋਬਾਰਾਂ ਲਈ ਬਿਜਲੀ ਬਿੱਲਾਂ ਵਿੱਚ 10 ਫੀਸਦੀ ਤੱਕ ਕਮੀ ਆਉਣ ਦੀ ਸੰਭਾਵਨਾ ਹੈ। ਇਹ ਰਾਹਤ 'ਆਸਟ੍ਰੇਲੀਅਨ ਐਨਰਜੀ ਰੈਗੂਲੇਟਰ' (AER) ਦੇ ਉਸ ਫੈਸਲੇ ਤੋਂ ਬਾਅਦ ਮਿਲੀ ਹੈ, ਜਿਸ ਤਹਿਤ ਉਨ੍ਹਾਂ ਨੇ ਅੰਤਿਮ 'ਡਿਫਾਲਟ ਮਾਰਕੀਟ ਆਫਰ' (DMO) ਦੀਆਂ ਦਰਾਂ ਨੂੰ ਘਟਾ ਦਿੱਤਾ ਹੈ। ਇਸ ਫੈਸਲੇ ਨਾਲ ਸਾਊਥ ਆਸਟ੍ਰੇਲੀਆ, ਨਿਊ ਸਾਊਥ ਵੇਲਜ਼ (NSW) ਅਤੇ ਕੁਈਨਜ਼ਲੈਂਡ ਦੇ ਦੱਖਣ-ਪੂਰਬੀ ਹਿੱਸਿਆਂ ਵਿੱਚ ਘਰੇਲੂ ਬਿਜਲੀ ਦੀਆਂ ਕੀਮਤਾਂ ਵਿੱਚ 10...

ਪੰਜਾਬੀ ਡਾਇਰੀ: ਪੰਜਾਬ ਸਰਕਾਰ ਵੱਲੋਂ 87 ਖਿਡਾਰੀ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ 26.05.2026

ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਦੇ ਖੇਤਰ ਵਿੱਚ ਦੇਸ਼ ਦਾ ਨਾਮ ਦੁਨੀਆ ਭਰ ਵਿੱਚ ਰੌਸ਼ਨ ਕਰਨ ਵਾਲੇ ਪੰਜਾਬ ਨਾਲ ਸਬੰਧਤ 87 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਮੁੱਖ ਮੰਤਰੀ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਜੇਤੂ ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੂੰ ਡੇਢ-ਡੇਢ ਕਰੋੜ ਰੁਪਏ ਅਤੇ ਪੈਰਾ ਪਾਵਰਲਿਫਟਰ ਪਰਮਜੀਤ ਸਿੰਘ ਨੂੰ 55 ਲੱਖ ਰੁਪਏ ਨਾਲ ਸਨਮਾਨਿਆ। ਇਸ ਤੋਂ ਇਲਾਵਾ ਸਾਲ 2019 ਤੋਂ 2023 ਤੱਕ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ 1,070 ਖਿ...

ਵਿਅੰਗ ਤੋਂ ਵਿਰੋਧ ਤੱਕ: ਭਾਰਤੀ ਨੌਜਵਾਨਾਂ ਦੀ ਆਵਾਜ਼ ਬਣ ਰਹੀ ‘ਕਾਕਰੋਚ ਜਨਤਾ ਪਾਰਟੀ’ ਕੀ ਹੈ? 26.05.2026

ਭਾਰਤੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਦੀਆਂ ਟਿੱਪਣੀਆਂ ਦੇ ਜਵਾਬ ਵਿੱਚ ਇੱਕ ਵਿਅੰਗ ਵਜੋਂ ਸ਼ੁਰੂ ਕੀਤੀ ਗਈ 'ਕਾਕਰੋਚ ਜਨਤਾ ਪਾਰਟੀ' ਨੇ ਕੁਝ ਦਿਨਾਂ ਵਿੱਚ ਹੀ ਸੋਸ਼ਲ ਮੀਡੀਆ ਰਾਹੀਂ ਲੱਖਾਂ ਭਾਰਤੀ ਨੌਜਵਾਨਾਂ ਦਾ ਸਮਰਥਨ ਹਾਸਲ ਕਰ ਲਿਆ ਹੈ। ਇਸ ਦੇ ਸਮਰਥਕ ਜਿੱਥੇ ਇਸ ਪਾਰਟੀ ਨੂੰ ਬੇਰੁਜ਼ਗਾਰੀ ਅਤੇ ਮਹਿੰਗਾਈ ਖ਼ਿਲਾਫ਼ ਨੌਜਵਾਨਾਂ ਦੇ ਰੋਸ ਵਜੋਂ ਵੇਖਦੇ ਹਨ ਉੱਥੇ ਹੀ ਕਈ ਇਸ ਨੂੰ ਇੱਕ ਸੋਸ਼ਲ ਮੀਡਿਆ ਉੱਤੇ ਵਾਇਰਲ ਹੋਇਆ 'ਮੀਮ' ਦੱਸ ਰਹੇ ਹਨ ਜੋ ਕੁਝ ਹੀ ਦਿਨਾਂ ਦਾ ਇੱਕ 'ਟਰੇਂਡ' ਵੀ ਹੋ ਸਕਦਾ ਹੈ। ਕੀ ਹੈ...

ਖ਼ਬਰਨਾਮਾ: ਇਜ਼ਰਾਈਲ ਦੀ ਹਿਰਾਸਤ ’ਚੋਂ ਮੁਲਕ ਪਰਤੇ ਆਸਟ੍ਰੇਲੀਅਨ ਨਾਗਰਿਕਾਂ ਨੇ ਲਗਾਏ ਗੰਭੀਰ ਦੋਸ਼ 25.05.2026

ਗਾਜਾ ਵਿੱਚ ਸਹਾਇਤਾ ਪਹੁੰਚਾਉਣ ਦੇ ਯਤਨਾਂ ਵਿੱਚ ਜਲਮਾਰਗ ਤੋਂ ਗਏ 11 ਆਸਟ੍ਰੇਲੀਅਨ ਨਾਗਰਿਕਾਂ ਵਿਚੋਂ 7 ਨੂੰ ਇਸਰਾਈਲ ਨੇ ਹਿਰਾਸਤ ਵਿੱਚ ਲੈ ਲਿਆ ਸੀ। ਸੋਮਵਾਰ ਨੂੰ ਇਨ੍ਹਾਂ ਲੋਕਾਂ ਦੇ ਸਿਡਨੀ ਪਹੁੰਚਣ ’ਤੇ ਉਥੇ ਬੇਹੱਦ ਭਾਵੁਕ ਮਾਹੌਲ ਨਜ਼ਰ ਆਇਆ। ਆਸਟ੍ਰੇਲੀਅਨ ਕਾਰਕੁੰਨ ਨੇਵ ਓ’ਕੌਨਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਨਾਲ ਬੇਹੱਦ ਬੁਰਾ ਵਰਤਾਓ ਕੀਤਾ ਗਿਆ। ਫੈਡਰਲ ਮੰਤਰੀ ਮਾਰਕ ਬਟਲਰ ਨੇ ਇਸ ਵਰਤਾਰੇ ਨੂੰ ਸ਼ਰਮਨਾਕ ਦੱਸਿਆ ਹੈ ਅਤੇ ਕਿਹਾ ਹੈ ਸਰਕਾਰ ਨੇ ਇਜ਼ਰਾਈਲ ਦੇ ਸਾਹਮਣੇ ਆਪਣੀਆਂ ਚਿੰਤਾਵਾਂ ਨੂੰ ਸਖਤ...

NSW ਵਿੱਚ ਪਰਵਾਸੀਆਂ ਲਈ ਪਹਿਲਾ ਸਹਾਇਤਾ ਕੇਂਦਰ ਸ਼ੁਰੂ, ਕੰਮਕਾਜ ਵਾਲੀ ਥਾਂ ’ਤੇ ਹੋ ਰਹੇ ਸ਼ੋਸ਼ਣ ਰੋਕਣ ਵੱਲ ਅਹਿਮ ਕਦਮ 25.05.2026

ਨਿਊ ਸਾਊਥ ਵੇਲਜ਼ ਵਿੱਚ ਸ਼ੁਰੂ ਕੀਤੇ ਗਏ ਪਹਿਲੇ Migrant Workers Centre ਰਾਹੀਂ ਅਸਥਾਈ ਵੀਜ਼ਾ ਧਾਰਕਾਂ ਅਤੇ ਹੋਰ ਪਰਵਾਸੀ ਕਾਮਿਆਂ ਨੂੰ ਕੰਮਕਾਜ ਵਾਲੀ ਥਾਂ ’ਤੇ ਹੋ ਰਹੇ ਸ਼ੋਸ਼ਣ, ਘੱਟ ਤਨਖਾਹ ਅਤੇ ਅਸੁਰੱਖਿਅਤ ਹਾਲਾਤਾਂ ਤੋਂ ਬਚਾਅ ਲਈ ਮਦਦ ਦਿੱਤੀ ਜਾਵੇਗੀ। ਵਿਸਥਾਰ ਵਿਚ ਇਸ ਪੌਡਕਸਟ ਰਾਹੀਂ ਜਾਣੋ...

The Aboriginal flag: History, meaning and recognition - ਆਦਿਵਾਸੀ ਝੰਡਾ: ਆਸਟ੍ਰੇਲੀਆ ਵਿੱਚ ਪਛਾਣ, ਹੱਕਾਂ ਅਤੇ ਮਾਣ ਦੀ ਇੱਕ ਸਾਂਝੀ ਕਹਾਣੀ 24.05.2026

At school, work, council offices or sporting events, you might see a red, black and yellow flag flying beside the Australian national flag. This is the Aboriginal flag, representing the Aboriginal people of Australia and their connection to land, community and stories. - ਆਸਟ੍ਰੇਲੀਆ ਦੇ ਆਦਿਵਾਸੀ ਝੰਡੇ ਦੀ ਕਹਾਣੀ ਸਿਰਫ਼ ਇਤਿਹਾਸ ਨਹੀਂ, ਸਗੋਂ ਪਛਾਣ, ਹੱਕਾਂ ਅਤੇ ਪ੍ਰਵਾਨਗੀ ਦੀ ਯਾਤਰਾ ਹੈ। ਇਹ ਲੋਕਾਂ ਲਈ ਵੀ ਮਹੱਤਵਪੂਰਨ ਹੈ ਜੋ...

ਖ਼ਬਰਾਂ ਫਟਾਫੱਟ: ਕੋਲਜ਼ ਦਾ ਜਵਾਬ, ਇਰਾਨ-ਅਮਰੀਕਾ ਤਣਾਅ ਅਤੇ ਇਬੋਲਾ ਦਾ ਖਤਰਾ ਸੁਰਖੀਆਂ ਵਿੱਚ 22.05.2026

ਇਸ ਹਫਤੇ ਆਸਟ੍ਰੇਲੀਆ ਅਤੇ ਦੁਨੀਆ ਭਰ ਵਿੱਚ ਕਈ ਵੱਡੇ ਮਸਲੇ ਚਰਚਾ ਵਿੱਚ ਰਹੇ। ਕੋਲਜ਼ ਵੱਲੋਂ ਗਾਹਕਾਂ ਨੂੰ ਭੁਲੇਖੇ ਵਿੱਚ ਪਾਉਣ ਵਾਲੇ ਡਿਸਕਾਊਂਟ ਅਤੇ ਇਸ ਮਾਮਲੇ ਵਿੱਚ ਕੰਪਨੀ ਵੱਲੋਂ ਆਪਣਾ ਜਵਾਬ ਦਾਖਲ ਕਰਨ ਤੋਂ ਬਾਅਦ ਇਹ ਵਿਵਾਦ ਹੋਰ ਚਰਚਾ ਵਿੱਚ ਆ ਗਿਆ। ਇਸ ਦੇ ਨਾਲ ਹੀ ਇਰਾਨ ਅਤੇ ਅਮਰੀਕਾ ਵਿਚਕਾਰ ਵੱਧਦਾ ਤਣਾਅ, ਅਫਰੀਕਾ ਵਿੱਚ ਇਬੋਲਾ ਦਾ ਫੈਲਾਅ, ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੀਤੀ ਅਤੇ ਘਰਾਂ ਦੀ ਕਮੀ ਵਰਗੇ ਮੁੱਦਿਆਂ ਨੇ ਵੀ ਸੁਰਖੀਆਂ ਬਣਾਈਆਂ। ਵਿਦੇਸ਼ ਨੀਤੀ ਅਤੇ ਹਾਊਸਿੰਗ ਅਸਮਾਨਤਾ ‘ਤੇ ਵੀ...

What inspires Australian-Punjabi volunteers to help others in times of crisis? - 'ਔਖੇ ਵੇਲੇ ਵਿੱਚ ਵੀ ਸੇਵਾ ਦਾ ਜਜ਼ਬਾ': ਇਸ ਵਲੰਟੀਅਰ ਹਫ਼ਤੇ ਜਾਣੋ ਆਸਟ੍ਰੇਲੀਅਨ ਪੰਜਾਬੀ ਵਲੰਟੀਅਰਾਂ ਨੂੰ ਕੀ ਕਰਦਾ ਹੈ ਪ੍ਰੇਰਿਤ 22.05.2026

Despite rising living costs and economic pressures, millions of Australians are stepping up to support those in need through volunteering. The latest data from Volunteering Australia shows that 9.5 million people volunteered across the country in 2025. While Punjabis call it 'seva' (the spirit of selfless service), Australians often describe it as “helping a mate” or “looking out for each other”....

ਖ਼ਬਰਨਾਮਾ: ਫਲੋਟਿਲਾ ਮਿਸ਼ਨ ਤੋਂ ਬਾਅਦ ਆਸਟ੍ਰੇਲੀਆਈ ਕਾਰਕੁਨਾਂ ਨੇ ਇਜ਼ਰਾਈਲੀ ਹਿਰਾਸਤ ਵਿੱਚ ਸ਼ੋਸ਼ਣ ਦੇ ਦੋਸ਼ ਲਗਾਏ 22.05.2026

ਗਾਜ਼ਾ ਨੂੰ ਸਹਾਇਤਾ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਸਮੇਂ ਇਜ਼ਰਾਈਲ ਦੁਆਰਾ ਹਿਰਾਸਤ ਵਿੱਚ ਲਏ ਗਏ ਕੁਝ ਆਸਟ੍ਰੇਲੀਆਈ ਕਾਰਕੁੰਨਾਂ ਨੇ ਦਾਅਵਾ ਕੀਤਾ ਹੈ ਕਿ ਰਿਹਾਈ ਤੋਂ ਪਹਿਲਾਂ ਉਨ੍ਹਾਂ ਨਾਲ ਸਰੀਰਕ, ਮਨੋਵਿਗਿਆਨਕ ਅਤੇ ਜਿਨਸੀ ਸ਼ੋਸ਼ਣ ਕੀਤਾ ਗਿਆ। ਰਿਪੋਰਟਾਂ ਮੁਤਾਬਕ ਦੱਖਣੀ ਇਜ਼ਰਾਈਲ ਦੀ ਜੇਲ੍ਹ ਵਿੱਚੋਂ 400 ਤੋਂ ਵੱਧ ਕਾਰਕੁੰਨਾਂ ਨੂੰ ਰਿਹਾਅ ਕਰਕੇ ਤੁਰਕੀ ਭੇਜਿਆ ਗਿਆ, ਜਿਨ੍ਹਾਂ ਵਿੱਚ 11 ਆਸਟ੍ਰੇਲੀਆਈ ਨਾਗਰਿਕ ਵੀ ਸ਼ਾਮਲ ਸਨ। ਦੂਜੇ ਪਾਸੇ ਇਜ਼ਰਾਈਲ ਦੀ ਜੇਲ੍ਹ ਸੇਵਾ ਨੇ ਇਨ੍ਹਾਂ ਦੋਸ਼ਾਂ ਨੂੰ ਖ਼ਾ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਪਰਥ ਦਰਦਨਾਕ ਹਾਦਸੇ ਤੋਂ ਇਬੋਲਾ ਚੇਤਾਵਨੀ ਅਤੇ ਬਾਲੀਵੁੱਡ ਗੱਪਸ਼ੱਪ ਤੱਕ 22.05.2026

ਇਸ ਹਫਤੇ ਦੇ 20 ਮਈ ਵਾਲੇ ਪੂਰੇ ਪ੍ਰੋਗਰਾਮ ਵਿੱਚ ਪਰਥ ਵਿੱਚ 19 ਸਾਲਾਂ ਅੰਤਰਾਸ਼ਟਰੀ ਵਿਦਿਆਰਥਣ ਦੀ ਮੌਤ ਤੋਂ ਬਾਅਦ ਪੰਜਾਬ ਤੋਂ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਫੈਲ ਰਹੇ ਇਬੋਲਾ ਵਾਇਰਸ ਬਾਰੇ ਵਿਸ਼ੇਸ਼ ਰਿਪੋਰਟ ਪੇਸ਼ ਕੀਤੀ ਗਈ ਹੈ। ਪ੍ਰੋਗਰਾਮ ਵਿੱਚ ਫੈਮਿਲੀ ਡਿਸਪਿਊਟ ਰੈਜ਼ੋਲਿਊਸ਼ਨ ਬਾਰੇ ਚੱਲ ਰਹੀ ਖਾਸ ਗੱਲਬਾਤ ਦਾ ਦੂਜਾ ਭਾਗ ਵੀ ਸੁਣਿਆ ਜਾ ਸਕਦਾ ਹੈ, ਨਾਲ ਹੀ ਬਾਲੀਵੁੱਡ ਦੀਆਂ ਤਾਜ਼ਾ ਖਬਰਾਂ ਅਤੇ ਮਨੋਰੰਜਨ ਭਰੀ ਗੱਪਸ਼ੱਪ ਵੀ ਸ਼ਾਮਿਲ ਕੀਤੀ ਗਈ ਹੈ।

ਪੰਜਾਬੀ ਡਾਇਸਪੋਰਾ: ਲੈਸਟਰ ਨੂੰ ਮਿਲਿਆ ਪਹਿਲਾ ਦਸਤਾਰਧਾਰੀ ਮੇਅਰ, ਪ੍ਰੀਤ ਕੌਰ ਗਿੱਲ ਬਣੀ ਮੰਤਰੀ 22.05.2026

ਜਲੰਧਰ ਦੇ ਦੋ ਸਿੱਖਾਂ ਨੇ ਯੂਕੇ ਦੇ ਸਿਆਸੀ ਹਲਕਿਆਂ ਵਿੱਚ ਵੱਡਾ ਨਾਮ ਕਮਾਇਆ ਹੈ। ਫਿਲੌਰ ਨਾਲ ਸਬੰਧਤ ਕੁਲਵਿੰਦਰ ਸਿੰਘ ਜੌਹਲ (56) ਲੈਸਟਰ (Leicester) ਦੇ ਪਹਿਲੇ ਦਸਤਾਰਧਾਰੀ ਸਿੱਖ ਮੇਅਰ ਬਣ ਗਏ ਹਨ। ਯੂਕੇ ਵਿੱਚ ਇੱਕ ਹੋਰ ਮਹੱਤਵਪੂਰਨ ਵਿਕਾਸ ਦੇ ਤਹਿਤ, ਜਲੰਧਰ ਦੇ ਪਿੰਡ ਜੰਮਸ਼ੇਰ ਨਾਲ ਸਬੰਧਤ ਪ੍ਰੀਤ ਕੌਰ ਗਿੱਲ ਨੂੰ ਕੀਰ ਸਟਾਰਮਰ ਸਰਕਾਰ ਦੇ ਕੈਬਨਿਟ ਫੇਰਬਦਲ ਵਿੱਚ ‘ਸਿਹਤ ਅਤੇ ਸਮਾਜਿਕ ਦੇਖਭਾਲ' ਵਿਭਾਗ ਵਿੱਚ ਸਿਹਤ ਨਵੀਨਤਾ ਅਤੇ ਸੁਰੱਖਿਆ ਮੰਤਰੀ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਦੁਨੀਆ ਭ...

Punjab-origin MMA fighter Ajay Deep Singh steps into Australia’s Pro League arena - ਆਸਟ੍ਰੇਲੀਆ ਦੀ ਮਿਕਸਡ ਮਾਰਸ਼ਲ ਆਰਟਸ ਪ੍ਰੋ ਲੀਗ ਵਿੱਚ ਪੰਜਾਬੀ ਫਾਈਟਰ ਅਜੈਦੀਪ ਸਿੰਘ 22.05.2026

Hailing from the small village of Mian Kot in Punjab’s Gurdaspur district, Ajay Deep Singh began his sporting journey as a runner before moving into wrestling and later training in jujitsu. Now combining those disciplines in the fast-growing sport of Mixed Martial Arts (MMA), Singh has risen to become the second-ranked Amateur Men’s Bantamweight fighter across Australia and New Zealand. As he prep...

ਮੈਲਬਰਨ ਵਿੱਚ ਜਲਦ ਖੁੱਲ੍ਹੇਗਾ ਨਵਾਂ ਵਿਸ਼ਾਲ VFS Global ਸੈਂਟਰ: ਕੌਂਸਲ ਜਨਰਲ ਅਨੀਸ਼ ਰਾਜਨ 21.05.2026

ਮੈਲਬਰਨ ਵਿੱਚ ਭਾਰਤ ਦੇ ਕੌਂਸਲ ਜਨਰਲ ਅਨੀਸ਼ ਰਾਜਨ ਨੇ ਭਾਰਤੀ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਸਾਂਝੀ ਕਰਦਿਆਂ ਸ਼ਹਿਰ ਵਿੱਚ ਇੱਕ ਨਵੇਂ ਅਤੇ ਵਿਸ਼ਾਲ ਵੀਐਫਐਸ ਗਲੋਬਲ ਸੈਂਟਰ ਦੇ ਖੁੱਲ੍ਹਣ ਦਾ ਐਲਾਨ ਕੀਤਾ ਹੈ। ਸੇਂਟ ਕਿਲਡਾ ਰੋਡ ’ਤੇ ਜਲਦ ਸ਼ੁਰੂ ਹੋਣ ਵਾਲਾ ਇਹ ਅਧੁਨਿਕ ਕੇਂਦਰ ਭਾਰਤੀ ਵੀਜ਼ਾ, ਪਾਸਪੋਰਟ, ਓਸੀਆਈ, ਪੁਲਿਸ ਕਲੀਅਰੈਂਸ ਸਰਟੀਫਿਕੇਟ ਅਤੇ ਹੋਰ ਕੌਂਸਲਰ ਸੇਵਾਵਾਂ ਲਈ ਇੱਕ ਵੱਡਾ ਹੱਬ ਬਣੇਗਾ। ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਕੌਂਸਲ ਜਨਰਲ ਨੇ ਅੱਗੇ ਦੱਸਿਆ ਕਿ ਨਵੇਂ ਸੈਂਟਰ ਦੇ ਖੁੱਲ੍ਹਣ...

Divorce, child custody and family disputes: How mediation can help families in Australia avoid court - ਆਸਟ੍ਰੇਲੀਆ ਵਿੱਚ ਤਲਾਕ, ਬੱਚਿਆਂ ਦੀ ਕਸਟਡੀ ਅਤੇ ਪਰਿਵਾਰਕ ਹਿੰਸਾ ਵਰਗੇ ਝਗੜਿਆਂ ਨੂੰ ਅਦਾਲਤ ਵਿੱਚ ਜਾਏ ਬਗੈਰ ਕਿਵੇਂ ਸੁਲਝਾਈਏ? 21.05.2026

Many Indian-origin families in Australia face confusion when dealing with separation, parenting arrangements and family law processes before going to court. In this interview, experienced mediator Muktesh Chibber explains why Family Dispute Resolution is often a required first step in parenting matters, what the process involves, and how it can help families resolve disputes in a safer and more co...

ਖ਼ਬਰਨਾਮਾ: ਆਸਟ੍ਰੇਲੀਆ 'ਚ ਲੱਗਾ ਨੌਕਰੀਆਂ ਨੂੰ ਝਟਕਾ: ਬੇਰੁਜ਼ਗਾਰੀ ਦਰ ਹੁਣ 4.5% 21.05.2026

ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ 4.5 ਫੀਸਦੀ ਤੱਕ ਪਹੁੰਚ ਗਈ ਹੈ, ਜੋ ਮਾਰਚ ਦੇ ਮੁਕਾਬਲੇ 0.2 ਫੀਸਦੀ ਵੱਧ ਹੈ। ਅਪ੍ਰੈਲ ਮਹੀਨੇ ਦੌਰਾਨ ਕਰੀਬ 19,000 ਲੋਕਾਂ ਦੀ ਨੌਕਰੀ ਘੱਟ ਹੋਈ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਅਨੁਸਾਰ, ਇਹ ਵਾਧਾ ਖਾਸ ਕਰਕੇ ਔਰਤਾਂ ਦੇ ਰੁਜ਼ਗਾਰ ਵਿੱਚ ਆਈ ਕਮੀ ਕਾਰਨ ਹੋਇਆ ਹੈ। ਹੋਰ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਜਦੋਂ 1968 'ਚ 11 ਸਾਲ ਦੇ ਬੱਚੇ ਦੇ ਦਸਤਖ਼ਤ ਬਣੇ ਆਸਟ੍ਰੇਲੀਆਈ ਸਿੱਖ ਇਤਿਹਾਸ ਦਾ ਹਿੱਸਾ 21.05.2026

1968 ਵਿੱਚ ਜਦੋਂ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ 'ਚ ਪਹਿਲੇ ਗੁਰਦੁਆਰਾ ਸਾਹਿਬ ਵੂਲਗੂਲਗਾ ਦੀ ਸਥਾਪਨਾ ਹੋਈ ਸੀ, ਉਸ ਇਤਿਹਾਸਕ ਪਹਿਲੀ ਮੀਟਿੰਗ ਵਿੱਚ ਇੱਕ 11 ਸਾਲ ਦਾ ਬੱਚਾ ਵੀ ਮੌਜੂਦ ਸੀ ਜਿਸ ਨੇ ਰਜਿਸਟਰ ਤੇ ਆਪਣੇ ਦਸਤਖ਼ਤ ਕੀਤੇ ਸਨ। 58 ਸਾਲਾਂ ਦੀ ਲੰਮੀ ਯਾਤਰਾ ਤੋਂ ਬਾਅਦ, ਉਹੀ ਵਿਅਕਤੀ ਅੱਜ ਇਸ ਗੁਰਦੁਆਰੇ ਦਾ ਸਕੱਤਰ ਹੈ ਅਤੇ ਹਾਲ ਹੀ ਦੇ ਵਿੱਚ ਜਦੋਂ ਉਹ ਪਹਿਲਾ ਰਜਿਸਟਰ ਮੁਕੰਮਲ ਭਰ ਗਿਆ, ਉਨ੍ਹਾਂ ਦੇ ਦਸਤਖ਼ਤ ਆਖ਼ਰੀ ਸਫ਼ੇ ਤੇ ਵੀ ਹਨ।

ਬਾਲੀਵੁੱਡ ਗੱਪਸ਼ੱਪ: ਸੋਨਮ ਬਾਜਵਾ ਵੱਲੋਂ ਪ੍ਰਿਟੀ ਜ਼ਿੰਟਾ ਦੀ ਸ਼ਲਾਘਾ, ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਨੂੰ ਕਰ ਰਹੀ ਸਮਰਥਨ 21.05.2026

ਆਪਣੀ ਆਉਣ ਵਾਲੀ ਫਿਲਮ ‘ਪਿੱਟ ਸਿਆਪਾ’ ਨੂੰ ਲੈ ਕੇ ਚਰਚਾ ਵਿੱਚ ਚੱਲ ਰਹੀ ਸੋਨਮ ਬਾਜਵਾ ਇਨ੍ਹਾਂ ਦਿਨਾਂ ਆਈਪੀਐੱਲ ਵਿੱਚ ਪੰਜਾਬ ਕਿੰਗਜ਼ ਨੂੰ ਸਮਰਥਨ ਦੇਣ ਕਰਕੇ ਵੀ ਸੁਰਖੀਆਂ ਵਿੱਚ ਹੈ। ਸੋਨਮ ਨੇ ਟੀਮ ਦੀ ਕੋ-ਓਨਰ ਪ੍ਰਿਟੀ ਜ਼ਿੰਟਾ ਦੀ ਖੁੱਲ੍ਹ ਕੇ ਤਾਰੀਫ਼ ਕੀਤੀ ਹੈ ਅਤੇ ਕਿਹਾ ਕਿ ਉਹ ਉਨ੍ਹਾਂ ਦੀਆਂ ਫਿਲਮਾਂ ਅਤੇ ਪੰਜਾਬ ਲਈ ਜਜ਼ਬੇ ਦੀ ਲੰਮੇ ਸਮੇਂ ਤੋਂ ਪ੍ਰਸ਼ੰਸਕ ਰਹੀ ਹੈ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਬਾਲੀਵੁੱਗ ਗੱਪਸ਼ੱਪ...

ਜਾਣੋ, ਵਧੀਆਂ ਵਿਆਜ ਦਰਾਂ ਵਿਚਾਲੇ ਘਰੇਲੂ ਬਜਟ ਤੇ ਮੌਰਟਗੇਜ ਬਾਰੇ ਮਾਹਿਰਾਂ ਦੇ ਮਸ਼ਵਰੇ 21.05.2026

ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਵਲੋਂ 5 ਮਈ ਨੂੰ ਵਿਆਜ ਦਰਾਂ ਵਿੱਚ ਕੀਤੇ ਗਏ ਲਗਾਤਾਰ ਤੀਸਰੇ ਇਜ਼ਾਫੇ ਤੋਂ ਬਾਅਦ ਮੌਜੂਦਾ ਵਿਆਜ ਦਰ 4.35% ਹੋ ਗਈ ਹੈ। ਇਸੇ ਵਾਧੇ ਦੇ ਨਾਲ ਹੀ ਆਰਬੀਏ (RBA) ਨੇ ਇਹ ਸੰਕੇਤ ਵੀ ਦਿੱਤੇ ਹਨ ਕਿ ਮਹਿੰਗਾਈ ਨੂੰ ਕਾਬੂ ਵਿੱਚ ਲਿਆਉਣ ਲਈ ਆਉਣ ਵਾਲੇ ਸਮੇਂ ਵਿੱਚ ਵੀ ਵਿਆਜ ਦਰਾਂ ਵਿੱਚ ਹੋਰ ਵਾਧਾ ਕੀਤਾ ਜਾ ਸਕਦਾ ਹੈ। ਵਿਆਜ ਦਰ ਵਿੱਚ ਹੋਏ ਤਾਜ਼ੇ ਵਾਧੇ ਤੋਂ ਬਾਅਦ ਆਮ ਅਤੇ ਕਾਰੋਬਾਰੀ ਲੋਕਾਂ ਦੀਆਂ ਜੇਬਾਂ ਉੱਤੇ ਕਿੰਨਾ ਕੁ ਅਸਰ ਪਵੇਗਾ ਅਤੇ ਲੋਕਾਂ ਨੂੰ ਆਪਣੇ ਘਰਾਂ ਦਾ ਬਜਟ ਬਣਾਉ...

ਇਬੋਲਾ ਕੀ ਹੈ? ਅਫਰੀਕਾ ਵਿੱਚ ਖਤਰਨਾਕ ਪ੍ਰਕੋਪ ਨਾਲ ਕਈ ਸ਼ੱਕੀ ਮੌਤਾਂ, WHO ਨੇ ਜਤਾਈ ਚਿੰਤਾ 20.05.2026

ਕੇਂਦਰੀ ਸਬ-ਸਹਾਰਾ ਅਫਰੀਕਾ ਵਿੱਚ ਇਬੋਲਾ ਦੇ ਨਵੇਂ ਪ੍ਰਕੋਪ ਕਾਰਨ 105 ਲੋਕਾਂ ਦੀ ਮੌਤ ਦਾ ਸ਼ੱਕ ਜਤਾਇਆ ਗਿਆ ਹੈ, ਜਿਸ ਨੂੰ WHO ਨੇ 'ਅੰਤਰਰਾਸ਼ਟਰੀ ਚਿੰਤਾ' ਵਾਲੀ ਸਥਿਤੀ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਦਵਾਈਆਂ ਅਤੇ ਵੈਕਸੀਨ ਦੀ ਕਮੀ ਕਾਰਨ ਇਹ ਸੰਕਟ ਹੋਰ ਵਧ ਸਕਦਾ ਹੈ, ਹਾਲਾਂਕਿ ਆਸਟ੍ਰੇਲੀਆ ਸਮੇਤ ਦੂਰਲੇ ਦੇਸ਼ਾਂ ਲਈ ਖਤਰਾ ਅਜੇ ਘੱਟ ਮੰਨਿਆ ਜਾ ਰਿਹਾ ਹੈ।

ਖ਼ਬਰਨਾਮਾ: ਇਬੋਲਾ ਸਬ-ਟਾਈਪ ਦਾ ਖਤਰਾ ਵਧਿਆ, ਕਾਂਗੋ ਤੋਂ ਲੈ ਕੇ ਆਸਟ੍ਰੇਲੀਆ ਤੱਕ ਸਿਹਤ ਚੇਤਾਵਨੀਆਂ ਜਾਰੀ ਤੇ ਗਲੋਬਲ ਸੁਰੱਖਿਆ ਚਿੰਤਾਵਾਂ ਵਧੀਆਂ 20.05.2026

ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ ਵਿੱਚ ਇਬੋਲਾ ਦੇ ਇੱਕ ਵਿਰਲੇ ਸਬ-ਟਾਈਪ ਦੇ ਤੇਜ਼ੀ ਨਾਲ ਫੈਲਾਅ ਨੇ ਸਿਹਤ ਅਧਿਕਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਵਿਸ਼ਵ ਸਿਹਤ ਸੰਸਥਾ (WHO) ਦਾ ਕਹਿਣਾ ਹੈ ਕਿ ਮਰੀਜ਼ਾਂ ਦੀ ਤੁਰੰਤ ਪਛਾਣ ਅਤੇ ਆਇਸੋਲੇਸ਼ਨ ਬਿਮਾਰੀ ਨੂੰ ਰੋਕਣ ਲਈ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਵਾਇਰਸ ਸ਼ੁਰੂਆਤੀ ਹਫ਼ਤਿਆਂ ਵਿੱਚ ਅਣਪਛਾਤਾ ਫੈਲਦਾ ਰਿਹਾ। ਇਸ ਦੌਰਾਨ ਪੂਰਬੀ ਕਾਂਗੋ ਵਿੱਚ 500 ਤੋਂ ਵੱਧ ਸੰਦੇਹਾਸਪਦ ਮਾਮਲੇ ਅਤੇ 134 ਮੌਤਾਂ ਦੀ ਰਿਪੋਰਟ ਹੈ। ਅਮਰੀਕਾ ਨੇ ਪ੍ਰਭਾਵਿਤ ਖੇਤਰਾਂ ਲਈ...

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 20.05.2026

In this SBS Punjabi radio program, hear about a survey that has revealed shocking findings about migrant workers, including widespread underpayment and workplace exploitation. In the interview segment, listen to a conversation with Western Australia' s Professor Zora Singh, who has received a prestigious global award in the field of horticulture. The program also includes news updates from Austral...

Άκου το podcast SBS Punjabi - ਐਸ ਬੀ ਐਸ ਪੰਜਾਬੀ στο Replaio

Ραδιόφωνο και podcast σε μία εφαρμογή - δωρεάν, χωρίς εγγραφή. Εγκατάστησέ την σήμερα και μη χάσεις την πρεμιέρα

Κατέβασέ το από το Google Play

Το Replaio δεν είναι εκδότης podcast - τα ονόματα των εκπομπών, τα εξώφυλλα και ο ήχος ανήκουν στους δημιουργούς τους και διανέμονται μέσω δημόσιων ροών RSS