SBS

SBS Punjabi - ਐਸ ਬੀ ਐਸ ਪੰਜਾਬੀ

News PA ↓ 1686 Folgen

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Besuch unbedingt die Website des Podcasts und unterstütze die Macher: www.sbs.com.au

Autor

SBS

Kategorie

News

Podcast-Website

www.sbs.com.au

Neueste Folge

12. Okt 2026

Wo hören?

Podcasts in der App Replaio Radio Bald verfügbar

Podcasts kommen bald in die App. Installiere sie jetzt und erlebe als Erster einen ganz neuen Blick auf Podcasts

Bei Google Play herunterladen Kostenlos installieren Android fast 10 Mio. Downloads · Bewertung 4,8 iOS bald

Folgen

ABN ‘ਤੇ ਕੰਮ, ਘੱਟ ਤਨਖਾਹ, ਗਲਤ ਪੇਅ ਸਲਿੱਪ : ਆਸਟ੍ਰੇਲੀਆ ‘ਚ ਪ੍ਰਵਾਸੀ ਕਾਮਿਆਂ ਨਾਲ ਵੱਡਾ ਸ਼ੋਸ਼ਣ 12.05.2026

ਆਸਟ੍ਰੇਲੀਆ ਵਿੱਚ ਪ੍ਰਵਾਸੀ ਕਾਮਿਆਂ ਦੀਆਂ ਕੰਮਕਾਜੀ ਹਾਲਤਾਂ ਬਾਰੇ ਹੁਣ ਤੱਕ ਦੇ ਸਭ ਤੋਂ ਵੱਡੇ ਸਰਵੇਖਣ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਮਾਈਗ੍ਰੈਂਟ ਜਸਟਿਸ ਇਨੀਸ਼ੀਏਟਿਵ ਦੀ ਰਿਪੋਰਟ ਅਨੁਸਾਰ, ਦੋ-ਤਿਹਾਈ ਪ੍ਰਵਾਸੀ ਕਾਮਿਆਂ ਨੂੰ ਕਾਨੂੰਨੀ ਹੱਕ ਤੋਂ ਘੱਟ ਤਨਖਾਹ ਮਿਲਦੀ ਹੈ ਅਤੇ ਇਕੱਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਹਰ ਸਾਲ 3.18 ਅਰਬ ਡਾਲਰ ਦੀ ਤਨਖਾਹ ਦੱਬੀ ਜਾਂਦੀ ਹੈ। ABN ਦੀ ਦੁਰਵਰਤੋਂ ਰਾਹੀਂ ਕਾਮਿਆਂ ਨੂੰ ਗਲਤ ਤਰੀਕੇ ਨਾਲ ਕੰਟਰੈਕਟਰ ਵਜੋਂ ਰੱਖਿਆ ਜਾਂਦਾ ਹੈ ਤਾਂ ਜੋ ਘੱਟੋ-ਘੱਟ...

ਖ਼ਜ਼ਾਨਾ ਮੰਤਰੀ ਨੇ 2026 ਫੈਡਰਲ ਬਜਟ ਪੇਸ਼ ਕਰਦਿਆਂ ‘ਸੁਧਾਰਾਂ ਵਾਲੇ ਔਖੇ ਰਸਤੇ’ ਦਾ ਦਿੱਤਾ ਹਵਾਲਾ 12.05.2026

ਆਸਟ੍ਰੇਲੀਆ ਦੇ ਖ਼ਜ਼ਾਨਾ ਮੰਤਰੀ ਜਿਮ ਚਾਲਮਰਸ ਨੇ 2026 ਦਾ ਫੈਡਰਲ ਬਜਟ ਪੇਸ਼ ਕਰਦਿਆਂ ਇਸਨੂੰ 'ਸੁਧਾਰਾਂ ਵਾਲਾ ਔਖਾ ਰਸਤਾ' ਕਰਾਰ ਦਿੱਤਾ ਹੈ। ਬਜਟ ਵਿੱਚ ਹਾਊਸਿੰਗ ਟੈਕਸ ਸੁਧਾਰ, ਨੈਗੇਟਿਵ ਗੀਅਰਿੰਗ ਵਿੱਚ ਬਦਲਾਅ, ਨਵੇਂ ਟੈਕਸ ਰਾਹਤ ਉਪਾਅ ਅਤੇ ਨੈਸ਼ਨਲ ਡਿਸਏਬਿਲਟੀ ਇੰਸ਼ੋਰੈਂਸ ਸਕੀਮ (NDIS) ਵਿੱਚ ਵੱਡੀਆਂ ਬੱਚਤਾਂ ਸ਼ਾਮਲ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਬਜਟ ਮਹਿੰਗਾਈ ਦੇ ਦਬਾਅ ਨੂੰ ਘਟਾਉਣ, ਘਰਾਂ ਦੀ ਪਹੁੰਚ ਵਧਾਉਣ ਅਤੇ ਅਰਥਵਿਵਸਥਾ ਨੂੰ ਲੰਬੇ ਸਮੇਂ ਲਈ ਮਜ਼ਬੂਤ ਬਣਾਉਣ ਲਈ ਤਿਆਰ ਕੀਤਾ ਗਿਆ...

Domestic violence survivor Narindeep Kaur is now working to ensure no one else has to go through it - 'ਆਪਣਾ ਮੂਲ ਪਛਾਣ': ਘਰੇਲੂ ਹਿੰਸਾ ਤੋਂ ਉਭਰ ਕੇ ਹੋਰਨਾਂ ਲਈ ਸਹਾਰਾ ਬਣੀ ਨਰੇਨਦੀਪ ਕੌਰ ਦੀ ਪ੍ਰੇਰਣਾਦਾਇਕ ਕਹਾਣੀ 12.05.2026

'Healing begins by realising self-worth,' says Narindeep Kaur, a Malaysian-Indian migrant, who broke free from an 'abusive marriage' after years of dealing with emotional struggles. She now supports men and women experiencing family and domestic violence. Listen to her as she shares her journey of resilience and self-realisation through this podcast. - ਕੁਝ ਸਾਲ ਪਹਿਲਾਂ ਤੱਕ, ਮਲੇਸ਼ੀਆ ਤੋਂ ਆਸਟ੍ਰੇਲੀਆ ਆਈ...

ਖ਼ਬਰਨਾਮਾ: ਅੱਜ ਪੇਸ਼ ਹੋਵੇਗਾ ਫੈਡਰਲ ਬਜਟ, ਖਜ਼ਾਨਾ ਮੰਤਰੀ ਵਲੋਂ ਜ਼ਿਆਦਾ ਬੱਚਤ ਅਤੇ ਸੁਧਾਰਾਂ 'ਤੇ ਜ਼ੋਰ 12.05.2026

ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜਿਮ ਚਾਲਮਰਜ਼ ਅੱਜ ਸ਼ਾਮ 7.30 ਵਜੇ ਆਪਣਾ ਪੰਜਵਾਂ ਫੈਡਰਲ ਬਜਟ ਪੇਸ਼ ਕਰਨ ਜਾ ਰਹੇ ਹਨ। ਉਨ੍ਹਾਂ ਆਉਣ ਵਾਲੇ ਬਜਟ ਨੂੰ ਲੇਬਰ ਸਰਕਾਰ ਦਾ ਹੁਣ ਤੱਕ ਦਾ ਸਭ ਤੋਂ ਮਹਤਵਪੂਰਨ ਬਜਟ ਦੱਸਿਆ ਹੈ। ਖਜ਼ਾਨਾ ਮੰਤਰੀ ਮੁਤਾਬਿਕ ਇਸ ਬਜਟ ਵਿੱਚ ਆਮ ਤੋਂ ਜ਼ਿਆਦਾ ਬੱਚਤ ਅਤੇ ਸੁਧਾਰ ਸ਼ਾਮਿਲ ਹੋਣਗੇ। ਖਬਰਾਂ ਇਹ ਵੀ ਹਨ ਕਿ ਫੈਡਰਲ ਬਜਟ ਵਿੱਚ ਕੈਪੀਟਲ ਗੇਨ ਟੈਕਸ ਵਿੱਚ ਮਿਲਣ ਵਾਲੀ ਛੋਟ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ, ਹਾਲਾਂਕਿ ਲੇਬਰ ਪਾਰਟੀ ਨੇ 2025 ਦੀਆਂ ਫੈਡਰਲ ਚੋਣਾਂ ਦੌਰਾਨ ਇਸ ਟੈਕਸ...

ਪੰਜਾਬੀ ਡਾਇਰੀ: ਈਡੀ ਕਾਰਵਾਈ ਤੋਂ ਬਾਅਦ ਪੰਜਾਬ ਭਰ ਵਿੱਚ ‘ਆਪ’ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ 12.05.2026

ਮਨੀ ਲਾਂਡਰਿੰਗ ਕੇਸ ਵਿੱਚ ਈਡੀ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਐਤਵਾਰ 10 ਮਈ ਨੂੰ ਪੰਜਾਬ ਭਰ ਵਿੱਚ ਭਾਜਪਾ ਖ਼ਿਲਾਫ਼ ਪ੍ਰਦਰਸ਼ਨ ਕੀਤੇ ਹਨ। ‘ਆਪ’ ਸਮਰਥਕਾਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭਾਜਪਾ ਦਫ਼ਤਰਾਂ ਦੇ ਬਾਹਰ ਧਰਨੇ ਲਗਾ ਕੇ ਨਾਅਰੇਬਾਜ਼ੀ ਕੀਤੀ। ਪਾਰਟੀ ਨੇ ਦੋਸ਼ ਲਗਾਇਆ ਕਿ ਭਾਜਪਾ ਚੋਣਾਂ ਤੋਂ ਪਹਿਲਾਂ ਈਡੀ ਅਤੇ ਸੀਬੀਆਈ ਵਰਗੀਆਂ ਜਾਂਚ ਏਜੰਸੀਆਂ ਦਾ ਇਸਤੇਮਾਲ ਸਿਆਸੀ ਮਕਸਦ ਲਈ ਕਰ ਰਹੀ ਹੈ। ਇਹ ਅਤੇ ਪੰਜਾਬ ਤੋਂ ਹੋਰ ਤਾਜ਼ਾ...

ਬੱਚਿਆਂ ਨੂੰ ਨੱਕ ਰਾਹੀਂ ਦਿੱਤੀ ਜਾਣ ਵਾਲੀ ਫਲੂ ਵੈਕਸੀਨ FluMist: ਕੀ ਜਾਣਨਾ ਜ਼ਰੂਰੀ ਹੈ? 11.05.2026

ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਛੋਟੇ ਬੱਚਿਆਂ ਨੂੰ ਫਲੂ ਤੋਂ ਬਚਾਉਣ ਲਈ ਨੱਕ ਰਾਹੀਂ ਦਿੱਤੀ ਜਾਣ ਵਾਲੀ ਨਵੀਂ ਵੈਕਸੀਨ ਸ਼ੁਰੂ ਕੀਤੀ ਗਈ ਹੈ। ਇਹ ਪ੍ਰੋਗਰਾਮ 2 ਤੋਂ 4 ਸਾਲ ਦੇ ਬੱਚਿਆਂ ਲਈ ਫੰਡ ਕੀਤਾ ਗਿਆ ਹੈ ਅਤੇ ਇਸ ਵਿੱਚ ਫਲੂਮਿਸਟ (FluMist) ਵਰਤੀ ਜਾ ਰਹੀ ਹੈ, ਜਿਸਨੂੰ Therapeutic Goods Administration (ਇਲਾਜ ਸੰਬੰਧੀ ਪ੍ਰਸ਼ਾਸਨ) ਵੱਲੋਂ ਮਨਜ਼ੂਰੀ ਮਿਲੀ ਹੋਈ ਹੈ। ਹਾਲਾਂਕਿ, ਇਹ ਵੈਕਸੀਨ 2 ਤੋਂ 17 ਸਾਲ ਦੇ ਬੱਚਿਆਂ ਲਈ ਵੀ ਉਪਲਬਧ ਹੈ। ਫਲੂਮਿਸਟ ਵੈਕਸੀਨ ਨਿਊ ਸਾਊਥ ਵੇਲਜ਼ ਅਤੇ ਕੁਝ...

ਭਾਰਤੀ ਮੂਲ ਦੇ ਆਸਟ੍ਰੇਲੀਆਈ ਵਿਗਿਆਨੀ ਪ੍ਰੋਫੈਸਰ ਜ਼ੋਰਾ ਸਿੰਘ ਨੂੰ ਹਾਰਟੀਕਲਚਰ ਖੇਤਰ ਦਾ ਅੰਤਰਰਾਸ਼ਟਰੀ ਸਨਮਾਨ 11.05.2026

ਭਾਰਤ ਵਿੱਚ ਜਨਮੇ ਅਤੇ ਆਸਟ੍ਰੇਲੀਆ ਵਿੱਚ ਕੰਮ ਕਰ ਰਹੇ ਪ੍ਰੋਫੈਸਰ ਜ਼ੋਰਾ ਸਿੰਘ ਨੂੰ ਹਾਰਟੀਕਲਚਰ ਦੇ ਖੇਤਰ ਵਿੱਚ ਵਿਸ਼ਵ ਪੱਧਰ ਦਾ ਮਹੱਤਵਪੂਰਨ ਅਵਾਰਡ ਮਿਲਿਆ ਹੈ। ਉਨ੍ਹਾਂ ਨੂੰ 30 ਸਾਲ ਤੋਂ ਵੱਧ ਸਮੇਂ ਦੀ ਖੋਜ, ਸਿੱਖਿਆ ਅਤੇ ਉਦਯੋਗੀ ਸਹਿਯੋਗ ਲਈ 2026 ਦਾ ‘ਆਉਟਸਟੈਂਡਿੰਗ ਇੰਟਰਨੈਸ਼ਨਲ ਹਾਰਟੀਕਲਚਰਿਸਟ ਅਵਾਰਡ’ ਦਿੱਤਾ ਗਿਆ ਹੈ। 1992 ਤੋਂ ਪੱਛਮੀ ਆਸਟ੍ਰੇਲੀਆ ਵਿੱਚ ਰਹਿ ਰਹੇ ਪ੍ਰੋਫੈਸਰ ਸਿੰਘ ਇਸ ਸਨਮਾਨ ਨੂੰ ਪ੍ਰਾਪਤ ਕਰਨ ਵਾਲੇ ਆਸਟ੍ਰੇਲੀਆ ਦੇ ਪਹਿਲੇ ਵਿਅਕਤੀ ਬਣ ਗਏ ਹਨ। ਇਹ ਮਾਨਤਾ ਉਨ੍ਹਾਂ ਦੇ ਵ...

ਖ਼ਬਰਨਾਮਾ: ਫੈਡਰਲ ਬਜਟ ਤੋਂ ਪਹਿਲਾਂ ਘਰਾਂ ਦੀ ਕਮੀ ਦੂਰ ਕਰਨ ਲਈ $2 ਬਿਲੀਅਨ ਦੇ ਨਵੇਂ ਇੰਫਰਾਸਟਰਕਚਰ ਫੰਡ ਦਾ ਐਲਾਨ 11.05.2026

ਫੈਡਰਲ ਹਾਊਸਿੰਗ ਮੰਤਰੀ ਕਲੇਅਰ ਓ'ਨੀਲ ਨੇ ਕਿਹਾ ਹੈ ਕਿ ਆਉਣ ਵਾਲਾ ਫੈਡਰਲ ਬਜਟ ਦੇਸ਼ ਵਿੱਚ ਘਰਾਂ ਦੀ ਕਮੀ ਨੂੰ ਦੂਰ ਕਰਨ ਵੱਲ ਇੱਕ ਵੱਡਾ ਕਦਮ ਸਾਬਤ ਹੋਵੇਗਾ। ਮੰਗਲਵਾਰ ਨੂੰ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਸਰਕਾਰ ਨੇ ਐਤਵਾਰ 10 ਮਈ ਨੂੰ ਐਲਾਨ ਕੀਤਾ ਕਿ ਨਵੇਂ ਰਿਹਾਇਸ਼ੀ ਪ੍ਰੋਜੈਕਟਾਂ ਲਈ ਲੋੜੀਂਦੇ ਬੁਨਿਆਦੀ ਢਾਂਚੇ ਜਿਵੇਂ ਕਿ ਸੜਕਾਂ, ਪਾਣੀ, ਬਿਜਲੀ ਅਤੇ ਸੀਵਰੇਜ ਲਈ ਅਗਲੇ ਚਾਰ ਸਾਲਾਂ ਵਿੱਚ ਵਾਧੂ 2 ਬਿਲੀਅਨ ਡਾਲਰ ਮੁਹੱਈਆ ਕਰਵਾਏ ਜਾਣਗੇ। ਇਹ ਅਤੇ ਅੱਜ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇ...

ਹੰਟਾਵਾਇਰਸ ਦੇ ਪ੍ਰਕੋਪ ਤੋਂ ਵਿਸ਼ਵ ਸਿਹਤ ਏਜੰਸੀਆਂ ਚੌਕਸ, ਆਸਟ੍ਰੇਲੀਆ ਵਿੱਚ ਕੋਈ ਕੇਸ ਨਹੀਂ 11.05.2026

ਪੱਛਮੀ ਅਫ਼ਰੀਕਾ ਦੇ ਤੱਟ ਨੇੜੇ ਇੱਕ ਲਗਜ਼ਰੀ ਕਰੂਜ਼ ਜਹਾਜ਼ ’ਤੇ ਘਾਤਕ ਹੰਟਾਵਾਇਰਸ ਦੇ 7 ਸ਼ੱਕੀ ਮਾਮਲੇ ਸਾਹਮਣੇ ਆਉਣ ਨਾਲ ਵਿਸ਼ਵ ਪੱਧਰ ’ਤੇ ਚਿੰਤਾ ਵੱਧ ਗਈ ਹੈ। ਹਾਲਾਂਕਿ ਇਹ ਬਿਮਾਰੀ ਮਨੁੱਖਾਂ ਵਿੱਚ ਕਾਫੀ ਦੁਰਲੱਭ ਮੰਨੀ ਜਾਂਦੀ ਹੈ, ਪਰ ਸਿਹਤ ਮਾਹਿਰ ਇਸ ਘਟਨਾ ਨੂੰ ਗੰਭੀਰਤਾ ਨਾਲ ਦੇਖ ਰਹੇ ਹਨ। ਹੰਟਾਵਾਇਰਸ ਆਮ ਤੌਰ ’ਤੇ ਚੂਹਿਆਂ ਅਤੇ ਹੋਰ ਰੋਡੈਂਟਸ ਰਾਹੀਂ ਫੈਲਦਾ ਹੈ। ਇਸ ਬਿਮਾਰੀ ਨਾਲ ਬੁਖਾਰ, ਸਾਹ ਲੈਣ ਵਿੱਚ ਦਿੱਕਤ ਅਤੇ ਫੇਫੜਿਆਂ ਨਾਲ ਸੰਬੰਧਤ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਅਮਰੀਕਾ ਦ...

Listen to the SBS Punjabi full radio program: Mothers' Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਦਿਹਾੜੇ ਮੌਕੇ ਮਾਵਾਂ ਨੂੰ ਸਮਰਪਿਤ ਵਿਸ਼ੇਸ਼ ਰੇਡੀਓ ਪ੍ਰੋਗਰਾਮ 09.05.2026

The world celebrates Mother's Day on the second Sunday of May. On this special occasion, SBS Punjabi has dedicated this radio program to mums. From talking to women who gave birth after migrating to Australia without any support, to poems on motherhood and mother tongue, this radio program has it all. We also spoke to pelvic floor specialist Nisha, who says that a lack of awareness about these mus...

‘Not talking about pelvic health is impacting the quality of life of many Indian-origin mums’ - ਪੈਲਵਿਕ ਸਿਹਤ ਬਾਰੇ ਗੱਲ ਨਾ ਕਰਨਾ ਭਾਰਤੀ ਮੂਲ ਦੀਆਂ ਮਾਵਾਂ ਨੂੰ ਜੀਵਨ ਭਰ ਦੀਆਂ ਤਕਲੀਫ਼ਾਂ ਵੱਲ ਧੱਕ ਰਿਹਾ ਹੈ: ਸਿਹਤ ਮਾਹਰ 08.05.2026

Lack of awareness around their pelvic health is costing Indian-origin mums dearly, claims physiotherapist and pelvic health expert Nisha Kalia. She says that not only are the South Asian mums at a greater risk of a tear during childbirth, but also risk having long-term health issues, including urine leakage,joint and back pain, and other conditions which can impact their quality of life. Breaking...

ਖ਼ਬਰਾਂ ਫਟਾਫੱਟ: IS ਨਾਲ ਸਬੰਧਤ ਔਰਤਾਂ ਦੀ ਗ੍ਰਿਫ਼ਤਾਰੀ, ਹੰਟਾਵਾਇਰਸ ਦਾ ਖੌਫ਼, ਪੰਜਾਬ 'ਚ ਈਡੀ ਦੇ ਛਾਪੇ ਅਤੇ ਹੋਰ ਖ਼ਬਰਾਂ 08.05.2026

ਕਥਿਤ ਇਸਲਾਮਿਕ ਸਟੇਟ (IS) ਸਮੂਹ ਨਾਲ ਸਬੰਧ ਰੱਖਣ ਵਾਲੀਆਂ ਤਿੰਨ ਆਸਟ੍ਰੇਲੀਆਈ ਔਰਤਾਂ ਨੂੰ ਸੀਰੀਆ ਦੇ ਸ਼ਰਨਾਰਥੀ ਕੈਂਪ ਵਿੱਚ ਕਈ ਸਾਲ ਬਿਤਾਉਣ ਤੋਂ ਬਾਅਦ ਘਰ ਵਾਪਸ ਪਰਤਣ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ। ਕੌਮਾਂਤਰੀ ਖ਼ਬਰ ਦੀ ਗੱਲ ਕਰੀਏ ਤਾਂ, ਘਾਤਕ ਹੰਟਾਵਾਇਰਸ (hantavirus) ਦੇ ਪ੍ਰਕੋਪ ਦੇ ਕੇਂਦਰ ਬਣੇ ਇੱਕ ਕਰੂਜ਼ ਜਹਾਜ਼ ਤੋਂ ਕੱਢੇ ਗਏ ਤਿੰਨ ਵਿਅਕਤੀ ਵਿਸ਼ੇਸ਼ ਇਲਾਜ ਲਈ ਨੀਦਰਲੈਂਡ ਪਹੁੰਚ ਗਏ ਹਨ। ਪੰਜਾਬ 'ਚ ਈ ਡੀ ਨੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਮਾਮਲਿਆਂ ’ਚ ਵੀਰਵਾਰ 7 ਮਈ ਨੂੰ ਪੰਜਾਬ...

ਖ਼ਬਰਨਾਮਾ: ਫੈਡਰਲ ਬਜਟ ਤੋਂ ਹੋਵੇਗੀ $64b ਦੀ ਬਚਤ, ਆਸਟ੍ਰੇਲੀਆ ਪਰਤੇ IS ਨਾਲ ਸਬੰਧਤ ਪਰਿਵਾਰਾਂ ਵਿੱਚੋਂ 3 ਔਰਤਾਂ ਦੀ ਗ੍ਰਿਫਤਾਰੀ, ਤੇ ਹੋਰ ਖ਼ਬਰਾਂ 08.05.2026

ਖਜ਼ਾਨਾ ਮੰਤਰੀ ਜਿਮ ਚਾਲਮਰਸ ਦਾ ਕਹਿਣਾ ਹੈ ਕਿ ਫੈਡਰਲ ਬਜਟ ਵਿੱਚ 64 ਅਰਬ ਡਾਲਰ ਦੀ ਬੱਚਤ ਹੋਵੇਗੀ ਜੋ ਵਿਸ਼ਵ ਵਿਆਪੀ ਆਰਥਿਕ ਅਨਿਸ਼ਚਿਤਤਾ ਦੇ ਉੱਚੇ ਪੱਧਰ ਨੂੰ ਦਰਸਾਉਂਦੀ ਹੈ। ਇਸ ਬਚਤ ਵਿੱਚੋਂ ਲਗਭਗ $34 ਬਿਲੀਅਨ ਡਾਲਰ NDIS ਦੇ ਸੁਧਾਰਾਂ ਰਾਹੀਂ ਆਉਣਗੇ। ਓਧਰ, ਕੱਲ੍ਹ ਵੀਰਵਾਰ ਰਾਤ ਸਵੈ-ਘੋਸ਼ਿਤ ਇਸਲਾਮਿਕ ਸਟੇਟ ਸਮੂਹ ਨਾਲ ਸੰਬੰਧ ਰੱਖਣ ਵਾਲੀਆਂ ਦਰਜਨਾਂ ਔਰਤਾਂ ਅਤੇ ਬੱਚੇ ਵਾਪਿਸ ਆਸਟ੍ਰੇਲੀਆ ਪਹੁੰਚੇ ਹਨ। ਇਸ ਸਮੂਹ ਵਿੱਚ ਸ਼ਾਮਲ ਤਿੰਨ ਆਸਟ੍ਰੇਲੀਆਈ ਔਰਤਾਂ ਨੂੰ ਪਹੁੰਚਦੇ ਹੀ ਗ੍ਰਿਫਤਾਰ ਕਰ ਲਿਆ...

ਪੰਜਾਬੀ ਡਾਇਸਪੋਰਾ : ਨਿਊਜ਼ੀਲੈਂਡ ਇਮੀਗ੍ਰੇਸ਼ਨ ਦੀ ਕਾਰਵਾਈ, ਕੈਨੇਡਾ ਦਾ ਨਸ਼ਾ ਮਾਮਲਾ ਤੇ ਇਟਲੀ ਵਿੱਚ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ 08.05.2026

ਪੰਜਾਬੀ ਡਾਇਸਪੋਰਾ ਦੀ ਇਸ ਰਿਪੋਰਟ ਵਿੱਚ ਜਿੱਥੇ ਨਿਊਜ਼ੀਲੈਂਡ ਵੱਲੋਂ ਸਾਲ 2025 ਦੌਰਾਨ ਭਾਰਤੀਆਂ ਦੇ ਸਭ ਤੋਂ ਵੱਧ ਵੀਜ਼ੇ ਰੱਦ ਕਰਨ ਅਤੇ ਕੀਵੀ ਫਾਰਮਾਂ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ ਦਾ ਜ਼ਿਕਰ ਹੈ, ਉਥੇ ਹੀ ਕੈਨੇਡਾ ਰੀਜਨਲ ਪੁਲਿਸ ਵੱਲੋਂ ਪੰਜ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦਾ ਵੇਰਵਾ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਇਟਲੀ ਦੀ ਜਲ ਸੈਨਾ ਵਿੱਚ ਭਰਤੀ ਹੋ ਕੇ ਭਾਈਚਾਰੇ ਦਾ ਨਾਮ ਚਮਕਾਉਣ ਵਾਲੇ ਜਸ਼ਨਦੀਪ ਲੱਧੜ ਦੀ ਗੱਲ ਵੀ ਕੀਤੀ ਗਈ...

ਵਿਕਟੋਰੀਆ ਬੱਜਟ 2026-27: ਚੋਣਾਂ ਤੋਂ ਪਹਿਲਾਂ $1 ਬਿਲੀਅਨ ਸਰਪਲੱਸ ਅਤੇ ਮਹਿੰਗਾਈ ਤੋਂ ਰਾਹਤ ਦੇ ਵਾਅਦੇ 07.05.2026

ਵਿਕਟੋਰੀਆ ਦੀ ਲੇਬਰ ਸਰਕਾਰ ਨੇ 2026-27 ਦਾ ਰਾਜ ਬੱਜਟ ਪੇਸ਼ ਕਰਦਿਆਂ ਮਹਿੰਗਾਈ, ਵੱਧਦੀਆਂ ਵਿਆਜ ਦਰਾਂ ਅਤੇ ਮਿਡਲ ਈਸਟ ਤਣਾਅ ਦੇ ਆਰਥਿਕ ਪ੍ਰਭਾਵਾਂ ਦਾ ਹਵਾਲਾ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਇਸ ਬੱਜਟ ਵਿੱਚ ਪਰਿਵਾਰਾਂ ਲਈ ਰਾਹਤ ਉਪਰਾਲਿਆਂ ਦੇ ਨਾਲ-ਨਾਲ $1 ਬਿਲੀਅਨ ਸਰਪਲੱਸ ਰਾਹੀਂ ਰਾਜ ਦੇ ਕਰਜ਼ੇ ਨੂੰ ਘਟਾਉਣ ਦੀ ਯੋਜਨਾ ਵੀ ਸ਼ਾਮਲ ਹੈ। ਇਸ ਪੌਡਕਾਸਟ ਵਿੱਚ ਜਾਣੋ ਕਿ ਬੱਜਟ ਦੇ ਮੁੱਖ ਐਲਾਨ ਕੀ ਹਨ ਅਤੇ ਇਹ ਤੁਹਾਡੇ ਘਰੇਲੂ ਖਰਚਿਆਂ ‘ਤੇ ਕਿਵੇਂ ਅਸਰ ਪਾ ਸਕਦੇ ਹਨ।

ਖ਼ਬਰਨਾਮਾ : ਫੈਡਰਲ ਸਰਕਾਰ ਵੱਲੋਂ ਬਣਾਇਆ ਜਾਵੇਗਾ ਨੈਸ਼ਨਲ ਅਰਲੀ ਐਜੂਕੇਸ਼ਨ ਐਂਡ ਕੇਅਰ ਕਮਿਸ਼ਨ 07.05.2026

ਫੈਡਰਲ ਸਰਕਾਰ ਵੱਲੋਂ ਨੈਸ਼ਨਲ ਅਰਲੀ ਐਜੂਕੇਸ਼ਨ ਐਂਡ ਕੇਅਰ ਕਮਿਸ਼ਨ ਦੀ ਸਥਾਪਨਾ ਸਬੰਧੀ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ। ਸਿੱਖਿਆ ਮੰਤਰੀ ਜੇਸਨ ਕਲੇਅਰ ਮੁਤਾਬਿਕ ਸਰਕਾਰ ਇਸ ਯੋਜਨਾ ਬਾਰੇ ਰਾਜਾਂ ਅਤੇ ਖੇਤਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਅਤੇ ਜੁਲਾਈ ਵਿੱਚ ਹੋਣ ਵਾਲੀ ਸਿੱਖਿਆ ਮੰਤਰੀਆਂ ਦੀ ਬੈਠਕ ਵਿੱਚ ਕਮਿਸ਼ਨ ਦਾ ਮੁੱਦਾ ਪ੍ਰਮੁੱਖਤਾ ਨਾਲ ਉਭਾਰਿਆ ਜਾਵੇਗਾ। ਇਸ ਕਮਿਸ਼ਨ ਦੀ ਭੂਮਿਕਾ ਸਾਰੇ ਮੁਲਕ ਵਿੱਚ ਕਿਫਾਇਤੀ ਬਾਲ ਦੇਖਭਾਲ ਤੱਕ ਇੱਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣਾ ਹੋਵੇਗੀ। ਇਹ ਅਤੇ ਹੋਰ ਅਹਿਮ...

ਬਾਲੀਵੁੱਡ ਗੱਪਸ਼ੱਪ: ਦਿਲਜੀਤ ਦੋਸਾਂਝ ਨੇ ਜਿੰਮੀ ਫੈਲਨ ਨੂੰ ਲਾਇਆ ਭੰਗੜਾ ਪਾਉਣ 07.05.2026

ਸਿੰਗਰ ਐਕਟਰ ਦਿਲਜੀਤ ਦੋਸਾਂਝ ਨੇ ਜਿੰਮੀ ਫੈਲਨ ਦੇ ਮਸ਼ਹੂਰ 'ਦਾ ਟੂਨਾਈਟ ਸ਼ੋਅ' ਵਿੱਚ ਭਾਗ ਲੈ ਕਿ ਇੱਕ ਵਾਰ ਫੇਰ 'ਪੰਜਾਬੀ ਆ ਗਏ ਓਏ' ਦਾ ਲਲਕਾਰਾ ਮਾਰਿਆ ਅਤੇ ਕਿਹਾ ਕਿ ਜੇ ਇੱਕ ਵਾਰ ਪੰਜਾਬੀ ਆ ਜਾਣ ਤਾਂ ਛੇਤੀ ਨਹੀਂ ਜਾਂਦੇ। ਇਹ ਅਤੇ ਫਿਲਮੀ ਦੁਨਿਆ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...

ਆਸਟ੍ਰੇਲੀਆ ਦੀ ਪੜ੍ਹਾਈ ਦਾ ਸੁਪਨਾ ਹੁਣ ਕਿੰਨਾ ਕੁ ਔਖਾ? 07.05.2026

ਆਸਟ੍ਰੇਲੀਆ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਰਿਫੂਜ਼ਲ ਦਰਾਂ ਇਤਿਹਾਸਕ ਪੱਧਰ 'ਤੇ ਪਹੁੰਚ ਗਈਆਂ ਹਨ। ਫਰਵਰੀ 2026 ਵਿੱਚ, ਵਿਦੇਸ਼ੀ ਵਿਦਿਆਰਥੀ ਵੀਜ਼ਾ ਰੱਦ ਦਰ 32.5 ਫ਼ੀਸਦੀ ਤੱਕ ਪਹੁੰਚ ਗਈ ਜੋ ਲਗਭਗ ਦੋ ਦਹਾਕਿਆਂ ਵਿੱਚ ਸਭ ਤੋਂ ਉੱਚੀ ਦਰ ਹੈ। ਦੱਖਣੀ ਏਸ਼ੀਆਈ ਦੇਸ਼ਾਂ, ਖਾਸ ਕਰਕੇ ਭਾਰਤ, ਨੇਪਾਲ ਅਤੇ ਬੰਗਲਾਦੇਸ਼ ਤੋਂ ਆਉਣ ਵਾਲੇ ਵਿਦਿਆਰਥੀ ਇਸ ਰੁਝਾਨ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਬਦਲਾਅ ਸਿਰਫ਼ ਵੀਜ਼ਾ ਸੁਧਾਰਾਂ ਦਾ ਨਹੀਂ, ਸਗੋਂ ਵੱਡੇ ਸਿਆਸੀ...

ਤਿੰਨ ਪੀੜ੍ਹੀਆਂ ਨੇ 5 ਕਿਮੀ ਦੌੜ ਵਿੱਚ ਇਕੱਠਿਆਂ ਲਿਆ ਭਾਗ: 80 ਸਾਲਾ ਦਲਬੀਰ ਸਿੰਘ ਬਣੇ ਪ੍ਰੇਰਣਾ ਸਰੋਤ 06.05.2026

ਸਿਡਨੀ ਦੇ ਵਸਨੀਕ 80 ਸਾਲ ਤੋਂ ਵੱਧ ਉਮਰ ਦੇ ਦਲਬੀਰ ਸਿੰਘ ਜਦ ਆਪਣੇ ਪੁੱਤਰ ਅਤੇ ਪੋਤਿਆਂ ਨਾਲ ਖੇਡ ਮੈਦਾਨ ਵਿੱਚ ਦੌੜ ਮੁਕਾਬਲਿਆਂ ਵਿੱਚ ਭਾਗ ਲੈਂਦੇ ਨਜ਼ਰ ਆਉਂਦੇ ਹਨ ਤਾਂ ਵੇਖਣ ਵਾਲਿਆਂ ਦਾ ਧਿਆਨ ਆਪਣੇ ਆਪ ਖਿੱਚਿਆ ਜਾਂਦਾ ਹੈ। ਤਿੰਨ ਪੀੜੀਆਂ ਦਾ ਇਕੱਠੇ ਮੈਦਾਨ ਵਿੱਚ ਆਉਣਾ ਨਾ ਸਿਰਫ ਦਲਬੀਰ ਸਿੰਘ ਦੀ ਫਿੱਟਨੈੱਸ ਨੂੰ ਬਿਆਨ ਕਰਦਾ ਹੈ ਸਗੋਂ ਪਰਿਵਾਰਕ ਏਕਤਾ, ਸੰਸਕਾਰਾਂ ਅਤੇ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਇੱਕ ਪ੍ਰੇਰਨਾ ਸਰੋਤ ਵੀ ਹੋ ਨਿਬੜਦਾ ਹੈ।

ਖ਼ਬਰਨਾਮਾ: ਆਈ.ਐਸ. ਨਾਲ ਜੁੜੇ ਪਰਿਵਾਰਾਂ ਦੀ ਆਸਟ੍ਰੇਲੀਆ ਵਾਪਸੀ, ਵਿਆਜ ਦਰਾਂ ਅਤੇ ਵਿਸ਼ਵ ਘਟਨਾਵਾਂ ‘ਚ ਤੇਜ਼ ਹਲਚਲ 06.05.2026

ਅੱਜ ਦੀਆਂ ਖ਼ਬਰਾਂ ਵਿੱਚ ਆਸਟ੍ਰੇਲੀਆ ਵਾਪਸ ਆ ਰਹੇ ਆਈ.ਐਸ. ਨਾਲ ਜੁੜੇ ਪਰਿਵਾਰਾਂ ਤੋਂ ਲੈ ਕੇ ਅਮਰੀਕਾ-ਈਰਾਨ ਤਣਾਅ, ਚੀਨ ਵਿੱਚ ਧਮਾਕਾ, ਵਿਆਜ ਦਰਾਂ ਦਾ ਅਸਰ ਅਤੇ ਦੁਨੀਆ ਭਰ ਵਿੱਚ ਮਹਿਲਾ ਸਮਾਨਤਾ ਪ੍ਰੋਗਰਾਮਾਂ ‘ਤੇ ਕਟੌਤੀਆਂ ਸ਼ਾਮਲ ਹਨ। ਵਿਸਥਾਰਤ ਜਾਣਕਾਰੀ ਲਈ ਸੁਣੋ ਪੂਰਾ ਪੌਡਕਾਸਟ...

ਪਾਕਿਸਤਾਨ ਡਾਇਰੀ: ਦੱਖਣੀ ਵਜ਼ੀਰਿਸਤਾਨ ਵਿੱਚ ਆਤਮਘਾਤੀ ਹਮਲਾ ਨਾਕਾਮ, ਇੱਕ ਦੀ ਮੌਤ ਤੇ ਕਈ ਜ਼ਖਮੀ 06.05.2026

ਅਧਿਕਾਰੀਆਂ ਮੁਤਾਬਿਕ ਸੋਮਵਾਰ ਸ਼ਾਮ ਦੱਖਣੀ ਵਜ਼ੀਰਿਸਤਾਨ ਦੇ ਆਜ਼ਮ ਵਰਸਾਕ ਬਜ਼ਾਰ ਨੇੜੇ ਇੱਕ ਆਤਮਘਾਤੀ ਹਮਲੇ ਦੀ ਕੋਸ਼ਿਸ਼ ਨੂੰ ਫੌਜ ਨੇ ਨਾਕਾਮ ਕਰ ਦਿੱਤਾ ਹੈ। ਬਾਰੂਦ ਨਾਲ ਭਰੀ ਇੱਕ ਗੱਡੀ ਚੈੱਕ ਪੋਸਟ ਤੱਕ ਪਹੁੰਚਣ ਤੋਂ ਪਹਿਲਾਂ ਹੀ ਫੌਜ ਨੇ ਤਬਾਹ ਕਰ ਦਿੱਤੀ। ਇਸ ਧਮਾਕੇ ਕਾਰਨ ਨੇੜਲੇ ਪੈਟਰੋਲ ਪੰਪ, ਦੁਕਾਨਾਂ ਅਤੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਿਆ। ਹਾਦਸੇ ਵਿੱਚ ਇੱਕ ਨਾਗਰਿਕ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹੋਰ ਵੇਰਵਿਆਂ ਅਤੇ ਪਾ...

ਕੋਲੰਬੀਆ ਦੇ ਹਿੱਪੋ ਸੰਕਟ ‘ਚ ਭਾਰਤੀ ਪੇਸ਼ਕਸ਼: ਅਨੰਤ ਅੰਬਾਨੀ ਵੱਲੋਂ ਜਾਨਵਰਾਂ ਨੂੰ ਬਚਾਉਣ ਦੀ ਪੇਸ਼ਕਸ਼ ਨਾਲ ਚਰਚਾ ਹੋਈ ਤੇਜ਼ 06.05.2026

ਕੋਲੰਬੀਆ ਵਿੱਚ ਪੈਬਲੋ ਐਸਕੋਬਾਰ (Pablo Escobar) ਨਾਲ ਜੁੜੇ ਹਿੱਪੋਜ਼ ਦੀ ਵੱਧਦੀ ਗਿਣਤੀ ਵਾਤਾਵਰਣ ਅਤੇ ਲੋਕਾਂ ਲਈ ਚਿੰਤਾ ਬਣੀ ਹੋਈ ਹੈ। ਸਰਕਾਰ euthanasia ਵਰਗੇ ਕਦਮਾਂ ‘ਤੇ ਵਿਚਾਰ ਕਰ ਰਹੀ ਹੈ, ਜਦਕਿ ਭਾਰਤੀ ਉਦਯੋਗਪਤੀ ਅਨੰਤ ਅੰਬਾਨੀ ਵੱਲੋਂ ਹਿੱਪੋਜ਼ ਨੂੰ ਭਾਰਤ ਲਿਜਾਣ ਦੀ ਪੇਸ਼ਕਸ਼ ਨੇ ਇਸ ਮਸਲੇ ਨੂੰ ਨਵਾਂ ਮੋੜ ਦਿੱਤਾ ਹੈ।

Australia deports 15 Indian nationals, including 11 from Punjab - ਆਸਟ੍ਰੇਲੀਆ ਨੇ 11 ਪੰਜਾਬੀਆਂ ਸਮੇਤ ਭਾਰਤੀ ਮੂਲ ਦੇ 15 ਲੋਕਾਂ ਨੂੰ ਕੀਤਾ ਡਿਪੋਰਟ, ਜਾਣੋ ਪੂਰਾ ਮਾਮਲਾ 05.05.2026

Australia has deported at least 15 people of Indian origin, including 11 from Punjab. The Department of Home Affairs told SBS Punjabi that this was part of "planned charter removals" aimed at removing "unlawful non-citizens from Australia". The Indian government has confirmed it has accepted their return. In this podcast, SBS Punjabi looks at the details of the case and sheds light on the laws tha...

ਆਸਟ੍ਰੇਲੀਆਈ ਸਿੱਖ ਭਾਈਚਾਰੇ ਨੂੰ ਨਨਕਾਣਾ ਸਾਹਿਬ ਵਿਖੇ ਗੁਰਦੁਆਰਾ ਕਿਆਰਾ ਸਾਹਿਬ ਦੀ ਕਾਰ ਸੇਵਾ ਦੀ ਮਿਲੀ ਜ਼ਿੰਮੇਵਾਰੀ 05.05.2026

ਰੋਜ਼ਾਨਾ ਅਰਦਾਸ ਵਿੱਚ ਸਿੱਖ ਉਹਨਾਂ ਗੁਰਦੁਆਰਿਆਂ ਦੀ ਸੇਵਾ ਅਤੇ ਸੰਭਾਲ ਲਈ ਬੇਨਤੀ ਕਰਦੇ ਹਨ ਜੋ ਉਨ੍ਹਾਂ ਦੀ ਪਹੁੰਚ ਤੋਂ ਦੂਰ, ਵਿਦੇਸ਼ਾਂ ਵਿੱਚ ਸਥਿਤ ਹਨ। ਹੁਣ ਆਸਟ੍ਰੇਲੀਆਈ ਸੰਗਤ ਨੂੰ ਪਾਕਿਸਤਾਨ ਦੇ ਇੱਕ ਇਤਿਹਾਸਕ ਗੁਰਦੁਆਰਾ ਦੀ ਕਾਰ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਪ੍ਰੋਜੈਕਟ ਗੁਰਦੁਆਰਾ ਕਿਆਰਾ ਸਾਹਿਬ ਦੀ ਸੰਭਾਲ, ਮੁਰੰਮਤ ਅਤੇ ਵਿਸਥਾਰ ਨਾਲ ਸੰਬੰਧਿਤ ਹੈ। ਇਸ ਬਾਰੇ ਵਿਸਥਾਰਤ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ...

ਖ਼ਬਰਨਾਮਾ: ਮੱਧ ਪੂਰਬ ਦੀ ਜੰਗ ਅਤੇ ਮਹਿੰਗਾਈ ਦਾ ਅਸਰ, ਰਿਜ਼ਰਵ ਬੈਂਕ ਨੇ ਵਿਆਜ ਦਰਾਂ 'ਚ ਕੀਤਾ 0.25% ਦਾ ਵਾਧਾ 05.05.2026

ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਅਧਿਕਾਰਤ ਕੈਸ਼ ਰੇਟ ਨੂੰ 4.10 ਫ਼ੀਸਦੀ ਤੋਂ ਵਧਾ ਕੇ 4.35 ਫ਼ੀਸਦੀ ਕਰ ਦਿੱਤਾ ਹੈ, ਜੋ ਕਿ 0.25 ਫ਼ੀਸਦੀ ਅੰਕਾਂ ਦਾ ਵਾਧਾ ਹੈ। ਇਹ ਇਸ ਸਾਲ ਰਿਜ਼ਰਵ ਬੈਂਕ ਵੱਲੋਂ ਲਗਾਤਾਰ ਤੀਜੀ ਵਾਰ ਵਧਾਈ ਗਈ ਦਰ ਹੈ, ਜਿਸ ਨਾਲ ਕੈਸ਼ ਰੇਟ 2024 ਦੇ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਪਿਛਲੀਆਂ ਤਿੰਨ ਕਟੌਤੀਆਂ ਤੋਂ ਮਿਲੀ ਬੱਚਤ ਅਮਲੀ ਤੌਰ 'ਤੇ ਖ਼ਤਮ ਹੋ ਗਈ ਹੈ। ਇਹ ਫ਼ੈਸਲਾ ਉਸ ਵੇਲੇ ਆਇਆ ਜਦੋਂ ਮਾਰਚ ਵਿੱਚ ਮਹਿੰਗਾਈ ਦਰ 4.6 ਫ਼ੀਸਦੀ ਤੱਕ ਪਹੁੰਚ ਗਈ ਜੋ 2023 ਤੋਂ ਬਾਅਦ ਸਭ ਤ...

Höre den Podcast SBS Punjabi - ਐਸ ਬੀ ਐਸ ਪੰਜਾਬੀ in Replaio

Radio und Podcasts in einer App - kostenlos und ohne Anmeldung. Installiere sie noch heute und verpasse den Start nicht

Bei Google Play herunterladen

Replaio ist kein Herausgeber von Podcasts; die Namen der Sendungen, Cover und Audioinhalte gehören ihren Autoren und werden über öffentliche RSS-Feeds verbreitet