Sikh Pakh
Sikh Pakh Podcast
SikhPakh. Com brings to you news, reports, analysis, opinion, articles, write-ups on topics related to Sikhi, History, Politics, Economy, International Affairs,Society, Law, Human Rights and Justice.
Kde poslouchat?
Podcasty v aplikaci Replaio Radio Už brzyPodcasty míří do aplikace už brzy. Nainstaluj si ji teď a jako první uvidíš úplně nový pohled na podcasty
Epizody
ਸਿੱਖਾਂ ਦੀ ਚੜ੍ਹਦੀਕਲਾ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੋਟਾਂ ਰਾਜਨੀਤੀ ਵਾਲੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣਾ ਕਿਉਂ ਜ਼ਰੂਰੀ। 16.12.2022 1:54:03
ਸ੍ਰੀ ਅਕਾਲ ਤਖਤ ਸਾਹਿਬ ਉਪਰ ਲੰਮੇ ਸਮੇਂ ਤੋਂ ਵੋਟ ਰਾਜਨੀਤੀ ਵਾਲੀਆ ਧਿਰਾਂ ਦਾ ਪ੍ਰਭਾਵ ਰਿਹਾ ਹੈ। ਜਿਸ ਕਰਕੇ ਜ਼ਿਆਦਾਤਰ ਕਾਰਜ ਪ੍ਰਣਾਲੀ ਅਤੇ ਫੈਸਲੇ, ਵੋਟ ਸਿਆਸਤ ਦੇ ਮੁਫਾਦਾਂ ਨੂੰ ਮੁਖ ਰੱਖਕੇ ਤੈਅ ਹੁੰਦੇ ਹਨ ਅਤੇ ਸਿੱਖ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਕਈ ਵਾਰ ਉਲਟ ਜਾ ਕੇ ਵੀ ਭੁਗਤਿਆ ਜਾਂਦਾ ਹੈ। ਇਸਦੀ ਵਜਾ ਨਾਲ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਸੰਸਥਾਵਾਂ ਦੀ ਭਰੋਸੇਯੋਗਤਾ ਦਾਅ ਤੇ ਲੱਗਦੀ ਰਹਿੰਦੀ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਗਈ ਵਿਚਾਰ ਚਰਚਾ ਸਿੱਖ ਪੱਖ ਦੇ ਸਰੋਤਿ...
ਪਿਛਲੇ ਸਮਿਆਂ ਤੋਂ ਲੱਗ ਰਹੇ ਪੰਥਕ ਮੋਰਚਿਆਂ ਦੀਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀ ਬਾਰੇ ਖਾਸ ਪੜਚੋਲ। 15.12.2022 1:07:07
ਪਿਛਲੇ ਦਹਾਕੇ ਤੋਂ ਪੰਥਕ ਸਫ਼ਾ ਵਿਚ ਲਗਾਤਾਰ ਇੱਕ ਤੋਂ ਇੱਕ ਮੋਰਚੇ ਚੱਲਦੇ ਆ ਰਹੇ ਹਨ। ਪਿਛਲੇ ਦਹਾਕਿਆਂ ਦੇ ਮੁਕਾਬਲੇ ਇਸ ਦਹਾਕੇ ਵਿਚ ਲੱਗਣ ਵਾਲੇ ਮੋਰਚਿਆਂ ਦੀ ਗਿਣਤੀ ਕਾਫੀ ਵਧੀ ਹੈ। ਵਿਚਾਰ ਮੰਚ, ਸੰਵਾਦ ਵਲੋਂ ਕਰਵਾਈ ਵਿਚਾਰ ਚਰਚਾ ਵਿਚ ਬੁਲਾਰਿਆਂ ਵਲੋਂ ਪੰਥਕ ਮੋਰਚਿਆਂ ਦੀ ਕਾਰਗੁਜ਼ਾਰੀ, ਪ੍ਰਾਪਤੀਆਂ ਅਤੇ ਭਵਿਖ ਬਾਰੇ ਨਜ਼ਰੀਏ ਪੇਸ਼ ਕੀਤੇ ਗਏ। The post ਪਿਛਲੇ ਸਮਿਆਂ ਤੋਂ ਲੱਗ ਰਹੇ ਪੰਥਕ ਮੋਰਚਿਆਂ ਦੀਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀ ਬਾਰੇ ਖਾਸ ਪੜਚੋਲ। appeared first on Sikh Pakh .
ਸਿੱਖ ਸਿਧਾਂਤਾਂ ਵਿਚ ਮਨਾਹੀ ਦੇ ਬਾਵਜੂਦ ਗੁਰੂ ਦਾ ਸਵਾਂਗ ਰਚਾਉਣ ਵਾਲੀਆਂ ਫ਼ਿਲਮਾਂ ਕਿਉਂ ਬਣਾਈਆਂ ਜਾਂਦੀਆਂ ਹਨ। 14.12.2022 2:02:20
ਵਿਚਾਰ ਮੰਚ, ਸੰਵਾਦ ਵਲੋਂ ਟਵਿੱਟਰ ਉਪਰ ਵਿਚਾਰ ਚਰਚਾ ਰੱਖੀ ਗਈ। ਗੁਰੂ ਸਾਹਿਬ ਦੇ ਬਿੰਬ ਨੂੰ ਵਾਰ ਵਾਰ ਚਿਤਰਨ ਕਰਨ ਅਤੇ ਫ਼ਿਲਮ ਵਿੱਚ ਦਿਖਾਉਣ ਦੇ ਅਮਲ ਨੂੰ ਰੋਕਣ ਦੇ ਬਾਵਜੂਦ ਫਿਲਮ ਬਨਾਉਣ ਵਾਲਿਆਂ ਵਲੋਂ ਅਜਿਹੀ ਜਿਦ ਦੇ ਅੜੇ ਰਹਿਣ ਪਿੱਛੇ ਦੀ ਮਾਨਸਿਕਤਾ ਕੀ ਹੈ ? The post ਸਿੱਖ ਸਿਧਾਂਤਾਂ ਵਿਚ ਮਨਾਹੀ ਦੇ ਬਾਵਜੂਦ ਗੁਰੂ ਦਾ ਸਵਾਂਗ ਰਚਾਉਣ ਵਾਲੀਆਂ ਫ਼ਿਲਮਾਂ ਕਿਉਂ ਬਣਾਈਆਂ ਜਾਂਦੀਆਂ ਹਨ। appeared first on Sikh Pakh .
ਗੁਰੂ ਰਾਮਦਾਸ ਜੀ 11.10.2022
ਗੁਰੂ ਰਾਮਦਾਸ ਜੀ ਨੇ ਬੇਰੀਆਂ ਦੀਆਂ ਝੰਗੀਆਂ ਦੀ ਸੰਘਣੀ ਛਾਂ ਹੇਠਾਂ ਇਕ ਇਕਾਂਤ ਜਿਹੀ ਥਾਂ ਨੂੰ ਜੋ ਬਾਦਸ਼ਾਹ ਅਕਬਰ ਵਲੋਂ ਦਿੱਤੀ ਗਈ ਜਾਗੀਰ ਦਾ ਇਕ ਭਾਗ ਸੀ, ਸਿਖਾਂ ਲਈ ਇਕ ਨਵਾਂ ਨਗਰ ਵਸਾਉਣ ਲਈ ਚੁਣਿਆਂ। ਇਹ ਥਾਂ ਉਨ੍ਹਾਂ ਨੇ ਗੁਰੂ ਅਮਰਦਾਸ ਜੀ ਦੇ ਕਹਿਣ ਉਤੇ, ਗੋਇੰਦਵਾਲ ਨੂੰ ਛੱਡ ਕੇ ਆਣ ਵਸਾਇਆ। The post ਗੁਰੂ ਰਾਮਦਾਸ ਜੀ appeared first on Sikh Pakh .
ਗੁਰਮੁਖੀ ਦੀ ਗਾਥਾ… 21.09.2022 7:02
ਗੁਰਮੁਖੀ ਉਨ੍ਹਾਂ ਲੋਕਾਂ ਲਈ ਜੀਣ-ਥੀਣ ਦਾ ਸਵਾਲ ਸੀ ਅਤੇ ਅਜ ਵੀ ਹੈ। ਗੁਰਾਂ ਦੇ ਨਾਂ ‘ਤੇ ਜਿਉਂਦੇ ਪੰਜਾਬ ਦੀ ਗਾਥਾ ਗੁਰਮੁਖੀ ਲਿਪੀ ਨੇ ਸਿਰਜੀ। ਗੁਰਮੁਖੀ ਜਿਸ ਰਾਹੀਂ ਬਾਣੀ ਘਰ ਘਰ ਤਕ ਪਹੁੰਚ ਰਹੀ ਸੀ ਅਤੇ ਅਜਿਹਾ ਮਹਾਨ ਇਤਿਹਾਸ ਸਿਰਜਿਆ ਗਿਆ ਕਿ ਗੁਰੂ ਕੇ ਸਿੱਖਾਂ ਦੀਆਂ ਬਾਤਾਂ ਘਰ-ਘਰ ਹੋਣ ਲਗੀਆਂ। ਇਸ ਧਰਤੀ ਦੇ ਜਾਇਆਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੁਆਰਾ ਬਖਸ਼ਿਸ਼ ‘ਪਾਤਿਸ਼ਾਹੀ’ ਦੇ ਦਾਅਵੇ ਨਾਲ ਇਸ ਧਰਤੀ ‘ਤੇ ਮਿਸਲਾਂ ਕਾਇਮ ਕੀਤੀਆਂ। ਗੁਰੂ ਦਾ ਖਾਲਸਾ ਜੰਗਲਾਂ, ਬੇਲਿਆਂ ਵਿਚ ਗੁਜ਼ਾਰੇ ਕਰਦਾ ਵ...
ਕਿਸ ਪਾਸੇ ਜਾ ਰਿਹੈ ਇੰਡੀਆ ਦਾ ‘ਚੋਣਾਵੀ ਲੋਕਤੰਤਰ’? 08.09.2022 8:08
ਪਿਛਲੇ ਸਮੇਂ ਦੌਰਾਨ ਇੰਡੀਆ ਦੇ ਰਾਜਨੀਤਕ ਗਲਿਆਰਿਆਂ ਵਿਚ ਜੋ ਘਟਨਾਵਾਂ ਵਾਪਰੀਆਂ ਹਨ ਉਨ੍ਹਾਂ ਤੋਂ ਇਹ ਸਵਾਲ ਖਾਸ ਤੌਰ 'ਤੇ ਉਭਰ ਕੇ ਆ ਰਹੇ ਹਨ ਅਤੇ ਇਸਤੋਂ ਇਹ ਸਿਧ ਹੋ ਰਿਹਾ ਹੈ ਕਿ ਇੰਡੀਆ ਦੇ ਚੋਣਾਵੀ ਲੋਕਤੰਤਰ ਦਾ ਪੂਰੀ ਤਰ੍ਹਾਂ ਨਾਲ ਫਿਰਕੂਕਰਨ ਹੋ ਚੁੱਕਾ ਹੈ "ਉਹ ਭਾਵੇਂ ਸੱਤਾਧਾਰੀ ਧਿਰ ਹੋਵੇ ਜਾਂ ਵਿਰੋਧੀ ਧਿਰ ਜਾਂ ਭਾਵੇਂ ਇਹਨਾਂ ਦੇ ਸਮਰਥਕ ਹੋਣ" ਅਤੇ ਇਹ ਵੀ ਸਪਸ਼ਟ ਹੋ ਰਿਹਾ ਹੈ ਕਿ ਇੰਡੀਆ ਦੇ ਚੋਣਾਵੀ ਲੋਕਤੰਤਰ ਅੰਦਰ ਨਵੀਂ ਸ਼ੈਲੀ ਦੀ ਰਾਜਨੀਤੀ ਦੀ ਸੰਭਾਵਨਾ ਲਗਭਗ ਖਤਮ ਹੋ ਚੁੱਕੀ ਹੈ। The...
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ : ਤਤਕਾਲੀਨ ਸਥਿਤੀ ਅਤੇ ਪ੍ਰਭਾਵ 08.09.2022 8:44
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਮੂਹ ਮਹਾਂਪੁਰਸ਼ ਆਪਣੀ ਵਿਲਖਣ ਪਹਿਚਾਣ ਨਾਲ ਸੁਸ਼ੋਭਿਤ ਹਨ ਅਤੇ ਉਨ੍ਹਾਂ ਦਾ ਉਪਦੇਸ਼ ਸਮੁਚੀ ਮਾਨਵਤਾ ਨੂੰ ਸੰਬੋਧਿਤ ਹੈ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾਲ ਇਕ ਨਵੇਂ ਯੁਗ ਦੀ ਸ਼ੁਰੂਆਤ ਹੋਈ। ਇਸ ਯੁਗ ਦਾ ਆਦਰਸ਼ਕ ਮਨੁਖ ਗੁਰਮੁਖ ਹੈ ਜੋ ਗੁਰੂ ਦੀ ਸਿਖਿਆ ਅਨੁਸਾਰ ਜੂਝਦਾ ਅਤੇ ਜੀਵਨ ਬਤੀਤ ਕਰਦਾ ਹੈ। ਇਤਿਹਾਸ ਸਿਰਜਣ ਅਤੇ ਇਸ ਦਾ ਵਿਹਾਅ ਬਦਲਣ ਵਾਲਾ ਖਾਲਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਵਿਚ ਹੀ ਚਲਦਾ ਹੈ। T...
ਘੁੱਪ ਹਨੇਰੇ ਵਿਚ ਚਾਨਣ ਦੀ ਬਾਤ ਪਾਉਣ ਵਾਲਾ “ਦੀਪਕ”: ਸ਼ਹੀਦ ਜਸਵੰਤ ਸਿੰਘ ਖਾਲੜਾ 06.09.2022 35:01
ਲਾਹੌਰ ਅਤੇ ਪੱਟੀ ਦਰਮਿਆਨ ਪੈਂਦੇ ਇਸ ਪਿੰਡ ਖਲਾੜਾ ਵਿਖੇ ਸੰਨ 1952 ਵਿੱਚ ਸਿਰਦਾਰ ਕਰਤਾਰ ਸਿੰਘ ਅਤੇ ਮਾਤਾ ਮੁਖਤਿਆਰ ਕੌਰ ਦੇ ਘਰ ਸ. ਜਸਵੰਤ ਸਿੰਘ ਖਾਲੜਾ ਦਾ ਜਨਮ ਹੋਇਆ ਜਿਨ੍ਹਾਂ ਦੇ ਪੰਜ ਵੱਡੇ ਅਤੇ ਤਿੰਨ ਛੋਟੇ ਭੈਣ ਭਰਾ ਹਨ। ਵੱਡਿਆਂ ਵਿੱਚ ਭੈਣ ਪ੍ਰੀਤਮ ਕੌਰ ਸਭ ਤੋਂ ਵੱਡੇ ਹਨ ਤੇ ਫਿਰ ਮਹਿੰਦਰ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ ਤੇ ਵੀਰ ਰਜਿੰਦਰ ਸਿੰਘ ਤੋਂ ਬਾਅਦ ਸ. ਜਸਵੰਤ ਸਿੰਘ ਤੇ ਉਨ੍ਹਾਂ ਤੋਂ ਛੋਟੇ ਵੀਰ ਗੁਰਦੇਵ ਸਿੰਘ ਤੇ ਭੈਣ ਬੇਅੰਤ ਕੌਰ ਹਨ ਤੇ ਸਭ ਤੋਂ ਛੋਟੇ ਵੀਰ ਦਾ ਨਾਂ ਅਮਰਜੀਤ ਸਿ...
ਅਣਸੁਖਾਵੀਂ ਮੌਨਸੂਨ ਕਾਰਨ ਇੰਡੀਆ ਵਿਚ ਝੋਨੇ ਨੂੰ ਪੈ ਰਹੀ ਮਾਰ ਦਾ ਪੰਜਾਬ ਉੱਤੇ ਕੀ ਅਸਰ ਪਵੇਗਾ? 17.08.2022 10:20
ਪਿਛਲੇ ਕੁਝ ਸਾਲਾਂ ਤੋਂ ਇੰਡੀਆ ਦੇ ਖਬਰਖਾਨੇ ਵੱਲੋਂ ਖੁਰਾਕੀ ਪੱਖ ਤੋਂ ਆਤਮਨਿਰਭਰਤਾ ਅਤੇ ਪੰਜਾਬ ਤੋਂ ਇਲਾਵਾ ਇੰਡੀਆ ਦੇ ਦੂਸਰੇ ਸੂਬਿਆਂ ਵਿਚ ਖੇਤੀ ਉਪਜ ਵਧਣ ਬਾਰੇ ਖਾਸੀ ਚਰਚਾ ਕੀਤੀ ਜਾ ਰਹੀ ਸੀ। ਪਰ ਇਸ ਵਰ੍ਹੇ ਆਲਮੀ ਤਪਸ਼ ਕਾਰਨ ਮੌਸਮੀ ਤਬਦੀਲੀ ਦੇ ਸ਼ੁਰੂ ਹੋਏ ਚੱਕਰ ਨੇ ਖਬਰਾਂ ਦੀ ਕੁੱਲ ਸੁਰ ਬਦਲ ਦਿੱਤੀ ਹੈ। ਇੰਡੀਆ ਦੇ ਕਈ ਸੂਬਿਆਂ... The post ਅਣਸੁਖਾਵੀਂ ਮੌਨਸੂਨ ਕਾਰਨ ਇੰਡੀਆ ਵਿਚ ਝੋਨੇ ਨੂੰ ਪੈ ਰਹੀ ਮਾਰ ਦਾ ਪੰਜਾਬ ਉੱਤੇ ਕੀ ਅਸਰ ਪਵੇਗਾ? appeared first on Sikh Pakh .
ਨਿਸ਼ਾਨ ਸਾਹਿਬ ਦਾ ਮਹੱਤਵ (ਲੇਖਕ ਡਾ. ਕੰਵਲਜੀਤ ਸਿੰਘ) 13.08.2022
ਨਿਸ਼ਾਨ ਸਾਹਿਬ ਪੰਥ ਦਾ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ ਦੁਨਿਆਵੀ ਸ਼ਾਨ ਦੇ ਰੂਹਾਨੀ ਪ੍ਰਤੀਕ ਵਜੋਂ ਨਿਸ਼ਾਨ ਸਾਹਿਬ ਖ਼ਾਲਸਾ ਜੀ ਨੂੰ ਬਖਸ਼ਿਸ਼ ਕੀਤਾ ਹੈ। ਨਿਸ਼ਾਨ ਸਾਹਿਬ ਨਾਲ ਇਤਿਹਾਸ, ਮਰਿਆਦਾ ਅਤੇ ਵਿਧੀ ਵਿਧਾਨ ਦਾ ਇੱਕ ਵੱਡਾ ਪਾਸਾਰ ਜੁੜਿਆ ਹੈ। ਜੰਗ ਵਿਚ ਨਿਸ਼ਾਨ ਸਾਹਿਬ ਲਈ ਇਕ ਸਿੰਘ ਨਿਯਤ ਕੀਤਾ ਜਾਂਦਾ ਸੀ ਜਦੋਂ ਖਾਲਸੇ ਦੀ ਗਿਣਤੀ ਥੋੜੀ ਰਹਿ ਗਈ... The post ਨਿਸ਼ਾਨ ਸਾਹਿਬ ਦਾ ਮਹੱਤਵ (ਲੇਖਕ ਡਾ. ਕੰਵਲਜੀਤ ਸਿੰਘ) appeared first on Sikh Pakh .
“ਨਿੱਜੀ ਡਾਟਾ ਸੁਰੱਖਿਆ ਬਿੱਲ”: ਖੇਤੀ ਕਾਨੂੰਨਾਂ ਦੇ ਬਾਅਦ ਇਕ ਹੋਰ ਬਿੱਲ ਸਰਕਾਰ ਨੇ ਲਿਆ ਵਾਪਿਸ 09.08.2022 3:40
2017 ਵਿੱਚ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ, ਪਾਰਲੀਮੈਂਟ ਵੱਲੋਂ 2018 ਵਿੱਚ ਬਣਾਈ ‘ਸਾਂਝੀ ਪਾਰਲੀਮਾਨੀ ਕਮੇਟੀ’ ਅਤੇ ਫਿਰ 4 ਸਾਲ ਪਾਰਲੀਮੈਂਟ ਵਿੱਚ ਬਹਿਸ ਕਰਨ ਤੋਂ ਬਾਅਦ ਲੋਕਾਂ ਦੀ ਨਿੱਜੀ ਜਾਣਕਾਰੀ ਦੇ ਇਸਤੇਮਾਲ ਨਾਲ ਵਾਬਸਤਾ ਇਕ ਬਿੱਲ (ਨਿੱਜੀ ਡਾਟਾ ਸੁਰੱਖਿਆ ਬਿੱਲ) ਨੂੰ ਵਾਪਿਸ ਲਿਆ ਗਿਆ ਹੈ। The post “ਨਿੱਜੀ ਡਾਟਾ ਸੁਰੱਖਿਆ ਬਿੱਲ”: ਖੇਤੀ ਕਾਨੂੰਨਾਂ ਦੇ ਬਾਅਦ ਇਕ ਹੋਰ ਬਿੱਲ ਸਰਕਾਰ ਨੇ ਲਿਆ ਵਾਪਿਸ appeared first on Sikh Pakh .
ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸ ਅਤੇ ਅਕਾਲੀ ਸਿੰਘਾਂ ਦਾ ਸਬਰ 08.08.2022 9:38
ਸ਼ੁਰੂ-ਸ਼ੁਰੂ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਂਦਾ ਰਿਹਾ, ਜਿਨ੍ਹਾਂ ਨੂੰ ਪੁਲੀਸ ਫੜ੍ਹਦੀ ਅਤੇ ਪੁੱਛ-ਗਿੱਛ ਕਰਨ ਉਪਰੰਤ ਦੂਰ ਲਿਜਾ ਕੇ ਛੱਡ ਦਿੰਦੀ। ਪੁਲੀਸ ਇੰਚਾਰਜ ਮਿਸਟਰ ਬੀ.ਟੀ. ਦੀ ਕਮਾਨ ਹੇਠ ਵਿਸ਼ੇਸ਼ ਪੁਲੀਸ ਗਾਰਦ ਗੁਰੂ ਕੇ ਬਾਗ ਭੇਜੀ ਗਈ ਜਿਸ ਨੇ ੨੬ ਅਗਸਤ ਨੂੰ ਲੱਕੜਾਂ ਲੈਣ ਗਏ ੩੬ ਸਿੰਘਾਂ ਦੇ ਜਥੇ ਦੀ ਸਖਤ ਮਾਰ-ਕੁਟਾਈ ਕੀਤੀ। The post ਮੋਰਚਾ ਗੁਰੂ ਕਾ ਬਾਗ ਦਾ ਇਤਿਹਾਸ ਅਤੇ ਅਕਾਲੀ ਸਿੰਘਾਂ ਦਾ ਸਬਰ appeared first on Sikh Pakh .
ਬਿਜਲ ਸੱਥ : ਇੱਕ ਹੋਰ ਜਹਾਨ 03.08.2022 6:02
ਨਿੱਕੇ ਹੁੰਦਿਆਂ ਤੋਂ ਹੁਣ ਤੱਕ ਇਹਨਾਂ ਦੋ ਜਹਾਨਾਂ ਦਾ ਹੀ ਜਿਕਰ ਸੁਣਨ ਨੂੰ ਮਿਲਦਾ ਰਿਹਾ ਹੈ, ਇੱਕ ਜਹਾਨ ਉਹ ਜਿੱਥੇ ਅਸੀਂ ਸਾਰੇ ਰਹਿ ਰਹੇ ਹਾਂ ਅਤੇ ਇੱਕ ਇਸ ਜਹਾਨ ਤੋਂ ਪਾਰ ਦਾ ਜਹਾਨ। ਇਹਨਾਂ ਦੋਵਾਂ ਜਹਾਨਾਂ ਬਾਰੇ ਹੀ ਬੰਦਾ ਗੱਲ ਕਰਦਾ, ਸੋਚਦਾ, ਮਹਿਸੂਸ ਕਰਦਾ ਅਤੇ ਇਸੇ ਸਮਝ ਚੋਂ ਆਪਣੇ ਅਮਲ ਤੈਅ ਕਰਦਾ ਸੀ। The post ਬਿਜਲ ਸੱਥ : ਇੱਕ ਹੋਰ ਜਹਾਨ appeared first on Sikh Pakh .
ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਦੀ ਦਲੇਰੀ ਦੀ ਸਾਖੀ 27.07.2022 2:54
ਅਠਾਰਵੀਂ ਸਦੀ ਦੌਰਾਨ ਜਦ ਗੁਰੂ ਖਾਲਸਾ ਪੰਥ ਸਮਕਾਲੀ ਹਕੂਮਤ ਨਾਲ ਜਦੋ-ਜਹਿਦ ਕਰਦਾ ਹੋਇਆ ‘ਸਰਬੱਤ ਦੇ ਭਲੇ’ ਦੇ ਪ੍ਰਥਾਏ ਹਲੇਮੀ ਰਾਜ ਕਾਇਮ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਸਿੱਖ ਜੰਗਲਾਂ, ਪਹਾੜਾਂ ਅਤੇ ਘੋੜਿਆਂ ਦੀਆਂ ਕਾਠੀਆਂ ਨੂੰ ਹੀ ਆਪਣਾ ਨਿਵਾਸ ਸਮਝਦਾ ਹੋਇਆ ਜੂਝ ਰਿਹਾ ਸੀ, ਇਹ ਸਾਖੀ ਉਸ ਸਮੇਂ ਦੀ ਹੈ ਜਦ ਭਾਈ ਬੋਤਾ ਸਿੰਘ ਅਤੇ ਭਾਈ... The post ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਦੀ ਦਲੇਰੀ ਦੀ ਸਾਖੀ appeared first on Sikh Pakh .
ਖਾੜਕੂ ਸੰਘਰਸ਼ ਦੀ ਸਾਖੀ – ਜੁਝਾਰੂ ਲਹਿਰ ਦੇ ਮੌਲਿਕ ਬਿਰਤਾਂਤ ਵਲ੍ਹ ਅਹਿਮ ਪੜਾਅ 26.07.2022 4:48
ਖਾੜਕੂ ਲਹਿਰ ਦੇ ਵੱਡੇ ਚਿਹਰੇ ਭਾਈ ਦਲਜੀਤ ਸਿੰਘ ਦੀ ਲਿਖੀ ਕਿਤਾਬ "ਖਾੜਕੂ ਸੰਘਰਸ਼ ਦੀ ਸਾਖੀ" ਉਹਨਾਂ ਸਚਮੁੱਚ ਵਿੱਚ ਹੀ ਇਸ ਅਨਮੋਲ ਸੰਘਰਸ਼ ਦੇ ਸਾਖੀ(ਗਵਾਹ) ਬਣਕੇ ਲਿਖੀ ਹੈ। ਭਾਈ ਦਲਜੀਤ ਸਿੰਘ ਦੇ ਬਿਰਤਾਂਤ 'ਚ ਅਜਿਹੀ ਤਾਕਤ ਹੈ ਕਿ ਇਹ ਸਹਿਜੇ ਹੀ ਘਟਨਾਵਾਂ, ਬੰਦਿਆਂ ਅਤੇ ਥਾਵਾਂ ਦੀ ਵਿਥਿਆ ਤੋਂ ਪਾਰ ਜਾ ਕੇ ਇਸ ਪਿੱਛੇ ਕਾਰਜਸ਼ੀਲ ਅਹਿਸਾਸ ਦੇ ਰੂਬਰੂ ਕਰਵਾੳਂਦਾ ਹੈ। The post ਖਾੜਕੂ ਸੰਘਰਸ਼ ਦੀ ਸਾਖੀ – ਜੁਝਾਰੂ ਲਹਿਰ ਦੇ ਮੌਲਿਕ ਬਿਰਤਾਂਤ ਵਲ੍ਹ ਅਹਿਮ ਪੜਾਅ appeared first on Sikh Pakh .
ਮੱਤੇਵਾੜਾ: ਰਾਜਸਥਾਨ ਦੀ ਹੋਣੀ ਨੂੰ ਭੁੱਲੇ ਅਸੀਂ 25.07.2022 12:28
ਕਰੋਨਾ ਕਾਲ ਨੇ ਬੜੇ ਦੁੱਖ ਦਿੱਤੇ, ਪਰ ਆਕਸੀਜਨ ਦੀ ਮਹੱਤਤਾ ਦਾ ਸਬਕ ਵੀ ਸਿਖਾਇਆ। ਲੱਗਦਾ ਨਹੀਂ ਕਿ ਆਪਾਂ ਗ੍ਰਹਿਣ ਕੀਤਾ ਹੋਵੇਗਾ, ਹਾਕਮਾਂ ਤਾਂ ਬਿਲਕੁਲ ਹੀ ਨਹੀਂ। ਇਕ ਸਿਲੰਡਰ ਵਿਚ ਨੌਂ ਕਿਲੋਗਰਾਮ ਆਕਸੀਜਨ ਹੁੰਦੀ ਹੈ। ਮਨੁੱਖੀ ਸਰੀਰ ਨੂੰ ਰੋਜ਼ਾਨਾ ਤਿੰਨ ਸਿਲੰਡਰਾਂ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ। ਇਕ ਸਿਲੰਡਰ ਆਕਸੀਜਨ ਦੀ ਕੀਮਤ 700 ਰੁਪਏ ਹੈ, ਜੋੜ ਬਣਿਆ 2100 ਰੁਪਏ ਰੋਜ਼ ਦਾ। ਭਲਾ, 65 ਸਾਲ ਦੀ ਮਨੁੱਖੀ ਔਸਤਨ ਉਮਰ ਤੱਕ ਲੋੜੀਂਦੀ ਆਕਸੀਜਨ ਦਾ ਕਿੰਨਾ ਮੁੱਲ ਬਣਿਆ? ਗੁਣਾ-ਜੋੜ ਕਰ ਕੇ ਦੇਖ ਲਓ...
ਕੀ ਹੈ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪੂਰਾ ਮਸਲਾ? 24.06.2022 7:38
ਅਪ੍ਰੈਲ 1982 ਵਿੱਚ ਇੰਦਰਾ ਗਾਂਧੀ ਨੇ ਕਪੂਰੀ ਦੇ ਸਥਾਨ ਉੱਪਰ ਟੱਕ ਲਾ ਕੇ ਨਹਿਰ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣ ਦਾ ਯਤਨ ਕੀਤਾ ਪਰ ਇਸੇ ਸਾਲ ਧਰਮ ਯੁੱਧ ਮੋਰਚਾ ਸ਼ੁਰੂ ਹੋ ਜਾਣ ਕਾਰਨ ਇਸ ਨਹਿਰ ਦੀ ਉਸਾਰੀ ਨਾ ਹੋ ਸਕੀ। The post ਕੀ ਹੈ ਸਤਲੁਜ ਯਮੁਨਾ ਲਿੰਕ (SYL) ਨਹਿਰ ਦਾ ਪੂਰਾ ਮਸਲਾ? appeared first on Sikh Pakh .
ਸਮਾਜਕ ਵਹਾਅ ਅਤੇ ਸਾਡੇ ਫੈਸਲੇ 25.05.2022 5:26
ਸਮਾਜ ਦਾ ਵਰਤਾਰਾ ਕਦੇ ਸਥਿਰ ਨਹੀਂ ਹੁੰਦਾ। ਇਸ ਵਿਚ ਹਮੇਸ਼ਾਂ ਹਲਚਲ ਹੁੰਦੀ ਰਹਿੰਦੀ ਹੈ। ਸਿਧੇ ਲਫਜ਼ਾਂ ਵਿਚ ਸਮਾਜ ਤੋਂ ਭਾਵ ਸਾਡੇ ਆਲੇ ਦੁਆਲੇ ਤੋਂ ਹੈ, ਜਿਸ ਵਿਚ ਅਸੀਂ ਖੁਦ ਵੀ ਸ਼ਾਮਿਲ ਹੁੰਦੇ ਹਾਂ। ਸਾਡੀ ਜ਼ਿੰਦਗੀ ਵਿਚ ਕਈ ਉਤਰਾਅ ਚੜਾਅ ਆਉਂਦੇ ਰਹਿੰਦੇ ਹਨ, ਜਿਨ੍ਹਾਂ ਨਾਲ ਸਾਡੀ ਸੋਚ, ਸਮਝ ਅਤੇ ਮਾਨਸਿਕਤਾ ਪ੍ਰਭਾਵਿਤ ਹੁੰਦੀ ਰਹਿੰਦੀ ਹੈ। ਬਹੁਤ ਸਾਰੇ ਵਿਚਾਰ ਅਸੀਂ ਤਿਆਗਦੇ, ਅਪਨਾਉਂਦੇ ਅਤੇ ਘੋਖਦੇ ਰਹਿੰਦੇ ਹਾਂ। ਮਨੁੱਖ ਦਾ ਹਮੇਸ਼ਾ ਜਤਨ ਹੁੰਦਾ ਹੈ ਕਿ ਉਹ ਸੰਤੁਲਨ ਬਣਾ ਕੇ ਆਪਣੀ ਜ਼ਿੰਦਗੀ ਨੂੰ ਜੀਵੇ...
ਮਈ 1984 – ਜੂਨ 84 ਦੇ ਹਮਲਿਆਂ ਦਾ ਇੱਕ ਹੋਰ ਅਭਿਆਸ 20.05.2022 6:54
ਜੂਨ 1984 ਵਿੱਚ ਗੁਰੂ ਖਾਲਸਾ ਪੰਥ ’ਤੇ ਬਿਪਰ ਰਾਜ-ਹਉਂ (ਦਿੱਲੀ ਦਰਬਾਰ) ਵੱਲੋਂ ਕੀਤੇ ਬਹੁ-ਪਸਾਰੀ ਹਮਲੇ ਨੂੰ ਸਿੱਖ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। ਬਿਪਰ ਦਾ ਅਸਲ ਮਨੋਰਥ ਸਿੱਖੀ ਦੇ ਨਿਆਰੇਪਣ ਨੂੰ ਮੇਟ ਕੇ ਇਸ ਨੂੰ ਬਿਪਰ ਪ੍ਰਬੰਧ ਵਿੱਚ ਜਜ਼ਬ ਕਰ ਲੈਣਾ ਸੀ। ਗੁਰੂ ਨਾਨਕ ਪਾਤਿਸਾਹ ਦੇ ਵੇਲੇ ਤੋਂ ਹੀ ਬਿਪਰ ਅਤੇ ਗੁਰਮਤਿ ਵਿਚਾਰਧਾਰਾ ਦਾ ਟਕਰਾਅ ਸ਼ੁਰੂ ਹੋ ਗਿਆ ਸੀ ਪਰ 1947 ਤੋਂ ਬਾਅਦ ਜਦੋਂ ਬਿਪਰ ਨੂੰ ਤਖ਼ਤ ਮਿਲ ਗਿਆ ਫਿਰ ਇਸ ਨੇ ਸਾਰੇ ਪਸਾਰਾਂ ਵਿੱਚ ਆਪਣਾ ਹਮਲਾ ਤੇਜ਼ ਕਰ ਦਿੱਤਾ। ਸਮੇਂ ਦੇ ਤਖ਼...
ਕਿਸਾਨ ਘਰਾਂ ਵਿਚ ਪੇਸ਼ੇਵਰ ਵਿਭਿੰਨਤਾ ਤੋਂ ਬਗੈਰ ਖੇਤੀ ਕਰਜ਼ੇ ਦਾ ਹੱਲ ਸੰਭਵ ਨਹੀਂ 18.05.2022 10:40
ਪੰਜਾਬ ਦੀ ਖੇਤੀ ਦੀ ਸਥਿਤੀ ਨੂੰ ਵਾਚਣ ਤੋਂ ਬਾਅਦ ਇਕ ਸਵਾਲ ਉੱਠਦਾ ਹੈ ਕਿ ਹੋਰ ਕੀ ਕੀਤਾ ਜਾਵੇ ਕਿ ਕਿਸਾਨੀ ਇਕ ਲਾਭਦਾਇਕ ਧੰਦਾ ਬਣੇ। ਦੇਸ਼ ਦਾ ਸਿਰਫ 1.53 ਫ਼ੀਸਦੀ ਖੇਤਰ ਹੋਣ ਦੇ ਬਾਵਜੂਦ ਕੁੱਲ ਭਾਰਤ ਦੀ 16 ਫ਼ੀਸਦੀ ਕਣਕ, 11 ਫ਼ੀਸਦੀ ਚੌਲ, 3.4 ਫ਼ੀਸਦੀ ਕਪਾਹ ਅਤੇ 7 ਫ਼ੀਸਦੀ ਦੁੱਧ ਦੀ ਪੈਦਾਵਾਰ ਇਥੋਂ ਹੁੰਦੀ ਹੈ, The post ਕਿਸਾਨ ਘਰਾਂ ਵਿਚ ਪੇਸ਼ੇਵਰ ਵਿਭਿੰਨਤਾ ਤੋਂ ਬਗੈਰ ਖੇਤੀ ਕਰਜ਼ੇ ਦਾ ਹੱਲ ਸੰਭਵ ਨਹੀਂ appeared first on Sikh Pakh .
ਸਰਹਿੰਦ ਫਤਹਿ ਦਿਵਸ ਨੂੰ ਯਾਦ ਕਰਦਿਆਂ …. (ਸੰਖੇਪ ਲਿਖਤ) 14.05.2022 7:37
ਲਛਮਣ ਦੇਵ ਜਦੋਂ ਅਜੇ ਨਿੱਕੀ ਉਮਰ 'ਚ ਸੀ ਤਾਂ ਆਮ ਨੌਜਵਾਨਾਂ ਵਾਙ ਉਸ ਦਾ ਝੁਕਾਅ ਵੀ ਸ਼ਿਕਾਰ, ਘੋੜ-ਸਵਾਰੀ, ਤੀਰ-ਅੰਦਾਜੀ ਆਦਿ ਵੱਲ ਸੀ ਪਰ ਉਹ ਬਹੁਤ ਦਿਲ ਵਾਲਾ ਨਹੀਂ ਸੀ ਭਾਵ ਨਰਮ ਦਿਲ ਅਤੇ ਜਜਬਾਤੀ ਸੁਭਾਅ ਦਾ ਸੀ। ਹਿਰਨ ਦੇ ਸ਼ਿਕਾਰ ਤੋਂ ਬਾਅਦ ਉਸ ਨੂੰ ਅਜਿਹਾ ਪਛਤਾਵਾ ਹੋਇਆ ਕਿ ਰੁਚੀ ਤਿਆਗੀ ਸਾਧੂਆਂ ਵਾਲੇ ਪਾਸੇ ਮੋੜਾ ਖਾ ਗਈ। ਘਰ ਘਾਟ ਛੱਡ ਕੇ ਬੈਰਾਗੀ ਦਾ ਚੇਲਾ ਬਣਿਆ ਅਤੇ ਨਾਮ ਲਛਮਣ ਦੇਵ ਤੋਂ ਮਾਧੋ ਦਾਸ ਪੈ ਗਿਆ। ਪਰ ਕੁਦਰਤ ਨੂੰ ਅਜੇ ਕੁਝ ਹੋਰ ਮਨਜੂਰ ਸੀ। ਦਸਵੇਂ ਪਾਤਿਸਾਹ ਨੇ ਥਾਪੜਾ ਦੇਣਾ ਸ...
ਅੱਜ ਤੇ ਵਿਸ਼ੇਸ਼ – ਸ੍ਰੀ ਗੁਰੂ ਤੇਗ ਬਹਾਦਰ ਜੀ 21.04.2022 28:00
ਗੁਰੂ ਤੇਗ ਬਹਾਦਰ ਜੀ ਦਾ ਪ੍ਰਧਾਨ ਸਰ ਤਿਆਗ ਦਾ ਹੈ। ਉਹ ਪ੍ਰੀਤਮ ਦੀ ਨਿਕਟਤਾ ਲੋਚਦੇ ਹਨ ਤੇ ਮਨੁੱਖੀ ਜੀਵਨ ਵਿਚ ਦੈਵੀ ਆਦਰਸ਼ ਦਾ ਵਿਸਥਾਰ ਕਰਦੇ ਹਨ। ਜੀਵਨ ਦੇ ਸੁਖ ਵਾਸਤਵ ਵਿਚ ਦੁਖ ਹਨ ਪਰ ਜਿਵੇਂ ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ, ਆਤਮਿਕ ਅਨੁਭਵ ਇਨ੍ਹਾਂ ਦੁੱਖਾਂ ਦੇ ਇਹਸਾਸ ਵਿਚੋਂ ਹੀ ਪ੍ਰਗਟ ਹੁੰਦਾ ਹੈ । ਸੰਸਾਰ ਦੇ ਸੋਗਾਂ ਤੇ ਅੱਥਰੂ ਵਹਾਉ ਪਰ ਇਨ੍ਹਾਂ ਨੂੰ ਪ੍ਰਭੂ ਦੇ ਨਾਮ ਸਿਮਰਨ ਲਈ ਸਿਮਰਣੀ (ਮਾਲਾ) ਬਣਾ ਲਵੋ। The post ਅੱਜ ਤੇ ਵਿਸ਼ੇਸ਼ – ਸ੍ਰੀ ਗੁਰੂ ਤੇਗ ਬਹਾਦਰ ਜੀ appeared first...
ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ( ਪ੍ਰੋ.ਪੂਰਨ ਸਿੰਘ ) 12.04.2022 17:44
ਇਹ ਪੰਥ ਗੁਰੂ ਗੋਬਿੰਦ ਸਿੰਘ ਨੇ ਸਾਜਿਆ। ਇਹ ਉਨ੍ਹਾਂ ਅਣਖੀ ਸੂਰਮਿਆਂ ਦਾ ਕੰਮ ਹੈ ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਦੇਂ ਹਨ। ਉਹ,ਉਹ ਹਨ ਜਿਨ੍ਹਾਂ ਦੀ ਮੌਜੂਦਗੀ ਸ਼ਾਤ-ਅੰਮ੍ਰਿਤ ਨਾਲ ਦੁਆਲਾ ਰੰਗ ਦਿੰਦੀ ਹੈ। ਉਹ ਨਾ ਹੀ ਰਾਜ ਚਉਦੇਂ ਹਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਮੁਕਤੀ, ਕੇਵਲ ਮਨ ਪ੍ਰੀਤ ਚਰਨ ਕਮਲਾਰੇ ਦੀ ਧਾਰਨੀ ਹਨ। ਨਾ ਹੀ ਉਹ ਯੋਗ ਦੀ ਰਹੱਸ-ਪੂਰਨ ਅਤੇ ਨਾ ਹੀ ਭੋਗ ਦੀ ਵਾਸਨਾ ਪੂਰਨ ਖ਼ੁਸ਼ੀ ਦੇ...
ਪ੍ਰੋ. ਪੂਰਨ ਸਿੰਘ ਦੇ ਅੰਤਲੇ ਦਿਨਾਂ ਨੂੰ ਯਾਦ ਕਰਦਿਆਂ 31.03.2022 16:45
ਸਾਰੇ ਦੁੱਖ ਸੁਖ ਪਲਕ ਝਲਕ ਹੀ ਰਹਿੰਦੇ ਸਨ, ਗੁੱਸਾ ਵੀ ਕੜਕ ਦੇ ਕੇ, ਬੱਦਲਾਂ ਵਾਂਗੂ ਸਾਫ਼ ਹੋ ਜਾਂਦਾ। ਪਰ ਏਸ ਗੱਲ ਨੂੰ ਨਾ ਭੁੱਲ ਸਕੇ ਤੇ ਏਸ ਦੁਨੀਆਂ ਤੋਂ ਤੁਰਨ ਲਈ ਤਿਆਰੀ ਕਰ ਲੀਤੀ। ਮੈਂ ਬਹੁਤੇਰੀਆਂ ਤਸੱਲੀਆਂ ਦਿੱਤੀਆਂ, ਪਰ ਆਪ ਦੇ ਦਿਲ 'ਤੇ ਕੋਈ ਨਾ ਪੁੜੀ । ਆਪ ਆਪਣੇ ਆਪ 'ਤੇ ਗੁੱਸੇ ਹੋ ਗਏ ਤੇ ਆਪਣੇ ਆਪ ਨੂੰ ਬੇਅਰਥ ਸਮਝਣ ਲਗ ਪਏ। The post ਪ੍ਰੋ. ਪੂਰਨ ਸਿੰਘ ਦੇ ਅੰਤਲੇ ਦਿਨਾਂ ਨੂੰ ਯਾਦ ਕਰਦਿਆਂ appeared first on Sikh Pakh .
ਸ਼ਹੀਦ ਭਾਈ ਜਸਪਾਲ ਸਿੰਘ ਨੂੰ ਯਾਦ ਕਰਦਿਆਂ 29.03.2022 11:40
ਅੱਖਾਂ 'ਤੇ ਪੱਟੀ ਬੰਨ੍ਹ ਕੇ ਅਤੇ ਹੱਥ ਵਿੱਚ ਤੱਕੜੀ ਫੜਦਿਆਂ ਭਾਵੇਂ ਇਹ ਵਿਖਾਇਆ ਜਾਂਦਾ ਹੈ ਕਿ ਇਸ ਮੁਲਕ ਦੀਆਂ ਅਦਾਲਤਾਂ ਬਿਨਾਂ ਕਿਸੇ ਭੇਦਭਾਵ ਦੇ ਇਨਸਾਫ ਕਰਦੀਆਂ ਹਨ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਅੱਖਾਂ 'ਤੇ ਪੱਟੀ ਬੰਨਣ ਦਾ ਬਸ ਪਰਦਾ ਹੀ ਹੈ ਜਾਂ ਸ਼ਾਇਦ ਉਹ ਵੀ ਨਹੀਂ ਰਿਹਾ ਅਤੇ ਤੱਕੜੀ ਦੇ ਪਾਲੜੇ ਹੁਣ ਜੇਕਰ ਸਹੀ ਹਨ ਤਾਂ ਬਸ ਮੇਜ 'ਤੇ ਰੱਖੇ ਛੋਟੇ ਜਿਹੇ ਬੁੱਤ ਦੇ ਹੱਥਾਂ 'ਚ ਹੀ ਹਨ। ਬੇਅੰਤ ਉਦਾਹਰਣਾਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਇਸ ਮੁਲਕ ਦਾ ਪ੍ਰਬੰਧ ਇਨਸਾਫ, ਬਰਾਬਰਤਾ ਅਤੇ ਸ...
Podobné podcasty
Replaio není vydavatelem podcastů; názvy pořadů, obálky a audio patří jejich autorům a šíří se přes veřejné RSS kanály