SBS

SBS Punjabi - ਐਸ ਬੀ ਐਸ ਪੰਜਾਬੀ

News PA ↓ Epizody: 1408

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Určitě navštivte web podcastu a podpořte jeho tvůrce: www.sbs.com.au

Autor

SBS

Kategorie

News

Web podcastu

www.sbs.com.au

Nejnovější epizoda

10. čvc 2026

Kde poslouchat?

Podcasty v aplikaci Replaio Radio Už brzy

Podcasty míří do aplikace už brzy. Nainstaluj si ji teď a jako první uvidíš úplně nový pohled na podcasty

Stáhnout z Google Play Nainstaluj zdarma Android téměř 10 mil. stažení · hodnocení 4,8 iOS už brzy

Epizody

Listen to the full SBS Punjabi program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 03.07.2025

In SBS Punjabi's latest radio program, listen to major national and international news, along with the latest updates from the state of Punjab. The show includes a report on the arrest of a 21-year-old man who allegedly travelled from Perth to Melbourne with a large amount of cash using a false identity. Do not miss a special story about the Punjabi community living in regional area of Toowoomba i...

ਵਿਕਟੋਰੀਆ ਦੇ ਚਾਈਲਡਕੇਅਰ ਵਿੱਚ ਬੱਚਿਆਂ ਨਾਲ ਕਥਿਤ ਸ਼ੋਸ਼ਣ ਮਾਮਲੇ ਤੋਂ ਬਾਅਦ ਆਪਣੇ ਬੱਚਿਆਂ ਨਾਲ ਕਿਵੇਂ ਅਤੇ ਕੀ ਗੱਲ ਕਰੀਏ? 02.07.2025

ਵਿਕਟੋਰੀਆ ਦੇ ਬਾਲ ਸੰਭਾਲ ਕੇਂਦਰ ਵਿੱਚ ਬੱਚਿਆਂ ਨਾਲ ਕਥਿਤ ਤੌਰ ਉੱਤੇ ਹੋਏ ਸ਼ੋਸ਼ਣ ਦੇ ਮਾਮਲੇ ਨੇ ਬੱਚਿਆਂ ਦੀ ਸੁਰੱਖਿਆ ਬਾਬਤ ਕਈ ਚਿੰਤਾਵਾਂ ਖੜੀਆਂ ਕਰ ਦਿੱਤੀਆਂ ਹਨ। ਮਾਹਿਰਾਂ ਮੁਤਾਬਿਕ ਬੱਚਿਆਂ ਨੂੰ ਸ਼ੋਸ਼ਣ ਤੋਂ ਬਚਾਉਣ ਲਈ ਉਨ੍ਹਾਂ ਨਾਲ ਸਹੀ ਗੱਲਬਾਤ ਕਰਨੀ ਬਚਾਅ ਦਾ ਹਿੱਸਾ ਹੈ। ਬੱਚੇ ਨਾਲ ਜਿਨਸੀ ਸ਼ੋਸ਼ਣ ਬਾਰੇ ਕਿਵੇਂ ਗੱਲ ਕੀਤੀ ਜਾ ਸਕਦੀ ਹੈ? ਉਨ੍ਹਾਂ ਨੂੰ ਕਿਵੇਂ ਜਾਗਰੂਕ ਕੀਤਾ ਜਾ ਸਕਦਾ ਹੈ? ਇਸ ਬਾਰੇ ਸੁਣੋ ਇਹ ਪੌਡਕਾਸਟ....

ਖ਼ਬਰਨਾਮਾ: ਚਾਈਲਡ ਕੇਅਰ ਸੈਂਟਰਾਂ ਨੂੰ ਫੈਡਰਲ ਸਰਕਾਰ ਦੀ ਚੇਤਾਵਨੀ 02.07.2025

ਫੈਡਰਲ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਚਾਈਲਡ ਕੇਅਰ ਸੈਂਟਰ ਸੁਰੱਖਿਆ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਹਨ ਤਾਂ ਉਹ ਉਨ੍ਹਾਂ ਤੋਂ ਫੰਡਿੰਗ ਖੋਹਣ ਲਈ ਨਵੀਆਂ ਸ਼ਕਤੀਆਂ ਦੀ ਮੰਗ ਕਰੇਗੀ। ਇਹ ਖੁਲਾਸਾ ਵਿਕਟੋਰੀਆ ਪੁਲਿਸ ਵੱਲੋਂ ਇੱਕ ਚਾਈਲਡ ਕੇਅਰ ਕਰਮਚਾਰੀ ਨੂੰ ਗ੍ਰਿਫ਼ਤਾਰ ਕਰਨ ਅਤੇ ਕਥਿਤ ਜਿਨਸੀ ਅਪਰਾਧਾਂ ਨਾਲ ਸਬੰਧਤ 70 ਦੋਸ਼ ਲਗਾਉਣ ਤੋਂ ਬਾਅਦ ਹੋਇਆ ਹੈ। ਇਹ ਅਤੇ ਦਿਨ ਦੀਆਂ ਹੋਰ ਅਹਿਮ ਖਬਰਾਂ ਲਈ ਸੁਣੋ ਇਹ ਪੌਡਕਾਸਟ..

ਸਰਦਾਰ ਜੀ 3 ਦੇ ਰਿਲੀਜ਼ ਹੋਣ ‘ਤੇ ਛਿੜੇ ਵਿਵਾਦ ਤੋਂ ਬਾਅਦ ਕੀ ਦਿਲਜੀਤ ਦੋਸਾਂਝ ਨੂੰ ‘ਬਾਰਡਰ 2’ ਵਿਚੋਂ ਕੱਢਿਆ ਜਾਵੇਗਾ? 02.07.2025

ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਹਾਲ ਹੀ ਵਿੱਚ ਕਈ ਟਿੱਪਣੀਆਂ ਦੇ ਨਿਸ਼ਾਨਾ ਬਣ ਗਏ ਹਨ, ਜਿਸ ਦੌਰਾਨ Federation of Western India Cine Employees (FWICE) ਨੇ ਸੰਨੀ ਦਿਓਲ ਨੂੰ ਭੇਜੀ ਇੱਕ ਚਿੱਠੀ ਵਿੱਚ ‘ਬਾਰਡਰ 2’ ਫ਼ਿਲਮ ‘ਚ ਦਿਲਜੀਤ ਦੀ ਮੌਜੂਦਗੀ ‘ਤੇ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ। ਜਿੱਥੇ ਕੁੱਝ ਹਸਤੀਆਂ ‘ਸਰਦਾਰ ਜੀ 3' ਦੀ ਰਿਲੀਜ਼ ਦੇ ਮੁੱਦੇ ਉੱਤੇ ਰੋਸ ਜ਼ਾਹਿਰ ਕਰ ਰਹੀਆਂ ਹਨ, ਉੱਥੇ ਜਸਬੀਰ ਜੱਸੀ ਅਤੇ ਹੋਰ ਕਲਾਕਾਰ ਦਿਲਜੀਤ ਦੇ ਸਮਰਥਨ ਵਿੱਚ ਖੜ੍ਹ ਰਹੇ ਹਨ। ਇੰਨ੍ਹਾਂ...

ਪਾਕਿਸਤਾਨ ਡਾਇਰੀ: ਇਮਰਾਨ ਖਾਨ ਦੀ ਪਾਰਟੀ ਸੰਸਦ ਦੀਆਂ ਰਾਖਵੀਆਂ ਸੀਟਾਂ ਲਈ ਅਯੋਗ ਕਰਾਰ 02.07.2025

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ' (ਪੀਟੀਆਈ) ਨੂੰ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾਵਾਂ ਵਿੱਚ ਰਾਖਵੀਆਂ ਸੀਟਾਂ ਦਾ ਹੱਕ ਨਹੀਂ ਹੈ। ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਨੇ ਪੀਟੀਆਈ ਅਤੇ ਸੰਬੰਧਿਤ ਪਟੀਸ਼ਨਕਰਤਾਵਾਂ ਵੱਲੋਂ ਦਾਇਰ ਸਾਰੀਆਂ ਸਮੀਖਿਆ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਪਾਕਿਸਤਾਨ ਤੋਂ ਹੋਰ ਖਬਰਾਂ ਲਈ ਸੁਣੋ ਇਹ ਪੌਡਕਾਸਟ..

1 ਜੁਲਾਈ ਤੋਂ ਕੰਸਟ੍ਰਕਸ਼ਨ ਵਿੱਚ ਟ੍ਰੇਨਿੰਗ ਕਰਨ ਵਾਲਿਆਂ ਲਈ ਸਰਕਾਰ ਵਲੋਂ $10,000 01.07.2025

ਜੁਲਾਈ 1, 2025 ਤੋਂ ਰਿਹਾਇਸ਼ ਨਿਰਮਾਣ ਖਿੱਤੇ ਵਿੱਚ ਟਰੇਨਿੰਗ ਕਰ ਰਹੇ ਲੋਕਾਂ ਨੂੰ ਸਰਕਾਰ ਵਲੋਂ $10,000 ਪ੍ਰੋਤਸਾਹਨ (incentive) ਵਜੋਂ ਮਿਲਣਗੇ। ਅਲਬਨੀਜ਼ੀ ਸਰਕਾਰ ਨੇ ਉਸਾਰੀ ਕਾਰਜਬਲ ਭਾਵ construction workforce ਨੂੰ ਵਧਾਉਣ ਲਈ ਇਹ ਉਪਰਾਲਾ ਸ਼ੁਰੂ ਕੀਤਾ ਹੈ। ਇਸ ਦੇ ਚਲਦੇ ਯੋਗ ਅਪ੍ਰੈਂਟਿਸ / ਸਿੱਖਿਆਰਥੀ ਅਦਾ ਕੀਤੀ ਗਈ ਤਨਖਾਹ ਤੋਂ ਇਲਾਵਾ, ਕੁੱਲ $10,000 ਪ੍ਰੋਤਸਾਹਨ ਭੁਗਤਾਨਾਂ ਦੇ ਹੱਕਦਾਰ ਹੋਣਗੇ। ਇਹ ਵਜੀਫਾ ਕੌਣ ਅਤੇ ਕਿਵੇਂ ਹਾਸਲ ਕਰ ਸਕਦਾ ਹੈ? ਜਾਨਣ ਲਈ ਸੁਣੋ ਇਹ ਪੌਡਕਾਸਟ।

ਖ਼ਬਰਨਾਮਾ: ਨਿਊ ਸਾਊਥ ਵੇਲਜ਼ 'ਚ 'ਬੰਬ ਚੱਕਰਵਾਤ' ਕਾਰਨ ਅਚਾਨਕ ਹੜ੍ਹਾਂ ਦਾ ਖ਼ਤਰਾ 01.07.2025

ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਸਿਡਨੀ ਨੂੰ ਪ੍ਰਭਾਵਿਤ ਕਰਨ ਵਾਲਾ ਤੇਜ਼ੀ ਨਾਲ ਵਿਕਸਤ ਹੋ ਰਿਹਾ ਤੂਫਾਨ ਅੱਜ 1 ਜੁਲਾਈ ਅਤੇ ਕੱਲ੍ਹ 2 ਜੁਲਾਈ ਨੂੰ ਨਿਊ ਸਾਊਥ ਵੇਲਜ਼ ਦੇ ਤੱਟ ਦੇ ਮਹੱਤਵਪੂਰਨ ਹਿੱਸਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਨੂੰ 'ਬੰਬ ਚੱਕਰਵਾਤ' ਕਿਹਾ ਜਾ ਰਿਹਾ ਹੈ ਜਿਸ ਵੱਲੋਂ ਆਸਟ੍ਰੇਲੀਆ ਦੇ ਪੂਰਬੀ ਤੱਟ 'ਤੇ ਕੁਝ ਘੰਟਿਆਂ ਵਿੱਚ 100 ਮਿਲੀਮੀਟਰ ਤੋਂ ਵੱਧ ਮੀਂਹ ਵਰਸਾਉਣ ਦੀ ਸੰਭਾਵਨਾ ਹੈ। ਇਸਤੋਂ ਇਲਾਵਾ ਦਿਨ ਦੀਆਂ ਹੋਰ ਅਹਿਮ ਖਬਰਾਂ ਲਈ ਸੁਣੋ ਇਹ ਪੌਡਕਾਸਟ...

ਪੰਜਾਬੀ ਡਾਇਰੀ: ਮਜੀਠੀਆ ਤੇ ਕਾਰਵਾਈ ਸਬੰਧੀ ਸਵਾਲ ਚੁੱਕਣ ਵਾਲੇ AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਪਾਰਟੀ ਵਿਚੋਂ 5 ਸਾਲ ਲਈ ਮੁਅੱਤਲ 01.07.2025

ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵਿਰੁੱਧ ਵਿਜੀਲੈਂਸ ਕਾਰਵਾਈ ਉੱਤੇ ਸਵਾਲ ਉਠਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੂੰ ਪਾਰਟੀ ਤੋਂ 5 ਸਾਲਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੀ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਨੇ ਇਹ ਫੈਸਲਾ ਲਿਆ ਹੈ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

ਖਬਰਨਾਮਾ: ਐਲਬਨੀਜ਼ੀ ਨੇ ਇੱਕ ਵਾਰ ਫਿਰ ਕਿਹਾ ਕਿ ਰਾਸ਼ਟਰੀ ਰੱਖਿਆ ਰਣਨੀਤੀ ਦੇ ਹਿੱਸੇ ਵਜੋਂ ਰੱਖਿਆ ਖਰਚ ਨਹੀਂ ਵਧਾਏਗਾ ਆਸਟ੍ਰੇਲੀਆ 30.06.2025

ਅਮਰੀਕਾ ਵੱਲੋਂ ਰੱਖਿਆ ਬਜਟ ਨੂੰ ਵਧਾਉਣ ਦੀਆਂ ਮੰਗਾਂ ਤੋਂ ਬਾਅਦ, ਐਂਥਨੀ ਅਲਬਾਨੀਜੀ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਅਗਲੇ ਅਪ੍ਰੈਲ ਵਿੱਚ ਰਾਸ਼ਟਰੀ ਰੱਖਿਆ ਰਣਨੀਤੀ ਦੇ ਹਿੱਸੇ ਵਜੋਂ ਰੱਖਿਆ ਖਰਚ ਨਹੀਂ ਵਧਾਏਗਾ। ਅਮਰੀਕਾ ਆਸਟ੍ਰੇਲੀਆ ਤੋਂ ਆਪਣੇ ਰੱਖਿਆ ਖਰਚ ਨੂੰ G-D-P ਦੇ 3.5 ਪ੍ਰਤੀਸ਼ਤ ਤੱਕ ਵਧਾਉਣ ਦੀ ਮੰਗ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਵਿਦੇਸ਼ ਮੰਤਰੀ ਪੈਨੀ ਵੋਂਗ ਅਮਰੀਕਾ ਦੀ ਯਾਤਰਾ ਤੇ ਜਾ ਰਹੀ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਐਸ ਬ...

ਤਸਮਾਨੀਆ: ਘਰ ਦਾ ਕਬਜ਼ਾ ਲੈਣ ਗਏ ਪੁਲਿਸ ਅਧਿਕਾਰੀ ਦੀ ਗੋਲ਼ੀ ਮਾਰ ਕੇ ਹੱਤਿਆ 30.06.2025

ਤਸਮਾਨੀਆ ਦੇ ਪੇਂਡੂ ਇਲਾਕੇ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਦੀ ਉਸ ਵੇਲੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਇੱਕ ਘਰ ਉੱਤੇ ਕਬਜ਼ਾ ਕਰਨ ਦੇ ਹੁਕਮ ਦੇ ਰਿਹਾ ਸੀ। 57 ਸਾਲਾ ਪੁਲਿਸ ਕਾਂਸਟੇਬਲ ਸਵੇਰੇ ਕਰੀਬ 11 ਵਜੇ ਹੋਰ ਅਧਿਕਾਰੀਆਂ ਦੇ ਨਾਲ ਉੱਤਰ-ਪੱਛਮੀ ਤਸਮਾਨੀਆ ਵਿੱਚ ਇਸ ਘਰ ਨੂੰ ਜ਼ਬਤ ਕਰਨ ਗਿਆ ਸੀ।

ਪੰਜਾਬੀ ਬੱਚਿਆਂ ਦੀ ਗਰੀਬੀ ਨੂੰ ਪੜ੍ਹਾਈ ਜ਼ਰੀਏ ਖਤਮ ਕਰਨ ਦੀ ਮੁਹਿੰਮ ਆਸਟ੍ਰੇਲੀਆ ਪਹੁੰਚਾ ਰਹੇ ਹਨ ਹਰਗਗਨ ਸਿੰਘ ਕੋਹਲੀ 30.06.2025

ਆਪਣੇ ਪਰਿਵਾਰ ਨੂੰ ਗਰੀਬੀ ਤੋਂ ਉਭਰਦਾ ਦੇਖਣ ਵਾਲੇ ਤੇ ਹੁਣ ਆਸਟ੍ਰੇਲੀਆ ਵੱਸਦੇ ਹਰਗਗਨ ਪੰਜਾਬ ਵਿੱਚ ਗਰੀਬੀ ਨੂੰ ਖਤਮ ਕਰਨ ਦੇ ਮੱਕਸਦ ਨਾਲ ਇੱਕ ਮੁਹਿੰਮ ਚਲਾ ਰਹੇ ਹਨ। 'ਸਿੱਖੀ ਅਵੇਅਰਨੈਸ ਫਾਊਂਡੇਸ਼ਨ' ਪੰਜਾਬ ਵਿੱਚ ਰਹਿੰਦੇ ਬੱਚਿਆਂ ਨੂੰ 'ਸਪਾਂਸਰਸ਼ਿਪ' ਦਿਲਵਾ ਕੇ ਉਨ੍ਹਾਂ ਨੂੰ ਪੜ੍ਹਾਈ ਕਰਵਾਉਂਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੱਕ ਬੱਚੇ ਦੀ ਪੜ੍ਹਾਈ ਪੂਰੇ ਪਰਿਵਾਰ ਦੀ ਗਰੀਬੀ ਖ਼ਤਮ ਕਰ ਸਕਦੀ ਹੈ। ਹੋਰ ਵੇਰਵੇ ਲਈ ਇਹ ਖਾਸ ਇੰਟਰਵਿਊ ਸੁਣੋ...

1 ਜੁਲਾਈ ਤੋਂ ਆਸਟ੍ਰੇਲੀਆ ਦੇ ਸੜਕੀ ਕਾਨੂੰਨ ਹੋਣਗੇ ਹੋਰ ਵੀ ਸਖ਼ਤ 30.06.2025

ਆਸਟ੍ਰੇਲੀਆ ਦੇ ਵੱਖ-ਵੱਖ ਰਾਜਾਂ 'ਚ ਸੜਕੀ ਕਾਨੂੰਨਾਂ ਨੂੰ ਲੈ ਕੇ ਬਹੁਤ ਸਾਰੇ ਬਦਲਾਅ ਆ ਰਹੇ ਹਨ। ਸੀਟਬੈਲਟਾਂ ਨਾ ਲਾਉਣ, ਫੋਨ ਦੀ ਗੈਰ-ਕਾਨੂੰਨੀ ਵਰਤੋਂ ਅਤੇ ਤੇਜ਼ ਰਫ਼ਤਾਰ ਨਾਲ ਨਜਿੱਠਣ ਲਈ ਵੱਧ ਜੁਰਮਾਨੇ ਅਤੇ ਕਾਨੂੰਨਾਂ 'ਚ ਸਖ਼ਤਾਈ ਕੀਤੀ ਜਾ ਰਹੀ ਹੈ। ਇਸ ਪੌਡਕਾਸਟ ਰਾਹੀਂ ਹਰੇਕ ਰਾਜ ਵਿੱਚ ਬਦਲੇ ਜਾਣ ਵਾਲੇ ਕਾਨੂੰਨਾਂ ਬਾਰੇ ਜਾਣੋ...

ਖਬਰਾਂ ਫਟਾਫੱਟ: ਆਸਟ੍ਰੇਲੀਆ ਵੱਲੋਂ ਰੂਸ 'ਤੇ ਨਵੀਆਂ ਪਾਬੰਦੀਆਂ, ਮੀਕਾ ਤੇ ਬੀ ਪ੍ਰਾਕ ਤੋਂ ਬਾਅਦ ਗੁਰੂ ਰੰਧਾਵਾ ਵੀ ਦਿਲਜੀਤ ਦੇ ਵਿਰੋਧ 'ਚ 27.06.2025

ਐਲਬਨੀਜ਼ੀ ਸਰਕਾਰ ਨੇ ਰੂਸ ਉੱਤੇ ਨਵੀਆਂ ਪਾਬੰਦੀਆਂ ਲਗਾ ਕੇ ਅਤੇ ਯੂਕਰੇਨ ਦੀ ਸਹਾਇਤਾ ਲਈ ਯੂਰਪ ਵਿੱਚ ਇੱਕ ਜਹਾਜ਼ ਭੇਜਣ ਦਾ ਵਾਅਦਾ ਕੀਤਾ ਹੈ। ਓਧਰ, ਦਿਲਜੀਤ ਦੋਸਾਂਝ ਦੀ ਫਿਲਮ ‘ਸਰਦਾਰਜੀ 3’ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਮੀਕਾ ਸਿੰਘ ਅਤੇ ਬੀ ਪ੍ਰਾਕ ਤੋਂ ਬਾਅਦ ਗੁਰੂ ਰੰਧਾਵਾ ਨੇ ਵੀ ਦਿਲਜੀਤ ਦੋਸਾਂਝ ਦੇ ਰਵੱਈਏ ‘ਤੇ ਨਿਸ਼ਾਨਾ ਸਾਧਿਆ ਹੈ। ਹਾਲਾਂਕਿ ਦਿਲਜੀਤ ਦੇ ਪ੍ਰਸ਼ੰਸਕਾਂ ਦੀ ਸਖ਼ਤ ਆਲੋਚਨਾ ਕਰਕੇ ਗੁਰੂ ਨੂੰ ਆਪਣਾ ਐਕਸ ਅਕਾਊਂਟ ਹੀ ਬੰਦ ਕਰਨਾ ਪਿਆ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰ...

ਸਾਹਿਤ ਅਤੇ ਕਲਾ: ਕਵੀ ਨਾਸਿਰ ਮਲਿਕ ਦੀ ਕਿਤਾਬ 'ਤਰੇਲ' ਦੀ ਕਿਤਾਬ ਪੜਚੋਲ 27.06.2025

“ਦਿਲ ਦੀ ਗੱਲ ਨਾ ਪੁੱਛੇ ਮੈਥੋਂ, ਕੋਈ ਨਾ ਮੈਨੂੰ ਡੱਕੇ, ਮੈਂ ਦੁਨੀਆ ਵਿੱਚ ਇਕੱਲਾ ਰਹਿਨਾਂ, ਛੱਡ ਗਏ ਮੈਨੂੰ ਸਕੇ, ਅੱਖਾਂ ਦੇ ਵਿੱਚ ਹਿਜਰ ਵਿਛੋੜਾ, ਸੱਪਾਂ ਵਾਂਗੂ ਡੰਗੇ, ਇਹ ਵੀ ਦੁੱਖ ਹੈ ਮੇਰਾ ਦਿਲ ਹੀ ਮੈਨੂੰ ਦੇਵੇ ਧੱਕੋ...” ਇਹ ਸਤਰਾਂ ਹਨ ਕਵੀ ਨਾਸਿਰ ਮਲਿਕ ਦੀ ਕਿਤਾਬ ‘ਤਰੇਲ’ ਵਿੱਚੋਂ। ਇਸ ਕਿਤਾਬ ਦੀ ਪੜਚੋਲ ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ ਸੁਣੋ।

ਖਬਰਨਾਮਾ: ਪ੍ਰਧਾਨ ਮੰਤਰੀ ਵੱਲੋਂ ਰੱਖਿਆ ਖਰਚ ਉੱਤੇ ਆਸਟ੍ਰੇਲੀਆ ਦੇ ਰੁਖ਼ ਦਾ ਬਚਾਅ, ਟਰੰਪ ਪ੍ਰਸ਼ਾਸਨ ਦੀ ਮੰਗ ਨੂੰ ਕੀਤਾ ਖਾਰਜ 27.06.2025

ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਨੇ ਰੱਖਿਆ ਖਰਚ 'ਤੇ ਸਰਕਾਰ ਦੇ ਰੁਖ਼ ਦਾ ਬਚਾਅ ਕੀਤਾ ਹੈ, ਅਤੇ ਟਰੰਪ ਪ੍ਰਸ਼ਾਸਨ ਵੱਲੋਂ ਖਰਚ ਨੂੰ G-D-P ਯਾਨੀ ਕੁੱਲ ਘਰੇਲੂ ਉਤਪਾਦ ਦੇ 3.5 ਪ੍ਰਤੀਸ਼ਤ ਤੱਕ ਵਧਾਉਣ ਦੀਆਂ ਮੰਗਾਂ ਨੂੰ ਖਾਰਜ ਕਰ ਦਿੱਤਾ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

ਟੈਕਸ ਰਿਟਰਨ 2025: ਕੀ ਤੁਹਾਡੀ ਤਿਆਰੀ ਹੈ ਪੂਰੀ ਅਤੇ ਇਸ ਵਾਰ ATO ਦੀ ਨਜ਼ਰ 'ਤੇ ਕੀ ਹੈ ? 27.06.2025

2024-2025 ਵਿੱਤੀ ਸਾਲ ਦਾ ਅੰਤ ਹੋ ਚੁੱਕਾ ਹੈ ਯਾਨੀ ਸਮਾਂ 'ਐਂਡ ਆਫ ਫਾਈਨੈਂਸ਼ੀਐਲ ਯੀਅਰ' ਦਾ ਹੈ। ਇਸ ਵਕਤ ਤੁਹਾਨੂੰ ਟੈਕਸ ਰਿਟਰਨ ਭਰਦੇ ਹੋਏ ਕਿਹੜੀਆਂ ਬਾਰੀਕੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਕੀ ਕਿਸੇ ਤਜੁਰਬੇਕਾਰ ਅਕਾਊਂਟੈਂਟ ਦੀ ਮਦਦ ਲੈਣੀ ਚਾਹੀਦੀ ਹੈ, ਆਸਟ੍ਰੇਲੀਆ ਦੇ ਟੈਕਸ ਵਿਭਾਗ ਦੀ ਕਿਹੜੀਆਂ ਚੀਜ਼ਾਂ 'ਤੇ ਨਜ਼ਰ ਹੈ ਅਤੇ ਕਿਹੜੇ ਖਰਚਿਆਂ 'ਤੇ ਤੁਸੀਂ ਦਾਅਵਾ ਕਰ ਸਕਦੇ ਹੋ? ਇਹ ਸਭ ਕੁੱਝ ਜਾਨਣ ਲਈ ਅਸੀਂ ਗੱਲ ਕੀਤੀ ਹੈ ਆਸਟ੍ਰੇਲੀਆ ਦੇ ਰਿਜਸਟਰਡ ਅਕਾਊਂਟੈਂਟ 'ਪੁਨੀਤ ਸਿੰਘ' ਦੇ ਨਾਲ। ਜਾਣੋ...

21-year-old man charged following significant cash seizure at Perth Airport - ਪਰਥ ਤੋਂ ਮੈਲਬਰਨ ਕਥਿਤ ਤੌਰ ਤੇ ਭਾਰੀ ਨਕਦੀ ਸਮੇਤ ਝੂਠੀ ਪਹਿਚਾਣ ਨਾਲ ਸਫ਼ਰ ਕਰਨ ਉੱਤੇ 21 ਸਾਲਾ ਨੌਜਵਾਨ ਗਿਰਫ਼ਤਾਰ 27.06.2025

A 21-year-old Pakistani national has been charged after Australian Federal Police (AFP) allegedly seized nearly $100,000 in cash from his carry-on luggage at Perth Airport. - ਆਸਟ੍ਰੇਲੀਅਨ ਫੈਡਰਲ ਪੁਲਿਸ ਨੇ 21 ਸਾਲਾ ਪਾਕਿਸਤਾਨੀ ਮੂਲ ਦੇ ਆਦਮੀ ‘ਅਹਿਮਦ’ ਨੂੰ ਪਰਥ ਏਅਰਪੋਰਟ ਤੋਂ ਮੈਲਬੌਰਨ ਜਾਂਦੀ ਉਡਾਣ ਵਿੱਚੋਂ ਉਤਾਰ ਕੇ ਗਿਰਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ, ਉਸਦੇ ਸਮਾਨ ਵਿੱਚੋਂ ਕਥਿਤ ਤੌਰ ‘ਤੇ ਕਰੀਬ $100,000 ਨਕਦ ਬਰਾਮਦ ਕੀਤਾ ਗਿਆ, ਜਦਕਿ ਉਸਦੇ ਹਵਾ...

ਪ੍ਰਧਾਨ ਮੰਤਰੀ ਅਤੇ ਗਵਰਨਰ ਜਨਰਲ ਨੇ ਮਨਾਈ ਐਸ ਬੀ ਐਸ ਦੀ 50ਵੀਂ ਵਰ੍ਹੇਗੰਢ 26.06.2025

ਐਸ ਬੀ ਐਸ ਰੇਡੀਓ ਨੇ ਆਪਣੀ ਸਥਾਪਨਾ ਦੇ 50 ਵਰ੍ਹੇ ਮੁਕੰਮਲ ਹੋਣ ’ਤੇ ਆਪਣੇ ਸਿਡਨੀ ਅਤੇ ਮੈਲਬਰਨ ਸਥਿਤ ਦਫਤਰਾਂ ਵਿੱਚ ਪਿਛਲੇ ਦਿਨੀਂ ਵਿਸ਼ੇਸ਼ ਸਮਾਗਮਾਂ ਦਾ ਪ੍ਰਬੰਧ ਕੀਤਾ। ਇਸ ਸਬੰਧ ਵਿੱਚ ਗਵਰਨਰ ਜਨਰਲ ਸੈਮ ਮੋਸਟਿਨ ਵਲੋਂ ਵੀ ਇੱਕ ਖਾਸ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਵੀ ਉਚੇਚੇ ਤੌਰ ’ਤੇ ਹਾਜ਼ਰ ਹੋਏ। ਆਪਣੇ ਸੰਬੋਧਨਾਂ ਵਿੱਚ ਉੱਘੀਆਂ ਸਖਸ਼ੀਅਤਾਂ ਨੇ ਜਿੱਥੇ ਐਸ ਬੀ ਐਸ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਸਫਰ ਦਾ ਜ਼ਿਕਰ ਕੀਤਾ, ਉੱਥੇ ਹੀ ਭਵਿੱਖ ਲਈ ਸ਼ੁਭਕਾਮਨਾ...

ਖਬਰਨਾਮਾ: ਰਿਜ਼ਰਵ ਬੈਂਕ ਦੀ ਅਗਲੀ ਮੀਟਿੰਗ ਤੋਂ ਬਾਅਦ ਆਸਟ੍ਰੇਲੀਆ ਦੇ ਦੋ ਵੱਡੇ ਬੈਂਕਾਂ ਦੀਆਂ ਵਿਆਜ ਦਰਾਂ ਘੱਟਣ ਦੀ ਭਵਿੱਖਬਾਣੀ 26.06.2025

ਆਸਟ੍ਰੇਲੀਆ ਦੇ ਚਾਰ ਵੱਡੇ ਬੈਂਕਾਂ ਵਿੱਚੋਂ ਦੋ, ਰਿਜ਼ਰਵ ਬੈਂਕ ਦੀ ਅਗਲੀ ਮੀਟਿੰਗ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਦੀ ਭਵਿੱਖਬਾਣੀ ਕਰ ਰਹੇ ਹਨ। ਵੈਸਟਪੈਕ ਅਤੇ ਏਐਨਜ਼ੈਡ ਅਗਸਤ ਵਿੱਚ ਨਕਦੀ ਦਰ ਵਿੱਚ ਕਮੀ ਕਰ ਸਕਦੇ ਹਨ। ਦੇਸ਼ ਵਿਦੇਸ਼ ਦੀਆਂ ਵੱਡੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਪੋਡਕਾਸਟ...

ਪੰਜਾਬੀ ਡਾਇਸਪੋਰਾ: ਡੈਸਟਿਨੀ ਚਰਚ ਦੇ ਮੁਖੀ ਦੀ ਅਗਵਾਈ ਵਾਲੇ ਪ੍ਰਦਰਸ਼ਨ 'ਚ ਸਿੱਖ ਧਰਮ ਸਣੇ ਹੋਰਨਾਂ ਧਰਮਾਂ ਦੀ ਕੀਤੀ ਗਈ ਬੇਅਦਬੀ 26.06.2025

ਨਿਊਜ਼ੀਲੈਂਡ 'ਚ ਡੈਸਟਿਨੀ ਚਰਚ ਦੇ ਮੁਖੀ ਬ੍ਰਿਆਨ ਤਮਾਕੀ ਦੀ ਅਗਵਾਈ 'ਚ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਸਿੱਖ, ਹਿੰਦੂ, ਇਸਲਾਮ, ਬੁੱਧ ਅਤੇ ਹੋਰ ਬਹੁਤ ਸਾਰੇ ਧਰਮਾਂ ਦੇ ਝੰਡਿਆਂ ਨੂੰ ਅੱਗ ਲਗਾਈ ਗਈ। ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀਆਂ ਖ਼ਬਰਾਂ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਬਾਲੀਵੁੱਡ ਗੱਪਸ਼ੱਪ: ਮਸ਼ਹੂਰ ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਤਿੰਨ ਹੋਰ ਗਾਣੇ ਰਿਲੀਜ਼ 26.06.2025

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਤਿੰਨ ਹੋਰ ਨਵੇਂ ਗਾਣੇ ਜਿਨ੍ਹਾਂ ਵਿੱਚ ਨੀਲ, 0008 ਤੇ ਟੇਕ ਨੋਟਸ ਸ਼ਾਮਿਲ ਹਨ, ਜਾਰੀ ਕਰ ਦਿੱਤੇ ਗਏ ਹਨ। ਦੋ ਨਵੀਆਂ ਫਿਲਮਾਂ ਸਰਦਾਰ ਜੀ-3 ਅਤੇ ਸਨ ਆਫ ਸਰਦਾਰ-2 ਦੀ ਰਿਲੀਜ਼ ਡੇਟ ਆਈ ਸਾਹਮਣੇ, ਅਤੇ ਦਿਲਜੀਤ ਦੋਸਾਂਝ ਨੇ ਨਵੀਂ ਆ ਰਹੀ ਫਿਲਮ ਬਾਰਡਰ-2 ਦੀ ਸ਼ੂਟਿੰਗ ਦੌਰਾਨ ਦਰਸ਼ਕਾਂ ਦਾ ਜਿੱਤਿਆ ਦਿਲ। ਇਹ ਅਤੇ ਬਾਲੀਵੁੱਡ ਦੀਆਂ ਹੋਰ ਢੇਰ ਸਾਰੀਆਂ ਖਬਰਾਂ ਲਈ ਸੁਣੋ ਸਾਡਾ ਹਫਤਾਵਾਰੀ ਬਾਲੀਵੁੱਡ ਖਬਰਨਾਮਾਂ….

ਸੋਸ਼ਲ ਮੀਡੀਆ ਦੀ ਵਰਤੋਂ 'ਤੇ ਉਮਰ ਸੀਮਾ ਲਾਗੂ ਕੀਤੇ ਜਾਣ 'ਤੇ ਮਾਹਰ ਚਿੰਤਿਤ 26.06.2025

ਜਦੋਂ ਇਸ ਸਾਲ ਦੇ ਅੰਤ ਵਿੱਚ ਕਿਸ਼ੋਰਾਂ ਲਈ ਸੋਸ਼ਲ ਮੀਡੀਆ 'ਤੇ ਪਾਬੰਦੀ ਲਾਗੂ ਹੋਵੇਗੀ, ਤਾਂ ਆਸਟ੍ਰੇਲੀਆ, ਸੋਸ਼ਲ ਮੀਡੀਆ ਲਈ ਘੱਟੋ-ਘੱਟ ਉਮਰ ਨੂੰ ਲਾਗੂ ਕਰਨ ਵਾਲਾ ਪਹਿਲਾ ਦੇਸ਼ ਹੋਵੇਗਾ। ਪਰ ਮਾਹਰ ਚੇਤਾਵਨੀ ਦੇ ਰਹੇ ਹਨ ਕਿ ਇਸ ਦੇ ਸ਼ੁਰੂ ਹੋਣ 'ਚ ਛੇ ਮਹੀਨਿਆਂ ਤੋਂ ਵੀ ਘੱਟ ਸਮ੍ਹਾਂ ਰਹਿ ਗਿਆ ਹੈ ਅਤੇ ਇਹ ਅਜੇ ਵੀ ਸਪੱਸ਼ਟ ਨਹੀਂ ਹੈ।

2025 ਦੇ ਦੁਨੀਆ ਦੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ: ਆਸਟ੍ਰੇਲੀਆ ਦੇ ਕਿਹੜੇ ਸ਼ਹਿਰ ਹਨ ਸੂਚੀ 'ਚ? ਇੱਥੇ ਜਾਣੋ 25.06.2025

ਦੁਨੀਆ ਦੇ ਸਭ ਤੋਂ ਵਧੀਆ ਰਹਿਣਯੋਗ ਸ਼ਹਿਰਾਂ ਦੀ ਨਵੀਂ ਸੂਚੀ ਆ ਚੁੱਕੀ ਹੈ। ਇਕਨਾਮਿਸਟ ਇੰਟੈਲੀਜੈਂਸ ਯੂਨਿਟ ਦੀ 2025 ਗਲੋਬਲ ਲਿਵਏਬਿਲਟੀ ਇੰਡੈਕਸ ਰਿਪੋਰਟ ਅਨੁਸਾਰ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਨੇ ਵਿਆਨਾ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਹੋਣ ਦਾ ਮਾਣ ਜਿੱਤ ਲਿਆ ਹੈ। ਟਾਪ-10 ਵਿੱਚ ਆਸਟ੍ਰੇਲੀਆ ਦੇ ਵੀ ਕਈ ਸ਼ਹਿਰ ਸ਼ਾਮਲ ਹਨ। ਕਿਹੜੇ ਨੇ ਆਸਟ੍ਰੇਲੀਆ ਦੇ ਸ਼ਹਿਰ ਅਤੇ ਕੀ ਤੁਹਾਡੀ ਵੀ ਸਿਟੀ ਇਸ ਲਿਸਟ ਵਿੱਚ ਹੈ, ਜਾਨਣ ਲਈ ਸੁਣੋ ਇਹ ਰਿਪੋਰਟ...

ਖਬਰਨਾਮਾਂ: ਇਜ਼ਰਾਈਲ ਵਿੱਚ ਫਸੇ 119 ਆਸਟ੍ਰੇਲੀਆਈ ਨਾਗਰਿਕਾਂ ਦੀ ਘਰ ਵਾਪਸੀ, ਪੰਜਾਬ ਮੰਤਰੀ ਮੰਡਲ ਦਾ ਵਿਸਤਾਰ ਛੇਤੀ 25.06.2025

ਇੱਕ ਅਸਥਿਰ ਸ਼ੁਰੂਆਤ ਤੋਂ ਬਾਅਦ ਈਰਾਨ ਅਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਜਾਰੀ ਹੋ ਰਹੀ ਜਾਪਦੀ ਹੈ। ਇਜ਼ਰਾਈਲ ਦਾ ਹਵਾਈ ਖੇਤਰ ਖੁੱਲਣ ਤੋਂ ਬਾਅਦ 119 ਆਸਟ੍ਰੇਲੀਆਈ ਨਾਗਰਿਕਾਂ ਨੇ ਘਰ ਵਾਪਸੀ ਲਈ ਭਰੀ ਉਡਾਣ, ਪੰਜਾਬ ਮੰਤਰੀ ਮੰਡਲ ਵਿੱਚ ਸ਼ਾਮਿਲ ਹੋਣਗੇ ਲੁਧਿਆਣਾ ਤੋਂ ਹਾਲੀਆ ਚੋਣ ਜਿੱਤਣ ਵਾਲੇ ਸੰਜੀਵ ਅਰੋੜਾ, ਨਿਊ ਸਾਊਥ ਵੇਲਜ਼ ਦੇ ਬਜਟ ‘ਤੇ ਮਿਲੀ ਜੁਲੀ ਪ੍ਰਤਿਕਿਰਿਆ, ਸਮੇਤ ਸੁਣੋ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਇਸ ਪੌਡਕਾਸਟ ਰਾਹੀਂ….

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਪ੍ਰੋਗਰਾਮ 25.06.2025

ਐਸ ਬੀ ਐਸ ਪੰਜਾਬੀ ਦੇ ਇਸ ਰੇਡੀਓ ਪ੍ਰੋਗਰਾਮ ਵਿੱਚ ਦੇਸ਼-ਦੁਨੀਆਂ ਦੀਆਂ ਅਹਿਮ ਖ਼ਬਰਾਂ ਦੇ ਨਾਲ-ਨਾਲ ਕੁਝ ਖਾਸ ਪੇਸ਼ਕਾਰੀਆਂ ਵੀ ਹਨ। ਜਿਨ੍ਹਾਂ ਵਿੱਚ ਪੰਜਾਬ ਦੀਆਂ ਗਤੀਵਿਧੀਆਂ ਨੂੰ ਬਿਆਨ ਕਰਦੀ ਪੰਜਾਬੀ ਡਾਇਰੀ, ਵਿਕਟੋਰੀਆ ਸੂਬੇ ’ਚ ਵਧੀਆਂ ਅਪਰਾਧਿਕ ਘਟਨਾਵਾਂ ਦਾ ਵੇਰਵਾ ਅਤੇ 1 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੇ ਨਵੇਂ ਵਿੱਤੀ ਵਰ੍ਹੇ ਵਿੱਚ ਹੋਣ ਜਾ ਰਹੀਆਂ ਤਬਦੀਲੀਆਂ ਨੂੰ ਬਿਆਨ ਕਰਦੀ ਰਿਪੋਰਟ ਸ਼ਾਮਿਲ ਹੈ। ਇੱਥੇ ਹੀ ਬੱਸ ਨਹੀ, ਆਸਟ੍ਰੇਲੀਆ ਵਿੱਚ ਵਲੋਗਿੰਗ ਤੋਂ ਸ਼ੁਰੂ ਹੋ ਕੇ ਵੱਡੇ ਪਰਦੇ ਤੱਕ ਪਹੁੰਚੇ ਮੈ...

Poslouchej podcast SBS Punjabi - ਐਸ ਬੀ ਐਸ ਪੰਜਾਬੀ v Replaio

Rádio a podcasty v jedné aplikaci - zdarma a bez registrace. Nainstaluj si ji ještě dnes a nepropásni premiéru

Stáhnout z Google Play

Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály