SBS

SBS Punjabi - ਐਸ ਬੀ ਐਸ ਪੰਜਾਬੀ

News PA ↓ Epizody: 1408

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Určitě navštivte web podcastu a podpořte jeho tvůrce: www.sbs.com.au

Autor

SBS

Kategorie

News

Web podcastu

www.sbs.com.au

Nejnovější epizoda

10. čvc 2026

Kde poslouchat?

Podcasty v aplikaci Replaio Radio Už brzy

Podcasty míří do aplikace už brzy. Nainstaluj si ji teď a jako první uvidíš úplně nový pohled na podcasty

Stáhnout z Google Play Nainstaluj zdarma Android téměř 10 mil. stažení · hodnocení 4,8 iOS už brzy

Epizody

ਆਸਟ੍ਰੇਲੀਆ 'ਚ ‘ਸਿੰਘਾਂ’ ਦੀ ਕ੍ਰਿਕਟ ਵਿੱਚ ਵੀ ਬੱਲੇ-ਬੱਲੇ 27.08.2025

ਕ੍ਰਿਕਟ ਆਸਟ੍ਰੇਲੀਆ ਦੀ 2024-25 ਦੀ ਜਨਗਣਨਾ ਵਿੱਚ ਸਾਹਮਣੇ ਆਇਆ ਹੈ ਕਿ 2024-25 ਸੀਜ਼ਨ ਵਿੱਚ 1,03,232 ਦੱਖਣੀ ਏਸ਼ੀਆਈ ਮੂਲ ਦੇ ਆਸਟਰੇਲੀਅਨ , ਕ੍ਰਿਕਟ ਵਿੱਚ ਭਾਗੀਦਾਰੀ ਲਈ ਰਜਿਸਟਰ ਹੋਏ ਸਨ। ਉਪ-ਨਾਵਾਂ (ਸਰਨੇਮ) ਦੇ ਲਿਹਾਜ ਨਾਲ 'ਸਿੰਘ' ਸਭ ਤੋਂ ਪਹਿਲੇ ਸਥਾਨ 'ਤੇ ਰਿਹਾ ਹੈ, ਜਦਕਿ ਦੂਜੇ ਨੰਬਰ 'ਤੇ ਪਟੇਲ, ਤੀਜੇ 'ਤੇ ਸਮਿਥ, ਚੌਥੇ ਤੇ ਸ਼ਰਮਾ ਅਤੇ ਪੰਜਵੇਂ 'ਤੇ ਵਿਲਿਅਮਸ ਹਨ। ਇਸ ਬਾਰੇ ਹੋਰ ਜਾਣਕਾਰੀ ਇਸ ਪੌਡਕਾਸਟ ਰਾਹੀਂ ਸੁਣੋ।

ਖ਼ਬਰਨਾਮਾ- ਦੋ ਪੁਲਿਸ ਅਫਸਰਾਂ ਨੂੰ ਮਾਰਨ ਵਾਲਾ ਸ਼ੱਕੀ ਵਿਆਕਤੀ ਹਥਿਆਰਾਂ ਨਾਲ ਲੈਸ ਅਜੇ ਵੀ ਫਰਾਰ: ਪੁਲਿਸ 27.08.2025

ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਵਿਕਟੋਰੀਆ ਦੇ ਪੇਂਡੂ ਖੇਤਰ ਵਿੱਚ ਦੋ ਅਫਸਰਾਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲਾ ਕਥਿਤ ਦੋਸ਼ੀ ਵਿਅਕਤੀ ਭਾਰੀ ਹਥਿਆਰਾਂ ਨਾਲ ਲੈਸ ਹੈ ਅਤੇ ਅਜੇ ਵੀ ਫਰਾਰ ਹੈ। ਮੰਗਲਵਾਰ ਦੋ ਅਧਿਕਾਰੀਆਂ ਨੂੰ ਗੋਲੀ ਮਾਰ ਕੇ ਮਾਰਨ ਅਤੇ ਤੀਜੇ ਨੂੰ ਗੰਭੀਰ ਜ਼ਖ਼ਮੀ ਕਰਨ ਤੋਂ ਬਾਅਦ 56 ਸਾਲਾ ਡੈਜ਼ੀ ਫ੍ਰੀਮੈਨ ਨੂੰ ਅਜੇ ਤੱਕ ਨਹੀਂ ਦੇਖਿਆ ਗਿਆ ਹੈ। ਇਸਤੋਂ ਇਲਾਵਾ ਇੱਕ ਖ਼ਬਰ ਇਹ ਵੀ ਹੈ ਕਿ ਮਹਿੰਗਾਈ ਦਰ ਉਮੀਦ ਨਾਲੋਂ ਜ਼ਿਆਦਾ ਵਧੀ ਹੈ। ਜੁਲਾਈ ਮਹੀਨੇ ਦੀ ਮਹਿੰਗਾਈ ਦਰ 2.8 ਪ੍ਰਤੀਸ਼ਤ...

ਸਾਹਿਤ ਅਤੇ ਕਲਾ: ਕਵੀ ਫਰੂਖ ਹੁਮਾਯੂੰ ਦੀ ਕਿਤਾਬ 'ਆਪਣੇ ਅੰਦਰ ਦੀ ਤਰਥੱਲੀ' ਦੀ ਪੜਚੋਲ 27.08.2025

‘ਦਿਲ ਦੇ ਸੱਤ ਸਮੁੰਦਰ, ਸੱਤੋਂ ਇੱਕ ਦੂਜੇ ਤੋਂ ਡੂੰਗੇ..ਆਪਣਾ ਆਪ ਗੁਆ ਬੈਠਾਂ, ਅੱਜ ਮੁੱਕਦੀ ਗੱਲ ਮੁਕਾ ਬੈਠਾਂ।’ ਇਹ ਲਾਈਨਾਂ ਹਨ ਕਵੀ ਫਰੂਖ ਹੁਮਾਯੂੰ ਦੀ ਕਿਤਾਬ ਆਪਣੇ ਅੰਦਰ ਦੀ ਤਰਥੱਲੀ ਵਿੱਚੋਂ। ਸਾਦੀਆ ਰਫੀਕ ਦੀ ਅਵਾਜ਼ ਵਿੱਚ ਇਸ ਕਿਤਾਬ ਦੀ ਪੜਚੋਲ ਇਸ ਪੌਡਕਾਸਟ ਰਾਹੀਂ ਸੁਣੋ।

ਪਾਕਿਸਤਾਨ ਡਾਇਰੀ: '1971 ਦਾ ਵਿਵਾਦ ਪਹਿਲਾਂ ਹੀ ਸੁਲਝ ਚੁੱਕਾ ਹੈ', ਬੰਗਲਾਦੇਸ਼ ਦੌਰੇ ਦੌਰਾਨ ਇਸਾਕ ਦਾਰ ਦਾ ਬਿਆਨ 27.08.2025

ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਾਕ ਦਾਰ ਨੇ ਬੰਗਲਾਦੇਸ਼ ਦੌਰੇ ਦੌਰਾਨ ਕਿਹਾ ਕਿ 1971 ਵਿੱਚ ਬੰਗਲਾਦੇਸ਼ ਨਾਲ ਹੋਇਆ ਵਿਵਾਦ ਹੁਣ ਸੁਲਝਾ ਦਿੱਤਾ ਗਿਆ ਹੈ। ਬੰਗਲਾਦੇਸ਼ ਵੱਲੋਂ ਪਾਕਿਸਤਾਨ ਨੂੰ ਇੱਕ ਵਾਰ ਫਿਰ ਇਸ ਮਸਲੇ 'ਤੇ ਮੁਆਫੀ ਮੰਗਣ ਲਈ ਕਿਹਾ ਗਿਆ ਸੀ। ਜਿਸਦੇ ਜਵਾਬ ਵਿੱਚ ਦਾਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਸਲਾ ਪਹਿਲਾਂ ਵੀ ਦੋ ਵਾਰ 1974 ਅਤੇ ਫਿਰ 2002 ਵਿੱਚ ਹੱਲ ਕੀਤਾ ਜਾ ਚੁੱਕਾ ਹੈ। ਇਸ ਬਾਰੇ ਅਤੇ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਖ਼ਬਰਨਾਮਾ: ਆਸਟ੍ਰੇਲੀਆ 'ਚ ਡੁੱਬਣ ਕਾਰਨ ਮੌਤਾਂ ਰਿਕਾਰਡ ਪੱਧਰ 'ਤੇ, ਇੱਕ ਤਿਹਾਈ ਤੋਂ ਵੱਧ ਗਿਣਤੀ ਪ੍ਰਵਾਸੀਆਂ ਦੀ 26.08.2025

ਇਸ ਸਾਲ ਦੀ ਨੈਸ਼ਨਲ ਡਰਾਊਨਿੰਗ ਰਿਪੋਰਟ ਦਰਸਾਉਂਦੀ ਹੈ ਕਿ ਵਿਦੇਸ਼ਾਂ ਵਿੱਚ ਪੈਦਾ ਹੋਏ ਲੋਕ ਚਿੰਤਾਜਨਕ ਗਿਣਤੀ ਵਿੱਚ ਡੁੱਬ ਰਹੇ ਹਨ। ਪਿਛਲੇ 12 ਮਹੀਨਿਆਂ ਵਿੱਚ 357 ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਏ ਜੋ ਪਿਛਲੇ 10 ਸਾਲਾਂ ਦੇ ਔਸਤ ਨਾਲੋਂ 27 ਪ੍ਰਤੀਸ਼ਤ ਵੱਧ ਹੈ। ਇਨ੍ਹਾਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਸਨ। ਓਧਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਉੱਤੇ ਸੂਬੇ ਦੇ 55 ਲੱਖ ਲੋਕਾਂ ਨੂੰ ਮਿਲ ਰਿਹਾ ਮੁਫ਼ਤ ਰਾਸ਼ਨ ਬੰਦ ਕਰਨ ਦੀ ਸਾਜ਼ਿਸ਼...

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 26.08.2025

This radio program features Punjabi Diary, a special segment presenting news from Punjab, along with the latest updates from Australia and around the world. In this episode, we bring you a conversation with Gurpreet Singh, the Brisbane-based postman who recently went viral for saving a homeowner's sheets from getting soaked in the rain. This SBS Punjabi radio program also shares details about Abor...

'ਮੇਰੀ ਧੀ ਨਾਲ ਜੋ ਹੋਇਆ, ਉਹ ਕਿਸੇ ਹੋਰ ਬੱਚੇ ਨਾਲ ਨਾ ਹੋਵੇ': ਇੱਕ ਪੰਜਾਬਣ ਮਾਂ ਨੇ ਸ਼ੁਰੂ ਕੀਤੀ ਪਟੀਸ਼ਨ 26.08.2025

ਵੈਸਟਰਨ ਸਿਡਨੀ ਦੀ ਇੱਕ ਦੁਕਾਨ ਵਿੱਚ ਘੁੰਮਦੇ ਸਮੇਂ ਮੋਰੀਨ ਆਹਲੂਵਾਲੀਆ ਦੀ 2 ਸਾਲਾ ਬੱਚੀ ਅਮਾਇਰਾ ਦੀ ਅੱਖ ਵਿੱਚ ਹੁੱਕ ਲੱਗੀ ਜਿਸ ਨਾਲ ‘ਬਲੱਡ ਕਲੌਟ’ ਬਣ ਗਿਆ’ ਅਤੇ ਉਸ ਦੀ ਨਜ਼ਰ ਵਾਲ-ਵਾਲ ਬਚੀ। ਮੋਰੀਨ ਦਾ ਮੰਨਣਾ ਹੈ ਕਿ ਆਮ ਦੁਕਾਨਾਂ ਵਿੱਚ ਵਰਤੀਆਂ ਅਜਿਹੀਆਂ ‘ਹੁੱਕਾਂ’ ਛੋਟੇ ਬੱਚਿਆਂ ਲਈ ਹਾਨੀਕਾਰਕ ਹਨ ਅਤੇ ਹੋਰਨਾਂ ਬੱਚਿਆਂ ਦੀ ਸੁਰੱਖਿਆ ਲਈ ਕਾਨੂੰਨੀ ਬਦਲਾਅ ਲਿਆਉਣਾ ਜ਼ਰੂਰੀ ਹੈ।

ਪੰਜਾਬੀ ਡਾਇਰੀ: ਪੰਜਾਬ ਵਿੱਚ ਰਾਵੀ ਅਤੇ ਬਿਆਸ ਦਰਿਆਵਾਂ ਨੇ ਮਚਾਈ ਤਬਾਹੀ, ਲਗਭਗ ਇੱਕ ਦਰਜਨ ਜ਼ਿਲ੍ਹਿਆਂ ਵਿੱਚ ਹੜ੍ਹ 26.08.2025

ਪੰਜਾਬ ਵਿੱਚ ਭਾਰੀ ਮੀਂਹ ਕਾਰਨ ਕਈ ਜ਼ਿਲ੍ਹੇ ਹੜ੍ਹਾਂ ਦੀ ਚਪੇਟ ਵਿੱਚ ਆ ਗਏ ਹਨ। ਰਾਵੀ ਅਤੇ ਬਿਆਸ ਦਰਿਆਵਾਂ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਮੌਸਮ ਵਿਭਾਗ ਨੇ ਕਈ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਹੈ। ਇਹ ਖ਼ਬਰ ਅਤੇ ਪੰਜਾਬ ਦੀਆਂ ਹੋਰ ਮਹੱਤਵਪੂਰਨ ਖ਼ਬਰਾਂ ਪੰਜਾਬੀ ਡਾਇਰੀ ਰਾਹੀਂ ਸੁਣੋ।

ਖ਼ਬਰਨਾਮਾ: ਪਹਿਲੇ ਘਰ ਲਈ ਪੰਜ ਪ੍ਰਤੀਸ਼ਤ ਡਿਪੌਜ਼ਿਟ ‘ਤੇ ਘਰ ਖਰੀਦਣ ਸਬੰਧੀ ਲੇਬਰ ਸਰਕਾਰ ਦੀ ਯੋਜਨਾ ਦਾ ਅਕਤੂਬਰ ਵਿੱਚ ਵਿਸਥਾਰ 25.08.2025

ਐਲਬਾਨੀਜ਼ੀ ਸਰਕਾਰ ਇੱਕ ਅਜਿਹੀ ਯੋਜਨਾ ਦੇ ਵਿਸਥਾਰ ਨੂੰ ਅੱਗੇ ਲਿਆਉਣ ਲਈ ਤਿਆਰ ਹੈ ਜਿਸ ਵਿੱਚ ਪਹਿਲੇ ਘਰ ਖਰੀਦਦਾਰਾਂ ਨੂੰ ਘੱਟੋ-ਘੱਟ ਪੰਜ ਪ੍ਰਤੀਸ਼ਤ ਡਿਪੌਜ਼ਿਟ ਤੇ ਘਰ ਖਰੀਦਣ ਦੀ ਆਗਿਆ ਦਿੱਤੀ ਗਈ ਹੈ। ਇਹ ਯੋਜਨਾ ਹੁਣ ਸਾਰੇ ਪਹਿਲੇ ਘਰ ਖਰੀਦਦਾਰਾਂ ਲਈ ਖੁੱਲ੍ਹੀ ਹੋਵੇਗੀ। ਇਹ ਯੋਜਨਾ ਅਸਲ ਵਿੱਚ ਜਨਵਰੀ 2026 ਵਿੱਚ ਲਾਗੂ ਕਰਨ ਲਈ ਤੈਅ ਕੀਤੀ ਗਈ ਸੀ, ਪਰ ਹੁਣ ਵਿਸਤ੍ਰਿਤ ਯੋਜਨਾ ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਕੀ ਪ੍ਰਵਾਸੀਆਂ ਲਈ 31 ਅਗਸਤ ਨੂੰ ਘਰੋਂ ਬਾਹਰ ਨਿਕਲਣਾ ਸੁਰੱਖਿਅਤ ਹੈ? 25.08.2025

ਆਸਟ੍ਰੇਲੀਅਨ ਲੋਕਾਂ ਦੇ ਇੱਕ ਸਮੂਹ ਨੇ 31 ਅਗਸਤ ਨੂੰ 'ਮਾਰਚ ਫਾਰ ਆਸਟ੍ਰੇਲੀਆ' ਦੇ ਸਿਰਲੇਖ ਹੇਠ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ। ਇਹ ਵਿਰੋਧ "ਵੱਡੇ ਪੱਧਰ ਉੱਤੇ ਪ੍ਰਵਾਸ" ਨੂੰ ਖਤਮ ਕਰਨ ਅਤੇ ਆਸਟ੍ਰੇਲੀਆ ਦੀ ਪਛਾਣ ਨੂੰ ਮੁੜ ਸੁਰਜੀਤ ਕਰਨ ਦੀ ਮੰਗ ਲਈ ਕੀਤਾ ਜਾ ਰਿਹਾ ਹੈ। ਇਸ ਵਿਰੋਧ ਮਾਰਚ ਦੇ ਚੱਲਦੇ ਆਸਟ੍ਰੇਲੀਆ ਵਿੱਚ ਵੱਸਦੇ ਪ੍ਰਵਾਸੀਆਂ ਦੇ ਦਿਲਾਂ ਵਿੱਚ ਫਿਕਰ ਹੈ ਅਤੇ ਕਈ ਲੋਕ 31 ਅਗਸਤ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਗੱਲ ਵੀ ਕਰ ਰਹੇ ਹਨ। ਕੀ 31ਅਗਸਤ ਬਾਰੇ ਔਨਲਾਈਨ ਮਿਲ ਰਹੀ ਜਾ...

ਯੂਕੇ ਦੀ 'ਡਿਪੋਰਟ ਨਾਓ, ਅਪੀਲ ਲੇਟਰ' ਸੂਚੀ ਵਿੱਚ ਹੁਣ ਭਾਰਤ ਵੀ ਸ਼ਾਮਲ, ਡਾਇਸਪੋਰਾ ਉੱਤੇ ਇਸਦਾ ਕੀ ਪ੍ਰਭਾਵ ਹੋ ਸਕਦਾ ਹੈ? 25.08.2025

UK ਨੇ ਭਾਰਤ ਨੂੰ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ ਜਿਨ੍ਹਾਂ ਦੇ ਨਾਗਰਿਕਾਂ ਨੂੰ, ਜੇਕਰ ਕਿਸੇ ਅਪਰਾਧ ਦਾ ਦੋਸ਼ੀ ਠਹਿਰਾਇਆ ਜਾਂਦਾ ਹੈ, ਤਾਂ ਉਨ੍ਹਾਂ ਨੂੰ ਯੂਕੇ ਵਿੱਚ ਰਹਿੰਦੇ ਹੋਏ ਅਪੀਲ ਕਰਨ ਦੇ ਅਧਿਕਾਰਾਂ ਤੋਂ ਬਿਨਾਂ ਦੇਸ਼ ਨਿਕਾਲਾ ਦੇ ਦਿੱਤਾ ਜਾਂਦਾ ਹੈ। ਇਸ ਬਦਲਾਅ ਦਾ ਪ੍ਰਭਾਵ ਪ੍ਰੋਟੈਕਸ਼ਨ ਵੀਜ਼ਾ ਧਾਰਕਾਂ ਉੱਤੇ ਵੀ ਪੈਣ ਦਾ ਡਰ ਹੈ। ਕੀ ਹੈ ਇਹ ਨਿਯਮ? ਕੀ ਯੂਕੇ ਦਾ ਇਹ ਫੈਸਲਾ ਭਾਰਤ ਅਤੇ ਭਾਰਤੀਆਂ ਦੀ ਸਾਖ ਨੂੰ ਖ਼ਰਾਬ ਕਰ ਸਕਦਾ ਹੈ? ਕੀ ਇਸਦਾ ਆਸਟ੍ਰੇਲੀਆ ਆਉਣ ਵਾਲੇ ਭਾਰਤੀਆ...

'Society is fragmenting': What's behind rising levels of hatred? - SBS Examines: ਸਮਾਜ 'ਚ ਨਫ਼ਰਤ ਦੇ ਵਧਦੇ ਪੱਧਰ ਦਾ ਕਾਰਨ ਕੀ ਹੈ? 25.08.2025

Reported incidents of hatred are on the rise, and key organisations say they are just the 'tip of the iceberg'. What's driving the increase? - ਨਫ਼ਰਤ ਦੀਆਂ ਰਿਪੋਰਟ ਕੀਤੀਆਂ ਗਈਆਂ ਘਟਨਾਵਾਂ ਵੱਧ ਰਹੀਆਂ ਹਨ, ਅਤੇ ਮੁੱਖ ਸੰਗਠਨਾਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਬਹੁਤ ਵੱਡੀ ਹੈ। ਇਸ ਵਾਧੇ ਦਾ ਕਾਰਨ ਕੀ ਹੈ?

Meet Punjabi migrant Girish Kumar, who left software engineering to become a prison officer - ਇੰਜੀਨੀਅਰਿੰਗ ਛੱਡ ਕੇ ਜੇਲ੍ਹ ਅਧਿਕਾਰੀ ਬਣਨ ਵਾਲੇ ਪੰਜਾਬੀ ਪਰਵਾਸੀ ਗਿਰੀਸ਼ ਕੁਮਾਰ ਦੀ ਕਹਾਣੀ 25.08.2025

Girish Kumar migrated from Amritsar, Punjab, to Australia as an international student. After years working in the sought-after field of software engineering, he made a career switch to become a prison officer, a role he says transformed his life. From being shy as a youngster to now leading a squad, Kumar credits the Indian ethos of 'compassion for all' with helping him in his job. Listen to this...

ਖ਼ਬਰਨਾਮਾ: ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਦਾ ਦਿਹਾਂਤ ਅਤੇ ਹੋਰ ਖ਼ਬਰਾਂ 22.08.2025

ਪਿੱਛਲੇ ਕੁਝ ਸਮੇਂ ਤੋਂ ਬਿਮਾਰ ਰਹਿਣ ਕਾਰਣ ਹਸਪਤਾਲ ਵਿਚ ਇਲਾਜ ਅਧੀਨ ਪੰਜਾਬੀ ਹਾਸਰਸ ਕਲਾਕਾਰ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਗਿਆ ਹੈ। ਦੂਸਰੇ ਪਾਸੇ, ਸਿਡਨੀ ਦੇ ਇੱਕ ਡਾਕੀਏ ਤੇ ਲੱਗਿਆ ਡਾਕ ਵਿਚੋਂ ਬੈਂਕ ਕਾਰਡ ਚੋਰੀ ਕਰਨ ਦਾ ਕਥਿਤ ਦੋਸ਼। ਪੂਰੀ ਜਾਣਕਾਰੀ ਅਤੇ ਹੋਰ ਖ਼ਬਰਾਂ ਸੁਣੋ ਇਸ ਆਡੀਉ ਵਿੱਚ।

ਖਬਰਾਂ ਫਟਾਫੱਟ: ਨੇਤਨਯਾਹੂ ਦਾ ਐਲਬਨੀਜ਼ੀ 'ਤੇ ਇੱਕ ਹੋਰ ਜ਼ੁਬਾਨੀ ਹਮਲਾ, ਪੰਜਾਬ 'ਚ ਹੜਾਂ ਦੀ ਮਾਰ ਤੇ ਹੋਰ ਖ਼ਬਰਾਂ 22.08.2025

ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਆਪਣੇ ਆਸਟ੍ਰੇਲੀਆਈ ਹਮਰੁੱਤਬਾ ਐਂਥਨੀ ਐਲਬਨੀਜ਼ੀ ਉੱਤੇ ਆਪਣੀ ਆਲੋਚਨਾ ਨੂੰ ਹੋਰ ਵਧਾਉਂਦੇ ਹੋਏ ਕਿਹਾ ਕਿ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੇ ਯਹੂਦੀ ਲੋਕਾਂ ਨਾਲ ਧੋਖਾ ਕੀਤਾ ਹੈ। ਨੇਤਨਯਾਹੂ ਦਾ ਕਹਿਣਾ ਹੈ ਕਿ ਪੱਛਮੀ ਨੇਤਾਵਾਂ ਵੱਲੋਂ ਫਲਸਤੀਨੀ ਰਾਜ ਦਾ ਸਮਰਥਨ ਕਰਨ ਦੇ ਫੈਸਲੇ ਨੂੰ ਹਮਾਸ ਦੁਆਰਾ ਇਨਾਮ ਵਜੋਂ ਵੇਖਿਆ ਜਾਵੇਗਾ। ਓਧਰ, ਪੰਜਾਬ ’ਚ ਕਰੀਬ ਇੱਕ ਲੱਖ ਏਕੜ ਫ਼ਸਲ ਹੜ੍ਹਾਂ ਦੀ ਲਪੇਟ ’ਚ ਆ ਗਈ ਹੈ ਅਤੇ ਅਜੇ ਵੀ ਹੜ੍ਹਾਂ ਦੀ ਮਾਰ ਰੁਕ ਨਹੀਂ ਰਹ...

ਐਡੀਲੇਡ ਵਿੱਚ ਇੱਕ ਪੰਜਾਬੀ ਦੇ ਰੈਸਟੋਰੈਂਟ ਵਿੱਚ ਲਾਈ ਗਈ ਅੱਗ ਅਤੇ ਦੂਜੇ ਪੰਜਾਬੀ ਦੀ ਕੇਕ ਦੀ ਦੁਕਾਨ 'ਤੇ ਲੁੱਟ 22.08.2025

ਐਡੀਲੇਡ ਵਿੱਚ 19 ਅਗਸਤ ਦੀ ਰਾਤ ਦੋ ਖਾਣ-ਪੀਣ ਨਾਲ ਸਬੰਧਿਤ ਪੰਜਾਬੀ ਕਾਰੋਬਾਰੀਆਂ ਲਈ ਚੰਗੀ ਨਹੀਂ ਰਹੀ। ਸ਼ਹਿਰ ਦੇ ਪਲਿੰਪਟਨ ਇਲਾਕੇ ਵਿੱਚ ਡਾਇਲ-ਆ-ਕਰੀ ਨਾਮ ਦੇ ਰੈਸਟੋਰੈਂਟ ਨੂੰ ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਨੇ ਅੱਗ ਦੇ ਹਵਾਲੇ ਕਰ ਦਿੱਤਾ, ਉਥੇ ਹੀ ਹੈਨਲੇ ਬੀਚ ਰੋਡ ਤੇ ਐੱਗ-ਫਰੀ ਕੇਕ ਬੇਕ ਸਟੂਡੀਓ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਲੁੱਟ ਨੂੰ ਅੰਜਾਮ ਦਿੱਤਾ। ਇਸ ਸਬੰਧੀ ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।

Understand Aboriginal land rights in Australia - ਆਸਟ੍ਰੇਲੀਆ ਵਿੱਚ ਆਦਿਵਾਸੀ ਜ਼ਮੀਨੀ ਅਧਿਕਾਰਾਂ ਨੂੰ ਸਮਝੋ 21.08.2025

You may hear the protest chant, “what do we want? Land rights!” —but what does it really mean? Land is at the heart of Aboriginal and Torres Strait Islander identity, culture, and wellbeing. Known as “Country,” it includes land, waterways, skies, and all living things. In this episode of Australia Explained, we explore Indigenous land rights—what they involve, which land is covered, who can make c...

ਖ਼ਬਰਨਾਮਾ: ਵਿਕਟੋਰੀਆ ਦੀ ਪ੍ਰੀਮੀਅਰ ਵੱਲੋਂ ਚਾਈਲਡਕੇਅਰ ਸੁਰੱਖਿਆ ਬਦਲਾਅ ਲਈ ਤੁਰੰਤ ਰਾਸ਼ਟਰੀ ਸੁਧਾਰਾਂ ਦੀ ਮੰਗ 21.08.2025

ਜੈਸਿੰਟਾ ਐਲਨ ਨੇ ਕਿਹਾ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਲਈ ਰਾਸ਼ਟਰੀ ਪੱਧਰ ‘ਤੇ ਤੁਰੰਤ ਸੁਧਾਰਾਂ ਦੀ ਲੋੜ ਹੈ, ਨਾਲ ਹੀ ਰਾਜ ਪੱਧਰੀ ਕੋਸ਼ਿਸ਼ਾਂ ਨੂੰ ਵੀ ਤੇਜ਼ੀ ਮਿਲਣੀ ਚਾਹੀਦੀ ਹੈ। ਇਹ ਟਿੱਪਣੀ 20 ਅਗਸਤ ਨੂੰ ਬੱਚਿਆਂ ਦੀ ਸੁਰੱਖਿਆ ਲਈ ਐਲਾਨ ਕੀਤੇ ਵਿਆਪਕ ਸੁਧਾਰਾਂ ਤੋਂ ਬਾਅਦ ਆਈ ਹੈ। ਇਸ ਸਮੇਤ ਹੋਰ ਖ਼ਬਰਾਂ ਇਸ ਪੋਡਕੈਸਟ ਰਾਹੀਂ ਸੁਣੋ।

ਪੰਜਾਬੀ ਡਾਇਸਪੋਰਾ: ਸਕਾਟਲੈਂਡ ਦੇ ਪਹਿਲੇ ਦਸਤਾਰਧਾਰੀ ਵਕੀਲ ਬਣੇ ਲੁਧਿਆਣਾ ਦੇ ਜਗਜੀਵਨ ਸਿੰਘ ਝੱਮਟ 21.08.2025

2019 ਵਿੱਚ ਬਰਤਾਨੀਆ ਵਿਖੇ ਕਾਨੂੰਨ ਦੇ ਖੇਤਰ ਵਿੱਚ ਆਪਣੀ ਮਾਸਟਰਜ਼ ਦੀ ਡਿਗਰੀ ਪੂਰੀ ਕਰਨ ਵਾਲੇ ਲੁਧਿਆਣਾ ਦੇ ਜਗਜੀਵਨ ਸਿੰਘ ਝੱਮਟ ਸਕਾਟਲੈਂਡ ਵਿੱਚ ਪਹਿਲੇ ਦਸਤਾਰਧਾਰੀ ਵਕੀਲ ਬਣ ਗਏ ਹਨ ਅਤੇ ਉਹਨਾਂ ਨੇ ਵਕਾਲਤ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਦੇਸ਼ ਵਿਦੇਸ਼ਾਂ ਦੀਆਂ ਹੋਰ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ...

'ਸੁਪਨੇ ਵਰਗਾ ਲੱਗ ਰਿਹਾ': ਵਾਇਰਲ ਵੀਡੀਓ ਵਾਲੇ ਪੋਸਟਮੈਨ ਗੁਰਪ੍ਰੀਤ ਸਿੰਘ ਨਾਲ ਗੱਲਬਾਤ 21.08.2025

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗੁਰਸਿੱਖ ਪੋਸਟਮੈਨ ਬ੍ਰਿਸਬੇਨ ਦੀ ਇੱਕ ਮਹਿਲਾ ਦੇ ਘਰ ਪਾਰਸਲ ਡਿਲੀਵਰ ਕਰਨ ਸਮੇਂ ਉਸਦੀਆਂ ਤਾਰ ‘ਤੇ ਸੁੱਕਣੇ ਪਈਆਂ ਚਾਦਰਾਂ ਸੰਭਾਲਦਾ ਹੈ। ਐਸ ਬੀ ਐਸ ਪੰਜਾਬੀ ਵੱਲੋਂ ਇਸ ਵਾਇਰਲ ਵੀਡੀਓ ‘ਤੇ ਵੈਰਿਟੀ ਵੈਂਡਲ ਅਤੇ ਪੋਸਟੀ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ। ਦੋਵਾਂ ਨੂੰ ਬਹੁਤ ਹੈਰਾਨੀ ਹੈ ਪਰ ਉਹ ਖੁਸ਼ ਵੀ ਹਨ ਕਿ ਇੱਕ ਛੋਟੀ ਜਿਹੀ ਚੀਜ਼ ਨਾਲ ਉਹ ਬਹੁਤ ਸਾਰੇ ਲੋਕਾਂ ਤੱਕ ਇੱਕ ਚੰਗਾ ਸੁਣੇਹਾ ਭੇਜ ਸਕੇ ਹਨ।

ਬਾਲੀਵੁੱਡ ਗੱਪਸ਼ੱਪ: ਟੋਰਾਂਟੋ ਵਿੱਚ ਮੁੜ ਤੋਂ ਰਿਲੀਜ਼ ਹੋਵੇਗੀ ਭਾਰਤੀ ਫ਼ਿਲਮ ਸ਼ੋਲੇ 21.08.2025

ਬਾਲੀਵੁੱਡ ਦੀ ਮਸ਼ਹੂਰ ਫਿਲਮ ਸ਼ੋਲੇ ਨੂੰ ਟੋਰਾਂਟੋ ਫਿਲਮ ਫੈਸਟੀਵਲ ਵਿੱਚ 50 ਸਾਲ ਬਾਅਦ ਮੁੜ ਤੋਂ 4K ਵਿੱਚ ਰਿਲੀਜ਼ ਕੀਤਾ ਜਾ ਰਿਹਾ ਹੈ। ਇਹ ਸਕਰੀਨਿੰਗ 6 ਸਤੰਬਰ ਨੂੰ 1800 ਤੋਂ ਵੱਧ ਸੀਟਾਂ ਵਾਲੇ ਰਾਇਲ ਥੋਮਪਸਨ ਹਾਲ ਵਿੱਚ ਕੀਤੀ ਜਾਵੇਗੀ। ਇਹ ਅਤੇ ਬਾਲੀਵੁੱਡ ਨਾਲ ਜੁੜੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ...

ਬੈਟਰੀਆਂ ਨੂੰ ਲੱਗਣ ਵਾਲੀ ਅੱਗ ਨੂੰ ਕਿੰਝ ਰੋਕੀਏ? 21.08.2025

ਮਾਹਿਰਾਂ ਵਲੋਂ ਬੈਟਰੀਆਂ ਨੂੰ ਅੱਗ ਲੱਗਣ ਦੇ ਖ਼ਤਰਿਆਂ ਬਾਰੇ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਦੁਨੀਆ ਭਰ ਵਿੱਚ ਇਲੈਕਟ੍ਰਿਕ ਬਾਈਕਾਂ, ਸਕੂਟਰਾਂ ਅਤੇ ਸਕੇਟਬੋਰਡਾਂ ਵਿੱਚ 500 ਤੋਂ ਵੱਧ ਬੈਟਰੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਕਾਰਨ 138 ਲੋਕ ਜ਼ਖਮੀ ਹੋਏ ਅਤੇ 36 ਮੌਤਾਂ ਹੋਈਆਂ।ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਲੜੀਵਾਰ ਪ੍ਰਤੀਕ੍ਰਿਆ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ ਪਰ ਕੁਝ ਸਾਵਧਾਨੀਆਂ ਵਰਤ ਕੇ ਅਜਿ...

ਖ਼ਬਰਨਾਮਾ: ਨੇਤਨਯਾਹੂ ਦੀ ਆਲੋਚਨਾ ਤੋਂ ਬਾਅਦ ਐਲਬਨੀਜ਼ੀ ਦੇ ਬਚਾਅ ਵਿੱਚ ਆਏ ਕੈਬਿਨੇਟ ਸਹਿਯੋਗੀ, ਭਾਰਤ ਵੱਲੋਂ ਆਨਲਾਈਨ ਖੇਡਾਂ 'ਤੇ ਪਾਬੰਦੀ 20.08.2025

ਆਸਟ੍ਰੇਲੀਆ ਅਤੇ ਇਜ਼ਰਾਈਲ ਵਿਚਕਾਰ ਵਿਗੜਦੇ ਸੰਬੰਧਾਂ ਦੇ ਚਲਦੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਐਂਥਨੀ ਐਲਬਨੀਜ਼ੀ 'ਤੇ ਆਸਟ੍ਰੇਲੀਆ ਦੇ ਯਹੂਦੀਆਂ ਨੂੰ ਅਣਡਿੱਠ ਕਰਨ ਦਾ ਦੋਸ਼ ਲਗਾਇਆ ਹੈ। ਓਥੇ ਹੀ ਭਾਰਤ ਪੈਸਿਆਂ ਨਾਲ ਖੇਡੀਆਂ ਜਾਣ ਵਾਲੀਆਂ ਔਨਲਾਈਨ ਖੇਡਾਂ ਉੱਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ ਪਾਸ ਕਰਨ ਜਾ ਰਿਹਾ ਹੈ ਜਿਸ ਨਾਲ ਭਾਰਤ ਲਈ ਅਰਬਾਂ ਡਾਲਰ ਦੇ ਵਿਦੇਸ਼ੀ ਨਿਵੇਸ਼ ਨੂੰ ਵੱਡਾ ਝਟਕਾ ਲਗ ਸਕਦਾ ਹੈ। ਹੋਰ ਮੁੱਖ ਖਬਰਾਂ ਲਈ ਇਹ ਪੌਡਕਾਸਟ ਸੁਣੋ....

ਆਮਿਰ ਖਾਨ ਤੋਂ ਅਦਿਤੀ ਰਾਓ ਹੈਦਰੀ ਤੱਕ, ਸਿਤਾਰਿਆਂ ਨੇ ਮੈਲਬਰਨ ਫਿਲਮ ਫੈਸਟੀਵਲ 'ਚ ਲਗਾਈਆਂ ਰੌਣਕਾਂ 20.08.2025

ਮੈਲਬਰਨ ਵਿੱਚ ਚੱਲ ਰਹੇ ਇੰਡਿਅਨ ਫਿਲਮ ਫੈਸਟੀਵਲ ਆਫ ਮੈਲਬਰਨ (IFFM) 2025 ਦਾ 16ਵਾਂ ਐਡੀਸ਼ਨ 14 ਅਗਸਤ ਤੋਂ 24 ਅਗਸਤ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ ਵਿੱਚ 31 ਭਾਸ਼ਾਵਾਂ ਵਿੱਚ ਲਗਭਗ 75 ਫਿਲਮਾਂ ਦੀ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ। ਇਸ ਵਾਰ ਦੇ ਮੁੱਖ ਮਹਿਮਾਨ ਆਮਿਰ ਖਾਨ ਰਹੇ ਜਿਨ੍ਹਾਂ ਨੇ 16 ਅਗਸਤ ਨੂੰ ਫੈਡਰੇਸ਼ਨ ਸਕੁਏਅਰ ‘ਚ ਆਜ਼ਾਦੀ ਦਿਵਸ ਮੌਕੇ ਭਾਰਤੀ ਤਿਰੰਗਾ ਲਹਿਰਾਇਆ। ਪ੍ਰੈਸ ਕਾਨਫਰੰਸ ਅਤੇ ਰੈੱਡ ਕਾਰਪੈੱਟ ਸਮਾਰੋਹਾਂ ਵਿੱਚ ਜਿਮ ਸਰਭ, ਵੀਰ ਦਾਸ, ਅਭਿਸ਼ੇਕ ਬੱਚਨ, ਅਦਿਤੀ...

Listen to the SBS Punjabi full radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 20.08.2025

The latest SBS Punjabi program features an exclusive interview with Aryan Sharma, a second-generation Indian-Australian, who has been selected for Australia’s Under-19 cricket team. Do not miss a report on how the public perception of democracy is changing with time. The program also features the latest news from around the world, including Qantas Airlines being issued 'the largest fine in Austral...

Poslouchej podcast SBS Punjabi - ਐਸ ਬੀ ਐਸ ਪੰਜਾਬੀ v Replaio

Rádio a podcasty v jedné aplikaci - zdarma a bez registrace. Nainstaluj si ji ještě dnes a nepropásni premiéru

Stáhnout z Google Play

Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály