SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1682 Folgen

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Besuch unbedingt die Website des Podcasts und unterstütze die Macher: www.sbs.com.au

Autor

SBS

Kategorie

News

Podcast-Website

www.sbs.com.au

Neueste Folge

9. Okt 2026

Wo hören?

Podcasts in der App Replaio Radio Bald verfügbar

Podcasts kommen bald in die App. Installiere sie jetzt und erlebe als Erster einen ganz neuen Blick auf Podcasts

Bei Google Play herunterladen Kostenlos installieren Android fast 10 Mio. Downloads · Bewertung 4,8 iOS bald

Folgen

ਖ਼ਬਰਾਂ ਫਟਾਫੱਟ: ਇਰਾਨ ਜੰਗ, ਆਸਟ੍ਰੇਲੀਆ ਦੀ ਸਿਆਸਤ ਅਤੇ ਭਾਰਤ ਦਾ ਵਿਦਿਆਰਥੀ ਮੁੱਦਾ 31.07.2026

ਇਸ ਹਫ਼ਤੇ ਅਮਰੀਕਾ-ਇਰਾਨ ਤਣਾਅ, ਆਸਟ੍ਰੇਲੀਆ ਦੀ ਰਾਜਨੀਤੀ ਅਤੇ ਅਰਥਵਿਵਸਥਾ, Indigenous ਭਾਈਚਾਰੇ ਨਾਲ ਜੁੜੇ ਮੁੱਦੇ ਅਤੇ ਭਾਰਤ ਵਿੱਚ ਵਿਦਿਆਰਥੀ ਅੰਦੋਲਨ ਤੇ NEET-UG ਪੇਪਰ ਲੀਕ ਮਾਮਲਾ ਸੁਰਖੀਆਂ ਵਿੱਚ ਰਿਹਾ। ਇਸ ਦੇ ਨਾਲ ਜਾਪਾਨ ਦੇ ਭੂਚਾਲ ਅਤੇ ਆਸਟ੍ਰੇਲੀਆ-ਸਿੰਗਾਪੁਰ ਦੇ ਨਵੇਂ ਸਮਝੌਤੇ ਵੀ ਅਹਿਮ ਖ਼ਬਰਾਂ ਰਹੇ।

'Rejected 11 times': How this international student’s love for the uniform led him to become an ABF officer - 'ਹਾਰ ਨਹੀਂ ਮੰਨੀ':12 ਕੋਸ਼ਿਸ਼ਾਂ ਤੋਂ ਬਾਅਦ ਆਸਟ੍ਰੇਲੀਆ ਬਾਰਡਰ ਫੋਰਸ ਤੱਕ ਪਹੁੰਚੇ ਗੁਰਦਾਸਪੁਰ ਦੇ ਰਮਨ ਦੀ ਪ੍ਰੇਰਨਾਦਾਇਕ ਕਹਾਣੀ 31.07.2026

Inspired by his father’s and grandfather's careers in the police force in India, Raman always dreamed of wearing the uniform. After arriving in Australia as an international student and facing 11 rejections, he is now an Australian Border Force officer in Cairns, helping protect Australia’s borders while serving the country he calls home. - ਗੁਰਦਾਸਪੁਰ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਪਹੁ...

ਖ਼ਬਰਨਾਮਾ: ਆਸਟ੍ਰੇਲੀਆ 1.2 ਮਿਲੀਅਨ ਘਰਾਂ ਦਾ ਟੀਚਾ ਪੂਰਾ ਕਰਨ ਤੋਂ ਪਿੱਛੇ, ਰਿਹਾਇਸ਼ੀ ਸੰਕਟ ਬਰਕਰਾਰ 31.07.2026

ਆਸਟ੍ਰੇਲੀਆ ਵਿੱਚ ਘਰਾਂ ਦੇ ਨਿਰਮਾਣ ਨਾਲ ਜੁੜੇ ਨਵੇਂ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ ਦੇ ਅੰਕੜਿਆਂ ਮੁਤਾਬਕ ਨਵੇਂ ਘਰਾਂ ਦੇ ਨਿਰਮਾਣ ਵਿੱਚ ਗਿਰਾਵਟ ਆਈ ਹੈ, ਜਿਸ ਕਾਰਨ ਇਹ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਕੀ ਸਰਕਾਰ 2029 ਦੇ ਮੱਧ ਤੱਕ 1.2 ਮਿਲੀਅਨ ਨਵੇਂ ਘਰ ਬਣਾਉਣ ਦਾ ਟੀਚਾ ਪੂਰਾ ਕਰ ਸਕੇਗੀ। ਇਸ ਦੇ ਨਾਲ ਹੀ, ਘਰਾਂ ਦਾ ਨਿਰਮਾਣ ਘਟਣ ਦੇ ਬਾਵਜੂਦ ਰਿਹਾਇਸ਼ੀ ਇਮਾਰਤਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਹੈ, ਜਿਸ ਪਿੱਛੇ ਮੁੱਖ ਕਾਰਨਾਂ ਵਿੱਚੋਂ ਇੱਕ ਨਿ...

ਪੰਜਾਬੀ ਡਾਇਸਪੋਰਾ: ਕੈਨੇਡਾ ’ਚ ਪੁਲਿਸ ਐਕਸ਼ਨ, ਯੂਕੇ ’ਚ ਪੰਜਾਬਣਾਂ ਦੀ ਪ੍ਰਾਪਤੀ ਅਤੇ ਨਿਊਜ਼ੀਲੈਂਡ ਦੀਆਂ ਪ੍ਰਵਾਸੀ ਨੀਤੀਆਂ ਬਾਰੇ ਅਪਡੇਟ 31.07.2026

ਪੰਜਾਬੀ ਡਾਇਸਪੋਰਾ ਦੇ ਪੌਡਕਾਸਟ ਵਿੱਚ ਜਿੱਥੇ ਕੈਨੇਡਾ ਦੇ ਹੈਮਿਲਟਨ ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਦੇ ਸੰਗਠਿਤ ਗਿਰੋਹ ਦੇ 30 ਸ਼ੱਕੀ ਪੰਜਾਬੀਆਂ ਨੂੰ ਗ੍ਰਿਫਤਾਰ ਕਰਨ ਦੀ ਖ਼ਬਰ ਹੈ, ਉਥੇ ਹੀ ਯੂਨਾਈਟਿਡ ਕਿੰਗਡਮ ਵਿੱਚ ਪੰਜਾਬੀ ਮੂਲ ਦੀ ਸਤਵੀਰ ਕੌਰ ਨੂੰ ਸਿਕਿਓਰਿਟੀ ਅਤੇ ਘਰੇਲੂ ਹਿੰਸਾ ਮਾਮਲਿਆਂ ਦੀ ਮੰਤਰੀ ਨਿਯੁਕਤ ਕੀਤੇ ਜਾਣ ਅਤੇ ਹਰਪ੍ਰੀਤ ਕੌਰ ਉੱਪਲ ਨੂੰ ਅਸਿਸਟੈਂਟ ਵ੍ਹਿਪ ਦੀ ਜਿੰਮੇਵਾਰੀ ਮਿਲਣ ਦਾ ਵੇਰਵਾ ਸ਼ਾਮਿਲ ਹੈ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀਆਂ ਪ੍ਰਵਾਸੀ ਨੀਤੀਆਂ ਨਾਲ ਜੁੜੀ ਅਪਡੇਟ ਅਤ...

ਕੀ ਤੁਹਾਡਾ ਹੋਮ ਲੋਨ ਆਫਸੈੱਟ ਅਕਾਊਂਟ ਸਹੀ ਤਰ੍ਹਾਂ ਕੰਮ ਕਰ ਰਿਹਾ ਹੈ? ਬੈਂਕਾਂ ਦੀਆਂ ਗਲਤੀਆਂ ਕਾਰਨ ਗਾਹਕਾਂ ਨੂੰ $55 ਮਿਲੀਅਨ ਦਾ ਨੁਕਸਾਨ 30.07.2026

ਆਸਟ੍ਰੇਲੀਆ ਦੇ ਕਾਰਪੋਰੇਟ ਰੈਗੂਲੇਟਰ ASIC ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਈ ਵੱਡੇ ਬੈਂਕਾਂ ਦੀਆਂ ਗਲਤੀਆਂ ਕਾਰਨ ਹਜ਼ਾਰਾਂ ਹੋਮ ਲੋਨ ਗਾਹਕ ਉਨ੍ਹਾਂ ਵਿਆਜ ਬਚਤਾਂ ਤੋਂ ਵਾਂਝੇ ਰਹੇ, ਜਿਨ੍ਹਾਂ ਦਾ ਉਨ੍ਹਾਂ ਨੂੰ ਹੱਕ ਸੀ। ਦੋ ਸਾਲਾਂ ਵਿੱਚ ਬੈਂਕਾਂ ਨੂੰ $55 ਮਿਲੀਅਨ ਤੋਂ ਵੱਧ ਦਾ ਮੁਆਵਜ਼ਾ ਦੇਣਾ ਪਿਆ। ਜੇ ਤੁਹਾਡੇ ਕੋਲ ਵੀ ਹੋਮ ਲੋਨ ਨਾਲ ਜੁੜਿਆ ਆਫਸੈੱਟ ਅਕਾਊਂਟ ਹੈ, ਤਾਂ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਸਹੀ ਤਰੀਕੇ ਨਾਲ ਕੰਮ ਕਰ ਰਿਹਾ ਹੈ ਜਾਂ ਨਹੀਂ। ਆਓ ਜਾਣਦੇ ਹਾਂ ਇਸ ਖ਼ਾਸ ਰਿਪੋਰਟ ਵਿੱਚ...

ਨਿਊਜ਼ੀਲੈਂਡ ਪੁਲਿਸ ਦੇ ਸਿੱਖ ਕਾਂਸਟੇਬਲ ਗੁਲਾਬ ਸਿੰਘ ਵਿਰਕ ਨੇ ਪੁਲਿਸ ਸੇਵਾ ਅਤੇ ਖੇਡਾਂ ਵਿੱਚ ਬਣਾਈ ਵਿਲੱਖਣ ਪਛਾਣ 30.07.2026

ਹਰਿਆਣਾ ਤੋਂ ਨਿਊਜ਼ੀਲੈਂਡ ਆ ਕੇ ਸੰਘਰਸ਼ਾਂ ਦਾ ਸਾਹਮਣਾ ਕਰਨ ਵਾਲੇ ਕਾਂਸਟੇਬਲ ਗੁਲਾਬ ਸਿੰਘ ਵਿਰਕ ਅੱਜ ਨਿਊਜ਼ੀਲੈਂਡ ਪੁਲਿਸ ਦੇ ਅਧਿਕਾਰੀ ਹੋਣ ਦੇ ਨਾਲ-ਨਾਲ ਦੇਸ਼ ਦੇ ਪਹਿਲੇ ਮਾਨਤਾ ਪ੍ਰਾਪਤ (Accredited) ਦਸਤਾਰਧਾਰੀ ਐਥਲੈਟਿਕਸ ਕੋਚ ਵੀ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਆਪਣੇ ਸਫ਼ਰ, ਖੇਡਾਂ ਪ੍ਰਤੀ ਜਜ਼ਬੇ ਅਤੇ ਪਰਿਵਾਰ ਦੇ ਸਹਿਯੋਗ ਬਾਰੇ ਜਾਣਕਾਰੀ ਸਾਂਝੀ ਕੀਤੀ।

ਖ਼ਬਰਨਾਮਾ: ਆਸਟ੍ਰੇਲੀਆਈ ਅਰਥਵਿਵਸਥਾ ਲਈ ਰਾਹਤ, ਮਹਿੰਗਾਈ ਘਟਣ ਨਾਲ ਵਿਆਜ ਦਰਾਂ ਵਿੱਚ ਆ ਸਕਦੀ ਹੈ ਗਿਰਾਵਟ 30.07.2026

ਲੰਘੇ ਜੂਨ ਮਹੀਨੇ ਵਿੱਚ ਮਹਿੰਗਾਈ ਦੀ ਸਾਲਾਨਾ ਦਰ ਘਟ ਕੇ 3.8% ਹੋਣ ਤੋਂ ਬਾਅਦ ਆਸਟ੍ਰੇਲੀਆ ਵਿੱਚ ਵਿਆਜ ਦਰਾਂ ਮੁੜ ਵਧਣ ਦੀ ਚਿੰਤਾ ਕੁਝ ਘੱਟ ਹੋ ਗਈ ਹੈ। ਕਾਬਿਲੇਗੌਰ ਹੈ ਇਹ ਅੰਕੜਾ ਮਾਹਿਰਾਂ ਅਤੇ ਰਿਜ਼ਰਵ ਬੈਂਕ ਦੀ ਉਮੀਦ ਨਾਲੋਂ ਵੀ ਘੱਟ ਰਿਹਾ।ਇਸ ਤੋਂ ਬਾਅਦ ਦੇਸ਼ ਦੇ ਵੱਡੇ ਬੈਂਕਾਂ ਦਾ ਮੰਨਣਾ ਹੈ ਕਿ ਅਗਲੀ ਵਾਰ ਵਿਆਜ ਦਰਾਂ ਵਧਣ ਦੀ ਬਜਾਏ ਘਟ ਸਕਦੀਆਂ ਹਨ। ਖ਼ਜ਼ਾਨਾ ਮੰਤਰੀ ਜਿਮ ਚਾਲਮਰਜ਼ ਦਾ ਕਹਿਣਾ ਹੈ ਕਿ ਮੱਧ ਪੂਰਬ ਵਿੱਚ ਚੱਲ ਰਿਹਾ ਟਕਰਾਅ ਅਜੇ ਵੀ ਕੀਮਤਾਂ ਵੱਧਣ ਦਾ ਇੱਕ ਵੱਡਾ ਕਾਰਨ ਬਣਿਆ ਹੋਇਆ...

ਬਾਲੀਵੁੱਡ ਗੱਪਸ਼ੱਪ: ਪੰਜਾਬੀ ਅਦਾਕਾਰ ਰੱਬੀ ਕੰਦੋਲਾ ਵਾਰਿਸ ਪੰਜਾਬ ਦੇ ਅਕਾਲੀ ਦਲ ਵਿੱਚ ਸ਼ਾਮਲ, ਸਿਆਸੀ ਪਾਰੀ ਦੀ ਕੀਤੀ ਸ਼ੁਰੂਆਤ 30.07.2026

ਕਈ ਮਸ਼ਹੂਰ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਅਦਾਕਾਰ ਰੱਬੀ ਕੰਦੋਲਾ ਨੇ ਹੁਣ ਰਾਜਨੀਤੀ ਵਿੱਚ ਕਦਮ ਰੱਖਦਿਆਂ ਵਾਰਿਸ ਪੰਜਾਬ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ। ਪਾਰਟੀ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਪਾਰਟੀ ਨੂੰ ਨਵੀਂ ਤਾਕਤ ਮਿਲੇਗੀ। ਇਸ ਤੋਂ ਇਲਾਵਾ ਸੁਣੋ ਫ਼ਿਲਮ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹੋਰ ਅਹਿਮ ਖ਼ਬਰਾਂ 'ਬਾਲੀਵੁੱਡ ਗੱਪਸ਼ੱਪ' ਵਿੱਚ।

ਵਰਲਡ ਡਰਾਊਨਿੰਗ ਪ੍ਰੀਵੈਂਸ਼ਨ ਡੇਅ: 'ਆਫ਼ਿਸਰ' ਗੁਰਦੁਆਰਾ ਸਾਹਿਬ ਵੱਲੋਂ ਵਾਟਰ ਸੇਫਟੀ ਬਾਰੇ ਜਾਗਰੂਕਤਾ ਮੁਹਿੰਮ 29.07.2026

ਵਰਲਡ ਡਰਾਊਨਿੰਗ ਪ੍ਰੀਵੈਂਸ਼ਨ ਡੇਅ ਮੌਕੇ ਵਿਕਟੋਰੀਆ ਦੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ, ਆਫ਼ਿਸਰ ਵੱਲੋਂ ਇੱਕ ਵਾਰ ਫਿਰ ਪਾਣੀ ਵਿੱਚ ਸੁਰੱਖਿਆ ਅਤੇ ਡੁੱਬਣ ਦੀਆਂ ਘਟਨਾਵਾਂ ਰੋਕਣ ਬਾਰੇ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਪਹਿਲ ਰਾਹੀਂ ਸੰਗਤ ਨੂੰ ਵਾਟਰ ਸੇਫਟੀ, ਤੈਰਾਕੀ ਸਿੱਖਣ ਅਤੇ ਸਮੁੰਦਰ ਜਾਂ ਦਰਿਆਵਾਂ ਕੋਲ ਸਾਵਧਾਨੀਆਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ। ਇਹ ਗੁਰਦੁਆਰਾ ਸਾਹਿਬ ਪਿਛਲੇ ਸਾਲਾਂ ਤੋਂ ਇਹ ਮੁਹਿੰਮ ਚਲਾ ਰਿਹਾ ਹੈ।

ਖ਼ਬਰਨਾਮਾ: ਹੋਰਮੁਜ਼ ਜਲਮਾਰਗ 'ਤੇ ਨਵਾਂ ਤਣਾਅ, ਜਾਪਾਨ ਵਿੱਚ ਭੂਚਾਲ ਦੀ ਤਬਾਹੀ ਤੇ ਆਸਟ੍ਰੇਲੀਆ ਵਿੱਚ ਸੁਰੱਖਿਆ ਅਤੇ ਇਮੀਗ੍ਰੇਸ਼ਨ ਨਾਲ ਜੁੜੀਆਂ ਅਹਿਮ ਖ਼ਬਰਾਂ 29.07.2026

ਈਰਾਨ ਨੇ ਹੋਰਮੁਜ਼ ਜਲਮਾਰਗ ਨੂੰ ਮੁੜ ਖੋਲ੍ਹਣ ਲਈ ਓਮਾਨ ਅੱਗੇ ਨਵਾਂ ਪ੍ਰਸਤਾਵ ਰੱਖਿਆ ਹੈ, ਜਦਕਿ ਜਾਪਾਨ ਵਿੱਚ 7.1 ਤੀਬਰਤਾ ਦੇ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੈ। ਆਸਟ੍ਰੇਲੀਆ ਵਿੱਚ ਜੰਗੀ ਸੈਨਿਕਾਂ ਲਈ ਨਵਾਂ ਸਮਾਰਕ ਬਣਾਉਣ ਦਾ ਐਲਾਨ, ਸਿਡਨੀ ਵਿੱਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਵੱਡੀ ਬਰਾਮਦਗੀ ਅਤੇ ਵੀਜ਼ਾ ਜਾਂਚ ਪ੍ਰਣਾਲੀ ਬਾਰੇ ਅਹਿਮ ਬਿਆਨ ਸਾਹਮਣੇ ਆਏ ਹਨ। ਇਸੇ ਦੌਰਾਨ ਭਾਰਤ ਵਿੱਚ ਸੁਪਰੀਮ ਕੋਰਟ ਨੇ ਵਿਦਿਆਰਥੀ ਅੰਦੋਲਨ ਨਾਲ ਜੁੜੇ ਮਾਮਲਿਆਂ 'ਤੇ ਸਖ਼ਤ ਟਿੱਪਣੀਆਂ ਕੀਤੀਆਂ ਹਨ ਅਤੇ NEET...

ਪਾਕਿਸਤਾਨ ਡਾਇਰੀ: ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਵੋਟਿੰਗ ਦੌਰਾਨ ਝੜਪਾਂ, ਕਈ ਜ਼ਖ਼ਮੀ 29.07.2026

ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਸਥਾਨਕ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਹੋਈ ਹੈ। ਇਸ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਮੀਰਪੁਰ ਡਿਵੀਜ਼ਨ ਦੇ ਤਿੰਨ ਜ਼ਿਲ੍ਹਿਆਂ ਦੇ 13 ਚੋਣ ਹਲਕਿਆਂ ਵਿੱਚ ਸੋਮਵਾਰ ਸਵੇਰੇ ਵੋਟਿੰਗ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੀ। ਜੀਓ ਨਿਊਜ਼ ਮੁਤਾਬਕ, ਵੱਖ-ਵੱਖ ਹਲਕਿਆਂ ਵਿੱਚ ਪੋਲਿੰਗ ਸਟੇਸ਼ਨਾਂ 'ਤੇ ਵਿਰੋਧੀ ਪਾਰਟੀਆਂ ਵਿੱਚਕਾਰ ਹੋਈਆਂ ਝੜਪਾਂ ਵਿੱਚ ਘੱਟੋ-ਘੱਟ ਇੱਕ ਸਿਆਸੀ ਵਰਕਰ...

ਕੀ ਤੁਹਾਨੂੰ ਆਪਣੇ ਐਨਰਜੀ ਬਿੱਲ ਦੀ ਪੂਰੀ ਸਮਝ ਹੈ? NSW ਸਰਕਾਰ ਲੈ ਕੇ ਆਈ ਹੈ ਨਵੀਂ ਪਹਿਲ 29.07.2026

ਨਿਊ ਸਾਊਥ ਵੇਲਜ਼ ਸਰਕਾਰ ਲੋਕਾਂ ਨੂੰ ਆਪਣੇ ਊਰਜਾ ਬਿੱਲਾਂ ਨੂੰ ਬਿਹਤਰ ਸਮਝਣ ਅਤੇ ਘਰੇਲੂ ਖਰਚੇ ਘਟਾਉਣ ਵਿੱਚ ਮਦਦ ਕਰਨ ਲਈ ਭਾਈਚਾਰਿਕ ਸੰਸਥਾਵਾਂ ਵਿੱਚ ਦੋ ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਇਹ ਫੰਡਿੰਗ ਸੱਭਿਆਚਾਰਕ ਤੌਰ 'ਤੇ ਵਿਭਿੰਨ ਭਾਈਚਾਰਿਆਂ, ਅਪਾਹਜ ਵਿਅਕਤੀਆਂ, ਖੇਤਰੀ ਇਲਾਕੇ ਵਿੱਚ ਰਹਿੰਦੇ ਲੋਕਾਂ ਅਤੇ ਸਮਾਜਿਕ ਰਿਹਾਇਸ਼ (ਸੋਸ਼ਲ ਹਾਊਸਿੰਗ) ਵਿੱਚ ਰਹਿੰਦੇ ਕਿਰਾਏਦਾਰਾਂ ਲਈ ਕੰਮ ਕਰਨ ਵਾਲੇ ਪ੍ਰੋਗਰਾਮਾਂ ਨੂੰ ਸਮਰਥਨ ਕਰੇਗੀ। ਵਧੇਰੇ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

Australia's new AI framework: What will it mean for jobs, education and small businesses? - AI ਨਾਲ ਬਦਲਦੀ ਦੁਨੀਆ: ਨੌਕਰੀਆਂ ਤੋਂ ਲੈ ਕੇ ਆਨਲਾਈਨ ਸੁਰੱਖਿਆ ਤੱਕ ਹਰ ਅਹਿਮ ਸਵਾਲ ਦਾ ਜਵਾਬ 28.07.2026

SBS Punjabi spoke with Chetan Arora, Director of Education in the Department of Software Systems and Cybersecurity at Monash University, about the Australian government's newly announced AI framework and the establishment of a dedicated Office of AI. During the interview, he explained how artificial intelligence is reshaping jobs, education, small businesses and everyday life. He also emphasised t...

ਖ਼ਬਰਨਾਮਾ: ਹੰਗਾਮੇਦਾਰ ਲੀਡਰਸ਼ਿਪ ਖਿੱਚੋਤਾਣ ਤੋਂ ਬਾਅਦ 'ਬੈਨ ਕੈਰੋਲ' ਬਣੇ ਵਿਕਟੋਰੀਆ ਦੇ ਨਵੇਂ ਪ੍ਰੀਮੀਅਰ 28.07.2026

ਬੈਨ ਕੈਰੋਲ ਨੂੰ ਅੱਜ ਹੋਈ ਲੇਬਰ ਕਾਕਸ ਦੀ ਮੀਟਿੰਗ ਤੋਂ ਬਾਅਦ ਵਿਕਟੋਰੀਆ ਦਾ ਨਵਾਂ ਪ੍ਰੀਮੀਅਰ ਚੁਣਿਆ ਗਿਆ ਹੈ। ਉਹਨਾਂ ਨੇ ਜੈਸਿੰਟਾ ਐਲਨ ਦੀ ਜਗ੍ਹਾ ਲਈ ਹੈ, ਜਿਨ੍ਹਾਂ ਨੇ ਅੱਜ 28 ਜੁਲਾਈ ਸਵੇਰੇ ਵਿਕਟੋਰੀਆ ਦੇ ਪ੍ਰੀਮੀਅਰ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਜਸਿੰਟਾ ਐਲਨ ਨੇ ਕਿਹਾ ਕਿ ਬੈਨ ਕੈਰੋਲ ਨੂੰ ਉਹਨਾਂ ਦਾ ਪੂਰਾ ਸਮਰਥਨ ਹੈ ਅਤੇ ਅਸਤੀਫ਼ਾ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸਾਰੇ ਵਿਕਲਪਾਂ 'ਤੇ ਧਿਆਨ ਨਾਲ ਵਿਚਾਰ ਕੀਤਾ ਸੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕ...

ਪੰਜਾਬੀ ਡਾਇਰੀ: ਪੇਪਰ ਲੀਕ 'ਤੇ ਮੋਦੀ ਸਰਕਾਰ ਦਾ ਵੱਡਾ ਐਕਸ਼ਨ, ਨੰਦਨ ਨਿਲੇਕਨੀ ਦੀ ਅਗਵਾਈ ਹੇਠ ਉੱਚ-ਪੱਧਰੀ ਕਮੇਟੀ ਗਠਿਤ 28.07.2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਪੇਪਰ ਲੀਕ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਅਤੇ ਪ੍ਰੀਖਿਆਵਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਉਣ ਲਈ ਇੱਕ ਉੱਚ-ਪੱਧਰੀ ਕਮੇਟੀ ਗਠਿਤ ਕੀਤੀ ਹੈ। ਇਸ ਕਮੇਟੀ ਦੀ ਅਗਵਾਈ ਇੰਫੋਸਿਸ ਦੇ ਸਰਪ੍ਰਸਤ ਨੰਦਨ ਨਿਲੇਕਨੀ ਕਰਨਗੇ ਤੇ ਉਹ ਤੇ ਉਨ੍ਹਾਂ ਦੀ ਟੀਮ ਪੇਪਰ ਲੀਕ ਵਰਗੀਆਂ ਘਟਨਾਵਾਂ ਰੋਕਣ ਲਈ ਅਹਿਮ ਸੁਝਾਅ ਦੇਣਗੇ। ਇਹ ਕਮੇਟੀ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਜ਼ਰੂਰੀ ਸੁਝਾਅ ਦੇਵੇਗੀ ਤਾਂ ਜੋ ਵਿਦਿਆਰਥੀਆਂ ਦਾ ਭਵਿੱ...

ਖਰਾਬ ਆਈਸਕ੍ਰੀਮ ਟਰੱਕ ਤੋਂ ਸਫਲ ਕਿਸਾਨ ਬਣਨ ਤੱਕ: 'ਮਿਸਟਰ ਸ਼ੈਪੀ' ਦੀ ਪ੍ਰੇਰਣਾਦਾਇਕ ਕਹਾਣੀ 28.07.2026

ਵਿਕਟੋਰੀਆ ਦੇ ਖੇਤਰੀ ਸ਼ਹਿਰ ਸ਼ੈਪਰਟਨ ਵਿੱਚ "ਮਿਸਟਰ ਸ਼ੈਪੀ" ਦੇ ਨਾਂ ਨਾਲ ਮਸ਼ਹੂਰ ਧਾਮੀ ਸਿੰਘ ਦੀ ਕਹਾਣੀ ਹਿੰਮਤ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਪ੍ਰੇਰਣਾਦਾਇਕ ਮਿਸਾਲ ਹੈ। ਆਸਟ੍ਰੇਲੀਆ ਵਿੱਚ ਉਨ੍ਹਾਂ ਨੇ ਆਪਣਾ ਸਫਰ ਇੱਕ ਖਰਾਬ ਆਈਸਕ੍ਰੀਮ ਟਰੱਕ ਨਾਲ ਸ਼ੁਰੂ ਕੀਤਾ ਸੀ, ਪਰ ਅੱਜ ਉਹ ਇੱਕ ਸਫਲ ਕਿਸਾਨ ਅਤੇ ਅਨੇਕਾਂ ਲੋਕਾਂ ਨੂੰ ਰੁਜ਼ਗਾਰ ਦੇਣ ਵਾਲੇ ਬਣ ਚੁੱਕੇ ਹਨ।

How one Māori-Punjabi family is raising children across two cultures: A message on multiculturalism - ਮਾਓਰੀ ਪਤਨੀ ਤੇ ਪੰਜਾਬੀ ਪਤੀ ਦੀ ਕਹਾਣੀ: ਨਿਊਜ਼ੀਲੈਂਡ ਵਿੱਚ ਦੋ ਸਭਿਆਚਾਰਾਂ ਦਾ ਖੂਬਸੂਰਤ ਸੁਮੇਲ 28.07.2026

Born into a Māori family, one of the Indigenous people of New Zealand, Krystal is raising her children with both Māori and Punjabi language and culture. After marrying a Punjabi man, she embraced Punjabi traditions and often shares her family's multicultural journey on social media, appearing in her Instagram videos wearing a traditional Punjabi suit and greeting viewers with a cheerful "Sat Sri A...

ਖ਼ਬਰਨਾਮਾ: ਵਿਕਟੋਰੀਆ ਦੀ ਪ੍ਰੀਮੀਅਰ ਨੇ ਅਹੁਦਾ ਛੱਡਣ ਤੋਂ ਕੀਤਾ ਇਨਕਾਰ, ਲਿਬਰਲ ਆਗੂ ਵੱਲੋਂ ਵਨ ਨੇਸ਼ਨ ਨਾਲ ਸੰਭਾਵੀ ਸਾਂਝੇਦਾਰੀ ਦੀ ਹਮਾਇਤ 27.07.2026

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਅਟਕਲਾਂ ਨੂੰ ਖਾਰਜ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਉਹ ਰਾਜ ਚੋਣਾਂ ਤੋਂ ਪਹਿਲਾਂ ਅਸਤੀਫਾ ਨਹੀਂ ਦੇਣਗੇ। ਇਸੇ ਦੌਰਾਨ, ਫੈਡਰਲ ਰਾਜਨੀਤੀ ਵਿੱਚ ਲਿਬਰਲ ਪਾਰਟੀ ਦੇ ਸੀਨੀਅਰ ਨੇਤਾ ਐਂਡਰਿਊ ਬ੍ਰੈਗ ਨੇ 2028 ਦੀਆਂ ਚੋਣਾਂ ਤੋਂ ਪਹਿਲਾਂ ਵਨ ਨੇਸ਼ਨ ਨਾਲ ਸੰਭਾਵੀ ਸਾਂਝੇਦਾਰੀ ਦੀ ਸੰਭਾਵਨਾ ਨੂੰ ਖੁੱਲ੍ਹਾ ਰੱਖਣ ਦੀ ਗੱਲ ਕੀਤੀ ਹੈ, ਹਾਲਾਂਕਿ ਗਠਜੋੜ ਦੇ ਆਗੂ ਐਂਗਸ ਟੇਲਰ ਇਸ ਵਿਚਾਰ ਨੂੰ ਪਹਿਲਾਂ ਹੀ ਰੱਦ ਕਰ ਚੁੱਕੇ ਹਨ। ਉੱਥੇ ਹੀ ਭਾਰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ...

'We can rebuild the Gurdwara, but the emotional loss cannot be replaced': Virginia Sikh community devastated by temple fire - ਦੱਖਣੀ ਆਸਟ੍ਰੇਲੀਆ ਦੇ ਵਰਜੀਨੀਆ ਗੁਰਦੁਆਰੇ ਵਿੱਚ ਭਿਆਨਕ ਅੱਗ: ਸਿੱਖ ਭਾਈਚਾਰਾ ਸਦਮੇ ਵਿੱਚ, ਕਾਰਨਾਂ ਦੀ ਜਾਂਚ ਜਾਰੀ 27.07.2026

A devastating fire has destroyed the Dashmesh Darbar Gurdwara in Virginia, South Australia, leaving hundreds of Sikh families heartbroken. Community members say the loss is not just of a building, but of a sacred place that held immense spiritual significance. Police and other authorities are investigating the cause of the blaze while the Gurdwara remains closed indefinitely. - ਦੱਖਣੀ ਆਸਟ੍ਰੇਲੀਆ ਦੇ...

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 27.07.2026

This latest episode of the SBS Punjabi radio program brings you the latest issues and inspirations concerning the Punjabi community. From the New South Wales Civil and Criminal Tribunal finding the Punjabi-origin doctor Sunny Singh Sammy guilty of giving illegal prescriptions, to Punjabi dentist Keshav Dhawan being honoured with the 'Practice Manager of the Year' award by the Australian Associatio...

When can my teenager start work in Australia? - ਆਸਟ੍ਰੇਲੀਆ ਵਿੱਚ ਤੁਹਾਡੇ ਬੱਚੇ ਦੀ ਪਹਿਲੀ ਪਾਰਟ-ਟਾਈਮ ਨੌਕਰੀ - ਮਾਪਿਆਂ ਲਈ ਜਾਨਣ ਯੋਗ ਅਹਿਮ ਨਿਯਮ ਅਤੇ ਹੱਕ 27.07.2026

Teenagers in Australia can undertake paid work under certain restrictions, with general employment rights also protecting young workers. Here’s what you need to know as a parent or guardian of a worker under 18. - ਆਸਟ੍ਰੇਲੀਆ ਵਿੱਚ ਕਈ ਪੰਜਾਬੀ ਪਰਿਵਾਰਾਂ ਦੇ ਕਿਸ਼ੋਰ ਬੱਚੇ ਸਕੂਲ ਜਾਂ ਕਾਲਜ ਦੇ ਨਾਲ-ਨਾਲ ਪਾਰਟ-ਟਾਈਮ ਨੌਕਰੀ ਕਰਦੇ ਹਨ। ਪਹਿਲੀ ਨੌਕਰੀ ਉਨ੍ਹਾਂ ਨੂੰ ਆਤਮ-ਵਿਸ਼ਵਾਸ, ਨਵੇਂ ਹੁਨਰ ਅਤੇ ਆਪਣੀ ਕਮਾਈ ਦਾ ਤਜਰਬਾ ਦਿੰਦੀ ਹੈ, ਪਰ ਇਸ ਨਾਲ...

ਖ਼ਬਰਾਂ ਫਟਾਫੱਟ: ASEAN ਤੋਂ ਭਾਰਤੀ ਵਿਦਿਆਰਥੀਆਂ ਦੇ ਰੋਸ ਤੱਕ ਆਸਟ੍ਰੇਲੀਆ, ਦੁਨੀਆ ਅਤੇ ਭਾਈਚਾਰੇ ਨਾਲ ਜੁੜੀਆਂ ਹਫ਼ਤੇ ਦੀਆਂ ਅਹਿਮ ਖ਼ਬਰਾਂ 24.07.2026

ਇਸ ਹਫ਼ਤੇ ਦੀਆਂ ਮੁੱਖ ਖ਼ਬਰਾਂ ਵਿੱਚ ASEAN ਸੰਮੇਲਨ ਦੌਰਾਨ ਵਿਦੇਸ਼ ਮੰਤਰੀ ਪੈਨੀ ਵੋਂਗ ਵੱਲੋਂ ਚੀਨ ਦੇ ਮਿਜ਼ਾਈਲ ਟੈਸਟ 'ਤੇ ਜਤਾਈ ਗਈ ਚਿੰਤਾ, ਅਮਰੀਕਾ ਵੱਲੋਂ ਸਾਊਦੀ ਅਰਬ-ਇਜ਼ਰਾਈਲ ਸਬੰਧਾਂ ਨੂੰ ਪਰਮਾਣੂ ਸਮਝੌਤੇ ਨਾਲ ਜੋੜਨਾ, ਇਸਲਾਮੋਫੋਬੀਆ ਵਿਰੁੱਧ ਆਸਟ੍ਰੇਲੀਆ ਸਰਕਾਰ ਦੀ ਕਾਰਵਾਈ, ਵਿਆਜ ਦਰਾਂ ਨੂੰ ਪ੍ਰਭਾਵਿਤ ਕਰ ਸਕਣ ਵਾਲੇ ਰੁਜ਼ਗਾਰ ਅੰਕੜੇ, ਭਾਰਤ ਵਿੱਚ ਨੌਜਵਾਨਾਂ ਦੀ ਅਗਵਾਈ ਹੇਠ ਚੱਲ ਰਹੇ Cockroach Movement ਦੇ ਪ੍ਰਦਰਸ਼ਨ, Paid Prac ਯੋਜਨਾ ਦੇ ਵਿਸਥਾਰ ਦੀ ਮੰਗ, ਵਿਕਟੋਰੀਆ ਦੇ ਅ...

Indian-origin Keshav Dhawan named Australia's 'Practice Manager of the Year' - ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਕੇਸ਼ਵ ਧਵਨ ਨੇ ਜਿੱਤਿਆ 'Practice Manager of the Year' ਐਵਾਰਡ 24.07.2026

Keshav Dhawan, who began his career as a dentist in Amritsar, has been named the Australian Association of Practice Management's Practice Manager of the Year. Due to financial challenges, Keshav says he couldn't continue his dentistry career after migrating to Australia, but he rebuilt his professional path in healthcare management and now leads three medical clinics in Melbourne. He also serves a...

ਖ਼ਬਰਨਾਮਾ: ਟਰੰਪ ਪ੍ਰਸ਼ਾਸਨ ਨੇ ਆਸਟ੍ਰੇਲੀਆਈ ਨਿਰਯਾਤ 'ਤੇ ਟੈਰਿਫ ਮੁੜ ਵਧਾਇਆ 24.07.2026

ਅਮਰੀਕਾ ਨੇ ਆਸਟ੍ਰੇਲੀਆ ਤੋਂ ਆਉਣ ਵਾਲੇ ਸਮਾਨ 'ਤੇ ਲੱਗਣ ਵਾਲਾ ਟੈਰਿਫ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਕਦਮ ਜ਼ਬਰਦਸਤੀ ਮਜ਼ਦੂਰੀ ਨਾਲ ਬਣੇ ਸਮਾਨ ਨੂੰ ਅਮਰੀਕਾ ਵਿੱਚ ਆਉਣ ਤੋਂ ਰੋਕਣ ਲਈ ਹੈ, ਜਦਕਿ ਆਸਟ੍ਰੇਲੀਆ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਇਸੇ ਦੌਰਾਨ ਕੁਈਨਜ਼ਲੈਂਡ ਵਿੱਚ ਪਹਿਲੀ ਵਾਰ ਬਰਡ ਫਲੂ ਦੇ ਖ਼ਤਰਨਾਕ H5 ਸਟ੍ਰੇਨ ਦਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਇਹ ਅਤੇ ਹੋਰ ਅਹਿਮ ਖ਼ਬਰਾਂ ਸੁਣੋ ਅੱਜ ਦੇ ਇਸ ਪੌਡਕਾਸਟ ਵਿੱਚ।

ਆਸਟ੍ਰੇਲੀਆ ਦਾ ਨਵਾਂ 'AusAlert' ਐਮਰਜੈਂਸੀ ਚੇਤਾਵਨੀ ਸਿਸਟਮ: ਸੋਮਵਾਰ ਦੁਪਹਿਰ 2 ਵਜੇ ਵੱਜੇਗੀ ਦੇਸ਼-ਪੱਧਰੀ ਟੈਸਟ ਅਲਰਟ ਬੀਪ 24.07.2026

ਆਸਟ੍ਰੇਲੀਆ ਵਿੱਚ ਜੰਗਲਾਂ ਦੀਆਂ ਅੱਗਾਂ, ਹੜ੍ਹਾਂ ਅਤੇ ਚੱਕਰਵਾਤ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਲੋਕਾਂ ਤੱਕ ਤੇਜ਼ੀ ਨਾਲ ਚੇਤਾਵਨੀ ਪਹੁੰਚਾਉਣ ਲਈ ਨਵਾਂ AusAlert ਸਿਸਟਮ ਲਿਆਂਦਾ ਜਾ ਰਿਹਾ ਹੈ। ਇਸ ਦੀ ਪਹਿਲੀ ਦੇਸ਼-ਵਿਆਪੀ ਜਾਂਚ ਸੋਮਵਾਰ ਨੂੰ ਦੁਪਹਿਰ 2 ਵਜੇ ਹੋਵੇਗੀ, ਜਦੋਂ ਲੱਖਾਂ ਲੋਕਾਂ ਦੇ ਮੋਬਾਈਲ ਫੋਨਾਂ 'ਤੇ 10 ਸਕਿੰਟ ਦੀ ਸਾਇਰਨ ਨਾਲ ਅਲਰਟ ਆਵੇਗੀ। ਇਹ ਸਿਸਟਮ ਕਿਵੇਂ ਕੰਮ ਕਰੇਗਾ, ਕਿਹੜੇ ਫੋਨਾਂ 'ਤੇ ਅਲਰਟ ਆਏਗੀ ਅਤੇ ਪੰਜਾਬੀ ਭਾਈਚਾਰੇ ਸਮੇਤ ਸਾਰੇ ਆਸਟ੍ਰੇਲੀਆਈਆਂ ਨੂੰ ਕੀ ਧਿਆਨ ਰੱਖਣ...

Höre den Podcast SBS Punjabi - ਐਸ ਬੀ ਐਸ ਪੰਜਾਬੀ in Replaio

Radio und Podcasts in einer App - kostenlos und ohne Anmeldung. Installiere sie noch heute und verpasse den Start nicht

Bei Google Play herunterladen

Replaio ist kein Herausgeber von Podcasts; die Namen der Sendungen, Cover und Audioinhalte gehören ihren Autoren und werden über öffentliche RSS-Feeds verbreitet