SBS

SBS Punjabi - ਐਸ ਬੀ ਐਸ ਪੰਜਾਬੀ

News PA ↓ Επεισόδια: 1688

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Μην παραλείψεις να επισκεφτείς τη σελίδα του podcast και να στηρίξεις τον δημιουργό: www.sbs.com.au

Δημιουργός

SBS

Κατηγορία

News

Ιστοσελίδα του podcast

www.sbs.com.au

Τελευταίο επεισόδιο

12 Οκτ 2026

Πού να ακούσεις;

Podcast στην εφαρμογή Replaio Radio Έρχεται σύντομα

Τα podcast έρχονται σύντομα στην εφαρμογή. Εγκατάστησέ την τώρα και δες πρώτος μια εντελώς νέα προσέγγιση στα podcast

Κατέβασέ το από το Google Play Δωρεάν εγκατάσταση Android σχεδόν 10 εκατ. λήψεις · βαθμολογία 4,8 iOS σύντομα

Επεισόδια

Tracing Roots: 140-year-old Punjabi migration story preserved in a children’s story book - ਮਨਮੀਤ ਬੇਦੀ ਦੀ ਅਨੋਖੀ ਕੋਸ਼ਿਸ਼: ਏਆਈ ਦੀ ਮਦਦ ਨਾਲ 140 ਸਾਲ ਪੁਰਾਣੀ ਪਰਿਵਾਰਕ ਵਿਰਾਸਤ ਦੀ ਕੀਤੀ ਸਫਲ ਖੋਜ 02.02.2026

Fifth-generation Australian-Punjabi Manmeet Bedi traced his family’s migration journey from Punjab to Queensland, uncovering a history spanning more than a century. What began as a personal search for records evolved into a deeper understanding of his roots and identity. This inspired him to pen a children’s book titled 'Where the Mustard Fields Meet the Southern Cross', which he says will preserv...

ਖ਼ਬਰਨਾਮਾ: 2025 ਫੈਡਰਲ ਚੋਣਾਂ ਵਿੱਚ ਸਿਆਸੀ ਪਾਰਟੀਆਂ ਨੇ ਖਰਚੇ ਕਈ ਮਿਲੀਅਨ ਡਾਲਰ, ਚੋਣ ਕਮਿਸ਼ਨ ਦੀ ਰਿਪੋਰਟ 02.02.2026

ਆਸਟ੍ਰੇਲੀਅਨ ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 3 ਮਈ 2025 ਦੀਆਂ ਫੈਡਰਲ ਚੋਣਾਂ ਲਈ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਕਰੋੜਾਂ ਡਾਲਰ ਖਰਚੇ। ਲੇਬਰ ਪਾਰਟੀ ਨੇ ਚੋਣ ਸਮੇਤ 71 ਮਿਲੀਅਨ ਡਾਲਰ ਤੋਂ ਵੱਧ, ਲਿਬਰਲ ਪਾਰਟੀ ਨੇ ਕਰੀਬ 53 ਮਿਲੀਅਨ, ਨੈਸ਼ਨਲਜ਼ ਨੇ ਲਗਭਗ 5 ਮਿਲੀਅਨ ਅਤੇ ਗ੍ਰੀਨਜ਼ ਨੇ 9 ਮਿਲੀਅਨ ਡਾਲਰ ਤੋਂ ਵੱਧ ਖਰਚ ਕੀਤਾ। ਹੋਰ ਵੇਰਵੇ ਲਈ ਸੁਣੋ ਇਹ ਖ਼ਬਰਨਾਮਾ।

ਕਲਾ ਅਤੇ ਕਹਾਣੀਆਂ: ਭਾਰਤ ਵਿੱਚ ਜਨਮੇ ਤੇ ਪਾਕਿਸਤਾਨ ਵਿੱਚ ਮਸ਼ਹੂਰ ਹੋਏ ਗਾਇਕ ਇਨਾਇਤ ਹੁਸੈਨ ਭੱਟੀ ਦੀ ਪ੍ਰੇਰਣਾਦਾਇਕ ਯਾਤਰਾ 02.02.2026

ਭਾਰਤੀ ਪੰਜਾਬ ਵਿੱਚ ਜਨਮੇ ਅਤੇ ਪਾਕਿਸਤਾਨ ਵਿੱਚ ਮਸ਼ਹੂਰੀ ਹਾਸਲ ਕਰਨ ਵਾਲੇ ਲੋਕ ਗਾਇਕ ਅਤੇ ਥੀਏਟਰ ਕਲਾਕਾਰ ਇਨਾਇਤ ਹੁਸੈਨ ਭੱਟੀ ਦੀ ਕਲਾ ਯਾਤਰਾ ਰੇਡੀਓ ਤੋਂ ਸ਼ੁਰੂ ਹੋ ਕੇ ਫ਼ਿਲਮੀ ਸੰਗੀਤ ਦੀ ਦੁਨੀਆ ਤੱਕ ਪਹੁੰਚੀ। ਇਸ ਦੌਰਾਨ, ਇਨ੍ਹਾਂ ਨੇ ਆਪਣੀ ਕਲਾ ਰਾਹੀਂ ਅਮਨ ਅਤੇ ਸੂਫ਼ੀਆਨਾ ਸੋਚ ਦਾ ਸੁਨੇਹਾ ਦਿੱਤਾ। ਆਮ ਤੋਂ ਖ਼ਾਸ ਬਣਨ ਦੀ ਇਹ ਦਿਲਚਸਪ ਦਾਸਤਾਨ ਇਸ ਪੌਡਕਾਸਟ ਵਿੱਚ ਸੁਣੋ।

'ਮਦਰ ਆਫ਼ ਆਲ ਡੀਲਸ': ਦੋ ਦਹਾਕਿਆਂ ਦੀ ਗੱਲਬਾਤ ਤੋਂ ਬਾਅਦ ਯੂਰਪੀ ਯੂਨੀਅਨ ਅਤੇ ਭਾਰਤ ਵਿੱਚਕਾਰ ਵਪਾਰਕ ਸਮਝੌਤਾ ਤੈਅ 01.02.2026

ਭਾਰਤ ਅਤੇ ਯੂਰਪੀ ਯੂਨੀਅਨ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਕ ਵਪਾਰਕ ਸਮਝੌਤਾ ਤੈਅ ਕਰ ਲਿਆ ਹੈ, ਜਿਸਨੂੰ ਲਗਭਗ ਦੋ ਦਹਾਕਿਆਂ ਤੋਂ ਚੱਲ ਰਹੀ ਗੱਲਬਾਤ ਤੋਂ ਬਾਅਦ 'ਮਦਰ ਆਫ਼ ਆਲ ਡੀਲਸ' ਕਰਾਰ ਦਿੱਤਾ ਜਾ ਰਿਹਾ ਹੈ। ਯੂ ਐਸ ਵੱਲੋਂ ਲਾਏ ਹਾਲਈਆ ਭਾਰੀ ਟੈਰਿਫਾਂ ਦੇ ਦਬਾਅ ਅਤੇ ਹੋਰ ਵਾਧਿਆਂ ਦੀਆਂ ਧਮਕੀਆਂ ਦਾ ਸਾਹਮਣਾ ਕਰਦੇ ਹੋਏ, ਦੋਵੇਂ ਵੱਡੀਆਂ ਅਰਥਵਿਵਸਥਾਵਾਂ ਹੁਣ ਆਪਣੇ ਵਪਾਰਕ ਸਾਥੀਆਂ ਦਾ ਵਿਸਤਾਰ ਕਰਨ ਵੱਲ ਕੰਮ ਕਰ ਰਹੀਆਂ ਹਨ।

ਭਾਰਤੀ ਪਰਿਵਾਰ ਵੱਲੋਂ ਸੰਭਾਲੀ ਹੋਈ ਸਰ ਡੌਨ ਬ੍ਰੈਡਮੈਨ ਦੀ ਕੈਪ ਨੂੰ ਨੀਲਾਮੀ ਵਿੱਚ ਮਿਲੇ 460,000 ਡਾਲਰ 30.01.2026

ਸਾਬਕਾ ਭਾਰਤੀ ਟੈਸਟ ਕ੍ਰਿਕਟਰ ਸ਼੍ਰੀਰੰਗਾ ਸੋਹਿਨੀ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਵੱਲੋਂ ਸੰਭਾਲੀ ਗਈ ਮਹਾਨ ਆਸਟ੍ਰੇਲੀਅਨ ਕ੍ਰਿਕਟਰ ਸਰ ਡੌਨਲਡ ਬ੍ਰੈਡਮੈਨ ਦੀ ਕੈਪ ਇੱਕ ਨੀਲਾਮੀ ਵਿੱਚ ਚਾਰ ਲੱਖ ਡਾਲਰ ਤੋਂ ਵੱਧ ਦੀ ਕੀਮਤ ’ਤੇ ਵਿਕੀ। ਦਿਲਚਸਪ ਗੱਲ ਇਹ ਹੈ ਕਿ ਇੱਕ ਹੋਰ ਆਸਟ੍ਰੇਲੀਆਈ ਕ੍ਰਿਕਟਰ ਦੀ ਕੈਪ ਇੱਕ ਮਿਲਿਅਨ ਡਾਲਰ ਤੋਂ ਵੀ ਜ਼ਿਆਦਾ ਦੀ ਕੀਮਤ ਹਾਸਿਲ ਕਰ ਚੁੱਕੀ ਹੈ। ਖੇਡ ਜਗਤ ਨਾਲ ਜੁੜੀਆਂ ਅਜਿਹੀਆਂ ਕਈ ਹੋਰ ਯਾਦਗਾਰ ਵਸਤੂਆਂ ਵੀ ਨੀਲਾਮੀਆਂ ਵਿੱਚ ਹੈਰਾਨ ਕਰ ਦੇਣ ਵਾਲੀਆਂ ਕੀਮਤਾਂ ਹਾਸਿਲ...

ਖਬਰਾਂ ਫਟਾਫੱਟ: ਨਿਪਾਹ ਵਾਇਰਸ ਅਲਰਟ, ਮੱਧ ਪੂਰਬ ਵਿੱਚ ਫੌਜੀ ਤਣਾਅ ਅਤੇ ਆਸਟ੍ਰੇਲੀਆ ਦੀਆਂ ਵੱਡੀਆਂ ਘਰੇਲੂ ਖ਼ਬਰਾਂ 30.01.2026

ਇਸ ਹਫਤੇ ਦੀਆਂ ਪ੍ਰਮੁੱਖ ਖਬਰਾਂ ਵਿੱਚ, ਭਾਰਤ ਵਿੱਚ ਨਿਪਾਹ ਵਾਇਰਸ ਦੇ ਫੈਲਾਅ ‘ਤੇ ਆਸਟ੍ਰੇਲੀਆ ਸਰਕਾਰ ਦੀ ਨਿਗਰਾਨੀ, ਅਮਰੀਕਾ ਵੱਲੋਂ ਇਰਾਨ ਨੂੰ ਨਿਊਕਲੀਅਰ ਚੇਤਾਵਨੀ, ਆਸਟ੍ਰੇਲੀਆ ਡੇਅ ‘ਤੇ ਹਜ਼ਾਰਾਂ ਨਵੇਂ ਨਾਗਰਿਕ, ਸਿਆਸੀ ਉਥਲ-ਪੁਥਲ ਅਤੇ ਮਹਿੰਗਾਈ ਦਰ ਵਿੱਚ ਵਾਧੇ ਸਮੇਤ ਦੇਸ਼ੀ ਤੇ ਅੰਤਰਰਾਸ਼ਟਰੀ ਖ਼ਬਰਾਂ ਦਾ ਸੰਖੇਪ ਜਾਇਜ਼ਾ ਸ਼ਾਮਿਲ ਹੈ।

ਖ਼ਬਰਨਾਮਾ: ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੂੰ ਆਸਟ੍ਰੇਲੀਆਈ ਵੀਜ਼ਾ ਪ੍ਰਦਾਨ ਨਾ ਕਰਨ ਦੀ ਉੱਠੀ ਮੰਗ 30.01.2026

ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੂੰ ਆਸਟ੍ਰੇਲੀਆਈ ਵੀਜ਼ਾ ਜਾਰੀ ਨਾ ਕਰਨ ਦੀ ਮੰਗ ਗ੍ਰਹਿ ਮੰਤਰੀ ਕੋਲ ਰਸਮੀ ਤੌਰ ‘ਤੇ ਦਰਜ ਕਰਵਾਈ ਗਈ ਹੈ। ਤਿੰਨ ਵੱਖ-ਵੱਖ ਸਮੂਹਾਂ ਵੱਲੋਂ ਇਹ ਅਰਜ਼ੀ ਉਸ ਵੇਲੇ ਦਿੱਤੀ ਗਈ ਹੈ ਜਦੋਂ ਹਰਜ਼ੋਗ ਅਗਲੇ ਮਹੀਨੇ ਆਸਟ੍ਰੇਲੀਆ ਦੌਰੇ ਦੀ ਯੋਜਨਾ ਬਣਾ ਰਹੇ ਹਨ। ਇਸ ਮਾਮਲੇ ਸਮੇਤ ਅੱਜ ਦੀਆਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

From Melbourne to Mumbai: AFL targets India as part of drive to engage diverse communities - AFL ਦੀ ਭਾਰਤ ਉਡਾਣ: ਹੁਣ ਭਾਰਤ ਦੇ 11 ਰਾਜਾਂ ਵਿੱਚ ਖੇਡੀ ਜਾ ਰਹੀ ਹੈ ਆਸਟ੍ਰੇਲੀਆ ਦੀ ਹਰਮਨਪਿਆਰੀ ਖੇਡ ‘ਫੁਟੀ’ 30.01.2026

As Australia’s national football code looks beyond traditional markets, the AFL is turning its attention to India as part of a broader effort to become more culturally inclusive. AFL CEO Andrew Dillon is undertaking a week-long visit to explore grassroots development opportunities and attend the AFL India National Championships. With more than 20,000 participants across 11 Indian states, and initi...

Public transport in Australia: breaking down the basics - ਆਸਟ੍ਰੇਲੀਆ ਐਕਸਪਲੇਨਡ: ਆਸਟ੍ਰੇਲੀਆ ਵਿੱਚ ਪਬਲਿਕ ਟ੍ਰਾਂਸਪੋਰਟ ਬਾਰੇ ਜਾਣਕਾਰੀ 30.01.2026

Like in most countries, public transport in Australia is the cheapest way to get around. It includes trams, buses, trains and ferry services. And each state or territory has its own transport network. However, navigating Australia’s public transport system with ease requires knowing the basics around how it works and what to expect. - ਜ਼ਿਆਦਾਤਰ ਦੇਸ਼ਾਂ ਵਾਂਗ, ਆਸਟ੍ਰੇਲੀਆ ਵਿੱਚ ਵੀ ਜਨਤਕ ਟਰਾਂਸਪੋਰਟ ਘੁੰਮਣ-ਫਿ...

ਪੰਜਾਬੀ ਡਾਇਸਪੋਰਾ: ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 'ਚ ਆ ਰਹੀ ਕਟੌਤੀ 30.01.2026

2025 ਵਿੱਚ ਕੈਨੇਡਾ ਵੱਲੋਂ ਲਗਭਗ 90 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ ਹੀ ਪਰਮਿਟ ਜਾਰੀ ਕੀਤੇ ਗਏ ਸਨ। ਪਹਿਲਾਂ ਦੇ ਮੁਕਾਬਲੇ ਕੈਨੇਡਾ 'ਚ ਭਾਰਤੀ ਵਿਿਦਆਰਥੀਆਂ ਦੀ ਗਿਣਤੀ 'ਚ ਕਾਫੀ ਕਟੌਤੀ ਆ ਰਹੀ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…

ਕੀ ਹੁਣ ਆਰਟੀਫ਼ਿਸ਼ੀਅਲ ਇੰਟੈਲੀਜੈਂਸ (AI) ਕਲਾਕਾਰਾਂ ਦੀ ਕਲਾ ‘ਤੇ ਹਾਵੀ ਹੋ ਰਹੀ ਹੈ? 30.01.2026

ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਤਿਆਰ ਕੀਤੀਆਂ ਕਲਾਕ੍ਰਿਤੀਆਂ ਦੀ ਇੱਕ ਨੀਲਾਮੀ ਦੌਰਾਨ ਇੱਕ ਮਿਲੀਅਨ ਡਾਲਰ ਤੋਂ ਵੱਧ ਰਕਮ ਇਕੱਠੀ ਹੋਈ, ਪਰ ਇਸ ਦੇ ਨਾਲ ਹੀ ਇਹ ਨੀਲਾਮੀ ਵਿਵਾਦਾਂ ਵਿੱਚ ਵੀ ਘਿਰ ਗਈ। 6,500 ਤੋਂ ਵੱਧ ਲੋਕਾਂ ਵੱਲੋਂ ਇਸ ਦੇ ਖ਼ਿਲਾਫ਼ ਦਸਤਖ਼ਤ ਕਰਕੇ ਏਆਈ ਦੇ ਕਲਾ ਖੇਤਰ ਵਿੱਚ ਇਸਤੇਮਾਲ ’ਤੇ ਸਵਾਲ ਉਠਾਏ ਗਏ ਹਨ। ਕਲਾ ਦੀ ਮੂਲਤਾ, ਕਲਾਕਾਰਾਂ ਦੇ ਹੱਕ ਅਤੇ ਤਕਨਾਲੋਜੀ ਦੇ ਵਧਦੇ ਦਖ਼ਲ ਬਾਰੇ ਮੈਲਬਰਨ ਦੇ ਕਲਾਕਾਰ ਰਾਜੀ ਮੁਸੱਵਰ ਆਪਣਾ ਨਜ਼ਰੀਆ ਇਸ ਖਾਸ ਪੌਡਕਾਸਟ ਰਾਹੀਂ ਸਾਂਝਾ ਕਰ ਰਹੇ ਹਨ।

ਆਸਟ੍ਰੇਲੀਆ ਦੇ ਸਮੁੰਦਰੀ ਤੱਟਾਂ ਦੀ ਸੁਰੱਖਿਆ ਲਈ ਕੰਮ ਕਰ ਰਹੇ ਵਿਆਪਕ ਭਾਈਚਾਰੇ ਦੇ ਲਾਈਫਸੇਵਰ 29.01.2026

ਜਦੋਂ ਸਿਡਨੀ ਦੇ ਕੂਜੀ ਬੀਚ ‘ਤੇ ਸ਼ਾਰਕ ਅਲਾਰਮ ਵੱਜਿਆ, ਤਾਂ ਲਾਈਫਸੇਵਰਸ ਨੇ ਫੌਰੀ ਕਾਰਵਾਈ ਕਰਦੇ ਹੋਏ ਲੋਕਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਅਤੇ ਸਭ ਨੂੰ ਸ਼ਾਂਤ ਕੀਤਾ। ਲਾਲ-ਪੀਲੀਆਂ ਟੋਪੀਆਂ ਵਾਲੇ ਇਹ ਵਾਲੰਟੀਅਰਸ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਆਏ ਹੋਏ ਸਨ, ਪਰ ਇਕੱਠੇ ਟੀਮ ਵਜੋਂ ਕੰਮ ਕਰ ਰਹੇ ਸਨ। ਚਾਹੇ ਹਾਲ ਹੀ ਵਿੱਚ ਸ਼ਾਰਕ ਦੇ ਦਿੱਖਣ ਕਾਰਨ ਜਾਗਰੂਕਤਾ ਵਧੀ ਹੋਵੇ ਜਾਂ ਪਾਣੀ ਦੀ ਸੁਰੱਖਿਆ ਸੰਬੰਧੀ ਆਮ ਚਿੰਤਾਵਾਂ ਹੋਣ, ਇਹ ਸੇਵਾਦਾਰ ਦਰਸਾਉਂਦੇ ਹਨ ਕਿ ਇਕ ਦੂਜੇ ਦੀ ਦੇਖਭਾਲ ਕਰਨ ਦਾ ਮੁੱਲ ਹਰ...

ਬੁਸ਼ਫਾਇਰ ਵਿੱਚ ਘਰ ਗਵਾ ਕੇ ਮੁੜ ਸ਼ੁਰੂਆਤ ਕਰਨ ਵਾਲੇ ਪੰਜਾਬੀ ਨੇ ਸਹੀ ਬੀਮਾ ਚੋਣ ਅਤੇ ਸੁਰੱਖਿਆ ਦੇ ਹੋਰ ਤਰੀਕੇ ਕੀਤੇ ਸਾਂਝੇ 29.01.2026

2026 ਦੀ ਸ਼ੁਰੂਆਤ ਤੋਂ ਹੀ ਵਿਕਟੋਰੀਆ ਜੰਗਲੀ ਅੱਗਾਂ ਤੋਂ ਪ੍ਰਭਾਵਿਤ ਹੁੰਦਾ ਆ ਰਿਹਾ ਹੈ। ਬੀਮਾ ਕੌਂਸਲ ਨੂੰ ਅੱਗਾਂ ਤੋਂ ਪ੍ਰਭਾਵਤ ਹੋਏ ਲੋਕਾਂ ਵੱਲੋਂ ਦਾਅਵੇ ਆਉਣ ਲੱਗੇ ਹਨ, ਪਰ 300 ਤੋਂ ਵੱਧ ਜਾਇਦਾਦਾਂ ਵਿੱਚੋਂ ਕਈਆਂ ਕੋਲ ਬੀਮਾ ਨਹੀਂ ਹੈ। ਖੇਤਰੀ ਨਿਵਾਸੀ ਦਾਅਵਾ ਕਰ ਰਹੇ ਹਨ ਕਿ 'ਆਮ ਸਥਿਤੀ' ਤੱਕ ਵਾਪਸ ਪਹੁੰਚਣ ਵਿੱਚ ਸਾਲਾਂ ਲੱਗ ਸਕਦੇ ਹਨ। 2009 ਦੀ ਬੁਸ਼ਫਾਇਰ ਤੋਂ ਬਾਅਦ ਮੁੜ ਸ਼ੁਰੂਆਤ ਕਰਨ ਵਾਲੇ ਚਰਨਾਮਤ ਸਿੰਘ ਦੱਸਦੇ ਹਨ ਕਿ ਇਕੱਲਾ ਬੀਮਾ ਹੋਣਾ ਹੀ ਸਮੱਸਿਆ ਦਾ ਪੂਰਾ ਹੱਲ ਨਹੀਂ ਹੁੰਦਾ। ਇਸ...

ਖ਼ਬਰਨਾਮਾ: ਭਾਰਤ 'ਚ ਜਾਨਲੇਵਾ ਵਾਇਰਸ 'ਨਿਪਾਹ' ਦੇ ਦੋ ਮਾਮਲਿਆਂ ਦੀ ਪੁਸ਼ਟੀ 29.01.2026

ਭਾਰਤ ਦੇ ਪੱਛਮੀ ਬੰਗਾਲ ਰਾਜ ਵਿੱਚ ਨਿਪਾਹ ਵਾਇਰਸ ਦੇ ਦੋ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਘੱਟੋ-ਘੱਟ 190 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ।

Meet the Australian Punjabis recognised in Australia Day honours - ਆਸਟ੍ਰੇਲੀਆ ਦਿਵਸ ਅਵਾਰਡ: ਰਾਸ਼ਟਰੀ ਸਨਮਾਨ ਪ੍ਰਾਪਤ ਕਰਨ ਵਾਲਿਆਂ ਵਿੱਚ ਕਈ ਪੰਜਾਬੀ ਸ਼ਾਮਲ 29.01.2026

From Dr Ravinder Raj Anand of Western Australia, recognised for his significant contributions to the nation’s mining industry, to Satwant Calais, founder of Sikh Youth Australia in New South Wales, and Dr Kunwarjit Singh Sangla of Queensland, who has spent decades delivering quality healthcare to communities in Australia’s outback, these are among the Australian Punjabis honoured this Australia Da...

ਆਸਟ੍ਰੇਲੀਆ ਦੇ ਕੌਫੀ ਕਲਚਰ ਵਿੱਚ ਏਸ਼ੀਆਈ ਸਵਾਦਾਂ ਦੀ ਵਧਦੀ ਲੋਕਪ੍ਰਿਯਤਾ 29.01.2026

ਆਸਟ੍ਰੇਲੀਆ ਵਿੱਚ ਕੌਫੀ ਕਲਚਰ ਤੇਜ਼ੀ ਨਾਲ ਰੂਪ ਬਦਲ ਰਿਹਾ ਹੈ। ਕਲਾਸਿਕ ਕੌਫੀਆਂ ਦੇ ਨਾਲ ਹੁਣ ਏਸ਼ੀਆਈ ਪ੍ਰੇਰਿਤ ਨਵੇਂ ਸਵਾਦ ਵੀ ਗਾਹਕਾਂ ਦੀ ਪਸੰਦ ਬਣ ਰਹੇ ਹਨ। ਹੋਜੀਚਾ, ਕਿਨਾਕੋ ਅਤੇ ਮੈਚਾ ਵਰਗੇ ਡ੍ਰਿੰਕਸ ਕੈਫਿਆਂ ਵਿੱਚ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਕੈਫੇ ਮੈਨੇਜਰਾਂ ਦਾ ਕਹਿਣਾ ਹੈ ਕਿ ਇਹ ਨਵੇਂ ਰੁਝਾਨ ਨਾ ਸਿਰਫ ਗਾਹਕਾਂ ਨੂੰ ਆਕਰਸ਼ਿਤ ਕਰ ਰਹੇ ਹਨ, ਸਗੋਂ ਆਸਟ੍ਰੇਲੀਆਈ ਕੌਫੀ ਮਾਰਕੀਟ ਵਿੱਚ ਨਵਾਂ ਉਤਸ਼ਾਹ ਵੀ ਭਰ ਰਹੇ ਹਨ।

ਭੋਜਨ ਪਦਾਰਥਾਂ ਵਿੱਚ ਧੋਖਾਧੜੀਆਂ ਰੋਕਣ ਲਈ ਵਿਗਿਆਨੀਆਂ ਨੇ ਤਿਆਰ ਕੀਤੀ ਨਵੀਂ ਤਕਨੀਕ 29.01.2026

ਹਰ ਸਾਲ ਅਰਬਾਂ ਡਾਲਰ ਦੀ ਭੋਜਨ ਧੋਖਾਧੜੀ ਨਾਲ ਨਜਿੱਠਣ ਲਈ ਆਸਟ੍ਰੇਲੀਅਨ ਵਿਗਿਆਨੀਆਂ ਨੇ ਨਵੇਂ ਅਤੇ ਅਧੁਨਿਕ ਤਰੀਕੇ ਵਿਕਸਿਤ ਕੀਤੇ ਹਨ। ਆਸਟ੍ਰੇਲੀਅਨ ਨਿਊਕਲੀਅਰ ਸਾਇੰਸ ਐਂਡ ਟੈਕਨੋਲੋਜੀ ਆਰਗੇਨਾਈਜੇਸ਼ਨ (ANSTO) ਨਾਲ ਜੁੜੀ ਖੋਜ ਟੀਮ ਦਾ ਕਹਿਣਾ ਹੈ ਕਿ ਦੇਸ਼ ਵਿੱਚ ਭੋਜਨ ਪਦਾਰਥਾਂ ਵਿੱਚ ਮਿਲਾਵਟ ਇੱਕ ਗੰਭੀਰ ਚੁਣੌਤੀ ਬਣੀ ਹੋਈ ਹੈ, ਪਰ ਨਵੀਂ ਤਕਨੀਕ ਦੀ ਮਦਦ ਨਾਲ ਅਜਿਹੀਆਂ ਧੋਖਾਧੜੀਆਂ ਦੀ ਪਛਾਣ ਕਰਨਾ ਹੁਣ ਕਾਫ਼ੀ ਆਸਾਨ ਹੋ ਗਿਆ ਹੈ।

ਬਾਲੀਵੁੱਡ ਗੱਪਸ਼ੱਪ: ਪੰਜਾਬੀ ਅਦਾਕਾਰ ਪਰਮਵੀਰ ਚੀਮਾ ਫਿਲਮ 'ਬਾਰਡਰ 2' ਵਿੱਚ ਆਪਣੇ ਕਿਰਦਾਰ ਨੂੰ ਲੈਕੇ ਉਤਸ਼ਾਹਿਤ 29.01.2026

ਫਿਲਮ 'ਬਾਰਡਰ-2' ਵਿੱਚ ਜਿੱਥੇ ਦਿਲਜੀਤ ਦੋਸਾਂਝ ਦੇ ਕਿਰਦਾਰ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਅਦਾਕਾਰ ਪਰਮਵੀਰ ਚੀਮਾ ਵੀ ਫਿਲਮ ਵਿੱਚ ਆਪਣੇ ਕਿਰਦਾਰ ਨੂੰ ਲੈਕੇ ਉਤਸ਼ਾਹਿਤ ਹਨ। ਪਰਮਵੀਰ ਪਹਿਲਾਂ ਫਿਲਮ 'ਬਲੈਕ ਵਾਰੰਟ' ਅਤੇ 'ਤੇਰੇ ਇਸ਼ਕ' ਵਿੱਚ ਨਜ਼ਰ ਆ ਚੁਕੇ ਹਨ। ਇਹ ਅਤੇ ਹੋਰ ਖਬਰਾਂ ਸੁਣੋ ਬਾਲੀਵੁੱਡ ਗੁਪਸ਼ਪ ਵਿੱਚ।...

ਬਿਨਾਂ ਵਾਰੰਟ ਤਲਾਸ਼ੀਆਂ ਵਿੱਚ ਬਹੁ-ਸੱਭਿਆਚਾਰਕ ਭਾਈਚਾਰਿਆਂ ਦੇ ਲੋਕ ਹੋਰਨਾਂ ਨਾਲੋਂ ਜ਼ਿਆਦਾ ਬਣਦੇ ਹਨ ਨਿਸ਼ਾਨਾ: ਰਿਪੋਰਟ 28.01.2026

ਕਾਰਕੁਨਾਂ ਵੱਲੋਂ ਕਾਨੂੰਨੀ ਚੁਣੌਤੀ ਮਿਲਣ ਮਗਰੋਂ ਵਿਕਟੋਰੀਆ ਸਰਕਾਰ ਨੇ ਪੁਲਿਸ ਨੂੰ ਦਿੱਤੇ ਗਏ 'ਵਾਰੰਟ ਬਿਨਾਂ ਗ੍ਰਿਫ਼ਤਾਰੀਆਂ' ਦੇ ਅਧਿਕਾਰਾਂ ਵਾਲਾ ਕਾਨੂੰਨ ਵਾਪਸ ਲੈ ਲਿਆ ਹੈ। ਇੱਕ ਤਾਜ਼ਾ ਅਧਿਐਨ ਨੇ ਦਰਸਾਇਆ ਹੈ ਕਿ ਇਨ੍ਹਾਂ ਵਾਰੰਟ ਰਹਿਤ ਤਲਾਸ਼ੀਆਂ ਵਿੱਚ ਗੈਰ-ਗੋਰੇ ਪਿਛੋਕੜ ਵਾਲੇ ਲੋਕਾਂ ਨੂੰ 3.5 ਗੁਣਾ ਵੱਧ ਨਿਸ਼ਾਨਾ ਬਣਾਇਆ ਗਿਆ। ਪੂਰਾ ਮਾਮਲਾ ਜਾਣਨ ਲਈ ਸੁਣੋ ਇਹ ਪੌਡਕਾਸਟ।

ਛੋਟੀ ਉਮਰ, ਵੱਡੀ ਉਪਲਬਧੀ: ਬ੍ਰਿਸਬੇਨ ਦੇ ਔਲਖ ਭਰਾਵਾਂ ਦੀ ਆਸਟ੍ਰੇਲੀਅਨ ਫੁੱਟਸਲ ਚੈਂਪੀਅਨਸ਼ਿਪ ਤੱਕ ਦੀ ਉਡਾਨ 28.01.2026

ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ ਕਿ ਬ੍ਰਿਸਬੇਨ ਦੇ ਦੋ ਭਰਾ, ਰਣਵਿਜੇ ਸਿੰਘ ਔਲਖ (ਅੰਡਰ-14) ਅਤੇ ਰਣਬੀਰ ਸਿੰਘ ਔਲਖ (ਅੰਡਰ-10), ਆਸਟ੍ਰੇਲੀਆ ਦੀ ਨੈਸ਼ਨਲ ਫੁੱਟਸਲ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਰਣਵਿਜੇ ਨੂੰ ਬੈਲਜੀਅਮ ਦੌਰੇ ਲਈ ਆਸਟ੍ਰੇਲੀਆਈ ਅੰਡਰ-14 ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਇਹਨਾਂ ਦੋਨੋਂ ਬੱਚਿਆਂ ਅਤੇ ਇਹਨਾਂ ਤੇ ਮਾਣ ਮਹਿਸੂਸ ਕਰ ਰਹੇ ਇਹਨਾਂ ਦੇ ਪਿਤਾ ਸਰਵਪ੍ਰੀਤ ਸਿੰਘ ਔਲਖ ਨਾਲ ਪੂਰੀ ਗੱਲਬਾਤ ਸਣਦੇ ਹਾਂ।

ਖ਼ਬਰਨਾਮਾ: ਦੱਖਣ-ਪੂਰਬੀ ਆਸਟ੍ਰੇਲੀਆ ‘ਚ ਗਰਮੀ ਦੀ ਲਹਿਰ, ਨਿਊ ਸਾਊਥਵੇਲਜ਼ ਅਤੇ ਕਵੀਨਜ਼ਲੈਂਡ ‘ਚ ਸੰਭਾਵਿਤ ਅੱਗ ਦਾ ਖ਼ਤਰਾ 28.01.2026

ਦੱਖਣ-ਪੂਰਬੀ ਆਸਟ੍ਰੇਲੀਆ ਦੇ ਅੰਦਰੂਨੀ ਇਲਾਕਿਆਂ ਵਿੱਚ ਗਰਮੀ ਦੀ ਲਹਿਰ ਜਾਰੀ ਰਹਿਣ ਦੀ ਸੰਭਾਵਨਾ ਹੈ, ਜਦਕਿ ਤਟਵਰਤੀ ਸ਼ਹਿਰਾਂ ਨੂੰ ਰਿਕਾਰਡ ਤਾਪਮਾਨ ਤੋਂ ਬਾਅਦ ਥੋੜ੍ਹਾ ਰਾਹਤ ਮਿਲ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਸਾਊਥ ਆਸਟ੍ਰੇਲੀਆ ਅਤੇ ਵਿਕਟੋਰੀਆ ਨੂੰ ਪ੍ਰਭਾਵਿਤ ਕਰਨ ਦੇ ਬਾਅਦ, ਅੱਜ ਨਿਊ ਸਾਊਥ ਵੇਲਜ਼ ਅਤੇ ਕਵੀਨਜ਼ਲੈਂਡ ਦੇ ਕੁਝ ਹਿੱਸਿਆਂ ਵਿੱਚ ਤੇਜ਼ ਤਾਪਮਾਨ ਦੀ ਭਵਿੱਖਵਾਣੀ ਕੀਤੀ ਗਈ ਹੈ। ਇਸ ਖ਼ਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੋਡਕਾਸਟ ਰਾਹੀਂ ਸੁਣੋ।

ਇਹਨਾਂ ਗਰਮੀਆਂ ਦੌਰਾਨ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਹੋਇਆ 33 28.01.2026

ਕੋਵਿਡ-19 ਮਹਾਂਮਾਰੀ ਤੋਂ ਬਾਅਦ ਆਸਟ੍ਰੇਲੀਆ ਵਿੱਚ ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਦੇ ਰੁਝਾਨ ਵਿੱਚ ਵਾਧਾ ਦੇਖਿਆ ਗਿਆ ਹੈ। ਇਸ ਚੁਣੌਤੀ ਨੂੰ ਧਿਆਨ ਵਿੱਚ ਰੱਖਦਿਆਂ ਆਸਟ੍ਰੇਲੀਆ ਦੇ ਜਲ ਸੁਰੱਖਿਆ ਪ੍ਰੀਸ਼ਦ ਨੇ ਨਵੀਂ ‘ਆਸਟ੍ਰੇਲੀਆਈ ਜਲ ਸੁਰੱਖਿਆ ਰਣਨੀਤੀ 2030’ ਜਾਰੀ ਕੀਤੀ ਹੈ। ਇਸ ਰਣਨੀਤੀ ਦਾ ਮਕਸਦ ਦਹਾਕੇ ਦੇ ਅੰਤ ਤੱਕ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ 50 ਪ੍ਰਤੀਸ਼ਤ ਤੱਕ ਘਟਾਉਣਾ ਹੈ, ਜਿਸ ਨਾਲ ਦੇਸ਼-ਪੱਧਰੀ ਜਲ ਸੁਰੱਖਿਆ ਯਤਨਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

ਨਵੇਂ ਸਾਲ ਦੀ ਸਮਝਦਾਰ ਵਿੱਤੀ ਸ਼ੁਰੂਆਤ: ਬਿੱਲ ਘਟਾਓ, ਪੈਸਾ ਬਚਾਓ ਤੇ ਜੇਬ ਵਿੱਚ ਵਾਪਸ ਲਿਆਓ 28.01.2026

ਜੇ ਤੁਸੀਂ ਸਾਲ ਦੀ ਸ਼ੁਰੂਆਤ ਵਿੱਤੀ ਤੌਰ ’ਤੇ ਮਜ਼ਬੂਤ ਬਣਾਉਣਾ ਚਾਹੁੰਦੇ ਹੋ, ਤਾਂ ਇਸ ਜਾਣਕਾਰੀ ਵਿੱਚ ਪੈਸੇ ਬਚਾਉਣ ਦੇ 10 ਉਪਯੋਗੀ ਤਰੀਕੇ ਸਾਂਝੇ ਕੀਤੇ ਗਏ ਹਨ। ਇਹ ਜਾਣਕਾਰੀ ਆਮ ਪ੍ਰਕਿਰਤੀ ਦੀ ਹੈ ਅਤੇ ਵਿੱਤੀ ਸਲਾਹ ਨਹੀਂ ਮੰਨੀ ਜਾਵੇ। ਆਪਣੇ ਹਾਲਾਤਾਂ ਅਨੁਸਾਰ ਫੈਸਲਾ ਕਰਨ ਲਈ ਲਾਇਸੰਸਸ਼ੁਦਾ ਪੇਸ਼ੇਵਰ ਨਾਲ ਸਲਾਹ ਕਰੋ। ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪੌਡਕਾਸਟ।

ਪਾਕਿਸਤਾਨ ਡਾਇਰੀ: ਪਾਕਿਸਤਾਨ ਦੇ ਗਾਜ਼ਾ ਬੋਰਡ ਆਫ ਪੀਸ ਦਾ ਹਿਸਾ ਬਣਨ 'ਤੇ ਵਿਰੋਧੀ ਪਾਰਟੀਆਂ ਵੱਲੋਂ ਵਿਰੋਧ 28.01.2026

ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਵੱਲੋਂ ਬਣਾਏ ਗਏ ‘ਗਾਜ਼ਾ ਬੋਰਡ ਆਫ਼ ਪੀਸ’ ਵਿੱਚ ਪਾਕਿਸਤਾਨ ਦੇ ਸ਼ਾਮਿਲ ਹੋਣ ਦੇ ਫ਼ੈਸਲੇ ’ਤੇ ਦੇਸ਼ ਅੰਦਰ ਸਿਆਸੀ ਵਿਰੋਧ ਤੇਜ਼ ਹੋ ਗਿਆ ਹੈ। ਇਮਰਾਨ ਖਾਨ ਦੀ ਪਾਰਟੀ ਸਮੇਤ ਕਈ ਵਿਰੋਧੀ ਧਿਰਾਂ ਇਸ ਕਦਮ ਦਾ ਖੁੱਲ੍ਹ ਕੇ ਵਿਰੋਧ ਕਰ ਰਹੀਆਂ ਹਨ। ਇਸ ਮਸਲੇ ਨਾਲ ਜੁੜੀਆਂ ਪੂਰੀਆਂ ਜਾਣਕਾਰੀਆਂ ਅਤੇ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਵਿੱਚ ਸੁਣੋ।

ਆਸਟ੍ਰੇਲੀਆਈ ਡਾਲਰ 15 ਮਹੀਨਿਆਂ ਦੇ ਸਿਖਰਲੇ ਪੱਧਰ 'ਤੇ ਕੀ ਨਿਕਲਦੇ ਹਨ ਅਰਥ ? 28.01.2026

ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆਈ ਡਾਲਰ ਦੀ ਗਤੀ ਉਪਰ ਵੱਲ ਨੂੰ ਬਰਕਰਾਰ ਚੱਲ ਰਹੀ ਹੈ। ਇੱਕ ਆਸਟ੍ਰੇਲੀਅਨ ਡਾਲਰ ਹੁਣ 63 ਭਾਰਤੀ ਰੁਪਏ ਤੋਂ ਵੀ ਅੱਗੇ ਚਲਾ ਗਿਆ ਹੈ। ਇੱਕ ਮਜ਼ਬੂਤ ਆਸਟ੍ਰੇਲੀਆਈ ਡਾਲਰ ਵਿਦੇਸ਼ੀ ਯਾਤਰੀਆਂ ਅਤੇ ਘਰੇਲੂ ਬਜਟ ਲਈ ਸਵਾਗਤਯੋਗ ਖ਼ਬਰ ਹੋ ਸਕਦੀ ਹੈ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

Άκου το podcast SBS Punjabi - ਐਸ ਬੀ ਐਸ ਪੰਜਾਬੀ στο Replaio

Ραδιόφωνο και podcast σε μία εφαρμογή - δωρεάν, χωρίς εγγραφή. Εγκατάστησέ την σήμερα και μη χάσεις την πρεμιέρα

Κατέβασέ το από το Google Play

Το Replaio δεν είναι εκδότης podcast - τα ονόματα των εκπομπών, τα εξώφυλλα και ο ήχος ανήκουν στους δημιουργούς τους και διανέμονται μέσω δημόσιων ροών RSS