SBS

SBS Punjabi - ਐਸ ਬੀ ਐਸ ਪੰਜਾਬੀ

News PA ↓ Epizody: 1408

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Určitě navštivte web podcastu a podpořte jeho tvůrce: www.sbs.com.au

Autor

SBS

Kategorie

News

Web podcastu

www.sbs.com.au

Nejnovější epizoda

10. čvc 2026

Kde poslouchat?

Podcasty v aplikaci Replaio Radio Už brzy

Podcasty míří do aplikace už brzy. Nainstaluj si ji teď a jako první uvidíš úplně nový pohled na podcasty

Stáhnout z Google Play Nainstaluj zdarma Android téměř 10 mil. stažení · hodnocení 4,8 iOS už brzy

Epizody

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 30.09.2025

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼-ਵਿਦੇਸ਼ ਦੀਆਂ ਖਬਰਾਂ ਦੇ ਨਾਲ ਪੰਜਾਬ ਦੀਆਂ ਖਬਰਾਂ ਦੀ ਖਾਸ ਪੇਸ਼ਕਾਰੀ ‘ਪੰਜਾਬੀ ਡਾਇਰੀ’ ਸ਼ਾਮਿਲ ਹੈ। ਇਸਦੇ ਨਾਲ ਹੀ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਭਾਸ਼ਣ ਬਾਰੇ ਜਾਣਕਾਰੀ ਅਤੇ ਹਾਂਗ ਕਾਂਗ ਵਿੱਚ ਜੰਮੇ ਇੱਕ ਦਸਤਾਰਧਾਰੀ ਸਿੱਖ ਜਸਪਾਲ ਸਰਾਏ ਨਾਲ ਖਾਸ ਗੱਲਬਾਤ ਵੀ ਪ੍ਰੋਗਰਾਮ ਦਾ ਹਿੱਸਾ ਹੈ, ਜਿਨ੍ਹਾਂ ਦੀ ਕੰਪਨੀ ਨੇ ਆਸਟ੍ਰੇਲੀਆ ਲਈ ਇੱਕ AI ਸੰਚਾਲਿਤ ਸਮਾਰਟ ਸੈਟੇਲਾਈਟ ਲਾਂਚ ਕੀਤੀ ਹੈ। ਪੂਰਾ ਪ੍ਰੋਗਰਾਮ ਇਸ ਪ...

ਪੰਜਾਬੀ ਡਾਇਰੀ: ਕੇਜਰੀਵਾਲ ਦੀ ਦਿਲਚਸਪੀ ਸਿਰਫ ਪੰਜਾਬ ਦੇ ਸਰੋਤਾਂ ਨੂੰ ਲੁੱਟਣ ‘ਚ- ਸੁਖਬੀਰ ਬਾਦਲ 30.09.2025

ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ, ਅਰਵਿੰਦ ਕੇਜਰੀਵਾਲ ਦੀ ਦਿਲਚਸਪੀ ਪੰਜਾਬ ਦੇ ਸਰੋਤਾਂ ਨੂੰ ਲੁੱਟਣ ਵਿੱਚ ਹੈ। ਦੂਜੇ ਪਾਸੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਭਾਰਤੀ ਪ੍ਰਧਾਨ ਮੰਤਰੀ ਦੇ ਪੰਜਾਬ ਨੂੰ 1600 ਕਰੋੜ ਦਾ ਪੈਕੇਜ ਦੇਣ ਨੂੰ ਜੁਮਲਾ ਕਰਾਰ ਦਿੱਤਾ ਹੈ। ਇਹਨਾਂ ਖ਼ਬਰਾਂ ਸਮੇਤ ਪੰਜਾਬ ਦੀਆਂ ਹੋਰ ਅਹਿਮ ਖ਼ਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਐਕਸਪਲੇਨਰ: ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਵਿੱਚ ਪਹਿਲੇ ਭਾਸ਼ਣ ਦੌਰਾਨ ਆਸਟ੍ਰੇਲੀਆ ਦਾ ਪੱਖ ਪੇਸ਼ ਕੀਤਾ 30.09.2025

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਆਪਣਾ ਪਹਿਲਾ ਭਾਸ਼ਣ ਦਿੰਦੇ ਹੋਏ ਆਸਟ੍ਰੇਲੀਆ ਨੂੰ ਇਕ ਮਹੱਤਵਪੂਰਨ ਮੱਧ ਪੱਧਰੀ ਤਾਕਤ ਵਜੋਂ ਦਰਸਾਇਆ। ਆਪਣੇ ਸੰਬੋਧਨ ਰਾਹੀਂ ਉਨ੍ਹਾਂ ਨੇ ਜਲਵਾਯੂ ਸੰਕਟ ਨਾਲ ਨਜਿੱਠਣ ਅਤੇ ਵਿਸ਼ਵ ਸ਼ਾਂਤੀ ਬਣਾਈ ਰੱਖਣ ਲਈ ਵਧੇਰੇ ਅੰਤਰਰਾਸ਼ਟਰੀ ਸਹਿਯੋਗ ਦੀ ਅਪੀਲ ਕੀਤੀ। ਹੋਰ ਕਿਹੜੇ ਮੁੱਦਿਆਂ 'ਤੇ ਉਨ੍ਹਾਂ ਨੇ ਜ਼ੋਰ ਦਿੱਤਾ, ਜਾਣੋ ਇਸ ਰਿਪੋਰਟ ਵਿੱਚ…

ਖ਼ਬਰਨਾਮਾ: ਇੱਕ ਹੋਰ ਟ੍ਰਿਪਲ-ਜ਼ੀਰੋ ਆਊਟੇਜ ਤੋਂ ਬਾਅਦ ਸਵਾਲਾਂ ਦੇ ਘੇਰੇ ਵਿੱਚ ਓਪਟਸ 29.09.2025

ਹਾਲੇ ਕੁਝ ਦਿਨ ਪਹਿਲਾਂ ਹੀ ਹੋਏ ਓਪਟਸ ਆਉਟੇਜ ਤੋਂ ਬਾਅਦ, ਹੁਣ ਦੁਬਾਰਾ ਨਿਊ ਸਾਊਥ ਵੇਲਜ਼ ਦੇ ਇਲਾਵਾਰਾ ਖੇਤਰ ਵਿੱਚ ਐਤਵਾਰ, 28 ਸਤੰਬਰ ਨੂੰ ਸਵੇਰੇ 3 ਵਜੇ ਤੋਂ ਦੁਪਹਿਰ 12:20 ਤੱਕ ਮੁੜ ਓਪਟਸ ਸੇਵਾਵਾਂ ਪ੍ਰਭਾਵਿਤ ਰਹੀਆਂ। ਇਸ ਦੌਰਾਨ ਟ੍ਰਿਪਲ-ਜ਼ੀਰੋ ਕਾਲਾਂ ਨਹੀਂ ਹੋ ਸਕੀਆਂ। ਇਸ ਖਬਰ ਦੇ ਨਾਲ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਸੁਣੋ ਇਸ ਪੌਡਕਾਸਟ ਵਿੱਚ।

ਕਲਾ ਅਤੇ ਸਾਹਿਤ: ਸੁਰਾਂ ਦੀ ਮਿਸਰੀ ‘ਚ ਬੁਣਿਆ,ਉਸਤਾਦ ਗ਼ੁਲਾਮ ਅਲੀ ਦਾ ਅਨਮੋਲ ਸਫ਼ਰ 29.09.2025

ਉਸਤਾਦ ਗੁਲਾਮ ਅਲੀ ਪੰਜਾਬੀ, ਉਰਦੂ ਅਤੇ ਹਿੰਦੀ ਦੇ ਪ੍ਰਸਿੱਧ ਗਜ਼ਲ ਗਾਇਕ ਹਨ। ਉਹਨਾਂ ਦੀ ਆਵਾਜ਼ ਦੀ ਨਰਮਾਈ ਅਤੇ ਜਜ਼ਬਾਤੀ ਗਹਿਰਾਈ ਹਰ ਸੁਣਨ ਵਾਲੇ ਦੇ ਦਿਲ ਨੂੰ ਛੂਹ ਲੈਂਦੀ ਹੈ। ਕਲਾਸਿਕ ਸ਼ਾਇਰੀ ਨੂੰ ਉਹਨਾਂ ਨੇ ਆਪਣੇ ਸੁਰੀਲੇ ਅੰਦਾਜ਼ ਨਾਲ ਨਵੀਂ ਰੂਹ ਬਖ਼ਸ਼ੀ ਹੈ। 'ਚੁਪਕੇ ਚੁਪਕੇ ਰਾਤ ਦਿਨ' ਅਤੇ 'ਅੱਜ ਕੱਲ੍ਹ ਪੁੱਛਦੇ ਨੇ' ਵਰਗੀਆਂ ਉਹਨਾਂ ਦੀਆਂ ਮਸ਼ਹੂਰ ਗਜ਼ਲਾਂ ਅੱਜ ਵੀ ਦਿਲਾਂ ‘ਤੇ ਅਮਿੱਟ ਛਾਪ ਛੱਡਦੀਆਂ ਹਨ। ਉਹਨਾਂ ਦੇ ਸਫ਼ਰ ਦੀ ਕਹਾਣੀ ਸੁਣੋ ਇਸ ਪੌਡਕਾਸਟ ਵਿੱਚ...

ਐਕਸਪਲੇਨਰ: ਜੂਏ ਕਾਰਣ ਨੁਕਸਾਨ ਝੱਲਣ ਵਾਲੇ ਆਸਟ੍ਰਲੀਆ ਵਾਸੀਆਂ ਦੀ ਵੱਧ ਰਹੀ ਹੈ ਤਾਦਾਦ 29.09.2025

ਇੱਕ ਨਵੀਂ ਖੋਜ ਦੇ ਅਨੁਸਾਰ, ਅਜਿਹੇ ਆਸਟ੍ਰੇਲੀਆਈ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਜਿਨ੍ਹਾਂ ਨੂੰ ਜੂਏ ਕਾਰਣ ਨੁਕਸਾਨ ਪਹੁੰਚ ਰਿਹਾ ਹੈ। ਇਹ ਅਧਿਐਨ ਜੂਏ ਅਤੇ ਘਰੇਲੂ ਹਿੰਸਾ, ਖ਼ੁਦਕੁਸ਼ੀ ਤੇ ਵਿੱਤੀ ਤੰਗੀ ਵਿਚਕਾਰ ਸਬੰਧ ਨੂੰ ਉਜਾਗਰ ਕਰਦਾ ਹੈ, ਜਿਸ ਨਾਲ 3 ਮਿਲੀਅਨ ਤੋਂ ਵੱਧ ਆਸਟ੍ਰੇਲੀਆਈ ਪ੍ਰਭਾਵਿਤ ਹੋਏ ਹਨ। ਪੂਰੀ ਰਿਪੋਰਟ ਇਸ ਪੌਡਕਾਸਟ ਰਾਹੀਂ ਸੁਣੋ।

Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 27.09.2025

In this radio program of SBS Punjabi, you will be able to listen to Australia’s national anthem in Punjabi and also understand the meaning of its lyrics. In addition, the show features Australian and international news, as well as updates from both East and West Punjab. In today’s interview segment, we spoke with expert advisor Baldev Singh Mutta, who shared insights on mental health, parenting, a...

ਖ਼ਬਰਾਂ ਫਟਾਫੱਟ: ਟਰੰਪ ਦਾ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਦੇਸ਼ ਨਿਕਾਲਾ ਤੇ ਹੋਰ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ 27.09.2025

ਟ੍ਰਿੱਪਲ ਜ਼ੀਰੋ ਆਊਟੇਜ 'ਤੇ ਜਾਂਚ, ਟਰੰਪ ਦਾ ਟਿੱਕਟੋਕ 'ਚ ਮੁਨਾਫ਼ੇ ਨੂੰ ਲੈ ਕੇ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਅਮਰੀਕਾ ਨੇ 33 ਸਾਲਾਂ ਬਾਅਦ ਦਿੱਤਾ ਦੇਸ਼ ਨਿਕਾਲਾ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਖ਼ਬਰਾਂ ਫਟਾਫੱਟ: ਟਰੰਪ ਦਾ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਦੇਸ਼ ਨਿਕਾਲਾ ਤੇ ਹੋਰ ਵੱਡੀਆਂ ਖ਼ਬਰਾਂ ਸੁਣੋ ਕੁੱਝ ਮਿੰਟਾਂ 'ਚ 26.09.2025

ਟ੍ਰਿੱਪਲ ਜ਼ੀਰੋ ਆਊਟੇਜ 'ਤੇ ਜਾਂਚ, ਟਰੰਪ ਦਾ ਟਿੱਕਟੋਕ 'ਚ ਮੁਨਾਫ਼ੇ ਨੂੰ ਲੈ ਕੇ ਨਵਾਂ ਫੈਸਲਾ, ਪੰਜਾਬੀ ਬਜ਼ੁਰਗ ਮਹਿਲਾ ਨੂੰ ਅਮਰੀਕਾ ਨੇ 33 ਸਾਲਾਂ ਬਾਅਦ ਦਿੱਤਾ ਦੇਸ਼ ਨਿਕਾਲਾ ਅਤੇ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...

ਖ਼ਬਰਨਾਮਾ: ਅੱਗ ਦੀ ਚੇਤਾਵਨੀ ਤੋਂ ਬਾਅਦ ਕੁਆਂਟਸ ਜਹਾਜ਼ ਐਕਲੈਂਡ 'ਚ ਸੁਰੱਖਿਅਤ ਲੈਂਡ, ਕੰਮਕਾਜ ਮੁੜ ਨਿਯਮਤ 26.09.2025

ਆਕਲੈਂਡ ਹਵਾਈ ਅੱਡੇ ਦੇ ਅਧਿਕਾਰੀਆਂ ਮੁਤਾਬਕ, ਸਿਡਨੀ ਤੋਂ ਆਇਆ ਕੁਆਂਟਸ ਜਹਾਜ਼ ਅੱਗ ਦੀ ਚੇਤਾਵਨੀ ਤੋਂ ਬਾਅਦ ਸੁਰੱਖਿਅਤ ਲੈਂਡ ਕਰ ਗਿਆ ਅਤੇ ਹਵਾਈ ਅੱਡੇ ‘ਤੇ ਕੰਮਕਾਜ ਮੁੜ ਸ਼ੁਰੂ ਹੋ ਗਿਆ ਹੈ। ਫਾਇਰ ਅਤੇ ਐਮਰਜੈਂਸੀ ਵਿਭਾਗ ਦੀਆਂ 16 ਤੋਂ ਵੱਧ ਫਾਇਰ ਟਰੱਕਾਂ ਅਤੇ ਐਂਬੁਲੈਂਸਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਕੋਈ ਜ਼ਖਮੀ ਨਹੀਂ ਹੋਇਆ। ਇਹ ਤੇ ਹੋਰ ਮੁੱਖ ਖ਼ਬਰਾਂ ਲਈ ਪੌਡਕਾਸਟ ਸੁਣੋ...

ਪੰਜਾਬੀ ਡਾਇਸਪੋਰਾ: ਅਮਰੀਕਾ 'ਚ ਐਚ-1 ਬੀ ਵੀਜ਼ਾ ਦੀ ਫੀਸ ਵਧਣ ਕਾਰਨ ਭਾਰਤੀ ਭਾਈਚਾਰਾ ਹੋ ਰਿਹਾ ਪ੍ਰਭਾਵਿਤ 26.09.2025

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ H-1B ਵੀਜ਼ਾ ਅਰਜ਼ੀ ਦੀ ਫ਼ੀਸ ਵਿੱਚ ਭਾਰੀ ਵਾਧਾ ਕੀਤੇ ਜਾਣ ਤੋਂ ਬਾਅਦ ਲਗਭਗ 4,40,000 ਅੰਤਰਰਾਸ਼ਟਰੀ ਭਾਰਤੀ ਵਿਦਿਆਰਥੀਆਂ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ। ਇਸ ਵਰਕ ਵੀਜ਼ਾ ਦੀ ਫ਼ੀਸ ਹਾਲ ਹੀ ਵਿੱਚ 1,00,000 ਅਮਰੀਕੀ ਡਾਲਰ ਹੋ ਗਈ ਹੈ ਜੋ ਕਿ ਪਹਿਲਾਂ 2000 ਡਾਲਰ ਤੋਂ 8000 ਡਾਲਰ ਦੇ ਵਿਚਕਾਰ ਹੁੰਦੀ ਸੀ।

ਪੰਜਾਬੀ ਪਰਵਾਸੀ ਜਸਪਾਲ ਸਰਾਏ ਦਾ ਸਟਾਰਟਅੱਪ ਲਿਆਇਆ ਆਸਟ੍ਰੇਲੀਆ ਦਾ ਪਹਿਲਾ AI-ਸਮਾਰਟ ਸੈਟੇਲਾਈਟ 26.09.2025

ਹਾਂਗ ਕਾਂਗ ਵਿੱਚ ਜੰਮੇ ਦਸਤਾਰਧਾਰੀ ਸਿੱਖ ਜਸਪਾਲ ਸਰਾਏ ਦੀ ਕੰਪਨੀ ਨੇ ਆਸਟ੍ਰੇਲੀਆ ਦਾ ਪਹਿਲਾ ਏਆਈ-ਸੰਚਾਲਿਤ ਸਮਾਰਟ ਸੈਟੇਲਾਈਟ ਲਾਂਚ ਕੀਤਾ ਹੈ, ਜੋ ਹੜ੍ਹਾਂ, ਜੰਗਲੀ ਅੱਗ ਅਤੇ ਭਿਆਨਕ ਮੌਸਮੀ ਹਾਲਾਤਾਂ ਦੀ ਭਵਿੱਖਬਾਣੀ ਵਿੱਚ ਸਹਾਇਕ ਹੋਵੇਗਾ। ਸਿਰਫ ਤਿੰਨ ਸਾਲ ਪਹਿਲਾਂ ਸਥਾਪਤ ਕੀਤੀ ਇਸ ਕੰਪਨੀ ਨੂੰ ਹੁਣ ਹੋਰ ਤਿੰਨ ਸੈਟੇਲਾਈਟ ਬਣਾਉਣ ਦਾ ਠੇਕਾ ਵੀ ਮਿਲ ਚੁੱਕਾ ਹੈ। ਖਾਸ ਗੱਲ ਇਹ ਹੈ ਕਿ ਇਸ ਸਟਾਰਟਅੱਪ ਵਿੱਚ ਜ਼ਿਆਦਾਤਰ ਭਾਰਤੀ ਮੂਲ ਦੇ ਪ੍ਰਵਾਸੀ ਕੰਮ ਕਰ ਰਹੇ ਹਨ। ਇਸ ਨਵੇਂ ਸੈਟੇਲਾਈਟ ਦੀ ਖ਼ਾਸੀਅਤ ਅ...

AFL ਦੀ ਟੀਮ ਵੈਸਟਰਨ ਬੁੱਲਡੌਗਸ ਦੇ ਪੰਜਾਬੀ ਮੂਲ ਦੇ ਡਾਇਰੈਕਟਰ ਅਮੀਤ ਬੈਂਸ ਨਾਲ ਖ਼ਾਸ ਗੱਲਬਾਤ 25.09.2025

2017 ਤੋਂ ਵੈਸਟਰਨ ਬੁੱਲਡੌਗਸ ਨਾਲ ਜੁੜੇ ਅਮੀਤ ਬੈਂਸ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਵਧ ਰਹੇ ਭਾਰਤੀ ਭਾਈਚਾਰੇ ਨੂੰ ‘ਫੁਟੀ’ ਨਾਲ ਜੋੜਨ ਲਈ ਕੋਸ਼ਿਸ਼ਾਂ ਜਾਰੀ ਹਨ, ਹਾਲਾਂਕਿ ਇਸ ਖੇਤਰ ਵਿੱਚ ਅਜੇ ਵੀ ਹੋਰ ਕੰਮ ਕਰਨ ਦੀ ਲੋੜ ਹੈ। ਗੱਲਬਾਤ ਦੌਰਾਨ, ਉਹਨਾਂ ਨੇ ਕਬੱਡੀ ਅਤੇ ਫੁਟੀ ਦੇ ਸਮਾਨਤਾਵਾਂ ਅਤੇ ਅੰਤਰਾਂ ਬਾਰੇ ਚਰਚਾ ਕੀਤੀ ਅਤੇ ਇਹ ਵੀ ਦਰਸਾਇਆ ਕਿ ਇੱਕ ਫੁਟੀ ਖਿਡਾਰੀ ਸਾਲਾਨਾ ਕਿੰਨੀ ਮਿਲੀਅਨ ਰਕਮ ਕਮਾ ਸਕਦਾ ਹੈ। ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ ਸੁਣੋ।

ਖ਼ਬਰਨਾਮਾ: ਵਿਕਟੋਰੀਆ 'ਚ ਅਪਰਾਧਾਂ ਦਾ ਅੰਕੜਾ ਰਿਕਾਰਡ-ਤੋੜ ਵਧਿਆ 25.09.2025

ਅਪਰਾਧ ਅੰਕੜਾ ਏਜੰਸੀ ਦੇ ਨਵੀਨਤਮ ਤਿਮਾਹੀ ਅੰਕੜੇ ਦਰਸਾਉਂਦੇ ਹਨ ਕਿ ਵਿਕਟੋਰੀਆ ਵਿੱਚ ਅਪਰਾਧਿਕ ਘਟਨਾਵਾਂ ਦੀ ਗਿਣਤੀ ਜੂਨ 2025 ਦੇ ਅੰਤ ਤੱਕ 12 ਮਹੀਨਿਆਂ ਵਿੱਚ ਲਗਭਗ 16 ਪ੍ਰਤੀਸ਼ਤ [[15.7]] ਵਧੀ ਹੈ। ਇਹ ਅਤੇ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ......

Indigenous sport in Australia: Identity, culture and legacy - ਆਸਟ੍ਰੇਲੀਆ ਐਕਸਪਲੇਨਡ : ਆਸਟ੍ਰੇਲੀਆ ਦੀਆਂ ਸਵਦੇਸ਼ੀ ਖੇਡਾਂ - ਪਛਾਣ, ਸੱਭਿਆਚਾਰ ਅਤੇ ਵਿਰਾਸਤ 25.09.2025

Indigenous Australian athletes have long inspired the nation, uniting communities and shaping our identity. Olympian Kyle Vander-Kuyp and Matildas goalkeeper Lydia Williams are two such Indigenous athletes that have shaped our national identity. Their stories show the power of sport to foster inclusion, equality, and pride for future generations. - ਫੁੱਟਬਾਲ ਦੇ ਮੈਦਾਨ ਤੋਂ ਲੈ ਕੇ ਐਥਲੈਟਿਕਸ ਟਰੈਕ ਤੱਕ, ਆਸਟ...

ਬਾਲੀਵੁੱਡ ਗੱਪਸ਼ੱਪ: ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋਏ ਪਰਮੀਸ਼ ਵਰਮਾ 25.09.2025

ਚੰਡੀਗੜ ਨੇੜੇ ਫਿਲਮ ਸ਼ੇਰਾ ਦੀ ਸ਼ੂਟਿੰਗ ਦੌਰਾਨ ਇੱਕ ਨਕਲੀ ਗੋਲੀ ਪਰਮੀਸ਼ ਵਰਮਾ ਦੀ ਕਾਰ ਦੀ ਵਿੰਡ ਸਕਰੀਨ ਨਾਲ ਆ ਟਕਰਾਈ ਜਿਸ ਵਿੱਚ ਉਹ ਬੈਠੇ ਹੋਏ ਸਨ। ਸ਼ੀਸ਼ਾ ਟੁੱਟਣ ਨਾਲ ਪਰਮੀਸ਼ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ। ਫਿਲਮ ਦੀ ਸ਼ੂਟਿੰਗ ਫਿਲਹਾਲ ਰੋਕ ਦਿੱਤੀ ਗਈ ਹੈ। ਫਿਲਮੀ ਦੁਨੀਆਂ ਨਾਲ ਜੁੜੀਆਂ ਅਜਿਹੀਆਂ ਹੋਰ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....

ਐਕਸਪਲੇਨਰ: ਆਸਟ੍ਰੇਲੀਆ ਦੀ ਆਬਾਦੀ ਵਿੱਚ 1.6% ਵਾਧਾ, ਘਟਦੀ ਜਨਮ ਦਰ ਦੇ ਬਾਵਜੂਦ ਪ੍ਰਵਾਸੀ ਆਮਦ ਮੁੱਖ ਆਕਰਸ਼ਣ 25.09.2025

ਆਸਟ੍ਰੇਲੀਨ ਬਿਊਰੋ ਆਫ਼ ਸਟੈਟਿਸਟਿਕਸ ਦੇ ਤਾਜ਼ਾ ਅੰਕੜਿਆਂ ਤੋਂ ਖੁਲਾਸਾ ਹੋਇਆ ਕਿ ਆਸਟ੍ਰੇਲੀਆ ਦੀ ਆਬਾਦੀ ਵੱਧ ਕੇ 27,536,874 ਹੋ ਗਈ ਹੈ। ਇਹ ਪਿਛਲੇ ਸਾਲ ਨਾਲੋਂ 1.6% ਦਾ ਵਾਧਾ ਹੈ। ਇਸ ਵਾਧੇ ਵਿੱਚ ਸਾਲਾਨਾ ਕੁਦਰਤੀ ਵਾਧਾ 107,400 ਹੈ ਜਦਕਿ ਸ਼ੁੱਧ ਵਿਦੇਸ਼ੀ ਪ੍ਰਵਾਸ ਨੇ ਅਬਾਦੀ ਵਿੱਚ 315,900 ਲੋਕਾਂ ਦਾ ਵਾਧਾ ਦਰਜ ਕੀਤਾ ਹੈ। ABS ਡੇਟਾ ਮੁਤਾਬਕ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਵੱਧਦੀ ਅਬਾਦੀ ਵਿੱਚ ਸ਼ੁੱਧ ਵਿਦੇਸ਼ੀ ਪ੍ਰਵਾਸ ਦਾ ਹੀ ਮੁੱਖ ਯੋਗਦਾਨ ਰਿਹਾ। ਮਾਹਿਰਾਂ ਦਾ ਮੰਨਣਾ ਹੈ ਕਿ ਆਸ...

ਖਬਰਨਾਮਾਂ: NSW ਸਕੂਲੀ ਬੱਚਿਆਂ ਨੂੰ ਹੋਮ ਵਰਕ ਵਿੱਚ ਸਹਾਇਤਾ ਦੇਣ ਲਈ NSWEduChat ਸ਼ੁਰੂ 24.09.2025

ਨਿਊ ਸਾਊਥ ਵੇਲਜ਼ ਦੇ ਸਕੂਲੀ ਵਿਦਿਆਰਥੀਆਂ ਨੂੰ ਹੁਣ ਆਪਣੇ ਘਰ ਦੇ ਕੰਮ ਵਿੱਚ ਮਦਦ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੀ ਆਗਿਆ ਮਿਲ ਰਹੀ ਹੈ, ਕਿਉਂਕਿ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਪਬਲਿਕ ਸਕੂਲ ਸਿਸਟਮ ਨੇ ਆਪਣਾ ਜਨਰੇਟਿਵ ਏਆਈ ਚੈਟਬੋਟ ਲਾਂਚ ਕੀਤਾ ਹੈ। ਪੰਜਵੇਂ ਸਾਲ ਅਤੇ ਉਸ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਚੌਥੇ ਟਰਮ ਦੀ ਸ਼ੁਰੂਆਤ ਤੋਂ ਸਿੱਖਿਆ ਵਿਭਾਗ ਦੀ ਐਪ NSWEduChat ਤੱਕ ਮੁਫ਼ਤ ਪਹੁੰਚ ਪ੍ਰਾਪਤ ਹੋਵੇਗੀ।

ਪਾਕਿਸਤਾਨ ਡਾਇਰੀ: ਹੜ੍ਹਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਕਣਕ ਸੰਕਟ ਰੋਕਣ ਲਈ ਚੁੱਕੇ ਸਖ਼ਤ ਕਦਮ 24.09.2025

ਪੂਰਬੀ ਦਰਿਆਵਾਂ ਵਿੱਚ ਹੜ੍ਹਾਂ ਕਾਰਨ ਖੇਤਾਂ ਅਤੇ ਕੇਂਦਰੀ ਜ਼ਿਲ੍ਹਿਆਂ ਦੇ ਕਣਕ ਭੰਡਾਰ ਬਰਬਾਦ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਸੰਕਟ ਰੋਕਣ ਲਈ ਕੜੇ ਕਦਮ ਚੁੱਕੇ ਹਨ। ਸਟਾਕ ਦੀ ਜੀਓਟੈਗਿੰਗ ਕੀਤੀ ਜਾ ਰਹੀ ਹੈ ਅਤੇ ਕਣਕ ਦੀ ਅੰਤਰ-ਸੂਬਾਈ ਆਵਾਜਾਈ ‘ਤੇ ਪਾਬੰਦੀ ਵੀ ਲਾਈ ਗਈ ਹੈ। ਇਸ ਕਾਰਨ ਖੈਬਰ ਪਖਤੂਨਖਵਾ ਵਿੱਚ ਕੀਮਤਾਂ 68 ਫੀਸਦੀ ਤੱਕ ਵੱਧ ਗਈਆਂ ਹਨ ਅਤੇ ਸਿੰਧ ਤੇ ਕੇਪੀ ਵਿੱਚ ਵਿਰੋਧ ਤੇਜ਼ ਹੋ ਰਹੇ ਹਨ। ਇਸ ਮਾਮਲੇ ਤੇ ਹੋਰ ਜਾਣਕਾਰੀ ਅਤੇ ਪਾਕਿਸਤਾਨ ਦੀਆਂ ਤਾਜ਼ਾ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ....

ਐਕਸਪਲੇਨਰ: IVF ਡੇਟਾ ਬ੍ਰੀਚ ਤੋਂ ਬਾਅਦ, ਆਸਟ੍ਰੇਲੀਆ ‘ਚ ਪ੍ਰਭਾਵਿਤਾਂ ਦੀ ‘ਕਲਾਸ ਐਕਸ਼ਨ ਮੁਕੱਦਮੇ’ ਵਿੱਚ ਦਿਲਚਸਪੀ 23.09.2025

IVF ਦੇ ਜ਼ਰੀਏ ਗਰਭਵਤੀ ਹੋਣ ਤੋਂ ਕਈ ਸਾਲ ਬਾਅਦ, ਇਜ਼ਾਬੇਲ ਲੇਵਿਸ ਨੇ ਸੋਚਿਆ ਕਿ ਮੁਸ਼ਕਿਲ ਸਮਾਂ ਸਮਾਪਤ ਹੋ ਗਿਆ ਹੈ ਪਰ ਇਸਤੋਂ ਬਾਅਦ ਉਸਨੂੰ ਪਤਾ ਲੱਗਿਆ ਕਿ ਸਾਈਬਰ ਅਪਰਾਧੀਆਂ ਨੇ ਉਸ ਫਰਟੀਲਿਟੀ ਕਲੀਨਿਕ ਨੂੰ ਨਿਸ਼ਾਨਾ ਬਣਾਇਆ ਹੈ ਜਿਥੋਂ ਉਸਨੇ IVF ਪ੍ਰਕਿਰਿਆ ਕਰਾਈ ਸੀ। ਜੀਨੀਆ ਫਰਟੀਲਿਟੀ ਕਲੀਨਿਕ ਵਿਖੇ ਡੇਟਾ ਬ੍ਰੀਚ ਵਿੱਚ ਮਰੀਜ਼ ਦੇ ਡਾਕਟਰੀ ਇਤਿਹਾਸ, ਇਲਾਜ, ਦਵਾਈਆਂ ਅਤੇ ਨਾਲ ਹੀ ਪੈਥੋਲੋਜੀ ਅਤੇ ਡਾਇਗਨੌਸਟਿਕ ਟੈਸਟ ਦੇ ਨਤੀਜੇ ਸ਼ਾਮਲ ਸਨ। ਹੁਣ, ਸੈਂਕੜੇ ਆਸਟ੍ਰੇਲੀਆਈ ਲੋਕਾਂ ਨੇ ਇਸ ਬ੍ਰੀਚ '...

ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੈਲਬਰਨ 'ਚ ਮੌਤ, ਭਾਈਚਾਰੇ ਨੇ ਮਦਦ ਲਈ ਵਧਾਏ ਹੱਥ 23.09.2025

ਮੈਲਬਰਨ ਵਿੱਚ ਭਾਰਤੀ ਵਿਦਿਆਰਥੀ ਪ੍ਰਭਜੋਤ ਸਿੰਘ, ਦੀ ਇੱਕ ਰੀਸਾਈਕਲਿੰਗ ਪਲਾਂਟ ਵਿੱਚ ਕੰਮ ਦੌਰਾਨ ਟਰੱਕ ਤੋਂ ਸਮਾਨ ਉਤਾਰਦੇ ਹੋਏ, ਉਸੇ ਹੀ ਟਰੱਕ ਦੀ ਚਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਮੂਲ ਰੂਪ ਤੋਂ ਹਰਿਆਣਾ ਦੇ ਪਿੰਡ ਹਰੀਪੁਰਾ ਦਾ ਵਸਨੀਕ ਇਹ 25 ਸਾਲਾ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਆਪਣੇ ਬੇਹਤਰ ਭਵਿੱਖ ਲਈ 2021 ਵਿੱਚ ਆਸਟ੍ਰੇਲੀਆ ਆਇਆ ਸੀ। ਇਸ ਦੁਖਦਾਈ ਘਟਨਾ ਤੋਂ ਬਾਅਦ, ਆਸਟ੍ਰੇਲੀਆ ਵਿੱਚ ਰਹਿੰਦੇ ਪ੍ਰਭਜੋਤ ਦੇ ਪਿੰਡ ਵਾਸੀ ਅਤੇ ਭਾਈਚਾਰਾ ਉਸ ਦੇ ਪਰਿਵਾਰ ਦੀ ਸਹਾਇਤ...

ਖ਼ਬਰਨਾਮਾ: ਫਲਸਤੀਨ ਮਾਨਤਾ 'ਤੇ ਰਿਪਬਲਿਕਨਾਂ ਦੀ ਆਸਟ੍ਰੇਲੀਆ ਨੂੰ ਸਖ਼ਤ ਚੇਤਾਵਨੀ 23.09.2025

ਆਸਟ੍ਰੇਲੀਆ, 25 ਅਮਰੀਕੀ ਰਿਪਬਲਿਕਨ ਨੇਤਾਵਾਂ ਦੇ ਵਿਰੋਧ ਦਾ ਸਾਹਮਣਾ ਕਰ ਰਿਹਾ ਹੈ, ਜੋ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ 'ਤੇ ਸਖਤ ਕਾਰਵਾਈ ਦੀ ਸਿਫ਼ਾਰਿਸ਼ ਕਰ ਰਹੇ ਹਨ। ਇਸ ਸਮੂਹ ਵਿੱਚ ਸਾਬਕਾ ਰਾਸ਼ਟਰਪਤੀ ਉਮੀਦਵਾਰ ਟੈਡ ਕਰੂਜ਼ ਵੀ ਸ਼ਾਮਲ ਹਨ, ਜਿਹੜੇ ਕਹਿ ਰਹੇ ਹਨ ਕਿ ਫਲਸਤੀਨ ਮਾਨਤਾ ਦੇਣ ਨਾਲ ਅੱਤਵਾਦ ਨੂੰ ਹੁੰਗਾਰਾ ਮਿਲਦਾ ਹੈ। ਖਬਰਨਾਮੇਂ ਵਿੱਚ ਇਸ ਵਿਵਾਦ ਅਤੇ ਆਸਟ੍ਰੇਲੀਆ, ਦੁਨੀਆ ਅਤੇ ਪੰਜਾਬ ਦੀਆਂ ਤਾਜ਼ਾ ਖ਼ਬਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।..

ਪ੍ਰਵਾਸੀ ਪੰਜਾਬੀ ਭਾਈਚਾਰੇ ਨੂੰ ਮਾਨਸਿਕ ਸਿਹਤ ਪ੍ਰਤੀ ਜਾਗੂਰਕ ਹੋਣ ਦੀ ਲੋੜ: ਬਲਦੇਵ ਸਿੰਘ ਮੱਟਾ 23.09.2025

ਸ.ਬਲਦੇਵ ਸਿੰਘ ਮੱਟਾ, ਪਿਛਲੇ ਕਰੀਬ ਸਾਢੇ ਤਿੰਨ ਦਹਾਕਿਆਂ ਤੋਂ ਕੈਨੇਡਾ ਵਿੱਚ ਪੰਜਾਬੀ ਕਮਿਊਨਿਟੀ ਹੈਲਥ ਸਰਿਵਸਿਜ਼ ਦੇ ਰਾਹੀਂ ਪ੍ਰਵਾਸੀ ਭਾਈਚਾਰੇ ਨੂੰ ਮਾਨਸਿਕ ਸਿਹਤ ਅਤੇ ਸੁਖਾਵੇਂ ਪਰਵਿਾਰਕ ਸਬੰਧਾਂ ਲਈ ਮਾਹਿਰਾਨਾ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ। ਪਿਛਲੇ ਦਿਨੀਂ ਆਸਟ੍ਰੇਲੀਆ ਪੁੱਜੇ ਸ. ਮੱਟਾ ਨੇ ਐਸ ਬੀ ਐਸ ਜ਼ਰੀਏ ਪੰਜਾਬੀ ਭਾਈਚਾਰੇ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਜੇਕਰ ਪਰਿਵਾਰਾਂ ਵਿੱਚ ਭਾਵਨਾਤਮਿਕ ਤੌਰ ’ਤੇ ਇੱਕ-ਦੂਜੇ ਨੂੰ ਸਮਝਿਆ ਜਾਵੇ ਤਾਂ ਮਾਨਸਿਕ ਸਿਹਤ ਸਮੱਸਿਆ ਕਾਫੀ ਹੱਦ ਤੱਕ ਹੱਲ ਹੋ...

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 23.09.2025

ਇਸ ਪ੍ਰੋਗਰਾਮ ਵਿੱਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ-ਨਾਲ ਚੜਦੇ ਪੰਜਾਬ ਦੀਆਂ ਤਾਜ਼ਾ ਘਟਨਾਵਾਂ ਦੀ ਪੇਸ਼ਕਾਰੀ ਪੰਜਾਬੀ ਡਾਇਰੀ ਦੇ ਰੂਪ ਵਿੱਚ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ, ਕਿਸੇ ਬਦਸਲੂਕੀ ਦੀ ਘਟਨਾ ਦੇਖਣ ‘ਤੇ ਦਖ਼ਲ ਦੇਣਾ ਸੁਰੱਖਿਅਤ ਹੈ ਜਾਂ ਨਹੀਂ, ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇੱਕ ਮੁਲਾਕਾਤ ਕਰਦੇ ਹੋਏ, ਸਿਡਨੀ ਦੇ ਗਲੈਨਵੁੱਡ ਗੁਰਦੁਆਰਾ ਸਾਹਿਬ ਵਿੱਚ ਪਿਛਲੇ 20 ਸਾਲਾਂ ਤੋਂ ਆਯੋਜਿਤ ਹੁੰਦੇ ਆ ਰਹੇ ਨਗਰ ਕੀਰਤਨ ਲਈ 5 ਅਕਤੂਬਰ ਵਾਲੀ ਨਵੀਂ ਤਰੀਕ ਦੇ ਮੱਦੇਨਜ਼ਰ ਲਾਗੂ ਕੀਤੀਆਂ ਨਵੀਆਂ ਸ਼ਰ...

ਪੰਜਾਬੀ ਡਾਇਰੀ: ਪੰਜਾਬ ਦੇ ਹੜ੍ਹ ‘ਅਤਿ ਗੰਭੀਰ ਆਫਤ’ ਕਰਾਰ; ਕੇਂਦਰ ਨੂੰ ਰਿਪੋਰਟ ਭੇਜੇਗਾ ਪੰਜਾਬ 23.09.2025

ਪੰਜਾਬ ਦੇ ਹੜ੍ਹ-ਪ੍ਰਭਾਵਿਤ ਖੇਤਰਾਂ ਦੇ ਪੁਨਰਵਸੇਬੇ ਸਬੰਧੀ ਮਾਮਲਿਆਂ ‘ਤੇ ਵਿਚਾਰ ਕਰਨ ਲਈ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 26 ਸਤੰਬਰ ਤੋਂ 29 ਸਤੰਬਰ ਤੱਕ ਬੁਲਾਇਆ ਗਿਆ ਹੈ। ਇਸਦੇ ਨਾਲ ਹੀ ਰਾਜ ਵਿੱਚ ਆਏ ਹੜ੍ਹ ਨੂੰ ‘ਅਤਿ ਗੰਭੀਰ ਆਫ਼ਤ’ ਘੋਸ਼ਿਤ ਕੀਤਾ ਗਿਆ ਹੈ। ਇਸ ਖਬਰ ਸਮੇਤ ਪੰਜਾਬੀ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

Poslouchej podcast SBS Punjabi - ਐਸ ਬੀ ਐਸ ਪੰਜਾਬੀ v Replaio

Rádio a podcasty v jedné aplikaci - zdarma a bez registrace. Nainstaluj si ji ještě dnes a nepropásni premiéru

Stáhnout z Google Play

Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály