SBS

SBS Punjabi - ਐਸ ਬੀ ਐਸ ਪੰਜਾਬੀ

News PA ↓ Epizody: 1408

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Určitě navštivte web podcastu a podpořte jeho tvůrce: www.sbs.com.au

Autor

SBS

Kategorie

News

Web podcastu

www.sbs.com.au

Nejnovější epizoda

10. čvc 2026

Kde poslouchat?

Podcasty v aplikaci Replaio Radio Už brzy

Podcasty míří do aplikace už brzy. Nainstaluj si ji teď a jako první uvidíš úplně nový pohled na podcasty

Stáhnout z Google Play Nainstaluj zdarma Android téměř 10 mil. stažení · hodnocení 4,8 iOS už brzy

Epizody

ਖ਼ਬਰਨਾਮਾ: ਗਾਜ਼ਾ-ਇਜ਼ਰਾਇਲ ਜੰਗਬੰਦੀ, ਜਸ਼ਨ ਤੇ ਖੁਸ਼ੀ ਦੀਆਂ ਤਸਵੀਰਾਂ ਨਾਲ ਪਰਿਵਾਰਾਂ ਦਾ ਮੁੜ-ਮਿਲਾਪ 14.10.2025

ਗਾਜ਼ਾ ਵਿੱਚ ਹਜ਼ਾਰਾਂ ਲੋਕਾਂ ਦੀ ਭੀੜ ਨਾਸਰ ਹਸਪਤਾਲ ਦੇ ਬਾਹਰ ਇਕੱਠੀ ਹੋਈ ਜਦੋਂ ਇਜ਼ਰਾਇਲ ਵੱਲੋਂ ਅਮਰੀਕਾ ਦੀ ਅਗਵਾਈ ਨਾਲ ਹੋਏ ਜੰਗਬੰਦੀ ਸਮਝੌਤੇ ਦੇ ਤਹਿਤ ਰਿਹਾਅ ਕੀਤੇ ਗਏ ਫ਼ਲਸਤੀਨੀ ਕੈਦੀਆਂ ਨੂੰ ਬੱਸਾਂ ਰਾਹੀਂ ਲਿਆਂਦਾ ਗਿਆ। ਕੁਝ ਕੈਦੀਆਂ ਦੇ ਸਵਾਗਤ ਲਈ ਭੀੜ ਵਿੱਚ ਪਰੇਡ ਕੀਤੀ ਗਈ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਨੇ ਗਲੇ ਲੱਗ ਕੇ ਖੁਸ਼ੀ ਮਨਾਈ। ਇਸ ਖ਼ਬਰ ਦਾ ਵਿਸਥਾਰ ਅਤੇ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..

ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ 14.10.2025

ਇਸ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ ਤੋਂ ਇਲਾਵਾ ਪੰਜਾਬ ਦੀਆਂ ਖਬਰਾਂ (ਪੰਜਾਬੀ ਡਾਇਰੀ) ਅਤੇ ਨਾਲ ਹੀ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨਾਲ ਸਬੰਧਿਤ ਖਬਰਾਂ ਦੀ ਪੇਸ਼ਕਾਰੀ ਪੰਜਾਬੀ ਡਾਇਸਪੋਰਾ ਵੀ ਸ਼ਾਮਿਲ ਹੈ। ਇਸਦੇ ਨਾਲ ਹੀ ਪ੍ਰੋਗਰਾਮ ਦਾ ਹਿੱਸਾ ਹੈ ਔਟਿਜ਼ਮ ਵਾਲੇ ਪੰਜਾਬੀ ਬੱਚਿਆਂ ਨੂੰ ਗੁਰਦੁਆਰਿਆਂ ਨਾਲ ਜੁੜੇ ਵਿਹਾਰ ਸਿਖਾਉਣ ਵਾਲੀ ਕਿਤਾਬ ਦੀ ਲੇਖਿਕਾ ਅੰਬਿਕਾ ਨਾਲ ਇੱਕ ਮੁਲਾਕਾਤ। ਪੂਰਾ ਪ੍ਰੋਗਰਾਮ ਇਸ ਪੌਡਕਾਸਟ ਰਾਹੀਂ ਸੁਣੋ।

ਮਾਰਵਲ ਸਟੇਡੀਅਮ ਦੀ ਮੈਲਬਰਨ ਦੀਵਾਲੀ ਵਿੱਚ ਲੱਗੀਆਂ ਰੌਸ਼ਨੀ, ਸੰਗੀਤ ਤੇ ਸੱਭਿਆਚਾਰ ਦੀਆਂ ਰੌਣਕਾਂ 14.10.2025

ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਵੱਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਇਸੇ ਸੰਬੰਧ ਵਿੱਚ 11 ਅਕਤੂਬਰ 2025 ਦੀ ਸ਼ਾਮ ਮੈਲਬਰਨ ਦੇ ਮਾਰਵਲ ਸਟੇਡੀਅਮ ਵਿੱਚ 'ਮੈਲਬਰਨ ਦੀਵਾਲੀ' ਨਾਮਕ ਸਮਾਗਮ ਕਰਵਾਇਆ ਗਿਆ ਸੀ। ਐਸ ਬੀ ਐਸ ਪੰਜਾਬੀ ਦੀ ਟੀਮ ਨੇ ਇਸ ਈਵੈਂਟ ਵਿੱਚ ਪਹੁੰਚੇ ਆਸਟ੍ਰੇਲੀਆ ਦੇ ਰਾਜਨੀਤਿਕ ਆਗੂਆਂ, ਬੱਚਿਆਂ, ਪਰਿਵਾਰਾਂ, ਬਜ਼ੁਰਗਾਂ ਅਤੇ ਭੰਗੜੇ ਦੇ ਪਰਫੌਰਮਰਸ ਨਾਲ ਗੱਲਬਾਤ ਕੀਤੀ ਹੈ। ਇਸ ਸਮਾਗਮ ਦੇ ਪ੍ਰਬੰਧਕ 'ਗੌਤਮ ਗੁਪਤਾ' ਨੇ ਅਪੀਲ ਕੀਤੀ ਕਿ ਦੀਵਾਲੀ ਲਈ ਆਸਟ੍ਰੇਲੀਆ ਵਿੱਚ ਪਬ...

ਪੰਜਾਬੀ ਡਾਇਰੀ: ਤਰਨਤਾਰਨ ਜ਼ਿਮਨੀ ਚੋਣ ਲਈ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਜ਼ੋਰ ਅਜ਼ਮਾਇਸ਼ ਤੇਜ਼ 14.10.2025

ਤਰਨਤਾਰਨ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਹੋ ਗਈ ਹੈ ਜੋ ਕਿ 21 ਅਕਤੂਬਰ ਤੱਕ ਦਾਖਲ ਕੀਤੀਆਂ ਜਾ ਸਕਣਗੀਆਂ। ਇਸ ਚੋਣ ਲਈ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਇਹਨਾਂ ਦੀ ਗਿਣਤੀ ਦਾ ਕੰਮ 14 ਨਵੰਬਰ ਨੂੰ ਹੋਏਗਾ। ਇਸ ਖਬਰ ਸਮੇਤ ਪੰਜਾਬ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਆਤਿਸ਼ਬਾਜ਼ੀ ਅਤੇ ਆਪਣੇਪਨ ਦਾ ਜਸ਼ਨ: ਫੈਡ ਸਕੁਏਅਰ ਵਿਖੇ ਮਨਾਇਆ ਗਿਆ 20ਵਾਂ ਦੀਵਾਲੀ ਮੇਲਾ 13.10.2025

ਪਿਛਲੇ 20 ਸਾਲਾਂ ਤੋਂ 'ਸੇਲੀਬਰੇਟ ਇੰਡੀਆ' ਵੱਲੋਂ ਮੈਲਬਰਨ ਦੇ ਫੈਡਰੇਸ਼ਨ ਸਕੁਏਅਰ ਤੇ ਮਨਾਈ ਜਾਂਦੀ ਦੀਵਾਲੀ ਇਸ ਸਾਲ 10 ਅਤੇ 11 ਅਕਤੂਬਰ ਨੂੰ ਮਨਾਈ ਗਈ। ਇੱਥੇ ਭਾਰਤੀ ਭਾਈਚਾਰੇ ਦੇ ਨਾਲ ਨਾਲ ਵਿਆਪਕ ਆਸਟ੍ਰੇਲੀਆਈ ਭਾਈਚਾਰਾ ਵੀ ਇਸ ਜਸ਼ਨ ਵਿੱਚ ਸ਼ਾਮਲ ਹੋਇਆ। ਜਿੱਥੇ ਵੰਨ ਸੁਵੰਨਾ ਖਾਣਾ, ਨਾਚ ਅਤੇ ਸੰਗੀਤ ਪ੍ਰਦਰਸ਼ਿਤ ਕੀਤਾ ਗਇਆ, ਉੱਥੇ ਯਾਰਾ ਨਦੀ ਦੇ ਕੰਡੇ ਆਤਿਸ਼ਬਾਜ਼ੀ ਪ੍ਰਦਰਸ਼ਨੀ ਵੀ ਯਾਦਗਾਰੀ ਰਹੀ। ਵਿਕਟੋਰੀਆ ਦੀ ਮਲਟੀਕਲਚਰਲ ਮੰਤਰੀ ਇੰਗ੍ਰੀਡ ਸਟਿਟ, ਵਿਕਟੋਰੀਆ ਵਿੱਚ ਭਾਰਤ ਦੇ ਕੌਂਸਲ ਜਨਰਲ ਡ...

ਖ਼ਬਰਨਾਮਾ: 5.7 ਮਿਲੀਅਨ ਗਾਹਕਾਂ ਦੇ ਨਿੱਜੀ ਡੇਟਾ ਦੇ ਔਨਲਾਈਨ ਲੀਕ ਤੋਂ ਬਾਅਦ ਕਵਾਂਟਸ ਨੂੰ ਹੋ ਸਕਦਾ ਹੈ ਭਾਰੀ ਜੁਰਮਾਨਾ 13.10.2025

ਹੈਕਰਾਂ ਵੱਲੋਂ 5.7 ਮਿਲੀਅਨ ਗਾਹਕਾਂ ਦੇ ਨਿੱਜੀ ਡੇਟਾ ਨੂੰ ਔਨਲਾਈਨ ਲੀਕ ਕਰਨ ਤੋਂ ਬਾਅਦ ਕਵਾਂਟਸ ਨੂੰ ਸੰਭਾਵੀ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਜਾਣੋ।

'16 ਸਾਲ ਪੀ ਆਰ ਦਾ ਇੰਤਜ਼ਾਰ, ਕਲੱਬ ਕ੍ਰਿਕਟ ਵਿੱਚ 10 ਹਜ਼ਾਰ ਦੌੜਾਂ'- ਹਿੰਮਤ ਅਤੇ ਹੌਂਸਲੇ ਦੀ ਕਹਾਣੀ ਹੈ ਇਸ ਪੰਜਾਬੀ ਪ੍ਰਵਾਸੀ ਦਾ ਸਫਰ 13.10.2025

ਐਡੀਲੇਡ ਦੇ ਰਹਿਣ ਵਾਲੇ ਰਮੇਸ਼ ਪੁਰੀ ਦੱਖਣੀ ਆਸਟ੍ਰੇਲੀਆ ਦੇ ਪਹਿਲੇ ਪ੍ਰਵਾਸੀ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਕਲੱਬ ਕ੍ਰਿਕਟ ਵਿੱਚ ਦਸ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ। ਪ੍ਰਵਾਸ ਦੇੇ ਇਸ ਮੁਸ਼ਕਲ ਸਫ਼ਰ ਵਿੱਚ ਰਮੇਸ਼ ਨੇ ਕ੍ਰਿਕਟ ਨੂੰ ਆਪਣਾ ਸਾਥੀ ਚੁਣਿਆ ਅਤੇ ਹੁਣ ਉਹ ਦੱਖਣੀ ਆਸਟ੍ਰੇਲੀਆ ਦੀ 40 ਸਾਲਾਂ ਤੋਂ ਵੱਧ ਉਮਰ ਦੇ ਖਿਡਾਰੀਆਂ ਦੀ ਟੀਮ ਦਾ ਹਿੱਸਾ ਬਣਨ ਲਈ ਮਿਹਨਤ ਕਰ ਰਹੇ ਹਨ। ਉਹਨਾਂ ਦੇ ਇਸ ਸਫਰ ਨੂੰ ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।

ਦੇਖਭਾਲ ਕਰਨ ਵਾਲਿਆਂ ਦੀ ਦੇਖਭਾਲ: ਆਸਟ੍ਰੇਲੀਆ ਵਿੱਚ ਦੇਖਭਾਲ ਕਰਤਾ ਸਹਾਇਤਾ ਸੇਵਾਵਾਂ ਤੱਕ ਕਿੰਝ ਪਹੁੰਚੀਏ? 13.10.2025

ਆਸਟ੍ਰੇਲੀਆ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਕਿਸੇ ਬਜ਼ੁਰਗ, ਕਮਜ਼ੋਰ ਰਿਸ਼ਤੇਦਾਰ, ਦੋਸਤ ਜਾਂ ਕਿਸੇ ਸਿਹਤ ਸਥਿਤੀ ਜਾਂ ਅਪਾਹਜਤਾ ਵਾਲੇ ਵਿਅਕਤੀ ਦੀ ਦੇਖਭਾਲ ਕਰਦੇ ਹਨ ਪਰ ਅਕਸਰ, ਬਹੁਤ ਸਾਰੇ ਦੇਖਭਾਲ ਕਰਨ ਵਾਲੇ ਨਹੀਂ ਜਾਣਦੇ ਕਿ ਇੱਥੇ ਉਨ੍ਹਾਂ ਲਈ ਕਈ ਮੁਫ਼ਤ ਸਹਾਇਤਾ ਸੇਵਾਵਾਂ ਉਪਲੱਬਧ ਹਨ।

ਬਾਲ ਕਹਾਣੀਆਂ: ਲਾਲ ਤਿੱਤਲੀਆਂ ਕਿਤਾਬ ਵਿੱਚ ਸੁਣੋ ਸਕੂਲ ਜਾਂਦੇ ਬੱਚੇ ਜਮੀਲ ਨੇ ਕਿਵੇਂ ਸਿੱਖਿਆ ਗਲਤੀਆਂ ਨੂੰ ਅਪਣਾਉਣਾ 13.10.2025

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਵਿੱਚ ਇਸ ਹਫ਼ਤੇ ਪੇਸ਼ ਹੈ 'ਲਾਲ ਤਿਤਲੀਆਂ'। ਲੇਖਕ ਰਾਹਤ ਮਜ਼ਾਹਿਰੀ ਦੀ ਅਜਿਹੀ ਕਹਾਣੀ ਜੋ ਸਕੂਲ ਜਾਣ ਵਾਲੇ ਬੱਚੇ ਜਮੀਲ ਦੀ ਜ਼ਿੰਦਗੀ ਰਾਹੀਂ ਸਿਖਾਉਂਦੀ ਹੈ ਕਿ ਗਲਤੀਆਂ ਤੋਂ ਭੱਜਣ ਦੀ ਬਜਾਏ ਉਨ੍ਹਾਂ ਨੂੰ ਅਪਣਾਉਣਾ ਕਿਵੇਂ ਸਫ਼ਲਤਾ ਵੱਲ ਲੈ ਜਾਂਦਾ ਹੈ। ਸੁਣੋ ਇਹ ਪ੍ਰੇਰਣਾਦਾਇਕ ਕਹਾਣੀ ਐਸਬੀਐਸ ਪੰਜਾਬੀ ਦੇ ਪੌਡਕਾਸਟ ‘ਬਾਲ ਕਹਾਣੀਆਂ’ ਵਿੱਚ...

ਐਕਸਪਲੇਨਰ : ਐਮਰਜੈਂਸੀ ਟ੍ਰਿਪਲ-ਜ਼ੀਰੋ ਕਾਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਫੈਡਰਲ ਸਰਕਾਰ ਨੇ ਲਿਆਂਦਾ ਫਾਸਟ-ਟਰੈਕ ਬਿੱਲ 12.10.2025

ਆਪਟਸ ਵੱਲੋਂ ਐਮਰਜੈਂਸੀ ਕਾਲਾਂ ਤੱਕ ਪਹੁੰਚ ਯਕੀਨੀ ਬਣਾਉਣ ਵਿੱਚ ਅਸਫਲਤਾਵਾਂ ਤੋਂ ਬਾਅਦ, ਅਲਬਾਨੀਜ਼ੀ ਸਰਕਾਰ ਨੇ ਟ੍ਰਿਪਲ-ਜ਼ੀਰੋ (000) ਕਾਲ ਸਿਸਟਮ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਸੰਸਦ ਵਿੱਚ ਫਾਸਟ ਟਰੈਕ ਬਿੱਲ ਪੇਸ਼ ਕੀਤਾ ਹੈ। ਸਰਕਾਰ ਨੇ ਇਹ ਕਦਮ ਹਾਲ ਹੀ ਵਿੱਚ ਹੋਈ ਆਪਟਸ ਆਊਟੇਜ ਦੇ ਬਾਅਦ ਚੁੱਕਿਆ ਹੈ, ਅਤੇ ਇਸ ਆਊਟੇਜ ਕਾਰਨ ਘੱਟੋ-ਘੱਟ 3 ਲੋਕਾਂ ਦੀ ਜਾਨ ਚਲੀ ਗਈ ਸੀ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਉਹ ਸੰਭਾਵੀ ਤੌਰ ਇਸ ਬਿੱਲ ਦਾ ਸਮਰਥਨ ਕਰਨਗੇ ਪਰ ਸਵਾਲ ਇਹ ਹੈ ਕਿ ਸਰਕਾਰ ਨੂੰ ਕਾਰਵਾਈ ਕਰਨ ਵ...

ਖ਼ਬਰਨਾਮਾ: ਭਾਰਤ ਨੇ ਯੂਕੇ ਨਾਲ ਹਲਕੇ ਭਾਰ ਵਾਲੀਆਂ ਮਿਜ਼ਾਈਲਾਂ ਲਈ $710 ਮਿਲੀਅਨ ਡਾਲਰ ਦਾ ਕੀਤਾ ਸਮਝੌਤਾ 10.10.2025

ਭਾਰਤ ਅਤੇ ਬ੍ਰਿਟੇਨ ਨੇ ਇੱਕ ਨਵਾਂ ਰੱਖਿਆ ਸਮਝੌਤਾ ਕੀਤਾ ਹੈ, ਜਿਸ ਅਧੀਨ ਭਾਰਤੀ ਫੌਜ ਨੂੰ UK ਵੱਲੋਂ ਹਲਕੀਆਂ ਮਿਜ਼ਾਈਲਾਂ ਮਿਲਣਗੀਆਂ। ਇਹ $710 ਮਿਲੀਅਨ (ਆਸਟ੍ਰੇਲੀਆਈ ਡਾਲਰ) ਦਾ ਸੌਦਾ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਭਾਰਤ ਯਾਤਰਾ ਦੌਰਾਨ ਐਲਾਨਿਆ ਗਿਆ। ਇਸੇ ਦੌਰਾਨ ਭਾਰਤੀ ਰੱਖਿਆ ਮੰਤਰੀ ਰਾਜਨਾਥ ਸਿੰਘ ਆਸਟ੍ਰੇਲੀਆ ਦੇ ਦੌਰੇ 'ਤੇ ਰਹੇ, ਜਿੱਥੇ ਉਨ੍ਹਾਂ ਨੇ ਉੱਪ-ਪ੍ਰਧਾਨ ਮੰਤਰੀ ਨਾਲ ਮਿਲ ਕੇ ਦੋਵੇਂ ਦੇਸ਼ਾਂ ਵਿਚਕਾਰ ਰੱਖਿਆ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਚਰਚਾ ਕੀਤੀ। ਇਹ...

ਖ਼ਬਰਾਂ ਫਟਾਫੱਟ: ਇਜ਼ਰਾਇਲ-ਹਮਾਸ ਸਮਝੌਤਾ, ਦੋ ਪੰਜਾਬੀ ਕਲਾਕਾਰਾਂ ਦੀ ਹੋਈ ਮੌਤ - ਇਹ ਅਤੇ ਹਫ਼ਤੇ ਦੀਆਂ ਹੋਰ ਮੁੱਖ ਖ਼ਬਰਾਂ 10.10.2025

ਇਸ ਹਫ਼ਤੇ ਦੇ ਪੌਡਕਾਸਟ ਵਿੱਚ ਗਾਜ਼ਾ ਤੋਂ ਬੰਧਕਾਂ ਦੀ ਰਿਹਾਈ ਦੇ ਐਲਾਨ ਨਾਲ ਜੁੜੀ ਇਜ਼ਰਾਇਲ-ਹਮਾਸ ਸ਼ਾਂਤੀ ਸਮਝੌਤੇ ਦੀ ਖ਼ਬਰ, ਆਸਟ੍ਰੇਲੀਆ ਅਤੇ ਪਪੂਆ ਨਿਊ ਗਿਨੀ ਵਿਚਕਾਰ ਨਵੇਂ ਰੱਖਿਆ ਸਮਝੌਤੇ 'ਤੇ ਹਸਤਾਖਰ, ਅਤੇ ਪੰਜਾਬੀ ਮਨੋਰੰਜਨ ਜਗਤ ਦੇ ਦੋ ਪ੍ਰਸਿੱਧ ਕਲਾਕਾਰਾਂ - ਗਾਇਕ ਰਾਜਵੀਰ ਜਵੰਦਾ ਅਤੇ ਅਦਾਕਾਰ ਵਰਿੰਦਰ ਘੁੰਮਣ ਦੇ ਅਚਾਨਕ ਦੇਹਾਂਤ ਦੀ ਚਰਚਾ। ਸੁਣੋ ਇਸ ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਇਸ ਪੌਡਕਾਸਟ ਵਿੱਚ।

Listen to the special SBS Punjabi Radio Program from Cairns, Queensland - ਵਿਰਸੇ, ਵਿਕਾਸ ਅਤੇ ਹਿੰਮਤ ਦੀ ਜ਼ਿੰਦਾ ਮਿਸਾਲ ਹੈ ਕੇਨਸ ਦਾ ਪੰਜਾਬੀ ਭਾਈਚਾਰਾ: ਐਸ ਬੀ ਐਸ ਪੰਜਾਬੀ ਦਾ ਵਿਸ਼ੇਸ ਰੇਡੀਓ ਪ੍ਰੋਗਰਾਮ 10.10.2025

In this special live program from Cairns, SBS Punjabi brings together powerful stories of resilience, growth, and cultural pride within the Punjabi community. From the inspiring journey of a woman who arrived in Australia by sea in the 1950s to the success of young migrants making their mark as the region’s first Punjabi builders, the program celebrates courage and progress across generations. Lis...

ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ: ਇੱਕ ਸੁਰੀਲੀ ਅਤੇ ਜੋਸ਼ੀਲੀ ਆਵਾਜ਼ ਜੋ ਹੁਣ ਖਾਮੋਸ਼ ਹੈ, ਪਰ ਕਦੇ ਮਿਟੇਗੀ ਨਹੀਂ 10.10.2025

ਪੰਜਾਬੀ ਸੰਗੀਤ ਜਗਤ ਨੇ ਇੱਕ ਚਮਕਦਾ ਸਿਤਾਰਾ ਗੁਆ ਦਿੱਤਾ ਹੈ। ਰਾਜਵੀਰ ਜਵੰਦਾ, ਜੋ ਨਰਮ ਸੁਭਾਅ, ਮਿੱਠੀ ਆਵਾਜ਼ ਤੇ ਸੱਚੀ ਪੰਜਾਬੀਅਤ ਦਾ ਪ੍ਰਤੀਕ ਸਨ, ਹੁਣ ਸਾਡੇ ਵਿਚਕਾਰ ਨਹੀਂ ਰਹੇ। ਪੁਲਿਸ ਅਫਸਰ ਤੋਂ ਗਾਇਕ ਬਣੇ ਰਾਜਵੀਰ ਨੇ ਸੰਗੀਤ ਰਾਹੀਂ ਪੰਜਾਬ ਦੀ ਰੂਹ ਨੂੰ ਸੁਰਾਂ ‘ਚ ਪਰੋਇਆ। ਉਹਨਾਂ ਦੀ ਸਾਦਗੀ ਤੇ ਪਿਆਰ ਭਰੀ ਸ਼ਖ਼ਸੀਅਤ ਸਦਾ ਲਈ ਯਾਦ ਰਹੇਗੀ। ਜ਼ਿੰਦਗੀ ਛੋਟੀ ਸੀ, ਪਰ ਕਲਾ ਨੇ ਉਸਨੂੰ ਅਮਰ ਕਰ ਦਿੱਤਾ। ਸੁਣੋ ਇਸ ਪੌਡਕਾਸਟ ਰਾਹੀਂ ਰਾਜਵੀਰ ਜਵੰਦਾ ਦੀ ਜ਼ਿੰਦਗੀ ਦੇ ਕਿੱਸੇ ਅਤੇ ਐਸ ਬੀ ਐਸ ਪੰਜਾ...

ਪੰਜਾਬੀ ਡਾਇਸਪੋਰਾ: ਬ੍ਰਿਟੇਨ ਵਿੱਚ ਭਾਰਤੀ ਜੋੜੇ 'ਤੇ 3 ਸਾਲ ਦੀ ਧੀ ਨੂੰ ਜਾਣਬੁੱਝ ਕੇ ਭੁੱਖਾ ਰੱਖਣ ਦਾ ਦੋਸ਼ 10.10.2025

ਲੰਡਨ ਦੀ ਇੱਕ ਅਦਾਲਤ ਦੀ ਸੁਣਵਾਈ ਦੌਰਾਨ, ਇੱਕ ਭਾਰਤੀ ਮੂਲ ਦੇ ਜੋੜੇ ਉੱਤੇ ਬੱਚੀ ਨੂੰ 'ਜਾਣਬੁੱਝ ਕੇ ਭੁੱਖਾ' ਰੱਖਣ ਦਾ ਦੋਸ਼ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਜੋੜੇ ਉੱਤੇ ਲਗਭਗ ਦੋ ਸਾਲ ਪਹਿਲਾਂ ਮੈਟਰੋਪੋਲੀਟਨ ਪੁਲਿਸ ਵੱਲੋਂ ਆਪਣੀ ਤਿੰਨ ਸਾਲ ਦੀ ਧੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ। ਪੁਲਿਸ ਵੱਲੋਂ ਇਸ ਪਿੱਛੇ ਪਰਿਵਾਰ ਦੀ ਸ਼ਾਕਾਹਾਰੀ ਖੁਰਾਕ ਅਤੇ ਉਨ੍ਹਾਂ ਦੇ ਘਰ ਦੀ ਕਥਿਤ ਮਾੜੀ ਹਾਲਤ ਨੂੰ ਵੀ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਦੋਹਾਂ ਪਤੀ ਪਤਨੀ ਨੂੰ ਅਗਲੀ ਸੁਣਵਾਈ ਤੱਕ ਹਿਰਾਸਤ ਵਿੱਚ ਭੇ...

11 ਅਕਤੂਬਰ ਨੂੰ ਮਾਰਵਲ ਸਟੇਡੀਅਮ ਮੈਲਬਰਨ ‘ਚ ਹੋਵੇਗਾ ਵੱਡਾ ਇਨਡੋਰ ਦੀਵਾਲੀ ਮੇਲਾ 09.10.2025

ਮੇਲਿਆਂ ਲਈ ਮਸ਼ਹੂਰ ਮੈਲਬਰਨ ਵਿੱਚ ਇਸ ਵਾਰ ਇੱਕ ਹੋਰ ਵਿਸ਼ਾਲ ਤੇ ਖਾਸ ਦੀਵਾਲੀ ਮੇਲਾ ਮਨਾਇਆ ਜਾਣਾ ਹੈ। ਸ਼ਨੀਵਾਰ, 11 ਅਕਤੂਬਰ 2025 ਨੂੰ ਮਾਰਵਲ ਸਟੇਡੀਅਮ ਵਿੱਚ ਹੋਣ ਵਾਲਾ ‘ਮੈਲਬਰਨ ਦੀਵਾਲੀ’ ਸਮਾਗਮ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ। ਸਮਾਗਮ ਦੇ ਆਯੋਜਕ ਗੌਤਮ ਗੁਪਤਾ ਦੇ ਅਨੁਸਾਰ, ਇਹ ਭਾਰਤੀ ਭਾਈਚਾਰੇ ਦਾ ਸਭ ਤੋਂ ਵੱਡਾ ਇਨਡੋਰ ਮੇਲਾ ਹੈ, ਜਿੱਥੇ ਮੌਸਮ ਦੀ ਚਿੰਤਾ ਬਿਨਾਂ ਸਾਰਾ ਪਰਿਵਾਰ ਮਿਲ ਕੇ ਤਿਉਹਾਰ ਦਾ ਮਜ਼ਾ ਲੈ ਸਕੇਗਾ। ਇਸ ਮੇਲੇ ਵਿੱਚ 60 ਤੋਂ ਵੱਧ ਟੀਮਾਂ ਪ੍ਰਦਰਸ਼ਨ ਕਰਨਗੀਆਂ, ਅਤੇ ਲਗਭਗ...

ਖ਼ਬਰਨਾਮਾ: ਇਜ਼ਰਾਈਲ ਅਤੇ ਹਮਾਸ ਨੇ ਗਾਜ਼ਾ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਦੇ ਸਮਝੌਤੇ 'ਤੇ ਦਸਤਖਤ ਕੀਤੇ: ਡੋਨਲਡ ਟਰੰਪ 09.10.2025

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਇਜ਼ਰਾਈਲ ਅਤੇ ਹਮਾਸ, ਗਾਜ਼ਾ ਵਿੱਚ ਦੋ ਸਾਲਾਂ ਤੋਂ ਚੱਲ ਰਹੇ ਯੁੱਧ ਨੂੰ ਖਤਮ ਕਰਨ ਲਈ ਇੱਕ 20-ਨੁਕਾਤੀ ਸ਼ਾਂਤੀ ਯੋਜਨਾ ਦੇ ਤਹਿਤ ਜੰਗਬੰਦੀ ਅਤੇ ਬੰਧਕਾਂ ਦੀ ਰਿਹਾਈ ਲਈ ਸਹਿਮਤ ਹੋ ਗਏ ਹਨ। ਇਸ ਖਬਰ ਸਮੇਤ ਦਿਨ ਭਰ ਦੀਆਂ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

‘Here for Uber pickup?’: How Sikhs are responding to stereotypes - SBS Examines: ‘ਕੀ ਤੁਸੀਂ ਊਬਰ ਲੈਣ ਆਏ ਹੋ?’ ਇਹੋ ਜਿਹੀਆਂ ਰੂੜ੍ਹੀਵਾਦੀ ਧਾਰਨਾਵਾਂ ਪ੍ਰਤੀ ਸਿੱਖ ਭਾਈਚਾਰਾ ਕਿਵੇਂ ਪ੍ਰਤੀਕਿਰਿਆ ਦੇ ਰਿਹਾ ਹੈ? 09.10.2025

Sikhism is a rapidly growing religion in Australia, but it's still poorly understood. How are community leaders responding to misinformation and discrimination? - ਆਸਟ੍ਰੇਲੀਆ ਵਿੱਚ ਸਿੱਖ ਧਰਮ ਇੱਕ ਤੇਜ਼ੀ ਨਾਲ ਵੱਧ ਰਿਹਾ ਧਰਮ ਹੈ, ਪਰ ਇਸਨੂੰ ਅਜੇ ਵੀ ਚੰਗੀ ਤਰ੍ਹਾਂ ਸਮਝਿਆ ਨਹੀਂ ਜਾਂਦਾ। ਇਸ ਪੌਡਕਾਸਟ ਵਿੱਚ ਜਾਣੋ ਕਿ ਭਾਈਚਾਰੇ ਦੇ ਆਗੂ ਇਸ ਗਲਤ ਜਾਣਕਾਰੀ ਅਤੇ ਵਿਤਕਰੇ ਪ੍ਰਤੀ ਕਿਵੇਂ ਆਪਣੀਪ੍ਰਤੀਕਿਰਿਆ ਦੇ ਰਹੇ ਹਨ?

ਬਾਲੀਵੁੱਡ ਗੱਪਸ਼ੱਪ: ਪੰਜਾਬ ਕਿੰਗਸ-11 ਦੀ ਸਹਿਮਾਲਕ ਪਰੀਟੀ ਜ਼ਿੰਟਾ ਨੇ ਹਿਮਾਚਲ ਦੇ ਹੜ ਪੀੜਤਾਂ ਲਈ ਮੱਦਦ ਦਾ ਕੀਤਾ ਐਲਾਨ 09.10.2025

ਹਿਮਾਚਲ ਪ੍ਰਦੇਸ਼ ਵਿੱਚ ਆਏ ਵਿਨਾਸ਼ਕਾਰੀ ਹੜਾਂ ਦੀ ਚਪੇਟ ਵਿੱਚ ਆਏ ਲੋਕਾਂ ਦੀ ਮੱਦਦ ਲਈ ਪਰੀਟੀ ਜ਼ਿੰਟਾ ਨੇ ਅੱਗੇ ਆ ਕੇ ਮੱਦਦ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਬਜੀਤ ਸਿੰਘ ਨੇ ਵੀ ਪੰਜਾਬ ਕਿੰਗਸ-11 ਵੱਲੋਂ 30 ਲੱਖ ਰੁਪਏ ਮੱਦਦ ਵਜੋਂ ਦੇਣ ਦਾ ਵਾਅਦਾ ਕੀਤਾ ਹੈ। ਬਾਲੀਵੁੱਡ ਦੇ ਦਿੱਗਜ ਸ਼ਾਹਰੁੱਖ ਖਾਨ 12 ਹਜ਼ਾਰ 490 ਕਰੋੜ ਦੀ ਮਲਕੀਅਤ ਹਾਸਲ ਕਰਨ ਦੇ ਨਾਲ ਸਭ ਤੋਂ ਅਮੀਰ ਕਲਾਕਾਰ ਬਣ ਗਏ ਹਨ। ਇਹ ਅਤੇ ਇਸ ਹਫ਼ਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....

ਐਕਸਪਲੇਨਰ: ਕੀ ‘ਥ੍ਰਾਈਵਿੰਗ ਕਿਡਜ਼’ ਪਹਿਲ ਆਟੀਜ਼ਮ ਵਾਲੇ ਬੱਚਿਆਂ ਲਈ ਲਾਭਦਾਇਕ ਸਾਬਤ ਹੋਵੇਗੀ? 08.10.2025

ਆਟੀਜ਼ਮ ਜਾਂ ਸਿੱਖਣ ਵਿੱਚ ਦਿੱਕਤਾਂ ਵਾਲੇ ਬੱਚਿਆਂ ਨੂੰ ਨਵੀਂ ਸਹਾਇਤਾ ਪ੍ਰਣਾਲੀ ਤੋਂ ਬਾਹਰ ਰਹਿ ਜਾਣ ਦਾ ਖ਼ਤਰਾ ਹੈ, ਕਿਉਂਕਿ ਇਹ ਪ੍ਰਣਾਲੀ NDIS ਤੱਕ ਪਹੁੰਚ ਘਟਾਉਣ ‘ਤੇ ਕੇਂਦਰਿਤ ਹੈ। ਅਗਲੇ ਸਾਲ ਸ਼ੁਰੂ ਹੋਣ ਵਾਲੀ ‘ਥ੍ਰਾਈਵਿੰਗ ਕਿਡਜ਼’ ਪਹਿਲ ਹਲਕੇ ਤੋਂ ਦਰਮਿਆਨੇ ਆਟੀਜ਼ਮ ਵਾਲੇ ਬੱਚਿਆਂ ਨੂੰ ਕਮਿਊਨਿਟੀ ਪੱਧਰ ‘ਤੇ ਸਹਾਇਤਾ ਦੇਣ ਦਾ ਵਾਅਦਾ ਕਰਦੀ ਹੈ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇਹੀ ਬੱਚੇ ਅਕਸਰ ਅਣਦੇਖੇ ਰਹਿ ਜਾਂਦੇ ਹਨ। ਪੇਸ਼ ਹੈ ਇਸ ਸਬੰਧੀ ਵਧੇਰੇ ਜਾਣਕਾਰੀ....

ਖਬਰਨਾਮਾ: ਆਸਟ੍ਰੇਲੀਆ ਵਿੱਚ ਘਰਾਂ ਦੇ ਕਿਰਾਏ ਪਹੁੰਚੇ ਨਵੇਂ ਰਿਕਾਰਡ ਪੱਧਰ 'ਤੇ 08.10.2025

ਇੱਕ ਨਵੀਂ ਰਿਪੋਰਟ ਮੁਤਾਬਕ, ਸਤੰਬਰ ਤੱਕ ਰਾਜਧਾਨੀ ਸ਼ਹਿਰਾਂ ਦੇ ਕਿਰਾਏ ਪਿਛਲੇ ਸਾਲ ਵਿੱਚ 3.7 ਪ੍ਰਤੀਸ਼ਤ ਅਤੇ ਪਿਛਲੇ ਪੰਜ ਸਾਲਾਂ ਵਿੱਚ 44 ਪ੍ਰਤੀਸ਼ਤ ਵਧੇ ਹਨ। ਪਹਿਲੀ ਵਾਰ ਔਸਤ ਕਿਰਾਇਆ ਪ੍ਰਤੀ ਹਫ਼ਤਾ $700 ਤੋਂ ਉੱਪਰ ਪਹੁੰਚ ਗਿਆ ਹੈ। ਕੋਟੈਲਿਟੀ ਦੀ ਤਿਮਾਹੀ ਰੈਂਟਲ ਸਮੀਖਿਆ ਦੇ ਅਨੁਸਾਰ, ਸਿਡਨੀ ਸਭ ਤੋਂ ਮਹਿੰਗਾ ਸ਼ਹਿਰ ਬਣਿਆ ਹੋਇਆ ਹੈ ਜਿਸਦਾ ਔਸਤ ਕਿਰਾਇਆ $807 ਪ੍ਰਤੀ ਹਫ਼ਤਾ ਹੈ, ਜਦਕਿ ਹੋਬਾਰਟ ਸਭ ਤੋਂ ਸਸਤਾ $548 ਪ੍ਰਤੀ ਹਫ਼ਤਾ ਤੇ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਸੁਣੋ...

ਹਰ ਸਾਲ ਦੀ ਤਰ੍ਹਾਂ, ਮੈਲਬਰਨ ਦੇ ਸ਼੍ਰੀ ਦੁਰਗਾ ਮੰਦਰ ਵਿੱਚ ਇਸ ਸਾਲ ਵੀ ਲਗੀਆਂ ਦੁਸਹਿਰੇ ਮੌਕੇ ਰੌਣਕਾਂ 08.10.2025

ਮੈਲਬਰਨ ਦੇ ਸ਼੍ਰੀ ਦੁਰਗਾ ਮੰਦਰ ਵਿੱਚ ਦੁਸਹਿਰੇ ਦਾ ਤਿਉਹਾਰ ਭਰਪੂਰ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਪਹੁੰਚੇ ਲੋਕਾਂ ਨੇ ਰਾਮ ਲੀਲਾ ਅਤੇ ਹੋਰ ਪ੍ਰਦਰਸ਼ਨੀਆਂ ਦਾ ਆਨੰਦ ਲਿਆ, ਜਦਕਿ ਖਾਣੇ ਦੇ ਸਟਾਲਾਂ ਅਤੇ ਝੂਲਿਆਂ ਨੇ ਵੀ ਮਾਹੌਲ ਨੂੰ ਰੌਣਕ ਨਾਲ ਭਰ ਦਿੱਤਾ। ਇਸ ਸਮਾਗਮ ਬਾਰੇ ਲੋਕਾਂ ਦੇ ਵਿਚਾਰ ਸੁਣਦੇ ਹਾਂ ਇਸ ਪੋਡਕਾਸਟ ਰਾਹੀਂ...

ਕਰਵਾਚੌਥ ਸਪੈਸ਼ਲ: ਦਹਾਕਿਆਂ ਤੋਂ ਵਿਆਹੇ ਜੋੜਿਆਂ ਨੇ ਦੱਸਿਆ ਵਿਆਹ ਤੋਂ ਬਾਅਦ ਪਿਆਰ ਕਿੰਝ ਬਰਕਰਾਰ ਰੱਖੀਏ? 08.10.2025

ਜ਼ਿਆਦਾਤਰ ਫ਼ਿਲਮਾਂ ਉਦੋਂ ਖ਼ਤਮ ਹੋ ਜਾਂਦੀਆਂ ਹਨ ਜਦੋਂ ਹੀਰੋ ਅਤੇ ਹੀਰੋਇਨ ਮਿਲਦੇ ਹਨ ਅਤੇ ਇਕੱਠੇ ਰਹਿਣ ਦਾ ਫੈਸਲਾ ਕਰਦੇ ਹਨ ਪਰ ਉਸ ਤੋਂ ਬਾਅਦ ਕੀ ਹੁੰਦਾ ਹੈ? ਐਸ ਬੀ ਐਸ ਪੰਜਾਬੀ ਦੇ ਇਸ ਕਰਵਾਚੌਥ ਸਪੈਸ਼ਲ ਪੌਡਕਾਸਟ ਵਿੱਚ, ਆਓ ਉਨ੍ਹਾਂ ਜੋੜਿਆਂ ਨੂੰ ਸੁਣੀਏ ਜੋ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਉੱਤੇ ਹਨ, ਤੇ ਇਹ ਜਾਣਦੇ ਹਾਂ ਕਿ ਵਿਆਹ ਤੋਂ ਬਾਅਦ ਪਿਆਰ ਕੀ ਰੂਪ ਲੈਂਦਾ ਹੈ।

ਪਾਕਿਸਤਾਨ ਡਾਇਰੀ: ਪੰਜਾਬ ਤੇ ਸਿੰਧ ਵਿਚਾਲੇ ਰਾਜਨੀਤਿਕ ਸੰਕਟ ਹੋਇਆ ਹੋਰ ਡੂੰਘਾ, ਤਣਾਅ ਜਾਰੀ 08.10.2025

ਸਿੰਧ ਅਤੇ ਪੰਜਾਬ ਵਿਚਕਾਰ ਸਿਆਸੀ ਤਣਾਅ ਹੋਰ ਵੱਧ ਗਿਆ ਹੈ ਕਿਉਂਕਿ ਪਾਕਿਸਤਾਨ ਪੀਪਲਜ਼ ਪਾਰਟੀ ਨੇ ਸੈਨੇਟ ਅਤੇ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਦਾ ਬਾਈਕਾਟ ਕੀਤਾ ਹੈ। ਪੀਪੀਪੀ ਅਤੇ ਪੀਐਮਐਲ-ਐਨ ਦੀ ਪੰਜਾਬੀ ਲੀਡਰਸ਼ਿਪ ਵਿਚਕਾਰ ਬਹਿਸ ਪਹਿਲਾਂ ਹੜ੍ਹ ਪੀੜਤਾਂ ਦੇ ਮੁਆਵਜ਼ੇ 'ਤੇ ਸ਼ੁਰੂ ਹੋਈ ਸੀ, ਪਰ ਬਾਅਦ ਵਿੱਚ ਇਹ ਸਿੰਧੂ ਨਦੀ ਦੇ ਪਾਣੀ ਦੇ ਅਧਿਕਾਰਾਂ ਤੱਕ ਪਹੁੰਚ ਗਈ, ਜਦੋਂ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੀਪੀਪੀ ਨੂੰ ਆਪਣੀ ਸਲਾਹ ਆਪਣੇ ਤੱਕ ਹੀ ਰੱਖਣ ਦੀ ਤਿੱਖੀ ਟਿੱਪਣੀ ਕੀਤੀ। ਇਸ ਮਾਮਲੇ ਬਾਰੇ ਹ...

ਖ਼ਬਰਨਾਮਾ: ਸਿਡਨੀ ਗੋਲਾਬਾਰੀ ਘਟਨਾ 'ਚ ਕਥਿਤ ਬੰਦੂਕਧਾਰੀ 'ਤੇ 25 ਮਾਮਲੇ ਦਰਜ, ਬਿਹਾਰ ਚੋਣਾਂ ਦਾ ਐਲਾਨ ਤੇ ਹੋਰ ਖ਼ਬਰਾਂ 07.10.2025

ਪੁਲਿਸ ਨੇ ਇੱਕ 60 ਸਾਲਾ ਵਿਅਕਤੀ ਉੱਤੇ 25 ਦੋਸ਼ ਆਇਦ ਕੀਤੇ ਹਨ ਜਿਸ 'ਤੇ ਸਿਡਨੀ ਦੀ ਇੱਕ ਗਲੀ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਰਨ ਦਾ ਕਥਿਤ ਦੋਸ਼ ਹੈ। ਇਸ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨਾਲ ਮੁੱਠਭੇੜ ਵੀ ਹੋਈ ਸੀ। ਓਧਰ, ਬਿਹਾਰ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਾ ਹੈ। ਪਹਿਲੇ ਗੇੜ ਤਹਿਤ 6 ਨਵੰਬਰ ਅਤੇ ਦੂਜੇ ਗੇੜ ਤਹਿਤ 11 ਨਵੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਹੋਵੇਗੀ ਅਤੇ ਪੂਰੀ ਚੋਣ ਪ੍ਰਕਿਰਿਆ 16 ਨਵੰਬਰ ਨੂੰ ਖ਼ਤਮ ਕਰ ਦਿੱ...

Poslouchej podcast SBS Punjabi - ਐਸ ਬੀ ਐਸ ਪੰਜਾਬੀ v Replaio

Rádio a podcasty v jedné aplikaci - zdarma a bez registrace. Nainstaluj si ji ještě dnes a nepropásni premiéru

Stáhnout z Google Play

Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály