Sukhwant Hundal
Sukhwant Hundal's podcast
ਦੁਨੀਆ ਭਰ ਦੇ ਪੰਜਾਬੀਆਂ ਨਾਲ ਸੰਬੰਧਿਤ ਸਾਹਿਤ, ਕਲਾ, ਸਭਿਆਚਾਰ, ਸਿਆਸਤ, ਆਰਥਿਕਤਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਸ਼ੋਅ। Hosted on Acast. See acast.com/privacy for more information.
Besuch unbedingt die Website des Podcasts und unterstütze die Macher: sukhwanthundal.wordpress.com
Autor
Sukhwant Hundal
Kategorie
Podcast-Website
Neueste Folge
3. Sep 2026
Wo hören?
Podcasts in der App Replaio Radio Bald verfügbarPodcasts kommen bald in die App. Installiere sie jetzt und erlebe als Erster einen ganz neuen Blick auf Podcasts
Folgen
ਕਾਮਾਗਾਟਾਮਾਰੂ ਅਤੇ ਕੈਨੇਡੀਅਨ ਇਨਸਾਫ – ਸੋਹਣ ਸਿੰਘ ਪੂੰਨੀ 20.08.2025 33:53
ਕਾਮਾਗਾਟਾਮਾਰੂ ਅਤੇ ਕੈਨੇਡੀਅਨ ਇਨਸਾਫ – ਸੋਹਣ ਸਿੰਘ ਪੂੰਨੀ ਕੀ ਕੈਨੇਡਾ ਵਿੱਚ ਕਾਮਾਗਾਟਾਮਾਰੂ ਦੇ ਮੁਸਾਫਰਾਂ ਨੂੰ ਕਾਨੂੰਨ ਅਨੁਸਾਰ ਇਨਸਾਫ ਮਿਲਿਆ? ਇਸ ਬੋਲਦੇ ਲੇਖ ਵਿੱਚ ਸੋਹਣ ਸਿੰਘ ਪੂੰਨੀ ਇਸ ਸਵਾਲ ਦੇ ਵੱਖ ਵੱਖ ਪਹਿਲੂਆਂ ਬਾਰੇ ਚਰਚਾ ਕਰਦੇ ਹਨ। Hosted on Acast. See acast.com/privacy for more information.
ਕੈਨੇਡਾ ਵਿੱਚ ਭਾਰਤੀ ਰੇਡੀਓ ਪ੍ਰਸਾਰਨ ਦੇ ਇਤਿਹਾਸ ਵਿੱਚ ਇਕ ਵਿਲੱਖਣ ਤਜਰਬਾ: ਹਫਤਾਵਾਰੀ ਰੇਡੀਓ ਮੈਗਜ਼ੀਨ "ਸਮੇਂ ਦੀ ਅਵਾਜ਼" 06.08.2025 12:01
“ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮ ਪੌਡਕਾਸਟ ਦੀ ਇਸ ਐਪੀਸੋਡ ਵਿੱਚ ਅਸੀਂ “ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮ ਬਾਰੇ ਇਕ ਬੋਲਦਾ ਲੇਖ ਪੇਸ਼ ਕਰ ਰਹੇ ਹਾਂ। “ਸਮੇਂ ਦੀ ਅਵਾਜ਼” ਰੇਡੀਉ ਪ੍ਰੋਗਰਾਮ 1986 ਤੋਂ1989 ਵਿਚਕਾਰ ਵੈਨਕੂਵਰ ਕੋਅਪ੍ਰੇਟਿਵ ਰੇਡੀਉ `ਤੇ ਹਰ ਸਨਿਚਰਵਾਰ ਨੂੰ ਪੇਸ਼ ਕੀਤਾ ਜਾਂਦਾ ਸੀ। ਇਸ ਲੇਖ ਨੂੰ ਸੁਖਵੰਤ ਹੁੰਦਲ ਨੇ ਲਿਖਿਆ ਹੈ ਅਤੇ ਇਸ ਦਾ ਬੋਲਦਾ ਰੂਪ ਏ ਆਈ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। Hosted on Acast. See acast.com/privacy for more information.
ਕਾਮਾਗਾਟਾਮਾਰੂ ਨੂੰ ਜੀ ਆਇਆਂ ਨੂੰ - ਹਿੰਦੁਸਤਾਨੀ ਦੀ ਸੰਪਾਦਕੀ -1 ਜੂਨ, 1914 01.06.2025 10:44
ਹਿੰਦੁਸਤਾਨੀ ਦੀ ਸੰਪਾਦਕੀ 1 ਜੂਨ, 1914 ਕਾਮਾਗਾਟਾਮਾਰੂ ਨੂੰ ਜੀ ਆਇਆਂ ਨੂੰ ਲੇਖਕ: ਹਸਨ ਰਹੀਮ 19 ਸੌ 14 ਵਿੱਚ ਹਸਨ ਰਹੀਮ ਸਥਾਨਕ ਹਿੰਦੁਸਤਾਨੀ ਕਮਿਊਨਿਟੀ ਦੇ ਆਗੂਆਂ ਵਿੱਚੋਂ ਇਕ ਸਨ ਅਤੇ ਅੰਗਰੇਜ਼ੀ ਵਿੱਚ 'ਦੀ ਹਿੰਦੁਸਤਾਨੀ' ਨਾਂ ਦਾ ਅਖਬਾਰ ਕੱਢਦੇ ਸਨ। ਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਮਦਦ ਲਈ ਉਹਨਾਂ ਬਹੁਤ ਸਰਗਰਮ ਰੋਲ ਨਿਭਾਇਆ। "ਦੀ ਹਿੰਦੁਸਤਾਨੀ' ਦੇ ਜੂਨ 1914 ਦੇ ਅੰਕ ਵਿੱਚ ਉਹਨਾਂ ਵਲੋਂ ਲਿਖਿਆ ਸੰਪਾਦਕੀ ਪੇਸ਼ ਹੈਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਮਦਦ ਲਈ ਉਹ...
Talking Union: songs for organizing 01.05.2025 1:13:01
ਟਾਕਿੰਗ ਯੂਨੀਅਨ: ਸੌਂਗਜ਼ ਫਾਰ ਆਰਗੇਨਾਈਜ਼ਿੰਗ ਇਹ ਟੇਪ 1980ਵਿਆਂ ਦੇ ਅਖੀਰ ਵਿੱਚ ਸਲਿੱਮ ਈਵਾਨਜ਼ ਰਿਕਾਰਡਜ਼ ਐਂਡ ਟੇਪਸ ਨੇ ਕੈਨੇਡੀਅਨ ਫਾਰਮਵਰਕਰਜ਼ ਯੂਨੀਅਨ ਦੀ ਬ੍ਰਿਟਿਸ਼ ਕੋਲੰਬੀਆ ਵਿੱਚ ਫਾਰਮ ਵਰਕਰਾਂ ਨੂੰ ਜਥੇਬੰਦ ਕਰਨ ਲਈ ਚਲਦੀ ਜਦੋਜਹਿਦ ਦੇ ਸਮਰਥਨ ਵਿੱਚ ਤਿਆਰ ਕੀਤੀ ਸੀ। ਇਸ ਟੇਪ ਦੇ ਬਹੁਤੇ ਗੀਤ ਅੰਗਰੇਜ਼ੀ ਵਿੱਚ ਹਨ, ਜਿਹੜੇ ਦੁਨੀਆ ਭਰ ਵਿੱਚ ਮਜ਼ਦੂਰਾਂ ਦੀਆਂ ਜਦੋਜਹਿਦਾਂ ਨਾਲ ਸੰਬੰਧਿਤ ਹਨ। ਇਸ ਵਿੱਚ ਇਕ ਗੀਤ ਪੰਜਾਬੀ ਵਿੱਚ ਹੈ ਜਿਸ ਦਾ ਸਿਰਲੇਖ ਹੈ “ਖੇਤ ਮਜ਼ਦੂਰੋ ਘੋਲ ਵਿੱਚ ਆ...
ਇਕ ਇਰਾਨੀ ਕਹਾਣੀ ਛੋਟੀ ਕਾਲੀ ਮੱਛੀ 15.04.2025 40:04
ਇਰਾਨੀ ਲੇਖਕ ਸਮਦ ਬਹਿਰੰਗੀ ਦੀ ਕਹਾਣੀ "ਛੋਟੀ ਕਾਲੀ ਮੱਛੀ" Hosted on Acast. See acast.com/privacy for more information.
ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਹਨ ਜਾਂ ਇਨਵੈਸਟਰ? (ਆਡੀਓਲੇਖ) 05.04.2025 14:50
ਕੈਨੇਡਾ ਵਿੱਚ ਵਾਰਾ-ਖਾਣ ਯੋਗ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਹਨ ਜਾਂ ਇਨਵੈਸਟਰ? (ਆਡੀਓ-ਲੇਖ) ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਿੱਚ ਵਾਰਾ–ਖਾਣ ਯੋਗ ਘਰਾਂ ਜਾਂ ਅਫੋਰਡੇਬਲ ਹਾਊਸਿੰਗ ਦੀ ਕਿੱਲਤ ਇਕ ਵੱਡੀ ਸਮੱਸਿਆ ਹੈ। ਮੁੱਖ ਧਾਰਾ ਮੀਡੀਏ ਵਿੱਚ ਹਾਲ ਵਿੱਚ ਹੀ ਛਪੀਆਂ ਕਈ ਰਿਪੋਰਟਾਂ ਵਿੱਚ ਕੈਨੇਡਾ ਵਿੱਚ ਆਏ ਨਵੇਂ ਇੰਮੀਗ੍ਰੈਂਟਾਂ ਨੂੰ ਇਸ ਸਮੱਸਿਆ ਦਾ ਕਾਰਨ ਦੱਸਿਆ ਗਿਆ ਹੈ। ਕੈਨੇਡਾ ਦੇ ਕਈ ਸਿਆਸੀ ਨੇਤਾ ਵੀ ਇਹ ਗੱਲ ਦੁਹਰਾ ਰਹੇ ਹਨ। ਉਦਾਹਰਨ ਲਈ ਸੰਨ 2024 ਦੇ ਸ਼ੁਰੂ ਵਿੱਚ ਫੈਡਰਲ...
Prof. Arvind's Lecture - ਪ੍ਰੋ: ਅਰਵਿੰਦ ਦਾ ਲੈਕਚਰ 31.03.2025 31:12
ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ: ਅਰਵਿੰਦ ਦਾ ਲੈਕਚਰ ਮਿਤੀ: 30 ਮਾਰਚ, 2025 ਸਥਾਨ: ਸਰੀ, ਕੈਨੇਡਾ ਇਸ ਲੈਕਚਰ ਵਿੱਚ ਪ੍ਰੋ: ਅਰਵਿੰਦ ਪੰਜਾਬੀ ਯੂਨੀਵਰਿਸਟੀ ਪਟਿਆਲਾ ਵਿੱਚ ਵਾਈਸ ਚਾਂਸਲਰ ਵਜੋਂ ਬਿਤਾਏ ਆਪਣੇ ਸਮੇਂ ਦੇ ਤਜਰਬੇ ਨੂੰ ਸਾਂਝੇ ਕਰਦੇ ਹਨ। ਇਸ ਵਿੱਚ 1990ਵਿਆਂ ਵਿੱਚ ਹਿੰਦੁਸਤਾਨ ਵਿੱਚ ਲਾਗੂ ਹੋਈਆਂ ਨਵ-ਉਦਾਰਵਾਦੀ (ਨਿਊ ਲਿਬਰਲ) ਪਾਲਸੀਆਂ, ਪੰਜਾਬ ਵਿੱਚ ਵਿਦਵਾਨਾਂ ਦੇ ਅਕਾਲ, ਪਿਛਲੇ ਸਮਿਆਂ ਵਿੱਚ ਸਮਾਜ ਵਿਗਿਆਨ, ਭਾਸ਼ਾ ਵਿਗਿਆਨ ਦੇ...
History Activism: Dr. Ajay Bhardwaj 10.06.2024 21:02
ਹਿਸਟਰੀ ਐਕਟਵਿਜ਼ਮ ਹਿਸਟਰੀ ਐਕਟਵਿਜ਼ਮ ਬਾਰੇ ਇਹ ਗੱਲਬਾਤ ਡਾ: ਅਜੇ ਭਾਰਦਵਾਜ ਨੇ 1982 ਤੋਂ 1989 ਤੱਕ ਕੈਨੇਡਾ ਤੋਂ ਨਿਕਲਦੇ ਰਹੇ ਪੰਜਾਬੀ ਅਖਬਾਰ ਕੈਨੇਡਾ ਦਰਪਣ ਦੀ ਆਰਕਾਈਵ ਦੇ ਲਾਂਚ ਸਮਾਗਮ ਸਮੇਂ 26 ਮਈ 2024 ਨੂੰ ਸਰੀ ਵਿੱਚ ਪੇਸ਼ ਕੀਤੀ। ਡਾ: ਅਜੇ ਭਾਰਦਵਾਜ ਪੰਜਾਬੀ ਦੇ ਜਾਣੇ ਪਛਾਣੇ ਡਾਕੂਮੈਂਟਰੀ ਫਿਲਮ ਮੇਕਰ ਹਨ। ਅਪ੍ਰੈਲ 2022 ਵਿੱਚ ਉਹਨਾਂ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਆਪਣੀ ਪੀ ਐੱਚ ਡੀ ਮੁਕੰਮਲ ਕੀਤੀ ਹੈ। ਆਪਣੀ ਪੀ ਐੱਚ ਡੀ ਦੌਰਾਨ ਉਹਨਾਂ ਨੇ ਕੈਨੇਡਾ ਵਿੱਚ ਪੰ...
An Interview with Sant Ram Udasi 09.10.2023 48:24
ਸੰਤ ਰਾਮ ਉਦਾਸੀ ਸੰਨ 1979 ਵਿੱਚ ਕੈਨੇਡਾ ਆਏ ਸਨ। ਉਸ ਸਮੇਂ ਕੈਨੇਡਾ ਤੋਂ ਨਿਕਲਦੇ ਸਾਹਿਤਕ ਮੈਗਜ਼ੀਨ ਵਤਨੋਂ ਦੂਰ ਦੇ ਸੰਪਾਦਕ ਸਾਧੂ ਬਿਨਿੰਗ ਨੇ ਇਕ ਇੰਟਰਵਿਊ ਕੀਤੀ ਸੀ। ਪੇਸ਼ ਹੈ ਉਹ ਇੰਟਰਵਿਊ। Hosted on Acast. See acast.com/privacy for more information.
An Interview with the Punjabi Theatre Activist Samuel John 01.10.2023 1:44:42
ਰੰਗਕਰਮੀ ਸੈਮੂਅਲ ਜੌਹਨ ਨਾਲ ਮੁਲਾਕਾਤ : ਪੰਜਾਬ ਦੇ ਰੰਗਕਰਮੀ ਸੈਮੂਅਲ ਜੌਹਨ ਨਾਲ ਇਹ ਮੁਲਾਕਾਰਤ 14 ਅਪ੍ਰੈਲ 2015 ਨੂੰ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਕੀਤੀ ਗਈ ਸੀ। ਇਹ ਇੰਟਰਵਿਊ ਲਿਖਤੀ ਰੂਪ ਵਿੱਚ ਹੇਠ ਲਿਖੇ ਲੰਿਕ `ਤੇ ਪੜ੍ਹੀ ਜਾ ਸਕਦੀ ਹੈ: https://sukhwanthundal.wordpress.com/2016/01/28/%E0%A8%AA%E0%A9%B0%E0%A8%9C%E0%A8%BE%E0%A8%AC%E0%A9%80-%E0%A8%A6%E0%A9%87-%E0%A8%A6%E0%A8%BF%E0%A8%B9%E0%A8%BE%E0%A9%9C%E0%A9%80%E0%A8%A6%E0%A8%BE%E0%A8%B0...
An Interview with Om Puri 26.09.2023 1:56:59
ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇੰਟਰਵਿਊ ਮਸ਼ਹੂਰ ਫਿਲਮ ਅਦਾਕਾਰ ਓਮ ਪੁਰੀ ਨਾਲ ਇਹ ਇੰਟਰਵਿਊ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ 1992 ਵਿੱਚ ਵੈਨਕੂਵਰ ਵਿੱਚ ਕੀਤੀ ਸੀ। ਇਸ ਵਿੱਚ ਓਮ ਪੁਰੀ ਨੇ ਆਪਣੇ ਜੀਵਨ ਅਤੇ ਫਿਲਮੀ ਸਫਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਸ਼ਾਇਦ Eਮਪੁਰੀ ਦੇ ਫਿਲਮੀ ਸਫਰ ਉੱਪਰ ਵਿਸਥਾਰ ਪੂਰਬਕ ਝਾਤ ਪਵਾਉਣ ਵਾਲੀ ਪੰਜਾਬੀ ਵਿੱਚ ਕੀਤੀ ਪਹਿਲੀ ਇੰਟਰਵਿਊ ਹੈ। ਲਉ ਸੁਣੋ ਇਹ ਇੰਟਰਵਿਊ। Hosted on Acast. See acast.com/privacy for more informa...
A Tribute to Darshan Singh Canadian-Oct. 12-1986 30.07.2023 1:51:19
Darshan Singh Canadian was killed by Khalistani extremists on September 25, 1986 near his ancestral village in Punjab. On October 12, 1986, his friends and comrades gathered in large numbers at IWA hall on Commercial Drive in Vancouver to pay tribute to the man they admired and loved. Here is the recording of the meeting, which was recorded by Sukhwant Hundal. Hosted on Acast. See acast.com/privac...
IPANA-Indian People's Association in North America-Part 2 13.09.2022 1:10:45
Sadhu Binning and Sukhwant Hundal interview Dr. Hari Sharma, Dr. Chin Bannerjee, Harinder Mahil and Raj Chohan about the formation and work of Indian People’s Association in North America. The interview was done on June 7, 1998. Hosted on Acast. See acast.com/privacy for more information.
IPANA - Indian People's Association in North America Part 1 13.09.2022 1:32:52
Sadhu Binning and Sukhwant Hundal interview Dr. Hari Sharma, Dr. Chin Bannerjee, Harinder Mahil and Raj Chohan about the formation and work of Indian People’s Association in North America. The interview was done on June 7, 1998 Hosted on Acast. See acast.com/privacy for more information.
Hawelian Te Parkan 20.07.2022 36:42
ਹਵੇਲੀਆਂ `ਤੇ ਪਾਰਕਾਂ ਨਾਟਕ "ਹਵੇਲੀਆਂ `ਤੇ ਪਾਰਕਾਂ" ਕੈਨੇਡਾ ਵਿੱਚ ਪੰਜਾਬੀ ਬਜ਼ੁਰਗਾਂ ਦੀ ਜਿ਼ੰਦਗੀ `ਤੇ ਆਧਾਰਤ ਹੈ। ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਵਲੋਂ ਲਿਖਿਆ ਇਹ ਨਾਟਕ ਵੈਨਕੂਵਰ ਸੱਥ ਨੇ ਪਹਿਲੀ ਵਾਰੀ ਮਾਰਚ 1987 ਵਿੱਚ ਵੈਨਕੂਵਰ ਵਿੱਚ ਖੇਡਿਆ ਸੀ। ਉਸ ਤੋਂ ਬਾਅਦ ਇਹ ਟਰਾਂਟੋ ਵਿੱਚ ਸੰਨ 1993 ਵਿੱਚ ਖੇਡਿਆ ਗਿਆ। ਇਹਨਾਂ ਸਮਿਆਂ ਦੇ ਨੇੜੇ ਤੇੜੇ ਹੀ ਇਹ ਨਾਟਕ ਇਕ ਰੇਡੀਓ ਨਾਟਕ `ਦੇ ਤੌਰ `ਤੇ ਵੈਨਕੂਵਰ ਕੋਅਪ੍ਰੇਟਿਵ ਰੇਡੀਓ `ਤੇ ਚਰਨਪਾਲ ਗਿੱਲ, ਸੁਖਵੰਤ ਹੁੰਦਲ, ਰਾਣੀ ਗਿੱਲ ਅਤੇ ਹੋਰ ਸਾ...
Different Age Same Cage 10.05.2022 24:52
Different Age, Same Cage – A Radio Play The play “Different Age Same Cage” depicts the life of a Punjabi Immigrant woman in Canada in different stages of her life. The play was written by Vancouver Sath Members- Jagdish Binning, Harji Sangra and Anju Hundal. The play was produced and performed on stage by Vancouver Sath, an Indo-Canadian Theatre Group, for more than 25 times in Engli...
Kranti 25.04.2022 58:13
ਕ੍ਰਾਂਤੀ ਪੰਜਾਬ ਲੋਕ ਸਭਿਆਚਾਰਕ ਮੰਚ ਅਤੇ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰ ਟਰਸਟ ਵਲੋਂ ਰਿਲੀਜ਼ ਕੀਤੀ ਗਈ 9 ਗੀਤਾਂ ਦੀ ਐਲਬਮ ਸਤੰਬਰ 2012 ਨੂੰ ਰਿਲੀਜ ਕੀਤੀ ਇਸ ਐਲਬਮ `ਤੇ ਇਸ ਤਰ੍ਹਾਂ ਲਿਖਿਆ ਹੈ: ਭਾਅ ਜੀ ਗੁਰਸ਼ਰਨ ਸਿੰਘ ਨੇ 1980ਵਿਆਂ ਦੇ ਦੌਰ ਵਿੱਚ ਇਕ ਇਤਿਹਾਸਕ ਮੁਹਿੰਮ ਚਲਾ ਕੇ ਲੋਕ-ਪੱਖੀ ਸ਼ਾਇਰੀ ਤੇ ਇਨਕਲਾਬੀ ਗੀਤਾਂ ਨੂੰ ਘਰ-ਘਰ ਤੱਕ ਲਿਜਾਣ ਦਾ ਉਪਰਾਲਾ ਕੀਤਾ ਅਤੇ ਆਪਣੇ ਲੋਕਾਂ ਵਾਸਤੇ ਲੋਕ ਵਿਰੋਧੀ ਤੇ ਲੱਚਰ ਸਭਿਆਚਾਰ ਦੇ ਖਿਲਾਫ਼ ਸਭਿਆਚਾਰਕ ਬਦਲ ਦੀ ਸ਼ਾਨਾਮੱਤੀ...
Udham Singh Dee Var Te Hor Geet 29.03.2022 47:49
ਉਧਮ ਸਿੰਘ ਦੀ ਵਾਰ ਅਤੇ ਹੋਰ ਗੀਤ ਪ੍ਰੋਡਿਊਸਰ: ਨਵਚਿੰਤਨ ਕਲਾ ਮੰਚ ਬਿਆਸ 1. ਸ਼ਹੀਦ ਉਧਮ ਸਿੰਘ ਦੀ ਵਾਰ 2. ਆਵੋ ਨੀ ਸਹੀਓ , ਰਲ ਗਾਵੀਏ ਘੋੜੀਆਂ, ਜੰਝ `ਤੇ ਹੋਈ ਏ ਤਿਆਰ 3. ਆ ਮਜ਼ਦੂਰ ਕਿਸਾਨਾ ਆ 4. ਤੂੰ ਮਜ਼ਦੂਰ ਤੇ ਤੇਰੀ ਵਿਥਿਆ ਵੀ ਮਜ਼ਦੂਰ ਆ 5. ਤਾਰਿE ਰਾਤਾਂ ਆਦਮਖੋਰ, ਸੱਖਣੀ ਨਾ ਕਰਿE ਧਰਤੀ ਦੀ ਝੋਲ 6. ਖੇਤਾਂ ਦੇ ਵਿੱਚ ਸੋਨੇ ਰੰਗੀਆਂ ਕਣਕਾਂ ਲੈਣ ਹੁਲਾਰੇ ਉਏ 7. ਛੈਣੇ ਪੱੁਤ ਸਰਦਾਰਾਂ ਦੇ ਚਿੱਟੇ ਚਾਦਰੇ ਜ਼ਮੀਨਾਂ ਗਹਿਣੇ, 8. ਸਹਿਣਾ ਨਹੀਂ ਜ਼ਬਰ, ਖਹਿਣਾ ਹਿੱਕ ਤਣਕੇ, ਰਹਿਣਾ ਇਸ ਜ...
Kirana Da Kafala 27.03.2022 29:48
ਕਿਰਨਾਂ ਦਾ ਕਾਫਲਾ ਪੰਜਾਬ ਲੋਕ ਸਭਿਆਚਾਰਕ ਮੰਚ 1. ਸਾਨੂੰ ਸੂਰਜ ਦੀ ਸੰਹੁ ਹੈ, ਸਹੁੰ ਸਾਨੂੰ ਹੈ ਧਰਤੀ ਦੀ, ਨਵੀਂ ਸਵੇਰ ਲਿਆਵਾਂਗੇ 2. ਜਾਵੀਂ ਨੀ ਤੂੰ ਜਾਵੀਂ ਵਾਏ ਉਸ ਪਿੰਡ ਜਾਵੀਂ ਜਿੱਥੇ ਫੁੱਲਾਂ ਤੋਂ ਨਾ ਸੱਖਣੀ ਬਹਾਰ 3. ਗੁੰਮ ਹੋਈਆਂ ਨੇ ਤੀਆਂ, ਰੌਂਦੀਆਂ ਕਿਕਲੀਆਂ, ਹੋਇਆ ਜ਼ਖਮੀ ਬੜਾ ਅੱਜ ਮੇਰਾ ਪੰਜਾਬ 4. ਐ ਮੇਰੇ ਮਿਹਨਤਕਸ਼ ਲੋਕੋ, ਨਾਲ ਹਵਾਵਾਂ ਸਾਥ ਕਰੋ, ਬਣ ਕੇ ਹਾਣੀ ਸਮਿਆਂ ਦੇ, ਹਰ ਰਾਤ ਸੂਹੀ ਪ੍ਰਭਾਤ ਕਰੋ 5. ਇਨਸਾਨ ਭੁੱਖਾ ਮਰ ਰਿਹਾ, ਜਿ਼...
Paash De Geet 26.03.2022 43:35
ਪਾਸ਼ ਦੇ ਗੀਤ ਪ੍ਰੋਡਿਊਸਰ: ਪਾਸ਼ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਇਹ ਗੀਤ ਮੈਨੂੰ ਰਾਜ ਕੈਲਗਰੀ ਤੋਂ ਪ੍ਰਾਪਤ ਹੋਏ, ਇਸ ਲਈ ਉਸ ਦਾ ਬਹੁਤ ਬਹੁਤ ਧੰਨਵਾਦ। Hosted on Acast. See acast.com/privacy for more information.
Geetan Bhari Kahani 26.03.2022 55:03
ਗੀਤਾਂ ਭਰੀ ਕਹਾਣੀ (ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਤ) ਤਿਆਰ ਕਰਤਾ: ਪੰਜਾਬ ਲੋਕ ਸਭਿਆਚਾਰਕ ਮੰਚ- ਗੀਤ: 1. ਸਰਫਰੋਸ਼ੀ ਕੀ ਤਮੰਨਾ 2. ਸਾਡੇ ਅੱਟਣਾ ਵਾਲੇ ਹੱਥ ਬੜੇ ਕਰੜੇ ਨੇ ਸ਼ਾਹਾ, ਕੀ ਹੋਇਆ ਜੇ ਯਾਰ ਤੇਰੇ ਤਕੜੇ ਨੇ ਸ਼ਾਹਾ 3. ਉਹ ਫੈਕਟਰੀਆਂ ਵਿੱਚ ਲੋਹੇ ਨਾਲ ਜਕੜੇ ਮਜ਼ਬੂਰਾਂ ਦੀ, ਇਹ ਹੈ ਦਰਦ ਕਹਾਣੀ ਮਿੱਲਾਂ ਦੇ ਮਜ਼ਦੂਰਾਂ ਦੀ 4. ਜੋ ਸ਼ਹੀਦਾਂ ਦੇ ਲਹੂ ਨੂੰ ਹਰਦਮ ਸਿਜਦਾ ਕਰਦੀ ਹੈ, ਮਜ਼ਦੂਰਾਂ ਕਿਰਸਾਨਾਂ ਦੇ ਹਿੱਤਾਂ ਦੀ ਰਾਖੀ ਕਰਦੀ ਹੈ, ਉਹ ਧਰਤੀ ਸਾਡੀ...
Vidrohi Geet 24.03.2022 52:51
ਵਿਦਰੋਹੀ ਗੀਤ ਮਾਲਾ: ਤਿਆਰ ਕਰਤਾ: ਪੰਜਾਬ ਨਾਟਕ ਕਲਾ ਕੇਂਦਰ ਲੇਖਕ: ਸੁਖਪਾਲ, ਅਮੋਲਕ ਅਤੇ ਜੋਰਾ ਸਿੰਘ ਨਸਰਾਲੀ ਅਵਾਜ਼ਾਂ : ਜੋਰਾ ਸਿੰਘ ਨਸਰਾਲੀ, ਨੌਰੰਗ ਭਵਾਨੀਗੜ੍ਹ, ਕਸਤੂਰੀ ਲਾਲ, ਪਰਮਜੀਤ ਸਿੰਘ ਚੱਕ ਦੇਸਰਾਜ, ਅਤੇ ਅਮੋਲਕ ਸਿੰਘ ਗੀਤ: 1. ਖਤਰੇ ਦਾ ਘੁੱਗੂ ਵੱਜ ਗਿਆ, ਉੱਠੀਂ ਵੇ ਲੋਕਾਂ ਖਤਰਾ ਹੈ; 2. ਹਕੂਮਤ ਕਿੱਥੇ ਹੈ; 3. ਲਹੂ ਵਿੱਚ ਭਿੱਜਿਆ ਪੰਜਾਬ ਸਾਥੀE; 4. ਹੱਕਾਂ `ਤੇ ਡਾਕਾ ਪੈਣ ਨਹੀਂ ਦੇਣਾ, ਇਹ ਪੈਗਾਮ ਸ਼ਹੀਦਾਂ ਦਾ ; 5. ਉੱਠੋ ਨੌਜਵਾਨੋ ਲਲਕਾਰ ਬਣ ਕੇ...
Lok Pakhi Geet 24.03.2022 59:47
ਲੋਕ ਪੱਖੀ ਗੀਤ ਲੋਕ ਪੱਖੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਅਗਾਂਹਵਧੂ ਅਤੇ ਇਨਕਲਾਬੀ ਗੀਤਾਂ ਦੇ ਸਭਿਆਚਾਰ ਨੂੰ ਪ੍ਰਚੱਲਤ ਕਰਨ ਲਈ ਚਲਾਈ ਸਭਿਆਚਾਰਕ ਲਹਿਰ ਦੀ ਪਹਿਲੀ ਭੇਂਟ ਦਾ ਡਿਜੀਟਲ ਰੂਪ ਹੈ। ਇਸ ਵਿੱਚ ਇਹ ਗੀਤ ਸ਼ਾਮਲ ਹਨ: 1. ਲਹਿਰਾਂ ਬਣ ਉੱਠੋ ਭੁੱਖਾਂ ਦੇ ਲਤਾੜਿਓ; 2. ਦਿੱਲੀ ਦੀ ਹਕੂਮਤੇ ਨੀ ਲੋਕਾਂ ਦੀਏ ਵੈਰਨੇ; 3. ਸੜਕ `ਤੇ ਰੋਟੀ ਕੁੱਟ ਰਹੀਆਂ ਮੁਟਿਆਰਾਂ ਨੂੰ ਦੇਖੋ; 4. ਵਿਹਲੜਾਂ ਦੇ ਚੰਨ ਚੜ੍ਹਦੇ, ਕਾਹਤੋਂ ਆਪਣੇ ਪਿੰਡਾਂ ਦੇ ਵਿੱਚ ਰਾਤਾਂ; 5...
Inqalabi Geet-2 12.03.2022 55:13
ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੇ ਇਨਕਲਾਬੀ ਗੀਤ-2 ਇਨਕਲਾਬੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਤਿਆਰ ਕੀਤੀਆਂ ਗਈਆਂ ਬਹੁਤ ਸਾਰੀਆਂ ਗੀਤਾਂ ਦੀਆਂ ਕੈਸਟਾਂ ਵਿੱਚੋਂ ਇਕ ਦਾ ਡਿਜੀਟਲ ਰੂਪ ਹੈ। ਗੀਤਾਂ ਦਾ ਇਹ ਸੰਗ੍ਰਹਿ ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੀ ਗਿਆ ਸੀ ਅਤੇ ਇਸ ਦੀ ਸ਼ੁਰੂਆਤ ਇਹਨਾਂ ਸ਼ਬਦਾਂ ਨਾਲ ਹੁੰਦੀ ਹੈ: “ਲੋਕ ਵਿਰੋਧੀ ਸਭਿਆਚਾਰ ਦੀ ਹਵਾ ਦਾ ਰੁਖ ਬਦਲਣ ਲਈ, ਜੁਝਾਰੂ ਸਭਿਆਚਾਰ ਲੋਕਾਂ ਵਿੱਚ ਲੈ ਕੇ ਜਾਣਾ ਸਮੇਂ ਦੀ...
Inqalabi Geet-1 09.03.2022 56:10
ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੇ ਇਨਕਲਾਬੀ ਗੀਤ-1 ਇਨਕਲਾਬੀ ਗੀਤਾਂ ਦਾ ਇਹ ਸੰਗ੍ਰਹਿ 1980ਵਿਆਂ ਪੰਜਾਬ ਲੋਕ ਸਭਿਆਚਾਰਕ ਮੰਚ ਵੱਲੋਂ ਤਿਆਰ ਕੀਤੀਆਂ ਗਈਆਂ ਬਹੁਤ ਸਾਰੀਆਂ ਗੀਤਾਂ ਦੀਆਂ ਕੈਸਟਾਂ ਵਿੱਚੋਂ ਇਕ ਦਾ ਡਿਜੀਟਲ ਰੂਪ ਹੈ। ਗੀਤਾਂ ਦਾ ਇਹ ਸੰਗ੍ਰਹਿ ਪੰਜਾਬ ਨਾਟਕ ਕਲਾ ਕੇਂਦਰ ਵੱਲੋਂ ਤਿਆਰ ਕੀਤੀ ਗਿਆ ਸੀ ਅਤੇ ਇਸ ਦੀ ਸ਼ੁਰੂਆਤ ਇਹਨਾਂ ਸ਼ਬਦਾਂ ਨਾਲ ਹੁੰਦੀ ਹੈ: “ਲੋਕ ਸਭਿਆਚਾਰਕ ਮੰਚ ਦੀ ਇਕਾਈ ਪੰਜਾਬ ਨਾਟਕ ਕਲਾ ਕੇਂਦਰ ਦੇ ਕਲਾਕਾਰਾਂ ਵੱਲੋਂ ਗੀਤਾਂ ਦੀ...
Ähnliche Podcasts
Replaio ist kein Herausgeber von Podcasts; die Namen der Sendungen, Cover und Audioinhalte gehören ihren Autoren und werden über öffentliche RSS-Feeds verbreitet