SBS

SBS Punjabi - ਐਸ ਬੀ ਐਸ ਪੰਜਾਬੀ

News PA ↓ Epizody: 1691

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Určitě navštivte web podcastu a podpořte jeho tvůrce: www.sbs.com.au

Autor

SBS

Kategorie

News

Web podcastu

www.sbs.com.au

Nejnovější epizoda

13. říj 2026

Kde poslouchat?

Podcasty v aplikaci Replaio Radio Už brzy

Podcasty míří do aplikace už brzy. Nainstaluj si ji teď a jako první uvidíš úplně nový pohled na podcasty

Stáhnout z Google Play Nainstaluj zdarma Android téměř 10 mil. stažení · hodnocení 4,8 iOS už brzy

Epizody

ਖ਼ਬਰਨਾਮਾ: ਪ੍ਰਧਾਨ ਮੰਤਰੀ ਨੂੰ ਬੰਬ ਧਮਕੀ, NSW ‘ਚ ਹਾਈ ਅਲਰਟ ਸੁਰੱਖਿਆ ਕਦਮ 25.02.2026

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੂੰ 'ਦ ਲੌਜ' ‘ਚ ਬੰਬ ਧਮਕੀ ਤੋਂ ਬਾਅਦ ਸੁਰੱਖਿਅਤ ਥਾਂ ‘ਤੇ ਲਿਜਾਇਆ ਗਿਆ, ਜਦਕਿ ਆਸਟ੍ਰੇਲੀਆਈ ਫੈਡਰਲ ਪੁਲਿਸ ਨੂੰ ਤਲਾਸ਼ੀ ਦੌਰਾਨ ਕੁਝ ਵੀ ਸ਼ੱਕੀ ਨਹੀਂ ਲੱਭਿਆ। ਇਸੇ ਵੇਲੇ NSW ਵਿੱਚ ਨਫਰਤ-ਪ੍ਰੇਰਿਤ ਹਿੰਸਾ ਦੇ ਖ਼ਤਰੇ ਕਾਰਨ ਭਾਰੀ ਹਥਿਆਰਬੰਦ ਪੁਲਿਸ ਯੂਨਿਟ ਨੂੰ ਸਥਾਈ ਰੂਪ ਦਿੱਤਾ ਗਿਆ ਹੈ। ਸਿਡਨੀ ਵਿੱਚ ਗਲਤ ਪਛਾਣ ਅਗਵਾ ਮਾਮਲੇ ‘ਚ ਦੋ ਗ੍ਰਿਫ਼ਤਾਰੀਆਂ ਹੋਈਆਂ ਹਨ, ਜਦਕਿ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਸਮੋਆ ਨਾਲ ਭਾਗੀਦਾਰੀ ਮਜ਼ਬੂਤ ਕਰਨ, ਅਤੇ ਯੂਐਨ ਮੁਖੀ ਨੇ...

ਪਾਕਿਸਤਾਨ ਡਾਇਰੀ: ਪਾਕਿਸਤਾਨ ਵੱਲੋਂ ਧਾਰਮਿਕ ਵੀਜ਼ਾ ਧਾਰਕਾਂ ਸਮੇਤ 116 ਦੇਸ਼ਾਂ ਲਈ ਵੀਜ਼ਾ ਔਨ ਅਰਾਈਵਲ ਫ਼ੀਸ ਮੁੜ ਲਾਗੂ 25.02.2026

ਪਾਕਿਸਤਾਨ ਸਰਕਾਰ ਨੇ 116 ਦੇਸ਼ਾਂ ਦੇ ਯਾਤਰੀਆਂ ਲਈ ਵੀਜ਼ਾ ਔਨ ਅਰਾਈਵਲ ਫ਼ੀਸ ਦੁਬਾਰਾ ਬਹਾਲ ਕਰ ਦਿੱਤੀ ਹੈ। ਧਾਰਮਿਕ ਵੀਜ਼ਾ ਰੱਖਣ ਵਾਲੇ ਯਾਤਰੀ ਵੀ ਹੁਣ ਇਹ ਫ਼ੀਸ ਅਦਾ ਕਰਨਗੇ। ਪਾਕਿਸਤਾਨ ਸਰਕਾਰ ਵੱਲੋਂ ਇਸ ਬਾਰੇ ਨਾ ਤਾਂ ਕੋਈ ਸਰਕਾਰੀ ਐਲਾਨ ਕੀਤਾ ਗਿਆ ਨਾ ਹੀ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਹ ਅਤੇ ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ।

ਆਸਟ੍ਰੇਲੀਆ ਨੂੰ ਹੁਨਰਮੰਦ ਕਾਮੇ ਪ੍ਰਦਾਨ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਮੋਹਰੀ 24.02.2026

ਆਸਟ੍ਰੇਲੀਆ ਦੀ ਪ੍ਰਵਾਸ ਨੀਤੀ ਸਖ਼ਤ ਕਰਨ ਬਾਰੇ ਚਰਚਾਵਾਂ ਦੇ ਬਾਵਜੂਦ ਹੁਨਰਮੰਦ ਕਾਮਿਆਂ ਦੀ ਆਮਦ ਵਿੱਚ ਭਾਰਤ ਅੱਗੇ ਰਹਿ ਰਿਹਾ ਹੈ। ਅੰਕੜਿਆਂ ਅਨੁਸਾਰ 2023-24 ਵਿੱਚ 45,820 ਅਤੇ 2024-25 ਵਿੱਚ 43,634 ਭਾਰਤੀ ਹੁਨਰਮੰਦ ਪ੍ਰਵਾਸੀ ਆਸਟ੍ਰੇਲੀਆ ਪਹੁੰਚੇ। ਇਸਦੇ ਮੁਕਾਬਲੇ ਚੀਨ ਤੋਂ 2023-24 ਵਿੱਚ 11,520 ਅਤੇ 2024-25 ਵਿੱਚ 9,415 ਹੁਨਰਮੰਦ ਪ੍ਰਵਾਸੀ ਆਏ। ਟੌਪ 10 ਮੁਲਕਾਂ ਵਿੱਚ ਭਾਰਤ ਲਗਾਤਾਰ ਸਿਖਰ ‘ਤੇ ਰਿਹਾ ਹੈ। ਹੋਰ ਵੇਰਵਿਆਂ ਲਈ ਸੁਣੋ ਇਹ ਰਿਪੋਰਟ।

ਖ਼ਬਰਨਾਮਾ: NSW ਦੇ ਪ੍ਰੀਮੀਅਰ ਕ੍ਰਿਸ ਮਿਨਸ ਨੇ ਐਂਟੀਸਮੀਟਿਜ਼ਮ ਅਤੇ ਸਮਾਜਿਕ ਏਕਤਾ ਬਾਰੇ ਰਾਇਲ ਕਮਿਸ਼ਨ ਦਾ ਕੀਤਾ ਸਮਰਥਨ 24.02.2026

ਕ੍ਰਿਸ ਮਿਨਸ ਨੇ ਕਿਹਾ ਹੈ ਕਿ ਯਹੂਦੀ ਵਿਰੋਧ ਅਤੇ ਸੋਸ਼ਲ ਕੋਹੀਜ਼ਨ ਬਾਰੇ ਬਣੀ ਰਾਇਲ ਕਮਿਸ਼ਨ ਇਨ੍ਹਾਂ ਗੰਭੀਰ ਮਸਲਿਆਂ ਦਾ ਸਾਹਮਣਾ ਕਰਨ ਅਤੇ ਅਸਲ ਬਦਲਾਅ ਲਿਆਉਣ ਦਾ ਮੌਕਾ ਹੈ। ਬੌਂਡਾਈ ਵਿੱਚ ਹੋਏ ਦਹਿਸ਼ਤਗਰਦੀ ਹਮਲੇ ਤੋਂ ਇੱਕ ਮਹੀਨੇ ਬਾਅਦ ਐਲਾਨੀ ਗਈ ਇਹ ਜਾਂਚ ਆਸਟ੍ਰੇਲੀਆਈ ਸਮਾਜ ਅਤੇ ਸੰਸਥਾਵਾਂ ਵਿੱਚ ਯਹੂਦੀ ਵਿਰੋਧ ਦੀ ਪ੍ਰਕਿਰਤੀ, ਇਸਦੇ ਫੈਲਾਅ ਅਤੇ ਇਸਦੇ ਮੁੱਖ ਕਾਰਕਾਂ ਦੀ ਪੜਤਾਲ ਕਰੇਗੀ। ਇਹ ਅਤੇ ਅੱਜ ਦੀਆਂ ਹੋਰ ਪ੍ਰਮੁੱਖ ਖਬਰਾਂ ਲਈ ਸੁਣੋ ਇਹ ਪੌਡਕਾਸਟ...

ਪੰਜਾਬੀ ਡਾਇਰੀ : ਪੰਜਾਬ ਵਿੱਚ ਨਵੀਂ ਆਬਕਾਰੀ ਨੀਤੀ ‘ਤੇ ਵਿਚਾਰਾਂ, ਮਾਰਚ ਬਜਟ ‘ਤੇ ਨਜ਼ਰ 24.02.2026

ਕਈ ਮਹੀਨਿਆਂ ਦੀਆਂ ਤਿਆਰੀਆਂ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਸਰਕਾਰ ਚੰਡੀਗੜ੍ਹ ਵਿੱਚ ਨਵੀਂ ਆਬਕਾਰੀ ਨੀਤੀ ਸਬੰਧੀ ਅਹਿਮ ਮੀਟਿੰਗ ਕਰ ਰਹੀ ਹੈ। ਸਰਕਾਰ ਮਾਲੀਆ ਵਧਾਉਣ ਦੇ ਟੀਚੇ ਨਾਲ ਰਾਜ ਬਜਟ ਅਤੇ ਹੋਰ ਆਰਥਿਕ ਮੁੱਦਿਆਂ ‘ਤੇ ਚਰਚਾ ਕਰੇਗੀ। ਮਾਰਚ ਵਿੱਚ ਪੇਸ਼ ਹੋਣ ਵਾਲਾ ਬਜਟ ਮੌਜੂਦਾ ਕਾਰਜਕਾਲ ਦਾ ਆਖਰੀ ਬਜਟ ਹੋਵੇਗਾ, ਜਿਸ ਵਿੱਚ ਹਰ ਵਰਗ ਲਈ ਮਹੱਤਵਪੂਰਨ ਐਲਾਨ ਹੋਣ ਦੀ ਸੰਭਾਵਨਾ ਹੈ। ਪੰਜਾਬ ਤੋਂ ਹੋਰ ਮੁੱਖ ਖ਼ਬਰਾਂ ਲਈ ਇਹ ਪੌਡਕਾਸਟ ਜ਼ਰੂਰ ਸੁਣੋ।

ਆਸਟ੍ਰੇਲੀਆਈ ਯੂਨੀਵਰਸਿਟੀਆਂ ਵਿੱਚ ਨਸਲਵਾਦ ਦੀ ਚਿੰਤਾਜਨਕ ਤਸਵੀਰ 23.02.2026

ਆਸਟ੍ਰੇਲੀਆ ਦੀਆਂ 42 ਯੂਨੀਵਰਸਿਟੀਆਂ ਉੱਤੇ ਕੀਤੀ ਗਈ ਪਹਿਲੀ ਰਾਸ਼ਟਰੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਕੈਂਪਸਾਂ ਵਿੱਚ ਨਸਲਵਾਦ ਇੱਕ ਵਿਆਪਕ ਅਤੇ ਪ੍ਰਣਾਲੀਗਤ ਸਮੱਸਿਆ ਵਜੋਂ ਮੌਜੂਦ ਹੈ। ਲਗਭਗ 70 ਫੀਸਦੀ ਵਿਦਿਆਰਥੀਆਂ ਅਤੇ ਸਟਾਫ ਨੇ ਨਸਲਵਾਦੀ ਵਿਹਾਰ ਨੂੰ ਦੇਖਣ ਜਾਂ ਅਨੁਭਵ ਕਰਨ ਦੀ ਪੁਸ਼ਟੀ ਕੀਤੀ ਹੈ। ਇਸ ਮਾਮਲੇ ਦੀ ਵਿਸਥਾਰਿਤ ਚਰਚਾ ਲਈ ਪੂਰਾ ਪੌਡਕਾਸਟ ਸੁਣੋ।

Listen to the SBS Punjabi full radio program: International Mother Language Day special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਵਿਸ਼ਵ ਮਾਂ ਬੋਲੀ ਦਿਵਸ ਵਿਸ਼ੇਸ਼ 23.02.2026

SBS Punjabi marks International Mother Language Day with a special program for the Punjabi community. Listen to a heartfelt message from the late, revered poet Dr Surjit Patar, as he shares thoughts on keeping our mother tongue alive. We also bring you the story of the Australian Punjabi Academy, a Sydney-based initiative started by a group of friends that is helping children growing up overseas s...

ਖ਼ਬਰਨਾਮਾਂ: ਪ੍ਰਧਾਨ ਮੰਤਰੀ ਨੇ IS ਨਾਲ ਜੁੜੇ ਲੋਕਾਂ ਦੀ ਘਰ ਵਾਪਸੀ ਵਿੱਚ ਮੱਦਦ ਕਰਨ ਵਾਲਿਆਂ ਖਿਲਾਫ ਕਾਨੂੰਨ ਲਿਆਏ ਜਾਣ ਦੀ ਪੇਸ਼ਕਸ਼ ਨੂੰ ਕੀਤਾ ਰੱਦ 23.02.2026

ਪ੍ਰਧਾਨ ਮੰਤਰੀ ਨੇ ਆਈ ਐਸ ਨਾਲ ਜੁੜੇ ਲੋਕਾਂ ਦੀ ਘਰ ਵਾਪਸੀ ਵਿੱਚ ਮੱਦਦ ਕਰਨ ਵਾਲਿਆਂ ਖਿਲਾਫ ਕਾਨੂੰਨ ਲਿਆਏ ਜਾਣ ਵਾਲੀ Coalition ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ ਹੈ। ਫਲੋਰੀਡਾ ‘ਚ ਟਰੰਪ ਦੇ ਐਸਟੇਟ ‘ਚ ਘੁਸਪੈਠ ਕਰਨ ਵਾਲੇ ਵਿਅਕਤੀ ਦੀ ਐਫਬੀਆਈ ਜਾਂਚ ਜਾਰੀ ਹੈ। ਆਸਟ੍ਰੇਲੀਆ ਦੇ ਕੈਪਿਟਲ ਗੇਨਜ਼ ਟੈਕਸ ‘ਤੇ ਸੁਣਵਾਈ ਤਿੰਨ ਦਿਨਾਂ ਲਈ ਸ਼ੁਰੂ ਹੋ ਗਈ ਹੈ। ਆਸਟ੍ਰੇਲੀਆ ਦੇ ਉੱਤਰੀ, ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਲਈ ਚੇਤਾਵਨੀ ਜਾਰੀ। ਯੂਨੀਵਰਸਿਟੀ ਆਫ਼ ਮੈਲਬਰਨ ਦੇ...

ਆਸਟ੍ਰੇਲੀਆ ਵਿੱਚ ਤੀਜੀ ਪੀੜ੍ਹੀ ਦੀ ਇਹ ਬੱਚੀ ਹਿੰਮਤ ਕੌਰ ਅੰਗਰੇਜ਼ੀ ਤੋਂ ਪਹਿਲਾਂ ਕਿਵੇਂ ਸਿੱਖ ਰਹੀ ਹੈ ਪੰਜਾਬੀ? 23.02.2026

ਵੈਸਟਰਨ ਸਿਡਨੀ ਨਿਵਾਸੀ ਹਿੰਮਤ ਕੌਰ ਦੇ ਮਾਂ-ਬਾਪ ਜੈਸਮੀਤ ਕੌਰ ਅਤੇ ਜਗਦੀਪ ਸਿੰਘ ਆਸਟ੍ਰੇਲੀਆ ਵਿੱਚ ਵੱਡੇ ਹੋਏ ਹਨ ਅਤੇ ਜਦੋਂ ਆਪਣੀ 2 ਸਾਲ ਦੀ ਬੇਟੀ ਨੂੰ ਭਾਸ਼ਾ ਸਿਖਾਉਣ ਦੀ ਗੱਲ ਆਈ ਤਾਂ ਉਨ੍ਹਾਂ ਨੇ ਅੰਗਰੇਜ਼ੀ ਨਾਲੋਂ ਪੰਜਾਬੀ ਨੂੰ ਤਰਜੀਹ ਦਿੱਤੀ। ਉਨ੍ਹਾਂ ਦੱਸਿਆ ਕਿ ਆਸਟ੍ਰੇਲੀਆ ਵਿੱਚ ਰਹਿਣ ਦੇ ਬਾਵਜੂਦ ਉਹਨਾਂ ਜਾਣ-ਬੁੱਝ ਕੇ ਹਿੰਮਤ ਨੂੰ ਅੰਗਰੇਜ਼ੀ ਨਾਲੋਂ ਪੰਜਾਬੀ ਪਹਿਲਾਂ ਸਿਖਾਈ ਤਾਂ ਜੋ ਉਸ ਦਾ ਬਚਪਨ ਤੋਂ ਹੀ ਮਾਂ ਬੋਲੀ, ਸੱਭਿਆਚਾਰ, ਧਰਮ ਅਤੇ ਆਪਣੇ ਬਜ਼ੁਰਗਾਂ ਨਾਲ ਰਿਸ਼ਤਾ ਜੁੜਿਆ ਰਹੇ।

ਆਸਟ੍ਰੇਲੀਆ–ਭਾਰਤ ਸਾਂਝੀ ਪਹਲ: ਡੁੱਬਣ ਨਾਲ ਹੋਣ ਵਾਲੀਆਂ ਮੌਤਾਂ ਵਾਲੇ ਵਾਧੇ ਨੂੰ ਰੋਕਣ ਲਈ ਦੋ ਦਿਨਾਂ ਦੀ ਮਹੱਤਵਪੂਰਨ ਵਰਕਸ਼ਾਪ 22.02.2026

ਆਸਟ੍ਰੇਲੀਆ ਅਤੇ ਭਾਰਤ ਦੇ 40 ਪਾਣੀ ਸੁਰੱਖਿਆ ਮਾਹਿਰ ਸਿਡਨੀ ਵਿੱਚ ਇਕੱਠੇ ਹੋਏ ਜਿੱਥੇ ਦੋ ਦਿਨਾਂ ਦੀ ਵਰਕਸ਼ਾਪ ਦੌਰਾਨ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਨਵੇਂ ਅਤੇ ਸਥਾਈ ਹੱਲਾਂ ‘ਤੇ ਵਿਚਾਰ ਕੀਤਾ ਗਿਆ। ਭਾਰਤ ਵਿੱਚ ਹਰ ਸਾਲ 38,000 ਤੋਂ ਵੱਧ ਲੋਕ ਡੁੱਬਣ ਨਾਲ ਮਰਦੇ ਹਨ, ਜਦਕਿ ਆਸਟ੍ਰੇਲੀਆ ਵਿੱਚ 2025 ਦੌਰਾਨ 357 ਮੌਤਾਂ ਦਰਜ ਹੋਈਆਂ ਜੋ ਰਿਕਾਰਡ ਵਿੱਚ ਸਭ ਤੋਂ ਵੱਧ ਹਨ। ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਵਿਦੇਸ਼ਾਂ ਵਿੱਚ ਜਨਮੇ ਲੋਕ, ਖ਼ਾਸ ਕਰਕੇ ਭਾਰਤੀ ਭਾਈਚਾਰਾ, ਆਸਟ੍ਰੇਲੀਆ...

ਖਬਰਾਂ ਫਟਾਫੱਟ: ਐਂਡਰੀਊ ਜਾਂਚ ਹੇਠ ਰਿਹਾਅ, ਲੈਕੈਂਬਾ ਮਸਜਿਦ ਨੂੰ ਤੀਜੀ ਧਮਕੀ, ਤੇ ਮੀਂਹ ਕਾਰਨ ਟੀ-20 ਤੋਂ ਆਸਟ੍ਰੇਲੀਆ ਬਾਹਰ 20.02.2026

ਬਰਤਾਨੀਆ ਵਿੱਚ ਐਂਡਰੀਊ ਮਾਊਂਟਬੈਟਨ-ਵਿੰਡਸਰ ਤੋਂ ਪੁੱਛਗਿੱਛ, ਆਸਟ੍ਰੇਲੀਆ ਵਿੱਚ ਅਸਥਾਈ exclusion order ਅਤੇ ਸੀਰੀਆ ਕੈਂਪ ਮਾਮਲੇ ਨੇ ਸਿਆਸੀ ਚਰਚਾ ਤੇਜ਼ ਕਰ ਦਿੱਤੀ ਹੈ। ਨਿਊ ਸਾਊਥ ਵੇਲਜ਼ ਵਿੱਚ ਮੁਸਲਮਾਨ ਵਿਰੋਧੀ ਟਿੱਪਣੀਆਂ ਅਤੇ ਲੈਕੈਂਬਾ ਮਸਜਿਦ ਨੂੰ ਮਿਲੀਆਂ ਧਮਕੀਆਂ ਨੇ ਕਮਿਊਨਟੀ ਸੁਰੱਖਿਆ ‘ਤੇ ਚਿੰਤਾ ਵਧਾਈ ਹੈ। ਵਿਕਟੋਰੀਆ ਵਿੱਚ ਯੂਨੀਅਨ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਜਾਂਚ ਦੀ ਮੰਗ ਜ਼ੋਰਾਂ ‘ਤੇ ਹੈ, ਜਦਕਿ ਸਿਡਨੀ ਦੀ ਮਾਨਸਿਕ ਸਿਹਤ ਸਹੂਲਤ ਤੋਂ ਮਰੀਜ਼ਾਂ ਦੇ ਭੱਜਣ ਮਾਮਲੇ ਦੀ ਸਮੀਖਿਆ...

ਖ਼ਬਰਨਾਮਾ: ਇਜ਼ਰਾਈਲ ਦੀ ਈਰਾਨ ਨੂੰ ਚੇਤਾਵਨੀ, ਕਿਸੇ ਵੀ ਹਮਲੇ ਦਾ ਦਿੱਤਾ ਜਾਏਗਾ ਸਖ਼ਤ ਜਵਾਬ 20.02.2026

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਈਰਾਨ ਨੂੰ ਇੱਕ ਤਾਜ਼ਾ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਇਜ਼ਰਾਈਲ 'ਤੇ ਕਿਸੇ ਵੀ ਹਮਲੇ ਦਾ ਸਖ਼ਤ ਜਵਾਬ ਦਿੱਤਾ ਜਾਵੇਗਾ। ਈਰਾਨ ਨਾਲ ਚੱਲ ਰਹੀ ਅਮਰੀਕਾ ਦੀ ਗੱਲਬਾਤ ਦੇ ਨਾਲ-ਨਾਲ ਤਣਾਅ ਵਧਦਾ ਜਾ ਰਿਹਾ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।

ਨਵਾਂ ਅਧਿਐਨ: ਆਸਟ੍ਰੇਲੀਆ ਦੇ ਪ੍ਰਵਾਸੀਆਂ ਵਿੱਚ ਅਪਣੱਤ ਦਾ ਅਹਿਸਾਸ ਕਿਵੇਂ ਕਾਇਮ ਹੁੰਦਾ ਹੈ? 20.02.2026

Scanlon Foundation Research Institute ਦੀ ਨਵੀਂ ਰਿਪੋਰਟ ਮੁਤਾਬਕ ਆਸਟ੍ਰੇਲੀਆ ਆਏ ਪ੍ਰਵਾਸੀਆਂ ਵਿੱਚ ਆਪਣਾਪਨ ਮਹਿਸੂਸ ਕਰਨ ਲਈ ਮਜ਼ਬੂਤ ਸਮਾਜਿਕ ਰਿਸ਼ਤੇ ਅਤੇ ਭਾਈਚਾਰਕ ਸੰਪਰਕ ਬਹੁਤ ਅਹਿਮ ਹਨ। ਰਾਸ਼ਟਰੀ ਸਰਵੇਖਣ ਅਤੇ ਵੱਖ-ਵੱਖ ਭਾਈਚਾਰਿਆਂ ਨਾਲ ਗੱਲਬਾਤ ਦੇ ਆਧਾਰ ‘ਤੇ ਤਿਆਰ ਕੀਤੀ ਇਸ ਰਿਪੋਰਟ ਨੇ ਦਰਸਾਇਆ ਕਿ ਆਸਟ੍ਰੇਲੀਆ ਨਾਲ ਅਪਣੱਤ ਦਾ ਇਹਸਾਸ ਵਿਅਕਤੀ ਦੇ ਵੀਜ਼ਾ ਸਟੇਟਸ, ਦੇਸ਼ ਵਿੱਚ ਰਹਿਣ ਦੇ ਸਮੇਂ ਅਤੇ ਹੋਰ ਸਮਾਜਿਕ-ਆਰਥਿਕ ਕਾਰਕਾਂ ‘ਤੇ ਨਿਰਭਰ ਕਰਦਾ ਹੈ। ਰਿਪੋਰਟ ਇਹ ਵੀ ਸਵਾਲ ਖੜ੍ਹਾ ਕ...

ਪੰਜਾਬੀ ਡਾਇਸਪੋਰਾ: ਨਿਊਜ਼ੀਲੈਂਡ ਦੇ ਸਖ਼ਤ ਇਮੀਗ੍ਰੇਸ਼ਨ ਨਿਯਮਾਂ ਕਾਰਨ ਪੰਜਾਬੀ ਬੱਸ ਡਰਾਈਵਰਾਂ ਸਮੇਤ ਕਈਆਂ ਦਾ ਭਵਿੱਖ ਖਤਰੇ ਵਿੱਚ 20.02.2026

ਨਿਊਜ਼ੀਲੈਂਡ ਵਿੱਚ ਕਾਉਂਸਿਲ ਮੈਂਬਰਾਂ, ਉਦਯੋਗ ਗਰੁੱਪਾਂ ਅਤੇ ਡਰਾਈਵਰਾਂ ਵੱਲੋਂ ਚਿੰਤਾ ਜਤਾਈ ਗਈ ਹੈ ਕਿ ਮੌਜੂਦਾ ਇਮੀਗ੍ਰੇਸ਼ਨ ਮਾਪਦੰਡ ਬਹੁਤ ਸਖ਼ਤ ਹਨ। 2022 ਦੇ ਰਿਹਾਇਸ਼ੀ ਨਿਯਮਾਂ ਅਧੀਨ ਡਰਾਈਵਰਾਂ ਲਈ ਦੋ ਸਾਲ ਦੇ ਵਰਕ ਵੀਜ਼ੇ ਬਾਅਦ IELTS ਵਿੱਚ ਹਰ ਮੋਡੀਊਲ ਵਿੱਚ 6.5 ਬੈਂਡ ਲੈਣਾ ਲਾਜ਼ਮੀ ਕੀਤਾ ਗਿਆ ਸੀ, ਜੋ ਕਈਆਂ ਲਈ ਮੁਸ਼ਕਿਲ ਸਾਬਤ ਹੋਇਆ। ਵੈਲਿੰਗਟਨ ਦੇ ਬੱਸ ਆਪਰੇਟਰ ਮੇਟਲਿੰਕ ਦੇ ਅਨੁਸਾਰ ਲਗਭਗ 45 ਡਰਾਈਵਰਾਂ ਨੂੰ ਦੇਸ਼ ਛੱਡਣ ਦਾ ਖਤਰਾ ਹੈ। ਇਸ ਮਸਲੇ ਅਤੇ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਹੋਰ ਖ਼...

ਵਿਸ਼ਵ ਮਾਂ ਬੋਲੀ ਦਿਵਸ ਵਿਸ਼ੇਸ਼: ਮਾਂ ਬੋਲੀ ਪੰਜਾਬੀ ਨੂੰ ਆਨਲਾਈਨ ਸਿੱਖਣ ਲਈ ਆਸਟ੍ਰੇਲੀਅਨ ਭਾਈਚਾਰੇ ਵਿੱਚ ਉਤਸ਼ਾਹ 19.02.2026

ਆਸਟ੍ਰੇਲੀਅਨ ਪੰਜਾਬੀ ਅਕੈਡਮੀ ਵੱਲੋਂ ਪੰਜਾਬੀ ਬੋਲੀ ਸਿੱਖਣ ਦੇ ਚਾਹਵਾਨਾਂ ਲਈ ਸ਼ੁਰੂ ਕੀਤੀਆਂ ਗਈਆਂ ਆਨਲਾਈਨ ਕਲਾਸਾਂ ਨੂੰ ਭਾਈਚਾਰੇ ਵੱਲੋਂ ਕਾਫ਼ੀ ਉਤਸ਼ਾਹ ਮਿਲ ਰਿਹਾ ਹੈ। ਤਕਨੀਕੀ ਯੁੱਗ ਵਿੱਚ ਘਰ ਬੈਠੇ ਪੰਜਾਬੀ ਸਿੱਖਣ ਦੀ ਇਸ ਪਹਿਲ ਬਾਰੇ ਅਕੈਡਮੀ ਦੇ ਮੌਢੀ ਅਲਬੇਲ ਕੰਗ ਅਤੇ ਇੱਕ ਅਧਿਆਪਕ ਸੁਖਵਿੰਦਰ ਕੌਰ ਨਾਲ ਕੀਤੀ ਗੱਲਬਾਤ ਸੁਣੋ ਇਸ ਪੌਡਕਾਸਟ ਵਿੱਚ।

'You are part of the country': Dr Anne Aly to Indian Australians amid 'rising anti-immigration' sentiment - ਪ੍ਰਵਾਸ ਨੀਤੀ ‘ਤੇ ਬਿਆਨਾਂ ਦੀ ਸਿਆਸਤ: ਐਨੀ ਐਲੀ ਨੇ ਜੈਕਿੰਟਾ ਪ੍ਰਾਈਸ ਦੇ ਦਾਵਿਆਂ ਨੂੰ ਦਿੱਤਾ 'ਝੂਠਾ' ਕਰਾਰ 19.02.2026

Amid heated political debates around immigration policies, Federal Minister for Multicultural Affairs, Dr Anne Aly, emphasised the importance of politicians choosing their words carefully. Stating that there has been a rise in anti-migration sentiment, Dr Aly said that the appointment of Jacinta Nampijinpa Price could be interpreted as an 'endorsement' of some of Ms Price's previous comments. Ms P...

ਖ਼ਬਰਨਾਮਾ: ਸੰਘੀ ਸਰਕਾਰ ਨੇ ਆਈਐਸ ਨਾਲ ਸੰਬੰਧਿਤ ਔਰਤ ਦੇ ਆਸਟ੍ਰੇਲੀਆ ਵਾਪਸੀ 'ਤੇ ਲਗਾਈ ਅਸਥਾਈ ਰੋਕ 19.02.2026

ਟੋਨੀ ਬਰਕ ਨੇ ਇੱਕ ਲੰਬੇ ਸਮੇਂ ਤੋਂ ਆਸਟ੍ਰੇਲੀਆਈ ਨਾਗਰਿਕ ਰਹੀ ਔਰਤ ਨੂੰ ਦੇਸ਼ ਵਿੱਚ ਦਾਖਲਾ ਕਰਨ ਤੋਂ ਰੋਕ ਦਿੱਤਾ ਹੈ, ਜਿਸਨੇ ਹੋਰ 33 ਲੋਕਾਂ ਨਾਲ ਮਿਲ ਕੇ ਸੀਰੀਆ ਦੇ ਅਲ-ਰੋਜ ਹਿਰਾਸਤੀ ਕੈਂਪ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਇਸ ਗਰੁੱਪ ਵਿੱਚ 11 ਔਰਤਾਂ ਅਤੇ 22 ਬੱਚੇ ਸ਼ਾਮਲ ਸਨ, ਜਿਨ੍ਹਾਂ ਦੇ ਆਈ-ਐਸ ਲੜਾਕਿਆਂ ਨਾਲ ਸੰਬੰਧ ਰਹੇ ਹਨ। ਸੋਮਵਾਰ ਨੂੰ ਕੀਤੀ ਗਈ ਇਹ ਕੋਸ਼ਿਸ਼ ਸੀਰੀਆਈ ਅਧਿਕਾਰੀਆਂ ਵੱਲੋਂ ਨਾਕਾਮ ਬਣਾਈ ਗਈ। ਪੂਰੀ ਖ਼ਬਰਾਂ ਅਤੇ ਹੋਰ ਅਪਡੇਟਸ ਲਈ ਸੁਣੋ ਅੱਜ ਦਾ ਪੌਡਕਾਸਟ।

Your guide to using sunscreen in Australia - ਆਸਟ੍ਰੇਲੀਆ ਐਕਸਪਲੇਨਡ: ਜਾਣੋ, ਆਸਟ੍ਰੇਲੀਆ ਵਿੱਚ ਸਨਸਕ੍ਰੀਨ ਦੀ ਸਹੀ ਵਰਤੋਂ ਕਿਵੇਂ ਕਰੀਏ? 19.02.2026

Australia’s sun can be harsh. And sunscreen is one key measure protecting us against harmful sun exposure. We asked three scientists about sunscreen facts, myths and choosing the right products. - ਆਸਟ੍ਰੇਲੀਆ ਵਿੱਚ ਧੁੱਪ ਕਾਫੀ ਤੇਜ਼ ਹੁੰਦੀ ਹੈ, ਇਸ ਲਈ ਹਾਨੀਕਾਰਕ ਕਿਰਨਾਂ ਤੋਂ ਬਚਾਅ ਲਈ ਸਨਸਕ੍ਰੀਨ ਬਹੁਤ ਜ਼ਰੂਰੀ ਹੈ। ਅਸੀਂ ਤਿੰਨ ਵਿਗਿਆਨੀਆਂ ਨਾਲ ਗੱਲ ਕਰਕੇ ਸਨਸਕ੍ਰੀਨ ਨਾਲ ਜੁੜੇ ਤੱਥਾਂ, ਗਲਤਫ਼ਹਿਮੀਆਂ ਅਤੇ ਸਹੀ ਉਤਪਾਦ ਚੁਣਨ ਬਾਰੇ ਜਾਣਕਾਰੀ ਹਾ...

ਬਾਲੀਵੁੱਡ ਗੱਪਸ਼ੱਪ: ਪੰਜਾਬੀ ਰੋਮਾਂਟਿਕ ਤੇ ਐਕਸ਼ਨ ਫਿਲਮ 'ਇਸ਼ਕਨਾਮਾ' ਵਿੱਚ ਨਜ਼ਰ ਆਏਗੀ ਸ਼ਹਿਨਾਜ਼ ਗਿੱਲ 19.02.2026

ਸ਼ਹਿਨਾਜ਼ ਗਿੱਲ ਦੀ ਅਗਲੀ ਫਿਲਮ 'ਇਸ਼ਕਨਾਮਾ' ਸੱਚੇ ਪ੍ਰੇਮੀ ਨੀਮਾ ਨਸੀਮਾ ਦੀ ਸੱਚੀ ਕਹਾਣੀ 'ਤੇ ਅਧਾਰਿਤ ਰੋਮਾਂਟਿਕ ਤੇ ਐਕਸ਼ਨ ਨਾਲ ਭਰਪੂਰ ਹੈ। ਇਹ 24 ਜੂਲਾਈ 2026 ਨੂੰ ਦੁਨਿਆ ਭਰ ਦੇ ਸਿਨੇਮਾਘਰਾਂ ਵਿੱਚ ਜਾਰੀ ਹੋ ਸਕਦੀ ਹੈ। ਇਹ ਅਤੇ ਫਿਲਮੀ ਜਗਤ ਨਾਲ ਜੁੜੀਆਂ ਹੋਰ ਤਾਜ਼ਾ ਖਬਰਾਂ ਲਈ ਸੁਣੋ ਬਾਲੀਵੁੱਗ ਗੱਪਸ਼ੱਪ...

Listen to the SBS Punjabi full radio program: Lunar New Year special - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ: ਲੂਨਰ ਨਿਊ ਯੀਅਰ ਵਿਸ਼ੇਸ਼ 18.02.2026

Listen to this Lunar New Year special edition of SBS Punjabi radio program, celebrating the vibrant cultural blend of Punjabi-Chinese and Punjabi-Vietnamese couples as they welcome Lunar New Year 2026, the Year of the Fire Horse. Discover what the Fire Horse symbolises, explore the meaning behind Lunar zodiac signs, and find out which sign corresponds to your birth year. Also listen to the engagin...

ਲਿਬਰਲ ਪਾਰਟੀ ਵਿੱਚ ਪ੍ਰਵਾਸ ਨੀਤੀ ‘ਤੇ ਤੀਬਰ ਚਰਚਾ, ਐਂਗਸ ਟੇਲਰ ਵੱਲੋਂ ਵਿਆਪਕ ਸੁਧਾਰਾਂ ਦਾ ਸੰਕੇਤ 18.02.2026

ਫੈਡਰਲ ਸਿਆਸਤ ਵਿੱਚ ਲਿਬਰਲ ਪਾਰਟੀ ਆਫ ਆਸਟ੍ਰੇਲੀਆ ਦੀ ਸਾਬਕਾ ਨੇਤਾ ਸੂਜ਼ਨ ਲੀ ਵੱਲੋਂ ਇਮੀਗ੍ਰੇਸ਼ਨ ਸੁਧਾਰਾਂ ਲਈ ਪ੍ਰਸਤਾਵਿਤ ਯੋਜਨਾ, ਜਿਸ ਵਿੱਚ ਇੱਕ ਦਰਜਨ ਤੋਂ ਵੱਧ ਇਸਲਾਮਿਕ ਦੇਸ਼ਾਂ ‘ਤੇ ਪਾਬੰਦੀ ਦੀਆਂ ਚਰਚਾਵਾਂ ਸ਼ਾਮਲ ਸਨ, ਤੋਂ ਬਾਅਦ ਹੁਣ ਪਾਰਟੀ ਦੇ ਨਵੇਂ ਨੇਤਾ ਐਂਗਸ ਟੇਲਰ ਨੇ ਵੀ ਪ੍ਰਵਾਸ ਨੀਤੀ ਵਿੱਚ ਵਿਆਪਕ ਬਦਲਾਅ ਨੂੰ ਆਪਣੀ ਮੁੱਖ ਤਰਜੀਹ ਦੱਸਿਆ ਹੈ। ਟੇਲਰ ਦਾ ਕਹਿਣਾ ਹੈ ਕਿ ਉਹ ਪ੍ਰਵਾਸੀਆਂ ਦੀ ਗਿਣਤੀ ਘਟਾਉਣ ਦੇ ਨਾਲ-ਨਾਲ ਆਸਟ੍ਰੇਲੀਆ ਆਉਣ ਵਾਲਿਆਂ ਦੀ ਯੋਗਤਾ ਅਤੇ ਗੁਣਵੱਤਾ ਨੂੰ ਵੀ ਮਜ਼...

ਲੂਨਰ ਨਿਊ ਯੀਅਰ ‘ਚ ਪੰਜਾਬੀ ਤੜਕਾ: ਪਿਆਰ ਅਤੇ ਸੱਭਿਆਚਾਰ ਦਾ ਸੋਹਣਾ ਮੇਲ 18.02.2026

ਤਨਵੀਰ ਸਿੰਘ ਮੋਖਾ ਅਤੇ ਜਨੀਨ ਵੂ (ਦੋਵੇਂ ਡਾਕਟਰ) 2023 ਵਿੱਚ ਵਿਆਹੇ ਜਾਣ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਪੰਜਾਬੀ ਅਤੇ ਵੀਅਤਨਾਮੀ ਸੱਭਿਆਚਾਰਾਂ ਦਾ ਅਨੋਖਾ ਮੇਲ ਬਣਾ ਰਹੇ ਹਨ। ਜਨੀਨ ਦਾ ਪਰਿਵਾਰ ਲੂਨਰ ਨਿਊ ਯੀਅਰ ਪੰਜਾਬੀ ਤੜਕੇ ਨਾਲ ਮਨਾਉਂਦਾ ਹੈ ਜਿਸ ਵਿੱਚ ਰਾਈਸ ਪੇਪਰ ਰੋਲ ਦੇ ਨਾਲ ਪਰੌਂਠੇ, ਅਤੇ ਵਿਅਤਨਾਮੀ ਲੰਚ ‘ਤੇ ਭੰਗੜੇ ਦੀ ਰੌਣਕ ਉਚੇਚਾ ਸ਼ਾਮਿਲ ਕੀਤੀ ਜਾਂਦੀ ਹੈ। ਸੁਣੋ ਪਿਆਰ ਅਤੇ ਸੱਭਿਆਚਾਰਕ ਸਾਂਝ ਦੀ ਇਹ ਦਿਲਚਸਪ ਕਹਾਣੀ।

ਖ਼ਬਰਨਾਮਾ: 2009 ਤੋਂ ਬਾਅਦ ਪਹਿਲੀ ਵਾਰ ਟੀ-20 ਵਰਲਡ ਕੱਪ ਦੇ ਗਰੁੱਪ ਦੌਰ ਵਿੱਚ ਹੀ ਆਸਟ੍ਰੇਲੀਆ ਹੋਇਆ ਬਾਹਰ 18.02.2026

ਕੋਅਲਿਸ਼ਨ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਦੇ ਐਲਾਨ ਵਿੱਚ ਦੇਰੀ ਦੇ ਸੰਕੇਤਾਂ ਨਾਲ ਰਾਜਨੀਤਿਕ ਗਰਮਾਹਟ ਵਧੀ ਹੈ, ਜਦਕਿ ਸਰਕਾਰ ਨੇ ਬਹੁ-ਸੰਸਕ੍ਰਿਤਿਕ ਭਾਈਚਾਰਿਆਂ ‘ਤੇ ਪੈਣ ਵਾਲੇ ਅਸਰ ਬਾਰੇ ਚਿੰਤਾ ਜਤਾਈ ਹੈ। ਇਸ ਦਰਮਿਆਨ, ਵਾਸ਼ਿੰਗਟਨ ਡੀ.ਸੀ. ਵਿੱਚ ਕੈਪਿਟਲ ਹਿੱਲ ਨੇੜੇ ਹਥਿਆਰਬੰਦ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ। ਮੇਰੀਲੈਂਡਜ਼ ਹਮਲੇ ਨੇ ਮਾਨਸਿਕ ਸਿਹਤ ਪ੍ਰਣਾਲੀ ‘ਤੇ ਸਵਾਲ ਖੜ੍ਹੇ ਕੀਤੇ ਹਨ, ਜਦਕਿ ਇਮਰਾਨ ਖਾਨ ਦੇ ਜੇਲ੍ਹ ਹਾਲਾਤਾਂ ‘ਤੇ ਅੰਤਰਰਾਸ਼ਟਰੀ ਆਵਾਜ਼ਾਂ ਉਠ ਰਹੀਆਂ ਹਨ। ਟੀ-20 ਵਰਲਡ ਕੱ...

ਆਸਟ੍ਰੇਲੀਆਈ ਡਾਲਰ ਨੇ ਪੂਰੇ ਕੀਤੇ 60 ਸਾਲ 18.02.2026

14 ਫ਼ਰਵਰੀ 1966 ਨੂੰ ਆਸਟ੍ਰੇਲੀਆ ਨੇ ਆਪਣੀ ਮੁਦਰਾ ਪ੍ਰਣਾਲੀ ਵਿੱਚ ਵੱਡਾ ਬਦਲਾਅ ਕੀਤਾ ਸੀ। ਇਸ ਦਿਨ ਪੌਂਡ, ਸ਼ਿਲਿੰਗ ਅਤੇ ਪੈਂਸ ਦੀ ਥਾਂ ਡਾਲਰ ਅਤੇ ਸੈਂਟ ਨੂੰ ਅਪਣਾਇਆ ਗਿਆ ਸੀ। ਇਹ ਕਦਮ ਦੇਸ਼ ਦੇ ਆਰਥਿਕ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੋੜ ਮੰਨਿਆ ਜਾਂਦਾ ਹੈ, ਜਿਸ ਦਾ ਟੀਚਾ ਲੈਣ-ਦੇਣ ਦੀ ਪ੍ਰਣਾਲੀ ਨੂੰ ਹੋਰ ਆਸਾਨ ਅਤੇ ਆਧੁਨਿਕ ਬਨਾਉਣਾ ਸੀ। ਇਸ ਇਤਿਹਾਸਕ ਫੈਸਲੇ ਬਾਰੇ ਹੋਰ ਜਾਣਕਾਰੀ ਲਈ ਸੁਣੋ ਇਹ ਪੌਡਕਾਸਟ।

ਪਾਕਿਸਤਾਨ ਡਾਇਰੀ: ਰਮਜ਼ਾਨ ਤੋਂ ਪਹਿਲਾਂ ਲਹਿੰਦੇ ਪੰਜਾਬ ਸਰਕਾਰ ਦੀ ਵੱਡੀ ਪਹਿਲ, ਗਰੀਬਾਂ ਲਈ 24 ਘੰਟੇ ਹੈਲਪਲਾਈਨ ਦਾ ਐਲਾਨ 18.02.2026

ਰਮਜ਼ਾਨ ਦੇ ਆਗਮਨ ਤੋਂ ਪਹਿਲਾਂ ਲਹਿੰਦੇ ਪੰਜਾਬ (ਪਾਕਿਸਤਾਨ) ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਗਰੀਬ ਅਤੇ ਘੱਟ ਆਮਦਨ ਵਾਲੇ ਲੋਕਾਂ ਲਈ 24 ਘੰਟੇ ਚੱਲਣ ਵਾਲੀ ਹੈਲਪਲਾਈਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਪਹਿਲ ਦਾ ਮਕਸਦ ਉਹਨਾਂ ਪਰਿਵਾਰਾਂ ਦੀ ਮਦਦ ਕਰਨਾ ਹੈ ਜੋ ਆਰਥਿਕ ਤੰਗੀ ਕਾਰਨ ਰੋਜ਼ੇ ਰੱਖਣ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਹੈਲਪਲਾਈਨ ‘ਤੇ ਸੰਪਰਕ ਕਰਨ ਵਾਲਿਆਂ ਨੂੰ 1000 ਰੁਪਏ ਦੀ ਸਹਾਇਤਾ 24 ਘੰਟਿਆਂ ਦੇ ਅੰਦਰ ਮੁਹੱਈਆ ਕਰਵਾਈ ਜਾਵੇਗੀ। ਪਾਕਿਸਤਾਨ ਦੀਆਂ ਹੋਰ ਅਹਿਮ ਖ਼ਬਰਾਂ ਲਈ...

Poslouchej podcast SBS Punjabi - ਐਸ ਬੀ ਐਸ ਪੰਜਾਬੀ v Replaio

Rádio a podcasty v jedné aplikaci - zdarma a bez registrace. Nainstaluj si ji ještě dnes a nepropásni premiéru

Stáhnout z Google Play

Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály